ਗਉੜੀਸੁਖਮਨੀਮਃ੫॥
ਇਸ ਬਾਣੀ ਦਾ ਨਾਮ ਹੈ 'ਸੁਖਮਨੀ' ਅਤੇ ਇਹ ਗਉੜੀ ਰਾਗ ਵਿਚ ਦਰਜ ਹੈ। ਇਸ ਦੇ ਉਚਾਰਨ ਵਾਲੇ ਗੁਰੂ ਅਰਜਨੁ ਸਾਹਿਬ ਜੀ ਹਨ।
Gauree Sukhmani, Fifth Mahalaa,
गउड़ी सुखमनी मः ५ ॥
ਸਲੋਕੁ॥
ਸਲੋਕ।
Shalok:
सलोकु ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਆਦਿਗੁਰਏਨਮਹ॥
(ਮੇਰੀ) ਉਸ ਸਭ ਤੋਂ ਵੱਡੇ (ਅਕਾਲ ਪੁਰਖ) ਨੂੰ ਨਮਸਕਾਰ ਹੈ ਜੋ (ਸਭ ਦਾ) ਮੁੱਢ ਹੈ,
I bow to the Primal Guru.
आदि गुरए नमह ॥
ਜੁਗਾਦਿਗੁਰਏਨਮਹ॥
ਅਤੇ ਜੋ ਜੁਗਾਂ ਦੇ ਮੁੱਢ ਤੋਂ ਹੈ।
I bow to the Guru of the ages.
जुगादि गुरए नमह ॥
ਸਤਿਗੁਰਏਨਮਹ॥
ਸਤਿਗੁਰੂ ਨੂੰ (ਮੇਰੀ) ਨਮਸਕਾਰ ਹੈ,
I bow to the True Guru.
सतिगुरए नमह ॥
ਸ੍ਰੀਗੁਰਦੇਵਏਨਮਹ॥੧॥
ਸ੍ਰੀ ਗੁਰਦੇਵ ਜੀ ਨੂੰ (ਮੇਰੀ) ਨਮਸਕਾਰ ਹੈ ॥੧॥
I bow to the Great, Divine Guru. ||1||
स्री गुरदेवए नमह ॥१॥
ਅਸਟਪਦੀ॥
Ashtapadee:
असटपदी ॥
ਸਿਮਰਉਸਿਮਰਿਸਿਮਰਿਸੁਖੁਪਾਵਉ॥
ਮੈਂ (ਅਕਾਲ ਪੁਰਖ ਦਾ ਨਾਮ) ਸਿਮਰਾਂ ਤੇ ਸਿਮਰ ਸਿਮਰ ਕੇ ਸੁਖ ਹਾਸਲ ਕਰਾਂ;
Meditate, meditate, meditate in remembrance of Him, and find peace.
सिमरउ सिमरि सिमरि सुखु पावउ ॥
ਕਲਿਕਲੇਸਤਨਮਾਹਿਮਿਟਾਵਉ॥
(ਇਸ ਤਰ੍ਹਾਂ) ਸਰੀਰ ਵਿਚ (ਜੋ) ਦੁੱਖ ਬਿਖਾਂਧ (ਹਨ ਉਹਨਾਂ ਨੂੰ) ਮਿਟਾ ਲਵਾਂ।
Worry and anguish shall be dispelled from your body.
कलि कलेस तन माहि मिटावउ ॥
ਸਿਮਰਉਜਾਸੁਬਿਸੁੰਭਰਏਕੈ॥
ਜਿਸ ਇਕ ਜਗਤ ਪਾਲਕ (ਹਰੀ) ਦਾ ਨਾਮ-
Remember in praise the One who pervades the whole Universe.
सिमरउ जासु बिसुंभर एकै ॥
ਨਾਮੁਜਪਤਅਗਨਤਅਨੇਕੈ॥
ਅਨੇਕਾਂ ਤੇ ਅਣਗਿਣਤ (ਜੀਵ) ਜਪਦੇ ਹਨ, ਮੈਂ (ਭੀ ਉਸ ਨੂੰ) ਸਿਮਰਾਂ।
His Name is chanted by countless people, in so many ways.
नामु जपत अगनत अनेकै ॥
ਬੇਦਪੁਰਾਨਸਿੰਮ੍ਰਿਤਿਸੁਧਾਖੵਰ॥
ਵੇਦਾਂ ਪੁਰਾਨਾਂ ਤੇ ਸਿਮ੍ਰਿਤੀਆਂ ਨੇ-
The Vedas, the Puraanas and the Simritees, the purest of utterances,
बेद पुरान सिंम्रिति सुधाख्यर ॥
ਕੀਨੇਰਾਮਨਾਮਇਕਆਖੵਰ॥
ਇਕ ਅਕਾਲ ਪੁਰਖ ਦੇ ਨਾਮ ਨੂੰ ਹੀ ਸਭ ਤੋਂ ਪਵਿੱਤ੍ਰ ਨਾਮ ਮੰਨਿਆ ਹੈ।
were created from the One Word of the Name of the Lord.
कीने राम नाम इक आख्यर ॥
ਕਿਨਕਾਏਕਜਿਸੁਜੀਅਬਸਾਵੈ॥
ਜਿਸ (ਮਨੁੱਖ) ਦੇ ਜੀ ਵਿਚ (ਅਕਾਲ ਪੁਰਖ ਅਪਨਾ ਨਾਮ) ਥੋੜਾ ਜਿਹਾ ਭੀ ਵਸਾਉਂਦਾ ਹੈ,
That one, in whose soul the One Lord dwells
किनका एक जिसु जीअ बसावै ॥
ਤਾਕੀਮਹਿਮਾਗਨੀਨਆਵੈ॥
ਉਸ ਦੀ ਵਡਿਆਈ ਬਿਆਨ ਨਹੀਂ ਹੋ ਸਕਦੀ।
the praises of his glory cannot be recounted.
ता की महिमा गनी न आवै ॥
ਕਾਂਖੀਏਕੈਦਰਸਤੁਹਾਰੋ॥
(ਹੇ ਅਕਾਲ ਪੁਰਖ!) ਜੋ ਮਨੁੱਖ ਤੇਰੇ ਦੀਦਾਰ ਦੇ ਚਾਹਵਾਨ ਹਨ,
Those who yearn only for the blessing of Your Darshan
कांखी एकै दरस तुहारो ॥
ਨਾਨਕਉਨਸੰਗਿਮੋਹਿਉਧਾਰੋ॥੧॥
ਉਹਨਾਂ ਦੀ ਸੰਗਤਿ ਵਿਚ (ਰੱਖ ਕੇ) ਮੈਨੂੰ ਨਾਨਕ ਨੂੰ (ਸੰਸਾਰ ਸਾਗਰ ਤੋਂ) ਬਚਾ ਲਵੋ ॥੧॥
- Nanak: save me along with them! ||1||
नानक उन संगि मोहि उधारो ॥१॥
ਸੁਖਮਨੀਸੁਖਅੰਮ੍ਰਿਤਪ੍ਰਭਨਾਮੁ॥
ਪ੍ਰਭੂ ਦਾ ਅਮਰ ਕਰਨ ਵਾਲਾ ਤੇ ਸੁਖਦਾਈ ਨਾਮ (ਸਭ) ਸੁਖਾਂ ਦੀ ਮਣੀ ਹੈ,
Sukhmani: Peace of Mind, the Nectar of the Name of God.
सुखमनी सुख अंम्रित प्रभ नामु ॥
ਭਗਤਜਨਾਕੈਮਨਿਬਿਸ੍ਰਾਮੁ॥ਰਹਾਉ॥
ਇਸ ਦਾ ਟਿਕਾਣਾ ਭਗਤਾਂ ਦੇ ਹਿਰਦੇ ਵਿਚ ਹੈ।ਰਹਾਉ।
The minds of the devotees abide in a joyful peace. ||Pause||
भगत जना कै मनि बिस्रामु ॥ रहाउ ॥
ਪ੍ਰਭਕੈਸਿਮਰਨਿਗਰਭਿਨਬਸੈ॥
ਪ੍ਰਭੂ ਦਾ ਸਿਮਰਨ ਕਰਨ ਨਾਲ (ਜੀਵ) ਜਨਮ ਵਿਚ ਨਹੀਂ ਆਉਂਦਾ,
Remembering God, one does not have to enter into the womb again.
प्रभ कै सिमरनि गरभि न बसै ॥
ਪ੍ਰਭਕੈਸਿਮਰਨਿਦੂਖੁਜਮੁਨਸੈ॥
(ਜੀਵ ਦਾ) ਦੁਖ ਤੇ ਜਮ (ਦਾ ਡਰ) ਦੂਰ ਹੋ ਜਾਂਦਾ ਹੈ।
Remembering God, the pain of death is dispelled.
प्रभ कै सिमरनि दूखु जमु नसै ॥
ਪ੍ਰਭਕੈਸਿਮਰਨਿਕਾਲੁਪਰਹਰੈ॥
ਮੌਤ (ਦਾ ਭਉ) ਪਰੇ ਹਟ ਜਾਂਦਾ ਹੈ,
Remembering God, death is eliminated.
प्रभ कै सिमरनि कालु परहरै ॥
ਪ੍ਰਭਕੈਸਿਮਰਨਿਦੁਸਮਨੁਟਰੈ॥
(ਵਿਕਾਰ ਰੂਪੀ) ਦੁਸ਼ਮਨ ਟਲ ਜਾਂਦਾ ਹੈ।
Remembering God, one's enemies are repelled.
प्रभ कै सिमरनि दुसमनु टरै ॥
ਪ੍ਰਭਸਿਮਰਤਕਛੁਬਿਘਨੁਨਲਾਗੈ॥
ਪ੍ਰਭੂ ਨੂੰ ਸਿਮਰਿਆਂ (ਜ਼ਿੰਦਗੀ ਦੇ ਰਾਹ ਵਿਚ) ਕੋਈ ਰੁਕਾਵਟ ਨਹੀਂ ਪੈਂਦੀ,
Remembering God, no obstacles are met.
प्रभ सिमरत कछु बिघनु न लागै ॥
ਪ੍ਰਭਕੈਸਿਮਰਨਿਅਨਦਿਨੁਜਾਗੈ॥
(ਕਿਉਂਕਿ) ਪ੍ਰਭੂ ਦਾ ਸਿਮਰਨ ਕਰਨ ਨਾਲ (ਮਨੁੱਖ) ਹਰ ਵੇਲੇ (ਵਿਕਾਰਾਂ ਵਲੋਂ) ਸੁਚੇਤ ਰਹਿੰਦਾ ਹੈ।
Remembering God, one remains awake and aware, night and day.
प्रभ कै सिमरनि अनदिनु जागै ॥
ਪ੍ਰਭਕੈਸਿਮਰਨਿਭਉਨਬਿਆਪੈ॥
ਪ੍ਰਭੂ ਦਾ ਸਿਮਰਨ ਕਰਨ ਨਾਲ (ਕੋਈ) ਡਰ (ਜੀਵ ਉਤੇ) ਦਬਾਉ ਨਹੀਂ ਪਾ ਸਕਦਾ,
Remembering God, one is not touched by fear.
प्रभ कै सिमरनि भउ न बिआपै ॥
ਪ੍ਰਭਕੈਸਿਮਰਨਿਦੁਖੁਨਸੰਤਾਪੈ॥
ਤੇ (ਕੋਈ) ਦੁੱਖ ਵਿਆਕੁਲ ਨਹੀਂ ਕਰ ਸਕਦਾ।
Remembering God, one does not suffer sorrow.
प्रभ कै सिमरनि दुखु न संतापै ॥
ਪ੍ਰਭਕਾਸਿਮਰਨੁਸਾਧਕੈਸੰਗਿ॥
ਅਕਾਲ ਪੁਰਖ ਦਾ ਸਿਮਰਨ ਗੁਰਮਖਿ ਦੀ ਸੰਗਤਿ ਵਿਚ (ਮਿਲਦਾ ਹੈ);
The meditative remembrance of God is in the Company of the Holy.
प्रभ का सिमरनु साध कै संगि ॥
ਸਰਬਨਿਧਾਨਨਾਨਕਹਰਿਰੰਗਿ॥੨॥
(ਅਤੇ ਜੋ ਮਨੁੱਖ ਸਿਮਰਨ ਕਰਦਾ ਹੈ, ਉਸ ਨੂੰ) ਹੇ ਨਾਨਕ! ਅਕਾਲ ਪੁਰਖ ਦੇ ਪਿਆਰ ਵਿਚ (ਹੀ) (ਦੁਨੀਆ ਦੇ) ਸਾਰੇ ਖ਼ਜ਼ਾਨੇ (ਪ੍ਰਤੀਤ ਹੁੰਦੇ ਹਨ) ॥੨॥
All treasures, O Nanak, are in the Love of the Lord. ||2||
सरब निधान नानक हरि रंगि ॥२॥
ਪ੍ਰਭਕੈਸਿਮਰਨਿਰਿਧਿਸਿਧਿਨਉਨਿਧਿ॥
ਪ੍ਰਭੂ ਦੇ ਸਿਮਰਨ ਵਿਚ (ਹੀ) ਸਾਰੀਆਂ ਰਿੱਧੀਆਂ ਸਿੱਧੀਆਂ ਤੇ ਨੌ ਖ਼ਜ਼ਾਨੇ ਹਨ,
In the remembrance of God are wealth, miraculous spiritual powers and the nine treasures.
प्रभ कै सिमरनि रिधि सिधि नउ निधि ॥
ਪ੍ਰਭਕੈਸਿਮਰਨਿਗਿਆਨੁਧਿਆਨੁਤਤੁਬੁਧਿ॥
ਪ੍ਰਭ-ਸਿਮਰਨ ਵਿਚ ਹੀ ਗਿਆਨ, ਸੁਰਤ ਦਾ ਟਿਕਾਉ ਤੇ ਜਗਤ ਦੇ ਮੂਲ (ਹਰੀ) ਦੀ ਸਮਝ ਵਾਲੀ ਬੁੱਧੀ ਹੈ।
In the remembrance of God are knowledge, meditation and the essence of wisdom.
प्रभ कै सिमरनि गिआनु धिआनु ततु बुधि ॥
ਪ੍ਰਭਕੈਸਿਮਰਨਿਜਪਤਪਪੂਜਾ॥
ਪ੍ਰਭੂ ਦੇ ਸਿਮਰਨ ਵਿਚ ਹੀ (ਸਾਰੇ) ਜਾਪ ਤਾਪ ਤੇ (ਦੇਵ-) ਪੂਜਾ ਹਨ,
In the remembrance of God are chanting, intense meditation and devotional worship.
प्रभ कै सिमरनि जप तप पूजा ॥
ਪ੍ਰਭਕੈਸਿਮਰਨਿਬਿਨਸੈਦੂਜਾ॥
(ਕਿਉਂਕਿ) ਸਿਮਰਨ ਕਰਨ ਨਾਲ ਪ੍ਰਭੂ ਤੋਂ ਬਿਨਾ ਕਿਸੇ ਹੋਰ ਉਸ ਵਰਗੀ ਹਸਤੀ ਦੀ ਹੋਂਦ ਦਾ ਖ਼ਿਆਲ ਹੀ ਦੂਰ ਹੋ ਜਾਂਦਾ ਹੈ।
In the remembrance of God, duality is removed.
प्रभ कै सिमरनि बिनसै दूजा ॥
ਪ੍ਰਭਕੈਸਿਮਰਨਿਤੀਰਥਇਸਨਾਨੀ॥
ਸਿਮਰਨ ਕਰਨ ਵਾਲਾ (ਆਤਮ-) ਤੀਰਥ ਦਾ ਇਸ਼ਨਾਨ ਕਰਨ ਵਾਲਾ ਹੋ ਜਾਈਦਾ ਹੈ, ਤੇ,
In the remembrance of God are purifying baths at sacred shrines of pilgrimage.
प्रभ कै सिमरनि तीरथ इसनानी ॥
ਪ੍ਰਭਕੈਸਿਮਰਨਿਦਰਗਹਮਾਨੀ॥
ਦਰਗਾਹ ਵਿਚ ਇੱਜ਼ਤ ਮਿਲਦੀ ਹੈ;
In the remembrance of God, one attains honor in the Court of the Lord.
प्रभ कै सिमरनि दरगह मानी ॥
ਪ੍ਰਭਕੈਸਿਮਰਨਿਹੋਇਸੁਭਲਾ॥
ਜਗਤ ਵਿਚ ਜੋ ਹੋ ਰਿਹਾ ਹੈ ਭਲਾ ਪ੍ਰਤੀਤ ਹੁੰਦਾ ਹੈ,
In the remembrance of God, one becomes good.
प्रभ कै सिमरनि होइ सु भला ॥
ਪ੍ਰਭਕੈਸਿਮਰਨਿਸੁਫਲਫਲਾ॥
ਤੇ ਮਨੁੱਖ-ਜਨਮ ਦਾ ਉੱਚਾ ਮਨੋਰਥ ਸਿੱਧ ਹੋ ਜਾਂਦਾ ਹੈ।
In the remembrance of God, one flowers in fruition.
प्रभ कै सिमरनि सुफल फला ॥
ਸੇਸਿਮਰਹਿਜਿਨਆਪਿਸਿਮਰਾਏ॥
(ਨਾਮ) ਉਹੀ ਸਿਮਰਦੇ ਹਨ, ਜਿਨ੍ਹਾਂ ਨੂੰ ਪ੍ਰਭੂ ਆਪਿ ਪ੍ਰੇਰਦਾ ਹੈ,
They alone remember Him in meditation, whom He inspires to meditate.
से सिमरहि जिन आपि सिमराए ॥
ਨਾਨਕਤਾਕੈਲਾਗਉਪਾਏ॥੩॥
(ਤਾਂ ਤੇ, ਆਖ) ਹੇ ਨਾਨਕ! ਮੈਂ ਉਹਨਾਂ (ਸਿਮਰਨ ਕਰਨ ਵਾਲਿਆਂ) ਦੀ ਪੈਰੀਂ ਲੱਗਾਂ ॥੩॥
Nanak grasps the feet of those humble beings. ||3||
नानक ता कै लागउ पाए ॥३॥
ਪ੍ਰਭਕਾਸਿਮਰਨੁਸਭਤੇਊਚਾ॥
ਪ੍ਰਭੂ ਦਾ ਸਿਮਰਨ ਕਰਨਾ (ਹੋਰ) ਸਾਰੇ (ਆਹਰਾਂ) ਨਾਲੋਂ ਚੰਗਾ ਹੈ;
The remembrance of God is the highest and most exalted of all.
प्रभ का सिमरनु सभ ते ऊचा ॥
ਪ੍ਰਭਕੈਸਿਮਰਨਿਉਧਰੇਮੂਚਾ॥
ਪ੍ਰਭੂ ਦਾ ਸਿਮਰਨ ਕਰਨ ਨਾਲ ਬਹੁਤ ਸਾਰੇ (ਜੀਵ) (ਵਿਕਾਰਾਂ ਤੋਂ) ਬਚ ਜਾਂਦੇ ਹਨ।
In the remembrance of God, many are saved.
प्रभ कै सिमरनि उधरे मूचा ॥
ਪ੍ਰਭਕੈਸਿਮਰਨਿਤ੍ਰਿਸਨਾਬੁਝੈ॥
ਪ੍ਰਭੂ ਦਾ ਸਿਮਰਨ ਕਰਨ ਨਾਲ (ਮਾਇਆ ਦੀ) ਤ੍ਰਿਹ ਮਿਟ ਜਾਂਦੀ ਹੈ,
In the remembrance of God, thirst is quenched.
प्रभ कै सिमरनि त्रिसना बुझै ॥
ਪ੍ਰਭਕੈਸਿਮਰਨਿਸਭੁਕਿਛੁਸੁਝੈ॥
(ਕਿਉਂਕਿ ਮਾਇਆ ਦੇ) ਹਰੇਕ (ਕੇਲ) ਦੀ ਸਮਝ ਪੈ ਜਾਂਦੀ ਹੈ।
In the remembrance of God, all things are known.
प्रभ कै सिमरनि सभु किछु सुझै ॥
ਪ੍ਰਭਕੈਸਿਮਰਨਿਨਾਹੀਜਮਤ੍ਰਾਸਾ॥
ਪ੍ਰਭੂ ਦਾ ਸਿਮਰਨ ਕਰਨ ਨਾਲ ਜਮਾਂ ਦਾ ਡਰ ਮੁੱਕ ਜਾਂਦਾ ਹੈ,
In the remembrance of God, there is no fear of death.
प्रभ कै सिमरनि नाही जम त्रासा ॥
ਪ੍ਰਭਕੈਸਿਮਰਨਿਪੂਰਨਆਸਾ॥
ਤੇ (ਜੀਵ ਦੀ) ਆਸ ਪੂਰਨ ਹੋ ਜਾਂਦੀ ਹੈ (ਭਾਵ, ਆਸਾਂ ਵੱਲੋਂ ਮਨ ਰੱਜ ਜਾਂਦਾ ਹੈ)।
In the remembrance of God, hopes are fulfilled.
प्रभ कै सिमरनि पूरन आसा ॥
ਪ੍ਰਭਕੈਸਿਮਰਨਿਮਨਕੀਮਲੁਜਾਇ॥
ਪ੍ਰਭੂ ਦਾ ਸਿਮਰਨ ਕੀਤਿਆਂ ਮਨ ਦੀ (ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ,
In the remembrance of God, the filth of the mind is removed.
प्रभ कै सिमरनि मन की मलु जाइ ॥
ਅੰਮ੍ਰਿਤਨਾਮੁਰਿਦਮਾਹਿਸਮਾਇ॥
ਅਤੇ ਮਨੁੱਖ ਦੇ ਹਿਰਦੇ ਵਿਚ (ਪ੍ਰਭੂ ਦਾ) ਅਮਰ ਕਰਨ ਵਾਲਾ ਨਾਮ ਟਿਕ ਜਾਂਦਾ ਹੈ।
The Ambrosial Naam, the Name of the Lord, is absorbed into the heart.
अंम्रित नामु रिद माहि समाइ ॥
ਪ੍ਰਭਜੀਬਸਹਿਸਾਧਕੀਰਸਨਾ॥
ਪ੍ਰਭੂ ਜੀ ਗੁਰਮੁਖ ਮਨੁੱਖਾਂ ਦੀ ਜੀਭ ਉਤੇ ਵੱਸਦੇ ਹਨ (ਭਾਵ, ਸਾਧ ਜਨ ਸਦਾ ਪ੍ਰਭੂ ਨੂੰ ਜਪਦੇ ਹਨ)।
God abides upon the tongues of His Saints.
प्रभ जी बसहि साध की रसना ॥
ਨਾਨਕਜਨਕਾਦਾਸਨਿਦਸਨਾ॥੪॥
(ਆਖ) ਹੇ ਨਾਨਕ! (ਮੈਂ) ਗੁਰਮੁਖਾਂ ਦੇ ਸੇਵਕਾਂ ਦਾ ਸੇਵਕ (ਬਣਾਂ) ॥੪॥
Nanak is the servant of the slave of His slaves. ||4||
नानक जन का दासनि दसना ॥४॥
ਪ੍ਰਭਕਉਸਿਮਰਹਿਸੇਧਨਵੰਤੇ॥
ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਧਨਾਢ ਹਨ,
Those who remember God are wealthy.
प्रभ कउ सिमरहि से धनवंते ॥
ਪ੍ਰਭਕਉਸਿਮਰਹਿਸੇਪਤਿਵੰਤੇ॥
ਤੇ, ਉਹ ਇੱਜ਼ਤ ਵਾਲੇ ਹਨ।
Those who remember God are honorable.
प्रभ कउ सिमरहि से पतिवंते ॥
ਪ੍ਰਭਕਉਸਿਮਰਹਿਸੇਜਨਪਰਵਾਨ॥
ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਮੰਨੇ-ਪ੍ਰਮੰਨੇ ਹੋਏ ਹਨ,
Those who remember God are approved.
प्रभ कउ सिमरहि से जन परवान ॥
ਪ੍ਰਭਕਉਸਿਮਰਹਿਸੇਪੁਰਖਪ੍ਰਧਾਨ॥
ਤੇ ਉਹ (ਸਭ ਮਨੁੱਖਾਂ ਤੋਂ) ਚੰਗੇ ਹਨ।
Those who remember God are the most distinguished persons.
प्रभ कउ सिमरहि से पुरख प्रधान ॥
ਪ੍ਰਭਕਉਸਿਮਰਹਿਸਿਬੇਮੁਹਤਾਜੇ॥
ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹ ਕਿਸੇ ਦੇ ਮੁਥਾਜ ਨਹੀਂ ਹਨ,
Those who remember God are not lacking.
प्रभ कउ सिमरहि सि बेमुहताजे ॥
ਪ੍ਰਭਕਉਸਿਮਰਹਿਸਿਸਰਬਕੇਰਾਜੇ॥
ਉਹ (ਤਾਂ ਸਗੋਂ) ਸਭ ਦੇ ਬਾਦਸ਼ਾਹ ਹਨ।
Those who remember God are the rulers of all.
प्रभ कउ सिमरहि सि सरब के राजे ॥
ਪ੍ਰਭਕਉਸਿਮਰਹਿਸੇਸੁਖਵਾਸੀ॥
ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹ ਸੁਖੀ ਵੱਸਦੇ ਹਨ,
Those who remember God dwell in peace.
प्रभ कउ सिमरहि से सुखवासी ॥
ਪ੍ਰਭਕਉਸਿਮਰਹਿਸਦਾਅਬਿਨਾਸੀ॥
ਅਤੇ ਸਦਾ ਲਈ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ।
Those who remember God are immortal and eternal.
प्रभ कउ सिमरहि सदा अबिनासी ॥
ਸਿਮਰਨਤੇਲਾਗੇਜਿਨਆਪਿਦਇਆਲਾ॥
(ਪਰ) ਪ੍ਰਭ-ਸਿਮਰਨ ਵਿਚ ਉਹੀ ਮਨੁੱਖ ਲੱਗਦੇ ਹਨ ਜਿਨ੍ਹਾਂ ਉਤੇ ਪ੍ਰਭੂ ਆਪਿ ਮੇਹਰਬਾਨ (ਹੁੰਦਾ ਹੈ);
They alone hold to the remembrance of Him, unto whom He Himself shows His Mercy.
सिमरन ते लागे जिन आपि दइआला ॥
ਨਾਨਕਜਨਕੀਮੰਗੈਰਵਾਲਾ॥੫॥
ਹੇ ਨਾਨਕ! (ਕੋਈ ਵਡ-ਭਾਗੀ) ਇਹਨਾਂ ਗੁਰਮੁਖਾਂ ਦੀ ਚਰਨ-ਧੂੜ ਮੰਗਦਾ ਹੈ ॥੫॥
Nanak begs for the dust of their feet. ||5||
नानक जन की मंगै रवाला ॥५॥
ਪ੍ਰਭਕਉਸਿਮਰਹਿਸੇਪਰਉਪਕਾਰੀ॥
ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਦੂਜਿਆਂ ਨਾਲ ਭਲਾਈ ਕਰਨ ਵਾਲੇ ਬਣ ਜਾਂਦੇ ਹਨ,
Those who remember God generously help others.
प्रभ कउ सिमरहि से परउपकारी ॥
ਪ੍ਰਭਕਉਸਿਮਰਹਿਤਿਨਸਦਬਲਿਹਾਰੀ॥
ਉਹਨਾਂ ਤੋਂ (ਮੈਂ) ਸਦਾ ਸਦਕੇ ਹਾਂ।
Those who remember God - to them, I am forever a sacrifice.
प्रभ कउ सिमरहि तिन सद बलिहारी ॥
ਪ੍ਰਭਕਉਸਿਮਰਹਿਸੇਮੁਖਸੁਹਾਵੇ॥
ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹਨਾਂ ਦੇ ਮੂੰਹ ਸੋਹਣੇ (ਲੱਗਦੇ) ਹਨ,
Those who remember God - their faces are beautiful.
प्रभ कउ सिमरहि से मुख सुहावे ॥
ਪ੍ਰਭਕਉਸਿਮਰਹਿਤਿਨਸੂਖਿਬਿਹਾਵੈ॥
ਉਹਨਾਂ ਦੀ (ਉਮਰ) ਸੁਖ ਵਿਚ ਗੁਜ਼ਰਦੀ ਹੈ।
Those who remember God abide in peace.
प्रभ कउ सिमरहि तिन सूखि बिहावै ॥
ਪ੍ਰਭਕਉਸਿਮਰਹਿਤਿਨਆਤਮੁਜੀਤਾ॥
ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਆਪਣੇ ਆਪ ਨੂੰ ਜਿੱਤ ਲੈਂਦੇ ਹਨ,
Those who remember God conquer their souls.
प्रभ कउ सिमरहि तिन आतमु जीता ॥
ਪ੍ਰਭਕਉਸਿਮਰਹਿਤਿਨਨਿਰਮਲਰੀਤਾ॥
ਅਤੇ ਉਹਨਾਂ ਦੀ ਜ਼ਿੰਦਗੀ ਗੁਜ਼ਾਰਨ ਦਾ ਤਰੀਕਾ ਪਵਿਤ੍ਰ ਹੋ ਜਾਂਦਾ ਹੈ।
Those who remember God have a pure and spotless lifestyle.
प्रभ कउ सिमरहि तिन निरमल रीता ॥
ਪ੍ਰਭਕਉਸਿਮਰਹਿਤਿਨਅਨਦਘਨੇਰੇ॥
ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹਨਾਂ ਨੂੰ ਖ਼ੁਸ਼ੀਆਂ ਹੀ ਖ਼ੁਸ਼ੀਆਂ ਹਨ,
Those who remember God experience all sorts of joys.
प्रभ कउ सिमरहि तिन अनद घनेरे ॥
ਪ੍ਰਭਕਉਸਿਮਰਹਿਬਸਹਿਹਰਿਨੇਰੇ॥
(ਕਿਉਂਕਿ) ਉਹ ਪ੍ਰਭੂ ਦੀ ਹਜ਼ੂਰੀ ਵਿਚ ਵੱਸਦੇ ਹਨ।
Those who remember God abide near the Lord.
प्रभ कउ सिमरहि बसहि हरि नेरे ॥
ਸੰਤਕ੍ਰਿਪਾਤੇਅਨਦਿਨੁਜਾਗਿ॥
ਸੰਤਾਂ ਦੀ ਕ੍ਰਿਪਾ ਨਾਲ ਹੀ ਇਹ ਹਰ ਵੇਲੇ (ਸਿਮਰਨ ਦੀ) ਜਾਗ ਆ ਸਕਦੀ ਹੈ;
By the Grace of the Saints, one remains awake and aware, night and day.
संत क्रिपा ते अनदिनु जागि ॥
ਨਾਨਕਸਿਮਰਨੁਪੂਰੈਭਾਗਿ॥੬॥
ਹੇ ਨਾਨਕ! ਸਿਮਰਨ (ਦੀ ਦਾਤਿ) ਵੱਡੀ ਕਿਸਮਤ ਨਾਲ (ਮਿਲਦੀ ਹੈ) ॥੬॥
O Nanak, this meditative remembrance comes only by perfect destiny. ||6||
नानक सिमरनु पूरै भागि ॥६॥
ਪ੍ਰਭਕੈਸਿਮਰਨਿਕਾਰਜਪੂਰੇ॥
ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਦੇ (ਸਾਰੇ) ਕੰਮ ਪੂਰੇ ਹੋ ਜਾਂਦੇ ਹਨ (ਭਾਵ, ਉਹ ਲੋੜਾਂ ਦੇ ਅਧੀਨ ਨਹੀਂ ਰਹਿੰਦਾ)
Remembering God, one's works are accomplished.
प्रभ कै सिमरनि कारज पूरे ॥
ਪ੍ਰਭਕੈਸਿਮਰਨਿਕਬਹੁਨਝੂਰੇ॥
ਅਤੇ ਕਦੇ ਚਿੰਤਾ ਦੇ ਵੱਸ ਨਹੀਂ ਹੁੰਦਾ।
Remembering God, one never grieves.
प्रभ कै सिमरनि कबहु न झूरे ॥
ਪ੍ਰਭਕੈਸਿਮਰਨਿਹਰਿਗੁਨਬਾਨੀ॥
ਪ੍ਰਭੂ ਦਾ ਸਿਮਰਨ ਕਰਨ ਨਾਲ, ਮਨੁੱਖ ਅਕਾਲ ਪੁਰਖ ਦੇ ਗੁਣ ਹੀ ਉਚਾਰਦਾ ਹੈ (ਭਾਵ, ਉਸ ਨੂੰ ਸਿਫ਼ਤ-ਸਾਲਾਹ ਦੀ ਆਦਤ ਪੈ ਜਾਂਦੀ ਹੈ)
Remembering God, one speaks the Glorious Praises of the Lord.
प्रभ कै सिमरनि हरि गुन बानी ॥
ਪ੍ਰਭਕੈਸਿਮਰਨਿਸਹਜਿਸਮਾਨੀ॥
ਅਤੇ ਸਹਜ ਅਵਸਥਾ ਵਿਚ ਟਿਕਿਆ ਰਹਿੰਦਾ ਹੈ।
Remembering God, one is absorbed into the state of intuitive ease.
प्रभ कै सिमरनि सहजि समानी ॥
ਪ੍ਰਭਕੈਸਿਮਰਨਿਨਿਹਚਲਆਸਨੁ॥
ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਦਾ (ਮਨ ਰੂਪੀ) ਆਸਨ ਡੋਲਦਾ ਨਹੀਂ
Remembering God, one attains the unchanging position.
प्रभ कै सिमरनि निहचल आसनु ॥
ਪ੍ਰਭਕੈਸਿਮਰਨਿਕਮਲਬਿਗਾਸਨੁ॥
ਅਤੇ ਉਸ ਦੇ (ਹਿਰਦੇ ਦਾ) ਕਉਲ-ਫੁੱਲ ਖਿੜਿਆ ਰਹਿੰਦਾ ਹੈ।
Remembering God, the heart-lotus blossoms forth.
प्रभ कै सिमरनि कमल बिगासनु ॥
ਪ੍ਰਭਕੈਸਿਮਰਨਿਅਨਹਦਝੁਨਕਾਰ॥
ਪ੍ਰਭੂ ਦਾ ਸਿਮਰਨ ਕਰਨ ਨਾਲ (ਮਨੁੱਖ ਦੇ ਅੰਦਰ) ਇਕ-ਰਸ ਸੰਗੀਤ (ਜਿਹਾ) (ਹੁੰਦਾ ਰਹਿੰਦਾ ਹੈ),
Remembering God, the unstruck melody vibrates.
प्रभ कै सिमरनि अनहद झुनकार ॥
ਸੁਖੁਪ੍ਰਭਸਿਮਰਨਕਾਅੰਤੁਨਪਾਰ॥
(ਭਾਵ) ਪ੍ਰਭੂ ਦੇ ਸਿਮਰਨ ਤੋਂ ਜੋ ਸੁਖ (ਉਪਜਦਾ) ਹੈ ਉਹ (ਕਦੇ) ਮੁੱਕਦਾ ਨਹੀਂ।
The peace of the meditative remembrance of God has no end or limitation.
सुखु प्रभ सिमरन का अंतु न पार ॥
ਸਿਮਰਹਿਸੇਜਨਜਿਨਕਉਪ੍ਰਭਮਇਆ॥
ਉਹੀ ਮਨੁੱਖ (ਪ੍ਰਭੂ ਨੂੰ) ਸਿਮਰਦੇ ਹਨ, ਜਿਨ੍ਹਾਂ ਉਤੇ ਪ੍ਰਭੂ ਦੀ ਮੇਹਰ ਹੁੰਦੀ ਹੈ;
They alone remember Him, upon whom God bestows His Grace.
सिमरहि से जन जिन कउ प्रभ मइआ ॥
ਨਾਨਕਤਿਨਜਨਸਰਨੀਪਇਆ॥੭॥
ਹੇ ਨਾਨਕ! (ਕੋਈ ਵਡਭਾਗੀ) ਉਹਨਾਂ (ਸਿਮਰਨ ਕਰਨ ਵਾਲੇ) ਜਨਾਂ ਦੀ ਸਰਣੀ ਪੈਂਦਾ ਹੈ ॥੭॥
Nanak seeks the Sanctuary of those humble beings. ||7||
नानक तिन जन सरनी पइआ ॥७॥
ਹਰਿਸਿਮਰਨੁਕਰਿਭਗਤਪ੍ਰਗਟਾਏ॥
ਪ੍ਰਭੂ ਦਾ ਸਿਮਰਨ ਕਰ ਕੇ ਭਗਤ (ਜਗਤ ਵਿਚ) ਮਸ਼ਹੂਰ ਹੁੰਦੇ ਹਨ,
Remembering the Lord, His devotees are famous and radiant.
हरि सिमरनु करि भगत प्रगटाए ॥
ਹਰਿਸਿਮਰਨਿਲਗਿਬੇਦਉਪਾਏ॥
ਸਿਮਰਨ ਵਿਚ ਹੀ ਜੁੜ ਕੇ (ਰਿਸ਼ੀਆਂ ਨੇ) ਵੇਦ (ਆਦਿਕ ਧਰਮ ਪੁਸਤਕ) ਰਚੇ।
Remembering the Lord, the Vedas were composed.
हरि सिमरनि लगि बेद उपाए ॥
ਹਰਿਸਿਮਰਨਿਭਏਸਿਧਜਤੀਦਾਤੇ॥
ਪ੍ਰਭੂ ਦੇ ਸਿਮਰਨ ਦੁਆਰਾ ਹੀ ਮਨੁੱਖ ਸਿੱਧ ਬਣ ਗਏ, ਜਤੀ ਬਣ ਗਏ, ਦਾਤੇ ਬਣ ਗਏ;
Remembering the Lord, we become Siddhas, celibates and givers.
हरि सिमरनि भए सिध जती दाते ॥
ਹਰਿਸਿਮਰਨਿਨੀਚਚਹੁਕੁੰਟਜਾਤੇ॥
ਸਿਮਰਨ ਦੀ ਬਰਕਤਿ ਨਾਲ ਨੀਚ ਮਨੁੱਖ ਸਾਰੇ ਸੰਸਾਰ ਵਿਚ ਪਰਗਟ ਹੋ ਗਏ।
Remembering the Lord, the lowly become known in all four directions.
हरि सिमरनि नीच चहु कुंट जाते ॥
ਹਰਿਸਿਮਰਨਿਧਾਰੀਸਭਧਰਨਾ॥
ਪ੍ਰਭੂ ਦੇ ਸਿਮਰਨ ਨੇ ਸਾਰੀ ਧਰਤੀ ਨੂੰ ਆਸਰਾ ਦਿੱਤਾ ਹੋਇਆ ਹੈ;
For the remembrance of the Lord, the whole world was established.
हरि सिमरनि धारी सभ धरना ॥
ਸਿਮਰਿਸਿਮਰਿਹਰਿਕਾਰਨੁਕਰਨਾ॥
(ਤਾਂ ਤੇ ਹੇ ਭਾਈ!) ਜਗਤ ਦੇ ਕਰਤਾ ਪ੍ਰਭੂ ਨੂੰ ਸਦਾ ਸਿਮਰ।
Remember, remember in meditation the Lord, the Creator, the Cause of causes.
सिमरि सिमरि हरि कारनु करना ॥
ਹਰਿਸਿਮਰਨਿਕੀਓਸਗਲਅਕਾਰਾ॥
ਪ੍ਰਭੂ ਨੇ ਸਿਮਰਨ ਵਾਸਤੇ ਸਾਰਾ ਜਗਤ ਬਣਾਇਆ ਹੈ;
For the remembrance of the Lord, He created the whole creation.
हरि सिमरनि कीओ सगल अकारा ॥
ਹਰਿਸਿਮਰਨਮਹਿਆਪਿਨਿਰੰਕਾਰਾ॥
ਜਿਥੇ ਸਿਮਰਨ ਹੈ ਓਥੇ ਨਿਰੰਕਾਰ ਆਪ ਵੱਸਦਾ ਹੈ।
In the remembrance of the Lord, He Himself is Formless.
हरि सिमरन महि आपि निरंकारा ॥
ਕਰਿਕਿਰਪਾਜਿਸੁਆਪਿਬੁਝਾਇਆ॥
ਮੇਹਰ ਕਰ ਕੇ ਜਿਸ ਮਨੁੱਖ ਨੂੰ (ਸਿਮਰਨ ਕਰਨ ਦੀ) ਸਮਝ ਦੇਂਦਾ ਹੈ,
By His Grace, He Himself bestows understanding.
करि किरपा जिसु आपि बुझाइआ ॥
ਨਾਨਕਗੁਰਮੁਖਿਹਰਿਸਿਮਰਨੁਤਿਨਿਪਾਇਆ॥੮॥੧॥
ਹੇ ਨਾਨਕ! ਉਸ ਮਨੁੱਖ ਨੇ ਗੁਰੂ ਦੁਆਰਾ ਸਿਮਰਨ (ਦੀ ਦਾਤ) ਪ੍ਰਾਪਤ ਕਰ ਲਈ ਹੈ ॥੮॥੧॥
O Nanak, the Gurmukh attains the remembrance of the Lord. ||8||1||
नानक गुरमुखि हरि सिमरनु तिनि पाइआ ॥८॥१॥
ਦੀਨਦਰਦਦੁਖਭੰਜਨਾਘਟਿਘਟਿਨਾਥਅਨਾਥ॥
ਦੀਨਾਂ ਦੇ ਦਰਦ ਤੇ ਦੁੱਖ ਨਾਸ ਕਰਨ ਵਾਲੇ ਹੇ ਪ੍ਰਭੂ! ਹੇ ਹਰੇਕ ਸਰੀਰ ਵਿਚ ਵਿਆਪਕ ਹਰੀ! ਹੇ ਅਨਾਥਾਂ ਦੇ ਨਾਥ!
O Destroyer of the pains and the suffering of the poor, O Master of each and every heart, O Masterless One:
दीन दरद दुख भंजना घटि घटि नाथ अनाथ ॥
ਸਰਣਿਤੁਮੑਾਰੀਆਇਓਨਾਨਕਕੇਪ੍ਰਭਸਾਥ॥੧॥
ਹੇ ਪ੍ਰਭੂ! ਗੁਰੂ ਨਾਨਕ ਦਾ ਪੱਲਾ ਫੜ ਕੇ ਮੈਂ ਤੇਰੀ ਸਰਣ ਆਇਆ ਹਾਂ ॥੧॥
I have come seeking Your Sanctuary. O God, please be with Nanak! ||1||
सरणि तुमारी आइओ नानक के प्रभ साथ ॥१॥
ਅਸਟਪਦੀ॥
Ashtapadee:
असटपदी ॥
ਜਹਮਾਤਪਿਤਾਸੁਤਮੀਤਨਭਾਈ॥
ਜਿਥੇ ਮਾਂ, ਪਿਉ, ਪੁੱਤਰ, ਮਿੱਤ੍ਰ, ਭਰਾ ਕੋਈ (ਸਾਥੀ) ਨਹੀਂ (ਬਣਦਾ),
Where there is no mother, father, children, friends or siblings
जह मात पिता सुत मीत न भाई ॥
ਮਨਊਹਾਨਾਮੁਤੇਰੈਸੰਗਿਸਹਾਈ॥
ਓਥੇ ਹੇ ਮਨ! (ਪ੍ਰਭੂ) ਦਾ ਨਾਮ ਤੇਰੇ ਨਾਲ ਸਹੈਤਾ ਕਰਨ ਵਾਲਾ (ਹੈ)।
O my mind, there, only the Naam, the Name of the Lord, shall be with you as your help and support.
मन ऊहा नामु तेरै संगि सहाई ॥
ਜਹਮਹਾਭਇਆਨਦੂਤਜਮਦਲੈ॥
ਜਿਥੇ ਵੱਡੇ ਡਰਾਉਣੇ ਜਮਦੂਤਾਂ ਦਾ ਦਲ ਹੈ,
Where the great and terrible Messenger of Death shall try to crush you,
जह महा भइआन दूत जम दलै ॥
ਤਹਕੇਵਲਨਾਮੁਸੰਗਿਤੇਰੈਚਲੈ॥
ਓਥੇ ਤੇਰੇ ਨਾਲ ਸਿਰਫ਼ ਪ੍ਰਭੂ ਦਾ ਨਾਮ ਹੀ ਜਾਂਦਾ ਹੈ।
there, only the Naam shall go along with you.
तह केवल नामु संगि तेरै चलै ॥
ਜਹਮੁਸਕਲਹੋਵੈਅਤਿਭਾਰੀ॥
ਜਿਥੇ ਬੜੀ ਭਾਰੀ ਮੁਸ਼ਕਲ ਹੁੰਦੀ ਹੈ,
Where the obstacles are so very heavy,
जह मुसकल होवै अति भारी ॥
ਹਰਿਕੋਨਾਮੁਖਿਨਮਾਹਿਉਧਾਰੀ॥
(ਓਥੇ) ਪ੍ਰਭੂ ਦਾ ਨਾਮ ਅੱਖ ਦੇ ਫੋਰ ਵਿਚ ਬਚਾ ਲੈਂਦਾ ਹੈ।
the Name of the Lord shall rescue you in an instant.
हरि को नामु खिन माहि उधारी ॥
ਅਨਿਕਪੁਨਹਚਰਨਕਰਤਨਹੀਤਰੈ॥
ਅਨੇਕਾਂ ਧਾਰਮਿਕ ਰਸਮਾਂ ਕਰ ਕੇ ਭੀ (ਮਨੁੱਖ ਪਾਪਾਂ ਤੋਂ) ਨਹੀਂ ਬਚਦਾ,
By performing countless religious rituals, you shall not be saved.
अनिक पुनहचरन करत नही तरै ॥
ਹਰਿਕੋਨਾਮੁਕੋਟਿਪਾਪਪਰਹਰੈ॥
(ਪਰ) ਪ੍ਰਭੂ ਦਾ ਨਾਮ ਕਰੋੜਾਂ ਪਾਪਾਂ ਦਾ ਨਾਸ ਕਰ ਦੇਂਦਾ ਹੈ।
The Name of the Lord washes off millions of sins.
हरि को नामु कोटि पाप परहरै ॥
ਗੁਰਮੁਖਿਨਾਮੁਜਪਹੁਮਨਮੇਰੇ॥
(ਤਾਂ ਤੇ) ਹੇ ਮੇਰੇ ਮਨ! ਗੁਰੂ ਦੀ ਸਰਣ ਪੈ ਕੇ (ਪ੍ਰਭੂ ਦਾ) ਨਾਮ ਜਪ;
As Gurmukh, chant the Naam, O my mind.
गुरमुखि नामु जपहु मन मेरे ॥
ਨਾਨਕਪਾਵਹੁਸੂਖਘਨੇਰੇ॥੧॥
ਹੇ ਨਾਨਕ! (ਨਾਮ ਦੀ ਬਰਕਤਿ ਨਾਲ) ਬੜੇ ਸੁਖ ਪਾਵਹਿਂਗਾ ॥੧॥
O Nanak, you shall obtain countless joys. ||1||
नानक पावहु सूख घनेरे ॥१॥
ਸਗਲਸ੍ਰਿਸਟਿਕੋਰਾਜਾਦੁਖੀਆ॥
(ਮਨੁੱਖ) ਸਾਰੀ ਦੁਨੀਆ ਦਾ ਰਾਜਾ (ਹੋ ਕੇ ਭੀ) ਦੁਖੀ (ਰਹਿੰਦਾ ਹੈ),
The rulers of the all the world are unhappy;
सगल स्रिसटि को राजा दुखीआ ॥
ਹਰਿਕਾਨਾਮੁਜਪਤਹੋਇਸੁਖੀਆ॥
ਪਰ ਪ੍ਰਭੂ ਦਾ ਨਾਮ ਜਪਿਆਂ ਸੁਖੀ (ਹੋ ਜਾਂਦਾ ਹੈ);
one who chants the Name of the Lord becomes happy.
हरि का नामु जपत होइ सुखीआ ॥
ਲਾਖਕਰੋਰੀਬੰਧੁਨਪਰੈ॥
(ਕਿਉਂਕਿ) ਲੱਖਾਂ ਕਰੋੜਾਂ (ਰੁਪਏ) ਕਮਾ ਕੇ ਭੀ (ਮਾਇਆ ਦੀ ਤ੍ਰਿਹ ਵਿਚ) ਰੋਕ ਨਹੀਂ ਪੈਂਦੀ,
Acquiring hundreds of thousands and millions, your desires shall not be contained.
लाख करोरी बंधु न परै ॥
ਹਰਿਕਾਨਾਮੁਜਪਤਨਿਸਤਰੈ॥
(ਏਸ ਮਾਇਆ-ਕਾਂਗ ਤੋਂ) ਪ੍ਰਭੂ ਦਾ ਨਾਮ ਜਪ ਕੇ ਮਨੁੱਖ ਪਾਰ ਲੰਘ ਜਾਂਦਾ ਹੈ;
Chanting the Name of the Lord, you shall find release.
हरि का नामु जपत निसतरै ॥
ਅਨਿਕਮਾਇਆਰੰਗਤਿਖਨਬੁਝਾਵੈ॥
ਮਾਇਆ ਦੀਆਂ ਬੇ-ਅੰਤ ਮੌਜਾਂ ਹੁੰਦਿਆਂ ਭੀ (ਮਾਇਆ ਦੀ) ਤ੍ਰਿਹ ਨਹੀਂ ਬੁੱਝਦੀ,
By the countless pleasures of Maya, your thirst shall not be quenched.
अनिक माइआ रंग तिख न बुझावै ॥
ਹਰਿਕਾਨਾਮੁਜਪਤਆਘਾਵੈ॥
(ਪਰ) ਪ੍ਰਭੂ ਦਾ ਨਾਮ ਜਪਿਆਂ (ਮਨੁੱਖ ਮਾਇਆ ਵਲੋਂ) ਰੱਜ ਜਾਂਦਾ ਹੈ।
Chanting the Name of the Lord, you shall be satisfied.
हरि का नामु जपत आघावै ॥
ਜਿਹਮਾਰਗਿਇਹੁਜਾਤਇਕੇਲਾ॥
ਜਿਹਨੀਂ ਰਾਹੀਂ ਇਹ ਜੀਵ ਇਕੱਲਾ ਜਾਂਦਾ ਹੈ, (ਭਾਵ, ਜ਼ਿੰਦਗੀ ਦੇ ਜਿਨ੍ਹਾਂ ਝੰਬੇਲਿਆਂ ਵਿਚ ਇਸ ਚਿੰਤਾਤੁਰ ਜੀਵ ਦੀ ਕੋਈ ਸਹੈਤਾ ਨਹੀਂ ਕਰ ਸਕਦਾ)
Upon that path where you must go all alone,
जिह मारगि इहु जात इकेला ॥
ਤਹਹਰਿਨਾਮੁਸੰਗਿਹੋਤਸੁਹੇਲਾ॥
ਓਥੇ ਪ੍ਰਭੂ ਦਾ ਨਾਮ ਇਸ ਦੇ ਨਾਲ ਸੁਖ ਦੇਣ ਵਾਲਾ ਹੁੰਦਾ ਹੈ।
there, only the Lord's Name shall go with you to sustain you.
तह हरि नामु संगि होत सुहेला ॥
ਐਸਾਨਾਮੁਮਨਸਦਾਧਿਆਈਐ॥
(ਤਾਂ ਤੇ) ਹੇ ਮਨ! ਅਜੇਹਾ (ਸੁਹੇਲਾ) ਨਾਮ ਸਦਾ ਸਿਮਰੀਏ,
On such a Name, O my mind, meditate forever.
ऐसा नामु मन सदा धिआईऐ ॥
ਨਾਨਕਗੁਰਮੁਖਿਪਰਮਗਤਿਪਾਈਐ॥੨॥
ਹੇ ਨਾਨਕ! ਗੁਰੂ ਦੀ ਰਾਹੀਂ (ਨਾਮ ਜਪਿਆਂ) ਉੱਚਾ ਦਰਜਾ ਮਿਲਦਾ ਹੈ ॥੨॥
O Nanak, as Gurmukh, you shall obtain the state of supreme dignity. ||2||
नानक गुरमुखि परम गति पाईऐ ॥२॥
ਛੂਟਤਨਹੀਕੋਟਿਲਖਬਾਹੀ॥
ਲੱਖਾਂ ਕਰੋੜਾਂ ਭਰਾਵਾਂ ਦੇ ਹੁੰਦਿਆਂ (ਮਨੁੱਖ ਜਿਸ ਦੀਨ ਅਵਸਥਾ ਤੋਂ) ਖ਼ਲਾਸੀ ਨਹੀਂ ਪਾ ਸਕਦਾ,
You shall not be saved by hundreds of thousands and millions of helping hands.
छूटत नही कोटि लख बाही ॥
ਨਾਮੁਜਪਤਤਹਪਾਰਿਪਰਾਹੀ॥
ਓਥੋਂ (ਪ੍ਰਭੂ ਦਾ) ਨਾਮ ਜਪਿਆਂ (ਜੀਵ) ਪਾਰ ਲੰਘ ਜਾਂਦੇ ਹਨ।
Chanting the Naam, you shall be lifted up and carried across.
नामु जपत तह पारि पराही ॥
ਅਨਿਕਬਿਘਨਜਹਆਇਸੰਘਾਰੈ॥
ਜਿਥੇ ਅਨੇਕਾਂ ਔਕੜਾਂ ਆ ਦਬਾਉਂਦੀਆਂ ਹਨ,
Where countless misfortunes threaten to destroy you,
अनिक बिघन जह आइ संघारै ॥
ਹਰਿਕਾਨਾਮੁਤਤਕਾਲਉਧਾਰੈ॥
(ਓਥੇ) ਪ੍ਰਭੂ ਦਾ ਨਾਮ ਤੁਰਤ ਬਚਾ ਲੈਂਦਾ ਹੈ।
the Name of the Lord shall rescue you in an instant.
हरि का नामु ततकाल उधारै ॥
ਅਨਿਕਜੋਨਿਜਨਮੈਮਰਿਜਾਮ॥
(ਜੀਵ) ਅਨੇਕਾਂ ਜੂਨਾਂ ਵਿਚ ਜੰਮਦਾ ਹੈ, ਮਰਦਾ ਹੈ (ਫਿਰ) ਜੰਮਦਾ ਹੈ (ਏਸੇ ਤਰ੍ਹਾਂ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ),
Through countless incarnations, people are born and die.
अनिक जोनि जनमै मरि जाम ॥
ਨਾਮੁਜਪਤਪਾਵੈਬਿਸ੍ਰਾਮ॥
ਨਾਮ ਜਪਿਆਂ (ਪ੍ਰਭੂ-ਚਰਨਾਂ ਵਿਚ) ਟਿਕ ਜਾਂਦਾ ਹੈ।
Chanting the Name of the Lord, you shall come to rest in peace.
नामु जपत पावै बिस्राम ॥
ਹਉਮੈਲਾਮਲੁਕਬਹੁਨਧੋਵੈ॥
ਹਉਮੈ ਨਾਲ ਗੰਦਾ ਹੋਇਆ (ਜੀਵ) ਕਦੇ ਇਹ ਮੈਲ ਧੋਂਦਾ ਨਹੀਂ,
The ego is polluted by a filth which can never be washed off.
हउ मैला मलु कबहु न धोवै ॥
ਹਰਿਕਾਨਾਮੁਕੋਟਿਪਾਪਖੋਵੈ॥
(ਪਰ) ਪ੍ਰਭੂ ਦਾ ਨਾਮ ਕਰੋੜਾਂ ਪਾਪ ਨਾਸ ਕਰ ਦੇਂਦਾ ਹੈ।
The Name of the Lord erases millions of sins.
हरि का नामु कोटि पाप खोवै ॥
ਐਸਾਨਾਮੁਜਪਹੁਮਨਰੰਗਿ॥
ਹੇ ਮਨ! (ਪ੍ਰਭੂ ਦਾ) ਅਜੇਹਾ ਨਾਮ ਪਿਆਰ ਨਾਲ ਜਪ।
Chant such a Name with love, O my mind.
ऐसा नामु जपहु मन रंगि ॥
ਨਾਨਕਪਾਈਐਸਾਧਕੈਸੰਗਿ॥੩॥
ਹੇ ਨਾਨਕ! (ਪ੍ਰਭੂ ਦਾ ਨਾਮ) ਗੁਰਮੁਖਾਂ ਦੀ ਸੰਗਤਿ ਵਿਚ ਮਿਲਦਾ ਹੈ ॥੩॥
O Nanak, it is obtained in the Company of the Holy. ||3||
नानक पाईऐ साध कै संगि ॥३॥
ਜਿਹਮਾਰਗਕੇਗਨੇਜਾਹਿਨਕੋਸਾ॥
ਜਿਸ (ਜ਼ਿੰਦਗੀ ਰੂਪੀ) ਪੈਂਡੇ ਦੇ ਕੋਹ ਗਿਣੇ ਨਹੀਂ ਜਾ ਸਕਦੇ,
On that path where the miles cannot be counted,
जिह मारग के गने जाहि न कोसा ॥
ਹਰਿਕਾਨਾਮੁਊਹਾਸੰਗਿਤੋਸਾ॥
ਉਥੇ (ਭਾਵ, ਉਸ ਲੰਮੇ ਸਫ਼ਰ ਵਿਚ) ਪ੍ਰਭੂ ਦਾ ਨਾਮ (ਜੀਵ ਦੇ) ਨਾਲ (ਰਾਹ ਦੀ) ਰਾਸ-ਪੂੰਜੀ ਹੈ।
there, the Name of the Lord shall be your sustenance.
हरि का नामु ऊहा संगि तोसा ॥
ਜਿਹਪੈਡੈਮਹਾਅੰਧਗੁਬਾਰਾ॥
ਜਿਸ (ਜ਼ਿੰਦਗੀ ਰੂਪ) ਰਾਹ ਵਿਚ (ਵਿਕਾਰਾਂ ਦਾ) ਬੜਾ ਘੁੱਪ ਹਨੇਰਾ ਹੈ,
On that journey of total, pitch-black darkness,
जिह पैडै महा अंध गुबारा ॥
ਹਰਿਕਾਨਾਮੁਸੰਗਿਉਜੀਆਰਾ॥
(ਓਥੇ) ਪ੍ਰਭੂ ਦਾ ਨਾਮ (ਜੀਵ ਦੇ) ਨਾਲ ਚਾਨਣ ਹੈ।
the Name of the Lord shall be the Light with you.
हरि का नामु संगि उजीआरा ॥
ਜਹਾਪੰਥਿਤੇਰਾਕੋਨਸਿਞਾਨੂ॥
ਜਿਸ ਰਸਤੇ ਵਿਚ (ਹੇ ਜੀਵ!) ਤੇਰਾ ਕੋਈ (ਅਸਲੀ) ਮਰਹਮ ਨਹੀਂ ਹੈ,
On that journey where no one knows you,
जहा पंथि तेरा को न सिञानू ॥
ਹਰਿਕਾਨਾਮੁਤਹਨਾਲਿਪਛਾਨੂ॥
ਓਥੇ ਪ੍ਰਭੂ ਦਾ ਨਾਮ ਤੇਰੇ ਨਾਲ (ਸੱਚਾ) ਸਾਥੀ ਹੈ।
with the Name of the Lord, you shall be recognized.
हरि का नामु तह नालि पछानू ॥
ਜਹਮਹਾਭਇਆਨਤਪਤਿਬਹੁਘਾਮ॥
ਜਿਥੇ (ਜ਼ਿੰਦਗੀ ਦੇ ਸਫ਼ਰ ਵਿਚ) (ਵਿਕਾਰਾਂ ਦੀ) ਬੜੀ ਭਿਆਨਕ ਤਪਸ਼ ਤੇ ਗਰਮੀ ਹੈ,
Where there is awesome and terrible heat and blazing sunshine,
जह महा भइआन तपति बहु घाम ॥
ਤਹਹਰਿਕੇਨਾਮਕੀਤੁਮਊਪਰਿਛਾਮ॥
ਓਥੇ ਪ੍ਰਭੂ ਦਾ ਨਾਮ (ਹੇ ਜੀਵ!) ਤੇਰੇ ਉਤੇ ਛਾਂ ਹੈ।
there, the Name of the Lord will give you shade.
तह हरि के नाम की तुम ऊपरि छाम ॥
ਜਹਾਤ੍ਰਿਖਾਮਨਤੁਝੁਆਕਰਖੈ॥
(ਹੇ ਜੀਵ!) ਜਿਥੇ (ਮਾਇਆ ਦੀ) ਤ੍ਰਿਹ ਤੈਨੂੰ (ਸਦਾ) ਖਿੱਚ ਪਾਉਂਦੀ ਹੈ,
Where thirst, O my mind, torments you to cry out,
जहा त्रिखा मन तुझु आकरखै ॥
ਤਹਨਾਨਕਹਰਿਹਰਿਅੰਮ੍ਰਿਤੁਬਰਖੈ॥੪॥
ਓਥੇ, ਹੇ ਨਾਨਕ! ਪ੍ਰਭੂ ਦੇ ਨਾਮ ਦੀ ਬਰਖਾ ਹੁੰਦੀ ਹੈ (ਜੋ ਤਪਸ਼ ਨੂੰ ਬੁਝਾ ਦੇਂਦੀ ਹੈ) ॥੪॥
there, O Nanak, the Ambrosial Name, Har, Har, shall rain down upon you. ||4||
तह नानक हरि हरि अंम्रितु बरखै ॥४॥
ਭਗਤਜਨਾਕੀਬਰਤਨਿਨਾਮੁ॥
ਪ੍ਰਭੂ-ਨਾਮ ਭਗਤਾਂ ਦਾ ਹੱਥ-ਠੋਕਾ ਹੈ,
Unto the devotee, the Naam is an article of daily use.
भगत जना की बरतनि नामु ॥
ਸੰਤਜਨਾਕੈਮਨਿਬਿਸ੍ਰਾਮੁ॥
ਭਗਤਾਂ ਦੇ ਹੀ ਮਨ ਵਿਚ ਇਹ ਟਿਕਿਆ ਰਹਿੰਦਾ ਹੈ।
The minds of the humble Saints are at peace.
संत जना कै मनि बिस्रामु ॥
ਹਰਿਕਾਨਾਮੁਦਾਸਕੀਓਟ॥
ਪ੍ਰਭੂ ਦਾ ਨਾਮ ਭਗਤਾਂ ਦਾ ਆਸਰਾ ਹੈ,
The Name of the Lord is the Support of His servants.
हरि का नामु दास की ओट ॥
ਹਰਿਕੈਨਾਮਿਉਧਰੇਜਨਕੋਟਿ॥
ਪ੍ਰਭੂ-ਨਾਮ ਦੀ ਰਾਹੀਂ ਕਰੋੜਾਂ ਬੰਦੇ (ਵਿਕਾਰਾਂ ਤੋਂ) ਬਚ ਜਾਂਦੇ ਹਨ।
By the Name of the Lord, millions have been saved.
हरि कै नामि उधरे जन कोटि ॥
ਹਰਿਜਸੁਕਰਤਸੰਤਦਿਨੁਰਾਤਿ॥
ਭਗਤ ਜਨ ਦਿਨ ਰਾਤ ਪ੍ਰਭੂ ਦੀ ਵਡਿਆਈ ਕਰਦੇ ਹਨ,
The Saints chant the Praises of the Lord, day and night.
हरि जसु करत संत दिनु राति ॥
ਹਰਿਹਰਿਅਉਖਧੁਸਾਧਕਮਾਤਿ॥
ਤੇ, ਪ੍ਰਭੂ-ਨਾਮ ਰੂਪੀ ਦਵਾਈ ਇਕੱਠੀ ਕਰਦੇ ਹਨ (ਜਿਸ ਨਾਲ ਹਉਮੈ ਰੋਗ ਦੂਰ ਹੁੰਦਾ ਹੈ)।
Har, Har - the Lord's Name - the Holy use it as their healing medicine.
हरि हरि अउखधु साध कमाति ॥
ਹਰਿਜਨਕੈਹਰਿਨਾਮੁਨਿਧਾਨੁ॥
ਭਗਤਾਂ ਦੇ ਪਾਸ ਪ੍ਰਭੂ ਦਾ ਨਾਮ ਹੀ ਖ਼ਜ਼ਾਨਾ ਹੈ,
The Lord's Name is the treasure of the Lord's servant.
हरि जन कै हरि नामु निधानु ॥
ਪਾਰਬ੍ਰਹਮਿਜਨਕੀਨੋਦਾਨ॥
ਪ੍ਰਭੂ ਨੇ ਨਾਮ ਦੀ ਬਖ਼ਸ਼ਸ਼ ਆਪਣੇ ਸੇਵਕਾਂ ਤੇ ਆਪ ਕੀਤੀ ਹੈ।
The Supreme Lord God has blessed His humble servant with this gift.
पारब्रहमि जन कीनो दान ॥
ਮਨਤਨਰੰਗਿਰਤੇਰੰਗਿਏਕੈ॥
ਭਗਤ ਜਨ ਮਨੋਂ ਤਨੋਂ ਇਕ ਪ੍ਰਭੂ ਦੇ ਪਿਆਰ ਵਿਚ ਰੰਗੇ ਰਹਿੰਦੇ ਹਨ;
Mind and body are imbued with ecstasy in the Love of the One Lord.
मन तन रंगि रते रंगि एकै ॥
ਨਾਨਕਜਨਕੈਬਿਰਤਿਬਿਬੇਕੈ॥੫॥
ਹੇ ਨਾਨਕ! ਭਗਤਾਂ ਦੇ ਅੰਦਰ ਚੰਗੇ ਮੰਦੇ ਦੀ ਪਰਖ ਕਰਨ ਵਾਲਾ ਸੁਭਾਉ ਬਣ ਜਾਂਦਾ ਹੈ ॥੫॥
O Nanak, careful and discerning understanding is the way of the Lord's humble servant. ||5||
नानक जन कै बिरति बिबेकै ॥५॥
ਹਰਿਕਾਨਾਮੁਜਨਕਉਮੁਕਤਿਜੁਗਤਿ॥
ਭਗਤ ਵਾਸਤੇ ਪ੍ਰਭੂ ਦਾ ਨਾਮ (ਹੀ) (ਮਾਇਆ ਦੇ ਬੰਧਨਾਂ ਤੋਂ) ਛੁਟਕਾਰੇ ਦਾ ਵਸੀਲਾ ਹੈ,
The Name of the Lord is the path of liberation for His humble servants.
हरि का नामु जन कउ मुकति जुगति ॥
ਹਰਿਕੈਨਾਮਿਜਨਕਉਤ੍ਰਿਪਤਿਭੁਗਤਿ॥
(ਕਿਉਂਕਿ) ਪ੍ਰਭੂ ਦੇ ਨਾਮ ਦੀ ਰਾਹੀਂ ਭਗਤ (ਮਾਇਆ ਦੇ) ਭੋਗਾਂ ਵਲੋਂ ਰੱਜ ਜਾਂਦਾ ਹੈ।
With the food of the Name of the Lord, His servants are satisfied.
हरि कै नामि जन कउ त्रिपति भुगति ॥
ਹਰਿਕਾਨਾਮੁਜਨਕਾਰੂਪਰੰਗੁ॥
ਪ੍ਰਭੂ ਦਾ ਨਾਮ ਭਗਤ ਦਾ ਸੋਹਜ ਸੁਹਣੱਪ ਹੈ,
The Name of the Lord is the beauty and delight of His servants.
हरि का नामु जन का रूप रंगु ॥
ਹਰਿਨਾਮੁਜਪਤਕਬਪਰੈਨਭੰਗੁ॥
ਪ੍ਰਭੂ ਦਾ ਨਾਮ ਜਪਦਿਆਂ (ਭਗਤ ਦੇ ਰਾਹ ਵਿਚ) ਕਦੇ (ਕੋਈ) ਅਟਕਾਉ ਨਹੀਂ ਪੈਂਦਾ।
Chanting the Lord's Name, one is never blocked by obstacles.
हरि नामु जपत कब परै न भंगु ॥
ਹਰਿਕਾਨਾਮੁਜਨਕੀਵਡਿਆਈ॥
ਪ੍ਰਭੂ ਦਾ ਨਾਮ (ਹੀ) ਭਗਤ ਦੀ ਪਤ-ਇੱਜ਼ਤ ਹੈ,
The Name of the Lord is the glorious greatness of His servants.
हरि का नामु जन की वडिआई ॥
ਹਰਿਕੈਨਾਮਿਜਨਸੋਭਾਪਾਈ॥
(ਕਿਉਂਕਿ) ਪ੍ਰਭੂ ਦੇ ਨਾਮ ਦੀ ਰਾਹੀਂ (ਹੀ) ਭਗਤਾਂ ਨੇ (ਜਗਤ ਵਿਚ) ਨਾਮਣਾ ਪਾਇਆ ਹੈ।
Through the Name of the Lord, His servants obtain honor.
हरि कै नामि जन सोभा पाई ॥
ਹਰਿਕਾਨਾਮੁਜਨਕਉਭੋਗਜੋਗ॥
(ਤਿਆਗੀ ਦਾ) ਜੋਗ (-ਸਾਧਨ) ਤੇ ਗ੍ਰਿਹਸਤੀ ਦਾ ਮਾਇਆ ਦਾ ਭੋਗ ਭਗਤ ਜਨ ਵਾਸਤੇ ਪ੍ਰਭੂ ਦਾ ਨਾਮ (ਹੀ) ਹੈ,
The Name of the Lord is the enjoyment and Yoga of His servants.
हरि का नामु जन कउ भोग जोग ॥
ਹਰਿਨਾਮੁਜਪਤਕਛੁਨਾਹਿਬਿਓਗੁ॥
ਪ੍ਰਭੂ ਦਾ ਨਾਮ ਜਪਦਿਆਂ (ਉਸ ਨੂੰ) ਕੋਈ ਦੁੱਖ ਕਲੇਸ਼ ਨਹੀਂ ਹੁੰਦਾ।
Chanting the Lord's Name, there is no separation from Him.
हरि नामु जपत कछु नाहि बिओगु ॥
ਜਨੁਰਾਤਾਹਰਿਨਾਮਕੀਸੇਵਾ॥
(ਪ੍ਰਭੂ ਦਾ) ਭਗਤ (ਸਦਾ) ਪ੍ਰਭੂ ਦੇ ਨਾਮ ਦੀ ਸੇਵਾ (ਸਿਮਰਨ) ਵਿਚ ਮਸਤ ਰਹਿੰਦਾ ਹੈ;
His servants are imbued with the service of the Lord's Name.
जनु राता हरि नाम की सेवा ॥
ਨਾਨਕਪੂਜੈਹਰਿਹਰਿਦੇਵਾ॥੬॥
ਹੇ ਨਾਨਕ! (ਭਗਤ ਸਦਾ) ਪ੍ਰਭੂ-ਦੇਵ ਨੂੰ ਪੂਜਦਾ ਹੈ ॥੬॥
O Nanak, worship the Lord, the Lord Divine, Har, Har. ||6||
नानक पूजै हरि हरि देवा ॥६॥
ਹਰਿਹਰਿਜਨਕੈਮਾਲੁਖਜੀਨਾ॥
ਪ੍ਰਭੂ ਦਾ ਨਾਮ ਭਗਤ ਦੇ ਵਾਸਤੇ ਮਾਲ ਧਨ ਹੈ,
The Lord's Name, Har, Har, is the treasure of wealth of His servants.
हरि हरि जन कै मालु खजीना ॥
ਹਰਿਧਨੁਜਨਕਉਆਪਿਪ੍ਰਭਿਦੀਨਾ॥
ਇਹ ਨਾਮ-ਰੂਪੀ ਧਨ ਪ੍ਰਭੂ ਨੇ ਆਪ ਆਪਣੇ ਭਗਤ ਨੂੰ ਦਿੱਤਾ ਹੈ।
The treasure of the Lord has been bestowed on His servants by God Himself.
हरि धनु जन कउ आपि प्रभि दीना ॥
ਹਰਿਹਰਿਜਨਕੈਓਟਸਤਾਣੀ॥
ਭਗਤ ਵਾਸਤੇ ਪ੍ਰਭੂ ਦਾ ਨਾਮ (ਹੀ) ਤਕੜਾ ਆਸਰਾ ਹੈ,
The Lord, Har, Har is the All-powerful Protection of His servants.
हरि हरि जन कै ओट सताणी ॥
ਹਰਿਪ੍ਰਤਾਪਿਜਨਅਵਰਨਜਾਣੀ॥
ਭਗਤਾਂ ਨੇ ਪ੍ਰਭੂ ਦੇ ਪ੍ਰਤਾਪ ਨਾਲ ਕਿਸੇ ਹੋਰ ਆਸਰੇ ਨੂੰ ਨਹੀਂ ਤੱਕਿਆ।
His servants know no other than the Lord's Magnificence.
हरि प्रतापि जन अवर न जाणी ॥
ਓਤਿਪੋਤਿਜਨਹਰਿਰਸਿਰਾਤੇ॥
ਭਗਤ ਜਨ ਪ੍ਰਭੂ-ਨਾਮ-ਰਸ ਵਿਚ ਪੂਰੇ ਤੌਰ ਤੇ ਭਿੱਜੇ ਰਹਿੰਦੇ ਹਨ,
Through and through, His servants are imbued with the Lord's Love.
ओति पोति जन हरि रसि राते ॥
ਸੁੰਨਸਮਾਧਿਨਾਮਰਸਮਾਤੇ॥
(ਅਤੇ) ਨਾਮ-ਰਸ ਦੇ ਮੱਤੇ ਹੋਏ (ਮਨ ਦਾ ਉਹ) ਟਿਕਾਉ (ਮਾਣਦੇ ਹਨ) ਜਿਥੇ ਕੋਈ ਫੁਰਨਾ ਨਹੀਂ ਹੁੰਦਾ।
In deepest Samaadhi, they are intoxicated with the essence of the Naam.
सुंन समाधि नाम रस माते ॥
ਆਠਪਹਰਜਨੁਹਰਿਹਰਿਜਪੈ॥
(ਪ੍ਰਭੂ ਦਾ) ਭਗਤ ਅੱਠੇ ਪਹਰ ਪ੍ਰਭੂ ਨੂੰ ਜਪਦਾ ਹੈ,
Twenty-four hours a day, His servants chant Har, Har.
आठ पहर जनु हरि हरि जपै ॥
ਹਰਿਕਾਭਗਤੁਪ੍ਰਗਟੁਨਹੀਛਪੈ॥
(ਜਗਤ ਵਿਚ) ਭਗਤ ਉੱਘਾ (ਹੋ ਜਾਂਦਾ ਹੈ) ਲੁਕਿਆ ਨਹੀਂ ਰਹਿੰਦਾ।
The devotees of the Lord are known and respected; they do not hide in secrecy.
हरि का भगतु प्रगटु नही छपै ॥
ਹਰਿਕੀਭਗਤਿਮੁਕਤਿਬਹੁਕਰੇ॥
ਪ੍ਰਭੂ ਦੀ ਭਗਤੀ ਬੇਅੰਤ ਜੀਵਾਂ ਨੂੰ (ਵਿਕਾਰਾਂ ਤੋਂ) ਖ਼ਲਾਸੀ ਦਿਵਾਉਂਦੀ ਹੈ;
Through devotion to the Lord, many have been liberated.
हरि की भगति मुकति बहु करे ॥
ਨਾਨਕਜਨਸੰਗਿਕੇਤੇਤਰੇ॥੭॥
ਹੇ ਨਾਨਕ! ਭਗਤ ਦੀ ਸੰਗਤਿ ਵਿਚ ਕਈ ਹੋਰ (ਭੀ) ਤਰ ਜਾਂਦੇ ਹਨ ॥੭॥
O Nanak, along with His servants, many others are saved. ||7||
नानक जन संगि केते तरे ॥७॥
ਪਾਰਜਾਤੁਇਹੁਹਰਿਕੋਨਾਮੁ॥
ਪ੍ਰਭੂ ਦਾ ਇਹ ਨਾਮ (ਹੀ) "ਪਾਰਜਾਤ" ਰੁੱਖ ਹੈ,
This Elysian Tree of miraculous powers is the Name of the Lord.
पारजातु इहु हरि को नामु ॥
ਕਾਮਧੇਨਹਰਿਹਰਿਗੁਣਗਾਮ॥
ਪ੍ਰਭੂ ਦੇ ਗੁਣ ਗਾਉਣੇ (ਹੀ ਇੱਛਾ-ਪੂਰਕ) "ਕਾਮਧੇਨ" ਹੈ।
The Khaamadhayn, the cow of miraculous powers, is the singing of the Glory of the Lord's Name, Har, Har.
कामधेन हरि हरि गुण गाम ॥
ਸਭਤੇਊਤਮਹਰਿਕੀਕਥਾ॥
ਪ੍ਰਭੂ ਦੀਆਂ (ਸਿਫ਼ਤ-ਸਾਲਾਹ ਦੀਆਂ) ਗੱਲਾਂ (ਹੋਰ) ਸਭ (ਗੱਲਾਂ) ਤੋਂ ਚੰਗੀਆਂ ਹਨ,
Highest of all is the Lord's Speech.
सभ ते ऊतम हरि की कथा ॥
ਨਾਮੁਸੁਨਤਦਰਦਦੁਖਲਥਾ॥
(ਕਿਉਂਕਿ ਪ੍ਰਭੂ ਦਾ) ਨਾਮ ਸੁਣਿਆਂ ਸਾਰੇ ਦੁਖ ਦਰਦ ਲਹਿ ਜਾਂਦੇ ਹਨ।
Hearing the Naam, pain and sorrow are removed.
नामु सुनत दरद दुख लथा ॥
ਨਾਮਕੀਮਹਿਮਾਸੰਤਰਿਦਵਸੈ॥
(ਪ੍ਰਭੂ ਦੇ) ਨਾਮ ਦੀ ਵਡਿਆਈ ਸੰਤਾਂ ਦੇ ਹਿਰਦੇ ਵਿਚ ਵੱਸਦੀ ਹੈ,
The Glory of the Naam abides in the hearts of His Saints.
नाम की महिमा संत रिद वसै ॥
ਸੰਤਪ੍ਰਤਾਪਿਦੁਰਤੁਸਭੁਨਸੈ॥
(ਅਤੇ) ਸੰਤਾਂ ਦੇ ਪ੍ਰਤਾਪ ਨਾਲ ਸਾਰਾ ਪਾਪ ਦੂਰ ਹੋ ਜਾਂਦਾ ਹੈ।
By the Saint's kind intervention, all guilt is dispelled.
संत प्रतापि दुरतु सभु नसै ॥
ਸੰਤਕਾਸੰਗੁਵਡਭਾਗੀਪਾਈਐ॥
ਵੱਡੇ ਭਾਗਾਂ ਨਾਲ ਸੰਤਾਂ ਦੀ ਸੰਗਤਿ ਮਿਲਦੀ ਹੈ,
The Society of the Saints is obtained by great good fortune.
संत का संगु वडभागी पाईऐ ॥
ਸੰਤਕੀਸੇਵਾਨਾਮੁਧਿਆਈਐ॥
(ਅਤੇ) ਸੰਤਾਂ ਦੀ ਸੇਵਾ (ਕੀਤਿਆਂ) (ਪ੍ਰਭੂ ਦਾ) ਨਾਮ ਸਿਮਰੀਦਾ ਹੈ।
Serving the Saint, one meditates on the Naam.
संत की सेवा नामु धिआईऐ ॥
ਨਾਮਤੁਲਿਕਛੁਅਵਰੁਨਹੋਇ॥
ਪ੍ਰਭੂ-ਨਾਮ ਦੇ ਬਰਾਬਰ ਹੋਰ ਕੋਈ (ਪਦਾਰਥ) ਨਹੀਂ,
There is nothing equal to the Naam.
नाम तुलि कछु अवरु न होइ ॥
ਨਾਨਕਗੁਰਮੁਖਿਨਾਮੁਪਾਵੈਜਨੁਕੋਇ॥੮॥੨॥
ਹੇ ਨਾਨਕ! ਗੁਰੂ ਦੇ ਸਨਮੁਖ ਹੋ ਕੇ ਕੋਈ ਵਿਰਲਾ ਮਨੁੱਖ ਨਾਮ (ਦੀ ਦਾਤਿ) ਲੱਭਦਾ ਹੈ ॥੮॥੨॥
O Nanak, rare are those, who, as Gurmukh, obtain the Naam. ||8||2||
नानक गुरमुखि नामु पावै जनु कोइ ॥८॥२॥
ਬਹੁਸਾਸਤ੍ਰਬਹੁਸਿਮ੍ਰਿਤੀਪੇਖੇਸਰਬਢਢੋਲਿ॥
ਬਹੁਤ ਸ਼ਾਸਤ੍ਰ ਤੇ ਬਹੁ ਸਿੰਮ੍ਰਿਤੀਆਂ, ਸਾਰੇ (ਅਸਾਂ) ਖੋਜ ਕੇ ਵੇਖੇ ਹਨ; (ਇਹ ਪੁਸਤਕ ਕਈ ਤਰ੍ਹਾਂ ਦੀ ਗਿਆਨ-ਚਰਚਾ ਤੇ ਕਈ ਧਾਰਮਿਕ ਤੇ ਭਾਈਚਾਰਕ ਰਸਮਾਂ ਸਿਖਾਉਂਦੇ ਹਨ)
The many Shaastras and the many Simritees - I have seen and searched through them all.
बहु सासत्र बहु सिम्रिती पेखे सरब ढढोलि ॥
ਪੂਜਸਿਨਾਹੀਹਰਿਹਰੇਨਾਨਕਨਾਮਅਮੋਲ॥੧॥
(ਪਰ ਇਹ) ਅਕਾਲ ਪੁਰਖ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ। ਹੇ ਨਾਨਕ! (ਪ੍ਰਭੂ ਦੇ) ਨਾਮ ਦਾ ਮੁੱਲ ਨਹੀਂ ਪਾਇਆ ਜਾ ਸਕਦਾ ॥੧॥
They are not equal to Har, Haray - O Nanak, the Lord's Invaluable Name. ||1||
पूजसि नाही हरि हरे नानक नाम अमोल ॥१॥
ਅਸਟਪਦੀ॥
Ashtapadee:
असटपदी ॥
ਜਾਪਤਾਪਗਿਆਨਸਭਿਧਿਆਨ॥
(ਜੇ ਕੋਈ) (ਵੇਦ-ਮੰਤ੍ਰਾਂ ਦੇ) ਜਾਪ ਕਰੇ, (ਸਰੀਰ ਨੂੰ ਧੂਣੀਆਂ ਨਾਲ) ਤਪਾਏ, (ਹੋਰ) ਕਈ ਗਿਆਨ (ਦੀਆਂ ਗੱਲਾਂ ਕਰੇ) ਤੇ (ਦੇਵਤਿਆਂ ਦੇ) ਧਿਆਨ ਧਰੇ,
Chanting, intense meditation, spiritual wisdom and all meditations;
जाप ताप गिआन सभि धिआन ॥
ਖਟਸਾਸਤ੍ਰਸਿਮ੍ਰਿਤਿਵਖਿਆਨ॥
ਛੇ ਸ਼ਾਸਤ੍ਰਾਂ ਤੇ ਸਿਮ੍ਰਿਤੀਆਂ ਦਾ ਉਪਦੇਸ਼ ਕਰੇ;
the six schools of philosophy and sermons on the scriptures;
खट सासत्र सिम्रिति वखिआन ॥
ਜੋਗਅਭਿਆਸਕਰਮਧ੍ਰਮਕਿਰਿਆ॥
ਜੋਗ ਦੇ ਸਾਧਨ ਕਰੇ, ਕਰਮ ਕਾਂਡੀ ਧਰਮ ਦੀ ਕ੍ਰਿਆ ਕਰੇ,
the practice of Yoga and righteous conduct;
जोग अभिआस करम ध्रम किरिआ ॥
ਸਗਲਤਿਆਗਿਬਨਮਧੇਫਿਰਿਆ॥
(ਜਾਂ) ਸਾਰੇ (ਕੰਮ) ਛੱਡ ਕੇ ਜੰਗਲਾਂ ਵਿਚ ਭਉਂਦਾ ਫਿਰੇ;
the renunciation of everything and wandering around in the wilderness;
सगल तिआगि बन मधे फिरिआ ॥
ਅਨਿਕਪ੍ਰਕਾਰਕੀਏਬਹੁਜਤਨਾ॥
ਅਨੇਕਾਂ ਕਿਸਮਾਂ ਦੇ ਬੜੇ ਜਤਨ ਕਰੇ,
the performance of all sorts of works;
अनिक प्रकार कीए बहु जतना ॥
ਪੁੰਨਦਾਨਹੋਮੇਬਹੁਰਤਨਾ॥
ਪੁੰਨਦਾਨ ਕਰੇ ਤੇ ਬਹੁਤ ਸਾਰਾ ਘਿਉ ਹਵਨ ਕਰੇ,
donations to charities and offerings of jewels to fire;
पुंन दान होमे बहु रतना ॥
ਸਰੀਰੁਕਟਾਇਹੋਮੈਕਰਿਰਾਤੀ॥
ਆਪਣੇ ਸਰੀਰ ਨੂੰ ਰਤੀ ਰਤੀ ਕਰ ਕੇ ਕਟਾਵੇ ਤੇ ਅੱਗ ਵਿਚ ਸਾੜ ਦੇਵੇ,
cutting the body apart and making the pieces into ceremonial fire offerings;
सरीरु कटाइ होमै करि राती ॥
ਵਰਤਨੇਮਕਰੈਬਹੁਭਾਤੀ॥
ਕਈ ਕਿਸਮਾਂ ਦੇ ਵਰਤਾਂ ਦੇ ਬੰਧੇਜ ਕਰੇ;
keeping fasts and making vows of all sorts
वरत नेम करै बहु भाती ॥
ਨਹੀਤੁਲਿਰਾਮਨਾਮਬੀਚਾਰ॥
(ਪਰ ਇਹ ਸਾਰੇ ਹੀ) ਪ੍ਰਭੂ ਦੇ ਨਾਮ ਦੀ ਵਿਚਾਰ ਦੇ ਬਰਾਬਰ ਨਹੀਂ ਹਨ,
- none of these are equal to the contemplation of the Name of the Lord,
नही तुलि राम नाम बीचार ॥
ਨਾਨਕਗੁਰਮੁਖਿਨਾਮੁਜਪੀਐਇਕਬਾਰ॥੧॥
(ਭਾਵੇਂ) ਹੇ ਨਾਨਕ! ਇਹ ਨਾਮ ਇਕ ਵਾਰੀ (ਭੀ) ਗੁਰੂ ਦੇ ਸਨਮੁਖ ਹੋ ਕੇ ਜਪਿਆ ਜਾਏ ॥੧॥
O Nanak, if, as Gurmukh, one chants the Naam, even once. ||1||
नानक गुरमुखि नामु जपीऐ इक बार ॥१॥
ਨਉਖੰਡਪ੍ਰਿਥਮੀਫਿਰੈਚਿਰੁਜੀਵੈ॥
(ਜੇ ਕੋਈ ਮਨੁੱਖ) ਸਾਰੀ ਧਰਤੀ ਤੇ ਫਿਰੇ, ਲੰਮੀ ਉਮਰ ਤਕ ਜੀਊਂਦਾ ਰਹੇ,
You may roam over the nine continents of the world and live a very long life;
नउ खंड प्रिथमी फिरै चिरु जीवै ॥
ਮਹਾਉਦਾਸੁਤਪੀਸਰੁਥੀਵੈ॥
(ਜਗਤ ਵਲੋਂ) ਬਹੁਤ ਉਪਰਾਮ ਹੋ ਕੇ ਵੱਡਾ ਤਪੀ ਬਣ ਜਾਏ;
you may become a great ascetic and a master of disciplined meditation
महा उदासु तपीसरु थीवै ॥
ਅਗਨਿਮਾਹਿਹੋਮਤਪਰਾਨ॥
ਅੱਗ ਵਿਚ (ਆਪਣੀ) ਜਿੰਦ ਹਵਨ ਕਰ ਦੇਵੇ;
and burn yourself in fire;
अगनि माहि होमत परान ॥
ਕਨਿਕਅਸ੍ਵਹੈਵਰਭੂਮਿਦਾਨ॥
ਸੋਨਾ, ਘੋੜੇ, ਵਧੀਆ ਘੋੜੇ ਤੇ ਜ਼ਿਮੀਂ ਦਾਨ ਕਰੇ;
you may give away gold, horses, elephants and land;
कनिक अस्व हैवर भूमि दान ॥
ਨਿਉਲੀਕਰਮਕਰੈਬਹੁਆਸਨ॥
ਨਿਉਲੀ ਕਰਮ ਤੇ ਹੋਰ ਬਹੁਤ ਸਾਰੇ (ਯੋਗ) ਆਸਨ ਕਰੇ,
you may practice techniques of inner cleansing and all sorts of Yogic postures;
निउली करम करै बहु आसन ॥
ਜੈਨਮਾਰਗਸੰਜਮਅਤਿਸਾਧਨ॥
ਜੈਨੀਆਂ ਦੇ ਰਸਤੇ (ਚੱਲ ਕੇ) ਬੜੇ ਕਠਿਨ ਸਾਧਨ ਤੇ ਸੰਜਮ ਕਰੇ;
you may adopt the self-mortifying ways of the Jains and great spiritual disciplines;
जैन मारग संजम अति साधन ॥
ਨਿਮਖਨਿਮਖਕਰਿਸਰੀਰੁਕਟਾਵੈ॥
ਸਰੀਰ ਨੂੰ ਰਤਾ ਰਤਾ ਕਰ ਕੇ ਕਟਾ ਦੇਵੇ,
piece by piece, you may cut your body apart;
निमख निमख करि सरीरु कटावै ॥
ਤਉਭੀਹਉਮੈਮੈਲੁਨਜਾਵੈ॥
ਤਾਂ ਭੀ (ਮਨ ਦੀ) ਹਉਮੈ ਦੀ ਮੈਲ ਦੂਰ ਨਹੀਂ ਹੁੰਦੀ।
but even so, the filth of your ego shall not depart.
तउ भी हउमै मैलु न जावै ॥
ਹਰਿਕੇਨਾਮਸਮਸਰਿਕਛੁਨਾਹਿ॥
(ਅਜੇਹਾ) ਕੋਈ (ਉੱਦਮ) ਪ੍ਰਭੂ ਦੇ ਨਾਮ ਦੇ ਬਰਾਬਰ ਨਹੀਂ ਹੈ;
There is nothing equal to the Name of the Lord.
हरि के नाम समसरि कछु नाहि ॥
ਨਾਨਕਗੁਰਮੁਖਿਨਾਮੁਜਪਤਗਤਿਪਾਹਿ॥੨॥
ਹੇ ਨਾਨਕ! ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਨਾਮ ਜਪਦੇ ਹਨ ਉਹ ਉੱਚੀ ਆਤਮਕ ਅਵਸਥਾ ਹਾਸਲ ਕਰਦੇ ਹਨ ॥੨॥
O Nanak, as Gurmukh, chant the Naam, and obtain salvation. ||2||
नानक गुरमुखि नामु जपत गति पाहि ॥२॥
ਮਨਕਾਮਨਾਤੀਰਥਦੇਹਛੁਟੈ॥
(ਕਈ ਪ੍ਰਾਣੀਆਂ ਦੇ) ਮਨ ਦੀ ਇੱਛਾ (ਹੁੰਦੀ ਹੈ ਕਿ) ਤੀਰਥਾਂ ਤੇ (ਜਾ ਕੇ) ਸਰੀਰਕ ਚੋਲਾ ਛੱਡਿਆ ਜਾਏ,
With your mind filled with desire, you may give up your body at a sacred shrine of pilgrimage;
मन कामना तीरथ देह छुटै ॥
ਗਰਬੁਗੁਮਾਨੁਨਮਨਤੇਹੁਟੈ॥
(ਪਰ ਇਸ ਤਰ੍ਹਾਂ ਭੀ) ਹਉਮੈ ਅਹੰਕਾਰ ਮਨ ਵਿਚੋਂ ਘਟਦਾ ਨਹੀਂ।
but even so, egotistical pride shall not be removed from your mind.
गरबु गुमानु न मन ते हुटै ॥
ਸੋਚਕਰੈਦਿਨਸੁਅਰੁਰਾਤਿ॥
(ਮਨੁੱਖ) ਦਿਨ ਤੇ ਰਾਤ (ਭਾਵ, ਸਦਾ) (ਤੀਰਥਾਂ ਤੇ) ਇਸ਼ਨਾਨ ਕਰੇ,
You may practice cleansing day and night,
सोच करै दिनसु अरु राति ॥
ਮਨਕੀਮੈਲੁਨਤਨਤੇਜਾਤਿ॥
(ਫੇਰ ਭੀ) ਮਨ ਦੀ ਮੈਲ ਸਰੀਰ ਧੋਤਿਆਂ ਨਹੀਂ ਜਾਂਦੀ।
but the filth of your mind shall not leave your body.
मन की मैलु न तन ते जाति ॥
ਇਸੁਦੇਹੀਕਉਬਹੁਸਾਧਨਾਕਰੈ॥
(ਜੇ) ਇਸ ਸਰੀਰ ਨੂੰ (ਸਾਧਨ ਦੀ ਖ਼ਾਤਰ) ਕਈ ਜਤਨ ਭੀ ਕਰੇ,
You may subject your body to all sorts of disciplines,
इसु देही कउ बहु साधना करै ॥
ਮਨਤੇਕਬਹੂਨਬਿਖਿਆਟਰੈ॥
(ਤਾਂ ਭੀ) ਕਦੇ ਮਨ ਤੋਂ ਮਾਇਆ (ਦਾ ਪ੍ਰਭਾਵ) ਨਹੀਂ ਟਲਦਾ।
but your mind will never be rid of its corruption.
मन ते कबहू न बिखिआ टरै ॥
ਜਲਿਧੋਵੈਬਹੁਦੇਹਅਨੀਤਿ॥
(ਜੇ) ਇਸ ਨਾਸਵੰਤ ਸਰੀਰ ਨੂੰ ਕਈ ਵਾਰ ਪਾਣੀ ਨਾਲ ਭੀ ਧੋਵੇ,
You may wash this transitory body with loads of water,
जलि धोवै बहु देह अनीति ॥
ਸੁਧਕਹਾਹੋਇਕਾਚੀਭੀਤਿ॥
(ਤਾਂ ਭੀ ਇਹ ਸਰੀਰ ਰੂਪੀ) ਕੱਚੀ ਕੰਧ ਕਿਥੇ ਪਵਿਤ੍ਰ ਹੋ ਸਕਦੀ ਹੈ?
but how can a wall of mud be washed clean?
सुध कहा होइ काची भीति ॥
ਮਨਹਰਿਕੇਨਾਮਕੀਮਹਿਮਾਊਚ॥
ਹੇ ਮਨ! ਪ੍ਰਭੂ ਦੇ ਨਾਮ ਦੀ ਵਡਿਆਈ ਬਹੁਤ ਵੱਡੀ ਹੈ।
O my mind, the Glorious Praise of the Name of the Lord is the highest;
मन हरि के नाम की महिमा ऊच ॥
ਨਾਨਕਨਾਮਿਉਧਰੇਪਤਿਤਬਹੁਮੂਚ॥੩॥
ਹੇ ਨਾਨਕ! ਨਾਮ ਦੀ ਬਰਕਤਿ ਨਾਲ ਅਣਗਿਣਤ ਮੰਦ-ਕਰਮੀ ਜੀਵ (ਵਿਕਾਰਾਂ ਤੋਂ) ਬਚ ਜਾਂਦੇ ਹਨ ॥੩॥
O Nanak, the Naam has saved so many of the worst sinners. ||3||
नानक नामि उधरे पतित बहु मूच ॥३॥
ਬਹੁਤੁਸਿਆਣਪਜਮਕਾਭਉਬਿਆਪੈ॥
(ਜੀਵ ਦੀ) ਬਹੁਤੀ ਚਤੁਰਾਈ (ਦੇ ਕਾਰਣ) ਜਮਾਂ ਦਾ ਡਰ (ਜੀਵ ਨੂੰ) ਆ ਦਬਾਂਦਾ ਹੈ,
Even with great cleverness, the fear of death clings to you.
बहुतु सिआणप जम का भउ बिआपै ॥
ਅਨਿਕਜਤਨਕਰਿਤ੍ਰਿਸਨਨਾਧ੍ਰਾਪੈ॥
(ਕਿਉਂਕਿ ਚਤੁਰਾਈ ਦੇ) ਅਨੇਕਾਂ ਜਤਨ ਕੀਤਿਆਂ (ਮਾਇਆ ਦੀ) ਤ੍ਰਿਹ ਨਹੀਂ ਮੁੱਕਦੀ।
You try all sorts of things, but your thirst is still not satisfied.
अनिक जतन करि त्रिसन ना ध्रापै ॥
ਭੇਖਅਨੇਕਅਗਨਿਨਹੀਬੁਝੈ॥
ਅਨੇਕਾਂ (ਧਾਰਮਿਕ) ਭੇਖ ਕੀਤਿਆਂ (ਤ੍ਰਿਸ਼ਨਾ ਦੀ) ਅੱਗ ਨਹੀਂ ਬੁੱਝਦੀ,
Wearing various religious robes, the fire is not extinguished.
भेख अनेक अगनि नही बुझै ॥
ਕੋਟਿਉਪਾਵਦਰਗਹਨਹੀਸਿਝੈ॥
(ਇਹੋ ਜਿਹੇ) ਕ੍ਰੋੜਾਂ ਤਰੀਕੇ (ਵਰਤਿਆਂ ਭੀ ਪ੍ਰਭੂ ਦੀ) ਦਰਗਾਹ ਵਿਚ ਸੁਰਖ਼ਰੂ ਨਹੀਂ ਹੋਈਦਾ।
Even making millions of efforts, you shall not be accepted in the Court of the Lord.
कोटि उपाव दरगह नही सिझै ॥
ਛੂਟਸਿਨਾਹੀਊਭਪਇਆਲਿ॥
(ਇਹਨਾਂ ਜਤਨਾਂ ਨਾਲ) ਜੀਵ ਚਾਹੇ ਅਕਾਸ਼ ਤੇ ਚੜ੍ਹ ਜਾਏ, ਚਾਹੇ ਪਤਾਲ ਵਿਚ ਲੁਕ ਜਾਏ,
You cannot escape to the heavens, or to the nether regions,
छूटसि नाही ऊभ पइआलि ॥
ਮੋਹਿਬਿਆਪਹਿਮਾਇਆਜਾਲਿ॥
(ਮਾਇਆ ਤੋਂ) ਬਚ ਨਹੀਂ ਸਕਦਾ, (ਸਗੋਂ) ਜੀਵ ਮਾਇਆ ਦੇ ਜਾਲ ਵਿਚ ਤੇ ਮੋਹ ਵਿਚ ਫਸਦੇ ਹਨ।
if you are entangled in emotional attachment and the net of Maya.
मोहि बिआपहि माइआ जालि ॥
ਅਵਰਕਰਤੂਤਿਸਗਲੀਜਮੁਡਾਨੈ॥
(ਨਾਮ ਤੋਂ ਬਿਨਾ) ਹੋਰ ਸਾਰੀਆਂ ਕਰਤੂਤਾਂ ਨੂੰ ਜਮਰਾਜ ਡੰਨ ਲਾਂਦਾ ਹੈ,
All other efforts are punished by the Messenger of Death,
अवर करतूति सगली जमु डानै ॥
ਗੋਵਿੰਦਭਜਨਬਿਨੁਤਿਲੁਨਹੀਮਾਨੈ॥
ਪ੍ਰਭੂ ਦੇ ਭਜਨ ਤੋਂ ਬਿਨਾਂ ਰਤਾ ਭੀ ਨਹੀਂ ਪਤੀਜਦਾ।
which accepts nothing at all, except meditation on the Lord of the Universe.
गोविंद भजन बिनु तिलु नही मानै ॥
ਹਰਿਕਾਨਾਮੁਜਪਤਦੁਖੁਜਾਇ॥
(ਜੋ ਮਨੁੱਖ) ਹਰਿ-ਨਾਮ ਉਚਾਰਦਾ ਹੈ ਉਸ ਦਾ ਦੁੱਖ (ਪ੍ਰਭੂ ਦਾ ਨਾਮ ਜਪਦਿਆਂ) ਦੂਰ ਹੋ ਜਾਂਦਾ ਹੈ)
Chanting the Name of the Lord, sorrow is dispelled.
हरि का नामु जपत दुखु जाइ ॥
ਨਾਨਕਬੋਲੈਸਹਜਿਸੁਭਾਇ॥੪॥
ਹੇ ਨਾਨਕ! (ਜਦੋਂ ਉਹ) ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰੇਮ ਨਾਲ (ਹਰਿ-ਨਾਮ) ਉਚਾਰਦਾ ਹੈ ॥੪॥
O Nanak, chant it with intuitive ease. ||4||
नानक बोलै सहजि सुभाइ ॥४॥
ਚਾਰਿਪਦਾਰਥਜੇਕੋਮਾਗੈ॥
ਜੇ ਕੋਈ ਮਨੁੱਖ (ਧਰਮ, ਅਰਥ, ਕਾਮ, ਮੋਖ) ਚਾਰ ਪਦਾਰਥਾਂ ਦਾ ਲੋੜਵੰਦ ਹੋਵੇ,
One who prays for the four cardinal blessings
चारि पदारथ जे को मागै ॥
ਸਾਧਜਨਾਕੀਸੇਵਾਲਾਗੈ॥
(ਤਾਂ ਉਸ ਨੂੰ ਚਾਹੀਦਾ ਹੈ ਕਿ) ਗੁਰਮੁਖਾਂ ਦੀ ਸੇਵਾ ਵਿਚ ਲੱਗੇ।
should commit himself to the service of the Saints.
साध जना की सेवा लागै ॥
ਜੇਕੋਆਪੁਨਾਦੂਖੁਮਿਟਾਵੈ॥
ਜੇ ਕੋਈ ਮਨੁੱਖ ਆਪਣਾ ਦੁੱਖ ਮਿਟਾਣਾ ਚਾਹੇ,
If you wish to erase your sorrows,
जे को आपुना दूखु मिटावै ॥
ਹਰਿਹਰਿਨਾਮੁਰਿਦੈਸਦਗਾਵੈ॥
ਤਾਂ ਪ੍ਰਭੂ ਦਾ ਨਾਮ ਸਦਾ ਹਿਰਦੇ ਵਿਚ ਸਿਮਰੇ।
sing the Name of the Lord, Har, Har, within your heart.
हरि हरि नामु रिदै सद गावै ॥
ਜੇਕੋਅਪੁਨੀਸੋਭਾਲੋਰੈ॥
ਜੇ ਕੋਈ ਮਨੁੱਖ ਆਪਣੀ ਸੋਭਾ ਚਾਹੁੰਦਾ ਹੋਵੇ ਹੈ,
If you long for honor for yourself,
जे को अपुनी सोभा लोरै ॥
ਸਾਧਸੰਗਿਇਹਹਉਮੈਛੋਰੈ॥
ਤਾਂ ਸਤਸੰਗ ਵਿਚ (ਰਹਿ ਕੇ) ਇਸ ਹਉਮੈ ਦਾ ਤਿਆਗ ਕਰੇ।
then renounce your ego in the Saadh Sangat, the Company of the Holy.
साधसंगि इह हउमै छोरै ॥
ਜੇਕੋਜਨਮਮਰਣਤੇਡਰੈ॥
ਜੇ ਕੋਈ ਮਨੁੱਖ ਜਨਮ ਮਰਨ (ਦੇ ਗੇੜ) ਤੋਂ ਡਰਦਾ ਹੋਵੇ,
If you fear the cycle of birth and death,
जे को जनम मरण ते डरै ॥
ਸਾਧਜਨਾਕੀਸਰਨੀਪਰੈ॥
ਤਾਂ ਉਹ ਸੰਤਾਂ ਦੀ ਚਰਨੀਂ ਲੱਗੇ।
then seek the Sanctuary of the Holy.
साध जना की सरनी परै ॥
ਜਿਸੁਜਨਕਉਪ੍ਰਭਦਰਸਪਿਆਸਾ॥
ਜਿਸ ਮਨੁੱਖ ਨੂੰ ਪ੍ਰਭੂ ਦੇ ਦੀਦਾਰ ਦੀ ਤਾਂਘ ਹੈ,
Those who thirst for the Blessed Vision of God's Darshan
जिसु जन कउ प्रभ दरस पिआसा ॥
ਨਾਨਕਤਾਕੈਬਲਿਬਲਿਜਾਸਾ॥੫॥
ਹੇ ਨਾਨਕ! (ਆਖ ਕਿ) ਮੈਂ ਉਸ ਤੋਂ ਸਦਾ ਸਦਕੇ ਜਾਵਾਂ ॥੫॥
- Nanak is a sacrifice, a sacrifice to them. ||5||
नानक ता कै बलि बलि जासा ॥५॥
ਸਗਲਪੁਰਖਮਹਿਪੁਰਖੁਪ੍ਰਧਾਨੁ॥
(ਉਹ) ਮਨੁੱਖ ਸਾਰੇ ਮਨੁੱਖਾਂ ਵਿਚੋਂ ਵੱਡਾ ਹੈ,
Among all persons, the supreme person is the one
सगल पुरख महि पुरखु प्रधानु ॥
ਸਾਧਸੰਗਿਜਾਕਾਮਿਟੈਅਭਿਮਾਨੁ॥
ਸਤ ਸੰਗ ਵਿਚ (ਰਹਿ ਕੇ) ਜਿਸ ਮਨੁੱਖ ਦਾ ਅਹੰਕਾਰ ਮਿਟ ਜਾਂਦਾ ਹੈ।
who gives up his egotistical pride in the Company of the Holy.
साधसंगि जा का मिटै अभिमानु ॥
ਆਪਸਕਉਜੋਜਾਣੈਨੀਚਾ॥
ਜੋ ਮਨੁੱਖ ਆਪਣੇ ਆਪ ਨੂੰ (ਸਾਰਿਆਂ ਨਾਲੋਂ) ਮੰਦ-ਕਰਮੀ ਖ਼ਿਆਲ ਕਰਦਾ ਹੈ,
One who sees himself as lowly,
आपस कउ जो जाणै नीचा ॥
ਸੋਊਗਨੀਐਸਭਤੇਊਚਾ॥
ਉਸ ਨੂੰ ਸਾਰਿਆਂ ਨਾਲੋਂ ਚੰਗਾ ਸਮਝਣਾ ਚਾਹੀਦਾ ਹੈ।
shall be accounted as the highest of all.
सोऊ गनीऐ सभ ते ऊचा ॥
ਜਾਕਾਮਨੁਹੋਇਸਗਲਕੀਰੀਨਾ॥
ਜਿਸ ਮਨੁੱਖ ਦਾ ਮਨ ਸਭਨਾਂ ਦੇ ਚਰਨਾਂ ਦੀ ਧੂੜ ਹੁੰਦਾ ਹੈ (ਭਾਵ, ਜੋ ਸਭ ਨਾਲ ਗਰੀਬੀ-ਸੁਭਾਉ ਵਰਤਦਾ ਹੈ)
One whose mind is the dust of all,
जा का मनु होइ सगल की रीना ॥
ਹਰਿਹਰਿਨਾਮੁਤਿਨਿਘਟਿਘਟਿਚੀਨਾ॥
ਉਸ ਮਨੁੱਖ ਨੇ ਹਰੇਕ ਸਰੀਰ ਵਿਚ ਪ੍ਰਭੂ ਦੀ ਸੱਤਾ ਪਛਾਣ ਲਈ ਹੈ।
recognizes the Name of the Lord, Har, Har, in each and every heart.
हरि हरि नामु तिनि घटि घटि चीना ॥
ਮਨਅਪੁਨੇਤੇਬੁਰਾਮਿਟਾਨਾ॥
ਜਿਸ ਨੇ ਆਪਣੇ ਮਨ ਵਿਚੋਂ ਬੁਰਾਈ ਮਿਟਾ ਦਿੱਤੀ ਹੈ,
One who eradicates cruelty from within his own mind,
मन अपुने ते बुरा मिटाना ॥
ਪੇਖੈਸਗਲਸ੍ਰਿਸਟਿਸਾਜਨਾ॥
ਉਹ ਸਾਰੀ ਸ੍ਰਿਸ਼ਟੀ (ਦੇ ਜੀਵਾਂ ਨੂੰ ਆਪਣਾ) ਮਿਤ੍ਰ ਵੇਖਦਾ ਹੈ।
looks upon all the world as his friend.
