GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਬਸੰਤ ਕੀ ਵਾਰ
Display Settings

ਬਸੰਤਕੀਵਾਰਮਹਲੁ
ਰਾਗ ਬਸੰਤੁ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਵਾਰ'।
Basant Kee Vaar, Fifth Mahalaa:
बसंत की वार महलु ५ ॥
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਹਰਿਕਾਨਾਮੁਧਿਆਇਕੈਹੋਹੁਹਰਿਆਭਾਈ
ਪਰਮਾਤਮਾ ਦਾ ਨਾਮ ਸਿਮਰ ਕੇ ਆਤਮਕ ਜੀਵਨ ਵਾਲਾ ਬਣ ਜਾ (ਜਿਵੇਂ ਪਾਣੀ ਮਿਲਣ ਨਾਲ ਰੁੱਖ ਨੂੰ ਹਰਿਆਵਲ ਮਿਲ ਜਾਂਦੀ ਹੈ)।
Meditate on the Lord's Name, and blossom forth in green abundance.
हरि का नामु धिआइ कै होहु हरिआ भाई ॥
ਕਰਮਿਲਿਖੰਤੈਪਾਈਐਇਹਰੁਤਿਸੁਹਾਈ
(ਨਾਮ ਜਪਣ ਵਾਸਤੇ ਮਨੁੱਖਾ ਜਨਮ ਦਾ) ਇਹ ਸੋਹਣਾ ਸਮਾ (ਪੂਰਬਲੇ ਕੀਤੇ ਕਰਮਾਂ ਅਨੁਸਾਰ ਪ੍ਰਭੂ ਵਲੋਂ) ਲਿਖੇ ਬਖ਼ਸ਼ਸ਼ ਦੇ ਲੇਖ ਦੇ ਉੱਘੜਨ ਨਾਲ ਹੀ ਮਿਲਦਾ ਹੈ।
By your high destiny, you have been blessed with this wondrous spring of the soul.
करमि लिखंतै पाईऐ इह रुति सुहाई ॥
ਵਣੁਤ੍ਰਿਣੁਤ੍ਰਿਭਵਣੁਮਉਲਿਆਅੰਮ੍ਰਿਤਫਲੁਪਾਈ
(ਜਿਵੇਂ ਵਰਖਾ ਨਾਲ) ਜੰਗਲ ਬਨਸਪਤੀ ਸਾਰਾ ਜਗਤ ਖਿੜ ਪੈਂਦਾ ਹੈ, (ਤਿਵੇਂ ਉਸ ਮਨੁੱਖ ਦਾ ਲੂੰ ਲੂੰ ਖਿੜ ਪੈਂਦਾ ਹੈ ਜੋ) ਅੰਮ੍ਰਿਤ ਨਾਮ-ਰੂਪ ਫਲ ਹਾਸਲ ਕਰ ਲੈਂਦਾ ਹੈ।
See all the three worlds in bloom, and obtain the Fruit of Ambrosial Nectar.
वणु त्रिणु त्रिभवणु मउलिआ अंम्रित फलु पाई ॥
ਮਿਲਿਸਾਧੂਸੁਖੁਊਪਜੈਲਥੀਸਭਛਾਈ
ਗੁਰੂ ਨੂੰ ਮਿਲ ਕੇ (ਉਸ ਦੇ ਹਿਰਦੇ ਵਿਚ) ਸੁਖ ਪੈਦਾ ਹੁੰਦਾ ਹੈ, ਉਸ ਦੇ ਮਨ ਦੀ ਮੈਲ ਲਹਿ ਜਾਂਦੀ ਹੈ।
Meeting with the Holy Saints, peace wells up, and all sins are erased.
