GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਵਈਏ ਮਹਲੇ ਚਉਥੇ ਕੇ
Display Settings

ਸਵਈਏਮਹਲੇਚਉਥੇਕੇ
ਗੁਰੂ ਰਾਮਦਾਸ ਜੀ ਦੀ ਉਸਤਤਿ ਵਿਚ ਉਚਾਰੇ ਹੋਏ ਸਵਈਏ।
Swaiyas In Praise Of The Fourth Mahalaa:
सवईए महले चउथे के ४ ॥
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਇਕਮਨਿਪੁਰਖੁਨਿਰੰਜਨੁਧਿਆਵਉ
ਮੈਂ ਇਕਾਗ੍ਰ-ਮਨ ਹੋ ਕੇ ਮਾਇਆ ਤੋਂ ਰਹਿਤ ਅਕਾਲ ਪੁਰਖ ਨੂੰ ਸਿਮਰਾਂ,
Meditate single-mindedly on the Immaculate Primal Lord God.
इक मनि पुरखु निरंजनु धिआवउ ॥
ਗੁਰਪ੍ਰਸਾਦਿਹਰਿਗੁਣਸਦਗਾਵਉ
ਗੁਰੂ ਜੀ ਦੀ ਕ੍ਰਿਪਾ ਨਾਲ ਸਦਾ ਹਰੀ ਦੇ ਗੁਣ ਗਾਵਾਂ,
By Guru's Grace, sing the Glorious Praises of the Lord forever.
गुर प्रसादि हरि गुण सद गावउ ॥
ਗੁਨਗਾਵਤਮਨਿਹੋਇਬਿਗਾਸਾ
ਅਤੇ ਗੁਣ ਗਾਂਦਿਆਂ ਗਾਂਦਿਆਂ ਮੇਰੇ ਮਨ ਵਿਚ ਖਿੜਾਉ ਪੈਦਾ ਹੋਵੇ,
Singing His Praises, the mind blossoms forth in ecstasy.
गुन गावत मनि होइ बिगासा ॥
ਸਤਿਗੁਰਪੂਰਿਜਨਹਕੀਆਸਾ
ਹੇ ਸਤਿਗੁਰੂ! ਮੈਂ ਦਾਸ ਦੀ ਆਸ ਪੂਰੀ ਕਰ।
The True Guru fulfills the hopes of His humble servant.
सतिगुर पूरि जनह की आसा ॥
ਸਤਿਗੁਰੁਸੇਵਿਪਰਮਪਦੁਪਾਯਉ
(ਜਿਸ ਗੁਰੂ ਰਾਮਦਾਸ ਜੀ ਨੇ) ਗੁਰੂ (ਅਮਰਦਾਸ ਜੀ) ਨੂੰ ਸੇਵ ਕੇ ਉੱਚੀ ਪਦਵੀ ਪਾਈ ਹੈ,
Serving the True Guru, the supreme status is obtained.
सतिगुरु सेवि परम पदु पायउ ॥
ਅਬਿਨਾਸੀਅਬਿਗਤੁਧਿਆਯਉ
ਅਤੇ ਅਬਿਨਾਸੀ ਤੇ ਅਦ੍ਰਿਸ਼ਟ ਹਰੀ ਨੂੰ ਸਿਮਰਿਆ ਹੈ,
Meditate on the Imperishable, Formless Lord God.
अबिनासी अबिगतु धिआयउ ॥
ਤਿਸੁਭੇਟੇਦਾਰਿਦ੍ਰੁਚੰਪੈ
ਉਸ (ਗੁਰੂ ਰਾਮਦਾਸ) ਦੀ ਚਰਨੀਂ ਲੱਗਿਆਂ, ਦਲਿੱਦ੍ਰ ਨਹੀਂ ਚੰਬੜਦਾ,
Meeting with Him, one escapes poverty.
तिसु भेटे दारिद्रु न चंपै ॥
ਕਲੵਸਹਾਰੁਤਾਸੁਗੁਣਜੰਪੈ
ਕਲ੍ਯ੍ਯਸਹਾਰ ਕਵੀ ਉਸ (ਗੁਰੂ ਰਾਮਦਾਸ ਜੀ) ਦੇ ਗੁਣ ਗਾਉਂਦਾ ਹੈ।
Kal Sahaar chants His Glorious Praises.
कल्य सहारु तासु गुण जंपै ॥
ਜੰਪਉਗੁਣਬਿਮਲਸੁਜਨਜਨਕੇਰੇਅਮਿਅਨਾਮੁਜਾਕਉਫੁਰਿਆ
ਮੈਂ ਉਸ ਸ੍ਰੇਸ਼ਟ ਜਨ (ਗੁਰੂ ਰਾਮਦਾਸ ਜੀ) ਦੇ ਨਿਰਮਲ ਗੁਣ ਗਾਉਂਦਾ ਹਾਂ, ਜਿਸ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ ਅਨੁਭਵ ਹੋਇਆ ਹੈ,
I chant the pure praises of that humble being who has been blessed with the Ambrosial Nectar of the Naam, the Name of the Lord.
जंपउ गुण बिमल सुजन जन केरे अमिअ नामु जा कउ फुरिआ ॥
ਇਨਿਸਤਿਗੁਰੁਸੇਵਿਸਬਦਰਸੁਪਾਯਾਨਾਮੁਨਿਰੰਜਨਉਰਿਧਰਿਆ
ਇਸ (ਗੁਰੂ ਰਾਮਦਾਸ ਜੀ) ਨੇ (ਅਮਰਦਾਸ ਜੀ) ਨੂੰ ਸੇਵ ਕੇ ਸ਼ਬਦ ਦਾ ਆਨੰਦ ਪ੍ਰਾਪਤ ਕੀਤਾ ਹੈ ਤੇ ਨਿਰੰਜਨ ਦਾ ਨਾਮ ਹਿਰਦੇ ਵਿਚ ਟਿਕਾਇਆ ਹੈ।
He served the True Guru and was blessed with the sublime essence of the Shabad, the Word of God. The Immaculate Naam has been enshrined in his heart.
इनि सतिगुरु सेवि सबद रसु पाया नामु निरंजन उरि धरिआ ॥
ਹਰਿਨਾਮਰਸਿਕੁਗੋਬਿੰਦਗੁਣਗਾਹਕੁਚਾਹਕੁਤਤਸਮਤਸਰੇ
(ਗੁਰੂ ਰਾਮਦਾਸ) ਅਕਾਲ ਪੁਰਖ ਦੇ ਨਾਮ ਦਾ ਰਸੀਆ ਹੈ, ਗੋਬਿੰਦ ਦੇ ਗੁਣਾਂ ਦਾ ਗਾਹਕ ਹੈ, ਅਕਾਲ ਪੁਰਖ ਨਾਲ ਪਿਆਰ ਕਰਨ ਵਾਲਾ ਹੈ, ਅਤੇ ਸਮ-ਦ੍ਰਿਸ਼ਟਤਾ ਦਾ ਸਰੋਵਰ ਹੈ।
He enjoys and savors the Lord's Name, and purchases the Glorious Virtues of the Lord of the Universe. He seeks the essence of reality; he is the Fountain of even-handed justice.
हरि नाम रसिकु गोबिंद गुण गाहकु चाहकु तत समत सरे ॥
ਕਵਿਕਲੵਠਕੁਰਹਰਦਾਸਤਨੇਗੁਰਰਾਮਦਾਸਸਰਅਭਰਭਰੇ॥੧॥
ਹੇ ਕਲ੍ਯ੍ਯਸਹਾਰ ਕਵੀ! ਠਾਕੁਰ ਹਰਦਾਸ ਜੀ ਦੇ ਸੁਪੁੱਤ੍ਰ, ਗੁਰੂ ਰਾਮਦਾਸ ਜੀ (ਹਿਰਦੇ-ਰੂਪੀ) ਖ਼ਾਲੀ ਸਰੋਵਰਾਂ ਨੂੰ (ਨਾਮ ਨਾਲ) ਭਰਨ ਵਾਲੇ ਹਨ ॥੧॥
So speaks Kal the poet: Guru Raam Daas, the son of Har Daas, fills the empty pools to overflowing. ||1||
कवि कल्य ठकुर हरदास तने गुर रामदास सर अभर भरे ॥१॥
ਛੁਟਤਪਰਵਾਹਅਮਿਅਅਮਰਾਪਦਅੰਮ੍ਰਿਤਸਰੋਵਰਸਦਭਰਿਆ
(ਗੁਰੂ ਰਾਮਦਾਸ) ਅੰਮ੍ਰਿਤ ਦਾ ਸਰੋਵਰ (ਹੈ, ਜੋ) ਸਦਾ ਭਰਿਆ ਰਹਿੰਦਾ ਹੈ (ਅਤੇ ਜਿਸ ਵਿਚੋਂ) ਅਟੱਲ ਪਦਵੀ ਦੇਣ ਵਾਲੇ ਅੰਮ੍ਰਿਤ ਦੇ ਚਸ਼ਮੇ ਚੱਲ ਰਹੇ ਹਨ।
The stream of ambrosial nectar flows and the immortal status is obtained; the pool is forever overflowing with Ambrosial Nectar.
छुटत परवाह अमिअ अमरा पद अंम्रित सरोवर सद भरिआ ॥
ਤੇਪੀਵਹਿਸੰਤਕਰਹਿਮਨਿਮਜਨੁਪੁਬਜਿਨਹੁਸੇਵਾਕਰੀਆ
(ਇਸ ਅੰਮ੍ਰਿਤ ਨੂੰ) ਉਹ ਸੰਤ ਜਨ ਪੀਂਦੇ ਹਨ (ਅਤੇ) ਅੰਤਰ-ਆਤਮੇ ਇਸ਼ਨਾਨ ਕਰਦੇ ਹਨ, ਜਿਨ੍ਹਾਂ ਨੇ ਪੂਰਬਲੇ ਜਨਮ ਦੀ ਕੋਈ ਸੇਵਾ ਕੀਤੀ ਹੋਈ ਹੈ।
Those Saints who have served the Lord in the past drink in this Nectar, and bathe their minds in it.
ते पीवहि संत करहि मनि मजनु पुब जिनहु सेवा करीआ ॥
ਤਿਨਭਉਨਿਵਾਰਿਅਨਭੈਪਦੁਦੀਨਾਸਬਦਮਾਤ੍ਰਤੇਉਧਰਧਰੇ
(ਗੁਰੂ ਰਾਮਦਾਸ ਜੀ ਨੇ) ਉਹਨਾਂ (ਸੰਤ ਜਨਾਂ) ਦਾ ਭਉ ਦੂਰ ਕਰਕੇ, ਉਹਨਾਂ ਨੂੰ ਨਿਰਭੈਤਾ ਦੀ ਪਦਵੀ ਬਖ਼ਸ਼ ਦਿੱਤੀ ਹੈ, ਤੇ ਆਪਣਾ ਸ਼ਬਦ ਸੁਣਾਉਂਦਿਆਂ ਹੀ ਉਹਨਾਂ ਨੂੰ ਪਾਰ ਉਤਾਰ ਦਿੱਤਾ ਹੈ।
God takes their fears away, and blesses them with the state of fearless dignity. Through the Word of His Shabad, He has saved them.
तिन भउ निवारि अनभै पदु दीना सबद मात्र ते उधर धरे ॥
ਕਵਿਕਲੵਠਕੁਰਹਰਦਾਸਤਨੇਗੁਰਰਾਮਦਾਸਸਰਅਭਰਭਰੇ॥੨॥
ਹੇ ਕਲ੍ਯ੍ਯਸਹਾਰ ਕਵੀ! ਠਾਕੁਰ ਹਰਦਾਸ ਜੀ ਦੇ ਸੁਪੁੱਤ੍ਰ ਗੁਰੂ ਰਾਮਦਾਸ ਜੀ (ਹਿਰਦੇ-ਰੂਪ) ਖ਼ਾਲੀ ਸਰੋਵਰਾਂ ਨੂੰ (ਨਾਮ-ਅੰਮ੍ਰਿਤ ਨਾਲ) ਭਰਨ ਵਾਲੇ ਹਨ ॥੨॥
So speaks Kal the poet: Guru Raam Daas, the son of Har Daas, fills the empty pools to overflowing. ||2||
कवि कल्य ठकुर हरदास तने गुर रामदास सर अभर भरे ॥२॥
ਸਤਿਗੁਰਮਤਿਗੂੜੑਬਿਮਲਸਤਿਸੰਗਤਿਆਤਮੁਰੰਗਿਚਲੂਲੁਭਯਾ
ਗੁਰੂ (ਰਾਮਦਾਸ ਜੀ) ਦੀ ਮੱਤ ਡੂੰਘੀ ਹੈ, (ਆਪ ਦੀ) ਨਿਰਮਲ ਸਤ ਸੰਗਤ ਹੈ; (ਅਤੇ ਆਪ ਦਾ) ਆਤਮਾ ਹਰੀ ਦੇ ਪਿਆਰ ਵਿਚ ਗੂੜ੍ਹਾ ਰੰਗਿਆ ਹੋਇਆ ਹੈ।
The True Guru's understanding is deep and profound. The Sat Sangat is His Pure Congregation. His Soul is drenched in the deep crimson color of the Lord's Love.
सतिगुर मति गूड़ बिमल सतिसंगति आतमु रंगि चलूलु भया ॥
ਜਾਗੵਾਮਨੁਕਵਲੁਸਹਜਿਪਰਕਾਸੵਾਅਭੈਨਿਰੰਜਨੁਘਰਹਿਲਹਾ
(ਸਤਿਗੁਰੂ ਰਾਮਦਾਸ ਜੀ ਦਾ) ਮਨ ਜਾਗਿਆ ਹੋਇਆ ਹੈ, (ਉਹਨਾਂ ਦੇ ਹਿਰਦੇ ਦਾ) ਕਉਲ ਫੁੱਲ ਆਤਮਕ ਅਡੋਲਤਾ ਵਿਚ ਖਿੜਿਆ ਹੋਇਆ ਹੈ ਅਤੇ (ਉਹਨਾਂ ਨੇ) ਨਿਰਭਉ ਹਰੀ ਨੂੰ ਹਿਰਦੇ ਵਿਚ ਹੀ ਲੱਭ ਲਿਆ ਹੈ।
The Lotus of His mind remains awake and aware, illuminated with intuitive wisdom. In His own home, He has obtained the Fearless, Immaculate Lord.
जाग्या मनु कवलु सहजि परकास्या अभै निरंजनु घरहि लहा ॥
ਸਤਿਗੁਰਿਦਯਾਲਿਹਰਿਨਾਮੁਦ੍ਰਿੜੑਾਯਾਤਿਸੁਪ੍ਰਸਾਦਿਵਸਿਪੰਚਕਰੇ
ਦਇਆਲ ਗੁਰੂ (ਅਮਰਦਾਸ ਜੀ) ਨੇ (ਗੁਰੂ ਰਾਮਦਾਸ ਜੀ ਨੂੰ) ਨਾਮ ਦ੍ਰਿੜ੍ਹ ਕਰਾਇਆ ਹੈ (ਭਾਵ, ਜਪਾਇਆ ਹੈ); ਉਸ ਨਾਮ ਦੀ ਬਰਕਤਿ ਨਾਲ (ਗੁਰੂ ਰਾਮਦਾਸ ਜੀ ਨੇ) ਕਾਮਾਦਿਕ ਪੰਜਾਂ ਨੂੰ ਆਪਣੇ ਕਾਬੂ ਕੀਤਾ ਹੋਇਆ ਹੈ।
The Merciful True Guru has implanted the Lord's Name within me, and by His Grace, I have overpowered the five thieves.
सतिगुरि दयालि हरि नामु द्रिड़ाया तिसु प्रसादि वसि पंच करे ॥
ਕਵਿਕਲੵਠਕੁਰਹਰਦਾਸਤਨੇਗੁਰਰਾਮਦਾਸਸਰਅਭਰਭਰੇ॥੩॥
ਹੇ ਕਲ੍ਯ੍ਯਸਹਾਰ ਕਵੀ! ਠਾਕੁਰ ਹਰਦਾਸ ਜੀ ਦੇ ਸੁਪੁੱਤ੍ਰ, ਗੁਰੂ ਰਾਮਦਾਸ ਜੀ (ਹਿਰਦੇ-ਰੂਪ) ਖ਼ਾਲੀ ਸਰੋਵਰਾਂ ਨੂੰ (ਨਾਮ-ਅੰਮ੍ਰਿਤ ਨਾਲ) ਭਰਨ ਵਾਲੇ ਹਨ ॥੩॥
So speaks Kal the poet: Guru Raam Daas, the son of Har Daas, fills the empty pools to overflowing. ||3||
कवि कल्य ठकुर हरदास तने गुर रामदास सर अभर भरे ॥३॥
ਅਨਭਉਉਨਮਾਨਿਅਕਲਲਿਵਲਾਗੀਪਾਰਸੁਭੇਟਿਆਸਹਜਘਰੇ
(ਗੁਰੂ ਰਾਮਦਾਸ ਜੀ ਨੂੰ) ਵਿਚਾਰ ਦੁਆਰਾ ਗਿਆਨ ਪ੍ਰਾਪਤ ਹੋਇਆ ਹੈ, (ਆਪ ਦੀ) ਬ੍ਰਿਤੀ ਇਕ-ਰਸ ਵਿਆਪਕ ਹਰੀ ਨਾਲ ਜੁੜੀ ਹੋਈ ਹੈ। (ਗੁਰੂ ਰਾਮਦਾਸ ਜੀ ਨੂੰ ਗੁਰੂ ਅਮਰਦਾਸ) ਪਾਰਸ ਮਿਲ ਗਿਆ ਹੈ (ਜਿਸ ਦੀ ਬਰਕਤਿ ਨਾਲ ਗੁਰੂ ਰਾਮਦਾਸ) ਸਹਜ ਅਵਸਥਾ ਵਿਚ ਅੱਪੜ ਗਿਆ ਹੈ।
With intuitive detachment, He is lovingly attuned to the Fearless, Unmanifest Lord; He met with Guru Amar Daas, the Philosopher's Stone, within his own home.
अनभउ उनमानि अकल लिव लागी पारसु भेटिआ सहज घरे ॥
ਸਤਿਗੁਰਪਰਸਾਦਿਪਰਮਪਦੁਪਾਯਾਭਗਤਿਭਾਇਭੰਡਾਰਭਰੇ
ਸਤਿਗੁਰੂ (ਅਮਰਦਾਸ ਜੀ) ਦੀ ਕ੍ਰਿਪਾ ਨਾਲ (ਗੁਰੂ ਰਾਮਦਾਸ ਨੇ) ਉੱਚੀ ਪਦਵੀ ਪਾਈ ਹੈ ਅਤੇ ਭਗਤੀ ਦੇ ਪਿਆਰ ਨਾਲ (ਆਪ ਦੇ) ਖ਼ਜ਼ਾਨੇ ਭਰੇ ਪਏ ਹਨ।
By the Grace of the True Guru, He attained the supreme status; He is overflowing with the treasures of loving devotion.
सतिगुर परसादि परम पदु पाया भगति भाइ भंडार भरे ॥
ਮੇਟਿਆਜਨਮਾਂਤੁਮਰਣਭਉਭਾਗਾਚਿਤੁਲਾਗਾਸੰਤੋਖਸਰੇ
ਗੁਰੂ ਰਾਮਦਾਸ ਜੀ ਨੇ (ਆਪਣਾ) ਜਨਮ ਮਰਨ ਮਿਟਾ ਲਿਆ ਹੋਇਆ ਹੈ, (ਗੁਰੂ ਰਾਮਦਾਸ ਜੀ ਦਾ) ਮੌਤ ਦਾ ਡਰ ਦੂਰ ਹੋ ਚੁਕਿਆ ਹੈ ਅਤੇ (ਉਹਨਾਂ ਦਾ) ਚਿੱਤ ਸੰਤੋਖ ਦੇ ਸਰੋਵਰ ਅਕਾਲ ਪੁਰਖ ਵਿਚ ਜੁੜਿਆ ਹੋਇਆ ਹੈ।
He was released from reincarnation, and the fear of death was taken away. His consciousness is attached to the Lord, the Ocean of contentment.
मेटिआ जनमांतु मरण भउ भागा चितु लागा संतोख सरे ॥
ਕਵਿਕਲੵਠਕੁਰਹਰਦਾਸਤਨੇਗੁਰਰਾਮਦਾਸਸਰਅਭਰਭਰੇ॥੪॥
ਹੇ ਕਲ੍ਯ੍ਯਸਹਾਰ ਕਵੀ! ਠਾਕੁਰ ਹਰਦਾਸ ਜੀ ਦੇ ਸੁਪੁੱਤ੍ਰ ਗੁਰੂ ਰਾਮਦਾਸ ਜੀ (ਹਿਰਦੇ-ਰੂਪ) ਖ਼ਾਲੀ ਸਰੋਵਰਾਂ ਨੂੰ (ਨਾਮ-ਅੰਮ੍ਰਿਤ ਨਾਲ) ਭਰਨ ਵਾਲੇ ਹਨ ॥੪॥
So speaks Kal the poet: Guru Raam Daas, the son of Har Daas, fills the empty pools to overflowing. ||4||
कवि कल्य ठकुर हरदास तने गुर रामदास सर अभर भरे ॥४॥
ਅਭਰਭਰੇਪਾਯਉਅਪਾਰੁਰਿਦਅੰਤਰਿਧਾਰਿਓ
(ਗੁਰੂ ਰਾਮਦਾਸ ਜੀ ਨੇ) ਖ਼ਾਲੀ ਹਿਰਦਿਆਂ ਦੇ ਭਰਨ ਵਾਲਾ ਬੇਅੰਤ ਹਰੀ ਲੱਭ ਲਿਆ ਹੈ, (ਆਪ ਨੇ ਬੇਅੰਤ ਹਰੀ ਨੂੰ ਆਪਣੇ) ਹਿਰਦੇ ਵਿਚ ਟਿਕਾਇਆ ਹੈ,
He fills the empty to overflowing; He has enshrined the Infinite within His heart.
अभर भरे पायउ अपारु रिद अंतरि धारिओ ॥
ਦੁਖਭੰਜਨੁਆਤਮਪ੍ਰਬੋਧੁਮਨਿਤਤੁਬੀਚਾਰਿਓ
(ਅਤੇ ਆਪਣੇ) ਮਨ ਵਿਚ (ਉਸ) ਅਕਾਲ ਪੁਰਖ ਨੂੰ ਸਿਮਰਿਆ ਹੈ (ਜੋ) ਦੁੱਖਾਂ ਦਾ ਨਾਸ ਕਰਨ ਵਾਲਾ ਹੈ ਅਤੇ ਆਤਮਾ ਦੇ ਜਗਾਉਣ ਵਾਲਾ ਹੈ।
Within His mind, He contemplates the essence of reality, the Destroyer of pain, the Enlightener of the soul.
दुख भंजनु आतम प्रबोधु मनि ततु बीचारिओ ॥
ਸਦਾਚਾਇਹਰਿਭਾਇਪ੍ਰੇਮਰਸੁਆਪੇਜਾਣਇ
(ਗੁਰੂ ਰਾਮਦਾਸ) ਨਿੱਤ ਖ਼ੁਸ਼ੀ ਵਿਚ (ਰਹਿੰਦਾ ਹੈ), ਹਰੀ ਦੇ ਪਿਆਰ ਵਿਚ (ਮਸਤ ਹੈ ਅਤੇ ਹਰੀ ਦੇ) ਪਿਆਰ ਦੇ ਸੁਆਦ ਨੂੰ ਉਹ ਆਪ ਹੀ ਜਾਣਦਾ ਹੈ।
He yearns for the Lord's Love forever; He Himself knows the sublime essence of this Love.
सदा चाइ हरि भाइ प्रेम रसु आपे जाणइ ॥
ਸਤਿਗੁਰਕੈਪਰਸਾਦਿਸਹਜਸੇਤੀਰੰਗੁਮਾਣਇ
(ਗੁਰੂ ਰਾਮਦਾਸ) ਸਤਗੁਰੂ (ਅਮਰਦਾਸ ਜੀ) ਦੀ ਕਿਰਪਾ ਦੁਆਰਾ ਆਤਮਕ ਅਡੋਲਤਾ ਨਾਲ ਆਨੰਦ ਮਾਣ ਰਿਹਾ ਹੈ।
By the Grace of the True Guru, He intuitively enjoys this Love.
सतिगुर कै परसादि सहज सेती रंगु माणइ ॥
ਨਾਨਕਪ੍ਰਸਾਦਿਅੰਗਦਸੁਮਤਿਗੁਰਿਅਮਰਿਅਮਰੁਵਰਤਾਇਓ
(ਗੁਰੂ) ਨਾਨਕ ਜੀ ਦੀ ਕਿਰਪਾ ਨਾਲ (ਅਤੇ ਗੁਰੂ) ਅੰਗਦ ਜੀ ਦੀ ਬਖ਼ਸ਼ੀ ਸੁੰਦਰ ਬੁੱਧ ਨਾਲ, ਗੁਰੂ ਅਮਰਦਾਸ ਜੀ ਨੇ ਅਕਾਲ ਪੁਰਖ ਦਾ ਹੁਕਮ ਵਰਤੋਂ ਵਿਚ ਲਿਆਂਦਾ ਹੈ,
By the Grace of Guru Nanak, and the sublime teachings of Guru Angad, Guru Amar Daas broadcast the Lord's Command.
नानक प्रसादि अंगद सुमति गुरि अमरि अमरु वरताइओ ॥
ਗੁਰਰਾਮਦਾਸਕਲੵੁਚਰੈਤੈਂਅਟਲਅਮਰਪਦੁਪਾਇਓ॥੫॥
ਕਵੀ ਕਲ੍ਯ੍ਯਸਹਾਰ ਆਖਦਾ ਹੈ (ਕਿ) ਹੇ ਗੁਰੂ ਰਾਮਦਾਸ ਜੀ! ਤੂੰ ਸਦਾ-ਥਿਰ ਰਹਿਣ ਵਾਲੇ ਅਬਿਨਾਸੀ ਹਰੀ ਦੀ ਪਦਵੀ ਪ੍ਰਾਪਤ ਕਰ ਲਈ ਹੈ ॥੫॥
So speaks Kal: O Guru Raam Daas, You have attained the status of eternal and imperishable dignity. ||5||
गुर रामदास कल्युचरै तैं अटल अमर पदु पाइओ ॥५॥
ਸੰਤੋਖਸਰੋਵਰਿਬਸੈਅਮਿਅਰਸੁਰਸਨਪ੍ਰਕਾਸੈ
(ਗੁਰੂ ਰਾਮਦਾਸ) ਸੰਤੋਖ ਦੇ ਸਰੋਵਰ ਵਿਚ ਵੱਸਦਾ ਹੈ, (ਅਤੇ ਆਪਣੀ) ਜੀਭ ਨਾਲ ਨਾਮ-ਅੰਮ੍ਰਿਤ ਦੇ ਸੁਆਦ ਨੂੰ ਪਰਗਟ ਕਰਦਾ ਹੈ।
You abide in the pool of contentment; Your tongue reveals the Ambrosial Essence.
संतोख सरोवरि बसै अमिअ रसु रसन प्रकासै ॥
ਮਿਲਤਸਾਂਤਿਉਪਜੈਦੁਰਤੁਦੂਰੰਤਰਿਨਾਸੈ
(ਗੁਰੂ ਰਾਮਦਾਸ ਜੀ ਦਾ) ਦਰਸ਼ਨ ਕੀਤਿਆਂ (ਹਿਰਦੇ ਵਿਚ) ਠੰਢ ਪੈਦਾ ਹੁੰਦੀ ਹੈ ਅਤੇ ਪਾਪ ਦੂਰੋਂ ਹੀ (ਵੇਖ ਕੇ) ਨਾਸ ਹੋ ਜਾਂਦਾ ਹੈ।
Meeting with You, a tranquil peace wells up, and sins run far away.
मिलत सांति उपजै दुरतु दूरंतरि नासै ॥
ਸੁਖਸਾਗਰੁਪਾਇਅਉਦਿੰਤੁਹਰਿਮਗਿਹੁਟੈ
(ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦਾ) ਦਿੱਤਾ ਹੋਇਆ ਸੁਖਾਂ ਦਾ ਸਾਗਰ (ਪ੍ਰਭੂ-ਮਿਲਾਪ) ਪ੍ਰਾਪਤ ਕੀਤਾ ਹੈ, (ਤਾਹੀਏਂ ਗੁਰੂ ਰਾਮਦਾਸ) ਹਰੀ ਦੇ ਰਾਹ ਵਿਚ (ਤੁਰਦਾ ਹੋਇਆ) ਥੱਕਦਾ ਨਹੀਂ ਹੈ।
You have attained the Ocean of peace, and You never grow tired on the Lord's path.
सुख सागरु पाइअउ दिंतु हरि मगि न हुटै ॥
ਸੰਜਮੁਸਤੁਸੰਤੋਖੁਸੀਲਸੰਨਾਹੁਮਫੁਟੈ
(ਗੁਰੂ ਰਾਮਦਾਸ ਜੀ ਦਾ) ਸੰਜਮ ਸਤ ਸੰਤੋਖ ਤੇ ਮਿੱਠਾ ਸੁਭਾਉ-ਰੂਪ ਸੰਜੋਅ (ਅਜਿਹਾ ਹੈ ਕਿ ਉਹ) ਟੁੱਟਦਾ ਨਹੀਂ ਹੈ; (ਭਾਵ, ਆਪ ਸਦਾ ਇਹਨਾਂ ਗੁਣਾਂ-ਸੰਜੁਕਤ ਹਨ)।
The armor of self-restraint, truth, contentment and humility can never be pierced.
संजमु सतु संतोखु सील संनाहु मफुटै ॥
ਸਤਿਗੁਰੁਪ੍ਰਮਾਣੁਬਿਧਨੈਸਿਰਿਉਜਗਿਜਸਤੂਰੁਬਜਾਇਅਉ
(ਗੁਰੂ ਰਾਮਦਾਸ ਜੀ ਨੂੰ) ਕਰਤਾਰ ਨੇ ਗੁਰੂ (ਅਮਰਦਾਸ ਜੀ) ਦੇ ਤੁੱਲ ਬਣਾਇਆ ਹੈ, ਜਗਤ ਨੇ (ਆਪ ਦੀ) ਸੋਭਾ ਦਾ ਵਾਜਾ ਵਜਾਇਆ ਹੈ।
The Creator Lord certified the True Guru, and now the world blows the trumpet of His Praises.
सतिगुरु प्रमाणु बिध नै सिरिउ जगि जस तूरु बजाइअउ ॥
ਗੁਰਰਾਮਦਾਸਕਲੵੁਚਰੈਤੈਅਭੈਅਮਰਪਦੁਪਾਇਅਉ॥੬॥
ਕਵੀ ਕਲ੍ਯ੍ਯਸਹਾਰ ਆਖਦਾ ਹੈ ਕਿ "ਹੇ ਗੁਰੂ ਰਾਮਦਾਸ! ਤੂੰ ਨਿਰਭਉ ਅਤੇ ਅਬਿਨਾਸੀ ਹਰੀ ਦੀ ਪਦਵੀ ਪਾ ਲਈ ਹੈ'' ॥੬॥
So speaks Kal: O Guru Raam Daas, You have attained the state of fearless immortality. ||6||
गुर रामदास कल्युचरै तै अभै अमर पदु पाइअउ ॥६॥
ਜਗੁਜਿਤਉਸਤਿਗੁਰਪ੍ਰਮਾਣਿਮਨਿਏਕੁਧਿਆਯਉ
(ਗੁਰੂ ਰਾਮਦਾਸ ਜੀ ਨੇ) ਗੁਰੂ (ਅਮਰਦਾਸ ਜੀ) ਵਾਂਗ ਜਗਤ ਨੂੰ ਜਿੱਤਿਆ ਹੈ ਅਤੇ (ਆਪਣੇ) ਮਨ ਵਿਚ ਇੱਕ (ਅਕਾਲ ਪੁਰਖ) ਨੂੰ ਸਿਮਰਿਆ ਹੈ।
O certified True Guru, You have conquered the world; You meditate single-mindedly on the One Lord.
जगु जितउ सतिगुर प्रमाणि मनि एकु धिआयउ ॥
ਧਨਿਧਨਿਸਤਿਗੁਰਅਮਰਦਾਸੁਜਿਨਿਨਾਮੁਦ੍ਰਿੜਾਯਉ
ਸਤਿਗੁਰੂ ਅਮਰਦਾਸ ਧੰਨ ਹੈ, ਜਿਸ ਨੇ (ਗੁਰੂ ਰਾਮਦਾਸ ਜੀ ਨੂੰ) ਨਾਮ ਦ੍ਰਿੜ੍ਹ ਕਰਾਇਆ ਹੈ।
Blessed, blessed is Guru Amar Daas, the True Guru, who implanted the Naam, the Name of the Lord, deep within.
धनि धनि सतिगुर अमरदासु जिनि नामु द्रिड़ायउ ॥
ਨਵਨਿਧਿਨਾਮੁਨਿਧਾਨੁਰਿਧਿਸਿਧਿਤਾਕੀਦਾਸੀ
(ਗੁਰੂ ਰਾਮਦਾਸ ਜੀ ਨੂੰ) ਨਾਮ-ਖ਼ਜ਼ਾਨਾ ਮਿਲ ਗਿਆ ਹੈ, (ਮਾਨੋ) ਨੌ ਨਿਧੀਆਂ ਪ੍ਰਾਪਤ ਹੋ ਗਈਆਂ ਹਨ। ਸਭ ਰਿੱਧੀਆਂ ਤੇ ਸਿੱਧੀਆਂ ਉਸ ਦੀਆਂ ਦਾਸੀਆਂ ਹਨ।
The Naam is the wealth of the nine treasures; prosperity and supernatural spiritual powers are His slaves.
नव निधि नामु निधानु रिधि सिधि ता की दासी ॥
ਸਹਜਸਰੋਵਰੁਮਿਲਿਓਪੁਰਖੁਭੇਟਿਓਅਬਿਨਾਸੀ
(ਗੁਰੂ ਰਾਮਦਾਸ ਜੀ ਨੂੰ) ਸ਼ਾਂਤੀ ਦਾ ਸਰੋਵਰ ਹਰੀ ਮਿਲ ਪਿਆ ਹੈ, ਅਬਿਨਾਸ਼ੀ ਸਰਬ-ਵਿਆਪਕ ਪ੍ਰਭੂ ਮਿਲ ਪਿਆ ਹੈ।
He is blessed with the ocean of intuitive wisdom; He has met with the Imperishable Lord God.
सहज सरोवरु मिलिओ पुरखु भेटिओ अबिनासी ॥
ਆਦਿਲੇਭਗਤਜਿਤੁਲਗਿਤਰੇਸੋਗੁਰਿਨਾਮੁਦ੍ਰਿੜਾਇਅਉ
ਜਿਸ (ਨਾਮ) ਵਿਚ ਲੱਗ ਕੇ ਮੁੱਢ ਤੋਂ ਹੀ ਭਗਤ ਤਰਦੇ ਆਏ ਹਨ, ਉਹ ਨਾਮ ਗੁਰੂ (ਅਮਰਦਾਸ ਜੀ) ਨੇ (ਗੁਰੂ ਰਾਮਦਾਸ ਜੀ) ਨੂੰ ਦ੍ਰਿੜ੍ਹ ਕਰਾਇਆ ਹੈ।
The Guru has implanted the Naam deep within; attached to the Naam, the devotees have been carried across since ancient times.