पेखै सगल स्रिसटि साजना ॥
ਸੂਖਦੂਖਜਨਸਮਦ੍ਰਿਸਟੇਤਾ॥
(ਇਹੋ ਜਿਹੇ) ਮਨੁੱਖ ਸੁਖਾਂ ਤੇ ਦੁਖਾਂ ਨੂੰ ਇਕੋ ਜਿਹਾ ਸਮਝਦੇ ਹਨ,
One who looks upon pleasure and pain as one and the same,
सूख दूख जन सम द्रिसटेता ॥
ਨਾਨਕਪਾਪਪੁੰਨਨਹੀਲੇਪਾ॥੬॥
ਹੇ ਨਾਨਕ! (ਤਾਹੀਏਂ) ਪਾਪ ਤੇ ਪੁੰਨ ਦਾ ਉਹਨਾਂ ਉਤੇ ਅਸਰ ਨਹੀਂ ਹੁੰਦਾ (ਭਾਵ, ਨਾਹ ਕੋਈ ਮੰਦਾ ਕਰਮ ਉਹਨਾਂ ਦੇ ਮਨ ਨੂੰ ਫਸਾ ਸਕਦਾ ਹੈ, ਤੇ ਨਾਹ ਹੀ ਸੁਰਗ ਆਦਿਕ ਦਾ ਲਾਲਚ ਕਰ ਕੇ ਜਾਂ ਦੁੱਖ ਕਲੇਸ਼ ਤੋਂ ਡਰ ਕੇ ਉਹ ਪੁੰਨ ਕਰਮ ਕਰਦੇ ਹਨ, ਉਹਨਾਂ ਦਾ ਸੁਭਾਵ ਹੀ ਨੇਕੀ ਕਰਨਾ ਬਣ ਜਾਂਦਾ ਹੈ) ॥੬॥
O Nanak, is not affected by sin or virtue. ||6||
नानक पाप पुंन नही लेपा ॥६॥
ਨਿਰਧਨਕਉਧਨੁਤੇਰੋਨਾਉ॥
(ਹੇ ਪ੍ਰਭੂ) ਕੰਗਾਲ ਵਾਸਤੇ ਤੇਰਾ ਨਾਮ ਹੀ ਧਨ ਹੈ,
To the poor, Your Name is wealth.
निरधन कउ धनु तेरो नाउ ॥
ਨਿਥਾਵੇਕਉਨਾਉਤੇਰਾਥਾਉ॥
ਨਿਆਸਰੇ ਨੂੰ ਤੇਰਾ ਆਸਰਾ ਹੈ।
To the homeless, Your Name is home.
निथावे कउ नाउ तेरा थाउ ॥
ਨਿਮਾਨੇਕਉਪ੍ਰਭਤੇਰੋਮਾਨੁ॥
ਨਿਮਾਣੇ ਵਾਸਤੇ ਤੇਰਾ (ਨਾਮ), ਹੇ ਪ੍ਰਭੂ! ਆਦਰ ਮਾਣ ਹੈ,
To the dishonored, You, O God, are honor.
निमाने कउ प्रभ तेरो मानु ॥
ਸਗਲਘਟਾਕਉਦੇਵਹੁਦਾਨੁ॥
ਤੂੰ ਸਾਰੇ ਜੀਵਾਂ ਨੂੰ ਦਾਤਾਂ ਦੇਂਦਾ ਹੈਂ।
To all, You are the Giver of gifts.
सगल घटा कउ देवहु दानु ॥
ਕਰਨਕਰਾਵਨਹਾਰਸੁਆਮੀ॥
ਤੂੰ ਆਪ ਹੀ ਸਭ ਕੁਝ ਕਰਦਾ ਹੈਂ, ਤੇ, ਆਪ ਹੀ ਕਰਾਉਂਦਾ ਹੈਂ।
O Creator Lord, Cause of causes, O Lord and Master,
करन करावनहार सुआमी ॥
ਸਗਲਘਟਾਕੇਅੰਤਰਜਾਮੀ॥
ਹੇ ਸੁਆਮੀ! ਹੇ ਸਾਰੇ ਪ੍ਰਾਣੀਆਂ ਦੇ ਦਿਲ ਦੀ ਜਾਣਨ ਵਾਲੇ!
Inner-knower, Searcher of all hearts:
सगल घटा के अंतरजामी ॥
ਅਪਨੀਗਤਿਮਿਤਿਜਾਨਹੁਆਪੇ॥
ਹੇ ਪ੍ਰਭੂ! ਤੂੰ ਆਪਣੀ ਹਾਲਤ ਤੇ ਆਪਣੀ (ਵਡਿਆਈ ਦੀ) ਮਰਯਾਦਾ ਆਪ ਹੀ ਜਾਣਦਾ ਹੈਂ;
You alone know Your own condition and state.
अपनी गति मिति जानहु आपे ॥
ਆਪਨਸੰਗਿਆਪਿਪ੍ਰਭਰਾਤੇ॥
ਤੂੰ ਆਪਣੇ ਆਪ ਵਿਚ ਆਪ ਹੀ ਮਗਨ ਹੈਂ।
You Yourself, God, are imbued with Yourself.
आपन संगि आपि प्रभ राते ॥
ਤੁਮੑਰੀਉਸਤਤਿਤੁਮਤੇਹੋਇ॥
(ਹੇ ਪ੍ਰਭੂ!) ਤੇਰੀ ਵਡਿਆਈ ਤੈਥੋਂ ਹੀ (ਬਿਆਨ) ਹੋ ਸਕਦੀ ਹੈ,
You alone can celebrate Your Praises.
तुमरी उसतति तुम ते होइ ॥
ਨਾਨਕਅਵਰੁਨਜਾਨਸਿਕੋਇ॥੭॥
ਹੇ ਨਾਨਕ! (ਆਖ, ਕਿ) ਕੋਈ ਹੋਰ ਤੇਰੀ ਵਡਿਆਈ ਨਹੀਂ ਜਾਣਦਾ ॥੭॥
O Nanak, no one else knows. ||7||
नानक अवरु न जानसि कोइ ॥७॥
ਸਰਬਧਰਮਮਹਿਸ੍ਰੇਸਟਧਰਮੁ॥
(ਹੇ ਮਨ!) ਇਹ ਧਰਮ ਸਾਰੇ ਧਰਮਾਂ ਨਾਲੋਂ ਚੰਗਾ ਹੈ-
Of all religions, the best religion
सरब धरम महि स्रेसट धरमु ॥
ਹਰਿਕੋਨਾਮੁਜਪਿਨਿਰਮਲਕਰਮੁ॥
ਪ੍ਰਭੂ ਦਾ ਨਾਮ ਜਪ (ਤੇ) ਪਵਿਤ੍ਰ ਆਚਰਣ (ਬਣਾ)।
is to chant the Name of the Lord and maintain pure conduct.
हरि को नामु जपि निरमल करमु ॥
ਸਗਲਕ੍ਰਿਆਮਹਿਊਤਮਕਿਰਿਆ॥
ਇਹ ਕੰਮ ਹੋਰ ਸਾਰੀਆਂ ਧਾਰਮਿਕ ਰਸਮਾਂ ਨਾਲੋਂ ਉੱਤਮ ਹੈ-
Of all religious rituals, the most sublime ritual
सगल क्रिआ महि ऊतम किरिआ ॥
ਸਾਧਸੰਗਿਦੁਰਮਤਿਮਲੁਹਿਰਿਆ॥
ਸਤਸੰਗ ਵਿਚ (ਰਹਿ ਕੇ) ਭੈੜੀ ਮਤਿ (ਰੂਪ) ਮੈਲ ਦੂਰ ਕੀਤੀ ਜਾਏ।
is to erase the filth of the dirty mind in the Company of the Holy.
साधसंगि दुरमति मलु हिरिआ ॥
ਸਗਲਉਦਮਮਹਿਉਦਮੁਭਲਾ॥
ਇਹ ਉੱਦਮ (ਹੋਰ) ਸਾਰੇ ਉੱਦਮਾਂ ਨਾਲੋਂ ਭਲਾ ਹੈ-
Of all efforts, the best effort
सगल उदम महि उदमु भला ॥
ਹਰਿਕਾਨਾਮੁਜਪਹੁਜੀਅਸਦਾ॥
ਹੇ ਮਨ! ਸਦਾ ਪ੍ਰਭੂ ਦਾ ਨਾਮ ਜਪ।
is to chant the Name of the Lord in the heart, forever.
हरि का नामु जपहु जीअ सदा ॥
ਸਗਲਬਾਨੀਮਹਿਅੰਮ੍ਰਿਤਬਾਨੀ॥
(ਪ੍ਰਭੂ ਦੇ ਜਸ ਦੀ) ਆਤਮਕ ਜੀਵਨ ਦੇਣ ਵਾਲੀ ਬਾਣੀ ਹੋਰ ਸਭ ਬਾਣੀਆਂ ਨਾਲੋਂ ਸੁੰਦਰ ਹੈ-
Of all speech, the most ambrosial speech
सगल बानी महि अंम्रित बानी ॥
ਹਰਿਕੋਜਸੁਸੁਨਿਰਸਨਬਖਾਨੀ॥
ਪ੍ਰਭੂ ਦਾ ਜਸ (ਕੰਨਾਂ ਨਾਲ) ਸੁਣ (ਤੇ) ਜੀਭ ਨਾਲ ਬੋਲ।
is to hear the Lord's Praise and chant it with the tongue.
हरि को जसु सुनि रसन बखानी ॥
ਸਗਲਥਾਨਤੇਓਹੁਊਤਮਥਾਨੁ॥
ਉਹ (ਹਿਰਦਾ-ਰੂਪ) ਥਾਂ ਹੋਰ ਸਾਰੇ (ਤੀਰਥ) ਅਸਥਾਨਾਂ ਤੋਂ ਪਵਿਤ੍ਰ ਹੈ-
Of all places, the most sublime place,
सगल थान ते ओहु ऊतम थानु ॥
ਨਾਨਕਜਿਹਘਟਿਵਸੈਹਰਿਨਾਮੁ॥੮॥੩॥
ਹੇ ਨਾਨਕ! ਜਿਸ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ ॥੮॥੩॥
O Nanak, is that heart in which the Name of the Lord abides. ||8||3||
नानक जिह घटि वसै हरि नामु ॥८॥३॥
ਨਿਰਗੁਨੀਆਰਇਆਨਿਆਸੋਪ੍ਰਭੁਸਦਾਸਮਾਲਿ॥
ਹੇ ਅੰਞਾਣ! ਹੇ ਗੁਣ-ਹੀਨ (ਮਨੁੱਖ)! ਉਸ ਮਾਲਕ ਨੂੰ ਸਦਾ ਯਾਦ ਕਰ।
You worthless, ignorant fool - dwell upon God forever.
निरगुनीआर इआनिआ सो प्रभु सदा समालि ॥
ਜਿਨਿਕੀਆਤਿਸੁਚੀਤਿਰਖੁਨਾਨਕਨਿਬਹੀਨਾਲਿ॥੧॥
ਹੇ ਨਾਨਕ! ਜਿਸ ਨੇ ਤੈਨੂੰ ਪੈਦਾ ਕੀਤਾ ਹੈ, ਉਸ ਨੂੰ ਚਿੱਤ ਵਿਚ (ਪ੍ਰੋ) ਰੱਖ, ਉਹੀ (ਤੇਰੇ) ਨਾਲ ਸਾਥ ਨਿਬਾਹੇਗਾ ॥੧॥
Cherish in your consciousness the One who created you; O Nanak, He alone shall go along with you. ||1||
जिनि कीआ तिसु चीति रखु नानक निबही नालि ॥१॥
ਅਸਟਪਦੀ॥
Ashtapadee:
असटपदी ॥
ਰਮਈਆਕੇਗੁਨਚੇਤਿਪਰਾਨੀ॥
ਹੇ ਜੀਵ! ਸੋਹਣੇ ਰਾਮ ਦੇ ਗੁਣ ਯਾਦ ਕਰ,
Think of the Glory of the All-pervading Lord, O mortal;
रमईआ के गुन चेति परानी ॥
ਕਵਨਮੂਲਤੇਕਵਨਦ੍ਰਿਸਟਾਨੀ॥
(ਵੇਖ) ਕਿਸ ਮੁੱਢ ਤੋਂ (ਤੈਨੂੰ) ਕੇਹਾ (ਸੋਹਣਾ ਬਣਾ ਕੇ ਉਸ ਨੇ) ਵਿਖਾਇਆ ਹੈ।
what is your origin, and what is your appearance?
कवन मूल ते कवन द्रिसटानी ॥
ਜਿਨਿਤੂੰਸਾਜਿਸਵਾਰਿਸੀਗਾਰਿਆ॥
ਜਿਸ ਪ੍ਰਭੂ ਨੇ ਤੈਨੂੰ ਬਣਾ ਸਵਾਰ ਕੇ ਸੋਹਣਾ ਕੀਤਾ ਹੈ,
He who fashioned, adorned and decorated you
जिनि तूं साजि सवारि सीगारिआ ॥
ਗਰਭਅਗਨਿਮਹਿਜਿਨਹਿਉਬਾਰਿਆ॥
ਜਿਸ ਨੇ ਤੈਨੂੰ ਪੇਟ ਦੀ ਅੱਗ ਵਿਚ (ਭੀ) ਬਚਾਇਆ;
in the fire of the womb, He preserved you.
गरभ अगनि महि जिनहि उबारिआ ॥
ਬਾਰਬਿਵਸਥਾਤੁਝਹਿਪਿਆਰੈਦੂਧ॥
ਜੋ ਬਾਲ ਉਮਰ ਵਿਚ ਤੈਨੂੰ ਦੁੱਧ ਪਿਆਲਦਾ ਹੈ,
In your infancy, He gave you milk to drink.
बार बिवसथा तुझहि पिआरै दूध ॥
ਭਰਿਜੋਬਨਭੋਜਨਸੁਖਸੂਧ॥
ਭਰ-ਜੁਆਨੀ ਵਿਚ ਭੋਜਨ ਤੇ ਸੁਖਾਂ ਦੀ ਸੂਝ (ਦੇਂਦਾ ਹੈ);
In the flower of your youth, He gave you food, pleasure and understanding.
भरि जोबन भोजन सुख सूध ॥
ਬਿਰਧਿਭਇਆਊਪਰਿਸਾਕਸੈਨ॥
(ਜਦੋਂ ਤੂੰ) ਬੁੱਢਾ ਹੋ ਜਾਂਦਾ ਹੈਂ (ਤਾਂ) ਸੇਵਾ ਕਰਨ ਨੂੰ ਸਾਕ-ਸੱਜਣ (ਤਿਆਰ ਕਰ ਦੇਂਦਾ ਹੈਂ)
As you grow old, family and friends
बिरधि भइआ ऊपरि साक सैन ॥
ਮੁਖਿਅਪਿਆਉਬੈਠਕਉਦੈਨ॥
ਜੋ ਬੈਠੇ ਹੋਏ ਨੂੰ ਮੂੰਹ ਵਿਚ ਚੰਗੇ ਭੋਜਨ ਦੇਂਦੇ ਹਨ, (ਉਸ ਪ੍ਰਭੂ ਨੂੰ ਚੇਤੇ ਕਰ)।
are there to feed you as you rest.
मुखि अपिआउ बैठ कउ दैन ॥
ਇਹੁਨਿਰਗੁਨੁਗੁਨੁਕਛੂਨਬੂਝੈ॥
(ਪਰ) (ਹੇ ਪ੍ਰਭੂ!) ਇਹ ਗੁਣ-ਹੀਣ ਜੀਵ (ਤੇਰਾ) ਕੋਈ ਉਪਕਾਰ ਨਹੀਂ ਸਮਝਦਾ,
This worthless person has not appreciated in the least, all the good deeds done for him.
इहु निरगुनु गुनु कछू न बूझै ॥
ਬਖਸਿਲੇਹੁਤਉਨਾਨਕਸੀਝੈ॥੧॥
ਹੇ ਨਾਨਕ! (ਆਖ) (ਜੇ) ਤੂੰ ਆਪਿ ਮੇਹਰ ਕਰੇਂ, ਤਾਂ (ਇਹ ਜਨਮ-ਮਨੋਰਥ ਵਿਚ) ਸਫਲ ਹੋਵੇ ॥੧॥
If you bless him with forgiveness, O Nanak, only then will he be saved. ||1||
बखसि लेहु तउ नानक सीझै ॥१॥
ਜਿਹਪ੍ਰਸਾਦਿਧਰਊਪਰਿਸੁਖਿਬਸਹਿ॥
(ਹੇ ਜੀਵ!) ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਧਰਤੀ ਉਤੇ ਸੁਖੀ ਵੱਸਦਾ ਹੈਂ,
By His Grace, you abide in comfort upon the earth.
जिह प्रसादि धर ऊपरि सुखि बसहि ॥
ਸੁਤਭ੍ਰਾਤਮੀਤਬਨਿਤਾਸੰਗਿਹਸਹਿ॥
ਪੁਤ੍ਰ ਭਰਾ ਮਿਤ੍ਰ ਇਸਤ੍ਰੀ ਨਾਲ ਹੱਸਦਾ ਹੈਂ;
With your children, siblings, friends and spouse, you laugh.
सुत भ्रात मीत बनिता संगि हसहि ॥
ਜਿਹਪ੍ਰਸਾਦਿਪੀਵਹਿਸੀਤਲਜਲਾ॥
ਜਿਸ ਦੀ ਮੇਹਰ ਨਾਲ ਤੂੰ ਠੰਢਾ ਪਾਣੀ ਪੀਂਦਾ ਹੈਂ,
By His Grace, you drink in cool water.
जिह प्रसादि पीवहि सीतल जला ॥
ਸੁਖਦਾਈਪਵਨੁਪਾਵਕੁਅਮੁਲਾ॥
ਸੁਖ ਦੇਣ ਵਾਲੀ ਹਵਾ ਤੇ ਅਮੋਲਕ ਅੱਗ (ਵਰਤਦਾ ਹੈਂ);
You have peaceful breezes and priceless fire.
सुखदाई पवनु पावकु अमुला ॥
ਜਿਹਪ੍ਰਸਾਦਿਭੋਗਹਿਸਭਿਰਸਾ॥
ਜਿਸ ਦੀ ਕਿਰਪਾ ਨਾਲ ਸਾਰੇ ਰਸ ਭੋਗਦਾ ਹੈਂ,
By His Grace, you enjoy all sorts of pleasures.
जिह प्रसादि भोगहि सभि रसा ॥
ਸਗਲਸਮਗ੍ਰੀਸੰਗਿਸਾਥਿਬਸਾ॥
ਸਾਰੇ ਪਦਾਰਥਾਂ ਦੇ ਨਾਲ ਤੂੰ ਰਹਿੰਦਾ ਹੈਂ (ਭਾਵ, ਸਾਰੇ ਪਦਾਰਥ ਵਰਤਣ ਲਈ ਤੈਨੂੰ ਮਿਲਦੇ ਹਨ);
You are provided with all the necessities of life.
सगल समग्री संगि साथि बसा ॥
ਦੀਨੇਹਸਤਪਾਵਕਰਨਨੇਤ੍ਰਰਸਨਾ॥
(ਜਿਸ ਨੇ) ਤੈਨੂੰ ਹੱਥ ਪੈਰ ਕੰਨ ਅੱਖਾਂ ਜੀਭ ਦਿੱਤੇ ਹਨ,
He gave you hands, feet, ears, eyes and tongue,
दीने हसत पाव करन नेत्र रसना ॥
ਤਿਸਹਿਤਿਆਗਿਅਵਰਸੰਗਿਰਚਨਾ॥
ਉਸ (ਪ੍ਰਭੂ) ਨੂੰ ਵਿਸਾਰ ਕੇ (ਹੇ ਜੀਵ!) ਤੂੰ ਹੋਰਨਾਂ ਨਾਲ ਮਗਨ ਹੈਂ।
and yet, you forsake Him and attach yourself to others.
तिसहि तिआगि अवर संगि रचना ॥
ਐਸੇਦੋਖਮੂੜਅੰਧਬਿਆਪੇ॥
(ਇਹ) ਮੂਰਖ ਅੰਨ੍ਹੇ ਜੀਵ (ਭਲਾਈ ਵਿਸਾਰਨ ਵਾਲੇ) ਇਹੋ ਜਿਹੇ ਔਗੁਣਾਂ ਵਿਚ ਫਸੇ ਹੋਏ ਹਨ।
Such sinful mistakes cling to the blind fools;
ऐसे दोख मूड़ अंध बिआपे ॥
ਨਾਨਕਕਾਢਿਲੇਹੁਪ੍ਰਭਆਪੇ॥੨॥
ਹੇ ਨਾਨਕ! (ਇਹਨਾਂ ਜੀਵਾਂ ਵਾਸਤੇ ਅਰਦਾਸ ਕਰ, ਤੇ ਆਖ)-ਹੇ ਪ੍ਰਭੂ! (ਇਹਨਾਂ ਨੂੰ) ਆਪ (ਇਹਨਾਂ ਔਗੁਣਾਂ ਵਿਚੋਂ) ਕੱਢ ਲੈ ॥੨॥
Nanak: uplift and save them, God! ||2||
नानक काढि लेहु प्रभ आपे ॥२॥
ਆਦਿਅੰਤਿਜੋਰਾਖਨਹਾਰੁ॥
ਜੋ (ਇਸ ਦੇ) ਜਨਮ ਤੋਂ ਲੈ ਕੇ ਮਰਨ ਸਮੇਂ ਤਕ (ਇਸ ਦੀ) ਰਾਖੀ ਕਰਨ ਵਾਲਾ ਹੈ,
From beginning to end, He is our Protector,
आदि अंति जो राखनहारु ॥
ਤਿਸਸਿਉਪ੍ਰੀਤਿਨਕਰੈਗਵਾਰੁ॥
ਮੂਰਖ ਮਨੁੱਖ ਉਸ ਪ੍ਰਭੂ ਨਾਲ ਪਿਆਰ ਨਹੀਂ ਕਰਦਾ।
and yet, the ignorant do not give their love to Him.
तिस सिउ प्रीति न करै गवारु ॥
ਜਾਕੀਸੇਵਾਨਵਨਿਧਿਪਾਵੈ॥
ਜਿਸ ਦੀ ਸੇਵਾ ਕੀਤਿਆਂ (ਇਸ ਨੂੰ ਸ੍ਰਿਸ਼ਟੀ ਦੇ) ਨੌ ਹੀ ਖ਼ਜ਼ਾਨੇ ਮਿਲ ਜਾਂਦੇ ਹਨ,
Serving Him, the nine treasures are obtained,
जा की सेवा नव निधि पावै ॥
ਤਾਸਿਉਮੂੜਾਮਨੁਨਹੀਲਾਵੈ॥
ਮੂਰਖ ਜੀਵ ਉਸ ਪ੍ਰਭੂ ਨਾਲ ਚਿੱਤ ਨਹੀਂ ਜੋੜਦਾ।
and yet, the foolish do not link their minds with Him.
ता सिउ मूड़ा मनु नही लावै ॥
ਜੋਠਾਕੁਰੁਸਦਸਦਾਹਜੂਰੇ॥
ਜੋ ਹਰ ਵੇਲੇ ਇਸ ਦੇ ਅੰਗ-ਸੰਗ ਹੈ,
Our Lord and Master is Ever-present, forever and ever,
जो ठाकुरु सद सदा हजूरे ॥
ਤਾਕਉਅੰਧਾਜਾਨਤਦੂਰੇ॥
ਅੰਨ੍ਹਾ ਮਨੁੱਖ ਉਸ ਠਾਕੁਰ ਨੂੰ (ਕਿਤੇ) ਦੂਰ (ਬੈਠਾ) ਸਮਝਦਾ ਹੈ।
and yet, the spiritually blind believe that He is far away.
ता कउ अंधा जानत दूरे ॥
ਜਾਕੀਟਹਲਪਾਵੈਦਰਗਹਮਾਨੁ॥
ਜਿਸ ਦੀ ਟਹਲ ਕੀਤਿਆਂ ਇਸ ਨੂੰ (ਪ੍ਰਭੂ ਦੀ) ਦਰਗਾਹ ਵਿਚ ਆਦਰ ਮਿਲਦਾ ਹੈ,
In His service, one obtains honor in the Court of the Lord,
जा की टहल पावै दरगह मानु ॥
ਤਿਸਹਿਬਿਸਾਰੈਮੁਗਧੁਅਜਾਨੁ॥
ਮੂਰਖ ਤੇ ਅੰਞਾਣ ਜੀਵ ਉਸ ਪ੍ਰਭੂ ਨੂੰ ਵਿਸਾਰ ਬੈਠਦਾ ਹੈ।
and yet, the ignorant fool forgets Him.
तिसहि बिसारै मुगधु अजानु ॥
ਸਦਾਸਦਾਇਹੁਭੂਲਨਹਾਰੁ॥
(ਪਰ ਕੇਹੜਾ ਕੇਹੜਾ ਔਗੁਣ ਚਿਤਾਰੀਏ?) ਇਹ ਜੀਵ (ਤਾਂ) ਸਦਾ ਹੀ ਭੁੱਲਾਂ ਕਰਦਾ ਰਹਿੰਦਾ ਹੈ;
Forever and ever, this person makes mistakes;
सदा सदा इहु भूलनहारु ॥
ਨਾਨਕਰਾਖਨਹਾਰੁਅਪਾਰੁ॥੩॥
ਹੇ ਨਾਨਕ! ਰੱਖਿਆ ਕਰਨ ਵਾਲਾ ਪ੍ਰਭੂ ਬੇਅੰਤ ਹੈ (ਉਹ ਇਸ ਜੀਵ ਦੇ ਔਗੁਣਾਂ ਵਲ ਨਹੀਂ ਤੱਕਦਾ) ॥੩॥
O Nanak, the Infinite Lord is our Saving Grace. ||3||
नानक राखनहारु अपारु ॥३॥
ਰਤਨੁਤਿਆਗਿਕਉਡੀਸੰਗਿਰਚੈ॥
(ਮਾਇਆ-ਧਾਰੀ ਜੀਵ) (ਨਾਮ-) ਰਤਨ ਛੱਡ ਕੇ (ਮਾਇਆ-ਰੂਪ) ਕਉਡੀ ਨਾਲ ਖ਼ੁਸ਼ ਫਿਰਦਾ ਹੈ।
Forsaking the jewel, they are engrossed with a shell.
रतनु तिआगि कउडी संगि रचै ॥
ਸਾਚੁਛੋਡਿਝੂਠਸੰਗਿਮਚੈ॥
ਸੱਚੇ (ਪ੍ਰਭੂ) ਨੂੰ ਛੱਡ ਕੇ ਨਾਸਵੰਤ (ਪਦਾਰਥਾਂ) ਨਾਲ ਭੂਹੇ ਹੁੰਦਾ ਹੈ।
They renounce Truth and embrace falsehood.
साचु छोडि झूठ संगि मचै ॥
ਜੋਛਡਨਾਸੁਅਸਥਿਰੁਕਰਿਮਾਨੈ॥
ਜੋ (ਮਾਇਆ) ਛੱਡ ਜਾਣੀ ਹੈ, ਉਸ ਨੂੰ ਸਦਾ ਅਟੱਲ ਸਮਝਦਾ ਹੈ;
That which passes away, they believe to be permanent.
जो छडना सु असथिरु करि मानै ॥
ਜੋਹੋਵਨੁਸੋਦੂਰਿਪਰਾਨੈ॥
ਜੋ (ਮੌਤ) ਜ਼ਰੂਰ ਵਾਪਰਨੀ ਹੈ, ਉਸ ਨੂੰ (ਕਿਤੇ) ਦੂਰ (ਬੈਠੀ) ਖ਼ਿਆਲ ਕਰਦਾ ਹੈ।
That which is immanent, they believe to be far off.
जो होवनु सो दूरि परानै ॥
ਛੋਡਿਜਾਇਤਿਸਕਾਸ੍ਰਮੁਕਰੈ॥
ਉਸ (ਧਨ ਪਦਾਰਥ) ਦੀ ਖ਼ਾਤਰ (ਨਿੱਤ) ਖੇਚਲ ਕਰਦਾ (ਫਿਰਦਾ) ਹੈ ਜੋ (ਅੰਤ) ਛੱਡ ਜਾਣੀ ਹੈ;
They struggle for what they must eventually leave.
छोडि जाइ तिस का स्रमु करै ॥
ਸੰਗਿਸਹਾਈਤਿਸੁਪਰਹਰੈ॥
ਜੋ (ਪ੍ਰਭੂ) (ਇਸ) ਨਾਲ ਰਾਖਾ ਹੈ ਉਸ ਨੂੰ ਵਿਸਾਰ ਬੈਠਾ ਹੈ।
They turn away from the Lord, their Help and Support, who is always with them.
संगि सहाई तिसु परहरै ॥
ਚੰਦਨਲੇਪੁਉਤਾਰੈਧੋਇ॥
(ਜਿਵੇਂ ਖੋਤਾ) ਚੰਦਨ ਦਾ ਲੇਪ ਧੋ ਕੇ ਲਾਹ ਦੇਂਦਾ ਹੈ,
They wash off the sandalwood paste;
चंदन लेपु उतारै धोइ ॥
ਗਰਧਬਪ੍ਰੀਤਿਭਸਮਸੰਗਿਹੋਇ॥
(ਕਿਉਂਕਿ) ਖੋਤੇ ਦਾ ਪਿਆਰ (ਸਦਾ) ਸੁਆਹ ਨਾਲ (ਹੀ) ਹੁੰਦਾ ਹੈ।
like donkeys, they are in love with the mud.
गरधब प्रीति भसम संगि होइ ॥
ਅੰਧਕੂਪਮਹਿਪਤਿਤਬਿਕਰਾਲ॥
(ਜੀਵ ਮਾਇਆ ਦੇ ਪਿਆਰ ਕਰ ਕੇ) ਹਨੇਰੇ ਭਿਆਨਕ ਖੂਹ ਵਿਚ ਡਿੱਗੇ ਪਏ ਹਨ;
They have fallen into the deep, dark pit.
अंध कूप महि पतित बिकराल ॥
ਨਾਨਕਕਾਢਿਲੇਹੁਪ੍ਰਭਦਇਆਲ॥੪॥
ਹੇ ਨਾਨਕ! (ਅਰਦਾਸ ਕਰ ਤੇ ਆਖ) ਹੇ ਦਿਆਲ ਪ੍ਰਭੂ! (ਇਹਨਾਂ ਨੂੰ ਆਪ ਇਸ ਖੂਹ ਵਿਚੋਂ) ਕੱਢ ਲੈ ॥੪॥
Nanak: lift them up and save them, O Merciful Lord God! ||4||
नानक काढि लेहु प्रभ दइआल ॥४॥
ਕਰਤੂਤਿਪਸੂਕੀਮਾਨਸਜਾਤਿ॥
ਜਾਤਿ ਮਨੁੱਖ ਦੀ ਹੈ (ਭਾਵ, ਮਨੁੱਖ-ਸ਼੍ਰੇਣੀ ਵਿਚੋਂ ਜੰਮਿਆ ਹੈ) ਪਰ ਕੰਮ ਪਸ਼ੂਆਂ ਵਾਲੇ ਹਨ,
They belong to the human species, but they act like animals.
करतूति पसू की मानस जाति ॥
ਲੋਕਪਚਾਰਾਕਰੈਦਿਨੁਰਾਤਿ॥
(ਉਂਞ) ਦਿਨ ਰਾਤ ਲੋਕਾਂ ਵਾਸਤੇ ਵਿਖਾਵਾ ਕਰ ਰਿਹਾ ਹੈ।
They curse others day and night.
लोक पचारा करै दिनु राति ॥
ਬਾਹਰਿਭੇਖਅੰਤਰਿਮਲੁਮਾਇਆ॥
ਬਾਹਰ (ਸਰੀਰ ਉਤੇ) ਧਾਰਮਿਕ ਪੁਸ਼ਾਕ ਹੈ ਪਰ ਮਨ ਵਿਚ ਮਾਇਆ ਦੀ ਮੈਲ ਹੈ,
Outwardly, they wear religious robes, but within is the filth of Maya.
बाहरि भेख अंतरि मलु माइआ ॥
ਛਪਸਿਨਾਹਿਕਛੁਕਰੈਛਪਾਇਆ॥
(ਬਾਹਰਲੇ ਭੇਖ ਨਾਲ) ਛਪਾਉਣ ਦਾ ਜਤਨ ਕੀਤਿਆਂ (ਮਨ ਦੀ ਮੈਲ) ਲੁਕਦੀ ਨਹੀਂ।
They cannot conceal this, no matter how hard they try.
छपसि नाहि कछु करै छपाइआ ॥
ਬਾਹਰਿਗਿਆਨਧਿਆਨਇਸਨਾਨ॥
ਬਾਹਰ (ਵਿਖਾਵੇ ਵਾਸਤੇ) (ਤੀਰਥ) ਇਸ਼ਨਾਨ ਤੇ ਗਿਆਨ ਦੀਆਂ ਗੱਲਾਂ ਕਰਦਾ ਹੈ, ਸਮਾਧੀਆਂ ਭੀ ਲਾਉਂਦਾ ਹੈ,
Outwardly, they display knowledge, meditation and purification,
बाहरि गिआन धिआन इसनान ॥
ਅੰਤਰਿਬਿਆਪੈਲੋਭੁਸੁਆਨੁ॥
ਪਰ ਮਨ ਵਿਚ ਲੋਭ (-ਰੂਪ) ਕੁੱਤਾ ਜ਼ੋਰ ਪਾ ਰਿਹਾ ਹੈ।
but within clings the dog of greed.
अंतरि बिआपै लोभु सुआनु ॥
ਅੰਤਰਿਅਗਨਿਬਾਹਰਿਤਨੁਸੁਆਹ॥
ਮਨ ਵਿਚ (ਤ੍ਰਿਸ਼ਨਾ ਦੀ) ਅੱਗ ਹੈ, ਬਾਹਰ ਸਰੀਰ ਸੁਆਹ (ਨਾਲ ਲਿਬੇੜਿਆ ਹੋਇਆ ਹੈ);
The fire of desire rages within; outwardly they apply ashes to their bodies.
अंतरि अगनि बाहरि तनु सुआह ॥
ਗਲਿਪਾਥਰਕੈਸੇਤਰੈਅਥਾਹ॥
(ਜੇ) ਗਲ ਵਿਚ (ਵਿਕਾਰਾਂ ਦੇ) ਪੱਥਰ (ਹੋਣ ਤਾਂ) ਅਥਾਹ (ਸੰਸਾਰ-ਸਮੁੰਦਰ ਨੂੰ ਜੀਵ) ਕਿਵੇਂ ਤਰੇ?
There is a stone around their neck - how can they cross the unfathomable ocean?
गलि पाथर कैसे तरै अथाह ॥
ਜਾਕੈਅੰਤਰਿਬਸੈਪ੍ਰਭੁਆਪਿ॥
ਜਿਸ ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਆ ਵੱਸਦਾ ਹੈ,
Those, within whom God Himself abides
जा कै अंतरि बसै प्रभु आपि ॥
ਨਾਨਕਤੇਜਨਸਹਜਿਸਮਾਤਿ॥੫॥
ਹੇ ਨਾਨਕ! ਉਹੀ ਅਡੋਲ ਅਵਸਥਾ ਵਿਚ ਟਿਕੇ ਰਹਿੰਦੇ ਹਨ ॥੫॥
- O Nanak, those humble beings are intuitively absorbed in the Lord. ||5||
नानक ते जन सहजि समाति ॥५॥
ਸੁਨਿਅੰਧਾਕੈਸੇਮਾਰਗੁਪਾਵੈ॥
ਅੰਨ੍ਹਾ ਮਨੁੱਖ (ਨਿਰਾ) ਸੁਣ ਕੇ ਕਿਵੇਂ ਰਾਹ ਲੱਭ ਲਏ?
By listening, how can the blind find the path?
सुनि अंधा कैसे मारगु पावै ॥
ਕਰੁਗਹਿਲੇਹੁਓੜਿਨਿਬਹਾਵੈ॥
(ਹੇ ਪ੍ਰਭੂ! ਆਪ ਇਸ ਦਾ) ਹੱਥ ਫੜ ਲਵੋ (ਤਾਕਿ ਇਹ) ਅਖ਼ੀਰ ਤਕ (ਪ੍ਰੀਤ) ਨਿਬਾਹ ਸਕੇ।
Take hold of his hand, and then he can reach his destination.
करु गहि लेहु ओड़ि निबहावै ॥
ਕਹਾਬੁਝਾਰਤਿਬੂਝੈਡੋਰਾ॥
ਬੋਲਾ ਮਨੁੱਖ (ਨਿਰੀ) ਸੈਨਤ ਨੂੰ ਕੀਹ ਸਮਝੇ?
How can a riddle be understood by the deaf?
कहा बुझारति बूझै डोरा ॥
ਨਿਸਿਕਹੀਐਤਉਸਮਝੈਭੋਰਾ॥
(ਸੈਨਤ ਨਾਲ ਜੇ) ਆਖੀਏ (ਇਹ) ਰਾਤ ਹੈ ਤਾਂ ਉਹ ਸਮਝ ਲੈਂਦਾ ਹੈ (ਇਹ) ਦਿਨ (ਹੈ)।
Say 'night', and he thinks you said 'day'.
निसि कहीऐ तउ समझै भोरा ॥
ਕਹਾਬਿਸਨਪਦਗਾਵੈਗੁੰਗ॥
ਗੂੰਗਾ ਕਿਵੇਂ ਬਿਸ਼ਨ-ਪਦੇ ਗਾ ਸਕੇ?
How can the mute sing the Songs of the Lord?
कहा बिसनपद गावै गुंग ॥
ਜਤਨਕਰੈਤਉਭੀਸੁਰਭੰਗ॥
(ਕਈ) ਜਤਨ (ਭੀ) ਕਰੇ ਤਾਂ ਭੀ ਉਸ ਦੀ ਸੁਰ ਟੁੱਟੀ ਰਹਿੰਦੀ ਹੈ।
He may try, but his voice will fail him.
जतन करै तउ भी सुर भंग ॥
ਕਹਪਿੰਗੁਲਪਰਬਤਪਰਭਵਨ॥
ਲੂਲ੍ਹਾ ਕਿਥੇ ਪਹਾੜਾਂ ਤੇ ਭਉਂ ਸਕਦਾ ਹੈ?
How can the cripple climb up the mountain?
कह पिंगुल परबत पर भवन ॥
ਨਹੀਹੋਤਊਹਾਉਸੁਗਵਨ॥
ਓਥੇ ਉਸ ਦੀ ਪਹੁੰਚ ਨਹੀਂ ਹੋ ਸਕਦੀ।
He simply cannot go there.
नही होत ऊहा उसु गवन ॥
ਕਰਤਾਰਕਰੁਣਾਮੈਦੀਨੁਬੇਨਤੀਕਰੈ॥
ਹੇ ਕਰਤਾਰ! ਹੇ ਦਇਆ ਦੇ ਸਾਗਰ! (ਇਹ) ਨਿਮਾਣਾ ਦਾਸ ਬੇਨਤੀ ਕਰਦਾ ਹੈ,
O Creator, Lord of Mercy - Your humble servant prays;
करतार करुणा मै दीनु बेनती करै ॥
ਨਾਨਕਤੁਮਰੀਕਿਰਪਾਤਰੈ॥੬॥
ਹੇ ਨਾਨਕ! (ਇਸ ਹਾਲਤ ਵਿਚ ਕੇਵਲ ਅਰਦਾਸ ਕਰ ਤੇ ਆਖ) ਤੇਰੀ ਮੇਹਰ ਨਾਲ (ਹੀ) ਤਰ ਸਕਦਾ ਹੈ ॥੬॥
Nanak: by Your Grace, please save me. ||6||
नानक तुमरी किरपा तरै ॥६॥
ਸੰਗਿਸਹਾਈਸੁਆਵੈਨਚੀਤਿ॥
ਜੋ ਪ੍ਰਭੂ (ਇਸ ਮੂਰਖ ਦਾ) ਸੰਗੀ ਸਾਥੀ ਹੈ, ਉਸ ਨੂੰ (ਇਹ) ਚੇਤੇ ਨਹੀਂ ਕਰਦਾ,
The Lord, our Help and Support, is always with us, but the mortal does not remember Him.
संगि सहाई सु आवै न चीति ॥
ਜੋਬੈਰਾਈਤਾਸਿਉਪ੍ਰੀਤਿ॥
(ਪਰ) ਜੋ ਵੈਰੀ ਹੈ ਉਸ ਨਾਲ ਪਿਆਰ ਕਰ ਰਿਹਾ ਹੈ।
He shows love to his enemies.
जो बैराई ता सिउ प्रीति ॥
ਬਲੂਆਕੇਗ੍ਰਿਹਭੀਤਰਿਬਸੈ॥
ਰੇਤ ਦੇ ਘਰ ਵਿਚ ਵੱਸਦਾ ਹੈ (ਭਾਵ ਰੇਤ ਦੇ ਕਿਣਕਿਆਂ ਵਾਂਗ ਉਮਰ ਛਿਨ ਛਿਨ ਕਰ ਕੇ ਕਿਰ ਰਹੀ ਹੈ),
He lives in a castle of sand.
बलूआ के ग्रिह भीतरि बसै ॥
ਅਨਦਕੇਲਮਾਇਆਰੰਗਿਰਸੈ॥
(ਫਿਰ ਭੀ) ਮਾਇਆ ਦੀ ਮਸਤੀ ਵਿਚ ਆਨੰਦ ਮੌਜਾਂ ਮਾਣ ਰਿਹਾ ਹੈ।
He enjoys the games of pleasure and the tastes of Maya.
अनद केल माइआ रंगि रसै ॥
ਦ੍ਰਿੜੁਕਰਿਮਾਨੈਮਨਹਿਪ੍ਰਤੀਤਿ॥
(ਆਪਣੇ ਆਪ ਨੂੰ) ਅਮਰ ਸਮਝੀ ਬੈਠਾ ਹੈ, ਮਨ ਵਿਚ (ਇਹੀ) ਯਕੀਨ ਬਣਿਆ ਹੋਇਆ ਹੈ;
He believes them to be permanent - this is the belief of his mind.
द्रिड़ु करि मानै मनहि प्रतीति ॥
ਕਾਲੁਨਆਵੈਮੂੜੇਚੀਤਿ॥
ਪਰ ਮੂਰਖ ਦੇ ਚਿਤ ਵਿਚ (ਕਦੇ) ਮੌਤ (ਦਾ ਖ਼ਿਆਲ ਭੀ) ਨਹੀਂ ਆਉਂਦਾ।
Death does not even come to mind for the fool.
कालु न आवै मूड़े चीति ॥
ਬੈਰਬਿਰੋਧਕਾਮਕ੍ਰੋਧਮੋਹ॥
ਵੈਰ ਵਿਰੋਧ, ਕਾਮ, ਗੁੱਸਾ, ਮੋਹ,
Hate, conflict, sexual desire, anger, emotional attachment,
बैर बिरोध काम क्रोध मोह ॥
ਝੂਠਬਿਕਾਰਮਹਾਲੋਭਧ੍ਰੋਹ॥
ਝੂਠ, ਮੰਦੇ ਕਰਮ, ਭਾਰੀ ਲਾਲਚ ਤੇ ਦਗ਼ਾ-
falsehood, corruption, immense greed and deceit:
झूठ बिकार महा लोभ ध्रोह ॥
ਇਆਹੂਜੁਗਤਿਬਿਹਾਨੇਕਈਜਨਮ॥
ਇਸੇ ਰਾਹੇ ਪੈ ਕੇ (ਇਸ ਦੇ) ਕਈ ਜਨਮ ਗੁਜ਼ਾਰ ਗਏ ਹਨ।
So many lifetimes are wasted in these ways.
इआहू जुगति बिहाने कई जनम ॥
ਨਾਨਕਰਾਖਿਲੇਹੁਆਪਨਕਰਿਕਰਮ॥੭॥
ਹੇ ਨਾਨਕ! (ਇਸ ਵਿਚਾਰੇ ਜੀਵ ਵਾਸਤੇ ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ) ਆਪਣੀ ਮੇਹਰ ਕਰ ਕੇ (ਇਸ ਨੂੰ) ਬਚਾ ਲਵੋ ॥੭॥
Nanak: uplift them, and redeem them, O Lord - show Your Mercy! ||7||
नानक राखि लेहु आपन करि करम ॥७॥
ਤੂਠਾਕੁਰੁਤੁਮਪਹਿਅਰਦਾਸਿ॥
(ਹੇ ਪ੍ਰਭੂ!) ਤੂੰ ਮਾਲਿਕ ਹੈਂ (ਸਾਡੀ ਜੀਵਾਂ ਦੀ) ਅਰਜ਼ ਤੇਰੇ ਅੱਗੇ ਹੀ ਹੈ,
You are our Lord and Master; to You, I offer this prayer.
तू ठाकुरु तुम पहि अरदासि ॥
ਜੀਉਪਿੰਡੁਸਭੁਤੇਰੀਰਾਸਿ॥
ਇਹ ਜਿੰਦ ਤੇ ਸਰੀਰ (ਜੋ ਤੂੰ ਸਾਨੂੰ ਦਿੱਤਾ ਹੈ) ਸਭ ਤੇਰੀ ਹੀ ਬਖ਼ਸ਼ੀਸ਼ ਹੈ।
This body and soul are all Your property.
जीउ पिंडु सभु तेरी रासि ॥
ਤੁਮਮਾਤਪਿਤਾਹਮਬਾਰਿਕਤੇਰੇ॥
ਤੂੰ ਸਾਡਾ ਮਾਂ ਪਿਉ ਹੈਂ, ਅਸੀਂ ਤੇਰੇ ਬਾਲ ਹਾਂ,
You are our mother and father; we are Your children.
तुम मात पिता हम बारिक तेरे ॥
ਤੁਮਰੀਕ੍ਰਿਪਾਮਹਿਸੂਖਘਨੇਰੇ॥
ਤੇਰੀ ਮੇਹਰ (ਦੀ ਨਜ਼ਰ) ਵਿਚ ਬੇਅੰਤ ਸੁਖ ਹਨ।
In Your Grace, there are so many joys!
तुमरी क्रिपा महि सूख घनेरे ॥
ਕੋਇਨਜਾਨੈਤੁਮਰਾਅੰਤੁ॥
ਕੋਈ ਤੇਰਾ ਅੰਤ ਨਹੀਂ ਪਾ ਸਕਦਾ,
No one knows Your limits.
कोइ न जानै तुमरा अंतु ॥
ਊਚੇਤੇਊਚਾਭਗਵੰਤ॥
(ਕਿਉਂਕਿ) ਤੂੰ ਸਭ ਤੋਂ ਉੱਚਾ ਭਗਵਾਨ ਹੈਂ।
O Highest of the High, Most Generous God,
ऊचे ते ऊचा भगवंत ॥
ਸਗਲਸਮਗ੍ਰੀਤੁਮਰੈਸੂਤ੍ਰਿਧਾਰੀ॥
(ਜਗਤ ਦੇ) ਸਾਰੇ ਪਦਾਰਥ ਤੇਰੇ ਹੀ ਹੁਕਮ ਵਿਚ ਟਿਕੇ ਹੋਏ ਹਨ;
the whole creation is strung on Your thread.
सगल समग्री तुमरै सूत्रि धारी ॥
ਤੁਮਤੇਹੋਇਸੁਆਗਿਆਕਾਰੀ॥
ਤੇਰੀ ਰਚੀ ਹੋਈ ਸ੍ਰਿਸ਼ਟੀ ਤੇਰੀ ਹੀ ਆਗਿਆ ਵਿਚ ਤੁਰ ਰਹੀ ਹੈ।
That which has come from You is under Your Command.
तुम ते होइ सु आगिआकारी ॥
ਤੁਮਰੀਗਤਿਮਿਤਿਤੁਮਹੀਜਾਨੀ॥
ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ-ਇਹ ਤੂੰ ਆਪ ਹੀ ਜਾਣਦਾ ਹੈਂ।
You alone know Your state and extent.
तुमरी गति मिति तुम ही जानी ॥
ਨਾਨਕਦਾਸਸਦਾਕੁਰਬਾਨੀ॥੮॥੪॥
ਹੇ ਨਾਨਕ! (ਆਖ, ਹੇ ਪ੍ਰਭੂ!) ਤੇਰੇ ਸੇਵਕ (ਤੈਥੋਂ) ਸਦਾ ਸਦਕੇ ਜਾਂਦੇ ਹਨ ॥੮॥੪॥
Nanak, Your slave, is forever a sacrifice. ||8||4||
नानक दास सदा कुरबानी ॥८॥४॥
ਦੇਨਹਾਰੁਪ੍ਰਭਛੋਡਿਕੈਲਾਗਹਿਆਨਸੁਆਇ॥
(ਸਾਰੀਆਂ ਦਾਤਾਂ) ਦੇਣ ਵਾਲੇ ਪ੍ਰਭੂ ਨੂੰ ਛੱਡ ਕੇ (ਜੀਵ) ਹੋਰ ਸੁਆਦ ਵਿਚ ਲੱਗਦੇ ਹਨ;
One who renounces God the Giver, and attaches himself to other affairs
देनहारु प्रभ छोडि कै लागहि आन सुआइ ॥
ਨਾਨਕਕਹੂਨਸੀਝਈਬਿਨੁਨਾਵੈਪਤਿਜਾਇ॥੧॥
(ਪਰ) ਹੇ ਨਾਨਕ! (ਇਹੋ ਜਿਹਾ) ਕਦੇ (ਕੋਈ ਮਨੁੱਖ ਜੀਵਨ-ਯਾਤ੍ਰਾ ਵਿਚ) ਕਾਮਯਾਬ ਨਹੀਂ ਹੁੰਦਾ (ਕਿਉਂਕਿ ਪ੍ਰਭੂ ਦੇ) ਨਾਮ ਤੋਂ ਬਿਨਾ ਇੱਜ਼ਤ ਨਹੀਂ ਰਹਿੰਦੀ ॥੧॥
- O Nanak, he shall never succeed. Without the Name, he shall lose his honor. ||1||
नानक कहू न सीझई बिनु नावै पति जाइ ॥१॥
ਅਸਟਪਦੀ॥
Ashtapadee:
असटपदी ॥
ਦਸਬਸਤੂਲੇਪਾਛੈਪਾਵੈ॥
(ਮਨੁੱਖ ਪ੍ਰਭੂ ਤੋਂ) ਦਸ ਚੀਜ਼ਾਂ ਲੈ ਕੇ ਸਾਂਭ ਲੈਂਦਾ ਹੈ,
He obtains ten things, and puts them behind him;
दस बसतू ले पाछै पावै ॥
ਏਕਬਸਤੁਕਾਰਨਿਬਿਖੋਟਿਗਵਾਵੈ॥
(ਪਰ) ਇਕ ਚੀਜ਼ ਦੀ ਖ਼ਾਤਰ ਆਪਣਾ ਇਤਬਾਰ ਗਵਾ ਲੈਂਦਾ ਹੈ (ਕਿਉਂਕਿ ਮਿਲੀਆਂ ਚੀਜ਼ਾਂ ਬਦਲੇ ਸ਼ੁਕਰੀਆ ਤਾਂ ਨਹੀਂ ਕਰਦਾ, ਜੇਹੜੀ ਨਹੀਂ ਮਿਲੀ ਉਸ ਦਾ ਗਿਲਾ ਕਰਦਾ ਰਹਿੰਦਾ ਹੈ)।
for the sake of one thing withheld, he forfeits his faith.
एक बसतु कारनि बिखोटि गवावै ॥
ਏਕਭੀਨਦੇਇਦਸਭੀਹਿਰਿਲੇਇ॥
(ਜੇ ਪ੍ਰਭੂ) ਇਕ ਚੀਜ਼ ਭੀ ਨਾਹ ਦੇਵੇ, ਤੇ, ਦਸ (ਦਿੱਤੀਆਂ ਹੋਈਆਂ) ਭੀ ਖੋਹ ਲਏ,
But what if that one thing were not given, and the ten were taken away?
एक भी न देइ दस भी हिरि लेइ ॥
ਤਉਮੂੜਾਕਹੁਕਹਾਕਰੇਇ॥
ਤਾਂ, ਦੱਸੋ, ਇਹ ਮੂਰਖ ਕੀਹ ਕਰ ਸਕਦਾ ਹੈ?
Then, what could the fool say or do?
तउ मूड़ा कहु कहा करेइ ॥
ਜਿਸੁਠਾਕੁਰਸਿਉਨਾਹੀਚਾਰਾ॥
ਜਿਸ ਮਾਲਕ ਦੇ ਨਾਲ ਪੇਸ਼ ਨਹੀਂ ਜਾ ਸਕਦੀ,
Our Lord and Master cannot be moved by force.
जिसु ठाकुर सिउ नाही चारा ॥
ਤਾਕਉਕੀਜੈਸਦਨਮਸਕਾਰਾ॥
ਉਸ ਦੇ ਅੱਗੇ ਸਦਾ ਸਿਰ ਨਿਵਾਉਣਾ ਹੀ ਚਾਹੀਦਾ ਹੈ,
Unto Him, bow forever in adoration.
ता कउ कीजै सद नमसकारा ॥
ਜਾਕੈਮਨਿਲਾਗਾਪ੍ਰਭੁਮੀਠਾ॥
(ਕਿਉਂਕਿ) ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਪਿਆਰਾ ਲੱਗਦਾ ਹੈ,
That one, unto whose mind God seems sweet
जा कै मनि लागा प्रभु मीठा ॥
ਸਰਬਸੂਖਤਾਹੂਮਨਿਵੂਠਾ॥
ਸਾਰੇ ਸੁਖ ਉਸੇ ਦੇ ਹਿਰਦੇ ਵਿਚ ਆ ਵੱਸਦੇ ਹਨ।
all pleasures come to abide in his mind.
सरब सूख ताहू मनि वूठा ॥
ਜਿਸੁਜਨਅਪਨਾਹੁਕਮੁਮਨਾਇਆ॥
ਜਿਸ ਮਨੁੱਖ ਤੋਂ ਪ੍ਰਭੂ ਆਪਣਾ ਹੁਕਮ ਮਨਾਉਂਦਾ ਹੈ,
One who abides by the Lord's Will,
जिसु जन अपना हुकमु मनाइआ ॥
ਸਰਬਥੋਕਨਾਨਕਤਿਨਿਪਾਇਆ॥੧॥
ਹੇ ਨਾਨਕ! (ਦੁਨੀਆ ਦੇ) ਸਾਰੇ ਪਦਾਰਥ (ਮਾਨੋ) ਉਸ ਨੇ ਲੱਭ ਲਏ ਹਨ ॥੧॥
O Nanak, obtains all things. ||1||
सरब थोक नानक तिनि पाइआ ॥१॥
ਅਗਨਤਸਾਹੁਅਪਨੀਦੇਰਾਸਿ॥
(ਪ੍ਰਭੂ) ਸ਼ਾਹ ਅਣਗਿਣਤ (ਪਦਾਰਥਾਂ ਦੀ) ਪੂੰਜੀ (ਜੀਵ ਵਣਜਾਰੇ ਨੂੰ) ਦੇਂਦਾ ਹੈ,
God the Banker gives endless capital to the mortal,
अगनत साहु अपनी दे रासि ॥
ਖਾਤਪੀਤਬਰਤੈਅਨਦਉਲਾਸਿ॥
(ਜੀਵ) ਖਾਂਦਾ ਪੀਂਦਾ ਚਾਉ ਤੇ ਖ਼ੁਸ਼ੀ ਨਾਲ (ਇਹਨਾਂ ਪਦਾਰਥਾਂ ਨੂੰ) ਵਰਤਦਾ ਹੈ।
who eats, drinks and expends it with pleasure and joy.
खात पीत बरतै अनद उलासि ॥
ਅਪੁਨੀਅਮਾਨਕਛੁਬਹੁਰਿਸਾਹੁਲੇਇ॥
(ਜੇ) ਸ਼ਾਹ ਆਪਣੀ ਕੋਈ ਅਮਾਨਤ ਮੋੜ ਲਏ,
If some of this capital is later taken back by the Banker,
अपुनी अमान कछु बहुरि साहु लेइ ॥
ਅਗਿਆਨੀਮਨਿਰੋਸੁਕਰੇਇ॥
ਤਾਂ (ਇਹ) ਅਗਿਆਨੀ ਮਨ ਵਿਚ ਰੋਸਾ ਕਰਦਾ ਹੈ;
the ignorant person shows his anger.
अगिआनी मनि रोसु करेइ ॥
ਅਪਨੀਪਰਤੀਤਿਆਪਹੀਖੋਵੈ॥
(ਇਸ ਤਰ੍ਹਾਂ) ਆਪਣਾ ਇਤਬਾਰ ਆਪ ਹੀ ਗਵਾ ਲੈਂਦਾ ਹੈ,
He himself destroys his own credibility,
अपनी परतीति आप ही खोवै ॥
ਬਹੁਰਿਉਸਕਾਬਿਸ੍ਵਾਸੁਨਹੋਵੈ॥
ਤੇ ਮੁੜ ਇਸ ਦਾ ਵਿਸਾਹ ਨਹੀਂ ਕੀਤਾ ਜਾਂਦਾ।
and he shall not again be trusted.
बहुरि उस का बिस्वासु न होवै ॥
ਜਿਸਕੀਬਸਤੁਤਿਸੁਆਗੈਰਾਖੈ॥
(ਜੇ) ਜਿਸ ਪ੍ਰਭੂ ਦੀ (ਬਖ਼ਸ਼ੀ ਹੋਈ) ਚੀਜ਼ ਹੈ ਉਸ ਦੇ ਅੱਗੇ (ਆਪ ਹੀ ਖ਼ੁਸ਼ੀ ਨਾਲ) ਰੱਖ ਦਏ,
When one offers to the Lord, that which belongs to the Lord,
जिस की बसतु तिसु आगै राखै ॥
ਪ੍ਰਭਕੀਆਗਿਆਮਾਨੈਮਾਥੈ॥
ਤੇ ਪ੍ਰਭੂ ਦਾ ਹੁਕਮ (ਕੋਈ ਚੀਜ਼ ਖੁੱਸਣ ਵੇਲੇ) ਸਿਰ ਮੱਥੇ ਤੇ ਮੰਨ ਲਏ,
and willingly abides by the Will of God's Order,
प्रभ की आगिआ मानै माथै ॥
ਉਸਤੇਚਉਗੁਨਕਰੈਨਿਹਾਲੁ॥
ਤਾਂ (ਪ੍ਰਭੂ ਉਸ ਨੂੰ) ਅੱਗੇ ਨਾਲੋਂ ਚਉਗੁਣਾ ਨਿਹਾਲ ਕਰਦਾ ਹੈ।
the Lord will make him happy four times over.
उस ते चउगुन करै निहालु ॥
ਨਾਨਕਸਾਹਿਬੁਸਦਾਦਇਆਲੁ॥੨॥
ਹੇ ਨਾਨਕ! ਮਾਲਕ ਸਦਾ ਮੇਹਰ ਕਰਨ ਵਾਲਾ ਹੈ ॥੨॥
O Nanak, our Lord and Master is merciful forever. ||2||
नानक साहिबु सदा दइआलु ॥२॥
ਅਨਿਕਭਾਤਿਮਾਇਆਕੇਹੇਤ॥
ਮਾਇਆ ਦੇ ਪਿਆਰ ਅਨੇਕਾਂ ਕਿਸਮਾਂ ਦੇ ਹਨ (ਭਾਵ, ਮਾਇਆ ਦੇ ਅਨੇਕਾਂ ਸੋਹਣੇ ਸਰੂਪ ਮਨੁੱਖ ਦੇ ਮਨ ਨੂੰ ਮੋਂਹਦੇ ਹਨ),
The many forms of attachment to Maya shall surely pass away
अनिक भाति माइआ के हेत ॥
ਸਰਪਰਹੋਵਤਜਾਨੁਅਨੇਤ॥
(ਪਰ ਇਹ ਸਾਰੇ) ਅੰਤ ਨੂੰ ਨਾਸ ਹੋ ਜਾਣ ਵਾਲੇ ਸਮਝੋ।
- know that they are transitory.
सरपर होवत जानु अनेत ॥
ਬਿਰਖਕੀਛਾਇਆਸਿਉਰੰਗੁਲਾਵੈ॥
(ਜੇ ਕੋਈ ਮਨੁੱਖ) ਰੁੱਖ ਦੀ ਛਾਂ ਨਾਲ ਪਿਆਰ ਪਾ ਬੈਠੇ,
People fall in love with the shade of the tree,
बिरख की छाइआ सिउ रंगु लावै ॥
ਓਹਬਿਨਸੈਉਹੁਮਨਿਪਛੁਤਾਵੈ॥
(ਸਿੱਟਾ ਕੀਹ ਨਿਕਲੇਗਾ?) ਉਹ ਛਾਂ ਨਾਸ ਹੋ ਜਾਂਦੀ ਹੈ, ਤੇ, ਉਹ ਮਨੁੱਖ ਮਨ ਵਿਚ ਪਛੁਤਾਂਦਾ ਹੈ।
and when it passes away, they feel regret in their minds.
ओह बिनसै उहु मनि पछुतावै ॥
ਜੋਦੀਸੈਸੋਚਾਲਨਹਾਰੁ॥
(ਇਹ ਸਾਰਾ ਜਗਤ) ਜੋ ਦਿੱਸ ਰਿਹਾ ਹੈ ਨਾਸਵੰਤ ਹੈ,
Whatever is seen, shall pass away;
जो दीसै सो चालनहारु ॥
ਲਪਟਿਰਹਿਓਤਹਅੰਧਅੰਧਾਰੁ॥
ਇਸ (ਜਗਤ) ਨਾਲ ਇਹ ਅੰਨ੍ਹਿਆਂ ਦਾ ਅੰਨ੍ਹਾ (ਜੀਵ) ਜੱਫਾ ਪਾਈ ਬੈਠਾ ਹੈ।
and yet, the blindest of the blind cling to it.
लपटि रहिओ तह अंध अंधारु ॥
ਬਟਾਊਸਿਉਜੋਲਾਵੈਨੇਹ॥
ਜੋ (ਭੀ) ਮਨੁੱਖ (ਕਿਸੇ) ਰਾਹੀ ਨਾਲ ਪਿਆਰ ਪਾ ਲੈਂਦਾ ਹੈ,
One who gives her love to a passing traveler
बटाऊ सिउ जो लावै नेह ॥
ਤਾਕਉਹਾਥਿਨਆਵੈਕੇਹ॥
(ਅੰਤ ਨੂੰ) ਉਸ ਦੇ ਹੱਥ ਪੱਲੇ ਕੁਝ ਨਹੀਂ ਪੈਂਦਾ।
nothing shall come into her hands in this way.
ता कउ हाथि न आवै केह ॥
ਮਨਹਰਿਕੇਨਾਮਕੀਪ੍ਰੀਤਿਸੁਖਦਾਈ॥
ਹੇ ਮਨ! ਪ੍ਰਭੂ ਦੇ ਨਾਮ ਦਾ ਪਿਆਰ (ਹੀ) ਸੁਖ ਦੇਣ ਵਾਲਾ ਹੈ;
O mind, the love of the Name of the Lord bestows peace.
मन हरि के नाम की प्रीति सुखदाई ॥
ਕਰਿਕਿਰਪਾਨਾਨਕਆਪਿਲਏਲਾਈ॥੩॥
(ਪਰ) ਹੇ ਨਾਨਕ! (ਇਹ ਪਿਆਰ ਉਸ ਮਨੁੱਖ ਨੂੰ ਨਸੀਬ ਹੁੰਦਾ ਹੈ, ਜਿਸ ਨੂੰ) ਪ੍ਰਭੂ ਮੇਹਰ ਕਰ ਕੇ ਆਪ ਲਾਉਂਦਾ ਹੈ ॥੩॥
O Nanak, the Lord, in His Mercy, unites us with Himself. ||3||
करि किरपा नानक आपि लए लाई ॥३॥
ਮਿਥਿਆਤਨੁਧਨੁਕੁਟੰਬੁਸਬਾਇਆ॥
(ਜਦ ਇਹ) ਸਰੀਰ, ਧਨ ਤੇ ਸਾਰਾ ਪਰਵਾਰ ਨਾਸਵੰਤ ਹੈ,
False are body, wealth, and all relations.
मिथिआ तनु धनु कुटंबु सबाइआ ॥
ਮਿਥਿਆਹਉਮੈਮਮਤਾਮਾਇਆ॥
(ਤਾਂ) ਮਾਇਆ ਦੀ ਮਾਲਕੀ ਤੇ ਹਉਮੈ (ਭਾਵ, ਧਨ ਤੇ ਪਰਵਾਰ ਦੇ ਕਾਰਣ ਵਡੱਪਣ)-ਇਹਨਾਂ ਉਤੇ ਮਾਣ ਭੀ ਝੂਠਾ।
False are ego, possessiveness and Maya.
मिथिआ हउमै ममता माइआ ॥
ਮਿਥਿਆਰਾਜਜੋਬਨਧਨਮਾਲ॥
ਰਾਜ ਜੁਆਨੀ ਤੇ ਧਨ ਮਾਲ ਸਭ ਨਾਸਵੰਤ ਹਨ,
False are power, youth, wealth and property.
मिथिआ राज जोबन धन माल ॥
ਮਿਥਿਆਕਾਮਕ੍ਰੋਧਬਿਕਰਾਲ॥
(ਇਸ ਵਾਸਤੇ ਇਹਨਾਂ ਦੇ ਕਾਰਣ) ਕਾਮ (ਦੀ ਲਹਰ) ਤੇ ਭਿਆਨਕ ਕ੍ਰੋਧ ਇਹ ਭੀ ਵਿਅਰਥ ਹਨ।
False are sexual desire and wild anger.
मिथिआ काम क्रोध बिकराल ॥
ਮਿਥਿਆਰਥਹਸਤੀਅਸ੍ਵਬਸਤ੍ਰਾ॥
ਰਥ, ਹਾਥੀ, ਘੋੜੇ ਤੇ (ਸੁੰਦਰ) ਕੱਪੜੇ ਸਦਾ ਕਾਇਮ ਰਹਿਣ ਵਾਲੇ ਨਹੀਂ ਹਨ,
False are chariots, elephants, horses and expensive clothes.
मिथिआ रथ हसती अस्व बसत्रा ॥
ਮਿਥਿਆਰੰਗਸੰਗਿਮਾਇਆਪੇਖਿਹਸਤਾ॥
(ਇਸ ਸਾਰੀ) ਮਾਇਆ ਨੂੰ ਪਿਆਰ ਨਾਲ ਵੇਖ ਕੇ (ਜੀਵ) ਹੱਸਦਾ ਹੈ, (ਪਰ ਇਹ ਹਾਸਾ ਤੇ ਮਾਣ ਭੀ) ਵਿਅਰਥ ਹੈ।
False is the love of gathering wealth, and reveling in the sight of it.
मिथिआ रंग संगि माइआ पेखि हसता ॥
ਮਿਥਿਆਧ੍ਰੋਹਮੋਹਅਭਿਮਾਨੁ॥
ਦਗ਼ਾ, ਮੋਹ ਤੇ ਅਹੰਕਾਰ-(ਇਹ ਸਾਰੇ ਹੀ ਮਨ ਦੇ) ਵਿਅਰਥ (ਤਰੰਗ) ਹਨ;
False are deception, emotional attachment and egotistical pride.
मिथिआ ध्रोह मोह अभिमानु ॥
ਮਿਥਿਆਆਪਸਊਪਰਿਕਰਤਗੁਮਾਨੁ॥
ਆਪਣੇ ਉਤੇ ਮਾਣ ਕਰਨਾ ਭੀ ਝੂਠਾ (ਨਸ਼ਾ) ਹੈ।
False are pride and self-conceit.
मिथिआ आपस ऊपरि करत गुमानु ॥
ਅਸਥਿਰੁਭਗਤਿਸਾਧਕੀਸਰਨ॥
ਸਦਾ ਕਾਇਮ ਰਹਿਣ ਵਾਲੀ (ਪ੍ਰਭੂ ਦੀ) ਭਗਤੀ (ਹੀ ਹੈ ਜੋ) ਗੁਰੂ ਦੀ ਸਰਣ ਪੈ ਕੇ (ਕੀਤੀ ਜਾਏ)।
Only devotional worship is permanent, and the Sanctuary of the Holy.
असथिरु भगति साध की सरन ॥
ਨਾਨਕਜਪਿਜਪਿਜੀਵੈਹਰਿਕੇਚਰਨ॥੪॥
ਹੇ ਨਾਨਕ! ਪ੍ਰਭੂ ਦੇ ਚਰਣ (ਹੀ) ਸਦਾ ਜਪ ਕੇ (ਮਨੁੱਖ) ਅਸਲੀ ਜੀਵਨ ਜੀਊਂਦਾ ਹੈ ॥੪॥
Nanak lives by meditating, meditating on the Lotus Feet of the Lord. ||4||
नानक जपि जपि जीवै हरि के चरन ॥४॥
ਮਿਥਿਆਸ੍ਰਵਨਪਰਨਿੰਦਾਸੁਨਹਿ॥
(ਮਨੁੱਖ ਦੇ) ਕੰਨ ਵਿਅਰਥ ਹਨ (ਜੇ ਉਹ) ਪਰਾਈ ਬਖ਼ੀਲੀ ਸੁਣਦੇ ਹਨ,
False are the ears which listen to the slander of others.
मिथिआ स्रवन पर निंदा सुनहि ॥
ਮਿਥਿਆਹਸਤਪਰਦਰਬਕਉਹਿਰਹਿ॥
ਹੱਥ ਵਿਅਰਥ ਹਨ (ਜੇ ਇਹ) ਪਰਾਏ ਧਨ ਨੂੰ ਚੁਰਾਉਂਦੇ ਹਨ;
False are the hands which steal the wealth of others.
मिथिआ हसत पर दरब कउ हिरहि ॥
ਮਿਥਿਆਨੇਤ੍ਰਪੇਖਤਪਰਤ੍ਰਿਅਰੂਪਾਦ॥
ਅੱਖਾਂ ਵਿਅਰਥ ਹਨ (ਜੋ ਇਹ) ਪਰਾਈ ਜ਼ਨਾਨੀ ਦਾ ਰੂਪ ਤੱਕਦੀਆਂ ਹਨ,
False are the eyes which gaze upon the beauty of another's wife.
मिथिआ नेत्र पेखत पर त्रिअ रूपाद ॥
ਮਿਥਿਆਰਸਨਾਭੋਜਨਅਨਸ੍ਵਾਦ॥
ਜੀਭ ਵਿਅਰਥ ਹੈ (ਜੇ ਇਹ) ਖਾਣੇ ਤੇ ਹੋਰ ਸੁਆਦਾਂ ਵਿਚ (ਲੱਗੀ ਹੋਈ ਹੈ);
False is the tongue which enjoys delicacies and external tastes.
मिथिआ रसना भोजन अन स्वाद ॥
ਮਿਥਿਆਚਰਨਪਰਬਿਕਾਰਕਉਧਾਵਹਿ॥
ਪੈਰ ਵਿਅਰਥ ਹਨ (ਜੇ ਇਹ) ਪਰਾਏ ਨੁਕਸਾਨ ਵਾਸਤੇ ਦੌੜ-ਭੱਜ ਰਹੇ ਹਨ।
False are the feet which run to do evil to others.
मिथिआ चरन पर बिकार कउ धावहि ॥
ਮਿਥਿਆਮਨਪਰਲੋਭਲੁਭਾਵਹਿ॥
ਹੇ ਮਨ! ਤੂੰ ਭੀ ਵਿਅਰਥ ਹੈਂ (ਜੇ ਤੂੰ) ਪਰਾਏ ਧਨ ਦਾ ਲੋਭ ਕਰ ਰਿਹਾ ਹੈਂ।
False is the mind which covets the wealth of others.
मिथिआ मन पर लोभ लुभावहि ॥
ਮਿਥਿਆਤਨਨਹੀਪਰਉਪਕਾਰਾ॥
(ਉਹ) ਸਰੀਰ ਵਿਅਰਥ ਹਨ ਜੋ ਦੂਜਿਆਂ ਨਾਲ ਭਲਾਈ ਨਹੀਂ ਕਰਦੇ,
False is the body which does not do good to others.
मिथिआ तन नही परउपकारा ॥
ਮਿਥਿਆਬਾਸੁਲੇਤਬਿਕਾਰਾ॥
(ਨੱਕ) ਵਿਅਰਥ ਹੈ (ਜੋ) ਵਿਕਾਰਾਂ ਦੀ ਵਾਸ਼ਨਾ ਲੈ ਰਿਹਾ ਹੈ।
False is the nose which inhales corruption.
मिथिआ बासु लेत बिकारा ॥
ਬਿਨੁਬੂਝੇਮਿਥਿਆਸਭਭਏ॥
(ਆਪੋ ਆਪਣੀ ਹੋਂਦ ਦਾ ਮਨੋਰਥ) ਸਮਝਣ ਤੋਂ ਬਿਨਾ (ਇਹ) ਸਾਰੇ (ਅੰਗ) ਵਿਅਰਥ ਹਨ।
Without understanding, everything is false.
बिनु बूझे मिथिआ सभ भए ॥
ਸਫਲਦੇਹਨਾਨਕਹਰਿਹਰਿਨਾਮਲਏ॥੫॥
ਹੇ ਨਾਨਕ! ਉਹ ਸਰੀਰ ਸਫਲ ਹੈ ਜੋ ਪ੍ਰਭੂ ਦਾ ਨਾਮ ਜਪਦਾ ਹੈ ॥੫॥
Fruitful is the body, O Nanak, which takes to the Lord's Name. ||5||
सफल देह नानक हरि हरि नाम लए ॥५॥
ਬਿਰਥੀਸਾਕਤਕੀਆਰਜਾ॥
(ਰੱਬ ਨਾਲੋਂ) ਟੁੱਟੇ ਹੋਏ ਮਨੁੱਖ ਦੀ ਉਮਰ ਵਿਅਰਥ ਜਾਂਦੀ ਹੈ,
The life of the faithless cynic is totally useless.
बिरथी साकत की आरजा ॥
ਸਾਚਬਿਨਾਕਹਹੋਵਤਸੂਚਾ॥
(ਕਿਉਂਕਿ) ਸੱਚੇ ਪ੍ਰਭੂ (ਦੇ ਨਾਮ) ਤੋਂ ਬਿਨਾ ਉਹ ਕਿਵੇਂ ਸੁੱਚਾ ਹੋ ਸਕਦਾ ਹੈ?
Without the Truth, how can anyone be pure?
साच बिना कह होवत सूचा ॥
ਬਿਰਥਾਨਾਮਬਿਨਾਤਨੁਅੰਧ॥
ਨਾਮ ਤੋਂ ਬਿਨਾ ਅੰਨ੍ਹੇ (ਸਾਕਤ) ਦਾ ਸਰੀਰ (ਹੀ) ਕਿਸੇ ਕੰਮ ਨਹੀਂ,
Useless is the body of the spiritually blind, without the Name of the Lord.
बिरथा नाम बिना तनु अंध ॥
ਮੁਖਿਆਵਤਤਾਕੈਦੁਰਗੰਧ॥
(ਕਿਉਂਕਿ) ਉਸ ਦੇ ਮੂੰਹ ਵਿਚੋਂ (ਨਿੰਦਾ ਆਦਿਕ) ਬਦ-ਬੂ ਆਉਂਦੀ ਹੈ।
From his mouth, a foul smell issues forth.
मुखि आवत ता कै दुरगंध ॥
ਬਿਨੁਸਿਮਰਨਦਿਨੁਰੈਨਿਬ੍ਰਿਥਾਬਿਹਾਇ॥
ਜਿਵੇਂ ਵਰਖਾ ਤੋਂ ਬਿਨਾ ਪੈਲੀ ਨਿਸਫਲ ਜਾਂਦੀ ਹੈ,
Without the remembrance of the Lord, day and night pass in vain,
बिनु सिमरन दिनु रैनि ब्रिथा बिहाइ ॥
ਮੇਘਬਿਨਾਜਿਉਖੇਤੀਜਾਇ॥
(ਤਿਵੇਂ) ਸਿਮਰਨ ਤੋਂ ਬਿਨਾ (ਸਾਕਤ ਦੇ) ਦਿਨ ਰਾਤ ਅੱਫਲ ਚਲੇ ਜਾਂਦੇ ਹਨ,
like the crop which withers without rain.
मेघ बिना जिउ खेती जाइ ॥
ਗੋਬਿਦਭਜਨਬਿਨੁਬ੍ਰਿਥੇਸਭਕਾਮ॥
ਪ੍ਰਭੂ ਦੇ ਭਜਨ ਤੋਂ ਸੱਖਣਾ ਰਹਿਣ ਕਰਕੇ (ਮਨੁੱਖ ਦੇ) ਸਾਰੇ ਹੀ ਕੰਮ ਕਿਸੇ ਅਰਥ ਨਹੀਂ,
Without meditation on the Lord of the Universe, all works are in vain,
गोबिद भजन बिनु ब्रिथे सभ काम ॥
ਜਿਉਕਿਰਪਨਕੇਨਿਰਾਰਥਦਾਮ॥
(ਕਿਉਂਕਿ ਇਹ ਕੰਮ ਇਸ ਦਾ ਆਪਣਾ ਕੁਝ ਨਹੀਂ ਸਵਾਰਦੇ) ਜਿਵੇਂ ਕੰਜੂਸ ਦਾ ਧਨ ਉਸ ਦੇ ਆਪਣੇ ਕਿਸੇ ਕੰਮ ਨਹੀਂ।
like the wealth of a miser, which lies useless.
जिउ किरपन के निरारथ दाम ॥
ਧੰਨਿਧੰਨਿਤੇਜਨਜਿਹਘਟਿਬਸਿਓਹਰਿਨਾਉ॥
ਉਹ ਮਨੁੱਖ ਮੁਬਾਰਿਕ ਹਨ, ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ,
Blessed, blessed are those, whose hearts are filled with the Name of the Lord.
धंनि धंनि ते जन जिह घटि बसिओ हरि नाउ ॥
ਨਾਨਕਤਾਕੈਬਲਿਬਲਿਜਾਉ॥੬॥
ਹੇ ਨਾਨਕ! (ਆਖ ਕਿ) ਮੈਂ ਉਹਨਾਂ (ਗੁਰਮੁਖਾਂ) ਤੋਂ ਸਦਕੇ ਜਾਂਦਾ ਹਾਂ ॥੬॥
Nanak is a sacrifice, a sacrifice to them. ||6||
नानक ता कै बलि बलि जाउ ॥६॥
ਰਹਤਅਵਰਕਛੁਅਵਰਕਮਾਵਤ॥
ਧਰਮ ਦੇ ਬਾਹਰਲੇ ਧਾਰੇ ਹੋਏ ਚਿੰਨ੍ਹ ਹੋਰ ਹਨ ਤੇ ਅਮਲੀ ਜ਼ਿੰਦਗੀ ਕੁਝ ਹੋਰ ਹੈ;
He says one thing, and does something else.
रहत अवर कछु अवर कमावत ॥
ਮਨਿਨਹੀਪ੍ਰੀਤਿਮੁਖਹੁਗੰਢਲਾਵਤ॥
ਮਨ ਵਿਚ (ਤਾਂ) ਪ੍ਰਭੂ ਨਾਲ ਪਿਆਰ ਨਹੀਂ, ਮੂੰਹ ਦੀਆਂ ਗੱਲਾਂ ਨਾਲ ਘਰ ਪੂਰਾ ਕਰਦਾ ਹੈ।
There is no love in his heart, and yet with his mouth he talks tall.
मनि नही प्रीति मुखहु गंढ लावत ॥
ਜਾਨਨਹਾਰਪ੍ਰਭੂਪਰਬੀਨ॥
(ਪਰ ਦਿਲ ਦੀਆਂ) ਜਾਣਨ ਵਾਲਾ ਪ੍ਰਭੂ ਸਿਆਣਾ ਹੈ,
The Omniscient Lord God is the Knower of all.
जाननहार प्रभू परबीन ॥
ਬਾਹਰਿਭੇਖਨਕਾਹੂਭੀਨ॥
(ਉਹ ਕਦੇ) ਕਿਸੇ ਦੇ ਬਾਹਰਲੇ ਭੇਖ ਨਾਲ ਪ੍ਰਸੰਨ ਨਹੀਂ ਹੋਇਆ।
He is not impressed by outward display.
बाहरि भेख न काहू भीन ॥
ਅਵਰਉਪਦੇਸੈਆਪਿਨਕਰੈ॥
(ਜੋ ਮਨੁੱਖ) ਹੋਰਨਾਂ ਨੂੰ ਮੱਤਾਂ ਦੇਂਦਾ ਹੈ (ਪਰ) ਆਪ ਨਹੀਂ ਕਮਾਉਂਦਾ,
One who does not practice what he preaches to others,
अवर उपदेसै आपि न करै ॥
ਆਵਤਜਾਵਤਜਨਮੈਮਰੈ॥
ਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।
shall come and go in reincarnation, through birth and death.
आवत जावत जनमै मरै ॥
ਜਿਸਕੈਅੰਤਰਿਬਸੈਨਿਰੰਕਾਰੁ॥
ਜਿਸ ਮਨੁੱਖ ਦੇ ਹਿਰਦੇ ਵਿਚ ਨਿਰੰਕਾਰ ਵੱਸਦਾ ਹੈ,
One whose inner being is filled with the Formless Lord
जिस कै अंतरि बसै निरंकारु ॥
ਤਿਸਕੀਸੀਖਤਰੈਸੰਸਾਰੁ॥
ਉਸ ਦੀ ਸਿੱਖਿਆ ਨਾਲ ਜਗਤ (ਵਿਕਾਰਾਂ ਤੋਂ) ਬਚਦਾ ਹੈ।
by his teachings, the world is saved.
तिस की सीख तरै संसारु ॥
ਜੋਤੁਮਭਾਨੇਤਿਨਪ੍ਰਭੁਜਾਤਾ॥
(ਹੇ ਪ੍ਰਭੂ!) ਜੋ (ਭਗਤ) ਤੈਨੂੰ ਪਿਆਰੇ ਲੱਗਦੇ ਹਨ ਉਹਨਾਂ ਨੇ ਤੈਨੂੰ ਪਛਾਣਿਆ ਹੈ।
Those who are pleasing to You, God, know You.
जो तुम भाने तिन प्रभु जाता ॥
ਨਾਨਕਉਨਜਨਚਰਨਪਰਾਤਾ॥੭॥
ਹੇ ਨਾਨਕ! (ਆਖ)-ਮੈਂ ਉਹਨਾਂ (ਭਗਤਾਂ) ਦੇ ਚਰਨਾਂ ਤੇ ਪੈਂਦਾ ਹਾਂ ॥੭॥
Nanak falls at their feet. ||7||
नानक उन जन चरन पराता ॥७॥
ਕਰਉਬੇਨਤੀਪਾਰਬ੍ਰਹਮੁਸਭੁਜਾਨੈ॥
(ਜੋ ਜੋ) ਬੇਨਤੀ ਮੈਂ ਕਰਦਾ ਹਾਂ, ਪ੍ਰਭੂ ਸਭ ਜਾਣਦਾ ਹੈ,
Offer your prayers to the Supreme Lord God, who knows everything.
करउ बेनती पारब्रहमु सभु जानै ॥
ਅਪਨਾਕੀਆਆਪਹਿਮਾਨੈ॥
ਆਪਣੇ ਪੈਦਾ ਕੀਤੇ ਜੀਵ ਨੂੰ ਉਹ ਆਪ ਹੀ ਮਾਣ ਬਖ਼ਸ਼ਦਾ ਹੈ।
He Himself values His own creatures.
अपना कीआ आपहि मानै ॥
ਆਪਹਿਆਪਆਪਿਕਰਤਨਿਬੇਰਾ॥
(ਜੀਵਾਂ ਦੇ ਕੀਤੇ ਕਰਮਾਂ ਅਨੁਸਾਰ) ਪ੍ਰਭੂ ਆਪ ਹੀ ਨਿਖੇੜਾ ਕਰਦਾ ਹੈ,
He Himself, by Himself, makes the decisions.
आपहि आप आपि करत निबेरा ॥
ਕਿਸੈਦੂਰਿਜਨਾਵਤਕਿਸੈਬੁਝਾਵਤਨੇਰਾ॥
(ਭਾਵ) ਕਿਸੇ ਨੂੰ ਇਹ ਬੁਧਿ ਬਖ਼ਸ਼ਦਾ ਹੈ ਕਿ ਪ੍ਰਭੂ ਸਾਡੇ ਨੇੜੇ ਹੈ ਤੇ ਕਿਸੇ ਨੂੰ ਜਣਾਉਂਦਾ ਹੈ ਕਿ ਪ੍ਰਭੂ ਕਿਤੇ ਦੂਰ ਹੈ।
To some, He appears far away, while others perceive Him near at hand.
किसै दूरि जनावत किसै बुझावत नेरा ॥
ਉਪਾਵਸਿਆਨਪਸਗਲਤੇਰਹਤ॥
ਸਭ ਹੀਲਿਆਂ ਤੇ ਚਤੁਰਾਈਆਂ ਤੋਂ (ਪ੍ਰਭੂ) ਪਰੇ ਹੈ (ਭਾਵ, ਕਿਸੇ ਹੀਲੇ ਚਤੁਰਾਈ ਨਾਲ ਪ੍ਰਸੰਨ ਨਹੀਂ ਹੁੰਦਾ)
He is beyond all efforts and clever tricks.
उपाव सिआनप सगल ते रहत ॥
ਸਭੁਕਛੁਜਾਨੈਆਤਮਕੀਰਹਤ॥
(ਕਿਉਂਕਿ ਉਹ ਜੀਵ ਦੀ) ਆਤਮਕ ਰਹਿਣੀ ਦੀ ਹਰੇਕ ਗੱਲ ਜਾਣਦਾ ਹੈ।
He knows all the ways and means of the soul.
सभु कछु जानै आतम की रहत ॥
ਜਿਸੁਭਾਵੈਤਿਸੁਲਏਲੜਿਲਾਇ॥
ਜੋ (ਜੀਵ) ਉਸ ਨੂੰ ਭਾਉਂਦਾ ਹੈ ਉਸ ਨੂੰ ਆਪਣੇ ਲੜ ਲਾਉਂਦਾ ਹੈ,
Those with whom He is pleased are attached to the hem of His robe.
जिसु भावै तिसु लए लड़ि लाइ ॥
ਥਾਨਥਨੰਤਰਿਰਹਿਆਸਮਾਇ॥
ਪ੍ਰਭੂ ਹਰ ਥਾਂ ਮੌਜੂਦ ਹੈ।
He is pervading all places and interspaces.
थान थनंतरि रहिआ समाइ ॥
ਸੋਸੇਵਕੁਜਿਸੁਕਿਰਪਾਕਰੀ॥
ਉਹੀ ਮਨੁੱਖ (ਅਸਲੀ) ਸੇਵਕ ਬਣਦਾ ਹੈ ਜਿਸ ਉਤੇ ਪ੍ਰਭੂ ਮੇਹਰ ਕਰਦਾ ਹੈ।
Those upon whom He bestows His favor, become His servants.
सो सेवकु जिसु किरपा करी ॥
ਨਿਮਖਨਿਮਖਜਪਿਨਾਨਕਹਰੀ॥੮॥੫॥
ਹੇ ਨਾਨਕ! (ਐਸੇ) ਪ੍ਰਭੂ ਨੂੰ ਦਮ-ਬ-ਦਮ ਯਾਦ ਕਰ ॥੮॥੫॥
Each and every moment, O Nanak, meditate on the Lord. ||8||5||
निमख निमख जपि नानक हरी ॥८॥५॥
ਕਾਮਕ੍ਰੋਧਅਰੁਲੋਭਮੋਹਬਿਨਸਿਜਾਇਅਹੰਮੇਵ॥
(ਮੇਰਾ) ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੂਰ ਹੋ ਜਾਏ-
Sexual desire, anger, greed and emotional attachment - may these be gone, and egotism as well.
काम क्रोध अरु लोभ मोह बिनसि जाइ अहंमेव ॥
ਨਾਨਕਪ੍ਰਭਸਰਣਾਗਤੀਕਰਿਪ੍ਰਸਾਦੁਗੁਰਦੇਵ॥੧॥
ਹੇ ਨਾਨਕ! (ਬੇਨਤੀ ਕਰ ਤੇ ਆਖ)-ਹੇ ਗੁਰਦੇਵ! ਹੇ ਪ੍ਰਭੂ! ਮੈਂ ਸਰਣ ਆਇਆ ਹਾਂ (ਮੇਰੇ ਉਤੇ) ਮੇਹਰ ਕਰ ॥੧॥
Nanak seeks the Sanctuary of God; please bless me with Your Grace, O Divine Guru. ||1||
नानक प्रभ सरणागती करि प्रसादु गुरदेव ॥१॥
ਅਸਟਪਦੀ॥
Ashtapadee:
असटपदी ॥
ਜਿਹਪ੍ਰਸਾਦਿਛਤੀਹਅੰਮ੍ਰਿਤਖਾਹਿ॥
(ਹੇ ਭਾਈ!) ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਕਈ ਕਿਸਮਾਂ ਦੇ ਸੁਆਦਲੇ ਖਾਣੇ ਖਾਂਦਾ ਹੈਂ,
By His Grace, you partake of the thirty-six delicacies;
जिह प्रसादि छतीह अंम्रित खाहि ॥
ਤਿਸੁਠਾਕੁਰਕਉਰਖੁਮਨਮਾਹਿ॥
ਉਸ ਨੂੰ ਮਨ ਵਿਚ (ਚੇਤੇ) ਰੱਖ।
enshrine that Lord and Master within your mind.
तिसु ठाकुर कउ रखु मन माहि ॥
ਜਿਹਪ੍ਰਸਾਦਿਸੁਗੰਧਤਤਨਿਲਾਵਹਿ॥
ਜਿਸ ਦੀ ਮਿਹਰ ਨਾਲ ਆਪਣੇ ਸਰੀਰ ਉਤੇ ਤੂੰ ਸੁਗੰਧੀਆਂ ਲਾਉਂਦਾ ਹੈਂ,
By His Grace, you apply scented oils to your body;
जिह प्रसादि सुगंधत तनि लावहि ॥
ਤਿਸਕਉਸਿਮਰਤਪਰਮਗਤਿਪਾਵਹਿ॥
ਉਸ ਨੂੰ ਯਾਦ ਕੀਤਿਆਂ ਤੂੰ ਉੱਚਾ ਦਰਜਾ ਹਾਸਲ ਕਰ ਲਏਂਗਾ।
remembering Him, the supreme status is obtained.
तिस कउ सिमरत परम गति पावहि ॥
ਜਿਹਪ੍ਰਸਾਦਿਬਸਹਿਸੁਖਮੰਦਰਿ॥
ਜਿਸ ਦੀ ਦਇਆ ਨਾਲ ਤੂੰ ਸੁਖ-ਮਹਲਾਂ ਵਿਚ ਵੱਸਦਾ ਹੈਂ,
By His Grace, you dwell in the palace of peace;
जिह प्रसादि बसहि सुख मंदरि ॥
ਤਿਸਹਿਧਿਆਇਸਦਾਮਨਅੰਦਰਿ॥
ਉਸ ਨੂੰ ਸਦਾ ਮਨ ਵਿਚ ਸਿਮਰ।
meditate forever on Him within your mind.
तिसहि धिआइ सदा मन अंदरि ॥
ਜਿਹਪ੍ਰਸਾਦਿਗ੍ਰਿਹਸੰਗਿਸੁਖਬਸਨਾ॥
ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਘਰ ਮੌਜਾਂ ਨਾਲ ਵੱਸ ਰਿਹਾ ਹੈਂ,
By His Grace, you abide with your family in peace;
जिह प्रसादि ग्रिह संगि सुख बसना ॥
ਆਠਪਹਰਸਿਮਰਹੁਤਿਸੁਰਸਨਾ॥
ਉਸ ਨੂੰ ਜੀਭ ਨਾਲ ਅੱਠੇ ਪਹਰ ਯਾਦ ਕਰ।
keep His remembrance upon your tongue, twenty-four hours a day.
आठ पहर सिमरहु तिसु रसना ॥
ਜਿਹਪ੍ਰਸਾਦਿਰੰਗਰਸਭੋਗ॥
ਜਿਸ (ਪ੍ਰਭੂ) ਦੀ ਬਖ਼ਸ਼ਸ਼ ਕਰਕੇ ਚੋਜ-ਤਮਾਸ਼ੇ, ਸੁਆਦਲੇ ਖਾਣੇ ਤੇ ਪਦਾਰਥ (ਨਸੀਬ ਹੁੰਦੇ ਹਨ)
By His Grace, you enjoy tastes and pleasures;
जिह प्रसादि रंग रस भोग ॥
ਨਾਨਕਸਦਾਧਿਆਈਐਧਿਆਵਨਜੋਗ॥੧॥
ਹੇ ਨਾਨਕ! ਉਸ ਧਿਆਉਣ-ਜੋਗ ਨੂੰ ਸਦਾ ਹੀ ਧਿਆਉਣਾ ਚਾਹੀਦਾ ਹੈ ॥੧॥
O Nanak, meditate forever on the One, who is worthy of meditation. ||1||
नानक सदा धिआईऐ धिआवन जोग ॥१॥
ਜਿਹਪ੍ਰਸਾਦਿਪਾਟਪਟੰਬਰਹਢਾਵਹਿ॥
(ਹੇ ਮਨ!) ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਰੇਸ਼ਮੀ ਕੱਪੜੇ ਹੰਢਾਉਂਦਾ ਹੈਂ,
By His Grace, you wear silks and satins;
जिह प्रसादि पाट पटंबर हढावहि ॥
ਤਿਸਹਿਤਿਆਗਿਕਤਅਵਰਲੁਭਾਵਹਿ॥
ਉਸ ਨੂੰ ਵਿਸਾਰ ਕੇ ਹੋਰ ਕਿੱਥੇ ਲੋਭ ਕਰ ਰਿਹਾ ਹੈਂ?
why abandon Him, to attach yourself to another?
तिसहि तिआगि कत अवर लुभावहि ॥
ਜਿਹਪ੍ਰਸਾਦਿਸੁਖਿਸੇਜਸੋਈਜੈ॥
ਜਿਸ ਦੀ ਮਿਹਰ ਨਾਲ ਸੇਜ ਉੱਤੇ ਸੁਖੀ ਸਵੀਂਦਾ ਹੈ,
By His Grace, you sleep in a cozy bed;
जिह प्रसादि सुखि सेज सोईजै ॥
ਮਨਆਠਪਹਰਤਾਕਾਜਸੁਗਾਵੀਜੈ॥
ਹੇ ਮਨ! ਉਸ ਪ੍ਰਭੂ ਦਾ ਜਸ ਅੱਠੇ ਪਹਰ ਗਾਉਣਾ ਚਾਹੀਦਾ ਹੈ।
O my mind, sing His Praises, twenty-four hours a day.
मन आठ पहर ता का जसु गावीजै ॥
ਜਿਹਪ੍ਰਸਾਦਿਤੁਝੁਸਭੁਕੋਊਮਾਨੈ॥
ਜਿਸ ਦੀ ਮੇਹਰ ਨਾਲ ਹਰੇਕ ਮਨੁੱਖ ਤੇਰਾ ਆਦਰ ਕਰਦਾ ਹੈ,
By His Grace, you are honored by everyone;
जिह प्रसादि तुझु सभु कोऊ मानै ॥
ਮੁਖਿਤਾਕੋਜਸੁਰਸਨਬਖਾਨੈ॥
ਉਸ ਦੀ ਵਡਿਆਈ (ਆਪਣੇ) ਮੂੰਹੋਂ ਜੀਭ ਨਾਲ (ਸਦਾ) ਕਰ।
with your mouth and with your tongue, chant His Praises.
मुखि ता को जसु रसन बखानै ॥
ਜਿਹਪ੍ਰਸਾਦਿਤੇਰੋਰਹਤਾਧਰਮੁ॥
ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੇਰਾ ਧਰਮ (ਕਾਇਮ) ਰਹਿੰਦਾ ਹੈ,
By His Grace, you remain in the Dharma;
जिह प्रसादि तेरो रहता धरमु ॥
ਮਨਸਦਾਧਿਆਇਕੇਵਲਪਾਰਬ੍ਰਹਮੁ॥
ਹੇ ਮਨ! ਤੂੰ ਸਦਾ ਉਸ ਪਰਮੇਸ਼ਰ ਨੂੰ ਸਿਮਰ।
O mind, meditate continually on the Supreme Lord God.
मन सदा धिआइ केवल पारब्रहमु ॥
ਪ੍ਰਭਜੀਜਪਤਦਰਗਹਮਾਨੁਪਾਵਹਿ॥
ਪਰਮਾਤਮਾ ਦਾ ਭਜਨ ਕੀਤਿਆਂ (ਉਸ ਦੀ) ਦਰਗਾਹ ਵਿਚ ਮਾਣ ਪਾਵਹਿਂਗਾ,
Meditating on God, you shall be honored in His Court;
प्रभ जी जपत दरगह मानु पावहि ॥
ਨਾਨਕਪਤਿਸੇਤੀਘਰਿਜਾਵਹਿ॥੨॥
ਤੇ, ਹੇ ਨਾਨਕ! (ਇਥੋਂ) ਇੱਜ਼ਤ ਨਾਲ ਆਪਣੇ (ਪਰਲੋਕ ਦੇ) ਘਰ ਵਿਚ ਜਾਵਹਿਂਗਾ ॥੨॥
O Nanak, you shall return to your true home with honor. ||2||
नानक पति सेती घरि जावहि ॥२॥
ਜਿਹਪ੍ਰਸਾਦਿਆਰੋਗਕੰਚਨਦੇਹੀ॥
ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਸੋਨੇ ਵਰਗਾ ਤੇਰਾ ਨਰੋਆ ਜਿਸਮ ਹੈ,
By His Grace, you have a healthy, golden body;
जिह प्रसादि आरोग कंचन देही ॥
ਲਿਵਲਾਵਹੁਤਿਸੁਰਾਮਸਨੇਹੀ॥
ਉਸ ਪਿਆਰੇ ਰਾਮ ਨਾਲ ਲਿਵ ਜੋੜ।
attune yourself to that Loving Lord.
लिव लावहु तिसु राम सनेही ॥
ਜਿਹਪ੍ਰਸਾਦਿਤੇਰਾਓਲੑਾਰਹਤ॥
ਜਿਸ ਦੀ ਮਿਹਰ ਨਾਲ ਤੇਰਾ ਪਰਦਾ ਬਣਿਆ ਰਹਿੰਦਾ ਹੈ,
By His Grace, your honor is preserved;
जिह प्रसादि तेरा ओला रहत ॥
ਮਨਸੁਖੁਪਾਵਹਿਹਰਿਹਰਿਜਸੁਕਹਤ॥
ਹੇ ਮਨ! ਉਸ ਹਰੀ ਦੀ ਸਿਫ਼ਤ-ਸਲਾਹ ਕਰ ਕੇ ਸੁਖ ਪ੍ਰਾਪਤ ਕਰ।
O mind, chant the Praises of the Lord, Har, Har, and find peace.
मन सुखु पावहि हरि हरि जसु कहत ॥
ਜਿਹਪ੍ਰਸਾਦਿਤੇਰੇਸਗਲਛਿਦ੍ਰਢਾਕੇ॥
ਹੇ ਮਨ! ਜਿਸ ਦੀ ਦਇਆ ਨਾਲ ਤੇਰੇ ਸਾਰੇ ਐਬ ਢੱਕੇ ਰਹਿੰਦੇ ਹਨ,
By His Grace, all your deficits are covered;
जिह प्रसादि तेरे सगल छिद्र ढाके ॥
ਮਨਸਰਨੀਪਰੁਠਾਕੁਰਪ੍ਰਭਤਾਕੈ॥
ਹੇ ਮਨ! ਉਸ ਪ੍ਰਭੂ ਠਾਕੁਰ ਦੀ ਸਰਣ ਪਉ।
O mind, seek the Sanctuary of God, our Lord and Master.
मन सरनी परु ठाकुर प्रभ ता कै ॥
ਜਿਹਪ੍ਰਸਾਦਿਤੁਝੁਕੋਨਪਹੂਚੈ॥
ਜਿਸ ਦੀ ਕਿਰਪਾ ਨਾਲ ਕੋਈ ਤੇਰੀ ਬਰਾਬਰੀ ਨਹੀਂ ਕਰ ਸਕਦਾ,
By His Grace, no one can rival you;
जिह प्रसादि तुझु को न पहूचै ॥
ਮਨਸਾਸਿਸਾਸਿਸਿਮਰਹੁਪ੍ਰਭਊਚੇ॥
ਹੇ ਮਨ! ਉਸ ਉਚੇ ਪ੍ਰਭੂ ਨੂੰ ਸ੍ਵਾਸ ਸ੍ਵਾਸ ਯਾਦ ਕਰ।
O mind, with each and every breath, remember God on High.
मन सासि सासि सिमरहु प्रभ ऊचे ॥
ਜਿਹਪ੍ਰਸਾਦਿਪਾਈਦ੍ਰੁਲਭਦੇਹ॥
ਜਿਸ ਦੀ ਕਿਰਪਾ ਨਾਲ ਤੈਨੂੰ ਇਹ ਮਨੁੱਖਾ-ਸਰੀਰ ਲੱਭਾ ਹੈ ਜੋ ਬੜੀ ਮੁਸ਼ਕਿਲ ਨਾਲ ਮਿਲਦਾ ਹੈ,
By His Grace, you obtained this precious human body;
जिह प्रसादि पाई द्रुलभ देह ॥
ਨਾਨਕਤਾਕੀਭਗਤਿਕਰੇਹ॥੩॥
ਹੇ ਨਾਨਕ! ਉਸ ਪ੍ਰਭੂ ਦੀ ਭਗਤੀ ਕਰ ॥੩॥
O Nanak, worship Him with devotion. ||3||
नानक ता की भगति करेह ॥३॥
ਜਿਹਪ੍ਰਸਾਦਿਆਭੂਖਨਪਹਿਰੀਜੈ॥
ਜਿਸ (ਪ੍ਰਭੂ) ਦੀ ਕਿਰਪਾ ਨਾਲ ਗਹਣੇ ਪਹਿਨੀਦੇ ਹਨ,
By His Grace, you wear decorations;
जिह प्रसादि आभूखन पहिरीजै ॥
ਮਨਤਿਸੁਸਿਮਰਤਕਿਉਆਲਸੁਕੀਜੈ॥
ਹੇ ਮਨ! ਉਸ ਨੂੰ ਸਿਮਰਦਿਆਂ ਕਿਉਂ ਆਲਸ ਕੀਤਾ ਜਾਏ?
O mind, why are you so lazy? Why don't you remember Him in meditation?
मन तिसु सिमरत किउ आलसु कीजै ॥
ਜਿਹਪ੍ਰਸਾਦਿਅਸ੍ਵਹਸਤਿਅਸਵਾਰੀ॥
ਜਿਸ ਦੀ ਮੇਹਰ ਨਾਲ ਘੋੜੇ ਤੇ ਹਾਥੀਆਂ ਦੀ ਸਵਾਰੀ ਕਰਦਾ ਹੈਂ,
By His Grace, you have horses and elephants to ride;
जिह प्रसादि अस्व हसति असवारी ॥
ਮਨਤਿਸੁਪ੍ਰਭਕਉਕਬਹੂਨਬਿਸਾਰੀ॥
ਹੇ ਮਨ! ਉਸ ਪ੍ਰਭੂ ਨੂੰ ਕਦੇ ਨਾਹ ਵਿਸਾਰੀਂ।
O mind, never forget that God.
मन तिसु प्रभ कउ कबहू न बिसारी ॥
ਜਿਹਪ੍ਰਸਾਦਿਬਾਗਮਿਲਖਧਨਾ॥
ਜਿਸ ਦੀ ਦਇਆ ਨਾਲ ਬਾਗ ਜ਼ਮੀਨਾਂ ਤੇ ਧਨ (ਤੈਨੂੰ ਨਸੀਬ ਹਨ)
By His Grace, you have land, gardens and wealth;
जिह प्रसादि बाग मिलख धना ॥
ਰਾਖੁਪਰੋਇਪ੍ਰਭੁਅਪੁਨੇਮਨਾ॥
ਉਸ ਪ੍ਰਭੂ ਨੂੰ ਆਪਣੇ ਮਨ ਵਿਚ ਪ੍ਰੋ ਰੱਖ।
keep God enshrined in your heart.
राखु परोइ प्रभु अपुने मना ॥
ਜਿਨਿਤੇਰੀਮਨਬਨਤਬਨਾਈ॥
ਹੇ ਮਨ! ਜਿਸ (ਪ੍ਰਭੂ) ਨੇ ਤੈਨੂੰ ਸਾਜਿਆ ਹੈ,
O mind, the One who formed your form
जिनि तेरी मन बनत बनाई ॥
ਊਠਤਬੈਠਤਸਦਤਿਸਹਿਧਿਆਈ॥
ਉਠਦੇ ਬੈਠਦੇ (ਭਾਵ, ਹਰ ਵੇਲੇ) ਉਸੇ ਨੂੰ ਸਦਾ ਸਿਮਰ।
standing up and sitting down, meditate always on Him.
ऊठत बैठत सद तिसहि धिआई ॥
ਤਿਸਹਿਧਿਆਇਜੋਏਕੁਅਲਖੈ॥
ਉਸ ਪ੍ਰਭੂ ਨੂੰ ਸਿਮਰ, ਜੋ ਇੱਕ ਹੈ, ਤੇ, ਬੇਅੰਤ ਹੈ।
Meditate on Him - the One Invisible Lord;
तिसहि धिआइ जो एकु अलखै ॥
ਈਹਾਊਹਾਨਾਨਕਤੇਰੀਰਖੈ॥੪॥
ਹੇ ਨਾਨਕ! ਲੋਕ ਤੇ ਪਰਲੋਕ ਵਿਚ (ਉਹੀ) ਤੇਰੀ ਲਾਜ ਰੱਖਣ ਵਾਲਾ ਹੈ ॥੪॥
here and hereafter, O Nanak, He shall save you. ||4||
ईहा ऊहा नानक तेरी रखै ॥४॥
ਜਿਹਪ੍ਰਸਾਦਿਕਰਹਿਪੁੰਨਬਹੁਦਾਨ॥
ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਬਹੁਤ ਦਾਨ ਪੁੰਨ ਕਰਦਾ ਹੈਂ,
By His Grace, you give donations in abundance to charities;
जिह प्रसादि करहि पुंन बहु दान ॥
ਮਨਆਠਪਹਰਕਰਿਤਿਸਕਾਧਿਆਨ॥
ਹੇ ਮਨ! ਅੱਠੇ ਪਹਿਰ ਉਸ ਦਾ ਚੇਤਾ ਕਰ।
O mind, meditate on Him, twenty-four hours a day.
मन आठ पहर करि तिस का धिआन ॥
ਜਿਹਪ੍ਰਸਾਦਿਤੂਆਚਾਰਬਿਉਹਾਰੀ॥
ਜਿਸ ਦੀ ਮਿਹਰ ਨਾਲ ਤੂੰ ਰੀਤਾਂ ਰਸਮਾਂ ਕਰਨ ਜੋਗਾ ਹੋਇਆ ਹੈਂ,
By His Grace, you perform religious rituals and worldly duties;
जिह प्रसादि तू आचार बिउहारी ॥
ਤਿਸੁਪ੍ਰਭਕਉਸਾਸਿਸਾਸਿਚਿਤਾਰੀ॥
ਉਸ ਪ੍ਰਭੂ ਨੂੰ ਸ੍ਵਾਸ ਸ੍ਵਾਸ ਯਾਦ ਕਰ।
think of God with each and every breath.
तिसु प्रभ कउ सासि सासि चितारी ॥
ਜਿਹਪ੍ਰਸਾਦਿਤੇਰਾਸੁੰਦਰਰੂਪੁ॥
ਜਿਸ ਦੀ ਦਇਆ ਨਾਲ ਤੇਰੀ ਸੋਹਣੀ ਸ਼ਕਲ ਹੈ,
By His Grace, your form is so beautiful;
जिह प्रसादि तेरा सुंदर रूपु ॥
ਸੋਪ੍ਰਭੁਸਿਮਰਹੁਸਦਾਅਨੂਪੁ॥
ਉਸ ਸੋਹਣੇ ਮਾਲਕ ਨੂੰ ਸਦਾ ਸਿਮਰ।
constantly remember God, the Incomparably Beautiful One.
सो प्रभु सिमरहु सदा अनूपु ॥
ਜਿਹਪ੍ਰਸਾਦਿਤੇਰੀਨੀਕੀਜਾਤਿ॥
ਜਿਸ ਪ੍ਰਭੂ ਦੀ ਕਿਰਪਾ ਨਾਲ ਤੈਨੂੰ ਚੰਗੀ (ਮਨੁੱਖ) ਜਾਤੀ ਮਿਲੀ ਹੈ,
By His Grace, you have such high social status;
जिह प्रसादि तेरी नीकी जाति ॥
ਸੋਪ੍ਰਭੁਸਿਮਰਿਸਦਾਦਿਨਰਾਤਿ॥
ਉਸ ਨੂੰ ਸਦਾ ਦਿਨ ਰਾਤ ਯਾਦ ਕਰ।
remember God always, day and night.
