ਤ੍ਵ ਪ੍ਰਸਾਦਿ ਸ੍ਵਯੇ (ਦੀਨਨ ਕੀ)
ੴਸਤਿਗੁਰਪ੍ਰਸਾਦਿ॥
The Lord is One and He can be attained through the grace of the true Guru.
ੴ सतिगुर प्रसादि ॥
ਪਾਤਿਸਾਹੀ੧੦॥
the Tenth Sovereign.
पातिसाही १० ॥
ਤ੍ਵਪ੍ਰਸਾਦਿ॥ਸ੍ਵੱਯੇ॥
ਤੇਰੀ ਕ੍ਰਿਪਾ ਨਾਲ: ਸ੍ਵੈਯੇ:
By Thy Grace. Swayas.
त्व प्रसादि ॥ स्वये ॥
ਦੀਨਨਕੀਪ੍ਰਤਿਪਾਲਕਰੈਨਿਤਸੰਤਉਬਾਰਗ਼ਨੀਮਨਗਾਰੈ॥
(ਉਹ ਪ੍ਰਭੂ) ਦੀਨਾਂ-ਦੁਖੀਆਂ ਦੀ ਸਦਾ ਪ੍ਰਤਿਪਾਲਨਾ ਕਰਦਾ ਹੈ, ਸੰਤਾਂ ਨੂੰ ਉਬਾਰਦਾ ਹੈ ਅਤੇ ਅਤਿਆਚਾਰੀਆਂ ਦਾ ਵਿਨਾਸ਼ ਕਰਦਾ ਹੈ।
He always Sustains the Lowly, protects the saints and destroys the enemies.
दीनन की प्रतिपाल करै नित संत उबार ग़नीमन गारै ॥
ਪੱਛਪਸ਼ੂਨਗਨਾਗਨਰਾਧਿਪਸਰਬਸਮੈਸਭਕੌਪ੍ਰਤਿਪਾਰੈ॥
ਪੰਛੀਆਂ, ਪਸ਼ੂਆਂ, ਪਹਾੜਾਂ, ਸੱਪਾਂ ਅਤੇ ਰਾਜਿਆਂ ਦੀ ਸਭ ਵੇਲੇ ਪ੍ਰਤਿਪਾਲਨਾ ਕਰਦਾ ਹੈ।
At all times he Sustains all, animals, birds, mountains (or trees), serpents and men (kings of men).
पच्छ पशू नग नाग नराधिप सरब समै सभ कौ प्रतिपारै ॥
ਪੋਖਤਹੈਜਲਮੈਥਲਮੈਪਲਮੈਕਲਿਕੇਨਹੀਂਕਰਮਬਿਚਾਰੈ॥
(ਜੋ) ਜਲ-ਥਲ (ਵਿਚਲੇ ਜੀਵਾਂ) ਦਾ ਪਲ ਵਿਚ ਹੀ ਪਾਲਣ ਪੋਸ਼ਣ ਕਰਦਾ ਹੈ ਅਤੇ ਕਲਿ-ਕਾਲ (ਵਿਚ ਹੋਣ ਵਾਲਿਆਂ ਦਾ) ਕਰਮ ਨਹੀਂ ਵਿਚਾਰਦਾ।
He Sustains in an instant all the beings living in water and on land and doth not ponder over their actions.
पोखत है जल मै थल मै पल मै कलि के नहीं करम बिचारै ॥
ਦੀਨਦਇਆਲਦਇਆਨਿਧਿਦੋਖਨਦੇਖਤਹੈਪਰਦੇਤਨਹਾਰੈ॥੧॥੨੪੩॥
ਉਹ ਦੀਨ-ਦਿਆਲ, ਦਇਆ ਦਾ ਸਮੁੰਦਰ, ਦੋਖਾਂ ਨੂੰ ਦੇਖ ਕੀ ਵੀ ਦੇਣੋ ਸੰਕੋਚ ਨਹੀਂ ਕਰਦਾ ॥੧॥੨੪੩॥
The Merciful Lord of the Lowly and the treasure of Mercy sees their blemishes, but doth not fail in His Bounty. 1.243.