आदि ले भगत जितु लगि तरे सो गुरि नामु द्रिड़ाइअउ ॥
ਗੁਰਰਾਮਦਾਸਕਲੵੁਚਰੈਤੈਹਰਿਪ੍ਰੇਮਪਦਾਰਥੁਪਾਇਅਉ॥੭॥
ਕਵੀ ਕਲ੍ਯ੍ਯਸਹਾਰ ਆਖਦਾ ਹੈ ਕਿ 'ਹੇ ਗੁਰੂ ਰਾਮਦਾਸ ਜੀ! ਤੂੰ ਅਕਾਲ ਪੁਰਖ ਦੇ ਪਿਆਰ ਦਾ (ਉੱਤਮ) ਪਦਾਰਥ ਪਾ ਲਿਆ ਹੈ' ॥੭॥
So speaks Kal: O Guru Raam Daas, You have obtained the wealth of the Lord's Love. ||7||
गुर रामदास कल्युचरै तै हरि प्रेम पदारथु पाइअउ ॥७॥
ਪ੍ਰੇਮਭਗਤਿਪਰਵਾਹਪ੍ਰੀਤਿਪੁਬਲੀਹੁਟਇ
(ਗੁਰੂ ਰਾਮਦਾਸ ਜੀ ਦੇ ਹਿਰਦੇ ਵਿਚ) ਅਕਾਲ ਪੁਰਖ ਦੀ ਪਿਆਰ-ਭਰੀ ਭਗਤੀ ਦੇ ਚਸ਼ਮੇ ਚੱਲ ਰਹੇ ਹਨ। (ਗੁਰੂ ਰਾਮਦਾਸ ਜੀ ਦੀ ਅਕਾਲ ਪੁਰਖ ਨਾਲ ਜੋ) ਪੂਰਬਲੀ ਪ੍ਰੀਤ (ਹੈ ਉਹ) ਮੁੱਕਦੀ ਨਹੀਂ ਹੈ;
The flow of loving devotion and primal love does not stop.
प्रेम भगति परवाह प्रीति पुबली न हुटइ ॥
ਸਤਿਗੁਰਸਬਦੁਅਥਾਹੁਅਮਿਅਧਾਰਾਰਸੁਗੁਟਇ
ਗੁਰੂ (ਅਮਰਦਾਸ ਜੀ) ਦਾ (ਜੋ) ਅਥਾਹ ਸ਼ਬਦ (ਹੈ, ਉਸ ਦੁਆਰਾ ਗੁਰੂ ਰਾਮਦਾਸ) ਨਾਮ-ਅੰਮ੍ਰਿਤ ਦੀਆਂ ਧਾਰਾਂ ਦਾ ਸੁਆਦ ਗਟ ਗਟ ਕਰ ਕੇ ਲੈ ਰਿਹਾ ਹੈ।
The True Guru drinks in the stream of nectar, the sublime essence of the Shabad, the Infinite Word of God.
सतिगुर सबदु अथाहु अमिअ धारा रसु गुटइ ॥
ਮਤਿਮਾਤਾਸੰਤੋਖੁਪਿਤਾਸਰਿਸਹਜਸਮਾਯਉ
(ਉੱਚੀ) ਮੱਤ (ਗੁਰੂ ਰਾਮਦਾਸ ਜੀ ਦੀ) ਮਾਤਾ ਹੈ ਤੇ ਸੰਤੋਖ (ਆਪ ਦਾ) ਪਿਤਾ ਹੈ (ਭਾਵ, ਆਪ ਇਹਨਾਂ ਗੁਣਾਂ ਵਿਚ ਜੰਮੇ-ਪਲੇ ਹਨ, ਆਪ ਉੱਚੀ ਬੁੱਧ ਵਾਲੇ ਤੇ ਪੂਰਨ ਸੰਤੋਖੀ ਹਨ)। (ਗੁਰੂ ਰਾਮਦਾਸ) ਸਦਾ ਸ਼ਾਂਤੀ ਦੇ ਸਰੋਵਰ ਵਿਚ ਚੁੱਭੀ ਲਾਈ ਰੱਖਦਾ ਹੈ।
Wisdom is His mother, and contentment is His father; He is absorbed in the ocean of intuitive peace and poise.
मति माता संतोखु पिता सरि सहज समायउ ॥
ਆਜੋਨੀਸੰਭਵਿਅਉਜਗਤੁਗੁਰਬਚਨਿਤਰਾਯਉ
(ਗੁਰੂ ਰਾਮਦਾਸ) ਜੂਨਾਂ ਤੋਂ ਰਹਿਤ ਤੇ ਸੁਤੇ-ਪ੍ਰਕਾਸ਼ ਹਰੀ ਦਾ ਰੂਪ ਹੈ। ਸੰਸਾਰ ਨੂੰ (ਆਪ ਨੇ) ਸਤਿਗੁਰੂ ਦੇ ਬਚਨ ਨਾਲ ਤਾਰ ਦਿੱਤਾ ਹੈ।
The Guru is the Embodiment of the Unborn, Self-illumined Lord; by the Word of His Teachings, the Guru carries the world across.
आजोनी संभविअउ जगतु गुर बचनि तरायउ ॥
ਅਬਿਗਤਅਗੋਚਰੁਅਪਰਪਰੁਮਨਿਗੁਰਸਬਦੁਵਸਾਇਅਉ
(ਗੁਰੂ ਰਾਮਦਾਸ) ਅਦ੍ਰਿਸ਼ਟ ਅਗੋਚਰ ਤੇ ਬੇਅੰਤ ਹਰੀ ਦਾ ਰੂਪ ਹੈ। (ਆਪ ਨੇ ਆਪਣੇ) ਮਨ ਵਿਚ ਸਤਿਗੁਰੂ ਦਾ ਸ਼ਬਦ ਵਸਾਇਆ ਹੈ।
Within His mind, the Guru has enshrined the Shabad, the Word of the Unseen, Unfathomable, Infinite Lord.
अबिगत अगोचरु अपरपरु मनि गुर सबदु वसाइअउ ॥
ਗੁਰਰਾਮਦਾਸਕਲੵੁਚਰੈਤੈਜਗਤਉਧਾਰਣੁਪਾਇਅਉ॥੮॥
ਕਵੀ ਕਲ੍ਯ੍ਯਸਹਾਰ ਆਖਦਾ ਹੈ ਕਿ 'ਹੇ ਗੁਰੂ ਰਾਮਦਾਸ! ਤੂੰ ਜਗਤ ਨੂੰ ਤਾਰਨ ਵਾਲਾ ਅਕਾਲ ਪੁਰਖ ਲੱਭ ਲਿਆ ਹੈ' ॥੮॥
So speaks Kal: O Guru Raam Daas, You have attained the Lord, the Saving Grace of the world. ||8||
गुर रामदास कल्युचरै तै जगत उधारणु पाइअउ ॥८॥
ਜਗਤਉਧਾਰਣੁਨਵਨਿਧਾਨੁਭਗਤਹਭਵਤਾਰਣੁ
ਭਗਤ ਜਨਾਂ ਨੂੰ ਸੰਸਾਰ-ਸਾਗਰ ਤੋਂ ਪਾਰ ਕਰਨ ਦੇ ਸਮਰੱਥ, ਨਿਧਿਆਂ ਦਾ ਭੰਡਾਰ ਹੈ, ਸੰਸਾਰ ਨੂੰ ਤਾਰਨ ਵਾਸਤੇ ਸਮ੍ਰਥ-
The Saving Grace of the world, the nine treasures, carries the devotees across the world-ocean.
जगत उधारणु नव निधानु भगतह भव तारणु ॥
ਅੰਮ੍ਰਿਤਬੂੰਦਹਰਿਨਾਮੁਬਿਸੁਕੀਬਿਖੈਨਿਵਾਰਣੁ
(ਸਤਿਗੁਰੂ ਰਾਮਦਾਸ ਜੀ ਦੇ ਪਾਸ) ਹਰੀ ਦਾ ਨਾਮ (ਮਾਨੋ) ਅੰਮ੍ਰਿਤ ਦੀ ਬੂੰਦ ਹੈ, ਜੋ ਸਾਰੇ ਸੰਸਾਰ ਦੀ ਵਿਹੁ ਦੂਰ ਕਰਨ-ਜੋਗ ਹੈ।
The Drop of Ambrosial Nectar, the Lord's Name, is the antidote to the poison of sin.
अंम्रित बूंद हरि नामु बिसु की बिखै निवारणु ॥
ਸਹਜਤਰੋਵਰਫਲਿਓਗਿਆਨਅੰਮ੍ਰਿਤਫਲਲਾਗੇ
ਗੁਰੂ ਰਾਮਦਾਸ ਆਤਮਕ ਅਡੋਲਤਾ ਦਾ ਸ੍ਰੇਸ਼ਟ ਰੁੱਖ ਹੈ ਜੋ ਫਲਿਆ ਹੋਇਆ ਹੈ, (ਇਸ ਰੁੱਖ ਨੂੰ) ਗਿਆਨ ਦੇ ਦੇਣ ਵਾਲੇ ਅੰਮ੍ਰਿਤ ਫਲ ਲੱਗੇ ਹੋਏ ਹਨ।
The tree of intuitive peace and poise blossoms and bears the ambrosial fruit of spiritual wisdom.
सहज तरोवर फलिओ गिआन अंम्रित फल लागे ॥
ਗੁਰਪ੍ਰਸਾਦਿਪਾਈਅਹਿਧੰਨਿਤੇਜਨਬਡਭਾਗੇ
(ਇਹ ਫਲ) ਗੁਰੂ ਦੀ ਕਿਰਪਾ ਨਾਲ ਮਿਲਦੇ ਹਨ, ਤੇ ਉਹ ਮਨੁੱਖ ਧੰਨ ਅਤੇ ਵੱਡੇ ਭਾਗਾਂ ਵਾਲੇ ਹਨ, (ਜਿਨ੍ਹਾਂ ਨੂੰ ਇਹ ਫਲ ਪ੍ਰਾਪਤ ਹੋਏ ਹਨ)।
Blessed are those fortunate people who receive it, by Guru's Grace.
गुर प्रसादि पाईअहि धंनि ते जन बडभागे ॥
ਤੇਮੁਕਤੇਭਏਸਤਿਗੁਰਸਬਦਿਮਨਿਗੁਰਪਰਚਾਪਾਇਅਉ
ਉਹ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੁਕਤ ਹੋ ਗਏ ਹਨ, ਜਿਨ੍ਹਾਂ ਨੇ ਆਪਣੇ ਮਨ ਵਿਚ ਗੁਰੂ (ਰਾਮਦਾਸ ਜੀ) ਨਾਲ ਪਿਆਰ ਪਾਇਆ ਹੈ।
They are liberated through the Shabad, the Word of the True Guru; their minds are filled with the Guru's Wisdom.
ते मुकते भए सतिगुर सबदि मनि गुर परचा पाइअउ ॥
ਗੁਰਰਾਮਦਾਸਕਲੵੁਚਰੈਤੈਸਬਦਨੀਸਾਨੁਬਜਾਇਅਉ॥੯॥
ਕਵੀ ਕਲ੍ਯ੍ਯਸਹਾਰ ਆਖਦਾ ਹੈ ਕਿ 'ਹੇ ਗੁਰੂ ਰਾਮਦਾਸ! ਤੂੰ ਸ਼ਬਦ ਦਾ ਨਗਾਰਾ ਵਜਾਇਆ ਹੈ' ॥੯॥
So speaks Kal: O Guru Raam Daas, You beat the drum of the Shabad. ||9||
गुर रामदास कल्युचरै तै सबद नीसानु बजाइअउ ॥९॥
ਸੇਜਸਧਾਸਹਜੁਛਾਵਾਣੁਸੰਤੋਖੁਸਰਾਇਚਉਸਦਾਸੀਲਸੰਨਾਹੁਸੋਹੈ
(ਗੁਰੂ ਰਾਮਦਾਸ ਜੀ ਨੇ) ਸਰਧਾ ਨੂੰ (ਪਰਮਾਤਮਾ ਲਈ) ਸੇਜ ਬਣਾਇਆ ਹੈ, (ਆਪ ਦੇ) ਹਿਰਦੇ ਦਾ ਟਿਕਾਉ ਸ਼ਾਮੀਆਨਾ ਹੈ, ਸੰਤੋਖ ਕਨਾਤ ਹੈ ਅਤੇ ਨਿੱਤ ਦਾ ਮਿੱਠਾ ਸੁਭਾਉ ਸੰਜੋਅ ਹੈ।
On the bed of faith, with the blankets of intuitive peace and poise and the canopy of contentment, You are embellished forever with the armor of humility.
सेज सधा सहजु छावाणु संतोखु सराइचउ सदा सील संनाहु सोहै ॥
ਗੁਰਸਬਦਿਸਮਾਚਰਿਓਨਾਮੁਟੇਕਸੰਗਾਦਿਬੋਹੈ
ਗੁਰੂ (ਅਮਰਦਾਸ ਜੀ) ਦੇ ਸ਼ਬਦ ਦੀ ਬਰਕਤਿ ਨਾਲ (ਆਪ ਨੇ) ਕਮਾਇਆ ਹੈ, (ਗੁਰੂ ਦੀ) ਟੇਕ (ਆਪ ਦੇ) ਸੰਗੀ ਆਦਿਕਾਂ ਨੂੰ ਸੁਗੰਧਿਤ ਕਰ ਰਹੀ ਹੈ।
Through the Word of the Guru's Shabad, you practice the Naam; You lean on its Support, and give Your Fragrance to Your companions.
गुर सबदि समाचरिओ नामु टेक संगादि बोहै ॥
ਅਜੋਨੀਉਭਲੵੁਅਮਲੁਸਤਿਗੁਰਸੰਗਿਨਿਵਾਸੁ
ਗੁਰੂ ਰਾਮਦਾਸ ਜਨਮ (ਮਰਨ) ਤੋਂ ਰਹਿਤ ਹੈ, ਭਲਾ ਹੈ ਅਤੇ ਸੁੱਧ-ਆਤਮਾ ਹੈ।
You abide with the Unborn Lord, the Good and Pure True Guru.
अजोनीउ भल्यु अमलु सतिगुर संगि निवासु ॥
ਗੁਰਰਾਮਦਾਸਕਲੵੁਚਰੈਤੁਅਸਹਜਸਰੋਵਰਿਬਾਸੁ॥੧੦॥
ਕਵੀ ਕਲ੍ਯ੍ਯਸਹਾਰ ਆਖਦਾ ਹੈ ਕਿ 'ਹੇ ਗੁਰੂ ਰਾਮਦਾਸ! ਤੇਰਾ ਵਾਸ ਆਤਮਕ ਅਡੋਲਤਾ ਦੇ ਸਰੋਵਰ ਵਿਚ ਹੈ' ॥੧੦॥
So speaks Kal: O Guru Raam Daas, You abide in the sacred pool of intuitive peace and poise. ||10||
गुर रामदास कल्युचरै तुअ सहज सरोवरि बासु ॥१०॥
ਗੁਰੁਜਿਨੑਕਉਸੁਪ੍ਰਸੰਨੁਨਾਮੁਹਰਿਰਿਦੈਨਿਵਾਸੈ
ਜਿਨ੍ਹਾਂ ਮਨੁੱਖਾਂ ਉਤੇ ਸਤਿਗੁਰੂ ਤ੍ਰੁੱਠਦਾ ਹੈ, (ਉਹਨਾਂ ਦੇ) ਹਿਰਦੇ ਵਿਚ ਅਕਾਲ ਪੁਰਖ ਦਾ ਨਾਮ ਵਸਾਉਂਦਾ ਹੈ।
The Lord's Name abides in the hearts of those who are pleasing to the Guru.
गुरु जिन कउ सुप्रसंनु नामु हरि रिदै निवासै ॥
ਜਿਨੑਕਉਗੁਰੁਸੁਪ੍ਰਸੰਨੁਦੁਰਤੁਦੂਰੰਤਰਿਨਾਸੈ
ਜਿਨ੍ਹਾਂ ਉਤੇ ਗੁਰੂ ਤ੍ਰੁਠਦਾ ਹੈ, (ਉਹਨਾਂ ਤੋਂ) ਪਾਪ ਦੂਰੋਂ ਹੀ (ਵੇਖ ਕੇ) ਭੱਜ ਜਾਂਦਾ ਹੈ।
Sins run far away from those who are pleasing to the Guru.
जिन कउ गुरु सुप्रसंनु दुरतु दूरंतरि नासै ॥
ਗੁਰੁਜਿਨੑਕਉਸੁਪ੍ਰਸੰਨੁਮਾਨੁਅਭਿਮਾਨੁਨਿਵਾਰੈ
ਜਿਨ੍ਹਾਂ ਉੱਤੇ ਸਤਿਗੁਰੂ ਖ਼ੁਸ਼ ਹੁੰਦਾ ਹੈ, ਉਹਨਾਂ ਮਨੁੱਖਾਂ ਦਾ ਅਹੰਕਾਰ ਦੂਰ ਕਰ ਦੇਂਦਾ ਹੈ।
Those who are pleasing to the Guru eradicate pride and egotism from within.
गुरु जिन कउ सुप्रसंनु मानु अभिमानु निवारै ॥
ਜਿਨੑਕਉਗੁਰੁਸੁਪ੍ਰਸੰਨੁਸਬਦਿਲਗਿਭਵਜਲੁਤਾਰੈ
ਜਿਨ੍ਹਾਂ ਉੱਤੇ ਗੁਰੂ ਮਿਹਰ ਕਰਦਾ ਹੈ, ਉਹਨਾਂ ਮਨੁੱਖਾਂ ਨੂੰ ਸ਼ਬਦ ਵਿਚ ਜੋੜ ਕੇ ਇਸ ਸੰਸਾਰ-ਸਾਗਰ ਤੋਂ ਪਾਰ ਲੰਘਾ ਦੇਂਦਾ ਹੈ।
Those who are pleasing to the Guru are attached to the Shabad, the Word of God; they are carried across the terrifying world-ocean.
जिन कउ गुरु सुप्रसंनु सबदि लगि भवजलु तारै ॥
ਪਰਚਉਪ੍ਰਮਾਣੁਗੁਰਪਾਇਅਉਤਿਨਸਕਯਥਉਜਨਮੁਜਗਿ
ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਦਾ ਪ੍ਰਮਾਣੀਕ ਉਪਦੇਸ਼ ਪ੍ਰਾਪਤ ਕੀਤਾ ਹੈ, ਉਹਨਾਂ ਦਾ ਜੰਮਣਾ ਜਗਤ ਵਿਚ ਸਫਲ ਹੋ ਗਿਆ ਹੈ।
Those who are blessed with the wisdom of the certified Guru - blessed and fruitful is their birth into the world.
परचउ प्रमाणु गुर पाइअउ तिन सकयथउ जनमु जगि ॥
ਸ੍ਰੀਗੁਰੂਸਰਣਿਭਜੁਕਲੵਕਬਿਭੁਗਤਿਮੁਕਤਿਸਭਗੁਰੂਲਗਿ॥੧੧॥
ਹੇ ਕਵੀ ਕਲ੍ਯ੍ਯਸਹਾਰ! ਸਤਿਗੁਰ ਦੀ ਸਰਨੀ ਪਉ, ਗੁਰੂ ਦੀ ਸਰਨੀ ਪਿਆਂ ਹੀ ਮੁਕਤੀ ਅਤੇ ਸਾਰੇ ਪਦਾਰਥ (ਮਿਲ ਸਕਦੇ ਹਨ) ॥੧੧॥
Kal the poet runs to the Sanctuary of the Great Guru; attached to the Guru, they are blessed with worldly enjoyments, liberation and everything. ||11||
स्री गुरू सरणि भजु कल्य कबि भुगति मुकति सभ गुरू लगि ॥११॥
ਸਤਿਗੁਰਿਖੇਮਾਤਾਣਿਆਜੁਗਜੂਥਸਮਾਣੇ
ਸਤਿਗੁਰੂ (ਰਾਮਦਾਸ ਜੀ) ਨੇ (ਅਕਾਲ ਪੁਰਖ ਦੀ ਸਿਫ਼ਤ-ਸਾਲਾਹ-ਰੂਪ) ਚੰਦੋਆ ਤਾਣਿਆ ਹੈ, ਸਾਰੇ ਜੁਗ (ਭਾਵ, ਸਾਰੇ ਜੁਗਾਂ ਦੇ ਜੀਵ) ਉਸ ਦੇ ਹੇਠ ਆ ਟਿਕੇ ਹਨ (ਭਾਵ, ਸਭ ਜੀਵ ਹਰਿ ਜਸ ਕਰਨ ਲੱਗ ਪਏ ਹਨ)।
The Guru has pitched the tent; under it, all the ages are gathered.
सतिगुरि खेमा ताणिआ जुग जूथ समाणे ॥
ਅਨਭਉਨੇਜਾਨਾਮੁਟੇਕਜਿਤੁਭਗਤਅਘਾਣੇ
ਗਿਆਨ (ਆਪ ਦੇ ਹੱਥ ਵਿਚ) ਨੇਜਾ ਹੈ, ਅਕਾਲ ਪੁਰਖ ਦਾ ਨਾਮ (ਆਪ ਦਾ) ਆਸਰਾ ਹੈ, ਜਿਸ ਦੀ ਬਰਕਤਿ ਨਾਲ ਸਾਰੇ ਰੱਜ ਰਹੇ ਹਨ।
He carries the spear of intuition, and takes the Support of Naam, the Name of the Lord, through which the devotees are fulfilled.
अनभउ नेजा नामु टेक जितु भगत अघाणे ॥
ਗੁਰੁਨਾਨਕੁਅੰਗਦੁਅਮਰੁਭਗਤਹਰਿਸੰਗਿਸਮਾਣੇ
(ਹਰਿ-ਨਾਮ ਰੂਪ ਟੇਕ ਦੀ ਬਰਕਤਿ ਨਾਲ) ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਜੀ ਅਤੇ ਹੋਰ ਭਗਤ ਅਕਾਲ ਪੁਰਖ ਵਿਚ ਲੀਨ ਹੋਏ ਹਨ।
Guru Nanak, Guru Angad and Guru Amar Daas, through devotional worship, have merged into the Lord.
गुरु नानकु अंगदु अमरु भगत हरि संगि समाणे ॥
ਇਹੁਰਾਜਜੋਗਗੁਰਰਾਮਦਾਸਤੁਮੑਹੂਰਸੁਜਾਣੇ॥੧੨॥
ਹੇ ਗੁਰੂ ਰਾਮਦਾਸ ਜੀ! ਆਪ ਨੇ ਭੀ ਰਾਜ ਜੋਗ ਦੇ ਇਸ ਸੁਆਦ ਨੂੰ ਪਛਾਣਿਆ ਹੈ ॥੧੨॥
O Guru Raam Daas, You alone know the taste of this Raja Yoga. ||12||
इहु राज जोग गुर रामदास तुम हू रसु जाणे ॥१२॥
ਜਨਕੁਸੋਇਜਿਨਿਜਾਣਿਆਉਨਮਨਿਰਥੁਧਰਿਆ
ਜਨਕ ਉਹ ਹੈ ਜਿਸ ਨੇ (ਅਕਾਲ ਪੁਰਖ ਨੂੰ ਜਾਣ ਲਿਆ ਹੈ, ਜਿਸ ਨੇ ਆਪਣੇ ਮਨ ਦੀ ਬ੍ਰਿਤੀ ਨੂੰ ਪੂਰਨ ਖਿੜਾਉ ਵਿਚ ਟਿਕਾਇਆ ਹੋਇਆ ਹੈ,
He alone is enlightened like Janaka, who links the chariot of his mind to the state of ecstatic realization.
जनकु सोइ जिनि जाणिआ उनमनि रथु धरिआ ॥
ਸਤੁਸੰਤੋਖੁਸਮਾਚਰੇਅਭਰਾਸਰੁਭਰਿਆ
ਜਿਸ ਨੇ ਸਤ ਅਤੇ ਸੰਤੋਖ (ਆਪਣੇ ਅੰਦਰ) ਇਕੱਠੇ ਕੀਤੇ ਹਨ, ਅਤੇ ਜਿਸ ਨੇ ਇਸ ਨਾਹ ਰੱਜਣ ਵਾਲੇ ਮਨ ਨੂੰ ਤ੍ਰਿਪਤ ਕਰ ਲਿਆ ਹੈ।
He gathers in truth and contentment, and fills up the empty pool within.
सतु संतोखु समाचरे अभरा सरु भरिआ ॥
ਅਕਥਕਥਾਅਮਰਾਪੁਰੀਜਿਸੁਦੇਇਸੁਪਾਵੈ
ਅਡੋਲ ਆਤਮਕ ਅਵਸਥਾ ਦੀ (ਭਾਵ, ਜਨਕ ਵਾਲੀ) ਇਹ (ਉਪ੍ਰੋਕਤ) ਗੂਝ ਗੱਲ ਜਿਸ ਮਨੁੱਖ ਨੂੰ ਅਕਾਲ ਪੁਰਖ ਬਖ਼ਸ਼ਦਾ ਹੈ, ਉਹੀ ਪ੍ਰਾਪਤ ਕਰਦਾ ਹੈ (ਭਾਵ, ਇਹੋ ਜਿਹੀ ਜਨਕ-ਪਦਵੀ ਹਰੇਕ ਨੂੰ ਨਹੀਂ ਮਿਲਦੀ)।
He speaks the Unspoken Speech of the eternal city. He alone obtains it, unto whom God gives it.
अकथ कथा अमरापुरी जिसु देइ सु पावै ॥
ਇਹੁਜਨਕਰਾਜੁਗੁਰਰਾਮਦਾਸਤੁਝਹੀਬਣਿਆਵੈ॥੧੩॥
ਹੇ ਗੁਰੂ ਰਾਮਦਾਸ! ਇਹ ਜਨਕ-ਰਾਜ ਤੈਨੂੰ ਹੀ ਸੋਭਦਾ ਹੈ (ਭਾਵ, ਇਸ ਆਤਮਕ ਅਡੋਲਤਾ ਦਾ ਤੂੰ ਹੀ ਅਧਿਕਾਰੀ ਹੈਂ) ॥੧੩॥
O Guru Raam Daas, Your sovereign rule, like that of Janak, is Yours alone. ||13||
इहु जनक राजु गुर रामदास तुझ ही बणि आवै ॥१३॥
ਸਤਿਗੁਰਨਾਮੁਏਕਲਿਵਮਨਿਜਪੈਦ੍ਰਿੜੑੁਤਿਨੑਜਨਦੁਖਪਾਪੁਕਹੁਕਤਹੋਵੈਜੀਉ
ਜੋ ਜੋ ਮਨੁੱਖ ਸਤਿਗੁਰੂ ਦਾ ਨਾਮ ਬ੍ਰਿਤੀ ਜੋੜ ਕੇ ਮਨ ਵਿਚ ਸਰਧਾ ਨਾਲ ਜਪਦਾ ਹੈ, ਦੱਸੋ ਜੀ, ਉਹਨਾਂ ਨੂੰ ਕਲੇਸ਼ ਤੇ ਪਾਪ ਕਦੋਂ ਪੋਹ ਸਕਦਾ ਹੈ?
Tell me, how can sin and suffering cling to that humble being who chants the Naam, given by the Guru, with single-minded love and firm faith?
सतिगुर नामु एक लिव मनि जपै द्रिड़ु तिन जन दुख पापु कहु कत होवै जीउ ॥
ਤਾਰਣਤਰਣਖਿਨਮਾਤ੍ਰਜਾਕਉਦ੍ਰਿਸ੍ਟਿਧਾਰੈਸਬਦੁਰਿਦਬੀਚਾਰੈਕਾਮੁਕ੍ਰੋਧੁਖੋਵੈਜੀਉ
(ਸਤਿਗੁਰੂ, ਜੋ) ਜਗਤ ਨੂੰ ਤਾਰਨ ਲਈ (ਮਾਨੋ) ਜਹਾਜ਼ (ਹੈ) ਜਿਸ ਮਨੁੱਖ ਉਤੇ ਖਿਨ ਭਰ ਲਈ ਭੀ ਮਿਹਰ ਦੀ ਨਜ਼ਰ ਕਰਦਾ ਹੈ, ਉਹ ਮਨੁੱਖ (ਗੁਰੂ ਦੇ) ਸ਼ਬਦ ਨੂੰ ਹਿਰਦੇ ਵਿਚ ਵਿਚਾਰਦਾ ਹੈ ਤੇ (ਆਪਣੇ ਅੰਦਰੋਂ) ਕਾਮ ਕ੍ਰੋਧ ਨੂੰ ਗੰਵਾ ਦੇਂਦਾ ਹੈ।
When the Lord, the Boat to carry us across, bestows His Glance of Grace, even for an instant, the mortal contemplates the Shabad within his heart; unfulfilled sexual desire and unresolved anger are eradicated.
तारण तरण खिन मात्र जा कउ द्रिस्टि धारै सबदु रिद बीचारै कामु क्रोधु खोवै जीउ ॥
ਜੀਅਨਸਭਨਦਾਤਾਅਗਮਗੵਾਨਬਿਖੵਾਤਾਅਹਿਨਿਸਿਧੵਾਨਧਾਵੈਪਲਕਸੋਵੈਜੀਉ
(ਸਤਿਗੁਰੂ ਰਾਮਦਾਸ) ਸਾਰੇ ਜੀਵਾਂ ਦਾ ਦਾਤਾ ਹੈ, ਅਗਮ ਹਰੀ ਦੇ ਗਿਆਨ ਦੇ ਪ੍ਰਗਟ ਕਰਨ ਵਾਲਾ ਹੈ; ਦਿਨ ਰਾਤ ਹਰੀ ਦਾ ਧਿਆਨ ਧਾਰਦਾ ਹੈ ਅਤੇ ਪਲਕ ਭਰ ਭੀ ਗ਼ਾਫਲ ਨਹੀਂ ਹੁੰਦਾ।
The Guru is the Giver to all beings; He speaks the spiritual wisdom of the Unfathomable Lord, and meditates on Him day and night. He never sleeps, even for an instant.
जीअन सभन दाता अगम ग्यान बिख्याता अहिनिसि ध्यान धावै पलक न सोवै जीउ ॥
ਜਾਕਉਦੇਖਤਦਰਿਦ੍ਰੁਜਾਵੈਨਾਮੁਸੋਨਿਧਾਨੁਪਾਵੈਗੁਰਮੁਖਿਗੵਾਨਿਦੁਰਮਤਿਮੈਲੁਧੋਵੈਜੀਉ
ਜੋ ਗੁਰਮੁਖ (ਗੁਰੂ ਰਾਮਦਾਸ ਦੇ ਦਿੱਤੇ) ਗਿਆਨ ਦੀ ਰਾਹੀਂ ਆਪਣੀ ਦੁਰਮੱਤ ਦੀ ਮੈਲ ਧੋਂਦਾ ਹੈ, ਨਾਮ-ਰੂਪ ਖ਼ਜ਼ਾਨਾ ਹਾਸਲ ਕਰ ਲੈਂਦਾ ਹੈ ਅਤੇ ਉਸ ਦਾ ਦਲਿਦ੍ਰ ਆਪ ਦੇ ਦਰਸ਼ਨ ਕੀਤਿਆਂ ਦੂਰ ਹੋ ਜਾਂਦਾ ਹੈ।
Seeing Him, poverty vanishes, and one is blessed with the treasure of the Naam, the Name of the Lord. The spiritual wisdom of the Guru's Word washes away the filth of evil-mindedness.
जा कउ देखत दरिद्रु जावै नामु सो निधानु पावै गुरमुखि ग्यानि दुरमति मैलु धोवै जीउ ॥
ਸਤਿਗੁਰਨਾਮੁਏਕਲਿਵਮਨਿਜਪੈਦ੍ਰਿੜੁਤਿਨਜਨਦੁਖਪਾਪਕਹੁਕਤਹੋਵੈਜੀਉ॥੧॥
ਜੋ ਜੋ ਮਨੁੱਖ ਸਤਿਗੁਰੂ (ਰਾਮਦਾਸ) ਦਾ ਨਾਮ ਬ੍ਰਿਤੀ ਜੋੜ ਕੇ ਮਨ ਵਿਚ ਸਰਧਾ ਨਾਲ ਜਪਦਾ ਹੈ, ਦੱਸੋ ਜੀ, ਉਹਨਾਂ ਨੂੰ ਪਾਪ ਤੇ ਕਲੇਸ਼ ਪੋਹ ਸਕਦਾ ਹੈ? ॥੧॥
Tell me, how can sin and suffering cling to that humble being who chants the Naam, given by the Guru, with single-minded love and firm faith? ||1||
सतिगुर नामु एक लिव मनि जपै द्रिड़ु तिन जन दुख पाप कहु कत होवै जीउ ॥१॥
ਧਰਮਕਰਮਪੂਰੈਸਤਿਗੁਰੁਪਾਈਹੈ
ਪੂਰੇ ਗੁਰੂ (ਰਾਮਦਾਸ ਜੀ) ਨੂੰ ਮਿਲਿਆਂ ਸਾਰੇ ਧਰਮ ਕਰਮ (ਪ੍ਰਾਪਤ ਹੋ ਜਾਂਦੇ ਹਨ);
Dharmic faith and the karma of good deeds are obtained from the Perfect True Guru.
धरम करम पूरै सतिगुरु पाई है ॥
ਜਾਕੀਸੇਵਾਸਿਧਸਾਧਮੁਨਿਜਨਸੁਰਿਨਰਜਾਚਹਿਸਬਦਸਾਰੁਏਕਲਿਵਲਾਈਹੈ
ਸਿੱਧ, ਸਾਧ ਮੁਨੀ ਲੋਕ, ਦੇਵਤੇ ਤੇ ਮਨੁੱਖ ਇਸ (ਗੁਰੂ ਰਾਮਦਾਸ ਦੀ) ਸੇਵਾ ਮੰਗਦੇ ਹਨ, (ਆਪ ਦਾ) ਸ਼ਬਦ ਸ੍ਰੇਸ਼ਟ ਹੈ ਤੇ (ਆਪ ਨੇ) ਇਕ (ਅਕਾਲ ਪੁਰਖ) ਨਾਲ ਬ੍ਰਿਤੀ ਜੋੜੀ ਹੋਈ ਹੈ।
The Siddhas and Holy Saadhus, the silent sages and angelic beings, yearn to serve Him; through the most excellent Word of the Shabad, they are lovingly attuned to the One Lord.
जा की सेवा सिध साध मुनि जन सुरि नर जाचहि सबद सारु एक लिव लाई है ॥
ਫੁਨਿਜਾਨੈਕੋਤੇਰਾਅਪਾਰੁਨਿਰਭਉਨਿਰੰਕਾਰੁਅਕਥਕਥਨਹਾਰੁਤੁਝਹਿਬੁਝਾਈਹੈ
(ਹੇ ਗੁਰੂ ਰਾਮਦਾਸ!) ਕੌਣ ਤੇਰਾ (ਅੰਤ) ਪਾ ਸਕਦਾ ਹੈ? ਤੂੰ ਬੇਅੰਤ, ਨਿਰਭਉ ਨਿਰੰਕਾਰ (ਦਾ ਰੂਪ) ਹੈਂ। ਕਥਨ-ਜੋਗ ਅਕੱਥ ਹਰੀ ਦਾ ਗਿਆਨ ਤੈਨੂੰ ਹੀ ਮਿਲਿਆ ਹੈ।
Who can know Your limits? You are the Embodiment of the Fearless, Formless Lord. You are the Speaker of the Unspoken Speech; You alone understand this.