सो प्रभु सिमरि सदा दिन राति ॥
ਜਿਹਪ੍ਰਸਾਦਿਤੇਰੀਪਤਿਰਹੈ॥
ਜਿਸ ਦੀ ਮੇਹਰ ਨਾਲ ਤੇਰੀ ਇੱਜ਼ਤ (ਜਗਤ ਵਿਚ) ਬਣੀ ਹੋਈ ਹੈ (ਉਸ ਦਾ ਨਾਮ ਸਿਮਰ)।
By His Grace, your honor is preserved;
जिह प्रसादि तेरी पति रहै ॥
ਗੁਰਪ੍ਰਸਾਦਿਨਾਨਕਜਸੁਕਹੈ॥੫॥
ਹੇ ਨਾਨਕ! ਗੁਰੂ ਦੀ ਬਰਕਤਿ ਲੈ ਕੇ (ਵਡਭਾਗੀ ਮਨੁੱਖ) ਉਸ ਦੀ ਸਿਫ਼ਤ-ਸਾਲਾਹ ਕਰਦਾ ਹੈ ॥੫॥
by Guru's Grace, O Nanak, chant His Praises. ||5||
गुर प्रसादि नानक जसु कहै ॥५॥
ਜਿਹਪ੍ਰਸਾਦਿਸੁਨਹਿਕਰਨਨਾਦ॥
ਜਿਸ ਦੀ ਕ੍ਰਿਪਾ ਨਾਲ ਤੂੰ (ਆਪਣੇ) ਕੰਨਾਂ ਨਾਲ ਆਵਾਜ਼ ਸੁਣਦਾ ਹੈਂ (ਭਾਵ, ਤੈਨੂੰ ਸੁਣਨ ਦੀ ਤਾਕਤ ਮਿਲੀ ਹੈ),
By His Grace, you listen to the sound current of the Naad.
जिह प्रसादि सुनहि करन नाद ॥
ਜਿਹਪ੍ਰਸਾਦਿਪੇਖਹਿਬਿਸਮਾਦ॥
ਜਿਸ ਦੀ ਮੇਹਰ ਨਾਲ ਅਚਰਜ ਨਜ਼ਾਰੇ ਵੇਖਦਾ ਹੈਂ;
By His Grace, you behold amazing wonders.
जिह प्रसादि पेखहि बिसमाद ॥
ਜਿਹਪ੍ਰਸਾਦਿਬੋਲਹਿਅੰਮ੍ਰਿਤਰਸਨਾ॥
ਜਿਸ ਦੀ ਬਰਕਤਿ ਪਾ ਕੇ ਜੀਭ ਨਾਲ ਮਿੱਠੇ ਬੋਲ ਬੋਲਦਾ ਹੈਂ,
By His Grace, you speak ambrosial words with your tongue.
जिह प्रसादि बोलहि अंम्रित रसना ॥
ਜਿਹਪ੍ਰਸਾਦਿਸੁਖਿਸਹਜੇਬਸਨਾ॥
ਜਿਸ ਦੀ ਕਿਰਪਾ ਨਾਲ ਸੁਭਾਵਕ ਹੀ ਸੁਖੀ ਵੱਸ ਰਿਹਾ ਹੈਂ;
By His Grace, you abide in peace and ease.
जिह प्रसादि सुखि सहजे बसना ॥
ਜਿਹਪ੍ਰਸਾਦਿਹਸਤਕਰਚਲਹਿ॥
ਜਿਸ ਦੀ ਦਇਆ ਨਾਲ ਤੇਰੇ ਹੱਥ (ਆਦਿਕ ਸਾਰੇ ਅੰਗ) ਕੰਮ ਦੇ ਰਹੇ ਹਨ,
By His Grace, your hands move and work.
जिह प्रसादि हसत कर चलहि ॥
ਜਿਹਪ੍ਰਸਾਦਿਸੰਪੂਰਨਫਲਹਿ॥
ਜਿਸ ਦੀ ਮਿਹਰ ਨਾਲ ਤੂੰ ਹਰੇਕ ਕਾਰ-ਵਿਹਾਰ ਵਿਚ ਕਾਮਯਾਬ ਹੁੰਦਾ ਹੈਂ;
By His Grace, you are completely fulfilled.
जिह प्रसादि संपूरन फलहि ॥
ਜਿਹਪ੍ਰਸਾਦਿਪਰਮਗਤਿਪਾਵਹਿ॥
ਜਿਸ ਦੀ ਬਖ਼ਸ਼ਸ਼ ਨਾਲ ਤੈਨੂੰ ਉੱਚਾ ਦਰਜਾ ਮਿਲਦਾ ਹੈ,
By His Grace, you obtain the supreme status.
जिह प्रसादि परम गति पावहि ॥
ਜਿਹਪ੍ਰਸਾਦਿਸੁਖਿਸਹਜਿਸਮਾਵਹਿ॥
ਅਤੇ ਤੂੰ ਸੁਖ ਤੇ ਬੇ-ਫ਼ਿਕਰੀ ਵਿਚ ਮਸਤ ਹੈਂ;
By His Grace, you are absorbed into celestial peace.
जिह प्रसादि सुखि सहजि समावहि ॥
ਐਸਾਪ੍ਰਭੁਤਿਆਗਿਅਵਰਕਤਲਾਗਹੁ॥
ਅਜੇਹਾ ਪ੍ਰਭੂ ਵਿਸਾਰ ਕੇ ਤੂੰ ਹੋਰ ਕਿਸ ਪਾਸੇ ਲੱਗ ਰਿਹਾ ਹੈਂ?
Why forsake God, and attach yourself to another?
ऐसा प्रभु तिआगि अवर कत लागहु ॥
ਗੁਰਪ੍ਰਸਾਦਿਨਾਨਕਮਨਿਜਾਗਹੁ॥੬॥
ਹੇ ਨਾਨਕ! ਗੁਰੂ ਦੀ ਬਰਕਤਿ ਲੈ ਕੇ ਮਨ ਵਿਚ ਹੁਸ਼ੀਆਰ ਹੋਹੁ ॥੬॥
By Guru's Grace, O Nanak, awaken your mind! ||6||
गुर प्रसादि नानक मनि जागहु ॥६॥
ਜਿਹਪ੍ਰਸਾਦਿਤੂੰਪ੍ਰਗਟੁਸੰਸਾਰਿ॥
ਜਿਸ ਪ੍ਰਭੂ ਦੀ ਕ੍ਰਿਪਾ ਨਾਲ ਤੂੰ ਜਗਤ ਵਿਚ ਸੋਭਾ ਵਾਲਾ ਹੈਂ,
By His Grace, you are famous all over the world;
जिह प्रसादि तूं प्रगटु संसारि ॥
ਤਿਸੁਪ੍ਰਭਕਉਮੂਲਿਨਮਨਹੁਬਿਸਾਰਿ॥
ਉਸ ਨੂੰ ਕਦੇ ਭੀ ਮਨੋਂ ਨ ਭੁਲਾ।
never forget God from your mind.
तिसु प्रभ कउ मूलि न मनहु बिसारि ॥
ਜਿਹਪ੍ਰਸਾਦਿਤੇਰਾਪਰਤਾਪੁ॥
ਜਿਸ ਦੀ ਮੇਹਰ ਨਾਲ ਤੈਨੂੰ ਵਡਿਆਈ ਮਿਲੀ ਹੋਈ ਹੈ,
By His Grace, you have prestige;
जिह प्रसादि तेरा परतापु ॥
ਰੇਮਨਮੂੜਤੂਤਾਕਉਜਾਪੁ॥
ਹੇ ਮੂਰਖ ਮਨ! ਤੂੰ ਉਸ ਪ੍ਰਭੂ ਨੂੰ ਜਪ।
O foolish mind, meditate on Him!
रे मन मूड़ तू ता कउ जापु ॥
ਜਿਹਪ੍ਰਸਾਦਿਤੇਰੇਕਾਰਜਪੂਰੇ॥
ਜਿਸ ਦੀ ਕ੍ਰਿਪਾ ਨਾਲ ਤੇਰੇ (ਸਾਰੇ) ਕੰਮ ਸਿਰੇ ਚੜ੍ਹਦੇ ਹਨ,
By His Grace, your works are completed;
जिह प्रसादि तेरे कारज पूरे ॥
ਤਿਸਹਿਜਾਨੁਮਨਸਦਾਹਜੂਰੇ॥
ਹੇ ਮਨ! ਤੂੰ ਉਸ (ਪ੍ਰਭੂ) ਨੂੰ ਸਦਾ ਅੰਗ ਸੰਗ ਜਾਣ।
O mind, know Him to be close at hand.
तिसहि जानु मन सदा हजूरे ॥
ਜਿਹਪ੍ਰਸਾਦਿਤੂੰਪਾਵਹਿਸਾਚੁ॥
ਜਿਸ ਦੀ ਬਰਕਤਿ ਨਾਲ ਤੈਨੂੰ ਸੱਚ ਪਰਾਪਤ ਹੁੰਦਾ ਹੈ,
By His Grace, you find the Truth;
जिह प्रसादि तूं पावहि साचु ॥
ਰੇਮਨਮੇਰੇਤੂੰਤਾਸਿਉਰਾਚੁ॥
ਹੇ ਮੇਰੇ ਮਨ! ਤੂੰ ਉਸ (ਪ੍ਰਭੂ) ਨਾਲ ਜੁੜਿਆ ਰਹੁ।
O my mind, merge yourself into Him.
रे मन मेरे तूं ता सिउ राचु ॥
ਜਿਹਪ੍ਰਸਾਦਿਸਭਕੀਗਤਿਹੋਇ॥
ਜਿਸ (ਪਰਾਮਤਮਾ) ਦੀ ਦਇਆ ਨਾਲ ਹਰੇਕ (ਜੀਵ) ਦੀ (ਉਸ ਤਕ) ਪਹੁੰਚ ਹੋ ਜਾਂਦੀ ਹੈ, (ਉਸ ਨੂੰ ਜਪ)।
By His Grace, everyone is saved;
जिह प्रसादि सभ की गति होइ ॥
ਨਾਨਕਜਾਪੁਜਪੈਜਪੁਸੋਇ॥੭॥
ਹੇ ਨਾਨਕ! (ਜਿਸ ਨੂੰ ਇਹ ਦਾਤ ਮਿਲਦੀ ਹੈ) ਉਹ (ਹਰਿ-) ਜਾਪ ਹੀ ਜਪਦਾ ਹੈ ॥੭॥
O Nanak, meditate, and chant His Chant. ||7||
नानक जापु जपै जपु सोइ ॥७॥
ਆਪਿਜਪਾਏਜਪੈਸੋਨਾਉ॥
ਉਹੀ ਮਨੁੱਖ ਪ੍ਰਭੂ ਦਾ ਨਾਮ ਜਪਦਾ ਹੈ ਜਿਸ ਪਾਸੋਂ ਆਪ ਜਪਾਉਂਦਾ ਹੈ,
Those, whom He inspires to chant, chant His Name.
आपि जपाए जपै सो नाउ ॥
ਆਪਿਗਾਵਾਏਸੁਹਰਿਗੁਨਗਾਉ॥
ਉਹੀ ਮਨੁੱਖ ਹਰੀ ਦੇ ਗੁਣ ਗਾਉਂਦਾ ਹੈ ਜਿਸ ਨੂੰ ਗਾਵਣ ਲਈ ਪ੍ਰੇਰਦਾ ਹੈ।
Those, whom He inspires to sing, sing the Glorious Praises of the Lord.
आपि गावाए सु हरि गुन गाउ ॥
ਪ੍ਰਭਕਿਰਪਾਤੇਹੋਇਪ੍ਰਗਾਸੁ॥
ਪ੍ਰਭੂ ਦੀ ਮੇਹਰ ਨਾਲ (ਮਨ ਵਿਚ ਗਿਆਨ ਦਾ) ਪ੍ਰਕਾਸ਼ ਹੁੰਦਾ ਹੈ;
By God's Grace, enlightenment comes.
प्रभ किरपा ते होइ प्रगासु ॥
ਪ੍ਰਭੂਦਇਆਤੇਕਮਲਬਿਗਾਸੁ॥
ਉਸ ਦੀ ਦਇਆ ਨਾਲ ਹਿਰਦਾ-ਰੂਪ ਕਉਲ ਫੁੱਲ ਖਿੜਦਾ ਹੈ।
By God's Kind Mercy, the heart-lotus blossoms forth.
प्रभू दइआ ते कमल बिगासु ॥
ਪ੍ਰਭੁਸੁਪ੍ਰਸੰਨਬਸੈਮਨਿਸੋਇ॥
ਉਹ ਪ੍ਰਭੂ (ਉਸ ਮਨੁੱਖ ਦੇ) ਮਨ ਵਿਚ ਵੱਸਦਾ ਹੈ ਜਿਸ ਉਤੇ ਉਹ ਤ੍ਰੁੱਠਦਾ ਹੈ,
When God is totally pleased, He comes to dwell in the mind.
प्रभु सुप्रसंन बसै मनि सोइ ॥
ਪ੍ਰਭਦਇਆਤੇਮਤਿਊਤਮਹੋਇ॥
ਪ੍ਰਭੂ ਦੀ ਮੇਹਰ ਨਾਲ (ਮਨੁੱਖ ਦੀ) ਮੱਤ ਚੰਗੀ ਹੁੰਦੀ ਹੈ।
By God's Kind Mercy, the intellect is exalted.
प्रभ दइआ ते मति ऊतम होइ ॥
ਸਰਬਨਿਧਾਨਪ੍ਰਭਤੇਰੀਮਇਆ॥
ਹੇ ਪ੍ਰਭੂ! ਤੇਰੀ ਮੇਹਰ ਦੀ ਨਜ਼ਰ ਵਿਚ ਸਾਰੇ ਖ਼ਜ਼ਾਨੇ ਹਨ,
All treasures, O Lord, come by Your Kind Mercy.
सरब निधान प्रभ तेरी मइआ ॥
ਆਪਹੁਕਛੂਨਕਿਨਹੂਲਇਆ॥
ਆਪਣੇ ਜਤਨ ਨਾਲ ਕਿਸੇ ਨੇ ਭੀ ਕੁਝ ਨਹੀਂ ਲੱਭਾ (ਭਾਵ, ਜੀਵ ਦਾ ਉੱਦਮ ਤਦੋਂ ਹੀ ਸਫਲ ਹੁੰਦਾ ਹੈ ਜਦੋਂ ਤੂੰ ਸਵੱਲੀ ਨਜ਼ਰ ਕਰਦਾ ਹੈਂ)।
No one obtains anything by himself.
आपहु कछू न किनहू लइआ ॥
ਜਿਤੁਜਿਤੁਲਾਵਹੁਤਿਤੁਲਗਹਿਹਰਿਨਾਥ॥
ਹੇ ਹਰੀ! ਹੇ ਨਾਥ! ਜਿਧਰ ਤੂੰ ਲਾਉਂਦਾ ਹੈਂ ਉਧਰ ਇਹ ਜੀਵ ਲੱਗਦੇ ਹਨ।
As You have delegated, so do we apply ourselves, O Lord and Master.
जितु जितु लावहु तितु लगहि हरि नाथ ॥
ਨਾਨਕਇਨਕੈਕਛੂਨਹਾਥ॥੮॥੬॥
ਹੇ ਨਾਨਕ! ਇਹਨਾਂ ਜੀਵਾਂ ਦੇ ਵੱਸ ਕੁਝ ਨਹੀਂ ॥੮॥੬॥
O Nanak, nothing is in our hands. ||8||6||
नानक इन कै कछू न हाथ ॥८॥६॥
ਅਗਮਅਗਾਧਿਪਾਰਬ੍ਰਹਮੁਸੋਇ॥
ਉਹ ਬੇਅੰਤ ਪ੍ਰਭੂ (ਜੀਵ ਦੀ) ਪਹੁੰਚ ਤੋਂ ਪਰੇ ਹੈ ਤੇ ਅਥਾਹ ਹੈ।
Unapproachable and Unfathomable is the Supreme Lord God;
अगम अगाधि पारब्रहमु सोइ ॥
ਜੋਜੋਕਹੈਸੁਮੁਕਤਾਹੋਇ॥
ਜੋ ਜੋ (ਮਨੁੱਖ ਉਸ ਨੂੰ) ਸਿਮਰਦਾ ਹੈ ਉਹ (ਵਿਕਾਰਾਂ ਦੇ ਜਾਲ ਤੋਂ) ਖ਼ਲਾਸੀ ਪਾ ਲੈਂਦਾ ਹੈ।
whoever speaks of Him shall be liberated.
जो जो कहै सु मुकता होइ ॥
ਸੁਨਿਮੀਤਾਨਾਨਕੁਬਿਨਵੰਤਾ॥
ਹੇ ਮਿਤ੍ਰ! ਸੁਣ, ਨਾਨਕ ਬੇਨਤੀ ਕਰਦਾ ਹੈ:
Listen, O friends, Nanak prays,
सुनि मीता नानकु बिनवंता ॥
ਸਾਧਜਨਾਕੀਅਚਰਜਕਥਾ॥੧॥
(ਸਿਮਰਨ ਕਰਨ ਵਾਲੇ) ਗੁਰਮੁਖਾਂ (ਦੇ ਗੁਣਾਂ) ਦਾ ਜ਼ਿਕਰ ਹੈਰਾਨ ਕਰਨ ਵਾਲਾ ਹੈ (ਭਾਵ, ਸਿਮਰਨ ਦੀ ਬਰਕਤਿ ਨਾਲ ਭਗਤ ਜਨਾਂ ਵਿਚ ਇਤਨੇ ਗੁਣ ਪੈਦਾ ਹੋ ਜਾਂਦੇ ਹਨ ਕਿ ਉਹਨਾਂ ਗੁਣਾਂ ਦੀ ਗੱਲ ਛੇੜਿਆਂ ਅਚਰਜ ਰਹਿ ਜਾਈਦਾ ਹੈ) ॥੧॥
to the wonderful story of the Holy. ||1||
साध जना की अचरज कथा ॥१॥
ਅਸਟਪਦੀ॥
Ashtapadee:
असटपदी ॥
ਸਾਧਕੈਸੰਗਿਮੁਖਊਜਲਹੋਤ॥
ਗੁਰਮੁਖਾਂ ਦੀ ਸੰਗਤਿ ਵਿਚ ਰਿਹਾਂ ਮੂੰਹ ਉਜਲੇ ਹੁੰਦੇ ਹਨ (ਭਾਵ, ਇੱਜ਼ਤ ਬਣ ਆਉਂਦੀ ਹੈ)
In the Company of the Holy, one's face becomes radiant.
साध कै संगि मुख ऊजल होत ॥
ਸਾਧਸੰਗਿਮਲੁਸਗਲੀਖੋਤ॥
(ਕਿਉਂਕਿ) ਸਾਧੂ ਜਨਾਂ ਦੇ ਪਾਸ ਰਿਹਾਂ (ਵਿਕਾਰਾਂ ਦੀ) ਸਾਰੀ ਮੈਲ ਮਿਟ ਜਾਂਦੀ ਹੈ।
In the Company of the Holy, all filth is removed.
साधसंगि मलु सगली खोत ॥
ਸਾਧਕੈਸੰਗਿਮਿਟੈਅਭਿਮਾਨੁ॥
ਸਾਧੂਆਂ ਦੀ ਸੰਗਤਿ ਵਿਚ ਅਹੰਕਾਰ ਦੂਰ ਹੁੰਦਾ ਹੈ,
In the Company of the Holy, egotism is eliminated.
साध कै संगि मिटै अभिमानु ॥
ਸਾਧਕੈਸੰਗਿਪ੍ਰਗਟੈਸੁਗਿਆਨੁ॥
ਅਤੇ ਸ੍ਰੇਸ਼ਟ ਗਿਆਨ ਪਰਗਟ ਹੁੰਦਾ ਹੈ (ਭਾਵ, ਚੰਗੀ ਮਤਿ ਆਉਂਦੀ ਹੈ)।
In the Company of the Holy, spiritual wisdom is revealed.
साध कै संगि प्रगटै सुगिआनु ॥
ਸਾਧਕੈਸੰਗਿਬੁਝੈਪ੍ਰਭੁਨੇਰਾ॥
ਸੰਤਾਂ ਦੀ ਸੰਗਤ ਵਿਚ ਪ੍ਰਭੂ ਅੰਗ-ਸੰਗ ਵੱਸਦਾ ਜਾਪਦਾ ਹੈ,
In the Company of the Holy, God is understood to be near at hand.
साध कै संगि बुझै प्रभु नेरा ॥
ਸਾਧਸੰਗਿਸਭੁਹੋਤਨਿਬੇਰਾ॥
(ਇਸ ਵਾਸਤੇ ਮੰਦੇ ਸੰਸਕਾਰਾਂ ਜਾਂ ਵਾਸਨਾ ਦਾ) ਸਾਰਾ ਨਿਬੇੜਾ ਹੋ ਜਾਂਦਾ ਹੈ (ਭਾਵ, ਮੰਦੇ ਪਾਸੇ ਜੀਵ ਪੈਂਦਾ ਨਹੀਂ)।
In the Company of the Holy, all conflicts are settled.
साधसंगि सभु होत निबेरा ॥
ਸਾਧਕੈਸੰਗਿਪਾਏਨਾਮੁਰਤਨੁ॥
ਗੁਰਮੁਖਾਂ ਦੀ ਸੰਗਤਿ ਵਿਚ ਮਨੁੱਖ ਨਾਮ-ਰੂਪ ਰਤਨ ਲੱਭ ਲੈਂਦਾ ਹੈ,
In the Company of the Holy, one obtains the jewel of the Naam.
साध कै संगि पाए नामु रतनु ॥
ਸਾਧਕੈਸੰਗਿਏਕਊਪਰਿਜਤਨੁ॥
ਤੇ, ਇੱਕ ਪ੍ਰਭੂ ਨੂੰ ਮਿਲਣ ਦਾ ਜਤਨ ਕਰਦਾ ਹੈ।
In the Company of the Holy, one's efforts are directed toward the One Lord.
साध कै संगि एक ऊपरि जतनु ॥
ਸਾਧਕੀਮਹਿਮਾਬਰਨੈਕਉਨੁਪ੍ਰਾਨੀ॥
ਸਾਧੂਆਂ ਦੀ ਵਡਿਆਈ ਕਿਹੜਾ ਮਨੁੱਖ ਬਿਆਨ ਕਰ ਸਕਦਾ ਹੈ?
What mortal can speak of the Glorious Praises of the Holy?
साध की महिमा बरनै कउनु प्रानी ॥
ਨਾਨਕਸਾਧਕੀਸੋਭਾਪ੍ਰਭਮਾਹਿਸਮਾਨੀ॥੧॥
(ਕਿਉਂਕਿ) ਹੇ ਨਾਨਕ! ਸਾਧ ਜਨਾਂ ਦੀ ਸੋਭਾ ਪ੍ਰਭੂ ਦੀ ਸੋਭਾ ਦੇ ਬਰਾਬਰ ਹੋ ਜਾਂਦੀ ਹੈ ॥੧॥
O Nanak, the glory of the Holy people merges into God. ||1||
नानक साध की सोभा प्रभ माहि समानी ॥१॥
ਸਾਧਕੈਸੰਗਿਅਗੋਚਰੁਮਿਲੈ॥
ਗੁਰਮੁਖਾਂ ਦੀ ਸੰਗਤਿ ਵਿਚ (ਮਨੁੱਖ ਨੂੰ) ਉਹ ਪ੍ਰਭੂ ਮਿਲ ਪੈਂਦਾ ਹੈ ਜੋ ਸਰੀਰਕ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ;
In the Company of the Holy, one meets the Incomprehensible Lord.
साध कै संगि अगोचरु मिलै ॥
ਸਾਧਕੈਸੰਗਿਸਦਾਪਰਫੁਲੈ॥
ਅਤੇ ਮਨੁੱਖ ਸਦਾ ਖਿੜੇ ਮੱਥੇ ਰਹਿੰਦਾ ਹੈ।
In the Company of the Holy, one flourishes forever.
साध कै संगि सदा परफुलै ॥
ਸਾਧਕੈਸੰਗਿਆਵਹਿਬਸਿਪੰਚਾ॥
ਸਾਧ ਜਨਾਂ ਦੀ ਸੰਗਤਿ ਵਿਚ ਰਿਹਾਂ ਕਾਮਾਦਿਕ ਪੰਜ ਵਿਕਾਰ ਕਾਬੂ ਵਿਚ ਆ ਜਾਂਦੇ ਹਨ,
In the Company of the Holy, the five passions are brought to rest.
साध कै संगि आवहि बसि पंचा ॥
ਸਾਧਸੰਗਿਅੰਮ੍ਰਿਤਰਸੁਭੁੰਚਾ॥
(ਕਿਉਂਕਿ ਮਨੁੱਖ) ਨਾਮ ਰੂਪ ਅੰਮ੍ਰਿਤ ਦਾ ਰਸ ਚੱਖ ਲੈਂਦਾ ਹੈ।
In the Company of the Holy, one enjoys the essence of ambrosia.
साधसंगि अंम्रित रसु भुंचा ॥
ਸਾਧਸੰਗਿਹੋਇਸਭਕੀਰੇਨ॥
ਸਾਧ ਜਨਾਂ ਦੀ ਸੰਗਤਿ ਕੀਤਿਆਂ (ਮਨੁੱਖ) ਸਭ (ਪ੍ਰਾਣੀਆਂ) ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ,
In the Company of the Holy, one becomes the dust of all.
साधसंगि होइ सभ की रेन ॥
ਸਾਧਕੈਸੰਗਿਮਨੋਹਰਬੈਨ॥
ਅਤੇ (ਸਭ ਨਾਲ) ਮਿੱਠੇ ਬਚਨ ਬੋਲਦਾ ਹੈ।
In the Company of the Holy, one's speech is enticing.
साध कै संगि मनोहर बैन ॥
ਸਾਧਕੈਸੰਗਿਨਕਤਹੂੰਧਾਵੈ॥
ਸੰਤ ਜਨਾਂ ਦੇ ਸੰਗ ਰਿਹਾਂ (ਮਨੁੱਖ ਦਾ) ਮਨ ਕਿਸੇ ਪਾਸੇ ਨਹੀਂ ਦੌੜਦਾ ਹੈ,
In the Company of the Holy, the mind does not wander.
साध कै संगि न कतहूं धावै ॥
ਸਾਧਸੰਗਿਅਸਥਿਤਿਮਨੁਪਾਵੈ॥
ਅਤੇ (ਪ੍ਰਭੂ ਦੇ ਚਰਨਾਂ ਵਿਚ) ਟਿਕਾਉ ਹਾਸਲ ਕਰ ਲੈਂਦਾ ਹੈ।
In the Company of the Holy, the mind becomes stable.
साधसंगि असथिति मनु पावै ॥
ਸਾਧਕੈਸੰਗਿਮਾਇਆਤੇਭਿੰਨ॥
ਗੁਰਮੁਖਾਂ ਦੀ ਸੰਗਤਿ ਵਿਚ ਟਿਕਿਆਂ (ਮਨੁੱਖ) ਮਾਇਆ (ਦੇ ਅਸਰ) ਤੋਂ ਬੇ-ਦਾਗ਼ ਰਹਿੰਦਾ ਹੈ
In the Company of the Holy, one is rid of Maya.
साध कै संगि माइआ ते भिंन ॥
ਸਾਧਸੰਗਿਨਾਨਕਪ੍ਰਭਸੁਪ੍ਰਸੰਨ॥੨॥
ਅਤੇ ਹੇ ਨਾਨਕ! ਅਕਾਲ ਪੁਰਖ ਇਸ ਉਤੇ ਦਇਆਵਾਨ ਹੁੰਦਾ ਹੈ ॥੨॥
In the Company of the Holy, O Nanak, God is totally pleased. ||2||
साधसंगि नानक प्रभ सुप्रसंन ॥२॥
ਸਾਧਸੰਗਿਦੁਸਮਨਸਭਿਮੀਤ॥
ਗੁਰਮੁਖਾਂ ਦੀ ਸੰਗਤਿ ਵਿਚ ਰਿਹਾਂ ਸਾਰੇ ਵੈਰੀ (ਭੀ) ਮਿਤ੍ਰ (ਦਿੱਸਣ ਲੱਗ ਜਾਂਦੇ ਹਨ),
In the Company of the Holy, all one's enemies become friends.
साधसंगि दुसमन सभि मीत ॥
ਸਾਧੂਕੈਸੰਗਿਮਹਾਪੁਨੀਤ॥
(ਕਿਉਂਕਿ) ਸਾਧ ਜਨਾਂ ਦੀ ਸੰਗਤ ਵਿਚ (ਮਨੁੱਖ ਦਾ ਆਪਣਾ ਹਿਰਦਾ) ਬਹੁਤ ਸਾਫ਼ ਹੋ ਜਾਂਦਾ ਹੈ।
In the Company of the Holy, there is great purity.
साधू कै संगि महा पुनीत ॥
ਸਾਧਸੰਗਿਕਿਸਸਿਉਨਹੀਬੈਰੁ॥
ਸੰਤਾਂ ਦੀ ਸੰਗਤਿ ਵਿਚ ਬੈਠਿਆਂ ਕਿਸੇ ਨਾਲ ਵੈਰ ਨਹੀਂ ਰਹਿ ਜਾਂਦਾ,
In the Company of the Holy, no one is hated.
साधसंगि किस सिउ नही बैरु ॥
ਸਾਧਕੈਸੰਗਿਨਬੀਗਾਪੈਰੁ॥
ਅਤੇ ਕਿਸੇ ਮੰਦੇ ਪਾਸੇ ਪੈਰ ਨਹੀਂ ਪੁੱਟੀਦਾ।
In the Company of the Holy, one's feet do not wander.
साध कै संगि न बीगा पैरु ॥
ਸਾਧਕੈਸੰਗਿਨਾਹੀਕੋਮੰਦਾ॥
ਭਲਿਆਂ ਦੀ ਸੰਗਤਿ ਵਿਚ ਕੋਈ ਮਨੁੱਖ ਭੈੜਾ ਨਹੀਂ ਦਿੱਸਦਾ,
In the Company of the Holy, no one seems evil.
साध कै संगि नाही को मंदा ॥
ਸਾਧਸੰਗਿਜਾਨੈਪਰਮਾਨੰਦਾ॥
(ਕਿਉਂਕਿ ਹਰ ਥਾਂ ਮਨੁੱਖ) ਉੱਚੇ ਸੁਖ ਦੇ ਮਾਲਕ ਪ੍ਰਭੂ ਨੂੰ ਹੀ ਜਾਣਦਾ ਹੈ।
In the Company of the Holy, supreme bliss is known.
साधसंगि जानै परमानंदा ॥
ਸਾਧਕੈਸੰਗਿਨਾਹੀਹਉਤਾਪੁ॥
ਸਾਧੂ ਦੀ ਸੰਗਤਿ ਵਿਚ ਮਨੁੱਖ ਸਾਰੀ ਅਪਣੱਤ ਛੱਡ ਦੇਂਦਾ ਹੈ।
In the Company of the Holy, the fever of ego departs.
साध कै संगि नाही हउ तापु ॥
ਸਾਧਕੈਸੰਗਿਤਜੈਸਭੁਆਪੁ॥
ਗੁਰਮੁਖ ਦੀ ਸੰਗਤਿ ਕੀਤਿਆਂ ਹਉਮੈ ਰੂਪ ਤਾਪ ਨਹੀਂ ਰਹਿ ਜਾਂਦਾ।
In the Company of the Holy, one renounces all selfishness.
साध कै संगि तजै सभु आपु ॥
ਆਪੇਜਾਨੈਸਾਧਬਡਾਈ॥
ਸਾਧ ਦੀ ਵਡਿਆਈ ਪ੍ਰਭੂ ਆਪ ਹੀ ਜਾਣਦਾ ਹੈ,
He Himself knows the greatness of the Holy.
आपे जानै साध बडाई ॥
ਨਾਨਕਸਾਧਪ੍ਰਭੂਬਨਿਆਈ॥੩॥
(ਕਿਉਂਕਿ) ਹੇ ਨਾਨਕ! ਸਾਧ ਤੇ ਪ੍ਰਭੂ ਦਾ ਪੱਕਾ ਪਿਆਰ ਪੈ ਜਾਂਦਾ ਹੈ ॥੩॥
O Nanak, the Holy are at one with God. ||3||
नानक साध प्रभू बनि आई ॥३॥
ਸਾਧਕੈਸੰਗਿਨਕਬਹੂਧਾਵੈ॥
ਗੁਰਮੁਖਾਂ ਦੀ ਸੰਗਤਿ ਵਿਚ ਰਿਹਾਂ ਮਨੁੱਖ ਦਾ ਮਨ ਕਦੇ ਭਟਕਦਾ ਨਹੀਂ,
In the Company of the Holy, the mind never wanders.
साध कै संगि न कबहू धावै ॥
ਸਾਧਕੈਸੰਗਿਸਦਾਸੁਖੁਪਾਵੈ॥
(ਕਿਉਂਕਿ) ਸਾਧ ਜਨਾਂ ਦੀ ਸੰਗਤਿ ਵਿਚ (ਮਨੁੱਖ) ਸਦਾ ਸੁਖ ਮਾਣਦਾ ਹੈ।
In the Company of the Holy, one obtains everlasting peace.
साध कै संगि सदा सुखु पावै ॥
ਸਾਧਸੰਗਿਬਸਤੁਅਗੋਚਰਲਹੈ॥
ਸੰਤ ਜਨਾਂ ਦੀ ਸੰਗਤਿ ਵਿਚ (ਪ੍ਰਭੂ ਦਾ) ਨਾਮ ਰੂਪ ਅਗੋਚਰ ਵਸਤ ਮਿਲ ਜਾਂਦੀ ਹੈ,
In the Company of the Holy, one grasps the Incomprehensible.
साधसंगि बसतु अगोचर लहै ॥
ਸਾਧੂਕੈਸੰਗਿਅਜਰੁਸਹੈ॥
(ਅਤੇ ਮਨੁੱਖ) ਇਹ ਨਾਹ ਜਰਿਆ ਜਾਣ ਵਾਲਾ ਮਰਤਬਾ ਜਰ ਲੈਂਦਾ ਹੈ।
In the Company of the Holy, one can endure the unendurable.
साधू कै संगि अजरु सहै ॥
ਸਾਧਕੈਸੰਗਿਬਸੈਥਾਨਿਊਚੈ॥
ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਮਨੁੱਖ ਉਚੇ (ਆਤਮਕ) ਟਿਕਾਣੇ ਤੇ ਵੱਸਦਾ ਹੈ,
In the Company of the Holy, one abides in the loftiest place.
साध कै संगि बसै थानि ऊचै ॥
ਸਾਧੂਕੈਸੰਗਿਮਹਲਿਪਹੂਚੈ॥
ਅਤੇ ਅਕਾਲ ਪੁਰਖ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ।
In the Company of the Holy, one attains the Mansion of the Lord's Presence.
साधू कै संगि महलि पहूचै ॥
ਸਾਧਕੈਸੰਗਿਦ੍ਰਿੜੈਸਭਿਧਰਮ॥
ਸੰਤਾਂ ਦੀ ਸੰਗਤਿ ਵਿਚ ਰਹਿ ਕੇ (ਮਨੁੱਖ) ਸਾਰੇ ਧਰਮਾਂ (ਫ਼ਰਜ਼ਾਂ) ਨੂੰ ਚੰਗੀ ਤਰ੍ਹਾਂ ਸਮਝ ਲੈਂਦਾ ਹੈ,
In the Company of the Holy, one's Dharmic faith is firmly established.
साध कै संगि द्रिड़ै सभि धरम ॥
ਸਾਧਕੈਸੰਗਿਕੇਵਲਪਾਰਬ੍ਰਹਮੁ॥
ਅਤੇ ਸਿਰਫ਼ ਅਕਾਲ ਪੁਰਖ ਨੂੰ (ਹਰ ਥਾਂ ਵੇਖਦਾ ਹੈ)।
In the Company of the Holy, one dwells with the Supreme Lord God.
साध कै संगि केवल पारब्रहमु ॥
ਸਾਧਕੈਸੰਗਿਪਾਏਨਾਮਨਿਧਾਨ॥
ਸਾਧ ਜਨਾਂ ਦੀ ਸੰਗਤਿ ਵਿਚ (ਮਨੁੱਖ) ਨਾਮ ਖ਼ਜ਼ਾਨਾ ਲੱਭ ਲੈਂਦਾ ਹੈ;
In the Company of the Holy, one obtains the treasure of the Naam.
साध कै संगि पाए नाम निधान ॥
ਨਾਨਕਸਾਧੂਕੈਕੁਰਬਾਨ॥੪॥
(ਤਾਂ ਤੇ) ਹੇ ਨਾਨਕ! (ਆਖ-) ਮੈਂ ਸਾਧ ਜਨਾਂ ਤੋਂ ਸਦਕੇ ਹਾਂ ॥੪॥
O Nanak, I am a sacrifice to the Holy. ||4||
नानक साधू कै कुरबान ॥४॥
ਸਾਧਕੈਸੰਗਿਸਭਕੁਲਉਧਾਰੈ॥
ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ (ਮਨੁੱਖ ਆਪਣੀਆਂ) ਸਾਰੀਆਂ ਕੁਲਾਂ (ਵਿਕਾਰਾਂ ਤੋਂ) ਬਚਾ ਲੈਂਦਾ ਹੈ,
In the Company of the Holy, all one's family is saved.
साध कै संगि सभ कुल उधारै ॥
ਸਾਧਸੰਗਿਸਾਜਨਮੀਤਕੁਟੰਬਨਿਸਤਾਰੈ॥
ਤੇ (ਆਪਣੇ) ਸੱਜਣਾਂ ਮਿੱਤ੍ਰਾਂ ਤੇ ਪਰਵਾਰ ਨੂੰ ਤਾਰ ਲੈਂਦਾ ਹੈ।
In the Company of the Holy, one's friends, acquaintances and relatives are redeemed.
साधसंगि साजन मीत कुटंब निसतारै ॥
ਸਾਧੂਕੈਸੰਗਿਸੋਧਨੁਪਾਵੈ॥
ਸੰਤਾਂ ਦੀ ਸੰਗਤਿ ਵਿਚ ਮਨੁੱਖ ਨੂੰ ਉਹ ਧਨ ਲੱਭ ਪੈਂਦਾ ਹੈ,
In the Company of the Holy, that wealth is obtained.
साधू कै संगि सो धनु पावै ॥
ਜਿਸੁਧਨਤੇਸਭੁਕੋਵਰਸਾਵੈ॥
ਜਿਸ ਧਨ ਦੇ ਮਿਲਣ ਨਾਲ ਹਰੇਕ ਮਨੁੱਖ ਨਾਮਣੇ ਵਾਲਾ ਹੋ ਜਾਂਦਾ ਹੈ।
Everyone benefits from that wealth.
जिसु धन ते सभु को वरसावै ॥
ਸਾਧਸੰਗਿਧਰਮਰਾਇਕਰੇਸੇਵਾ॥
ਸਾਧੂ ਜਨਾਂ ਦੀ ਸੰਗਤਿ ਵਿਚ ਰਿਹਾਂ ਧਰਮਰਾਜ (ਭੀ) ਸੇਵਾ ਕਰਦਾ ਹੈ,
In the Company of the Holy, the Lord of Dharma serves.
साधसंगि धरम राइ करे सेवा ॥
ਸਾਧਕੈਸੰਗਿਸੋਭਾਸੁਰਦੇਵਾ॥
ਅਤੇ (ਦੇਵਤੇ ਭੀ) ਸੋਭਾ ਕਰਦੇ ਹਨ।
In the Company of the Holy, the divine, angelic beings sing God's Praises.
साध कै संगि सोभा सुरदेवा ॥
ਸਾਧੂਕੈਸੰਗਿਪਾਪਪਲਾਇਨ॥
ਗੁਰਮੁਖਾਂ ਦੀ ਸੰਗਤਿ ਵਿਚ ਪਾਪ ਦੂਰ ਹੋ ਜਾਂਦੇ ਹਨ,
In the Company of the Holy, one's sins fly away.
साधू कै संगि पाप पलाइन ॥
ਸਾਧਸੰਗਿਅੰਮ੍ਰਿਤਗੁਨਗਾਇਨ॥
(ਕਿਉਂਕਿ ਓਥੇ) ਪ੍ਰਭੂ ਦੇ ਅਮਰ ਕਰਨ ਵਾਲੇ ਗੁਣ (ਮਨੁੱਖ) ਗਾਉਂਦੇ ਹਨ।
In the Company of the Holy, one sings the Ambrosial Glories.
साधसंगि अंम्रित गुन गाइन ॥
ਸਾਧਕੈਸੰਗਿਸ੍ਰਬਥਾਨਗੰਮਿ॥
ਸੰਤਾਂ ਦੀ ਸੰਗਤਿ ਵਿਚ ਰਹਿ ਕੇ ਸਭ ਥਾਈਂ ਪਹੁੰਚ ਹੋ ਜਾਂਦੀ ਹੈ (ਭਾਵ, ਉੱਚੀ ਆਤਮਕ ਸਮਰੱਥਾ ਆ ਜਾਂਦੀ ਹੈ);
In the Company of the Holy, all places are within reach.
साध कै संगि स्रब थान गंमि ॥
ਨਾਨਕਸਾਧਕੈਸੰਗਿਸਫਲਜਨੰਮ॥੫॥
ਹੇ ਨਾਨਕ! ਸਾਧੂ ਦੀ ਸੰਗਤਿ ਵਿਚ ਮਨੁੱਖਾ ਜਨਮ ਦਾ ਫਲ ਮਿਲ ਜਾਂਦਾ ਹੈ ॥੫॥
O Nanak, in the Company of the Holy, one's life becomes fruitful. ||5||
नानक साध कै संगि सफल जनंम ॥५॥
ਸਾਧਕੈਸੰਗਿਨਹੀਕਛੁਘਾਲ॥
ਸਾਧ ਜਨਾਂ ਦੀ ਸੰਗਤਿ ਵਿਚ ਰਿਹਾਂ ਤਪ ਆਦਿਕ ਤਪਨ ਦੀ ਲੋੜ ਨਹੀਂ ਰਹਿੰਦੀ,
In the Company of the Holy, there is no suffering.
साध कै संगि नही कछु घाल ॥
ਦਰਸਨੁਭੇਟਤਹੋਤਨਿਹਾਲ॥
(ਕਿਉਂਕਿ ਉਹਨਾਂ) ਦਾ ਦਰਸ਼ਨ ਹੀ ਕਰ ਕੇ ਹਿਰਦਾ ਖਿੜ ਆਉਂਦਾ ਹੈ।
The Blessed Vision of their Darshan brings a sublime, happy peace.
दरसनु भेटत होत निहाल ॥
ਸਾਧਕੈਸੰਗਿਕਲੂਖਤਹਰੈ॥
ਗੁਰਮੁਖਾਂ ਦੀ ਸੰਗਤਿ ਵਿਚ (ਮਨੁੱਖ ਆਪਣੇ) ਪਾਪ ਨਾਸ ਕਰ ਲੈਂਦਾ ਹੈ,
In the Company of the Holy, blemishes are removed.
साध कै संगि कलूखत हरै ॥
ਸਾਧਕੈਸੰਗਿਨਰਕਪਰਹਰੈ॥
(ਤੇ ਇਸ ਤਰ੍ਹਾਂ) ਨਰਕਾਂ ਤੋਂ ਬਚ ਜਾਂਦਾ ਹੈ।
In the Company of the Holy, hell is far away.
साध कै संगि नरक परहरै ॥
ਸਾਧਕੈਸੰਗਿਈਹਾਊਹਾਸੁਹੇਲਾ॥
ਸੰਤਾਂ ਦੀ ਸੰਗਤਿ ਵਿਚ ਰਹਿ ਕੇ (ਮਨੁੱਖ) ਇਸ ਲੋਕ ਤੇ ਪਰਲੋਕ ਵਿਚ ਸੌਖਾ ਹੋ ਜਾਂਦਾ ਹੈ,
In the Company of the Holy, one is happy here and hereafter.
साध कै संगि ईहा ऊहा सुहेला ॥
ਸਾਧਸੰਗਿਬਿਛੁਰਤਹਰਿਮੇਲਾ॥
ਅਤੇ ਪ੍ਰਭੂ ਤੋਂ ਵਿਛੁੜਿਆ ਹੋਇਆ (ਮੁੜ) ਉਸ ਨੂੰ ਮਿਲ ਪੈਂਦਾ ਹੈ।
In the Company of the Holy, the separated ones are reunited with the Lord.
साधसंगि बिछुरत हरि मेला ॥
ਜੋਇਛੈਸੋਈਫਲੁਪਾਵੈ॥
ਗੁਰਮੁਖਾਂ ਦੀ ਸੰਗਤਿ ਵਿਚੋਂ (ਮਨੁੱਖ) ਜੋ ਇੱਛਾ ਕਰਦਾ ਹੈ, ਓਹੀ ਫਲ ਪਾਉਂਦਾ ਹੈ,
The fruits of one's desires are obtained.
जो इछै सोई फलु पावै ॥
ਸਾਧਕੈਸੰਗਿਨਬਿਰਥਾਜਾਵੈ॥
ਬੇ-ਮੁਰਾਦ ਹੋ ਕੇ ਨਹੀਂ ਜਾਂਦਾ।
In the Company of the Holy, no one goes empty-handed.
साध कै संगि न बिरथा जावै ॥
ਪਾਰਬ੍ਰਹਮੁਸਾਧਰਿਦਬਸੈ॥
ਅਕਾਲ ਪੁਰਖ ਸੰਤ ਜਨਾਂ ਦੇ ਹਿਰਦੇ ਵਿਚ ਵੱਸਦਾ ਹੈ;
The Supreme Lord God dwells in the hearts of the Holy.
पारब्रहमु साध रिद बसै ॥
ਨਾਨਕਉਧਰੈਸਾਧਸੁਨਿਰਸੈ॥੬॥
ਹੇ ਨਾਨਕ! (ਮਨੁੱਖ) ਸਾਧੂ ਜਨਾਂ ਦੀ ਰਸਨਾ ਤੋਂ (ਉਪਦੇਸ਼) ਸੁਣ ਕੇ (ਵਿਕਾਰਾਂ ਤੋਂ) ਬਚ ਜਾਂਦਾ ਹੈ ॥੬॥
O Nanak, listening to the sweet words of the Holy, one is saved. ||6||
नानक उधरै साध सुनि रसै ॥६॥
ਸਾਧਕੈਸੰਗਿਸੁਨਉਹਰਿਨਾਉ॥
ਮੈਂ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਪ੍ਰਭੂ ਦਾ ਨਾਮ ਸੁਣਾਂ,
In the Company of the Holy, listen to the Name of the Lord.
साध कै संगि सुनउ हरि नाउ ॥
ਸਾਧਸੰਗਿਹਰਿਕੇਗੁਨਗਾਉ॥
ਤੇ ਪ੍ਰਭੂ ਦੇ ਗੁਣ ਗਾਵਾਂ (ਇਹ ਮੇਰੀ ਕਾਮਨਾ ਹੈ)।
In the Company of the Holy, sing the Glorious Praises of the Lord.
साधसंगि हरि के गुन गाउ ॥
ਸਾਧਕੈਸੰਗਿਨਮਨਤੇਬਿਸਰੈ॥
ਸੰਤਾਂ ਦੀ ਸੰਗਤਿ ਵਿਚ ਰਿਹਾਂ ਪ੍ਰਭੂ ਮਨ ਤੋਂ ਭੁੱਲਦਾ ਨਹੀਂ,
In the Company of the Holy, do not forget Him from your mind.
साध कै संगि न मन ते बिसरै ॥
ਸਾਧਸੰਗਿਸਰਪਰਨਿਸਤਰੈ॥
ਸਾਧ ਜਨਾਂ ਦੀ ਸੰਗਤਿ ਵਿਚ ਮਨੁੱਖ ਜ਼ਰੂਰ (ਵਿਕਾਰਾਂ ਤੋਂ) ਬਚ ਨਿਕਲਦਾ ਹੈ।
In the Company of the Holy, you shall surely be saved.
साधसंगि सरपर निसतरै ॥
ਸਾਧਕੈਸੰਗਿਲਗੈਪ੍ਰਭੁਮੀਠਾ॥
ਭਲਿਆਂ ਦੀ ਸੰਗਤਿ ਵਿਚ ਰਿਹਾਂ ਪ੍ਰਭੂ ਪਿਆਰਾ ਲੱਗਣ ਲੱਗ ਜਾਂਦਾ ਹੈ,
In the Company of the Holy, God seems very sweet.
साध कै संगि लगै प्रभु मीठा ॥
ਸਾਧੂਕੈਸੰਗਿਘਟਿਘਟਿਡੀਠਾ॥
ਅਤੇ ਉਹ ਹਰੇਕ ਸਰੀਰ ਵਿਚ ਦਿਖਾਈ ਦੇਣ ਲੱਗ ਜਾਂਦਾ ਹੈ।
In the Company of the Holy, He is seen in each and every heart.
साधू कै संगि घटि घटि डीठा ॥
ਸਾਧਸੰਗਿਭਏਆਗਿਆਕਾਰੀ॥
ਸਾਧੂਆਂ ਦੀ ਸੰਗਤਿ ਕੀਤਿਆਂ (ਅਸੀ) ਪ੍ਰਭੂ ਦਾ ਹੁਕਮ ਮੰਨਣ ਵਾਲੇ ਹੋ ਜਾਂਦੇ ਹਾਂ,
In the Company of the Holy, we become obedient to the Lord.
साधसंगि भए आगिआकारी ॥
ਸਾਧਸੰਗਿਗਤਿਭਈਹਮਾਰੀ॥
ਅਤੇ ਸਾਡੀ ਆਤਮਕ ਅਵਸਥਾ ਸੁਧਰ ਜਾਂਦੀ ਹੈ।
In the Company of the Holy, we obtain the state of salvation.
साधसंगि गति भई हमारी ॥
ਸਾਧਕੈਸੰਗਿਮਿਟੇਸਭਿਰੋਗ॥
ਸੰਤ ਜਨਾਂ ਦੀ ਸੁਹਬਤ ਵਿਚ (ਵਿਕਾਰ ਆਦਿਕ) ਸਾਰੇ ਰੋਗ ਮਿਟ ਜਾਂਦੇ ਹਨ;
In the Company of the Holy, all diseases are cured.
साध कै संगि मिटे सभि रोग ॥
ਨਾਨਕਸਾਧਭੇਟੇਸੰਜੋਗ॥੭॥
ਹੇ ਨਾਨਕ! (ਵੱਡੇ) ਭਾਗਾਂ ਨਾਲ ਸਾਧ ਜਨ ਮਿਲਦੇ ਹਨ ॥੭॥
O Nanak, one meets with the Holy, by highest destiny. ||7||
नानक साध भेटे संजोग ॥७॥
ਸਾਧਕੀਮਹਿਮਾਬੇਦਨਜਾਨਹਿ॥
ਸਾਧ ਦੀ ਵਡਿਆਈ ਵੇਦ (ਭੀ) ਨਹੀਂ ਜਾਣਦੇ,
The glory of the Holy people is not known to the Vedas.
साध की महिमा बेद न जानहि ॥
ਜੇਤਾਸੁਨਹਿਤੇਤਾਬਖਿਆਨਹਿ॥
ਉਹ ਤਾਂ ਜਿਤਨਾ ਸੁਣਦੇ ਹਨ, ਉਤਨਾ ਹੀ ਬਿਆਨ ਕਰਦੇ ਹਨ (ਪਰ ਸਾਧ ਦੀ ਮਹਿਮਾ ਬਿਆਨ ਤੋਂ ਪਰੇ ਹੈ)।
They can describe only what they have heard.
जेता सुनहि तेता बखिआनहि ॥
ਸਾਧਕੀਉਪਮਾਤਿਹੁਗੁਣਤੇਦੂਰਿ॥
ਸਾਧ ਦੀ ਸਮਾਨਤਾ ਤਿੰਨਾਂ ਗੁਣਾਂ ਤੋਂ ਪਰੇ ਹੈ (ਭਾਵ, ਜਗਤ ਦੀ ਰਚਨਾ ਵਿਚ ਕੋਈ ਅਜੇਹੀ ਹਸਤੀ ਨਹੀਂ ਜਿਸ ਨੂੰ ਸਾਧ ਵਰਗਾ ਕਿਹਾ ਜਾ ਸਕੇ; ਹਾਂ)
The greatness of the Holy people is beyond the three qualities.
साध की उपमा तिहु गुण ते दूरि ॥
ਸਾਧਕੀਉਪਮਾਰਹੀਭਰਪੂਰਿ॥
ਸਾਧ ਦੀ ਸਮਾਨਤਾ ਉਸ ਪ੍ਰਭੂ ਨਾਲ ਹੀ ਹੋ ਸਕਦੀ ਹੈ ਜੋ ਸਾਰੇ ਵਿਆਪਕ ਹੈ।
The greatness of the Holy people is all-pervading.
साध की उपमा रही भरपूरि ॥
ਸਾਧਕੀਸੋਭਾਕਾਨਾਹੀਅੰਤੁ॥
ਸਾਧੂ ਦੀ ਸੋਭਾ ਦਾ ਅੰਦਾਜ਼ਾ ਨਹੀਂ ਲੱਗ ਸਕਦਾ,
The glory of the Holy people has no limit.
साध की सोभा का नाही अंतु ॥
ਸਾਧਕੀਸੋਭਾਸਦਾਬੇਅੰਤ॥
ਸਦਾ (ਇਸ ਨੂੰ) ਬੇਅੰਤ ਹੀ (ਕਿਹਾ ਜਾ ਸਕਦਾ) ਹੈ।
The glory of the Holy people is infinite and eternal.
साध की सोभा सदा बेअंत ॥
ਸਾਧਕੀਸੋਭਾਊਚਤੇਊਚੀ॥
ਸਾਧੂ ਦੀ ਸੋਭਾ ਹੋਰ ਸਭ ਦੀ ਸੋਭਾ ਤੋਂ ਬਹੁਤ ਉੱਚੀ ਹੈ,
The glory of the Holy people is the highest of the high.
साध की सोभा ऊच ते ऊची ॥
ਸਾਧਕੀਸੋਭਾਮੂਚਤੇਮੂਚੀ॥
ਤੇ ਬਹੁਤ ਵੱਡੀ ਹੈ।
The glory of the Holy people is the greatest of the great.
साध की सोभा मूच ते मूची ॥
ਸਾਧਕੀਸੋਭਾਸਾਧਬਨਿਆਈ॥
ਸਾਧੂ ਦੀ ਸੋਭਾ ਸਾਧੂ ਨੂੰ ਹੀ ਫਬਦੀ ਹੈ,
The glory of the Holy people is theirs alone;
साध की सोभा साध बनि आई ॥
ਨਾਨਕਸਾਧਪ੍ਰਭਭੇਦੁਨਭਾਈ॥੮॥੭॥
(ਕਿਉਂਕਿ) ਹੇ ਨਾਨਕ! (ਆਖ-) ਹੇ ਭਾਈ! ਸਾਧੂ ਤੇ ਪ੍ਰਭੂ ਵਿਚ (ਕੋਈ) ਫ਼ਰਕ ਨਹੀਂ ਹੈ ॥੮॥੭॥
O Nanak, there is no difference between the Holy people and God. ||8||7||
नानक साध प्रभ भेदु न भाई ॥८॥७॥
ਮਨਿਸਾਚਾਮੁਖਿਸਾਚਾਸੋਇ॥
(ਜਿਸ ਮਨੁੱਖ ਦੇ) ਮਨ ਵਿਚ ਸਦਾ-ਥਿਰ ਰਹਿਣ ਵਾਲਾ ਪ੍ਰਭੂ (ਵੱਸਦਾ ਹੈ), (ਜੋ) ਮੂੰਹੋਂ (ਭੀ) ਉਸੇ ਪ੍ਰਭੂ ਨੂੰ (ਜਪਦਾ ਹੈ),
The True One is on his mind, and the True One is upon his lips.
मनि साचा मुखि साचा सोइ ॥
ਅਵਰੁਨਪੇਖੈਏਕਸੁਬਿਨੁਕੋਇ॥
(ਜੋ ਮਨੁੱਖ) ਇਕ ਅਕਾਲ ਪੁਰਖ ਤੋਂ ਬਿਨਾ (ਕਿਤੇ ਭੀ) ਕਿਸੇ ਹੋਰ ਨੂੰ ਨਹੀਂ ਵੇਖਦਾ,
He sees only the One.
अवरु न पेखै एकसु बिनु कोइ ॥
ਨਾਨਕਇਹਲਛਣਬ੍ਰਹਮਗਿਆਨੀਹੋਇ॥੧॥
ਹੇ ਨਾਨਕ! (ਉਹ ਮਨੁੱਖ) ਇਹਨਾਂ ਗੁਣਾਂ ਦੇ ਕਾਰਣ ਬ੍ਰਹਮਗਿਆਨੀ ਹੋ ਜਾਂਦਾ ਹੈ ॥੧॥
O Nanak, these are the qualities of the God-conscious being. ||1||
नानक इह लछण ब्रहम गिआनी होइ ॥१॥
ਅਸਟਪਦੀ॥
Ashtapadee:
असटपदी ॥
ਬ੍ਰਹਮਗਿਆਨੀਸਦਾਨਿਰਲੇਪ॥
ਬ੍ਰਹਮਗਿਆਨੀ (ਮਨੁੱਖ ਵਿਕਾਰਾਂ ਵਲੋਂ) ਸਦਾ-ਬੇਦਾਗ਼ (ਰਹਿੰਦੇ ਹਨ)
The God-conscious being is always unattached,
ब्रहम गिआनी सदा निरलेप ॥
ਜੈਸੇਜਲਮਹਿਕਮਲਅਲੇਪ॥
ਜਿਵੇਂ ਪਾਣੀ ਵਿਚ (ਉੱਗੇ ਹੋਏ) ਕਉਲ ਫੁੱਲ (ਚਿੱਕੜ ਤੋਂ) ਸਾਫ਼ ਹੁੰਦੇ ਹਨ।
as the lotus in the water remains detached.
जैसे जल महि कमल अलेप ॥
ਬ੍ਰਹਮਗਿਆਨੀਸਦਾਨਿਰਦੋਖ॥
ਬ੍ਰਹਮਗਿਆਨੀ (ਮਨੁੱਖ) (ਸਾਰੇ ਪਾਪਾਂ ਨੂੰ ਸਾੜ ਦੇਂਦੇ ਹਨ) ਪਾਪਾਂ ਤੋਂ ਬਚੇ ਰਹਿੰਦੇ ਹਨ,
The God-conscious being is always unstained,
ब्रहम गिआनी सदा निरदोख ॥
ਜੈਸੇਸੂਰੁਸਰਬਕਉਸੋਖ॥
ਜਿਵੇਂ ਸੂਰਜ ਸਾਰੇ (ਰਸਾਂ) ਨੂੰ ਸੁਕਾ ਦੇਂਦਾ ਹੈ।
like the sun, which gives its comfort and warmth to all.
जैसे सूरु सरब कउ सोख ॥
ਬ੍ਰਹਮਗਿਆਨੀਕੈਦ੍ਰਿਸਟਿਸਮਾਨਿ॥
ਬ੍ਰਹਮਗਿਆਨੀ ਦੇ ਅੰਦਰ (ਸਭ ਵਲ) ਇਕੋ ਜਿਹੀ ਨਜ਼ਰ (ਨਾਲ ਤੱਕਣ ਦਾ ਸੁਭਾਉ ਹੁੰਦਾ) ਹੈ,
The God-conscious being looks upon all alike,
ब्रहम गिआनी कै द्रिसटि समानि ॥
ਜੈਸੇਰਾਜਰੰਕਕਉਲਾਗੈਤੁਲਿਪਵਾਨ॥
ਜਿਵੇਂ ਹਵਾ ਰਾਜੇ ਤੇ ਕੰਗਾਲ ਨੂੰ ਇਕੋ ਜਿਹੀ ਲੱਗਦੀ ਹੈ।
like the wind, which blows equally upon the king and the poor beggar.
जैसे राज रंक कउ लागै तुलि पवान ॥
ਬ੍ਰਹਮਗਿਆਨੀਕੈਧੀਰਜੁਏਕ॥
(ਕੋਈ ਭਲਾ ਕਹੇ ਭਾਵੇਂ ਬੁਰਾ, ਪਰ) ਬ੍ਰਹਮਗਿਆਨੀ ਮਨੁੱਖਾਂ ਦੇ ਅੰਦਰ ਇਕ-ਤਾਰ ਹੌਸਲਾ (ਕਾਇਮ ਰਹਿੰਦਾ) ਹੈ,
The God-conscious being has a steady patience,
ब्रहम गिआनी कै धीरजु एक ॥
ਜਿਉਬਸੁਧਾਕੋਊਖੋਦੈਕੋਊਚੰਦਨਲੇਪ॥
ਜਿਵੇਂ ਧਰਤੀ ਨੂੰ ਕੋਈ ਤਾਂ ਖੋਤਰਦਾ ਹੈ, ਤੇ ਕੋਈ ਚੰਦਨ ਦੇ ਲੇਪਣ ਕਰਦਾ ਹੈ (ਪਰ ਧਰਤੀ ਨੂੰ ਪਰਵਾਹ ਨਹੀਂ)।
like the earth, which is dug up by one, and anointed with sandal paste by another.
जिउ बसुधा कोऊ खोदै कोऊ चंदन लेप ॥
ਬ੍ਰਹਮਗਿਆਨੀਕਾਇਹੈਗੁਨਾਉ॥
ਬ੍ਰਹਮਗਿਆਨੀ ਮਨੁੱਖਾਂ ਦਾ (ਭੀ) ਇਹੀ ਗੁਣ ਹੈ,
This is the quality of the God-conscious being:
ब्रहम गिआनी का इहै गुनाउ ॥
ਨਾਨਕਜਿਉਪਾਵਕਕਾਸਹਜਸੁਭਾਉ॥੧॥
ਹੇ ਨਾਨਕ! ਜਿਵੇਂ ਅੱਗ ਦਾ ਕੁਦਰਤੀ ਸੁਭਾਉ ਹੈ (ਹਰੇਕ ਚੀਜ਼ ਦੀ ਮੈਲ ਸਾੜ ਦੇਣੀ) ॥੧॥
O Nanak, his inherent nature is like a warming fire. ||1||
नानक जिउ पावक का सहज सुभाउ ॥१॥
ਬ੍ਰਹਮਗਿਆਨੀਨਿਰਮਲਤੇਨਿਰਮਲਾ॥
ਬ੍ਰਹਮਗਿਆਨੀ ਮਨੁੱਖ (ਵਿਕਾਰਾਂ ਦੀ ਮੈਲ ਤੋਂ ਸਦਾ ਬਚਿਆ ਰਹਿ ਕੇ) ਮਹਾ ਨਿਰਮਲ ਹੈ,
The God-conscious being is the purest of the pure;
ब्रहम गिआनी निरमल ते निरमला ॥
ਜੈਸੇਮੈਲੁਨਲਾਗੈਜਲਾ॥
ਜਿਵੇਂ ਪਾਣੀ ਨੂੰ ਕਦੇ ਮੈਲ ਨਹੀਂ ਰਹਿ ਸਕਦੀ (ਬੁਖ਼ਾਰਾਤ ਆਦਿਕ ਬਣ ਕੇ ਮੁੜ ਸਾਫ਼ ਦਾ ਸਾਫ਼।)
filth does not stick to water.
जैसे मैलु न लागै जला ॥
ਬ੍ਰਹਮਗਿਆਨੀਕੈਮਨਿਹੋਇਪ੍ਰਗਾਸੁ॥
ਬ੍ਰਹਮਗਿਆਨੀ ਦੇ ਮਨ ਵਿਚ (ਇਹ) ਚਾਨਣ ਹੋ ਜਾਂਦਾ ਹੈ (ਕਿ ਪ੍ਰਭੂ ਹਰ ਥਾਂ ਮੌਜੂਦ ਹੈ)
The God-conscious being's mind is enlightened,
ब्रहम गिआनी कै मनि होइ प्रगासु ॥
ਜੈਸੇਧਰਊਪਰਿਆਕਾਸੁ॥
ਜਿਵੇਂ ਧਰਤੀ ਉਤੇ ਆਕਾਸ਼ (ਸਭ ਥਾਂ ਵਿਆਪਕ ਹੈ।)
like the sky above the earth.
जैसे धर ऊपरि आकासु ॥
ਬ੍ਰਹਮਗਿਆਨੀਕੈਮਿਤ੍ਰਸਤ੍ਰਸਮਾਨਿ॥
ਬ੍ਰਹਮਗਿਆਨੀ ਨੂੰ ਸੱਜਣ ਤੇ ਵੈਰੀ ਇਕੋ ਜਿਹਾ ਹੈ,
To the God-conscious being, friend and foe are the same.
ब्रहम गिआनी कै मित्र सत्र समानि ॥
ਬ੍ਰਹਮਗਿਆਨੀਕੈਨਾਹੀਅਭਿਮਾਨ॥
(ਕਿਉਂਕ) ਉਸ ਦੇ ਅੰਦਰ ਅਹੰਕਾਰ ਨਹੀਂ ਹੈ (ਕਿਸੇ ਦੇ ਚੰਗੇ ਮੰਦੇ ਸਲੂਕ ਦਾ ਹਰਖ ਸੋਗ ਨਹੀਂ)।
The God-conscious being has no egotistical pride.
ब्रहम गिआनी कै नाही अभिमान ॥
ਬ੍ਰਹਮਗਿਆਨੀਊਚਤੇਊਚਾ॥
ਬ੍ਰਹਮਗਿਆਨੀ (ਆਤਮਕ ਅਵਸਥਾ ਵਿਚ) ਸਭ ਤੋਂ ਉੱਚਾ ਹੈ,
The God-conscious being is the highest of the high.
ब्रहम गिआनी ऊच ते ऊचा ॥
ਮਨਿਅਪਨੈਹੈਸਭਤੇਨੀਚਾ॥
(ਪਰ) ਆਪਣੇ ਮਨ ਵਿਚ (ਆਪਣੇ ਆਪ ਨੂੰ) ਸਭ ਤੋਂ ਨੀਵਾਂ (ਜਾਣਦਾ ਹੈ)।
Within his own mind, he is the most humble of all.
मनि अपनै है सभ ते नीचा ॥
ਬ੍ਰਹਮਗਿਆਨੀਸੇਜਨਭਏ॥
ਉਹੀ ਮਨੁੱਖ ਬ੍ਰਹਮਗਿਆਨੀ ਬਣਦੇ ਹਨ,
They alone become God-conscious beings,
ब्रहम गिआनी से जन भए ॥
ਨਾਨਕਜਿਨਪ੍ਰਭੁਆਪਿਕਰੇਇ॥੨॥
ਹੇ ਨਾਨਕ! ਜਿਨ੍ਹਾਂ ਨੂੰ ਪ੍ਰਭੂ ਆਪ ਬਣਾਉਂਦਾ ਹੈ ॥੨॥
O Nanak, whom God Himself makes so. ||2||
नानक जिन प्रभु आपि करेइ ॥२॥
ਬ੍ਰਹਮਗਿਆਨੀਸਗਲਕੀਰੀਨਾ॥
ਬ੍ਰਹਮਗਿਆਨੀ ਸਾਰੇ (ਬੰਦਿਆਂ) ਦੇ ਪੈਰਾਂ ਦੀ ਖ਼ਾਕ (ਹੋ ਕੇ ਰਹਿੰਦਾ) ਹੈ;
The God-conscious being is the dust of all.
ब्रहम गिआनी सगल की रीना ॥
ਆਤਮਰਸੁਬ੍ਰਹਮਗਿਆਨੀਚੀਨਾ॥
ਬ੍ਰਹਮਗਿਆਨੀ ਨੇ ਆਤਮਕ ਆਨੰਦ ਨੂੰ ਪਛਾਣ ਲਿਆ ਹੈ।
The God-conscious being knows the nature of the soul.
आतम रसु ब्रहम गिआनी चीना ॥
ਬ੍ਰਹਮਗਿਆਨੀਕੀਸਭਊਪਰਿਮਇਆ॥
ਬ੍ਰਹਮਗਿਆਨੀ ਦੀ ਸਭ ਉਤੇ ਖ਼ੁਸ਼ੀ ਹੁੰਦੀ ਹੈ (ਭਾਵ, ਬ੍ਰਹਮ-ਗਿਆਨੀ ਸਭ ਨਾਲ ਹੱਸਦੇ-ਮੱਥੇ ਰਹਿੰਦਾ ਹੈ)
The God-conscious being shows kindness to all.
ब्रहम गिआनी की सभ ऊपरि मइआ ॥
ਬ੍ਰਹਮਗਿਆਨੀਤੇਕਛੁਬੁਰਾਨਭਇਆ॥
ਅਤੇ ਉਹ ਕੋਈ ਮੰਦਾ ਕੰਮ ਨਹੀਂ ਕਰਦਾ।
No evil comes from the God-conscious being.
ब्रहम गिआनी ते कछु बुरा न भइआ ॥
ਬ੍ਰਹਮਗਿਆਨੀਸਦਾਸਮਦਰਸੀ॥
ਬ੍ਰਹਮਗਿਆਨੀ ਸਦਾ ਸਭ ਵਲ ਇਕੋ ਜਿਹੀ ਨਜ਼ਰ ਨਾਲ ਤੱਕਦਾ ਹੈ,
The God-conscious being is always impartial.
ब्रहम गिआनी सदा समदरसी ॥
ਬ੍ਰਹਮਗਿਆਨੀਕੀਦ੍ਰਿਸਟਿਅੰਮ੍ਰਿਤੁਬਰਸੀ॥
ਉਸ ਦੀ ਨਜ਼ਰ ਤੋਂ (ਸਭ ਉਤੇ) ਅੰਮ੍ਰਿਤ ਦੀ ਵਰਖਾ ਹੁੰਦੀ ਹੈ।
Nectar rains down from the glance of the God-conscious being.
ब्रहम गिआनी की द्रिसटि अंम्रितु बरसी ॥
ਬ੍ਰਹਮਗਿਆਨੀਬੰਧਨਤੇਮੁਕਤਾ॥
ਬ੍ਰਹਮਗਿਆਨੀ (ਮਾਇਆ ਦੇ) ਬੰਧਨਾਂ ਤੋਂ ਆਜ਼ਾਦ ਹੁੰਦਾ ਹੈ,
The God-conscious being is free from entanglements.
ब्रहम गिआनी बंधन ते मुकता ॥
ਬ੍ਰਹਮਗਿਆਨੀਕੀਨਿਰਮਲਜੁਗਤਾ॥
ਅਤੇ ਉਸ ਦੀ ਜੀਵਨ-ਜੁਗਤੀ ਵਿਕਾਰਾਂ ਤੋਂ ਰਹਿਤ ਹੈ।
The lifestyle of the God-conscious being is spotlessly pure.
ब्रहम गिआनी की निरमल जुगता ॥
ਬ੍ਰਹਮਗਿਆਨੀਕਾਭੋਜਨੁਗਿਆਨੁ॥
(ਰੱਬੀ-) ਗਿਆਨ ਬ੍ਰਹਮਗਿਆਨੀ ਦੀ ਖ਼ੁਰਾਕ ਹੈ (ਭਾਵ, ਬ੍ਰਹਮਗਿਆਨੀ ਦੀ ਆਤਮਕ ਜ਼ਿੰਦਗੀ ਦਾ ਆਸਰਾ ਹੈ),
Spiritual wisdom is the food of the God-conscious being.
ब्रहम गिआनी का भोजनु गिआनु ॥
ਨਾਨਕਬ੍ਰਹਮਗਿਆਨੀਕਾਬ੍ਰਹਮਧਿਆਨੁ॥੩॥
ਹੇ ਨਾਨਕ! ਬ੍ਰਹਮਗਿਆਨੀ ਦੀ ਸੁਰਤ ਅਕਾਲ ਪੁਰਖ ਨਾਲ ਜੁੜੀ ਰਹਿੰਦੀ ਹੈ ॥੩॥
O Nanak, the God-conscious being is absorbed in God's meditation. ||3||
नानक ब्रहम गिआनी का ब्रहम धिआनु ॥३॥
ਬ੍ਰਹਮਗਿਆਨੀਏਕਊਪਰਿਆਸ॥
ਬ੍ਰਹਮਗਿਆਨੀ ਇਕ ਅਕਾਲ ਪੁਰਖ ਉਤੇ ਆਸ ਰੱਖਦਾ ਹੈ;
The God-conscious being centers his hopes on the One alone.
ब्रहम गिआनी एक ऊपरि आस ॥
ਬ੍ਰਹਮਗਿਆਨੀਕਾਨਹੀਬਿਨਾਸੁ॥
ਬ੍ਰਹਮਗਿਆਨੀ (ਦੀ ਉੱਚੀ ਆਤਮਕ ਅਵਸਥਾ) ਦਾ ਕਦੇ ਨਾਸ ਨਹੀਂ ਹੁੰਦਾ।
The God-conscious being shall never perish.
ब्रहम गिआनी का नही बिनासु ॥
ਬ੍ਰਹਮਗਿਆਨੀਕੈਗਰੀਬੀਸਮਾਹਾ॥
ਬ੍ਰਹਮਗਿਆਨੀ ਦੇ ਹਿਰਦੇ ਵਿਚ ਗਰੀਬੀ ਟਿਕੀ ਰਹਿੰਦੀ ਹੈ,
The God-conscious being is steeped in humility.
ब्रहम गिआनी कै गरीबी समाहा ॥
ਬ੍ਰਹਮਗਿਆਨੀਪਰਉਪਕਾਰਉਮਾਹਾ॥
ਅਤੇ ਉਸ ਨੂੰ ਦੂਜਿਆਂ ਦੀ ਭਲਾਈ ਕਰਨ ਦਾ (ਸਦਾ) ਚਾਉ (ਚੜ੍ਹਿਆ ਰਹਿੰਦਾ) ਹੈ।
The God-conscious being delights in doing good to others.
ब्रहम गिआनी परउपकार उमाहा ॥
ਬ੍ਰਹਮਗਿਆਨੀਕੈਨਾਹੀਧੰਧਾ॥
ਬ੍ਰਹਮਗਿਆਨੀ ਦੇ ਮਨ ਵਿਚ (ਮਾਇਆ ਦਾ) ਜੰਜਾਲ ਨਹੀਂ ਵਿਆਪਦਾ,
The God-conscious being has no worldly entanglements.
ब्रहम गिआनी कै नाही धंधा ॥
ਬ੍ਰਹਮਗਿਆਨੀਲੇਧਾਵਤੁਬੰਧਾ॥
(ਕਿਉਂਕਿ) ਉਹ ਭਟਕਦੇ ਮਨ ਨੂੰ ਕਾਬੂ ਕਰ ਕੇ (ਮਾਇਆ ਵਲੋਂ) ਰੋਕ ਸਕਦਾ ਹੈ।
The God-conscious being holds his wandering mind under control.
ब्रहम गिआनी ले धावतु बंधा ॥
ਬ੍ਰਹਮਗਿਆਨੀਕੈਹੋਇਸੁਭਲਾ॥
ਜੋ ਕੁਝ (ਪ੍ਰਭੂ ਵਲੋਂ) ਹੁੰਦਾ ਹੈ, ਬ੍ਰਹਮਗਿਆਨੀ ਨੂੰ ਆਪਣੇ ਮਨ ਵਿਚ ਭਲਾ ਪ੍ਰਤੀਤ ਹੁੰਦਾ ਹੈ,
The God-conscious being acts in the common good.
ब्रहम गिआनी कै होइ सु भला ॥
ਬ੍ਰਹਮਗਿਆਨੀਸੁਫਲਫਲਾ॥
ਇਸ ਤਰ੍ਹਾਂ) ਉਸ ਦਾ ਮਨੁੱਖਾ ਜਨਮ ਚੰਗੀ ਤਰ੍ਹਾਂ ਕਾਮਯਾਬ ਹੁੰਦਾ ਹੈ।
The God-conscious being blossoms in fruitfulness.
ब्रहम गिआनी सुफल फला ॥
ਬ੍ਰਹਮਗਿਆਨੀਸੰਗਿਸਗਲਉਧਾਰੁ॥
ਬ੍ਰਹਮਗਿਆਨੀ ਦੀ ਸੰਗਤਿ ਵਿਚ ਸਭ ਦਾ ਬੇੜਾ ਪਾਰ ਹੁੰਦਾ ਹੈ,
In the Company of the God-conscious being, all are saved.
ब्रहम गिआनी संगि सगल उधारु ॥
ਨਾਨਕਬ੍ਰਹਮਗਿਆਨੀਜਪੈਸਗਲਸੰਸਾਰੁ॥੪॥
(ਕਿਉਂਕਿ) ਹੇ ਨਾਨਕ! ਬ੍ਰਹਮਗਿਆਨੀ ਦੀ ਰਾਹੀਂ ਸਾਰਾ ਜਗਤ (ਹੀ) (ਪ੍ਰਭੂ ਦਾ ਨਾਮ) ਜਪਣ ਲੱਗ ਪੈਂਦਾ ਹੈ ॥੪॥
O Nanak, through the God-conscious being, the whole world meditates on God. ||4||
नानक ब्रहम गिआनी जपै सगल संसारु ॥४॥
ਬ੍ਰਹਮਗਿਆਨੀਕੈਏਕੈਰੰਗ॥
ਬ੍ਰਹਮਗਿਆਨੀ ਦੇ ਹਿਰਦੇ ਵਿਚ (ਸਦਾ) ਇਕ ਅਕਾਲ ਪੁਰਖ ਦਾ ਪਿਆਰ (ਵੱਸਦਾ ਹੈ),
The God-conscious being loves the One Lord alone.
ब्रहम गिआनी कै एकै रंग ॥
ਬ੍ਰਹਮਗਿਆਨੀਕੈਬਸੈਪ੍ਰਭੁਸੰਗਿ॥
(ਤਾਹੀਏਂ) ਪ੍ਰਭੂ ਬ੍ਰਹਮਗਿਆਨੀ ਦੇ ਅੰਗ-ਸੰਗ ਰਹਿੰਦਾ ਹੈ।
The God-conscious being dwells with God.
ब्रहम गिआनी कै बसै प्रभु संगि ॥
ਬ੍ਰਹਮਗਿਆਨੀਕੈਨਾਮੁਆਧਾਰੁ॥
ਬ੍ਰਹਮਗਿਆਨੀ ਦੇ ਮਨ ਵਿਚ (ਪ੍ਰਭੂ ਦਾ) ਨਾਮ (ਹੀ) ਟੇਕ ਹੈ,
The God-conscious being takes the Naam as his Support.
ब्रहम गिआनी कै नामु आधारु ॥
ਬ੍ਰਹਮਗਿਆਨੀਕੈਨਾਮੁਪਰਵਾਰੁ॥
ਅਤੇ ਨਾਮ ਹੀ ਉਸ ਦਾ ਪਰਵਾਰ ਹੈ।
The God-conscious being has the Naam as his Family.
ब्रहम गिआनी कै नामु परवारु ॥
ਬ੍ਰਹਮਗਿਆਨੀਸਦਾਸਦਜਾਗਤ॥
ਬ੍ਰਹਮਗਿਆਨੀ ਸਦਾ (ਵਿਕਾਰਾਂ ਦੇ ਹਮਲੇ ਵਲੋਂ) ਸੁਚੇਤ ਰਹਿੰਦਾ ਹੈ,
The God-conscious being is awake and aware, forever and ever.
ब्रहम गिआनी सदा सद जागत ॥
ਬ੍ਰਹਮਗਿਆਨੀਅਹੰਬੁਧਿਤਿਆਗਤ॥
ਅਤੇ 'ਮੈਂ ਮੈਂ' ਕਰਨ ਵਾਲੀ ਮੱਤ ਛੱਡ ਦੇਂਦਾ ਹੈ।
The God-conscious being renounces his proud ego.
ब्रहम गिआनी अहंबुधि तिआगत ॥
ਬ੍ਰਹਮਗਿਆਨੀਕੈਮਨਿਪਰਮਾਨੰਦ॥
ਬ੍ਰਹਮਗਿਆਨੀ ਦੇ ਮਨ ਵਿਚ ਉੱਚੇ ਸੁਖ ਦਾ ਮਾਲਕ ਅਕਾਲ ਪੁਰਖ ਵੱਸਦਾ ਹੈ,
In the mind of the God-conscious being, there is supreme bliss.
ब्रहम गिआनी कै मनि परमानंद ॥
ਬ੍ਰਹਮਗਿਆਨੀਕੈਘਰਿਸਦਾਅਨੰਦ॥
(ਤਾਹੀਏਂ) ਉਸ ਦੇ ਹਿਰਦੇ-ਰੂਪ ਘਰ ਵਿਚ ਸਦਾ ਖ਼ੁਸ਼ੀ ਖਿੜਾਓ ਹੈ।
In the home of the God-conscious being, there is everlasting bliss.
ब्रहम गिआनी कै घरि सदा अनंद ॥
ਬ੍ਰਹਮਗਿਆਨੀਸੁਖਸਹਜਿਨਿਵਾਸ॥
ਬ੍ਰਹਮਗਿਆਨੀ (ਮਨੁੱਖ) ਸੁਖ ਤੇ ਸ਼ਾਂਤੀ ਵਿਚ ਟਿਕਿਆ ਰਹਿੰਦਾ ਹੈ;
The God-conscious being dwells in peaceful ease.
ब्रहम गिआनी सुख सहजि निवास ॥
ਨਾਨਕਬ੍ਰਹਮਗਿਆਨੀਕਾਨਹੀਬਿਨਾਸੁ॥੫॥
(ਤੇ) ਹੇ ਨਾਨਕ! ਬ੍ਰਹਮਗਿਆਨੀ (ਦੀ ਇਸ ਉੱਚੀ ਆਤਮਕ ਅਵਸਥਾ) ਦਾ ਕਦੇ ਨਾਸ ਨਹੀਂ ਹੁੰਦਾ ॥੫॥
O Nanak, the God-conscious being shall never perish. ||5||
नानक ब्रहम गिआनी का नही बिनासु ॥५॥
ਬ੍ਰਹਮਗਿਆਨੀਬ੍ਰਹਮਕਾਬੇਤਾ॥
ਬ੍ਰਹਮਗਿਆਨੀ (ਮਨੁੱਖ) ਅਕਾਲ ਪੁਰਖ ਦਾ ਮਹਰਮ ਬਣ ਜਾਂਦਾ ਹੈ,
The God-conscious being knows God.
ब्रहम गिआनी ब्रहम का बेता ॥
ਬ੍ਰਹਮਗਿਆਨੀਏਕਸੰਗਿਹੇਤਾ॥
ਅਤੇ ਉਹ ਇਕ ਪ੍ਰਭੂ ਨਾਲ ਹੀ ਪਿਆਰ ਕਰਦਾ ਹੈ।
The God-conscious being is in love with the One alone.
ब्रहम गिआनी एक संगि हेता ॥
ਬ੍ਰਹਮਗਿਆਨੀਕੈਹੋਇਅਚਿੰਤ॥
ਬ੍ਰਹਮਗਿਆਨੀ ਦੇ ਮਨ ਵਿਚ (ਸਦਾ) ਬੇਫ਼ਿਕਰੀ ਰਹਿੰਦੀ ਹੈ,
The God-conscious being is carefree.
ब्रहम गिआनी कै होइ अचिंत ॥
ਬ੍ਰਹਮਗਿਆਨੀਕਾਨਿਰਮਲਮੰਤੁ॥
ਉਸ ਦਾ ਉਪਦੇਸ਼ (ਭੀ ਹੋਰਨਾਂ ਨੂੰ) ਪਵਿਤ੍ਰ ਕਰਨ ਵਾਲਾ ਹੁੰਦਾ ਹੈ।
Pure are the Teachings of the God-conscious being.
ब्रहम गिआनी का निरमल मंतु ॥
ਬ੍ਰਹਮਗਿਆਨੀਜਿਸੁਕਰੈਪ੍ਰਭੁਆਪਿ॥
(ਉਹੀ ਮਨੁੱਖ ਬ੍ਰਹਮਗਿਆਨੀ ਬਣਦਾ ਹੈ) ਜਿਸ ਨੂੰ ਪ੍ਰਭੂ ਆਪ ਬਣਾਉਂਦਾ ਹੈ,
The God-conscious being is made so by God Himself.
ब्रहम गिआनी जिसु करै प्रभु आपि ॥
ਬ੍ਰਹਮਗਿਆਨੀਕਾਬਡਪਰਤਾਪੁ॥
ਬ੍ਰਹਮਗਿਆਨੀ ਦਾ ਬੜਾ ਨਾਮਣਾ ਹੋ ਜਾਂਦਾ ਹੈ।
The God-conscious being is gloriously great.
ब्रहम गिआनी का बड परतापु ॥
ਬ੍ਰਹਮਗਿਆਨੀਕਾਦਰਸੁਬਡਭਾਗੀਪਾਈਐ॥
ਬ੍ਰਹਮਗਿਆਨੀ ਦਾ ਦੀਦਾਰ ਵੱਡੇ ਭਾਗਾਂ ਨਾਲ ਪਾਈਦਾ ਹੈ;
The Darshan, the Blessed Vision of the God-conscious being, is obtained by great good fortune.
ब्रहम गिआनी का दरसु बडभागी पाईऐ ॥
ਬ੍ਰਹਮਗਿਆਨੀਕਉਬਲਿਬਲਿਜਾਈਐ॥
ਬ੍ਰਹਮਗਿਆਨੀ ਤੋਂ ਸਦਾ ਸਦਕੇ ਜਾਈਏ।
To the God-conscious being, I make my life a sacrifice.
ब्रहम गिआनी कउ बलि बलि जाईऐ ॥
ਬ੍ਰਹਮਗਿਆਨੀਕਉਖੋਜਹਿਮਹੇਸੁਰ॥
ਸ਼ਿਵ (ਆਦਿਕ ਦੇਵਤੇ ਭੀ) ਬ੍ਰਹਮਗਿਆਨੀ ਨੂੰ ਭਾਲਦੇ ਫਿਰਦੇ ਹਨ;
The God-conscious being is sought by the great god Shiva.
ब्रहम गिआनी कउ खोजहि महेसुर ॥
ਨਾਨਕਬ੍ਰਹਮਗਿਆਨੀਆਪਿਪਰਮੇਸੁਰ॥੬॥
ਹੇ ਨਾਨਕ! ਅਕਾਲ ਪੁਰਖ ਆਪ ਬ੍ਰਹਮਗਿਆਨੀ (ਦਾ ਰੂਪ) ਹੈ ॥੬॥
O Nanak, the God-conscious being is Himself the Supreme Lord God. ||6||
नानक ब्रहम गिआनी आपि परमेसुर ॥६॥
ਬ੍ਰਹਮਗਿਆਨੀਕੀਕੀਮਤਿਨਾਹਿ॥
ਬ੍ਰਹਮਗਿਆਨੀ (ਦੇ ਗੁਣਾਂ) ਦਾ ਮੁੱਲ ਨਹੀਂ ਪੈ ਸਕਦਾ,
The God-conscious being cannot be appraised.
ब्रहम गिआनी की कीमति नाहि ॥
ਬ੍ਰਹਮਗਿਆਨੀਕੈਸਗਲਮਨਮਾਹਿ॥
ਸਾਰੇ ਹੀ (ਗੁਣ) ਬ੍ਰਹਮਗਿਆਨੀ ਦੇ ਅੰਦਰ ਹਨ।
The God-conscious being has all within his mind.
ब्रहम गिआनी कै सगल मन माहि ॥
ਬ੍ਰਹਮਗਿਆਨੀਕਾਕਉਨੁਜਾਨੈਭੇਦੁ॥
ਕੇਹੜਾ ਮਨੁੱਖ ਬ੍ਰਹਮਗਿਆਨੀ (ਦੀ ਉੱਚੀ ਜ਼ਿੰਦਗੀ) ਦਾ ਭੇਤ ਪਾ ਸਕਦਾ ਹੈ?
Who can know the mystery of the God-conscious being?
ब्रहम गिआनी का कउनु जानै भेदु ॥
ਬ੍ਰਹਮਗਿਆਨੀਕਉਸਦਾਅਦੇਸੁ॥
ਬ੍ਰਹਮਗਿਆਨੀ ਦੇ ਅੱਗੇ ਸਦਾ ਨਿਊਣਾ ਹੀ (ਫੱਬਦਾ) ਹੈ।
Forever bow to the God-conscious being.
ब्रहम गिआनी कउ सदा अदेसु ॥
ਬ੍ਰਹਮਗਿਆਨੀਕਾਕਥਿਆਨਜਾਇਅਧਾਖੵਰੁ॥
ਬ੍ਰਹਮਗਿਆਨੀ (ਦੀ ਮਹਿਮਾ) ਦਾ ਅੱਧਾ ਅੱਖਰ ਭੀ ਨਹੀਂ ਕਿਹਾ ਜਾ ਸਕਦਾ;
The God-conscious being cannot be described in words.
ब्रहम गिआनी का कथिआ न जाइ अधाख्यरु ॥
ਬ੍ਰਹਮਗਿਆਨੀਸਰਬਕਾਠਾਕੁਰੁ॥
ਬ੍ਰਹਮਗਿਆਨੀ ਸਾਰੇ (ਜੀਵਾਂ) ਦਾ ਪੂਜ੍ਯ ਹੈ।
The God-conscious being is the Lord and Master of all.
ब्रहम गिआनी सरब का ठाकुरु ॥
ਬ੍ਰਹਮਗਿਆਨੀਕੀਮਿਤਿਕਉਨੁਬਖਾਨੈ॥
ਬ੍ਰਹਮਗਿਆਨੀ (ਦੀ ਉੱਚੀ ਜ਼ਿੰਦਗੀ) ਦਾ ਅੰਦਾਜ਼ਾ ਕੌਣ ਲਾ ਸਕਦਾ ਹੈ?
Who can describe the limits of the God-conscious being?
ब्रहम गिआनी की मिति कउनु बखानै ॥
ਬ੍ਰਹਮਗਿਆਨੀਕੀਗਤਿਬ੍ਰਹਮਗਿਆਨੀਜਾਨੈ॥
ਉਸ ਦੀ ਹਾਲਤ (ਉਸ ਵਰਗਾ) ਬ੍ਰਹਮਗਿਆਨੀ ਹੀ ਜਾਣਦਾ ਹੈ।
Only the God-conscious being can know the state of the God-conscious being.
ब्रहम गिआनी की गति ब्रहम गिआनी जानै ॥
ਬ੍ਰਹਮਗਿਆਨੀਕਾਅੰਤੁਨਪਾਰੁ॥
ਬ੍ਰਹਮਗਿਆਨੀ (ਦੇ ਗੁਣਾਂ ਦੇ ਸਮੁੰਦਰ) ਦਾ ਕੋਈ ਹੱਦ ਬੰਨਾ ਨਹੀਂ;
The God-conscious being has no end or limitation.
ब्रहम गिआनी का अंतु न पारु ॥
ਨਾਨਕਬ੍ਰਹਮਗਿਆਨੀਕਉਸਦਾਨਮਸਕਾਰੁ॥੭॥
ਹੇ ਨਾਨਕ! ਸਦਾ ਬ੍ਰਹਮਗਿਆਨੀ ਦੇ ਚਰਨਾਂ ਤੇ ਪਿਆ ਰਹੁ ॥੭॥
O Nanak, to the God-conscious being, bow forever in reverence. ||7||
नानक ब्रहम गिआनी कउ सदा नमसकारु ॥७॥
ਬ੍ਰਹਮਗਿਆਨੀਸਭਸ੍ਰਿਸਟਿਕਾਕਰਤਾ॥
ਬ੍ਰਹਮਗਿਆਨੀ ਸਾਰੇ ਜਗਤ ਦਾ ਬਣਾਉਣ ਵਾਲਾ ਹੈ,
The God-conscious being is the Creator of all the world.
ब्रहम गिआनी सभ स्रिसटि का करता ॥
ਬ੍ਰਹਮਗਿਆਨੀਸਦਜੀਵੈਨਹੀਮਰਤਾ॥
ਸਦਾ ਹੀ ਜਿਊਂਦਾ ਹੈ, ਕਦੇ (ਜਨਮ) ਮਰਨ ਦੇ ਗੇੜ ਵਿਚ ਨਹੀਂ ਆਉਂਦਾ।
The God-conscious being lives forever, and does not die.
ब्रहम गिआनी सद जीवै नही मरता ॥
ਬ੍ਰਹਮਗਿਆਨੀਮੁਕਤਿਜੁਗਤਿਜੀਅਕਾਦਾਤਾ॥
ਬ੍ਰਹਮਗਿਆਨੀ ਮੁਕਤੀ ਦਾ ਰਾਹ (ਦੱਸਣ ਵਾਲਾ ਤੇ ਉੱਚੀ ਆਤਮਕ) ਜ਼ਿੰਦਗੀ ਦਾ ਦੇਣ ਵਾਲਾ ਹੈ,
The God-conscious being is the Giver of the way of liberation of the soul.
ब्रहम गिआनी मुकति जुगति जीअ का दाता ॥
ਬ੍ਰਹਮਗਿਆਨੀਪੂਰਨਪੁਰਖੁਬਿਧਾਤਾ॥
ਉਹੀ ਪੂਰਨ ਪੁਰਖ ਤੇ ਕਾਦਰ ਹੈ।
The God-conscious being is the Perfect Supreme Being, who orchestrates all.
ब्रहम गिआनी पूरन पुरखु बिधाता ॥
ਬ੍ਰਹਮਗਿਆਨੀਅਨਾਥਕਾਨਾਥੁ॥
ਬ੍ਰਹਮਗਿਆਨੀ ਨਿਖ਼ਸਮਿਆਂ ਦਾ ਖ਼ਸਮ ਹੈ,
The God-conscious being is the helper of the helpless.
ब्रहम गिआनी अनाथ का नाथु ॥
ਬ੍ਰਹਮਗਿਆਨੀਕਾਸਭਊਪਰਿਹਾਥੁ॥
ਸਭ ਦੀ ਸਹਾਇਤਾ ਕਰਦਾ ਹੈ।
The God-conscious being extends his hand to all.
ब्रहम गिआनी का सभ ऊपरि हाथु ॥
ਬ੍ਰਹਮਗਿਆਨੀਕਾਸਗਲਅਕਾਰੁ॥
ਸਾਰਾ ਦਿੱਸਦਾ ਜਗਤ ਬ੍ਰਹਮਗਿਆਨੀ ਦਾ (ਆਪਣਾ) ਹੈ,
The God-conscious being owns the entire creation.
ब्रहम गिआनी का सगल अकारु ॥
ਬ੍ਰਹਮਗਿਆਨੀਆਪਿਨਿਰੰਕਾਰੁ॥
ਉਹ (ਤਾਂ ਪ੍ਰਤੱਖ) ਆਪ ਹੀ ਰੱਬ ਹੈ।
The God-conscious being is himself the Formless Lord.
ब्रहम गिआनी आपि निरंकारु ॥
ਬ੍ਰਹਮਗਿਆਨੀਕੀਸੋਭਾਬ੍ਰਹਮਗਿਆਨੀਬਨੀ॥
ਬ੍ਰਹਮਗਿਆਨੀ ਦੀ ਮਹਿਮਾ (ਕੋਈ) ਬ੍ਰਹਮਗਿਆਨੀ ਹੀ ਕਰ ਸਕਦਾ ਹੈ;
The glory of the God-conscious being belongs to the God-conscious being alone.
ब्रहम गिआनी की सोभा ब्रहम गिआनी बनी ॥
ਨਾਨਕਬ੍ਰਹਮਗਿਆਨੀਸਰਬਕਾਧਨੀ॥੮॥੮॥
ਹੇ ਨਾਨਕ! ਬ੍ਰਹਮਗਿਆਨੀ ਸਭ ਜੀਵਾਂ ਦਾ ਮਾਲਕ ਹੈ ॥੮॥੮॥
O Nanak, the God-conscious being is the Lord of all. ||8||8||
नानक ब्रहम गिआनी सरब का धनी ॥८॥८॥
ਉਰਿਧਾਰੈਜੋਅੰਤਰਿਨਾਮੁ॥
ਜੋ ਮਨੁੱਖ ਸਦਾ ਆਪਣੇ ਹਿਰਦੇ ਵਿਚ ਅਕਾਲ ਪੁਰਖ ਦਾ ਨਾਮ ਟਿਕਾ ਰੱਖਦਾ ਹੈ,
One who enshrines the Naam within the heart,
उरि धारै जो अंतरि नामु ॥
ਸਰਬਮੈਪੇਖੈਭਗਵਾਨੁ॥
ਅਤੇ ਭਗਵਾਨ ਨੂੰ ਸਭਨਾਂ ਵਿਚ ਵਿਆਪਕ ਵੇਖਦਾ ਹੈ,
who sees the Lord God in all,
सरब मै पेखै भगवानु ॥
ਨਿਮਖਨਿਮਖਠਾਕੁਰਨਮਸਕਾਰੈ॥
ਜੋ ਪਲ ਪਲ ਆਪਣੇ ਪ੍ਰਭੂ ਨੂੰ ਜੁਹਾਰਦਾ ਹੈ;
who, each and every moment, bows in reverence to the Lord Master
निमख निमख ठाकुर नमसकारै ॥
ਨਾਨਕਓਹੁਅਪਰਸੁਸਗਲਨਿਸਤਾਰੈ॥੧॥
ਹੇ ਨਾਨਕ! ਉਹ (ਅਸਲੀ) ਅਪਰਸ ਹੈ ਅਤੇ ਉਹ ਸਭ ਜੀਵਾਂ ਨੂੰ (ਸੰਸਾਰ-ਸਮੁੰਦਰ ਤੋਂ) ਤਾਰ ਲੈਂਦਾ ਹੈ ॥੧॥
- O Nanak, such a one is the true 'touch-nothing Saint', who emancipates everyone. ||1||
नानक ओहु अपरसु सगल निसतारै ॥१॥
ਅਸਟਪਦੀ॥
Ashtapadee:
असटपदी ॥
ਮਿਥਿਆਨਾਹੀਰਸਨਾਪਰਸ॥
ਜੋ ਮਨੁੱਖ ਜੀਭ ਨਾਲ ਝੂਠ ਨੂੰ ਛੋਹਣ ਨਹੀਂ ਦੇਂਦਾ,
One whose tongue does not touch falsehood;
मिथिआ नाही रसना परस ॥
ਮਨਮਹਿਪ੍ਰੀਤਿਨਿਰੰਜਨਦਰਸ॥
ਮਨ ਵਿਚ ਅਕਾਲ ਪੁਰਖ ਦੇ ਦੀਦਾਰ ਦੀ ਤਾਂਘ ਰੱਖਦਾ ਹੈ;
whose mind is filled with love for the Blessed Vision of the Pure Lord,
मन महि प्रीति निरंजन दरस ॥
ਪਰਤ੍ਰਿਅਰੂਪੁਨਪੇਖੈਨੇਤ੍ਰ॥
ਜੋ ਪਰਾਈ ਇਸਤ੍ਰੀ ਦੇ ਹੁਸਨ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਤੱਕਦਾ,
whose eyes do not gaze upon the beauty of others' wives,
पर त्रिअ रूपु न पेखै नेत्र ॥
ਸਾਧਕੀਟਹਲਸੰਤਸੰਗਿਹੇਤ॥
ਭਲੇ ਮਨੁੱਖਾਂ ਦੀ ਟਹਲ (ਕਰਦਾ ਹੈ) ਤੇ ਸੰਤ ਜਨਾਂ ਦੀ ਸੰਗਤਿ ਵਿਚ ਪ੍ਰੀਤ (ਰੱਖਦਾ ਹੈ);
who serves the Holy and loves the Saints' Congregation,
साध की टहल संतसंगि हेत ॥
ਕਰਨਨਸੁਨੈਕਾਹੂਕੀਨਿੰਦਾ॥
ਜੋ ਕੰਨਾਂ ਨਾਲ ਕਿਸੇ ਦੀ ਭੀ ਨਿੰਦਿਆ ਨਹੀਂ ਸੁਣਦਾ,
whose ears do not listen to slander against anyone,
करन न सुनै काहू की निंदा ॥
ਸਭਤੇਜਾਨੈਆਪਸਕਉਮੰਦਾ॥
(ਸਗੋਂ) ਸਾਰਿਆਂ ਨਾਲੋਂ ਆਪਣੇ ਆਪ ਨੂੰ ਮਾੜਾ ਸਮਝਦਾ ਹੈ;
who deems himself to be the worst of all,
सभ ते जानै आपस कउ मंदा ॥
ਗੁਰਪ੍ਰਸਾਦਿਬਿਖਿਆਪਰਹਰੈ॥
ਜੋ ਗੁਰੂ ਦੀ ਮੇਹਰ ਦਾ ਸਦਕਾ ਮਾਇਆ (ਦਾ ਪ੍ਰਭਾਵ) ਪਰੇ ਹਟਾ ਦੇਂਦਾ ਹੈ,
who, by Guru's Grace, renounces corruption,
गुर प्रसादि बिखिआ परहरै ॥
ਮਨਕੀਬਾਸਨਾਮਨਤੇਟਰੈ॥
ਤੇ ਜਿਸ ਦੇ ਮਨ ਦੀ ਵਾਸਨਾ ਮਨ ਤੋਂ ਟਲ ਜਾਂਦੀ ਹੈ;
who banishes the mind's evil desires from his mind,
मन की बासना मन ते टरै ॥
ਇੰਦ੍ਰੀਜਿਤਪੰਚਦੋਖਤੇਰਹਤ॥
ਜੋ ਆਪਣੇ ਗਿਆਨ-ਇੰਦ੍ਰਿਆਂ ਨੂੰ ਵੱਸ ਵਿਚ ਰੱਖ ਕੇ ਕਾਮਾਦਿਕ ਪੰਜੇ ਹੀ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ,
who conquers his sexual instincts and is free of the five sinful passions
इंद्रीजित पंच दोख ते रहत ॥
ਨਾਨਕਕੋਟਿਮਧੇਕੋਐਸਾਅਪਰਸੁ॥੧॥
ਹੇ ਨਾਨਕ! ਕਰੋੜਾਂ ਵਿਚੋਂ ਕੋਈ ਇਹੋ ਜਿਹਾ ਵਿਰਲਾ ਬੰਦਾ "ਅਪਰਸ" (ਕਿਹਾ ਜਾ ਸਕਦਾ ਹੈ) ॥੧॥
- O Nanak, among millions, there is scarcely one such 'touch-nothing Saint'. ||1||
नानक कोटि मधे को ऐसा अपरसु ॥१॥
ਬੈਸਨੋਸੋਜਿਸੁਊਪਰਿਸੁਪ੍ਰਸੰਨ॥
ਜਿਸ ਉਤੇ ਪ੍ਰਭੂ ਆਪ ਤ੍ਰੁਠਦਾ ਹੈ, ਉਹ ਹੈ ਅਸਲੀ ਵੈਸ਼ਨੋ,
The true Vaishnaav, the devotee of Vishnu, is the one with whom God is thoroughly pleased.
बैसनो सो जिसु ऊपरि सुप्रसंन ॥
ਬਿਸਨਕੀਮਾਇਆਤੇਹੋਇਭਿੰਨ॥
ਜੋ ਮਨੁੱਖ ਪ੍ਰਭੂ ਦੀ ਮਾਇਆ ਦੇ ਅਸਰ ਤੋਂ ਬੇ-ਦਾਗ਼ ਹੈ।
He dwells apart from Maya.
बिसन की माइआ ते होइ भिंन ॥
ਕਰਮਕਰਤਹੋਵੈਨਿਹਕਰਮ॥
ਜੋ (ਧਰਮ ਦੇ) ਕੰਮ ਕਰਦਾ ਹੋਇਆ ਇਹਨਾਂ ਕੰਮਾਂ ਦੇ ਫਲ ਦੀ ਇੱਛਾ ਨਹੀਂ ਰੱਖਦਾ,
Performing good deeds, he does not seek rewards.
करम करत होवै निहकरम ॥
ਤਿਸੁਬੈਸਨੋਕਾਨਿਰਮਲਧਰਮੁ॥
ਉਸ ਵੈਸ਼ਨੋ ਦਾ ਧਰਮ (ਭੀ) ਪਵਿਤ੍ਰ ਹੈ ।
Spotlessly pure is the religion of such a Vaishnaav;
तिसु बैसनो का निरमल धरमु ॥
ਕਾਹੂਫਲਕੀਇਛਾਨਹੀਬਾਛੈ॥
ਜੋ ਮਨੁੱਖ ਕਿਸੇ ਭੀ ਫਲ ਦੀ ਖ਼ਾਹਸ਼ ਨਹੀਂ ਕਰਦਾ;
he has no desire for the fruits of his labors.
काहू फल की इछा नही बाछै ॥
ਕੇਵਲਭਗਤਿਕੀਰਤਨਸੰਗਿਰਾਚੈ॥
ਨਿਰਾ ਭਗਤੀ ਤੇ ਕੀਰਤਨ ਵਿਚ ਮਸਤ ਰਹਿੰਦਾ ਹੈ,
He is absorbed in devotional worship and the singing of Kirtan, the songs of the Lord's Glory.
केवल भगति कीरतन संगि राचै ॥
ਮਨਤਨਅੰਤਰਿਸਿਮਰਨਗੋਪਾਲ॥
ਜਿਸ ਦੇ ਮਨ ਤਨ ਵਿਚ ਪ੍ਰਭੂ ਦਾ ਸਿਮਰਨ ਵੱਸ ਰਿਹਾ ਹੈ,
Within his mind and body, he meditates in remembrance on the Lord of the Universe.
मन तन अंतरि सिमरन गोपाल ॥
ਸਭਊਪਰਿਹੋਵਤਕਿਰਪਾਲ॥
ਜੋ ਸਭ ਜੀਵਾਂ ਉਤੇ ਦਇਆ ਕਰਦਾ ਹੈ,
He is kind to all creatures.
सभ ऊपरि होवत किरपाल ॥
ਆਪਿਦ੍ਰਿੜੈਅਵਰਹਨਾਮੁਜਪਾਵੈ॥
ਜੋ ਆਪ (ਪ੍ਰਭੂ ਦੇ ਨਾਮ ਨੂੰ) ਆਪਣੇ ਮਨ ਵਿਚ ਟਿਕਾਉਂਦਾ ਹੈ ਤੇ ਹੋਰਨਾਂ ਨੂੰ ਨਾਮ ਜਪਾਉਂਦਾ ਹੈ,
He holds fast to the Naam, and inspires others to chant it.
आपि द्रिड़ै अवरह नामु जपावै ॥
ਨਾਨਕਓਹੁਬੈਸਨੋਪਰਮਗਤਿਪਾਵੈ॥੨॥
ਹੇ ਨਾਨਕ! ਉਹ ਵੈਸ਼ਨੋ ਉੱਚਾ ਦਰਜਾ ਹਾਸਲ ਕਰਦਾ ਹੈ ॥੨॥
O Nanak, such a Vaishnaav obtains the supreme status. ||2||
नानक ओहु बैसनो परम गति पावै ॥२॥
ਭਗਉਤੀਭਗਵੰਤਭਗਤਿਕਾਰੰਗੁ॥
ਭਗਵਾਨ ਦਾ (ਅਸਲੀ) ਉਪਾਸ਼ਕ (ਉਹ ਹੈ ਜਿਸ ਦੇ ਹਿਰਦੇ ਵਿਚ) ਭਗਵਾਨ ਦੀ ਭਗਤੀ ਦਾ ਪਿਆਰ ਹੈ,
The true Bhagaautee, the devotee of Adi Shakti, loves the devotional worship of God.
भगउती भगवंत भगति का रंगु ॥
ਸਗਲਤਿਆਗੈਦੁਸਟਕਾਸੰਗੁ॥
ਤੇ ਜੋ ਸਭ ਮੰਦ-ਕਰਮੀਆਂ ਦੀ ਸੁਹਬਤ ਛੱਡ ਦੇਂਦਾ ਹੈ;
He forsakes the company of all wicked people.
सगल तिआगै दुसट का संगु ॥
ਮਨਤੇਬਿਨਸੈਸਗਲਾਭਰਮੁ॥
ਜਿਸ ਦੇ ਮਨ ਵਿਚੋਂ ਹਰ ਤਰ੍ਹਾਂ ਦਾ ਵਹਿਮ ਮਿਟ ਜਾਂਦਾ ਹੈ,
All doubts are removed from his mind.
मन ते बिनसै सगला भरमु ॥
ਕਰਿਪੂਜੈਸਗਲਪਾਰਬ੍ਰਹਮੁ॥
ਜੋ ਅਕਾਲ ਪੁਰਖ ਨੂੰ ਹਰ ਥਾਂ ਮੌਜੂਦ ਜਾਣ ਕੇ ਪੂਜਦਾ ਹੈ,
He performs devotional service to the Supreme Lord God in all.
करि पूजै सगल पारब्रहमु ॥
ਸਾਧਸੰਗਿਪਾਪਾਮਲੁਖੋਵੈ॥
ਜੋ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਪਾਪਾਂ ਦੀ ਮੈਲ (ਮਨ ਤੋਂ) ਦੂਰ ਕਰਦਾ ਹੈ,
In the Company of the Holy, the filth of sin is washed away.