दीन दइआल दइआ निधि दोखन देखत है पर देत न हारै ॥१॥२४३॥
ਦਾਹਤਹੈਦੁਖਦੋਖਨਕੌਦਲਦੁੱਜਨਕੇਪਲਮੈਦਲਿਡਾਰੈ॥
ਦੁਖਾਂ ਅਤੇ ਦੋਖਾਂ ਨੂੰ ਸਾੜਦਾ ਹੈ ਅਤੇ ਦੁਰਜਨਾਂ ਦੇ ਦਲਾਂ ਨੂੰ ਪਲ ਭਰ ਵਿਚ ਦਲਮਲ ਦਿੰਦਾ ਹੈ।
He burns the sufferings and blemishes and in an instant mashes the forces of the vicious people.
दाहत है दुख दोखन कौ दल दुजन के पल मै दलि डारै ॥
ਖੰਡਅਖੰਡਪ੍ਰਚੰਡਪਹਾਰਨਪੂਰਨਪ੍ਰੇਮਕੀਪ੍ਰੀਤਿਸੰਭਾਰੈ॥
ਜੋ ਨਾ ਖੰਡੇ ਜਾ ਸਕਣ ਵਾਲਿਆਂ ਦਾ ਨਾਸ਼ ਕਰਨ ਵਾਲਾ, ਪ੍ਰਚੰਡ ਤੇਜ ਵਾਲਿਆਂ ਉਤੇ ਪ੍ਰਹਾਰ ਕਰਨ ਵਾਲਾ ਅਤੇ ਨਿਸ਼ਕਾਮ ਪ੍ਰੇਮ ਦੀ ਪ੍ਰੀਤ ਨੂੰ ਪਾਲਣ ਵਾਲਾ ਹੈ।
He even destroys them who are mighty and Glorious and assail the unassailable and responds the devotion of perfect love.
खंड अखंड प्रचंड पहारन पूरन प्रेम की प्रीति संभारै ॥
ਪਾਰੁਨਪਾਇਸਕੈਪਦਮਾਪਤਿਬੇਦਕਤੇਬਅਭੇਦਉਚਾਰੈ॥
(ਜਿਸ ਦਾ) ਪਾਰ ਵਿਸ਼ਣੂ ਨਹੀਂ ਪਾ ਸਕਦਾ ਅਤੇ ਵੇਦ-ਕਤੇਬ (ਉਸ ਨੂੰ) ਅਭੇਦ (ਜਿਸ ਦਾ ਰਹੱਸ ਨਾ ਸਮਝਿਆ ਜਾ ਸਕੇ) ਕਹਿੰਦੇ ਹਨ।
Even Vishnu cannot know His end and the Vedas and Katebs (Semitic Scriptures) call Him Indiscriminate.
पारु न पाइ सकै पदमापति बेद कतेब अभेद उचारै ॥
ਰੋਜ਼ੀਹੀਰਾਜ਼ਬਿਲੋਕਤਰਾਜ਼ਕਰੋਖਰੂਹਾਨਕੀਰੋਜ਼ੀਨਟਾਰੈ॥੨॥੨੪੪॥
ਹਰ ਰੋਜ਼ ਪਰਮਾਤਮਾ ਸਾਡੇ ਗੁਪਤ ਭੇਦਾਂ ਨੂੰ ਵੇਖਦਾ ਹੈ, ਪਰ ਗੁੱਸੇ ਵਿਚ ਆ ਕੇ ਜੀਵਾਂ ਦੀ ਰੋਜ਼ੀ ਬੰਦ ਨਹੀਂ ਕਰਦਾ ॥੨॥੨੪੪॥
The Provider-Lord always sees our secrets, even then in anger He doth not stop His munificence.2.244.
रोज़ी ही राज़ बिलोकत राज़क रोख रूहान की रोज़ी न टारै ॥२॥२४४॥
ਕੀਟਪਤੰਗਕੁਰੰਗਭੁਜੰਗਮਭੂਤਭਵਿੱਖਭਵਾਨਬਨਾਏ॥
(ਜਿਸ ਨੇ) ਕੀੜੇ, ਪਤੰਗੇ, ਹਿਰਨ, ਸੱਪ, ਭੂਤਕਾਲ, ਵਰਤਮਾਨ ਕਾਲ ਅਤੇ ਭਵਿਸ਼ਤ ਕਾਲ ਬਣਾਏ ਹਨ;
He Created in the past, creates in the present and shall create in the future the beings including insects, moths, deer and snakes.