मिलि साधू सुखु ऊपजै लथी सभ छाई ॥
ਨਾਨਕੁਸਿਮਰੈਏਕੁਨਾਮੁਫਿਰਿਬਹੁੜਿਧਾਈ॥੧॥
ਨਾਨਕ (ਭੀ) ਪ੍ਰਭੂ ਦਾ ਹੀ ਨਾਮ ਸਿਮਰਦਾ ਹੈ (ਤੇ ਜੋ ਮਨੁੱਖ ਸਿਮਰਦਾ ਹੈ ਉਸ ਨੂੰ) ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਭਟਕਣਾ ਨਹੀਂ ਪੈਂਦਾ ॥੧॥
O Nanak, remember in meditation the One Name, and you shall never again be consigned to the womb of reincarnation. ||1||
नानकु सिमरै एकु नामु फिरि बहुड़ि न धाई ॥१॥
ਪੰਜੇਬਧੇਮਹਾਬਲੀਕਰਿਸਚਾਢੋਆ
ਜਿਸ ਮਨੁੱਖ ਨੇ (ਪ੍ਰਭੂ ਦਾ ਸਿਮਰਨ-ਰੂਪ) ਸੱਚੀ ਭੇਟਾ (ਪ੍ਰਭੂ ਦੀ ਹਜ਼ੂਰੀ ਵਿਚ) ਪੇਸ਼ ਕੀਤੀ ਹੈ, ਪ੍ਰਭੂ ਨੇ ਉਸ ਦੇ ਕਾਮਾਦਿਕ ਪੰਜੇ ਹੀ ਵੱਡੇ ਬਲੀ ਵਿਕਾਰ ਬੰਨ੍ਹ ਦਿੱਤੇ ਹਨ,
The five powerful desires are bound down, when you lean on the True Lord.
पंजे बधे महाबली करि सचा ढोआ ॥
ਆਪਣੇਚਰਣਜਪਾਇਅਨੁਵਿਚਿਦਯੁਖੜੋਆ
ਦਿਆਲ ਪ੍ਰਭੂ ਨੇ ਵਿਚ ਖਲੋ ਉਸ ਦੇ ਹਿਰਦੇ ਵਿਚ ਆਪਣੇ ਚਰਨ ਟਿਕਾਏ ਭਾਵ ਆਪ ਨਾਮ ਜਪਾਇਆ ਹੈ,
The Lord Himself leads us to dwell at His Feet. He stands right in our midst.
आपणे चरण जपाइअनु विचि दयु खड़ोआ ॥
ਰੋਗਸੋਗਸਭਿਮਿਟਿਗਏਨਿਤਨਵਾਨਿਰੋਆ
(ਜਿਸ ਕਰਕੇ) ਉਸ ਦੇ ਸਾਰੇ ਹੀ ਰੋਗ ਤੇ ਸਹਸੇ ਮਿਟ ਜਾਂਦੇ ਹਨ, ਉਹ ਸਦਾ ਪਵਿਤ੍ਰ-ਆਤਮਾ ਤੇ ਅਰੋਗ ਰਹਿੰਦਾ ਹੈ।
All sorrows and sicknesses are eradicated, and you become ever-fresh and rejuvenated.
रोग सोग सभि मिटि गए नित नवा निरोआ ॥
ਦਿਨੁਰੈਣਿਨਾਮੁਧਿਆਇਦਾਫਿਰਿਪਾਇਮੋਆ
ਉਹ ਮਨੁੱਖ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਨੂੰ ਜਨਮ ਮਰਨ ਦਾ ਗੇੜ ਨਹੀਂ ਲਾਣਾ ਪੈਂਦਾ।
Night and day, meditate on the Naam, the Name of the Lord. You shall never again die.