साधसंगि पापा मलु खोवै ॥
ਤਿਸੁਭਗਉਤੀਕੀਮਤਿਊਤਮਹੋਵੈ॥
ਉਸ ਭਗਉਤੀ ਦੀ ਮਤਿ ਉੱਚੀ ਹੁੰਦੀ ਹੈ।
The wisdom of such a Bhagaautee becomes supreme.
तिसु भगउती की मति ऊतम होवै ॥
ਭਗਵੰਤਕੀਟਹਲਕਰੈਨਿਤਨੀਤਿ॥
ਜੋ ਨਿੱਤ ਭਗਵਾਨ ਦਾ ਸਿਮਰਨ ਕਰਦਾ ਹੈ,
He constantly performs the service of the Supreme Lord God.
भगवंत की टहल करै नित नीति ॥
ਮਨੁਤਨੁਅਰਪੈਬਿਸਨਪਰੀਤਿ॥
ਜੋ ਪ੍ਰਭੂ-ਪਿਆਰ ਤੋਂ ਆਪਣਾ ਮਨ ਤੇ ਤਨ ਕੁਰਬਾਨ ਕਰ ਦੇਂਦਾ ਹੈ;
He dedicates his mind and body to the Love of God.
मनु तनु अरपै बिसन परीति ॥
ਹਰਿਕੇਚਰਨਹਿਰਦੈਬਸਾਵੈ॥
ਜੋ ਪ੍ਰਭੂ ਦੇ ਚਰਨ (ਸਦਾ ਆਪਣੇ) ਹਿਰਦੇ ਵਿਚ ਵਸਾਉਂਦਾ ਹੈ।
The Lotus Feet of the Lord abide in his heart.
हरि के चरन हिरदै बसावै ॥
ਨਾਨਕਐਸਾਭਗਉਤੀਭਗਵੰਤਕਉਪਾਵੈ॥੩॥
ਹੇ ਨਾਨਕ! ਅਜੇਹਾ ਭਗਉਤੀ ਭਗਵਾਨ ਨੂੰ ਲੱਭ ਲੈਂਦਾ ਹੈ ॥੩॥
O Nanak, such a Bhagaautee attains the Lord God. ||3||
नानक ऐसा भगउती भगवंत कउ पावै ॥३॥
ਸੋਪੰਡਿਤੁਜੋਮਨੁਪਰਬੋਧੈ॥
(ਅਸਲੀ) ਪੰਡਿਤ ਉਹ ਹੈ ਜੋ ਆਪਣੇ ਮਨ ਨੂੰ ਸਿੱਖਿਆ ਦੇਂਦਾ ਹੈ,
He is a true Pandit, a religious scholar, who instructs his own mind.
सो पंडितु जो मनु परबोधै ॥
ਰਾਮਨਾਮੁਆਤਮਮਹਿਸੋਧੈ॥
ਅਤੇ ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿਚ ਭਾਲਦਾ ਹੈ।
He searches for the Lord's Name within his own soul.
राम नामु आतम महि सोधै ॥
ਰਾਮਨਾਮਸਾਰੁਰਸੁਪੀਵੈ॥
ਜੋ ਪ੍ਰਭੂ-ਨਾਮ ਦਾ ਮਿੱਠਾ ਸੁਆਦ ਚੱਖਦਾ ਹੈ,
He drinks in the Exquisite Nectar of the Lord's Name.
राम नाम सारु रसु पीवै ॥
ਉਸੁਪੰਡਿਤਕੈਉਪਦੇਸਿਜਗੁਜੀਵੈ॥
ਉਸ ਪੰਡਿਤ ਦੇ ਉਪਦੇਸ਼ ਨਾਲ (ਸਾਰਾ) ਸੰਸਾਰ ਰੂਹਾਨੀ ਜ਼ਿੰਦਗੀ ਹਾਸਲ ਕਰਦਾ ਹੈ।
By that Pandit's teachings, the world lives.
उसु पंडित कै उपदेसि जगु जीवै ॥
ਹਰਿਕੀਕਥਾਹਿਰਦੈਬਸਾਵੈ॥
ਜੋ ਅਕਾਲ ਪੁਰਖ (ਦੀ ਸਿਫ਼ਤ-ਸਾਲਾਹ) ਦੀਆਂ ਗੱਲਾਂ ਆਪਣੇ ਹਿਰਦੇ ਵਿਚ ਵਸਾਉਂਦਾ ਹੈ,
He implants the Sermon of the Lord in his heart.
हरि की कथा हिरदै बसावै ॥
ਸੋਪੰਡਿਤੁਫਿਰਿਜੋਨਿਨਆਵੈ॥
ਉਹ ਪੰਡਿਤ ਮੁੜ ਜਨਮ (ਮਰਨ) ਵਿਚ ਨਹੀਂ ਆਉਂਦਾ।
Such a Pandit is not cast into the womb of reincarnation again.
सो पंडितु फिरि जोनि न आवै ॥
ਬੇਦਪੁਰਾਨਸਿਮ੍ਰਿਤਿਬੂਝੈਮੂਲ॥
ਜੋ ਵੇਦ ਪੁਰਾਣ ਸਿਮ੍ਰਿਤੀਆਂ (ਆਦਿਕ ਸਭ ਧਰਮ-ਪੁਸਤਕਾਂ) ਦਾ ਮੁੱਢ (ਪ੍ਰਭੂ ਨੂੰ) ਸਮਝਦਾ ਹੈ,
He understands the fundamental essence of the Vedas, the Puraanas and the Simritees.
बेद पुरान सिम्रिति बूझै मूल ॥
ਸੂਖਮਮਹਿਜਾਨੈਅਸਥੂਲੁ॥
ਜੋ ਇਹ ਜਾਣਦਾ ਹੈ ਕਿ ਇਹ ਸਾਰਾ ਦਿੱਸਦਾ ਜਗਤ ਅਦ੍ਰਿਸ਼ਟ ਪ੍ਰਭੂ ਦੇ ਹੀ ਆਸਰੇ ਹੈ;
In the unmanifest, he sees the manifest world to exist.
सूखम महि जानै असथूलु ॥
ਚਹੁਵਰਨਾਕਉਦੇਉਪਦੇਸੁ॥
ਜੋ (ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ) ਚਾਰੇ ਹੀ ਜਾਤੀਆਂ ਨੂੰ ਸਿੱਖਿਆ ਦੇਂਦਾ ਹੈ,
He gives instruction to people of all castes and social classes.
चहु वरना कउ दे उपदेसु ॥
ਨਾਨਕਉਸੁਪੰਡਿਤਕਉਸਦਾਅਦੇਸੁ॥੪॥
ਹੇ ਨਾਨਕ! (ਆਖ) ਉਸ ਪੰਡਿਤ ਅੱਗੇ ਅਸੀਂ ਸਦਾ ਸਿਰ ਨਿਵਾਉਂਦੇ ਹਾਂ ॥੪॥
O Nanak, to such a Pandit, I bow in salutation forever. ||4||
नानक उसु पंडित कउ सदा अदेसु ॥४॥
ਬੀਜਮੰਤ੍ਰੁਸਰਬਕੋਗਿਆਨੁ॥
ਨਾਮ (ਹੋਰ ਸਭ ਮੰਤ੍ਰਾਂ ਦਾ) ਮੁੱਢ ਮੰਤ੍ਰ ਹੈ ਅਤੇ ਸਭ ਦਾ ਗਿਆਨ (ਦਾਤਾ) ਹੈ,
The Beej Mantra, the Seed Mantra, is spiritual wisdom for everyone.
बीज मंत्रु सरब को गिआनु ॥
ਚਹੁਵਰਨਾਮਹਿਜਪੈਕੋਊਨਾਮੁ॥
(ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ) ਚਾਰੇ ਹੀ ਜਾਤੀਆਂ ਵਿਚੋਂ ਕੋਈ ਭੀ ਮਨੁੱਖ (ਪ੍ਰਭੂ ਦਾ) ਨਾਮ ਜਪ (ਕੇ ਵੇਖ ਲਏ)
Anyone, from any class, may chant the Naam.
चहु वरना महि जपै कोऊ नामु ॥
ਜੋਜੋਜਪੈਤਿਸਕੀਗਤਿਹੋਇ॥
ਜੋ ਜੋ ਮਨੁੱਖ ਨਾਮ ਜਪਦਾ ਹੈ ਉਸ ਦੀ ਉੱਚੀ ਜ਼ਿੰਦਗੀ ਬਣ ਜਾਂਦੀ ਹੈ,
Whoever chants it, is emancipated.
जो जो जपै तिस की गति होइ ॥
ਸਾਧਸੰਗਿਪਾਵੈਜਨੁਕੋਇ॥
(ਪਰ) ਕੋਈ ਵਿਰਲਾ ਮਨੁੱਖ ਸਾਧ ਸੰਗਤਿ ਵਿਚ (ਰਹਿ ਕੇ) (ਇਸ ਨੂੰ) ਹਾਸਲ ਕਰਦਾ ਹੈ।
And yet, rare are those who attain it, in the Company of the Holy.
साधसंगि पावै जनु कोइ ॥
ਕਰਿਕਿਰਪਾਅੰਤਰਿਉਰਧਾਰੈ॥
(ਜੇ ਪ੍ਰਭੂ) ਮੇਹਰ ਕਰ ਕੇ (ਉਸ ਦੇ) ਹਿਰਦੇ ਵਿਚ (ਨਾਮ) ਟਿਕਾ ਦੇਵੇ,
By His Grace, He enshrines it within.
करि किरपा अंतरि उर धारै ॥
ਪਸੁਪ੍ਰੇਤਮੁਘਦਪਾਥਰਕਉਤਾਰੈ॥
ਪਸ਼ੂ, ਚੰਦਰੀ ਰੂਹ, ਮੂਰਖ, ਪੱਥਰ (-ਦਿਲ) (ਕੋਈ ਭੀ ਹੋਵੇ ਸਭ) ਨੂੰ (ਨਾਮ) ਤਾਰ ਦੇਂਦਾ ਹੈ।
Even beasts, ghosts and the stone-hearted are saved.
पसु प्रेत मुघद पाथर कउ तारै ॥
ਸਰਬਰੋਗਕਾਅਉਖਦੁਨਾਮੁ॥
ਪ੍ਰਭੂ ਦਾ ਨਾਮ ਸਾਰੇ ਰੋਗਾਂ ਦੀ ਦਵਾਈ ਹੈ,
The Naam is the panacea, the remedy to cure all ills.
सरब रोग का अउखदु नामु ॥
ਕਲਿਆਣਰੂਪਮੰਗਲਗੁਣਗਾਮ॥
ਪ੍ਰਭੂ ਦੇ ਗੁਣ ਗਾਉਣੇ ਚੰਗੇ ਭਾਗਾਂ ਤੇ ਸੁਖ ਦਾ ਰੂਪ ਹੈ।
Singing the Glory of God is the embodiment of bliss and emancipation.
कलिआण रूप मंगल गुण गाम ॥
ਕਾਹੂਜੁਗਤਿਕਿਤੈਨਪਾਈਐਧਰਮਿ॥
(ਪਰ ਇਹ ਨਾਮ ਹੋਰ) ਕਿਸੇ ਢੰਗ ਨਾਲ ਜਾਂ ਕਿਸੇ ਧਾਰਮਿਕ ਰਸਮ ਰਿਵਾਜ ਦੇ ਕਰਨ ਨਾਲ ਨਹੀਂ ਮਿਲਦਾ;
It cannot be obtained by any religious rituals.
काहू जुगति कितै न पाईऐ धरमि ॥
ਨਾਨਕਤਿਸੁਮਿਲੈਜਿਸੁਲਿਖਿਆਧੁਰਿਕਰਮਿ॥੫॥
ਹੇ ਨਾਨਕ! (ਇਹ ਨਾਮ) ਉਸ ਮਨੁੱਖ ਨੂੰ ਮਿਲਦਾ ਹੈ ਜਿਸ (ਦੇ ਮੱਥੇ ਤੇ) ਧੁਰੋਂ (ਪ੍ਰਭੂ ਦੀ) ਮੇਹਰ ਅਨੁਸਾਰ ਲਿਖਿਆ ਜਾਂਦਾ ਹੈ ॥੫॥
O Nanak, he alone obtains it, whose karma is so pre-ordained. ||5||
नानक तिसु मिलै जिसु लिखिआ धुरि करमि ॥५॥
ਜਿਸਕੈਮਨਿਪਾਰਬ੍ਰਹਮਕਾਨਿਵਾਸੁ॥
ਜਿਸ ਦੇ ਮਨ ਵਿਚ ਅਕਾਲ ਪੁਰਖ ਵੱਸਦਾ ਹੈ,
One whose mind is a home for the Supreme Lord God
जिस कै मनि पारब्रहम का निवासु ॥
ਤਿਸਕਾਨਾਮੁਸਤਿਰਾਮਦਾਸੁ॥
ਉਸ ਮਨੁੱਖ ਦਾ ਨਾਮ ਅਸਲੀ (ਅਰਥਾਂ ਵਿਚ) 'ਰਾਮਦਾਸੁ' (ਪ੍ਰਭੂ ਦਾ ਸੇਵਕ) ਹੈ;
- his name is truly Ram Das, the Lord's servant.
तिस का नामु सति रामदासु ॥
ਆਤਮਰਾਮੁਤਿਸੁਨਦਰੀਆਇਆ॥
ਉਸ ਨੂੰ ਸਰਬ-ਵਿਆਪੀ ਪ੍ਰਭੂ ਦਿੱਸ ਪੈਂਦਾ ਹੈ,
He comes to have the Vision of the Lord, the Supreme Soul.
आतम रामु तिसु नदरी आइआ ॥
ਦਾਸਦਸੰਤਣਭਾਇਤਿਨਿਪਾਇਆ॥
ਦਾਸਾਂ ਦਾ ਦਾਸ ਹੋਣ ਦੇ ਸੁਭਾਉ ਨਾਲ ਉਸ ਨੇ ਪ੍ਰਭੂ ਨੂੰ ਲੱਭਾ ਹੈ।
Deeming himself to be the slave of the Lord's slaves, he obtains it.
दास दसंतण भाइ तिनि पाइआ ॥
ਸਦਾਨਿਕਟਿਨਿਕਟਿਹਰਿਜਾਨੁ॥
ਜੋ (ਮਨੁੱਖ) ਸਦਾ ਪ੍ਰਭੂ ਨੂੰ ਨੇੜੇ ਜਾਣਦਾ ਹੈ,
He knows the Lord to be Ever-present, close at hand.
सदा निकटि निकटि हरि जानु ॥
ਸੋਦਾਸੁਦਰਗਹਪਰਵਾਨੁ॥
ਉਹ ਸੇਵਕ ਦਰਗਾਹ ਵਿਚ ਕਬੂਲ ਹੁੰਦਾ ਹੈ।
Such a servant is honored in the Court of the Lord.
सो दासु दरगह परवानु ॥
ਅਪੁਨੇਦਾਸਕਉਆਪਿਕਿਰਪਾਕਰੈ॥
ਪ੍ਰਭੂ ਉਸ ਸੇਵਕ ਉਤੇ ਆਪ ਮੇਹਰ ਕਰਦਾ ਹੈ,
To His servant, He Himself shows His Mercy.
अपुने दास कउ आपि किरपा करै ॥
ਤਿਸੁਦਾਸਕਉਸਭਸੋਝੀਪਰੈ॥
ਤੇ ਉਸ ਸੇਵਕ ਨੂੰ ਸਾਰੀ ਸਮਝ ਆ ਜਾਂਦੀ ਹੈ।
Such a servant understands everything.
तिसु दास कउ सभ सोझी परै ॥
ਸਗਲਸੰਗਿਆਤਮਉਦਾਸੁ॥
ਸਾਰੇ ਪਰਵਾਰ ਵਿਚ (ਰਹਿੰਦਾ ਹੋਇਆ ਭੀ) ਉਹ ਅੰਦਰੋਂ ਨਿਰਮੋਹ ਹੁੰਦਾ ਹੈ;
Amidst all, his soul is unattached.
सगल संगि आतम उदासु ॥
ਐਸੀਜੁਗਤਿਨਾਨਕਰਾਮਦਾਸੁ॥੬॥
ਹੇ ਨਾਨਕ! ਇਹੋ ਜਿਹੀ (ਜੀਵਨ-) ਜੁਗਤੀ ਨਾਲ ਉਹ (ਅਸਲੀ) "ਰਾਮਦਾਸ" (ਰਾਮ ਦਾ ਦਾਸ ਬਣ ਜਾਂਦਾ ਹੈ) ॥੬॥
Such is the way, O Nanak, of the Lord's servant. ||6||
ऐसी जुगति नानक रामदासु ॥६॥
ਪ੍ਰਭਕੀਆਗਿਆਆਤਮਹਿਤਾਵੈ॥
ਜੋ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਮਨ ਵਿਚ ਮਿੱਠੀ ਕਰ ਕੇ ਮੰਨਦਾ ਹੈ,
One who, in his soul, loves the Will of God,
प्रभ की आगिआ आतम हितावै ॥
ਜੀਵਨਮੁਕਤਿਸੋਊਕਹਾਵੈ॥
ਉਹੀ ਜੀਊਂਦਾ ਮੁਕਤ ਅਖਵਾਉਂਦਾ ਹੈ;
is said to be Jivan Mukta - liberated while yet alive.
जीवन मुकति सोऊ कहावै ॥
ਤੈਸਾਹਰਖੁਤੈਸਾਉਸੁਸੋਗੁ॥
ਉਸ ਨੂੰ ਖ਼ੁਸ਼ੀ ਤੇ ਗ਼ਮੀ ਇਕੋ ਜਿਹੀ ਹੈ,
As is joy, so is sorrow to him.
तैसा हरखु तैसा उसु सोगु ॥
ਸਦਾਅਨੰਦੁਤਹਨਹੀਬਿਓਗੁ॥
ਉਸ ਨੂੰ ਸਦਾ ਆਨੰਦ ਹੈ (ਕਿਉਂਕਿ) ਓਥੇ (ਭਾਵ, ਉਸ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਤੋਂ) ਵਿਛੋੜਾ ਨਹੀਂ ਹੈ।
He is in eternal bliss, and is not separated from God.
सदा अनंदु तह नही बिओगु ॥
ਤੈਸਾਸੁਵਰਨੁਤੈਸੀਉਸੁਮਾਟੀ॥
ਸੋਨਾ ਤੇ ਮਿੱਟੀ (ਭੀ ਉਸ ਮਨੁੱਖ ਵਾਸਤੇ) ਬਰਾਬਰ ਹੈ (ਭਾਵ, ਸੋਨਾ ਵੇਖ ਕੇ ਉਹ ਲੋਭ ਵਿਚ ਨਹੀਂ ਫਸਦਾ),
As is gold, so is dust to him.
तैसा सुवरनु तैसी उसु माटी ॥
ਤੈਸਾਅੰਮ੍ਰਿਤੁਤੈਸੀਬਿਖੁਖਾਟੀ॥
ਅੰਮ੍ਰਿਤ ਤੇ ਕਉੜੀ ਵਿਹੁ ਭੀ ਉਸ ਲਈ ਇਕ ਜੈਸੀ ਹੈ।
As is ambrosial nectar, so is bitter poison to him.
तैसा अंम्रितु तैसी बिखु खाटी ॥
ਤੈਸਾਮਾਨੁਤੈਸਾਅਭਿਮਾਨੁ॥
(ਕਿਸੇ ਵਲੋਂ) ਆਦਰ (ਦਾ ਵਰਤਾਉ ਹੋਵੇ) ਜਾਂ ਅਹੰਕਾਰ (ਦਾ) (ਉਸ ਮਨੁੱਖ ਵਾਸਤੇ) ਇਕ ਸਮਾਨ ਹੈ,
As is honor, so is dishonor.
तैसा मानु तैसा अभिमानु ॥
ਤੈਸਾਰੰਕੁਤੈਸਾਰਾਜਾਨੁ॥
ਕੰਗਾਲ ਤੇ ਸ਼ਹਨਸ਼ਾਹ ਭੀ ਉਸ ਦੀ ਨਜ਼ਰ ਵਿਚ ਬਰਾਬਰ ਹੈ।
As is the beggar, so is the king.
तैसा रंकु तैसा राजानु ॥
ਜੋਵਰਤਾਏਸਾਈਜੁਗਤਿ॥
ਜੋ (ਰਜ਼ਾ ਪ੍ਰਭੂ) ਵਰਤਾਉਂਦਾ ਹੈ, ਉਹੀ (ਉਸ ਵਾਸਤੇ) ਜ਼ਿੰਦਗੀ ਦਾ ਗਾਡੀ-ਰਾਹ ਹੈ;
Whatever God ordains, that is his way.
जो वरताए साई जुगति ॥
ਨਾਨਕਓਹੁਪੁਰਖੁਕਹੀਐਜੀਵਨਮੁਕਤਿ॥੭॥
ਹੇ ਨਾਨਕ! ਉਹ ਮਨੁੱਖ ਜੀਊਂਦਾ ਮੁਕਤ ਕਿਹਾ ਜਾ ਸਕਦਾ ਹੈ ॥੭॥
O Nanak, that being is known as Jivan Mukta. ||7||
नानक ओहु पुरखु कहीऐ जीवन मुकति ॥७॥
ਪਾਰਬ੍ਰਹਮਕੇਸਗਲੇਠਾਉ॥
ਸਾਰੇ ਥਾਂ (ਸਰੀਰ-ਰੂਪ ਘਰ) ਅਕਾਲ ਪੁਰਖ ਦੇ ਹੀ ਹਨ,
All places belong to the Supreme Lord God.
पारब्रहम के सगले ठाउ ॥
ਜਿਤੁਜਿਤੁਘਰਿਰਾਖੈਤੈਸਾਤਿਨਨਾਉ॥
ਜਿਸ ਜਿਸ ਥਾਂ ਜੀਵਾਂ ਨੂੰ ਰੱਖਦਾ ਹੈ, ਉਹੋ ਜਿਹਾ ਉਹਨਾਂ ਦਾ ਨਾਉਂ (ਪੈ ਜਾਂਦਾ ਹੈ)।
According to the homes in which they are placed, so are His creatures named.
जितु जितु घरि राखै तैसा तिन नाउ ॥
ਆਪੇਕਰਨਕਰਾਵਨਜੋਗੁ॥
ਪ੍ਰਭੂ ਆਪ ਹੀ (ਸਭ ਕੁਝ) ਕਰਨ ਦੀ (ਤੇ ਜੀਵਾਂ ਪਾਸੋਂ) ਕਰਾਉਣ ਦੀ ਤਾਕਤ ਰੱਖਦਾ ਹੈ,
He Himself is the Doer, the Cause of causes.
आपे करन करावन जोगु ॥
ਪ੍ਰਭਭਾਵੈਸੋਈਫੁਨਿਹੋਗੁ॥
ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ।
Whatever pleases God, ultimately comes to pass.
प्रभ भावै सोई फुनि होगु ॥
ਪਸਰਿਓਆਪਿਹੋਇਅਨਤਤਰੰਗ॥
(ਜ਼ਿੰਦਗੀ ਦੀਆਂ) ਬੇਅੰਤ ਲਹਿਰਾਂ ਬਣ ਕੇ (ਅਕਾਲ ਪੁਰਖ) ਆਪ ਸਭ ਥਾਈਂ ਮੌਜੂਦ ਹੈ,
He Himself is All-pervading, in endless waves.
पसरिओ आपि होइ अनत तरंग ॥
ਲਖੇਨਜਾਹਿਪਾਰਬ੍ਰਹਮਕੇਰੰਗ॥
ਅਕਾਲ ਪੁਰਖ ਦੇ ਖੇਲ ਬਿਆਨ ਨਹੀਂ ਕੀਤੇ ਜਾ ਸਕਦੇ।
The playful sport of the Supreme Lord God cannot be known.
लखे न जाहि पारब्रहम के रंग ॥
ਜੈਸੀਮਤਿਦੇਇਤੈਸਾਪਰਗਾਸੁ॥
ਜਿਹੋ ਜਿਹੀ ਅਕਲ ਦੇਂਦਾ ਹੈ, ਉਹੋ ਜਿਹਾ ਜ਼ਹੂਰ (ਜੀਵ ਦੇ ਅੰਦਰ) ਹੁੰਦਾ ਹੈ;
As the understanding is given, so is one enlightened.
जैसी मति देइ तैसा परगासु ॥
ਪਾਰਬ੍ਰਹਮੁਕਰਤਾਅਬਿਨਾਸ॥
ਅਕਾਲ ਪੁਰਖ (ਆਪ ਸਭ ਕੁਝ) ਕਰਨ ਵਾਲਾ ਹੈ ਤੇ ਕਦੇ ਮਰਦਾ ਨਹੀਂ।
The Supreme Lord God, the Creator, is eternal and everlasting.
पारब्रहमु करता अबिनास ॥
ਸਦਾਸਦਾਸਦਾਦਇਆਲ॥
ਪ੍ਰਭੂ ਸਦਾ ਮੇਹਰ ਕਰਨ ਵਾਲਾ ਹੈ,
Forever, forever and ever, He is merciful.
सदा सदा सदा दइआल ॥
ਸਿਮਰਿਸਿਮਰਿਨਾਨਕਭਏਨਿਹਾਲ॥੮॥੯॥
ਹੇ ਨਾਨਕ! (ਜੀਵ ਉਸ ਨੂੰ) ਸਦਾ ਸਿਮਰ ਕੇ (ਫੁੱਲ ਵਾਂਗ) ਖਿੜੇ ਰਹਿੰਦੇ ਹਨ ॥੮॥੯॥
Remembering Him, remembering Him in meditation, O Nanak, one is blessed with ecstasy. ||8||9||
सिमरि सिमरि नानक भए निहाल ॥८॥९॥
ਉਸਤਤਿਕਰਹਿਅਨੇਕਜਨਅੰਤੁਨਪਾਰਾਵਾਰ॥
ਅਨੇਕਾਂ ਬੰਦੇ ਪ੍ਰਭੂ ਦੇ ਗੁਣਾਂ ਦਾ ਜ਼ਿਕਰ ਕਰਦੇ ਹਨ, ਪਰ ਉਹਨਾਂ ਗੁਣਾਂ ਦਾ ਹੱਦ-ਬੰਨਾ ਨਹੀਂ ਲੱਭਦਾ।
Many people praise the Lord. He has no end or limitation.
उसतति करहि अनेक जन अंतु न पारावार ॥
ਨਾਨਕਰਚਨਾਪ੍ਰਭਿਰਚੀਬਹੁਬਿਧਿਅਨਿਕਪ੍ਰਕਾਰ॥੧॥
ਹੇ ਨਾਨਕ! (ਇਹੀ ਸਾਰੀ) ਸ੍ਰਿਸ਼ਟੀ (ਉਸ) ਪ੍ਰਭੂ ਨੇ ਕਈ ਕਿਸਮਾਂ ਦੀ ਕਈ ਤਰੀਕਿਆਂ ਨਾਲ ਬਣਾਈ ਹੈ ॥੧॥
O Nanak, God created the creation, with its many ways and various species. ||1||
नानक रचना प्रभि रची बहु बिधि अनिक प्रकार ॥१॥
ਅਸਟਪਦੀ॥
Ashtapadee:
असटपदी ॥
ਕਈਕੋਟਿਹੋਏਪੂਜਾਰੀ॥
(ਪ੍ਰਭੂ ਦੀ ਇਸ ਰਚੀ ਹੋਈ ਦੁਨੀਆ ਵਿਚ) ਕਈ ਕਰੋੜਾਂ ਪ੍ਰਾਣੀ ਪੁਜਾਰੀ ਹਨ,
Many millions are His devotees.
कई कोटि होए पूजारी ॥
ਕਈਕੋਟਿਆਚਾਰਬਿਉਹਾਰੀ॥
ਅਤੇ ਕਈ ਕਰੋੜਾਂ ਧਾਰਮਿਕ ਰੀਤਾਂ ਰਸਮਾਂ ਕਰਨ ਵਾਲੇ ਹਨ;
Many millions perform religious rituals and worldly duties.
कई कोटि आचार बिउहारी ॥
ਕਈਕੋਟਿਭਏਤੀਰਥਵਾਸੀ॥
ਕਈ ਕਰੋੜਾਂ (ਬੰਦੇ) ਤੀਰਥਾਂ ਦੇ ਵਸਨੀਕ ਹਨ,
Many millions become dwellers at sacred shrines of pilgrimage.
कई कोटि भए तीरथ वासी ॥
ਕਈਕੋਟਿਬਨਭ੍ਰਮਹਿਉਦਾਸੀ॥
ਅਤੇ ਕਈ ਕਰੋੜਾਂ (ਜਗਤ ਵਲੋਂ) ਉਪਰਾਮ ਹੋ ਕੇ ਜੰਗਲਾਂ ਵਿਚ ਫਿਰਦੇ ਹਨ;
Many millions wander as renunciates in the wilderness.
कई कोटि बन भ्रमहि उदासी ॥
ਕਈਕੋਟਿਬੇਦਕੇਸ੍ਰੋਤੇ॥
ਕਈ ਕਰੋੜਾਂ ਜੀਵ ਵੇਦਾਂ ਦੇ ਸੁਣਨ ਵਾਲੇ ਹਨ,
Many millions listen to the Vedas.
कई कोटि बेद के स्रोते ॥
ਕਈਕੋਟਿਤਪੀਸੁਰਹੋਤੇ॥
ਅਤੇ ਕਈ ਕਰੋੜਾਂ ਵੱਡੇ ਵੱਡੇ ਤਪੀਏ ਬਣੇ ਹੋਏ ਹਨ;
Many millions become austere penitents.
कई कोटि तपीसुर होते ॥
ਕਈਕੋਟਿਆਤਮਧਿਆਨੁਧਾਰਹਿ॥
ਕਈ ਕਰੋੜਾਂ (ਮਨੁੱਖ) ਆਪਣੇ ਅੰਦਰ ਸੁਰਤ ਜੋੜ ਰਹੇ ਹਨ,
Many millions enshrine meditation within their souls.
कई कोटि आतम धिआनु धारहि ॥
ਕਈਕੋਟਿਕਬਿਕਾਬਿਬੀਚਾਰਹਿ॥
ਅਤੇ ਕਈ ਕਰੋੜਾਂ (ਮਨੁੱਖ) ਕਵੀਆਂ ਦੀਆਂ ਰਚੀਆਂ ਕਵਿਤਾ ਵਿਚਾਰਦੇ ਹਨ;
Many millions of poets contemplate Him through poetry.
कई कोटि कबि काबि बीचारहि ॥
ਕਈਕੋਟਿਨਵਤਨਨਾਮੁਧਿਆਵਹਿ॥
ਕਈ ਕਰੋੜਾਂ ਬੰਦੇ (ਪ੍ਰਭੂ ਦਾ) ਨਿੱਤ ਨਵਾਂ ਨਾਮ ਸਿਮਰਦੇ ਹਨ,
Many millions meditate on His eternally new Naam.
कई कोटि नवतन नामु धिआवहि ॥
ਨਾਨਕਕਰਤੇਕਾਅੰਤੁਨਪਾਵਹਿ॥੧॥
(ਪਰ) ਹੇ ਨਾਨਕ! ਉਸ ਕਰਤਾਰ ਦਾ ਕੋਈ ਭੀ ਅੰਤ ਨਹੀਂ ਪਾ ਸਕਦੇ ॥੧॥
O Nanak, none can find the limits of the Creator. ||1||
नानक करते का अंतु न पावहि ॥१॥
ਕਈਕੋਟਿਭਏਅਭਿਮਾਨੀ॥
(ਇਸ ਜਗਤ-ਰਚਨਾ ਵਿਚ) ਕਰੋੜਾਂ ਅਹੰਕਾਰੀ ਜੀਵ ਹਨ,
Many millions become self-centered.
कई कोटि भए अभिमानी ॥
ਕਈਕੋਟਿਅੰਧਅਗਿਆਨੀ॥
ਅਤੇ ਕਰੋੜਾਂ ਹੀ ਬੰਦੇ ਪੁੱਜ ਕੇ ਜਾਹਿਲ ਹਨ;
Many millions are blinded by ignorance.
कई कोटि अंध अगिआनी ॥
ਕਈਕੋਟਿਕਿਰਪਨਕਠੋਰ॥
ਕਰੋੜਾਂ (ਮਨੁੱਖ) ਸ਼ੂਮ ਤੇ ਪੱਥਰ-ਦਿਲ ਹਨ,
Many millions are stone-hearted misers.
कई कोटि किरपन कठोर ॥
ਕਈਕੋਟਿਅਭਿਗਆਤਮਨਿਕੋਰ॥
ਅਤੇ ਕਈ ਕਰੋੜ ਅੰਦਰੋਂ ਮਹਾ ਕੋਰੇ ਹਨ ਜੋ (ਕਿਸੇ ਦਾ ਦੁੱਖ ਤੱਕ ਕੇ ਭੀ ਕਦੇ) ਪਸੀਜਦੇ ਨਹੀਂ;
Many millions are heartless, with dry, withered souls.
कई कोटि अभिग आतम निकोर ॥
ਕਈਕੋਟਿਪਰਦਰਬਕਉਹਿਰਹਿ॥
ਕਰੋੜਾਂ ਬੰਦੇ ਦੂਜਿਆਂ ਦਾ ਧਨ ਚੁਰਾਉਂਦੇ ਹਨ,
Many millions steal the wealth of others.
कई कोटि पर दरब कउ हिरहि ॥
ਕਈਕੋਟਿਪਰਦੂਖਨਾਕਰਹਿ॥
ਅਤੇ ਕਰੋੜਾਂ ਹੀ ਦੂਜਿਆਂ ਦੀ ਨਿੰਦਿਆ ਕਰਦੇ ਹਨ;
Many millions slander others.
कई कोटि पर दूखना करहि ॥
ਕਈਕੋਟਿਮਾਇਆਸ੍ਰਮਮਾਹਿ॥
ਕਰੋੜਾਂ (ਮਨੁੱਖ) ਧਨ ਪਦਾਰਥ ਦੀ (ਖ਼ਾਤਰ) ਮੇਹਨਤ ਵਿਚ ਜੁੱਟੇ ਹੋਏ ਹਨ,
Many millions struggle in Maya.
कई कोटि माइआ स्रम माहि ॥
ਕਈਕੋਟਿਪਰਦੇਸਭ੍ਰਮਾਹਿ॥
ਅਤੇ ਕਈ ਕਰੋੜ ਦੂਜੇ ਦੇਸ਼ਾਂ ਵਿਚ ਭਟਕ ਰਹੇ ਹਨ;
Many millions wander in foreign lands.
कई कोटि परदेस भ्रमाहि ॥
ਜਿਤੁਜਿਤੁਲਾਵਹੁਤਿਤੁਤਿਤੁਲਗਨਾ॥
(ਹੇ ਪ੍ਰਭੂ!) ਜਿਸ ਜਿਸ ਆਹਰੇ ਤੂੰ ਲਾਉਂਦਾ ਹੈਂ ਉਸ ਉਸ ਆਹਰ ਵਿਚ ਜੀਵ ਲੱਗੇ ਹੋਏ ਹਨ।
Whatever God attaches them to - with that they are engaged.
जितु जितु लावहु तितु तितु लगना ॥
ਨਾਨਕਕਰਤੇਕੀਜਾਨੈਕਰਤਾਰਚਨਾ॥੨॥
ਹੇ ਨਾਨਕ! ਕਰਤਾਰ ਦੀ ਰਚਨਾ (ਦਾ ਭੇਤ) ਕਰਤਾਰ ਹੀ ਜਾਣਦਾ ਹੈ ॥੨॥
O Nanak, the Creator alone knows the workings of His creation. ||2||
नानक करते की जानै करता रचना ॥२॥
ਕਈਕੋਟਿਸਿਧਜਤੀਜੋਗੀ॥
(ਇਸ ਸ੍ਰਿਸ਼ਟਿ-ਰਚਨਾ ਵਿਚ) ਕਰੋੜਾਂ ਪੁੱਗੇ ਹੋਏ, ਤੇ ਕਾਮ ਨੂੰ ਵੱਸ ਵਿਚ ਰੱਖਣ ਵਾਲੇ ਜੋਗੀ ਹਨ,
Many millions are Siddhas, celibates and Yogis.
कई कोटि सिध जती जोगी ॥
ਕਈਕੋਟਿਰਾਜੇਰਸਭੋਗੀ॥
ਅਤੇ ਕਰੋੜਾਂ ਹੀ ਮੌਜਾਂ ਮਾਣਨ ਵਾਲੇ ਰਾਜੇ ਹਨ;
Many millions are kings, enjoying worldly pleasures.
कई कोटि राजे रस भोगी ॥
ਕਈਕੋਟਿਪੰਖੀਸਰਪਉਪਾਏ॥
ਕਰੋੜਾਂ ਪੰਛੀ ਤੇ ਸੱਪ (ਪ੍ਰਭੂ ਨੇ) ਪੈਦਾ ਕੀਤੇ ਹਨ,
Many millions of birds and snakes have been created.
कई कोटि पंखी सरप उपाए ॥
ਕਈਕੋਟਿਪਾਥਰਬਿਰਖਨਿਪਜਾਏ॥
ਅਤੇ ਕਰੋੜਾਂ ਹੀ ਪੱਥਰ ਤੇ ਰੁੱਖ ਉਗਾਏ ਹਨ;
Many millions of stones and trees have been produced.
कई कोटि पाथर बिरख निपजाए ॥
ਕਈਕੋਟਿਪਵਣਪਾਣੀਬੈਸੰਤਰ॥
ਕਰੋੜਾਂ ਹਵਾ ਪਾਣੀ ਤੇ ਅੱਗਾਂ ਹਨ,
Many millions are the winds, waters and fires.
कई कोटि पवण पाणी बैसंतर ॥
ਕਈਕੋਟਿਦੇਸਭੂਮੰਡਲ॥
ਕਰੋੜਾਂ ਦੇਸ ਤੇ ਧਰਤੀਆਂ ਦੇ ਚੱਕ੍ਰ ਹਨ;
Many millions are the countries and realms of the world.
कई कोटि देस भू मंडल ॥
ਕਈਕੋਟਿਸਸੀਅਰਸੂਰਨਖੵਤ੍ਰ॥
ਕਈ ਕਰੋੜਾਂ ਚੰਦ੍ਰਮਾਂ, ਸੂਰਜ ਤੇ ਤਾਰੇ ਹਨ,
Many millions are the moons, suns and stars.
कई कोटि ससीअर सूर नख्यत्र ॥
ਕਈਕੋਟਿਦੇਵਦਾਨਵਇੰਦ੍ਰਸਿਰਿਛਤ੍ਰ॥
ਕਰੋੜਾਂ ਦੇਵਤੇ ਤੇ ਇੰਦ੍ਰ ਹਨ ਜਿਨ੍ਹਾਂ ਦੇ ਸਿਰ ਉਤੇ ਛਤ੍ਰ ਹਨ;
Many millions are the demi-gods, demons and Indras, under their regal canopies.
कई कोटि देव दानव इंद्र सिरि छत्र ॥
ਸਗਲਸਮਗ੍ਰੀਅਪਨੈਸੂਤਿਧਾਰੈ॥
(ਇਹਨਾਂ) ਸਾਰੇ (ਜੀਅ ਜੰਤਾਂ ਤੇ) ਪਦਾਰਥਾਂ ਨੂੰ (ਪ੍ਰਭੂ ਨੇ) ਆਪਣੇ (ਹੁਕਮ ਦੇ) ਧਾਗੇ ਵਿਚ ਪਰੋਇਆ ਹੋਇਆ ਹੈ।
He has strung the entire creation upon His thread.
सगल समग्री अपनै सूति धारै ॥
ਨਾਨਕਜਿਸੁਜਿਸੁਭਾਵੈਤਿਸੁਤਿਸੁਨਿਸਤਾਰੈ॥੩॥
ਹੇ ਨਾਨਕ! ਜੋ ਜੋ ਉਸ ਨੂੰ ਭਾਉਂਦਾ ਹੈ, ਉਸ ਉਸ ਨੂੰ (ਪ੍ਰਭੂ) ਤਾਰ ਲੈਂਦਾ ਹੈ ॥੩॥
O Nanak, He emancipates those with whom He is pleased. ||3||
नानक जिसु जिसु भावै तिसु तिसु निसतारै ॥३॥
ਕਈਕੋਟਿਰਾਜਸਤਾਮਸਸਾਤਕ॥
ਕਰੋੜਾਂ ਜੀਵ (ਮਾਇਆ ਦੇ ਤਿੰਨ ਗੁਣਾਂ) ਰਜੋ, ਤਮੋ ਤੇ ਸਤੋ ਵਿਚ ਹਨ,
Many millions abide in heated activity, slothful darkness and peaceful light.
कई कोटि राजस तामस सातक ॥
ਕਈਕੋਟਿਬੇਦਪੁਰਾਨਸਿਮ੍ਰਿਤਿਅਰੁਸਾਸਤ॥
ਕਰੋੜਾਂ (ਬੰਦੇ) ਵੇਦ ਪੁਰਾਨ ਸਿਮ੍ਰਿਤੀਆਂ ਤੇ ਸ਼ਾਸਤ੍ਰਾਂ (ਦੇ ਪੜ੍ਹਨ ਵਾਲੇ) ਹਨ;
Many millions are the Vedas, Puraanas, Simritees and Shaastras.
कई कोटि बेद पुरान सिम्रिति अरु सासत ॥
ਕਈਕੋਟਿਕੀਏਰਤਨਸਮੁਦ॥
ਸਮੁੰਦਰ ਵਿਚ ਕਰੋੜਾਂ ਰਤਨ ਪੈਦਾ ਕਰ ਦਿੱਤੇ ਹਨ,
Many millions are the pearls of the oceans.
कई कोटि कीए रतन समुद ॥
ਕਈਕੋਟਿਨਾਨਾਪ੍ਰਕਾਰਜੰਤ॥
ਅਤੇ ਕਈ ਕਿਸਮਾਂ ਦੇ ਜੀਅ ਜੰਤ ਬਣਾ ਦਿੱਤੇ ਹਨ;
Many millions are the beings of so many descriptions.
कई कोटि नाना प्रकार जंत ॥
ਕਈਕੋਟਿਕੀਏਚਿਰਜੀਵੇ॥
ਕਰੋੜਾਂ ਜੀਵ ਲੰਮੀਆਂ ਉਮਰਾਂ ਵਾਲੇ ਪੈਦਾ ਕੀਤੇ ਹਨ,
Many millions are made long-lived.
कई कोटि कीए चिर जीवे ॥
ਕਈਕੋਟਿਗਿਰੀਮੇਰਸੁਵਰਨਥੀਵੇ॥
ਕਰੋੜਾਂ ਹੀ ਸੋਨੇ ਦੇ ਸੁਮੇਰ ਪਰਬਤ ਬਣ ਗਏ ਹਨ;
Many millions of hills and mountains have been made of gold.
कई कोटि गिरी मेर सुवरन थीवे ॥
ਕਈਕੋਟਿਜਖੵਕਿੰਨਰਪਿਸਾਚ॥
ਕਰੋੜਾਂ ਹੀ ਜੱਖ ਕਿੰਨਰ ਤੇ ਪਿਸ਼ਾਚ ਹਨ,
Many millions are the Yakhshas - the servants of the god of wealth, the Kinnars - the gods of celestial music, and the evil spirits of the Pisaach.
कई कोटि जख्य किंनर पिसाच ॥
ਕਈਕੋਟਿਭੂਤਪ੍ਰੇਤਸੂਕਰਮ੍ਰਿਗਾਚ॥
ਅਤੇ ਕਰੋੜਾਂ ਹੀ ਭੂਤ ਪ੍ਰੇਤ ਸੂਰ ਤੇ ਸ਼ੇਰ ਹਨ;
Many millions are the evil nature-spirits, ghosts, pigs and tigers.
कई कोटि भूत प्रेत सूकर म्रिगाच ॥
ਸਭਤੇਨੇਰੈਸਭਹੂਤੇਦੂਰਿ॥
(ਪ੍ਰਭੂ) ਇਹਨਾਂ ਸਭਨਾਂ ਦੇ ਨੇੜੇ ਭੀ ਹੈ ਤੇ ਦੂਰ ਭੀ।
He is near to all, and yet far from all;
सभ ते नेरै सभहू ते दूरि ॥
ਨਾਨਕਆਪਿਅਲਿਪਤੁਰਹਿਆਭਰਪੂਰਿ॥੪॥
ਹੇ ਨਾਨਕ! ਪ੍ਰਭੂ ਸਭ ਥਾਈਂ ਵਿਆਪਕ ਭੀ ਹੈ ਤੇ ਹੈ ਭੀ ਨਿਰਲੇਪ ॥੪॥
O Nanak, He Himself remains distinct, while yet pervading all. ||4||
नानक आपि अलिपतु रहिआ भरपूरि ॥४॥
ਕਈਕੋਟਿਪਾਤਾਲਕੇਵਾਸੀ॥
ਕਰੋੜਾਂ ਜੀਵ ਪਾਤਾਲ ਵਿਚ ਵੱਸਣ ਵਾਲੇ ਹਨ,
Many millions inhabit the nether regions.
कई कोटि पाताल के वासी ॥
ਕਈਕੋਟਿਨਰਕਸੁਰਗਨਿਵਾਸੀ॥
ਅਤੇ ਕਰੋੜਾਂ ਹੀ ਨਰਕਾਂ ਤੇ ਸੁਰਗਾਂ ਵਿਚ ਵੱਸਦੇ ਹਨ (ਭਾਵ, ਦੁਖੀ ਤੇ ਸੁਖੀ ਹਨ);
Many millions dwell in heaven and hell.
कई कोटि नरक सुरग निवासी ॥
ਕਈਕੋਟਿਜਨਮਹਿਜੀਵਹਿਮਰਹਿ॥
ਕਰੋੜਾਂ ਜੀਵ ਜੰਮਦੇ ਹਨ, ਜਿਉਂਦੇ ਹਨ ਅਤੇ ਮਰਦੇ ਹਨ,
Many millions are born, live and die.
कई कोटि जनमहि जीवहि मरहि ॥
ਕਈਕੋਟਿਬਹੁਜੋਨੀਫਿਰਹਿ॥
ਅਤੇ ਕਰੋੜਾਂ ਜੀਵ ਕਈ ਜੂਨਾਂ ਵਿਚ ਭਟਕ ਰਹੇ ਹਨ;
Many millions are reincarnated, over and over again.
कई कोटि बहु जोनी फिरहि ॥
ਕਈਕੋਟਿਬੈਠਤਹੀਖਾਹਿ॥
ਕਰੋੜਾਂ ਜੀਵ ਬੈਠੇ ਹੀ ਖਾਂਦੇ ਹਨ,
Many millions eat while sitting at ease.
कई कोटि बैठत ही खाहि ॥
ਕਈਕੋਟਿਘਾਲਹਿਥਕਿਪਾਹਿ॥
ਅਤੇ ਕਰੋੜਾਂ (ਐਸੇ ਹਨ ਜੋ ਰੋਟੀ ਦੀ ਖ਼ਾਤਰ) ਮੇਹਨਤ ਕਰਦੇ ਹਨ ਤੇ ਥੱਕ ਟੁੱਟ ਜਾਂਦੇ ਹਨ;
Many millions are exhausted by their labors.
कई कोटि घालहि थकि पाहि ॥
ਕਈਕੋਟਿਕੀਏਧਨਵੰਤ॥
ਕਰੋੜਾਂ ਜੀਵ (ਪ੍ਰਭੂ ਨੇ) ਧਨ ਵਾਲੇ ਬਣਾਏ ਹਨ,
Many millions are created wealthy.
कई कोटि कीए धनवंत ॥
ਕਈਕੋਟਿਮਾਇਆਮਹਿਚਿੰਤ॥
ਅਤੇ ਕਰੋੜਾਂ (ਐਸੇ ਹਨ ਜਿਨ੍ਹਾਂ ਨੂੰ) ਮਾਇਆ ਦਾ ਫ਼ਿਕਰ ਲੱਗਾ ਹੋਇਆ ਹੈ।
Many millions are anxiously involved in Maya.
कई कोटि माइआ महि चिंत ॥
ਜਹਜਹਭਾਣਾਤਹਤਹਰਾਖੇ॥
ਜਿਥੇ ਜਿਥੇ ਚਾਹੁੰਦਾ ਹੈ, ਜੀਵਾਂ ਨੂੰ ਓਥੇ ਓਥੇ ਹੀ ਰੱਖਦਾ ਹੈ।
Wherever He wills, there He keeps us.
जह जह भाणा तह तह राखे ॥
ਨਾਨਕਸਭੁਕਿਛੁਪ੍ਰਭਕੈਹਾਥੇ॥੫॥
ਹੇ ਨਾਨਕ! ਹਰੇਕ ਗੱਲ ਪ੍ਰਭੂ ਦੇ ਆਪਣੇ ਹੱਥ ਵਿਚ ਹੈ ॥੫॥
O Nanak, everything is in the Hands of God. ||5||
नानक सभु किछु प्रभ कै हाथे ॥५॥
ਕਈਕੋਟਿਭਏਬੈਰਾਗੀ॥
(ਇਸ ਰਚਨਾ ਵਿਚ) ਕਰੋੜਾਂ ਜੀਵ ਵੈਰਾਗ ਵਾਲੇ ਹੋਏ ਹਨ,
Many millions become Bairaagees, who renounce the world.
कई कोटि भए बैरागी ॥
ਰਾਮਨਾਮਸੰਗਿਤਿਨਲਿਵਲਾਗੀ॥
ਜਿਨ੍ਹਾਂ ਦੀ ਸੁਰਤ ਅਕਾਲ ਪੁਰਖ ਦੇ ਨਾਮ ਨਾਲ ਲੱਗੀ ਰਹਿੰਦੀ ਹੈ;
They have attached themselves to the Lord's Name.
राम नाम संगि तिन लिव लागी ॥
ਕਈਕੋਟਿਪ੍ਰਭਕਉਖੋਜੰਤੇ॥
ਕਰੋੜਾਂ ਬੰਦੇ ਪ੍ਰਭੂ ਨੂੰ ਖੋਜਦੇ ਹਨ,
Many millions are searching for God.
कई कोटि प्रभ कउ खोजंते ॥
ਆਤਮਮਹਿਪਾਰਬ੍ਰਹਮੁਲਹੰਤੇ॥
ਤੇ ਆਪਣੇ ਅੰਦਰ ਅਕਾਲ ਪੁਰਖ ਨੂੰ ਭਾਲਦੇ ਹਨ;
Within their souls, they find the Supreme Lord God.
आतम महि पारब्रहमु लहंते ॥
ਕਈਕੋਟਿਦਰਸਨਪ੍ਰਭਪਿਆਸ॥
ਕਰੋੜਾਂ ਜੀਵਾਂ ਨੂੰ ਪ੍ਰਭੂ ਦੇ ਦੀਦਾਰ ਦੀ ਤਾਂਘ ਲੱਗੀ ਰਹਿੰਦੀ ਹੈ,
Many millions thirst for the Blessing of God's Darshan.
कई कोटि दरसन प्रभ पिआस ॥
ਤਿਨਕਉਮਿਲਿਓਪ੍ਰਭੁਅਬਿਨਾਸ॥
ਉਹਨਾਂ ਨੂੰ ਅਬਿਨਾਸੀ ਪ੍ਰਭੂ ਮਿਲ ਪੈਂਦਾ ਹੈ।
They meet with God, the Eternal.
तिन कउ मिलिओ प्रभु अबिनास ॥
ਕਈਕੋਟਿਮਾਗਹਿਸਤਸੰਗੁ॥
ਕਰੋੜਾਂ ਮਨੁੱਖ ਸਤ-ਸੰਗ ਮੰਗਦੇ ਹਨ,
Many millions pray for the Society of the Saints.
कई कोटि मागहि सतसंगु ॥
ਪਾਰਬ੍ਰਹਮਤਿਨਲਾਗਾਰੰਗੁ॥
ਉਹਨਾਂ ਨੂੰ ਅਕਾਲ ਪੁਰਖ ਦਾ ਇਸ਼ਕ ਰਹਿੰਦਾ ਹੈ।
They are imbued with the Love of the Supreme Lord God.
पारब्रहम तिन लागा रंगु ॥
ਜਿਨਕਉਹੋਏਆਪਿਸੁਪ੍ਰਸੰਨ॥
ਜਿਨ੍ਹਾਂ ਉਤੇ ਪ੍ਰਭੂ ਆਪ ਤ੍ਰੁੱਠਦਾ ਹੈ,
Those with whom He Himself is pleased,
जिन कउ होए आपि सुप्रसंन ॥
ਨਾਨਕਤੇਜਨਸਦਾਧਨਿਧੰਨਿ॥੬॥
ਹੇ ਨਾਨਕ! ਉਹ ਮਨੁੱਖ ਸਦਾ ਭਾਗਾਂ ਵਾਲੇ ਹਨ ॥੬॥
O Nanak, are blessed, forever blessed. ||6||
नानक ते जन सदा धनि धंनि ॥६॥
ਕਈਕੋਟਿਖਾਣੀਅਰੁਖੰਡ॥
(ਧਰਤੀ ਦੇ ਨੌ) ਖੰਡਾਂ (ਚਹੁੰਆਂ) ਖਾਣੀਆਂ ਦੀ ਰਾਹੀਂ ਕਰੋੜਾਂ ਹੀ ਜੀਵ ਉਤਪੰਨ ਹੋਏ ਹਨ,
Many millions are the fields of creation and the galaxies.
कई कोटि खाणी अरु खंड ॥
ਕਈਕੋਟਿਅਕਾਸਬ੍ਰਹਮੰਡ॥
ਸਾਰੇ ਆਕਾਸ਼ਾਂ ਬ੍ਰਹਮੰਡਾਂ ਵਿਚ ਕਰੋੜਾਂ ਹੀ ਜੀਵ ਹਨ;
Many millions are the etheric skies and the solar systems.
कई कोटि अकास ब्रहमंड ॥
ਕਈਕੋਟਿਹੋਏਅਵਤਾਰ॥
ਕਰੋੜਾਂ ਹੀ ਪ੍ਰਾਣੀ ਪੈਦਾ ਹੋ ਰਹੇ ਹਨ;
Many millions are the divine incarnations.
कई कोटि होए अवतार ॥
ਕਈਜੁਗਤਿਕੀਨੋਬਿਸਥਾਰ॥
ਕਈ ਤਰੀਕਿਆਂ ਨਾਲ ਪ੍ਰਭੂ ਨੇ ਜਗਤ ਦੀ ਰਚਨਾ ਕੀਤੀ ਹੈ;
In so many ways, He has unfolded Himself.
कई जुगति कीनो बिसथार ॥
ਕਈਬਾਰਪਸਰਿਓਪਾਸਾਰ॥
(ਪ੍ਰਭੂ ਨੇ) ਕਈ ਵਾਰੀ ਜਗਤ-ਰਚਨਾ ਕੀਤੀ ਹੈ,
So many times, He has expanded His expansion.
कई बार पसरिओ पासार ॥
ਸਦਾਸਦਾਇਕੁਏਕੰਕਾਰੁ॥
(ਮੁੜ ਇਸ ਨੂੰ ਸਮੇਟ ਕੇ) ਸਦਾ-ਇਕ ਆਪ ਹੀ ਹੋ ਜਾਂਦਾ ਹੈ;
Forever and ever, He is the One, the One Universal Creator.
सदा सदा इकु एकंकारु ॥
ਕਈਕੋਟਿਕੀਨੇਬਹੁਭਾਤਿ॥
ਪ੍ਰਭੂ ਨੇ ਕਈ ਕਿਸਮਾਂ ਦੇ ਕਰੋੜਾਂ ਹੀ ਜੀਵ ਪੈਦਾ ਕੀਤੇ ਹੋਏ ਹਨ,
Many millions are created in various forms.
कई कोटि कीने बहु भाति ॥
ਪ੍ਰਭਤੇਹੋਏਪ੍ਰਭਮਾਹਿਸਮਾਤਿ॥
ਜੋ ਪ੍ਰਭੂ ਤੋਂ ਪੈਦਾ ਹੋ ਕੇ ਫਿਰ ਪ੍ਰਭੂ ਵਿਚ ਲੀਨ ਹੋ ਜਾਂਦੇ ਹਨ।
From God they emanate, and into God they merge once again.
प्रभ ते होए प्रभ माहि समाति ॥
ਤਾਕਾਅੰਤੁਨਜਾਨੈਕੋਇ॥
ਉਸ ਪ੍ਰਭੂ ਦਾ ਅੰਤ ਕੋਈ ਬੰਦਾ ਨਹੀਂ ਜਾਣਦਾ;
His limits are not known to anyone.
ता का अंतु न जानै कोइ ॥
ਆਪੇਆਪਿਨਾਨਕਪ੍ਰਭੁਸੋਇ॥੭॥
(ਕਿਉਂਕਿ) ਹੇ ਨਾਨਕ! ਉਹ ਪ੍ਰਭੂ (ਆਪਣੇ ਵਰਗਾ) ਆਪ ਹੀ ਆਪ ਹੈ ॥੭॥
Of Himself, and by Himself, O Nanak, God exists. ||7||
आपे आपि नानक प्रभु सोइ ॥७॥
ਕਈਕੋਟਿਪਾਰਬ੍ਰਹਮਕੇਦਾਸ॥
(ਇਸ ਜਗਤ-ਰਚਨਾ ਵਿਚ) ਕਰੋੜਾਂ ਜੀਵ ਪ੍ਰਭੂ ਦੇ ਸੇਵਕ (ਭਗਤ) ਹਨ,
Many millions are the servants of the Supreme Lord God.
कई कोटि पारब्रहम के दास ॥
ਤਿਨਹੋਵਤਆਤਮਪਰਗਾਸ॥
ਉਹਨਾਂ ਦੇ ਆਤਮ ਵਿਚ (ਪ੍ਰਭੂ ਦਾ) ਪਰਕਾਸ਼ ਹੋ ਜਾਂਦਾ ਹੈ;
Their souls are enlightened.
तिन होवत आतम परगास ॥
ਕਈਕੋਟਿਤਤਕੇਬੇਤੇ॥
ਕਰੋੜਾਂ ਜੀਵ (ਜਗਤ ਦੇ) ਅਸਲੇ (ਅਕਾਲ ਪੁਰਖ) ਦੇ ਮਹਰਮ ਹਨ,
Many millions know the essence of reality.
कई कोटि तत के बेते ॥
ਸਦਾਨਿਹਾਰਹਿਏਕੋਨੇਤ੍ਰੇ॥
ਜੋ ਸਦਾ ਇੱਕ ਪ੍ਰਭੂ ਨੂੰ ਅੱਖਾਂ ਨਾਲ (ਹਰ ਥਾਂ) ਵੇਖਦੇ ਹਨ;
Their eyes gaze forever on the One alone.
सदा निहारहि एको नेत्रे ॥
ਕਈਕੋਟਿਨਾਮਰਸੁਪੀਵਹਿ॥
ਕਰੋੜਾਂ ਬੰਦੇ ਪ੍ਰਭੂ-ਨਾਮ ਦਾ ਆਨੰਦ ਮਾਣਦੇ ਹਨ,
Many millions drink in the essence of the Naam.
कई कोटि नाम रसु पीवहि ॥
ਅਮਰਭਏਸਦਸਦਹੀਜੀਵਹਿ॥
ਉਹ ਜਨਮ ਮਰਨ ਤੋਂ ਰਹਿਤ ਹੋ ਕੇ ਸਦਾ ਹੀ ਜੀਊਂਦੇ ਰਹਿੰਦੇ ਹਨ।
They become immortal; they live forever and ever.
अमर भए सद सद ही जीवहि ॥
ਕਈਕੋਟਿਨਾਮਗੁਨਗਾਵਹਿ॥
ਕ੍ਰੋੜਾਂ ਮਨੁੱਖ ਪ੍ਰਭੂ-ਨਾਮ ਦੇ ਗੁਣ ਗਾਂਦੇ ਹਨ,
Many millions sing the Glorious Praises of the Naam.
कई कोटि नाम गुन गावहि ॥
ਆਤਮਰਸਿਸੁਖਿਸਹਜਿਸਮਾਵਹਿ॥
ਉਹ ਆਤਮਕ ਆਨੰਦ ਵਿਚ ਸੁਖ ਵਿਚ ਤੇ ਅਡੋਲ ਅਵਸਥਾ ਵਿਚ ਟਿਕੇ ਰਹਿੰਦੇ ਹਨ।
They are absorbed in intuitive peace and pleasure.
आतम रसि सुखि सहजि समावहि ॥
ਅਪੁਨੇਜਨਕਉਸਾਸਿਸਾਸਿਸਮਾਰੇ॥
ਪ੍ਰਭੂ ਆਪਣੇ ਭਗਤਾਂ ਨੂੰ ਦਮ-ਬ-ਦਮ ਚੇਤੇ ਰੱਖਦਾ ਹੈ,
He remembers His servants with each and every breath.
अपुने जन कउ सासि सासि समारे ॥
ਨਾਨਕਓਇਪਰਮੇਸੁਰਕੇਪਿਆਰੇ॥੮॥੧੦॥
(ਕਿਉਂਕਿ) ਹੇ ਨਾਨਕ! ਉਹ ਭਗਤ ਪ੍ਰਭੂ ਦੇ ਪਿਆਰੇ ਹੁੰਦੇ ਹਨ ॥੮॥੧੦॥
O Nanak, they are the beloveds of the Transcendent Lord God. ||8||10||
नानक ओइ परमेसुर के पिआरे ॥८॥१०॥
ਕਰਣਕਾਰਣਪ੍ਰਭੁਏਕੁਹੈਦੂਸਰਨਾਹੀਕੋਇ॥
(ਇਸ ਸਾਰੇ) ਜਗਤ ਦਾ (ਮੂਲ-) ਕਾਰਣ (ਭਾਵ, ਬਣਾਉਣ ਵਾਲਾ) ਇਕ ਅਕਾਲ ਪੁਰਖ ਹੀ ਹੈ, ਕੋਈ ਦੂਜਾ ਨਹੀਂ ਹੈ।
God alone is the Doer of deeds - there is no other at all.
करण कारण प्रभु एकु है दूसर नाही कोइ ॥
ਨਾਨਕਤਿਸੁਬਲਿਹਾਰਣੈਜਲਿਥਲਿਮਹੀਅਲਿਸੋਇ॥੧॥
ਹੇ ਨਾਨਕ! (ਮੈਂ) ਉਸ ਪ੍ਰਭੂ ਤੋਂ ਸਦਕੇ (ਹਾਂ), ਜੋ ਜਲ ਵਿਚ ਥਲ ਵਿਚ ਤੇ ਧਰਤੀ ਦੇ ਤਲ ਉਤੇ (ਭਾਵ, ਆਕਾਸ਼ ਵਿਚ ਮੌਜੂਦ ਹੈ) ॥੧॥
O Nanak, I am a sacrifice to the One, who pervades the waters, the lands, the sky and all space. ||1||
नानक तिसु बलिहारणै जलि थलि महीअलि सोइ ॥१॥
ਅਸਟਪਦੀ॥
Ashtapadee:
असटपदी ॥
ਕਰਨਕਰਾਵਨਕਰਨੈਜੋਗੁ॥
ਪ੍ਰਭੂ (ਸਭ ਕੁਝ) ਕਰਨ ਦੀ ਸਮਰੱਥਾ ਰੱਖਦਾ ਹੈ, ਤੇ (ਜੀਆਂ ਨੂੰ) ਕੰਮ ਕਰਨ ਲਈ ਪ੍ਰੇਰਨ ਜੋਗਾ ਭੀ ਹੈ,
The Doer, the Cause of causes, is potent to do anything.
करन करावन करनै जोगु ॥
ਜੋਤਿਸੁਭਾਵੈਸੋਈਹੋਗੁ॥
ਓਹੀ ਕੁਝ ਹੁੰਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ।
That which pleases Him, comes to pass.
जो तिसु भावै सोई होगु ॥
ਖਿਨਮਹਿਥਾਪਿਉਥਾਪਨਹਾਰਾ॥
ਅੱਖ ਦੇ ਫੋਰ ਵਿਚ ਜਗਤ ਨੂੰ ਪੈਦਾ ਕਰ ਕੇ ਨਾਸ ਭੀ ਕਰਨ ਵਾਲਾ ਹੈ,
In an instant, He creates and destroys.
खिन महि थापि उथापनहारा ॥
ਅੰਤੁਨਹੀਕਿਛੁਪਾਰਾਵਾਰਾ॥
(ਉਸ ਦੀ ਤਾਕਤ) ਦਾ ਕੋਈ ਹੱਦ-ਬੰਨਾ ਨਹੀਂ ਹੈ।
He has no end or limitation.
अंतु नही किछु पारावारा ॥
ਹੁਕਮੇਧਾਰਿਅਧਰਰਹਾਵੈ॥
(ਸ੍ਰਿਸ਼ਟੀ ਨੂੰ ਆਪਣੇ) ਹੁਕਮ ਵਿਚ ਪੈਦਾ ਕਰ ਕੇ ਬਿਨਾ ਕਿਸੇ ਆਸਰੇ ਟਿਕਾ ਰੱਖਦਾ ਹੈ,
By His Order, He established the earth, and He maintains it unsupported.
हुकमे धारि अधर रहावै ॥
ਹੁਕਮੇਉਪਜੈਹੁਕਮਿਸਮਾਵੈ॥
(ਜਗਤ ਉਸ ਦੇ) ਹੁਕਮ ਵਿਚ ਪੈਦਾ ਹੁੰਦਾ ਹੈ ਤੇ ਹੁਕਮ ਵਿਚ ਲੀਨ ਹੋ ਜਾਂਦਾ ਹੈ।
By His Order, the world was created; by His Order, it shall merge again into Him.
हुकमे उपजै हुकमि समावै ॥
ਹੁਕਮੇਊਚਨੀਚਬਿਉਹਾਰ॥
ਉੱਚੇ ਤੇ ਨੀਵੇਂ ਬੰਦਿਆਂ ਦੀ ਵਰਤੋਂ ਭੀ ਉਸ ਦੇ ਹੁਕਮ ਵਿਚ ਹੀ ਹੈ,
By His Order, one's occupation is high or low.
हुकमे ऊच नीच बिउहार ॥
ਹੁਕਮੇਅਨਿਕਰੰਗਪਰਕਾਰ॥
ਅਨੇਕਾਂ ਕਿਸਮਾਂ ਦੇ ਖੇਡ-ਤਮਾਸ਼ੇ ਉਸ ਦੇ ਹੁਕਮ ਵਿਚ ਹੋ ਰਹੇ ਹਨ।
By His Order, there are so many colors and forms.
हुकमे अनिक रंग परकार ॥
ਕਰਿਕਰਿਦੇਖੈਅਪਨੀਵਡਿਆਈ॥
ਆਪਣੀ ਬਜ਼ੁਰਗੀ (ਦੇ ਕੰਮ) ਕਰ ਕਰ ਕੇ ਆਪ ਹੀ ਵੇਖ ਰਿਹਾ ਹੈ।
Having created the Creation, He beholds His own greatness.
करि करि देखै अपनी वडिआई ॥
ਨਾਨਕਸਭਮਹਿਰਹਿਆਸਮਾਈ॥੧॥
ਹੇ ਨਾਨਕ! ਪ੍ਰਭੂ ਸਭ ਜੀਵਾਂ ਵਿਚ ਵਿਆਪਕ ਹੈ ॥੧॥
O Nanak, He is pervading in all. ||1||
नानक सभ महि रहिआ समाई ॥१॥
ਪ੍ਰਭਭਾਵੈਮਾਨੁਖਗਤਿਪਾਵੈ॥
ਜੇ ਪ੍ਰਭੂ ਨੂੰ ਚੰਗੀ ਲੱਗੇ ਤਾਂ ਮਨੁੱਖ ਨੂੰ ਉੱਚੀ ਆਤਮਕ ਅਵਸਥਾ ਦੇਂਦਾ ਹੈ,
If it pleases God, one attains salvation.
प्रभ भावै मानुख गति पावै ॥
ਪ੍ਰਭਭਾਵੈਤਾਪਾਥਰਤਰਾਵੈ॥
ਅਤੇ ਪੱਥਰ (-ਦਿਲਾਂ) ਨੂੰ ਭੀ ਤਾਰ ਲੈਂਦਾ ਹੈ।
If it pleases God, then even stones can swim.
प्रभ भावै ता पाथर तरावै ॥
ਪ੍ਰਭਭਾਵੈਬਿਨੁਸਾਸਤੇਰਾਖੈ॥
ਜੇ ਪ੍ਰਭੂ ਚਾਹੇ ਤਾਂ ਸੁਆਸਾਂ ਤੋਂ ਬਿਨਾ ਭੀ ਪ੍ਰਾਣੀ ਨੂੰ (ਮੌਤ ਤੋਂ) ਬਚਾ ਰੱਖਦਾ ਹੈ,
If it pleases God, the body is preserved, even without the breath of life.
प्रभ भावै बिनु सास ते राखै ॥
ਪ੍ਰਭਭਾਵੈਤਾਹਰਿਗੁਣਭਾਖੈ॥
ਉਸ ਦੀ ਮੇਹਰ ਹੋਵੇ ਤਾਂ ਜੀਵ ਪ੍ਰਭੂ ਦੇ ਗੁਣ ਗਾਉਂਦਾ ਹੈ।
If it pleases God, then one chants the Lord's Glorious Praises.
प्रभ भावै ता हरि गुण भाखै ॥
ਪ੍ਰਭਭਾਵੈਤਾਪਤਿਤਉਧਾਰੈ॥
ਜੇ ਅਕਾਲ ਪੁਰਖ ਦੀ ਰਜ਼ਾ ਹੋਵੇ ਤਾਂ ਗਿਰੇ ਹੋਏ ਚਲਨ ਵਾਲਿਆਂ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ;
If it pleases God, then even sinners are saved.
प्रभ भावै ता पतित उधारै ॥
ਆਪਿਕਰੈਆਪਨਬੀਚਾਰੈ॥
ਜੋ ਕੁਝ ਕਰਦਾ ਹੈ, ਆਪਣੀ ਸਲਾਹ ਅਨੁਸਾਰ ਕਰਦਾ ਹੈ।
He Himself acts, and He Himself contemplates.
आपि करै आपन बीचारै ॥
ਦੁਹਾਸਿਰਿਆਕਾਆਪਿਸੁਆਮੀ॥
ਪ੍ਰਭੂ ਆਪ ਹੀ ਲੋਕ ਪਰਲੋਕ ਦਾ ਮਾਲਕ ਹੈ,
He Himself is the Master of both worlds.
दुहा सिरिआ का आपि सुआमी ॥
ਖੇਲੈਬਿਗਸੈਅੰਤਰਜਾਮੀ॥
ਉਹ ਸਭ ਦੇ ਦਿਲ ਦੀ ਜਾਣਨ ਵਾਲਾ ਆਪ ਜਗਤ-ਖੇਡ ਖੇਡਦਾ ਹੈ ਤੇ (ਇਸ ਨੂੰ ਵੇਖ ਕੇ) ਖ਼ੁਸ਼ ਹੁੰਦਾ ਹੈ।
He plays and He enjoys; He is the Inner-knower, the Searcher of hearts.
खेलै बिगसै अंतरजामी ॥
ਜੋਭਾਵੈਸੋਕਾਰਕਰਾਵੈ॥
ਜੋ ਉਸ ਨੂੰ ਚੰਗਾ ਲੱਗਦਾ ਹੈ ਉਹੀ ਕੰਮ ਕਰਦਾ ਹੈ।
As He wills, He causes actions to be done.
जो भावै सो कार करावै ॥
ਨਾਨਕਦ੍ਰਿਸਟੀਅਵਰੁਨਆਵੈ॥੨॥
ਹੇ ਨਾਨਕ! (ਉਸ ਵਰਗਾ) ਕੋਈ ਹੋਰ ਨਹੀਂ ਦਿੱਸਦਾ ॥੨॥
Nanak sees no other than Him. ||2||
नानक द्रिसटी अवरु न आवै ॥२॥
ਕਹੁਮਾਨੁਖਤੇਕਿਆਹੋਇਆਵੈ॥
ਦੱਸੋ, ਮਨੁੱਖ ਪਾਸੋਂ (ਆਪਣੇ ਆਪ) ਕੇਹੜਾ ਕੰਮ ਹੋ ਸਕਦਾ ਹੈ?
Tell me - what can a mere mortal do?
कहु मानुख ते किआ होइ आवै ॥
ਜੋਤਿਸੁਭਾਵੈਸੋਈਕਰਾਵੈ॥
ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ, ਉਹੀ (ਜੀਵ ਪਾਸੋਂ) ਕਰਾਉਂਦਾ ਹੈ।
Whatever pleases God is what He causes us to do.
जो तिसु भावै सोई करावै ॥
ਇਸਕੈਹਾਥਿਹੋਇਤਾਸਭੁਕਿਛੁਲੇਇ॥
ਇਸ (ਮਨੁੱਖ) ਦੇ ਵੱਸ ਹੋਵੇ ਤਾਂ ਹਰੇਕ ਚੀਜ਼ ਸਾਂਭ ਲਏ,
If it were in our hands, we would grab up everything.
इस कै हाथि होइ ता सभु किछु लेइ ॥
ਜੋਤਿਸੁਭਾਵੈਸੋਈਕਰੇਇ॥
(ਪਰ) ਪ੍ਰਭੂ ਉਹੀ ਕੁਝ ਕਰਦਾ ਹੈ ਜੋ ਉਸ ਨੂੰ ਭਾਉਂਦਾ ਹੈ।
Whatever pleases God - that is what He does.
जो तिसु भावै सोई करेइ ॥
ਅਨਜਾਨਤਬਿਖਿਆਮਹਿਰਚੈ॥
ਮੂਰਖਤਾ ਦੇ ਕਾਰਣ ਮਨੁੱਖ ਮਾਇਆ ਵਿਚ ਰੁੱਝ ਜਾਂਦਾ ਹੈ,
Through ignorance, people are engrossed in corruption.
अनजानत बिखिआ महि रचै ॥
ਜੇਜਾਨਤਆਪਨਆਪਬਚੈ॥
ਜੇ ਸਮਝ ਵਾਲਾ ਹੋਵੇ ਤਾਂ ਆਪਣੇ ਆਪ (ਇਸ ਤੋਂ) ਬਚਿਆ ਰਹੇ;
If they knew better, they would save themselves.
जे जानत आपन आप बचै ॥
ਭਰਮੇਭੂਲਾਦਹਦਿਸਿਧਾਵੈ॥
(ਪਰ ਇਸ ਦਾ ਮਨ) ਭੁਲੇਖੇ ਵਿਚ ਭੁੱਲਾ ਹੋਇਆ (ਮਾਇਆ ਦੀ ਖ਼ਾਤਿਰ) ਦਸੀਂ ਪਾਸੀਂ ਦੌੜਦਾ ਹੈ,
Deluded by doubt, they wander around in the ten directions.
भरमे भूला दह दिसि धावै ॥
ਨਿਮਖਮਾਹਿਚਾਰਿਕੁੰਟਫਿਰਿਆਵੈ॥
ਅੱਖ ਦੇ ਫੋਰ ਵਿਚ ਚਹੁੰ ਕੂਟਾਂ ਵਿਚ ਭੱਜ ਦੌੜ ਆਉਂਦਾ ਹੈ।
In an instant, their minds go around the four corners of the world and come back again.
निमख माहि चारि कुंट फिरि आवै ॥
ਕਰਿਕਿਰਪਾਜਿਸੁਅਪਨੀਭਗਤਿਦੇਇ॥
(ਪ੍ਰਭੂ) ਮੇਹਰ ਕਰ ਕੇ ਜਿਸ ਜਿਸ ਮਨੁੱਖ ਨੂੰ ਆਪਣੀ ਭਗਤੀ ਬਖ਼ਸ਼ਦਾ ਹੈ,
Those whom the Lord mercifully blesses with His devotional worship
करि किरपा जिसु अपनी भगति देइ ॥
ਨਾਨਕਤੇਜਨਨਾਮਿਮਿਲੇਇ॥੩॥
ਹੇ ਨਾਨਕ! ਉਹ ਮਨੁੱਖ ਨਾਮ ਵਿਚ ਟਿਕੇ ਰਹਿੰਦੇ ਹਨ ॥੩॥
- O Nanak, they are absorbed into the Naam. ||3||
नानक ते जन नामि मिलेइ ॥३॥
ਖਿਨਮਹਿਨੀਚਕੀਟਕਉਰਾਜ॥
ਖਿਣ ਵਿਚ ਪ੍ਰਭੂ ਕੀੜੇ (ਵਰਗੇ) ਨੀਵੇਂ (ਮਨੁੱਖ) ਨੂੰ ਰਾਜ ਦੇ ਦੇਂਦਾ ਹੈ,
In an instant, the lowly worm is transformed into a king.
खिन महि नीच कीट कउ राज ॥
ਪਾਰਬ੍ਰਹਮਗਰੀਬਨਿਵਾਜ॥
ਪ੍ਰਭੂ ਗ਼ਰੀਬਾਂ ਤੇ ਮੇਹਰ ਕਰਨ ਵਾਲਾ ਹੈ।
The Supreme Lord God is the Protector of the humble.
पारब्रहम गरीब निवाज ॥
ਜਾਕਾਦ੍ਰਿਸਟਿਕਛੂਨਆਵੈ॥
ਜਿਸ ਮਨੁੱਖ ਦਾ ਕੋਈ ਗੁਣ ਨਹੀਂ ਦਿੱਸ ਆਉਂਦਾ,
Even one who has never been seen at all,
जा का द्रिसटि कछू न आवै ॥
ਤਿਸੁਤਤਕਾਲਦਹਦਿਸਪ੍ਰਗਟਾਵੈ॥
ਉਸ ਨੂੰ ਪਲਕ ਵਿਚ ਦਸੀਂ ਪਾਸੀਂ ਉੱਘਾ ਕਰ ਦੇਂਦਾ ਹੈ।
becomes instantly famous in the ten directions.
तिसु ततकाल दह दिस प्रगटावै ॥
ਜਾਕਉਅਪੁਨੀਕਰੈਬਖਸੀਸ॥
ਜਿਸ ਮਨੁੱਖ ਤੇ ਜਗਤ ਦਾ ਮਾਲਕ ਪ੍ਰਭੂ ਆਪਣੀ ਬਖ਼ਸ਼ਸ਼ ਕਰਦਾ ਹੈ;
And that one upon whom He bestows His blessings
जा कउ अपुनी करै बखसीस ॥
ਤਾਕਾਲੇਖਾਨਗਨੈਜਗਦੀਸ॥
ਉਸ ਦਾ (ਕਰਮਾਂ ਦਾ) ਲੇਖਾ ਨਹੀਂ ਗਿਣਦਾ।
the Lord of the world does not hold him to his account.
ता का लेखा न गनै जगदीस ॥
ਜੀਉਪਿੰਡੁਸਭਤਿਸਕੀਰਾਸਿ॥
ਇਹ ਜਿੰਦ ਤੇ ਸਰੀਰ ਸਭ ਉਸ ਪ੍ਰਭੂ ਦੀ ਦਿੱਤੀ ਹੋਈ ਪੂੰਜੀ ਹੈ,
Soul and body are all His property.
जीउ पिंडु सभ तिस की रासि ॥
ਘਟਿਘਟਿਪੂਰਨਬ੍ਰਹਮਪ੍ਰਗਾਸ॥
ਹਰੇਕ ਸਰੀਰ ਵਿਚ ਵਿਆਪਕ ਪ੍ਰਭੂ ਦਾ ਹੀ ਜਲਵਾ ਹੈ।
Each and every heart is illuminated by the Perfect Lord God.
घटि घटि पूरन ब्रहम प्रगास ॥
ਅਪਨੀਬਣਤਆਪਿਬਨਾਈ॥
ਇਹ (ਜਗਤ-) ਰਚਨਾ ਉਸ ਨੇ ਆਪ ਰਚੀ ਹੈ।
He Himself fashioned His own handiwork.
अपनी बणत आपि बनाई ॥
ਨਾਨਕਜੀਵੈਦੇਖਿਬਡਾਈ॥੪॥
ਹੇ ਨਾਨਕ! ਆਪਣੀ (ਇਸ) ਬਜ਼ੁਰਗੀ ਨੂੰ ਆਪ ਵੇਖ ਕੇ ਖ਼ੁਸ਼ ਹੋ ਰਿਹਾ ਹੈ ॥੪॥
Nanak lives by beholding His greatness. ||4||
नानक जीवै देखि बडाई ॥४॥
ਇਸਕਾਬਲੁਨਾਹੀਇਸੁਹਾਥ॥
ਇਸ (ਜੀਵ) ਦੀ ਤਾਕਤ ਇਸ ਦੇ ਆਪਣੇ ਹੱਥ ਨਹੀਂ ਹੈ,
There is no power in the hands of mortal beings;
इस का बलु नाही इसु हाथ ॥
ਕਰਨਕਰਾਵਨਸਰਬਕੋਨਾਥ॥
ਸਭ ਜੀਵਾਂ ਦਾ ਮਾਲਕ ਪ੍ਰਭੂ ਆਪ ਸਭ ਕੁਝ ਕਰਨ ਕਰਾਉਣ ਦੇ ਸਮਰੱਥ ਹੈ।
the Doer, the Cause of causes is the Lord of all.
करन करावन सरब को नाथ ॥
ਆਗਿਆਕਾਰੀਬਪੁਰਾਜੀਉ॥
ਵਿਚਾਰਾ ਜੀਵ ਪ੍ਰਭੂ ਦੇ ਹੁਕਮ ਵਿਚ ਹੀ ਤੁਰਨ ਵਾਲਾ ਹੈ,
The helpless beings are subject to His Command.
आगिआकारी बपुरा जीउ ॥
ਜੋਤਿਸੁਭਾਵੈਸੋਈਫੁਨਿਥੀਉ॥
(ਕਿਉਂਕਿ) ਹੁੰਦਾ ਓਹੀ ਹੈ ਜੋ ਉਸ ਪ੍ਰਭੂ ਨੂੰ ਭਾਉਂਦਾ ਹੈ।
That which pleases Him, ultimately comes to pass.
जो तिसु भावै सोई फुनि थीउ ॥
ਕਬਹੂਊਚਨੀਚਮਹਿਬਸੈ॥
(ਪ੍ਰਭੂ ਆਪ) ਕਦੇ ਉੱਚਿਆਂ ਵਿਚ ਕਦੇ ਨੀਵਿਆਂ ਵਿਚ ਪ੍ਰਗਟ ਹੋ ਰਿਹਾ ਹੈ,
Sometimes, they abide in exaltation; sometimes, they are depressed.
कबहू ऊच नीच महि बसै ॥
ਕਬਹੂਸੋਗਹਰਖਰੰਗਿਹਸੈ॥
ਕਦੇ ਚਿੰਤਾ ਵਿਚ ਹੈ ਤੇ ਕਦੇ ਖੁਸ਼ੀ ਦੀ ਮੌਜ ਵਿਚ ਹੱਸ ਰਿਹਾ ਹੈ;
Sometimes, they are sad, and sometimes they laugh with joy and delight.
कबहू सोग हरख रंगि हसै ॥
ਕਬਹੂਨਿੰਦਚਿੰਦਬਿਉਹਾਰ॥
ਕਦੇ (ਦੂਜਿਆਂ ਦੀ) ਨਿੰਦਿਆ ਵਿਚਾਰਨ ਦਾ ਵਿਹਾਰ ਬਣਾਈ ਬੈਠਾ ਹੈ,
Sometimes, they are occupied with slander and anxiety.
कबहू निंद चिंद बिउहार ॥
ਕਬਹੂਊਭਅਕਾਸਪਇਆਲ॥
ਕਦੇ (ਖ਼ੁਸ਼ੀ ਦੇ ਕਾਰਣ) ਅਕਾਸ਼ ਵਿਚ ਉੱਚਾ (ਚੜ੍ਹਦਾ ਹੈ) (ਕਦੇ ਚਿੰਤਾ ਦੇ ਕਾਰਣ) ਪਤਾਲ ਵਿਚ (ਡਿੱਗਾ ਪਿਆ ਹੈ);
Sometimes, they are high in the Akaashic Ethers, sometimes in the nether regions of the underworld.
कबहू ऊभ अकास पइआल ॥
ਕਬਹੂਬੇਤਾਬ੍ਰਹਮਬੀਚਾਰ॥
ਕਦੇ ਆਪ ਹੀ ਰੱਬੀ ਵਿਚਾਰ ਦਾ ਮਹਰਮ ਹੈ।
Sometimes, they know the contemplation of God.
कबहू बेता ब्रहम बीचार ॥
ਨਾਨਕਆਪਿਮਿਲਾਵਣਹਾਰ॥੫॥
ਹੇ ਨਾਨਕ! ਜੀਵਾਂ ਨੂੰ ਆਪਣੇ ਵਿਚ ਮੇਲਣ ਵਾਲਾ ਆਪ ਹੀ ਹੈ ॥੫॥
O Nanak, God Himself unites them with Himself. ||5||
नानक आपि मिलावणहार ॥५॥
ਕਬਹੂਨਿਰਤਿਕਰੈਬਹੁਭਾਤਿ॥
(ਪ੍ਰਭੂ ਜੀਵਾਂ ਵਿਚ ਵਿਆਪਕ ਹੋ ਕੇ) ਕਦੇ ਕਈ ਕਿਸਮਾਂ ਦੇ ਨਾਚ ਕਰ ਰਿਹਾ ਹੈ,
Sometimes, they dance in various ways.
कबहू निरति करै बहु भाति ॥
ਕਬਹੂਸੋਇਰਹੈਦਿਨੁਰਾਤਿ॥
ਕਦੇ ਦਿਨੇ ਰਾਤ ਸੁੱਤਾ ਰਹਿੰਦਾ ਹੈ।
Sometimes, they remain asleep day and night.
कबहू सोइ रहै दिनु राति ॥
ਕਬਹੂਮਹਾਕ੍ਰੋਧਬਿਕਰਾਲ॥
ਕਦੇ ਕ੍ਰੋਧ (ਵਿਚ ਆ ਕੇ) ਬੜਾ ਡਰਾਉਣਾ (ਲੱਗਦਾ ਹੈ),
Sometimes, they are awesome, in terrible rage.
कबहू महा क्रोध बिकराल ॥
ਕਬਹੂੰਸਰਬਕੀਹੋਤਰਵਾਲ॥
ਕਦੇ ਜੀਵਾਂ ਦੇ ਚਰਨਾਂ ਦੀ ਧੂੜ (ਬਣਿਆ ਰਹਿੰਦਾ ਹੈ);
Sometimes, they are the dust of the feet of all.
कबहूं सरब की होत रवाल ॥
ਕਬਹੂਹੋਇਬਹੈਬਡਰਾਜਾ॥
ਕਦੇ ਵੱਡਾ ਰਾਜਾ ਬਣ ਬੈਠਦਾ ਹੈ,
Sometimes, they sit as great kings.
कबहू होइ बहै बड राजा ॥
ਕਬਹੁਭੇਖਾਰੀਨੀਚਕਾਸਾਜਾ॥
ਕਦੇ ਇਕ ਨੀਵੀਂ ਜਾਤਿ ਦੇ ਮੰਗਤੇ ਦਾ ਸਾਂਗ (ਬਣਾ ਰੱਖਿਆ ਹੈ);
Sometimes, they wear the coat of a lowly beggar.
कबहु भेखारी नीच का साजा ॥
ਕਬਹੂਅਪਕੀਰਤਿਮਹਿਆਵੈ॥
ਕਦੇ ਆਪਣੀ ਬਦਨਾਮੀ ਕਰਾ ਰਿਹਾ ਹੈ,
Sometimes, they come to have evil reputations.
कबहू अपकीरति महि आवै ॥
ਕਬਹੂਭਲਾਭਲਾਕਹਾਵੈ॥
ਕਦੇ ਚੰਗਾ ਅਖਵਾ ਰਿਹਾ ਹੈ;
Sometimes, they are known as very, very good.
कबहू भला भला कहावै ॥
ਜਿਉਪ੍ਰਭੁਰਾਖੈਤਿਵਹੀਰਹੈ॥
ਜੀਵ ਉਸੇ ਤਰ੍ਹਾਂ ਜੀਵਨ ਬਿਤੀਤ ਕਰਦਾ ਹੈ ਜਿਵੇਂ ਪ੍ਰਭੂ ਕਰਾਉਂਦਾ ਹੈ।
As God keeps them, so they remain.
जिउ प्रभु राखै तिव ही रहै ॥
ਗੁਰਪ੍ਰਸਾਦਿਨਾਨਕੁਸਚੁਕਹੈ॥੬॥
ਹੇ ਨਾਨਕ! (ਕੋਈ ਵਿਰਲਾ ਮਨੁੱਖ) ਗੁਰੂ ਦੀ ਕਿਰਪਾ ਨਾਲ ਪ੍ਰਭੂ ਨੂੰ ਸਿਮਰਦਾ ਹੈ ॥੬॥
By Guru's Grace, O Nanak, the Truth is told. ||6||
गुर प्रसादि नानकु सचु कहै ॥६॥
ਕਬਹੂਹੋਇਪੰਡਿਤੁਕਰੇਬਖੵਾਨੁ॥
(ਸਰਬ-ਵਿਆਪੀ ਪ੍ਰਭੂ) ਕਦੇ ਪੰਡਤ ਬਣ ਕੇ (ਦੂਜਿਆਂ ਨੂੰ) ਉਪਦੇਸ਼ ਕਰ ਰਿਹਾ ਹੈ,
Sometimes, as scholars, they deliver lectures.
कबहू होइ पंडितु करे बख्यानु ॥
ਕਬਹੂਮੋਨਿਧਾਰੀਲਾਵੈਧਿਆਨੁ॥
ਕਦੇ ਮੋਨੀ ਸਾਧੂ ਹੋ ਕੇ ਸਮਾਧੀ ਲਾਈ ਬੈਠਾ ਹੈ;
Sometimes, they hold to silence in deep meditation.
कबहू मोनिधारी लावै धिआनु ॥
ਕਬਹੂਤਟਤੀਰਥਇਸਨਾਨ॥
ਕਦੇ ਤੀਰਥਾਂ ਦੇ ਕਿਨਾਰੇ ਇਸ਼ਨਾਨ ਕਰ ਰਿਹਾ ਹੈ,
Sometimes, they take cleansing baths at places of pilgrimage.
कबहू तट तीरथ इसनान ॥
ਕਬਹੂਸਿਧਸਾਧਿਕਮੁਖਿਗਿਆਨ॥
ਕਦੇ ਸਿੱਧ ਤੇ ਸਾਧਿਕ (ਦੇ ਰੂਪ ਵਿਚ) ਮੂੰਹੋਂ ਗਿਆਨ ਦੀਆਂ ਗੱਲਾਂ ਕਰਦਾ ਹੈ;
Sometimes, as Siddhas or seekers, they impart spiritual wisdom.
कबहू सिध साधिक मुखि गिआन ॥
ਕਬਹੂਕੀਟਹਸਤਿਪਤੰਗਹੋਇਜੀਆ॥
ਕਦੇ ਕੀੜੇ ਹਾਥੀ ਭੰਬਟ (ਆਦਿਕ) ਜੀਵ ਬਣਿਆ ਹੋਇਆ ਹੈ,
Sometimes, they becomes worms, elephants, or moths.
कबहू कीट हसति पतंग होइ जीआ ॥
ਅਨਿਕਜੋਨਿਭਰਮੈਭਰਮੀਆ॥
ਅਤੇ (ਆਪਣਾ ਹੀ) ਭਵਾਇਆ ਹੋਇਆ ਕਈ ਜੂਨਾਂ ਵਿਚ ਭਉਂ ਰਿਹਾ ਹੈ;
They may wander and roam through countless incarnations.
अनिक जोनि भरमै भरमीआ ॥
ਨਾਨਾਰੂਪਜਿਉਸ੍ਵਾਗੀਦਿਖਾਵੈ॥
ਬਹੁ-ਰੂਪੀਏ ਵਾਂਗ ਕਈ ਤਰ੍ਹਾਂ ਦੇ ਰੂਪ ਵਿਖਾ ਰਿਹਾ ਹੈ,
In various costumes, like actors, they appear.
नाना रूप जिउ स्वागी दिखावै ॥
ਜਿਉਪ੍ਰਭਭਾਵੈਤਿਵੈਨਚਾਵੈ॥
ਜਿਉਂ ਪ੍ਰਭੂ ਨੂੰ ਭਾਉਂਦਾ ਹੈ ਤਿਵੇਂ (ਜੀਵਾਂ ਨੂੰ) ਨਚਾਉਂਦਾ ਹੈ।
As it pleases God, they dance.
जिउ प्रभ भावै तिवै नचावै ॥
ਜੋਤਿਸੁਭਾਵੈਸੋਈਹੋਇ॥
ਉਹੀ ਹੁੰਦਾ ਹੈ ਜੋ ਉਸ (ਮਾਲਕ) ਨੂੰ ਚੰਗਾ ਲੱਗਦਾ ਹੈ।
Whatever pleases Him, comes to pass.
जो तिसु भावै सोई होइ ॥
ਨਾਨਕਦੂਜਾਅਵਰੁਨਕੋਇ॥੭॥
ਹੇ ਨਾਨਕ! (ਉਸ ਵਰਗਾ) ਕੋਈ ਹੋਰ ਦੂਜਾ ਨਹੀਂ ਹੈ ॥੭॥
O Nanak, there is no other at all. ||7||
नानक दूजा अवरु न कोइ ॥७॥
ਕਬਹੂਸਾਧਸੰਗਤਿਇਹੁਪਾਵੈ॥
(ਜਦੋਂ) ਕਦੇ (ਪ੍ਰਭੂ ਦੀ ਅੰਸ਼) ਇਹ ਜੀਵ ਸਤਸੰਗਿ ਵਿਚ ਅੱਪੜਦਾ ਹੈ,
Sometimes, this being attains the Company of the Holy.
कबहू साधसंगति इहु पावै ॥
ਉਸੁਅਸਥਾਨਤੇਬਹੁਰਿਨਆਵੈ॥
ਤਾਂ ਉਸ ਥਾਂ ਤੋਂ ਮੁੜ ਵਾਪਸ ਨਹੀਂ ਆਉਂਦਾ;
From that place, he does not have to come back again.
उसु असथान ते बहुरि न आवै ॥
ਅੰਤਰਿਹੋਇਗਿਆਨਪਰਗਾਸੁ॥
(ਕਿਉਂਕਿ) ਇਸ ਦੇ ਅੰਦਰ ਪ੍ਰਭੂ ਦੇ ਗਿਆਨ ਦਾ ਪਰਕਾਸ਼ ਹੋ ਜਾਂਦਾ ਹੈ,
The light of spiritual wisdom dawns within.
अंतरि होइ गिआन परगासु ॥
ਉਸੁਅਸਥਾਨਕਾਨਹੀਬਿਨਾਸੁ॥
(ਤੇ) ਉਸ (ਗਿਆਨ ਦੇ ਪਰਕਾਸ਼ ਵਾਲੀ) ਹਾਲਤ ਦਾ ਨਾਸ ਨਹੀਂ ਹੁੰਦਾ;
That place does not perish.
उसु असथान का नही बिनासु ॥
ਮਨਤਨਨਾਮਿਰਤੇਇਕਰੰਗਿ॥
(ਜਿਨ੍ਹਾਂ ਮਨੁੱਖਾਂ ਦੇ) ਤਨ ਮਨ ਪ੍ਰਭੂ ਦੇ ਨਾਮ ਵਿਚ ਤੇ ਪਿਆਰ ਵਿਚ ਰੱਤੇ ਰਹਿੰਦੇ ਹਨ,
The mind and body are imbued with the Love of the Naam, the Name of the One Lord.
मन तन नामि रते इक रंगि ॥
ਸਦਾਬਸਹਿਪਾਰਬ੍ਰਹਮਕੈਸੰਗਿ॥
ਉਹ ਸਦਾ ਪ੍ਰਭੂ ਦੀ ਹਜ਼ੂਰੀ ਵਿਚ ਵੱਸਦੇ ਹਨ।
He dwells forever with the Supreme Lord God.
सदा बसहि पारब्रहम कै संगि ॥
ਜਿਉਜਲਮਹਿਜਲੁਆਇਖਟਾਨਾ॥
(ਸੋ) ਜਿਵੇਂ ਪਾਣੀ ਵਿਚ ਪਾਣੀ ਆ ਰਲਦਾ ਹੈ,
As water comes to blend with water,
जिउ जल महि जलु आइ खटाना ॥
ਤਿਉਜੋਤੀਸੰਗਿਜੋਤਿਸਮਾਨਾ॥
ਤਿਵੇਂ (ਸਤਸੰਗ ਵਿਚ ਟਿਕੇ ਹੋਏ ਦੀ) ਆਤਮਾ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ;
his light blends into the Light.
तिउ जोती संगि जोति समाना ॥
ਮਿਟਿਗਏਗਵਨਪਾਏਬਿਸ੍ਰਾਮ॥
ਉਸ ਦੇ (ਜਨਮ ਮਰਨ ਦੇ) ਫੇਰੇ ਮੁੱਕ ਜਾਂਦੇ ਹਨ, (ਪ੍ਰਭੂ-ਚਰਨਾਂ ਵਿਚ) ਉਸ ਨੂੰ ਟਿਕਾਣਾ ਮਿਲ ਜਾਂਦਾ ਹੈ।
Reincarnation is ended, and eternal peace is found.
मिटि गए गवन पाए बिस्राम ॥
ਨਾਨਕਪ੍ਰਭਕੈਸਦਕੁਰਬਾਨ॥੮॥੧੧॥
ਹੇ ਨਾਨਕ! ਪ੍ਰਭੂ ਤੋਂ ਸਦਕੇ ਜਾਈਏ ॥੮॥੧੧॥
Nanak is forever a sacrifice to God. ||8||11||
नानक प्रभ कै सद कुरबान ॥८॥११॥
ਸੁਖੀਬਸੈਮਸਕੀਨੀਆਆਪੁਨਿਵਾਰਿਤਲੇ॥
ਗਰੀਬੀ ਸੁਭਾਉ ਵਾਲਾ ਬੰਦਾ ਆਪਾ-ਭਾਵ ਦੂਰ ਕਰ ਕੇ, ਤੇ ਨੀਵਾਂ ਰਹਿ ਕੇ ਸੁਖੀ ਵੱਸਦਾ ਹੈ,
The humble beings abide in peace; subduing egotism, they are meek.
सुखी बसै मसकीनीआ आपु निवारि तले ॥
ਬਡੇਬਡੇਅਹੰਕਾਰੀਆਨਾਨਕਗਰਬਿਗਲੇ॥੧॥
(ਪਰ) ਵੱਡੇ ਵੱਡੇ ਅਹੰਕਾਰੀ ਮਨੁੱਖ, ਹੇ ਨਾਨਕ! ਅਹੰਕਾਰ ਵਿਚ ਹੀ ਗਲ ਜਾਂਦੇ ਹਨ ॥੧॥
The very proud and arrogant persons, O Nanak, are consumed by their own pride. ||1||
बडे बडे अहंकारीआ नानक गरबि गले ॥१॥
ਅਸਟਪਦੀ॥
Ashtapadee:
असटपदी ॥
ਜਿਸਕੈਅੰਤਰਿਰਾਜਅਭਿਮਾਨੁ॥
ਜਿਸ ਮਨੁੱਖ ਦੇ ਮਨ ਵਿਚ ਰਾਜ ਦਾ ਮਾਣ ਹੈ,
One who has the pride of power within,
जिस कै अंतरि राज अभिमानु ॥
ਸੋਨਰਕਪਾਤੀਹੋਵਤਸੁਆਨੁ॥
ਉਹ ਕੁੱਤਾ ਨਰਕ ਵਿਚ ਪੈਣ ਦਾ ਸਜ਼ਾਵਾਰ ਹੁੰਦਾ ਹੈ।
shall dwell in hell, and become a dog.
सो नरकपाती होवत सुआनु ॥
ਜੋਜਾਨੈਮੈਜੋਬਨਵੰਤੁ॥
ਜੋ ਮਨੁੱਖ ਆਪਣੇ ਆਪ ਨੂੰ ਬੜਾ ਸੋਹਣਾ ਸਮਝਦਾ ਹੈ,
One who deems himself to have the beauty of youth,
जो जानै मै जोबनवंतु ॥
ਸੋਹੋਵਤਬਿਸਟਾਕਾਜੰਤੁ॥
ਉਹ ਵਿਸ਼ਟਾ ਦਾ ਹੀ ਕੀੜਾ ਹੁੰਦਾ ਹੈ (ਕਿਉਂਕਿ ਸਦਾ ਵਿਸ਼ੇ-ਵਿਕਾਰਾਂ ਦੇ ਗੰਦ ਵਿਚ ਪਿਆ ਰਹਿੰਦਾ ਹੈ)।
shall become a maggot in manure.
सो होवत बिसटा का जंतु ॥
ਆਪਸਕਉਕਰਮਵੰਤੁਕਹਾਵੈ॥
ਜੇਹੜਾ ਆਪਣੇ ਆਪ ਨੂੰ ਚੰਗੇ ਕੰਮ ਕਰਨ ਵਾਲਾ ਅਖਵਾਉਂਦਾ ਹੈ,
One who claims to act virtuously,
आपस कउ करमवंतु कहावै ॥
ਜਨਮਿਮਰੈਬਹੁਜੋਨਿਭ੍ਰਮਾਵੈ॥
ਉਹ ਸਦਾ ਜੰਮਦਾ ਮਰਦਾ ਹੈ, ਕਈ ਜੂਨਾਂ ਵਿਚ ਭਟਕਦਾ ਫਿਰਦਾ ਹੈ।
shall live and die, wandering through countless reincarnations.
जनमि मरै बहु जोनि भ्रमावै ॥
ਧਨਭੂਮਿਕਾਜੋਕਰੈਗੁਮਾਨੁ॥
ਜੋ ਮਨੁੱਖ ਧਨ ਤੇ ਧਰਤੀ (ਦੀ ਮਾਲਕੀ) ਦਾ ਅਹੰਕਾਰ ਕਰਦਾ ਹੈ,
One who takes pride in wealth and lands
धन भूमि का जो करै गुमानु ॥
ਸੋਮੂਰਖੁਅੰਧਾਅਗਿਆਨੁ॥
ਉਹ ਮੂਰਖ ਹੈ, ਅੰਨ੍ਹਾ ਹੈ, ਬੜਾ ਜਾਹਿਲ ਹੈ।
is a fool, blind and ignorant.
सो मूरखु अंधा अगिआनु ॥
ਕਰਿਕਿਰਪਾਜਿਸਕੈਹਿਰਦੈਗਰੀਬੀਬਸਾਵੈ॥
ਮੇਹਰ ਕਰ ਕੇ ਜਿਸ ਮਨੁੱਖ ਦੇ ਦਿਲ ਵਿਚ ਗਰੀਬੀ (ਸੁਭਾਉ) ਪਾਂਦਾ ਹੈ,
One whose heart is mercifully blessed with abiding humility,
करि किरपा जिस कै हिरदै गरीबी बसावै ॥
ਨਾਨਕਈਹਾਮੁਕਤੁਆਗੈਸੁਖੁਪਾਵੈ॥੧॥
ਹੇ ਨਾਨਕ! (ਉਹ ਮਨੁੱਖ) ਇਸ ਜ਼ਿੰਦਗੀ ਵਿਚ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਤੇ ਪਰਲੋਕ ਵਿਚ ਸੁਖ ਪਾਂਦਾ ਹੈ ॥੧॥
O Nanak, is liberated here, and obtains peace hereafter. ||1||
नानक ईहा मुकतु आगै सुखु पावै ॥१॥
ਧਨਵੰਤਾਹੋਇਕਰਿਗਰਬਾਵੈ॥
ਮਨੁੱਖ ਧਨ ਵਾਲਾ ਹੋ ਕੇ ਮਾਣ ਕਰਦਾ ਹੈ,
One who becomes wealthy and takes pride in it
धनवंता होइ करि गरबावै ॥
ਤ੍ਰਿਣਸਮਾਨਿਕਛੁਸੰਗਿਨਜਾਵੈ॥
(ਪਰ ਉਸ ਦੇ) ਨਾਲ (ਅੰਤ ਵੇਲੇ) ਇਕ ਤੀਲੇ ਜਿਤਨੀ ਭੀ ਕੋਈ ਚੀਜ਼ ਨਹੀਂ ਜਾਂਦੀ।
not even a piece of straw shall go along with him.
त्रिण समानि कछु संगि न जावै ॥
ਬਹੁਲਸਕਰਮਾਨੁਖਊਪਰਿਕਰੇਆਸ॥
ਬਹੁਤੇ ਲਸ਼ਕਰ ਅਤੇ ਮਨੁੱਖਾਂ ਉਤੇ ਬੰਦਾ ਆਸਾਂ ਲਾਈ ਰੱਖਦਾ ਹੈ,
He may place his hopes on a large army of men,
बहु लसकर मानुख ऊपरि करे आस ॥
ਪਲਭੀਤਰਿਤਾਕਾਹੋਇਬਿਨਾਸੁ॥
(ਪਰ) ਪਲਕ ਵਿਚ ਉਸ ਦਾ ਨਾਸ ਹੋ ਜਾਂਦਾ ਹੈ (ਤੇ ਉਹਨਾਂ ਵਿਚੋਂ ਕੋਈ ਭੀ ਸਹਾਈ ਨਹੀਂ ਹੁੰਦਾ)।
but he shall vanish in an instant.
पल भीतरि ता का होइ बिनासु ॥
ਸਭਤੇਆਪਜਾਨੈਬਲਵੰਤੁ॥
ਮਨੁੱਖ ਆਪਣੇ ਆਪ ਨੂੰ ਸਭ ਨਾਲੋਂ ਬਲੀ ਸਮਝਦਾ ਹੈ,
One who deems himself to be the strongest of all,
सभ ते आप जानै बलवंतु ॥
ਖਿਨਮਹਿਹੋਇਜਾਇਭਸਮੰਤੁ॥
(ਪਰ ਅੰਤ ਵੇਲੇ) ਇਕ ਖਿਣ ਵਿਚ (ਸੜ ਕੇ) ਸੁਆਹ ਹੋ ਜਾਂਦਾ ਹੈ।
in an instant, shall be reduced to ashes.
खिन महि होइ जाइ भसमंतु ॥
ਕਿਸੈਨਬਦੈਆਪਿਅਹੰਕਾਰੀ॥
(ਜੋ ਬੰਦਾ) ਆਪ (ਇਤਨਾ) ਅਹੰਕਾਰੀ ਹੋ ਜਾਂਦਾ ਹੈ ਕਿ ਕਿਸੇ ਦੀ ਭੀ ਪਰਵਾਹ ਨਹੀਂ ਕਰਦਾ,
One who thinks of no one else except his own prideful self
किसै न बदै आपि अहंकारी ॥
ਧਰਮਰਾਇਤਿਸੁਕਰੇਖੁਆਰੀ॥
ਧਰਮਰਾਜ (ਅੰਤ ਵੇਲੇ) ਉਸ ਦੀ ਮਿੱਟੀ ਪਲੀਤ ਕਰਦਾ ਹੈ।
the Righteous Judge of Dharma shall expose his disgrace.
धरम राइ तिसु करे खुआरी ॥
ਗੁਰਪ੍ਰਸਾਦਿਜਾਕਾਮਿਟੈਅਭਿਮਾਨੁ॥
ਸਤਿਗੁਰੂ ਦੀ ਦਇਆ ਨਾਲ ਜਿਸ ਦਾ ਅਹੰਕਾਰ ਮਿਟਦਾ ਹੈ,
One who, by Guru's Grace, eliminates his ego,
गुर प्रसादि जा का मिटै अभिमानु ॥
ਸੋਜਨੁਨਾਨਕਦਰਗਹਪਰਵਾਨੁ॥੨॥
ਉਹ ਮਨੁੱਖ, ਹੇ ਨਾਨਕ! ਪ੍ਰਭੂ ਦੀ ਦਰਗਾਹ ਵਿਚ ਕਬੂਲ ਹੁੰਦਾ ਹੈ ॥੨॥
O Nanak, becomes acceptable in the Court of the Lord. ||2||
सो जनु नानक दरगह परवानु ॥२॥
ਕੋਟਿਕਰਮਕਰੈਹਉਧਾਰੇ॥
(ਜੇ ਮਨੁੱਖ) ਕਰੋੜਾਂ (ਧਾਰਮਿਕ) ਕੰਮ ਕਰੇ (ਤੇ ਉਹਨਾਂ ਦਾ) ਅਹੰਕਾਰ (ਭੀ) ਕਰੇ,
If someone does millions of good deeds, while acting in ego,
कोटि करम करै हउ धारे ॥
ਸ੍ਰਮੁਪਾਵੈਸਗਲੇਬਿਰਥਾਰੇ॥
ਤਾਂ ਉਹ ਸਾਰੇ ਕੰਮ ਵਿਅਰਥ ਹਨ, (ਉਹਨਾਂ ਕੰਮਾਂ ਦਾ ਫਲ ਉਸ ਨੂੰ ਕੇਵਲ) ਥਕੇਵਾਂ (ਹੀ) ਮਿਲਦਾ ਹੈ।
he shall incur only trouble; all this is in vain.