कीट पतंग कुरंग भुजंगम भूत भविक्ख भवान बनाए ॥
ਦੇਵਅਦੇਵਖਪੇਅਹੰਮੇਵਨਭੇਵਲਖਿਓਭ੍ਰਮਸਿਉਭਰਮਾਏ॥
ਦੇਵਤੇ ਅਤੇ ਦੈਂਤ ਹੰਕਾਰ ਕਾਰਨ ਖੱਪ ਗਏ, (ਕਿਸੇ ਨੇ ਉਸਦਾ) ਭੇਦ ਨਾ ਪਾਇਆ, (ਉਹ) ਭਰਮਾਂ ਵਿਚ ਹੀ ਭਰਮਦੇ ਰਹੇ।
The goods and demons have been consumed in ego, but could not know the mystery of the Lord, being engrossed in delusion.
देव अदेव खपे अहंमेव न भेव लखिओ भ्रम सिउ भरमाए ॥
ਬੇਦਪੁਰਾਨਕਤੇਬਕੁਰਾਨਹਸੇਬਥਕੇਕਰਿਹਾਥਿਨਆਏ॥
ਵੇਦ, ਪੁਰਾਣ, ਕਤੇਬ, ਕੁਰਾਨ ਆਦਿ (ਧਰਮ ਪੁਸਤਕਾਂ) ਬਹੁਤ ਗਿਣਤੀ-ਮਿਣਤੀ ਕਰਦੀਆਂ (ਹਿਸਾਬ ਲਗਾਉਂਦੀਆਂ) ਹਾਰ ਗਈਆਂ, ਪਰ (ਉਨ੍ਹਾਂ ਦੇ) ਹੱਥ ਕੁਝ ਨਾ ਆਇਆ।
The Vedas, Puranas, Katebs and the Quran have tired of giving His account, but the Lord could not be comprehended.
बेद पुरान कतेब कुरान हसेब थके करि हाथि न आए ॥
ਪੂਰਨਪ੍ਰੇਮਪ੍ਰਭਾਉਬਿਨਾਪਤਿਸਿਉਕਿਨਸ੍ਰੀਪਦਮਾਪਤਿਪਾਏ॥੩॥੨੪੫॥
ਪੂਰਨ ਪ੍ਰੇਮ ਦੇ ਪ੍ਰਭਾਵ ਤੋਂ ਬਿਨਾ (ਦਸੋ) ਕਿਸ ਨੇ ਪਰਮਾਤਮਾ ਨੂੰ ਪ੍ਰਤਿਸ਼ਠਾ ਸਹਿਤ ਪ੍ਰਾਪਤ ਕੀਤਾ ਹੈ ॥੩॥੨੪੫॥
Without the impact of perfect love, who hath realized Lord-God with grace? 3.245.
पूरन प्रेम प्रभाउ बिना पति सिउ किन स्री पदमापति पाए ॥३॥२४५॥
ਆਦਿਅਨੰਤਅਗਾਧਅਦ੍ਵੈਖਸੁਭੂਤਭਵਿੱਖਭਵਾਨਅਭੈਹੈ॥
(ਉਹ ਪ੍ਰਭੂ) ਸਭ ਦਾ ਆਦਿ, ਅਨੰਤ, ਅਗਾਧ, ਦ੍ਵੈਸ਼-ਰਹਿਤ ਅਤੇ ਭੂਤ, ਭਵਿਖਤ ਅਤੇ ਵਰਤਮਾਨ ਤਿੰਨਾਂ ਕਾਲਾਂ ਵਿਚ ਭੈ-ਰਹਿਤ ਹੈ।
The Primal, Infinite, Unfathomable Lord is without malice and is fearless in the past, present and future.
आदि अनंत अगाध अद्वैख सु भूत भविक्ख भवान अभै है ॥
ਅੰਤਬਿਹੀਨਅਨਾਤਮਆਪਅਦਾਗਅਦੋਖਅਛਿੱਦ੍ਰਅਛੈਹੈ॥
(ਉਹ) ਅੰਤ ਤੋਂ ਰਹਿਤ, ਖ਼ੁਦ ਅਨਾਤਮ, ਦਾਗ਼ ਤੋਂ ਬਿਨਾ, ਦੋਖ ਤੋਂ ਰਹਿਤ, ਛਿਦ੍ਰ ਤੋਂ ਬਿਨਾ ਅਤੇ ਨਾਸ਼ ਤੋਂ ਮੁਕਤ ਹੈ।
He is endless, Himself Selfless, stainless, blemishless, flawless and invincible.