फुनि जानै को तेरा अपारु निरभउ निरंकारु अकथ कथनहारु तुझहि बुझाई है ॥
ਭਰਮਭੂਲੇਸੰਸਾਰਛੁਟਹੁਜੂਨੀਸੰਘਾਰਜਮਕੋਡੰਡਕਾਲਗੁਰਮਤਿਧੵਾਈਹੈ
ਭਰਮਾਂ ਵਿਚ ਭੁੱਲੇ ਹੋਏ ਹੇ ਸੰਸਾਰੀ ਜੀਵ! ਗੁਰੂ (ਰਾਮਦਾਸ ਜੀ) ਦੀ ਮਤ ਲੈ ਕੇ (ਪ੍ਰਭੂ ਦਾ ਨਾਮ) ਸਿਮਰ, ਤੂੰ ਜਨਮ ਮਰਨ ਤੋਂ ਬਚ ਜਾਹਿਂਗਾ, ਤੇ ਜਮ ਦੀ ਭੀ ਤਾੜਨਾ ਨਹੀਂ ਹੋਵੇਗੀ।
O foolish worldly mortal, you are deluded by doubt; give up birth and death, and you shall not be punished by the Messenger of Death. Meditate on the Guru's Teachings.
भरम भूले संसार छुटहु जूनी संघार जम को न डंड काल गुरमति ध्याई है ॥
ਮਨਪ੍ਰਾਣੀਮੁਗਧਬੀਚਾਰੁਅਹਿਨਿਸਿਜਪੁਧਰਮਕਰਮਪੂਰੈਸਤਿਗੁਰੁਪਾਈਹੈ॥੨॥
ਹੇ ਮੂਰਖ ਮਨ! ਹੇ ਮੂਰਖ ਜੀਵ! ਵਿਚਾਰ ਕਰ ਤੇ ਦਿਨ ਰਾਤ (ਨਾਮ) ਸਿਮਰ। ਪੂਰੇ ਸਤਿਗੁਰੂ (ਰਾਮਦਾਸ ਜੀ) ਨੂੰ ਮਿਲਿਆਂ (ਸਾਰੇ) ਧਰਮ ਕਰਮ (ਪ੍ਰਾਪਤ ਹੋ ਜਾਂਦੇ ਹਨ) ॥੨॥
You foolish mortal being, reflect on this in your mind; chant and meditate day and night. Dharmic faith and the karma of good deeds are obtained from the Perfect True Guru. ||2||
मन प्राणी मुगध बीचारु अहिनिसि जपु धरम करम पूरै सतिगुरु पाई है ॥२॥
ਹਉਬਲਿਬਲਿਜਾਉਸਤਿਗੁਰਸਾਚੇਨਾਮਪਰ
ਸੱਚੇ ਸਤਿਗੁਰੂ (ਰਾਮਦਾਸ ਜੀ) ਦੇ ਨਾਮ ਤੋਂ ਸਦਕੇ ਜਾਵਾਂ।
I am a sacrifice, a sacrifice, to the True Name, O my True Guru.
हउ बलि बलि जाउ सतिगुर साचे नाम पर ॥
ਕਵਨਉਪਮਾਦੇਉਕਵਨਸੇਵਾਸਰੇਉਏਕਮੁਖਰਸਨਾਰਸਹੁਜੁਗਜੋਰਿਕਰ
ਮੈਂ ਕਿਹੜੀ ਉਪਮਾ ਦਿਆਂ (ਭਾਵ, ਕੀਹ ਆਖਾਂ ਕਿਹੋ ਜਿਹਾ ਹੈ), ਮੈਂ ਕਿਹੜੀ ਸੇਵਾ ਕਰਾਂ? (ਹੇ ਮੇਰੇ ਮਨ!) ਦੋਵੇਂ ਹੱਥ ਜੋੜ ਕੇ ਸਨਮੁਖ ਹੋ ਕੇ ਜੀਭ ਨਾਲ ਸਿਮਰ (ਬੱਸ, ਇਹੀ ਉਪਮਾ ਤੇ ਇਹੀ ਸੇਵਾ ਹੈ)।
What Praises can I offer to You? What service can I do for You? I have only one mouth and tongue; with my palms pressed together, I chant to You with joy and delight.
कवन उपमा देउ कवन सेवा सरेउ एक मुख रसना रसहु जुग जोरि कर ॥
ਫੁਨਿਮਨਬਚਕ੍ਰਮਜਾਨੁਅਨਤਦੂਜਾਮਾਨੁਨਾਮੁਸੋਅਪਾਰੁਸਾਰੁਦੀਨੋਗੁਰਿਰਿਦਧਰ
ਹੇ ਨਲ੍ਯ੍ਯ ਕਵੀ! ਅਤੇ ਹੋਰ (ਇਹ ਕੰਮ ਕਰ, ਕਿ) ਆਪਣੇ ਮਨ ਬਚਨਾਂ ਅਤੇ ਕਰਮਾਂ ਦੀ ਰਾਹੀਂ (ਉਸੇ ਨਾਮ ਨੂੰ) ਦ੍ਰਿੜ ਕਰ, ਕਿਸੇ ਹੋਰ ਨੂੰ ਨਾਹ ਜਪ, ਉਹ ਬੇਅੰਤ ਤੇ ਸ੍ਰੇਸ਼ਟ ਨਾਮ ਉਸ ਗੁਰੂ (ਰਾਮਦਾਸ ਜੀ) ਨੇ ਤੇਰੇ ਹਿਰਦੇ ਦਾ ਆਸਰਾ ਬਣਾ ਦਿੱਤਾ ਹੈ,
In thought, word and deed, I know the Lord; I do not worship any other. The Guru has enshrined the most excellent Name of the Infinite Lord within my heart.
फुनि मन बच क्रम जानु अनत दूजा न मानु नामु सो अपारु सारु दीनो गुरि रिद धर ॥
ਨਲੵਕਵਿਪਾਰਸਪਰਸਕਚਕੰਚਨਾਹੁਇਚੰਦਨਾਸੁਬਾਸੁਜਾਸੁਸਿਮਰਤਅਨਤਰ
ਜਿਸ ਨੂੰ ਸਿਮਰਿਆਂ (ਇਉਂ ਹੋ ਜਾਈਦਾ ਹੈ ਜਿਵੇਂ) ਪਾਰਸ ਦੀ ਛੁਹ ਨਾਲ ਕੱਚ ਸੋਨਾ ਹੋ ਜਾਂਦਾ ਹੈ ਅਤੇ (ਚੰਦਨ ਦੀ ਛੁਹ ਨਾਲ) ਹੋਰ ਰੁੱਖਾਂ ਵਿਚ ਚੰਦਨ ਦੀ ਸੁਗੰਧੀ ਆ ਜਾਂਦੀ ਹੈ।
So speaks Nal the poet: touching the Philosopher's Stone, glass is transformed into gold, and the sandalwood tree imparts its fragrance to other trees; meditating in remembrance on the Lord, I am transformed.
नल्य कवि पारस परस कच कंचना हुइ चंदना सुबासु जासु सिमरत अन तर ॥
ਜਾਕੇਦੇਖਤਦੁਆਰੇਕਾਮਕ੍ਰੋਧਹੀਨਿਵਾਰੇਜੀਹਉਬਲਿਬਲਿਜਾਉਸਤਿਗੁਰਸਾਚੇਨਾਮਪਰ॥੩॥
ਜਿਸ ਗੁਰੂ (ਰਾਮਦਾਸ ਜੀ) ਦੇ ਦਰ ਦਾ ਦਰਸ਼ਨ ਕੀਤਿਆਂ ਕਾਮ ਕ੍ਰੋਧ (ਆਦਿਕ ਇਹ ਸਾਰੇ) ਦੂਰ ਹੋ ਜਾਂਦੇ ਹਨ, ਮੈਂ ਸਦਕੇ ਹਾਂ, ਉਸ ਸੱਚੇ ਗੁਰੂ ਦੇ ਨਾਮ ਤੋਂ ॥੩॥
Seeing His Door, I am rid of sexual desire and anger. I am a sacrifice, a sacrifice, to the True Name, O my True Guru. ||3||
जा के देखत दुआरे काम क्रोध ही निवारे जी हउ बलि बलि जाउ सतिगुर साचे नाम पर ॥३॥
ਰਾਜੁਜੋਗੁਤਖਤੁਦੀਅਨੁਗੁਰਰਾਮਦਾਸ
ਉਸ (ਅਕਾਲ ਪੁਰਖ) ਨੇ ਗੁਰੂ ਰਾਮਦਾਸ (ਜੀ) ਨੂੰ ਰਾਜ ਤੇ ਜੋਗ (ਵਾਲਾ) ਤਖ਼ਤ ਦਿੱਤਾ ਹੈ।
Guru Raam Daas was blessed with the Throne of Raja Yoga.
राजु जोगु तखतु दीअनु गुर रामदास ॥
ਪ੍ਰਥਮੇਨਾਨਕਚੰਦੁਜਗਤਭਯੋਆਨੰਦੁਤਾਰਨਿਮਨੁਖੵਜਨਕੀਅਉਪ੍ਰਗਾਸ
ਪਹਿਲਾਂ ਗੁਰੂ ਨਾਨਕ ਦੇਵ ਜੀ ਚੰਦ੍ਰਮਾ (-ਰੂਪ ਪ੍ਰਗਟ ਹੋਏ), ਮਨੁੱਖਾਂ ਨੂੰ ਤਾਰਨ ਲਈ (ਆਪ ਨੇ) ਚਾਨਣਾ ਕੀਤਾ ਤੇ (ਸਾਰੇ) ਸੰਸਾਰ ਨੂੰ ਖ਼ੁਸ਼ੀ ਹੋਈ।
First, Guru Nanak illuminated the world, like the full moon, and filled it with bliss. To carry humanity across, He bestowed His Radiance.
प्रथमे नानक चंदु जगत भयो आनंदु तारनि मनुख्य जन कीअउ प्रगास ॥
ਗੁਰਅੰਗਦਦੀਅਉਨਿਧਾਨੁਅਕਥਕਥਾਗਿਆਨੁਪੰਚਭੂਤਬਸਿਕੀਨੇਜਮਤਤ੍ਰਾਸ
(ਫਿਰ ਗੁਰੂ ਨਾਨਕ ਦੇਵ ਨੇ) ਗੁਰੂ ਅੰਗਦ ਦੇਵ ਜੀ ਨੂੰ ਹਰੀ ਦੀ ਅਕੱਥ ਕਥਾ ਦਾ ਗਿਆਨ-ਰੂਪ ਖ਼ਜ਼ਾਨਾ ਬਖ਼ਸ਼ਿਆ, (ਜਿਸ ਕਰਕੇ ਗੁਰੂ ਅੰਗਦ ਦੇਵ ਨੇ) ਕਾਮਾਦਿਕ ਪੰਜੇ ਵੈਰੀ ਵੱਸ ਵਿਚ ਕਰ ਲਏ, ਤੇ (ਉਸ ਨੂੰ ਉਹਨਾਂ ਦਾ) ਡਰ ਨਾਹ ਰਿਹਾ।
He blessed Guru Angad with the treasure of spiritual wisdom, and the Unspoken Speech; He overcame the five demons and the fear of the Messenger of Death.
गुर अंगद दीअउ निधानु अकथ कथा गिआनु पंच भूत बसि कीने जमत न त्रास ॥
ਗੁਰਅਮਰੁਗੁਰੂਸ੍ਰੀਸਤਿਕਲਿਜੁਗਿਰਾਖੀਪਤਿਅਘਨਦੇਖਤਗਤੁਚਰਨਕਵਲਜਾਸੁ
(ਫਿਰ ਗੁਰੂ ਅੰਗਦ ਦੇਵ ਦੀ ਛੁਹ ਨਾਲ) ਸ੍ਰੀ ਸਤਿਗੁਰੂ ਗੁਰੂ ਅਮਰਦਾਸ (ਪ੍ਰਗਟ ਹੋਇਆ), (ਉਸ ਨੇ) ਕਲਿਜੁਗ ਦੀ ਪਤਿ ਰੱਖੀ, ਆਪ ਦੇ ਚਰਨ ਕਮਲਾਂ ਦਾ ਦਰਸ਼ਨ ਕਰ ਕੇ (ਕਲਿਜੁਗ ਦੇ) ਪਾਪ ਭੱਜ ਗਏ।
The Great and True Guru, Guru Amar Daas, has preserved honor in this Dark Age of Kali Yuga. Seeing His Lotus Feet, sin and evil are destroyed.
गुर अमरु गुरू स्री सति कलिजुगि राखी पति अघन देखत गतु चरन कवल जासु ॥
ਸਭਬਿਧਿਮਾਨੵਿਉਮਨੁਤਬਹੀਭਯਉਪ੍ਰਸੰਨੁਰਾਜੁਜੋਗੁਤਖਤੁਦੀਅਨੁਗੁਰਰਾਮਦਾਸ॥੪॥
(ਜਦੋਂ ਗੁਰੂ ਅਮਰਦਾਸ ਜੀ ਦਾ) ਮਨ ਪੂਰਨ ਤੌਰ ਤੇ ਪਤੀਜ ਗਿਆ, ਤਦੋਂ (ਉਹ ਗੁਰੂ ਰਾਮਦਾਸ ਜੀ ਉਤੇ) ਤ੍ਰੁੱਠੇ ਤੇ (ਉਹਨਾਂ) ਗੁਰੂ ਰਾਮਦਾਸ ਨੂੰ ਰਾਜ ਜੋਗ ਵਾਲਾ ਤਖ਼ਤ ਬਖ਼ਸ਼ਿਆ ॥੪॥
When His mind was totally satisfied in every way, when He was totally pleased, He bestowed upon Guru Raam Daas the Throne of Raja Yoga. ||4||
सभ बिधि मान्यिउ मनु तब ही भयउ प्रसंनु राजु जोगु तखतु दीअनु गुर रामदास ॥४॥
ਰਡ
Radd:
रड ॥
ਜਿਸਹਿਧਾਰੵਿਉਧਰਤਿਅਰੁਵਿਉਮੁਅਰੁਪਵਣੁਤੇਨੀਰਸਰਅਵਰਅਨਲਅਨਾਦਿਕੀਅਉ
ਜਿਸ ਹਰੀ-ਨਾਮ ਨੇ ਧਰਤੀ ਤੇ ਅਕਾਸ਼ ਨੂੰ ਟਿਕਾ ਰੱਖਿਆ ਹੈ, ਅਤੇ ਜਿਸ ਨੇ ਪਵਣ, ਸਰੋਵਰਾਂ ਦੇ ਉਹ ਜਲ, ਅੱਗ ਤੇ ਅੰਨ ਆਦਿਕ ਪੈਦਾ ਕੀਤੇ ਹਨ,
He established the earth, the sky and the air, the water of the oceans, fire and food.
जिसहि धार्यिउ धरति अरु विउमु अरु पवणु ते नीर सर अवर अनल अनादि कीअउ ॥
ਸਸਿਰਿਖਿਨਿਸਿਸੂਰਦਿਨਿਸੈਲਤਰੂਅਫਲਫੁਲਦੀਅਉ
(ਜਿਸ ਦੀ ਬਰਕਤਿ ਨਾਲ) ਰਾਤ ਨੂੰ ਚੰਦ੍ਰਮਾ ਤੇ ਤਾਰੇ ਅਤੇ ਦਿਨ ਵੇਲੇ ਸੂਰਜ (ਚੜ੍ਹਦਾ ਹੈ), ਜਿਸ ਨੇ ਪਹਾੜ ਰਚੇ ਹਨ ਅਤੇ ਜਿਸ ਨੇ ਰੁੱਖਾਂ ਨੂੰ ਫਲ ਫੁੱਲ ਲਾਏ ਹਨ।
He created the moon, the starts and the sun, night and day and mountains; he blessed the trees with flowers and fruits.
ससि रिखि निसि सूर दिनि सैल तरूअ फल फुल दीअउ ॥
ਸੁਰਿਨਰਸਪਤਸਮੁਦ੍ਰਕਿਅਧਾਰਿਓਤ੍ਰਿਭਵਣਜਾਸੁ
ਜਿਸ ਨੇ ਦੇਵਤੇ ਮਨੁੱਖ ਤੇ ਸੱਤ ਸਮੁੰਦਰ ਪੈਦਾ ਕੀਤੇ ਹਨ ਅਤੇ ਤਿੰਨੇ ਭਵਣ ਟਿਕਾ ਰੱਖੇ ਹਨ,
He created the gods, human beings and the seven seas; He established the three worlds.
सुरि नर सपत समुद्र किअ धारिओ त्रिभवण जासु ॥
ਸੋਈਏਕੁਨਾਮੁਹਰਿਨਾਮੁਸਤਿਪਾਇਓਗੁਰਅਮਰਪ੍ਰਗਾਸੁ॥੧॥੫॥
ਉਹੀ ਇਕ ਹਰੀ-ਨਾਮ ਸਦਾ ਅਟੱਲ ਹੈ, (ਗੁਰੂ ਰਾਮਦਾਸ ਜੀ ਨੇ ਉਹੀ ਨਾਮ-ਰੂਪ) ਚਾਨਣਾ ਗੁਰੂ ਅਮਰਦਾਸ ਜੀ ਤੋਂ ਲੱਭਾ ਹੈ ॥੧॥੫॥
Guru Amar Daas was blessed with the Light of the One Name, the True Name of the Lord. ||1||5||
सोई एकु नामु हरि नामु सति पाइओ गुर अमर प्रगासु ॥१॥५॥
ਕਚਹੁਕੰਚਨੁਭਇਅਉਸਬਦੁਗੁਰਸ੍ਰਵਣਹਿਸੁਣਿਓ
(ਜਿਸ ਮਨੁੱਖ ਨੇ) ਗੁਰੂ ਦਾ ਸ਼ਬਦ ਕੰਨਾਂ ਨਾਲ ਸੁਣਿਆ ਹੈ, ਉਹ (ਮਾਨੋ) ਕੱਚ ਤੋਂ ਸੋਨਾ ਹੋ ਗਿਆ ਹੈ।
Glass is transformed into gold, listening to the Word of the Guru's Shabad.
कचहु कंचनु भइअउ सबदु गुर स्रवणहि सुणिओ ॥
ਬਿਖੁਤੇਅੰਮ੍ਰਿਤੁਹੁਯਉਨਾਮੁਸਤਿਗੁਰਮੁਖਿਭਣਿਅਉ
ਜਿਸ ਨੇ ਸਤਿਗੁਰੂ ਦਾ ਨਾਮ ਮੂੰਹੋਂ ਉਚਾਰਿਆ ਹੈ, ਉਹ ਵਿਹੁ ਤੋਂ ਅੰਮ੍ਰਿਤ ਬਣ ਗਿਆ ਹੈ।
Poison is transformed into ambrosial nectar, speaking the Name of the True Guru.
बिखु ते अंम्रितु हुयउ नामु सतिगुर मुखि भणिअउ ॥
ਲੋਹਉਹੋਯਉਲਾਲੁਨਦਰਿਸਤਿਗੁਰੁਜਦਿਧਾਰੈ
ਜੇ ਸਤਿਗੁਰੂ (ਮਿਹਰ ਦੀ) ਨਜ਼ਰ ਕਰੇ, ਤਾਂ (ਜੀਵ) ਲੋਹੇ ਤੋਂ ਲਾਲ ਬਣ ਜਾਂਦਾ ਹੈ।
Iron is transformed into jewels, when the True Guru bestows His Glance of Grace.
लोहउ होयउ लालु नदरि सतिगुरु जदि धारै ॥
ਪਾਹਣਮਾਣਕਕਰੈਗਿਆਨੁਗੁਰਕਹਿਅਉਬੀਚਾਰੈ
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਦੱਸੇ ਗਿਆਨ ਨੂੰ ਵਿਚਾਰ ਕੇ ਜਪਿਆ ਹੈ ਉਹਨਾਂ ਨੂੰ ਗੁਰੂ (ਮਾਨੋ) ਪੱਥਰਾਂ ਤੋਂ ਮਾਣਕ ਕਰ ਦੇਂਦਾ ਹੈ।
Stones are transformed into emeralds, when the mortal chants and contemplates the spiritual wisdom of the Guru.
पाहण माणक करै गिआनु गुर कहिअउ बीचारै ॥
ਕਾਠਹੁਸ੍ਰੀਖੰਡਸਤਿਗੁਰਿਕੀਅਉਦੁਖਦਰਿਦ੍ਰਤਿਨਕੇਗਇਅ
ਉਹਨਾਂ ਮਨੁੱਖਾਂ ਦੇ ਦੁੱਖ ਦਰਦ੍ਰਿ ਦੂਰ ਹੋ ਗਏ ਹਨ ਅਤੇ ਸਤਿਗੁਰੂ ਨੇ ਉਹਨਾਂ ਨੂੰ (ਮਾਨੋ) ਕਾਠ ਤੋਂ ਚੰਦਨ ਬਣਾ ਦਿਤਾ ਹੈ,
The True Guru transforms ordinary wood into sandalwood, eradicating the pains of poverty.
काठहु स्रीखंड सतिगुरि कीअउ दुख दरिद्र तिन के गइअ ॥
ਸਤਿਗੁਰੂਚਰਨਜਿਨੑਪਰਸਿਆਸੇਪਸੁਪਰੇਤਸੁਰਿਨਰਭਇਅ॥੨॥੬॥
ਜਿਨ੍ਹਾਂ ਨੇ ਸਤਿਗੁਰੂ ਦੇ ਚਰਨ ਪਰਸੇ ਹਨ, ਉਹ ਪਸੂ ਤੇ ਪਰੇਤਾਂ ਤੋਂ ਦੇਵਤੇ ਤੇ ਮਨੁੱਖ ਬਣ ਗਏ ਹਨ ॥੨॥੬॥
Whoever touches the Feet of the True Guru, is transformed from a beast and a ghost into an angelic being. ||2||6||
सतिगुरू चरन जिन परसिआ से पसु परेत सुरि नर भइअ ॥२॥६॥
ਜਾਮਿਗੁਰੂਹੋਇਵਲਿਧਨਹਿਕਿਆਗਾਰਵੁਦਿਜਇ
ਜਦੋਂ ਸਤਿਗੁਰੂ (ਕਿਸੇ ਮਨੁੱਖ ਦਾ) ਪੱਖ ਕਰੇ ਤਾਂ ਉਹ ਧਨ ਦੇ ਕਾਰਨ ਅਹੰਕਾਰ ਨਹੀਂ ਕਰਦਾ।
One who has the Guru on his side - how could he be proud of his wealth?
जामि गुरू होइ वलि धनहि किआ गारवु दिजइ ॥
ਜਾਮਿਗੁਰੂਹੋਇਵਲਿਲਖਬਾਹੇਕਿਆਕਿਜਇ
ਜਦੋਂ ਗੁਰੂ ਪੱਖ ਤੇ ਹੋਵੇ, ਤਾਂ ਲੱਖਾਂ ਫ਼ੌਜਾਂ ਕੀਹ ਵਿਗਾੜ ਸਕਦੀਆਂ ਹਨ?
One who has the Guru on his side - what would hundreds of thousands of supporters do for him?
जामि गुरू होइ वलि लख बाहे किआ किजइ ॥
ਜਾਮਿਗੁਰੂਹੋਇਵਲਿਗਿਆਨਅਰੁਧਿਆਨਅਨਨਪਰਿ
ਜਦੋਂ ਗੁਰੂ ਪੱਖ ਕਰੇ, ਤਾਂ ਮਨੁੱਖ ਗਿਆਨ ਅਤੇ ਧਿਆਨ ਦੀ ਦਾਤ ਹੋਣ ਦੇ ਕਾਰਨ (ਹਰੀ ਤੋਂ ਬਿਨਾ) ਕਿਸੇ ਹੋਰ ਨਾਲ ਪਿਆਰ ਨਹੀਂ ਪਾਂਦਾ।
One who has the Guru on his side, does not depend on anyone else for spiritual wisdom and meditation.
जामि गुरू होइ वलि गिआन अरु धिआन अनन परि ॥
ਜਾਮਿਗੁਰੂਹੋਇਵਲਿਸਬਦੁਸਾਖੀਸੁਸਚਹਘਰਿ
ਜਦੋਂ ਗੁਰੂ ਸਹੈਤਾ ਕਰੇ, ਤਾਂ ਜੀਵ ਦੇ ਹਿਰਦੇ ਵਿਚ ਸ਼ਬਦ ਸਾਖਿਆਤ ਹੋ ਜਾਂਦਾ ਹੈ ਤੇ ਉਹ ਸੱਚੇ ਹਰੀ ਦੇ ਘਰ ਵਿਚ (ਟਿਕ ਜਾਂਦਾ) ਹੈ।
One who has the Guru on his side contemplates the Shabad and the Teachings, and abides in the Home of Truth.
जामि गुरू होइ वलि सबदु साखी सु सचह घरि ॥
ਜੋਗੁਰੂਗੁਰੂਅਹਿਨਿਸਿਜਪੈਦਾਸੁਭਟੁਬੇਨਤਿਕਹੈ
ਦਾਸ (ਨਲ੍ਯ੍ਯ) ਭੱਟ ਬੇਨਤੀ ਕਰਦਾ ਹੈ ਕਿ ਜੋ ਮਨੁੱਖ ਦਿਨ ਰਾਤ 'ਗੁਰੂ ਗੁਰੂ' ਜਪਦਾ ਹੈ,
The Lord's humble slave and poet utters this prayer: whoever chants to the Guru night and day,
जो गुरू गुरू अहिनिसि जपै दासु भटु बेनति कहै ॥
ਜੋਗੁਰੂਨਾਮੁਰਿਦਮਹਿਧਰੈਸੋਜਨਮਮਰਣਦੁਹਥੇਰਹੈ॥੩॥੭॥
ਜੋ ਸਤਿਗੁਰੂ ਦਾ ਨਾਮ ਹਿਰਦੇ ਵਿਚ ਟਿਕਾਉਂਦਾ ਹੈ, ਉਹ ਮਨੁੱਖ ਜੰਮਣ ਮਰਨ ਦੋਹਾਂ ਤੋਂ ਬਚ ਜਾਂਦਾ ਹੈ ॥੩॥੭॥
whoever enshrines the Name of the Guru within his heart, is rid of both birth and death. ||3||7||
जो गुरू नामु रिद महि धरै सो जनम मरण दुह थे रहै ॥३॥७॥
ਗੁਰਬਿਨੁਘੋਰੁਅੰਧਾਰੁਗੁਰੂਬਿਨੁਸਮਝਆਵੈ
ਸਤਿਗੁਰੂ (ਦੀ ਸਰਨ ਪੈਣ) ਤੋਂ ਬਿਨਾ (ਮਨੁੱਖਾ ਜੀਵਨ ਦੇ ਰਾਹ ਵਿਚ) ਹਨੇਰਾ ਹੀ ਹਨੇਰਾ ਹੈ, ਗੁਰੂ ਤੋਂ ਬਿਨਾ (ਸਹੀ ਜੀਵਨ ਦੀ) ਸਮਝ ਦੀ ਪ੍ਰਾਪਤੀ ਨਹੀਂ ਹੋ ਸਕਦੀ।
Without the Guru, there is utter darkness; without the Guru, understanding does not come.
गुर बिनु घोरु अंधारु गुरू बिनु समझ न आवै ॥
ਗੁਰਬਿਨੁਸੁਰਤਿਸਿਧਿਗੁਰੂਬਿਨੁਮੁਕਤਿਪਾਵੈ
ਗੁਰੂ ਤੋਂ ਬਿਨਾ ਸੁਰਤ (ਉੱਚੀ) ਨਹੀਂ ਹੁੰਦੀ ਤੇ (ਜੀਵਨ-ਸੰਗ੍ਰਾਮ ਵਿਚ) ਸਫਲਤਾ ਭੀ ਪ੍ਰਾਪਤ ਨਹੀਂ ਹੁੰਦੀ, ਗੁਰੂ ਤੋਂ ਬਿਨਾ (ਵਿਕਾਰਾਂ ਤੋਂ) ਖ਼ਲਾਸੀ ਨਹੀਂ ਮਿਲਦੀ।
Without the Guru, there is no intuitive awareness or success; without the Guru, there is no liberation.
गुर बिनु सुरति न सिधि गुरू बिनु मुकति न पावै ॥
ਗੁਰੁਕਰੁਸਚੁਬੀਚਾਰੁਗੁਰੂਕਰੁਰੇਮਨਮੇਰੇ
ਹੇ ਮੇਰੇ ਮਨ! ਸਤਿਗੁਰੂ ਦੀ ਸਰਨ ਪਉ, ਇਹੀ ਉੱਤਮ ਵਿਚਾਰ ਹੈ।
So make Him your Guru, and contemplate the Truth; make Him your Guru, O my mind.
गुरु करु सचु बीचारु गुरू करु रे मन मेरे ॥
ਗੁਰੁਕਰੁਸਬਦਸਪੁੰਨਅਘਨਕਟਹਿਸਭਤੇਰੇ
ਸ਼ਬਦ ਦੇ ਸੂਰੇ ਗੁਰੂ ਦੀ ਸਰਨ ਪਉ, ਤੇਰੇ ਸਾਰੇ ਪਾਪ ਕੱਟੇ ਜਾਣਗੇ।
Make Him your Guru, who is embellished and exalted in the Word of the Shabad; all your sins shall be washed away.
गुरु करु सबद सपुंन अघन कटहि सभ तेरे ॥
ਗੁਰੁਨਯਣਿਬਯਣਿਗੁਰੁਗੁਰੁਕਰਹੁਗੁਰੂਸਤਿਕਵਿਨਲੵਕਹਿ
ਕਵੀ ਨਲ੍ਯ੍ਯ ਆਖਦਾ ਹੈ ਕਿ (ਹੇ ਮੇਰੇ ਮਨ!) ਆਪਣੀ ਅੱਖ ਵਿਚ, ਆਪਣੇ ਬੋਲ ਵਿਚ ਕੇਵਲ ਗੁਰੂ ਨੂੰ ਵਸਾਓ, ਗੁਰੂ ਸਦਾ-ਥਿਰ ਰਹਿਣ ਵਾਲਾ ਹੈ।
So speaks Nal the poet: with your eyes, make Him your Guru; with the words you speak, make Him your Guru, your True Guru.
गुरु नयणि बयणि गुरु गुरु करहु गुरू सति कवि नल्य कहि ॥
ਜਿਨਿਗੁਰੂਦੇਖਿਅਉਨਹੁਕੀਅਉਤੇਅਕਯਥਸੰਸਾਰਮਹਿ॥੪॥੮॥
ਜਿਸ ਜਿਸ ਮਨੁੱਖ ਨੇ ਸਤਿਗੁਰੂ ਦੇ ਦਰਸ਼ਨ ਨਹੀਂ ਕੀਤੇ, ਤੇ ਜੋ ਜੋ ਮਨੁੱਖ ਸਤਿਗੁਰੂ ਦੀ ਸਰਨ ਨਹੀਂ ਪਿਆ, ਉਹ ਸਾਰੇ ਸੰਸਾਰ ਵਿਚ ਨਿਸਫਲ (ਹੀ ਆਏ) ॥੪॥੮॥
Those who have not seen the Guru, who have not made Him their Guru, are useless in this world. ||4||8||
जिनि गुरू न देखिअउ नहु कीअउ ते अकयथ संसार महि ॥४॥८॥
ਗੁਰੂਗੁਰੂਗੁਰੁਕਰੁਮਨਮੇਰੇ
ਹੇ ਮੇਰੇ ਮਨ! 'ਗੁਰੂ' 'ਗੁਰੂ' ਜਪ।
Dwell upon the Guru, the Guru, the Guru, O my mind.
गुरू गुरू गुरु करु मन मेरे ॥
ਤਾਰਣਤਰਣਸਮ੍ਰਥੁਕਲਿਜੁਗਿਸੁਨਤਸਮਾਧਿਸਬਦਜਿਸੁਕੇਰੇ
ਜਿਸ ਗੁਰੂ ਦੀ ਬਾਣੀ ਸੁਣਦਿਆਂ ਸਮਾਧੀ (ਵਿਚ ਲੀਨ ਹੋ ਜਾਈਦਾ ਹੈ), ਉਹ ਗੁਰੂ ਕਲਜੁਗ ਵਿਚ (ਸੰਸਾਰ-ਸਾਗਰ ਤੋਂ) ਤਾਰਨ ਲਈ ਸਮਰੱਥ ਜਹਾਜ਼ ਹੈ।
The All-powerful Guru is the Boat to carry us across in this Dark Age of Kali Yuga. Hearing the Word of His Shabad, we are transported into Samaadhi.
तारण तरण सम्रथु कलिजुगि सुनत समाधि सबद जिसु केरे ॥
ਫੁਨਿਦੁਖਨਿਨਾਸੁਸੁਖਦਾਯਕੁਸੂਰਉਜੋਧਰਤਧਿਆਨੁਬਸਤਤਿਹਨੇਰੇ
ਉਹ ਗੁਰੂ ਦੁੱਖਾਂ ਦੇ ਨਾਸ ਕਰਨ ਵਾਲਾ ਹੈ, ਸੁਖਾਂ ਦੇ ਦੇਣ ਵਾਲਾ ਸੂਰਮਾ ਹੈ। ਜੋ ਮਨੁੱਖ ਉਸ ਦਾ ਧਿਆਨ ਧਰਦਾ ਹੈ, ਉਹ ਗੁਰੂ ਉਸ ਦੇ ਅੰਗ-ਸੰਗ ਵੱਸਦਾ ਹੈ।
He is the Spiritual Hero who destroys pain and brings peace. Whoever meditates on Him, dwells near Him.
फुनि दुखनि नासु सुखदायकु सूरउ जो धरत धिआनु बसत तिह नेरे ॥
ਪੂਰਉਪੁਰਖੁਰਿਦੈਹਰਿਸਿਮਰਤਮੁਖੁਦੇਖਤਅਘਜਾਹਿਪਰੇਰੇ
ਸਤਿਗੁਰੂ ਪੂਰਨ ਪੁਰਖ ਹੈ, ਗੁਰੂ ਹਿਰਦੇ ਵਿਚ ਹਰੀ ਨੂੰ ਸਿਮਰਦਾ ਹੈ, (ਉਸ ਦਾ) ਮੁਖ ਵੇਖਿਆਂ ਪਾਪ ਦੂਰ ਹੋ ਜਾਂਦੇ ਹਨ।
He is the Perfect Primal Being, who meditates in remembrance on the Lord within his heart; seeing His Face, sins run away.
पूरउ पुरखु रिदै हरि सिमरत मुखु देखत अघ जाहि परेरे ॥
ਜਉਹਰਿਬੁਧਿਰਿਧਿਸਿਧਿਚਾਹਤਗੁਰੂਗੁਰੂਗੁਰੁਕਰੁਮਨਮੇਰੇ॥੫॥੯॥
ਹੇ ਮੇਰੇ ਮਨ! ਜੇ ਤੂੰ ਰੱਬੀ ਅਕਲ, ਰਿੱਧੀ ਤੇ ਸਿੱਧੀ ਚਾਹੁੰਦਾ ਹੈਂ, ਤਾਂ 'ਗੁਰੂ' 'ਗੁਰੂ' ਜਪ ॥੫॥੯॥
If you long for wisdom, wealth, spiritual perfection and prosperity, O my mind, dwell upon the Guru, the Guru, the Guru. ||5||9||
जउ हरि बुधि रिधि सिधि चाहत गुरू गुरू गुरु करु मन मेरे ॥५॥९॥
ਗੁਰੂਮੁਖੁਦੇਖਿਗਰੂਸੁਖੁਪਾਯਉ
ਸਤਿਗੁਰੂ (ਅਮਰਦਾਸ ਜੀ) ਦਾ ਦਰਸ਼ਨ ਕਰ ਕੇ (ਗੁਰੂ ਰਾਮਦਾਸ ਜੀ ਨੇ) ਵੱਡਾ ਆਨੰਦ ਪਾਇਆ ਹੈ।
Gazing upon the Face of the Guru, I find peace.