स्रमु पावै सगले बिरथारे ॥
ਅਨਿਕਤਪਸਿਆਕਰੇਅਹੰਕਾਰ॥
ਅਨੇਕਾਂ ਤਪ ਦੇ ਸਾਧਨ ਕਰ ਕੇ ਜੇ ਇਹਨਾਂ ਦਾ ਮਾਣ ਕਰੇ,
If someone performs great penance, while acting in selfishness and conceit,
अनिक तपसिआ करे अहंकार ॥
ਨਰਕਸੁਰਗਫਿਰਿਫਿਰਿਅਵਤਾਰ॥
(ਤਾਂ ਉਹ ਭੀ) ਨਰਕਾਂ ਸੁਰਗਾਂ ਵਿਚ ਹੀ ਮੁੜ ਮੁੜ ਜੰਮਦਾ ਹੈ (ਭਾਵ, ਕਦੇ ਸੁਖ ਤੇ ਕਦੇ ਦੁਖ ਭੋਗਦਾ ਹੈ)।
he shall be reincarnated into heaven and hell, over and over again.
नरक सुरग फिरि फिरि अवतार ॥
ਅਨਿਕਜਤਨਕਰਿਆਤਮਨਹੀਦ੍ਰਵੈ॥
ਅਨੇਕਾਂ ਜਤਨ ਕੀਤਿਆਂ ਜੇ ਹਿਰਦਾ ਨਰਮ ਨਹੀਂ ਹੁੰਦਾ ਤਾਂ ਦੱਸੋ,
He makes all sorts of efforts, but his soul is still not softened
अनिक जतन करि आतम नही द्रवै ॥
ਹਰਿਦਰਗਹਕਹੁਕੈਸੇਗਵੈ॥
ਉਹ ਮਨੁੱਖ ਪ੍ਰਭੂ ਦੀ ਦਰਗਾਹ ਵਿਚ ਕਿਵੇਂ ਪਹੁੰਚ ਸਕਦਾ ਹੈ?
how can he go to the Court of the Lord?
हरि दरगह कहु कैसे गवै ॥
ਆਪਸਕਉਜੋਭਲਾਕਹਾਵੈ॥
ਜੋ ਮਨੁੱਖ ਆਪਣੇ ਆਪ ਨੂੰ ਨੇਕ ਅਖਵਾਉਂਦਾ ਹੈ,
One who calls himself good
आपस कउ जो भला कहावै ॥
ਤਿਸਹਿਭਲਾਈਨਿਕਟਿਨਆਵੈ॥
ਨੇਕੀ ਉਸ ਦੇ ਨੇੜੇ ਭੀ ਨਹੀਂ ਢੁੱਕਦੀ।
goodness shall not draw near him.
तिसहि भलाई निकटि न आवै ॥
ਸਰਬਕੀਰੇਨਜਾਕਾਮਨੁਹੋਇ॥
ਜਿਸ ਮਨੁੱਖ ਦਾ ਮਨ ਸਭਨਾਂ ਦੇ ਚਰਨਾਂ ਦੀ ਧੂੜ ਹੋ ਜਾਂਦਾ ਹੈ,
One whose mind is the dust of all
सरब की रेन जा का मनु होइ ॥
ਕਹੁਨਾਨਕਤਾਕੀਨਿਰਮਲਸੋਇ॥੩॥
ਆਖ, ਹੇ ਨਾਨਕ! ਉਸ ਮਨੁੱਖ ਦੀ ਸੋਹਣੀ ਸੋਭਾ ਖਿਲਰਦੀ ਹੈ ॥੩॥
- says Nanak, his reputation is spotlessly pure. ||3||
कहु नानक ता की निरमल सोइ ॥३॥
ਜਬਲਗੁਜਾਨੈਮੁਝਤੇਕਛੁਹੋਇ॥
ਮਨੁੱਖ ਜਦ ਤਕ ਇਹ ਸਮਝਦਾ ਹੈ ਕਿ ਮੈਥੋਂ ਕੁਝ ਹੋ ਸਕਦਾ ਹੈ,
As long as someone thinks that he is the one who acts,
जब लगु जानै मुझ ते कछु होइ ॥
ਤਬਇਸਕਉਸੁਖੁਨਾਹੀਕੋਇ॥
ਤਦ ਤਾਈਂ ਇਸ ਨੂੰ ਕੋਈ ਸੁਖ ਨਹੀਂ ਹੁੰਦਾ।
he shall have no peace.
तब इस कउ सुखु नाही कोइ ॥
ਜਬਇਹਜਾਨੈਮੈਕਿਛੁਕਰਤਾ॥
ਜਦ ਤਕ ਇਹ ਸਮਝਦਾ ਹੈ ਕਿ ਮੈਂ (ਆਪਣੇ ਬਲ ਨਾਲ) ਕੁਝ ਕਰਦਾ ਹਾਂ,
As long as this mortal thinks that he is the one who does things,
जब इह जानै मै किछु करता ॥
ਤਬਲਗੁਗਰਭਜੋਨਿਮਹਿਫਿਰਤਾ॥
ਤਦ ਤਕ (ਵੱਖਰਾ-ਪਨ ਦੇ ਕਾਰਣ) ਜੂਨਾਂ ਵਿਚ ਪਿਆ ਰਹਿੰਦਾ ਹੈ।
he shall wander in reincarnation through the womb.
तब लगु गरभ जोनि महि फिरता ॥
ਜਬਧਾਰੈਕੋਊਬੈਰੀਮੀਤੁ॥
ਜਦ ਤਕ ਮਨੁੱਖ ਕਿਸੇ ਨੂੰ ਵੈਰੀ ਤੇ ਕਿਸੇ ਨੂੰ ਮਿਤ੍ਰ ਸਮਝਦਾ ਹੈ,
As long as he considers one an enemy, and another a friend,
जब धारै कोऊ बैरी मीतु ॥
ਤਬਲਗੁਨਿਹਚਲੁਨਾਹੀਚੀਤੁ॥
ਤਦ ਤਕ ਇਸ ਦਾ ਮਨ ਟਿਕਾਣੇ ਨਹੀਂ ਆਉਂਦਾ।
his mind shall not come to rest.
तब लगु निहचलु नाही चीतु ॥
ਜਬਲਗੁਮੋਹਮਗਨਸੰਗਿਮਾਇ॥
ਜਦ ਤਕ ਬੰਦਾ ਮਾਇਆ ਦੇ ਮੋਹ ਵਿਚ ਗ਼ਰਕ ਰਹਿੰਦਾ ਹੈ,
As long as he is intoxicated with attachment to Maya,
जब लगु मोह मगन संगि माइ ॥
ਤਬਲਗੁਧਰਮਰਾਇਦੇਇਸਜਾਇ॥
ਤਦ ਤਕ ਇਸ ਨੂੰ ਧਰਮ-ਰਾਜ ਡੰਡ ਦੇਂਦਾ ਹੈ।
the Righteous Judge shall punish him.
तब लगु धरम राइ देइ सजाइ ॥
ਪ੍ਰਭਕਿਰਪਾਤੇਬੰਧਨਤੂਟੈ॥
(ਮਾਇਆ ਦੇ) ਬੰਧਨ ਪ੍ਰਭੂ ਦੀ ਮੇਹਰ ਨਾਲ ਟੁੱਟਦੇ ਹਨ,
By God's Grace, his bonds are shattered;
प्रभ किरपा ते बंधन तूटै ॥
ਗੁਰਪ੍ਰਸਾਦਿਨਾਨਕਹਉਛੂਟੈ॥੪॥
ਹੇ ਨਾਨਕ! ਮਨੁੱਖ ਦੀ ਹਉਮੈ ਗੁਰੂ ਦੀ ਕਿਰਪਾ ਨਾਲ ਮੁੱਕਦੀ ਹੈ ॥੪॥
by Guru's Grace, O Nanak, his ego is eliminated. ||4||
गुर प्रसादि नानक हउ छूटै ॥४॥
ਸਹਸਖਟੇਲਖਕਉਉਠਿਧਾਵੈ॥
(ਮਨੁੱਖ) ਹਜ਼ਾਰਾਂ (ਰੁਪਏ) ਕਮਾਉਂਦਾ ਹੈ ਤੇ ਲੱਖਾਂ (ਰੁਪਇਆਂ) ਦੀ ਖ਼ਾਤਰ ਉੱਠ ਦੌੜਦਾ ਹੈ;
Earning a thousand, he runs after a hundred thousand.
सहस खटे लख कउ उठि धावै ॥
ਤ੍ਰਿਪਤਿਨਆਵੈਮਾਇਆਪਾਛੈਪਾਵੈ॥
ਮਾਇਆ ਜਮ੍ਹਾ ਕਰੀ ਜਾਂਦਾ ਹੈ, (ਪਰ) ਰੱਜਦਾ ਨਹੀਂ।
Satisfaction is not obtained by chasing after Maya.
त्रिपति न आवै माइआ पाछै पावै ॥
ਅਨਿਕਭੋਗਬਿਖਿਆਕੇਕਰੈ॥
ਮਾਇਆ ਦੀਆਂ ਅਨੇਕਾਂ ਮੌਜਾਂ ਮਾਣਦਾ ਹੈ,
He may enjoy all sorts of corrupt pleasures,
अनिक भोग बिखिआ के करै ॥
ਨਹਤ੍ਰਿਪਤਾਵੈਖਪਿਖਪਿਮਰੈ॥
ਤਸੱਲੀ ਨਹੀਂ ਸੁ ਹੁੰਦੀ, (ਭੋਗਾਂ ਦੇ ਮਗਰ ਹੋਰ ਭੱਜਦਾ ਹੈ ਤੇ) ਬੜਾ ਦੁੱਖੀ ਹੁੰਦਾ ਹੈ।
but he is still not satisfied; he indulges again and again, wearing himself out, until he dies.
नह त्रिपतावै खपि खपि मरै ॥
ਬਿਨਾਸੰਤੋਖਨਹੀਕੋਊਰਾਜੈ॥
ਜੇ ਅੰਦਰ ਸੰਤੋਖ ਨਾਹ ਹੋਵੇ, ਤਾਂ ਕੋਈ (ਮਨੁੱਖ) ਰੱਜਦਾ ਨਹੀਂ,
Without contentment, no one is satisfied.
बिना संतोख नही कोऊ राजै ॥
ਸੁਪਨਮਨੋਰਥਬ੍ਰਿਥੇਸਭਕਾਜੈ॥
ਜਿਵੇਂ ਸੁਫ਼ਨਿਆਂ ਤੋਂ ਕੋਈ ਲਾਭ ਨਹੀਂ ਹੁੰਦਾ, ਤਿਵੇਂ (ਸੰਤੋਖ-ਹੀਣ ਮਨੁੱਖ ਦੇ) ਸਾਰੇ ਕੰਮ ਤੇ ਖ਼ਾਹਸ਼ਾਂ ਵਿਅਰਥ ਹਨ।
Like the objects in a dream, all his efforts are in vain.
सुपन मनोरथ ब्रिथे सभ काजै ॥
ਨਾਮਰੰਗਿਸਰਬਸੁਖੁਹੋਇ॥
ਪ੍ਰਭੂ ਦੇ ਨਾਮ ਦੀ ਮੌਜ ਵਿਚ (ਹੀ) ਸਾਰਾ ਸੁਖ ਹੈ,
Through the love of the Naam, all peace is obtained.
नाम रंगि सरब सुखु होइ ॥
ਬਡਭਾਗੀਕਿਸੈਪਰਾਪਤਿਹੋਇ॥
(ਅਤੇ ਇਹ ਸੁਖ) ਕਿਸੇ ਵੱਡੇ ਭਾਗਾਂ ਵਾਲੇ ਨੂੰ ਮਿਲਦਾ ਹੈ।
Only a few obtain this, by great good fortune.
बडभागी किसै परापति होइ ॥
ਕਰਨਕਰਾਵਨਆਪੇਆਪਿ॥
(ਜੋ) ਪ੍ਰਭੂ ਆਪ ਹੀ ਸਭ ਕੁਝ ਕਰਨ ਦੇ ਤੇ (ਜੀਵਾਂ ਪਾਸੋਂ) ਕਰਾਉਣ ਦੇ ਸਮਰੱਥ ਹੈ,
He Himself is Himself the Cause of causes.
करन करावन आपे आपि ॥
ਸਦਾਸਦਾਨਾਨਕਹਰਿਜਾਪਿ॥੫॥
ਹੇ ਨਾਨਕ! ਉਸ ਪ੍ਰਭੂ ਨੂੰ ਸਦਾ ਸਿਮਰ ॥੫॥
Forever and ever, O Nanak, chant the Lord's Name. ||5||
सदा सदा नानक हरि जापि ॥५॥
ਕਰਨਕਰਾਵਨਕਰਨੈਹਾਰੁ॥
ਪ੍ਰਭੂ ਆਪ ਹੀ ਸਭ ਕੁਝ ਕਰਨ ਜੋਗਾ ਹੈ ਤੇ (ਜੀਵਾਂ ਪਾਸੋਂ) ਕਰਾਉਣ ਜੋਗਾ ਹੈ।
The Doer, the Cause of causes, is the Creator Lord.
करन करावन करनैहारु ॥
ਇਸਕੈਹਾਥਿਕਹਾਬੀਚਾਰੁ॥
ਵਿਚਾਰ ਕੇ ਵੇਖ ਲੈ, ਇਸ ਜੀਵ ਦੇ ਹੱਥ ਕੁਝ ਭੀ ਨਹੀਂ ਹੈ।
What deliberations are in the hands of mortal beings?
इस कै हाथि कहा बीचारु ॥
ਜੈਸੀਦ੍ਰਿਸਟਿਕਰੇਤੈਸਾਹੋਇ॥
ਪ੍ਰਭੂ ਜਿਹੋ ਜਿਹੀ ਨਜ਼ਰ (ਬੰਦੇ ਵਲ) ਕਰਦਾ ਹੈ (ਬੰਦਾ) ਉਹੋ ਜਿਹਾ ਬਣ ਜਾਂਦਾ ਹੈ,
As God casts His Glance of Grace, they come to be.
जैसी द्रिसटि करे तैसा होइ ॥
ਆਪੇਆਪਿਆਪਿਪ੍ਰਭੁਸੋਇ॥
ਉਹ ਪ੍ਰਭੂ ਆਪ ਹੀ ਆਪ ਹੈ।
God Himself, of Himself, is unto Himself.
आपे आपि आपि प्रभु सोइ ॥
ਜੋਕਿਛੁਕੀਨੋਸੁਅਪਨੈਰੰਗਿ॥
ਜੋ ਕੁਝ ਉਸ ਬਣਾਇਆ ਹੈ ਆਪਣੀ ਮੌਜ ਵਿਚ ਬਣਾਇਆ ਹੈ;
Whatever He created, was by His Own Pleasure.
जो किछु कीनो सु अपनै रंगि ॥
ਸਭਤੇਦੂਰਿਸਭਹੂਕੈਸੰਗਿ॥
ਸਭ ਜੀਵਾਂ ਦੇ ਅੰਗ-ਸੰਗ ਭੀ ਹੈ ਤੇ ਸਭ ਤੋਂ ਵੱਖਰਾ ਭੀ ਹੈ।
He is far from all, and yet with all.
सभ ते दूरि सभहू कै संगि ॥
ਬੂਝੈਦੇਖੈਕਰੈਬਿਬੇਕ॥
ਪ੍ਰਭੂ ਸਭ ਕੁਝ ਸਮਝਦਾ ਹੈ, ਵੇਖਦਾ ਹੈ ਤੇ ਪਛਾਣਦਾ ਹੈ,
He understands, He sees, and He passes judgment.
बूझै देखै करै बिबेक ॥
ਆਪਹਿਏਕਆਪਹਿਅਨੇਕ॥
ਉਹ ਆਪ ਹੀ ਇੱਕ ਹੈ ਤੇ ਆਪ ਹੀ ਅਨੇਕ (ਰੂਪ) ਧਾਰ ਰਿਹਾ ਹੈ।
He Himself is the One, and He Himself is the many.
आपहि एक आपहि अनेक ॥
ਮਰੈਨਬਿਨਸੈਆਵੈਨਜਾਇ॥
ਉਹ ਨਾਹ ਕਦੇ ਮਰਦਾ ਹੈ ਨ ਬਿਨਸਦਾ ਹੈ; ਨਾਹ ਜੰਮਦਾ ਹੈ ਨ ਮਰਦਾ ਹੈ;
He does not die or perish; He does not come or go.
मरै न बिनसै आवै न जाइ ॥
ਨਾਨਕਸਦਹੀਰਹਿਆਸਮਾਇ॥੬॥
ਹੇ ਨਾਨਕ! ਪ੍ਰਭੂ ਸਦਾ ਹੀ ਆਪਣੇ ਆਪ ਵਿਚ ਟਿਕਿਆ ਰਹਿੰਦਾ ਹੈ ॥੬॥
O Nanak, He remains forever All-pervading. ||6||
नानक सद ही रहिआ समाइ ॥६॥
ਆਪਿਉਪਦੇਸੈਸਮਝੈਆਪਿ॥
ਆਪ ਹੀ ਸਿੱਖਿਆ ਦੇਂਦਾ ਹੈ ਤੇ ਆਪ ਹੀ (ਉਸ ਸਿੱਖਿਆ ਨੂੰ) ਸਮਝਦਾ ਹੈ,
He Himself instructs, and He Himself learns.
आपि उपदेसै समझै आपि ॥
ਆਪੇਰਚਿਆਸਭਕੈਸਾਥਿ॥
ਕਿਉਂਕਿ ਪ੍ਰਭੂ ਆਪ ਹੀ ਸਭ ਜੀਵਾਂ ਦੇ ਨਾਲ ਮਿਲਿਆ ਹੋਇਆ ਹੈ।
He Himself mingles with all.
आपे रचिआ सभ कै साथि ॥
ਆਪਿਕੀਨੋਆਪਨਬਿਸਥਾਰੁ॥
ਆਪਣਾ ਖਿਲਾਰਾ ਉਸ ਨੇ ਆਪ ਹੀ ਬਣਾਇਆ ਹੈ,
He Himself created His own expanse.
आपि कीनो आपन बिसथारु ॥
ਸਭੁਕਛੁਉਸਕਾਓਹੁਕਰਨੈਹਾਰੁ॥
(ਜਗਤ ਦੀ) ਹਰੇਕ ਸ਼ੈ ਉਸ ਦੀ ਬਣਾਈ ਹੋਈ ਹੈ, ਉਹ ਬਨਾਉਣ ਜੋਗਾ ਹੈ।
All things are His; He is the Creator.
सभु कछु उस का ओहु करनैहारु ॥
ਉਸਤੇਭਿੰਨਕਹਹੁਕਿਛੁਹੋਇ॥
ਦੱਸੋ, ਉਸ ਤੋਂ ਵੱਖਰਾ ਕੁਝ ਹੋ ਸਕਦਾ ਹੈ?
Without Him, what could be done?
उस ते भिंन कहहु किछु होइ ॥
ਥਾਨਥਨੰਤਰਿਏਕੈਸੋਇ॥
ਹਰ ਥਾਂ ਉਹ ਪ੍ਰਭੂ ਆਪ ਹੀ (ਮੌਜੂਦ) ਹੈ।
In the spaces and interspaces, He is the One.
थान थनंतरि एकै सोइ ॥
ਅਪੁਨੇਚਲਿਤਆਪਿਕਰਣੈਹਾਰੁ॥
ਆਪਣੇ ਖੇਲ ਆਪ ਹੀ ਕਰਨ ਜੋਗਾ ਹੈ,
In His own play, He Himself is the Actor.
अपुने चलित आपि करणैहारु ॥
ਕਉਤਕਕਰੈਰੰਗਆਪਾਰ॥
ਬੇਅੰਤ ਰੰਗਾਂ ਦੇ ਤਮਾਸ਼ੇ ਕਰਦਾ ਹੈ।
He produces His plays with infinite variety.
कउतक करै रंग आपार ॥
ਮਨਮਹਿਆਪਿਮਨਅਪੁਨੇਮਾਹਿ॥
(ਜੀਵਾਂ ਦੇ) ਮਨ ਵਿਚ ਆਪ ਵੱਸ ਰਿਹਾ ਹੈ, (ਜੀਵਾਂ ਨੂੰ) ਆਪਣੇ ਮਨ ਵਿਚ ਟਿਕਾਈ ਬੈਠਾ ਹੈ;
He Himself is in the mind, and the mind is in Him.
मन महि आपि मन अपुने माहि ॥
ਨਾਨਕਕੀਮਤਿਕਹਨੁਨਜਾਇ॥੭॥
ਹੇ ਨਾਨਕ! ਉਸ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ ॥੭॥
O Nanak, His worth cannot be estimated. ||7||
नानक कीमति कहनु न जाइ ॥७॥
ਸਤਿਸਤਿਸਤਿਪ੍ਰਭੁਸੁਆਮੀ॥
(ਸਭ ਦਾ) ਮਾਲਕ ਪ੍ਰਭੂ ਸਦਾ ਹੀ ਕਾਇਮ ਰਹਿਣ ਵਾਲਾ ਹੈ-
True, True, True is God, our Lord and Master.
सति सति सति प्रभु सुआमी ॥
ਗੁਰਪਰਸਾਦਿਕਿਨੈਵਖਿਆਨੀ॥
ਗੁਰੂ ਦੀ ਮੇਹਰ ਨਾਲ ਕਿਸੇ ਵਿਰਲੇ ਨੇ (ਇਹ ਗੱਲ) ਦੱਸੀ ਹੈ।
By Guru's Grace, some speak of Him.
गुर परसादि किनै वखिआनी ॥
ਸਚੁਸਚੁਸਚੁਸਭੁਕੀਨਾ॥
ਜੋ ਕੁਝ ਉਸ ਨੇ ਬਣਾਇਆ ਹੈ ਉਹ ਭੀ ਮੁਕੰਮਲ ਹੈ (ਭਾਵ, ਅਧੂਰਾ ਨਹੀਂ)
True, True, True is the Creator of all.
सचु सचु सचु सभु कीना ॥
ਕੋਟਿਮਧੇਕਿਨੈਬਿਰਲੈਚੀਨਾ॥
ਇਹ ਗੱਲ ਕ੍ਰੋੜਾਂ ਵਿਚੋਂ ਕਿਸੇ ਵਿਰਲੇ ਨੇ ਪਛਾਣੀ ਹੈ।
Out of millions, scarcely anyone knows Him.
कोटि मधे किनै बिरलै चीना ॥
ਭਲਾਭਲਾਭਲਾਤੇਰਾਰੂਪੁ॥
ਤੇਰਾ ਰੂਪ ਕਿਆ ਪਿਆਰਾ ਪਿਆਰਾ ਹੈ!
Beautiful, Beautiful, Beautiful is Your Sublime Form.
भला भला भला तेरा रूपु ॥
ਅਤਿਸੁੰਦਰਅਪਾਰਅਨੂਪ॥
ਹੇ ਅੱਤ ਸੋਹਣੇ, ਬੇਅੰਤ ਤੇ ਬੇ-ਮਿਸਾਲ ਪ੍ਰਭੂ!
You are Exquisitely Beautiful, Infinite and Incomparable.
अति सुंदर अपार अनूप ॥
ਨਿਰਮਲਨਿਰਮਲਨਿਰਮਲਤੇਰੀਬਾਣੀ॥
ਤੇਰੀ ਬੋਲੀ ਭੀ ਮਿੱਠੀ ਮਿੱਠੀ ਹੈ,
Pure, Pure, Pure is the Word of Your Bani,
निरमल निरमल निरमल तेरी बाणी ॥
ਘਟਿਘਟਿਸੁਨੀਸ੍ਰਵਨਬਖੵਾਣੀ॥
ਹਰੇਕ ਸਰੀਰ ਵਿਚ ਕੰਨਾਂ ਦੀ ਰਾਹੀਂ ਸੁਣੀ ਜਾ ਰਹੀ ਹੈ, ਤੇ ਜੀਭ ਨਾਲ ਉੱਚਾਰੀ ਜਾ ਰਹੀ ਹੈ (ਭਾਵ, ਹਰੇਕ ਸਰੀਰ ਵਿਚ ਤੂੰ ਆਪ ਹੀ ਬੋਲ ਰਿਹਾ ਹੈਂ)।
heard in each and every heart, spoken to the ears.
घटि घटि सुनी स्रवन बख्याणी ॥
ਪਵਿਤ੍ਰਪਵਿਤ੍ਰਪਵਿਤ੍ਰਪੁਨੀਤ॥
ਉਹ ਪਵਿਤ੍ਰ ਹੀ ਪਵਿਤ੍ਰ ਹੋ ਜਾਂਦਾ ਹੈ,
Holy, Holy, Holy and Sublimely Pure
पवित्र पवित्र पवित्र पुनीत ॥
ਨਾਮੁਜਪੈਨਾਨਕਮਨਿਪ੍ਰੀਤਿ॥੮॥੧੨॥
ਹੇ ਨਾਨਕ! (ਜੋ ਅਜੇਹੇ ਪ੍ਰਭੂ ਦਾ) ਨਾਮ ਪ੍ਰੀਤ ਨਾਲ ਮਨ ਵਿਚ ਜਪਦਾ ਹੈ ॥੮॥੧੨॥
- chant the Naam, O Nanak, with heart-felt love. ||8||12||
नामु जपै नानक मनि प्रीति ॥८॥१२॥
ਸੰਤਸਰਨਿਜੋਜਨੁਪਰੈਸੋਜਨੁਉਧਰਨਹਾਰੁ॥
ਜੋ ਮਨੁੱਖ ਸੰਤਾਂ ਦੀ ਸਰਨ ਪੈਂਦਾ ਹੈ, ਉਹ ਮਾਇਆ ਦੇ ਬੰਧਨਾਂ ਤੋਂ ਬਚ ਜਾਂਦਾ ਹੈ;
One who seeks the Sanctuary of the Saints shall be saved.
संत सरनि जो जनु परै सो जनु उधरनहारु ॥
ਸੰਤਕੀਨਿੰਦਾਨਾਨਕਾਬਹੁਰਿਬਹੁਰਿਅਵਤਾਰ॥੧॥
(ਪਰ) ਹੇ ਨਾਨਕ! ਸੰਤਾਂ ਦੀ ਨਿੰਦਿਆ ਕਰਨ ਨਾਲ ਮੁੜ ਮੁੜ ਜੰਮੀਦਾ ਹੈ (ਭਾਵ, ਜਨਮ ਮਰਨ ਦੇ ਚੱਕ੍ਰ ਵਿਚ ਪੈ ਜਾਈਦਾ ਹੈ) ॥੧॥
One who slanders the Saints, O Nanak, shall be reincarnated over and over again. ||1||
संत की निंदा नानका बहुरि बहुरि अवतार ॥१॥
ਅਸਟਪਦੀ॥
Ashtapadee:
असटपदी ॥
ਸੰਤਕੈਦੂਖਨਿਆਰਜਾਘਟੈ॥
ਸੰਤ ਦੀ ਨਿੰਦਿਆ ਕਰਨ ਨਾਲ (ਮਨੁੱਖ ਦੀ) ਉਮਰ (ਵਿਅਰਥ ਹੀ) ਗੁਜ਼ਰਦੀ ਜਾਂਦੀ ਹੈ,
Slandering the Saints, one's life is cut short.
संत कै दूखनि आरजा घटै ॥
ਸੰਤਕੈਦੂਖਨਿਜਮਤੇਨਹੀਛੁਟੈ॥
(ਕਿਉਂਕਿ) ਸੰਤ ਦੀ ਨਿੰਦਿਆ ਕੀਤਿਆਂ ਮਨੁੱਖ ਜਮਾਂ ਤੋਂ ਬਚ ਨਹੀਂ ਸਕਦਾ।
Slandering the Saints, one shall not escape the Messenger of Death.
संत कै दूखनि जम ते नही छुटै ॥
ਸੰਤਕੈਦੂਖਨਿਸੁਖੁਸਭੁਜਾਇ॥
ਸੰਤ ਦੀ ਨਿੰਦਿਆ ਕੀਤਿਆਂ ਸਾਰਾ (ਹੀ) ਸੁਖ (ਨਾਸ ਹੋ) ਜਾਂਦਾ ਹੈ,
Slandering the Saints, all happiness vanishes.
संत कै दूखनि सुखु सभु जाइ ॥
ਸੰਤਕੈਦੂਖਨਿਨਰਕਮਹਿਪਾਇ॥
ਅਤੇ ਮਨੁੱਖ ਨਰਕ ਵਿਚ (ਭਾਵ, ਘੋਰ ਦੁਖਾਂ ਵਿਚ) ਪੈ ਜਾਂਦਾ ਹੈ।
Slandering the Saints, one falls into hell.
संत कै दूखनि नरक महि पाइ ॥
ਸੰਤਕੈਦੂਖਨਿਮਤਿਹੋਇਮਲੀਨ॥
ਸੰਤ ਦੀ ਨਿੰਦਿਆ ਕਰਨ ਨਾਲ (ਮਨੁੱਖ ਦੀ) ਮਤਿ ਮੈਲੀ ਹੋ ਜਾਂਦੀ ਹੈ,
Slandering the Saints, the intellect is polluted.
संत कै दूखनि मति होइ मलीन ॥
ਸੰਤਕੈਦੂਖਨਿਸੋਭਾਤੇਹੀਨ॥
ਤੇ (ਜਗਤ ਵਿਚ) ਮਨੁੱਖ ਸੋਭਾ ਤੋਂ ਸੱਖਣਾ ਰਹਿ ਜਾਂਦਾ ਹੈ।
Slandering the Saints, one's reputation is lost.
संत कै दूखनि सोभा ते हीन ॥
ਸੰਤਕੇਹਤੇਕਉਰਖੈਨਕੋਇ॥
ਸੰਤ ਦੇ ਫਿਟਕਾਰੇ ਹੋਏ ਬੰਦੇ ਦੀ ਕੋਈ ਮਨੁੱਖ ਸਹੈਤਾ ਨਹੀਂ ਕਰ ਸਕਦਾ,
One who is cursed by a Saint cannot be saved.
संत के हते कउ रखै न कोइ ॥
ਸੰਤਕੈਦੂਖਨਿਥਾਨਭ੍ਰਸਟੁਹੋਇ॥
(ਕਿਉਂਕਿ) ਸੰਤ ਦੀ ਨਿੰਦਾ ਕੀਤਿਆਂ (ਨਿੰਦਕ ਦਾ) ਹਿਰਦਾ ਗੰਦਾ ਹੋ ਜਾਂਦਾ ਹੈ।
Slandering the Saints, one's place is defiled.
संत कै दूखनि थान भ्रसटु होइ ॥
ਸੰਤਕ੍ਰਿਪਾਲਕ੍ਰਿਪਾਜੇਕਰੈ॥
(ਪਰ) ਜੇ ਕ੍ਰਿਪਾਲ ਸੰਤ ਆਪ ਕਿਰਪਾ ਕਰੇ,
But if the Compassionate Saint shows His Kindness,
संत क्रिपाल क्रिपा जे करै ॥
ਨਾਨਕਸੰਤਸੰਗਿਨਿੰਦਕੁਭੀਤਰੈ॥੧॥
ਤਾਂ ਹੇ ਨਾਨਕ! ਸੰਤ ਦੀ ਸੰਗਤਿ ਵਿਚ ਨਿੰਦਕ ਭੀ (ਪਾਪਾਂ ਤੋਂ) ਬਚ ਜਾਂਦਾ ਹੈ ॥੧॥
O Nanak, in the Company of the Saints, the slanderer may still be saved. ||1||
नानक संतसंगि निंदकु भी तरै ॥१॥
ਸੰਤਕੇਦੂਖਨਤੇਮੁਖੁਭਵੈ॥
ਸੰਤ ਦੀ ਨਿੰਦਾ ਕਰਨ ਨਾਲ (ਨਿੰਦਕ ਦਾ) ਚੇਹਰਾ ਹੀ ਭ੍ਰਸ਼ਟਿਆ ਜਾਂਦਾ ਹੈ,
Slandering the Saints, one becomes a wry-faced malcontent.
संत के दूखन ते मुखु भवै ॥
ਸੰਤਨਕੈਦੂਖਨਿਕਾਗਜਿਉਲਵੈ॥
(ਤੇ ਨਿੰਦਕ) (ਥਾਂ ਥਾਂ) ਕਾਂ ਵਾਂਗ ਲਉਂ ਲਉਂ ਕਰਦਾ ਹੈ (ਨਿੰਦਾ ਦੇ ਬਚਨ ਬੋਲਦਾ ਫਿਰਦਾ ਹੈ)।
Slandering the Saints, one croaks like a raven.
संतन कै दूखनि काग जिउ लवै ॥
ਸੰਤਨਕੈਦੂਖਨਿਸਰਪਜੋਨਿਪਾਇ॥
ਸੰਤ ਦੀ ਨਿੰਦਾ ਕੀਤਿਆਂ (ਖੋਟਾ ਸੁਭਾਉ ਬਣ ਜਾਣ ਤੇ) ਮਨੁੱਖ ਸੱਪ ਦੀ ਜੂਨੇ ਜਾ ਪੈਂਦਾ ਹੈ,
Slandering the Saints, one is reincarnated as a snake.
संतन कै दूखनि सरप जोनि पाइ ॥
ਸੰਤਕੈਦੂਖਨਿਤ੍ਰਿਗਦਜੋਨਿਕਿਰਮਾਇ॥
ਤੇ, ਕਿਰਮ ਆਦਿਕ ਨਿੱਕੀਆਂ ਜੂਨਾਂ ਵਿਚ (ਭਟਕਦਾ ਹੈ)।
Slandering the Saints, one is reincarnated as a wiggling worm.
संत कै दूखनि त्रिगद जोनि किरमाइ ॥
ਸੰਤਨਕੈਦੂਖਨਿਤ੍ਰਿਸਨਾਮਹਿਜਲੈ॥
ਸੰਤ ਦੀ ਨਿੰਦਿਆ ਦੇ ਕਾਰਨ (ਨਿੰਦਕ) ਤ੍ਰਿਸਨਾ (ਦੀ ਅੱਗ) ਵਿਚ ਸੜਦਾ ਭੁੱਜਦਾ ਹੈ,
Slandering the Saints, one burns in the fire of desire.
संतन कै दूखनि त्रिसना महि जलै ॥
ਸੰਤਕੈਦੂਖਨਿਸਭੁਕੋਛਲੈ॥
ਤੇ, ਹਰੇਕ ਮਨੁੱਖ ਨੂੰ ਧੋਖਾ ਦੇਂਦਾ ਫਿਰਦਾ ਹੈ।
Slandering the Saints, one tries to deceive everyone.
संत कै दूखनि सभु को छलै ॥
ਸੰਤਕੈਦੂਖਨਿਤੇਜੁਸਭੁਜਾਇ॥
ਸੰਤ ਦੀ ਨਿੰਦਿਆ ਕੀਤਿਆਂ ਮਨੁੱਖ ਦਾ ਸਾਰਾ ਤੇਜ ਪ੍ਰਤਾਪ ਹੀ ਨਸ਼ਟ ਹੋ ਜਾਂਦਾ ਹੈ,
Slandering the Saints, all one's influence vanishes.
संत कै दूखनि तेजु सभु जाइ ॥
ਸੰਤਕੈਦੂਖਨਿਨੀਚੁਨੀਚਾਇ॥
ਅਤੇ (ਨਿੰਦਕ) ਮਹਾ ਨੀਚ ਬਣ ਜਾਂਦਾ ਹੈ।
Slandering the Saints, one becomes the lowest of the low.
संत कै दूखनि नीचु नीचाइ ॥
ਸੰਤਦੋਖੀਕਾਥਾਉਕੋਨਾਹਿ॥
ਸੰਤਾਂ ਦੀ ਨਿੰਦਾ ਕਰਨ ਵਾਲਿਆਂ ਦਾ ਕੋਈ ਆਸਰਾ ਨਹੀਂ ਰਹਿੰਦਾ;
For the slanderer of the Saint, there is no place of rest.
संत दोखी का थाउ को नाहि ॥
ਨਾਨਕਸੰਤਭਾਵੈਤਾਓਇਭੀਗਤਿਪਾਹਿ॥੨॥
(ਹਾਂ) ਹੇ ਨਾਨਕ! ਜੇ ਸੰਤਾਂ ਨੂੰ ਭਾਵੇ ਤਾਂ ਉਹ ਨਿੰਦਕ ਭੀ ਚੰਗੀ ਅਵਸਥਾ ਤੇ ਅੱਪੜ ਜਾਂਦੇ ਹਨ ॥੨॥
O Nanak, if it pleases the Saint, even then, he may be saved. ||2||
नानक संत भावै ता ओइ भी गति पाहि ॥२॥
ਸੰਤਕਾਨਿੰਦਕੁਮਹਾਅਤਤਾਈ॥
ਸੰਤ ਦੀ ਨਿੰਦਿਆ ਕਰਨ ਵਾਲਾ ਸਦਾ ਅੱਤ ਚੁੱਕੀ ਰੱਖਦਾ ਹੈ,
The slanderer of the Saint is the worst evil-doer.
संत का निंदकु महा अतताई ॥
ਸੰਤਕਾਨਿੰਦਕੁਖਿਨੁਟਿਕਨੁਨਪਾਈ॥
ਤੇ ਇਕ ਪਲਕ ਭਰ ਭੀ (ਅੱਤ ਚੁੱਕਣ ਵਲੋਂ) ਆਰਾਮ ਨਹੀਂ ਲੈਂਦਾ।
The slanderer of the Saint has not even a moment's rest.
संत का निंदकु खिनु टिकनु न पाई ॥
ਸੰਤਕਾਨਿੰਦਕੁਮਹਾਹਤਿਆਰਾ॥
ਸੰਤ ਦਾ ਨਿੰਦਕ ਵੱਡਾ ਜ਼ਾਲਮ ਬਣ ਜਾਂਦਾ ਹੈ,
The slanderer of the Saint is a brutal butcher.
संत का निंदकु महा हतिआरा ॥
ਸੰਤਕਾਨਿੰਦਕੁਪਰਮੇਸੁਰਿਮਾਰਾ॥
ਤੇ ਰੱਬ ਵਲੋਂ ਫਿਟਕਾਰਿਆ ਜਾਂਦਾ ਹੈ।
The slanderer of the Saint is cursed by the Transcendent Lord.
संत का निंदकु परमेसुरि मारा ॥
ਸੰਤਕਾਨਿੰਦਕੁਰਾਜਤੇਹੀਨੁ॥
ਸੰਤ ਦਾ ਨਿੰਦਕ ਰਾਜ (ਭਾਵ, ਦੁਨੀਆ ਦੇ ਸੁਖਾਂ) ਤੋਂ ਵਾਂਜਿਆਂ ਰਹਿੰਦਾ ਹੈ,
The slanderer of the Saint has no kingdom.
संत का निंदकु राज ते हीनु ॥
ਸੰਤਕਾਨਿੰਦਕੁਦੁਖੀਆਅਰੁਦੀਨੁ॥
(ਸਦਾ) ਦੁਖੀ ਤੇ ਆਤੁਰ ਰਹਿੰਦਾ ਹੈ।
The slanderer of the Saint becomes miserable and poor.
संत का निंदकु दुखीआ अरु दीनु ॥
ਸੰਤਕੇਨਿੰਦਕਕਉਸਰਬਰੋਗ॥
ਸੰਤਾਂ ਦੀ ਨਿੰਦਿਆ ਕਰਨ ਵਾਲੇ ਨੂੰ ਸਾਰੇ ਰੋਗ ਵਿਆਪਦੇ ਹਨ,
The slanderer of the Saint contracts all diseases.
संत के निंदक कउ सरब रोग ॥
ਸੰਤਕੇਨਿੰਦਕਕਉਸਦਾਬਿਜੋਗ॥
(ਕਿਉਂਕਿ) ਉਸ ਨੂੰ (ਸੁਖਾਂ ਦੇ ਸੋਮੇ ਪ੍ਰਭੂ ਤੋਂ) ਸਦਾ ਵਿਛੋੜਾ ਰਹਿੰਦਾ ਹੈ।
The slanderer of the Saint is forever separated.
संत के निंदक कउ सदा बिजोग ॥
ਸੰਤਕੀਨਿੰਦਾਦੋਖਮਹਿਦੋਖੁ॥
ਸੰਤਾਂ ਦੀ ਨਿੰਦਿਆ ਕਰਨੀ ਬਹੁਤ ਹੀ ਮਾੜਾ ਕੰਮ ਹੈ।
To slander a Saint is the worst sin of sins.
संत की निंदा दोख महि दोखु ॥
ਨਾਨਕਸੰਤਭਾਵੈਤਾਉਸਕਾਭੀਹੋਇਮੋਖੁ॥੩॥
ਹੇ ਨਾਨਕ! ਜੇ ਸੰਤਾਂ ਨੂੰ ਭਾਵੇ ਤਾਂ ਉਸ (ਨਿੰਦਕ) ਦਾ ਭੀ (ਨਿੰਦਿਆ ਤੋਂ) ਛੁਟਕਾਰਾ ਹੋ ਜਾਂਦਾ ਹੈ ॥੩॥
O Nanak, if it pleases the Saint, then even this one may be liberated. ||3||
नानक संत भावै ता उस का भी होइ मोखु ॥३॥
ਸੰਤਕਾਦੋਖੀਸਦਾਅਪਵਿਤੁ॥
ਸੰਤ ਦਾ ਨਿੰਦਕ ਸਦਾ ਮੈਲੇ ਮਨ ਵਾਲਾ ਹੈ,
The slanderer of the Saint is forever impure.
संत का दोखी सदा अपवितु ॥
ਸੰਤਕਾਦੋਖੀਕਿਸੈਕਾਨਹੀਮਿਤੁ॥
(ਤਾਹੀਏਂ) ਉਹ (ਕਦੇ) ਕਿਸੇ ਦਾ ਸੱਜਣ ਨਹੀਂ ਬਣਦਾ।
The slanderer of the Saint is nobody's friend.
संत का दोखी किसै का नही मितु ॥
ਸੰਤਕੇਦੋਖੀਕਉਡਾਨੁਲਾਗੈ॥
(ਅੰਤ ਵੇਲੇ) ਸੰਤ ਦੇ ਨਿੰਦਕ ਨੂੰ (ਧਰਮਰਾਜ ਤੋਂ) ਸਜ਼ਾ ਮਿਲਦੀ ਹੈ,
The slanderer of the Saint shall be punished.
संत के दोखी कउ डानु लागै ॥
ਸੰਤਕੇਦੋਖੀਕਉਸਭਤਿਆਗੈ॥
ਤੇ ਸਾਰੇ ਉਸ ਦਾ ਸਾਥ ਛੱਡ ਜਾਂਦੇ ਹਨ।
The slanderer of the Saint is abandoned by all.
संत के दोखी कउ सभ तिआगै ॥
ਸੰਤਕਾਦੋਖੀਮਹਾਅਹੰਕਾਰੀ॥
ਸੰਤ ਦੀ ਨਿੰਦਿਆ ਕਰਨ ਵਾਲਾ ਬੜਾ ਆਕੜ-ਖਾਨ ਬਣ ਜਾਂਦਾ ਹੈ,
The slanderer of the Saint is totally egocentric.
संत का दोखी महा अहंकारी ॥
ਸੰਤਕਾਦੋਖੀਸਦਾਬਿਕਾਰੀ॥
ਤੇ ਸਦਾ ਮੰਦੇ ਕੰਮ ਕਰਦਾ ਹੈ।
The slanderer of the Saint is forever corrupt.
संत का दोखी सदा बिकारी ॥
ਸੰਤਕਾਦੋਖੀਜਨਮੈਮਰੈ॥
(ਇਹਨੀਂ ਔਗੁਣੀਂ) ਸੰਤ ਦਾ ਨਿੰਦਕ ਜੰਮਦਾ ਮਰਦਾ ਰਹਿੰਦਾ ਹੈ,
The slanderer of the Saint must endure birth and death.
संत का दोखी जनमै मरै ॥
ਸੰਤਕੀਦੂਖਨਾਸੁਖਤੇਟਰੈ॥
ਤੇ ਸੰਤ ਦੀ ਨਿੰਦਿਆ ਦੇ ਕਾਰਨ ਸੁਖਾਂ ਤੋਂ ਵਾਂਜਿਆ ਜਾਂਦਾ ਹੈ।
The slanderer of the Saint is devoid of peace.
संत की दूखना सुख ते टरै ॥
ਸੰਤਕੇਦੋਖੀਕਉਨਾਹੀਠਾਉ॥
ਸੰਤ ਦੇ ਨਿੰਦਕ ਨੂੰ ਕੋਈ ਸਹਾਰਾ ਨਹੀਂ ਮਿਲਦਾ,
The slanderer of the Saint has no place of rest.
संत के दोखी कउ नाही ठाउ ॥
ਨਾਨਕਸੰਤਭਾਵੈਤਾਲਏਮਿਲਾਇ॥੪॥
(ਪਰ ਹਾਂ), ਹੇ ਨਾਨਕ! ਜੇ ਸੰਤ ਚਾਹੇ ਤਾਂ ਆਪਣੇ ਨਾਲ ਉਸ (ਨਿੰਦਕ) ਨੂੰ ਮਿਲਾ ਲੈਂਦਾ ਹੈ ॥੪॥
O Nanak, if it pleases the Saint, then even such a one may merge in union. ||4||
नानक संत भावै ता लए मिलाइ ॥४॥
ਸੰਤਕਾਦੋਖੀਅਧਬੀਚਤੇਟੂਟੈ॥
ਸੰਤ ਦੀ ਨਿੰਦਿਆ ਕਰਨ ਵਾਲਾ ਅੱਧ ਵਿਚੋਂ ਹੀ ਰਹਿ ਜਾਂਦਾ ਹੈ,
The slanderer of the Saint breaks down mid-way.
संत का दोखी अध बीच ते टूटै ॥
ਸੰਤਕਾਦੋਖੀਕਿਤੈਕਾਜਿਨਪਹੂਚੈ॥
ਕਿਸੇ ਕੰਮ ਵਿਚ ਨੇਪਰੇ ਨਹੀਂ ਚੜ੍ਹਦਾ।
The slanderer of the Saint cannot accomplish his tasks.
संत का दोखी कितै काजि न पहूचै ॥
ਸੰਤਕੇਦੋਖੀਕਉਉਦਿਆਨਭ੍ਰਮਾਈਐ॥
ਸੰਤ ਦੇ ਨਿੰਦਕ ਨੂੰ, (ਮਾਨੋ) ਜੰਗਲਾਂ ਵਿਚ ਖ਼ੁਆਰ ਕਰੀਦਾ ਹੈ,
The slanderer of the Saint wanders in the wilderness.
संत के दोखी कउ उदिआन भ्रमाईऐ ॥
ਸੰਤਕਾਦੋਖੀਉਝੜਿਪਾਈਐ॥
ਤੇ (ਰਾਹੋਂ ਖੁੰਝਾ ਕੇ) ਔੜਦੇ ਪਾ ਦੇਈਦਾ ਹੈ।
The slanderer of the Saint is misled into desolation.
संत का दोखी उझड़ि पाईऐ ॥
ਸੰਤਕਾਦੋਖੀਅੰਤਰਤੇਥੋਥਾ॥
ਸੰਤ ਦਾ ਨਿੰਦਕ ਅੰਦਰੋਂ (ਅਸਲੀ ਜ਼ਿੰਦਗੀ ਤੋਂ ਜੋ ਮਨੁੱਖ ਦਾ ਆਧਾਰ ਹੈ) ਖ਼ਾਲੀ ਹੁੰਦਾ ਹੈ,
The slanderer of the Saint is empty inside,
संत का दोखी अंतर ते थोथा ॥
ਜਿਉਸਾਸਬਿਨਾਮਿਰਤਕਕੀਲੋਥਾ॥
ਜਿਵੇਂ ਪ੍ਰਾਣਾਂ ਤੋਂ ਬਿਨਾ ਮੁਰਦਾ ਲੋਥ ਹੈ।
like the corpse of a dead man, without the breath of life.
जिउ सास बिना मिरतक की लोथा ॥
ਸੰਤਕੇਦੋਖੀਕੀਜੜਕਿਛੁਨਾਹਿ॥
ਸੰਤ ਦੇ ਨਿੰਦਕਾਂ ਦੀ (ਨੇਕ ਕਮਾਈ ਤੇ ਸਿਮਰਨ ਵਾਲੀ) ਕੋਈ ਪੱਕੀ ਨੀਂਹ ਨਹੀਂ ਹੁੰਦੀ,
The slanderer of the Saint has no heritage at all.
संत के दोखी की जड़ किछु नाहि ॥
ਆਪਨਬੀਜਿਆਪੇਹੀਖਾਹਿ॥
ਆਪ ਹੀ (ਨਿੰਦਿਆ ਦੀ) ਕਮਾਈ ਕਰ ਕੇ ਆਪ ਹੀ (ਉਸ ਦਾ ਮੰਦਾ ਫਲ) ਖਾਂਦੇ ਹਨ।
He himself must eat what he has planted.
आपन बीजि आपे ही खाहि ॥
ਸੰਤਕੇਦੋਖੀਕਉਅਵਰੁਨਰਾਖਨਹਾਰੁ॥
ਸੰਤ ਦੀ ਨਿੰਦਿਆ ਕਰਨ ਵਾਲੇ ਨੂੰ ਕੋਈ ਹੋਰ ਮਨੁੱਖ (ਨਿੰਦਿਆ ਦੀ ਵਾਦੀ ਤੋਂ) ਬਚਾ ਨਹੀਂ ਸਕਦਾ,
The slanderer of the Saint cannot be saved by anyone else.
संत के दोखी कउ अवरु न राखनहारु ॥
ਨਾਨਕਸੰਤਭਾਵੈਤਾਲਏਉਬਾਰਿ॥੫॥
(ਪਰ) ਹੇ ਨਾਨਕ! ਜੇ ਸੰਤ ਚਾਹੇ ਤਾਂ (ਨਿੰਦਕ ਨੂੰ ਨਿੰਦਿਆ ਦੇ ਸੁਭਾਉ ਤੋਂ) ਬਚਾ ਸਕਦਾ ਹੈ ॥੫॥
O Nanak, if it pleases the Saint, then even he may be saved. ||5||
नानक संत भावै ता लए उबारि ॥५॥
ਸੰਤਕਾਦੋਖੀਇਉਬਿਲਲਾਇ॥
ਸੰਤ ਦਾ ਨਿੰਦਕ ਇਉਂ ਵਿਲਕਦਾ ਹੈ,
The slanderer of the Saint bewails like this
संत का दोखी इउ बिललाइ ॥
ਜਿਉਜਲਬਿਹੂਨਮਛੁਲੀਤੜਫੜਾਇ॥
ਜਿਵੇਂ ਪਾਣੀ ਤੋਂ ਬਿਨਾ ਮੱਛੀ ਤੜਫ਼ਦੀ ਹੈ।
like a fish, out of water, writhing in agony.
जिउ जल बिहून मछुली तड़फड़ाइ ॥
ਸੰਤਕਾਦੋਖੀਭੂਖਾਨਹੀਰਾਜੈ॥
ਸੰਤ ਦਾ ਨਿੰਦਕ ਤ੍ਰਿਸ਼ਨਾ ਦਾ ਮਾਰਿਆ ਹੋਇਆ ਕਦੇ ਰੱਜਦਾ ਨਹੀਂ,
The slanderer of the Saint is hungry and is never satisfied,
संत का दोखी भूखा नही राजै ॥
ਜਿਉਪਾਵਕੁਈਧਨਿਨਹੀਧ੍ਰਾਪੈ॥
ਜਿਵੇਂ ਅੱਗ ਬਾਲਣ ਨਾਲ ਨਹੀਂ ਰੱਜਦੀ (ਭਾਵ, ਸੰਤ ਦੀ ਸੋਭਾ ਦਾ ਸੜਿਆ ਹੋਇਆ ਈਰਖਾ ਦੇ ਕਾਰਨ ਨਿੰਦਿਆ ਕਰਦਾ ਹੈ ਤੇ ਇਹ ਈਰਖਾ ਘਟਦੀ ਨਹੀਂ)।
as fire is not satisfied by fuel.
जिउ पावकु ईधनि नही ध्रापै ॥
ਸੰਤਕਾਦੋਖੀਛੁਟੈਇਕੇਲਾ॥
ਸੰਤ ਦਾ ਨਿੰਦਕ ਭੀ ਇਕੱਲਾ ਛੁੱਟੜ ਪਿਆ ਰਹਿੰਦਾ ਹੈ (ਕੋਈ ਉਸ ਦੇ ਨੇੜੇ ਨਹੀਂ ਆਉਂਦਾ),
The slanderer of the Saint is left all alone,
संत का दोखी छुटै इकेला ॥
ਜਿਉਬੂਆੜੁਤਿਲੁਖੇਤਮਾਹਿਦੁਹੇਲਾ॥
ਜਿਵੇਂ ਅੰਦਰੋਂ ਸੜਿਆ ਹੋਇਆ ਤਿਲ ਦਾ ਬੂਟਾ ਪੈਲੀ ਵਿਚ ਹੀ ਨਿਮਾਣਾ ਪਿਆ ਰਹਿੰਦਾ ਹੈ।
like the miserable barren sesame stalk abandoned in the field.
जिउ बूआड़ु तिलु खेत माहि दुहेला ॥
ਸੰਤਕਾਦੋਖੀਧਰਮਤੇਰਹਤ॥
ਸੰਤ ਦਾ ਨਿੰਦਕ ਧਰਮੋਂ ਹੀਣ ਹੁੰਦਾ ਹੈ,
The slanderer of the Saint is devoid of faith.
संत का दोखी धरम ते रहत ॥
ਸੰਤਕਾਦੋਖੀਸਦਮਿਥਿਆਕਹਤ॥
ਤੇ ਸਦਾ ਝੂਠ ਬੋਲਦਾ ਹੈ।
The slanderer of the Saint constantly lies.
संत का दोखी सद मिथिआ कहत ॥
ਕਿਰਤੁਨਿੰਦਕਕਾਧੁਰਿਹੀਪਇਆ॥
(ਪਰ) ਪਹਿਲੀ ਕੀਤੀ ਹੋਈ ਨਿੰਦਿਆ ਦਾ ਇਹ ਫਲ (-ਰੂਪ ਸੁਭਾਉ) ਨਿੰਦਕ ਦਾ ਮੁੱਢ ਤੋਂ ਹੀ (ਜਦੋਂ ਉਸ ਨਿੰਦਿਆ ਦਾ ਕੰਮ ਫੜਿਆ) ਤੁਰਿਆ ਆ ਰਿਹਾ ਹੈ (ਸੋ, ਉਸ ਸੁਭਾਉ ਦੇ ਕਾਰਣ ਵਿਚਾਰਾ ਹੋਰ ਕਰੇ ਭੀ ਕੀਹ?)
The fate of the slanderer is pre-ordained from the very beginning of time.
किरतु निंदक का धुरि ही पइआ ॥
ਨਾਨਕਜੋਤਿਸੁਭਾਵੈਸੋਈਥਿਆ॥੬॥
ਹੇ ਨਾਨਕ! (ਇਹ ਮਾਲਕ ਦੀ ਰਜ਼ਾ ਹੈ) ਜੋ ਉਸ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ ॥੬॥
O Nanak, whatever pleases God's Will comes to pass. ||6||
नानक जो तिसु भावै सोई थिआ ॥६॥
ਸੰਤਕਾਦੋਖੀਬਿਗੜਰੂਪੁਹੋਇਜਾਇ॥
ਸੰਤਾਂ ਦੀ ਨਿੰਦਿਆ ਕਰਨ ਵਾਲਾ ਭ੍ਰਿਸ਼ਟਿਆ ਜਾਂਦਾ ਹੈ,
The slanderer of the Saint becomes deformed.
संत का दोखी बिगड़ रूपु होइ जाइ ॥
ਸੰਤਕੇਦੋਖੀਕਉਦਰਗਹਮਿਲੈਸਜਾਇ॥
ਪ੍ਰਭੂ ਦੀ ਦਰਗਾਹ ਵਿਚ ਉਸ ਨੂੰ ਸਜ਼ਾ ਮਿਲਦੀ ਹੈ।
The slanderer of the Saint receives his punishment in the Court of the Lord.
संत के दोखी कउ दरगह मिलै सजाइ ॥
ਸੰਤਕਾਦੋਖੀਸਦਾਸਹਕਾਈਐ॥
ਸੰਤਾਂ ਦਾ ਨਿੰਦਕ ਸਦਾ ਆਤੁਰ ਰਹਿੰਦਾ ਹੈ,
The slanderer of the Saint is eternally in limbo.
संत का दोखी सदा सहकाईऐ ॥
ਸੰਤਕਾਦੋਖੀਨਮਰੈਨਜੀਵਾਈਐ॥
ਨਾਹ ਉਹ ਜੀਊਂਦਿਆਂ ਵਿਚ ਤੇ ਨਾਹ ਮੋਇਆਂ ਵਿਚ ਹੁੰਦਾ ਹੈ।
He does not die, but he does not live either.
संत का दोखी न मरै न जीवाईऐ ॥
ਸੰਤਕੇਦੋਖੀਕੀਪੁਜੈਨਆਸਾ॥
ਸੰਤ ਦੇ ਨਿੰਦਕ ਦੀ ਆਸ ਕਦੇ ਸਿਰੇ ਨਹੀਂ ਚੜ੍ਹਦੀ,
The hopes of the slanderer of the Saint are not fulfilled.
संत के दोखी की पुजै न आसा ॥
ਸੰਤਕਾਦੋਖੀਉਠਿਚਲੈਨਿਰਾਸਾ॥
ਜਗਤ ਤੋਂ ਨਿਰਾਸ ਹੀ ਚੱਲ ਜਾਂਦਾ (ਭਲਾ, ਸੰਤਾਂ ਵਾਲੀ ਸੋਭਾ ਉਸ ਨੂੰ ਕਿਵੇਂ ਮਿਲੇ?)।
The slanderer of the Saint departs disappointed.
संत का दोखी उठि चलै निरासा ॥
ਸੰਤਕੈਦੋਖਿਨਤ੍ਰਿਸਟੈਕੋਇ॥
ਸੰਤ ਦੀ ਨਿੰਦਿਆ ਕਰਨ ਨਾਲ ਕੋਈ ਮਨੁੱਖ (ਨਿੰਦਿਆ ਦੀ) ਇਸ ਤ੍ਰੇਹ ਤੋਂ ਬਚਦਾ ਨਹੀਂ।
Slandering the Saint, no one attains satisfaction.
संत कै दोखि न त्रिसटै कोइ ॥
ਜੈਸਾਭਾਵੈਤੈਸਾਕੋਈਹੋਇ॥
ਜਿਹੋ ਜਿਹੀ ਮਨੁੱਖ ਦੀ ਨੀਅਤ ਹੁੰਦੀ ਹੈ, ਤਿਹੋ ਜਿਹਾ ਉਸ ਦਾ ਸੁਭਾਉ ਬਣ ਜਾਂਦਾ ਹੈ।
As it pleases the Lord, so do people become;
जैसा भावै तैसा कोई होइ ॥
ਪਇਆਕਿਰਤੁਨਮੇਟੈਕੋਇ॥
(ਬਚੇ ਭੀ ਕਿਵੇਂ?) ਪਿਛਲੀ ਕੀਤੀ (ਮੰਦ) ਕਮਾਈ ਦੇ ਇਕੱਠੇ ਹੋਏ (ਸੁਭਾਉ-ਰੂਪ) ਫਲ ਨੂੰ ਕੋਈ ਮਿਟਾ ਨਹੀਂ ਸਕਦਾ।
no one can erase their past actions.
पइआ किरतु न मेटै कोइ ॥
ਨਾਨਕਜਾਨੈਸਚਾਸੋਇ॥੭॥
ਹੇ ਨਾਨਕ! (ਇਸ ਭੇਤ ਨੂੰ) ਉਹ ਸੱਚਾ ਪ੍ਰਭੂ ਜਾਣਦਾ ਹੈ ॥੭॥
O Nanak, the True Lord alone knows all. ||7||
नानक जानै सचा सोइ ॥७॥
ਸਭਘਟਤਿਸਕੇਓਹੁਕਰਨੈਹਾਰੁ॥
ਸਾਰੇ ਜੀਅ ਜੰਤ ਉਸ ਪ੍ਰਭੂ ਦੇ ਹਨ, ਉਹੀ ਸਭ ਕੁਝ ਕਰਨ ਦੇ ਸਮਰੱਥ ਹੈ,
All hearts are His; He is the Creator.
सभ घट तिस के ओहु करनैहारु ॥
ਸਦਾਸਦਾਤਿਸਕਉਨਮਸਕਾਰੁ॥
ਸਦਾ ਉਸ ਪ੍ਰਭੂ ਅੱਗੇ ਸਿਰ ਨਿਵਾਓ।
Forever and ever, I bow to Him in reverence.
सदा सदा तिस कउ नमसकारु ॥
ਪ੍ਰਭਕੀਉਸਤਤਿਕਰਹੁਦਿਨੁਰਾਤਿ॥
ਦਿਨ ਰਾਤਿ ਪ੍ਰਭੂ ਦੇ ਗੁਣ ਗਾਓ,
Praise God, day and night.
प्रभ की उसतति करहु दिनु राति ॥
ਤਿਸਹਿਧਿਆਵਹੁਸਾਸਿਗਿਰਾਸਿ॥
ਦਮ-ਬ-ਦਮ ਉਸੇ ਨੂੰ ਯਾਦ ਕਰੋ।
Meditate on Him with every breath and morsel of food.
तिसहि धिआवहु सासि गिरासि ॥
ਸਭੁਕਛੁਵਰਤੈਤਿਸਕਾਕੀਆ॥
(ਜਗਤ ਵਿਚ) ਹਰੇਕ ਖੇਡ ਉਸੇ ਦੀ ਵਰਤਾਈ ਵਰਤ ਰਹੀ ਹੈ,
Everything happens as He wills.
सभु कछु वरतै तिस का कीआ ॥
ਜੈਸਾਕਰੇਤੈਸਾਕੋਥੀਆ॥
ਪ੍ਰਭੂ (ਜੀਵ ਨੂੰ) ਜਿਹੋ ਜਿਹਾ ਬਣਾਉਂਦਾ ਹੈ ਉਹੋ ਜਿਹਾ ਹਰੇਕ ਜੀਵ ਬਣ ਜਾਂਦਾ ਹੈ।
As He wills, so people become.
जैसा करे तैसा को थीआ ॥
ਅਪਨਾਖੇਲੁਆਪਿਕਰਨੈਹਾਰੁ॥
(ਜਗਤ-ਰੂਪ) ਆਪਣੀ ਖੇਡ ਆਪ ਹੀ ਕਰਨ ਜੋਗਾ ਹੈ।
He Himself is the play, and He Himself is the actor.
अपना खेलु आपि करनैहारु ॥
ਦੂਸਰਕਉਨੁਕਹੈਬੀਚਾਰੁ॥
ਕੌਣ ਕੋਈ ਦੂਜਾ ਸਲਾਹ ਦੱਸ ਸਕਦਾ ਹੈ?
Who else can speak or deliberate upon this?
दूसर कउनु कहै बीचारु ॥
ਜਿਸਨੋਕ੍ਰਿਪਾਕਰੈਤਿਸੁਆਪਨਨਾਮੁਦੇਇ॥
ਜਿਸ ਜਿਸ ਜੀਵ ਉਤੇ ਮੇਹਰ ਕਰਦਾ ਹੈ ਉਸ ਉਸ ਨੂੰ ਆਪਣਾ ਨਾਮ ਬਖ਼ਸ਼ਦਾ ਹੈ;
He Himself gives His Name to those, upon whom He bestows His Mercy.
जिस नो क्रिपा करै तिसु आपन नामु देइ ॥
ਬਡਭਾਗੀਨਾਨਕਜਨਸੇਇ॥੮॥੧੩॥
(ਤੇ) ਹੇ ਨਾਨਕ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ ॥੮॥੧੩॥
Very fortunate, O Nanak, are those people. ||8||13||
बडभागी नानक जन सेइ ॥८॥१३॥
ਤਜਹੁਸਿਆਨਪਸੁਰਿਜਨਹੁਸਿਮਰਹੁਹਰਿਹਰਿਰਾਇ॥
ਹੇ ਭਲੇ ਮਨੁੱਖੋ! ਚਤੁਰਾਈ ਛੱਡੋ ਤੇ ਅਕਾਲ ਪੁਰਖ ਨੂੰ ਸਿਮਰੋ;
Give up your cleverness, good people - remember the Lord God, your King!
तजहु सिआनप सुरि जनहु सिमरहु हरि हरि राइ ॥
ਏਕਆਸਹਰਿਮਨਿਰਖਹੁਨਾਨਕਦੂਖੁਭਰਮੁਭਉਜਾਇ॥੧॥
ਕੇਵਲ ਪ੍ਰਭੂ ਦੀ ਆਸ ਮਨ ਵਿਚ ਰੱਖੋ। ਹੇ ਨਾਨਕ! (ਇਸ ਤਰ੍ਹਾਂ) ਦੁੱਖ ਵਹਮ ਤੇ ਡਰ ਦੂਰ ਹੋ ਜਾਂਦਾ ਹੈ ॥੧॥
Enshrine in your heart, your hopes in the One Lord. O Nanak, your pain, doubt and fear shall depart. ||1||
एक आस हरि मनि रखहु नानक दूखु भरमु भउ जाइ ॥१॥
ਅਸਟਪਦੀ॥
Ashtapadee:
असटपदी ॥
ਮਾਨੁਖਕੀਟੇਕਬ੍ਰਿਥੀਸਭਜਾਨੁ॥
(ਹੇ ਮਨ!) (ਕਿਸੇ) ਮਨੁੱਖ ਦਾ ਆਸਰਾ ਉੱਕਾ ਹੀ ਵਿਅਰਥ ਸਮਝ,
Reliance on mortals is in vain - know this well.
मानुख की टेक ब्रिथी सभ जानु ॥
ਦੇਵਨਕਉਏਕੈਭਗਵਾਨੁ॥
ਇਕ ਅਕਾਲ ਪੁਰਖ ਹੀ (ਸਭ ਜੀਆਂ ਨੂੰ) ਦੇਣ ਜੋਗਾ ਹੈ;
The Great Giver is the One Lord God.
देवन कउ एकै भगवानु ॥
ਜਿਸਕੈਦੀਐਰਹੈਅਘਾਇ॥
ਜਿਸ ਦੇ ਦਿੱਤਿਆਂ (ਮਨੁੱਖ) ਰੱਜਿਆ ਰਹਿੰਦਾ ਹੈ,
By His gifts, we are satisfied,
जिस कै दीऐ रहै अघाइ ॥
ਬਹੁਰਿਨਤ੍ਰਿਸਨਾਲਾਗੈਆਇ॥
ਤੇ ਮੁੜ ਉਸ ਨੂੰ ਲਾਲਚ ਆ ਕੇ ਦਬਾਉਂਦਾ ਨਹੀਂ।
and we suffer from thirst no longer.
बहुरि न त्रिसना लागै आइ ॥
ਮਾਰੈਰਾਖੈਏਕੋਆਪਿ॥
ਪ੍ਰਭੂ ਆਪ ਹੀ (ਜੀਵਾਂ ਨੂੰ) ਮਾਰਦਾ ਹੈ (ਜਾਂ) ਪਾਲਦਾ ਹੈ,
The One Lord Himself destroys and also preserves.
मारै राखै एको आपि ॥
ਮਾਨੁਖਕੈਕਿਛੁਨਾਹੀਹਾਥਿ॥
ਮਨੁੱਖ ਦੇ ਵੱਸ ਕੁਝ ਨਹੀਂ ਹੈ।
Nothing at all is in the hands of mortal beings.
मानुख कै किछु नाही हाथि ॥
ਤਿਸਕਾਹੁਕਮੁਬੂਝਿਸੁਖੁਹੋਇ॥
(ਤਾਂ ਤੇ) ਉਸ ਮਾਲਕ ਦਾ ਹੁਕਮ ਸਮਝ ਕੇ ਸੁਖ ਹੁੰਦਾ ਹੈ।
Understanding His Order, there is peace.
तिस का हुकमु बूझि सुखु होइ ॥
ਤਿਸਕਾਨਾਮੁਰਖੁਕੰਠਿਪਰੋਇ॥
(ਹੇ ਮਨ!) ਉਸ ਦਾ ਨਾਮ ਹਰ ਵੇਲੇ ਯਾਦ ਕਰ।
So take His Name, and wear it as your necklace.
तिस का नामु रखु कंठि परोइ ॥
ਸਿਮਰਿਸਿਮਰਿਸਿਮਰਿਪ੍ਰਭੁਸੋਇ॥
ਉਸ ਪ੍ਰਭੂ ਨੂੰ ਸਦਾ ਸਿਮਰ।
Remember, remember, remember God in meditation.
सिमरि सिमरि सिमरि प्रभु सोइ ॥
ਨਾਨਕਬਿਘਨੁਨਲਾਗੈਕੋਇ॥੧॥
ਹੇ ਨਾਨਕ! (ਸਿਮਰਨ ਦੀ ਬਰਕਤਿ ਨਾਲ) (ਜ਼ਿੰਦਗੀ ਦੇ ਸਫ਼ਰ ਵਿਚ) ਕੋਈ ਰੁਕਾਵਟ ਨਹੀਂ ਪੈਂਦੀ ॥੧॥
O Nanak, no obstacle shall stand in your way. ||1||
नानक बिघनु न लागै कोइ ॥१॥
ਉਸਤਤਿਮਨਮਹਿਕਰਿਨਿਰੰਕਾਰ॥
ਆਪਣੇ ਅੰਦਰ ਅਕਾਲ ਪੁਰਖ ਦੀ ਵਡਿਆਈ ਕਰ।
Praise the Formless Lord in your mind.
उसतति मन महि करि निरंकार ॥
ਕਰਿਮਨਮੇਰੇਸਤਿਬਿਉਹਾਰ॥
ਹੇ ਮੇਰੇ ਮਨ! ਇਹ ਸੱਚਾ ਵਿਹਾਰ ਕਰ।
O my mind, make this your true occupation.
करि मन मेरे सति बिउहार ॥
ਨਿਰਮਲਰਸਨਾਅੰਮ੍ਰਿਤੁਪੀਉ॥
ਜੀਭ ਨਾਲ ਮਿੱਠਾ (ਨਾਮ-) ਅੰਮ੍ਰਿਤ ਪੀ,
Let your tongue become pure, drinking in the Ambrosial Nectar.
निरमल रसना अंम्रितु पीउ ॥
ਸਦਾਸੁਹੇਲਾਕਰਿਲੇਹਿਜੀਉ॥
(ਇਸ ਤਰ੍ਹਾਂ) ਆਪਣੀ ਜਿੰਦ ਨੂੰ ਸਦਾ ਲਈ ਸੁਖੀ ਕਰ ਲੈ।
Your soul shall be forever peaceful.
सदा सुहेला करि लेहि जीउ ॥
ਨੈਨਹੁਪੇਖੁਠਾਕੁਰਕਾਰੰਗੁ॥
ਅੱਖਾਂ ਨਾਲ ਅਕਾਲ ਪੁਰਖ ਦਾ (ਜਗਤ-) ਤਮਾਸ਼ਾ ਵੇਖ,
With your eyes, see the wondrous play of your Lord and Master.
नैनहु पेखु ठाकुर का रंगु ॥
ਸਾਧਸੰਗਿਬਿਨਸੈਸਭਸੰਗੁ॥
ਭਲਿਆਂ ਦੀ ਸੰਗਤਿ ਵਿਚ (ਟਿਕਿਆਂ) ਹੋਰ (ਕੁਟੰਬ ਆਦਿਕ ਦਾ) ਮੋਹ ਮਿਟ ਜਾਂਦਾ ਹੈ।
In the Company of the Holy, all other associations vanish.
साधसंगि बिनसै सभ संगु ॥
ਚਰਨਚਲਉਮਾਰਗਿਗੋਬਿੰਦ॥
ਪੈਰਾਂ ਨਾਲ ਰੱਬ ਦੇ ਰਾਹ ਤੇ ਤੁਰ।
With your feet, walk in the Way of the Lord.
चरन चलउ मारगि गोबिंद ॥
ਮਿਟਹਿਪਾਪਜਪੀਐਹਰਿਬਿੰਦ॥
ਪ੍ਰਭੂ ਨੂੰ ਰਤਾ ਭਰ ਭੀ ਜਪੀਏ ਤਾਂ ਪਾਪ ਦੂਰ ਹੋ ਜਾਂਦੇ ਹਨ।
Sins are washed away, chanting the Lord's Name, even for a moment.
मिटहि पाप जपीऐ हरि बिंद ॥
ਕਰਹਰਿਕਰਮਸ੍ਰਵਨਿਹਰਿਕਥਾ॥
ਹੱਥਾਂ ਨਾਲ ਪ੍ਰਭੂ (ਦੇ ਰਾਹ) ਦੇ ਕੰਮ ਕਰ ਤੇ ਕੰਨ ਨਾਲ ਉਸ ਦੀ ਵਡਿਆਈ (ਸੁਣ);
So do the Lord's Work, and listen to the Lord's Sermon.
कर हरि करम स्रवनि हरि कथा ॥
ਹਰਿਦਰਗਹਨਾਨਕਊਜਲਮਥਾ॥੨॥
(ਇਸ ਤਰ੍ਹਾਂ) ਹੇ ਨਾਨਕ! ਪ੍ਰਭੂ ਦੀ ਦਰਗਾਹ ਵਿਚ ਸੁਰਖ਼-ਰੂ ਹੋ ਜਾਈਦਾ ਹੈ ॥੨॥
In the Lord's Court, O Nanak, your face shall be radiant. ||2||
हरि दरगह नानक ऊजल मथा ॥२॥
ਬਡਭਾਗੀਤੇਜਨਜਗਮਾਹਿ॥
ਉਹ ਮਨੁੱਖ ਜਗਤ ਵਿਚ ਵੱਡੇ ਭਾਗਾਂ ਵਾਲੇ ਹਨ,
Very fortunate are those humble beings in this world,
बडभागी ते जन जग माहि ॥
ਸਦਾਸਦਾਹਰਿਕੇਗੁਨਗਾਹਿ॥
(ਜੋ) ਸਦਾ ਹੀ ਪ੍ਰਭੂ ਦੇ ਗੁਣ ਗਾਉਂਦੇ ਹਨ।
who sing the Glorious Praises of the Lord, forever and ever.
सदा सदा हरि के गुन गाहि ॥
ਰਾਮਨਾਮਜੋਕਰਹਿਬੀਚਾਰ॥
ਜੋ ਅਕਾਲ ਪੁਰਖ ਦੇ ਨਾਮ ਦਾ ਧਿਆਨ ਕਰਦੇ ਹਨ,
Those who dwell upon the Lord's Name,
राम नाम जो करहि बीचार ॥
ਸੇਧਨਵੰਤਗਨੀਸੰਸਾਰ॥
ਉਹ ਮਨੁੱਖ ਜਗਤ ਵਿਚ ਧਨੀ ਹਨ ਤੇ ਰੱਜੇ ਹੋਏ ਹਨ।
are the most wealthy and prosperous in the world.
से धनवंत गनी संसार ॥
ਮਨਿਤਨਿਮੁਖਿਬੋਲਹਿਹਰਿਮੁਖੀ॥
ਜੇਹੜੇ ਭਲੇ ਲੋਕ ਮਨ ਤਨ ਤੇ ਮੂੰਹ ਤੋਂ ਪ੍ਰਭੂ ਦਾ ਨਾਮ ਉਚਾਰਦੇ ਹਨ,
Those who speak of the Supreme Lord in thought, word and deed
मनि तनि मुखि बोलहि हरि मुखी ॥
ਸਦਾਸਦਾਜਾਨਹੁਤੇਸੁਖੀ॥
ਉਹਨਾਂ ਨੂੰ ਸਦਾ ਸੁਖੀ ਜਾਣੋ।
know that they are peaceful and happy, forever and ever.
सदा सदा जानहु ते सुखी ॥
ਏਕੋਏਕੁਏਕੁਪਛਾਨੈ॥
ਜੋ ਮਨੁੱਖ ਕੇਵਲ ਇਕ ਪ੍ਰਭੂ ਨੂੰ (ਹਰ ਥਾਂ) ਪਛਾਣਦਾ ਹੈ,
One who recognizes the One and only Lord as One,
एको एकु एकु पछानै ॥
ਇਤਉਤਕੀਓਹੁਸੋਝੀਜਾਨੈ॥
ਉਸ ਨੂੰ ਲੋਕ ਪਰਲੋਕ ਦੀ (ਭਾਵ, ਜੀਵਨ ਦੇ ਸਾਰੇ ਸਫ਼ਰ ਦੀ) ਸਮਝ ਆ ਜਾਂਦੀ ਹੈ।
understands this world and the next.
इत उत की ओहु सोझी जानै ॥
ਨਾਮਸੰਗਿਜਿਸਕਾਮਨੁਮਾਨਿਆ॥
ਜਿਸ ਮਨੁੱਖ ਦਾ ਮਨ ਪ੍ਰਭੂ ਦੇ ਨਾਮ ਨਾਲ ਰਚ ਮਿਚ ਜਾਂਦਾ ਹੈ,
One whose mind accepts the Company of the Naam,
नाम संगि जिस का मनु मानिआ ॥
ਨਾਨਕਤਿਨਹਿਨਿਰੰਜਨੁਜਾਨਿਆ॥੩॥
ਹੇ ਨਾਨਕ! ਉਸ ਨੇ ਪ੍ਰਭੂ ਨੂੰ ਪਛਾਣ ਲਿਆ ਹੈ ॥੩॥
the Name of the Lord, O Nanak, knows the Immaculate Lord. ||3||
नानक तिनहि निरंजनु जानिआ ॥३॥
ਗੁਰਪ੍ਰਸਾਦਿਆਪਨਆਪੁਸੁਝੈ॥
ਜਿਸ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਆਪਣਾ ਆਪ ਸੁੱਝ ਪੈਂਦਾ ਹੈ,
By Guru's Grace, one understands himself;
गुर प्रसादि आपन आपु सुझै ॥
ਤਿਸਕੀਜਾਨਹੁਤ੍ਰਿਸਨਾਬੁਝੈ॥
ਇਹ ਜਾਣ ਲਵੋ ਕਿ ਉਸ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ।
know that then, his thirst is quenched.
तिस की जानहु त्रिसना बुझै ॥
ਸਾਧਸੰਗਿਹਰਿਹਰਿਜਸੁਕਹਤ॥
ਜੋ ਰੱਬ ਦਾ ਪਿਆਰਾ ਸਤਸੰਗ ਵਿਚ ਅਕਾਲ ਪੁਰਖ ਦੀ ਸਿਫ਼ਤ-ਸਾਲਾਹ ਕਰਦਾ ਹੈ,
In the Company of the Holy, one chants the Praises of the Lord, Har, Har.
साधसंगि हरि हरि जसु कहत ॥
ਸਰਬਰੋਗਤੇਓਹੁਹਰਿਜਨੁਰਹਤ॥
ਉਹ ਸਾਰੇ ਰੋਗਾਂ ਤੋਂ ਬਚ ਜਾਂਦਾ ਹੈ।
Such a devotee of the Lord is free of all disease.
सरब रोग ते ओहु हरि जनु रहत ॥
ਅਨਦਿਨੁਕੀਰਤਨੁਕੇਵਲਬਖੵਾਨੁ॥
ਜੋ ਮਨੁੱਖ ਹਰ ਰੋਜ਼ ਪ੍ਰਭੂ ਦਾ ਕੀਰਤਨ ਹੀ ਉੱਚਾਰਦਾ ਹੈ,
Night and day, sing the Kirtan, the Praises of the One Lord.
अनदिनु कीरतनु केवल बख्यानु ॥
ਗ੍ਰਿਹਸਤਮਹਿਸੋਈਨਿਰਬਾਨੁ॥
ਉਹ ਮਨੁੱਖ ਗ੍ਰਿਹਸਤ ਵਿਚ (ਰਹਿੰਦਾ ਹੋਇਆ) ਨਿਰਲੇਪ ਹੈ।
In the midst of your household, remain balanced and unattached.
ग्रिहसत महि सोई निरबानु ॥
ਏਕਊਪਰਿਜਿਸੁਜਨਕੀਆਸਾ॥
ਜਿਸ ਮਨੁੱਖ ਦੀ ਆਸ ਇਕ ਅਕਾਲ ਪੁਰਖ ਉੱਤੇ ਹੈ,
One who places his hopes in the One Lord
एक ऊपरि जिसु जन की आसा ॥
ਤਿਸਕੀਕਟੀਐਜਮਕੀਫਾਸਾ॥
ਉਸ ਦੀ ਜਮਾਂ ਵਾਲੀ ਫਾਹੀ ਕੱਟੀ ਜਾਂਦੀ ਹੈ।
the noose of Death is cut away from his neck.
तिस की कटीऐ जम की फासा ॥
ਪਾਰਬ੍ਰਹਮਕੀਜਿਸੁਮਨਿਭੂਖ॥
ਜਿਸ ਮਨੁੱਖ ਦੇ ਮਨ ਵਿਚ ਪ੍ਰਭੂ (ਦੇ ਮਿਲਣ) ਦੀ ਤਾਂਘ ਹੈ,
One whose mind hungers for the Supreme Lord God,
पारब्रहम की जिसु मनि भूख ॥
ਨਾਨਕਤਿਸਹਿਨਲਾਗਹਿਦੂਖ॥੪॥
ਹੇ ਨਾਨਕ! ਉਸ ਮਨੁੱਖ ਨੂੰ ਕੋਈ ਦੁੱਖ ਨਹੀਂ ਪੋਂਹਦਾ ॥੪॥
O Nanak, shall not suffer pain. ||4||
नानक तिसहि न लागहि दूख ॥४॥
ਜਿਸਕਉਹਰਿਪ੍ਰਭੁਮਨਿਚਿਤਿਆਵੈ॥
ਜਿਸ ਮਨੁੱਖ ਨੂੰ ਹਰੀ ਪ੍ਰਭੂ ਮਨ ਵਿਚ ਸਦਾ ਯਾਦ ਰਹਿੰਦਾ ਹੈ,
One who focuses his conscious mind on the Lord God
जिस कउ हरि प्रभु मनि चिति आवै ॥
ਸੋਸੰਤੁਸੁਹੇਲਾਨਹੀਡੁਲਾਵੈ॥
ਉਹ ਸੰਤ ਹੈ, ਸੁਖੀ ਹੈ (ਉਹ ਕਦੇ) ਘਾਬਰਦਾ ਨਹੀਂ।
- that Saint is at peace; he does not waver.
सो संतु सुहेला नही डुलावै ॥
ਜਿਸੁਪ੍ਰਭੁਅਪੁਨਾਕਿਰਪਾਕਰੈ॥
ਜਿਸ ਮਨੁੱਖ ਉਤੇ ਪ੍ਰਭੂ ਆਪਣੀ ਮੇਹਰ ਕਰਦਾ ਹੈ,
Those unto whom God has granted His Grace
जिसु प्रभु अपुना किरपा करै ॥
ਸੋਸੇਵਕੁਕਹੁਕਿਸਤੇਡਰੈ॥
ਦੱਸੋ (ਪ੍ਰਭੂ ਦਾ) ਉਹ ਸੇਵਕ (ਹੋਰ) ਕਿਸ ਤੋਂ ਡਰ ਸਕਦਾ ਹੈ?
who do those servants need to fear?
सो सेवकु कहु किस ते डरै ॥
ਜੈਸਾਸਾਤੈਸਾਦ੍ਰਿਸਟਾਇਆ॥
(ਕਿਉਂਕਿ) ਉਸ ਨੂੰ ਪ੍ਰਭੂ ਉਹੋ ਜਿਹਾ ਹੀ ਦਿੱਸ ਪੈਂਦਾ ਹੈ, ਜਿਹੋ ਜਿਹਾ ਉਹ (ਅਸਲ ਵਿਚ) ਹੈ,
As God is, so does He appear;
जैसा सा तैसा द्रिसटाइआ ॥
ਅਪੁਨੇਕਾਰਜਮਹਿਆਪਿਸਮਾਇਆ॥
(ਭਾਵ ਇਹ ਦਿੱਸ ਪੈਂਦਾ ਹੈ ਕਿ) ਪ੍ਰਭੂ ਆਪਣੇ ਰਚੇ ਹੋਏ ਜਗਤ ਵਿਚ ਆਪ ਵਿਆਪਕ ਹੈ;
in His Own creation, He Himself is pervading.
अपुने कारज महि आपि समाइआ ॥
ਸੋਧਤਸੋਧਤਸੋਧਤਸੀਝਿਆ॥
ਨਿੱਤ ਵਿਚਾਰ ਕਰਦਿਆਂ (ਉਸ ਸੇਵਕ ਨੂੰ ਵਿਚਾਰ ਵਿਚ) ਸਫਲਤਾ ਹੋ ਜਾਂਦੀ ਹੈ,
Searching, searching, searching, and finally, success!
सोधत सोधत सोधत सीझिआ ॥
ਗੁਰਪ੍ਰਸਾਦਿਤਤੁਸਭੁਬੂਝਿਆ॥
(ਭਾਵ) ਗੁਰੂ ਦੀ ਕਿਰਪਾ ਨਾਲ (ਉਸ ਨੂੰ) ਸਾਰੀ ਅਸਲੀਅਤ ਦੀ ਸਮਝ ਆ ਜਾਂਦੀ ਹੈ।
By Guru's Grace, the essence of all reality is understood.
गुर प्रसादि ततु सभु बूझिआ ॥
ਜਬਦੇਖਉਤਬਸਭੁਕਿਛੁਮੂਲੁ॥
(ਮੇਰੇ ਉਤੇ ਭੀ ਗੁਰੂ ਦੀ ਮੇਹਰ ਹੋਈ ਹੈ, ਹੁਣ) ਮੈਂ ਜਦੋਂ ਤੱਕਦਾ ਹਾਂ ਤਾਂ ਹਰੇਕ ਚੀਜ਼ ਉਸ ਸਭ ਦੇ ਮੁਢ (-ਪ੍ਰਭੂ ਦਾ ਰੂਪ ਦਿੱਸਦੀ ਹੈ),
Wherever I look, there I see Him, at the root of all things.
जब देखउ तब सभु किछु मूलु ॥
ਨਾਨਕਸੋਸੂਖਮੁਸੋਈਅਸਥੂਲੁ॥੫॥
ਹੇ ਨਾਨਕ! ਇਹ ਦਿੱਸਦਾ ਸੰਸਾਰ ਭੀ ਉਹ ਆਪ ਹੈ ਤੇ ਸਭ ਵਿਚ ਵਿਆਪਕ ਜੋਤਿ ਭੀ ਆਪਿ ਹੀ ਹੈ ॥੫॥
O Nanak, He is the subtle, and He is also the manifest. ||5||
नानक सो सूखमु सोई असथूलु ॥५॥
ਨਹਕਿਛੁਜਨਮੈਨਹਕਿਛੁਮਰੈ॥
ਨਾਹ ਕੁਝ ਜੰਮਦਾ ਹੈ ਨਾਹ ਕੁਝ ਮਰਦਾ ਹੈ;
Nothing is born, and nothing dies.
नह किछु जनमै नह किछु मरै ॥
ਆਪਨਚਲਿਤੁਆਪਹੀਕਰੈ॥
(ਇਹ ਜਨਮ ਮਰਣ ਦਾ ਤਾਂ) ਪ੍ਰਭੂ ਆਪ ਹੀ ਖੇਲ ਕਰ ਰਿਹਾ ਹੈ;
He Himself stages His own drama.
आपन चलितु आप ही करै ॥
ਆਵਨੁਜਾਵਨੁਦ੍ਰਿਸਟਿਅਨਦ੍ਰਿਸਟਿ॥
ਜੰਮਣਾ, ਮਰਣਾ, ਦਿੱਸਦਾ ਤੇ ਅਣ-ਦਿੱਸਦਾ-
Coming and going, seen and unseen,
आवनु जावनु द्रिसटि अनद्रिसटि ॥
ਆਗਿਆਕਾਰੀਧਾਰੀਸਭਸ੍ਰਿਸਟਿ॥
ਇਹ ਸਾਰਾ ਸੰਸਾਰ ਪ੍ਰਭੂ ਨੇ ਆਪਣੇ ਹੁਕਮ ਵਿਚ ਤੁਰਨ ਵਾਲਾ ਬਣਾ ਦਿੱਤਾ ਹੈ।
all the world is obedient to His Will.
आगिआकारी धारी सभ स्रिसटि ॥
ਆਪੇਆਪਿਸਗਲਮਹਿਆਪਿ॥
ਸਾਰੇ ਜੀਵਾਂ ਵਿਚ ਕੇਵਲ ਆਪ ਹੀ ਹੈ,
He Himself is All-in-Himself.
आपे आपि सगल महि आपि ॥
ਅਨਿਕਜੁਗਤਿਰਚਿਥਾਪਿਉਥਾਪਿ॥
ਅਨੇਕਾਂ ਤਰੀਕਿਆਂ ਨਾਲ (ਜਗਤ ਨੂੰ) ਬਣਾ ਬਣਾ ਕੇ ਨਾਸ ਭੀ ਕਰ ਦੇਂਦਾ ਹੈ।
In His many ways, He establishes and disestablishes.
अनिक जुगति रचि थापि उथापि ॥
ਅਬਿਨਾਸੀਨਾਹੀਕਿਛੁਖੰਡ॥
ਪ੍ਰਭੂ ਆਪ ਅਬਿਨਾਸ਼ੀ ਹੈ; ਉਸ ਦਾ ਕੁਝ ਨਾਸ ਨਹੀਂ ਹੁੰਦਾ,
He is Imperishable; nothing can be broken.
अबिनासी नाही किछु खंड ॥
ਧਾਰਣਧਾਰਿਰਹਿਓਬ੍ਰਹਮੰਡ॥
ਸਾਰੇ ਬ੍ਰਹਮੰਡ ਦੀ ਰਚਨਾ ਭੀ ਆਪ ਹੀ ਰਚ ਰਿਹਾ ਹੈ।
He lends His Support to maintain the Universe.
धारण धारि रहिओ ब्रहमंड ॥
ਅਲਖਅਭੇਵਪੁਰਖਪਰਤਾਪ॥
ਉਸ ਵਿਆਪਕ ਪ੍ਰਭੂ ਦੇ ਪ੍ਰਤਾਪ ਦਾ ਭੇਤ ਨਹੀਂ ਪਾਇਆ ਜਾ ਸਕਦਾ, ਬਿਆਨ ਨਹੀਂ ਹੋ ਸਕਦਾ;
Unfathomable and Inscrutable is the Glory of the Lord.
अलख अभेव पुरख परताप ॥
ਆਪਿਜਪਾਏਤਨਾਨਕਜਾਪ॥੬॥
ਹੇ ਨਾਨਕ! ਜੇ ਉਹ ਆਪ ਆਪਣਾ ਜਾਪ ਕਰਾਏ ਤਾਂ ਹੀ ਜੀਵ ਜਾਪ ਕਰਦੇ ਹਨ ॥੬॥
As He inspires us to meditate, O Nanak, so do we meditate. ||6||
आपि जपाए त नानक जाप ॥६॥
ਜਿਨਪ੍ਰਭੁਜਾਤਾਸੁਸੋਭਾਵੰਤ॥
ਜਿਨ੍ਹਾਂ ਬੰਦਿਆਂ ਨੇ ਪ੍ਰਭੂ ਨੂੰ ਪਛਾਣ ਲਿਆ, ਉਹ ਸੋਭਾ ਵਾਲੇ ਹੋ ਗਏ;
Those who know God are glorious.
जिन प्रभु जाता सु सोभावंत ॥
ਸਗਲਸੰਸਾਰੁਉਧਰੈਤਿਨਮੰਤ॥
ਸਾਰਾ ਜਗਤ ਉਹਨਾਂ ਦੇ ਉਪਦੇਸ਼ਾਂ ਨਾਲ (ਵਿਕਾਰਾਂ ਤੋਂ) ਬਚਦਾ ਹੈ।
The whole world is redeemed by their teachings.
सगल संसारु उधरै तिन मंत ॥
ਪ੍ਰਭਕੇਸੇਵਕਸਗਲਉਧਾਰਨ॥
ਹਰੀ ਦੇ ਭਗਤ ਸਭ (ਜੀਵਾਂ) ਨੂੰ ਬਚਾਉਣ ਜੋਗੇ ਹਨ,
God's servants redeem all.
प्रभ के सेवक सगल उधारन ॥
ਪ੍ਰਭਕੇਸੇਵਕਦੂਖਬਿਸਾਰਨ॥
(ਸਭ ਦੇ) ਦੁੱਖ ਦੂਰ ਕਰਨ ਦੇ ਸਮਰੱਥ ਹੁੰਦੇ ਹਨ।
God's servants cause sorrows to be forgotten.
प्रभ के सेवक दूख बिसारन ॥
ਆਪੇਮੇਲਿਲਏਕਿਰਪਾਲ॥
(ਸੇਵਕਾਂ ਨੂੰ) ਕਿਰਪਾਲ ਪ੍ਰਭੂ ਆਪ (ਆਪਣੇ ਨਾਲ) ਮਿਲਾ ਲੈਂਦਾ ਹੈ,
The Merciful Lord unites them with Himself.
आपे मेलि लए किरपाल ॥
ਗੁਰਕਾਸਬਦੁਜਪਿਭਏਨਿਹਾਲ॥
ਸਤਿਗੁਰੂ ਦਾ ਸ਼ਬਦ ਜਪ ਕੇ ਉਹ (ਫੁੱਲ ਵਾਂਗ) ਖਿੜ ਆਉਂਦੇ ਹਨ।
Chanting the Word of the Guru's Shabad, they become ecstatic.
गुर का सबदु जपि भए निहाल ॥
ਉਨਕੀਸੇਵਾਸੋਈਲਾਗੈ॥
ਉਹੀ ਮਨੁੱਖ ਉਹਨਾਂ (ਸੇਵਕਾਂ) ਦੀ ਸੇਵਾ ਵਿਚ ਰੁੱਝਦਾ ਹੈ,
He alone is committed to serve them,
उन की सेवा सोई लागै ॥
ਜਿਸਨੋਕ੍ਰਿਪਾਕਰਹਿਬਡਭਾਗੈ॥
ਜਿਸ ਭਾਗਾਂ ਵਾਲੇ ਉਤੇ, (ਹੇ ਪ੍ਰਭੂ!) ਤੂੰ ਆਪ ਮੇਹਰ ਕਰਦਾ ਹੈਂ।
upon whom God bestows His Mercy, by great good fortune.
जिस नो क्रिपा करहि बडभागै ॥
ਨਾਮੁਜਪਤਪਾਵਹਿਬਿਸ੍ਰਾਮੁ॥
(ਉਹ ਸੇਵਕ) ਨਾਮ ਜਪ ਕੇ ਅਡੋਲ ਅਵਸਥਾ ਹਾਸਲ ਕਰਦੇ ਹਨ;
Those who chant the Naam find their place of rest.
नामु जपत पावहि बिस्रामु ॥
ਨਾਨਕਤਿਨਪੁਰਖਕਉਊਤਮਕਰਿਮਾਨੁ॥੭॥
ਹੇ ਨਾਨਕ! ਉਹਨਾਂ ਮਨੁੱਖਾਂ ਨੂੰ ਬੜੇ ਉੱਚੇ ਬੰਦੇ ਸਮਝੋ ॥੭॥
O Nanak, respect those persons as the most noble. ||7||
नानक तिन पुरख कउ ऊतम करि मानु ॥७॥
ਜੋਕਿਛੁਕਰੈਸੁਪ੍ਰਭਕੈਰੰਗਿ॥
(ਪ੍ਰਭੂ ਦਾ ਸੇਵਕ) ਜੋ ਕੁਝ ਕਰਦਾ ਹੈ, ਪ੍ਰਭੂ ਦੀ ਰਜ਼ਾ ਵਿਚ (ਰਹਿ ਕੇ) ਕਰਦਾ ਹੈ,
Whatever you do, do it for the Love of God.
जो किछु करै सु प्रभ कै रंगि ॥
ਸਦਾਸਦਾਬਸੈਹਰਿਸੰਗਿ॥
ਤੇ ਸਦਾ ਹੀ ਪ੍ਰਭੂ ਦੀ ਹਜ਼ੂਰੀ ਵਿਚ ਵੱਸਦਾ ਹੈ।
Forever and ever, abide with the Lord.
सदा सदा बसै हरि संगि ॥
ਸਹਜਸੁਭਾਇਹੋਵੈਸੋਹੋਇ॥
ਸੁਤੇ ਹੀ ਜੋ ਕੁਝ ਹੁੰਦਾ ਹੈ ਉਸ ਨੂੰ ਪ੍ਰਭੂ ਦਾ ਭਾਣਾ ਜਾਣਦਾ ਹੈ,
By its own natural course, whatever will be will be.
सहज सुभाइ होवै सो होइ ॥
ਕਰਣੈਹਾਰੁਪਛਾਣੈਸੋਇ॥
ਤੇ ਸਭ ਕੁਝ ਕਰਨ ਵਾਲਾ ਪ੍ਰਭੂ ਨੂੰ ਹੀ ਸਮਝਦਾ ਹੈ।
Acknowledge that Creator Lord;
करणैहारु पछाणै सोइ ॥
ਪ੍ਰਭਕਾਕੀਆਜਨਮੀਠਲਗਾਨਾ॥
(ਪ੍ਰਭੂ ਦੇ) ਸੇਵਕਾਂ ਨੂੰ ਪ੍ਰਭੂ ਦਾ ਕੀਤਾ ਹੋਇਆ ਮਿੱਠਾ ਲੱਗਦਾ ਹੈ,
God's doings are sweet to His humble servant.
प्रभ का कीआ जन मीठ लगाना ॥
ਜੈਸਾਸਾਤੈਸਾਦ੍ਰਿਸਟਾਨਾ॥
(ਕਿਉਂਕਿ) ਪ੍ਰਭੂ ਜਿਹੋ ਜਿਹਾ (ਸਰਬ-ਵਿਆਪਕ) ਹੈ ਉਹੋ ਜਿਹਾ ਉਹਨਾਂ ਨੂੰ ਨਜ਼ਰੀਂ ਆਉਂਦਾ ਹੈ।
As He is, so does He appear.
जैसा सा तैसा द्रिसटाना ॥
ਜਿਸਤੇਉਪਜੇਤਿਸੁਮਾਹਿਸਮਾਏ॥
ਜਿਸ ਪ੍ਰਭੂ ਤੋਂ ਉਹ ਸੇਵਕ ਪੈਦਾ ਹੋਏ ਹਨ, ਉਸੇ ਵਿਚ ਲੀਨ ਰਹਿੰਦੇ ਹਨ,
From Him we came, and into Him we shall merge again.
जिस ते उपजे तिसु माहि समाए ॥
ਓਇਸੁਖਨਿਧਾਨਉਨਹੂਬਨਿਆਏ॥
ਉਹ ਸੁਖਾਂ ਦਾ ਖ਼ਜ਼ਾਨਾ ਹੋ ਜਾਂਦੇ ਹਨ ਤੇ ਇਹ ਦਰਜਾ ਫੱਬਦਾ ਭੀ ਉਹਨਾਂ ਨੂੰ ਹੀ ਹੈ।
He is the treasure of peace, and so does His servant become.
ओइ सुख निधान उनहू बनि आए ॥
ਆਪਸਕਉਆਪਿਦੀਨੋਮਾਨੁ॥
(ਸੇਵਕ ਨੂੰ ਮਾਣ ਦੇ ਕੇ) ਪ੍ਰਭੂ ਆਪਣੇ ਆਪ ਨੂੰ ਆਪ ਮਾਣ ਦੇਂਦਾ ਹੈ (ਕਿਉਂਕਿ ਸੇਵਕ ਦਾ ਮਾਣ ਪ੍ਰਭੂ ਦਾ ਹੀ ਮਾਣ ਹੈ)
Unto His own, He has given His honor.
आपस कउ आपि दीनो मानु ॥
ਨਾਨਕਪ੍ਰਭਜਨੁਏਕੋਜਾਨੁ॥੮॥੧੪॥
ਹੇ ਨਾਨਕ! ਪ੍ਰਭੂ ਤੇ ਪ੍ਰਭੂ ਦੇ ਸੇਵਕ ਨੂੰ ਇਕ ਰੂਪ ਸਮਝੋ ॥੮॥੧੪॥
O Nanak, know that God and His humble servant are one and the same. ||8||14||
नानक प्रभ जनु एको जानु ॥८॥१४॥
ਸਰਬਕਲਾਭਰਪੂਰਪ੍ਰਭਬਿਰਥਾਜਾਨਨਹਾਰ॥
ਪ੍ਰਭੂ ਸਾਰੀਆਂ ਸ਼ਕਤੀਆਂ ਨਾਲ ਪੂਰਨ ਹੈ, (ਸਭ ਜੀਵਾਂ ਦੇ) ਦੁੱਖ-ਦਰਦ ਜਾਣਦਾ ਹੈ।
God is totally imbued with all powers; He is the Knower of our troubles.
सरब कला भरपूर प्रभ बिरथा जाननहार ॥
ਜਾਕੈਸਿਮਰਨਿਉਧਰੀਐਨਾਨਕਤਿਸੁਬਲਿਹਾਰ॥੧॥
ਹੇ ਨਾਨਕ! ਜਿਸ (ਐਸੇ ਪ੍ਰਭੂ) ਦੇ ਸਿਮਰਨ ਨਾਲ (ਵਿਕਾਰਾਂ ਤੋਂ) ਬਚ ਸਕੀਦਾ ਹੈ, ਉਸ ਤੋਂ (ਸਦਾ) ਸਦਕੇ ਜਾਈਏ ॥੧॥
Meditating in remembrance on Him, we are saved; Nanak is a sacrifice to Him. ||1||
जा कै सिमरनि उधरीऐ नानक तिसु बलिहार ॥१॥
ਅਸਟਪਦੀ॥
Ashtapadee:
असटपदी ॥
ਟੂਟੀਗਾਢਨਹਾਰਗੋਪਾਲ॥
(ਜੀਵਾਂ ਦੀ ਦਿਲ ਦੀ) ਟੁੱਟੀ ਹੋਈ (ਤਾਰ) ਨੂੰ (ਆਪਣੇ ਨਾਲ) ਗੰਢਣ ਵਾਲਾ ਗੋਪਾਲ ਪ੍ਰਭੂ ਆਪ ਹੈ।
The Lord of the World is the Mender of the broken.
टूटी गाढनहार गोपाल ॥
ਸਰਬਜੀਆਆਪੇਪ੍ਰਤਿਪਾਲ॥
ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ (ਭੀ ਆਪ) ਹੈ।
He Himself cherishes all beings.
सरब जीआ आपे प्रतिपाल ॥
ਸਗਲਕੀਚਿੰਤਾਜਿਸੁਮਨਮਾਹਿ॥
ਜਿਸ ਪ੍ਰਭੂ ਨੂੰ ਆਪਣੇ ਮਨ ਵਿਚ ਸਾਰਿਆਂ (ਦੀ ਰੋਜ਼ੀ) ਦਾ ਫ਼ਿਕਰ ਹੈ,
The cares of all are on His Mind;
सगल की चिंता जिसु मन माहि ॥
ਤਿਸਤੇਬਿਰਥਾਕੋਈਨਾਹਿ॥
ਉਸ (ਦੇ ਦਰ) ਤੋਂ ਕੋਈ ਜੀਵ ਨਾ-ਉਮੈਦ ਨਹੀਂ (ਆਉਂਦਾ)।
no one is turned away from Him.
तिस ते बिरथा कोई नाहि ॥
ਰੇਮਨਮੇਰੇਸਦਾਹਰਿਜਾਪਿ॥
ਹੇ ਮੇਰੇ ਮਨ! ਸਦਾ ਪ੍ਰਭੂ ਨੂੰ ਜਪ,
O my mind, meditate forever on the Lord.
रे मन मेरे सदा हरि जापि ॥
ਅਬਿਨਾਸੀਪ੍ਰਭੁਆਪੇਆਪਿ॥
ਉਹ ਨਾਸ-ਰਹਿਤ ਹੈ ਤੇ ਆਪਣੇ ਜਿਹਾ ਆਪ ਹੀ ਹੈ।
The Imperishable Lord God is Himself All-in-all.
अबिनासी प्रभु आपे आपि ॥
ਆਪਨਕੀਆਕਛੂਨਹੋਇ॥
ਪ੍ਰਾਣੀ ਦਾ ਆਪਣੇ ਜਤਨ ਨਾਲ ਕੀਤਾ ਹੋਇਆ ਕੋਈ ਕੰਮ ਸਿਰੇ ਨਹੀਂ ਚੜ੍ਹਦਾ,
By one's own actions, nothing is accomplished,
आपन कीआ कछू न होइ ॥
ਜੇਸਉਪ੍ਰਾਨੀਲੋਚੈਕੋਇ॥
ਜੇ ਕੋਈ ਪ੍ਰਾਣੀ ਸੌ ਵਾਰੀ ਤਾਂਘ ਕਰੇ।
even though the mortal may wish it so, hundreds of times.
जे सउ प्रानी लोचै कोइ ॥
ਤਿਸੁਬਿਨੁਨਾਹੀਤੇਰੈਕਿਛੁਕਾਮ॥
ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਚੀਜ਼ ਤੇਰੇ (ਅਸਲੀ) ਕੰਮ ਦੀ ਨਹੀਂ ਹੈ,
Without Him, nothing is of any use to you.
तिसु बिनु नाही तेरै किछु काम ॥
ਗਤਿਨਾਨਕਜਪਿਏਕਹਰਿਨਾਮ॥੧॥
ਹੇ ਨਾਨਕ! ਇਕ ਪ੍ਰਭੂ ਦਾ ਨਾਮ ਜਪ ਤਾਂ ਗਤਿ ਹੋਵੇਗੀ ॥੧॥
Salvation, O Nanak, is attained by chanting the Name of the One Lord. ||1||
गति नानक जपि एक हरि नाम ॥१॥
ਰੂਪਵੰਤੁਹੋਇਨਾਹੀਮੋਹੈ॥
ਰੂਪ ਵਾਲਾ ਹੋ ਕੇ ਕੋਈ ਪ੍ਰਾਣੀ (ਰੂਪ ਦਾ) ਮਾਣ ਨਾਹ ਕਰੇ,
One who is good-looking should not be vain;
रूपवंतु होइ नाही मोहै ॥
ਪ੍ਰਭਕੀਜੋਤਿਸਗਲਘਟਸੋਹੈ॥
(ਕਿਉਂਕ) ਸਾਰੇ ਸਰੀਰਾਂ ਵਿਚ ਪ੍ਰਭੂ ਦੀ ਹੀ ਜੋਤਿ ਸੋਭਦੀ ਹੈ।
the Light of God is in all hearts.
प्रभ की जोति सगल घट सोहै ॥
ਧਨਵੰਤਾਹੋਇਕਿਆਕੋਗਰਬੈ॥
ਧਨ ਵਾਲਾ ਹੋ ਕੇ ਕੀਹ ਕੋਈ ਮਨੁੱਖ ਅਹੰਕਾਰ ਕਰੇ,
Why should anyone be proud of being rich?
धनवंता होइ किआ को गरबै ॥
ਜਾਸਭੁਕਿਛੁਤਿਸਕਾਦੀਆਦਰਬੈ॥
ਜਦੋਂ ਸਾਰਾ ਧਨ ਉਸ ਪ੍ਰਭੂ ਦਾ ਹੀ ਬਖ਼ਸ਼ਿਆ ਹੋਇਆ ਹੈ?
All riches are His gifts.
जा सभु किछु तिस का दीआ दरबै ॥
ਅਤਿਸੂਰਾਜੇਕੋਊਕਹਾਵੈ॥
ਜੇ ਕੋਈ ਮਨੁੱਖ (ਆਪਣੇ ਆਪ ਨੂੰ) ਬੜਾ ਸੂਰਮਾ ਅਖਵਾਏ,
One may call himself a great hero,
अति सूरा जे कोऊ कहावै ॥
ਪ੍ਰਭਕੀਕਲਾਬਿਨਾਕਹਧਾਵੈ॥
(ਤਾਂ ਰਤਾ ਇਹ ਤਾਂ ਸੋਚੇ ਕਿ) ਪ੍ਰਭੂ ਦੀ (ਦਿੱਤੀ ਹੋਈ) ਤਾਕਤ ਤੋਂ ਬਿਨਾ ਕਿਥੇ ਦੌੜ ਸਕਦਾ ਹੈ।
but without God's Power, what can anyone do?
प्रभ की कला बिना कह धावै ॥
ਜੇਕੋਹੋਇਬਹੈਦਾਤਾਰੁ॥
ਜੇ ਕੋਈ ਬੰਦਾ (ਧਨਾਢ ਹੋ ਕੇ) ਦਾਤਾ ਬਣ ਬੈਠੇ,
One who brags about giving to charities
जे को होइ बहै दातारु ॥
ਤਿਸੁਦੇਨਹਾਰੁਜਾਨੈਗਾਵਾਰੁ॥
ਤਾਂ ਉਹ ਮੂਰਖ ਉਸ ਪ੍ਰਭੂ ਨੂੰ ਪਛਾਣੇ ਜੋ (ਸਭ ਜੀਵਾਂ ਨੂੰ) ਦੇਣ ਜੋਗਾ ਹੈ।
the Great Giver shall judge him to be a fool.