अंत बिहीन अनातम आप अदाग अदोख अछिद्र अछै है ॥
ਲੋਗਨਕੇਕਰਤਾਹਰਤਾਜਲਮੈਥਲਮੈਭਰਤਾਪ੍ਰਭਵੈਹੈ॥
(ਉਹ) ਲੋਕਾਂ ਦਾ ਕਰਤਾ ਵੀ ਹੈ ਅਤੇ ਹਰਤਾ ਵੀ, ਜਲ-ਥਲ ਵਿਚ (ਸਾਰੇ ਜੀਵਾਂ ਦੀ) ਪਾਲਣਾ ਕਰਨ ਵਾਲਾ ਉਹੀ ਪ੍ਰਭੂ ਹੈ।
He is the Creator and Destroyer of all in water and on land and also their Sustainer-Lord.
लोगन के करता हरता जल मै थल मै भरता प्रभ वै है ॥
ਦੀਨਦਇਆਲਦਇਆਕਰਸ੍ਰੀਪਤਿਸੁੰਦਰਸ੍ਰੀਪਦਮਾਪਤਿਏਹੈ॥੪॥੨੪੬॥
ਦੀਨ-ਦਿਆਲ, ਦਇਆ ਦੀ ਖਾਣ, ਮਾਇਆ ਦਾ ਸੁਆਮੀ ਸੁੰਦਰ ਪ੍ਰਭੂ ਉਹੀ ਹੈ ॥੪॥੨੪੬॥
He, the Lord of maya, is Compassionate to the Lowly, source of Mercy and most beautiful.4.246.
दीन दइआल दइआ कर स्री पति सुंदर स्री पदमापति एहै ॥४॥२४६॥
ਕਾਮਨਕ੍ਰੋਧਨਲੋਭਨਮੋਹਨਰੋਗਨਸੋਗਨਭੋਗਨਭੈਹੈ॥
(ਜਿਸ ਨੂੰ) ਕਾਮ, ਕ੍ਰੋਧ, ਲੋਭ, ਮੋਹ, ਰੋਗ, ਸੋਗ, ਭੋਗ ਅਤੇ ਭੈ ਨਹੀਂ ਹੈ,
He is without lust, anger, greed, attachment, ailment, sorrow, enjoyment and fear.
काम न क्रोध न लोभ न मोह न रोग न सोग न भोग न भै है ॥
ਦੇਹਬਿਹੀਨਸਨੇਹਸਭੋਤਨੁਨੇਹਬਿਰਕਤਅਗੇਹਅਛੈਹੈ॥
(ਜੋ) ਦੇਹਰਹਿਤ, ਸਭ ਨਾਲ ਸਨੇਹ ਕਰਨ ਵਾਲਾ, ਮੋਹ ਤੋਂ ਵਿਰਕਤ, ਘਰ ਤੋਂ ਬਿਨਾ ਅਤੇ ਨਾਸ਼ ਤੋਂ ਰਹਿਤ ਹੈ।
He is body-less, loving everybody but without worldly attachment, invincible and cannot be held in grasp.
देह बिहीन सनेह सभो तनु नेह बिरकत अगेह अछै है ॥
ਜਾਨਕੌਦੇਤਅਜਾਨਕੌਦੇਤਜ਼ਮੀਨਕੌਦੇਤਜ਼ਮਾਨਕੌਦੈਹੈ॥
(ਜੋ) ਚੇਤਨ ਜੀਵਾਂ ਨੂੰ ਦਿੰਦਾ ਹੈ, ਜੜ ਵਸਤੂਆਂ ਨੂੰ ਦਿੰਦਾ ਹੈ, ਜ਼ਮੀਨ (ਵਿਚ ਰਹਿਣ ਵਾਲਿਆਂ) ਨੂੰ ਦਿੰਦਾ ਹੈ, ਆਕਾਸ਼ (ਵਿਚ ਵਿਚਰਨ ਵਾਲਿਆਂ ਨੂੰ) ਦਿੰਦਾ ਹੈ।
He provides sustenance to all animate and inanimate beings and all those living on the earth and in the sky.
जान कौ देत अजान कौ देत ज़मीन कौ देत ज़मान कौ दै है ॥
ਕਾਹੇਕਉਡੋਲਤਹੈਂਤੁਮਰੀਸੁਧਿਸੁੰਦਰਸ੍ਰੀਪਦਮਾਪਤਿਲੈਹੈ॥੫॥੨੪੭॥
(ਹੇ ਪ੍ਰਾਣੀ! ਤੂੰ) ਕਿਉਂ ਡੋਲ ਰਿਹਾ ਹੈ, ਤੇਰੀ ਖ਼ਬਰ ਸੁੰਦਰ ਪਰਮਾਤਮਾ ਲੈ ਰਿਹਾ ਹੈ ॥੫॥੨੪੭॥
Why dost thou waver, O creature! The beautiful Lord of maya will take care of thee. 5.247.