गुरू मुखु देखि गरू सुखु पायउ ॥
ਹੁਤੀਜੁਪਿਆਸਪਿਊਸਪਿਵੰਨਕੀਬੰਛਤਸਿਧਿਕਉਬਿਧਿਮਿਲਾਯਉ
(ਆਪ ਨੂੰ) ਅੰਮ੍ਰਿਤ ਪੀਣ ਦੀ ਜਿਹੜੀ ਤਾਂਘ ਲੱਗੀ ਹੋਈ ਸੀ, ਉਸ ਮਨ-ਇੱਛਤ (ਤਾਂਘ ਦੀ) ਸਫਲਤਾ ਦਾ ਢੰਗ (ਹਰੀ ਨੇ) ਬਣਾ ਦਿੱਤਾ ਹੈ।
I was thirsty, yearning to drink in the Nectar; to fulfill that wish, the Guru laid out the way.
हुती जु पिआस पिऊस पिवंन की बंछत सिधि कउ बिधि मिलायउ ॥
ਪੂਰਨਭੋਮਨੁਠਉਰਬਸੋਰਸਬਾਸਨਸਿਉਜੁਦਹੰਦਿਸਿਧਾਯਉ
(ਸੰਸਾਰੀ ਜੀਵਾਂ ਦਾ) ਜੋ ਮਨ ਰਸਾਂ ਵਾਸ਼ਨਾਂ ਦੇ ਪਿੱਛੇ ਦਸੀਂ ਪਾਸੀਂ ਦੌੜਦਾ ਹੈ ਆਪ ਦਾ ਉਹ ਮਨ ਰੱਜ ਗਿਆ ਹੈ ਤੇ ਟਿਕ ਗਿਆ ਹੈ।
My mind has become perfect; it dwells in the Lord's Place; it had been wandering in all directions, in its desire for tastes and pleasures.
पूरन भो मनु ठउर बसो रस बासन सिउ जु दहं दिसि धायउ ॥
ਗੋਬਿੰਦਵਾਲੁਗੋਬਿੰਦਪੁਰੀਸਮਜਲੵਨਤੀਰਿਬਿਪਾਸਬਨਾਯਉ
(ਜਿਸ ਸਤਿਗੁਰੂ ਅਮਰਦਾਸ ਜੀ ਨੇ) ਬੈਕੁੰਠ ਵਰਗਾ ਗੋਇੰਦਵਾਲ ਬਿਆਸਾ ਦੇ ਪਾਣੀਆਂ ਦੇ ਕੰਢੇ ਉਤੇ ਬਣਾ ਦਿੱਤਾ ਹੈ,
Goindwal is the City of God, built on the bank of the Beas River.
गोबिंदवालु गोबिंदपुरी सम जल्यन तीरि बिपास बनायउ ॥
ਗਯਉਦੁਖੁਦੂਰਿਬਰਖਨਕੋਸੁਗੁਰੂਮੁਖੁਦੇਖਿਗਰੂਸੁਖੁਪਾਯਉ॥੬॥੧੦॥
ਉਸ ਗੁਰੂ ਦਾ ਮੂੰਹ ਵੇਖ ਕੇ (ਗੁਰੂ ਰਾਮਦਾਸ ਜੀ ਨੇ) ਵੱਡਾ ਆਨੰਦ ਪਾਇਆ ਹੈ, (ਆਪ ਦਾ, ਮਾਨੋ) ਵਰ੍ਹਿਆਂ ਦਾ ਦੁੱਖ ਦੂਰ ਹੋ ਗਿਆ ਹੈ ॥੬॥੧੦॥
The pains of so many years have been taken away; gazing upon the Face of the Guru, I find peace. ||6||10||
गयउ दुखु दूरि बरखन को सु गुरू मुखु देखि गरू सुखु पायउ ॥६॥१०॥
ਸਮਰਥਗੁਰੂਸਿਰਿਹਥੁਧਰੵਉ
ਸਮਰੱਥ ਗੁਰੂ (ਅਮਰਦਾਸ ਜੀ) ਨੇ (ਗੁਰੂ ਰਾਮਦਾਸ ਜੀ ਦੇ) ਸਿਰ ਉੱਤੇ ਹੱਥ ਰੱਖਿਆ ਹੈ।
The All-powerful Guru placed His hand upon my head.
समरथ गुरू सिरि हथु धर्यउ ॥
ਗੁਰਿਕੀਨੀਕ੍ਰਿਪਾਹਰਿਨਾਮੁਦੀਅਉਜਿਸੁਦੇਖਿਚਰੰਨਅਘੰਨਹਰੵਉ
ਜਿਸ (ਗੁਰੂ ਅਮਰਦਾਸ ਜੀ) ਦੇ ਚਰਨਾਂ ਦਾ ਦਰਸ਼ਨ ਕੀਤਿਆਂ ਪਾਪ ਦੂਰ ਹੋ ਜਾਂਦੇ ਹਨ, ਉਸ ਗੁਰੂ ਨੇ ਮਿਹਰ ਕੀਤੀ ਹੈ, (ਗੁਰੂ ਰਾਮਦਾਸ ਜੀ ਨੂੰ) ਹਰੀ ਦਾ ਨਾਮ ਬਖ਼ਸ਼ਿਆ ਹੈ;
The Guru was kind, and blessed me with the Lord's Name. Gazing upon His Feet, my sins were dispelled.
गुरि कीनी क्रिपा हरि नामु दीअउ जिसु देखि चरंन अघंन हर्यउ ॥
ਨਿਸਿਬਾਸੁਰਏਕਸਮਾਨਧਿਆਨਸੁਨਾਮਸੁਨੇਸੁਤੁਭਾਨਡਰੵਉ
(ਉਸ ਨਾਮ ਵਿਚ ਗੁਰੂ ਰਾਮਦਾਸ ਜੀ ਦਾ) ਦਿਨ ਰਾਤ ਇੱਕ-ਰਸ ਧਿਆਨ ਰਹਿੰਦਾ ਹੈ, ਉਸ ਨਾਮ ਦੇ ਸੁਣਨ ਨਾਲ ਜਮ-ਰਾਜ (ਭੀ) ਡਰਦਾ ਹੈ (ਭਾਵ, ਨੇੜੇ ਨਹੀਂ ਆਉਂਦਾ)।
Night and day, the Guru meditates on the One Lord; hearing His Name, the Messenger of Death is scared away.
निसि बासुर एक समान धिआन सु नाम सुने सुतु भान डर्यउ ॥
ਭਨਿਦਾਸਸੁਆਸਜਗਤ੍ਰਗੁਰੂਕੀਪਾਰਸੁਭੇਟਿਪਰਸੁਕਰੵਉ
ਹੇ ਦਾਸ (ਨਲ੍ਯ੍ਯ ਕਵੀ!) ਗੁਰੂ ਰਾਮਦਾਸ ਜੀ ਨੂੰ ਕੇਵਲ ਜਗਤ ਦੇ ਗੁਰੂ ਦੀ ਹੀ ਆਸ ਹੈ, ਪਾਰਸ (ਗੁਰੂ ਅਮਰਦਾਸ ਜੀ) ਨੂੰ ਮਿਲ ਕੇ ਆਪ ਭੀ ਪਰਸਨ-ਜੋਗ (ਪਾਰਸ ਹੀ) ਹੋ ਗਏ ਹਨ।
So speaks the Lord's slave: Guru Raam Daas placed His Faith in Guru Amar Daas, the Guru of the World; touching the Philosopher's Stone, He was transformed into the Philosopher's Stone.
भनि दास सु आस जगत्र गुरू की पारसु भेटि परसु कर्यउ ॥
ਰਾਮਦਾਸੁਗੁਰੂਹਰਿਸਤਿਕੀਯਉਸਮਰਥਗੁਰੂਸਿਰਿਹਥੁਧਰੵਉ॥੭॥੧੧॥
ਹਰੀ ਨੇ ਗੁਰੂ ਰਾਮਦਾਸ ਜੀ ਨੂੰ ਅਟੱਲ ਕਰ ਰੱਖਿਆ ਹੈ, (ਕਿਉਂਕਿ) ਸਮਰੱਥ ਗੁਰੂ (ਅਮਰਦਾਸ ਜੀ) ਨੇ (ਉਹਨਾਂ ਦੇ) ਸਿਰ ਉਤੇ ਹੱਥ ਰੱਖਿਆ ਹੋਇਆ ਹੈ" ॥੭॥੧੧॥
Guru Raam Daas recognized the Lord as True; the All-powerful Guru placed His hand upon His head. ||7||11||
रामदासु गुरू हरि सति कीयउ समरथ गुरू सिरि हथु धर्यउ ॥७॥११॥
ਅਬਰਾਖਹੁਦਾਸਭਾਟਕੀਲਾਜ
(ਹੇ ਸਤਿਗੁਰੂ ਜੀ!) ਹੁਣ ਇਸ ਦਾਸ (ਨਲ੍ਯ੍ਯ) ਭੱਟ ਦੀ ਲਾਜ ਰੱਖ ਲਵੋ,
Now, please preserve the honor of Your humble slave.
अब राखहु दास भाट की लाज ॥
ਜੈਸੀਰਾਖੀਲਾਜਭਗਤਪ੍ਰਹਿਲਾਦਕੀਹਰਨਾਖਸਫਾਰੇਕਰਆਜ
ਜਿਵੇਂ (ਆਪ ਨੇ) ਪ੍ਰਹਲਾਦ ਭਗਤ ਦੀ ਇੱਜ਼ਤ ਰੱਖੀ ਸੀ ਤੇ ਹਰਣਾਖਸ਼ ਨੂੰ ਹੱਥਾਂ ਦੇ ਨਹੁੰਆਂ ਨਾਲ ਮਾਰ ਦਿੱਤਾ ਸੀ।
God saved the honor of the devotee Prahlaad, when Harnaakhash tore him apart with his claws.
जैसी राखी लाज भगत प्रहिलाद की हरनाखस फारे कर आज ॥
ਫੁਨਿਦ੍ਰੋਪਤੀਲਾਜਰਖੀਹਰਿਪ੍ਰਭਜੀਛੀਨਤਬਸਤ੍ਰਦੀਨਬਹੁਸਾਜ
ਅਤੇ, ਹੇ ਹਰਿ-ਪ੍ਰਭ ਜੀ! ਦ੍ਰੋਪਤੀ ਦੀ (ਭੀ) ਆਪ ਨੇ ਇੱਜ਼ਤ ਬਚਾਈ, ਜਦੋਂ ਉਸ ਦੇ ਬਸਤਰ ਖੋਹੇ ਜਾ ਰਹੇ ਸਨ, (ਆਪ ਨੇ) ਉਸ ਨੂੰ ਤਦੋਂ ਬਹੁਤ ਸਾਮਾਨ ਬਖ਼ਸ਼ਿਆ ਸੀ।
And the Dear Lord God saved the honor of Dropadi; when her clothes were stripped from her, she was blessed with even more.
फुनि द्रोपती लाज रखी हरि प्रभ जी छीनत बसत्र दीन बहु साज ॥
ਸੋਦਾਮਾਅਪਦਾਤੇਰਾਖਿਆਗਨਿਕਾਪੜ੍ਹਤਪੂਰੇਤਿਹਕਾਜ
ਹੇ ਸਤਿਗੁਰੂ ਜੀ! ਸੁਦਾਮੇ ਨੂੰ (ਆਪ ਨੇ) ਬਿਪਤਾ ਤੋਂ ਬਚਾਇਆ, (ਰਾਮ ਨਾਮ) ਪੜ੍ਹਦੀ ਗਨਿਕਾ ਦੇ ਕਾਰਜ ਸਿਰੇ ਚਾੜ੍ਹੇ।
Sudaamaa was saved from misfortune; and Ganikaa the prostitute - when she chanted Your Name, her affairs were perfectly resolved.
सोदामा अपदा ते राखिआ गनिका पढ़त पूरे तिह काज ॥
ਸ੍ਰੀਸਤਿਗੁਰਸੁਪ੍ਰਸੰਨਕਲਜੁਗਹੋਇਰਾਖਹੁਦਾਸਭਾਟਕੀਲਾਜ॥੮॥੧੨॥
ਹੁਣ ਕਲਜੁਗ ਦੇ ਸਮੇ ਇਸ ਸੇਵਕ (ਨਲ੍ਯ੍ਯ) ਭੱਟ ਤੇ (ਭੀ) ਤੁੱਠ ਕੇ ਇਸ ਦੀ ਪੈਜ ਰੱਖੋ ॥੮॥੧੨॥
O Great True Guru, if it pleases You, please save the honor of Your slave in this Dark Age of Kali Yuga. ||8||12||
स्री सतिगुर सुप्रसंन कलजुग होइ राखहु दास भाट की लाज ॥८॥१२॥
ਝੋਲਨਾ
Jholnaa:
झोलना ॥
ਗੁਰੂਗੁਰੁਗੁਰੂਗੁਰੁਗੁਰੂਜਪੁਪ੍ਰਾਨੀਅਹੁ
ਹੇ ਪ੍ਰਾਣੀਓ! ਨਿਤ 'ਗੁਰੂ' 'ਗੁਰੂ' ਜਪੋ।
Chant Guru, Guru, Guru, Guru, Guru, O mortal beings.
गुरू गुरु गुरू गुरु गुरू जपु प्रानीअहु ॥
ਸਬਦੁਹਰਿਹਰਿਜਪੈਨਾਮੁਨਵਨਿਧਿਅਪੈਰਸਨਿਅਹਿਨਿਸਿਰਸੈਸਤਿਕਰਿਜਾਨੀਅਹੁ
(ਇਹ ਗੱਲ) ਸੱਚ ਜਾਣਿਓ, ਕਿ (ਸਤਿਗੁਰੂ ਆਪ) ਹਰੀ-ਸ਼ਬਦ ਜਪਦਾ ਹੈ, (ਹੋਰਨਾਂ ਨੂੰ) ਨਾਮ-ਰੂਪੀ ਨੌ ਨਿਧੀਆਂ ਬਖ਼ਸ਼ਦਾ ਹੈ, ਅਤੇ ਹਰ ਵੇਲੇ ਜੀਭ ਨਾਲ (ਨਾਮ ਦਾ) ਆਨੰਦ ਲੈ ਰਿਹਾ ਹੈ।
Chant the Shabad, the Word of the Lord, Har, Har; the Naam, the Name of the Lord, brings the nine treasures. With your tongue, taste it, day and night, and know it as true.
सबदु हरि हरि जपै नामु नव निधि अपै रसनि अहिनिसि रसै सति करि जानीअहु ॥
ਫੁਨਿਪ੍ਰੇਮਰੰਗਪਾਈਐਗੁਰਮੁਖਹਿਧਿਆਈਐਅੰਨਮਾਰਗਤਜਹੁਭਜਹੁਹਰਿਗੵਾਨੀਅਹੁ
(ਜੇ) ਗੁਰੂ ਦੀ ਸਿੱਖਿਆ ਲੈ ਕੇ (ਹਰੀ) ਨੂੰ ਸਿਮਰੀਏ, ਤਾਂ ਹਰੀ ਦੇ ਪ੍ਰੇਮ ਦਾ ਰੰਗ ਪ੍ਰਾਪਤ ਹੁੰਦਾ ਹੈ, (ਤਾਂ ਤੇ) ਹੇ ਗਿਆਨਵਾਨੋਂ! ਹੋਰ ਰਸਤੇ ਛੱਡ ਦਿਓ, ਤੇ ਹਰੀ ਨੂੰ ਸਿਮਰੋ।
Then, you shall obtain His Love and Affection; become Gurmukh, and meditate on Him. Give up all other ways; vibrate and meditate on Him, O spiritual people.
फुनि प्रेम रंग पाईऐ गुरमुखहि धिआईऐ अंन मारग तजहु भजहु हरि ग्यानीअहु ॥
ਬਚਨਗੁਰਰਿਦਿਧਰਹੁਪੰਚਭੂਬਸਿਕਰਹੁਜਨਮੁਕੁਲਉਧਰਹੁਦ੍ਵਾਰਿਹਰਿਮਾਨੀਅਹੁ
(ਹੇ ਪ੍ਰਾਣੀਓ!) ਸਤਿਗੁਰੂ ਦੇ ਬਚਨਾਂ ਨੂੰ ਹਿਰਦੇ ਵਿਚ ਟਿਕਾਓ (ਅਤੇ ਇਸ ਤਰ੍ਹਾਂ) ਆਪਣੇ ਮਨ ਨੂੰ ਕਾਬੂ ਕਰੋ, ਆਪਣੇ ਜਨਮ ਤੇ ਕੁਲ ਨੂੰ ਸਫਲਾ ਕਰੋ, ਹਰੀ ਦੇ ਦਰ ਤੇ ਆਦਰ ਪਾਓਗੇ।
Enshrine the Word of the Guru's Teachings within your heart, and overpower the five passions. Your life, and your generations, shall be saved, and you shall be honored at the Lord's Door.
बचन गुर रिदि धरहु पंच भू बसि करहु जनमु कुल उधरहु द्वारि हरि मानीअहु ॥
ਜਉਸਭਸੁਖਇਤਉਤਤੁਮਬੰਛਵਹੁਗੁਰੂਗੁਰੁਗੁਰੂਗੁਰੁਗੁਰੂਜਪੁਪ੍ਰਾਨੀਅਹੁ॥੧॥੧੩॥
ਜੇਕਰ ਤੁਸੀਂ ਇਸ ਸੰਸਾਰ ਦੇ ਤੇ ਪਰਲੋਕ ਦੇ ਸਾਰੇ ਸੁਖ ਚਾਹੁੰਦੇ ਹੋ, ਤਾਂ ਹੇ ਪ੍ਰਾਣੀਓ! ਸਦਾ ਗੁਰੂ ਗੁਰੂ ਜਪੋ ॥੧॥੧੩॥
If you desire all the peace and comforts of this world and the next, then chant Guru, Guru, Guru, Guru, Guru, O mortal beings. ||1||13||
जउ त सभ सुख इत उत तुम बंछवहु गुरू गुरु गुरू गुरु गुरू जपु प्रानीअहु ॥१॥१३॥
ਗੁਰੂਗੁਰੁਗੁਰੂਗੁਰੁਗੁਰੂਜਪਿਸਤਿਕਰਿ
ਹੇ ਸੰਤ ਜਨੋ! ਹੇ ਗੁਰਸਿੱਖੋ! ਸਰਧਾ ਨਾਲ ਗੁਰੂ ਗੁਰੂ ਜਪੋ।
Chant Guru, Guru, Guru, Guru, Guru, and know Him as true.
गुरू गुरु गुरू गुरु गुरू जपि सति करि ॥
ਅਗਮਗੁਨਜਾਨੁਨਿਧਾਨੁਹਰਿਮਨਿਧਰਹੁਧੵਾਨੁਅਹਿਨਿਸਿਕਰਹੁਬਚਨਗੁਰਰਿਦੈਧਰਿ
ਸਤਿਗੁਰੂ ਦੇ ਬਚਨ ਹਿਰਦੇ ਵਿਚ ਟਿਕਾ ਕੇ (ਘਟ ਘਟ ਦੀ) ਜਾਣਨਹਾਰ ਤੇ ਬੇਅੰਤ ਗੁਣਾਂ ਦੇ ਖ਼ਜ਼ਾਨੇ ਹਰੀ ਨੂੰ ਮਨ ਵਿਚ ਵਸਾਓ, ਅਤੇ ਦਿਨ ਰਾਤ ਉਸੇ ਦਾ ਧਿਆਨ ਧਰੋ।
Know that the Lord is the Treasure of Excellence. Enshrine Him in your mind, and meditate on Him. Enshrine the Word of the Guru's Teachings within your heart.
अगम गुन जानु निधानु हरि मनि धरहु ध्यानु अहिनिसि करहु बचन गुर रिदै धरि ॥
ਫੁਨਿਗੁਰੂਜਲਬਿਮਲਅਥਾਹਮਜਨੁਕਰਹੁਸੰਤਗੁਰਸਿਖਤਰਹੁਨਾਮਸਚਰੰਗਸਰਿ
ਹੇ ਸੰਤ ਜਨੋ! ਹੇ ਗੁਰਸਿੱਖੋ! ਫਿਰ ਸਤਿਗੁਰੂ-ਰੂਪੀ ਨਿਰਮਲ ਤੇ ਗੰਭੀਰ ਜਲ ਵਿਚ ਚੁੱਭੀ ਲਾਓ, ਤੇ ਸੱਚੇ ਨਾਮ ਦੇ ਪ੍ਰੇਮ ਦੇ ਸਰੋਵਰ ਵਿਚ ਤਾਰੀਆਂ ਲਾਓ।
Then, cleanse yourself in the Immaculate and Unfathomable Water of the Guru; O Gursikhs and Saints, cross over the Ocean of Love of the True Name.
फुनि गुरू जल बिमल अथाह मजनु करहु संत गुरसिख तरहु नाम सच रंग सरि ॥
ਸਦਾਨਿਰਵੈਰੁਨਿਰੰਕਾਰੁਨਿਰਭਉਜਪੈਪ੍ਰੇਮਗੁਰਸਬਦਰਸਿਕਰਤਦ੍ਰਿੜੁਭਗਤਿਹਰਿ
(ਜੋ ਗੁਰੂ ਰਾਮਦਾਸ) ਸਦਾ ਨਿਰਵੈਰ ਤੇ ਨਿਰਭਉ ਨਿਰੰਕਾਰ ਨੂੰ ਜਪਦਾ ਹੈ, ਤੇ ਸਤਿਗੁਰੂ ਦੇ ਸ਼ਬਦ ਦੇ ਪ੍ਰੇਮ ਦੇ ਆਨੰਦ ਵਿਚ ਹਰੀ ਦੀ ਭਗਤੀ ਦ੍ਰਿੜ੍ਹ ਕਰਦਾ ਹੈ,
Meditate lovingly forever on the Lord, free of hate and vengeance, Formless and Fearless; lovingly savor the Word of the Guru's Shabad, and implant devotional worship of the Lord deep within.
सदा निरवैरु निरंकारु निरभउ जपै प्रेम गुर सबद रसि करत द्रिड़ु भगति हरि ॥
ਮੁਗਧਮਨਭ੍ਰਮੁਤਜਹੁਨਾਮੁਗੁਰਮੁਖਿਭਜਹੁਗੁਰੂਗੁਰੁਗੁਰੂਗੁਰੁਗੁਰੂਜਪੁਸਤਿਕਰਿ॥੨॥੧੪॥
ਉਸ ਗੁਰੂ ਦੇ ਸਨਮੁਖ ਹੋ ਕੇ ਹੇ ਮੂਰਖ ਮਨ! (ਹਰੀ ਦਾ) ਨਾਮ ਜਪ, ਤੇ ਭਰਮ ਛੱਡ ਦੇਹ, ਸਰਧਾ ਨਾਲ 'ਗੁਰੂ' 'ਗੁਰੂ' ਕਰ ॥੨॥੧੪॥
O foolish mind, give up your doubts; as Gurmukh, vibrate and meditate on the Naam. Chant Guru, Guru, Guru, Guru, Guru, and know Him as true. ||2||14||
मुगध मन भ्रमु तजहु नामु गुरमुखि भजहु गुरू गुरु गुरू गुरु गुरू जपु सति करि ॥२॥१४॥
ਗੁਰੂਗੁਰੁਗੁਰੁਕਰਹੁਗੁਰੂਹਰਿਪਾਈਐ
ਸਦਾ 'ਗੁਰੂ' 'ਗੁਰੂ' ਕਰੋ, ਗੁਰੂ ਦੀ ਰਾਹੀਂ ਹੀ ਹਰੀ ਮਿਲਦਾ ਹੈ।
Chant Guru, Guru, Guru; through the Guru, the Lord is obtained.
गुरू गुरु गुरु करहु गुरू हरि पाईऐ ॥
ਉਦਧਿਗੁਰੁਗਹਿਰਗੰਭੀਰਬੇਅੰਤੁਹਰਿਨਾਮਨਗਹੀਰਮਣਿਮਿਲਤਲਿਵਲਾਈਐ
ਸਤਿਗੁਰੂ ਡੂੰਘਾ ਗੰਭੀਰ ਤੇ ਬੇਅੰਤ ਸਮੁੰਦਰ ਹੈ, (ਉਸ ਵਿਚ) ਚੁੱਭੀ ਲਾਇਆਂ ਹਰੀ ਦਾ ਨਾਮ-ਰੂਪੀ ਨਗ, ਹੀਰੇ ਤੇ ਮਣੀਆਂ ਪ੍ਰਾਪਤ ਹੁੰਦੀਆਂ ਹਨ।
The Guru is an Ocean, deep and profound, infinite and unfathomable. Lovingly attuned to the Lord's Name, you shall be blessed with jewels, diamonds and emeralds.
उदधि गुरु गहिर गंभीर बेअंतु हरि नाम नग हीर मणि मिलत लिव लाईऐ ॥
ਫੁਨਿਗੁਰੂਪਰਮਲਸਰਸਕਰਤਕੰਚਨੁਪਰਸਮੈਲੁਦੁਰਮਤਿਹਿਰਤਸਬਦਿਗੁਰੁਧੵਾਈਐ
ਅਤੇ, ਸਤਿਗੁਰੂ ਦੀ ਛੋਹ (ਜੀਵ ਦੇ ਅੰਦਰ) ਸੁਆਦਲੀ ਸੁਗੰਧੀ ਪੈਦਾ ਕਰ ਦੇਂਦੀ ਹੈ; ਸੋਨਾ ਬਣਾ ਦੇਂਦੀ ਹੈ, ਦੁਰਮੱਤ ਦੀ ਮੈਲ ਦੂਰ ਕਰ ਦੇਂਦੀ ਹੈ; (ਤਾਂ ਤੇ) ਸ਼ਬਦ ਦੀ ਰਾਹੀਂ ਗੁਰੂ ਨੂੰ ਸਿਮਰੀਏ।
And, the Guru makes us fragrant and fruitful, and His Touch transforms us into gold. The filth of evil-mindedness is washed away, meditating on the Word of the Guru's Shabad.
फुनि गुरू परमल सरस करत कंचनु परस मैलु दुरमति हिरत सबदि गुरु ध्याईऐ ॥
ਅੰਮ੍ਰਿਤਪਰਵਾਹਛੁਟਕੰਤਸਦਦ੍ਵਾਰਿਜਿਸੁਗੵਾਨਗੁਰਬਿਮਲਸਰਸੰਤਸਿਖਨਾਈਐ
ਜਿਸ ਗੁਰੂ ਦੇ ਦਰ ਤੇ ਸਦਾ ਅੰਮ੍ਰਿਤ ਦੇ ਚਸ਼ਮੇ ਜਾਰੀ ਹਨ, ਜਿਸ ਗੁਰੂ ਦੇ ਗਿਆਨ-ਰੂਪ ਨਿਰਮਲ ਸਰੋਵਰ ਵਿਚ ਸਿਖ ਸੰਤ ਇਸ਼ਨਾਨ ਕਰਦੇ ਹਨ,
The Stream of Ambrosial Nectar flows constantly from His Door. The Saints and Sikhs bathe in the immaculate pool of the Guru's spiritual wisdom.
अंम्रित परवाह छुटकंत सद द्वारि जिसु ग्यान गुर बिमल सर संत सिख नाईऐ ॥
ਨਾਮੁਨਿਰਬਾਣੁਨਿਧਾਨੁਹਰਿਉਰਿਧਰਹੁਗੁਰੂਗੁਰੁਗੁਰੁਕਰਹੁਗੁਰੂਹਰਿਪਾਈਐ॥੩॥੧੫॥
ਉਸ ਗੁਰੂ ਦੀ ਰਾਹੀਂ ਹਰੀ ਦੇ ਵਾਸਨਾ-ਰਹਿਤ ਨਾਮ-ਖ਼ਜ਼ਾਨੇ ਨੂੰ ਹਿਰਦੇ ਵਿਚ ਟਿਕਾਓ। ਸਦਾ 'ਗੁਰੂ' 'ਗੁਰੂ' ਕਰੋ, ਗੁਰੂ ਦੀ ਰਾਹੀਂ ਹੀ ਹਰੀ ਮਿਲਦਾ ਹੈ ॥੩॥੧੫॥
Enshrine the Naam, the Name of the Lord, within your heart, and dwell in Nirvaanaa. Chant Guru, Guru, Guru; through the Guru, the Lord is obtained. ||3||15||
नामु निरबाणु निधानु हरि उरि धरहु गुरू गुरु गुरु करहु गुरू हरि पाईऐ ॥३॥१५॥
ਗੁਰੂਗੁਰੁਗੁਰੂਗੁਰੁਗੁਰੂਜਪੁਮੰਨਰੇ
ਹੇ ਮੇਰੇ ਮਨ! ਗੁਰੂ ਗੁਰੂ ਜਪ,
Chant Guru, Guru, Guru, Guru, Guru, O my mind.
गुरू गुरु गुरू गुरु गुरू जपु मंन रे ॥
ਜਾਕੀਸੇਵਸਿਵਸਿਧਸਾਧਿਕਸੁਰਅਸੁਰਗਣਤਰਹਿਤੇਤੀਸਗੁਰਬਚਨਸੁਣਿਕੰਨਰੇ
ਸ਼ਿਵ ਜੀ, ਉਸ ਦੇ ਗਣ, ਸਿੱਧ, ਸਾਧਿਕ, ਦੇਵ, ਦੈਂਤ ਤੇ ਤੇਤੀ ਕਰੋੜ ਦੇਵਤੇ, ਉਸ (ਗੁਰੂ) ਦੀ ਸੇਵਾ ਕਰ ਕੇ ਤੇ ਗੁਰੂ ਦੇ ਬਚਨ ਕੰਨੀਂ ਸੁਣ ਕੇ ਪਾਰ ਉਤਰ ਜਾਂਦੇ ਹਨ।
Serving Him, Shiva and the Siddhas, the angels and demons and servants of the gods, and the thirty-three million gods cross over, listening to the Word of the Guru's Teachings.
जा की सेव सिव सिध साधिक सुर असुर गण तरहि तेतीस गुर बचन सुणि कंन रे ॥
ਫੁਨਿਤਰਹਿਤੇਸੰਤਹਿਤਭਗਤਗੁਰੁਗੁਰੁਕਰਹਿਤਰਿਓਪ੍ਰਹਲਾਦੁਗੁਰਮਿਲਤਮੁਨਿਜੰਨਰੇ
ਅਤੇ, ਉਹ ਸੰਤ ਜਨ ਅਤੇ ਭਗਤ ਤਰਦੇ ਹਨ, ਜੋ ਪਿਆਰ ਨਾਲ 'ਗੁਰੂ' 'ਗੁਰੂ' ਕਰਦੇ ਹਨ। ਗੁਰੂ ਨੂੰ ਮਿਲ ਕੇ ਪ੍ਰਹਲਾਦ ਤਰ ਗਿਆ ਅਤੇ ਕਈ ਮੁਨੀ ਤਰ ਗਏ।
And, the Saints and loving devotees are carried across, chanting Guru, Guru. Prahlaad and the silent sages met the Guru, and were carried across.
फुनि तरहि ते संत हित भगत गुरु गुरु करहि तरिओ प्रहलादु गुर मिलत मुनि जंन रे ॥
ਤਰਹਿਨਾਰਦਾਦਿਸਨਕਾਦਿਹਰਿਗੁਰਮੁਖਹਿਤਰਹਿਇਕਨਾਮਲਗਿਤਜਹੁਰਸਅੰਨਰੇ
ਹਰੀ-ਰੂਪ ਗੁਰੂ ਦੀ ਰਾਹੀਂ ਇਕ ਨਾਮ ਵਿਚ ਜੁੜ ਕੇ ਨਾਰਦ ਤੇ ਸਨਕ ਆਦਿਕ ਤਰਦੇ ਹਨ; (ਤਾਂ ਤੇ ਹੇ ਮਨ! ਤੂੰ ਭੀ) ਹੋਰ ਸੁਆਦ ਛੱਡ ਦੇਹ (ਤੇ ਇਕ ਨਾਮ ਜਪ)।
Naarad and Sanak and those men of God who became Gurmukh were carried across; attached to the One Name, they abandoned other tastes and pleasures, and were carried across.
तरहि नारदादि सनकादि हरि गुरमुखहि तरहि इक नाम लगि तजहु रस अंन रे ॥
ਦਾਸੁਬੇਨਤਿਕਹੈਨਾਮੁਗੁਰਮੁਖਿਲਹੈਗੁਰੂਗੁਰੁਗੁਰੂਗੁਰੁਗੁਰੂਜਪੁਮੰਨਰੇ॥੪॥੧੬॥੨੯॥
ਦਾਸ (ਨਲ੍ਯ੍ਯ ਕਵੀ) ਅਰਜ਼ ਕਰਦਾ ਹੈ ਕਿ ਨਾਮ ਗੁਰੂ ਦੀ ਰਾਹੀਂ ਮਿਲਦਾ ਹੈ, (ਤਾਂ ਤੇ) ਹੇ ਮਨ! 'ਗੁਰੂ' 'ਗੁਰੂ' ਜਪ ॥੪॥੧੬॥੨੯॥
This is the prayer of the Lord's humble slave: the Gurmukh obtains the Naam, the Name of the Lord, chanting Guru, Guru, Guru, Guru, Guru, O my mind. ||4||16||29||
दासु बेनति कहै नामु गुरमुखि लहै गुरू गुरु गुरू गुरु गुरू जपु मंन रे ॥४॥१६॥२९॥
ਸਿਰੀਗੁਰੂਸਾਹਿਬੁਸਭਊਪਰਿ
ਉਸ ਗੁਰੂ ਨੇ ਸਾਰੇ ਜੀਆਂ ਉੱਤੇ ਮਿਹਰ ਕੀਤੀ ਹੈ,
The Great, Supreme Guru showered His Mercy upon all;
सिरी गुरू साहिबु सभ ऊपरि ॥
ਕਰੀਕ੍ਰਿਪਾਸਤਜੁਗਿਜਿਨਿਧ੍ਰੂਪਰਿ
ਜਿਸ (ਗੁਰੂ) ਨੇ ਸਤਜੁਗ ਵਿਚ ਧ੍ਰੂ ਉੱਤੇ ਕ੍ਰਿਪਾ ਕੀਤੀ,
in the Golden Age of Sat Yuga, He blessed Dhroo.
करी क्रिपा सतजुगि जिनि ध्रू परि ॥
ਸ੍ਰੀਪ੍ਰਹਲਾਦਭਗਤਉਧਰੀਅੰ
ਪ੍ਰਹਲਾਦ ਭਗਤ ਨੂੰ ਬਚਾਇਆ,
He saved the devotee Prahlaad,
स्री प्रहलाद भगत उधरीअं ॥
ਹਸ੍ਤਕਮਲਮਾਥੇਪਰਧਰੀਅੰ
ਤੇ ਉਸ ਦੇ ਮੱਥੇ ਉੱਤੇ ਆਪਣੇ ਕਮਲ ਵਰਗੇ ਹੱਥ ਰੱਖੇ।
placing the Lotus of His Hand upon his forehead.