तिसु देनहारु जानै गावारु ॥
ਜਿਸੁਗੁਰਪ੍ਰਸਾਦਿਤੂਟੈਹਉਰੋਗੁ॥
ਜਿਸ ਦਾ ਅਹੰਕਾਰ ਰੂਪੀ ਰੋਗ ਗੁਰੂ ਦੀ ਕਿਰਪਾ ਨਾਲ ਦੂਰ ਹੁੰਦਾ ਹੈ,
One who, by Guru's Grace, is cured of the disease of ego
जिसु गुर प्रसादि तूटै हउ रोगु ॥
ਨਾਨਕਸੋਜਨੁਸਦਾਅਰੋਗੁ॥੨॥
ਹੇ ਨਾਨਕ! ਉਹ ਮਨੁੱਖ ਸਦਾ ਨਿਰੋਆ ਹੈ ॥੨॥
- O Nanak, that person is forever healthy. ||2||
नानक सो जनु सदा अरोगु ॥२॥
ਜਿਉਮੰਦਰਕਉਥਾਮੈਥੰਮਨੁ॥
ਜਿਵੇਂ ਘਰ (ਦੇ ਛੱਤ) ਨੂੰ ਥੰਮ੍ਹ ਸਹਾਰਾ ਦੇਂਦਾ ਹੈ,
As a palace is supported by its pillars,
जिउ मंदर कउ थामै थंमनु ॥
ਤਿਉਗੁਰਕਾਸਬਦੁਮਨਹਿਅਸਥੰਮਨੁ॥
ਤਿਵੇਂ ਗੁਰੂ ਦਾ ਸ਼ਬਦ ਮਨ ਦਾ ਸਹਾਰਾ ਹੈ।
so does the Guru's Word support the mind.
तिउ गुर का सबदु मनहि असथंमनु ॥
ਜਿਉਪਾਖਾਣੁਨਾਵਚੜਿਤਰੈ॥
ਜਿਵੇਂ ਪੱਥਰ ਬੇੜੀ ਵਿਚ ਚੜ੍ਹ ਕੇ (ਨਦੀ ਆਦਿਕ ਤੋਂ) ਪਾਰ ਲੰਘ ਜਾਂਦਾ ਹੈ,
As a stone placed in a boat can cross over the river,
जिउ पाखाणु नाव चड़ि तरै ॥
ਪ੍ਰਾਣੀਗੁਰਚਰਣਲਗਤੁਨਿਸਤਰੈ॥
ਤਿਵੇਂ ਗੁਰੂ ਦੀ ਚਰਨੀਂ ਲੱਗਾ ਹੋਇਆ ਬੰਦਾ (ਸੰਸਾਰ-ਸਮੁੰਦਰ ਤੋਂ) ਤਰ ਜਾਂਦਾ ਹੈ।
so is the mortal saved, grasping hold of the Guru's Feet.
प्राणी गुर चरण लगतु निसतरै ॥
ਜਿਉਅੰਧਕਾਰਦੀਪਕਪਰਗਾਸੁ॥
ਜਿਵੇਂ ਦੀਵਾ ਹਨੇਰਾ (ਦੂਰ ਕਰ ਕੇ) ਚਾਨਣ ਕਰ ਦੇਂਦਾ ਹੈ,
As the darkness is illuminated by the lamp,
जिउ अंधकार दीपक परगासु ॥
ਗੁਰਦਰਸਨੁਦੇਖਿਮਨਿਹੋਇਬਿਗਾਸੁ॥
ਤਿਵੇਂ ਗੁਰੂ ਦਾ ਦੀਦਾਰ ਕਰ ਕੇ ਮਨ ਵਿਚ ਖਿੜਾਉ (ਪੈਦਾ) ਹੋ ਜਾਂਦਾ ਹੈ।
so does the mind blossom forth, beholding the Blessed Vision of the Guru's Darshan.
गुर दरसनु देखि मनि होइ बिगासु ॥
ਜਿਉਮਹਾਉਦਿਆਨਮਹਿਮਾਰਗੁਪਾਵੈ॥
ਜਿਵੇਂ (ਕਿਸੇ) ਵੱਡੇ ਜੰਗਲ ਵਿਚ (ਖੁੰਝੇ ਹੋਏ ਨੂੰ) ਰਾਹ ਲੱਭ ਪਏ,
The path is found through the great wilderness
जिउ महा उदिआन महि मारगु पावै ॥
ਤਿਉਸਾਧੂਸੰਗਿਮਿਲਿਜੋਤਿਪ੍ਰਗਟਾਵੈ॥
ਤਿਵੇਂ ਸਾਧੂ ਦੀ ਸੰਗਤ ਵਿਚ ਬੈਠਿਆਂ (ਅਕਾਲ ਪੁਰਖ ਦੀ) ਜੋਤਿ (ਮਨੁੱਖ ਦੇ ਅੰਦਰ) ਪ੍ਰਗਟਦੀ ਹੈ।
by joining the Saadh Sangat, the Company of the Holy, and one's light shines forth.
तिउ साधू संगि मिलि जोति प्रगटावै ॥
ਤਿਨਸੰਤਨਕੀਬਾਛਉਧੂਰਿ॥
ਮੈਂ ਉਹਨਾਂ ਸੰਤਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ।
I seek the dust of the feet of those Saints;
तिन संतन की बाछउ धूरि ॥
ਨਾਨਕਕੀਹਰਿਲੋਚਾਪੂਰਿ॥੩॥
ਹੇ ਪ੍ਰਭੂ! ਨਾਨਕ ਦੀ ਇਹ ਖ਼ਾਹਸ਼ ਪੂਰੀ ਕਰ ॥੩॥
O Lord, fulfill Nanak's longing! ||3||
नानक की हरि लोचा पूरि ॥३॥
ਮਨਮੂਰਖਕਾਹੇਬਿਲਲਾਈਐ॥
ਹੇ ਮੂਰਖ ਮਨ! (ਦੁੱਖ ਮਿਲਣ ਤੇ) ਕਿਉਂ ਵਿਲਕਦਾ ਹੈਂ?
O foolish mind, why do you cry and bewail?
मन मूरख काहे बिललाईऐ ॥
ਪੁਰਬਲਿਖੇਕਾਲਿਖਿਆਪਾਈਐ॥
ਪਿਛਲੇ ਬੀਜੇ ਦਾ ਫਲ ਹੀ ਖਾਣਾ ਪੈਂਦਾ ਹੈ।
You shall obtain your pre-ordained destiny.
पुरब लिखे का लिखिआ पाईऐ ॥
ਦੂਖਸੂਖਪ੍ਰਭਦੇਵਨਹਾਰੁ॥
ਦੁੱਖ ਸੁਖ ਦੇਣ ਵਾਲਾ ਪ੍ਰਭੂ ਆਪ ਹੈ,
God is the Giver of pain and pleasure.
दूख सूख प्रभ देवनहारु ॥
ਅਵਰਤਿਆਗਿਤੂਤਿਸਹਿਚਿਤਾਰੁ॥
(ਤਾਂ ਤੇ) ਹੋਰ (ਆਸਰੇ) ਛੱਡ ਕੇ ਤੂੰ ਉਸੇ ਨੂੰ ਯਾਦ ਕਰ।
Abandon others, and think of Him alone.
अवर तिआगि तू तिसहि चितारु ॥
ਜੋਕਛੁਕਰੈਸੋਈਸੁਖੁਮਾਨੁ॥
ਜੋ ਕੁਝ ਪ੍ਰਭੂ ਕਰਦਾ ਹੈ ਉਸੇ ਨੂੰ ਸੁਖ ਸਮਝ।
Whatever He does - take comfort in that.
जो कछु करै सोई सुखु मानु ॥
ਭੂਲਾਕਾਹੇਫਿਰਹਿਅਜਾਨ॥
ਹੇ ਅੰਞਾਣ! ਕਿਉ ਭੁੱਲਿਆਂ ਫਿਰਦਾ ਹੈਂ?
Why do you wander around, you ignorant fool?
भूला काहे फिरहि अजान ॥
ਕਉਨਬਸਤੁਆਈਤੇਰੈਸੰਗਿ॥
(ਦੱਸ) ਕੇਹੜੀ ਚੀਜ਼ ਤੇਰੇ ਨਾਲ ਆਈ ਸੀ।
What things did you bring with you?
कउन बसतु आई तेरै संगि ॥
ਲਪਟਿਰਹਿਓਰਸਿਲੋਭੀਪਤੰਗ॥
ਹੇ ਲੋਭੀ ਭੰਬਟ! ਤੂੰ (ਮਾਇਆ ਦੇ) ਸੁਆਦ ਵਿਚ ਮਸਤ ਹੋ ਰਿਹਾ ਹੈਂ।
You cling to worldly pleasures like a greedy moth.
लपटि रहिओ रसि लोभी पतंग ॥
ਰਾਮਨਾਮਜਪਿਹਿਰਦੇਮਾਹਿ॥
ਹਿਰਦੇ ਵਿਚ ਪ੍ਰਭੂ ਦਾ ਨਾਮ ਜਪ,
Dwell upon the Lord's Name in your heart.
राम नाम जपि हिरदे माहि ॥
ਨਾਨਕਪਤਿਸੇਤੀਘਰਿਜਾਹਿ॥੪॥
ਹੇ ਨਾਨਕ! (ਇਸੇ ਤਰ੍ਹਾਂ) ਇੱਜ਼ਤ ਨਾਲ (ਪਰਲੋਕ ਵਾਲੇ) ਘਰ ਵਿਚ ਜਾਵਹਿਂਗਾ ॥੪॥
O Nanak, thus you shall return to your home with honor. ||4||
नानक पति सेती घरि जाहि ॥४॥
ਜਿਸੁਵਖਰਕਉਲੈਨਿਤੂਆਇਆ॥
(ਹੇ ਭਾਈ!) ਜੇਹੜਾ ਸੌਦਾ ਖ਼ਰੀਦਣ ਵਾਸਤੇ ਤੂੰ (ਜਗਤ ਵਿਚ) ਆਇਆ ਹੈਂ,
This merchandise, which you have come to obtain
जिसु वखर कउ लैनि तू आइआ ॥
ਰਾਮਨਾਮੁਸੰਤਨਘਰਿਪਾਇਆ॥
ਉਹ ਰਾਮ ਨਾਮ (-ਰੂਪੀ ਸੌਦਾ) ਸੰਤਾਂ ਦੇ ਘਰ ਵਿਚ ਮਿਲਦਾ ਹੈ।
- the Lord's Name is obtained in the home of the Saints.
राम नामु संतन घरि पाइआ ॥
ਤਜਿਅਭਿਮਾਨੁਲੇਹੁਮਨਮੋਲਿ॥
(ਇਸ ਵਾਸਤੇ) ਅਹੰਕਾਰ ਛੱਡ ਦੇਹ, ਤੇ ਮਨ ਦੇ ਵੱਟੇ (ਇਹ ਵੱਖਰ) ਖ਼ਰੀਦ ਲੈ,
Renounce your egotistical pride, and with your mind,
तजि अभिमानु लेहु मन मोलि ॥
ਰਾਮਨਾਮੁਹਿਰਦੇਮਹਿਤੋਲਿ॥
ਅਤੇ ਪ੍ਰਭੂ ਦਾ ਨਾਮ ਹਿਰਦੇ ਵਿਚ ਪਰਖ।
purchase the Lord's Name - measure it out within your heart.
राम नामु हिरदे महि तोलि ॥
ਲਾਦਿਖੇਪਸੰਤਹਸੰਗਿਚਾਲੁ॥
ਸੰਤਾਂ ਦੇ ਸੰਗ ਤੁਰ ਤੇ ਰਾਮ ਨਾਮ ਦਾ ਇਹ ਸੌਦਾ ਲੱਦ ਲੈ,
Load up this merchandise, and set out with the Saints.
लादि खेप संतह संगि चालु ॥
ਅਵਰਤਿਆਗਿਬਿਖਿਆਜੰਜਾਲ॥
ਮਾਇਆ ਦੇ ਹੋਰ ਧੰਧੇ ਛੱਡ ਦੇਹ।
Give up other corrupt entanglements.
अवर तिआगि बिखिआ जंजाल ॥
ਧੰਨਿਧੰਨਿਕਹੈਸਭੁਕੋਇ॥
(ਜੇ ਇਹ ਉੱਦਮ ਕਰਹਿਂਗਾ ਤਾਂ) ਹਰੇਕ ਜੀਵ ਤੈਨੂੰ ਸ਼ਾਬਾਸ਼ੇ ਆਖੇਗਾ,
"Blessed, blessed", everyone will call you,
धंनि धंनि कहै सभु कोइ ॥
ਮੁਖਊਜਲਹਰਿਦਰਗਹਸੋਇ॥
ਤੇ ਪ੍ਰਭੂ ਦੀ ਦਰਗਾਹ ਵਿਚ ਭੀ ਤੇਰਾ ਮੂੰਹ ਉਜਲਾ ਹੋਵੇਗਾ।
and your face shall be radiant in the Court of the Lord.
मुख ऊजल हरि दरगह सोइ ॥
ਇਹੁਵਾਪਾਰੁਵਿਰਲਾਵਾਪਾਰੈ॥
(ਪਰ) ਇਹ ਵਪਾਰ ਕੋਈ ਵਿਰਲਾ ਬੰਦਾ ਕਰਦਾ ਹੈ।
In this trade, only a few are trading.
इहु वापारु विरला वापारै ॥
ਨਾਨਕਤਾਕੈਸਦਬਲਿਹਾਰੈ॥੫॥
ਹੇ ਨਾਨਕ! ਅਜੇਹੇ (ਵਪਾਰੀ) ਤੋਂ ਸਦਾ ਸਦਕੇ ਜਾਈਏ ॥੫॥
Nanak is forever a sacrifice to them. ||5||
नानक ता कै सद बलिहारै ॥५॥
ਚਰਨਸਾਧਕੇਧੋਇਧੋਇਪੀਉ॥
(ਹੇ ਭਾਈ!) ਸਾਧੂ ਜਨਾਂ ਦੇ ਪੈਰ ਧੋ ਧੋ ਕੇ (ਨਾਮ-ਜਲ) ਪੀ,
Wash the feet of the Holy, and drink in this water.
चरन साध के धोइ धोइ पीउ ॥
ਅਰਪਿਸਾਧਕਉਅਪਨਾਜੀਉ॥
ਸਾਧ-ਜਨ ਤੋਂ ਆਪਣੀ ਜਿੰਦ ਭੀ ਵਾਰ ਦੇਹ।
Dedicate your soul to the Holy.
अरपि साध कउ अपना जीउ ॥
ਸਾਧਕੀਧੂਰਿਕਰਹੁਇਸਨਾਨੁ॥
ਗੁਰਮੁਖ ਮਨੁੱਖ ਦੇ ਪੈਰਾਂ ਦੀ ਖ਼ਾਕ ਵਿਚ ਇਸ਼ਨਾਨ ਕਰ,
Take your cleansing bath in the dust of the feet of the Holy.
साध की धूरि करहु इसनानु ॥
ਸਾਧਊਪਰਿਜਾਈਐਕੁਰਬਾਨੁ॥
ਗੁਰਮੁਖ ਤੋਂ ਸਦਕੇ ਹੋਹੁ।
To the Holy, make your life a sacrifice.
साध ऊपरि जाईऐ कुरबानु ॥
ਸਾਧਸੇਵਾਵਡਭਾਗੀਪਾਈਐ॥
ਸੰਤ ਦੀ ਸੇਵਾ ਵੱਡੇ ਭਾਗਾਂ ਨਾਲ ਮਿਲਦੀ ਹੈ,
Service to the Holy is obtained by great good fortune.
साध सेवा वडभागी पाईऐ ॥
ਸਾਧਸੰਗਿਹਰਿਕੀਰਤਨੁਗਾਈਐ॥
ਸੰਤ ਦੀ ਸੰਗਤਿ ਵਿਚ ਹੀ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ।
In the Saadh Sangat, the Company of the Holy, the Kirtan of the Lord's Praise is sung.
साधसंगि हरि कीरतनु गाईऐ ॥
ਅਨਿਕਬਿਘਨਤੇਸਾਧੂਰਾਖੈ॥
ਸੰਤ ਅਨੇਕਾਂ ਔਕੜਾਂ ਤੋਂ (ਜੋ ਆਤਮਕ ਜੀਵਨ ਦੇ ਰਾਹ ਵਿਚ ਆਉਂਦੀਆਂ ਹਨ) ਬਚਾ ਲੈਂਦਾ ਹੈ,
From all sorts of dangers, the Saint saves us.
अनिक बिघन ते साधू राखै ॥
ਹਰਿਗੁਨਗਾਇਅੰਮ੍ਰਿਤਰਸੁਚਾਖੈ॥
ਸੰਤ ਪ੍ਰਭੂ ਦੇ ਗੁਣ ਗਾ ਕੇ ਨਾਮ-ਅੰਮ੍ਰਿਤ ਦਾ ਸੁਆਦ ਮਾਣਦਾ ਹੈ।
Singing the Glorious Praises of the Lord, we taste the ambrosial essence.
हरि गुन गाइ अंम्रित रसु चाखै ॥
ਓਟਗਹੀਸੰਤਹਦਰਿਆਇਆ॥
(ਜਿਸ ਮਨੁੱਖ ਨੇ) ਸੰਤਾਂ ਦਾ ਆਸਰਾ ਫੜਿਆ ਹੈ ਜੋ ਸੰਤਾਂ ਦੇ ਦਰ ਤੇ ਆ ਡਿੱਗਾ ਹੈ,
Seeking the Protection of the Saints, we have come to their door.
ओट गही संतह दरि आइआ ॥
ਸਰਬਸੂਖਨਾਨਕਤਿਹਪਾਇਆ॥੬॥
ਉਸ ਨੇ, ਹੇ ਨਾਨਕ! ਸਾਰੇ ਸੁਖ ਪਾ ਲਏ ਹਨ ॥੬॥
All comforts, O Nanak, are so obtained. ||6||
सरब सूख नानक तिह पाइआ ॥६॥
ਮਿਰਤਕਕਉਜੀਵਾਲਨਹਾਰ॥
(ਪ੍ਰਭੂ) ਮੋਏ ਹੋਏ ਬੰਦੇ ਨੂੰ ਜਿਵਾਲਣ ਜੋਗਾ ਹੈ,
He infuses life back into the dead.
मिरतक कउ जीवालनहार ॥
ਭੂਖੇਕਉਦੇਵਤਅਧਾਰ॥
ਭੁੱਖੇ ਨੂੰ ਭੀ ਆਸਰਾ ਦੇਂਦਾ ਹੈ।
He gives food to the hungry.
भूखे कउ देवत अधार ॥
ਸਰਬਨਿਧਾਨਜਾਕੀਦ੍ਰਿਸਟੀਮਾਹਿ॥
ਸਾਰੇ ਖ਼ਜ਼ਾਨੇ ਉਸ ਮਾਲਕ ਦੀ ਨਜ਼ਰ ਵਿਚ ਹਨ,
All treasures are within His Glance of Grace.
सरब निधान जा की द्रिसटी माहि ॥
ਪੁਰਬਲਿਖੇਕਾਲਹਣਾਪਾਹਿ॥
(ਪਰ ਜੀਵ) ਆਪਣੇ ਪਿਛਲੇ ਕੀਤੇ ਕਰਮਾਂ ਦਾ ਫਲ ਭੋਗਦੇ ਹਨ।
People obtain that which they are pre-ordained to receive.
पुरब लिखे का लहणा पाहि ॥
ਸਭੁਕਿਛੁਤਿਸਕਾਓਹੁਕਰਨੈਜੋਗੁ॥
ਸਭ ਕੁਝ ਉਸ ਪ੍ਰਭੂ ਦਾ ਹੀ ਹੈ, ਤੇ ਉਹੀ ਸਭ ਕੁਝ ਕਰਨ ਦੇ ਸਮਰੱਥ ਹੈ;
All things are His; He is the Doer of all.
सभु किछु तिस का ओहु करनै जोगु ॥
ਤਿਸੁਬਿਨੁਦੂਸਰਹੋਆਨਹੋਗੁ॥
ਉਸ ਤੋਂ ਬਿਨਾ ਕੋਈ ਦੂਜਾ ਨਾਹ ਹੈ ਤੇ ਨਾਹ ਹੋਵੇਗਾ।
Other than Him, there has never been any other, and there shall never be.
तिसु बिनु दूसर होआ न होगु ॥
ਜਪਿਜਨਸਦਾਸਦਾਦਿਨੁਰੈਣੀ॥
ਹੇ ਜਨ! ਸਦਾ ਹੀ ਦਿਨ ਰਾਤ ਪ੍ਰਭੂ ਨੂੰ ਯਾਦ ਕਰ,
Meditate on Him forever and ever, day and night.
जपि जन सदा सदा दिनु रैणी ॥
ਸਭਤੇਊਚਨਿਰਮਲਇਹਕਰਣੀ॥
ਹੋਰ ਸਾਰੀਆਂ ਕਰਣੀਆਂ ਨਾਲੋਂ ਇਹੀ ਕਰਣੀ ਉੱਚੀ ਤੇ ਸੁੱਚੀ ਹੈ।
This way of life is exalted and immaculate.
सभ ते ऊच निरमल इह करणी ॥
ਕਰਿਕਿਰਪਾਜਿਸਕਉਨਾਮੁਦੀਆ॥
ਮੇਹਰ ਕਰ ਕੇ ਜਿਸ ਮਨੁੱਖ ਨੂੰ ਨਾਮ ਬਖ਼ਸ਼ਦਾ ਹੈ,
One whom the Lord, in His Grace, blesses with His Name
करि किरपा जिस कउ नामु दीआ ॥
ਨਾਨਕਸੋਜਨੁਨਿਰਮਲੁਥੀਆ॥੭॥
ਹੇ ਨਾਨਕ! ਉਹ ਮਨੁੱਖ ਪਵਿਤ੍ਰ ਹੋ ਜਾਂਦਾ ਹੈ ॥੭॥
- O Nanak, that person becomes immaculate and pure. ||7||
नानक सो जनु निरमलु थीआ ॥७॥
ਜਾਕੈਮਨਿਗੁਰਕੀਪਰਤੀਤਿ॥
ਜਿਸ ਮਨੁੱਖ ਦੇ ਮਨ ਵਿਚ ਸਤਿਗੁਰੂ ਦੀ ਸਰਧਾ ਬਣ ਗਈ ਹੈ,
One who has faith in the Guru in his mind
जा कै मनि गुर की परतीति ॥
ਤਿਸੁਜਨਆਵੈਹਰਿਪ੍ਰਭੁਚੀਤਿ॥
ਉਸ ਦੇ ਚਿੱਤ ਵਿਚ ਪ੍ਰਭੂ ਟਿਕ ਜਾਂਦਾ ਹੈ।
comes to dwell upon the Lord God.
तिसु जन आवै हरि प्रभु चीति ॥
ਭਗਤੁਭਗਤੁਸੁਨੀਐਤਿਹੁਲੋਇ॥
ਉਹ ਮਨੁੱਖ ਸਾਰੇ ਜਗਤ ਵਿਚ ਭਗਤ ਭਗਤ ਸੁਣੀਦਾ ਹੈ,
He is acclaimed as a devotee, a humble devotee throughout the three worlds.
भगतु भगतु सुनीऐ तिहु लोइ ॥
ਜਾਕੈਹਿਰਦੈਏਕੋਹੋਇ॥
ਜਿਸ ਦੇ ਹਿਰਦੇ ਵਿਚ ਇਕ ਪ੍ਰਭੂ ਵੱਸਦਾ ਹੈ;
The One Lord is in his heart.
जा कै हिरदै एको होइ ॥
ਸਚੁਕਰਣੀਸਚੁਤਾਕੀਰਹਤ॥
ਉਸ ਦੀ ਅਮਲੀ ਜ਼ਿੰਦਗੀ ਤੇ ਜ਼ਿੰਦਗੀ ਦੇ ਅਸੂਲ ਇਕ-ਰਸ ਹਨ,
True are his actions; true are his ways.
सचु करणी सचु ता की रहत ॥
ਸਚੁਹਿਰਦੈਸਤਿਮੁਖਿਕਹਤ॥
ਸੱਚਾ ਪ੍ਰਭੂ ਉਸ ਦੇ ਹਿਰਦੇ ਵਿਚ ਹੈ, ਤੇ ਪ੍ਰਭੂ ਦਾ ਨਾਮ ਹੀ ਉਹ ਮੂੰਹੋਂ ਉੱਚਾਰਦਾ ਹੈ;
True is his heart; Truth is what he speaks with his mouth.
सचु हिरदै सति मुखि कहत ॥
ਸਾਚੀਦ੍ਰਿਸਟਿਸਾਚਾਆਕਾਰੁ॥
ਉਸ ਮਨੁੱਖ ਦੀ ਨਜ਼ਰ ਸੱਚੇ ਪ੍ਰਭੂ ਦੇ ਰੰਗ ਵਿਚ ਰੰਗੀ ਹੋਈ ਹੈ, (ਤਾਹੀਏਂ) ਸਾਰਾ ਦ੍ਰਿਸ਼ਟਮਾਨ ਜਗਤ (ਉਸ ਨੂੰ) ਪ੍ਰਭੂ ਦਾ ਰੂਪ ਦਿੱਸਦਾ ਹੈ,
True is his vision; true is his form.
साची द्रिसटि साचा आकारु ॥
ਸਚੁਵਰਤੈਸਾਚਾਪਾਸਾਰੁ॥
ਪ੍ਰਭੂ ਹੀ (ਸਭ ਥਾਈਂ) ਮੌਜੂਦ (ਦਿੱਸਦਾ ਹੈ, ਤੇ) ਪ੍ਰਭੂ ਦਾ ਹੀ (ਸਾਰਾ) ਖਿਲਾਰਾ ਦਿੱਸਦਾ ਹੈ।
He distributes Truth and he spreads Truth.
सचु वरतै साचा पासारु ॥
ਪਾਰਬ੍ਰਹਮੁਜਿਨਿਸਚੁਕਰਿਜਾਤਾ॥
ਜਿਸ ਮਨੁੱਖ ਨੇ ਅਕਾਲ ਪੁਰਖ ਨੂੰ ਸਦਾ-ਥਿਰ ਰਹਿਣ ਵਾਲਾ ਸਮਝਿਆ ਹੈ,
One who recognizes the Supreme Lord God as True
पारब्रहमु जिनि सचु करि जाता ॥
ਨਾਨਕਸੋਜਨੁਸਚਿਸਮਾਤਾ॥੮॥੧੫॥
ਹੇ ਨਾਨਕ! ਉਹ ਮਨੁੱਖ ਸਦਾ ਉਸ ਥਿਰ ਰਹਿਣ ਵਾਲੇ ਵਿਚ ਲੀਨ ਹੋ ਜਾਂਦਾ ਹੈ ॥੮॥੧੫॥
- O Nanak, that humble being is absorbed into the True One. ||8||15||
नानक सो जनु सचि समाता ॥८॥१५॥
ਰੂਪੁਨਰੇਖਨਰੰਗੁਕਿਛੁਤ੍ਰਿਹੁਗੁਣਤੇਪ੍ਰਭਭਿੰਨ॥
ਪ੍ਰਭੂ ਦਾ ਨ ਕੋਈ ਰੂਪ ਹੈ, ਨ ਚਿਹਨ-ਚੱਕ੍ਰ ਅਤੇ ਨ ਕੋਈ ਰੰਗ। ਪ੍ਰਭੂ ਮਾਇਆ ਦੇ ਤਿੰਨ ਗੁਣਾਂ ਤੋਂ ਬੇ-ਦਾਗ਼ ਹੈ।
He has no form, no shape, no color; God is beyond the three qualities.
रूपु न रेख न रंगु किछु त्रिहु गुण ते प्रभ भिंन ॥
ਤਿਸਹਿਬੁਝਾਏਨਾਨਕਾਜਿਸੁਹੋਵੈਸੁਪ੍ਰਸੰਨ॥੧॥
ਹੇ ਨਾਨਕ! ਪ੍ਰਭੂ ਆਪਣਾ ਆਪ ਉਸ ਮਨੁੱਖ ਨੂੰ ਸਮਝਾਉਂਦਾ ਹੈ ਜਿਸ ਉਤੇ ਆਪ ਤ੍ਰੁੱਠਦਾ ਹੈ ॥੧॥
They alone understand Him, O Nanak, with whom He is pleased. ||1||
तिसहि बुझाए नानका जिसु होवै सुप्रसंन ॥१॥
ਅਸਟਪਦੀ॥
Ashtapadee:
असटपदी ॥
ਅਬਿਨਾਸੀਪ੍ਰਭੁਮਨਮਹਿਰਾਖੁ॥
(ਹੇ ਭਾਈ!) ਆਪਣੇ ਮਨ ਵਿਚ ਅਕਾਲ ਪੁਰਖ ਨੂੰ ਪ੍ਰੋ ਰੱਖ,
Keep the Immortal Lord God enshrined within your mind.
अबिनासी प्रभु मन महि राखु ॥
ਮਾਨੁਖਕੀਤੂਪ੍ਰੀਤਿਤਿਆਗੁ॥
ਅਤੇ ਮਨੁੱਖ ਦਾ ਪਿਆਰ (ਮੋਹ) ਛੱਡ ਦੇਹ।
Renounce your love and attachment to people.
मानुख की तू प्रीति तिआगु ॥
ਤਿਸਤੇਪਰੈਨਾਹੀਕਿਛੁਕੋਇ॥
ਉਸ ਤੋਂ ਬਾਹਰਾ ਹੋਰ ਕੋਈ ਜੀਵ ਨਹੀਂ, ਕੋਈ ਚੀਜ਼ ਨਹੀਂ[
Beyond Him, there is nothing at all.
तिस ते परै नाही किछु कोइ ॥
ਸਰਬਨਿਰੰਤਰਿਏਕੋਸੋਇ॥
ਸਭ ਜੀਵਾਂ ਦੇ ਅੰਦਰ ਇਕ ਅਕਾਲ ਪੁਰਖ ਹੀ ਵਿਆਪਕ ਹੈ।
The One Lord is pervading among all.
सरब निरंतरि एको सोइ ॥
ਆਪੇਬੀਨਾਆਪੇਦਾਨਾ॥
ਉਹੀ ਆਪ ਹੀ (ਜੀਵਾਂ ਦੇ ਦਿਲ ਦੀ) ਪਛਾਣਨ ਵਾਲਾ ਤੇ ਜਾਣਨ ਵਾਲਾ ਹੈ,
He Himself is All-seeing; He Himself is All-knowing,
आपे बीना आपे दाना ॥
ਗਹਿਰਗੰਭੀਰੁਗਹੀਰੁਸੁਜਾਨਾ॥
ਪ੍ਰਭੂ ਬੜਾ ਗੰਭੀਰ ਹੈ ਤੇ ਡੂੰਘਾ ਹੈ, ਸਿਆਣਾ ਹੈ,
Unfathomable, Profound, Deep and All-knowing.
गहिर गंभीरु गहीरु सुजाना ॥
ਪਾਰਬ੍ਰਹਮਪਰਮੇਸੁਰਗੋਬਿੰਦ॥
ਹੇ ਪਾਰਬ੍ਰਹਮ ਪ੍ਰਭੂ! ਸਭ ਦੇ ਵੱਡੇ ਮਾਲਕ! ਤੇ ਜੀਵਾਂ ਦੇ ਪਾਲਕ!
He is the Supreme Lord God, the Transcendent Lord, the Lord of the Universe,
पारब्रहम परमेसुर गोबिंद ॥
ਕ੍ਰਿਪਾਨਿਧਾਨਦਇਆਲਬਖਸੰਦ॥
ਦਇਆ ਦੇ ਖ਼ਜ਼ਾਨੇ! ਦਇਆ ਦੇ ਘਰ! ਤੇ ਬਖ਼ਸ਼ਣਹਾਰ!
the Treasure of mercy, compassion and forgiveness.
क्रिपा निधान दइआल बखसंद ॥
ਸਾਧਤੇਰੇਕੀਚਰਨੀਪਾਉ॥
ਮੈਂ ਤੇਰੇ ਸਾਧਾਂ ਦੀ ਚਰਨੀਂ ਪਵਾਂ,
To fall at the Feet of Your Holy Beings
साध तेरे की चरनी पाउ ॥
ਨਾਨਕਕੈਮਨਿਇਹੁਅਨਰਾਉ॥੧॥
ਨਾਨਕ ਦੇ ਮਨ ਵਿਚ ਇਹ ਤਾਂਘ ਹੈ ॥੧॥
- this is the longing of Nanak's mind. ||1||
नानक कै मनि इहु अनराउ ॥१॥
ਮਨਸਾਪੂਰਨਸਰਨਾਜੋਗੁ॥
ਪ੍ਰਭੂ (ਜੀਵਾਂ ਦੇ) ਮਨ ਦੇ ਫੁਰਨੇ ਪੂਰੇ ਕਰਨ ਤੇ ਸਰਨ ਆਇਆਂ ਦੀ ਸਹਾਇਤਾ ਕਰਨ ਦੇ ਸਮਰੱਥ ਹੈ।
He is the Fulfiller of wishes, who can give us Sanctuary;
मनसा पूरन सरना जोगु ॥
ਜੋਕਰਿਪਾਇਆਸੋਈਹੋਗੁ॥
ਜੋ ਉਸ ਨੇ (ਜੀਵਾਂ ਦੇ) ਹੱਥ ਉਤੇ ਲਿਖ ਦਿੱਤਾ ਹੈ, ਉਹੀ ਹੁੰਦਾ ਹੈ।
that which He has written, comes to pass.
जो करि पाइआ सोई होगु ॥
ਹਰਨਭਰਨਜਾਕਾਨੇਤ੍ਰਫੋਰੁ॥
ਜਿਸ ਪ੍ਰਭੂ ਦਾ ਅੱਖ ਫਰਕਣ ਦਾ ਸਮਾ (ਜਗਤ ਦੇ) ਪਾਲਣ ਤੇ ਨਾਸ ਲਈ (ਕਾਫ਼ੀ) ਹੈ,
He destroys and creates in the twinkling of an eye.
हरन भरन जा का नेत्र फोरु ॥
ਤਿਸਕਾਮੰਤ੍ਰੁਨਜਾਨੈਹੋਰੁ॥
ਉਸ ਦਾ ਗੁੱਝਾ ਭੇਤ ਕੋਈ ਹੋਰ ਜੀਵ ਨਹੀਂ ਜਾਣਦਾ।
No one else knows the mystery of His ways.
तिस का मंत्रु न जानै होरु ॥
ਅਨਦਰੂਪਮੰਗਲਸਦਜਾਕੈ॥
ਜਿਸ ਪ੍ਰਭੂ ਦੇ ਘਰ ਵਿਚ ਸਦਾ ਆਨੰਦ ਤੇ ਖ਼ੁਸ਼ੀਆਂ ਹਨ,
He is the embodiment of ecstasy and everlasting joy.
अनद रूप मंगल सद जा कै ॥
ਸਰਬਥੋਕਸੁਨੀਅਹਿਘਰਿਤਾਕੈ॥
(ਜਗਤ ਦੇ) ਸਾਰੇ ਪਦਾਰਥ ਉਸ ਦੇ ਘਰ ਵਿਚ (ਮੌਜੂਦ) ਸੁਣੀਦੇ ਹਨ।
I have heard that all things are in His home.
सरब थोक सुनीअहि घरि ता कै ॥
ਰਾਜਮਹਿਰਾਜੁਜੋਗਮਹਿਜੋਗੀ॥
ਰਾਜਿਆਂ ਵਿਚ ਪ੍ਰਭੂ ਆਪ ਹੀ ਰਾਜਾ ਹੈ, ਜੋਗੀਆਂ ਵਿਚ ਜੋਗੀ ਹੈ,
Among kings, He is the King; among yogis, He is the Yogi.
राज महि राजु जोग महि जोगी ॥
ਤਪਮਹਿਤਪੀਸਰੁਗ੍ਰਿਹਸਤਮਹਿਭੋਗੀ॥
ਤਪੀਆਂ ਵਿਚ ਆਪ ਹੀ ਵੱਡਾ ਤਪੀ ਹੈ ਤੇ ਗ੍ਰਿਹਸਤੀਆਂ ਵਿਚ ਭੀ ਆਪ ਹੀ ਗ੍ਰਿਹਸਤੀ ਹੈ।
Among ascetics, He is the Ascetic; among householders, He is the Enjoyer.
तप महि तपीसरु ग्रिहसत महि भोगी ॥
ਧਿਆਇਧਿਆਇਭਗਤਹਸੁਖੁਪਾਇਆ॥
ਭਗਤ ਜਨਾਂ ਨੇ (ਉਸ ਪ੍ਰਭੂ ਨੂੰ) ਸਿਮਰ ਸਿਮਰ ਕੇ ਸੁਖ ਪਾ ਲਿਆ ਹੈ।
By constant meditation, His devotee finds peace.
धिआइ धिआइ भगतह सुखु पाइआ ॥
ਨਾਨਕਤਿਸੁਪੁਰਖਕਾਕਿਨੈਅੰਤੁਨਪਾਇਆ॥੨॥
ਹੇ ਨਾਨਕ! ਕਿਸੇ ਜੀਵ ਨੇ ਉਸ ਅਕਾਲ ਪੁਰਖ ਦਾ ਅੰਤ ਨਹੀਂ ਪਾਇਆ ॥੨॥
O Nanak, no one has found the limits of that Supreme Being. ||2||
नानक तिसु पुरख का किनै अंतु न पाइआ ॥२॥
ਜਾਕੀਲੀਲਾਕੀਮਿਤਿਨਾਹਿ॥
ਜਿਸ ਪ੍ਰਭੂ ਦੀ (ਜਗਤ ਰੂਪ) ਖੇਡ ਦਾ ਲੇਖਾ ਕੋਈ ਨਹੀਂ ਲਾ ਸਕਦਾ,
There is no limit to His play.
जा की लीला की मिति नाहि ॥
ਸਗਲਦੇਵਹਾਰੇਅਵਗਾਹਿ॥
ਉਸ ਨੂੰ ਖੋਜ ਖੋਜ ਕੇ ਸਾਰੇ ਦੇਵਤੇ (ਭੀ) ਥੱਕ ਗਏ ਹਨ;
All the demigods have grown weary of searching for it.
सगल देव हारे अवगाहि ॥
ਪਿਤਾਕਾਜਨਮੁਕਿਜਾਨੈਪੂਤੁ॥
(ਕਿਉਂਕਿ) ਪਿਉ ਦਾ ਜਨਮ ਪੁੱਤ੍ਰ ਕੀਹ ਜਾਣਦਾ ਹੈ?
What does the son know of his father's birth?
पिता का जनमु कि जानै पूतु ॥
ਸਗਲਪਰੋਈਅਪੁਨੈਸੂਤਿ॥
(ਜਿਵੇਂ ਮਾਲਾ ਦੇ ਮਣਕੇ) ਧਾਗੇ ਵਿਚ ਪਰੋਏ ਹੁੰਦੇ ਹਨ, (ਤਿਵੇਂ) ਸਾਰੀ ਰਚਨਾ ਪ੍ਰਭੂ ਨੇ ਆਪਣੇ (ਹੁਕਮ ਰੂਪ) ਧਾਗੇ ਵਿਚ ਪ੍ਰੋ ਰੱਖੀ ਹੈ।
All are strung upon His string.
सगल परोई अपुनै सूति ॥
ਸੁਮਤਿਗਿਆਨੁਧਿਆਨੁਜਿਨਦੇਇ॥
ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਸੋਹਣੀ ਮਤਿ ਉੱਚੀ ਸਮਝ ਤੇ ਸੁਰਤ ਜੋੜਨ ਦੀ ਦਾਤ ਦੇਂਦਾ ਹੈ,
He bestows good sense, spiritual wisdom and meditation
सुमति गिआनु धिआनु जिन देइ ॥
ਜਨਦਾਸਨਾਮੁਧਿਆਵਹਿਸੇਇ॥
ਉਹੀ ਸੇਵਕ ਤੇ ਦਾਸ ਉਸ ਦਾ ਨਾਮ ਸਿਮਰਦੇ ਹਨ।
on His humble servants and slaves who meditate on the Naam.
जन दास नामु धिआवहि सेइ ॥
ਤਿਹੁਗੁਣਮਹਿਜਾਕਉਭਰਮਾਏ॥
(ਪਰ) ਜਿਨ੍ਹਾਂ ਨੂੰ (ਮਾਇਆ ਦੇ) ਤਿੰਨ ਗੁਣਾਂ ਵਿਚ ਭਵਾਉਂਦਾ ਹੈ,
He leads some astray in the three qualities;
तिहु गुण महि जा कउ भरमाए ॥
ਜਨਮਿਮਰੈਫਿਰਿਆਵੈਜਾਏ॥
ਉਹ ਜੰਮਦੇ ਮਰਦੇ ਰਹਿੰਦੇ ਹਨ ਤੇ ਮੁੜ ਮੁੜ (ਜਗਤ ਵਿਚ) ਆਉਂਦੇ ਤੇ ਜਾਂਦੇ ਰਹਿੰਦੇ ਹਨ।
they are born and die, coming and going over and over again.
जनमि मरै फिरि आवै जाए ॥
ਊਚਨੀਚਤਿਸਕੇਅਸਥਾਨ॥
ਸੋਹਣੀ ਮੱਤ ਵਾਲੇ ਉਚੇ ਬੰਦਿਆਂ ਦੇ ਹਿਰਦੇ ਤ੍ਰਿਗੁਣੀ ਨੀਚ ਬੰਦਿਆਂ ਦੇ ਮਨ-ਇਹ ਸਾਰੇ ਉਸ ਪ੍ਰਭੂ ਦੇ ਆਪਣੇ ਹੀ ਟਿਕਾਣੇ ਹਨ (ਭਾਵ, ਸਭ ਵਿਚ ਵੱਸਦਾ ਹੈ)।
The high and the low are His places.
ऊच नीच तिस के असथान ॥
ਜੈਸਾਜਨਾਵੈਤੈਸਾਨਾਨਕਜਾਨੁ॥੩॥
ਹੇ ਨਾਨਕ! ਜਿਹੋ ਜਿਹੀ ਬੁੱਧ-ਮੱਤ ਦੇਂਦਾ ਹੈ, ਤਿਹੋ ਜਿਹੀ ਸਮਝ ਵਾਲਾ ਜੀਵ ਬਣ ਜਾਂਦਾ ਹੈ ॥੩॥
As He inspires us to know Him, O Nanak, so is He known. ||3||
जैसा जनावै तैसा नानक जानु ॥३॥
ਨਾਨਾਰੂਪਨਾਨਾਜਾਕੇਰੰਗ॥
ਹੇ ਪ੍ਰਭੂ! ਤੂੰ, ਜਿਸ ਦੇ ਕਈ ਰੂਪ ਤੇ ਰੰਗ ਹਨ,
Many are His forms; many are His colors.
नाना रूप नाना जा के रंग ॥
ਨਾਨਾਭੇਖਕਰਹਿਇਕਰੰਗ॥
ਕਈ ਭੇਖ ਧਾਰਦਾ ਹੈਂ (ਤੇ ਫਿਰ ਭੀ) ਇਕੋ ਤਰ੍ਹਾਂ ਦਾ ਹੈਂ।
Many are the appearances which He assumes, and yet He is still the One.
नाना भेख करहि इक रंग ॥
ਨਾਨਾਬਿਧਿਕੀਨੋਬਿਸਥਾਰੁ॥
ਉਸ ਨੇ ਜਗਤ ਦਾ ਪਸਾਰਾ ਕਈ ਤਰੀਕਿਆਂ ਨਾਲ ਕੀਤਾ ਹੈ,
In so many ways, He has extended Himself.
नाना बिधि कीनो बिसथारु ॥
ਪ੍ਰਭੁਅਬਿਨਾਸੀਏਕੰਕਾਰੁ॥
ਪ੍ਰਭੂ ਨਾਸ-ਰਹਿਤ ਹੈ, ਤੇ ਸਭ ਥਾਈਂ ਇਕ ਆਪ ਹੀ ਆਪ ਹੈ।
The Eternal Lord God is the One, the Creator.
प्रभु अबिनासी एकंकारु ॥
ਨਾਨਾਚਲਿਤਕਰੇਖਿਨਮਾਹਿ॥
ਕਈ ਤਮਾਸ਼ੇ ਪ੍ਰਭੂ ਪਲਕ ਵਿਚ ਕਰ ਦੇਂਦਾ ਹੈ,
He performs His many plays in an instant.
नाना चलित करे खिन माहि ॥
ਪੂਰਿਰਹਿਓਪੂਰਨੁਸਭਠਾਇ॥
ਉਹ ਪੂਰਨ ਪੁਰਖ ਸਭ ਥਾਈਂ ਵਿਆਪਕ ਹੈ।
The Perfect Lord is pervading all places.
पूरि रहिओ पूरनु सभ ठाइ ॥
ਨਾਨਾਬਿਧਿਕਰਿਬਨਤਬਨਾਈ॥
ਜਗਤ ਦੀ ਰਚਨਾ ਪ੍ਰਭੂ ਨੇ ਕਈ ਤਰੀਕਿਆਂ ਨਾਲ ਰਚੀ ਹੈ,
In so many ways, He created the creation.
नाना बिधि करि बनत बनाई ॥
ਅਪਨੀਕੀਮਤਿਆਪੇਪਾਈ॥
ਆਪਣੀ (ਵਡਿਆਈ ਦਾ) ਮੁੱਲ ਉਹ ਆਪ ਹੀ ਜਾਣਦਾ ਹੈ।
He alone can estimate His worth.
अपनी कीमति आपे पाई ॥
ਸਭਘਟਤਿਸਕੇਸਭਤਿਸਕੇਠਾਉ॥
ਸਾਰੇ ਸਰੀਰ ਉਸ ਪ੍ਰਭੂ ਦੇ ਹੀ ਹਨ, ਸਾਰੇ ਥਾਂ ਉਸੇ ਦੇ ਹਨ।
All hearts are His, and all places are His.
सभ घट तिस के सभ तिस के ठाउ ॥
ਜਪਿਜਪਿਜੀਵੈਨਾਨਕਹਰਿਨਾਉ॥੪॥
ਹੇ ਨਾਨਕ! (ਉਸ ਦਾ ਦਾਸ) ਉਸ ਦਾ ਨਾਮ ਜਪ ਜਪ ਕੇ ਜੀਊਂਦਾ ਹੈ ॥੪॥
Nanak lives by chanting, chanting the Name of the Lord. ||4||
जपि जपि जीवै नानक हरि नाउ ॥४॥
ਨਾਮਕੇਧਾਰੇਸਗਲੇਜੰਤ॥
ਸਾਰੇ ਜੀਆ ਜੰਤ ਅਕਾਲ ਪੁਰਖ ਦੇ ਆਸਰੇ ਹਨ,
The Naam is the Support of all creatures.
नाम के धारे सगले जंत ॥
ਨਾਮਕੇਧਾਰੇਖੰਡਬ੍ਰਹਮੰਡ॥
ਜਗਤ ਦੇ ਸਾਰੇ ਭਾਗ (ਹਿੱਸੇ) ਭੀ ਪ੍ਰਭੂ ਦੇ ਟਿਕਾਏ ਹੋਏ ਹਨ।
The Naam is the Support of the earth and solar systems.
नाम के धारे खंड ब्रहमंड ॥
ਨਾਮਕੇਧਾਰੇਸਿਮ੍ਰਿਤਿਬੇਦਪੁਰਾਨ॥
ਵੇਦ, ਪੁਰਾਣ ਸਿਮ੍ਰਿਤੀਆਂ ਪ੍ਰਭੂ ਦੇ ਅਧਾਰ ਤੇ ਹਨ,
The Naam is the Support of the Simritees, the Vedas and the Puraanas.
नाम के धारे सिम्रिति बेद पुरान ॥
ਨਾਮਕੇਧਾਰੇਸੁਨਨਗਿਆਨਧਿਆਨ॥
ਗਿਆਨ ਦੀਆਂ ਗੱਲਾਂ ਸੁਣਨਾ ਤੇ ਸੁਰਤ ਜੋੜਨੀ ਭੀ ਅਕਾਲ ਪੁਰਖ ਦੇ ਆਸਰੇ ਹੀ ਹੈ।
The Naam is the Support by which we hear of spiritual wisdom and meditation.
नाम के धारे सुनन गिआन धिआन ॥
ਨਾਮਕੇਧਾਰੇਆਗਾਸਪਾਤਾਲ॥
ਸਾਰੇ ਅਕਾਸ਼ ਪਤਾਲ ਪ੍ਰਭੂ-ਆਸਰੇ ਹਨ,
The Naam is the Support of the Akaashic ethers and the nether regions.
नाम के धारे आगास पाताल ॥
ਨਾਮਕੇਧਾਰੇਸਗਲਆਕਾਰ॥
ਸਾਰੇ ਸਰੀਰ ਹੀ ਪ੍ਰਭੂ ਦੇ ਆਧਾਰ ਤੇ ਹਨ।
The Naam is the Support of all bodies.
नाम के धारे सगल आकार ॥
ਨਾਮਕੇਧਾਰੇਪੁਰੀਆਸਭਭਵਨ॥
ਤਿੰਨੇ ਭਵਨ ਤੇ ਚੌਦਹ ਲੋਕ ਅਕਾਲ ਪੁਰਖ ਦੇ ਟਿਕਾਏ ਹੋਏ ਹਨ,
The Naam is the Support of all worlds and realms.
नाम के धारे पुरीआ सभ भवन ॥
ਨਾਮਕੈਸੰਗਿਉਧਰੇਸੁਨਿਸ੍ਰਵਨ॥
ਜੀਵ ਪ੍ਰਭੂ ਵਿਚ ਜੁੜ ਕੇ ਤੇ ਉਸ ਦਾ ਨਾਮ ਕੰਨੀਂ ਸੁਣ ਕੇ ਵਿਕਾਰਾਂ ਤੋਂ ਬਚਦੇ ਹਨ।
Associating with the Naam, listening to it with the ears, one is saved.
नाम कै संगि उधरे सुनि स्रवन ॥
ਕਰਿਕਿਰਪਾਜਿਸੁਆਪਨੈਨਾਮਿਲਾਏ॥
ਜਿਸ ਨੂੰ ਮੇਹਰ ਕਰ ਕੇ ਆਪਣੇ ਨਾਮ ਵਿਚ ਜੋੜਦਾ ਹੈ,
Those whom the Lord mercifully attaches to His Naam
करि किरपा जिसु आपनै नामि लाए ॥
ਨਾਨਕਚਉਥੇਪਦਮਹਿਸੋਜਨੁਗਤਿਪਾਏ॥੫॥
ਹੇ ਨਾਨਕ! ਉਹ ਮਨੁੱਖ (ਮਾਇਆ ਦੇ ਅਸਰ ਤੋਂ ਪਰਲੇ) ਚਉਥੇ ਦਰਜੇ ਵਿਚ ਅੱਪੜ ਕੇ ਉੱਚੀ ਅਵਸਥਾ ਪ੍ਰਾਪਤ ਕਰਦਾ ਹੈ ॥੫॥
- O Nanak, in the fourth state, those humble servants attain salvation. ||5||
नानक चउथे पद महि सो जनु गति पाए ॥५॥
ਰੂਪੁਸਤਿਜਾਕਾਸਤਿਅਸਥਾਨੁ॥
ਜਿਸ ਪ੍ਰਭੂ ਦਾ ਰੂਪ ਤੇ ਟਿਕਾਣਾ ਸਦਾ-ਥਿਰ ਰਹਿਣ ਵਾਲੇ ਹਨ,
His form is true, and true is His place.
रूपु सति जा का सति असथानु ॥
ਪੁਰਖੁਸਤਿਕੇਵਲਪਰਧਾਨੁ॥
ਕੇਵਲ ਉਹੀ ਸਰਬ-ਵਿਆਪਕ ਪ੍ਰਭੂ ਸਭ ਦੇ ਸਿਰ ਤੇ ਹੈ।
His personality is true - He alone is supreme.
पुरखु सति केवल परधानु ॥
ਕਰਤੂਤਿਸਤਿਸਤਿਜਾਕੀਬਾਣੀ॥
ਜਿਸ ਸਦਾ-ਅਟੱਲ ਅਕਾਲ ਪੁਰਖ ਦੀ ਬਾਣੀ ਸਭ ਜੀਵਾਂ ਵਿਚ ਰਮੀ ਹੋਈ ਹੈ,
His acts are true, and true is His Word.
करतूति सति सति जा की बाणी ॥
ਸਤਿਪੁਰਖਸਭਮਾਹਿਸਮਾਣੀ॥
(ਭਾਵ, ਜੋ ਪ੍ਰਭੂ ਸਭ ਜੀਵਾਂ ਵਿਚ ਬੋਲ ਰਿਹਾ ਹੈ) ਉਸ ਦੇ ਕੰਮ ਵੀ ਅਟੱਲ ਹਨ।
The True Lord is permeating all.
सति पुरख सभ माहि समाणी ॥
ਸਤਿਕਰਮੁਜਾਕੀਰਚਨਾਸਤਿ॥
ਜਿਸ ਪ੍ਰਭੂ ਦੀ ਰਚਨਾ ਮੁਕੰਮਲ ਹੈ (ਭਾਵ, ਅਧੂਰੀ ਨਹੀਂ),
True are His actions; His creation is true.
सति करमु जा की रचना सति ॥
ਮੂਲੁਸਤਿਸਤਿਉਤਪਤਿ॥
ਜੋ (ਸਭ ਦਾ) ਮੂਲ-(ਰੂਪ) ਸਦਾ ਅਸਥਿਰ ਹੈ, ਜਿਸ ਦੀ ਪੈਦਾਇਸ਼ ਭੀ ਮੁਕੰਮਲ ਹੈ, ਉਸ ਦੀ ਬਖ਼ਸ਼ਸ਼ ਸਦਾ ਕਾਇਮ ਹੈ।
His root is true, and true is what originates from it.
मूलु सति सति उतपति ॥
ਸਤਿਕਰਣੀਨਿਰਮਲਨਿਰਮਲੀ॥
ਪ੍ਰਭੂ ਦੀ ਮਹਾ ਪਵ੍ਰਿਤ ਰਜ਼ਾ ਹੈ,
True is His lifestyle, the purest of the pure.
सति करणी निरमल निरमली ॥
ਜਿਸਹਿਬੁਝਾਏਤਿਸਹਿਸਭਭਲੀ॥
ਜਿਸ ਜੀਵ ਨੂੰ (ਰਜ਼ਾ ਦੀ) ਸਮਝ ਦੇਂਦਾ ਹੈ, ਉਸ ਨੂੰ (ਉਹ ਰਜ਼ਾ) ਪੂਰਨ ਤੌਰ ਤੇ ਸੁਖਦਾਈ (ਲੱਗਦੀ ਹੈ)।
All goes well for those who know Him.
जिसहि बुझाए तिसहि सभ भली ॥
ਸਤਿਨਾਮੁਪ੍ਰਭਕਾਸੁਖਦਾਈ॥
ਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਨਾਮ ਸੁਖ-ਦਾਤਾ ਹੈ।
The True Name of God is the Giver of peace.
सति नामु प्रभ का सुखदाई ॥
ਬਿਸ੍ਵਾਸੁਸਤਿਨਾਨਕਗੁਰਤੇਪਾਈ॥੬॥
ਹੇ ਨਾਨਕ! (ਜੀਵ ਨੂੰ) ਇਹ ਅਟੱਲ ਸਿਦਕ ਸਤਿਗੁਰੂ ਤੋਂ ਮਿਲਦਾ ਹੈ ॥੬॥
Nanak has obtained true faith from the Guru. ||6||
बिस्वासु सति नानक गुर ते पाई ॥६॥
ਸਤਿਬਚਨਸਾਧੂਉਪਦੇਸ॥
ਗੁਰੂ ਦਾ ਉਪਦੇਸ਼ ਅਟੱਲ ਬਚਨ ਹਨ,
True are the Teachings, and the Instructions of the Holy.
सति बचन साधू उपदेस ॥
ਸਤਿਤੇਜਨਜਾਕੈਰਿਦੈਪ੍ਰਵੇਸ॥
ਜਿਨ੍ਹਾਂ ਦੇ ਹਿਰਦੇ ਵਿਚ (ਇਸ ਉਪਦੇਸ਼ ਦਾ) ਪ੍ਰਵੇਸ਼ ਹੁੰਦਾ ਹੈ, ਉਹ ਭੀ ਅਟੱਲ (ਭਾਵ, ਜਨਮ ਮਰਨ ਤੋਂ ਰਹਿਤ) ਹੋ ਜਾਂਦੇ ਹਨ।
True are those into whose hearts He enters.
सति ते जन जा कै रिदै प्रवेस ॥
ਸਤਿਨਿਰਤਿਬੂਝੈਜੇਕੋਇ॥
ਜੇ ਕਿਸੇ ਮਨੁੱਖ ਨੂੰ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਪਿਆਰ ਦੀ ਸੂਝ ਆ ਜਾਏ,
One who knows and loves the Truth
सति निरति बूझै जे कोइ ॥
ਨਾਮੁਜਪਤਤਾਕੀਗਤਿਹੋਇ॥
ਤਾਂ ਨਾਮ ਜਪ ਕੇ ਉਹ ਉੱਚੀ ਅਵਸਥਾ ਹਾਸਲ ਕਰ ਲੈਂਦਾ ਹੈ।
chanting the Naam, he obtains salvation.
नामु जपत ता की गति होइ ॥
ਆਪਿਸਤਿਕੀਆਸਭੁਸਤਿ॥
ਪ੍ਰਭੂ ਆਪ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ ਪੈਦਾ ਕੀਤਾ ਹੋਇਆ ਜਗਤ ਭੀ ਸੱਚ ਮੁੱਚ ਹੋਂਦ ਵਾਲਾ ਹੈ, (ਭਾਵ, ਮਿਥਿਆ ਨਹੀਂ)
He Himself is True, and all that He has made is true.
आपि सति कीआ सभु सति ॥
ਆਪੇਜਾਨੈਅਪਨੀਮਿਤਿਗਤਿ॥
ਪ੍ਰਭੂ ਆਪਣੀ ਅਵਸਥਾ ਤੇ ਮਰਯਾਦਾ ਆਪ ਜਾਣਦਾ ਹੈ।
He Himself knows His own state and condition.
आपे जानै अपनी मिति गति ॥
ਜਿਸਕੀਸ੍ਰਿਸਟਿਸੁਕਰਣੈਹਾਰੁ॥
ਜਿਸ ਪ੍ਰਭੂ ਦਾ ਇਹ ਜਗਤ ਹੈ ਉਹ ਆਪ ਇਸ ਨੂੰ ਬਨਾਉਣ ਵਾਲਾ ਹੈ,
He is the Creator Lord of His world.
जिस की स्रिसटि सु करणैहारु ॥
ਅਵਰਨਬੂਝਿਕਰਤਬੀਚਾਰੁ॥
ਕਿਸੇ ਹੋਰ ਨੂੰ ਇਸ ਜਗਤ ਦਾ ਖ਼ਿਆਲ ਰੱਖਣ ਵਾਲਾ (ਭੀ) ਨਾਹ ਸਮਝੋ।
No one else understands Him, although they may try.
अवर न बूझि करत बीचारु ॥
ਕਰਤੇਕੀਮਿਤਿਨਜਾਨੈਕੀਆ॥
ਕਰਤਾਰ (ਦੀ ਬਜ਼ੁਰਗੀ) ਦਾ ਅੰਦਾਜ਼ਾ ਉਸ ਦਾ ਪੈਦਾ ਕੀਤਾ ਬੰਦਾ ਨਹੀਂ ਲਾ ਸਕਦਾ।
The created cannot know the extent of the Creator.
करते की मिति न जानै कीआ ॥
ਨਾਨਕਜੋਤਿਸੁਭਾਵੈਸੋਵਰਤੀਆ॥੭॥
ਹੇ ਨਾਨਕ! ਉਹੀ ਕੁਝ ਵਰਤਦਾ ਹੈ ਜੋ ਉਸ ਪ੍ਰਭੂ ਨੂੰ ਭਾਉਂਦਾ ਹੈ ॥੭॥
O Nanak, whatever pleases Him comes to pass. ||7||
नानक जो तिसु भावै सो वरतीआ ॥७॥
ਬਿਸਮਨਬਿਸਮਭਏਬਿਸਮਾਦ॥
ਜਿਸ ਜਿਸ ਮਨੁੱਖ ਨੇ (ਪ੍ਰਭੂ ਦੀ ਬਜ਼ੁਰਗੀ ਨੂੰ) ਸਮਝਿਆ ਹੈ, ਉਸ ਉਸ ਨੂੰ ਆਨੰਦ ਆਇਆ ਹੈ,
Gazing upon His wondrous wonder, I am wonder-struck and amazed!
बिसमन बिसम भए बिसमाद ॥
ਜਿਨਿਬੂਝਿਆਤਿਸੁਆਇਆਸ੍ਵਾਦ॥
(ਵਡਿਆਈ ਤੱਕ ਕੇ) ਉਹ ਬੜੇ ਹੈਰਾਨ ਤੇ ਅਸਚਰਜ ਹੁੰਦੇ ਹਨ।
One who realizes this, comes to taste this state of joy.
जिनि बूझिआ तिसु आइआ स्वाद ॥
ਪ੍ਰਭਕੈਰੰਗਿਰਾਚਿਜਨਰਹੇ॥
ਪ੍ਰਭੂ ਦੇ ਦਾਸ ਪ੍ਰਭੂ ਦੇ ਪਿਆਰ ਵਿਚ ਮਸਤ ਰਹਿੰਦੇ ਹਨ,
God's humble servants remain absorbed in His Love.
प्रभ कै रंगि राचि जन रहे ॥
ਗੁਰਕੈਬਚਨਿਪਦਾਰਥਲਹੇ॥
ਤੇ ਸਤਿਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ (ਨਾਮ-) ਪਦਾਰਥ ਹਾਸਲ ਕਰ ਲੈਂਦੇ ਹਨ।
Following the Guru's Teachings, they receive the four cardinal blessings.
गुर कै बचनि पदारथ लहे ॥
ਓਇਦਾਤੇਦੁਖਕਾਟਨਹਾਰ॥
ਉਹ (ਸੇਵਕ ਖ਼ੁਦ) ਨਾਮ ਦੀ ਦਾਤ ਵੰਡਦੇ ਹਨ, ਤੇ (ਜੀਵਾਂ ਦੇ) ਦੁੱਖ ਕੱਟਦੇ ਹਨ,
They are the givers, the dispellers of pain.
ओइ दाते दुख काटनहार ॥
ਜਾਕੈਸੰਗਿਤਰੈਸੰਸਾਰੁ॥
ਉਹਨਾਂ ਦੀ ਸੰਗਤਿ ਨਾਲ ਜਗਤ ਦੇ ਜੀਵ (ਸੰਸਾਰ-ਸਮੁੰਦਰ ਤੋਂ) ਤਰ ਜਾਂਦੇ ਹਨ।
In their company, the world is saved.
जा कै संगि तरै संसारु ॥
ਜਨਕਾਸੇਵਕੁਸੋਵਡਭਾਗੀ॥
ਇਹੋ ਜਿਹੇ ਸੇਵਕਾਂ ਦਾ ਜੋ ਸੇਵਕ ਬਣਦਾ ਹੈ ਉਹ ਵੱਡੇ ਭਾਗਾਂ ਵਾਲਾ ਹੁੰਦਾ ਹੈ,
The slave of the Lord's servant is so very blessed.
जन का सेवकु सो वडभागी ॥
ਜਨਕੈਸੰਗਿਏਕਲਿਵਲਾਗੀ॥
ਉਹਨਾਂ ਦੀ ਸੰਗਤਿ ਵਿਚ ਰਿਹਾਂ ਇਕ ਅਕਾਲ ਪੁਰਖ ਨਾਲ ਸੁਰਤ ਜੁੜਦੀ ਹੈ।
In the company of His servant, one becomes attached to the Love of the One.
जन कै संगि एक लिव लागी ॥
ਗੁਨਗੋਬਿਦਕੀਰਤਨੁਜਨੁਗਾਵੈ॥
(ਪ੍ਰਭੂ ਦਾ) ਸੇਵਕ ਪ੍ਰਭੂ ਦੇ ਗੁਣ ਗਾਉਂਦਾ ਹੈ, ਤੇ ਸਿਫ਼ਤ-ਸਾਲਾਹ ਕਰਦਾ ਹੈ।
His humble servant sings the Kirtan, the songs of the glory of God.
गुन गोबिद कीरतनु जनु गावै ॥
ਗੁਰਪ੍ਰਸਾਦਿਨਾਨਕਫਲੁਪਾਵੈ॥੮॥੧੬॥
ਹੇ ਨਾਨਕ! ਸਤਿਗੁਰੂ ਦੀ ਕਿਰਪਾ ਨਾਲ ਉਹ (ਪ੍ਰਭੂ ਦਾ ਨਾਮ-ਰੂਪੀ) ਫਲ ਪਾ ਲੈਂਦਾ ਹੈ ॥੮॥੧੬॥
By Guru's Grace, O Nanak, he receives the fruits of his rewards. ||8||16||
गुर प्रसादि नानक फलु पावै ॥८॥१६॥
ਆਦਿਸਚੁਜੁਗਾਦਿਸਚੁ॥
ਪ੍ਰਭੂ ਮੁੱਢ ਤੋਂ ਹੀ ਹੋਂਦ ਵਾਲਾ ਹੈ, ਜੁਗਾਂ ਦੇ ਸ਼ੁਰੂ ਤੋਂ ਮੌਜੂਦ ਹੈ।
True in the beginning, True throughout the ages,
आदि सचु जुगादि सचु ॥
ਹੈਭਿਸਚੁਨਾਨਕਹੋਸੀਭਿਸਚੁ॥੧॥
ਐਸ ਵੇਲੇ ਭੀ ਮੌਜੂਦ ਹੈ, ਹੇ ਨਾਨਕ! ਅਗਾਂਹ ਨੂੰ ਭੀ ਸਦਾ ਕਾਇਮ ਰਹੇਗਾ ॥੧॥
True here and now. O Nanak, He shall forever be True. ||1||
है भि सचु नानक होसी भि सचु ॥१॥
ਅਸਟਪਦੀ॥
Ashtapadee:
असटपदी ॥
ਚਰਨਸਤਿਸਤਿਪਰਸਨਹਾਰ॥
ਪ੍ਰਭੂ ਦੇ ਚਰਨ ਸਦਾ-ਥਿਰ ਹਨ, ਚਰਨਾਂ ਨੂੰ ਛੋਹਣ ਵਾਲੇ ਸੇਵਕ ਭੀ ਅਟੱਲ ਹੋ ਜਾਂਦੇ ਹਨ;
His Lotus Feet are True, and True are those who touch Them.
चरन सति सति परसनहार ॥
ਪੂਜਾਸਤਿਸਤਿਸੇਵਦਾਰ॥
ਪ੍ਰਭੂ ਦੀ ਪੂਜਾ ਇਕ ਸਦਾ ਨਿਭਣ ਵਾਲਾ ਕੰਮ ਹੈ, (ਸੋ) ਪੂਜਾ ਕਰਨ ਵਾਲੇ ਸਦਾ ਲਈ ਅਟੱਲ ਹੋ ਜਾਂਦੇ ਹਨ।
His devotional worship is True, and True are those who worship Him.
पूजा सति सति सेवदार ॥
ਦਰਸਨੁਸਤਿਸਤਿਪੇਖਨਹਾਰ॥
ਪ੍ਰਭੂ ਦਾ ਦੀਦਾਰ ਸਤਿ-(ਕਰਮ) ਹੈ, ਦੀਦਾਰ ਕਰਨ ਵਾਲੇ ਭੀ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ;
The Blessing of His Vision is True, and True are those who behold it.
दरसनु सति सति पेखनहार ॥
ਨਾਮੁਸਤਿਸਤਿਧਿਆਵਨਹਾਰ॥
ਪ੍ਰਭੂ ਦਾ ਨਾਮ ਸਦਾ ਅਟੱਲ ਹੈ, ਸਿਮਰਨ ਵਾਲੇ ਭੀ ਥਿਰ ਹਨ।
His Naam is True, and True are those who meditate on it.
नामु सति सति धिआवनहार ॥
ਆਪਿਸਤਿਸਤਿਸਭਧਾਰੀ॥
ਪ੍ਰਭੂ ਆਪ ਸਦਾ ਹੋਂਦ ਵਾਲਾ ਹੈ, ਉਸ ਦੀ ਟਿਕਾਈ ਹੋਈ ਰਚਨਾ ਭੀ ਹੋਂਦ ਵਾਲੀ ਹੈ;
He Himself is True, and True is all that He sustains.
आपि सति सति सभ धारी ॥
ਆਪੇਗੁਣਆਪੇਗੁਣਕਾਰੀ॥
ਪ੍ਰਭੂ ਆਪ ਗੁਣ (-ਰੂਪ) ਹੈ, ਆਪ ਹੀ ਗੁਣ ਪੈਦਾ ਕਰਨ ਵਾਲਾ ਹੈ।
He Himself is virtuous goodness, and He Himself is the Bestower of virtue.
आपे गुण आपे गुणकारी ॥
ਸਬਦੁਸਤਿਸਤਿਪ੍ਰਭੁਬਕਤਾ॥
(ਪ੍ਰਭੂ ਦੀ ਸਿਫ਼ਤ-ਸਾਲਾਹ ਦਾ) ਸ਼ਬਦ ਸਦਾ ਕਾਇਮ ਹੈ, ਸ਼ਬਦ ਨੂੰ ਉੱਚਾਰਨ ਵਾਲਾ ਵੀ ਥਿਰ ਹੋ ਜਾਂਦਾ ਹੈ,
The Word of His Shabad is True, and True are those who speak of God.
सबदु सति सति प्रभु बकता ॥
ਸੁਰਤਿਸਤਿਸਤਿਜਸੁਸੁਨਤਾ॥
ਪ੍ਰਭੂ ਵਿਚ ਸੁਰਤ ਜੋੜਨੀ ਸਤਿ (-ਕਰਮ ਹੈ) ਪ੍ਰਭੂ ਦਾ ਜਸ ਸੁਣਨ ਵਾਲਾ ਭੀ ਸਤਿ ਹੈ।
Those ears are True, and True are those who listen to His Praises.
सुरति सति सति जसु सुनता ॥
ਬੁਝਨਹਾਰਕਉਸਤਿਸਭਹੋਇ॥
(ਪ੍ਰਭੂ ਦੀ ਹੋਂਦ) ਸਮਝਣ ਵਾਲੇ ਨੂੰ ਉਸ ਦਾ ਰਚਿਆ ਜਗਤ ਭੀ ਹਸਤੀ ਵਾਲਾ ਦਿੱਸਦਾ ਹੈ (ਭਾਵ, ਮਿਥਿਆ ਨਹੀਂ ਭਾਸਦਾ);
All is True to one who understands.
बुझनहार कउ सति सभ होइ ॥
ਨਾਨਕਸਤਿਸਤਿਪ੍ਰਭੁਸੋਇ॥੧॥
ਹੇ ਨਾਨਕ! ਪ੍ਰਭੂ ਆਪ ਸਦਾ ਹੀ ਥਿਰ ਰਹਿਣ ਵਾਲਾ ਹੈ ॥੧॥
O Nanak, True, True is He, the Lord God. ||1||
नानक सति सति प्रभु सोइ ॥१॥
ਸਤਿਸਰੂਪੁਰਿਦੈਜਿਨਿਮਾਨਿਆ॥
ਜਿਸ ਮਨੁੱਖ ਨੇ ਅਟੱਲ ਪ੍ਰਭੂ ਦੀ ਮੂਰਤਿ ਨੂੰ ਸਦਾ ਮਨ ਵਿਚ ਟਿਕਾਇਆ ਹੈ,
One who believes in the Embodiment of Truth with all his heart
सति सरूपु रिदै जिनि मानिआ ॥
ਕਰਨਕਰਾਵਨਤਿਨਿਮੂਲੁਪਛਾਨਿਆ॥
ਉਸ ਨੇ ਸਭ ਕੁਝ ਕਰਨ ਵਾਲੇ ਤੇ (ਜੀਵਾਂ ਪਾਸੋਂ) ਕਰਾਉਣ ਵਾਲੇ (ਜਗਤ ਦੇ) ਮੂਲ ਨੂੰ ਪਛਾਣ ਲਿਆ ਹੈ।
recognizes the Cause of causes as the Root of all.
करन करावन तिनि मूलु पछानिआ ॥
ਜਾਕੈਰਿਦੈਬਿਸ੍ਵਾਸੁਪ੍ਰਭਆਇਆ॥
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ (ਦੀ ਹਸਤੀ) ਦਾ ਯਕੀਨ ਬੱਝ ਗਿਆ ਹੈ,
One whose heart is filled with faith in God
जा कै रिदै बिस्वासु प्रभ आइआ ॥
ਤਤੁਗਿਆਨੁਤਿਸੁਮਨਿਪ੍ਰਗਟਾਇਆ॥
ਉਸ ਦੇ ਮਨ ਵਿਚ ਸੱਚਾ ਗਿਆਨ ਪਰਗਟ ਹੋ ਗਿਆ ਹੈ;
the essence of spiritual wisdom is revealed to his mind.
ततु गिआनु तिसु मनि प्रगटाइआ ॥
ਭੈਤੇਨਿਰਭਉਹੋਇਬਸਾਨਾ॥
(ਉਹ ਮਨੁੱਖ) (ਜਗਤ ਦੇ ਹਰੇਕ) ਡਰ ਤੋਂ (ਰਹਿਤ ਹੋ ਕੇ) ਨਿਡਰ ਹੋ ਕੇ ਵੱਸਦਾ ਹੈ,
Coming out of fear, he comes to live without fear.
भै ते निरभउ होइ बसाना ॥
ਜਿਸਤੇਉਪਜਿਆਤਿਸੁਮਾਹਿਸਮਾਨਾ॥
(ਕਿਉਂਕਿ) ਉਹ ਸਦਾ ਉਸ ਪ੍ਰਭੂ ਵਿਚ ਲੀਨ ਰਹਿੰਦਾ ਹੈ ਜਿਸ ਤੋਂ ਉਹ ਪੈਦਾ ਹੋਇਆ ਹੈ;
He is absorbed into the One, from whom he originated.
जिस ते उपजिआ तिसु माहि समाना ॥
ਬਸਤੁਮਾਹਿਲੇਬਸਤੁਗਡਾਈ॥
(ਜਿਵੇਂ) ਇਕ ਚੀਜ਼ ਲੈ ਕੇ (ਉਸ ਕਿਸਮ ਦੀ) ਚੀਜ਼ ਵਿਚ ਰਲਾ ਦਿੱਤੀ ਜਾਏ (ਤੇ ਦੋਹਾਂ ਦਾ ਕੋਈ ਫ਼ਰਕ ਨਹੀਂ ਰਹਿ ਜਾਂਦਾ,
When something blends with its own,
बसतु माहि ले बसतु गडाई ॥
ਤਾਕਉਭਿੰਨਨਕਹਨਾਜਾਈ॥
ਤਿਵੇਂ ਜੋ ਮਨੁੱਖ ਪ੍ਰਭੂ-ਚਰਨਾਂ ਵਿਚ ਲੀਨ ਹੈ) ਉਸ ਨੂੰ ਪ੍ਰਭੂ ਤੋਂ ਵੱਖਰਾ ਨਹੀਂ ਕਿਹਾ ਜਾ ਸਕਦਾ।
it cannot be said to be separate from it.
ता कउ भिंन न कहना जाई ॥
ਬੂਝੈਬੂਝਨਹਾਰੁਬਿਬੇਕ॥
(ਪਰ) ਇਸ ਵਿਚਾਰ ਨੂੰ ਵਿਚਾਰਨ ਵਾਲਾ (ਕੋਈ ਵਿਰਲਾ) ਸਮਝਦਾ ਹੈ।
This is understood only by one of discerning understanding.
बूझै बूझनहारु बिबेक ॥
ਨਾਰਾਇਨਮਿਲੇਨਾਨਕਏਕ॥੨॥
ਹੇ ਨਾਨਕ! ਜੋ ਜੀਵ ਪ੍ਰਭੂ ਨੂੰ ਮਿਲ ਪਏ ਹਨ ਉਹ ਉਸ ਦੇ ਨਾਲ ਇਕ ਰੂਪ ਹੋ ਗਏ ਹਨ ॥੨॥
Meeting with the Lord, O Nanak, he becomes one with Him. ||2||
नाराइन मिले नानक एक ॥२॥
ਠਾਕੁਰਕਾਸੇਵਕੁਆਗਿਆਕਾਰੀ॥
ਪ੍ਰਭੂ ਦਾ ਸੇਵਕ ਪ੍ਰਭੂ ਦੇ ਹੁਕਮ ਵਿਚ ਤੁਰਦਾ ਹੈ,
The servant is obedient to his Lord and Master.
ठाकुर का सेवकु आगिआकारी ॥
ਠਾਕੁਰਕਾਸੇਵਕੁਸਦਾਪੂਜਾਰੀ॥
ਤੇ ਸਦਾ ਉਸ ਦੀ ਪੂਜਾ ਕਰਦਾ ਹੈ।
The servant worships his Lord and Master forever.
ठाकुर का सेवकु सदा पूजारी ॥
ਠਾਕੁਰਕੇਸੇਵਕਕੈਮਨਿਪਰਤੀਤਿ॥
ਅਕਾਲ ਪੁਰਖ ਦੇ ਸੇਵਕ ਦੇ ਮਨ ਵਿਚ (ਉਸ ਦੀ ਹਸਤੀ ਦਾ) ਵਿਸ਼ਵਾਸ ਰਹਿੰਦਾ ਹੈ,
The servant of the Lord Master has faith in his mind.
ठाकुर के सेवक कै मनि परतीति ॥
ਠਾਕੁਰਕੇਸੇਵਕਕੀਨਿਰਮਲਰੀਤਿ॥
(ਤਾਹੀਏਂ) ਉਸ ਦੀ ਜ਼ਿੰਦਗੀ ਦੀ ਸੁੱਚੀ ਮਰਯਾਦਾ ਹੁੰਦੀ ਹੈ।
The servant of the Lord Master lives a pure lifestyle.
ठाकुर के सेवक की निरमल रीति ॥
ਠਾਕੁਰਕਉਸੇਵਕੁਜਾਨੈਸੰਗਿ॥
ਸੇਵਕ ਆਪਣੇ ਮਾਲਕ-ਪ੍ਰਭੂ ਨੂੰ (ਹਰ ਵੇਲੇ ਆਪਣੇ) ਨਾਲ ਜਾਣਦਾ ਹੈ,
The servant of the Lord Master knows that the Lord is with him.
ठाकुर कउ सेवकु जानै संगि ॥
ਪ੍ਰਭਕਾਸੇਵਕੁਨਾਮਕੈਰੰਗਿ॥
ਅਤੇ ਉਸ ਦੇ ਨਾਮ ਦੀ ਮੌਜ ਵਿਚ ਰਹਿੰਦਾ ਹੈ।
God's servant is attuned to the Naam, the Name of the Lord.
प्रभ का सेवकु नाम कै रंगि ॥
ਸੇਵਕਕਉਪ੍ਰਭਪਾਲਨਹਾਰਾ॥
ਪ੍ਰਭੂ ਆਪਣੇ ਸੇਵਕ ਨੂੰ ਸਦਾ ਪਾਲਣ ਦੇ ਸਮਰੱਥ ਹੈ,
God is the Cherisher of His servant.
सेवक कउ प्रभ पालनहारा ॥
ਸੇਵਕਕੀਰਾਖੈਨਿਰੰਕਾਰਾ॥
ਤੇ ਆਪਣੇ ਸੇਵਕ ਦੀ (ਸਦਾ) ਲਾਜ ਰੱਖਦਾ ਹੈ।
The Formless Lord preserves His servant.
सेवक की राखै निरंकारा ॥
ਸੋਸੇਵਕੁਜਿਸੁਦਇਆਪ੍ਰਭੁਧਾਰੈ॥
(ਪਰ) ਸੇਵਕ ਉਹੀ ਮਨੁੱਖ (ਬਣ ਸਕਦਾ) ਹੈ ਜਿਸ ਤੇ ਪ੍ਰਭੂ ਆਪ ਮੇਹਰ ਕਰਦਾ ਹੈ;
Unto His servant, God bestows His Mercy.
सो सेवकु जिसु दइआ प्रभु धारै ॥
ਨਾਨਕਸੋਸੇਵਕੁਸਾਸਿਸਾਸਿਸਮਾਰੈ॥੩॥
ਹੇ ਨਾਨਕ! ਅਜੇਹਾ ਸੇਵਕ ਪ੍ਰਭੂ ਨੂੰ ਦਮ-ਬ-ਦਮ ਯਾਦ ਰੱਖਦਾ ਹੈ ॥੩॥
O Nanak, that servant remembers Him with each and every breath. ||3||
नानक सो सेवकु सासि सासि समारै ॥३॥
ਅਪੁਨੇਜਨਕਾਪਰਦਾਢਾਕੈ॥
ਪ੍ਰਭੂ ਆਪਣੇ ਸੇਵਕ ਦਾ ਪਰਦਾ ਢੱਕਦਾ ਹੈ,
He covers the faults of His servant.
अपुने जन का परदा ढाकै ॥
ਅਪਨੇਸੇਵਕਕੀਸਰਪਰਰਾਖੈ॥
ਤੇ ਉਸ ਦੀ ਲਾਜ ਜ਼ਰੂਰ ਰੱਖਦਾ ਹੈ।
He surely preserves the honor of His servant.
अपने सेवक की सरपर राखै ॥
ਅਪਨੇਦਾਸਕਉਦੇਇਵਡਾਈ॥
ਪ੍ਰਭੂ ਆਪਣੇ ਸੇਵਕ ਨੂੰ ਮਾਣ ਬਖ਼ਸ਼ਦਾ ਹੈ,
He blesses His slave with greatness.
अपने दास कउ देइ वडाई ॥
ਅਪਨੇਸੇਵਕਕਉਨਾਮੁਜਪਾਈ॥
ਤੇ ਉਸ ਨੂੰ ਆਪਣਾ ਨਾਮ ਜਪਾਉਂਦਾ ਹੈ।
He inspires His servant to chant the Naam, the Name of the Lord.
अपने सेवक कउ नामु जपाई ॥
ਅਪਨੇਸੇਵਕਕੀਆਪਿਪਤਿਰਾਖੈ॥
ਪ੍ਰਭੂ ਆਪਣੇ ਸੇਵਕ ਦੀ ਇੱਜ਼ਤ ਆਪ ਰੱਖਦਾ ਹੈ,
He Himself preserves the honor of His servant.
अपने सेवक की आपि पति राखै ॥
ਤਾਕੀਗਤਿਮਿਤਿਕੋਇਨਲਾਖੈ॥
ਉਸ ਦੀ ਉੱਚ-ਅਵਸਥਾ ਤੇ ਉਸ ਦੇ ਵਡੱਪਣ ਦਾ ਅੰਦਾਜ਼ਾ ਕੋਈ ਨਹੀਂ ਲਗਾ ਸਕਦਾ।
No one knows His state and extent.
ता की गति मिति कोइ न लाखै ॥
ਪ੍ਰਭਕੇਸੇਵਕਕਉਕੋਨਪਹੂਚੈ॥
ਕੋਈ ਮਨੁੱਖ ਪ੍ਰਭੂ ਦੇ ਸੇਵਕ ਦੀ ਬਰਾਬਰੀ ਨਹੀਂ ਕਰ ਸਕਦਾ,
No one is equal to the servant of God.
प्रभ के सेवक कउ को न पहूचै ॥
ਪ੍ਰਭਕੇਸੇਵਕਊਚਤੇਊਚੇ॥
(ਕਿਉਂਕਿ) ਪ੍ਰਭੂ ਦੇ ਸੇਵਕ ਉੱਚਿਆਂ ਤੋਂ ਉਚੇ ਹੁੰਦੇ ਹਨ।
The servant of God is the highest of the high.
प्रभ के सेवक ऊच ते ऊचे ॥
ਜੋਪ੍ਰਭਿਅਪਨੀਸੇਵਾਲਾਇਆ॥
(ਪਰ) ਜਿਸ ਨੂੰ ਪ੍ਰਭੂ ਨੇ ਆਪ ਆਪਣੀ ਸੇਵਾ ਵਿਚ ਲਾਇਆ ਹੈ,
One whom God applies to His own service, O Nanak
जो प्रभि अपनी सेवा लाइआ ॥
ਨਾਨਕਸੋਸੇਵਕੁਦਹਦਿਸਿਪ੍ਰਗਟਾਇਆ॥੪॥
ਹੇ ਨਾਨਕ! ਉਹ ਸੇਵਕ ਸਾਰੇ ਜਗਤ ਵਿਚ ਪਰਗਟ ਹੋਇਆ ਹੈ ॥੪॥
- that servant is famous in the ten directions. ||4||
नानक सो सेवकु दह दिसि प्रगटाइआ ॥४॥
ਨੀਕੀਕੀਰੀਮਹਿਕਲਰਾਖੈ॥
(ਜਿਸ) ਨਿੱਕੀ ਜਿਹੀ ਕੀੜੀ ਵਿਚ (ਪ੍ਰਭੂ) ਤਾਕਤ ਭਰਦਾ ਹੈ,
He infuses His Power into the tiny ant;
नीकी कीरी महि कल राखै ॥
ਭਸਮਕਰੈਲਸਕਰਕੋਟਿਲਾਖੈ॥
(ਉਹ ਕੀੜੀ) ਲੱਖਾਂ ਕਰੋੜਾਂ ਲਸ਼ਕਰਾਂ ਨੂੰ ਸੁਆਹ ਕਰ ਦੇਂਦੀ ਹੈ।
it can then reduce the armies of millions to ashes
भसम करै लसकर कोटि लाखै ॥
ਜਿਸਕਾਸਾਸੁਨਕਾਢਤਆਪਿ॥
ਜਿਸ ਜੀਵ ਦਾ ਸ੍ਵਾਸ ਪ੍ਰਭੂ ਆਪ ਨਹੀਂ ਕੱਢਦਾ,
Those whose breath of life He Himself does not take away
जिस का सासु न काढत आपि ॥
ਤਾਕਉਰਾਖਤਦੇਕਰਿਹਾਥ॥
ਉਸ ਨੂੰ ਹੱਥ ਦੇ ਕੇ ਰੱਖਦਾ ਹੈ।
He preserves them, and holds out His Hands to protect them.
ता कउ राखत दे करि हाथ ॥
ਮਾਨਸਜਤਨਕਰਤਬਹੁਭਾਤਿ॥
ਮਨੁੱਖ ਕਈ ਕਿਸਮਾਂ ਦੇ ਜਤਨ ਕਰਦਾ ਹੈ,
You may make all sorts of efforts,
मानस जतन करत बहु भाति ॥
ਤਿਸਕੇਕਰਤਬਬਿਰਥੇਜਾਤਿ॥
(ਪਰ ਜੇ ਪ੍ਰਭੂ ਸਹਾਇਤਾ ਨਾਹ ਕਰੇ ਤਾਂ) ਉਸ ਦੇ ਕੰਮ ਵਿਅਰਥ ਜਾਂਦੇ ਹਨ।
but these attempts are in vain.
तिस के करतब बिरथे जाति ॥
ਮਾਰੈਨਰਾਖੈਅਵਰੁਨਕੋਇ॥
(ਪ੍ਰਭੂ ਤੋਂ ਬਿਨਾ ਜੀਵਾਂ ਨੂੰ) ਨਾਹ ਕੋਈ ਮਾਰ ਸਕਦਾ ਹੈ, ਨਾਹ ਰੱਖ ਸਕਦਾ ਹੈ, (ਪ੍ਰਭੂ ਜੇਡਾ) ਹੋਰ ਕੋਈ ਨਹੀਂ ਹੈ;
No one else can kill or preserve
मारै न राखै अवरु न कोइ ॥
ਸਰਬਜੀਆਕਾਰਾਖਾਸੋਇ॥
ਸਾਰੇ ਜੀਵਾਂ ਦਾ ਰਾਖਾ ਪ੍ਰਭੂ ਆਪ ਹੈ।
He is the Protector of all beings.
सरब जीआ का राखा सोइ ॥
ਕਾਹੇਸੋਚਕਰਹਿਰੇਪ੍ਰਾਣੀ॥
ਹੇ ਪ੍ਰਾਣੀ! ਤੂੰ ਕਿਉਂ ਫ਼ਿਕਰ ਕਰਦਾ ਹੈਂ?
So why are you so anxious, O mortal?
काहे सोच करहि रे प्राणी ॥
ਜਪਿਨਾਨਕਪ੍ਰਭਅਲਖਵਿਡਾਣੀ॥੫॥
ਹੇ ਨਾਨਕ! ਅਲੱਖ ਤੇ ਅਚਰਜ ਪ੍ਰਭੂ ਨੂੰ ਸਿਮਰ ॥੫॥
Meditate, O Nanak, on God, the invisible, the wonderful! ||5||
जपि नानक प्रभ अलख विडाणी ॥५॥
ਬਾਰੰਬਾਰਬਾਰਪ੍ਰਭੁਜਪੀਐ॥
(ਹੇ ਭਾਈ!) ਘੜੀ ਮੁੜੀ ਪ੍ਰਭੂ ਨੂੰ ਸਿਮਰੀਏ,
Time after time, again and again, meditate on God.
बारं बार बार प्रभु जपीऐ ॥
ਪੀਅੰਮ੍ਰਿਤੁਇਹੁਮਨੁਤਨੁਧ੍ਰਪੀਐ॥
ਤੇ (ਨਾਮ-) ਅੰਮ੍ਰਿਤ ਪੀ ਕੇ ਇਸ ਮਨ ਨੂੰ ਤੇ ਸਰੀਰਕ ਇੰਦ੍ਰਿਆਂ ਨੂੰ ਰਜਾ ਦੇਵੀਏ।
Drinking in this Nectar, this mind and body are satisfied.
पी अंम्रितु इहु मनु तनु ध्रपीऐ ॥
ਨਾਮੁਰਤਨੁਜਿਨਿਗੁਰਮੁਖਿਪਾਇਆ॥
ਜਿਸ ਗੁਰਮੁਖ ਨੇ ਨਾਮ-ਰੂਪੀ ਰਤਨ ਲੱਭ ਲਿਆ ਹੈ,
The jewel of the Naam is obtained by the Gurmukhs;
नामु रतनु जिनि गुरमुखि पाइआ ॥
ਤਿਸੁਕਿਛੁਅਵਰੁਨਾਹੀਦ੍ਰਿਸਟਾਇਆ॥
ਉਸ ਨੂੰ ਪ੍ਰਭੂ ਤੋਂ ਬਿਨਾ ਕਿਤੇ ਹੋਰ ਕੁਝ ਨਹੀਂ ਦਿੱਸਦਾ;
they see no other than God.
तिसु किछु अवरु नाही द्रिसटाइआ ॥
ਨਾਮੁਧਨੁਨਾਮੋਰੂਪੁਰੰਗੁ॥
ਨਾਮ (ਉਸ ਗੁਰਮੁਖ ਦਾ) ਧਨ ਹੈ,
Unto them, the Naam is wealth, the Naam is beauty and delight.
नामु धनु नामो रूपु रंगु ॥
ਨਾਮੋਸੁਖੁਹਰਿਨਾਮਕਾਸੰਗੁ॥
ਤੇ ਪ੍ਰਭੂ ਦੇ ਨਾਮ ਦਾ ਉਹ ਸਦਾ ਸੰਗ ਕਰਦਾ ਹੈ।
The Naam is peace, the Lord's Name is their companion.
नामो सुखु हरि नाम का संगु ॥
ਨਾਮਰਸਿਜੋਜਨਤ੍ਰਿਪਤਾਨੇ॥
ਜੋ ਮਨੁੱਖ ਨਾਮ ਦੇ ਸੁਆਦ ਵਿਚ ਰੱਜ ਗਏ ਹਨ,
Those who are satisfied by the essence of the Naam
नाम रसि जो जन त्रिपताने ॥
ਮਨਤਨਨਾਮਹਿਨਾਮਿਸਮਾਨੇ॥
ਉਹਨਾਂ ਦੇ ਮਨ ਤਨ ਕੇਵਲ ਪ੍ਰਭੂ-ਨਾਮ ਵਿਚ ਹੀ ਜੁੜੇ ਰਹਿੰਦੇ ਹਨ।
their minds and bodies are drenched with the Naam.
मन तन नामहि नामि समाने ॥
ਊਠਤਬੈਠਤਸੋਵਤਨਾਮ॥
ਉਠਦਿਆਂ ਬੈਠਦਿਆਂ, ਸੁੱਤਿਆਂ (ਹਰ ਵੇਲੇ) ਪ੍ਰਭੂ ਦਾ ਨਾਮ ਸਿਮਰਨਾ,
While standing up, sitting down and sleeping, the Naam,
ऊठत बैठत सोवत नाम ॥
ਕਹੁਨਾਨਕਜਨਕੈਸਦਕਾਮ॥੬॥
ਨਾਨਕ ਆਖਦਾ ਹੈ, ਇਹੋ ਹੀ ਸੇਵਕਾਂ ਦਾ ਸਦਾ ਆਹਰ ਹੁੰਦਾ ਹੈ ॥੬॥
says Nanak, is forever the occupation of God's humble servant. ||6||
कहु नानक जन कै सद काम ॥६॥
ਬੋਲਹੁਜਸੁਜਿਹਬਾਦਿਨੁਰਾਤਿ॥
(ਹੇ ਭਾਈ!) ਦਿਨ ਰਾਤ ਆਪਣੀ ਜੀਭ ਨਾਲ ਪ੍ਰਭੂ ਦੇ ਗੁਣ ਗਾਵੋ,
Chant His Praises with your tongue, day and night.
बोलहु जसु जिहबा दिनु राति ॥
ਪ੍ਰਭਿਅਪਨੈਜਨਕੀਨੀਦਾਤਿ॥
ਸਿਫ਼ਿਤ-ਸਾਲਾਹ ਦੀ ਇਹ ਬਖ਼ਸ਼ਸ਼ ਪ੍ਰਭੂ ਨੇ ਆਪਣੇ ਸੇਵਕਾਂ ਨੂੰ (ਹੀ) ਕੀਤੀ ਹੈ;
God Himself has given this gift to His servants.
प्रभि अपनै जन कीनी दाति ॥
ਕਰਹਿਭਗਤਿਆਤਮਕੈਚਾਇ॥
(ਸੇਵਕ) ਅੰਦਰਲੇ ਉਤਸ਼ਾਹ ਨਾਲ ਭਗਤੀ ਕਰਦੇ ਹਨ,
Performing devotional worship with heart-felt love,
करहि भगति आतम कै चाइ ॥
ਪ੍ਰਭਅਪਨੇਸਿਉਰਹਹਿਸਮਾਇ॥
ਤੇ ਆਪਣੇ ਪ੍ਰਭੂ ਨਾਲ ਜੁੜੇ ਰਹਿੰਦੇ ਹਨ।
they remain absorbed in God Himself.
प्रभ अपने सिउ रहहि समाइ ॥
ਜੋਹੋਆਹੋਵਤਸੋਜਾਨੈ॥
(ਸੇਵਕ) ਆਪਣੇ ਪ੍ਰਭੂ ਦਾ ਹੁਕਮ ਪਛਾਣ ਲੈਂਦਾ ਹੈ,
They know the past and the present.
जो होआ होवत सो जानै ॥
ਪ੍ਰਭਅਪਨੇਕਾਹੁਕਮੁਪਛਾਨੈ॥
ਤੇ, ਜੋ ਕੁਝ ਹੋ ਰਿਹਾ ਹੈ, ਉਸ ਨੂੰ (ਰਜ਼ਾ ਵਿਚ) ਜਾਣਦਾ ਹੈ;
They recognize God's Own Command.
प्रभ अपने का हुकमु पछानै ॥
ਤਿਸਕੀਮਹਿਮਾਕਉਨਬਖਾਨਉ॥
ਇਹੋ ਜਿਹੇ ਸੇਵਕ ਦੀ ਕੇਹੜੀ ਵਡਿਆਈ ਮੈਂ ਦੱਸਾਂ?
Who can describe His Glory?
तिस की महिमा कउन बखानउ ॥
ਤਿਸਕਾਗੁਨੁਕਹਿਏਕਨਜਾਨਉ॥
ਮੈਂ ਉਸ ਸੇਵਕ ਦਾ ਇਕ ਗੁਣ ਬਿਆਨ ਕਰਨਾ ਭੀ ਨਹੀਂ ਜਾਣਦਾ।
I cannot describe even one of His virtuous qualities.
तिस का गुनु कहि एक न जानउ ॥
ਆਠਪਹਰਪ੍ਰਭਬਸਹਿਹਜੂਰੇ॥
ਜੋ ਅੱਠੇ ਪਹਰ ਪ੍ਰਭੂ ਦੀ ਹਜ਼ੂਰੀ ਵਿਚ ਵੱਸਦੇ ਹਨ,
Those who dwell in God's Presence, twenty-four hours a day
आठ पहर प्रभ बसहि हजूरे ॥
ਕਹੁਨਾਨਕਸੇਈਜਨਪੂਰੇ॥੭॥
ਨਾਨਕ ਆਖਦਾ ਹੈ- ਉਹ ਮਨੁੱਖ ਪੂਰੇ ਭਾਂਡੇ ਹਨ ॥੭॥
- says Nanak, they are the perfect persons. ||7||
कहु नानक सेई जन पूरे ॥७॥
ਮਨਮੇਰੇਤਿਨਕੀਓਟਲੇਹਿ॥
ਹੇ ਮੇਰੇ ਮਨ! (ਜੋ ਮਨੁੱਖ਼ ਸਦਾ ਪ੍ਰਭੂ ਦੀ ਹਜ਼ੂਰੀ ਵਿਚ ਵੱਸਦੇ ਹਨ) ਉਹਨਾਂ ਦੀ ਸਰਣੀ ਪਉ,
O my mind, seek their protection;
मन मेरे तिन की ओट लेहि ॥
ਮਨੁਤਨੁਅਪਨਾਤਿਨਜਨਦੇਹਿ॥
ਅਤੇ ਆਪਣਾ ਤਨ ਮਨ ਉਹਨਾਂ ਤੋਂ ਸਦਕੇ ਕਰ ਦੇਹ।
give your mind and body to those humble beings.
मनु तनु अपना तिन जन देहि ॥
ਜਿਨਿਜਨਿਅਪਨਾਪ੍ਰਭੂਪਛਾਤਾ॥
ਜਿਸ ਮਨੁੱਖ ਨੇ ਅਪਣੇ ਪ੍ਰਭੂ ਨੂੰ ਪਛਾਣ ਲਿਆ ਹੈ,
Those humble beings who recognizes God
जिनि जनि अपना प्रभू पछाता ॥
ਸੋਜਨੁਸਰਬਥੋਕਕਾਦਾਤਾ॥
ਉਹ ਮਨੁੱਖ ਸਾਰੇ ਪਦਾਰਥ ਦੇਣ ਦੇ ਸਮਰੱਥ ਹੋ ਜਾਂਦਾ ਹੈ।
are the givers of all things.
सो जनु सरब थोक का दाता ॥
ਤਿਸਕੀਸਰਨਿਸਰਬਸੁਖਪਾਵਹਿ॥
(ਹੇ ਮਨ!) ਉਸ ਦੀ ਸਰਣੀ ਪਿਆਂ ਤੂੰ ਸਾਰੇ ਸੁਖ ਪਾਵਹਿਂਗਾ,
In His Sanctuary, all comforts are obtained.
तिस की सरनि सरब सुख पावहि ॥
ਤਿਸਕੈਦਰਸਿਸਭਪਾਪਮਿਟਾਵਹਿ॥
ਉਸ ਦੇ ਦੀਦਾਰ ਨਾਲ ਤੂੰ ਸਾਰੇ ਪਾਪ ਦੂਰ ਕਰ ਲਵਹਿਂਗਾ।
By the Blessing of His Darshan, all sins are erased.
तिस कै दरसि सभ पाप मिटावहि ॥
ਅਵਰਸਿਆਨਪਸਗਲੀਛਾਡੁ॥
ਹੋਰ ਚੁਤਰਾਈ ਛੱਡ ਦੇਹ,
So renounce all other clever devices,
अवर सिआनप सगली छाडु ॥
ਤਿਸੁਜਨਕੀਤੂਸੇਵਾਲਾਗੁ॥
ਤੇ ਉਸ ਸੇਵਕ ਦੀ ਸੇਵਾ ਵਿਚ ਜੁੱਟ ਪਉ।
and enjoin yourself to the service of those servants.
तिसु जन की तू सेवा लागु ॥
ਆਵਨੁਜਾਨੁਨਹੋਵੀਤੇਰਾ॥
(ਇਸ ਤਰ੍ਹਾਂ ਮੁੜ ਮੁੜ ਜਗਤ ਵਿਚ) ਤੇਰਾ ਆਉਣ ਜਾਣ ਨਹੀਂ ਹੋਵੇਗਾ।
Your comings and goings shall be ended.
आवनु जानु न होवी तेरा ॥
ਨਾਨਕਤਿਸੁਜਨਕੇਪੂਜਹੁਸਦਪੈਰਾ॥੮॥੧੭॥
ਹੇ ਨਾਨਕ! ਉਸ ਸੰਤ ਜਨ ਦੇ ਸਦਾ ਪੈਰ ਪੂਜ ॥੮॥੧੭॥
O Nanak, worship the feet of God's humble servants forever. ||8||17||
नानक तिसु जन के पूजहु सद पैरा ॥८॥१७॥
ਸਤਿਪੁਰਖੁਜਿਨਿਜਾਨਿਆਸਤਿਗੁਰੁਤਿਸਕਾਨਾਉ॥
ਜਿਸ ਨੇ ਸਦਾ-ਥਿਰ ਤੇ ਵਿਆਪਕ ਪ੍ਰਭੂ ਨੂੰ ਜਾਣ ਲਿਆ ਹੈ, ਉਸ ਦਾ ਨਾਮ ਸਤਿਗੁਰੂ ਹੈ,
The one who knows the True Lord God, is called the True Guru.
सति पुरखु जिनि जानिआ सतिगुरु तिस का नाउ ॥
ਤਿਸਕੈਸੰਗਿਸਿਖੁਉਧਰੈਨਾਨਕਹਰਿਗੁਨਗਾਉ॥੧॥
ਉਸ ਦੀ ਸੰਗਤਿ ਵਿਚ (ਰਹਿ ਕੇ) ਸਿੱਖ (ਵਿਕਾਰਾਂ ਤੋਂ) ਬਚ ਜਾਂਦਾ ਹੈ; (ਤਾਂ ਤੇ) ਹੇ ਨਾਨਕ! (ਤੂੰ ਭੀ ਗੁਰੂ ਦੀ ਸੰਗਤਿ ਵਿਚ ਰਹਿ ਕੇ) ਅਕਾਲ ਪੁਰਖ ਦੇ ਗੁਣ ਗਾ ॥੧॥
In His Company, the Sikh is saved, O Nanak, singing the Glorious Praises of the Lord. ||1||
तिस कै संगि सिखु उधरै नानक हरि गुन गाउ ॥१॥
ਅਸਟਪਦੀ॥
Ashtapadee:
असटपदी ॥
ਸਤਿਗੁਰੁਸਿਖਕੀਕਰੈਪ੍ਰਤਿਪਾਲ॥
ਸਤਿਗੁਰੂ ਸਿੱਖ ਦੀ ਰੱਖਿਆ ਕਰਦਾ ਹੈ,
The True Guru cherishes His Sikh.
सतिगुरु सिख की करै प्रतिपाल ॥
ਸੇਵਕਕਉਗੁਰੁਸਦਾਦਇਆਲੁ॥
ਸਤਿਗੁਰੂ ਆਪਣੇ ਸੇਵਕ ਉਤੇ ਸਦਾ ਮੇਹਰ ਕਰਦਾ ਹੈ।
The Guru is always merciful to His servant.
सेवक कउ गुरु सदा दइआलु ॥
ਸਿਖਕੀਗੁਰੁਦੁਰਮਤਿਮਲੁਹਿਰੈ॥
ਸਤਿਗੁਰੂ ਆਪਣੇ ਸਿੱਖ ਦੀ ਭੈੜੀ ਮਤਿ-ਰੂਪੀ ਮੈਲ ਦੂਰ ਕਰ ਦੇਂਦਾ ਹੈ,
The Guru washes away the filth of the evil intellect of His Sikh.
सिख की गुरु दुरमति मलु हिरै ॥
ਗੁਰਬਚਨੀਹਰਿਨਾਮੁਉਚਰੈ॥
ਕਿਉਂਕਿ ਸਿੱਖ ਆਪਣੇ ਸਤਿਗੁਰੂ ਦੇ ਉਪਦੇਸ਼ ਦੀ ਰਾਹੀਂ ਪ੍ਰਭੂ ਦਾ ਨਾਮ ਸਿਮਰਦਾ ਹੈ।
Through the Guru's Teachings, he chants the Lord's Name.
गुर बचनी हरि नामु उचरै ॥
ਸਤਿਗੁਰੁਸਿਖਕੇਬੰਧਨਕਾਟੈ॥
ਸਤਿਗੁਰੂ ਆਪਣੇ ਸਿੱਖ ਦੇ (ਮਾਇਆ ਦੇ) ਬੰਧਨ ਕੱਟ ਦੇਂਦਾ ਹੈ,
The True Guru cuts away the bonds of His Sikh.
सतिगुरु सिख के बंधन काटै ॥
ਗੁਰਕਾਸਿਖੁਬਿਕਾਰਤੇਹਾਟੈ॥
(ਅਤੇ) ਗੁਰੂ ਦਾ ਸਿੱਖ ਵਿਕਾਰਾਂ ਵਲੋਂ ਹਟ ਜਾਂਦਾ ਹੈ;
The Sikh of the Guru abstains from evil deeds.
गुर का सिखु बिकार ते हाटै ॥
ਸਤਿਗੁਰੁਸਿਖਕਉਨਾਮੁਧਨੁਦੇਇ॥
(ਕਿਉਂਕਿ) ਸਤਿਗੁਰੂ ਆਪਣੇ ਸਿੱਖ ਨੂੰ ਪ੍ਰਭੂ ਦਾ ਨਾਮ-ਰੂਪੀ ਧਨ ਦੇਂਦਾ ਹੈ,
The True Guru gives His Sikh the wealth of the Naam.
सतिगुरु सिख कउ नामु धनु देइ ॥
ਗੁਰਕਾਸਿਖੁਵਡਭਾਗੀਹੇ॥
(ਤੇ ਇਸ ਤਰ੍ਹਾਂ) ਸਤਿਗੁਰੂ ਦਾ ਸਿੱਖ ਵੱਡੇ ਭਾਗਾਂ ਵਾਲਾ ਬਣ ਜਾਂਦਾ ਹੈ।
The Sikh of the Guru is very fortunate.
गुर का सिखु वडभागी हे ॥
ਸਤਿਗੁਰੁਸਿਖਕਾਹਲਤੁਪਲਤੁਸਵਾਰੈ॥
ਸਤਿਗੁਰੂ ਆਪਣੇ ਸਿੱਖ ਦਾ ਲੋਕ ਪਰਲੋਕ ਸਵਾਰ ਦੇਂਦਾ ਹੈ।
The True Guru arranges this world and the next for His Sikh.
सतिगुरु सिख का हलतु पलतु सवारै ॥
ਨਾਨਕਸਤਿਗੁਰੁਸਿਖਕਉਜੀਅਨਾਲਿਸਮਾਰੈ॥੧॥
ਹੇ ਨਾਨਕ! ਸਤਿਗੁਰੂ ਆਪਣੇ ਸਿੱਖ ਨੂੰ ਆਪਣੀ ਜਿੰਦ ਦੇ ਨਾਲ ਯਾਦ ਰੱਖਦਾ ਹੈ ॥੧॥
O Nanak, with the fullness of His heart, the True Guru mends His Sikh. ||1||
नानक सतिगुरु सिख कउ जीअ नालि समारै ॥१॥
ਗੁਰਕੈਗ੍ਰਿਹਿਸੇਵਕੁਜੋਰਹੈ॥
ਜੇਹੜਾ ਸੇਵਕ (ਸਿੱਖਿਆ ਦੀ ਖ਼ਾਤਰ) ਗੁਰੂ ਦੇ ਘਰ ਵਿਚ (ਭਾਵ ਗੁਰੂ ਦੇ ਦਰ ਤੇ) ਰਹਿੰਦਾ ਹੈ,
That selfless servant, who lives in the Guru's household,
गुर कै ग्रिहि सेवकु जो रहै ॥
ਗੁਰਕੀਆਗਿਆਮਨਮਹਿਸਹੈ॥
ਤੇ ਗੁਰੂ ਦਾ ਹੁਕਮ ਮਨ ਵਿਚ ਮੰਨਦਾ ਹੈ;
is to obey the Guru's Commands with all his mind.