काहे कउ डोलत हैं तुमरी सुधि सुंदर स्री पदमापति लैहै ॥५॥२४७॥
ਰੋਗਨਤੇਅਰਸੋਗਨਤੇਜਲਜੋਗਨਤੇਬਹੁਭਾਂਤਿਬਚਾਵੈ॥
(ਉਹ) ਰੋਗਾਂ ਤੋਂ, ਸੋਗਾਂ ਤੋਂ, ਜਲ ਦੇ ਜੀਵ-ਜੰਤੂਆਂ ਤੋਂ ਅਨੇਕ ਢੰਗਾਂ ਨਾਲ ਬਚਾਉਂਦਾ ਹੈ।
He protects in many blows, but none doth inflict thy body.
रोगन ते अर सोगन ते जल जोगन ते बहु भांति बचावै ॥
ਸੱਤ੍ਰੁਅਨੇਕਚਲਾਵਤਘਾਵਤਊਤਨਏਕਨਲਾਗਨਪਾਵੈ॥
ਵੈਰੀ ਅਨੇਕ ਵਾਰ (ਹਥਿਆਰ) ਚਲਾਵੇ, (ਪਰ) ਤਾਂ ਵੀ ਉਸ ਦੇ ਸ਼ਰੀਰ ਉਤੇ ਇਕ ਨਹੀਂ ਲਗ ਸਕਦਾ।
The enemy strikes many blows, but none doth inflict thy body.
सत्रु अनेक चलावत घाव तऊ तन एक न लागन पावै ॥
ਰਾਖਤਹੈਅਪਨੋਕਰਦੈਕਰਿਪਾਪਸੰਬੂਹਨਭੇਟਨਪਾਵੈ॥
(ਉਹ ਸਭ ਨੂੰ) ਆਪਣਾ ਹੱਥ ਦੇ ਕੇ ਰਖਦਾ ਹੈ ਅਤੇ ਸਾਰੇ ਪਾਪ ਉਸ ਤਕ ਪਹੁੰਚ ਹੀ ਨਹੀਂ ਸਕਦੇ।
When the Lord protects with his own hands, but none of the sins even comes near thee.
राखत है अपनो कर दै करि पाप संबूह न भेटन पावै ॥
ਔਰਕੀਬਾਤਕਹਾਕਹਤੋਸੌਸੁਪੇਟਹੀਕੇਪਟਬੀਚਿਬਚਾਵੈ॥੬॥੨੪੮॥
(ਹੇ ਜਿਗਿਆਸੂ!) ਤੈਨੂੰ ਹੋਰਾਂ ਦੀ ਗੱਲ ਕੀ ਕਹਾਂ, ਉਹ (ਮਾਤਾ ਦੇ) ਪੇਟ ਵਿਚ ਗਰਭ ਦੌਰਾਨ ਵੀ ਬਚਾਉਂਦਾ ਹੈ ॥੬॥੨੪੮॥
What else should I say unto you, He protects (the infant) even in the membranes of the womb.6.248.
और की बात कहा कह तो सौ सु पेट ही के पट बीचि बचावै ॥६॥२४८॥
ਜੱਛਭੁਜੰਗਸੁਦਾਨਵਦੇਵਅਭੇਵਤੁਮੈਸਭਹੀਕਰਿਧਿਆਵੈਂ॥
(ਹੇ ਪ੍ਰਭੂ!) ਯਕਸ਼, ਸੱਪ, ਦੈਂਤ ਅਤੇ ਦੇਵਤੇ ਆਦਿ ਸਾਰੇ ਤੁਹਾਨੂੰ ਅਭੇਦ ਕਰ ਕੇ ਧਿਆਉਂਦੇ ਹਨ।
The Yakshas, serpents, demons and gods meditate on Thee considering Thee as Indiscriminant.