दिनु रैणि नामु धिआइदा फिरि पाइ न मोआ ॥
ਜਿਸਤੇਉਪਜਿਆਨਾਨਕਾਸੋਈਫਿਰਿਹੋਆ॥੨॥
ਹੇ ਨਾਨਕ! ਜਿਸ ਪਰਮਾਤਮਾ ਤੋਂ ਉਹ ਪੈਦਾ ਹੋਇਆ ਸੀ (ਸਿਮਰਨ ਦੀ ਬਰਕਤਿ ਨਾਲ) ਉਸੇ ਦਾ ਰੂਪ ਹੋ ਜਾਂਦਾ ਹੈ ॥੨॥
And the One, from whom we came, O Nanak, into Him we merge once again. ||2||
जिस ते उपजिआ नानका सोई फिरि होआ ॥२॥
ਕਿਥਹੁਉਪਜੈਕਹਰਹੈਕਹਮਾਹਿਸਮਾਵੈ
(ਕੋਈ ਨਹੀਂ ਦੱਸ ਸਕਦਾ ਕਿ) ਪ੍ਰਭੂ ਕਿਥੋਂ ਪੈਦਾ ਹੁੰਦਾ ਹੈ ਕਿਥੇ ਰਹਿੰਦਾ ਹੈ ਤੇ ਕਿਥੇ ਲੀਨ ਹੋ ਜਾਂਦਾ ਹੈ।
Where do we come from? Where do we live? Where do we go in the end?
किथहु उपजै कह रहै कह माहि समावै ॥
ਜੀਅਜੰਤਸਭਿਖਸਮਕੇਕਉਣੁਕੀਮਤਿਪਾਵੈ
ਸਾਰੇ ਜੀਵ ਖਸਮ-ਪ੍ਰਭੂ ਦੇ ਪੈਦਾ ਕੀਤੇ ਹੋਏ ਹਨ, ਕੋਈ ਭੀ (ਆਪਣੇ ਪੈਦਾ ਕਰਨ ਵਾਲੇ ਦੇ ਗੁਣਾਂ ਦਾ) ਮੁੱਲ ਨਹੀਂ ਪਾ ਸਕਦਾ।
All creatures belong to God, our Lord and Master. Who can place a value on Him?
जीअ जंत सभि खसम के कउणु कीमति पावै ॥
ਕਹਨਿਧਿਆਇਨਿਸੁਣਨਿਨਿਤਸੇਭਗਤਸੁਹਾਵੈ
ਜੋ ਜੋ ਉਸ ਪ੍ਰਭੂ ਦੇ ਗੁਣ ਉਚਾਰਦੇ ਹਨ ਚੇਤੇ ਕਰਦੇ ਹਨ ਸੁਣਦੇ ਹਨ ਉਹ ਭਗਤ ਸੋਹਣੇ (ਜੀਵਨ ਵਾਲੇ) ਹੋ ਜਾਂਦੇ ਹਨ।
Those who meditate, listen and chant, those devotees are blessed and beautified.
कहनि धिआइनि सुणनि नित से भगत सुहावै ॥
ਅਗਮੁਅਗੋਚਰੁਸਾਹਿਬੋਦੂਸਰੁਲਵੈਲਾਵੈ
ਪਰਮਾਤਮਾ ਅਪਹੁੰਚ ਹੈ, ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ ਸਭ ਦਾ ਮਾਲਕ ਹੈ, ਕੋਈ ਉਸ ਦੀ ਬਰਾਬਰੀ ਨਹੀਂ ਕਰ ਸਕਦਾ।
The Lord God is Inaccessible and Unfathomable; there is no other equal to Him.
अगमु अगोचरु साहिबो दूसरु लवै न लावै ॥
ਸਚੁਪੂਰੈਗੁਰਿਉਪਦੇਸਿਆਨਾਨਕੁਸੁਣਾਵੈ॥੩॥੧॥
ਨਾਨਕ ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਾਂਦਾ ਹੈ, ਪੂਰੇ ਗੁਰੂ ਨੇ ਉਹ ਪ੍ਰਭੂ ਨੇੜੇ ਵਿਖਾ ਦਿੱਤਾ ਹੈ (ਅੰਦਰ ਵੱਸਦਾ ਵਿਖਾ ਦਿੱਤਾ ਹੈ) ॥੩॥੧॥
The Perfect Guru has taught this Truth. Nanak proclaims it to the world. ||3||1||
सचु पूरै गुरि उपदेसिआ नानकु सुणावै ॥३॥१॥