हस्त कमल माथे पर धरीअं ॥
ਅਲਖਰੂਪਜੀਅਲਖੵਾਜਾਈ
ਕਿਸੇ ਪਾਸੋਂ ਅਲੱਖ ਪ੍ਰਭੂ ਦੇ ਰੂਪ (ਉਸ) ਗੁਰੂ ਦਾ ਸਰੂਪ ਪਰਖਿਆ ਨਹੀਂ ਜਾ ਸਕਦਾ,
The Unseen Form of the Lord cannot be seen.
अलख रूप जीअ लख्या न जाई ॥
ਸਾਧਿਕਸਿਧਸਗਲਸਰਣਾਈ
ਸਾਰੇ ਸਿੱਧ ਤੇ ਸਾਧਨ ਕਰਨ ਵਾਲੇ (ਜਿਸ) ਸਤਿਗੁਰੂ ਦੀ ਸਰਨ ਆਏ ਹਨ।
The Siddhas and seekers all seek His Sanctuary.
साधिक सिध सगल सरणाई ॥
ਗੁਰਕੇਬਚਨਸਤਿਜੀਅਧਾਰਹੁ
(ਹੇ ਮਨ!) ਗੁਰੂ ਦੇ ਬਚਨ ਦ੍ਰਿੜ੍ਹ ਕਰ ਕੇ ਚਿੱਤ ਵਿਚ ਟਿਕਾਓ,
True are the Words of the Guru's teachings. Enshrine them in your soul.
गुर के बचन सति जीअ धारहु ॥
ਮਾਣਸਜਨਮੁਦੇਹਨਿਸ੍ਤਾਰਹੁ
(ਤੇ ਇਸ ਤਰ੍ਹਾਂ) ਆਪਣੇ ਮਨੁੱਖਾ ਜਨਮ ਤੇ ਸਰੀਰ ਨੂੰ ਸਫਲ ਕਰ ਲਓ।
Emancipate your body, and redeem this human incarnation.
माणस जनमु देह निस्तारहु ॥
ਗੁਰੁਜਹਾਜੁਖੇਵਟੁਗੁਰੂਗੁਰਬਿਨੁਤਰਿਆਕੋਇ
(ਇਸ ਸੰਸਾਰ-ਸਾਗਰ ਤੋਂ ਤਾਰਨ ਲਈ) ਗੁਰੂ ਜਹਾਜ਼ ਹੈ, ਗੁਰੂ ਹੀ ਮਲਾਹ ਹੈ, ਕੋਈ ਪ੍ਰਾਣੀ ਗੁਰੂ (ਦੀ ਸਹੈਤਾ) ਤੋਂ ਬਿਨਾ ਨਹੀਂ ਤਰ ਸਕਿਆ।
The Guru is the Boat, and the Guru is the Boatman. Without the Guru, no one can cross over.
गुरु जहाजु खेवटु गुरू गुर बिनु तरिआ न कोइ ॥
ਗੁਰਪ੍ਰਸਾਦਿਪ੍ਰਭੁਪਾਈਐਗੁਰਬਿਨੁਮੁਕਤਿਹੋਇ
ਗੁਰੂ ਦੀ ਕਿਰਪਾ ਨਾਲ ਹੀ ਪ੍ਰਭੂ ਮਿਲਦਾ ਹੈ, ਗੁਰੂ ਤੋਂ ਬਿਨਾ ਮੁਕਤੀ ਪ੍ਰਾਪਤ ਨਹੀਂ ਹੁੰਦੀ।
By Guru's Grace, God is obtained. Without the Guru, no one is liberated.
गुर प्रसादि प्रभु पाईऐ गुर बिनु मुकति न होइ ॥
ਗੁਰੁਨਾਨਕੁਨਿਕਟਿਬਸੈਬਨਵਾਰੀ
ਗੁਰੂ ਨਾਨਕ ਅਕਾਲ ਪੁਰਖ ਦੇ ਨੇੜੇ ਵੱਸਦਾ ਹੈ।
Guru Nanak dwells near the Creator Lord.
गुरु नानकु निकटि बसै बनवारी ॥
ਤਿਨਿਲਹਣਾਥਾਪਿਜੋਤਿਜਗਿਧਾਰੀ
ਉਸ (ਗੁਰੂ ਨਾਨਕ) ਨੇ ਲਹਣੇ ਨੂੰ ਨਿਵਾਜ ਕੇ ਜਗਤ ਵਿਚ (ਰੱਬੀ) ਜੋਤਿ ਪ੍ਰਕਾਸ਼ ਕੀਤੀ।
He established Lehnaa as Guru, and enshrined His Light in the world.
तिनि लहणा थापि जोति जगि धारी ॥
ਲਹਣੈਪੰਥੁਧਰਮਕਾਕੀਆ
ਲਹਣੇ ਨੇ ਧਰਮ ਦਾ ਰਾਹ ਚਲਾਇਆ,
Lehnaa established the path of righteousness and Dharma,
लहणै पंथु धरम का कीआ ॥
ਅਮਰਦਾਸਭਲੇਕਉਦੀਆ
ਤੇ ਭੱਲੇ (ਗੁਰੂ) ਅਮਰਦਾਸ ਜੀ ਨੂੰ (ਨਾਮ ਦੀ ਦਾਤਿ) ਦਿੱਤੀ।
which He passed on to Guru Amar Daas, of the Bhalla dynasty.
अमरदास भले कउ दीआ ॥
ਤਿਨਿਸ੍ਰੀਰਾਮਦਾਸੁਸੋਢੀਥਿਰੁਥਪੵਉ
ਉਸ (ਗੁਰੂ ਅਮਰਦਾਸ ਜੀ) ਨੇ ਸੋਢੀ ਗੁਰੂ ਰਾਮਦਾਸ ਜੀ ਨੂੰ (ਸਦਾ ਲਈ) ਅਟੱਲ ਕਰ ਦਿੱਤਾ,
Then, He firmly established the Great Raam Daas of the Sodhi dynasty.
तिनि स्री रामदासु सोढी थिरु थप्यउ ॥
ਹਰਿਕਾਨਾਮੁਅਖੈਨਿਧਿਅਪੵਉ
(ਅਤੇ ਉਹਨਾਂ ਨੂੰ) ਹਰੀ ਦਾ ਨਾਮ-ਰੂਪ ਨਾਹ ਮੁੱਕਣ ਵਾਲਾ ਖ਼ਜ਼ਾਨਾ ਬਖ਼ਸ਼ਿਆ ਤੇ ।
He was blessed with the inexhaustible treasure of the Lord's Name.
हरि का नामु अखै निधि अप्यउ ॥
ਅਪੵਉਹਰਿਨਾਮੁਅਖੈਨਿਧਿਚਹੁਜੁਗਿਗੁਰਸੇਵਾਕਰਿਫਲੁਲਹੀਅੰ
ਸਤਿਗੁਰੂ ਦੀ ਸੇਵਾ ਕਰ ਕੇ ਉਹਨਾਂ ਨੂੰ (ਨਾਮ-ਰੂਪ) ਫਲ ਪ੍ਰਾਪਤ ਹੁੰਦਾ ਹੈ। ਸਤਿਗੁਰੂ (ਉਹਨਾਂ ਨੂੰ) ਕਦੇ ਨਾਹ ਨਿਖੁੱਟਣ ਵਾਲਾ ਤੇ ਸਦਾ-ਥਿਰ ਰਹਿਣ ਵਾਲਾ ਨਾਮ-ਰੂਪ ਖ਼ਜ਼ਾਨਾ ਬਖ਼ਸ਼ਦਾ ਹੈ।
He was blessed with the treasure of the Lord's Name; throughout the four ages, it is inexhaustible. Serving the Guru, He received His reward.
अप्यउ हरि नामु अखै निधि चहु जुगि गुर सेवा करि फलु लहीअं ॥
ਬੰਦਹਿਜੋਚਰਣਸਰਣਿਸੁਖੁਪਾਵਹਿਪਰਮਾਨੰਦਗੁਰਮੁਖਿਕਹੀਅੰ
ਜੋ (ਮਨੁੱਖ ਗੁਰੂ ਦੇ) ਚਰਨਾਂ ਤੇ ਢਹਿੰਦੇ ਹਨ ਤੇ ਸਰਨ ਆਉਂਦੇ ਹਨ, ਉਹ ਸੁਖ ਪਾਂਦੇ ਹਨ, ਉਹ ਪਰਮ ਆਨੰਦ ਮਾਣਦੇ ਹਨ, ਤੇ ਉਹਨਾਂ ਨੂੰ ਗੁਰਮੁਖ ਆਖੀਦਾ ਹੈ।
Those who bow at His Feet and seek His Sanctuary, are blessed with peace; those Gurmukhs are blessed with supreme bliss.
बंदहि जो चरण सरणि सुखु पावहि परमानंद गुरमुखि कहीअं ॥
ਪਰਤਖਿਦੇਹਪਾਰਬ੍ਰਹਮੁਸੁਆਮੀਆਦਿਰੂਪਿਪੋਖਣਭਰਣੰ
(ਜੋ) ਪਰਮਾਤਮਾ (ਸਭ ਜੀਵਾਂ ਦਾ) ਮਾਲਕ ਹੈ, ਸਭ ਦਾ ਮੂਲ ਹੈ, ਹੋਂਦ ਵਾਲਾ ਹੈ, ਸਭ ਦਾ ਪਾਲਣ ਵਾਲਾ ਹੈ, ਉਹ ਹੁਣ) ਪਰਤੱਖ ਤੌਰ ਤੇ (ਗੁਰੂ ਰਾਮਦਾਸ ਜੀ ਦੇ) ਸਰੀਰ (ਵਿਚ ਪਰਗਟ) ਹੈ।
The Guru's Body is the Embodiment of the Supreme Lord God, our Lord and Master, the Form of the Primal Being, who nourishes and cherishes all.
परतखि देह पारब्रहमु सुआमी आदि रूपि पोखण भरणं ॥
ਸਤਿਗੁਰੁਗੁਰੁਸੇਵਿਅਲਖਗਤਿਜਾਕੀਸ੍ਰੀਰਾਮਦਾਸੁਤਾਰਣਤਰਣੰ॥੧॥
ਜਿਸ ਗੁਰੂ (ਰਾਮਦਾਸ) ਦੀ ਆਤਮਕ ਅਵਸਥਾ ਬਿਆਨ ਤੋਂ ਬਾਹਰ ਹੈ, ਜੋ ਸੰਸਾਰ-ਸਾਗਰ ਤੋਂ ਤਾਰਨ ਲਈ ਜਹਾਜ਼ ਹੈ, ਉਸ ਦੀ ਸੇਵਾ ਕਰੋ ॥੧॥
So serve the Guru, the True Guru; His ways and means are inscrutable. The Great Guru Raam Daas is the Boat to carry us across. ||1||
सतिगुरु गुरु सेवि अलख गति जा की स्री रामदासु तारण तरणं ॥१॥
ਜਿਹਅੰਮ੍ਰਿਤਬਚਨਬਾਣੀਸਾਧੂਜਨਜਪਹਿਕਰਿਬਿਚਿਤਿਚਾਓ
ਜਿਸ (ਗੁਰੂ) ਦੇ ਅੰਮ੍ਰਿਤ ਬਚਨਾਂ ਤੇ ਬਾਣੀ ਨੂੰ ਸੰਤ-ਜਨ ਹਿਰਦੇ ਵਿਚ ਵੱਡੇ ਉਤਸ਼ਾਹ ਨਾਲ ਜਪਦੇ ਹਨ,
The Holy people chant the Ambrosial Words of His Bani with delight in their minds.
जिह अंम्रित बचन बाणी साधू जन जपहि करि बिचिति चाओ ॥
ਆਨੰਦੁਨਿਤਮੰਗਲੁਗੁਰਦਰਸਨੁਸਫਲੁਸੰਸਾਰਿ
ਤੇ ਸਦਾ ਆਨੰਦ ਮੰਗਲ (ਕਰਦੇ ਹਨ), ਉਸ ਗੁਰੂ ਦਾ ਦਰਸ਼ਨ ਸੰਸਾਰ ਵਿਚ (ਉੱਤਮ) ਫਲ ਦੇਣ ਵਾਲਾ ਹੈ।
The Blessed Vision of the Guru's Darshan is fruitful and rewarding in this world; it brings lasting bliss and joy.
आनंदु नित मंगलु गुर दरसनु सफलु संसारि ॥
ਸੰਸਾਰਿਸਫਲੁਗੰਗਾਗੁਰਦਰਸਨੁਪਰਸਨਪਰਮਪਵਿਤ੍ਰਗਤੇ
ਸੰਸਾਰ ਵਿਚ ਸਤਿਗੁਰੂ ਦਾ ਦਰਸ਼ਨ ਗੰਗਾ ਵਾਂਗ ਸਫਲ ਹੈ। ਗੁਰੂ ਦੇ (ਚਰਨ) ਪਰਸਨ ਨਾਲ ਪਰਮ ਪਵਿਤ੍ਰ ਪਦਵੀ ਪ੍ਰਾਪਤ ਹੁੰਦੀ ਹੈ।
The Guru's Darshan is fruitful and rewarding in this world, like the Ganges. Meeting Him, the supreme sacred status is obtained.
संसारि सफलु गंगा गुर दरसनु परसन परम पवित्र गते ॥
ਜੀਤਹਿਜਮਲੋਕੁਪਤਿਤਜੇਪ੍ਰਾਣੀਹਰਿਜਨਸਿਵਗੁਰਗੵਾਨਿਰਤੇ
ਜੋ ਮਨੁੱਖ (ਪਹਿਲਾਂ) ਪਤਿਤ ਭੀ (ਭਾਵ, ਗਿਰੇ ਹੋਏ ਆਚਰਨ ਵਾਲੇ) ਹੁੰਦੇ ਹਨ, ਉਹ ਕਲਿਆਨ-ਸਰੂਪ ਸਤਿਗੁਰੂ ਦੇ ਗਿਆਨ ਵਿਚ ਰੰਗੇ ਜਾ ਕੇ ਰੱਬ ਦੇ ਸੇਵਕ ਬਣ ਕੇ ਜਮ-ਲੋਕ ਨੂੰ ਜਿੱਤ ਲੈਂਦੇ ਹਨ, (ਭਾਵ, ਉਹਨਾਂ ਨੂੰ ਜਮਾਂ ਦਾ ਡਰ ਨਹੀਂ ਰਹਿੰਦਾ)।
Even sinful people conquer the realm of Death, if they become the Lord's humble servants, and are imbued with the Guru's spiritual wisdom.
जीतहि जम लोकु पतित जे प्राणी हरि जन सिव गुर ग्यानि रते ॥
ਰਘੁਬੰਸਿਤਿਲਕੁਸੁੰਦਰੁਦਸਰਥਘਰਿਮੁਨਿਬੰਛਹਿਜਾਕੀਸਰਣੰ
ਰਘੂ ਦੀ ਕੁਲ ਵਿਚ ਦਸਰਥ ਦੇ ਘਰ ਵਿਚ ਸ਼ਿਰੋਮਣੀ ਤੇ ਸੁੰਦਰ (ਮੇਰੀਆਂ ਨਿਗਾਹਾਂ ਵਿਚ ਤਾਂ ਗੁਰੂ ਰਾਮਦਾਸ ਜੀ ਹੀ ਸਨ) ਜਿਨ੍ਹਾਂ ਦੀ ਸਰਨ ਆਉਣਾ (ਸਾਰੇ) ਮੁਨੀ ਲੋਚਦੇ ਹਨ।
He is certified, like the handsome Ram Chander in the house of Dasrath of the Raghwa dynasty. Even the silent sages seek His Sanctuary.
रघुबंसि तिलकु सुंदरु दसरथ घरि मुनि बंछहि जा की सरणं ॥
ਸਤਿਗੁਰੁਗੁਰੁਸੇਵਿਅਲਖਗਤਿਜਾਕੀਸ੍ਰੀਰਾਮਦਾਸੁਤਾਰਣਤਰਣੰ॥੨॥
ਸ੍ਰੀ ਗੁਰੂ (ਰਾਮਦਾਸ ਜੀ) ਦੀ ਸੇਵਾ ਕਰੋ (ਸਰਨ ਪਵੋ) ਜਿਸ ਦੀ ਆਤਮਕ ਅਵਸਥਾ ਬਿਆਨ ਤੋਂ ਬਾਹਰ ਹੈ, ਤੇ ਜੋ ਤਾਰਣ ਲਈ ਜਹਾਜ਼ ਹੈ ॥੨॥
So serve the Guru, the True Guru; His ways and means are inscrutable. The Great Guru Raam Daas is the Boat to carry us across. ||2||
सतिगुरु गुरु सेवि अलख गति जा की स्री रामदासु तारण तरणं ॥२॥
ਸੰਸਾਰੁਅਗਮਸਾਗਰੁਤੁਲਹਾਹਰਿਨਾਮੁਗੁਰੂਮੁਖਿਪਾਯਾ
ਸੰਸਾਰ ਅਥਾਹ ਸਮੁੰਦਰ ਹੈ, ਤੇ ਹਰੀ ਦਾ ਨਾਮ (ਇਸ ਵਿਚੋਂ ਤਾਰਨ ਲਈ) ਤੁਲਹਾ ਹੈ; (ਜਿਸ ਮਨੁੱਖ ਨੇ) ਗੁਰੂ ਦੀ ਰਾਹੀਂ (ਇਹ ਤੁਲਹਾ) ਪ੍ਰਾਪਤ ਕਰ ਲਿਆ ਹੈ,
The Name of the Lord, from the Mouth of the Guru, is the Raft to cross over the unfathomable world-ocean.
संसारु अगम सागरु तुलहा हरि नामु गुरू मुखि पाया ॥
ਜਗਿਜਨਮਮਰਣੁਭਗਾਇਹਆਈਹੀਐਪਰਤੀਤਿ
ਤੇ ਜਿਸ ਨੂੰ ਹਿਰਦੇ ਵਿਚ ਇਹ ਯਕੀਨ ਬੱਝ ਗਿਆ ਹੈ, ਉਸ ਦਾ ਜਗਤ ਵਿਚ ਜਨਮ ਮਰਨ ਮੁੱਕ ਜਾਂਦਾ ਹੈ।
The cycle of birth and death in this world is ended for those who have this faith in their hearts.
जगि जनम मरणु भगा इह आई हीऐ परतीति ॥
ਪਰਤੀਤਿਹੀਐਆਈਜਿਨਜਨਕੈਤਿਨੑਕਉਪਦਵੀਉਚਭਈ
ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਯਕੀਨ ਬੱਝ ਗਿਆ ਹੈ, ਉਹਨਾਂ ਨੂੰ ਉੱਚੀ ਪਦਵੀ ਮਿਲੀ ਹੈ;
Those humble beings who have this faith in their hearts, are awarded the highest status.
परतीति हीऐ आई जिन जन कै तिन कउ पदवी उच भई ॥
ਤਜਿਮਾਇਆਮੋਹੁਲੋਭੁਅਰੁਲਾਲਚੁਕਾਮਕ੍ਰੋਧਕੀਬ੍ਰਿਥਾਗਈ
ਮਾਇਆ ਦਾ ਮੋਹ, ਲੋਭ ਅਤੇ ਲਾਲਚ ਤਿਆਗ ਕੇ (ਭਾਵ, ਉਹਨਾਂ ਨੇ ਤਿਆਗ ਦਿੱਤਾ ਹੈ ਅਤੇ) ਉਹਨਾਂ ਦੀ ਕਾਮ ਕ੍ਰੋਧ ਦੀ ਪੀੜ ਦੂਰ ਹੋ ਗਈ ਹੈ।
They forsake Maya, emotional attachment and greed; they are rid of the frustrations of possessiveness, sexual desire and anger.
तजि माइआ मोहु लोभु अरु लालचु काम क्रोध की ब्रिथा गई ॥
ਅਵਲੋਕੵਾਬ੍ਰਹਮੁਭਰਮੁਸਭੁਛੁਟਕੵਾਦਿਬੵਦ੍ਰਿਸ੍ਟਿਕਾਰਣਕਰਣੰ
ਜਿਸ ਮਨੁੱਖ ਨੇ ਸ੍ਰਿਸ਼ਟੀ ਦੇ ਮੂਲ, ਦਿੱਬ ਦ੍ਰਿਸ਼ਟੀ ਵਾਲੇ ਹਰੀ-(ਰੂਪ ਗੁਰੂ ਰਾਮਦਾਸ ਜੀ) ਨੂੰ ਡਿੱਠਾ ਹੈ, ਉਸ ਦਾ ਸਾਰਾ ਭਰਮ ਮਿਟ ਗਿਆ ਹੈ।
They are blessed with the Inner Vision to see God, the Cause of causes, and all their doubts are dispelled.
अवलोक्या ब्रहमु भरमु सभु छुटक्या दिब्य द्रिस्टि कारण करणं ॥
ਸਤਿਗੁਰੁਗੁਰੁਸੇਵਿਅਲਖਗਤਿਜਾਕੀਸ੍ਰੀਰਾਮਦਾਸੁਤਾਰਣਤਰਣੰ॥੩॥
(ਤਾਂ ਤੇ) ਗੁਰੂ ਰਾਮਦਾਸ ਜੀ ਦੀ ਸੇਵਾ ਕਰੋ, ਜਿਸ ਦੀ ਆਤਮਕ ਅਵਸਥਾ ਬਿਆਨ ਤੋਂ ਪਰੇ ਹੈ, ਤੇ ਜੋ ਤਾਰਨ ਲਈ ਜਹਾਜ਼ ਹੈ ॥੩॥
So serve the Guru, the True Guru; His ways and means are inscrutable. The Great Guru Raam Daas is the Boat to carry us across. ||3||
सतिगुरु गुरु सेवि अलख गति जा की स्री रामदासु तारण तरणं ॥३॥
ਪਰਤਾਪੁਸਦਾਗੁਰਕਾਘਟਿਘਟਿਪਰਗਾਸੁਭਯਾਜਸੁਜਨਕੈ
ਸਤਿਗੁਰੂ ਦਾ ਪ੍ਰਤਾਪ ਸਦਾ ਹਰੇਕ ਘਟ ਵਿਚ, ਤੇ ਸਤਿਗੁਰੂ ਦਾ ਜਸ ਦਾਸਾਂ ਦੇ ਹਿਰਦੇ ਵਿਚ ਪਰਗਟ ਹੋ ਰਿਹਾ ਹੈ।
The Glorious Greatness of the Guru is manifest forever in each and every heart. His humble servants sing His Praises.
परतापु सदा गुर का घटि घटि परगासु भया जसु जन कै ॥
ਇਕਿਪੜਹਿਸੁਣਹਿਗਾਵਹਿਪਰਭਾਤਿਹਿਕਰਹਿਇਸ੍ਨਾਨੁ
ਕਈ ਮਨੁੱਖ (ਗੁਰੂ ਦਾ ਜਸ) ਪੜ੍ਹਦੇ ਹਨ, ਸੁਣਦੇ ਹਨ ਤੇ ਗਾਉਂਦੇ ਹਨ ਤੇ (ਉਸ 'ਜਸ'-ਰੂਪ ਜਲ ਵਿਚ) ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਹਨ।
Some read and listen and sing of Him, taking their cleansing bath in the early hours of the morning before the dawn.
इकि पड़हि सुणहि गावहि परभातिहि करहि इस्नानु ॥
ਇਸ੍ਨਾਨੁਕਰਹਿਪਰਭਾਤਿਸੁਧਮਨਿਗੁਰਪੂਜਾਬਿਧਿਸਹਿਤਕਰੰ
(ਕਈ ਮਨੁੱਖ ਗੁਰੂ ਦੇ ਜਸ-ਰੂਪ ਜਲ ਵਿਚ) ਅੰਮ੍ਰਿਤ ਵੇਲੇ ਚੁੱਭੀ ਲਾਂਦੇ ਹਨ, ਤੇ ਸੁੱਧ ਹਿਰਦੇ ਨਾਲ ਮਰਿਆਦਾ ਅਨੁਸਾਰ ਗੁਰੂ ਦੀ ਪੂਜਾ ਕਰਦੇ ਹਨ,
After their cleansing bath in the hours before the dawn, they worship the Guru with their minds pure and clear.
इस्नानु करहि परभाति सुध मनि गुर पूजा बिधि सहित करं ॥
ਕੰਚਨੁਤਨੁਹੋਇਪਰਸਿਪਾਰਸਕਉਜੋਤਿਸਰੂਪੀਧੵਾਨੁਧਰੰ
ਜੋਤਿ-ਰੂਪ ਗੁਰੂ ਦਾ ਧਿਆਨ ਧਰਦੇ ਹਨ, ਅਤੇ ਪਾਰਸ-ਗੁਰੂ ਨੂੰ ਛੁਹ ਕੇ ਉਹਨਾਂ ਦਾ ਸਰੀਰ ਕੰਚਨ (ਵਤ ਸੁੱਧ) ਹੋ ਜਾਂਦਾ ਹੈ।
Touching the Philosopher's Stone, their bodies are transformed into gold. They focus their meditation on the Embodiment of Divine Light.
कंचनु तनु होइ परसि पारस कउ जोति सरूपी ध्यानु धरं ॥
ਜਗਜੀਵਨੁਜਗੰਨਾਥੁਜਲਥਲਮਹਿਰਹਿਆਪੂਰਿਬਹੁਬਿਧਿਬਰਨੰ
ਜੋ (ਗੁਰੂ) ਉਸ 'ਜਗਤ ਦੇ ਜੀਵਨ' ਤੇ 'ਜਗਤ ਦੇ ਨਾਥ' ਹਰੀ ਦਾ ਰੂਪ ਹੈ ਜੋ (ਹਰੀ) ਕਈ ਰੰਗਾਂ ਵਿਚ ਜਲਾਂ ਥਲਾਂ ਵਿਚ ਵਿਆਪਕ ਹੈ,
The Master of the Universe, the very Life of the World pervades the sea and the land, manifesting Himself in myriads of ways.
जगजीवनु जगंनाथु जल थल महि रहिआ पूरि बहु बिधि बरनं ॥
ਸਤਿਗੁਰੁਗੁਰੁਸੇਵਿਅਲਖਗਤਿਜਾਕੀਸ੍ਰੀਰਾਮਦਾਸੁਤਾਰਣਤਰਣੰ॥੪॥
(ਉਸ) ਸਤਿਗੁਰੂ ਰਾਮਦਾਸ ਜੀ ਦੀ ਸੇਵਾ ਕਰੋ, (ਸਰਨ ਪਵੋ) ਜਿਸ ਦੀ ਆਤਮਕ ਅਵਸਥਾ ਕਥਨ ਤੋਂ ਪਰੇ ਹੈ, ਤੇ ਜੋ ਤਾਰਨ ਲਈ ਜਹਾਜ਼ ਹੈ ॥੪॥
So serve the Guru, the True Guru; His ways and means are inscrutable. The Great Guru Raam Daas is the Boat to carry us across. ||4||
सतिगुरु गुरु सेवि अलख गति जा की स्री रामदासु तारण तरणं ॥४॥
ਜਿਨਹੁਬਾਤਨਿਸ੍ਚਲਧ੍ਰੂਅਜਾਨੀਤੇਈਜੀਵਕਾਲਤੇਬਚਾ
ਜਿਨ੍ਹਾਂ (ਮਨੁੱਖਾਂ ਨੇ) ਗੁਰੂ ਦੇ ਬਚਨ ਧ੍ਰੂ ਭਗਤ ਵਾਂਗ ਦ੍ਰਿੜ੍ਹ ਕਰਕੇ ਮੰਨੇ ਹਨ, ਉਹ ਮਨੁੱਖ ਕਾਲ (ਦੇ ਭੈ) ਤੋਂ ਬਚ ਗਏ ਹਨ।
Those who realize the Eternal, Unchanging Word of God, like Dhroo, are immune to death.
जिनहु बात निस्चल ध्रूअ जानी तेई जीव काल ते बचा ॥
ਤਿਨੑਤਰਿਓਸਮੁਦ੍ਰੁਰੁਦ੍ਰੁਖਿਨਇਕਮਹਿਜਲਹਰਬਿੰਬਜੁਗਤਿਜਗੁਰਚਾ
ਭਿਆਨਕ ਸੰਸਾਰ-ਸਮੁੰਦਰ ਉਹਨਾਂ ਨੇ ਇਕ ਪਲ ਵਿਚ ਤਰ ਲਿਆ ਹੈ, ਜਗਤ ਨੂੰ ਉਹ ਬੱਦਲਾਂ ਦੀ ਛਾਂ ਵਾਂਗ ਰਚਿਆ ਹੋਇਆ (ਸਮਝਦੇ ਹਨ)।
They cross over the terrifying world-ocean in an instant; the Lord created the world like a bubble of water.
तिन तरिओ समुद्रु रुद्रु खिन इक महि जलहर बिंब जुगति जगु रचा ॥
ਕੁੰਡਲਨੀਸੁਰਝੀਸਤਿਸੰਗਤਿਪਰਮਾਨੰਦਗੁਰੂਮੁਖਿਮਚਾ
ਉਹਨਾਂ ਦੇ ਮਨ ਦੇ ਵੱਟ ਸਤ-ਸੰਗ ਵਿਚ ਖੁਲ੍ਹਦੇ ਹਨ, ਉਹ ਪਰਮਾਨੰਦ ਮਾਣਦੇ ਹਨ ਤੇ ਗੁਰੂ ਦੀ ਬਰਕਤਿ ਨਾਲ ਉਹਨਾਂ ਦਾ ਜਸ ਪਰਗਟਦਾ ਹੈ।
The Kundalini rises in the Sat Sangat, the True Congregation; through the Word of the Guru, they enjoy the Lord of Supreme Bliss.
कुंडलनी सुरझी सतिसंगति परमानंद गुरू मुखि मचा ॥
ਸਿਰੀਗੁਰੂਸਾਹਿਬੁਸਭਊਪਰਿਮਨਬਚਕ੍ਰੰਮਸੇਵੀਐਸਚਾ॥੫॥
(ਤਾਂ ਤੇ ਇਹੋ ਜਿਹੇ) ਸੱਚੇ ਗੁਰੂ ਨੂੰ ਮਨ ਬਚਨ ਤੇ ਕਰਮਾਂ ਦੁਆਰਾ ਪੂਜਣਾ ਚਾਹੀਦਾ ਹੈ; ਇਹ ਸਤਿਗੁਰੂ ਸਭ ਤੋਂ ਉੱਚਾ ਹੈ ॥੫॥
The Supreme Guru is the Lord and Master over all; so serve the True Guru, in thought, word and deed. ||5||
सिरी गुरू साहिबु सभ ऊपरि मन बच क्रंम सेवीऐ सचा ॥५॥
ਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਜੀਉ
ਵਾਹ ਵਾਹ! ਹੇ ਪਿਆਰੇ! ਹੇ ਗੁਰੂ! ਸਦਕੇ!
Waahay Guru, Waahay Guru, Waahay Guru, Waahay Jee-o.
वाहिगुरू वाहिगुरू वाहिगुरू वाहि जीउ ॥
ਕਵਲਨੈਨਮਧੁਰਬੈਨਕੋਟਿਸੈਨਸੰਗਸੋਭਕਹਤਮਾਜਸੋਦਜਿਸਹਿਦਹੀਭਾਤੁਖਾਹਿਜੀਉ
ਤੇਰੇ ਕਮਲ ਵਰਗੇ ਨੇਤ੍ਰ ਹਨ, (ਮੇਰੇ ਵਾਸਤੇ ਤਾਂ ਤੂੰ ਹੀ ਹੈਂ ਜਿਸ ਨੂੰ) ਮਾਂ ਜਸੋਧਾ ਆਖਦੀ ਸੀ-'ਹੇ ਲਾਲ (ਆ), ਦਹੀਂ ਚਾਉਲ ਖਾ।'
You are lotus-eyed, with sweet speech, exalted and embellished with millions of companions. Mother Yashoda invited You as Krishna to eat the sweet rice.
कवल नैन मधुर बैन कोटि सैन संग सोभ कहत मा जसोद जिसहि दही भातु खाहि जीउ ॥
ਦੇਖਿਰੂਪੁਅਤਿਅਨੂਪੁਮੋਹਮਹਾਮਗਭਈਕਿੰਕਨੀਸਬਦਝਨਤਕਾਰਖੇਲੁਪਾਹਿਜੀਉ
ਜਦੋਂ ਤੂੰ ਖੇਡ ਮਚਾਉਂਦਾ ਸੈਂ, ਤੇਰੀ ਤੜਾਗੀ ਦੀ ਛਣਕਾਰ ਦੀ ਅਵਾਜ਼ ਪੈਂਦੀ ਸੀ, ਤੇਰੇ ਅੱਤ ਸੋਹਣੇ ਮੁਖੜੇ ਨੂੰ ਵੇਖ ਕੇ (ਮਾਂ ਜਸੋਧਾ) ਤੇਰੇ ਪਿਆਰ ਵਿਚ ਮਗਨ ਹੋ ਜਾਂਦੀ ਸੀ।
Gazing upon Your supremely beautiful form, and hearing the musical sounds of Your silver bells tinkling, she was intoxicated with delight.
देखि रूपु अति अनूपु मोह महा मग भई किंकनी सबद झनतकार खेलु पाहि जीउ ॥
ਕਾਲਕਲਮਹੁਕਮੁਹਾਥਿਕਹਹੁਕਉਨੁਮੇਟਿਸਕੈਈਸੁਬ੍ਰਹਮੁਗੵਾਨੁਧੵਾਨੁਧਰਤਹੀਐਚਾਹਿਜੀਉ
ਕਾਲ ਦੀ ਕਲਮ ਤੇ ਹੁਕਮ (ਗੁਰੂ ਦੇ ਹੀ) ਹੱਥ ਵਿਚ ਹਨ। ਦੱਸੋ, ਕਉਣ (ਗੁਰੂ ਦੇ ਹੁਕਮ ਨੂੰ) ਮਿਟਾ ਸਕਦਾ ਹੈ? ਸ਼ਿਵ ਤੇ ਬ੍ਰਹਮਾ (ਗੁਰੂ ਦੇ ਬਖ਼ਸ਼ੇ ਹੋਏ) ਗਿਆਨ ਤੇ ਧਿਆਨ ਨੂੰ ਆਪਣੇ ਹਿਰਦੇ ਵਿਚ ਧਾਰਨ ਕਰਨਾ ਚਾਹੁੰਦੇ ਹਨ।
Death's pen and command are in Your hands. Tell me, who can erase it? Shiva and Brahma yearn to enshrine Your spiritual wisdom in their hearts.