जच्छ भुजंग सु दानव देव अभेव तुमै सभ ही करि धिआवैं ॥
ਭੂਮਿਅਕਾਸਪਤਾਲਰਸਾਤਲਜੱਛਭੁਜੰਗਸਭੈਸਿਰਨਿਆਵੈਂ॥
ਭੂਮੀ, ਆਕਾਸ਼, ਪਾਤਾਲ, ਰਸਾਤਲ ਆਦਿ (ਵਿਚ ਵਸਣ ਵਾਲੇ ਸਾਰੇ ਜੀਵ) ਅਤੇ ਯਕਸ਼, ਸੱਪ ਆਦਿ ਸਾਰੇ (ਤੈਨੂੰ) ਸੀਸ ਨਿਵਾਉਂਦੇ ਹਨ।
The beings of the earth, Yakshas of the sky and the serpents of the nether-world bow their heads before thee.
भूमि अकास पताल रसातल जच्छ भुजंग सभै सिर निआवैं ॥
ਪਾਇਸਕੈਨਹੀਪਾਰਪ੍ਰਭਾਹੂਕੋਨੇਤਹੀਨੇਤਹਬੇਦਬਤਾਵੈਂ॥
ਕੋਈ ਵੀ (ਤੇਰੀ) ਪ੍ਰਭੁਤਾ ਦਾ ਪਾਰ ਨਹੀਂ ਪਾ ਸਕਦਾ ਅਤੇ ਵੇਦ ਵੀ (ਤੈਨੂੰ) ਬੇਅੰਤ ਬੇਅੰਤ ਕਹਿੰਦੇ ਹਨ।
None could comprehend the limits of Thy Glory and even the Vedas declare Thee as 'Neti, Neti'
पाइ सकै नही पार प्रभा हू को नेत ही नेतह बेद बतावैं ॥
ਖੋਜਿਥਕੇਸਭਿਹੀਖੁਜੀਆਸੁਰਹਾਰਿਪਰੇਹਰਿਹਾਥਿਨਆਵੈਂ॥੭॥੨੪੯॥
ਸਾਰੇ ਖੋਜੀ ਦੇਵਤੇ ਖੋਜ ਕਰਦੇ ਥਕ ਗਏ, ਹਾਰ ਗਏ, (ਪਰ) ਪ੍ਰਭੂ ਕਿਸੇ ਦੇ ਵੀ (ਹੱਥ) ਨਹੀਂ ਆਇਆ ॥੭॥੨੪੯॥
All the searchers have got tired in their search and none of them could realize the Lord. 7.249.
खोजि थके सभि ही खुजीआ सुर हारि परे हरि हाथि न आवैं ॥७॥२४९॥
ਨਾਰਦਸੇਚਤੁਰਾਨਨਸੇਰੁਮਨਾਰਿਖਸੇਸਭਹੂੰਮਿਲਿਗਾਇਓ॥
ਨਾਰਦ ਵਰਗਿਆਂ, ਬ੍ਰਹਮਾ ਜਿਹਿਆਂ, ਰੋਮਹਰਸ਼ਣ ਰਿਸ਼ੀ ਵਰਗਿਆਂ ਸਭਨਾਂ ਨੇ ਮਿਲ ਕੇ ਯਸ਼ ਗਾਇਆ ਹੈ।
Narada, Brahma and the sage Rumna all have together sung Thy Praises.
नारद से चतुरानन से रुमना रिख से सभ हूं मिलि गाइओ ॥
ਬੇਦਕਤੇਬਨਭੇਦਲਖਿਓਸਭਿਹਾਰਿਪਰੇਹਰਿਹਾਥਿਨਆਇਓ॥
ਵੇਦਾਂ, ਕਤੇਬਾਂ (ਦੇ ਪੜ੍ਹਨ ਵਾਲਿਆਂ ਨੇ) ਉਸ ਨੂੰ ਵੇਖਿਆ ਨਹੀਂ। ਸਭ (ਯਤਨ ਕਰ ਕਰ ਕੇ) ਹਾਰ ਗਏ ਹਨ, ਪਰ ਪਰਮਾਤਮਾ ਕਿਸੇ ਦੇ ਵੀ ਹੱਥ ਨਹੀਂ ਆਇਆ।
The Vedas and Katebs could not know His sectet; all have got tired, but the Lord could not be realised.