गुर की आगिआ मन महि सहै ॥
ਆਪਸਕਉਕਰਿਕਛੁਨਜਨਾਵੈ॥
ਜੋ ਆਪਣੇ ਆਪ ਨੂੰ ਵੱਡਾ ਨਹੀਂ ਜਤਾਉਂਦਾ,
He is not to call attention to himself in any way.
आपस कउ करि कछु न जनावै ॥
ਹਰਿਹਰਿਨਾਮੁਰਿਦੈਸਦਧਿਆਵੈ॥
ਪ੍ਰਭੂ ਦਾ ਨਾਮ ਸਦਾ ਹਿਰਦੇ ਵਿਚ ਧਿਆਉਂਦਾ ਹੈ;
He is to meditate constantly within his heart on the Name of the Lord.
हरि हरि नामु रिदै सद धिआवै ॥
ਮਨੁਬੇਚੈਸਤਿਗੁਰਕੈਪਾਸਿ॥
ਜੋ ਆਪਣਾ ਮਨ ਸਤਿਗੁਰੂ ਅੱਗੇ ਵੇਚ ਦੇਂਦਾ ਹੈ (ਭਾਵ ਗੁਰੂ ਦੇ ਹਵਾਲੇ ਕਰ ਦੇਂਦਾ ਹੈ)
One who sells his mind to the True Guru
मनु बेचै सतिगुर कै पासि ॥
ਤਿਸੁਸੇਵਕਕੇਕਾਰਜਰਾਸਿ॥
ਉਸ ਸੇਵਕ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ।
- that humble servant's affairs are resolved.
तिसु सेवक के कारज रासि ॥
ਸੇਵਾਕਰਤਹੋਇਨਿਹਕਾਮੀ॥
ਜੋ ਸੇਵਕ (ਗੁਰੂ ਦੀ) ਸੇਵਾ ਕਰਦਾ ਹੋਇਆ ਕਿਸੇ ਫਲ ਦੀ ਖ਼ਾਹਸ਼ ਨਹੀਂ ਰੱਖਦਾ,
One who performs selfless service, without thought of reward,
सेवा करत होइ निहकामी ॥
ਤਿਸਕਉਹੋਤਪਰਾਪਤਿਸੁਆਮੀ॥
ਉਸ ਨੂੰ ਮਾਲਿਕ ਪ੍ਰਭੂ ਮਿਲ ਪੈਂਦਾ ਹੈ।
shall attain his Lord and Master.
तिस कउ होत परापति सुआमी ॥
ਅਪਨੀਕ੍ਰਿਪਾਜਿਸੁਆਪਿਕਰੇਇ॥
ਜਿਸ ਤੇ (ਪ੍ਰਭੂ ਆਪਣੀ ਮੇਹਰ ਕਰਦਾ ਹੈ,
He Himself grants His Grace;
अपनी क्रिपा जिसु आपि करेइ ॥
ਨਾਨਕਸੋਸੇਵਕੁਗੁਰਕੀਮਤਿਲੇਇ॥੨॥
ਹੇ ਨਾਨਕ! ਉਹ ਸੇਵਕ ਸਤਿਗੁਰੂ ਦੀ ਸਿੱਖਿਆ ਲੈਂਦਾ ਹੈ ॥੨॥
O Nanak, that selfless servant lives the Guru's Teachings. ||2||
नानक सो सेवकु गुर की मति लेइ ॥२॥
ਬੀਸਬਿਸਵੇਗੁਰਕਾਮਨੁਮਾਨੈ॥
ਜੋ ਸੇਵਕ ਆਪਣੇ ਸਤਿਗੁਰੂ ਨੂੰ ਆਪਣੀ ਸਰਧਾ ਦਾ ਪੂਰੇ ਤੌਰ ਤੇ ਯਕੀਨ ਦਿਵਾ ਲੈਂਦਾ ਹੈ,
One who obeys the Guru's Teachings one hundred per cent
बीस बिसवे गुर का मनु मानै ॥
ਸੋਸੇਵਕੁਪਰਮੇਸੁਰਕੀਗਤਿਜਾਨੈ॥
ਉਹ ਅਕਾਲ ਪੁਰਖ ਦੀ ਅਵਸਥਾ ਨੂੰ ਸਮਝ ਲੈਂਦਾ ਹੈ।
that selfless servant comes to know the state of the Transcendent Lord.
सो सेवकु परमेसुर की गति जानै ॥
ਸੋਸਤਿਗੁਰੁਜਿਸੁਰਿਦੈਹਰਿਨਾਉ॥
ਸਤਿਗੁਰੂ (ਭੀ) ਉਹ ਹੈ ਜਿਸ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ,
The True Guru's Heart is filled with the Name of the Lord.
सो सतिगुरु जिसु रिदै हरि नाउ ॥
ਅਨਿਕਬਾਰਗੁਰਕਉਬਲਿਜਾਉ॥
(ਮੈਂ ਐਸੇ) ਗੁਰੂ ਤੋਂ ਕਈ ਵਾਰੀ ਸਦਕੇ ਜਾਂਦਾ ਹਾਂ।
So many times, I am a sacrifice to the Guru.
अनिक बार गुर कउ बलि जाउ ॥
ਸਰਬਨਿਧਾਨਜੀਅਕਾਦਾਤਾ॥
(ਸਤਿਗੁਰੂ) ਸਾਰੇ ਖ਼ਜ਼ਾਨਿਆਂ ਦਾ ਤੇ ਆਤਮਕ ਜ਼ਿੰਦਗੀ ਦਾ ਦੇਣ ਵਾਲਾ ਹੈ,
He is the treasure of everything, the Giver of life.
सरब निधान जीअ का दाता ॥
ਆਠਪਹਰਪਾਰਬ੍ਰਹਮਰੰਗਿਰਾਤਾ॥
(ਕਿਉਂਕਿ) ਉਹ ਅੱਠੇ ਪਹਰ ਅਕਾਲ ਪੁਰਖ ਦੇ ਪਿਆਰ ਵਿਚ ਰੰਗਿਆ ਰਹਿੰਦਾ ਹੈ।
Twenty-four hours a day, He is imbued with the Love of the Supreme Lord God.
आठ पहर पारब्रहम रंगि राता ॥
ਬ੍ਰਹਮਮਹਿਜਨੁਜਨਮਹਿਪਾਰਬ੍ਰਹਮੁ॥
(ਪ੍ਰਭੂ ਦਾ) ਸੇਵਕ-(ਸਤਿਗੁਰੂ) ਪ੍ਰਭੂ ਵਿਚ (ਜੁੜਿਆ ਰਹਿੰਦਾ ਹੈ) ਤੇ (ਪ੍ਰਭੂ ਦੇ) ਸੇਵਕ-ਸਤਿਗੁਰੂ ਵਿਚ ਪ੍ਰਭੂ (ਸਦਾ ਟਿਕਿਆ ਹੈ),
The servant is in God, and God is in the servant.
ब्रहम महि जनु जन महि पारब्रहमु ॥
ਏਕਹਿਆਪਿਨਹੀਕਛੁਭਰਮੁ॥
ਗੁਰੂ ਤੇ ਪ੍ਰਭੂ ਇਕ-ਰੂਪ ਹਨ, ਇਸ ਵਿਚ ਭੁਲੇਖੇ ਵਾਲੀ ਗੱਲ ਨਹੀਂ।
He Himself is One - there is no doubt about this.
एकहि आपि नही कछु भरमु ॥
ਸਹਸਸਿਆਨਪਲਇਆਨਜਾਈਐ॥
ਹਜ਼ਾਰਾਂ ਚਤੁਰਾਈਆਂ ਨਾਲ ਅਜੇਹਾ ਗੁਰੂ ਮਿਲਦਾ ਨਹੀਂ,
By thousands of clever tricks, He is not found.
सहस सिआनप लइआ न जाईऐ ॥
ਨਾਨਕਐਸਾਗੁਰੁਬਡਭਾਗੀਪਾਈਐ॥੩॥
ਹੇ ਨਾਨਕ! ਵੱਡੇ ਭਾਗਾਂ ਨਾਲ ਮਿਲਦਾ ਹੈ ॥੩॥
O Nanak, such a Guru is obtained by the greatest good fortune. ||3||
नानक ऐसा गुरु बडभागी पाईऐ ॥३॥
ਸਫਲਦਰਸਨੁਪੇਖਤਪੁਨੀਤ॥
ਗੁਰੂ ਦਾ ਦੀਦਾਰ (ਸਾਰੇ) ਫਲ ਦੇਣ ਵਾਲਾ ਹੈ, ਦੀਦਾਰ ਕੀਤਿਆਂ ਪਵਿਤ੍ਰ ਹੋ ਜਾਈਦਾ ਹੈ,
Blessed is His Darshan; receiving it, one is purified.
सफल दरसनु पेखत पुनीत ॥
ਪਰਸਤਚਰਨਗਤਿਨਿਰਮਲਰੀਤਿ॥
ਗੁਰੂ ਦੇ ਚਰਨ ਛੋਹਿਆਂ ਉਚੀ ਅਵਸਥਾ ਤੇ ਸੁੱਚੀ ਰਹੁ-ਰੀਤ ਹੋ ਜਾਂਦੀ ਹੈ।
Touching His Feet, one's conduct and lifestyle become pure.
परसत चरन गति निरमल रीति ॥
ਭੇਟਤਸੰਗਿਰਾਮਗੁਨਰਵੇ॥
ਗੁਰੂ ਦੀ ਸੰਗਤਿ ਵਿਚ ਰਿਹਾਂ ਪ੍ਰਭੂ ਦੇ ਗੁਣ ਗਾ ਸਕੀਦੇ ਹਨ,
Abiding in His Company, one chants the Lord's Praise,
भेटत संगि राम गुन रवे ॥
ਪਾਰਬ੍ਰਹਮਕੀਦਰਗਹਗਵੇ॥
ਤੇ ਅਕਾਲ ਪੁਰਖ ਦੀ ਦਰਗਾਹ ਵਿਚ ਪਹੁੰਚ ਹੋ ਜਾਂਦੀ ਹੈ।
and reaches the Court of the Supreme Lord God.
पारब्रहम की दरगह गवे ॥
ਸੁਨਿਕਰਿਬਚਨਕਰਨਆਘਾਨੇ॥
ਗੁਰੂ ਦੇ ਬਚਨ ਸੁਣ ਕੇ ਕੰਨ ਰੱਜ ਜਾਂਦੇ ਹਨ,
Listening to His Teachings, one's ears are satisfied.
सुनि करि बचन करन आघाने ॥
ਮਨਿਸੰਤੋਖੁਆਤਮਪਤੀਆਨੇ॥
ਮਨ ਵਿਚ ਸੰਤੋਖ ਆ ਜਾਂਦਾ ਹੈ ਤੇ ਆਤਮਾ ਪਤੀਜ ਜਾਂਦਾ ਹੈ।
The mind is contented, and the soul is fulfilled.
मनि संतोखु आतम पतीआने ॥
ਪੂਰਾਗੁਰੁਅਖੵਓਜਾਕਾਮੰਤ੍ਰੁ॥
ਸਤਿਗੁਰੂ ਪੂਰਨ ਪੁਰਖ ਹੈ, ਉਸ ਦਾ ਉਪਦੇਸ਼ ਭੀ ਸਦਾ ਲਈ ਅਟੱਲ ਹੈ,
The Guru is perfect; His Teachings are everlasting.
पूरा गुरु अख्यओ जा का मंत्रु ॥
ਅੰਮ੍ਰਿਤਦ੍ਰਿਸਟਿਪੇਖੈਹੋਇਸੰਤੁ॥
(ਜਿਸ ਵਲ) ਅਮਰ ਕਰਨ ਵਾਲੀ ਨਜ਼ਰ ਨਾਲ ਤੱਕਦਾ ਹੈ ਓਹੀ ਸੰਤ ਹੋ ਜਾਂਦਾ ਹੈ।
Beholding His Ambrosial Glance, one becomes saintly.
अंम्रित द्रिसटि पेखै होइ संतु ॥
ਗੁਣਬਿਅੰਤਕੀਮਤਿਨਹੀਪਾਇ॥
ਸਤਿਗੁਰੂ ਦੇ ਗੁਣ ਬੇਅੰਤ ਹਨ, ਮੁੱਲ ਨਹੀਂ ਪੈ ਸਕਦਾ।
Endless are His virtuous qualities; His worth cannot be appraised.
गुण बिअंत कीमति नही पाइ ॥
ਨਾਨਕਜਿਸੁਭਾਵੈਤਿਸੁਲਏਮਿਲਾਇ॥੪॥
ਹੇ ਨਾਨਕ! ਜੋ ਜੀਵ (ਪ੍ਰਭੂ ਨੂੰ) ਚੰਗਾ ਲੱਗਦਾ ਹੈ, ਉਸ ਨੂੰ ਗੁਰੂ ਨਾਲ ਮਿਲਾਉਂਦਾ ਹੈ ॥੪॥
O Nanak, one who pleases Him is united with Him. ||4||
नानक जिसु भावै तिसु लए मिलाइ ॥४॥
ਜਿਹਬਾਏਕਉਸਤਤਿਅਨੇਕ॥
(ਮਨੁੱਖ ਦੀ) ਜੀਭ ਇੱਕ ਹੈ, ਪਰ ਉਸ ਪ੍ਰਭੂ ਦੇ ਅਨੇਕਾਂ ਗੁਣ ਹਨ,
The tongue is one, but His Praises are many.
जिहबा एक उसतति अनेक ॥
ਸਤਿਪੁਰਖਪੂਰਨਬਿਬੇਕ॥
ਜੋ ਪੂਰਨ ਪੁਰਖ ਹੈ, ਸਦਾ-ਥਿਰ ਰਹਿਣ ਵਾਲਾ ਅਤੇ ਵਿਆਪਕ ਹੈ।
The True Lord, of perfect perfection
सति पुरख पूरन बिबेक ॥
ਕਾਹੂਬੋਲਨਪਹੁਚਤਪ੍ਰਾਨੀ॥
ਮਨੁੱਖ ਕਿਸੇ ਬੋਲ ਦੁਆਰਾ (ਪ੍ਰਭੂ ਦੇ ਗੁਣਾਂ ਤਕ) ਪਹੁੰਚ ਨਹੀਂ ਸਕਦਾ,
- no speech can take the mortal to Him.
काहू बोल न पहुचत प्रानी ॥
ਅਗਮਅਗੋਚਰਪ੍ਰਭਨਿਰਬਾਨੀ॥
ਪ੍ਰਭੂ ਪਹੁੰਚ ਤੋਂ ਪਰੇ ਹੈ, ਵਾਸਨਾ-ਰਹਿਤ ਹੈ, ਤੇ ਮਨੁੱਖ ਦੇ ਸਰੀਰਕ ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ।
God is Inaccessible, Incomprehensible, balanced in the state of Nirvaanaa.
अगम अगोचर प्रभ निरबानी ॥
ਨਿਰਾਹਾਰਨਿਰਵੈਰਸੁਖਦਾਈ॥
ਅਕਾਲ ਪੁਰਖ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ, ਪ੍ਰਭੂ ਵੈਰ-ਰਹਿਤ ਹੈ (ਸਗੋਂ ਸਭ ਨੂੰ) ਸੁਖ ਦੇਣ ਵਾਲਾ ਹੈ,
He is not sustained by food; He has no hatred or vengeance; He is the Giver of peace.
निराहार निरवैर सुखदाई ॥
ਤਾਕੀਕੀਮਤਿਕਿਨੈਨਪਾਈ॥
ਕੋਈ ਜੀਵ ਉਸ (ਦੇ ਗੁਣਾਂ) ਦਾ ਮੁੱਲ ਨਹੀਂ ਪਾ ਸਕਿਆ।
No one can estimate His worth.
ता की कीमति किनै न पाई ॥
ਅਨਿਕਭਗਤਬੰਦਨਨਿਤਕਰਹਿ॥
ਅਨੇਕਾਂ ਭਗਤ ਸਦਾ (ਪ੍ਰਭੂ ਨੂੰ) ਨਮਸਕਾਰ ਕਰਦੇ ਹਨ,
Countless devotees continually bow in reverence to Him.
अनिक भगत बंदन नित करहि ॥
ਚਰਨਕਮਲਹਿਰਦੈਸਿਮਰਹਿ॥
ਅਤੇ ਉਸ ਦੇ ਕਮਲਾਂ ਵਰਗੇ (ਸੋਹਣੇ) ਚਰਨਾਂ ਨੂੰ ਆਪਣੇ ਹਿਰਦੇ ਵਿਚ ਸਿਮਰਦੇ ਹਨ।
In their hearts, they meditate on His Lotus Feet.
चरन कमल हिरदै सिमरहि ॥
ਸਦਬਲਿਹਾਰੀਸਤਿਗੁਰਅਪਨੇ॥
ਮੈਂ ਆਪਣੇ ਉਸ ਗੁਰੂ ਤੋਂ ਸਦਾ ਸਦਕੇ ਹਾਂ,
Nanak is forever a sacrifice to the True Guru;
सद बलिहारी सतिगुर अपने ॥
ਨਾਨਕਜਿਸੁਪ੍ਰਸਾਦਿਐਸਾਪ੍ਰਭੁਜਪਨੇ॥੫॥
ਹੇ ਨਾਨਕ! (ਆਖ-) ਜਿਸ ਗੁਰੂ ਦੀ ਮੇਹਰ ਨਾਲ ਐਸੇ ਪ੍ਰਭੂ ਨੂੰ ਜਪ ਸਕੀਦਾ ਹੈ ॥੫॥
by His Grace, he meditates on God. ||5||
नानक जिसु प्रसादि ऐसा प्रभु जपने ॥५॥
ਇਹੁਹਰਿਰਸੁਪਾਵੈਜਨੁਕੋਇ॥
ਕੋਈ ਵਿਰਲਾ ਮਨੁੱਖ ਪ੍ਰਭੂ ਦੇ ਨਾਮ ਦਾ ਸੁਆਦ ਮਾਣਦਾ ਹੈ,
Only a few obtain this ambrosial essence of the Lord's Name.
इहु हरि रसु पावै जनु कोइ ॥
ਅੰਮ੍ਰਿਤੁਪੀਵੈਅਮਰੁਸੋਹੋਇ॥
(ਤੇ ਜੋ ਮਾਣਦਾ ਹੈ) ਉਹ ਨਾਮ-ਅੰਮ੍ਰਿਤ ਪੀਂਦਾ ਹੈ, ਤੇ ਅਮਰ ਹੋ ਜਾਂਦਾ ਹੈ।
Drinking in this Nectar, one becomes immortal.
अंम्रितु पीवै अमरु सो होइ ॥
ਉਸੁਪੁਰਖਕਾਨਾਹੀਕਦੇਬਿਨਾਸੁ॥
ਉਸ ਦਾ ਕਦੇ ਨਾਸ ਨਹੀਂ ਹੁੰਦਾ (ਭਾਵ, ਉਹ ਮੁੜ ਮੁੜ ਮੌਤ ਦਾ ਸ਼ਿਕਾਰ ਨਹੀਂ ਹੁੰਦਾ)
That person whose mind is illuminated
उसु पुरख का नाही कदे बिनासु ॥
ਜਾਕੈਮਨਿਪ੍ਰਗਟੇਗੁਨਤਾਸ॥
ਜਿਸ ਦੇ ਮਨ ਵਿਚ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦਾ ਪ੍ਰਕਾਸ਼ ਹੁੰਦਾ ਹੈ।
by the treasure of excellence, never dies.
जा कै मनि प्रगटे गुनतास ॥
ਆਠਪਹਰਹਰਿਕਾਨਾਮੁਲੇਇ॥
(ਸਤਿਗੁਰੂ) ਅੱਠੇ ਪਹਰ ਪ੍ਰਭੂ ਦਾ ਨਾਮ ਸਿਮਰਦਾ ਹੈ,
Twenty-four hours a day, he takes the Name of the Lord.
आठ पहर हरि का नामु लेइ ॥
ਸਚੁਉਪਦੇਸੁਸੇਵਕਕਉਦੇਇ॥
ਤੇ ਆਪਣੇ ਸੇਵਕ ਨੂੰ ਭੀ ਇਹੀ ਸੱਚਾ ਉਪਦੇਸ ਦੇਂਦਾ ਹੈ।
The Lord gives true instruction to His servant.
सचु उपदेसु सेवक कउ देइ ॥
ਮੋਹਮਾਇਆਕੈਸੰਗਿਨਲੇਪੁ॥
ਮਾਇਆ ਦੇ ਮੋਹ ਦੇ ਨਾਲ ਉਸ ਦਾ ਕਦੇ ਜੋੜ ਨਹੀਂ ਹੁੰਦਾ,
He is not polluted by emotional attachment to Maya.
मोह माइआ कै संगि न लेपु ॥
ਮਨਮਹਿਰਾਖੈਹਰਿਹਰਿਏਕੁ॥
ਉਹ ਸਦਾ ਆਪਣੇ ਮਨ ਵਿਚ ਇਕ ਪ੍ਰਭੂ ਨੂੰ ਟਿਕਾਉਂਦਾ ਹੈ।
In his mind, he cherishes the One Lord, Har, Har.
मन महि राखै हरि हरि एकु ॥
ਅੰਧਕਾਰਦੀਪਕਪਰਗਾਸੇ॥
(ਜਿਸ ਦੇ ਅੰਦਰੋਂ) (ਨਾਮ-ਰੂਪ) ਦੀਵੇ ਦੇ ਨਾਲ (ਅਗਿਆਨਤਾ ਦਾ) ਹਨੇਰਾ (ਹਟ ਕੇ) ਚਾਨਣ ਹੋ ਜਾਂਦਾ ਹੈ,
In the pitch darkness, a lamp shines forth.
अंधकार दीपक परगासे ॥
ਨਾਨਕਭਰਮਮੋਹਦੁਖਤਹਤੇਨਾਸੇ॥੬॥
ਹੇ ਨਾਨਕ! ਉਸ ਦੇ ਭੁਲੇਖੇ ਤੇ ਮੋਹ ਦੇ (ਕਾਰਣ ਪੈਦਾ ਹੋਏ) ਦੁੱਖ ਦੂਰ ਹੋ ਜਾਂਦੇ ਹਨ ॥੬॥
O Nanak, doubt, emotional attachment and pain are erased. ||6||
नानक भरम मोह दुख तह ते नासे ॥६॥
ਤਪਤਿਮਾਹਿਠਾਢਿਵਰਤਾਈ॥
ਹੇ ਭਾਈ! ਗੁਰੂ ਦੇ ਪੂਰੇ ਉਪਦੇਸ਼ ਦੁਆਰਾ (ਵਿਕਾਰਾਂ ਦੀ) ਤਪਸ਼ ਵਿਚ (ਵੱਸਦਿਆਂ ਭੀ, ਪ੍ਰਭੂ ਨੇ ਸਾਡੇ ਅੰਦਰ) ਠੰਢ ਵਰਤਾ ਦਿੱਤੀ ਹੈ,
In the burning heat, a soothing coolness prevails.
तपति माहि ठाढि वरताई ॥
ਅਨਦੁਭਇਆਦੁਖਨਾਠੇਭਾਈ॥
ਸੁਖ ਹੀ ਸੁਖ ਹੋ ਗਿਆ ਹੈ, ਦੁੱਖ ਨੱਸ ਗਏ ਹਨ,
Happiness ensues and pain departs, O Siblings of Destiny.
अनदु भइआ दुख नाठे भाई ॥
ਜਨਮਮਰਨਕੇਮਿਟੇਅੰਦੇਸੇ॥
ਤੇ ਜਨਮ ਮਰਨ ਦੇ (ਗੇੜ ਵਿਚ ਪੈਣ ਦੇ) ਡਰ ਫ਼ਿਕਰ ਮਿਟ ਗਏ ਹਨ,
The fear of birth and death is dispelled,
जनम मरन के मिटे अंदेसे ॥
ਸਾਧੂਕੇਪੂਰਨਉਪਦੇਸੇ॥
ਇਹ ਗੁਰੂ ਦੇ ਉਪਦੇਸ਼ ਦਾ ਸਦਕਾ ਹੀ ਹੋਇਆ ਹੈ।
by the perfect Teachings of the Holy Saint.
साधू के पूरन उपदेसे ॥
ਭਉਚੂਕਾਨਿਰਭਉਹੋਇਬਸੇ॥
(ਸਾਰਾ) ਡਰ ਮੁੱਕ ਗਿਆ ਹੈ, ਹੁਣ ਨਿਡਰ ਵੱਸਦੇ ਹਾਂ,
Fear is lifted, and one abides in fearlessness.
भउ चूका निरभउ होइ बसे ॥
ਸਗਲਬਿਆਧਿਮਨਤੇਖੈਨਸੇ॥
ਸਾਰੇ ਰੋਗ ਨਾਸ ਹੋ ਕੇ ਮਨੋਂ ਵਿਸਰ ਗਏ ਹਨ।
All evils are dispelled from the mind.
सगल बिआधि मन ते खै नसे ॥
ਜਿਸਕਾਸਾਤਿਨਿਕਿਰਪਾਧਾਰੀ॥
ਜਿਸ ਗੁਰੂ ਦੇ ਬਣੇ ਸਾਂ, ਉਸ ਨੇ (ਸਾਡੇ ਉਤੇ) ਕਿਰਪਾ ਕੀਤੀ ਹੈ;
He takes us into His favor as His own.
जिस का सा तिनि किरपा धारी ॥
ਸਾਧਸੰਗਿਜਪਿਨਾਮੁਮੁਰਾਰੀ॥
ਸਤਸੰਗ ਵਿਚ ਪ੍ਰਭੂ ਦਾ ਨਾਮ ਜਪ ਕੇ,
In the Company of the Holy, chant the Naam, the Name of the Lord.
साधसंगि जपि नामु मुरारी ॥
ਥਿਤਿਪਾਈਚੂਕੇਭ੍ਰਮਗਵਨ॥
ਤੇ (ਅਸਾਂ) ਸ਼ਾਂਤੀ ਹਾਸਲ ਕਰ ਲਈ ਹੈ ਤੇ (ਸਾਡੇ) ਭੁਲੇਖੇ ਤੇ ਭਟਕਣਾ ਮੁੱਕ ਗਏ ਹਨ।
Stability is attained; doubt and wandering cease,
थिति पाई चूके भ्रम गवन ॥
ਸੁਨਿਨਾਨਕਹਰਿਹਰਿਜਸੁਸ੍ਰਵਨ॥੭॥
ਹੇ ਨਾਨਕ! ਪ੍ਰਭੂ ਦਾ ਜਸ ਕੰਨੀਂ ਸੁਣ ਕੇ (ਇਹ ਭਰਮੳ ਅਤੇ ਭਟਕਣਾ ਮੁੱਕੀ ਹੈ) ॥੭॥
O Nanak, listening with one's ears to the Praises of the Lord, Har, Har. ||7||
सुनि नानक हरि हरि जसु स्रवन ॥७॥
ਨਿਰਗੁਨੁਆਪਿਸਰਗੁਨੁਭੀਓਹੀ॥
ਉਹ ਆਪ ਮਾਇਆ ਦੇ ਤਿੰਨਾਂ ਗੁਣਾਂ ਤੋਂ ਵੱਖਰਾ ਹੈ, ਤ੍ਰਿਗੁਣੀ ਸੰਸਾਰ ਦਾ ਰੂਪ ਭੀ ਆਪ ਹੀ ਹੈ,
He Himself is absolute and unrelated; He Himself is also involved and related.
निरगुनु आपि सरगुनु भी ओही ॥
ਕਲਾਧਾਰਿਜਿਨਿਸਗਲੀਮੋਹੀ॥
ਜਿਸ ਪ੍ਰਭੂ ਨੇ ਆਪਣੀ ਤਾਕਤ ਕਾਇਮ ਕਰ ਕੇ ਸਾਰੇ ਜਗਤ ਨੂੰ ਮੋਹਿਆ ਹੈ।
Manifesting His power, He fascinates the entire world.
कला धारि जिनि सगली मोही ॥
ਅਪਨੇਚਰਿਤਪ੍ਰਭਿਆਪਿਬਨਾਏ॥
ਪ੍ਰਭੂ ਨੇ ਆਪਣੇ ਖੇਲ-ਤਮਾਸ਼ੇ ਆਪ ਹੀ ਬਣਾਏ ਹਨ,
God Himself sets His play in motion.
अपने चरित प्रभि आपि बनाए ॥
ਅਪੁਨੀਕੀਮਤਿਆਪੇਪਾਏ॥
ਆਪਣੀ ਬਜ਼ੁਰਗੀ ਦਾ ਮੁੱਲ ਭੀ ਆਪ ਹੀ ਪਾਂਦਾ ਹੈ।
Only He Himself can estimate His worth.
अपुनी कीमति आपे पाए ॥
ਹਰਿਬਿਨੁਦੂਜਾਨਾਹੀਕੋਇ॥
ਪ੍ਰਭੂ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਹੈ,
There is none, other than the Lord.
हरि बिनु दूजा नाही कोइ ॥
ਸਰਬਨਿਰੰਤਰਿਏਕੋਸੋਇ॥
ਸਭ ਦੇ ਅੰਦਰ ਪ੍ਰਭੂ ਆਪ ਹੀ (ਮੌਜੂਦ) ਹੈ।
Permeating all, He is the One.
सरब निरंतरि एको सोइ ॥
ਓਤਿਪੋਤਿਰਵਿਆਰੂਪਰੰਗ॥
ਤਾਣੇ ਪੇਟੇ ਵਾਂਗ ਸਾਰੇ ਰੂਪਾਂ ਤੇ ਰੰਗਾਂ ਵਿਚ ਵਿਆਪਕ ਹੈ;
Through and through, He pervades in form and color.
ओति पोति रविआ रूप रंग ॥
ਭਏਪ੍ਰਗਾਸਸਾਧਕੈਸੰਗਿ॥
ਇਹ ਚਾਨਣ (ਭਾਵ, ਸਮਝ) ਸਤਿਗੁਰੂ ਦੀ ਸੰਗਤਿ ਵਿਚ ਪ੍ਰਕਾਸ਼ਦਾ ਹੈ।
He is revealed in the Company of the Holy.
भए प्रगास साध कै संगि ॥
ਰਚਿਰਚਨਾਅਪਨੀਕਲਧਾਰੀ॥
ਸ੍ਰਿਸ਼ਟੀ ਰਚ ਕੇ ਪ੍ਰਭੂ ਨੇ ਆਪਣੀ ਸੱਤਿਆ (ਇਸ ਸ੍ਰਿਸ਼ਟੀ ਵਿਚ) ਟਿਕਾਈ ਹੈ।
Having created the creation, He infuses His own power into it.
रचि रचना अपनी कल धारी ॥
ਅਨਿਕਬਾਰਨਾਨਕਬਲਿਹਾਰੀ॥੮॥੧੮॥
ਹੇ ਨਾਨਕ! (ਆਖ) ਮੈਂ ਕਈ ਵਾਰ (ਐਸੇ ਪ੍ਰਭੂ ਤੋਂ) ਸਦਕੇ ਹਾਂ ॥੮॥੧੮॥
So many times, Nanak is a sacrifice to Him. ||8||18||
अनिक बार नानक बलिहारी ॥८॥१८॥
ਸਾਥਿਨਚਾਲੈਬਿਨੁਭਜਨਬਿਖਿਆਸਗਲੀਛਾਰੁ॥
(ਪ੍ਰਭੂ ਦੇ) ਭਜਨ ਤੋਂ ਬਿਨਾ (ਹੋਰ ਕੋਈ ਸ਼ੈ ਮਨੁੱਖ ਦੇ) ਨਾਲ ਨਹੀਂ ਜਾਂਦੀ, ਸਾਰੀ ਮਾਇਆ (ਜੋ ਮਨੁੱਖ ਕਮਾਉਂਦਾ ਰਹਿੰਦਾ ਹੈ, ਜਗਤ ਤੋਂ ਤੁਰਨ ਵੇਲੇ ਇਸ ਦੇ ਵਾਸਤੇ) ਸੁਆਹ (ਸਮਾਨ) ਹੈ।
Nothing shall go along with you, except your devotion. All corruption is like ashes.
साथि न चालै बिनु भजन बिखिआ सगली छारु ॥
ਹਰਿਹਰਿਨਾਮੁਕਮਾਵਨਾਨਾਨਕਇਹੁਧਨੁਸਾਰੁ॥੧॥
ਹੇ ਨਾਨਕ! ਅਕਾਲ ਪੁਰਖ ਦਾ ਨਾਮ (ਸਿਮਰਨ) ਦੀ ਕਮਾਈ ਕਰਨਾ ਹੀ (ਸਭ ਤੋਂ) ਚੰਗਾ ਧਨ ਹੈ (ਇਹੀ ਮਨੁੱਖ ਦੇ ਨਾਲ ਨਿਭਦਾ ਹੈ) ॥੧॥
Practice the Name of the Lord, Har, Har. O Nanak, this is the most excellent wealth. ||1||
हरि हरि नामु कमावना नानक इहु धनु सारु ॥१॥
ਅਸਟਪਦੀ॥
Ashtapadee:
असटपदी ॥
ਸੰਤਜਨਾਮਿਲਿਕਰਹੁਬੀਚਾਰੁ॥
ਸੰਤਾਂ ਨਾਲ ਮਿਲ ਕੇ (ਪ੍ਰਭੂ ਦੇ ਗੁਣਾਂ ਦਾ) ਵਿਚਾਰ ਕਰੋ,
Joining the Company of the Saints, practice deep meditation.
संत जना मिलि करहु बीचारु ॥
ਏਕੁਸਿਮਰਿਨਾਮਆਧਾਰੁ॥
ਇੱਕ ਪ੍ਰਭੂ ਨੂੰ ਸਿਮਰੋ ਤੇ ਪ੍ਰਭੂ ਦੇ ਨਾਮ ਦਾ ਆਸਰਾ (ਲਵੋ)।
Remember the One, and take the Support of the Naam, the Name of the Lord.
एकु सिमरि नाम आधारु ॥
ਅਵਰਿਉਪਾਵਸਭਿਮੀਤਬਿਸਾਰਹੁ॥
ਹੇ ਮਿਤ੍ਰ! ਹੋਰ ਸਾਰੇ ਹੀਲੇ ਛੱਡ ਦਿਉ,
Forget all other efforts, O my friend
अवरि उपाव सभि मीत बिसारहु ॥
ਚਰਨਕਮਲਰਿਦਮਹਿਉਰਿਧਾਰਹੁ॥
ਤੇ ਪ੍ਰਭੂ ਦੇ ਕਮਲ (ਵਰਗੇ ਸੋਹਣੇ) ਚਰਨ ਹਿਰਦੇ ਵਿਚ ਟਿਕਾਉ।
- enshrine the Lord's Lotus Feet within your heart.
चरन कमल रिद महि उरि धारहु ॥
ਕਰਨਕਾਰਨਸੋਪ੍ਰਭੁਸਮਰਥੁ॥
ਉਹ ਪ੍ਰਭੂ (ਸਭ ਕੁਝ ਆਪ) ਕਰਨ (ਤੇ ਜੀਵਾਂ ਪਾਸੋਂ) ਕਰਾਉਣ ਦੀ ਤਾਕਤ ਰੱਖਦਾ ਹੈ,
God is All-powerful; He is the Cause of causes.
करन कारन सो प्रभु समरथु ॥
ਦ੍ਰਿੜੁਕਰਿਗਹਹੁਨਾਮੁਹਰਿਵਥੁ॥
ਉਸ ਪ੍ਰਭੂ ਦਾ ਨਾਮ-ਰੂਪੀ (ਸੋਹਣਾ) ਪਦਾਰਥ ਪੱਕਾ ਕਰ ਕੇ ਸਾਂਭ ਲਵੋ।
Grasp firmly the object of the Lord's Name.
द्रिड़ु करि गहहु नामु हरि वथु ॥
ਇਹੁਧਨੁਸੰਚਹੁਹੋਵਹੁਭਗਵੰਤ॥
(ਹੇ ਭਾਈ!) (ਨਾਮ-ਰੂਪ) ਇਹ ਧਨ ਇਕੱਠਾ ਕਰੋ ਤੇ ਭਾਗਾਂ ਵਾਲੇ ਬਣੋ,
Gather this wealth, and become very fortunate.
इहु धनु संचहु होवहु भगवंत ॥
ਸੰਤਜਨਾਕਾਨਿਰਮਲਮੰਤੁ॥
ਸੰਤਾਂ ਦਾ ਇਹੀ ਪਵਿਤ੍ਰ ਉਪਦੇਸ਼ ਹੈ।
Pure are the instructions of the humble Saints.
संत जना का निरमल मंतु ॥
ਏਕਆਸਰਾਖਹੁਮਨਮਾਹਿ॥
ਆਪਣੇ ਮਨ ਵਿਚ ਇਕ (ਪ੍ਰਭੂ ਦੀ) ਆਸ ਰੱਖੋ,
Keep faith in the One Lord within your mind.
एक आस राखहु मन माहि ॥
ਸਰਬਰੋਗਨਾਨਕਮਿਟਿਜਾਹਿ॥੧॥
ਹੇ ਨਾਨਕ! (ਇਸ ਤਰ੍ਹਾਂ) ਸਾਰੇ ਰੋਗ ਮਿਟ ਜਾਣਗੇ ॥੧॥
All disease, O Nanak, shall then be dispelled. ||1||
सरब रोग नानक मिटि जाहि ॥१॥
ਜਿਸੁਧਨਕਉਚਾਰਿਕੁੰਟਉਠਿਧਾਵਹਿ॥
(ਹੇ ਮਿਤ੍ਰ!) ਜਿਸ ਧਨ ਦੀ ਖ਼ਾਤਰ (ਤੂੰ) ਚੌਹੀਂ ਪਾਸੀਂ ਉਠ ਦੌੜਦਾ ਹੈਂ,
The wealth which you chase after in the four directions
जिसु धन कउ चारि कुंट उठि धावहि ॥
ਸੋਧਨੁਹਰਿਸੇਵਾਤੇਪਾਵਹਿ॥
ਉਹ ਧਨ ਤੂੰ ਪ੍ਰਭੂ ਦੀ ਸੇਵਾ ਤੋਂ ਲਏਂਗਾ।
you shall obtain that wealth by serving the Lord.
सो धनु हरि सेवा ते पावहि ॥
ਜਿਸੁਸੁਖਕਉਨਿਤਬਾਛਹਿਮੀਤ॥
ਹੇ ਮਿਤ੍ਰ! ਜਿਸ ਸੁਖ ਨੂੰ ਤੂੰ ਸਦਾ ਤਾਂਘਦਾ ਹੈਂ,
The peace, which you always yearn for, O friend
जिसु सुख कउ नित बाछहि मीत ॥
ਸੋਸੁਖੁਸਾਧੂਸੰਗਿਪਰੀਤਿ॥
ਉਹ ਸੁਖ ਸੰਤਾਂ ਦੀ ਸੰਗਤਿ ਵਿਚ ਪਿਆਰ ਕੀਤਿਆਂ (ਮਿਲਦਾ ਹੈ)।
that peace comes by the love of the Company of the Holy.
सो सुखु साधू संगि परीति ॥
ਜਿਸੁਸੋਭਾਕਉਕਰਹਿਭਲੀਕਰਨੀ॥
ਜਿਸ ਸੋਭਾ ਦੀ ਖ਼ਾਤਰ ਤੂੰ ਨੇਕ ਕਮਾਈ ਕਰਦਾ ਹੈਂ,
The glory, for which you perform good deeds
जिसु सोभा कउ करहि भली करनी ॥
ਸਾਸੋਭਾਭਜੁਹਰਿਕੀਸਰਨੀ॥
ਉਹ ਸੋਭਾ (ਖੱਟਣ ਲਈ) ਤੂੰ ਅਕਾਲ ਪੁਰਖ ਦੀ ਸਰਣ ਪਉ।
- you shall obtain that glory by seeking the Lord's Sanctuary.
सा सोभा भजु हरि की सरनी ॥
ਅਨਿਕਉਪਾਵੀਰੋਗੁਨਜਾਇ॥
(ਜੇਹੜਾ ਹਉਮੈ ਦਾ) ਰੋਗ ਅਨੇਕਾਂ ਹੀਲਿਆਂ ਨਾਲ ਦੂਰ ਨਹੀਂ ਹੁੰਦਾ,
All sorts of remedies have not cured the disease
अनिक उपावी रोगु न जाइ ॥
ਰੋਗੁਮਿਟੈਹਰਿਅਵਖਧੁਲਾਇ॥
ਉਹ ਰੋਗ ਪ੍ਰਭੂ ਦਾ ਨਾਮ-ਰੂਪੀ ਦਵਾਈ ਵਰਤਿਆਂ ਮਿਟ ਜਾਂਦਾ ਹੈ।
- the disease is cured only by giving the medicine of the Lord's Name.
रोगु मिटै हरि अवखधु लाइ ॥
ਸਰਬਨਿਧਾਨਮਹਿਹਰਿਨਾਮੁਨਿਧਾਨੁ॥
ਸਾਰੇ (ਦੁਨੀਆਵੀ) ਖ਼ਜ਼ਾਨਿਆਂ ਵਿਚ ਪ੍ਰਭੂ ਦਾ ਨਾਮ (ਵਧੀਆ) ਖ਼ਜ਼ਾਨਾ ਹੈ।
Of all treasures, the Lord's Name is the supreme treasure.
सरब निधान महि हरि नामु निधानु ॥
ਜਪਿਨਾਨਕਦਰਗਹਪਰਵਾਨੁ॥੨॥
ਹੇ ਨਾਨਕ! (ਨਾਮ) ਜਪ, ਦਰਗਾਹ ਵਿਚ ਕਬੂਲ (ਹੋਵੇਂਗਾ) ॥੨॥
Chant it, O Nanak, and be accepted in the Court of the Lord. ||2||
जपि नानक दरगह परवानु ॥२॥
ਮਨੁਪਰਬੋਧਹੁਹਰਿਕੈਨਾਇ॥
(ਹੇ ਭਾਈ! ਆਪਣੇ) ਮਨ ਨੂੰ ਪ੍ਰਭੂ ਦੇ ਨਾਮ ਨਾਲ ਜਗਾਉ,
Enlighten your mind with the Name of the Lord.
मनु परबोधहु हरि कै नाइ ॥
ਦਹਦਿਸਿਧਾਵਤਆਵੈਠਾਇ॥
(ਨਾਮ ਦੀ ਬਰਕਤਿ ਨਾਲ) ਦਸੀਂ ਪਾਸੀਂ ਦੌੜਦਾ (ਇਹ ਮਨ) ਟਿਕਾਣੇ ਆ ਜਾਂਦਾ ਹੈ।
Having wandered around in the ten directions, it comes to its place of rest.
दह दिसि धावत आवै ठाइ ॥
ਤਾਕਉਬਿਘਨੁਨਲਾਗੈਕੋਇ॥
ਉਸ ਮਨੁੱਖ ਨੂੰ ਕੋਈ ਔਕੜ ਨਹੀਂ ਪੋਂਹਦੀ,
No obstacle stands in the way of one
ता कउ बिघनु न लागै कोइ ॥
ਜਾਕੈਰਿਦੈਬਸੈਹਰਿਸੋਇ॥
ਜਿਸ ਦੇ ਹਿਰਦੇ ਵਿਚ ਉਹ ਪ੍ਰਭੂ ਵੱਸਦਾ ਹੈ।
whose heart is filled with the Lord.
जा कै रिदै बसै हरि सोइ ॥
ਕਲਿਤਾਤੀਠਾਂਢਾਹਰਿਨਾਉ॥
ਕਲਿਜੁਗ ਤੱਤੀ (ਅੱਗ) ਹੈ (ਭਾਵ, ਵਿਕਾਰ ਜੀਆਂ ਨੂੰ ਸਾੜ ਰਹੇ ਹਨ) ਪ੍ਰਭੂ ਦਾ ਨਾਮ ਠੰਢਾ ਹੈ,
The Dark Age of Kali Yuga is so hot; the Lord's Name is soothing and cool.
कलि ताती ठांढा हरि नाउ ॥
ਸਿਮਰਿਸਿਮਰਿਸਦਾਸੁਖਪਾਉ॥
ਉਸ ਨੂੰ ਸਦਾ ਸਿਮਰੋ ਤੇ ਸੁਖ ਪਾਉ।
Remember, remember it in meditation, and obtain everlasting peace.
सिमरि सिमरि सदा सुख पाउ ॥
ਭਉਬਿਨਸੈਪੂਰਨਹੋਇਆਸ॥
(ਨਾਮ ਸਿਮਰਿਆਂ) ਡਰ ਉੱਡ ਜਾਂਦਾ ਹੈ, ਤੇ, ਆਸ ਪੁੱਗ ਜਾਂਦੀ ਹੈ (ਭਾਵ, ਨਾਹ ਹੀ ਮਨੁੱਖ ਆਸਾਂ ਬੰਨ੍ਹਦਾ ਫਿਰਦਾ ਹੈ ਤੇ ਨਾਹ ਹੀ ਉਹਨਾਂ ਆਸਾਂ ਦੇ ਟੁੱਟਣ ਦਾ ਕੋਈ ਡਰ ਹੁੰਦਾ ਹੈ)
Your fear shall be dispelled, and your hopes shall be fulfilled.
भउ बिनसै पूरन होइ आस ॥
ਭਗਤਿਭਾਇਆਤਮਪਰਗਾਸ॥
(ਕਿਉਂਕਿ) ਪ੍ਰਭੂ ਦੀ ਭਗਤੀ ਨਾਲ ਪਿਆਰ ਕੀਤਿਆਂ ਆਤਮਾ ਚਮਕ ਪੈਂਦਾ ਹੈ।
By devotional worship and loving adoration, your soul shall be enlightened.
भगति भाइ आतम परगास ॥
ਤਿਤੁਘਰਿਜਾਇਬਸੈਅਬਿਨਾਸੀ॥
(ਜੋ ਸਿਮਰਦਾ ਹੈ) ਉਸ ਦੇ (ਹਿਰਦੇ) ਘਰ ਵਿਚ ਅਬਿਨਾਸੀ ਪ੍ਰਭੂ ਆ ਵੱਸਦਾ ਹੈ।
You shall go to that home, and live forever.
तितु घरि जाइ बसै अबिनासी ॥
ਕਹੁਨਾਨਕਕਾਟੀਜਮਫਾਸੀ॥੩॥
ਨਾਨਕ ਆਖਦਾ ਹੈ (ਕਿ ਨਾਮ ਜਪਿਆਂ) ਜਮਾਂ ਦੀ ਫਾਹੀ ਕੱਟੀ ਜਾਂਦੀ ਹੈ ॥੩॥
Says Nanak, the noose of death is cut away. ||3||
कहु नानक काटी जम फासी ॥३॥
ਤਤੁਬੀਚਾਰੁਕਹੈਜਨੁਸਾਚਾ॥
ਜੋ ਮਨੁੱਖ ਪਾਰਬ੍ਰਹਮ ਦੀ ਸਿਫ਼ਤਿ-ਰੂਪ ਸੋਚ ਸੋਚਦਾ ਹੈ ਉਹ ਸਚ-ਮੁਚ ਮਨੁੱਖ ਹੈ,
One who contemplates the essence of reality, is said to be the true person.
ततु बीचारु कहै जनु साचा ॥
ਜਨਮਿਮਰੈਸੋਕਾਚੋਕਾਚਾ॥
ਪਰ ਜੋ ਜੰਮ ਕੇ (ਨਿਰਾ) ਮਰ ਜਾਂਦਾ ਹੈ (ਤੇ ਬੰਦਗੀ ਨਹੀਂ ਕਰਦਾ) ਉਹ ਨਿਰੋਲ ਕੱਚਾ ਹੈ।
Birth and death are the lot of the false and the insincere.
जनमि मरै सो काचो काचा ॥
ਆਵਾਗਵਨੁਮਿਟੈਪ੍ਰਭਸੇਵ॥
ਪ੍ਰਭੂ ਦਾ ਸਿਮਰਨ ਕੀਤਿਆਂ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ;
Coming and going in reincarnation is ended by serving God.
आवा गवनु मिटै प्रभ सेव ॥
ਆਪੁਤਿਆਗਿਸਰਨਿਗੁਰਦੇਵ॥
ਆਪਾ-ਭਾਵ ਛੱਡ ਕੇ, ਸਤਿਗੁਰੂ ਦੀ ਸਰਨੀ ਪੈ ਕੇ (ਜਨਮ ਮਰਨ ਦਾ ਗੇੜ ਮੁੱਕਦਾ ਹੈ)
Give up your selfishness and conceit, and seek the Sanctuary of the Divine Guru.
आपु तिआगि सरनि गुरदेव ॥
ਇਉਰਤਨਜਨਮਕਾਹੋਇਉਧਾਰੁ॥
ਇਸ ਤਰ੍ਹਾਂ ਕੀਮਤੀ ਮਨੁੱਖਾ ਜਨਮ ਸਫਲਾ ਹੋ ਜਾਂਦਾ ਹੈ।
Thus the jewel of this human life is saved.
इउ रतन जनम का होइ उधारु ॥
ਹਰਿਹਰਿਸਿਮਰਿਪ੍ਰਾਨਆਧਾਰੁ॥
(ਤਾਂ ਤੇ, ਹੇ ਭਾਈ!) ਪ੍ਰਭੂ ਨੂੰ ਸਿਮਰ, (ਇਹੀ) ਪ੍ਰਾਣਾਂ ਦਾ ਆਸਰਾ ਹੈ।
Remember the Lord, Har, Har, the Support of the breath of life.
हरि हरि सिमरि प्रान आधारु ॥
ਅਨਿਕਉਪਾਵਨਛੂਟਨਹਾਰੇ॥
ਅਨੇਕਾਂ ਹੀਲੇ ਕੀਤਿਆਂ (ਆਵਾਗਵਨ ਤੋਂ) ਬਚ ਨਹੀਂ ਸਕੀਦਾ;
By all sorts of efforts, people are not saved
अनिक उपाव न छूटनहारे ॥
ਸਿੰਮ੍ਰਿਤਿਸਾਸਤਬੇਦਬੀਚਾਰੇ॥
ਸਿੰਮ੍ਰਿਤੀਆਂ ਸ਼ਾਸਤ੍ਰ ਵੇਦ (ਆਦਿਕ) ਵਿਚਾਰਿਆਂ (ਆਵਾ ਗਵਨ ਤੋਂ ਛੁਟਕਾਰਾ ਨਹੀਂ ਹੁੰਦਾ।)
not by studying the Simritees, the Shaastras or the Vedas.
सिंम्रिति सासत बेद बीचारे ॥
ਹਰਿਕੀਭਗਤਿਕਰਹੁਮਨੁਲਾਇ॥
ਮਨ ਲਾ ਕੇ ਕੇਵਲ ਪ੍ਰਭੂ ਦੀ ਹੀ ਭਗਤੀ ਕਰੋ।
Worship the Lord with whole-hearted devotion.
हरि की भगति करहु मनु लाइ ॥
ਮਨਬੰਛਤਨਾਨਕਫਲਪਾਇ॥੪॥
(ਜੋ ਭਗਤੀ ਕਰਦਾ ਹੈ) ਹੇ ਨਾਨਕ! ਉਸ ਨੂੰ ਮਨ-ਇੱਛਤ ਫਲ ਮਿਲ ਜਾਂਦੇ ਹਨ ॥੪॥
O Nanak, you shall obtain the fruits of your mind's desire. ||4||
मन बंछत नानक फल पाइ ॥४॥
ਸੰਗਿਨਚਾਲਸਿਤੇਰੈਧਨਾ॥
ਹੇ ਮੂਰਖ ਮਨ! ਧਨ ਤੇਰੇ ਨਾਲ ਨਹੀਂ ਜਾ ਸਕਦਾ,
Your wealth shall not go with you;
संगि न चालसि तेरै धना ॥
ਤੂੰਕਿਆਲਪਟਾਵਹਿਮੂਰਖਮਨਾ॥
ਤੂੰ ਕਿਉਂ ਇਸ ਨੂੰ ਜੱਫਾ ਮਾਰੀ ਬੈਠਾ ਹੈਂ?
why do you cling to it, you fool?
तूं किआ लपटावहि मूरख मना ॥
ਸੁਤਮੀਤਕੁਟੰਬਅਰੁਬਨਿਤਾ॥
ਪੁਤ੍ਰ, ਮਿੱਤ੍ਰ, ਪਰਵਾਰ ਤੇ ਇਸਤ੍ਰੀ;
Children, friends, family and spouse
सुत मीत कुटंब अरु बनिता ॥
ਇਨਤੇਕਹਹੁਤੁਮਕਵਨਸਨਾਥਾ॥
ਇਹਨਾਂ ਵਿਚੋਂ, ਦੱਸ, ਕੌਣ ਤੇਰਾ ਸਾਥ ਦੇਣ ਵਾਲਾ ਹੈ?
who of these shall accompany you?
इन ते कहहु तुम कवन सनाथा ॥
ਰਾਜਰੰਗਮਾਇਆਬਿਸਥਾਰ॥
ਮਾਇਆ ਦੇ ਅਡੰਬਰ, ਰਾਜ ਤੇ ਰੰਗ-ਰਲੀਆਂ-
Power, pleasure, and the vast expanse of Maya
राज रंग माइआ बिसथार ॥
ਇਨਤੇਕਹਹੁਕਵਨਛੁਟਕਾਰ॥
ਦੱਸੋ, ਇਹਨਾਂ ਵਿਚੋਂ ਕਿਸ ਦੇ ਨਾਲ (ਮੋਹ ਪਾਇਆਂ) ਸਦਾ ਲਈ (ਮਾਇਆ ਤੋਂ) ਖ਼ਲਾਸੀ ਮਿਲ ਸਕਦੀ ਹੈ?
who has ever escaped from these?
इन ते कहहु कवन छुटकार ॥
ਅਸੁਹਸਤੀਰਥਅਸਵਾਰੀ॥
ਘੋੜੇ, ਹਾਥੀ, ਰਥਾਂ ਦੀ ਸਵਾਰੀ ਕਰਨੀ-
Horses, elephants, chariots and pageantry
असु हसती रथ असवारी ॥
ਝੂਠਾਡੰਫੁਝੂਠੁਪਾਸਾਰੀ॥
ਇਹ ਸਭ ਝੂਠਾ ਦਿਖਾਵਾ ਹੈ, ਇਹ ਅਡੰਬਰ ਰਚਾਉਣ ਵਾਲਾ ਭੀ ਬਿਨਸਨਹਾਰ ਹੈ।
- false shows and false displays.
झूठा डंफु झूठु पासारी ॥
ਜਿਨਿਦੀਏਤਿਸੁਬੁਝੈਨਬਿਗਾਨਾ॥
ਮੂਰਖ ਮਨੁੱਖ ਉਸ ਪ੍ਰਭੂ ਨੂੰ ਨਹੀਂ ਪਛਾਣਦਾ ਜਿਸ ਨੇ ਇਹ ਸਾਰੇ ਪਦਾਰਥ ਦਿੱਤੇ ਹਨ, ਤੇ,
The fool does not acknowledge the One who gave this;
जिनि दीए तिसु बुझै न बिगाना ॥
ਨਾਮੁਬਿਸਾਰਿਨਾਨਕਪਛੁਤਾਨਾ॥੫॥
ਨਾਮ ਨੂੰ ਭੁਲਾ ਕੇ, ਹੇ ਨਾਨਕ! (ਆਖ਼ਰ) ਪਛੁਤਾਉਂਦਾ ਹੈ ॥੫॥
forgetting the Naam, O Nanak, he will repent in the end. ||5||
नामु बिसारि नानक पछुताना ॥५॥
ਗੁਰਕੀਮਤਿਤੂੰਲੇਹਿਇਆਨੇ॥
ਹੇ ਅੰਞਾਣ! ਸਤਿਗੁਰੂ ਦੀ ਮਤਿ ਲੈ (ਭਾਵ, ਸਿੱਖਿਆ ਤੇ ਤੁਰ)
Take the Guru's advice, you ignorant fool;
गुर की मति तूं लेहि इआने ॥
ਭਗਤਿਬਿਨਾਬਹੁਡੂਬੇਸਿਆਨੇ॥
ਬੜੇ ਸਿਆਣੇ ਸਿਆਣੇ ਬੰਦੇ ਭੀ ਭਗਤੀ ਤੋਂ ਬਿਨਾ (ਵਿਕਾਰਾਂ ਵਿਚ ਹੀ) ਡੁੱਬ ਜਾਂਦੇ ਹਨ।
without devotion, even the clever have drowned.
भगति बिना बहु डूबे सिआने ॥
ਹਰਿਕੀਭਗਤਿਕਰਹੁਮਨਮੀਤ॥
ਹੇ ਮਿਤ੍ਰ ਮਨ! ਪ੍ਰਭੂ ਦੀ ਭਗਤੀ ਕਰ,
Worship the Lord with heart-felt devotion, my friend;
हरि की भगति करहु मन मीत ॥
ਨਿਰਮਲੁਹੋਇਤੁਮੑਾਰੋਚੀਤ॥
ਇਸ ਤਰ੍ਹਾਂ ਤੇਰੀ ਸੁਰਤ ਪਵਿਤ੍ਰ ਹੋਵੇਗੀ।
your consciousness shall become pure.
निरमलु होइ तुमारो चीत ॥
ਚਰਨਕਮਲਰਾਖਹੁਮਨਮਾਹਿ॥
(ਹੇ ਭਾਈ!) ਪ੍ਰਭੂ ਦੇ ਕਮਲ (ਵਰਗੇ ਸੋਹਣੇ) ਚਰਨ ਆਪਣੇ ਮਨ ਵਿਚ ਪ੍ਰੋ ਰੱਖ,
Enshrine the Lord's Lotus Feet in your mind;
चरन कमल राखहु मन माहि ॥
ਜਨਮਜਨਮਕੇਕਿਲਬਿਖਜਾਹਿ॥
ਇਸ ਤਰ੍ਹਾਂ ਕਈ ਜਨਮਾਂ ਦੇ ਪਾਪ ਨਾਸ ਹੋ ਜਾਣਗੇ।
the sins of countless lifetimes shall depart.
जनम जनम के किलबिख जाहि ॥
ਆਪਿਜਪਹੁਅਵਰਾਨਾਮੁਜਪਾਵਹੁ॥
(ਪ੍ਰਭੂ ਦਾ ਨਾਮ) ਤੂੰ ਆਪ ਜਪ, ਤੇ, ਹੋਰਨਾਂ ਨੂੰ ਜਪਣ ਲਈ ਪ੍ਰੇਰ,
Chant the Naam yourself, and inspire others to chant it as well.
आपि जपहु अवरा नामु जपावहु ॥
ਸੁਨਤਕਹਤਰਹਤਗਤਿਪਾਵਹੁ॥
(ਨਾਮ) ਸੁਣਦਿਆਂ, ਉੱਚਾਰਦਿਆਂ ਤੇ ਨਿਰਮਲ ਰਹਿਣੀ ਰਹਿੰਦਿਆਂ ਉੱਚੀ ਅਵਸਥਾ ਬਣ ਜਾਏਗੀ।
Hearing, speaking and living it, emancipation is obtained.
सुनत कहत रहत गति पावहु ॥
ਸਾਰਭੂਤਸਤਿਹਰਿਕੋਨਾਉ॥
ਪ੍ਰਭੂ ਦਾ ਨਾਮ ਹੀ ਸਭ ਪਦਾਰਥਾਂ ਤੋਂ ਉੱਤਮ ਪਦਾਰਥ ਹੈ;
The essential reality is the True Name of the Lord.
सार भूत सति हरि को नाउ ॥
ਸਹਜਿਸੁਭਾਇਨਾਨਕਗੁਨਗਾਉ॥੬॥
(ਤਾਂ ਤੇ) ਹੇ ਨਾਨਕ! ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾ ॥੬॥
With intuitive ease, O Nanak, sing His Glorious Praises. ||6||
सहजि सुभाइ नानक गुन गाउ ॥६॥
ਗੁਨਗਾਵਤਤੇਰੀਉਤਰਸਿਮੈਲੁ॥
(ਹੇ ਭਾਈ!) ਪ੍ਰਭੂ ਦੇ ਗੁਣ ਗਾਉਂਦਿਆਂ ਤੇਰੀ (ਵਿਕਾਰਾਂ ਦੀ) ਮੈਲ ਉਤਰ ਜਾਏਗੀ,
Chanting His Glories, your filth shall be washed off.
गुन गावत तेरी उतरसि मैलु ॥
ਬਿਨਸਿਜਾਇਹਉਮੈਬਿਖੁਫੈਲੁ॥
ਤੇ ਹਉਮੈ ਰੂਪੀ ਵਿਹੁ ਦਾ ਖਿਲਾਰਾ ਭੀ ਮਿਟ ਜਾਏਗਾ।
The all-consuming poison of ego will be gone.
बिनसि जाइ हउमै बिखु फैलु ॥
ਹੋਹਿਅਚਿੰਤੁਬਸੈਸੁਖਨਾਲਿ॥
ਤੂੰ ਬੇਫ਼ਿਕਰ ਹੋ ਜਾਹਿਂਗਾ ਤੇ ਤੇਰਾ ਜੀਵਨ ਸੁਖ ਨਾਲ ਬਿਤੀਤ ਹੋਵੇਗਾ-
You shall become carefree, and you shall dwell in peace.
होहि अचिंतु बसै सुख नालि ॥
ਸਾਸਿਗ੍ਰਾਸਿਹਰਿਨਾਮੁਸਮਾਲਿ॥
ਦਮ-ਬ-ਦਮ ਪ੍ਰਭੂ ਦੇ ਨਾਮ ਨੂੰ ਯਾਦ ਕਰ।
With every breath and every morsel of food, cherish the Lord's Name.
सासि ग्रासि हरि नामु समालि ॥
ਛਾਡਿਸਿਆਨਪਸਗਲੀਮਨਾ॥
ਹੇ ਮਨ! ਸਾਰੀ ਚਤੁਰਾਈ ਛੱਡ ਦੇਹ,
Renounce all clever tricks, O mind.
छाडि सिआनप सगली मना ॥
ਸਾਧਸੰਗਿਪਾਵਹਿਸਚੁਧਨਾ॥
ਸਦਾ ਨਾਲ ਨਿਭਣ ਵਾਲਾ ਧਨ ਸਤਸੰਗ ਵਿਚ ਮਿਲੇਗਾ।
In the Company of the Holy, you shall obtain the true wealth.
साधसंगि पावहि सचु धना ॥
ਹਰਿਪੂੰਜੀਸੰਚਿਕਰਹੁਬਿਉਹਾਰੁ॥
ਪ੍ਰਭੂ ਦੇ ਨਾਮ ਦੀ ਰਾਸ ਇਕੱਠੀ ਕਰ, ਇਹੀ ਵਿਹਾਰ ਕਰ।
So gather the Lord's Name as your capital, and trade in it.
हरि पूंजी संचि करहु बिउहारु ॥
ਈਹਾਸੁਖੁਦਰਗਹਜੈਕਾਰੁ॥
ਇਸ ਜੀਵਨ ਵਿਚ ਸੁਖ ਮਿਲੇਗਾ, ਤੇ, ਪ੍ਰਭੂ ਦੀ ਦਰਗਾਹ ਵਿਚ ਆਦਰ ਹੋਵੇਗਾ।
In this world you shall be at peace, and in the Court of the Lord, you shall be acclaimed.
ईहा सुखु दरगह जैकारु ॥
ਸਰਬਨਿਰੰਤਰਿਏਕੋਦੇਖੁ॥
ਸਭ ਜੀਵਾਂ ਦੇ ਅੰਦਰ ਇਕ ਅਕਾਲ ਪੁਰਖ ਨੂੰ ਹੀ ਵੇਖ।
See the One permeating all;
सरब निरंतरि एको देखु ॥
ਕਹੁਨਾਨਕਜਾਕੈਮਸਤਕਿਲੇਖੁ॥੭॥
(ਪਰ) ਨਾਨਕ ਆਖਦਾ ਹੈ- (ਇਹ ਕੰਮ ਓਹੀ ਮਨੁੱਖ ਕਰਦਾ ਹੈ) ਜਿਸ ਦੇ ਮੱਥੇ ਤੇ ਭਾਗ ਹਨ ॥੭॥
says Nanak, your destiny is pre-ordained. ||7||
कहु नानक जा कै मसतकि लेखु ॥७॥
ਏਕੋਜਪਿਏਕੋਸਾਲਾਹਿ॥
ਇਕ ਪ੍ਰਭੂ ਨੂੰ ਹੀ ਜਪ, ਤੇ ਇਕ ਪ੍ਰਭੂ ਦੀ ਹੀ ਸਿਫ਼ਤਿ ਕਰ,
Meditate on the One, and worship the One.
एको जपि एको सालाहि ॥
ਏਕੁਸਿਮਰਿਏਕੋਮਨਆਹਿ॥
ਇਕ ਨੂੰ ਸਿਮਰ, ਤੇ, ਹੇ ਮਨ! ਇਕ ਪ੍ਰਭੂ ਦੇ ਮਿਲਣ ਦੀ ਤਾਂਘ ਰੱਖ।
Remember the One, and yearn for the One in your mind.
एकु सिमरि एको मन आहि ॥
ਏਕਸਕੇਗੁਨਗਾਉਅਨੰਤ॥
ਇਕ ਪ੍ਰਭੂ ਦੇ ਹੀ ਗੁਣ ਗਾ,
Sing the endless Glorious Praises of the One.
एकस के गुन गाउ अनंत ॥
ਮਨਿਤਨਿਜਾਪਿਏਕਭਗਵੰਤ॥
ਮਨ ਵਿਚ ਤੇ ਸਰੀਰਕ ਇੰਦ੍ਰਿਆਂ ਦੀ ਰਾਹੀਂ ਇਕ ਭਗਵਾਨ ਨੂੰ ਹੀ ਜਪ।
With mind and body, meditate on the One Lord God.
मनि तनि जापि एक भगवंत ॥
ਏਕੋਏਕੁਏਕੁਹਰਿਆਪਿ॥
(ਸਭ ਥਾਈਂ) ਪ੍ਰਭੂ ਆਪ ਹੀ ਆਪ ਹੈ,
The One Lord Himself is the One and Only.
एको एकु एकु हरि आपि ॥
ਪੂਰਨਪੂਰਿਰਹਿਓਪ੍ਰਭੁਬਿਆਪਿ॥
ਸਭ ਜੀਵਾਂ ਵਿਚ ਪ੍ਰਭੂ ਹੀ ਵੱਸ ਰਿਹਾ ਹੈ।
The Pervading Lord God is totally permeating all.
पूरन पूरि रहिओ प्रभु बिआपि ॥
ਅਨਿਕਬਿਸਥਾਰਏਕਤੇਭਏ॥
(ਜਗਤ ਦੇ) ਅਨੇਕਾਂ ਖਿਲਾਰੇ ਇਕ ਪ੍ਰਭੂ ਤੋਂ ਹੀ ਹੋਏ ਹਨ,
The many expanses of the creation have all come from the One.
अनिक बिसथार एक ते भए ॥
ਏਕੁਅਰਾਧਿਪਰਾਛਤਗਏ॥
ਇਕ ਪ੍ਰਭੂ ਨੂੰ ਸਿਮਰਿਆਂ ਪਾਪ ਨਾਸ ਹੋ ਜਾਂਦੇ ਹਨ।
Adoring the One, past sins are removed.
एकु अराधि पराछत गए ॥
ਮਨਤਨਅੰਤਰਿਏਕੁਪ੍ਰਭੁਰਾਤਾ॥
ਜਿਸ ਮਨੁੱਖ ਦੇ ਮਨ ਤੇ ਸਰੀਰ ਵਿਚ ਇਕ ਪ੍ਰਭੂ ਹੀ ਪਰੋਤਾ ਗਿਆ ਹੈ,
Mind and body within are imbued with the One God.
मन तन अंतरि एकु प्रभु राता ॥
ਗੁਰਪ੍ਰਸਾਦਿਨਾਨਕਇਕੁਜਾਤਾ॥੮॥੧੯॥
ਹੇ ਨਾਨਕ! ਉਸ ਨੇ ਗੁਰੂ ਦੀ ਕਿਰਪਾ ਨਾਲ ਉਸ ਇਕ ਪ੍ਰਭੂ ਨੂੰ ਪਛਾਣ ਲਿਆ ਹੈ ॥੮॥੧੯॥
By Guru's Grace, O Nanak, the One is known. ||8||19||
गुर प्रसादि नानक इकु जाता ॥८॥१९॥
ਫਿਰਤਫਿਰਤਪ੍ਰਭਆਇਆਪਰਿਆਤਉਸਰਨਾਇ॥
ਹੇ ਪ੍ਰਭੂ! ਭਟਕਦਾ ਭਟਕਦਾ ਮੈਂ ਤੇਰੀ ਸਰਣ ਆ ਪਿਆ ਹਾਂ।
After wandering and wandering, O God, I have come, and entered Your Sanctuary.
फिरत फिरत प्रभ आइआ परिआ तउ सरनाइ ॥
ਨਾਨਕਕੀਪ੍ਰਭਬੇਨਤੀਅਪਨੀਭਗਤੀਲਾਇ॥੧॥
ਹੇ ਪ੍ਰਭੂ! ਨਾਨਕ ਦੀ ਇਹੀ ਬੇਨਤੀ ਹੈ ਕਿ ਮੈਨੂੰ ਆਪਣੀ ਭਗਤੀ ਵਿਚ ਜੋੜ ॥੧॥
This is Nanak's prayer, O God: please, attach me to Your devotional service. ||1||
नानक की प्रभ बेनती अपनी भगती लाइ ॥१॥
ਅਸਟਪਦੀ॥
Ashtapadee:
असटपदी ॥
ਜਾਚਕੁਜਨੁਜਾਚੈਪ੍ਰਭਦਾਨੁ॥
ਹੇ ਪ੍ਰਭੂ! (ਇਹ) ਮੰਗਤਾ ਦਾਸ (ਤੇਰੇ ਨਾਮ ਦਾ) ਦਾਨ ਮੰਗਦਾ ਹੈ;
I am a beggar; I beg for this gift from You:
जाचकु जनु जाचै प्रभ दानु ॥
ਕਰਿਕਿਰਪਾਦੇਵਹੁਹਰਿਨਾਮੁ॥
ਹੇ ਹਰੀ! ਕਿਰਪਾ ਕਰ ਕੇ (ਆਪਣਾ) ਨਾਮ ਦਿਹੁ।
please, by Your Mercy, Lord, give me Your Name.
करि किरपा देवहु हरि नामु ॥
ਸਾਧਜਨਾਕੀਮਾਗਉਧੂਰਿ॥
ਮੈਂ ਸਾਧੂ ਜਨਾਂ ਦੇ ਪੈਰਾਂ ਦੀ ਖ਼ਾਕ ਮੰਗਦਾ ਹਾਂ,
I ask for the dust of the feet of the Holy.
साध जना की मागउ धूरि ॥
ਪਾਰਬ੍ਰਹਮਮੇਰੀਸਰਧਾਪੂਰਿ॥
ਹੇ ਪਾਰਬ੍ਰਹਮ! ਮੇਰੀ ਇੱਛਾ ਪੂਰੀ ਕਰ।
O Supreme Lord God, please fulfill my yearning;
पारब्रहम मेरी सरधा पूरि ॥
ਸਦਾਸਦਾਪ੍ਰਭਕੇਗੁਨਗਾਵਉ॥
ਮੈਂ ਸਦਾ ਹੀ ਪ੍ਰਭੂ ਦੇ ਗੁਣ ਗਾਵਾਂ।
may I sing the Glorious Praises of God forever and ever.
सदा सदा प्रभ के गुन गावउ ॥
ਸਾਸਿਸਾਸਿਪ੍ਰਭਤੁਮਹਿਧਿਆਵਉ॥
ਹੇ ਪ੍ਰਭੂ! ਮੈਂ ਦਮ-ਬ-ਦਮ ਤੈਨੂੰ ਹੀ ਸਿਮਰਾਂ।
With each and every breath, may I meditate on You, O God.
सासि सासि प्रभ तुमहि धिआवउ ॥
ਚਰਨਕਮਲਸਿਉਲਾਗੈਪ੍ਰੀਤਿ॥
ਪ੍ਰਭੂ ਦੇ ਕਮਲ (ਵਰਗੇ ਸੋਹਣੇ) ਚਰਨਾਂ ਨਾਲ ਮੇਰੀ ਪ੍ਰੀਤਿ ਲੱਗੀ ਰਹੇ,
May I enshrine affection for Your Lotus Feet.
चरन कमल सिउ लागै प्रीति ॥
ਭਗਤਿਕਰਉਪ੍ਰਭਕੀਨਿਤਨੀਤਿ॥
ਤੇ ਸਦਾ ਹੀ ਪ੍ਰਭੂ ਦੀ ਭਗਤੀ ਕਰਦਾ ਰਹਾਂ।
May I perform devotional worship to God each and every day.
भगति करउ प्रभ की नित नीति ॥
ਏਕਓਟਏਕੋਆਧਾਰੁ॥
(ਪ੍ਰਭੂ ਦਾ ਨਾਮ ਹੀ) ਇਕੋ ਮੇਰੀ ਓਟ ਹੈ ਤੇ ਇਕੋ ਆਸਰਾ ਹੈ,
You are my only Shelter, my only Support.
एक ओट एको आधारु ॥
ਨਾਨਕੁਮਾਗੈਨਾਮੁਪ੍ਰਭਸਾਰੁ॥੧॥
ਨਾਨਕ ਪ੍ਰਭੂ ਦਾ ਸ੍ਰੇਸ਼ਟ ਨਾਮ ਮੰਗਦਾ ਹੈ ॥੧॥
Nanak asks for the most sublime, the Naam, the Name of God. ||1||
नानकु मागै नामु प्रभ सारु ॥१॥
ਪ੍ਰਭਕੀਦ੍ਰਿਸਟਿਮਹਾਸੁਖੁਹੋਇ॥
ਪ੍ਰਭੂ ਦੀ (ਮੇਹਰ ਦੀ) ਨਜ਼ਰ ਨਾਲ ਬੜਾ ਸੁਖ ਹੁੰਦਾ ਹੈ,
By God's Gracious Glance, there is great peace.
प्रभ की द्रिसटि महा सुखु होइ ॥
ਹਰਿਰਸੁਪਾਵੈਬਿਰਲਾਕੋਇ॥
(ਪਰ) ਕੋਈ ਵਿਰਲਾ ਮਨੁੱਖ ਪ੍ਰਭੂ ਦੇ ਨਾਮ ਦਾ ਸੁਆਦ ਚੱਖਦਾ ਹੈ।
Rare are those who obtain the juice of the Lord's essence.
हरि रसु पावै बिरला कोइ ॥
ਜਿਨਚਾਖਿਆਸੇਜਨਤ੍ਰਿਪਤਾਨੇ॥
ਜਿਨ੍ਹਾਂ ਨੇ (ਨਾਮ-ਰਸ) ਚੱਖਿਆ ਹੈ, ਉਹ ਮਨੁੱਖ (ਮਾਇਆ ਵਲੋਂ) ਰੱਜ ਗਏ ਹਨ,
Those who taste it are satisfied.
जिन चाखिआ से जन त्रिपताने ॥
ਪੂਰਨਪੁਰਖਨਹੀਡੋਲਾਨੇ॥
ਉਹ ਪੂਰਨ ਮਨੁੱਖ ਬਣ ਗਏ ਹਨ, ਕਦੇ (ਮਾਇਆ ਦੇ ਲਾਹੇ ਘਾਟੇ ਵਿਚ) ਡੋਲਦੇ ਨਹੀਂ।
They are fulfilled and realized beings - they do not waver.
पूरन पुरख नही डोलाने ॥
ਸੁਭਰਭਰੇਪ੍ਰੇਮਰਸਰੰਗਿ॥
ਪ੍ਰਭੂ ਦੇ ਪਿਆਰ ਦੇ ਸੁਆਦ ਦੀ ਮੌਜ ਵਿਚ ਉਹ ਨਕਾ-ਨਕ ਭਰੇ ਰਹਿੰਦੇ ਹਨ,
They are totally filled to over-flowing with the sweet delight of His Love.
सुभर भरे प्रेम रस रंगि ॥
ਉਪਜੈਚਾਉਸਾਧਕੈਸੰਗਿ॥
ਸਾਧ ਜਨਾਂ ਦੀ ਸੰਗਤਿ ਵਿਚ ਰਹਿ ਕੇ (ਉਹਨਾਂ ਦੇ ਅੰਦਰ) (ਪ੍ਰਭੂ-ਮਿਲਾਪ ਦਾ) ਚਾਉ ਪੈਦਾ ਹੁੰਦਾ ਹੈ।
Spiritual delight wells up within, in the Saadh Sangat, the Company of the Holy.
उपजै चाउ साध कै संगि ॥
ਪਰੇਸਰਨਿਆਨਸਭਤਿਆਗਿ॥
ਹੋਰ ਸਾਰੇ (ਆਸਰੇ) ਛੱਡ ਕੇ ਉਹ ਪ੍ਰਭੂ ਦੀ ਸਰਨ ਪੈਂਦੇ ਹਨ,
Taking to His Sanctuary, they forsake all others.
परे सरनि आन सभ तिआगि ॥
ਅੰਤਰਿਪ੍ਰਗਾਸੁਅਨਦਿਨੁਲਿਵਲਾਗਿ॥
ਉਹਨਾਂ ਦੇ ਅੰਦਰ ਚਾਨਣ ਹੋ ਜਾਂਦਾ ਹੈ, ਤੇ ਹਰ ਵੇਲੇ ਉਹਨਾਂ ਦੀ ਲਿਵ (ਪ੍ਰਭੂ-ਚਰਨਾਂ ਵਿਚ) ਲੱਗੀ ਰਹਿੰਦੀ ਹੈ।
Deep within, they are enlightened, and they center themselves on Him, day and night.
अंतरि प्रगासु अनदिनु लिव लागि ॥
ਬਡਭਾਗੀਜਪਿਆਪ੍ਰਭੁਸੋਇ॥
ਵੱਡੇ ਭਾਗਾਂ ਵਾਲੇ ਬੰਦਿਆਂ ਨੇ ਪ੍ਰਭੂ ਨੂੰ ਸਿਮਰਿਆ ਹੈ।
Most fortunate are those who meditate on God.
बडभागी जपिआ प्रभु सोइ ॥
ਨਾਨਕਨਾਮਿਰਤੇਸੁਖੁਹੋਇ॥੨॥
ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਰੱਤਿਆਂ ਸੁਖ ਹੁੰਦਾ ਹੈ ॥੨॥
O Nanak, attuned to the Naam, they are at peace. ||2||
नानक नामि रते सुखु होइ ॥२॥
ਸੇਵਕਕੀਮਨਸਾਪੂਰੀਭਈ॥
(ਤਦੋਂ ਸੇਵਕ ਦੇ ਮਨ ਦੇ ਫੁਰਨੇ ਪੂਰਨ ਹੋ ਜਾਂਦੇ ਹਨ, ਭਾਵ, ਮਾਇਆ ਵਾਲੀ ਦੌੜ ਮੁੱਕ ਜਾਂਦੀ ਹੈ)
The wishes of the Lord's servant are fulfilled.
सेवक की मनसा पूरी भई ॥
ਸਤਿਗੁਰਤੇਨਿਰਮਲਮਤਿਲਈ॥
(ਜਦੋਂ ਸੇਵਕ) ਆਪਣੇ ਗੁਰੂ ਤੋਂ ਉੱਤਮ ਸਿੱਖਿਆ ਲੈਂਦਾ ਹੈ।
From the True Guru, the pure teachings are obtained.
सतिगुर ते निरमल मति लई ॥
ਜਨਕਉਪ੍ਰਭੁਹੋਇਓਦਇਆਲੁ॥
ਪ੍ਰਭੂ ਆਪਣੇ (ਅਜੇਹੇ) ਸੇਵਕ ਉਤੇ ਮੇਹਰ ਕਰਦਾ ਹੈ,
Unto His humble servant, God has shown His kindness.
जन कउ प्रभु होइओ दइआलु ॥
ਸੇਵਕੁਕੀਨੋਸਦਾਨਿਹਾਲੁ॥
ਤੇ, ਸੇਵਕ ਨੂੰ ਸਦਾ ਖਿੜੇ-ਮੱਥੇ ਰੱਖਦਾ ਹੈ।
He has made His servant eternally happy.
सेवकु कीनो सदा निहालु ॥
ਬੰਧਨਕਾਟਿਮੁਕਤਿਜਨੁਭਇਆ॥
ਸੇਵਕ (ਮਾਇਆ ਵਾਲੇ) ਜ਼ੰਜੀਰ ਤੋੜ ਕੇ ਖਲਾਸਾ ਹੋ ਜਾਂਦਾ ਹੈ,
The bonds of His humble servant are cut away, and he is liberated.
बंधन काटि मुकति जनु भइआ ॥
ਜਨਮਮਰਨਦੂਖੁਭ੍ਰਮੁਗਇਆ॥
ਉਸ ਦਾ ਜਨਮ ਮਰਨ (ਦੇ ਗੇੜ) ਦਾ ਦੁੱਖ ਤੇ ਸਹਸਾ ਮੁੱਕ ਜਾਂਦਾ ਹੈ।
The pains of birth and death, and doubt are gone.
जनम मरन दूखु भ्रमु गइआ ॥
ਇਛਪੁਨੀਸਰਧਾਸਭਪੂਰੀ॥
ਸੇਵਕ ਦੀ ਇੱਛਾ ਤੇ ਸਰਧਾ ਸਭ ਸਿਰੇ ਚੜ੍ਹ ਜਾਂਦੀ ਹੈ,
Desires are satisfied, and faith is fully rewarded,
इछ पुनी सरधा सभ पूरी ॥
ਰਵਿਰਹਿਆਸਦਸੰਗਿਹਜੂਰੀ॥
ਉਸ ਨੂੰ ਪ੍ਰਭੂ ਸਭ ਥਾਈਂ ਵਿਆਪਕ ਆਪਣੇ ਨਾਲ ਅੰਗ-ਸੰਗ ਦਿੱਸਦਾ ਹੈ।
imbued forever with His all-pervading peace.
रवि रहिआ सद संगि हजूरी ॥
ਜਿਸਕਾਸਾਤਿਨਿਲੀਆਮਿਲਾਇ॥
ਜਿਸ ਮਾਲਕ ਦਾ ਉਹ ਸੇਵਕ ਬਣਦਾ ਹੈ, ਉਹ ਆਪਣੇ ਨਾਲ ਮਿਲਾ ਲੈਂਦਾ ਹੈ,
He is His - he merges in Union with Him.
जिस का सा तिनि लीआ मिलाइ ॥
ਨਾਨਕਭਗਤੀਨਾਮਿਸਮਾਇ॥੩॥
ਹੇ ਨਾਨਕ! ਸੇਵਕ ਭਗਤੀ ਕਰ ਕੇ ਨਾਮ ਵਿਚ ਟਿਕਿਆ ਰਹਿੰਦਾ ਹੈ ॥੩॥
Nanak is absorbed in devotional worship of the Naam. ||3||
नानक भगती नामि समाइ ॥३॥
ਸੋਕਿਉਬਿਸਰੈਜਿਘਾਲਨਭਾਨੈ॥
(ਮਨੁੱਖ ਨੂੰ) ਉਹ ਪ੍ਰਭੂ ਕਿਉਂ ਵਿਸਰ ਜਾਏ ਜੋ (ਮਨੁੱਖ ਦੀ ਕੀਤੀ) ਮੇਹਨਤ ਨੂੰ ਅਜਾਈਂ ਨਹੀਂ ਜਾਣ ਦੇਂਦਾ,
Why forget Him, who does not overlook our efforts?
सो किउ बिसरै जि घाल न भानै ॥
ਸੋਕਿਉਬਿਸਰੈਜਿਕੀਆਜਾਨੈ॥
ਜੋ ਕੀਤੀ ਕਮਾਈ ਨੂੰ ਚੇਤੇ ਰੱਖਦਾ ਹੈ?
Why forget Him, who acknowledges what we do?
सो किउ बिसरै जि कीआ जानै ॥
ਸੋਕਿਉਬਿਸਰੈਜਿਨਿਸਭੁਕਿਛੁਦੀਆ॥
ਉਹ ਪ੍ਰਭੂ ਕਿਉਂ ਭੁੱਲ ਜਾਏ ਜਿਸ ਨੇ ਸਭ ਕੁਝ ਦਿੱਤਾ ਹੈ,
Why forget Him, who has given us everything?
सो किउ बिसरै जिनि सभु किछु दीआ ॥
ਸੋਕਿਉਬਿਸਰੈਜਿਜੀਵਨਜੀਆ॥
ਜੋ ਜੀਵਾਂ ਦੀ ਜ਼ਿੰਦਗੀ ਦਾ ਆਸਰਾ ਹੈ?
Why forget Him, who is the Life of the living beings?
सो किउ बिसरै जि जीवन जीआ ॥
ਸੋਕਿਉਬਿਸਰੈਜਿਅਗਨਿਮਹਿਰਾਖੈ॥
ਉਹ ਅਕਾਲ ਪੁਰਖ ਕਿਉਂ ਵਿਸਰ ਜਾਏ ਜੋ (ਮਾਂ ਦੇ ਪੇਟ ਦੀ) ਅੱਗ ਵਿਚ ਬਚਾ ਕੇ ਰੱਖਦਾ ਹੈ?
Why forget Him, who preserves us in the fire of the womb?
सो किउ बिसरै जि अगनि महि राखै ॥
ਗੁਰਪ੍ਰਸਾਦਿਕੋਬਿਰਲਾਲਾਖੈ॥
(ਪਰ) ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਇਹ ਗੱਲ) ਸਮਝਦਾ ਹੈ।
By Guru's Grace, rare is the one who realizes this.
गुर प्रसादि को बिरला लाखै ॥
ਸੋਕਿਉਬਿਸਰੈਜਿਬਿਖੁਤੇਕਾਢੈ॥
ਉਹ ਅਕਾਲ ਪੁਰਖ ਕਿਉਂ ਭੁੱਲ ਜਾਏ ਜੋ (ਮਾਇਆ-ਰੂਪ) ਜ਼ਹਰ ਤੋਂ ਬਚਾਉਂਦਾ ਹੈ,
Why forget Him, who lifts us up out of corruption?
सो किउ बिसरै जि बिखु ते काढै ॥
ਜਨਮਜਨਮਕਾਟੂਟਾਗਾਢੈ॥
ਅਤੇ ਕਈ ਜਨਮ ਦੇ ਵਿਛੁੜੇ ਹੋਏ ਜੀਵ ਨੂੰ (ਆਪਣੇ ਨਾਲ) ਜੋੜ ਲੈਂਦਾ ਹੈ?
Those separated from Him for countless lifetimes, are re-united with Him once again.
जनम जनम का टूटा गाढै ॥
ਗੁਰਿਪੂਰੈਤਤੁਇਹੈਬੁਝਾਇਆ॥
(ਜਿਨ੍ਹਾਂ ਸੇਵਕਾਂ ਨੂੰ) ਪੂਰੇ ਗੁਰੂ ਨੇ ਇਹ ਗੱਲ ਸਮਝਾਈ ਹੈ,
Through the Perfect Guru, this essential reality is understood.
गुरि पूरै ततु इहै बुझाइआ ॥
ਪ੍ਰਭੁਅਪਨਾਨਾਨਕਜਨਧਿਆਇਆ॥੪॥
ਹੇ ਨਾਨਕ! ਉਹਨਾਂ ਨੇ ਆਪਣੇ ਪ੍ਰਭੂ ਨੂੰ ਸਿਮਰਿਆ ਹੈ ॥੪॥
O Nanak, God's humble servants meditate on Him. ||4||
प्रभु अपना नानक जन धिआइआ ॥४॥
ਸਾਜਨਸੰਤਕਰਹੁਇਹੁਕਾਮੁ॥
ਹੇ ਸੱਜਣ ਜਨੋ! ਹੇ ਸੰਤ ਜਨੋ! ਇਹ ਕੰਮ ਕਰੋ,
O friends, O Saints, make this your work.
साजन संत करहु इहु कामु ॥
ਆਨਤਿਆਗਿਜਪਹੁਹਰਿਨਾਮੁ॥
ਹੋਰ ਸਾਰੇ (ਆਹਰ) ਛੱਡ ਕੇ ਪ੍ਰਭੂ ਦਾ ਨਾਮ ਜਪਹੁ।
Renounce everything else, and chant the Name of the Lord.
आन तिआगि जपहु हरि नामु ॥
ਸਿਮਰਿਸਿਮਰਿਸਿਮਰਿਸੁਖਪਾਵਹੁ॥
ਸਦਾ ਸਿਮਰੋ ਤੇ ਸਿਮਰ ਕੇ ਸੁਖ ਹਾਸਲ ਕਰੋ;
Meditate, meditate, meditate in remembrance of Him, and find peace.
सिमरि सिमरि सिमरि सुख पावहु ॥
ਆਪਿਜਪਹੁਅਵਰਹਨਾਮੁਜਪਾਵਹੁ॥
ਪ੍ਰਭੂ ਦਾ ਨਾਮ ਆਪ ਜਪਹੁ ਤੇ ਹੋਰਨਾਂ ਨੂੰ ਭੀ ਜਪਾਵਹੁ।
Chant the Naam yourself, and inspire others to chant it.
आपि जपहु अवरह नामु जपावहु ॥
ਭਗਤਿਭਾਇਤਰੀਐਸੰਸਾਰੁ॥
ਪ੍ਰਭੂ ਦੀ ਭਗਤੀ ਵਿਚ ਨਿਹੁਂ ਲਾਇਆਂ ਇਹ ਸੰਸਾਰ (ਸਮੁੰਦਰ) ਤਰੀਦਾ ਹੈ,
By loving devotional worship, you shall cross over the world-ocean.
भगति भाइ तरीऐ संसारु ॥
ਬਿਨੁਭਗਤੀਤਨੁਹੋਸੀਛਾਰੁ॥
ਭਗਤੀ ਤੋਂ ਬਿਨਾ ਇਹ ਸਰੀਰ ਕਿਸੇ ਕੰਮ ਨਹੀਂ।
Without devotional meditation, the body will be just ashes.
बिनु भगती तनु होसी छारु ॥
ਸਰਬਕਲਿਆਣਸੂਖਨਿਧਿਨਾਮੁ॥
ਪ੍ਰਭੂ ਦਾ ਨਾਮ ਭਲੇ ਭਾਗਾਂ ਤੇ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ,
All joys and comforts are in the treasure of the Naam.
सरब कलिआण सूख निधि नामु ॥
ਬੂਡਤਜਾਤਪਾਏਬਿਸ੍ਰਾਮੁ॥
(ਨਾਮ ਜਪਿਆਂ ਵਿਕਾਰਾਂ ਵਿਚ) ਡੁੱਬਦੇ ਜਾਂਦੇ ਨੂੰ ਆਸਰਾ ਟਿਕਾਣਾ ਮਿਲਦਾ ਹੈ;
Even the drowning can reach the place of rest and safety.
बूडत जात पाए बिस्रामु ॥
ਸਗਲਦੂਖਕਾਹੋਵਤਨਾਸੁ॥
(ਤੇ) ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ।
All sorrows shall vanish.
सगल दूख का होवत नासु ॥
ਨਾਨਕਨਾਮੁਜਪਹੁਗੁਨਤਾਸੁ॥੫॥
(ਤਾਂ ਤੇ) ਹੇ ਨਾਨਕ! ਨਾਮ ਜਪਹੁ, (ਨਾਮ ਹੀ) ਗੁਣਾਂ ਦਾ ਖ਼ਜ਼ਾਨਾ (ਹੈ) ॥੫॥
O Nanak, chant the Naam, the treasure of excellence. ||5||
नानक नामु जपहु गुनतासु ॥५॥
ਉਪਜੀਪ੍ਰੀਤਿਪ੍ਰੇਮਰਸੁਚਾਉ॥
(ਜਿਸ ਦੇ ਅੰਦਰ ਪ੍ਰਭੂ ਦੀ) ਪ੍ਰੀਤ ਪੈਦਾ ਹੋਈ ਹੈ, ਪ੍ਰਭੂ ਦੇ ਪਿਆਰ ਦਾ ਸੁਆਦ ਤੇ ਚਾਉ ਪੈਦਾ ਹੋਇਆ ਹੈ,
Love and affection, and the taste of yearning, have welled up within;
उपजी प्रीति प्रेम रसु चाउ ॥
ਮਨਤਨਅੰਤਰਿਇਹੀਸੁਆਉ॥
ਉਸ ਦੇ ਮਨ ਤੇ ਤਨ ਵਿਚ ਇਹੀ ਚਾਹ ਹੈ (ਕਿ ਨਾਮ ਦੀ ਦਾਤ ਮਿਲੇ)।
within my mind and body, this is my purpose:
मन तन अंतरि इही सुआउ ॥
ਨੇਤ੍ਰਹੁਪੇਖਿਦਰਸੁਸੁਖੁਹੋਇ॥
ਅੱਖਾਂ ਨਾਲ (ਗੁਰੂ ਦਾ) ਦੀਦਾਰ ਕਰ ਕੇ ਉਸ ਨੂੰ ਸੁਖ ਹੁੰਦਾ ਹੈ,
beholding with my eyes His Blessed Vision, I am at peace.
नेत्रहु पेखि दरसु सुखु होइ ॥
ਮਨੁਬਿਗਸੈਸਾਧਚਰਨਧੋਇ॥
ਗੁਰੂ ਦੇ ਚਰਨ ਧੋ ਕੇ ਉਸ ਦਾ ਮਨ ਖਿੜ ਆਉਂਦਾ ਹੈ।
My mind blossoms forth in ecstasy, washing the feet of the Holy.
मनु बिगसै साध चरन धोइ ॥
ਭਗਤਜਨਾਕੈਮਨਿਤਨਿਰੰਗੁ॥
ਭਗਤਾਂ ਦੇ ਮਨ ਤੇ ਸਰੀਰ ਵਿਚ (ਪ੍ਰਭੂ ਦਾ) ਪਿਆਰ ਟਿਕਿਆ ਰਹਿੰਦਾ ਹੈ,
The minds and bodies of His devotees are infused with His Love.
भगत जना कै मनि तनि रंगु ॥
ਬਿਰਲਾਕੋਊਪਾਵੈਸੰਗੁ॥
(ਪਰ) ਕਿਸੇ ਵਿਰਲੇ ਭਾਗਾਂ ਵਾਲੇ ਨੂੰ ਉਹਨਾਂ ਦੀ ਸੰਗਤਿ ਨਸੀਬ ਹੁੰਦੀ ਹੈ।
Rare is the one who obtains their company.
बिरला कोऊ पावै संगु ॥
ਏਕਬਸਤੁਦੀਜੈਕਰਿਮਇਆ॥
(ਹੇ ਪ੍ਰਭੂ!) ਇਕ ਨਾਮ-ਵਸਤੂ ਮੇਹਰ ਕਰ ਕੇ (ਸਾਨੂੰ) ਦੇਹ,
Show Your mercy - please, grant me this one request:
एक बसतु दीजै करि मइआ ॥
ਗੁਰਪ੍ਰਸਾਦਿਨਾਮੁਜਪਿਲਇਆ॥
(ਤਾਂ ਜੋ) ਗੁਰੂ ਦੀ ਕਿਰਪਾ ਨਾਲ ਤੇਰਾ ਨਾਮ ਜਪ ਸਕੀਏ।
by Guru's Grace, may I chant the Naam.
गुर प्रसादि नामु जपि लइआ ॥
ਤਾਕੀਉਪਮਾਕਹੀਨਜਾਇ॥
ਉਸ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।
His Praises cannot be spoken;
ता की उपमा कही न जाइ ॥
ਨਾਨਕਰਹਿਆਸਰਬਸਮਾਇ॥੬॥
ਹੇ ਨਾਨਕ! ਉਹ ਪ੍ਰਭੂ ਸਭ ਥਾਈਂ ਮੌਜੂਦ ਹੈ ॥੬॥
O Nanak, He is contained among all. ||6||
नानक रहिआ सरब समाइ ॥६॥
ਪ੍ਰਭਬਖਸੰਦਦੀਨਦਇਆਲ॥
ਹੇ ਬਖ਼ਸ਼ਨਹਾਰ ਪ੍ਰਭੂ! ਹੇ ਗਰੀਬਾਂ ਤੇ ਤਰਸ ਕਰਨ ਵਾਲੇ!
God, the Forgiving Lord, is kind to the poor.
प्रभ बखसंद दीन दइआल ॥
ਭਗਤਿਵਛਲਸਦਾਕਿਰਪਾਲ॥
ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਸਦਾ ਦਇਆ ਦੇ ਘਰ!
He loves His devotees, and He is always merciful to them.
भगति वछल सदा किरपाल ॥
ਅਨਾਥਨਾਥਗੋਬਿੰਦਗੁਪਾਲ॥
ਹੇ ਅਨਾਥਾਂ ਦੇ ਨਾਥ! ਹੇ ਗੋਬਿੰਦ! ਹੇ ਗੋਪਾਲ!
The Patron of the patronless, the Lord of the Universe, the Sustainer of the world,
अनाथ नाथ गोबिंद गुपाल ॥
ਸਰਬਘਟਾਕਰਤਪ੍ਰਤਿਪਾਲ॥
ਹੇ ਸਾਰੇ ਸਰੀਰਾਂ ਦੀ ਪਾਲਣਾ ਕਰਨ ਵਾਲੇ!
the Nourisher of all beings.
सरब घटा करत प्रतिपाल ॥
ਆਦਿਪੁਰਖਕਾਰਣਕਰਤਾਰ॥
ਹੇ ਸਭ ਦੇ ਮੁੱਢ ਤੇ ਸਭ ਵਿੱਚ ਵਿਆਪਕ ਪ੍ਰਭੂ! ਹੇ (ਜਗਤ ਦੇ) ਮੂਲ! ਹੇ ਕਰਤਾਰ!
The Primal Being, the Creator of the Creation.
आदि पुरख कारण करतार ॥
ਭਗਤਜਨਾਕੇਪ੍ਰਾਨਅਧਾਰ॥
ਹੇ ਭਗਤਾਂ ਦੀ ਜ਼ਿੰਦਗੀ ਦੇ ਆਸਰੇ!
The Support of the breath of life of His devotees.
भगत जना के प्रान अधार ॥
ਜੋਜੋਜਪੈਸੁਹੋਇਪੁਨੀਤ॥
ਜੋ ਜੋ ਮਨੁੱਖ ਤੈਨੂੰ ਜਪਦਾ ਹੈ, ਉਹ ਪਵ੍ਰਿੱਤ ਹੋ ਜਾਂਦਾ ਹੈ,
Whoever meditates on Him is sanctified,
जो जो जपै सु होइ पुनीत ॥
ਭਗਤਿਭਾਇਲਾਵੈਮਨਹੀਤ॥
ਭਗਤੀ-ਭਾਵ ਨਾਲ ਆਪਣੇ ਮਨ ਵਿਚ ਤੇਰਾ ਪਿਆਰ ਟਿਕਾਉਂਦਾ ਹੈ (ਉਸ ਦਾ ਉਧਾਰ ਹੋ ਜਾਂਦਾ ਹੈ।)
focusing the mind in loving devotional worship.
भगति भाइ लावै मन हीत ॥
ਹਮਨਿਰਗੁਨੀਆਰਨੀਚਅਜਾਨ॥
ਅਸੀਂ ਨੀਚ ਹਾਂ, ਅੰਞਾਣ ਹਾਂ ਤੇ ਗੁਣ-ਹੀਨ ਹਾਂ।
I am unworthy, lowly and ignorant.
हम निरगुनीआर नीच अजान ॥
ਨਾਨਕਤੁਮਰੀਸਰਨਿਪੁਰਖਭਗਵਾਨ॥੭॥
ਹੇ ਨਾਨਕ! (ਬੇਨਤੀ ਕਰ ਤੇ ਆਖ-) ਹੇ ਅਕਾਲ ਪੁਰਖ! ਹੇ ਭਗਵਾਨ! ਅਸੀਂ ਤੇਰੀ ਸਰਨ ਆਏ ਹਾਂ ॥੭॥
Nanak has entered Your Sanctuary, O Supreme Lord God. ||7||
नानक तुमरी सरनि पुरख भगवान ॥७॥
ਸਰਬਬੈਕੁੰਠਮੁਕਤਿਮੋਖਪਾਏ॥
ਉਸ ਮਨੁੱਖ ਨੇ (ਮਾਨੋ) ਸਾਰੇ ਸੁਰਗ ਤੇ ਮੋਖ ਮੁਕਤੀ ਹਾਸਲ ਕਰ ਲਏ ਹਨ,
Everything is obtained: the heavens, liberation and deliverance,
सरब बैकुंठ मुकति मोख पाए ॥
ਏਕਨਿਮਖਹਰਿਕੇਗੁਨਗਾਏ॥
ਜਿਸ ਨੇ ਅੱਖ ਦਾ ਇਕ ਫੋਰ ਮਾਤ੍ਰ ਭੀ ਪ੍ਰਭੂ ਦੇ ਗੁਣ ਗਾਏ ਹਨ।
if one sings the Lord's Glories, even for an instant.
एक निमख हरि के गुन गाए ॥
ਅਨਿਕਰਾਜਭੋਗਬਡਿਆਈ॥
ਉਸ ਮਨੁੱਖ ਨੂੰ (ਮਾਨੋ) ਅਨੇਕਾਂ ਰਾਜ-ਭੋਗ ਪਦਾਰਥ ਤੇ ਵਡਿਆਈਆਂ ਮਿਲ ਗਈਆਂ ਹਨ,
So many realms of power, pleasures and great glories,
अनिक राज भोग बडिआई ॥
ਹਰਿਕੇਨਾਮਕੀਕਥਾਮਨਿਭਾਈ॥
ਜਿਸ ਦੇ ਮਨ ਵਿਚ ਪ੍ਰਭੂ ਦੇ ਨਾਮ ਦੀ ਗੱਲ-ਬਾਤ ਮਿੱਠੀ ਲੱਗੀ ਹੈ।
come to one whose mind is pleased with the Sermon of the Lord's Name.
हरि के नाम की कथा मनि भाई ॥
ਬਹੁਭੋਜਨਕਾਪਰਸੰਗੀਤ॥
ਉਸ ਮਨੁੱਖ ਨੂੰ (ਮਾਨੋ) ਕਈ ਕਿਸਮ ਦੇ ਖਾਣੇ ਕੱਪੜੇ ਤੇ ਰਾਗ-ਰੰਗ ਹਾਸਲ ਹੋ ਗਏ ਹਨ,
Abundant foods, clothes and music
बहु भोजन कापर संगीत ॥
ਰਸਨਾਜਪਤੀਹਰਿਹਰਿਨੀਤ॥
ਜਿਸ ਦੀ ਜੀਭ ਸਦਾ ਪ੍ਰਭੂ ਦਾ ਨਾਮ ਜਪਦੀ ਹੈ।
come to one whose tongue continually chants the Lord's Name, Har, Har.
रसना जपती हरि हरि नीत ॥
ਭਲੀਸੁਕਰਨੀਸੋਭਾਧਨਵੰਤ॥
ਉਸੇ ਮਨੁੱਖ ਦਾ ਹੀ ਆਚਰਨ ਭਲਾ ਹੈ, ਉਸੇ ਨੂੰ ਹੀ ਸੋਭਾ ਮਿਲਦੀ ਹੈ, ਓਹੀ ਧਨਾਢ ਹੈ,
His actions are good, he is glorious and wealthy;
भली सु करनी सोभा धनवंत ॥
ਹਿਰਦੈਬਸੇਪੂਰਨਗੁਰਮੰਤ॥
ਜਿਸ ਦੇ ਹਿਰਦੇ ਵਿਚ ਪੂਰੇ ਗੁਰੂ ਦਾ ਉਪਦੇਸ਼ ਵੱਸਦਾ ਹੈ।
the Mantra of the Perfect Guru dwells within his heart.
हिरदै बसे पूरन गुर मंत ॥
ਸਾਧਸੰਗਿਪ੍ਰਭਦੇਹੁਨਿਵਾਸ॥
ਹੇ ਪ੍ਰਭੂ! ਆਪਣੇ ਸੰਤਾਂ ਦੀ ਸੰਗਤ ਵਿਚ ਥਾਂ ਦੇਹ।
O God, grant me a home in the Company of the Holy.
साधसंगि प्रभ देहु निवास ॥
ਸਰਬਸੂਖਨਾਨਕਪਰਗਾਸ॥੮॥੨੦॥
ਹੇ ਨਾਨਕ! (ਸਤਸੰਗ ਵਿਚ ਰਿਹਾਂ) ਸਾਰੇ ਸੁਖਾਂ ਦਾ ਪ੍ਰਕਾਸ਼ ਹੋ ਜਾਂਦਾ ਹੈ ॥੮॥੨੦॥
All pleasures, O Nanak, are so revealed. ||8||20||
सरब सूख नानक परगास ॥८॥२०॥
ਸਰਗੁਨਨਿਰਗੁਨਨਿਰੰਕਾਰਸੁੰਨਸਮਾਧੀਆਪਿ॥
ਨਿਰੰਕਾਰ (ਭਾਵ, ਆਕਾਰ-ਰਹਿਤ ਅਕਾਲ ਪੁਰਖ) ਤ੍ਰਿਗੁਣੀ ਮਾਇਆ ਦਾ ਰੂਪ (ਭਾਵ, ਜਗਤ ਰੂਪ) ਭੀ ਆਪ ਹੈ ਤੇ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਭੀ ਆਪ ਹੀ ਹੈ, ਅਫੁਰ ਅਵਸਥਾ ਵਿਚ ਟਿਕਿਆ ਹੋਇਆ ਭੀ ਆਪ ਹੀ ਹੈ।
He possesses all qualities; He transcends all qualities; He is the Formless Lord. He Himself is in Primal Samaadhi.
सरगुन निरगुन निरंकार सुंन समाधी आपि ॥
ਆਪਨਕੀਆਨਾਨਕਾਆਪੇਹੀਫਿਰਿਜਾਪਿ॥੧॥
ਹੇ ਨਾਨਕ! (ਇਹ ਸਾਰਾ ਜਗਤ) ਪ੍ਰਭੂ ਨੇ ਆਪ ਹੀ ਰਚਿਆ ਹੈ (ਤੇ ਜਗਤ ਦੇ ਜੀਵਾਂ ਵਿਚ ਬੈਠ ਕੇ) ਆਪ ਹੀ (ਆਪਣੇ ਆਪ ਨੂੰ ਯਾਦ ਕਰ ਰਿਹਾ ਹੈ ॥੧॥
Through His Creation, O Nanak, He meditates on Himself. ||1||
आपन कीआ नानका आपे ही फिरि जापि ॥१॥
ਅਸਟਪਦੀ॥
Ashtapadee:
असटपदी ॥
ਜਬਅਕਾਰੁਇਹੁਕਛੁਨਦ੍ਰਿਸਟੇਤਾ॥
ਜਦੋਂ (ਜਗਤ ਦੇ ਜੀਆਂ ਦੀ ਅਜੇ) ਕੋਈ ਸ਼ਕਲ ਹੀ ਨਹੀਂ ਦਿੱਸਦੀ ਸੀ,
When this world had not yet appeared in any form,
जब अकारु इहु कछु न द्रिसटेता ॥
ਪਾਪਪੁੰਨਤਬਕਹਤੇਹੋਤਾ॥
ਤਦੋਂ ਪਾਪ ਜਾਂ ਪੁੰਨ ਕਿਸ (ਜੀਵ) ਤੋਂ ਹੋ ਸਕਦਾ ਸੀ?
who then committed sins and performed good deeds?
पाप पुंन तब कह ते होता ॥
ਜਬਧਾਰੀਆਪਨਸੁੰਨਸਮਾਧਿ॥
ਜਦੋਂ (ਪ੍ਰਭੂ ਨੇ) ਆਪ ਅਫੁਰ ਅਵਸਥਾ ਵਾਲੀ ਸਮਾਧੀ ਲਾਈ ਹੋਈ ਸੀ (ਭਾਵ ਜਦੋਂ ਆਪਣੇ ਆਪ ਵਿਚ ਹੀ ਮਸਤ ਸੀ),
When the Lord Himself was in Profound Samaadhi,
जब धारी आपन सुंन समाधि ॥
ਤਬਬੈਰਬਿਰੋਧਕਿਸੁਸੰਗਿਕਮਾਤਿ॥
ਤਦੋਂ (ਕਿਸ ਨੇ) ਕਿਸੇ ਨਾਲ ਵੈਰ-ਵਿਰੋਧ ਕਮਾਉਣਾ ਸੀ?
then against whom were hate and jealousy directed?