काल कलम हुकमु हाथि कहहु कउनु मेटि सकै ईसु ब्रहमु ग्यानु ध्यानु धरत हीऐ चाहि जीउ ॥
ਸਤਿਸਾਚੁਸ੍ਰੀਨਿਵਾਸੁਆਦਿਪੁਰਖੁਸਦਾਤੁਹੀਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਜੀਉ॥੧॥੬॥
ਹੇ ਗੁਰੂ! ਤੂੰ ਅਚਰਜ ਹੈਂ, ਤੂੰ ਸਤਿ-ਸਰੂਪ ਹੈਂ, ਤੂੰ ਅਟੱਲ ਹੈਂ, ਤੂੰ ਹੀ ਲੱਛਮੀ ਟਿਕਾਣਾ ਹੈਂ, ਤੂੰ ਹੀ ਆਦਿ ਪੁਰਖੁ ਹੈਂ ਤੇ ਸਦਾ-ਥਿਰ ਹੈਂ ॥੧॥੬॥
You are forever True, the Home of Excellence, the Primal Supreme Being. Waahay Guru, Waahay Guru, Waahay Guru, Waahay Jee-o. ||1||6||
सति साचु स्री निवासु आदि पुरखु सदा तुही वाहिगुरू वाहिगुरू वाहिगुरू वाहि जीउ ॥१॥६॥
ਰਾਮਨਾਮਪਰਮਧਾਮਸੁਧਬੁਧਨਿਰੀਕਾਰਬੇਸੁਮਾਰਸਰਬਰਕਉਕਾਹਿਜੀਉ
ਹੇ ਸਤਿਗੁਰੂ! ਤੇਰਾ ਹੀ ਨਾਮ 'ਰਾਮ' ਹੈ, ਤੇ ਟਿਕਾਣਾ ਉੱਚਾ ਹੈ। ਤੂੰ ਸੁੱਧ ਗਿਆਨ ਵਾਲਾ ਹੈਂ, ਆਕਾਰ-ਰਹਿਤ ਹੈਂ, ਬੇਅੰਤ ਹੈਂ। ਤੇਰੇ ਬਰਾਬਰ ਦਾ ਕੌਣ ਹੈ? ਹੇ ਗੁਰੂ! ਤੂੰ ਅਡੋਲ ਚਿੱਤ ਵਾਲਾ ਹੈਂ।
You are blessed with the Lord's Name, the supreme mansion, and clear understanding. You are the Formless, Infinite Lord; who can compare to You?
राम नाम परम धाम सुध बुध निरीकार बेसुमार सरबर कउ काहि जीउ ॥
ਸੁਥਰਚਿਤਭਗਤਹਿਤਭੇਖੁਧਰਿਓਹਰਨਾਖਸੁਹਰਿਓਨਖਬਿਦਾਰਿਜੀਉ
(ਮੇਰੇ ਵਾਸਤੇ ਤਾਂ ਤੂੰ ਹੀ ਹੈਂ ਜਿਸ ਨੇ) ਭਗਤ (ਪ੍ਰਹਲਾਦ) ਦੀ ਖ਼ਾਤਰ (ਨਰਸਿੰਘ ਦਾ) ਰੂਪ ਧਾਰਿਆ ਸੀ, ਤੇ ਹਰਣਾਖਸ਼ ਨੂੰ ਨਹੁੰਆਂ ਨਾਲ ਚੀਰ ਕੇ ਮਾਰਿਆ ਸੀ।
For the sake of the pure-hearted devotee Prahlaad, You took the form of the man-lion, to tear apart and destroy Harnaakhash with your claws.
सुथर चित भगत हित भेखु धरिओ हरनाखसु हरिओ नख बिदारि जीउ ॥
ਸੰਖਚਕ੍ਰਗਦਾਪਦਮਆਪਿਆਪੁਕੀਓਛਦਮਅਪਰੰਪਰਪਾਰਬ੍ਰਹਮਲਖੈਕਉਨੁਤਾਹਿਜੀਉ
ਹੇ ਸਤਿਗੁਰੂ! (ਮੇਰੇ ਵਾਸਤੇ ਤਾਂ ਤੂੰ ਹੀ ਉਹ ਹੈਂ ਜਿਸ ਦੇ) ਸੰਖ, ਚਕ੍ਰ, ਗਦਾ ਤੇ ਪਦਮ (ਚਿੰਨ੍ਹ ਹਨ); (ਮੇਰੇ ਵਾਸਤੇ ਤਾਂ ਤੂੰ ਹੀ ਉਹ ਹੈਂ ਜਿਸ ਨੇ) ਆਪ ਆਪਣੇ ਆਪ ਨੂੰ (ਬਾਵਨ-ਰੂਪ) ਛਲ ਬਣਾਇਆ ਸੀ। ਤੂੰ ਬੇਅੰਤ ਪਾਰਬ੍ਰਹਮ (ਦਾ ਰੂਪ) ਹੈਂ, ਤੇਰੇ ਉਸ ਰੂਪ ਨੂੰ ਕੌਣ ਪਛਾਣ ਸਕਦਾ ਹੈ? ਹੇ ਗੁਰੂ।
You are the Infinite Supreme Lord God; with your symbols of power, You deceived Baliraja; who can know You?
संख चक्र गदा पदम आपि आपु कीओ छदम अपरंपर पारब्रहम लखै कउनु ताहि जीउ ॥
ਸਤਿਸਾਚੁਸ੍ਰੀਨਿਵਾਸੁਆਦਿਪੁਰਖੁਸਦਾਤੁਹੀਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਜੀਉ॥੨॥੭॥
ਤੂੰ ਅਸਚਰਜ ਹੈਂ, ਤੂੰ ਅਟੱਲ ਹੈਂ, ਤੂੰ ਹੀ ਲੱਛਮੀ ਦਾ ਟਿਕਾਣਾ ਹੈਂ, ਤੂੰ ਆਦਿ ਪੁਰਖ ਹੈਂ, ਤੇ ਸਦਾ-ਥਿਰ ਹੈਂ ॥੨॥੭॥
You are forever True, the Home of Excellence, the Primal Supreme Being. Waahay Guru, Waahay Guru, Waahay Guru, Waahay Jee-o. ||2||7||
सति साचु स्री निवासु आदि पुरखु सदा तुही वाहिगुरू वाहिगुरू वाहिगुरू वाहि जीउ ॥२॥७॥
ਪੀਤਬਸਨਕੁੰਦਦਸਨਪ੍ਰਿਆਸਹਿਤਕੰਠਮਾਲਮੁਕਟੁਸੀਸਿਮੋਰਪੰਖਚਾਹਿਜੀਉ
ਹੇ ਸਤਿਗੁਰੂ! (ਮੇਰੇ ਵਾਸਤੇ ਤਾਂ) ਪੀਲੇ ਬਸਤ੍ਰਾਂ ਵਾਲਾ (ਕ੍ਰਿਸ਼ਨ) ਤੂੰ ਹੀ ਹੈਂ, (ਜਿਸ ਦੇ) ਕੁੰਦ ਵਰਗੇ ਚਿੱਟੇ ਦੰਦ ਹਨ, (ਜੋ) ਆਪਣੀ ਪਿਆਰੀ (ਰਾਧਕਾ) ਦੇ ਨਾਲ ਹੈ; (ਜਿਸ ਦੇ) ਗਲ ਵਿਚ ਮਾਲਾ ਹੈ, ਮੋਰ ਦੇ ਖੰਭਾਂ ਦਾ ਮੁਕਟੁ (ਜਿਸ ਨੇ) ਆਪਣੇ ਮਸਤਕ ਉਤੇ ਚਾਹ ਨਾਲ (ਪਹਿਨਿਆ ਹੈ)।
As Krishna, You wear yellow robes, with teeth like jasmine flowers; You dwell with Your lovers, with Your mala around Your neck, and You joyfully adorn Your head with the crow of peacock feathers.
पीत बसन कुंद दसन प्रिआ सहित कंठ माल मुकटु सीसि मोर पंख चाहि जीउ ॥
ਬੇਵਜੀਰਬਡੇਧੀਰਧਰਮਅੰਗਅਲਖਅਗਮਖੇਲੁਕੀਆਆਪਣੈਉਛਾਹਿਜੀਉ
ਤੂੰ ਬੜਾ ਧੀਰਜ ਵਾਲਾ ਹੈਂ, ਤੈਨੂੰ ਸਲਾਹਕਾਰ ਦੀ ਲੋੜ ਨਹੀਂ, ਤੂੰ ਧਰਮ-ਸਰੂਪ ਹੈਂ, ਅਲੱਖ ਤੇ ਅਗੰਮ ਹੈਂ, ਇਹ ਸਾਰਾ ਖੇਲ ਤੂੰ (ਹੀ) ਆਪਣੇ ਚਾਉ ਨਾਲ ਰਚਿਆ ਹੈ।
You have no advisors, You are so very patient; You are the Upholder of the Dharma, unseen and unfathomable. You have staged the play of the Universe with joy and delight.
बेवजीर बडे धीर धरम अंग अलख अगम खेलु कीआ आपणै उछाहि जीउ ॥
ਅਕਥਕਥਾਕਥੀਜਾਇਤੀਨਿਲੋਕਰਹਿਆਸਮਾਇਸੁਤਹਸਿਧਰੂਪੁਧਰਿਓਸਾਹਨਕੈਸਾਹਿਜੀਉ
(ਹੇ ਗੁਰੂ!) ਤੇਰੀ ਕਥਾ ਕਥਨ ਤੋਂ ਪਰੇ ਹੈ, ਕਹੀ ਨਹੀਂ ਜਾ ਸਕਦੀ, ਤੂੰ ਤਿੰਨਾਂ ਲੋਕਾਂ ਵਿਚ ਰਮ ਰਿਹਾ ਹੈਂ। ਹੇ ਸ਼ਾਹਾਂ ਦੇ ਸ਼ਾਹ! ਤੂੰ ਆਪਣੀ ਇੱਛਾ ਨਾਲ ਇਹ (ਮਨੁੱਖ)-ਰੂਪ ਧਾਰਿਆ ਹੈ।
No one can speak Your Unspoken Speech. You are pervading the three worlds. You assume the form of spiritual perfection, O King of kings.
अकथ कथा कथी न जाइ तीनि लोक रहिआ समाइ सुतह सिध रूपु धरिओ साहन कै साहि जीउ ॥
ਸਤਿਸਾਚੁਸ੍ਰੀਨਿਵਾਸੁਆਦਿਪੁਰਖੁਸਦਾਤੁਹੀਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਜੀਉ॥੩॥੮॥
ਹੇ ਗੁਰੂ! ਤੂੰ ਅਚਰਜ ਹੈਂ, ਸਤਿ-ਸਰੂਪ ਹੈਂ, ਅਟੱਲ ਹੈਂ, ਤੂੰ ਹੀ ਲਕਸ਼ਮੀ ਦਾ ਆਸਰਾ ਹੈਂ, ਆਦਿ ਪੁਰਖ ਹੈਂ ਤੇ ਸਦਾ-ਥਿਰ ਹੈਂ ॥੩॥੮॥
You are forever True, the Home of Excellence, the Primal Supreme Being. Waahay Guru, Waahay Guru, Waahay Guru, Waahay Jee-o. ||3||8||
सति साचु स्री निवासु आदि पुरखु सदा तुही वाहिगुरू वाहिगुरू वाहिगुरू वाहि जीउ ॥३॥८॥
ਸਤਿਗੁਰੂਸਤਿਗੁਰੂਸਤਿਗੁਰੁਗੁਬਿੰਦਜੀਉ
ਸਤਿਗੁਰੂ ਗੋਬਿੰਦ-ਰੂਪ ਹੈ।
The True Guru, the True Guru, the True Guru is the Lord of the Universe Himself.
सतिगुरू सतिगुरू सतिगुरु गुबिंद जीउ ॥
ਬਲਿਹਿਛਲਨਸਬਲਮਲਨਭਗ੍ਤਿਫਲਨਕਾਨੑਕੁਅਰਨਿਹਕਲੰਕਬਜੀਡੰਕਚੜ੍ਹੂਦਲਰਵਿੰਦਜੀਉ
(ਮੇਰੇ ਵਾਸਤੇ ਤਾਂ) ਸਤਿਗੁਰੂ ਹੀ ਹੈ (ਉਹ) ਜਿਸ ਨੇ ਰਾਜਾ ਬਲੀ ਨੂੰ ਛਲਿਆ ਸੀ, ਆਪ ਅਹੰਕਾਰੀਆਂ ਦਾ ਮਾਨ ਤੋੜਨ ਵਾਲੇ ਹਨ, ਭਗਤੀ ਦਾ ਫਲ ਦੇਣ ਵਾਲੇ ਹਨ। (ਮੇਰੇ ਵਾਸਤੇ ਤਾਂ) ਗੁਰੂ ਹੀ ਕਾਨ੍ਹ ਕੁਮਾਰ ਹੈ। (ਆਪ ਵਿਚ) ਕੋਈ ਕਲੰਕ ਨਹੀਂ ਹੈ, ਆਪ ਦਾ ਡੰਕਾ ਵੱਜ ਰਿਹਾ ਹੈ, ਸੂਰਜ ਤੇ ਚੰਦ੍ਰਮਾ ਦਾ ਦਲ ਆਪ ਦੀ ਹੀ ਸੋਭਾ ਵਧਾਉਣ ਲਈ ਚੜ੍ਹਦਾ ਹੈ।
Enticer of Baliraja, who smothers the mighty, and fulfills the devotees; the Prince Krishna, and Kalki; the thunder of His army and the beat of His drum echoes across the Universe.
बलिहि छलन सबल मलन भग्ति फलन कान कुअर निहकलंक बजी डंक चढ़ू दल रविंद जीउ ॥
ਰਾਮਰਵਣਦੁਰਤਦਵਣਸਕਲਭਵਣਕੁਸਲਕਰਣਸਰਬਭੂਤਆਪਿਹੀਦੇਵਾਧਿਦੇਵਸਹਸਮੁਖਫਨਿੰਦਜੀਉ
ਆਪ ਅਕਾਲ ਪੁਰਖ ਦਾ ਸਿਮਰਨ ਕਰਦੇ ਹਨ, ਪਾਪਾਂ ਦੇ ਦੂਰ ਕਰਨ ਵਾਲੇ ਹਨ, ਸਭ ਥਾਈਂ ਸੁਖ ਪੈਦਾ ਕਰਨ ਵਾਲੇ ਹਨ, ਸਾਰੇ ਜੀਆਂ ਵਿਚ ਆਪ ਹੀ ਹਨ, ਆਪ ਹੀ ਦੇਵਤਿਆਂ ਦੇ ਦੇਵਤਾ ਹਨ। ਅਤੇ (ਮੇਰੇ ਵਾਸਤੇ ਤਾਂ) ਹਜ਼ਾਰਾਂ ਮੂੰਹਾਂ ਵਾਲਾ ਸ਼ੇਸ਼ਨਾਗ ਭੀ ਆਪ ਹੀ ਹਨ।
The Lord of contemplation, Destroyer of sin, who brings pleasure to the beings of all realms, He Himself is the God of gods, Divinity of the divine, the thousand-headed king cobra.
राम रवण दुरत दवण सकल भवण कुसल करण सरब भूत आपि ही देवाधि देव सहस मुख फनिंद जीउ ॥
ਜਰਮਕਰਮਮਛਕਛਹੁਅਬਰਾਹਜਮੁਨਾਕੈਕੂਲਿਖੇਲੁਖੇਲਿਓਜਿਨਿਗਿੰਦਜੀਉ
(ਮੇਰੇ ਵਾਸਤੇ ਤਾਂ ਗੋਬਿੰਦ-ਰੂਪ ਸਤਿਗੁਰੂ ਹੀ ਹੈ ਉਹ) ਜਿਸ ਨੇ ਮੱਛ ਕੱਛ ਤੇ ਵਰਾਹ ਦੇ ਜਨਮ ਲੈ ਕੇ ਕਈ ਕੰਮ ਕੀਤੇ, ਜਿਸ ਨੇ ਜਮੁਨਾ ਦੇ ਕੰਢੇ ਉੱਤੇ ਗੇਂਦ ਦੀ ਖੇਡ ਖੇਡੀ ਸੀ।
He took birth in the Incarnations of the Fish, Tortoise and Wild Boar, and played His part. He played games on the banks of the Jamunaa River.
जरम करम मछ कछ हुअ बराह जमुना कै कूलि खेलु खेलिओ जिनि गिंद जीउ ॥
ਨਾਮੁਸਾਰੁਹੀਏਧਾਰੁਤਜੁਬਿਕਾਰੁਮਨਗਯੰਦਸਤਿਗੁਰੂਸਤਿਗੁਰੂਸਤਿਗੁਰਗੁਬਿੰਦਜੀਉ॥੪॥੯॥
ਹੇ ਗਯੰਦ ਦੇ ਮਨ! (ਇਸ ਸਤਿਗੁਰੂ ਦਾ) ਸ੍ਰੇਸ਼ਟ ਨਾਮ ਹਿਰਦੇ ਵਿਚ ਧਾਰ ਤੇ ਵਿਕਾਰ ਛੱਡ ਦੇਹ; ਇਹ ਗੁਰੂ ਉਹੀ ਗੋਬਿੰਦ ਹੈ ॥੪॥੯॥
Enshrine this most excellent Name within your heart, and renounce the wickedness of the mind, O Gayand the True Guru, the True Guru, the True Guru is the Lord of the Universe Himself. ||4||9||
नामु सारु हीए धारु तजु बिकारु मन गयंद सतिगुरू सतिगुरू सतिगुर गुबिंद जीउ ॥४॥९॥
ਸਿਰੀਗੁਰੂਸਿਰੀਗੁਰੂਸਿਰੀਗੁਰੂਸਤਿਜੀਉ
ਸਤਿਗੁਰੂ ਹੀ ਸਦਾ-ਥਿਰ ਹੈ।
The Supreme Guru, the Supreme Guru, the Supreme Guru, the True, Dear Lord.
सिरी गुरू सिरी गुरू सिरी गुरू सति जीउ ॥
ਗੁਰਕਹਿਆਮਾਨੁਨਿਜਨਿਧਾਨੁਸਚੁਜਾਨੁਮੰਤ੍ਰੁਇਹੈਨਿਸਿਬਾਸੁਰਹੋਇਕਲੵਾਨੁਲਹਹਿਪਰਮਗਤਿਜੀਉ
(ਹੇ ਮਨ!) ਸਤਿਗੁਰੂ ਦਾ ਬਚਨ ਮੰਨ, ਇਹੀ ਨਾਲ ਨਿਭਣ ਵਾਲਾ ਖ਼ਜ਼ਾਨਾ ਹੈ; ਨਿਸ਼ਚਾ ਕਰ ਕੇ ਮੰਨ ਕਿ ਇਹੀ ਮੰਤ੍ਰ ਹੈ (ਜਿਸ ਨਾਲ ਤੈਨੂੰ) ਦਿਨ ਰਾਤ ਸੁਖ ਹੋਇਆ ਤੇ ਤੂੰ ਉੱਚੀ ਪਦਵੀ ਪਾ ਲਏਂਗਾ।
Respect and obey the Guru's Word; this is your own personal treasure - know this mantra as true. Night and day, you shall be saved, and blessed with the supreme status.
गुर कहिआ मानु निज निधानु सचु जानु मंत्रु इहै निसि बासुर होइ कल्यानु लहहि परम गति जीउ ॥
ਕਾਮੁਕ੍ਰੋਧੁਲੋਭੁਮੋਹੁਜਣਜਣਸਿਉਛਾਡੁਧੋਹੁਹਉਮੈਕਾਫੰਧੁਕਾਟੁਸਾਧਸੰਗਿਰਤਿਜੀਉ
ਕਾਮ, ਕ੍ਰੋਧ, ਲੋਭ, ਮੋਹ ਅਤੇ ਜਣੇ ਖਣੇ ਨਾਲ ਠੱਗੀ ਕਰਨੀ ਛੱਡ ਦੇਹ; ਹਉਮੈ ਦੀ ਫਾਹੀ (ਭੀ) ਦੂਰ ਕਰ ਤੇ ਸਾਧ ਸੰਗਤ ਵਿਚ ਪਿਆਰ ਪਾ।
Renounce sexual desire, anger, greed and attachment; give up your games of deception. Snap the noose of egotism, and let yourself be at home in the Saadh Sangat, the Company of the Holy.
कामु क्रोधु लोभु मोहु जण जण सिउ छाडु धोहु हउमै का फंधु काटु साधसंगि रति जीउ ॥
ਦੇਹਗੇਹੁਤ੍ਰਿਅਸਨੇਹੁਚਿਤਬਿਲਾਸੁਜਗਤਏਹੁਚਰਨਕਮਲਸਦਾਸੇਉਦ੍ਰਿੜਤਾਕਰੁਮਤਿਜੀਉ
ਇਹ ਸਰੀਰ, ਘਰ, ਇਸਤ੍ਰੀ ਦਾ ਪਿਆਰ, ਇਹ (ਸਾਰਾ) ਸੰਸਾਰ ਮਨ ਦੀ (ਹੀ) ਖੇਡ ਹੈ। (ਸਤਿਗੁਰੂ ਦੇ) ਚਰਨ ਕਮਲਾਂ ਦਾ ਸਿਮਰਨ ਕਰ, (ਆਪਣੀ) ਮੱਤ ਵਿਚ ਇਹੀ ਭਾਵ ਦ੍ਰਿੜ੍ਹ ਕਰ।
Free your consciousness of attachment to your body, your home, your spouse, and the pleasures of this world. Serve forever at His Lotus Feet, and firmly implant these teachings within.
देह गेहु त्रिअ सनेहु चित बिलासु जगत एहु चरन कमल सदा सेउ द्रिड़ता करु मति जीउ ॥
ਨਾਮੁਸਾਰੁਹੀਏਧਾਰੁਤਜੁਬਿਕਾਰੁਮਨਗਯੰਦਸਿਰੀਗੁਰੂਸਿਰੀਗੁਰੂਸਿਰੀਗੁਰੂਸਤਿਜੀਉ॥੫॥੧੦॥
ਹੇ ਗਯੰਦ ਦੇ ਮਨ! (ਸਤਿਗੁਰੂ ਦਾ) ਸ੍ਰੇਸ਼ਟ ਨਾਮ ਹਿਰਦੇ ਵਿਚ ਧਾਰ ਤੇ ਵਿਕਾਰ ਛੱਡ ਦੇਹ; ਸਤਿਗੁਰੂ (ਹੀ) ਸਦਾ-ਥਿਰ ਹੈ ॥੫॥੧੦॥
Enshrine this most excellent Name within your heart, and renounce the wickedness of the mind, O Gayand. the Supreme Guru, the Supreme Guru, the Supreme Guru, the True, Dear Lord. ||5||10||
नामु सारु हीए धारु तजु बिकारु मन गयंद सिरी गुरू सिरी गुरू सिरी गुरू सति जीउ ॥५॥१०॥
ਸੇਵਕਕੈਭਰਪੂਰਜੁਗੁਜੁਗੁਵਾਹਿਗੁਰੂਤੇਰਾਸਭੁਸਦਕਾ
ਹੇ ਗੁਰੂ! ਤੂੰ ਧੰਨ ਹੈਂ! ਤੂੰ ਆਪਣੇ ਸੇਵਕਾਂ ਦੇ ਹਿਰਦੇ ਵਿਚ ਸਦਾ ਹਾਜ਼ਰ-ਨਾਜ਼ਰ ਹੈਂ, ਤੇਰੀ ਹੀ ਸਾਰੀ ਬਰਕਤਿ ਹੈ;
Your servants are totally fulfilled, throughout the ages; O Waahay Guru, it is all You, forever.
सेवक कै भरपूर जुगु जुगु वाहिगुरू तेरा सभु सदका ॥
ਨਿਰੰਕਾਰੁਪ੍ਰਭੁਸਦਾਸਲਾਮਤਿਕਹਿਸਕੈਕੋਊਤੂਕਦਕਾ
ਤੂੰ ਨਿਰੰਕਾਰ (-ਰੂਪ) ਹੈਂ, ਪ੍ਰਭੂ (-ਰੂਪ) ਹੈਂ, ਸਦਾ-ਥਿਰ ਹੈਂ। ਕੋਈ ਨਹੀਂ ਆਖ ਸਕਦਾ, ਤੂੰ ਕਦੋਂ ਦਾ ਹੈਂ।
O Formless Lord God, You are eternally intact; no one can say how You came into being.
निरंकारु प्रभु सदा सलामति कहि न सकै कोऊ तू कद का ॥
ਬ੍ਰਹਮਾਬਿਸਨੁਸਿਰੇਤੈਅਗਨਤਤਿਨਕਉਮੋਹੁਭਯਾਮਨਮਦਕਾ
(ਹੇ ਗੁਰੂ!) ਤੂੰ ਹੀ ਅਗਿਣਤ ਬ੍ਰਹਮਾ ਤੇ ਵਿਸ਼ਨੂੰ ਪੈਦਾ ਕੀਤੇ ਹਨ, ਅਤੇ ਉਹਨਾਂ ਨੂੰ ਆਪਣੇ ਮਨ ਦੇ ਅਹੰਕਾਰ ਦਾ ਮੋਹ ਹੋ ਗਿਆ।
You created countless Brahmas and Vishnus; their minds were intoxicated with emotional attachment.
ब्रहमा बिसनु सिरे तै अगनत तिन कउ मोहु भया मन मद का ॥
ਚਵਰਾਸੀਹਲਖਜੋਨਿਉਪਾਈਰਿਜਕੁਦੀਆਸਭਹੂਕਉਤਦਕਾ
(ਹੇ ਗੁਰੂ! ਤੂੰ ਹੀ) ਚੌਰਾਸੀ ਲੱਖ ਜੂਨ ਪੈਦਾ ਕੀਤੀ ਹੈ, ਅਤੇ ਸਾਰਿਆਂ ਨੂੰ ਤਦੋਂ ਤੋਂ ਹੀ ਰਿਜ਼ਕ ਦੇ ਰਿਹਾ ਹੈਂ।
You created the 8.4 million species of beings, and provide for their sustenance.
चवरासीह लख जोनि उपाई रिजकु दीआ सभ हू कउ तद का ॥
ਸੇਵਕਕੈਭਰਪੂਰਜੁਗੁਜੁਗੁਵਾਹਿਗੁਰੂਤੇਰਾਸਭੁਸਦਕਾ॥੧॥੧੧॥
ਹੇ ਗੁਰੂ! ਤੂੰ ਧੰਨ ਹੈਂ! ਤੂੰ ਆਪਣੇ ਸੇਵਕਾਂ ਦੇ ਹਿਰਦੇ ਵਿਚ ਸਦਾ ਹਾਜ਼ਰ-ਨਾਜ਼ਰ ਹੈਂ, ਤੇਰੀ ਹੀ ਸਾਰੀ ਬਰਕਤਿ ਹੈ ॥੧॥੧੧॥
Your servants are totally fulfilled, throughout the ages; O Waahay Guru, it is all You, forever. ||1||11||
सेवक कै भरपूर जुगु जुगु वाहिगुरू तेरा सभु सदका ॥१॥११॥
ਵਾਹੁਵਾਹੁਕਾਬਡਾਤਮਾਸਾ
ਬਰਕਤਿ ਵਾਲੇ ਗੁਰੂ (ਰਾਮਦਾਸ) ਦਾ (ਸੰਸਾਰ-ਰੂਪ ਇਹ) ਵੱਡਾ ਖੇਲ ਹੋ ਰਿਹਾ ਹੈ,
Waaho! Waaho! Great! Great is the Play of God!
वाहु वाहु का बडा तमासा ॥
ਆਪੇਹਸੈਆਪਿਹੀਚਿਤਵੈਆਪੇਚੰਦੁਸੂਰੁਪਰਗਾਸਾ
(ਸਰਬ-ਵਿਆਪਕ ਪ੍ਰਭੂ ਦਾ ਰੂਪ ਗੁਰੂ) ਆਪ ਹੀ ਹੱਸ ਰਿਹਾ ਹੈ, ਆਪ ਹੀ ਵਿਚਾਰ ਰਿਹਾ ਹੈ, ਆਪ ਹੀ ਚੰਦ ਤੇ ਸੂਰਜ ਨੂੰ ਚਾਨਣ ਦੇ ਰਿਹਾ ਹੈ।
He Himself laughs, and He Himself thinks; He Himself illumines the sun and the moon.
आपे हसै आपि ही चितवै आपे चंदु सूरु परगासा ॥
ਆਪੇਜਲੁਆਪੇਥਲੁਥੰਮੑਨੁਆਪੇਕੀਆਘਟਿਘਟਿਬਾਸਾ
(ਉਹ ਗੁਰੂ) ਆਪ ਹੀ ਜਲ ਹੈ, ਆਪ ਹੀ ਧਰਤੀ ਹੈ, ਆਪ ਹੀ ਆਸਰਾ ਹੈ ਤੇ ਉਸ ਨੇ ਆਪ ਹੀ ਹਰੇਕ ਸਰੀਰ ਵਿਚ ਨਿਵਾਸ ਕੀਤਾ ਹੋਇਆ ਹੈ।
He Himself is the water, He Himself is the earth and its support. He Himself abides in each and every heart.
आपे जलु आपे थलु थंमनु आपे कीआ घटि घटि बासा ॥
ਆਪੇਨਰੁਆਪੇਫੁਨਿਨਾਰੀਆਪੇਸਾਰਿਆਪਹੀਪਾਸਾ
(ਸਰਬ-ਵਿਆਪਕ ਪ੍ਰਭੂ ਦਾ ਰੂਪ ਗੁਰੂ ਰਾਮਦਾਸ) ਆਪ ਹੀ ਮਨੁੱਖ ਹੈ ਅਤੇ ਆਪ ਹੀ ਇਸਤ੍ਰੀ ਹੈ; ਆਪ ਹੀ ਨਰਦ ਹੈ ਤੇ ਆਪ ਹੀ ਚੌਪੜ ਹੈ।
He Himself is male, and He Himself is female; He Himself is the chessman, and He Himself is the board.
आपे नरु आपे फुनि नारी आपे सारि आप ही पासा ॥
ਗੁਰਮੁਖਿਸੰਗਤਿਸਭੈਬਿਚਾਰਹੁਵਾਹੁਵਾਹੁਕਾਬਡਾਤਮਾਸਾ॥੨॥੧੨॥
ਹੇ ਗੁਰਮੁਖੋ! ਸੰਗਤ ਵਿਚ ਰਲ ਕੇ ਸਾਰੇ ਵਿਚਾਰ ਕਰੋ, ਬਰਕਤਿ ਵਾਲੇ ਗੁਰੂ (ਰਾਮਦਾਸ ਜੀ) ਦਾ (ਸੰਸਾਰ-ਰੂਪ) ਇਹ ਖੇਡ ਹੋ ਰਿਹਾ ਹੈ ॥੨॥੧੨॥
As Gurmukh, join the Sangat, and consider all this: Waaho! Waaho! Great! Great is the Play of God! ||2||12||
गुरमुखि संगति सभै बिचारहु वाहु वाहु का बडा तमासा ॥२॥१२॥
ਕੀਆਖੇਲੁਬਡਮੇਲੁਤਮਾਸਾਵਾਹਿਗੁਰੂਤੇਰੀਸਭਰਚਨਾ
ਹੇ ਗੁਰੂ! ਤੂੰ ਧੰਨ ਹੈਂ; ਇਹ ਸ੍ਰਿਸ਼ਟੀ ਸਭ ਤੇਰੀ (ਕੀਤੀ ਹੋਈ) ਹੈ; ਤੂੰ (ਤੱਤਾਂ ਦਾ) ਮੇਲ (ਕਰ ਕੇ) ਇਕ ਖੇਲ ਤੇ ਤਮਾਸ਼ਾ ਰਚਾ ਦਿੱਤਾ ਹੈ।
You have formed and created this play, this great game. O Waahay Guru, this is all You, forever.
कीआ खेलु बड मेलु तमासा वाहिगुरू तेरी सभ रचना ॥
ਤੂਜਲਿਥਲਿਗਗਨਿਪਯਾਲਿਪੂਰਿਰਹੵਾਅੰਮ੍ਰਿਤਤੇਮੀਠੇਜਾਕੇਬਚਨਾ
ਤੂੰ ਜਲ ਵਿਚ, ਪ੍ਰਿਥਵੀ ਤੇ, ਅਕਾਸ਼ ਉਤੇ, ਪਾਤਾਲ ਵਿਚ, (ਸਭ ਥਾਈਂ) ਵਿਆਪਕ ਹੈਂ; ਤੇਰੇ ਬਚਨ ਅੰਮ੍ਰਿਤ ਨਾਲੋਂ ਭੀ ਮਿੱਠੇ ਹਨ।
You are pervading and permeating the water, land, skies and nether regions; Your Words are sweeter than Ambrosial Nectar.
तू जलि थलि गगनि पयालि पूरि रह्या अंम्रित ते मीठे जा के बचना ॥
ਮਾਨਹਿਬ੍ਰਹਮਾਦਿਕਰੁਦ੍ਰਾਦਿਕਕਾਲਕਾਕਾਲੁਨਿਰੰਜਨਜਚਨਾ
ਹੇ ਗੁਰੂ! ਬ੍ਰਹਮਾ ਤੇ ਰੁਦ੍ਰ (ਸ਼ਿਵ) ਆਦਿਕ (ਤੈਨੂੰ) ਸੇਉਂਦੇ ਹਨ, ਤੂੰ ਕਾਲ ਦਾ ਭੀ ਕਾਲ ਹੈਂ, (ਤੂੰ) ਮਾਇਆ ਤੋਂ ਰਹਤ (ਹਰੀ) ਹੈਂ, (ਸਭ ਲੋਕ ਤੈਥੋਂ) ਮੰਗਦੇ ਹਨ।
Brahmas and Shivas respect and obey You. O Death of death, Formless Lord, I beg of You.
मानहि ब्रहमादिक रुद्रादिक काल का कालु निरंजन जचना ॥
ਗੁਰਪ੍ਰਸਾਦਿਪਾਈਐਪਰਮਾਰਥੁਸਤਿਸੰਗਤਿਸੇਤੀਮਨੁਖਚਨਾ
ਹੇ ਗੁਰੂ! ਤੇਰੀ ਹੀ ਕ੍ਰਿਪਾ ਨਾਲ ਉੱਚੀ ਪਦਵੀ ਮਿਲਦੀ ਹੈ, ਅਤੇ ਸਤਸੰਗ ਵਿਚ ਮਨ ਜੁੜ ਜਾਂਦਾ ਹੈ।
By Guru's Grace, the greatest thing is obtained, and the mind is involved with the Sat Sangat, the True Congregation.
गुर प्रसादि पाईऐ परमारथु सतिसंगति सेती मनु खचना ॥
ਕੀਆਖੇਲੁਬਡਮੇਲੁਤਮਾਸਾਵਾਹਿਗੁਰੂਤੇਰੀਸਭਰਚਨਾ॥੩॥੧੩॥੪੨॥
ਹੇ ਗੁਰੂ! ਤੂੰ ਧੰਨ ਹੈਂ, ਇਹ ਰਚਨਾ ਤੇਰੀ ਹੀ ਹੈ; (ਤੱਤਾਂ ਦਾ) ਮੇਲ (ਕਰ ਕੇ) ਤੂੰ ਇਹ ਤਮਾਸ਼ਾ ਤੇ ਖੇਲ ਰਚਾ ਦਿੱਤਾ ਹੈ ॥੩॥੧੩॥੪੨॥
You have formed and created this play, this great game. O Waahay Guru, this is all Your making. ||3||13||42||
कीआ खेलु बड मेलु तमासा वाहिगुरू तेरी सभ रचना ॥३॥१३॥४२॥
ਅਗਮੁਅਨੰਤੁਅਨਾਦਿਆਦਿਜਿਸੁਕੋਇਜਾਣੈ
ਜੋ ਅਕਾਲ ਪੁਰਖ ਅਪਹੁੰਚ ਹੈ, ਅਨੰਤ ਹੈ, ਅਨਾਦਿ ਹੈ, ਜਿਸ ਦਾ ਮੁੱਢ ਕੋਈ ਨਹੀਂ ਜਾਣਦਾ,
The Lord is Inaccessible, Infinite, Eternal and Primordial; no one knows His beginning.