बेद कतेब न भेद लखिओ सभि हारि परे हरि हाथि न आइओ ॥
ਪਾਇਸਕੈਨਹੀਪਾਰਉਮਾਪਤਿਸਿੱਧਸਨਾਥਸਨੰਤਨਧਿਆਇਓ॥
(ਉਸ ਦਾ) ਅੰਤ ਸ਼ਿਵ ਵੀ ਪ੍ਰਾਪਤ ਨਹੀਂ ਕਰ ਸਕਿਆ, ਸਿੱਧਾਂ, ਨਾਥਾਂ ਸਹਿਤ ਬ੍ਰਹਮਾ-ਪੁੱਤਰਾਂ ਨੇ ਵੀ ਸਿਮਰਨ ਕੀਤਾ ਹੈ।
Shiva also could not know His limits; the adepts (Siddhas) alongwith Naths and Sanak etc. meditated upon Him.
पाइ सकै नही पार उमापति सिद्ध सनाथ सनंतन धिआइओ ॥
ਧਿਆਨਧਰੋਤਿਹਕੋਮਨਮੈਂਜਿਹਕੋਅਮਿਤੋਜਿਸਭੈਜਗੁਛਾਇਓ॥੮॥੨੫੦॥
(ਹੇ ਪ੍ਰਾਣੀ!) ਉਸ ਦਾ ਮਨ ਵਿਚ ਧਿਆਨ ਧਰੋ ਕਿਉਂਕਿ ਉਸ ਦਾ ਅਮਿਤ ਤੇਜ ਸਾਰੇ ਜਗਤ ਵਿਚ ਪਸਰਿਆ ਹੋਇਆ ਹੈ ॥੮॥੨੫੦॥
Concentrate upon Him in thy mind, whose Unlimited Glory is spread in all the world.8.250.
धिआन धरो तिह को मन मैं जिह को अमितोजि सभै जगु छाइओ ॥८॥२५०॥
ਬੇਦਪੁਰਾਨਕਤੇਬਕੁਰਾਨਅਭੇਦਨ੍ਰਿਪਾਨਸਭੈਪਚਿਹਾਰੇ॥
ਵੇਦ, ਪੁਰਾਣ, ਕਤੇਬ, ਕੁਰਾਨ ਅਤੇ ਰਾਜੇ ਨਾ ਭੇਦੇ ਜਾ ਸਕਣ ਵਾਲੇ ਪਰਮਾਤਮਾ (ਨੂੰ ਪ੍ਰਾਪਤ ਕਰਨ ਦਾ ਯਤਨ ਕਰਦੇ ਰਹੇ ਪਰ) ਥਕ ਗਏ।
The Vedas, Puranas, Katebs and the Quran and kings…all are tired and greatly afflicted by not knowing the Lord's mystery.
बेद पुरान कतेब कुरान अभेद न्रिपान सभै पचि हारे ॥
ਭੇਦਨਪਾਇਸਕਿਓਅਨਭੇਦਕੋਖੇਦਤਹੈਂਅਨਛੇਦਪੁਕਾਰੇ॥
ਉਸ ਅਭੇਦ ਪਰਮਾਤਮਾ ਦੇ ਭੇਦ ਨੂੰ ਪ੍ਰਾਪਤ ਨਾ ਕਰ ਸਕੇ, ਉਹ ਦੁਖੀ ਹੋ ਕੇ (ਉਸ ਪਰਮ ਸੱਤਾ ਨੂੰ) 'ਅਛੇਦ' (ਨਾਂ ਨਾਲ) ਯਾਦ ਕਰਦੇ ਹਨ।
They could not comprehend the mystery of the Indis-criminate Lord, being greatly aggrieved, they recite Name of the Unassailable Lord.
भेद न पाइ सकिओ अनभेद को खेदत हैं अनछेद पुकारे ॥
ਰਾਗਨਰੂਪਨਰੇਖਨਰੰਗਨਸਾਕਨਸੋਗਨਸੰਗਿਤਿਹਾਰੇ॥
(ਜਿਸ ਦਾ) ਨਾ ਰਾਗ ਹੈ, ਨਾ ਰੂਪ-ਰੇਖਾ ਹੈ, ਨਾ ਕੋਈ ਰੰਗ ਹੈ, ਨਾ ਸਾਕ ਹੈ, ਨਾ ਸੋਗ ਹੈ, ਉਹ ਪ੍ਰਭੂ ਸਦਾ ਤੇਰੇ ਸੰਗ ਹੈ।
The Lord who is without affection, form, mark, colour, relative, and sorrow, abides with thee.
राग न रूप न रेख न रंग न साक न सोग न संगि तिहारे ॥
ਆਦਿਅਨਾਦਿਅਗਾਧਅਭੇਖਅਦ੍ਵੈਖਜਪਿਓਤਿਨਹੀਕੁਲਤਾਰੇ॥੯॥੨੫੧॥
(ਜੋ) ਆਦਿ, ਅਨਾਦਿ, ਅਗਾਧ, ਅਭੇਖ, ਅਦ੍ਵੈਸ਼ (ਪ੍ਰਭੂ) ਨੂੰ ਜਪਦਾ ਹੈ, ਉਹ ਆਪਣੀ ਕੁਲ ਹੀ ਤਾਰ ਲੈਂਦਾ ਹੈ ॥੯॥੨੫੧॥
Those who have remembered that Primal, beginningless, guiseless and blemishless Lord, they have ferried across their whole clan.9.251
आदि अनादि अगाध अभेख अद्वैख जपिओ तिन ही कुल तारे ॥९॥२५१॥
ਤੀਰਥਕੋਟਿਕੀਏਇਸਨਾਨਦੀਏਬਹੁਦਾਨਮਹਾਬ੍ਰਤਧਾਰੇ॥
(ਕੋਈ ਜਿਗਿਆਸੂ ਭਾਵੇਂ) ਕਰੋੜਾਂ ਤੀਰਥਾਂ ਦਾ ਇਸ਼ਨਾਨ ਕਰੇ, ਬਹੁਤ ਦਾਨ ਦੇਵੇ ਅਤੇ ਮਹਾਨ ਬ੍ਰਤ ਧਾਰਨ ਕਰੇ;
Having taken bath at millions of pilgrim-stations, having given many gifts in charity and giving observed important fasts.
तीरथ कोटि कीए इसनान दीए बहु दान महा ब्रत धारे ॥
ਦੇਸਫਿਰਿਓਕਰਿਭੇਸਤਪੋਧਨਕੇਸਧਰੇਨਮਿਲੇਹਰਿਪਿਆਰੇ॥
ਤਪਸਵੀਆਂ ਵਾਲਾ ਭੇਖ ਧਾਰ ਕੇ ਦੇਸ-ਦੇਸਾਂਤਰਾਂ ਵਿਚ ਫਿਰਦਾ ਰਹੇ, ਕੇਸ (ਜਟਾਵਾਂ) ਧਾਰਨ ਕਰ ਲਏ, (ਪਰ ਤਾਂ ਵੀ) ਪਿਆਰਾ ਹਰਿ ਨਹੀਂ ਮਿਲਦਾ;
Having wandered in the garb of an ascetic in many countries and having worn matted hair, the beloved Lord could not be realised.
देस फिरिओ करि भेस तपोधन केस धरे न मिले हरि पिआरे ॥
ਆਸਨਕੋਟਿਕਰੇਅਸਟਾਂਗਧਰੇਬਹੁਨਿਆਸਕਰੇਮੁਖਕਾਰੇ॥
ਕਰੋੜਾਂ ਆਸਨ ਕਰੇ, ਜੋਗ ਦੇ ਅੱਠ ਅੰਗ ਧਾਰਨ ਕਰੇ, ਬਹੁਤ ਤਿਆਗ ਕਰੇ ਅਤੇ (ਦੀਵਾਨੇ ਸਾਧੂਆਂ ਵਾਂਗ) ਮੂੰਹ ਕਾਲੇ ਕਰੇ;
Adopting millions of postures and observing the eight steps of Yoga, touching the limbs while reciting the mantras and blackening the face.
आसन कोटि करे असटांग धरे बहु निआस करे मुख कारे ॥
ਦੀਨਦਇਆਲਅਕਾਲਭਜੇਬਿਨੁਅੰਤਕੌਅੰਤਕੇਧਾਮਸਿਧਾਰੇ॥੧੦॥੨੫੨॥
(ਪਰ) ਦੀਨ-ਦਿਆਲ, ਅਕਾਲ ਸਰੂਪ ਵਾਲੇ ਪਰਮਾਤਮਾ ਨੂੰ ਭਜੇ ਬਿਨਾ (ਉਹ) ਅੰਤ ਨੂੰ ਯਮਰਾਜ ਦੇ ਘਰ ਜਾਂਦੇ ਹਨ ॥੧੦॥੨੫੨॥
But without the remembrance of the Non-temporal and Merciful Lord of the lowly, one will ultimately go to the abode of Yama. 10.252.
दीन दइआल अकाल भजे बिनु अंत कौ अंतके धाम सिधारे ॥१०॥२५२॥