अगमु अनंतु अनादि आदि जिसु कोइ न जाणै ॥
ਸਿਵਬਿਰੰਚਿਧਰਿਧੵਾਨੁਨਿਤਹਿਜਿਸੁਬੇਦੁਬਖਾਣੈ
ਜਿਸ ਦਾ ਧਿਆਨ ਸਦਾ ਸ਼ਿਵ ਤੇ ਬ੍ਰਹਮਾ ਧਰ ਰਹੇ ਹਨ ਤੇ ਜਿਸ ਦੇ (ਗੁਣਾਂ) ਨੂੰ ਵੇਦ ਵਰਣਨ ਕਰ ਰਿਹਾ ਹੈ।
Shiva and Brahma meditate on Him; the Vedas describe Him again and again.
सिव बिरंचि धरि ध्यानु नितहि जिसु बेदु बखाणै ॥
ਨਿਰੰਕਾਰੁਨਿਰਵੈਰੁਅਵਰੁਨਹੀਦੂਸਰਕੋਈ
ਉਹ ਅਕਾਲ ਪੁਰਖ ਅਕਾਰ-ਰਹਿਤ ਹੈ, ਵੈਰ-ਰਹਿਤ ਹੈ, ਕੋਈ ਹੋਰ ਉਸ ਦੇ ਸਮਾਨ ਨਹੀਂ ਹੈ,
The Lord is Formless, beyond hate and vengeance; there is no one else like Him.
निरंकारु निरवैरु अवरु नही दूसर कोई ॥
ਭੰਜਨਗੜ੍ਹਣਸਮਥੁਤਰਣਤਾਰਣਪ੍ਰਭੁਸੋਈ
ਉਹ ਜੀਵਾਂ ਨੂੰ ਪੈਦਾ ਕਰਨ ਤੇ ਮਾਰਨ ਦੀ ਤਾਕਤ ਰੱਖਣ ਵਾਲਾ ਹੈ, ਉਹ ਪ੍ਰਭੂ (ਜੀਵਾਂ ਨੂੰ ਸੰਸਾਰ-ਸਾਗਰ ਤੋਂ) ਤਾਰਣ ਲਈ ਜਹਾਜ਼ ਹੈ।
He creates and destroys - He is All-powerful; God is the Boat to carry all across.
भंजन गढ़ण समथु तरण तारण प्रभु सोई ॥
ਨਾਨਾਪ੍ਰਕਾਰਜਿਨਿਜਗੁਕੀਓਜਨੁਮਥੁਰਾਰਸਨਾਰਸੈ
ਜਿਸ ਅਕਾਲ ਪੁਰਖ ਨੇ ਕਈ ਤਰ੍ਹਾਂ ਦਾ ਜਗਤ ਰਚਿਆ ਹੈ, ਉਸ ਨੂੰ ਦਾਸ ਮਥੁਰਾ ਜੀਭ ਨਾਲ ਜਪਦਾ ਹੈ।
He created the world in its various aspects; His humble servant Mat'huraa delights in His Praises.
नाना प्रकार जिनि जगु कीओ जनु मथुरा रसना रसै ॥
ਸ੍ਰੀਸਤਿਨਾਮੁਕਰਤਾਪੁਰਖੁਗੁਰਰਾਮਦਾਸਚਿਤਹਬਸੈ॥੧॥
ਉਹੀ ਸਤਿਨਾਮੁ ਕਰਤਾ ਪੁਰਖ ਗੁਰੂ ਰਾਮਦਾਸ ਜੀ ਦੇ ਹਿਰਦੇ ਵਿਚ ਵੱਸਦਾ ਹੈ ॥੧॥
Sat Naam, the Great and Supreme True Name of God, the Personification of Creativity, dwells in the Consciousness of Guru Raam Daas. ||1||
स्री सति नामु करता पुरखु गुर रामदास चितह बसै ॥१॥
ਗੁਰੂਸਮਰਥੁਗਹਿਕਰੀਆਧ੍ਰੁਵਬੁਧਿਸੁਮਤਿਸਮ੍ਹਾਰਨਕਉ
ਅਡੋਲ ਬੁੱਧ ਤੇ ਉੱਚੀ ਮੱਤ ਪ੍ਰਾਪਤ ਕਰਨ ਲਈ ਮੈਂ ਉਸ (ਗੁਰੂ) ਦੀ ਸਰਨ ਲਈ ਹੈ,
I have grasped hold of the All-powerful Guru; He has made my mind steady and stable, and embellished me with clear consciousness.
गुरू समरथु गहि करीआ ध्रुव बुधि सुमति सम्हारन कउ ॥
ਫੁਨਿਧ੍ਰੰਮਧੁਜਾਫਹਰੰਤਿਸਦਾਅਘਪੁੰਜਤਰੰਗਨਿਵਾਰਨਕਉ
ਜਿਸ ਸਮਰੱਥ ਗੁਰੂ ਦਾ ਧਰਮ ਦਾ ਝੰਡਾ ਸਦਾ ਝੁੱਲ ਰਿਹਾ ਹੈ। ਪਾਪਾਂ ਦੇ ਪੁੰਜ ਤੇ ਤਰੰਗ (ਆਪਣੇ ਅੰਦਰੋਂ) ਦੂਰ ਕਰਨ ਲਈ (ਮੈਂ ਗੁਰੂ ਦੀ ਸ਼ਰਨ ਲਈ ਹੈ)।
And, His Banner of Righteousness waves proudly forever, to defend against the waves of sin.
फुनि ध्रंम धुजा फहरंति सदा अघ पुंज तरंग निवारन कउ ॥
ਮਥੁਰਾਜਨਜਾਨਿਕਹੀਜੀਅਸਾਚੁਸੁਅਉਰਕਛੂਬਿਚਾਰਨਕਉ
ਦਾਸ ਮਥੁਰਾ ਨੇ ਹਿਰਦੇ ਵਿਚ ਸੋਚ-ਸਮਝ ਕੇ ਇਹ ਸੱਚ ਆਖਿਆ ਹੈ, ਇਸ ਤੋਂ ਬਿਨਾ ਕੋਈ ਹੋਰ ਵਿਚਾਰਨ-ਜੋਗ ਗੱਲ ਨਹੀਂ ਹੈ,
His humble servant Mat'hraa knows this as true, and speaks it from his soul; there is nothing else to consider.
मथुरा जन जानि कही जीअ साचु सु अउर कछू न बिचारन कउ ॥
ਹਰਿਨਾਮੁਬੋਹਿਥੁਬਡੌਕਲਿਮੈਭਵਸਾਗਰਪਾਰਿਉਤਾਰਨਕਉ॥੨॥
ਕਿ ਸੰਸਾਰ-ਸਾਗਰ ਤੋਂ ਪਾਰ ਉਤਾਰਨ ਲਈ ਹਰੀ ਦਾ ਨਾਮ ਹੀ ਕਲਜੁਗ ਵਿਚ ਵੱਡਾ ਜਹਾਜ਼ ਹੈ (ਅਤੇ ਉਹ ਨਾਮ ਸਮਰੱਥ ਗੁਰੂ ਤੋਂ ਮਿਲਦਾ ਹੈ) ॥੨॥
In this Dark Age of Kali Yuga, the Lord's Name is the Great Ship, to carry us all across the terrifying world-ocean, safely to the other side. ||2||
हरि नामु बोहिथु बडौ कलि मै भव सागर पारि उतारन कउ ॥२॥
ਸੰਤਤਹੀਸਤਿਸੰਗਤਿਸੰਗਿਸੁਰੰਗਰਤੇਜਸੁਗਾਵਤਹੈ
(ਜਿਨ੍ਹਾਂ ਮਨੁੱਖਾਂ ਨੇ ਇਸ ਵਿਚ) ਬ੍ਰਿਤੀ ਜੋੜੀ ਹੈ ਅਤੇ (ਜੋ) ਸਦਾ ਇੱਕ ਰਸ ਸਤਸੰਗ ਵਿਚ (ਜੁੜ ਕੇ) ਸੋਹਣੇ ਰੰਗ ਵਿਚ ਰੰਗੀਜ ਕੇ ਹਰੀ ਦਾ ਜਸ ਗਾਉਂਦੇ ਹਨ,
The Saints dwell in the Saadh Sangat, the Company of the Holy; imbued with pure celestial love, they sing the Lord's Praises.
संत तही सतिसंगति संगि सुरंग रते जसु गावत है ॥
ਧ੍ਰਮਪੰਥੁਧਰਿਓਧਰਨੀਧਰਆਪਿਰਹੇਲਿਵਧਾਰਿਧਾਵਤਹੈ
(ਉਹ ਕਿਸੇ ਹੋਰ ਪਾਸੇ) ਭਟਕਦੇ ਨਹੀਂ ਫਿਰਦੇ। (ਇਹ ਸਤਿਗੁਰੂ ਵਾਲਾ) ਧਰਮ ਦਾ ਰਾਹ ਧਰਤੀ-ਦੇ-ਆਸਰੇ ਹਰੀ ਨੇ ਆਪ ਚਲਾਇਆ ਹੈ।
The Support of the Earth has established this Path of Dharma; He Himself remains lovingly attuned to the Lord, and does not wander in distraction.
ध्रम पंथु धरिओ धरनीधर आपि रहे लिव धारि न धावत है ॥
ਮਥੁਰਾਭਨਿਭਾਗਭਲੇਉਨੑਕੇਮਨਇਛਤਹੀਫਲਪਾਵਤਹੈ
ਹੇ ਮਥੁਰਾ! ਜੋ ਮਨੁੱਖ ਗੁਰੂ (ਰਾਮਦਾਸ ਜੀ) ਦੇ ਚਰਨਾਂ ਵਿਚ ਮਨ ਜੋੜਦੇ ਹਨ, ਉਹਨਾਂ ਦੇ ਭਾਗ ਚੰਗੇ ਹਨ, ਉਹ ਮਨ-ਭਾਉਂਦੇ ਫਲ ਪਾਂਦੇ ਹਨ।
So speaks Mat'huraa: those blessed with good fortune receive the fruits of their minds' desires.
मथुरा भनि भाग भले उन के मन इछत ही फल पावत है ॥
ਰਵਿਕੇਸੁਤਕੋਤਿਨੑਤ੍ਰਾਸੁਕਹਾਜੁਚਰੰਨਗੁਰੂਚਿਤੁਲਾਵਤਹੈ॥੩॥
ਉਹਨਾਂ ਨੂੰ ਧਰਮ ਰਾਜ ਦਾ ਡਰ ਕਿਥੇ ਰਹਿੰਦਾ ਹੈ? (ਬਿਲਕੁਲ ਨਹੀਂ ਰਹਿੰਦਾ) ॥੩॥
Those who focus their consciousness on the Guru's Feet, they do not fear the judgement of Dharamraj. ||3||
रवि के सुत को तिन त्रासु कहा जु चरंन गुरू चितु लावत है ॥३॥
ਨਿਰਮਲਨਾਮੁਸੁਧਾਪਰਪੂਰਨਸਬਦਤਰੰਗਪ੍ਰਗਟਿਤਦਿਨਆਗਰੁ
(ਗੁਰੂ ਰਾਮਦਾਸ ਇਕ ਐਸਾ ਸਰੋਵਰ ਹੈ ਜਿਸ ਵਿਚ ਪਰਮਾਤਮਾ ਦਾ) ਪਵਿੱਤਰ ਨਾਮ-ਅੰਮ੍ਰਿਤ ਭਰਿਆ ਹੋਇਆ ਹੈ (ਉਸ ਵਿਚ) ਅੰਮ੍ਰਿਤ ਵੇਲੇ ਸ਼ਬਦ ਦੀਆਂ ਲਹਿਰਾਂ ਉੱਠਦੀਆਂ ਹਨ,
The Immaculate, Sacred Pool of the Guru is overflowing with the waves of the Shabad, radiantly revealed in the early hours before the dawn.
निरमल नामु सुधा परपूरन सबद तरंग प्रगटित दिन आगरु ॥
ਗਹਿਰਗੰਭੀਰੁਅਥਾਹਅਤਿਬਡਸੁਭਰੁਸਦਾਸਭਬਿਧਿਰਤਨਾਗਰੁ
(ਇਹ ਸਰੋਵਰ) ਬੜਾ ਡੂੰਘਾ ਗੰਭੀਰ ਤੇ ਅਥਾਹ ਹੈ, ਸਦਾ ਨਕਾ-ਨਕ ਭਰਿਆ ਰਹਿੰਦਾ ਹੈ ਤੇ ਸਭ ਤਰ੍ਹਾਂ ਦੇ ਰਤਨਾਂ ਦਾ ਖ਼ਜ਼ਾਨਾ ਹੈ।
He is Deep and Profound, Unfathomable and utterly Great, eternally overflowing with all sorts of jewels.
गहिर गंभीरु अथाह अति बड सुभरु सदा सभ बिधि रतनागरु ॥
ਸੰਤਮਰਾਲਕਰਹਿਕੰਤੂਹਲਤਿਨਜਮਤ੍ਰਾਸਮਿਟਿਓਦੁਖਕਾਗਰੁ
(ਉਸ ਸਰੋਵਰ ਵਿਚ) ਸੰਤ-ਹੰਸ ਕਲੋਲ ਕਰਦੇ ਹਨ, ਉਹਨਾਂ ਦਾ ਜਮਾਂ ਦਾ ਡਰ ਤੇ ਦੁੱਖਾਂ ਦਾ ਲੇਖਾ ਮਿਟ ਗਿਆ ਹੁੰਦਾ ਹੈ।
The Saint-swans celebrate; their fear of death is erased, along with the accounts of their pain.
संत मराल करहि कंतूहल तिन जम त्रास मिटिओ दुख कागरु ॥
ਕਲਜੁਗਦੁਰਤਦੂਰਿਕਰਬੇਕਉਦਰਸਨੁਗੁਰੂਸਗਲਸੁਖਸਾਗਰੁ॥੪॥
ਕਲਜੁਗ ਦੇ ਪਾਪ ਦੂਰ ਕਰਨ ਲਈ ਸਤਿਗੁਰੂ ਦਾ ਦਰਸ਼ਨ ਸਾਰੇ ਸੁਖਾਂ ਦਾ ਸਮੁੰਦਰ ਹੈ ॥੪॥
In this Dark Age of Kali Yuga, the sins are taken away; the Blessed Vision of the Guru's Darshan is the Ocean of all peace and comfort. ||4||
कलजुग दुरत दूरि करबे कउ दरसनु गुरू सगल सुख सागरु ॥४॥
ਜਾਕਉਮੁਨਿਧੵਾਨੁਧਰੈਫਿਰਤਸਗਲਜੁਗਕਬਹੁਕੋਊਪਾਵੈਆਤਮਪ੍ਰਗਾਸਕਉ
ਸਾਰੇ ਜੁਗਾਂ ਵਿਚ ਭੌਂਦਾ ਹੋਇਆ ਕੋਈ ਮੁਨੀ ਜਿਸ (ਹਰੀ) ਦੀ ਖ਼ਾਤਰ ਧਿਆਨ ਧਰਦਾ ਹੈ, ਅਤੇ ਕਦੇ ਹੀ ਉਸ ਨੂੰ ਅੰਦਰ ਦਾ ਚਾਨਣਾ ਲੱਭਦਾ ਹੈ,
For His Sake, the silent sages meditated and focused their consciousness, wandering all the ages through; rarely, if ever, their souls were enlightened.
जा कउ मुनि ध्यानु धरै फिरत सगल जुग कबहु क कोऊ पावै आतम प्रगास कउ ॥
ਬੇਦਬਾਣੀਸਹਿਤਬਿਰੰਚਿਜਸੁਗਾਵੈਜਾਕੋਸਿਵਮੁਨਿਗਹਿਤਜਾਤਕਬਿਲਾਸਕੰਉ
ਜਿਸ ਹਰੀ ਦਾ ਜਸ ਬ੍ਰਹਮਾ ਵੇਦਾਂ ਦੀ ਬਾਣੀ ਸਮੇਤ ਗਾਉਂਦਾ ਹੈ, ਅਤੇ ਜਿਸ ਵਿਚ ਸਮਾਧੀ ਲਾ ਕੇ ਸ਼ਿਵ ਕੈਲਾਸ਼ ਪਰਬਤ ਨਹੀਂ ਛੱਡਦਾ;
In the Hymns of the Vedas, Brahma sang His Praises; for His Sake, Shiva the silent sage held his place on the Kailaash Mountain.
बेद बाणी सहित बिरंचि जसु गावै जा को सिव मुनि गहि न तजात कबिलास कंउ ॥
ਜਾਕੌਜੋਗੀਜਤੀਸਿਧਸਾਧਿਕਅਨੇਕਤਪਜਟਾਜੂਟਭੇਖਕੀਏਫਿਰਤਉਦਾਸਕਉ
ਜਿਸ (ਦਾ ਦਰਸਨ ਕਰਨ) ਦੀ ਖ਼ਾਤਰ ਅਨੇਕਾਂ ਜੋਗੀ, ਜਤੀ, ਸਿੱਧ ਤੇ ਸਾਧਿਕ ਤਪ ਕਰਦੇ ਹਨ ਅਤੇ ਜਟਾ-ਜੂਟ ਰਹਿ ਕੇ ਉਦਾਸ-ਭੇਖ ਧਾਰ ਕੇ ਫਿਰਦੇ ਹਨ,
For His Sake, the Yogis, celibates, Siddhas and seekers, the countless sects of fanatics with matted hair wear religious robes, wandering as detached renunciates.
जा कौ जोगी जती सिध साधिक अनेक तप जटा जूट भेख कीए फिरत उदास कउ ॥
ਸੁਤਿਨਿਸਤਿਗੁਰਿਸੁਖਭਾਇਕ੍ਰਿਪਾਧਾਰੀਜੀਅਨਾਮਕੀਬਡਾਈਦਈਗੁਰਰਾਮਦਾਸਕਉ॥੫॥
ਉਸ (ਹਰੀ-ਰੂਪ) ਗੁਰੂ (ਅਮਰਦਾਸ ਜੀ) ਨੇ ਸਹਜ ਸੁਭਾਇ ਜੀਆਂ ਉਤੇ ਕਿਰਪਾ ਕੀਤੀ ਤੇ ਗੁਰ ਰਾਮਦਾਸ ਜੀ ਨੂੰ ਹਰੀ-ਨਾਮ ਦੀ ਵਡਿਆਈ ਬਖ਼ਸ਼ੀ ॥੫॥
That True Guru, by the Pleasure of His Will, showered His Mercy upon all beings, and blessed Guru Raam Daas with the Glorious Greatness of the Naam. ||5||
सु तिनि सतिगुरि सुख भाइ क्रिपा धारी जीअ नाम की बडाई दई गुर रामदास कउ ॥५॥
ਨਾਮੁਨਿਧਾਨੁਧਿਆਨਅੰਤਰਗਤਿਤੇਜਪੁੰਜਤਿਹੁਲੋਗਪ੍ਰਗਾਸੇ
(ਗੁਰੂ ਰਾਮਦਾਸ ਜੀ ਪਾਸ) ਨਾਮ-ਰੂਪ ਖ਼ਜ਼ਾਨਾ ਹੈ, (ਆਪ ਦੀ) ਅੰਤਰਮੁਖ ਬ੍ਰਿਤੀ ਹੈ, (ਆਪ ਦੇ) ਤੇਜ ਦਾ ਪੁੰਜ ਤਿੰਨਾਂ ਲੋਕਾਂ ਵਿਚ ਚਮਕ ਰਿਹਾ ਹੈ,
He focuses His Meditation deep within; the Embodiment of Light, He illuminates the three worlds.
नामु निधानु धिआन अंतरगति तेज पुंज तिहु लोग प्रगासे ॥
ਦੇਖਤਦਰਸੁਭਟਕਿਭ੍ਰਮੁਭਜਤਦੁਖਪਰਹਰਿਸੁਖਸਹਜਬਿਗਾਸੇ
(ਆਪ ਦਾ) ਦਰਸ਼ਨ ਕਰ ਕੇ (ਦਰਸਨ ਕਰਨ ਵਾਲਿਆਂ ਦਾ) ਭਰਮ ਭਟਕ ਕੇ ਭੱਜ ਜਾਂਦਾ ਹੈ, ਅਤੇ (ਉਹਨਾਂ ਦੇ) ਦੁੱਖ ਦੂਰ ਹੋ ਕੇ (ਉਹਨਾਂ ਦੇ ਅੰਦਰ) ਆਤਮਕ ਅਡੋਲਤਾ ਦੇ ਸੁਖ ਪਰਗਟ ਹੋ ਜਾਂਦੇ ਹਨ।
Gazing upon the Blessed Vision of His Darshan, doubt runs away, pain is eradicated, and celestial peace spontaneously wells up.
देखत दरसु भटकि भ्रमु भजत दुख परहरि सुख सहज बिगासे ॥
ਸੇਵਕਸਿਖਸਦਾਅਤਿਲੁਭਿਤਅਲਿਸਮੂਹਜਿਉਕੁਸਮਸੁਬਾਸੇ
ਸੇਵਕ ਤੇ ਸਿੱਖ ਸਦਾ (ਗੁਰੂ ਰਾਮਦਾਸ ਜੀ ਦੇ ਚਰਨਾਂ ਦੇ) ਆਸ਼ਿਕ ਹਨ, ਜਿਵੇਂ ਭੌਰੇ ਫੁੱਲਾਂ ਦੀ ਵਾਸ਼ਨਾ ਦੇ।
The selfless servants and Sikhs are always totally captivated by it, like bumble bees lured by the fragrance of the flower.
सेवक सिख सदा अति लुभित अलि समूह जिउ कुसम सुबासे ॥
ਬਿਦੵਮਾਨਗੁਰਿਆਪਿਥਪੵਉਥਿਰੁਸਾਚਉਤਖਤੁਗੁਰੂਰਾਮਦਾਸੈ॥੬॥
ਪ੍ਰਤੱਖ ਗੁਰੂ (ਅਮਰਦਾਸ ਜੀ) ਨੇ ਆਪ ਹੀ ਗੁਰੂ ਰਾਮਦਾਸ ਜੀ ਦਾ ਸੱਚਾ ਤਖ਼ਤ ਨਿਹਚਲ ਟਿਕਾ ਦਿੱਤਾ ਹੈ ॥੬॥
The Guru Himself established the Eternal Throne of Truth, in Guru Raam Daas. ||6||
बिद्यमान गुरि आपि थप्यउ थिरु साचउ तखतु गुरू रामदासै ॥६॥
ਤਾਰੵਉਸੰਸਾਰੁਮਾਯਾਮਦਮੋਹਿਤਅੰਮ੍ਰਿਤਨਾਮੁਦੀਅਉਸਮਰਥੁ
(ਗੁਰੂ ਰਾਮਦਾਸ ਜੀ ਨੇ) ਮਾਇਆ ਦੇ ਮਦ ਵਿਚ ਮੋਹੇ ਹੋਏ ਸੰਸਾਰ ਨੂੰ ਤਾਰਿਆ ਹੈ, (ਆਪ ਨੇ ਜੀਆਂ ਨੂੰ) ਸਮਰੱਥਾ ਵਾਲਾ ਅੰਮ੍ਰਿਤ-ਨਾਮ ਬਖ਼ਸ਼ਿਆ ਹੈ,
The Universe is intoxicated with the wine of Maya, but it has been saved; the All-powerful Guru has blessed it with the Ambrosial Nectar of the Naam.
तार्यउ संसारु माया मद मोहित अंम्रित नामु दीअउ समरथु ॥
ਫੁਨਿਕੀਰਤਿਵੰਤਸਦਾਸੁਖਸੰਪਤਿਰਿਧਿਅਰੁਸਿਧਿਛੋਡਇਸਥੁ
ਆਪ ਸਦਾ ਸੁਖ, ਧਨ ਅਤੇ ਸੋਭਾ ਦੇ ਮਾਲਕ ਹਨ, ਰਿੱਧੀ ਅਤੇ ਸਿੱਧੀ ਆਪ ਦਾ ਸਾਥ ਨਹੀਂ ਛੱਡਦੀ।
And, the Praiseworthy Guru is blessed with eternal peace, wealth and prosperity; the supernatural spiritual powers of the Siddhis never leave him.
फुनि कीरतिवंत सदा सुख संपति रिधि अरु सिधि न छोडइ सथु ॥
ਦਾਨਿਬਡੌਅਤਿਵੰਤੁਮਹਾਬਲਿਸੇਵਕਿਦਾਸਿਕਹਿਓਇਹੁਤਥੁ
(ਗੁਰੂ ਰਾਮਦਾਸ) ਬੜਾ ਦਾਨੀ ਹੈ ਅਤੇ ਅਤਿਅੰਤ ਮਹਾਬਲੀ ਹੈ, ਸੇਵਕ ਦਾਸ (ਮਥੁਰਾ) ਨੇ ਇਹ ਸੱਚ ਆਖਿਆ ਹੈ।
His Gifts are vast and great; His awesome Power is supreme. Your humble servant and slave speaks this truth.
दानि बडौ अतिवंतु महाबलि सेवकि दासि कहिओ इहु तथु ॥
ਤਾਹਿਕਹਾਪਰਵਾਹਕਾਹੂਕੀਜਾਕੈਬਸੀਸਿਧਰਿਓਗੁਰਿਹਥੁ॥੭॥੪੯॥
ਜਿਸ ਦੇ ਸਿਰ ਉੱਤੇ ਗੁਰੂ (ਰਾਮਦਾਸ ਜੀ) ਨੇ ਹੱਥ ਧਰਿਆ ਹੈ, ਉਸ ਨੂੰ ਕਿਸੇ ਦੀ ਕੀ ਪਰਵਾਹ ਹੈ? ॥੭॥੪੯॥
One, upon whose head the Guru has placed His Hand - with whom should he be concerned? ||7||49||
ताहि कहा परवाह काहू की जा कै बसीसि धरिओ गुरि हथु ॥७॥४९॥
ਤੀਨਿਭਵਨਿਭਰਪੂਰਿਰਹਿਓਸੋਈ
(ਜਿਹੜਾ) ਅਕਾਲ ਪੁਰਖ ਆਪ ਹੀ ਤਿੰਨਾਂ ਭਵਨਾਂ ਵਿਚ ਵਿਆਪਕ ਹੈ,
He is totally pervading and permeating the three realms;
तीनि भवनि भरपूरि रहिओ सोई ॥
ਅਪਨਸਰਸੁਕੀਅਉਜਗਤਿਕੋਈ
ਜਗਤ ਦਾ ਕੋਈ ਦੂਜਾ ਜੀਵ (ਜਿਸ ਨੇ) ਆਪਣੇ ਵਰਗਾ ਪੈਦਾ ਨਹੀਂ ਕੀਤਾ,
in all the world, He has not created another like Himself.
अपन सरसु कीअउ न जगति कोई ॥
ਆਪੁਨਆਪੁਆਪਿਹੀਉਪਾਯਉ
ਆਪਣਾ ਆਪ (ਜਿਸ ਨੇ) ਆਪ ਹੀ ਪੈਦਾ ਕੀਤਾ ਹੈ,
He Himself created Himself.
आपुन आपु आपि ही उपायउ ॥
ਸੁਰਿਨਰਿਅਸੁਰਿਅੰਤੁਨਹੀਪਾਯਉ
ਦੇਵਤੇ, ਮਨੁੱਖ, ਦੈਂਤ, ਕਿਸੇ ਨੇ (ਜਿਸ ਦਾ) ਅੰਤ ਨਹੀਂ ਪਾਇਆ;
The angels, human beings and demons have not found His limits.
सुरि नरि असुरि अंतु नही पायउ ॥
ਪਾਯਉਨਹੀਅੰਤੁਸੁਰੇਅਸੁਰਹਨਰਗਣਗੰਧ੍ਰਬਖੋਜੰਤਫਿਰੇ
ਦੇਵਤੇ, ਦੈਂਤ, ਮਨੁੱਖ, ਗਣ ਗੰਧਰਬ-ਸਭ ਜਿਸ ਨੂੰ ਖੋਜਦੇ ਫਿਰਦੇ ਹਨ, (ਕਿਸੇ ਨੇ ਜਿਸ ਦਾ) ਅੰਤ ਨਹੀਂ ਪਾਇਆ,
The angels, demons and human beings have not found His limits; the heavenly heralds and celestial singers wander around, searching for Him.
पायउ नही अंतु सुरे असुरह नर गण गंध्रब खोजंत फिरे ॥
ਅਬਿਨਾਸੀਅਚਲੁਅਜੋਨੀਸੰਭਉਪੁਰਖੋਤਮੁਅਪਾਰਪਰੇ
ਜਿਹੜਾ ਅਕਾਲ ਪੁਰਖ ਅਬਿਨਾਸ਼ੀ ਹੈ, ਅਡੋਲ ਹੈ, ਜੂਨਾਂ ਤੋਂ ਰਹਤ ਹੈ, ਆਪਣੇ ਆਪ ਤੋਂ ਪਰਗਟ ਹੋਇਆ ਹੈ, ਉੱਤਮ ਪੁਰਖ ਹੈ ਤੇ ਬਹੁਤ ਬੇਅੰਤ ਹੈ।
The Eternal, Imperishable, Unmoving and Unchanging, Unborn, Self-Existent, Primal Being of the Soul, the Infinity of the Infinite,
अबिनासी अचलु अजोनी संभउ पुरखोतमु अपार परे ॥
ਕਰਣਕਾਰਣਸਮਰਥੁਸਦਾਸੋਈਸਰਬਜੀਅਮਨਿਧੵਾਇਯਉ
(ਜਿਹੜਾ) ਹਰੀ ਸ੍ਰਿਸ਼ਟੀ ਦਾ ਮੂਲ ਹੈ, (ਜੋ) ਆਪ ਹੀ ਸਦਾ ਸਮਰੱਥ ਹੈ, ਸਾਰੇ ਜੀਆਂ ਨੇ (ਜਿਸ ਨੂੰ) ਮਨ ਵਿਚ ਸਿਮਰਿਆ ਹੈ,
the Eternal All-powerful Cause of causes - all beings meditate on Him in their minds.
करण कारण समरथु सदा सोई सरब जीअ मनि ध्याइयउ ॥
ਸ੍ਰੀਗੁਰਰਾਮਦਾਸਜਯੋਜਯਜਗਮਹਿਤੈਹਰਿਪਰਮਪਦੁਪਾਇਯਉ॥੧॥
ਹੇ ਗੁਰੂ ਰਾਮਦਾਸ ਜੀ! (ਆਪ ਦੀ) ਜਗਤ ਵਿਚ ਜੈ-ਜੈਕਾਰ ਹੋ ਰਹੀ ਹੈ ਕਿ ਆਪ ਨੇ ਉਸ ਹਰੀ ਦੀ ਉੱਚੀ ਪਦਵੀ ਪਾ ਲਈ ਹੈ ॥੧॥
O Great and Supreme Guru Raam Daas, Your Victory resounds across the universe. You have attained the supreme status of the Lord. ||1||
स्री गुर रामदास जयो जय जग महि तै हरि परम पदु पाइयउ ॥१॥
ਸਤਿਗੁਰਿਨਾਨਕਿਭਗਤਿਕਰੀਇਕਮਨਿਤਨੁਮਨੁਧਨੁਗੋਬਿੰਦਦੀਅਉ
ਗੁਰੂ ਨਾਨਕ ਦੇਵ ਜੀ ਨੇ ਇਕ-ਮਨ ਹੋ ਕੇ ਭਗਤੀ ਕੀਤੀ, ਤੇ (ਆਪਣਾ) ਤਨ ਮਨ ਧਨ ਗੋਬਿੰਦ ਨੂੰ ਅਰਪਨ ਕਰ ਦਿੱਤਾ।
Nanak, the True Guru, worships God single-mindedly; He surrenders His body, mind and wealth to the Lord of the Universe.
सतिगुरि नानकि भगति करी इक मनि तनु मनु धनु गोबिंद दीअउ ॥
ਅੰਗਦਿਅਨੰਤਮੂਰਤਿਨਿਜਧਾਰੀਅਗਮਗੵਾਨਿਰਸਿਰਸੵਉਹੀਅਉ
(ਗੁਰੂ) ਅੰਗਦ (ਸਾਹਿਬ ਜੀ) ਨੇ 'ਅਨੰਤ ਮੂਰਤਿ' ਹਰੀ ਨੂੰ ਆਪਣੇ ਅੰਦਰ ਟਿਕਾਇਆ, ਅਪਹੁੰਚ ਹਰੀ ਦੇ ਗਿਆਨ ਦੀ ਬਰਕਤਿ ਨਾਲ ਆਪ ਦਾ ਹਿਰਦਾ ਪ੍ਰੇਮ ਵਿਚ ਭਿੱਜ ਗਿਆ।
The Infinite Lord enshrined His Own Image in Guru Angad. In His heart, He delights in the spiritual wisdom of the Unfathomable Lord.
अंगदि अनंत मूरति निज धारी अगम ग्यानि रसि रस्यउ हीअउ ॥
ਗੁਰਿਅਮਰਦਾਸਿਕਰਤਾਰੁਕੀਅਉਵਸਿਵਾਹੁਵਾਹੁਕਰਿਧੵਾਇਯਉ
ਗੁਰੂ ਅਮਰਦਾਸ ਜੀ ਨੇ ਕਰਤਾਰ ਨੂੰ ਆਪਣੇ ਵੱਸ ਵਿਚ ਕੀਤਾ। 'ਤੂੰ ਧੰਨ ਹੈਂ, ਤੂੰ ਧੰਨ ਹੈਂ'- ਇਹ ਆਖ ਕੇ ਆਪ ਨੇ ਕਰਤਾਰ ਨੂੰ ਸਿਮਰਿਆ।
Guru Amar Daas brought the Creator Lord under His control. Waaho! Waaho! Meditate on Him!
गुरि अमरदासि करतारु कीअउ वसि वाहु वाहु करि ध्याइयउ ॥
ਸ੍ਰੀਗੁਰਰਾਮਦਾਸਜਯੋਜਯਜਗਮਹਿਤੈਹਰਿਪਰਮਪਦੁਪਾਇਯਉ॥੨॥
ਹੇ ਗੁਰੂ ਰਾਮਦਾਸ ਜੀ! ਆਪ ਦੀ ਭੀ ਜਗਤ ਵਿਚ ਜੈ-ਜੈਕਾਰ ਹੋ ਰਹੀ ਹੈ; ਆਪ ਨੇ ਅਕਾਲ ਪੁਰਖ ਦੇ ਮਿਲਾਪ ਦਾ ਸਭ ਤੋਂ ਉੱਚਾ ਦਰਜਾ ਹਾਸਲ ਕਰ ਲਿਆ ਹੈ ॥੨॥
O Great and Supreme Guru Raam Daas, Your Victory resounds across the universe. You have attained the supreme status of the Lord. ||2||
स्री गुर रामदास जयो जय जग महि तै हरि परम पदु पाइयउ ॥२॥
ਨਾਰਦੁਧ੍ਰੂਪ੍ਰਹਲਾਦੁਸੁਦਾਮਾਪੁਬਭਗਤਹਰਿਕੇਜੁਗਣੰ
ਨਾਰਦ, ਧ੍ਰੂ ਪ੍ਰਹਲਾਦ, ਸੁਦਾਮਾ- ਜੋ ਹਰੀ ਦੇ ਪੂਰਬਲੇ ਜੁਗਾਂ ਦੇ ਭਗਤ ਗਿਣੇ ਜਾਂਦੇ ਹਨ;
Naarad, Dhroo, Prahlaad and Sudaamaa are accounted among the Lord's devotees of the past.
नारदु ध्रू प्रहलादु सुदामा पुब भगत हरि के जु गणं ॥
ਅੰਬਰੀਕੁਜਯਦੇਵਤ੍ਰਿਲੋਚਨੁਨਾਮਾਅਵਰੁਕਬੀਰੁਭਣੰ
ਅੰਬਰੀਕ, ਜੈਦੇਵ, ਤ੍ਰਿਲੋਚਨ, ਨਾਮਾ ਅਤੇ ਕਬੀਰ,
Ambreek, Jai Dayv, Trilochan, Naam Dayv and Kabeer are also remembered.
अंबरीकु जयदेव त्रिलोचनु नामा अवरु कबीरु भणं ॥
ਤਿਨਕੌਅਵਤਾਰੁਭਯਉਕਲਿਭਿੰਤਰਿਜਸੁਜਗਤ੍ਰਪਰਿਛਾਇਯਉ
ਜਿਨ੍ਹਾਂ ਦਾ ਜਨਮ ਕਲਜੁਗ ਵਿਚ ਹੋਇਆ ਹੈ- ਇਹਨਾਂ ਸਾਰਿਆਂ ਦਾ ਜਸ ਜਗਤ ਉੱਤੇ (ਹਰੀ ਦੇ ਭਗਤ ਹੋਣ ਦੇ ਕਾਰਨ ਹੀ) ਖਿਲਰਿਆ ਹੋਇਆ ਹੈ।
They were incarnated in this Dark Age of Kali Yuga; their praises have spread over all the world.
तिन कौ अवतारु भयउ कलि भिंतरि जसु जगत्र परि छाइयउ ॥
ਸ੍ਰੀਗੁਰਰਾਮਦਾਸਜਯੋਜਯਜਗਮਹਿਤੈਹਰਿਪਰਮਪਦੁਪਾਇਯਉ॥੩॥
ਹੇ ਗੁਰੂ ਰਾਮਦਾਸ ਜੀ! ਆਪ ਦੀ ਭੀ ਜੈ-ਜੈਕਾਰ ਜਗਤ ਵਿਚ ਹੋ ਰਹੀ ਹੈ, ਕਿ ਆਪ ਨੇ ਹਰੀ (ਦੇ ਮਿਲਾਪ) ਦੀ ਪਰਮ ਪਦਵੀ ਪਾਈ ਹੈ ॥੩॥
O Great and Supreme Guru Raam Daas, Your Victory resounds across the universe. You have attained the supreme status of the Lord. ||3||
स्री गुर रामदास जयो जय जग महि तै हरि परम पदु पाइयउ ॥३॥
ਮਨਸਾਕਰਿਸਿਮਰੰਤਤੁਝੈਨਰਕਾਮੁਕ੍ਰੋਧੁਮਿਟਿਅਉਜੁਤਿਣੰ
ਜੋ ਮਨੁੱਖ, (ਹੇ ਸਤਿਗੁਰੂ!) ਤੈਨੂੰ ਮਨ ਜੋੜ ਕੇ ਸਿਮਰਦੇ ਹਨ, ਉਹਨਾਂ ਦਾ ਕਾਮ ਅਤੇ ਕ੍ਰੋਧ ਮਿਟ ਜਾਂਦਾ ਹੈ।
Those who meditate in remembrance on You within their minds - their sexual desire and anger are taken away.
मनसा करि सिमरंत तुझै नर कामु क्रोधु मिटिअउ जु तिणं ॥
ਬਾਚਾਕਰਿਸਿਮਰੰਤਤੁਝੈਤਿਨੑਦੁਖੁਦਰਿਦ੍ਰੁਮਿਟਯਉਜੁਖਿਣੰ
ਜੋ ਜੀਵ ਆਪ ਨੂੰ ਬਚਨਾਂ ਦੁਆਰਾ (ਭਾਵ, ਜੀਭ ਨਾਲ) ਸਿਮਰਦੇ ਹਨ, ਉਹਨਾਂ ਦਾ ਦੁੱਖ ਤੇ ਦਰਿਦ੍ਰ ਖਿਨ ਵਿਚ ਦੂਰ ਹੋ ਜਾਂਦਾ ਹੈ।
Those who remember You in meditation with their words, are rid of their poverty and pain in an instant.
बाचा करि सिमरंत तुझै तिन दुखु दरिद्रु मिटयउ जु खिणं ॥
ਕਰਮਕਰਿਤੁਅਦਰਸਪਰਸਪਾਰਸਸਰਬਲੵਭਟਜਸੁਗਾਇਯਉ
ਹੇ ਗੁਰੂ ਰਾਮਦਾਸ ਜੀ! ਬਲ੍ਯ੍ਯ ਭੱਟ (ਆਪ ਦਾ) ਜਸ ਗਾਂਦਾ ਹੈ (ਤੇ ਆਖਦਾ ਹੈ ਕਿ) ਜੋ ਮਨੁੱਖ ਆਪ ਦਾ ਦਰਸ਼ਨ ਸਰੀਰਕ ਇੰਦ੍ਰਿਆਂ ਨਾਲ ਪਰਸਦੇ ਹਨ, ਉਹ ਪਾਰਸ ਸਮਾਨ ਹੋ ਜਾਂਦੇ ਹਨ।
Those who obtain the Blessed Vision of Your Darshan, by the karma of their good deeds, touch the Philosopher's Stone, and like Bal the poet, sing Your Praises.
करम करि तुअ दरस परस पारस सर बल्य भट जसु गाइयउ ॥
ਸ੍ਰੀਗੁਰਰਾਮਦਾਸਜਯੋਜਯਜਗਮਹਿਤੈਹਰਿਪਰਮਪਦੁਪਾਇਯਉ॥੪॥
ਹੇ ਗੁਰੂ ਰਾਮਦਾਸ ਜੀ! ਆਪ ਦੀ ਜੈ-ਜੈਕਾਰ ਜਗਤ ਵਿਚ ਹੋ ਰਹੀ ਹੈ ਕਿ ਆਪ ਨੇ ਹਰੀ ਦੀ ਉੱਚੀ ਪਦਵੀ ਪਾ ਲਈ ਹੈ ॥੪॥
O Great and Supreme Guru Raam Daas, Your Victory resounds across the universe. You have attained the supreme status of the Lord. ||4||
स्री गुर रामदास जयो जय जग महि तै हरि परम पदु पाइयउ ॥४॥
ਜਿਹਸਤਿਗੁਰਸਿਮਰੰਤਨਯਨਕੇਤਿਮਰਮਿਟਹਿਖਿਨੁ
ਜਿਸ ਗੁਰੂ ਦਾ ਸਿਮਰਨ ਕੀਤਿਆਂ, ਅੱਖਾਂ ਦੇ ਛੌੜ ਖਿਨ ਵਿਚ ਕੱਟੇ ਜਾਂਦੇ ਹਨ,
Those who meditate in remembrance on the True Guru - the darkness of their eyes is removed in an instant.
जिह सतिगुर सिमरंत नयन के तिमर मिटहि खिनु ॥
ਜਿਹਸਤਿਗੁਰਸਿਮਰੰਥਿਰਿਦੈਹਰਿਨਾਮੁਦਿਨੋਦਿਨੁ
ਜਿਸ ਗੁਰੂ ਦਾ ਸਿਮਰਨ ਕੀਤਿਆਂ ਹਿਰਦੇ ਵਿਚ ਹਰੀ ਦਾ ਨਾਮ ਦਿਨੋ ਦਿਨ (ਵਧੀਕ ਜੰਮਦਾ ਹੈ);
Those who meditate in remembrance on the True Guru within their hearts, are blessed with the Lord's Name, day by day.
जिह सतिगुर सिमरंथि रिदै हरि नामु दिनो दिनु ॥
ਜਿਹਸਤਿਗੁਰਸਿਮਰੰਥਿਜੀਅਕੀਤਪਤਿਮਿਟਾਵੈ
ਜਿਸ ਗੁਰੂ ਨੂੰ ਸਿਮਰਿਆਂ (ਜੀਵ) ਹਿਰਦੇ ਦੀ ਤਪਤ ਮਿਟਾਉਂਦਾ ਹੈ,
Those who meditate in remembrance on the True Guru within their souls - the fire of desire is extinguished for them.
जिह सतिगुर सिमरंथि जीअ की तपति मिटावै ॥
ਜਿਹਸਤਿਗੁਰਸਿਮਰੰਥਿਰਿਧਿਸਿਧਿਨਵਨਿਧਿਪਾਵੈ
ਜਿਸ ਗੁਰੂ ਨੂੰ ਯਾਦ ਕਰ ਕੇ (ਜੀਵ) ਰਿੱਧੀਆਂ ਸਿੱਧੀਆਂ ਤੇ ਨੌ ਨਿਧੀਆਂ ਪਾ ਲੈਂਦਾ ਹੈ;
Those who meditate in remembrance on the True Guru, are blessed with wealth and prosperity, supernatural spiritual powers and the nine treasures.
जिह सतिगुर सिमरंथि रिधि सिधि नव निधि पावै ॥
ਸੋਈਰਾਮਦਾਸੁਗੁਰੁਬਲੵਭਣਿਮਿਲਿਸੰਗਤਿਧੰਨਿਧੰਨਿਕਰਹੁ
ਬਲ੍ਯ੍ਯ (ਕਵੀ) ਆਖਦਾ ਹੈ- ਸੰਗਤ ਵਿਚ ਮਿਲ ਕੇ ਉਸ (ਗੁਰੂ) ਨੂੰ ਆਖੋ-'ਤੂੰ ਧੰਨ ਹੈਂ, ਤੂੰ ਧੰਨ ਹੈਂ',
So speaks Bal the poet: Blessed is Guru Raam Daas; joining the Sangat, the Congregation, call Him blessed and great.
सोई रामदासु गुरु बल्य भणि मिलि संगति धंनि धंनि करहु ॥
ਜਿਹਸਤਿਗੁਰਲਗਿਪ੍ਰਭੁਪਾਈਐਸੋਸਤਿਗੁਰੁਸਿਮਰਹੁਨਰਹੁ॥੫॥੫੪॥
ਜਿਸ ਗੁਰੂ ਰਾਮਦਾਸ ਜੀ ਦੀ ਚਰਨੀਂ ਲੱਗ ਕੇ ਪ੍ਰਭੂ ਨੂੰ ਮਿਲੀਦਾ ਹੈ, ਹੇ ਜਨੋ! ਉਸ ਗੁਰੂ ਨੂੰ ਸਿਮਰੋ ॥੫॥੫੪॥
Meditate on the True Guru, O men, through Whom the Lord is obtained. ||5||54||
जिह सतिगुर लगि प्रभु पाईऐ सो सतिगुरु सिमरहु नरहु ॥५॥५४॥
ਜਿਨਿਸਬਦੁਕਮਾਇਪਰਮਪਦੁਪਾਇਓਸੇਵਾਕਰਤਛੋਡਿਓਪਾਸੁ
ਜਿਸ (ਗੁਰੂ ਰਾਮਦਾਸ ਜੀ) ਨੇ ਸ਼ਬਦ ਨੂੰ ਕਮਾ ਕੇ ਉੱਚੀ ਪਦਵੀ ਪਾਈ, ਅਤੇ (ਗੁਰੂ ਅਮਰਦਾਸ ਜੀ ਦੀ) ਸੇਵਾ ਕਰਦਿਆਂ ਸਾਥ ਨਾ ਛੱਡਿਆ,
Living the Word of the Shabad, He attained the supreme status; while performing selfless service, He did not leave the side of Guru Amar Daas.
जिनि सबदु कमाइ परम पदु पाइओ सेवा करत न छोडिओ पासु ॥
ਤਾਤੇਗਉਹਰੁਗੵਾਨਪ੍ਰਗਟੁਉਜੀਆਰਉਦੁਖਦਰਿਦ੍ਰਅੰਧੵਾਰਕੋਨਾਸੁ
ਉਸ (ਗੁਰੂ) ਤੋਂ ਮੋਤੀ-ਵਤ ਉੱਜਲ ਗਿਆਨ ਦਾ ਚਾਨਣਾ ਪ੍ਰਗਟ ਹੋਇਆ, ਅਤੇ ਦਰਿਦ੍ਰ ਤੇ ਹਨੇਰੇ ਦਾ ਨਾਸ ਹੋ ਗਿਆ।
From that service, the light from the jewel of spiritual wisdom shines forth, radiant and bright; it has destroyed pain, poverty and darkness.
ता ते गउहरु ग्यान प्रगटु उजीआरउ दुख दरिद्र अंध्यार को नासु ॥
ਕਵਿਕੀਰਤਜੋਸੰਤਚਰਨਮੁੜਿਲਾਗਹਿਤਿਨੑਕਾਮਕ੍ਰੋਧਜਮਕੋਨਹੀਤ੍ਰਾਸੁ
ਹੇ ਕਵੀ ਕੀਰਤ! ਜੋ ਮਨੁੱਖ ਉਸ ਸੰਤ (ਗੁਰੂ ਰਾਮਦਾਸ ਜੀ) ਦੀ ਚਰਨੀਂ ਲੱਗਦੇ ਹਨ, ਉਹਨਾਂ ਨੂੰ ਕਾਮ ਕ੍ਰੋਧ ਤੇ ਜਮਾਂ ਦਾ ਡਰ ਨਹੀਂ ਰਹਿੰਦਾ।
So speaks Keerat the poet: those who grasp hold of the feet of the Saints, are not afraid of death, sexual desire or anger.
कवि कीरत जो संत चरन मुड़ि लागहि तिन काम क्रोध जम को नही त्रासु ॥
ਜਿਵਅੰਗਦੁਅੰਗਿਸੰਗਿਨਾਨਕਗੁਰਤਿਵਗੁਰਅਮਰਦਾਸਕੈਗੁਰੁਰਾਮਦਾਸੁ॥੧॥
ਜਿਵੇਂ (ਗੁਰੂ) ਅੰਗਦ (ਸਾਹਿਬ ਜੀ) ਸਦਾ ਗੁਰੂ ਨਾਨਕ ਦੇਵ ਜੀ ਨਾਲ (ਰਹੇ, ਭਾਵ, ਸਦਾ ਗੁਰੂ ਨਾਨਕ ਦੇਵ ਜੀ ਦੀ ਹਜ਼ੂਰੀ ਵਿਚ ਰਹੇ), ਤਿਵੇਂ ਗੁਰੂ ਰਾਮਦਾਸ (ਜੀ) ਗੁਰੂ ਅਮਰਦਾਸ (ਜੀ) ਦੇ (ਨਾਲ ਰਹੇ) ॥੧॥
Just as Guru Nanak was part and parcel, life and limb with Guru Angad, so is Guru Amar Daas one with Guru Raam Daas. ||1||
जिव अंगदु अंगि संगि नानक गुर तिव गुर अमरदास कै गुरु रामदासु ॥१॥
ਜਿਨਿਸਤਿਗੁਰੁਸੇਵਿਪਦਾਰਥੁਪਾਯਉਨਿਸਿਬਾਸੁਰਹਰਿਚਰਨਨਿਵਾਸੁ
ਜਿਸ (ਗੁਰੂ ਰਾਮਦਾਸ ਜੀ) ਨੇ ਸਤਿਗੁਰੂ (ਅਮਰਦਾਸ ਜੀ) ਨੂੰ ਸਿਮਰ ਕੇ ਨਾਮ ਪਦਾਰਥ ਲੱਭਾ ਹੈ, ਤੇ ਅੱਠੇ ਪਹਿਰ ਜਿਸ ਦਾ ਹਰੀ ਦੇ ਚਰਨਾਂ ਵਿਚ ਨਿਵਾਸ ਰਹਿੰਦਾ ਹੈ,
Whoever serves the True Guru obtains the treasure; night and day, he dwells at the Lord's Feet.
जिनि सतिगुरु सेवि पदारथु पायउ निसि बासुर हरि चरन निवासु ॥
ਤਾਤੇਸੰਗਤਿਸਘਨਭਾਇਭਉਮਾਨਹਿਤੁਮਮਲੀਆਗਰਪ੍ਰਗਟੁਸੁਬਾਸੁ
ਉਸ (ਗੁਰੂ ਰਾਮਦਾਸ ਜੀ) ਪਾਸੋਂ ਬੇਅੰਤ ਸੰਗਤਾਂ ਪ੍ਰੇਮ ਵਿਚ (ਮਸਤ ਹੋ ਕੇ) ਭਉ ਮੰਨਦੀਆਂ ਹਨ (ਤੇ ਕਹਿੰਦੀਆਂ ਹਨ)-("ਹੇ ਗੁਰੂ ਰਾਮਦਾਸ ਜੀ!) ਆਪ ਪ੍ਰਤੱਖ ਤੌਰ ਤੇ ਚੰਦਨ ਦੀ ਮਿੱਠੀ ਵਾਸ਼ਨਾ ਵਾਲੇ ਹੋ।"
And so, the entire Sangat loves, fears and respects You. You are the sandalwood tree; Your fragrance spreads gloriously far and wide.
ता ते संगति सघन भाइ भउ मानहि तुम मलीआगर प्रगटु सुबासु ॥
ਧ੍ਰੂਪ੍ਰਹਲਾਦਕਬੀਰਤਿਲੋਚਨਨਾਮੁਲੈਤਉਪਜੵੋਜੁਪ੍ਰਗਾਸੁ
ਨਾਮ ਸਿਮਰ ਕੇ ਧ੍ਰੂ ਪ੍ਰਹਲਾਦ ਕਬੀਰ ਅਤੇ ਤ੍ਰਿਲੋਚਨ ਨੂੰ ਜੋ ਚਾਨਣ (ਦਿੱਸਿਆ ਸੀ),
Dhroo, Prahlaad, Kabeer and Trilochan chanted the Naam, the Name of the Lord, and His Illumination radiantly shines forth.
ध्रू प्रहलाद कबीर तिलोचन नामु लैत उपज्यो जु प्रगासु ॥
ਜਿਹਪਿਖਤਅਤਿਹੋਇਰਹਸੁਮਨਿਸੋਈਸੰਤਸਹਾਰੁਗੁਰੂਰਾਮਦਾਸੁ॥੨॥
ਅਤੇ ਜਿਸ ਨੂੰ ਵੇਖ ਵੇਖ ਕੇ ਮਨ ਵਿਚ ਬੜਾ ਅਨੰਦ ਹੁੰਦਾ ਹੈ, ਉਹ ਸੰਤਾਂ ਦਾ ਆਸਰਾ ਗੁਰੂ ਰਾਮਦਾਸ ਹੀ ਹੈ ॥੨॥
Seeing Him, the mind is totally delighted; Guru Raam Daas is the Helper and Support of the Saints. ||2||
जिह पिखत अति होइ रहसु मनि सोई संत सहारु गुरू रामदासु ॥२॥
ਨਾਨਕਿਨਾਮੁਨਿਰੰਜਨਜਾਨੵਉਕੀਨੀਭਗਤਿਪ੍ਰੇਮਲਿਵਲਾਈ
(ਗੁਰੂ) ਨਾਨਕ (ਦੇਵ ਜੀ) ਨੇ ਨਿਰੰਜਨ ਦਾ ਨਾਮ ਪਛਾਣਿਆ, ਪ੍ਰੇਮ ਨਾਲ ਬ੍ਰਿਤੀ ਜੋੜ ਕੇ ਭਗਤੀ ਕੀਤੀ।
Guru Nanak realized the Immaculate Naam, the Name of the Lord. He was lovingly attuned to loving devotional worship of the Lord.
नानकि नामु निरंजन जान्यउ कीनी भगति प्रेम लिव लाई ॥
ਤਾਤੇਅੰਗਦੁਅੰਗਸੰਗਿਭਯੋਸਾਇਰੁਤਿਨਿਸਬਦਸੁਰਤਿਕੀਨੀਵਰਖਾਈ
ਉਹਨਾਂ ਤੋਂ ਸਮੁੰਦਰ-ਰੂਪ ਗੁਰੂ ਅੰਗਦ ਦੇਵ ਜੀ (ਹੋਏ, ਜੋ) ਸਦਾ ਉਹਨਾਂ ਦੀ ਹਜ਼ੂਰੀ ਵਿਚ ਟਿਕੇ ਤੇ ਜਿਨ੍ਹਾਂ ਨੇ 'ਸ਼ਬਦ ਸੁਰਤ' ਦੀ ਵਰਖਾ ਕੀਤੀ (ਭਾਵ, ਸ਼ਬਦ ਦੇ ਧਿਆਨ ਦੀ ਖੁਲ੍ਹੀ ਵੰਡ ਵੰਡੀ)।
Guru Angad was with Him, life and limb, like the ocean; He showered His consciousness with the Word of the Shabad.
ता ते अंगदु अंग संगि भयो साइरु तिनि सबद सुरति कीनी वरखाई ॥
ਗੁਰਅਮਰਦਾਸਕੀਅਕਥਕਥਾਹੈਇਕਜੀਹਕਛੁਕਹੀਜਾਈ
ਗੁਰੂ ਅਮਰਦਾਸ ਜੀ ਦੀ ਕਥਾ ਕਥਨ ਤੋਂ ਪਰੇ ਹੈ, (ਗੁਰੂ ਅਮਰਦਾਸ ਜੀ ਦੀ ਉੱਚੀ ਆਤਮਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ), ਮੇਰੀ ਇਕ ਜੀਭ ਹੈ, ਇਸ ਨਾਲ ਕੁਛ ਆਖੀ ਨਹੀਂ ਜਾ ਸਕਦੀ।
The Unspoken Speech of Guru Amar Daas cannot be expressed with only one tongue.
गुर अमरदास की अकथ कथा है इक जीह कछु कही न जाई ॥
ਸੋਢੀਸ੍ਰਿਸ੍ਟਿਸਕਲਤਾਰਣਕਉਅਬਗੁਰਰਾਮਦਾਸਕਉਮਿਲੀਬਡਾਈ॥੩॥
ਹੁਣ (ਗੁਰੂ ਅਮਰਦਾਸ ਜੀ ਤੋਂ) ਸਾਰੀ ਸ੍ਰਿਸ਼ਟੀ ਨੂੰ ਤਾਰਨ ਲਈ ਸੋਢੀ ਗੁਰੂ ਰਾਮਦਾਸ (ਜੀ) ਨੂੰ ਵਡਿਆਈ ਮਿਲੀ ਹੈ ॥੩॥
Guru Raam Daas of the Sodhi dynasty has now been blessed with Glorious Greatness, to carry the whole world across. ||3||
सोढी स्रिस्टि सकल तारण कउ अब गुर रामदास कउ मिली बडाई ॥३॥
ਹਮਅਵਗਣਿਭਰੇਏਕੁਗੁਣੁਨਾਹੀਅੰਮ੍ਰਿਤੁਛਾਡਿਬਿਖੈਬਿਖੁਖਾਈ
ਅਸੀਂ ਅਉਗਣਾਂ ਨਾਲ ਭਰੇ ਹੋਏ ਹਾਂ, (ਸਾਡੇ ਵਿਚ) ਇੱਕ ਭੀ ਗੁਣ ਨਹੀਂ ਹੈ, ਅੰਮ੍ਰਿਤ (-ਨਾਮ) ਨੂੰ ਛੱਡ ਕੇ ਅਸਾਂ ਨਿਰੀ ਵਿਹੁ ਹੀ ਖਾਧੀ ਹੈ।
I am overflowing with sins and demerits; I have no merits or virtues at all. I abandoned the Ambrosial Nectar, and I drank poison instead.
हम अवगणि भरे एकु गुणु नाही अंम्रितु छाडि बिखै बिखु खाई ॥
ਮਾਯਾਮੋਹਭਰਮਪੈਭੂਲੇਸੁਤਦਾਰਾਸਿਉਪ੍ਰੀਤਿਲਗਾਈ
ਮਾਇਆ ਦੇ ਮੋਹ ਅਤੇ ਭਰਮਾਂ ਵਿਚ ਪੈ ਕੇ ਅਸੀਂ (ਸਹੀ ਜੀਵਨ-ਰਾਹ ਤੋਂ) ਭੁੱਲੇ ਹੋਏ ਹਾਂ, ਤੇ ਪੁੱਤਰ ਇਸਤ੍ਰੀ ਨਾਲ ਅਸਾਂ ਪਿਆਰ ਪਾਇਆ ਹੋਇਆ ਹੈ।
I am attached to Maya, and deluded by doubt; I have fallen in love with my children and spouse.
माया मोह भरम पै भूले सुत दारा सिउ प्रीति लगाई ॥
ਇਕੁਉਤਮਪੰਥੁਸੁਨਿਓਗੁਰਸੰਗਤਿਤਿਹਮਿਲੰਤਜਮਤ੍ਰਾਸਮਿਟਾਈ
ਅਸਾਂ ਸਤਿਗੁਰੂ ਦੀ ਸੰਗਤ ਵਾਲਾ ਇਕ ਉੱਚਾ ਰਾਹ ਸੁਣਿਆ ਹੈ, ਉਸ ਵਿਚ ਮਿਲ ਕੇ ਅਸਾਂ ਜਮਾਂ ਦਾ ਡਰ ਮਿਟਾ ਲਿਆ ਹੈ।
I have heard that the most exalted Path of all is the Sangat, the Guru's Congregation. Joining it, the fear of death is taken away.
इकु उतम पंथु सुनिओ गुर संगति तिह मिलंत जम त्रास मिटाई ॥
ਇਕਅਰਦਾਸਿਭਾਟਕੀਰਤਿਕੀਗੁਰਰਾਮਦਾਸਰਾਖਹੁਸਰਣਾਈ॥੪॥੫੮॥
'ਕੀਰਤ' ਭੱਟ ਦੀ ਹੁਣ ਇਕ ਬੇਨਤੀ ਹੈ ਕਿ ਹੇ ਗੁਰੂ ਰਾਮਦਾਸ ਜੀ! ਆਪਣੀ ਸਰਨੀ ਰੱਖੋ ॥੪॥੫੮॥
Keerat the poet offers this one prayer: O Guru Raam Daas, save me! Take me into Your Sanctuary! ||4||58||
इक अरदासि भाट कीरति की गुर रामदास राखहु सरणाई ॥४॥५८॥
ਮੋਹੁਮਲਿਬਿਵਸਿਕੀਅਉਕਾਮੁਗਹਿਕੇਸਪਛਾੜੵਉ
(ਹੇ ਗੁਰੂ ਰਾਮਦਾਸ ਜੀ!) ਆਪ ਨੇ 'ਮੋਹ' ਨੂੰ ਮਲ ਕੇ ਕਾਬੂ ਵਿਚ ਕਰ ਲਿਆ ਹੈ, ਅਤੇ 'ਕਾਮ' ਨੂੰ ਕੇਸਾਂ ਤੋਂ ਫੜ ਕੇ ਭੁੰਞੇ ਪਟਕਾਇਆ ਹੈ।
He has crushed and overpowered emotional attachment. He seized sexual desire by the hair, and threw it down.
मोहु मलि बिवसि कीअउ कामु गहि केस पछाड़्यउ ॥
ਕ੍ਰੋਧੁਖੰਡਿਪਰਚੰਡਿਲੋਭੁਅਪਮਾਨਸਿਉਝਾੜੵਉ
(ਤੁਸਾਂ) 'ਕਰੋਧ' ਨੂੰ (ਆਪਣੇ) ਤੇਜ-ਪ੍ਰਾਤਪ ਨਾਲ ਟੋਟੇ ਟੋਟੇ ਕਰ ਦਿਤਾ ਹੈ, ਅਤੇ 'ਲੋਭ' ਨੂੰ ਆਪ ਨੇ ਨਿਰਾਦਰੀ ਨਾਲ ਪਰੇ ਦੁਰਕਾਇਆ ਹੈ।
With His Power, He cut anger into pieces, and sent greed away in disgrace.
क्रोधु खंडि परचंडि लोभु अपमान सिउ झाड़्यउ ॥
ਜਨਮੁਕਾਲੁਕਰਜੋੜਿਹੁਕਮੁਜੋਹੋਇਸੁਮੰਨੈ
'ਜਨਮ' ਤੇ 'ਮਰਨ' ਹੱਥ ਜੋੜ ਕੇ ਆਪ ਦਾ ਜੋ ਹੁਕਮ ਹੁੰਦਾ ਹੈ ਉਸ ਨੂੰ ਮੰਨਦੇ ਹਨ।
Life and death, with palms pressed together, respect and obey the Hukam of His Command.
जनमु कालु कर जोड़ि हुकमु जो होइ सु मंनै ॥
ਭਵਸਾਗਰੁਬੰਧਿਅਉਸਿਖਤਾਰੇਸੁਪ੍ਰਸੰਨੈ
ਆਪ ਨੇ ਸੰਸਾਰ ਸਮੁੰਦਰ ਨੂੰ ਬੰਨ੍ਹ ਦਿੱਤਾ ਹੈ ਅਤੇ ਆਪ ਨੇ, ਜੋ ਸਦਾ ਪ੍ਰਸੰਨ ਰਹਿਣ ਵਾਲੇ ਹੋ, ਸਿੱਖ (ਇਸ ਸੰਸਾਰ-ਸਮੁੰਦਰ ਤੋਂ) ਤਾਰ ਲਏ ਹਨ।
He brought the terrifying world-ocean under His Control; by His Pleasure, He carried His Sikhs across.
भव सागरु बंधिअउ सिख तारे सुप्रसंनै ॥
ਸਿਰਿਆਤਪਤੁਸਚੌਤਖਤੁਜੋਗਭੋਗਸੰਜੁਤੁਬਲਿ
(ਆਪ ਦੇ) ਸਿਰ ਉੱਤੇ ਛਤਰ ਹੈ, (ਆਪ ਦਾ) ਤਖ਼ਤ ਸਦਾ-ਥਿਰ ਹੈ, ਆਪ ਰਾਜ ਤੇ ਜੋਗ ਦੋਵੇਂ ਮਾਣਦੇ ਹੋ, ਤੇ ਬਲੀ ਹੋ।
He is seated upon the Throne of Truth, with the canopy above His Head; He is embellished with the powers of Yoga and the enjoyment of pleasures.
सिरि आतपतु सचौ तखतु जोग भोग संजुतु बलि ॥
ਗੁਰਰਾਮਦਾਸਸਚੁਸਲੵਭਣਿਤੂਅਟਲੁਰਾਜਿਅਭਗੁਦਲਿ॥੧॥
ਹੇ ਸਲ੍ਯ੍ਯ ਕਵੀ! ਤੂੰ ਸੱਚ ਆਖ "ਹੇ ਗੁਰੂ ਰਾਮਦਾਸ! ਤੂੰ ਅਟੱਲ ਰਾਜ ਵਾਲਾ ਤੇ (ਦੈਵੀ ਸੰਪਤੀ ਰੂਪ) ਨਾਹ ਨਾਸ ਹੋਣ ਵਾਲੀ ਫੌਜ ਵਾਲਾ ਹੈਂ" ॥੧॥
So speaks Sal the poet: O Guru Raam Daas, Your sovereign power is eternal and unbreakable; Your army is invincible. ||1||
गुर रामदास सचु सल्य भणि तू अटलु राजि अभगु दलि ॥१॥
ਤੂਸਤਿਗੁਰੁਚਹੁਜੁਗੀਆਪਿਆਪੇਪਰਮੇਸਰੁ
ਹੇ ਗੁਰੂ ਰਾਮਦਾਸ! ਤੂੰ ਚਾਰ ਜੁਗਾਂ ਵਿਚ ਹੀ ਥਿਰ ਗੁਰੂ ਹੈਂ, (ਮੇਰੀਆਂ ਨਜ਼ਰਾਂ ਵਿਚ ਤਾਂ) ਤੂੰ ਹੀ ਪਰਮੇਸਰ ਹੈਂ।
You are the True Guru, throughout the four ages; You Yourself are the Transcendent Lord.
तू सतिगुरु चहु जुगी आपि आपे परमेसरु ॥
ਸੁਰਿਨਰਸਾਧਿਕਸਿਧਸਿਖਸੇਵੰਤਧੁਰਹਧੁਰੁ
ਦੇਵਤੇ, ਮਨੁੱਖ, ਸਾਧਿਕ, ਸਿੱਧ ਅਤੇ ਸਿੱਖ ਮੁੱਢ ਤੋਂ ਹੀ ਤੈਨੂੰ ਸਿਉਂਦੇ ਆਏ ਹਨ।
The angelic beings, seekers, Siddhas and Sikhs have served You, since the very beginning of time.
सुरि नर साधिक सिध सिख सेवंत धुरह धुरु ॥
ਆਦਿਜੁਗਾਦਿਅਨਾਦਿਕਲਾਧਾਰੀਤ੍ਰਿਹੁਲੋਅਹ
(ਆਪ) ਆਦਿ ਤੋਂ ਹੋ, ਜੁਗਾਂ ਦੇ ਆਦਿ ਤੋਂ ਹੋ, ਅਤੇ ਅਨਾਦੀ ਹੋ। ਤਿੰਨਾਂ ਲੋਕਾਂ ਵਿਚ ਹੀ (ਆਪ ਨੇ ਆਪਣੀ) ਸੱਤਾ ਧਾਰੀ ਹੋਈ ਹੈ।
You are the Primal Lord God, from the very beginning, and throughout the ages; Your Power supports the three worlds.
आदि जुगादि अनादि कला धारी त्रिहु लोअह ॥
ਅਗਮਨਿਗਮਉਧਰਣਜਰਾਜੰਮਿਹਿਆਰੋਅਹ
(ਮੇਰੇ ਵਾਸਤੇ ਤਾਂ ਆਪ ਹੀ ਹੋ ਜਿਸ ਨੇ) ਵੇਦ ਸ਼ਾਸਤਰਾਂ ਨੂੰ ਬਚਾਇਆ ਸੀ (ਵਰਾਹ-ਰੂਪ ਹੋ ਕੇ)। ਆਪ ਬੁਢੇਪੇ ਤੇ ਜਮਾਂ ਉੱਤੇ ਸਵਾਰ ਹੋ (ਭਾਵ, ਆਪ ਨੂੰ ਇਹਨਾਂ ਦਾ ਡਰ ਨਹੀਂ ਹੈ)।
You are Inaccessible; You are the Saving Grace of the Vedas. You have conquered old age and death.
अगम निगम उधरण जरा जंमिहि आरोअह ॥
ਗੁਰਅਮਰਦਾਸਿਥਿਰੁਥਪਿਅਉਪਰਗਾਮੀਤਾਰਣਤਰਣ
(ਆਪ ਨੂੰ) ਗੁਰੂ ਅਮਰਦਾਸ (ਜੀ) ਨੇ ਅਟੱਲ ਕਰ ਦਿੱਤਾ ਹੈ, ਆਪ ਮੁਕਤ ਹੋ ਤੇ ਹੋਰਨਾਂ ਨੂੰ ਤਾਰਨ ਲਈ ਜਹਾਜ਼ ਹੋ।
Guru Amar Daas has permanently established You; You are the Emancipator, to carry all across to the other side.
गुर अमरदासि थिरु थपिअउ परगामी तारण तरण ॥
ਅਘਅੰਤਕਬਦੈਸਲੵਕਵਿਗੁਰਰਾਮਦਾਸਤੇਰੀਸਰਣ॥੨॥੬੦॥
ਹੇ ਗੁਰੂ ਰਾਮਦਾਸ! ਸਲ੍ਯ੍ਯ ਕਵੀ (ਆਖਦਾ ਹੈ)-ਜੋ ਮਨੁੱਖ ਤੇਰੀ ਸਰਨ ਆਇਆ ਹੈ, ਉਹ ਪਾਪਾਂ ਤੇ ਜਮਾਂ ਨੂੰ ਬਦਦਾ ਨਹੀਂ ਹੈ ॥੨॥੬੦॥
So speaks Sal the poet: O Guru Raam Daas, You are the Destroyer of sins; I seek Your Sanctuary. ||2||60||
अघ अंतक बदै न सल्य कवि गुर रामदास तेरी सरण ॥२॥६०॥