तब बैर बिरोध किसु संगि कमाति ॥
ਜਬਇਸਕਾਬਰਨੁਚਿਹਨੁਨਜਾਪਤ॥
ਜਦੋਂ ਇਸ (ਜਗਤ) ਦਾ ਕੋਈ ਰੰਗ-ਰੂਪ ਹੀ ਨਹੀਂ ਸੀ ਦਿੱਸਦਾ,
When there was no color or shape to be seen,
जब इस का बरनु चिहनु न जापत ॥
ਤਬਹਰਖਸੋਗਕਹੁਕਿਸਹਿਬਿਆਪਤ॥
ਤਦੋਂ ਦੱਸੋ ਖ਼ੁਸ਼ੀ ਜਾਂ ਚਿੰਤਾ ਕਿਸ ਨੂੰ ਪੋਹ ਸਕਦੇ ਸਨ?
then who experienced joy and sorrow?
तब हरख सोग कहु किसहि बिआपत ॥
ਜਬਆਪਨਆਪਆਪਿਪਾਰਬ੍ਰਹਮ॥
ਜਦੋਂ ਅਕਾਲ ਪੁਰਖ ਕੇਵਲ ਆਪ ਹੀ ਆਪ ਸੀ,
When the Supreme Lord Himself was Himself All-in-all,
जब आपन आप आपि पारब्रहम ॥
ਤਬਮੋਹਕਹਾਕਿਸੁਹੋਵਤਭਰਮ॥
ਤਦੋਂ ਮੋਹ ਕਿਥੇ ਹੋ ਸਕਦਾ ਸੀ, ਤੇ ਭਰਮ-ਭੁਲੇਖੇ ਕਿਸ ਨੂੰ ਹੋ ਸਕਦੇ ਸਨ?
then where was emotional attachment, and who had doubts?
तब मोह कहा किसु होवत भरम ॥
ਆਪਨਖੇਲੁਆਪਿਵਰਤੀਜਾ॥
(ਜਗਤ ਰੂਪ) ਅਪਾਣੀ ਖੇਡ ਪ੍ਰਭੂ ਨੇ ਆਪ ਬਣਾਈ ਹੈ,
He Himself has staged His own drama;
आपन खेलु आपि वरतीजा ॥
ਨਾਨਕਕਰਨੈਹਾਰੁਨਦੂਜਾ॥੧॥
ਹੇ ਨਾਨਕ! (ਉਸ ਤੋਂ ਬਿਨਾ ਇਸ ਖੇਡ ਦਾ) ਬਨਾਉਣ ਵਾਲਾ ਕੋਈ ਹੋਰ ਨਹੀਂ ਹੈ ॥੧॥
O Nanak, there is no other Creator. ||1||
नानक करनैहारु न दूजा ॥१॥
ਜਬਹੋਵਤਪ੍ਰਭਕੇਵਲਧਨੀ॥
ਜਦੋਂ ਮਾਲਕ ਪ੍ਰਭੂ ਸਿਰਫ਼ (ਆਪ ਹੀ) ਸੀ,
When there was only God the Master,
जब होवत प्रभ केवल धनी ॥
ਤਬਬੰਧਮੁਕਤਿਕਹੁਕਿਸਕਉਗਨੀ॥
ਤਦੋਂ ਦੱਸੋ, ਕਿਸ ਨੂੰ ਬੰਧਨਾਂ ਵਿਚ ਫਸਿਆ ਹੋਇਆ, ਤੇ ਕਿਸ ਨੂੰ ਮੁਕਤਿ ਸਮਝੀਏ?
then who was called bound or liberated?
तब बंध मुकति कहु किस कउ गनी ॥
ਜਬਏਕਹਿਹਰਿਅਗਮਅਪਾਰ॥
ਜਦੋਂ ਅਗਮ ਤੇ ਬੇਅੰਤ ਪ੍ਰਭੂ ਇਕ ਆਪ ਹੀ ਸੀ,
When there was only the Lord, Unfathomable and Infinite,
जब एकहि हरि अगम अपार ॥
ਤਬਨਰਕਸੁਰਗਕਹੁਕਉਨਅਉਤਾਰ॥
ਤਦੋਂ ਦੱਸੋ, ਨਰਕਾਂ ਤੇ ਸੁਰਗਾਂ ਵਿਚ ਆਉਣ ਵਾਲੇ ਕੇਹੜੇ ਜੀਵ ਸਨ?
then who entered hell, and who entered heaven?
तब नरक सुरग कहु कउन अउतार ॥
ਜਬਨਿਰਗੁਨਪ੍ਰਭਸਹਜਸੁਭਾਇ॥
ਜਦੋਂ ਸੁਤੇ ਹੀ ਪ੍ਰਭੂ ਤ੍ਰਿਗੁਣੀ ਮਾਇਆ ਤੋਂ ਪਰੇ ਸੀ, (ਭਾਵ, ਜਦੋਂ ਉਸ ਨੇ ਮਾਇਆ ਰਚੀ ਹੀ ਨਹੀਂ ਸੀ)
When God was without attributes, in absolute poise,
जब निरगुन प्रभ सहज सुभाइ ॥
ਤਬਸਿਵਸਕਤਿਕਹਹੁਕਿਤੁਠਾਇ॥
ਤਦੋਂ ਦੱਸੋ, ਕਿਥੇ ਸਨ ਜੀਵ ਤੇ ਕਿਥੇ ਸੀ ਮਾਇਆ?
then where was mind and where was matter - where was Shiva and Shakti?
तब सिव सकति कहहु कितु ठाइ ॥
ਜਬਆਪਹਿਆਪਿਅਪਨੀਜੋਤਿਧਰੈ॥
ਜਦੋਂ ਪ੍ਰਭੂ ਆਪ ਹੀ ਆਪਣੀ ਜੋਤਿ ਜਗਾਈ ਬੈਠਾ ਸੀ,
When He held His Own Light unto Himself,
जब आपहि आपि अपनी जोति धरै ॥
ਤਬਕਵਨਨਿਡਰੁਕਵਨਕਤਡਰੈ॥
ਤਦੋਂ ਕੌਣ ਨਿਡਰ ਸੀ ਤੇ ਕੌਣ ਕਿਸੇ ਤੋਂ ਡਰਦੇ ਸਨ?
then who was fearless, and who was afraid?
तब कवन निडरु कवन कत डरै ॥
ਆਪਨਚਲਿਤਆਪਿਕਰਨੈਹਾਰ॥
ਆਪਣੇ ਤਮਾਸ਼ੇ ਆਪ ਹੀ ਕਰਨ ਵਾਲਾ ਹੈ,
He Himself is the Performer in His own plays;
आपन चलित आपि करनैहार ॥
ਨਾਨਕਠਾਕੁਰਅਗਮਅਪਾਰ॥੨॥
ਹੇ ਨਾਨਕ! ਅਕਾਲ ਪੁਰਖ ਅਗਮ ਤੇ ਬੇਅੰਤ ਹੈ ॥੨॥
O Nanak, the Lord Master is Unfathomable and Infinite. ||2||
नानक ठाकुर अगम अपार ॥२॥
ਅਬਿਨਾਸੀਸੁਖਆਪਨਆਸਨ॥
ਜਦੋਂ ਅਕਾਲ ਪੁਰਖ ਆਪਣੀ ਮੌਜ ਵਿਚ ਆਪਣੇ ਹੀ ਸਰੂਪ ਵਿਚ ਟਿਕਿਆ ਬੈਠਾ ਸੀ,
When the Immortal Lord was seated at ease,
अबिनासी सुख आपन आसन ॥
ਤਹਜਨਮਮਰਨਕਹੁਕਹਾਬਿਨਾਸਨ॥
ਤਦੋਂ ਦੱਸੋ, ਜੰਮਣਾ ਮਰਨਾ ਤੇ ਮੌਤ ਕਿਥੇ ਸਨ?
then where was birth, death and dissolution?
तह जनम मरन कहु कहा बिनासन ॥
ਜਬਪੂਰਨਕਰਤਾਪ੍ਰਭੁਸੋਇ॥
ਜਦੋਂ ਕਰਤਾਰ ਪੂਰਨ ਪ੍ਰਭੂ ਆਪ ਹੀ ਸੀ,
When there was only God, the Perfect Creator,
जब पूरन करता प्रभु सोइ ॥
ਤਬਜਮਕੀਤ੍ਰਾਸਕਹਹੁਕਿਸੁਹੋਇ॥
ਤਦੋਂ ਦੱਸੋ, ਮੌਤ ਦਾ ਡਰ ਕਿਸ ਨੂੰ ਹੋ ਸਕਦਾ ਸੀ?
then who was afraid of death?
तब जम की त्रास कहहु किसु होइ ॥
ਜਬਅਬਿਗਤਅਗੋਚਰਪ੍ਰਭਏਕਾ॥
ਜਦੋਂ ਅਦ੍ਰਿਸ਼ਟ ਤੇ ਅਗੋਚਰ ਪ੍ਰਭੂ ਇਕ ਆਪ ਹੀ ਸੀ,
When there was only the One Lord, unmanifest and incomprehensible,
जब अबिगत अगोचर प्रभ एका ॥
ਤਬਚਿਤ੍ਰਗੁਪਤਕਿਸੁਪੂਛਤਲੇਖਾ॥
ਤਦੋਂ ਚਿਤ੍ਰ ਗੁਪਤ ਕਿਸ ਨੂੰ ਲੇਖਾ ਪੁੱਛ ਸਕਦੇ ਸਨ?
then who was called to account by the recording scribes of the conscious and the subconscious?
तब चित्र गुपत किसु पूछत लेखा ॥
ਜਬਨਾਥਨਿਰੰਜਨਅਗੋਚਰਅਗਾਧੇ॥
ਜਦੋਂ ਮਾਲਕ ਮਾਇਆ-ਰਹਿਤ ਅਥਾਹ ਅਗੋਚਰ ਆਪ ਹੀ ਸੀ,
When there was only the Immaculate, Incomprehensible, Unfathomable Master,
जब नाथ निरंजन अगोचर अगाधे ॥
ਤਬਕਉਨਛੁਟੇਕਉਨਬੰਧਨਬਾਧੇ॥
ਤਦੋਂ ਕੌਣ ਮਾਇਆ ਦੇ ਬੰਧਨਾਂ ਤੋਂ ਮੁਕਤ ਸਨ ਤੇ ਕੌਣ ਬੰਧਨਾਂ ਵਿਚ ਬੱਝੇ ਹੋਏ ਹਨ?
then who was emancipated, and who was held in bondage?
तब कउन छुटे कउन बंधन बाधे ॥
ਆਪਨਆਪਆਪਹੀਅਚਰਜਾ॥
ਉਹ ਅਚਰਜ-ਰੂਪ ਪ੍ਰਭੂ ਆਪਣੇ ਵਰਗਾ ਆਪ ਹੀ ਹੈ।
He Himself, in and of Himself, is the most wonderful.
आपन आप आप ही अचरजा ॥
ਨਾਨਕਆਪਨਰੂਪਆਪਹੀਉਪਰਜਾ॥੩॥
ਹੇ ਨਾਨਕ! ਆਪਣਾ ਆਕਾਰ ਉਸ ਨੇ ਆਪ ਹੀ ਪੈਦਾ ਕੀਤਾ ਹੈ ॥੩॥
O Nanak, He Himself created His Own Form. ||3||
नानक आपन रूप आप ही उपरजा ॥३॥
ਜਹਨਿਰਮਲਪੁਰਖੁਪੁਰਖਪਤਿਹੋਤਾ॥
ਜਿਸ ਅਵਸਥਾ ਵਿਚ ਜੀਵਾਂ ਦਾ ਮਾਲਕ ਨਿਰਮਲ ਪ੍ਰਭੂ ਆਪ ਹੀ ਸੀ,
When there was only the Immaculate Being, the Lord of beings,
जह निरमल पुरखु पुरख पति होता ॥
ਤਹਬਿਨੁਮੈਲੁਕਹਹੁਕਿਆਧੋਤਾ॥
ਓਥੇ ਉਹ ਮੈਲ-ਰਹਿਤ ਸੀ, ਤਾਂ ਦੱਸੋ, ਉਸ ਨੇ ਕੇਹੜੀ ਮੈਲ ਧੋਣੀ ਸੀ?
there was no filth, so what was there to be washed clean?
तह बिनु मैलु कहहु किआ धोता ॥
ਜਹਨਿਰੰਜਨਨਿਰੰਕਾਰਨਿਰਬਾਨ॥
ਜਿਥੇ ਮਾਇਆ-ਰਹਿਤ, ਆਕਾਰ-ਰਹਿਤ ਤੇ ਵਾਸ਼ਨਾ-ਰਹਿਤ ਪ੍ਰਭੂ ਹੀ ਸੀ,
When there was only the Pure, Formless Lord in Nirvaanaa,
जह निरंजन निरंकार निरबान ॥
ਤਹਕਉਨਕਉਮਾਨਕਉਨਅਭਿਮਾਨ॥
ਉਥੇ ਮਾਣ ਅਹੰਕਾਰ ਕਿਸ ਨੂੰ ਹੋਣਾ ਸੀ?
then who was honored, and who was dishonored?
तह कउन कउ मान कउन अभिमान ॥
ਜਹਸਰੂਪਕੇਵਲਜਗਦੀਸ॥
ਜਿਥੇ ਕੇਵਲ ਜਗਤ ਦੇ ਮਾਲਕ ਪ੍ਰਭੂ ਦੀ ਹੀ ਹਸਤੀ ਸੀ,
When there was only the Form of the Lord of the Universe,
जह सरूप केवल जगदीस ॥
ਤਹਛਲਛਿਦ੍ਰਲਗਤਕਹੁਕੀਸ॥
ਓਥੇ ਦੱਸੋ, ਛਲ ਤੇ ਐਬ ਕਿਸ ਨੂੰ ਲੱਗ ਸਕਦੇ ਸਨ?
then who was tainted by fraud and sin?
तह छल छिद्र लगत कहु कीस ॥
ਜਹਜੋਤਿਸਰੂਪੀਜੋਤਿਸੰਗਿਸਮਾਵੈ॥
ਜਦੋਂ ਜੋਤਿ-ਰੂਪ ਪ੍ਰਭੂ ਆਪਣੀ ਹੀ ਜੋਤਿ ਵਿਚ ਲੀਨ ਸੀ,
When the Embodiment of Light was immersed in His Own Light,
जह जोति सरूपी जोति संगि समावै ॥
ਤਹਕਿਸਹਿਭੂਖਕਵਨੁਤ੍ਰਿਪਤਾਵੈ॥
ਤਦੋਂ ਕਿਸ ਨੂੰ (ਮਾਇਆ ਦੀ) ਭੁੱਖ ਹੋ ਸਕਦੀ ਸੀ ਤੇ ਕੌਣ ਰੱਜਿਆ ਹੋਇਆ ਸੀ?
then who was hungry, and who was satisfied?
तह किसहि भूख कवनु त्रिपतावै ॥
ਕਰਨਕਰਾਵਨਕਰਨੈਹਾਰੁ॥
ਕਰਤਾਰ ਆਪ ਹੀ ਸਭ ਕੁਝ ਕਰਨ ਵਾਲਾ ਤੇ ਜੀਵਾਂ ਤੋਂ ਕਰਾਉਣ ਵਾਲਾ ਹੈ।
He is the Cause of causes, the Creator Lord.
करन करावन करनैहारु ॥
ਨਾਨਕਕਰਤੇਕਾਨਾਹਿਸੁਮਾਰੁ॥੪॥
ਹੇ ਨਾਨਕ! ਕਰਤਾਰ ਦਾ ਅੰਦਾਜ਼ਾ ਨਹੀਂ ਪਾਇਆ ਜਾ ਸਕਦਾ ॥੪॥
O Nanak, the Creator is beyond calculation. ||4||
नानक करते का नाहि सुमारु ॥४॥
ਜਬਅਪਨੀਸੋਭਾਆਪਨਸੰਗਿਬਨਾਈ॥
ਜਦੋਂ ਪ੍ਰਭੂ ਨੇ ਆਪਣੀ ਸੋਭਾ ਆਪਣੇ ਹੀ ਨਾਲ ਬਣਾਈ ਸੀ (ਭਾਵ, ਜਦੋਂ ਕੋਈ ਹੋਰ ਉਸ ਦੀ ਸੋਭਾ ਕਰਨ ਵਾਲਾ ਨਹੀਂ ਸੀ)
When His Glory was contained within Himself,
जब अपनी सोभा आपन संगि बनाई ॥
ਤਬਕਵਨਮਾਇਬਾਪਮਿਤ੍ਰਸੁਤਭਾਈ॥
ਤਦੋਂ ਕੌਣ ਮਾਂ, ਪਿਉ, ਮਿਤ੍ਰ, ਪੁਤ੍ਰ ਜਾਂ ਭਰਾ ਸੀ?
then who was mother, father, friend, child or sibling?
तब कवन माइ बाप मित्र सुत भाई ॥
ਜਹਸਰਬਕਲਾਆਪਹਿਪਰਬੀਨ॥
ਜਦੋਂ ਅਕਾਲ ਪੁਰਖ ਆਪ ਹੀ ਸਾਰੀਆਂ ਤਾਕਤਾਂ ਵਿਚ ਸਿਆਣਾ ਸੀ,
When all power and wisdom was latent within Him,
जह सरब कला आपहि परबीन ॥
ਤਹਬੇਦਕਤੇਬਕਹਾਕੋਊਚੀਨ॥
ਤਦੋਂ ਕਿਥੇ ਕੋਈ ਵੇਦ (ਹਿੰਦੂ ਧਰਮ ਪੁਸਤਕ) ਤੇ ਕਤੇਬਾਂ (ਮੁਸਲਮਾਨਾਂ ਦੇ ਧਰਮ ਪੁਸਤਕ) ਵਿਚਾਰਦਾ ਸੀ?
then where were the Vedas and the scriptures, and who was there to read them?
तह बेद कतेब कहा कोऊ चीन ॥
ਜਬਆਪਨਆਪੁਆਪਿਉਰਿਧਾਰੈ॥
ਜਦੋਂ ਪ੍ਰਭੂ ਆਪਣੇ ਆਪ ਨੂੰ ਆਪ ਹੀ ਆਪਣੇ ਆਪ ਵਿਚ ਟਿਕਾਈ ਬੈਠਾ ਸੀ,
When He kept Himself, All-in-all, unto His Own Heart,
जब आपन आपु आपि उरि धारै ॥
ਤਉਸਗਨਅਪਸਗਨਕਹਾਬੀਚਾਰੈ॥
ਤਦੋਂ ਚੰਗੇ ਮੰਦੇ ਸਗਨ ਕੌਣ ਸੋਚਦਾ ਸੀ?
then who considered omens to be good or bad?
तउ सगन अपसगन कहा बीचारै ॥
ਜਹਆਪਨਊਚਆਪਨਆਪਿਨੇਰਾ॥
ਜਦੋਂ ਉਹ ਆਪ ਹੀ ਉੱਚਾ ਅਤੇ ਆਪ ਅਤੇ ਆਪ ਹੀ ਨੀਵਾਂ ਸੀ,
When He Himself was lofty, and He Himself was near at hand,
जह आपन ऊच आपन आपि नेरा ॥
ਤਹਕਉਨੁਠਾਕੁਰੁਕਉਨੁਕਹੀਐਚੇਰਾ॥
ਦੱਸੋ ਮਾਲਕ ਕੌਣ ਸੀ ਤੇ ਸੇਵਕ ਕੌਣ ਸੀ?
then who was called master, and who was called disciple?
तह कउनु ठाकुरु कउनु कहीऐ चेरा ॥
ਬਿਸਮਨਬਿਸਮਰਹੇਬਿਸਮਾਦ॥
ਜੀਵ ਤੇਰੀ ਗਤਿ ਭਾਲਦੇ ਹੈਰਾਨ ਤੇ ਅਚਰਜ ਹੋ ਰਹੇ ਹਨ।
We are wonder-struck at the wondrous wonder of the Lord.
बिसमन बिसम रहे बिसमाद ॥
ਨਾਨਕਅਪਨੀਗਤਿਜਾਨਹੁਆਪਿ॥੫॥
ਹੇ ਨਾਨਕ! (ਪ੍ਰਭੂ ਅੱਗੇ ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਤੂੰ ਆਪਣੀ ਗਤਿ ਆਪ ਹੀ ਜਾਣਦਾ ਹੈਂ ॥੫॥
O Nanak, He alone knows His own state. ||5||
नानक अपनी गति जानहु आपि ॥५॥
ਜਹਅਛਲਅਛੇਦਅਭੇਦਸਮਾਇਆ॥
ਜਿਸ ਅਵਸਥਾ ਵਿਚ ਅਛੱਲ ਅਬਿਨਾਸੀ ਤੇ ਅਭੇਦ ਪ੍ਰਭੂ (ਆਪਣੇ ਆਪ ਵਿਚ) ਟਿਕਿਆ ਹੋਇਆ ਹੈ,
When the Undeceivable, Impenetrable, Inscrutable One was self-absorbed,
जह अछल अछेद अभेद समाइआ ॥
ਊਹਾਕਿਸਹਿਬਿਆਪਤਮਾਇਆ॥
ਓਥੇ ਕਿਸ ਨੂੰ ਮਾਇਆ ਪੋਹ ਸਕਦੀ ਹੈ?
then who was swayed by Maya?
ऊहा किसहि बिआपत माइआ ॥
ਆਪਸਕਉਆਪਹਿਆਦੇਸੁ॥
(ਤਦੋਂ) ਪ੍ਰਭੂ ਆਪਣੇ ਆਪ ਨੂੰ ਆਪ ਹੀ ਨਮਸਕਾਰ ਕਰਦਾ ਹੈ,
When He paid homage to Himself,
आपस कउ आपहि आदेसु ॥
ਤਿਹੁਗੁਣਕਾਨਾਹੀਪਰਵੇਸੁ॥
(ਮਾਇਆ ਦੇ) ਤਿੰਨ ਗੁਣਾਂ ਦਾ (ਉਸ ਉਤੇ) ਅਸਰ ਨਹੀਂ ਪੈਂਦਾ।
then the three qualities were not prevailing.
तिहु गुण का नाही परवेसु ॥
ਜਹਏਕਹਿਏਕਏਕਭਗਵੰਤਾ॥
ਜਦੋਂ ਭਗਵਾਨ ਕੇਵਲ ਇਕ ਆਪ ਹੀ ਸੀ,
When there was only the One, the One and Only Lord God,
जह एकहि एक एक भगवंता ॥
ਤਹਕਉਨੁਅਚਿੰਤੁਕਿਸੁਲਾਗੈਚਿੰਤਾ॥
ਤਦੋਂ ਕੌਣ ਬੇ-ਫ਼ਿਕਰ ਸੀ ਤੇ ਕਿਸ ਨੂੰ ਕੋਈ ਚਿੰਤਾ ਲੱਗਦੀ ਸੀ।
then who was not anxious, and who felt anxiety?
तह कउनु अचिंतु किसु लागै चिंता ॥
ਜਹਆਪਨਆਪੁਆਪਿਪਤੀਆਰਾ॥
ਜਦੋਂ ਆਪਣੇ ਆਪ ਨੂੰ ਪਤਿਆਉਣ ਵਾਲਾ ਪ੍ਰਭੂ ਆਪ ਹੀ ਸੀ,
When He Himself was satisfied with Himself,
जह आपन आपु आपि पतीआरा ॥
ਤਹਕਉਨੁਕਥੈਕਉਨੁਸੁਨਨੈਹਾਰਾ॥
ਤਦੋਂ ਕੌਣ ਬੋਲਦਾ ਸੀ, ਤੇ ਕੌਣ ਸੁਣਨ ਵਾਲਾ ਸੀ?
then who spoke and who listened?
तह कउनु कथै कउनु सुननैहारा ॥
ਬਹੁਬੇਅੰਤਊਚਤੇਊਚਾ॥
ਪ੍ਰਭੂ ਬੜਾ ਬੇਅੰਤ ਹੈ, ਸਭ ਤੋਂ ਉੱਚਾ ਹੈ,
He is vast and infinite, the highest of the high.
बहु बेअंत ऊच ते ऊचा ॥
ਨਾਨਕਆਪਸਕਉਆਪਹਿਪਹੂਚਾ॥੬॥
ਹੇ ਨਾਨਕ! ਆਪਣੇ ਆਪ ਤਕ ਆਪ ਹੀ ਅੱਪੜਨ ਵਾਲਾ ਹੈ ॥੬॥
O Nanak, He alone can reach Himself. ||6||
नानक आपस कउ आपहि पहूचा ॥६॥
ਜਹਆਪਿਰਚਿਓਪਰਪੰਚੁਅਕਾਰੁ॥
ਜਦੋਂ ਪ੍ਰਭੂ ਨੇ ਆਪ ਜਗਤ ਦੀ ਖੇਡ ਰਚ ਦਿੱਤੀ,
When He Himself fashioned the visible world of the creation,
जह आपि रचिओ परपंचु अकारु ॥
ਤਿਹੁਗੁਣਮਹਿਕੀਨੋਬਿਸਥਾਰੁ॥
ਤੇ ਮਾਇਆ ਦੇ ਤਿੰਨ ਗੁਣਾਂ ਦਾ ਖਿਲਾਰਾ ਖਲੇਰ ਦਿੱਤਾ।
he made the world subject to the three dispositions.
तिहु गुण महि कीनो बिसथारु ॥
ਪਾਪੁਪੁੰਨੁਤਹਭਈਕਹਾਵਤ॥
ਤਦੋਂ ਇਹ ਗੱਲ ਚੱਲ ਪਈ ਕਿ ਇਹ ਪਾਪ ਹੈ ਇਹ ਪੁੰਨ ਹੈ,
Sin and virtue then began to be spoken of.
पापु पुंनु तह भई कहावत ॥
ਕੋਊਨਰਕਕੋਊਸੁਰਗਬੰਛਾਵਤ॥
ਤਦੋਂ ਕੋਈ ਜੀਵ ਨਰਕਾਂ ਦਾ ਭਾਗੀ ਤੇ ਕੋਈ ਸੁਰਗਾਂ ਦਾ ਚਾਹਵਾਨ ਬਣਿਆ।
Some have gone to hell, and some yearn for paradise.
कोऊ नरक कोऊ सुरग बंछावत ॥
ਆਲਜਾਲਮਾਇਆਜੰਜਾਲ॥
ਘਰਾਂ ਦੇ ਧੰਧੇ, ਮਾਇਆ ਦੇ ਬੰਧਨ,
Worldly snares and entanglements of Maya,
आल जाल माइआ जंजाल ॥
ਹਉਮੈਮੋਹਭਰਮਭੈਭਾਰ॥
ਅਹੰਕਾਰ, ਮੋਹ, ਭੁਲੇਖੇ, ਡਰ,
egotism, attachment, doubt and loads of fear;
हउमै मोह भरम भै भार ॥
ਦੂਖਸੂਖਮਾਨਅਪਮਾਨ॥
ਦੁੱਖ, ਸੁਖ, ਆਦਰ ਨਿਰਾਦਰੀ-
pain and pleasure, honor and dishonor
दूख सूख मान अपमान ॥
ਅਨਿਕਪ੍ਰਕਾਰਕੀਓਬਖੵਾਨ॥
ਇਹੋ ਜਿਹੀਆਂ ਕਈ ਕਿਸਮ ਦੀਆਂ ਗੱਲਾਂ ਚੱਲ ਪਈਆਂ।
these came to be described in various ways.
अनिक प्रकार कीओ बख्यान ॥
ਆਪਨਖੇਲੁਆਪਿਕਰਿਦੇਖੈ॥
ਪ੍ਰਭੂ ਆਪਣਾ ਤਮਾਸ਼ਾ ਕਰ ਕੇ ਆਪ ਵੇਖ ਰਿਹਾ ਹੈ।
He Himself creates and beholds His own drama.
आपन खेलु आपि करि देखै ॥
ਖੇਲੁਸੰਕੋਚੈਤਉਨਾਨਕਏਕੈ॥੭॥
ਹੇ ਨਾਨਕ! ਜਦੋਂ ਇਸ ਖੇਡ ਨੂੰ ਸਮੇਟਦਾ ਹੈ ਤਾਂ ਇਕ ਆਪ ਹੀ ਆਪ ਹੋ ਜਾਂਦਾ ਹੈ ॥੭॥
He winds up the drama, and then, O Nanak, He alone remains. ||7||
खेलु संकोचै तउ नानक एकै ॥७॥
ਜਹਅਬਿਗਤੁਭਗਤੁਤਹਆਪਿ॥
ਜਿਥੇ ਅਦ੍ਰਿਸ਼ਟ ਪ੍ਰਭੂ ਹੈ ਓਥੇ ਉਸ ਦਾ ਭਗਤ ਹੈ, ਜਿਥੇ ਭਗਤ ਹੈ ਓਥੇ ਉਹ ਪ੍ਰਭੂ ਆਪ ਹੈ।
Wherever the Eternal Lord's devotee is, He Himself is there.
जह अबिगतु भगतु तह आपि ॥
ਜਹਪਸਰੈਪਾਸਾਰੁਸੰਤਪਰਤਾਪਿ॥
ਹਰ ਥਾਂ ਸੰਤਾਂ ਦੀ ਮਹਿਮਾ ਵਾਸਤੇ ਪ੍ਰਭੂ ਜਗਤ ਦਾ ਖਿਲਾਰਾ ਖਿਲਾਰ ਰਿਹਾ ਹੈ।
He unfolds the expanse of His creation for the glory of His Saint.
जह पसरै पासारु संत परतापि ॥
ਦੁਹੂਪਾਖਕਾਆਪਹਿਧਨੀ॥
(ਸੰਤਾਂ ਦਾ ਪ੍ਰਤਾਪ ਤੇ ਮਾਇਆ ਦਾ ਪ੍ਰਭਾਵ-ਇਨ੍ਹਾਂ) ਦੋਹਾਂ ਪੱਖਾਂ ਦਾ ਮਾਲਕ ਪ੍ਰਭੂ ਆਪ ਹੈ।
He Himself is the Master of both worlds.
दुहू पाख का आपहि धनी ॥
ਉਨਕੀਸੋਭਾਉਨਹੂਬਨੀ॥
ਪ੍ਰਭੂ ਜੀ ਆਪਣੀ ਸੋਭਾ ਆਪ ਹੀ ਜਾਣਦੇ ਹਨ।
His Praise is to Himself alone.
उन की सोभा उनहू बनी ॥
ਆਪਹਿਕਉਤਕਕਰੈਅਨਦਚੋਜ॥
ਪ੍ਰਭੂ ਆਪ ਹੀ ਖੇਡਾਂ ਖੇਡ ਰਿਹਾ ਹੈ ਆਪ ਹੀ ਆਨੰਦ ਤਮਾਸ਼ੇ ਕਰ ਰਿਹਾ ਹੈ,
He Himself performs and plays His amusements and games.
आपहि कउतक करै अनद चोज ॥
ਆਪਹਿਰਸਭੋਗਨਨਿਰਜੋਗ॥
ਆਪ ਹੀ ਰਸਾਂ ਨੂੰ ਭੋਗਣ ਵਾਲਾ ਹੈ ਤੇ ਆਪ ਹੀ ਨਿਰਲੇਪ ਹੈ।
He Himself enjoys pleasures, and yet He is unaffected and untouched.
आपहि रस भोगन निरजोग ॥
ਜਿਸੁਭਾਵੈਤਿਸੁਆਪਨਨਾਇਲਾਵੈ॥
ਜੋ ਉਸ ਨੂੰ ਭਾਉਂਦਾ ਹੈ, ਉਸ ਨੂੰ ਆਪਣੇ ਨਾਮ ਵਿਚ ਜੋੜਦਾ ਹੈ,
He attaches whomever He pleases to His Name.
जिसु भावै तिसु आपन नाइ लावै ॥
ਜਿਸੁਭਾਵੈਤਿਸੁਖੇਲਖਿਲਾਵੈ॥
ਤੇ ਜਿਸ ਨੂੰ ਚਾਹੁੰਦਾ ਹੈ ਮਾਇਆ ਦੀਆਂ ਖੇਡਾਂ ਖਿਡਾਉਂਦਾ ਹੈ।
He causes whomever He pleases to play in His play.
जिसु भावै तिसु खेल खिलावै ॥
ਬੇਸੁਮਾਰਅਥਾਹਅਗਨਤਅਤੋਲੈ॥
ਹੇ ਬੇਅੰਤ! ਹੇ ਅਥਾਹ! ਹੇ ਅਗਣਤ! ਹੇ ਅਡੋਲ ਪ੍ਰਭੂ!
He is beyond calculation, beyond measure, uncountable and unfathomable.
बेसुमार अथाह अगनत अतोलै ॥
ਜਿਉਬੁਲਾਵਹੁਤਿਉਨਾਨਕਦਾਸੁਬੋਲੈ॥੮॥੨੧॥
ਹੇ ਨਾਨਕ (ਇਉਂ ਅਰਦਾਸ ਕਰ ਤੇ ਆਖ) ਜਿਵੇਂ ਤੂੰ ਬੁਲਾਉਂਦਾ ਹੈਂ ਤਿਵੇਂ ਤੇਰੇ ਦਾਸ ਬੋਲਦੇ ਹਨ ॥੮॥੨੧॥
As You inspire him to speak, O Lord, so does servant Nanak speak. ||8||21||
जिउ बुलावहु तिउ नानक दासु बोलै ॥८॥२१॥
ਜੀਅਜੰਤਕੇਠਾਕੁਰਾਆਪੇਵਰਤਣਹਾਰ॥
ਹੇ ਜੀਆਂ ਜੰਤਾਂ ਦੇ ਪਾਲਣ ਵਾਲੇ ਪ੍ਰਭੂ! ਤੂੰ ਆਪ ਹੀ ਸਭ ਥਾਈਂ ਵਰਤ ਰਿਹਾ ਹੈਂ।
O Lord and Master of all beings and creatures, You Yourself are prevailing everywhere.
जीअ जंत के ठाकुरा आपे वरतणहार ॥
ਨਾਨਕਏਕੋਪਸਰਿਆਦੂਜਾਕਹਦ੍ਰਿਸਟਾਰ॥੧॥
ਹੇ ਨਾਨਕ! ਪ੍ਰਭੂ ਆਪ ਹੀ ਸਭ ਥਾਈਂ ਮੌਜੂਦ ਹੈ, (ਉਸ ਤੋਂ ਬਿਨਾ ਕੋਈ) ਦੂਜਾ ਕਿਥੇ ਵੇਖਣ ਵਿਚ ਆਇਆ ਹੈ? ॥੧॥
O Nanak, The One is All-pervading; where is any other to be seen? ||1||
नानक एको पसरिआ दूजा कह द्रिसटार ॥१॥
ਅਸਟਪਦੀ॥
Ashtapadee:
असटपदी ॥
ਆਪਿਕਥੈਆਪਿਸੁਨਨੈਹਾਰੁ॥
(ਸਭ ਜੀਵਾਂ ਵਿਚ) ਪ੍ਰਭੂ ਆਪ ਬੋਲ ਰਿਹਾ ਹੈ ਆਪ ਹੀ ਸੁਣਨ ਵਾਲਾ ਹੈ,
He Himself is the speaker, and He Himself is the listener.
आपि कथै आपि सुननैहारु ॥
ਆਪਹਿਏਕੁਆਪਿਬਿਸਥਾਰੁ॥
ਆਪ ਹੀ ਇੱਕ ਹੈ (ਸ੍ਰਿਸ਼ਟੀ ਰਚਣ ਤੋਂ ਪਹਿਲਾਂ), ਤੇ ਆਪ ਹੀ (ਜਗਤ ਨੂੰ ਆਪਣੇ ਵਿਚ) ਸਮੇਟ ਲੈਂਦਾ ਹੈ।
He Himself is the One, and He Himself is the many.
आपहि एकु आपि बिसथारु ॥
ਜਾਤਿਸੁਭਾਵੈਤਾਸ੍ਰਿਸਟਿਉਪਾਏ॥
ਜਦੋਂ ਉਸ ਨੂੰ ਚੰਗਾ ਲੱਗਦਾ ਹੈ ਤਾਂ ਸ੍ਰਿਸ਼ਟੀ ਰਚ ਲੈਂਦਾ ਹੈ,
When it pleases Him, He creates the world.
जा तिसु भावै ता स्रिसटि उपाए ॥
ਆਪਨੈਭਾਣੈਲਏਸਮਾਏ॥
ਜਦੋਂ ਉਸ ਨੂੰ ਚੰਗਾ ਲੱਗਦਾ ਹੈ (ਜਗਤ ਨੂੰ ਆਪਣੇ ਵਿਚ) ਸਮੇਟ ਲੈਂਦਾ ਹੈ।
As He pleases, He absorbs it back into Himself.
आपनै भाणै लए समाए ॥
ਤੁਮਤੇਭਿੰਨਨਹੀਕਿਛੁਹੋਇ॥
(ਹੇ ਪ੍ਰਭੂ!) ਤੈਥੋਂ ਵੱਖਰਾ ਕੁਝ ਨਹੀਂ ਹੈ,
Without You, nothing can be done.
तुम ते भिंन नही किछु होइ ॥
ਆਪਨਸੂਤਿਸਭੁਜਗਤੁਪਰੋਇ॥
ਤੂੰ (ਆਪਣੇ ਹੁਕਮ-ਰੂਪ) ਧਾਗੇ ਵਿਚ ਸਾਰੇ ਜਗਤ ਨੂੰ ਪ੍ਰੋ ਰੱਖਿਆ ਹੈ।
Upon Your thread, You have strung the whole world.
आपन सूति सभु जगतु परोइ ॥
ਜਾਕਉਪ੍ਰਭਜੀਉਆਪਿਬੁਝਾਏ॥
ਜਿਸ ਮਨੁੱਖ ਨੂੰ ਪ੍ਰਭੂ ਜੀ ਆਪ ਸੂਝ ਬਖ਼ਸ਼ਦੇ ਹਨ,
One whom God Himself inspires to understand
जा कउ प्रभ जीउ आपि बुझाए ॥
ਸਚੁਨਾਮੁਸੋਈਜਨੁਪਾਏ॥
ਉਹ ਮਨੁੱਖ ਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਨਾਮ ਹਾਸਲ ਕਰ ਲੈਂਦਾ ਹੈ।
- that person obtains the True Name.
सचु नामु सोई जनु पाए ॥
ਸੋਸਮਦਰਸੀਤਤਕਾਬੇਤਾ॥
ਉਹ ਮਨੁੱਖ ਸਭ ਵਲ ਇਕ ਨਜ਼ਰ ਨਾਲ ਤੱਕਦਾ ਹੈ, ਅਕਾਲ ਪੁਰਖ ਦਾ ਮਹਰਮ ਹੋ ਜਾਂਦਾ ਹੈ।
He looks impartially upon all, and he knows the essential reality.
सो समदरसी तत का बेता ॥
ਨਾਨਕਸਗਲਸ੍ਰਿਸਟਿਕਾਜੇਤਾ॥੧॥
ਹੇ ਨਾਨਕ! ਉਹ ਸਾਰੇ ਜਗਤ ਦਾ ਜਿੱਤਣ ਵਾਲਾ ਹੈ ॥੧॥
O Nanak, he conquers the whole world. ||1||
नानक सगल स्रिसटि का जेता ॥१॥
ਜੀਅਜੰਤ੍ਰਸਭਤਾਕੈਹਾਥ॥
ਸਾਰੇ ਜੀਵ ਜੰਤ ਉਸ ਪ੍ਰਭੂ ਦੇ ਵੱਸ ਵਿਚ ਹਨ,
All beings and creatures are in His Hands.
जीअ जंत्र सभ ता कै हाथ ॥
ਦੀਨਦਇਆਲਅਨਾਥਕੋਨਾਥੁ॥
ਉਹ ਦੀਨਾਂ ਤੇ ਦਇਆ ਕਰਨ ਵਾਲਾ ਹੈ, ਤੇ, ਅਨਾਥਾਂ ਦਾ ਮਾਲਿਕ ਹੈ।
He is Merciful to the meek, the Patron of the patronless.
दीन दइआल अनाथ को नाथु ॥
ਜਿਸੁਰਾਖੈਤਿਸੁਕੋਇਨਮਾਰੈ॥
ਜਿਸ ਜੀਵ ਨੂੰ ਪ੍ਰਭੂ ਆਪ ਰੱਖਦਾ ਹੈ ਉਸ ਨੂੰ ਕੋਈ ਮਾਰ ਨਹੀਂ ਸਕਦਾ।
No one can kill those who are protected by Him.
जिसु राखै तिसु कोइ न मारै ॥
ਸੋਮੂਆਜਿਸੁਮਨਹੁਬਿਸਾਰੈ॥
ਮੋਇਆ ਹੋਇਆ (ਤਾਂ) ਉਹ ਜੀਵ ਹੈ ਜਿਸ ਨੂੰ ਪ੍ਰਭੂ ਭੁਲਾ ਦੇਂਦਾ ਹੈ।
One who is forgotten by God, is already dead.
सो मूआ जिसु मनहु बिसारै ॥
ਤਿਸੁਤਜਿਅਵਰਕਹਾਕੋਜਾਇ॥
ਉਸ ਪ੍ਰਭੂ ਨੂੰ ਛੱਡ ਕੇ ਹੋਰ ਕਿਥੇ ਕੋਈ ਜਾਏ?
Leaving Him, where else could anyone go?
तिसु तजि अवर कहा को जाइ ॥
ਸਭਸਿਰਿਏਕੁਨਿਰੰਜਨਰਾਇ॥
ਸਭ ਜੀਵਾਂ ਦੇ ਸਿਰ ਤੇ ਇਕ ਆਪ ਹੀ ਪ੍ਰਭੂ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ।
Over the heads of all is the One, the Immaculate King.
सभ सिरि एकु निरंजन राइ ॥
ਜੀਅਕੀਜੁਗਤਿਜਾਕੈਸਭਹਾਥਿ॥
ਜਿਸ ਦੇ ਵੱਸ ਵਿਚ ਸਭ ਜੀਵਾਂ ਦੀ ਜ਼ਿੰਦਗੀ ਦਾ ਭੇਤ ਹੈ,
The ways and means of all beings are in His Hands.
जीअ की जुगति जा कै सभ हाथि ॥
ਅੰਤਰਿਬਾਹਰਿਜਾਨਹੁਸਾਥਿ॥
ਉਸ ਪ੍ਰਭੂ ਨੂੰ ਅੰਦਰ ਬਾਹਰ ਸਭ ਥਾਈਂ ਅੰਗ-ਸੰਗ ਜਾਣਹੁ।
Inwardly and outwardly, know that He is with you.
अंतरि बाहरि जानहु साथि ॥
ਗੁਨਨਿਧਾਨਬੇਅੰਤਅਪਾਰ॥
ਜੋ ਗੁਣਾਂ ਦਾ ਖ਼ਜ਼ਾਨਾ ਹੈ, ਬੇਅੰਤ ਹੈ ਤੇ ਅਪਾਰ ਹੈ,
He is the Ocean of excellence, infinite and endless.
गुन निधान बेअंत अपार ॥
ਨਾਨਕਦਾਸਸਦਾਬਲਿਹਾਰ॥੨॥
ਹੇ ਨਾਨਕ! (ਆਖ, ਪ੍ਰਭੂ ਦੇ) ਸੇਵਕ ਉਸ ਤੋਂ ਸਦਕੇ ਹਨ ॥੨॥
Slave Nanak is forever a sacrifice to Him. ||2||
नानक दास सदा बलिहार ॥२॥
ਪੂਰਨਪੂਰਿਰਹੇਦਇਆਲ॥
ਦਇਆ ਦੇ ਘਰ ਪ੍ਰਭੂ ਜੀ ਸਭ ਥਾਈਂ ਭਰਪੂਰ ਹਨ,
The Perfect, Merciful Lord is pervading everywhere.
पूरन पूरि रहे दइआल ॥
ਸਭਊਪਰਿਹੋਵਤਕਿਰਪਾਲ॥
ਤੇ ਸਭ ਜੀਵਾਂ ਤੇ ਮੇਹਰ ਕਰਦੇ ਹਨ।
His kindness extends to all.
सभ ऊपरि होवत किरपाल ॥
ਅਪਨੇਕਰਤਬਜਾਨੈਆਪਿ॥
ਪ੍ਰਭੂ ਆਪਣੇ ਖੇਲ ਆਪ ਜਾਣਦਾ ਹੈ,
He Himself knows His own ways.
अपने करतब जानै आपि ॥
ਅੰਤਰਜਾਮੀਰਹਿਓਬਿਆਪਿ॥
ਸਭ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਸਭ ਥਾਈਂ ਮੌਜੂਦ ਹੈ।
The Inner-knower, the Searcher of hearts, is present everywhere.
अंतरजामी रहिओ बिआपि ॥
ਪ੍ਰਤਿਪਾਲੈਜੀਅਨਬਹੁਭਾਤਿ॥
ਜੀਵਾਂ ਨੂੰ ਕਈ ਤਰੀਕੀਆਂ ਨਾਲ ਪਾਲਦਾ ਹੈ,
He cherishes His living beings in so many ways.
प्रतिपालै जीअन बहु भाति ॥
ਜੋਜੋਰਚਿਓਸੁਤਿਸਹਿਧਿਆਤਿ॥
ਜੋ ਜੋ ਜੀਵ ਉਸ ਨੇ ਪੈਦਾ ਕੀਤਾ ਹੈ, ਉਹ ਉਸੇ ਪ੍ਰਭੂ ਨੂੰ ਸਿਮਰਦਾ ਹੈ।
That which He has created meditates on Him.
जो जो रचिओ सु तिसहि धिआति ॥
ਜਿਸੁਭਾਵੈਤਿਸੁਲਏਮਿਲਾਇ॥
ਜਿਸ ਉਤੇ ਤ੍ਰੁੱਠਦਾ ਹੈ ਉਸ ਨੂੰ ਨਾਲ ਜੋੜ ਲੈਂਦਾ ਹੈ,
Whoever pleases Him, He blends into Himself.
जिसु भावै तिसु लए मिलाइ ॥
ਭਗਤਿਕਰਹਿਹਰਿਕੇਗੁਣਗਾਇ॥
(ਜਿਨ੍ਹਾਂ ਤੇ ਤ੍ਰੁੱਠਦਾ ਹੈ) ਉਹ ਉਸ ਦੇ ਗੁਣ ਗਾ ਕੇ ਉਸ ਦੀ ਭਗਤੀ ਕਰਦੇ ਹਨ।
They perform His devotional service and sing the Glorious Praises of the Lord.
भगति करहि हरि के गुण गाइ ॥
ਮਨਅੰਤਰਿਬਿਸ੍ਵਾਸੁਕਰਿਮਾਨਿਆ॥
ਜਿਸ ਮਨੁੱਖ ਨੇ ਮਨ ਵਿਚ ਸ਼ਰਧਾ ਧਾਰ ਕੇ ਪ੍ਰਭੂ ਨੂੰ (ਸੱਚਮੁਚ ਹੋਂਦ ਵਾਲਾ) ਮੰਨ ਲਿਆ ਹੈ,
With heart-felt faith, they believe in Him.
मन अंतरि बिस्वासु करि मानिआ ॥
ਕਰਨਹਾਰੁਨਾਨਕਇਕੁਜਾਨਿਆ॥੩॥
ਹੇ ਨਾਨਕ! ਉਸ ਨੇ ਉਸ ਇੱਕ ਕਰਤਾਰ ਨੂੰ ਹੀ ਪਛਾਣਿਆ ਹੈ ॥੩॥
O Nanak, they realize the One, the Creator Lord. ||3||
करनहारु नानक इकु जानिआ ॥३॥
ਜਨੁਲਾਗਾਹਰਿਏਕੈਨਾਇ॥
(ਜੋ) ਸੇਵਕ ਇਕ ਪ੍ਰਭੂ ਦੇ ਨਾਮ ਵਿਚ ਟਿਕਿਆ ਹੋਇਆ ਹੈ,
The Lord's humble servant is committed to His Name.
जनु लागा हरि एकै नाइ ॥
ਤਿਸਕੀਆਸਨਬਿਰਥੀਜਾਇ॥
ਉਸ ਦੀ ਆਸ ਕਦੇ ਖ਼ਾਲੀ ਨਹੀਂ ਜਾਂਦੀ।
His hopes do not go in vain.
तिस की आस न बिरथी जाइ ॥
ਸੇਵਕਕਉਸੇਵਾਬਨਿਆਈ॥
ਸੇਵਕ ਨੂੰ ਇਹ ਫੱਬਦਾ ਹੈ ਕਿ ਸਭ ਦੀ ਸੇਵਾ ਕਰੇ।
The servant's purpose is to serve;
सेवक कउ सेवा बनि आई ॥
ਹੁਕਮੁਬੂਝਿਪਰਮਪਦੁਪਾਈ॥
ਪ੍ਰਭੂ ਦੀ ਰਜ਼ਾ ਸਮਝ ਕੇ ਉਸ ਨੂੰ ਉੱਚਾ ਦਰਜਾ ਮਿਲ ਜਾਂਦਾ ਹੈ।
obeying the Lord's Command, the supreme status is obtained.
हुकमु बूझि परम पदु पाई ॥
ਇਸਤੇਊਪਰਿਨਹੀਬੀਚਾਰੁ॥
ਉਹਨਾਂ ਨੂੰ ਇਸ (ਨਾਮ ਸਿਮਰਨ) ਤੋਂ ਵੱਡਾ ਹੋਰ ਕੋਈ ਵਿਚਾਰ ਨਹੀਂ ਸੁੱਝਦਾ;
Beyond this, he has no other thought.
इस ते ऊपरि नही बीचारु ॥
ਜਾਕੈਮਨਿਬਸਿਆਨਿਰੰਕਾਰੁ॥
ਜਿਨ੍ਹਾਂ ਦੇ ਮਨ ਵਿਚ ਅਕਾਲ ਪੁਰਖ ਵੱਸਦਾ ਹੈ।
Within his mind, the Formless Lord abides.
जा कै मनि बसिआ निरंकारु ॥
ਬੰਧਨਤੋਰਿਭਏਨਿਰਵੈਰ॥
(ਮਾਇਆ ਦੇ) ਬੰਧਨ ਤੋੜ ਕੇ ਉਹ ਨਿਰਵੈਰ ਹੋ ਜਾਂਦੇ ਹਨ,
His bonds are cut away, and he becomes free of hatred.
बंधन तोरि भए निरवैर ॥
ਅਨਦਿਨੁਪੂਜਹਿਗੁਰਕੇਪੈਰ॥
ਤੇ ਹਰ ਵੇਲੇ ਸਤਿਗੁਰੂ ਦੇ ਚਰਨ ਪੂਜਦੇ ਹਨ।
Night and day, he worships the Feet of the Guru.
अनदिनु पूजहि गुर के पैर ॥
ਇਹਲੋਕਸੁਖੀਏਪਰਲੋਕਸੁਹੇਲੇ॥
ਉਹ ਮਨੁੱਖ ਇਸ ਜਨਮ ਵਿਚ ਸੁਖੀ ਹਨ, ਤੇ ਪਰਲੋਕ ਵਿਚ ਭੀ ਸੌਖੇ ਹੁੰਦੇ ਹਨ,
He is at peace in this world, and happy in the next.
इह लोक सुखीए परलोक सुहेले ॥
ਨਾਨਕਹਰਿਪ੍ਰਭਿਆਪਹਿਮੇਲੇ॥੪॥
(ਕਿਉਂਕਿ) ਹੇ ਨਾਨਕ! ਪ੍ਰਭੂ ਨੇ ਆਪ ਉਹਨਾਂ ਨੂੰ (ਆਪਣੇ ਨਾਲ) ਮਿਲਾ ਲਿਆ ਹੈ ॥੪॥
O Nanak, the Lord God unites him with Himself. ||4||
नानक हरि प्रभि आपहि मेले ॥४॥
ਸਾਧਸੰਗਿਮਿਲਿਕਰਹੁਅਨੰਦ॥
ਸਤਸੰਗ ਵਿਚ ਮਿਲ ਕੇ ਇਹ (ਆਤਮਕ) ਅਨੰਦ ਮਾਣਹੁ,
Join the Company of the Holy, and be happy.
साधसंगि मिलि करहु अनंद ॥
ਗੁਨਗਾਵਹੁਪ੍ਰਭਪਰਮਾਨੰਦ॥
ਪਰਮ ਖ਼ੁਸ਼ੀਆਂ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰੋ।
Sing the Glories of God, the embodiment of supreme bliss.
गुन गावहु प्रभ परमानंद ॥
ਰਾਮਨਾਮਤਤੁਕਰਹੁਬੀਚਾਰੁ॥
ਪ੍ਰਭੂ ਦੇ ਨਾਮ ਦੇ ਭੇਤ ਨੂੰ ਵਿਚਾਰਹੁ,
Contemplate the essence of the Lord's Name.
राम नाम ततु करहु बीचारु ॥
ਦ੍ਰੁਲਭਦੇਹਕਾਕਰਹੁਉਧਾਰੁ॥
ਤੇ ਇਸ (ਮਨੁੱਖਾ-) ਸਰੀਰ ਦਾ ਬਚਾਉ ਕਰੋ ਜੋ ਬੜੀ ਮੁਸ਼ਕਿਲ ਨਾਲ ਮਿਲਦਾ ਹੈ।
Redeem this human body, so difficult to obtain.
द्रुलभ देह का करहु उधारु ॥
ਅੰਮ੍ਰਿਤਬਚਨਹਰਿਕੇਗੁਨਗਾਉ॥
ਅਕਾਲ ਪੁਰਖ ਦੇ ਗੁਣ ਗਾਉ ਜੋ ਅਮਰ ਕਰਨ ਵਾਲੇ ਬਚਨ ਹਨ,
Sing the Ambrosial Words of the Lord's Glorious Praises;
अंम्रित बचन हरि के गुन गाउ ॥
ਪ੍ਰਾਨਤਰਨਕਾਇਹੈਸੁਆਉ॥
ਜ਼ਿੰਦਗੀ ਨੂੰ (ਵਿਕਾਰਾਂ ਤੋਂ) ਬਚਾਉਣ ਦਾ ਇਹੀ ਵਸੀਲਾ ਹੈ।
this is the way to save your mortal soul.
प्रान तरन का इहै सुआउ ॥
ਆਠਪਹਰਪ੍ਰਭਪੇਖਹੁਨੇਰਾ॥
ਅੱਠੇ ਪਹਰ ਪ੍ਰਭੂ ਨੂੰ ਆਪਣੇ ਅੰਗ-ਸੰਗ ਵੇਖਹੁ,
Behold God near at hand, twenty-four hours a day.
आठ पहर प्रभ पेखहु नेरा ॥
ਮਿਟੈਅਗਿਆਨੁਬਿਨਸੈਅੰਧੇਰਾ॥
(ਇਸ ਤਰ੍ਹਾਂ) ਅਗਿਆਨਤਾ ਮਿਟ ਜਾਏਗੀ ਤੇ (ਮਾਇਆ ਵਾਲਾ) ਹਨੇਰਾ ਨਾਸ ਹੋ ਜਾਏਗਾ।
Ignorance shall depart, and darkness shall be dispelled.
मिटै अगिआनु बिनसै अंधेरा ॥
ਸੁਨਿਉਪਦੇਸੁਹਿਰਦੈਬਸਾਵਹੁ॥
(ਸਤਿਗੁਰੂ ਦਾ) ਉਪਦੇਸ਼ ਸੁਣ ਕੇ ਹਿਰਦੇ ਵਿਚ ਵਸਾਉ,
Listen to the Teachings, and enshrine them in your heart.
सुनि उपदेसु हिरदै बसावहु ॥
ਮਨਇਛੇਨਾਨਕਫਲਪਾਵਹੁ॥੫॥
ਹੇ ਨਾਨਕ! (ਇਸ ਤਰ੍ਹਾਂ) ਮਨ-ਮੰਗੀਆਂ ਮੁਰਾਦਾਂ ਮਿਲਣਗੀਆਂ ॥੫॥
O Nanak, you shall obtain the fruits of your mind's desires. ||5||
मन इछे नानक फल पावहु ॥५॥
ਹਲਤੁਪਲਤੁਦੁਇਲੇਹੁਸਵਾਰਿ॥
ਲੋਕ ਤੇ ਪਰਲੋਕ ਦੋਵੇਂ ਸੁਧਾਰ ਲਵੋ,
Embellish both this world and the next;
हलतु पलतु दुइ लेहु सवारि ॥
ਰਾਮਨਾਮੁਅੰਤਰਿਉਰਿਧਾਰਿ॥
ਪ੍ਰਭੂ ਦਾ ਨਾਮ ਅੰਦਰ ਹਿਰਦੇ ਵਿਚ ਟਿਕਾਓ।
enshrine the Lord's Name deep within your heart.
राम नामु अंतरि उरि धारि ॥
ਪੂਰੇਗੁਰਕੀਪੂਰੀਦੀਖਿਆ॥
ਪੂਰੇ ਸਤਿਗੁਰੂ ਦੀ ਸਿੱਖਿਆ ਭੀ ਪੂਰਨ (ਭਾਵ, ਮੁਕੰਮਲ) ਹੁੰਦੀ ਹੈ,
Perfect are the Teachings of the Perfect Guru.
पूरे गुर की पूरी दीखिआ ॥
ਜਿਸੁਮਨਿਬਸੈਤਿਸੁਸਾਚੁਪਰੀਖਿਆ॥
ਜਿਸ ਮਨੁੱਖ ਦੇ ਮਨ ਵਿਚ (ਇਹ ਸਿੱਖਿਆ) ਵੱਸਦੀ ਹੈ ਉਸ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਸਮਝ ਆ ਜਾਂਦਾ ਹੈ।
That person, within whose mind it abides, realizes the Truth.
जिसु मनि बसै तिसु साचु परीखिआ ॥
ਮਨਿਤਨਿਨਾਮੁਜਪਹੁਲਿਵਲਾਇ॥
ਮਨ ਤੇ ਸਰੀਰ ਦੀ ਰਾਹੀਂ ਲਿਵ ਜੋੜ ਕੇ ਨਾਮ ਜਪਹੁ,
With your mind and body, chant the Naam; lovingly attune yourself to it.
मनि तनि नामु जपहु लिव लाइ ॥
ਦੂਖੁਦਰਦੁਮਨਤੇਭਉਜਾਇ॥
ਦੁਖ ਦਰਦ ਅਤੇ ਮਨ ਤੋਂ ਡਰ ਦੂਰ ਹੋ ਜਾਏਗਾ।
Sorrow, pain and fear shall depart from your mind.
दूखु दरदु मन ते भउ जाइ ॥
ਸਚੁਵਾਪਾਰੁਕਰਹੁਵਾਪਾਰੀ॥
ਹੇ ਵਣਜਾਰੇ ਜੀਵ! ਸੱਚਾ ਵਣਜ ਕਰਹੁ,
Deal in the true trade, O trader,
सचु वापारु करहु वापारी ॥
ਦਰਗਹਨਿਬਹੈਖੇਪਤੁਮਾਰੀ॥
(ਨਾਮ ਰੂਪ ਸੱਚੇ ਵਣਜ ਨਾਲ) ਤੁਹਾਡਾ ਸੌਦਾ ਪ੍ਰਭੂ ਦੀ ਦਰਗਾਹ ਵਿਚ ਮੁੱਲ ਪਾਏਗਾ।
and your merchandise shall be safe in the Court of the Lord.
दरगह निबहै खेप तुमारी ॥
ਏਕਾਟੇਕਰਖਹੁਮਨਮਾਹਿ॥
ਮਨ ਵਿਚ ਇਕ ਅਕਾਲ ਪੁਰਖ ਦਾ ਆਸਰਾ ਰੱਖੋ,
Keep the Support of the One in your mind.
एका टेक रखहु मन माहि ॥
ਨਾਨਕਬਹੁਰਿਨਆਵਹਿਜਾਹਿ॥੬॥
ਹੇ ਨਾਨਕ! ਮੁੜ ਜੰਮਣ ਮਰਨ ਦਾ ਗੇੜ ਨਹੀਂ ਹੋਵੇਗਾ ॥੬॥
O Nanak, you shall not have to come and go in reincarnation again. ||6||
नानक बहुरि न आवहि जाहि ॥६॥
ਤਿਸਤੇਦੂਰਿਕਹਾਕੋਜਾਇ॥
ਉਸ ਪ੍ਰਭੂ ਤੋਂ ਪਰੇ ਕਿੱਥੇ ਕੋਈ ਜੀਵ ਜਾ ਸਕਦਾ ਹੈ?
Where can anyone go, to get away from Him?
तिस ते दूरि कहा को जाइ ॥
ਉਬਰੈਰਾਖਨਹਾਰੁਧਿਆਇ॥
ਜੀਵ ਬਚਦਾ ਹੀ ਰੱਖਣਹਾਰ ਪ੍ਰਭੂ ਨੂੰ ਸਿਮਰ ਕੇ ਹੈ।
Meditating on the Protector Lord, you shall be saved.
उबरै राखनहारु धिआइ ॥
ਨਿਰਭਉਜਪੈਸਗਲਭਉਮਿਟੈ॥
ਜੋ ਮੁਨੱਖ ਨਿਰਭਉ ਅਕਾਲ ਪੁਰਖ ਨੂੰ ਜਪਦਾ ਹੈ, ਉਸ ਦਾ ਸਾਰਾ ਡਰ ਮਿਟ ਜਾਂਦਾ ਹੈ,
Meditating on the Fearless Lord, all fear departs.
निरभउ जपै सगल भउ मिटै ॥
ਪ੍ਰਭਕਿਰਪਾਤੇਪ੍ਰਾਣੀਛੁਟੈ॥
(ਕਿਉਂਕਿ) ਪ੍ਰਭੂ ਦੀ ਮੇਹਰ ਨਾਲ ਹੀ ਬੰਦਾ (ਡਰ ਤੋਂ) ਖ਼ਲਾਸੀ ਪਾਂਦਾ ਹੈ।
By God's Grace, mortals are released.
प्रभ किरपा ते प्राणी छुटै ॥
ਜਿਸੁਪ੍ਰਭੁਰਾਖੈਤਿਸੁਨਾਹੀਦੂਖ॥
ਜਿਸ ਬੰਦੇ ਨੂੰ ਪ੍ਰਭੂ ਰੱਖਦਾ ਹੈ ਉਸ ਨੂੰ ਕੋਈ ਦੁੱਖ ਨਹੀਂ ਪੋਂਹਦਾ,
One who is protected by God never suffers in pain.
जिसु प्रभु राखै तिसु नाही दूख ॥
ਨਾਮੁਜਪਤਮਨਿਹੋਵਤਸੂਖ॥
ਨਾਮ ਜਪਿਆਂ ਮਨ ਵਿਚ ਸੁਖ ਪੈਦਾ ਹੁੰਦਾ ਹੈ।
Chanting the Naam, the mind becomes peaceful.
नामु जपत मनि होवत सूख ॥
ਚਿੰਤਾਜਾਇਮਿਟੈਅਹੰਕਾਰੁ॥
(ਨਾਮ ਸਿਮਰਿਆਂ) ਚਿੰਤਾ ਦੂਰ ਹੋ ਜਾਂਦੀ ਹੈ, ਅਹੰਕਾਰ ਮਿਟ ਜਾਂਦਾ ਹੈ,
Anxiety departs, and ego is eliminated.
चिंता जाइ मिटै अहंकारु ॥
ਤਿਸੁਜਨਕਉਕੋਇਨਪਹੁਚਨਹਾਰੁ॥
ਉਸ ਮਨੁੱਖ ਦੀ ਕੋਈ ਬਰਾਬਰੀ ਹੀ ਨਹੀਂ ਕਰ ਸਕਦਾ।
No one can equal that humble servant.
तिसु जन कउ कोइ न पहुचनहारु ॥
ਸਿਰਊਪਰਿਠਾਢਾਗੁਰੁਸੂਰਾ॥
ਜਿਸ ਬੰਦੇ ਦੇ ਸਿਰ ਉਤੇ ਸੂਰਮਾ ਸਤਿਗੁਰੂ (ਰਾਖਾ) ਖਲੋਤਾ ਹੋਇਆ ਹੈ,
The Brave and Powerful Guru stands over his head.
सिर ऊपरि ठाढा गुरु सूरा ॥
ਨਾਨਕਤਾਕੇਕਾਰਜਪੂਰਾ॥੭॥
ਹੇ ਨਾਨਕ! ਉਸ ਦੇ ਸਾਰੇ ਕੰਮ ਰਾਸ ਆ ਜਾਂਦੇ ਹਨ ॥੭॥
O Nanak, his efforts are fulfilled. ||7||
नानक ता के कारज पूरा ॥७॥
ਮਤਿਪੂਰੀਅੰਮ੍ਰਿਤੁਜਾਕੀਦ੍ਰਿਸਟਿ॥
ਜਿਸ ਪ੍ਰਭੂ ਦੀ ਸਮਝ ਪੂਰਨ (infallible, ਅਭੁੱਲ) ਹੈ, ਜਿਸ ਦੀ ਨਜ਼ਰ ਵਿਚੋਂ ਅੰਮ੍ਰਿਤ ਵਰਸਦਾ ਹੈ,
His wisdom is perfect, and His Glance is Ambrosial.
मति पूरी अंम्रितु जा की द्रिसटि ॥
ਦਰਸਨੁਪੇਖਤਉਧਰਤਸ੍ਰਿਸਟਿ॥
ਉਸ ਦਾ ਦੀਦਾਰ ਕੀਤਿਆਂ ਜਗਤ ਦਾ ਉੱਧਾਰ ਹੁੰਦਾ ਹੈ।
Beholding His Vision, the universe is saved.
दरसनु पेखत उधरत स्रिसटि ॥
ਚਰਨਕਮਲਜਾਕੇਅਨੂਪ॥
ਜਿਸ ਪ੍ਰਭੂ ਦੇ ਕਮਲਾਂ (ਵਰਗੇ) ਅੱਤ ਸੋਹਣੇ ਚਰਨ ਹਨ,
His Lotus Feet are incomparably beautiful.
चरन कमल जा के अनूप ॥
ਸਫਲਦਰਸਨੁਸੁੰਦਰਹਰਿਰੂਪ॥
ਉਸ ਦਾ ਰੂਪ ਸੁੰਦਰ ਹੈ, ਤੇ, ਉਸ ਦਾ ਦੀਦਾਰ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ।
The Blessed Vision of His Darshan is fruitful and rewarding; His Lordly Form is beautiful.
सफल दरसनु सुंदर हरि रूप ॥
ਧੰਨੁਸੇਵਾਸੇਵਕੁਪਰਵਾਨੁ॥
ਉਸ ਦਾ ਸੇਵਕ (ਦਰਗਾਹ ਵਿਚ) ਕਬੂਲ ਹੋ ਜਾਂਦਾ ਹੈ (ਤਾਹੀਏਂ) ਉਸ ਦੀ ਸੇਵਾ ਮੁਬਾਰਿਕ ਹੈ,
Blessed is His service; His servant is famous.
धंनु सेवा सेवकु परवानु ॥
ਅੰਤਰਜਾਮੀਪੁਰਖੁਪ੍ਰਧਾਨੁ॥
ਉਹ ਅਕਾਲ ਪੁਰਖ ਘਟ ਘਟ ਦੀ ਜਾਣਨ ਵਾਲਾ ਤੇ ਸਭ ਤੋਂ ਵੱਡਾ ਹੈ।
The Inner-knower, the Searcher of hearts, is the most exalted Supreme Being.
अंतरजामी पुरखु प्रधानु ॥
ਜਿਸੁਮਨਿਬਸੈਸੁਹੋਤਨਿਹਾਲੁ॥
ਜਿਸ ਮਨੁੱਖ ਦੇ ਹਿਰਦੇ ਵਿਚ (ਐਸਾ ਪ੍ਰਭੂ) ਵੱਸਦਾ ਹੈ ਉਹ (ਫੁੱਲ ਵਾਂਗ) ਖਿੜ ਆਉਂਦਾ ਹੈ,
That one, within whose mind He abides, is blissfully happy.
जिसु मनि बसै सु होत निहालु ॥
ਤਾਕੈਨਿਕਟਿਨਆਵਤਕਾਲੁ॥
ਉਸ ਦੇ ਨੇੜੇ ਕਾਲ (ਭੀ) ਨਹੀਂ ਆਉਂਦਾ (ਭਾਵ, ਮੌਤ ਦਾ ਡਰ ਉਸ ਨੂੰ ਪੋਂਹਦਾ ਨਹੀਂ)।
Death does not draw near him.
ता कै निकटि न आवत कालु ॥
ਅਮਰਭਏਅਮਰਾਪਦੁਪਾਇਆ॥
ਉਹ ਮਨੁੱਖ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ, ਤੇ ਸਦਾ ਕਾਇਮ ਰਹਿਣ ਵਾਲਾ ਦਰਜਾ ਹਾਸਲ ਕਰ ਲੈਂਦੇ ਹਨ,
One becomes immortal, and obtains the immortal status,
अमर भए अमरा पदु पाइआ ॥
ਸਾਧਸੰਗਿਨਾਨਕਹਰਿਧਿਆਇਆ॥੮॥੨੨॥
ਹੇ ਨਾਨਕ! ਜਿਨ੍ਹਾਂ ਨੇ ਸਤਸੰਗ ਵਿਚ ਪ੍ਰਭੂ ਨੂੰ ਸਿਮਰਿਆ ਹੈ ॥੮॥
meditating on the Lord, O Nanak, in the Company of the Holy. ||8||22||
साधसंगि नानक हरि धिआइआ ॥८॥२२॥
ਗਿਆਨਅੰਜਨੁਗੁਰਿਦੀਆਅਗਿਆਨਅੰਧੇਰਬਿਨਾਸੁ॥
(ਜਿਸ ਮਨੁੱਖ ਨੂੰ) ਸਤਿਗੁਰੂ ਨੇ ਗਿਆਨ ਦਾ ਸੁਰਮਾ ਬਖ਼ਸ਼ਿਆ ਹੈ, ਉਸ ਦੇ ਅਗਿਆਨ (ਰੂਪ) ਹਨੇਰੇ ਦਾ ਨਾਸ ਹੋ ਜਾਂਦਾ ਹੈ।
The Guru has given the healing ointment of spiritual wisdom, and dispelled the darkness of ignorance.
गिआन अंजनु गुरि दीआ अगिआन अंधेर बिनासु ॥
ਹਰਿਕਿਰਪਾਤੇਸੰਤਭੇਟਿਆਨਾਨਕਮਨਿਪਰਗਾਸੁ॥੧॥
ਹੇ ਨਾਨਕ! (ਜੋ ਮਨੁੱਖ) ਅਕਾਲ ਪੁਰਖ ਦੀ ਮੇਹਰ ਨਾਲ ਗੁਰੂ ਨੂੰ ਮਿਲਿਆ ਹੈ, ਉਸ ਦੇ ਮਨ ਵਿਚ (ਗਿਆਨ ਦਾ) ਚਾਨਣ ਹੋ ਜਾਂਦਾ ਹੈ ॥੧॥
By the Lord's Grace, I have met the Saint; O Nanak, my mind is enlightened. ||1||
हरि किरपा ते संत भेटिआ नानक मनि परगासु ॥१॥
ਅਸਟਪਦੀ॥
Ashtapadee:
असटपदी ॥
ਸੰਤਸੰਗਿਅੰਤਰਿਪ੍ਰਭੁਡੀਠਾ॥
(ਜਿਸ ਮਨੁੱਖ ਨੇ) ਗੁਰੂ ਦੀ ਸੰਗਤਿ ਵਿਚ (ਰਹਿ ਕੇ) ਆਪਣੇ ਅੰਦਰ ਅਕਾਲ ਪੁਰਖ ਨੂੰ ਵੇਖਿਆ ਹੈ,
In the Society of the Saints, I see God deep within my being.
संतसंगि अंतरि प्रभु डीठा ॥
ਨਾਮੁਪ੍ਰਭੂਕਾਲਾਗਾਮੀਠਾ॥
ਉਸ ਨੂੰ ਪ੍ਰਭੂ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ।
God's Name is sweet to me.
नामु प्रभू का लागा मीठा ॥
ਸਗਲਸਮਗ੍ਰੀਏਕਸੁਘਟਮਾਹਿ॥
(ਜਗਤ ਦੇ) ਸਾਰੇ ਪਦਾਰਥ (ਉਸ ਨੂੰ) ਇਕ ਪ੍ਰਭੂ ਵਿਚ ਹੀ (ਲੀਨ ਦਿੱਸਦੇ ਹਨ),
All things are contained in the Heart of the One,
सगल समग्री एकसु घट माहि ॥
ਅਨਿਕਰੰਗਨਾਨਾਦ੍ਰਿਸਟਾਹਿ॥
(ਉਸ ਪ੍ਰਭੂ ਤੋਂ ਹੀ) ਅਨੇਕਾਂ ਕਿਸਮਾਂ ਦੇ ਰੰਗ ਤਮਾਸ਼ੇ (ਨਿਕਲੇ ਹੋਏ) ਦਿੱਸਦੇ ਹਨ।
although they appear in so many various colors.
अनिक रंग नाना द्रिसटाहि ॥
ਨਉਨਿਧਿਅੰਮ੍ਰਿਤੁਪ੍ਰਭਕਾਨਾਮੁ॥
ਪ੍ਰਭੂ ਦਾ ਨਾਮ ਜੋ (ਮਾਨੋ, ਜਗਤ ਦੇ) ਨੌ ਹੀ ਖ਼ਜ਼ਾਨਿਆਂ (ਦੇ ਤੁੱਲ) ਹੈ ਤੇ ਅੰਮ੍ਰਿਤ ਹੈ;
The nine treasures are in the Ambrosial Name of God.
नउ निधि अंम्रितु प्रभ का नामु ॥
ਦੇਹੀਮਹਿਇਸਕਾਬਿਸ੍ਰਾਮੁ॥
(ਉਸ ਮਨੁੱਖ ਦੇ) ਸਰੀਰ ਵਿਚ ਉਸ ਨਾਮ ਦਾ ਟਿਕਾਣਾ (ਹੋ ਜਾਂਦਾ ਹੈ।)
Within the human body is its place of rest.
देही महि इस का बिस्रामु ॥
ਸੁੰਨਸਮਾਧਿਅਨਹਤਤਹਨਾਦ॥
ਉਸ ਮਨੁੱਖ ਦੇ ਅੰਦਰ ਅਫੁਰ ਸੁਰਤ ਜੁੜੀ ਰਹਿੰਦੀ ਹੈ,
The Deepest Samaadhi, and the unstruck sound current of the Naad are there.
सुंन समाधि अनहत तह नाद ॥
ਕਹਨੁਨਜਾਈਅਚਰਜਬਿਸਮਾਦ॥
ਤੇ, ਅਜੇਹਾ ਅਚਰਜ ਇਕ-ਰਸ ਰਾਗ (-ਰੂਪ ਆਨੰਦ ਬਣਿਆ ਰਹਿੰਦਾ ਹੈ) ਜਿਸ ਦਾ ਬਿਆਨ ਨਹੀਂ ਹੋ ਸਕਦਾ।
The wonder and marvel of it cannot be described.
कहनु न जाई अचरज बिसमाद ॥
ਤਿਨਿਦੇਖਿਆਜਿਸੁਆਪਿਦਿਖਾਏ॥
(ਪਰ) ਇਹ (ਆਨੰਦ) ਉਸ ਮਨੁੱਖ ਨੇ ਵੇਖਿਆ ਹੈ ਜਿਸ ਨੂੰ ਪ੍ਰਭੂ ਆਪ ਵਿਖਾਉਂਦਾ ਹੈ,
He alone sees it, unto whom God Himself reveals it.
तिनि देखिआ जिसु आपि दिखाए ॥
ਨਾਨਕਤਿਸੁਜਨਸੋਝੀਪਾਏ॥੧॥
(ਕਿਉਂਕਿ) ਹੇ ਨਾਨਕ! ਉਸ ਮਨੁੱਖ ਨੂੰ (ਉਸ ਆਨੰਦ ਦੀ) ਸਮਝ ਬਖ਼ਸ਼ਦਾ ਹੈ ॥੧॥
O Nanak, that humble being understands. ||1||
नानक तिसु जन सोझी पाए ॥१॥
ਸੋਅੰਤਰਿਸੋਬਾਹਰਿਅਨੰਤ॥
ਉਹ ਬੇਅੰਤ ਭਗਵਾਨ ਅੰਦਰ ਬਾਹਰ (ਸਭ ਥਾਈਂ)
The Infinite Lord is inside, and outside as well.
सो अंतरि सो बाहरि अनंत ॥
ਘਟਿਘਟਿਬਿਆਪਿਰਹਿਆਭਗਵੰਤ॥
ਹਰੇਕ ਸਰੀਰ ਵਿਚ ਮੌਜੂਦ ਹੈ।
Deep within each and every heart, the Lord God is pervading.
घटि घटि बिआपि रहिआ भगवंत ॥
ਧਰਨਿਮਾਹਿਆਕਾਸਪਇਆਲ॥
ਧਰਤੀ ਅਕਾਸ਼ ਤੇ ਪਤਾਲ ਵਿਚ ਹੈ,
In the earth, in the Akaashic ethers, and in the nether regions of the underworld
धरनि माहि आकास पइआल ॥
ਸਰਬਲੋਕਪੂਰਨਪ੍ਰਤਿਪਾਲ॥
ਸਾਰੇ ਭਵਨਾਂ ਵਿਚ ਮੌਜੂਦ ਹੈ ਤੇ ਸਭ ਦੀ ਪਾਲਨਾ ਕਰਦਾ ਹੈ;
in all worlds, He is the Perfect Cherisher.
सरब लोक पूरन प्रतिपाल ॥
ਬਨਿਤਿਨਿਪਰਬਤਿਹੈਪਾਰਬ੍ਰਹਮੁ॥
ਉਹ ਪਾਰਬ੍ਰਹਮ ਜੰਗਲ ਵਿਚ ਹੈ, ਘਾਹ (ਆਦਿਕ) ਵਿਚ ਹੈ ਤੇ ਪਰਬਤ ਵਿਚ ਹੈ;
In the forests, fields and mountains, He is the Supreme Lord God.
बनि तिनि परबति है पारब्रहमु ॥
ਜੈਸੀਆਗਿਆਤੈਸਾਕਰਮੁ॥
ਜਿਹੋ ਜਿਹਾ ਉਹ ਹੁਕਮ (ਕਰਦਾ ਹੈ), ਉਹੋ ਜਿਹਾ (ਜੀਵ) ਕੰਮ ਕਰਦਾ ਹੈ;
As He orders, so do His creatures act.
जैसी आगिआ तैसा करमु ॥
ਪਉਣਪਾਣੀਬੈਸੰਤਰਮਾਹਿ॥
ਪਉਣ ਵਿਚ, ਪਾਣੀ ਵਿਚ, ਅੱਗ ਵਿਚ,
He permeates the winds and the waters.
पउण पाणी बैसंतर माहि ॥
ਚਾਰਿਕੁੰਟਦਹਦਿਸੇਸਮਾਹਿ॥
ਚਹੁੰ ਕੂਟਾਂ ਵਿਚ ਦਸੀਂ ਪਾਸੀਂ (ਸਭ ਥਾਈਂ) ਸਮਾਇਆ ਹੋਇਆ ਹੈ।
He is pervading in the four corners and in the ten directions.
चारि कुंट दह दिसे समाहि ॥
ਤਿਸਤੇਭਿੰਨਨਹੀਕੋਠਾਉ॥
ਕੋਈ (ਭੀ) ਥਾਂ ਉਸ ਪ੍ਰਭੂ ਤੋਂ ਵੱਖਰਾ ਨਹੀਂ ਹੈ;
Without Him, there is no place at all.
तिस ते भिंन नही को ठाउ ॥
ਗੁਰਪ੍ਰਸਾਦਿਨਾਨਕਸੁਖੁਪਾਉ॥੨॥
(ਪਰ) ਹੇ ਨਾਨਕ! (ਇਸ ਨਿਸਚੇ ਦਾ) ਆਨੰਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ॥੨॥
By Guru's Grace, O Nanak, peace is obtained. ||2||
गुर प्रसादि नानक सुखु पाउ ॥२॥
ਬੇਦਪੁਰਾਨਸਿੰਮ੍ਰਿਤਿਮਹਿਦੇਖੁ॥
ਵੇਦਾਂ ਵਿਚ, ਪੁਰਾਣਾਂ ਵਿਚ, ਸਿਮ੍ਰਿਤਿਆਂ ਵਿਚ (ਓਸੇ ਪ੍ਰਭੂ ਨੂੰ) ਤੱਕੋ;
See Him in the Vedas, the Puraanas and the Simritees.
बेद पुरान सिंम्रिति महि देखु ॥
ਸਸੀਅਰਸੂਰਨਖੵਤ੍ਰਮਹਿਏਕੁ॥
ਚੰਦ੍ਰਮਾ, ਸੂਰਜ, ਤਾਰਿਆਂ ਵਿਚ ਭੀ ਇਕ ਉਹੀ ਹੈ;
In the moon, the sun and the stars, He is the One.
ससीअर सूर नख्यत्र महि एकु ॥
ਬਾਣੀਪ੍ਰਭਕੀਸਭੁਕੋਬੋਲੈ॥
ਹਰੇਕ ਜੀਵ ਅਕਾਲ ਪੁਰਖ ਦੀ ਹੀ ਬੋਲੀ ਬੋਲਦਾ ਹੈ;
The Bani of God's Word is spoken by everyone.
बाणी प्रभ की सभु को बोलै ॥
ਆਪਿਅਡੋਲੁਨਕਬਹੂਡੋਲੈ॥
(ਪਰ ਸਭ ਵਿਚ ਹੁੰਦਿਆਂ ਭੀ) ਉਹ ਆਪ ਅਡੋਲ ਹੈ ਕਦੇ ਡੋਲਦਾ ਨਹੀਂ।
He Himself is unwavering - He never wavers.
आपि अडोलु न कबहू डोलै ॥
ਸਰਬਕਲਾਕਰਿਖੇਲੈਖੇਲ॥
ਸਾਰੀਆਂ ਤਾਕਤਾਂ ਰਚ ਕੇ (ਜਗਤ ਦੀਆਂ) ਖੇਡਾਂ ਖੇਡ ਰਿਹਾ ਹੈ,
With absolute power, He plays His play.
सरब कला करि खेलै खेल ॥
ਮੋਲਿਨਪਾਈਐਗੁਣਹਅਮੋਲ॥
(ਪਰ ਉਹ) ਕਿਸੇ ਮੁੱਲ ਤੋਂ ਨਹੀਂ ਮਿਲਦਾ (ਕਿਉਂਕਿ) ਅਮੋਲਕ ਗੁਣਾਂ ਵਾਲਾ ਹੈ;
His value cannot be estimated; His virtues are invaluable.
मोलि न पाईऐ गुणह अमोल ॥
ਸਰਬਜੋਤਿਮਹਿਜਾਕੀਜੋਤਿ॥
ਜਿਸ ਪ੍ਰਭੂ ਦੀ ਜੋਤਿ ਸਾਰੀਆਂ ਜੋਤਾਂ ਵਿਚ (ਜਗ ਰਹੀ ਹੈ),
In all light, is His Light.
सरब जोति महि जा की जोति ॥
ਧਾਰਿਰਹਿਓਸੁਆਮੀਓਤਿਪੋਤਿ॥
ਉਹ ਮਾਲਕ ਤਾਣੇ ਪੇਟੇ ਵਾਂਗ (ਸਭ ਨੂੰ) ਆਸਰਾ ਦੇ ਰਿਹਾ ਹੈ;
The Lord and Master supports the weave of the fabric of the universe.
धारि रहिओ सुआमी ओति पोति ॥
ਗੁਰਪਰਸਾਦਿਭਰਮਕਾਨਾਸੁ॥
(ਪਰ) ਜਿਨ੍ਹਾਂ ਮਨੁੱਖਾਂ ਦਾ ਭਰਮ ਗੁਰੂ ਦੀ ਕਿਰਪਾ ਨਾਲ ਮਿਟ ਜਾਂਦਾ ਹੈ,
By Guru's Grace, doubt is dispelled.
गुर परसादि भरम का नासु ॥
ਨਾਨਕਤਿਨਮਹਿਏਹੁਬਿਸਾਸੁ॥੩॥
ਹੇ ਨਾਨਕ! (ਅਕਾਲ ਪੁਰਖ ਦੀ ਇਸ ਸਰਬ-ਵਿਆਪਕ ਹਸਤੀ ਦਾ) ਇਹ ਯਕੀਨ ਉਹਨਾਂ ਦੇ ਅੰਦਰ ਬਣਦਾ ਹੈ ॥੩॥
O Nanak, this faith is firmly implanted within. ||3||
नानक तिन महि एहु बिसासु ॥३॥
ਸੰਤਜਨਾਕਾਪੇਖਨੁਸਭੁਬ੍ਰਹਮੁ॥
ਸੰਤ ਜਨ ਹਰ ਥਾਂ ਅਕਾਲ ਪੁਰਖ ਨੂੰ ਹੀ ਵੇਖਦੇ ਹਨ,
In the eye of the Saint, everything is God.
संत जना का पेखनु सभु ब्रहमु ॥
ਸੰਤਜਨਾਕੈਹਿਰਦੈਸਭਿਧਰਮ॥
ਉਹਨਾਂ ਦੇ ਹਿਰਦੇ ਵਿਚ ਸਾਰੇ (ਖ਼ਿਆਲ) ਧਰਮ ਦੇ ਹੀ (ਉਠਦੇ ਹਨ)।
In the heart of the Saint, everything is Dharma.
संत जना कै हिरदै सभि धरम ॥
ਸੰਤਜਨਾਸੁਨਹਿਸੁਭਬਚਨ॥
ਸੰਤ ਜਨ ਭਲੇ ਬਚਨ ਹੀ ਸੁਣਦੇ ਹਨ,
The Saint hears words of goodness.
संत जना सुनहि सुभ बचन ॥
ਸਰਬਬਿਆਪੀਰਾਮਸੰਗਿਰਚਨ॥
ਤੇ ਸਭ ਥਾਈਂ ਵਿਆਪਕ ਅਕਾਲ ਪੁਰਖ ਨਾਲ ਜੁੜੇ ਰਹਿੰਦੇ ਹਨ।
He is absorbed in the All-pervading Lord.
सरब बिआपी राम संगि रचन ॥
ਜਿਨਿਜਾਤਾਤਿਸਕੀਇਹਰਹਤ॥
ਜਿਸ ਜਿਸ ਸੰਤ ਜਨ ਨੇ (ਪ੍ਰਭੂ ਨੂੰ) ਜਾਣ ਲਿਆ ਹੈ ਉਸ ਦੀ ਰਹਿਣੀ ਹੀ ਇਹ ਹੋ ਜਾਂਦੀ ਹੈ,
This is the way of life of one who knows God.
जिनि जाता तिस की इह रहत ॥
ਸਤਿਬਚਨਸਾਧੂਸਭਿਕਹਤ॥
ਕਿ ਉਹ ਸਦਾ ਸੱਚੇ ਬਚਨ ਬੋਲਦਾ ਹੈ;
True are all the words spoken by the Holy.
सति बचन साधू सभि कहत ॥
ਜੋਜੋਹੋਇਸੋਈਸੁਖੁਮਾਨੈ॥
(ਤੇ) ਜੋ ਕੁਝ (ਪ੍ਰਭੂ ਵਲੋਂ) ਹੁੰਦਾ ਹੈ ਉਸੇ ਨੂੰ ਸੁਖ ਮੰਨਦਾ ਹੈ,
Whatever happens, he peacefully accepts.
जो जो होइ सोई सुखु मानै ॥
ਕਰਨਕਰਾਵਨਹਾਰੁਪ੍ਰਭੁਜਾਨੈ॥
ਸਭ ਕੰਮ ਕਰਨ ਵਾਲਾ ਤੇ (ਜੀਆਂ ਪਾਸੋਂ) ਕਰਾਉਣ ਵਾਲਾ ਪ੍ਰਭੂ ਨੂੰ ਹੀ ਜਾਣਦਾ ਹੈ।
He knows God as the Doer, the Cause of causes.
करन करावनहारु प्रभु जानै ॥
ਅੰਤਰਿਬਸੇਬਾਹਰਿਭੀਓਹੀ॥
(ਸਾਧੂ ਜਨਾਂ ਲਈ) ਅੰਦਰ ਬਾਹਰ (ਸਭ ਥਾਂ) ਉਹੀ ਪ੍ਰਭੂ ਵੱਸਦਾ ਹੈ।
He dwells inside, and outside as well.
अंतरि बसे बाहरि भी ओही ॥
ਨਾਨਕਦਰਸਨੁਦੇਖਿਸਭਮੋਹੀ॥੪॥
ਹੇ ਨਾਨਕ! (ਪ੍ਰਭੂ ਦਾ ਸਰਬ-ਵਿਆਪੀ) ਦਰਸਨ ਕਰ ਕੇ ਸਾਰੀ ਸ੍ਰਿਸ਼ਟੀ ਮਸਤ ਹੋ ਜਾਂਦੀ ਹੈ ॥੪॥
O Nanak, beholding the Blessed Vision of His Darshan, all are fascinated. ||4||
नानक दरसनु देखि सभ मोही ॥४॥
ਆਪਿਸਤਿਕੀਆਸਭੁਸਤਿ॥
ਪ੍ਰਭੂ ਆਪ ਹਸਤੀ ਵਾਲਾ ਹੈ, ਜੋ ਕੁਝ ਉਸ ਨੇ ਪੈਦਾ ਕੀਤਾ ਹੈ ਉਹ ਸਭ ਹੋਂਦ ਵਾਲਾ ਹੈ (ਭਾਵ, ਭਰਮ ਭੁਲੇਖਾ ਨਹੀਂ।)
He Himself is True, and all that He has made is True.
आपि सति कीआ सभु सति ॥
ਤਿਸੁਪ੍ਰਭਤੇਸਗਲੀਉਤਪਤਿ॥
ਸਾਰੀ ਸ੍ਰਿਸ਼ਟੀ ਉਸ ਪ੍ਰਭੂ ਤੋਂ ਹੋਈ ਹੈ।
The entire creation came from God.
तिसु प्रभ ते सगली उतपति ॥
ਤਿਸੁਭਾਵੈਤਾਕਰੇਬਿਸਥਾਰੁ॥
ਜੇ ਉਸ ਦੀ ਰਜ਼ਾ ਹੋਵੇ ਤਾਂ ਜਗਤ ਦਾ ਪਸਾਰਾ ਕਰ ਦੇਂਦਾ ਹੈ,
As it pleases Him, He creates the expanse.
तिसु भावै ता करे बिसथारु ॥
ਤਿਸੁਭਾਵੈਤਾਏਕੰਕਾਰੁ॥
ਜੇ ਭਾਵੇ ਸੁ, ਤਾਂ ਫਿਰ ਇਕ ਆਪ ਹੀ ਆਪ ਹੋ ਜਾਂਦਾ ਹੈ।
As it pleases Him, He becomes the One and Only again.
तिसु भावै ता एकंकारु ॥
ਅਨਿਕਕਲਾਲਖੀਨਹਜਾਇ॥
ਉਸ ਦੀਆਂ ਅਨੇਕਾਂ ਤਾਕਤਾਂ ਹਨ, ਕਿਸੇ ਦਾ ਬਿਆਨ ਨਹੀਂ ਹੋ ਸਕਦਾ;
His powers are so numerous, they cannot be known.
अनिक कला लखी नह जाइ ॥
ਜਿਸੁਭਾਵੈਤਿਸੁਲਏਮਿਲਾਇ॥
ਜਿਸ ਉਤੇ ਤੁੱਠਦਾ ਹੈ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
As it pleases Him, He merges us into Himself again.
जिसु भावै तिसु लए मिलाइ ॥
ਕਵਨਨਿਕਟਿਕਵਨਕਹੀਐਦੂਰਿ॥
ਉਹ ਪ੍ਰਭੂ ਕਿਨ੍ਹਾਂ ਤੋਂ ਨੇੜੇ, ਤੇ ਕਿਨ੍ਹਾਂ ਤੋਂ ਦੂਰ ਕਿਹਾ ਜਾ ਸਕਦਾ ਹੈ?
Who is near, and who is far away?
कवन निकटि कवन कहीऐ दूरि ॥
ਆਪੇਆਪਿਆਪਭਰਪੂਰਿ॥
ਉਹ ਪ੍ਰਭੂ ਆਪ ਹੀ ਸਭ ਥਾਈਂ ਮੌਜੂਦ ਹੈ।
He Himself is Himself pervading everywhere.
आपे आपि आप भरपूरि ॥
ਅੰਤਰਗਤਿਜਿਸੁਆਪਿਜਨਾਏ॥
ਜਿਸ ਮਨੁੱਖ ਨੂੰ ਪ੍ਰਭੂ ਆਪ ਅੰਦਰਲੀ ਉੱਚੀ ਅਵਸਥਾ ਸੁਝਾਉਂਦਾ ਹੈ,
One whom God causes to know that He is within the heart
अंतरगति जिसु आपि जनाए ॥
ਨਾਨਕਤਿਸੁਜਨਆਪਿਬੁਝਾਏ॥੫॥
ਹੇ ਨਾਨਕ! ਉਸ ਮਨੁੱਖ ਨੂੰ (ਆਪਣੀ ਇਸ ਸਰਬ-ਵਿਆਪਕ ਦੀ) ਸਮਝ ਬਖ਼ਸ਼ਦਾ ਹੈ ॥੫॥
- O Nanak, He causes that person to understand Him. ||5||
नानक तिसु जन आपि बुझाए ॥५॥
ਸਰਬਭੂਤਆਪਿਵਰਤਾਰਾ॥
ਸਾਰੇ ਜੀਵਾਂ ਵਿਚ ਪ੍ਰਭੂ ਆਪ ਹੀ ਵਰਤ ਰਿਹਾ ਹੈ,
In all forms, He Himself is pervading.
सरब भूत आपि वरतारा ॥
ਸਰਬਨੈਨਆਪਿਪੇਖਨਹਾਰਾ॥
(ਉਹਨਾਂ ਜੀਵਾਂ ਦੀਆਂ) ਸਾਰੀਆਂ ਅੱਖਾਂ ਵਿਚੋਂ ਦੀ ਪ੍ਰਭੂ ਆਪ ਹੀ ਵੇਖ ਰਿਹਾ ਹੈ।
Through all eyes, He Himself is watching.
सरब नैन आपि पेखनहारा ॥
ਸਗਲਸਮਗ੍ਰੀਜਾਕਾਤਨਾ॥
(ਜਗਤ ਦੇ) ਸਾਰੇ ਪਦਾਰਥ ਜਿਸ ਪ੍ਰਭੂ ਦਾ ਸਰੀਰ ਹਨ,
All the creation is His Body.
सगल समग्री जा का तना ॥
ਆਪਨਜਸੁਆਪਹੀਸੁਨਾ॥
(ਸਭ ਵਿਚ ਵਿਆਪਕ ਹੋ ਕੇ) ਉਹ ਆਪਣੀ ਸੋਭਾ ਆਪ ਹੀ ਸੁਣ ਰਿਹਾ ਹੈ।
He Himself listens to His Own Praise.
आपन जसु आप ही सुना ॥
ਆਵਨਜਾਨੁਇਕੁਖੇਲੁਬਨਾਇਆ॥
(ਜੀਵਾਂ ਦਾ) ਜੰਮਣਾ ਮਰਨਾ ਪ੍ਰਭੂ ਨੇ ਇਕ ਖੇਡ ਬਣਾਈ ਹੈ,
The One has created the drama of coming and going.
आवन जानु इकु खेलु बनाइआ ॥
ਆਗਿਆਕਾਰੀਕੀਨੀਮਾਇਆ॥
ਤੇ ਆਪਣੇ ਹੁਕਮ ਵਿਚ ਤੁਰਨ ਵਾਲੀ ਮਾਇਆ ਬਣਾ ਦਿੱਤੀ ਹੈ।
He made Maya subservient to His Will.
आगिआकारी कीनी माइआ ॥
ਸਭਕੈਮਧਿਅਲਿਪਤੋਰਹੈ॥
ਉਹ ਸਭਨਾਂ ਵਿਚ ਵਿਆਪਕ ਹੈ ਪਰ ਫਿਰ ਵੀ ਸਭਨਾਂ ਤੋਂ ਨਿਰਲੇਪ ਰਹਿੰਦਾ ਹੈ।
In the midst of all, He remains unattached.
सभ कै मधि अलिपतो रहै ॥
ਜੋਕਿਛੁਕਹਣਾਸੁਆਪੇਕਹੈ॥
ਉਸ ਨੇ ਜੋ ਕਹਿਣਾ ਹੁੰਦਾ ਹੈ, ਆਪ ਹੀ ਕਹਿ ਦਿੰਦਾ ਹੈ।
Whatever is said, He Himself says.
जो किछु कहणा सु आपे कहै ॥
ਆਗਿਆਆਵੈਆਗਿਆਜਾਇ॥
(ਜੀਵ) ਅਕਾਲ ਪੁਰਖ ਦੇ ਹੁਕਮ ਵਿਚ ਜੰਮਦਾ ਹੈ ਤੇ ਹੁਕਮ ਵਿਚ ਮਰਦਾ ਹੈ,
By His Will we come, and by His Will we go.
आगिआ आवै आगिआ जाइ ॥
ਨਾਨਕਜਾਭਾਵੈਤਾਲਏਸਮਾਇ॥੬॥
ਹੇ ਨਾਨਕ! ਜਦੋਂ ਉਸ ਦੀ ਰਜ਼ਾ ਹੁੰਦੀ ਹੈ ਤਾਂ ਉਹਨਾਂ ਨੂੰ ਆਪਣੇ ਵਿਚ ਲੀਨ ਕਰ ਲੈਂਦਾ ਹੈ ॥੬॥
O Nanak, when it pleases Him, then He absorbs us into Himself. ||6||
नानक जा भावै ता लए समाइ ॥६॥
ਇਸਤੇਹੋਇਸੁਨਾਹੀਬੁਰਾ॥
ਜੋ ਕੁਝ ਪ੍ਰਭੂ ਵਲੋਂ ਹੁੰਦਾ ਹੈ (ਜੀਆਂ ਲਈ) ਮਾੜਾ ਨਹੀਂ ਹੁੰਦਾ;
If it comes from Him, it cannot be bad.
इस ते होइ सु नाही बुरा ॥
ਓਰੈਕਹਹੁਕਿਨੈਕਛੁਕਰਾ॥
ਤੇ ਪ੍ਰਭੂ ਤੋਂ ਬਿਨਾ ਦੱਸੋ ਕਿਸੇ ਨੇ ਕੁਝ ਕਰ ਦਿਖਾਇਆ ਹੈ?
Other than Him, who can do anything?
ओरै कहहु किनै कछु करा ॥
ਆਪਿਭਲਾਕਰਤੂਤਿਅਤਿਨੀਕੀ॥
ਪ੍ਰਭੂ ਆਪ ਚੰਗਾ ਹੈ, ਉਸ ਦਾ ਕੰਮ ਭੀ ਚੰਗਾ ਹੈ,
He Himself is good; His actions are the very best.
आपि भला करतूति अति नीकी ॥
ਆਪੇਜਾਨੈਅਪਨੇਜੀਕੀ॥
ਆਪਣੇ ਦਿਲ ਦੀ ਗੱਲ ਉਹ ਆਪ ਹੀ ਜਾਣਦਾ ਹੈ।
He Himself knows His Own Being.
आपे जानै अपने जी की ॥
ਆਪਿਸਾਚੁਧਾਰੀਸਭਸਾਚੁ॥
ਆਪ ਹਸਤੀ ਵਾਲਾ ਹੈ, ਸਾਰੀ ਰਚਨਾ ਜੋ ਉਸ ਦੇ ਆਸਰੇ ਹੈ,
He Himself is True, and all that He has established is True.
आपि साचु धारी सभ साचु ॥
ਓਤਿਪੋਤਿਆਪਨਸੰਗਿਰਾਚੁ॥
ਉਹ ਭੀ ਹੋਂਦ ਵਾਲੀ ਹੈ (ਭਰਮ ਨਹੀਂ), ਤਾਣੇ ਪੇਟੇ ਵਾਂਗ ਉਸ ਨੇ ਆਪਣੇ ਨਾਲ ਮਿਲਾਈ ਹੋਈ ਹੈ।
Through and through, He is blended with His creation.
ओति पोति आपन संगि राचु ॥
ਤਾਕੀਗਤਿਮਿਤਿਕਹੀਨਜਾਇ॥
ਉਹ ਪ੍ਰਭੂ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ-ਇਹ ਗੱਲ ਬਿਆਨ ਨਹੀਂ ਹੋ ਸਕਦੀ,
His state and extent cannot be described.
ता की गति मिति कही न जाइ ॥
ਦੂਸਰਹੋਇਤਸੋਝੀਪਾਇ॥
ਕੋਈ ਦੂਜਾ (ਵੱਖਰਾ) ਹੋਵੇ ਤਾਂ ਸਮਝ ਸਕੇ।
If there were another like Him, then only he could understand Him.
दूसर होइ त सोझी पाइ ॥
ਤਿਸਕਾਕੀਆਸਭੁਪਰਵਾਨੁ॥
ਪ੍ਰਭੂ ਦਾ ਕੀਤਾ ਹੋਇਆ ਸਭ ਕੁਝ (ਜੀਵਾਂ ਨੂੰ) ਸਿਰ ਮੱਥੇ ਮੰਨਣਾ ਪੈਂਦਾ ਹੈ,
His actions are all approved and accepted.
तिस का कीआ सभु परवानु ॥
ਗੁਰਪ੍ਰਸਾਦਿਨਾਨਕਇਹੁਜਾਨੁ॥੭॥
(ਪਰ) ਹੇ ਨਾਨਕ! ਇਹ ਪਛਾਣ ਗੁਰੂ ਦੀ ਕਿਰਪਾ ਨਾਲ ਆਉਂਦੀ ਹੈ ॥੭॥
By Guru's Grace, O Nanak, this is known. ||7||
गुर प्रसादि नानक इहु जानु ॥७॥
ਜੋਜਾਨੈਤਿਸੁਸਦਾਸੁਖੁਹੋਇ॥
ਜੋ ਮਨੁੱਖ ਪ੍ਰਭੂ ਨਾਲ ਸਾਂਝ ਪਾ ਲੈਂਦਾ ਹੈ ਉਸ ਨੂੰ ਸਦਾ ਸੁਖ ਹੁੰਦਾ ਹੈ,
One who knows Him, obtains everlasting peace.
जो जानै तिसु सदा सुखु होइ ॥
ਆਪਿਮਿਲਾਇਲਏਪ੍ਰਭੁਸੋਇ॥
ਪ੍ਰਭੂ ਉਸ ਨੂੰ ਆਪਣੇ ਨਾਲ ਆਪ ਮਿਲਾ ਲੈਂਦਾ ਹੈ।
God blends that one into Himself.
आपि मिलाइ लए प्रभु सोइ ॥
ਓਹੁਧਨਵੰਤੁਕੁਲਵੰਤੁਪਤਿਵੰਤੁ॥
ਉਹ ਮਨੁੱਖ ਜੀਊਂਦਾ ਹੀ ਮੁਕਤ ਹੋ ਜਾਂਦਾ ਹੈ, ਉਹ ਧਨ ਵਾਲਾ, ਕੁਲ ਵਾਲਾ ਤੇ ਇੱਜ਼ਤ ਵਾਲਾ ਬਣ ਜਾਂਦਾ ਹੈ,
He is wealth and prosperous, and of noble birth.
ओहु धनवंतु कुलवंतु पतिवंतु ॥
ਜੀਵਨਮੁਕਤਿਜਿਸੁਰਿਦੈਭਗਵੰਤੁ॥
ਜਿਸ ਮਨੁੱਖ ਦੇ ਹਿਰਦੇ ਵਿਚ ਭਗਵਾਨ ਵੱਸਦਾ ਹੈ।
He is Jivan Mukta - liberated while yet alive; the Lord God abides in his heart.
जीवन मुकति जिसु रिदै भगवंतु ॥
ਧੰਨੁਧੰਨੁਧੰਨੁਜਨੁਆਇਆ॥
ਉਸ ਮਨੁੱਖ ਦਾ (ਜਗਤ ਵਿਚ) ਆਉਣਾ ਮੁਬਾਰਿਕ ਹੈ,
Blessed, blessed, blessed is the coming of that humble being;
धंनु धंनु धंनु जनु आइआ ॥
ਜਿਸੁਪ੍ਰਸਾਦਿਸਭੁਜਗਤੁਤਰਾਇਆ॥
ਜਿਸ ਦੀ ਮੇਹਰ ਨਾਲ ਸਾਰਾ ਜਗਤ ਹੀ ਤਰਦਾ ਹੈ।
by his grace, the whole world is saved.
जिसु प्रसादि सभु जगतु तराइआ ॥
ਜਨਆਵਨਕਾਇਹੈਸੁਆਉ॥
ਅਜਿਹੇ ਮਨੁੱਖ ਦੇ ਆਉਣ ਦਾ ਇਹੀ ਮਨੋਰਥ ਹੈ,
This is his purpose in life;
जन आवन का इहै सुआउ ॥
ਜਨਕੈਸੰਗਿਚਿਤਿਆਵੈਨਾਉ॥
ਕਿ ਉਸ ਦੀ ਸੰਗਤਿ ਵਿਚ (ਰਹਿ ਕੇ ਹੋਰ ਮਨੁੱਖਾਂ ਨੂੰ ਪ੍ਰਭੂ ਦਾ) ਨਾਮ ਚੇਤੇ ਆਉਂਦਾ ਹੈ।
in the Company of this humble servant, the Lord's Name comes to mind.
जन कै संगि चिति आवै नाउ ॥
ਆਪਿਮੁਕਤੁਮੁਕਤੁਕਰੈਸੰਸਾਰੁ॥
ਉਹ ਮਨੁੱਖ ਆਪ (ਮਾਇਆ ਤੋਂ) ਆਜ਼ਾਦ ਹੈ, ਜਗਤ ਨੂੰ ਭੀ ਮੁਕਤ ਕਰਦਾ ਹੈ;
He Himself is liberated, and He liberates the universe.
आपि मुकतु मुकतु करै संसारु ॥
ਨਾਨਕਤਿਸੁਜਨਕਉਸਦਾਨਮਸਕਾਰੁ॥੮॥੨੩॥
ਹੇ ਨਾਨਕ! ਐਸੇ (ਉੱਤਮ) ਮਨੁੱਖ ਨੂੰ ਸਾਡੀ ਸਦਾ ਪ੍ਰਣਾਮ ਹੈ ॥੮॥੨੩॥
O Nanak, to that humble servant, I bow in reverence forever. ||8||23||
नानक तिसु जन कउ सदा नमसकारु ॥८॥२३॥
ਪੂਰਾਪ੍ਰਭੁਆਰਾਧਿਆਪੂਰਾਜਾਕਾਨਾਉ॥
(ਜਿਸ ਮਨੁੱਖ ਨੇ) ਅਟੱਲ ਨਾਮ ਵਾਲੇ ਪੂਰਨ ਪ੍ਰਭੂ ਨੂੰ ਸਿਮਰਿਆ ਹੈ,
I worship and adore the Perfect Lord God. Perfect is His Name.
पूरा प्रभु आराधिआ पूरा जा का नाउ ॥
ਨਾਨਕਪੂਰਾਪਾਇਆਪੂਰੇਕੇਗੁਨਗਾਉ॥੧॥
ਉਸ ਨੂੰ ਉਹ ਪੂਰਨ ਪ੍ਰਭੂ ਮਿਲ ਪਿਆ ਹੈ; (ਤਾਂ ਤੇ) ਹੇ ਨਾਨਕ! ਤੂੰ ਭੀ ਪੂਰਨ ਪ੍ਰਭੂ ਦੇ ਗੁਣ ਗਾ ॥੧॥
O Nanak, I have obtained the Perfect One; I sing the Glorious Praises of the Perfect Lord. ||1||
नानक पूरा पाइआ पूरे के गुन गाउ ॥१॥
ਅਸਟਪਦੀ॥
Ashtapadee:
असटपदी ॥
ਪੂਰੇਗੁਰਕਾਸੁਨਿਉਪਦੇਸੁ॥
(ਹੇ ਮਨ!) ਪੂਰੇ ਸਤਿਗੁਰੂ ਦੀ ਸਿੱਖਿਆ ਸੁਣ,
Listen to the Teachings of the Perfect Guru;
पूरे गुर का सुनि उपदेसु ॥
ਪਾਰਬ੍ਰਹਮੁਨਿਕਟਿਕਰਿਪੇਖੁ॥
ਤੇ, ਅਕਾਲ ਪੁਰਖ ਨੂੰ (ਹਰ ਥਾਂ) ਨੇੜੇ ਜਾਣ ਕੇ ਵੇਖ।
see the Supreme Lord God near you.
पारब्रहमु निकटि करि पेखु ॥
ਸਾਸਿਸਾਸਿਸਿਮਰਹੁਗੋਬਿੰਦ॥
(ਹੇ ਭਾਈ!) ਦੰਮ-ਬ-ਦੰਮ ਪ੍ਰਭੂ ਨੂੰ ਯਾਦ ਕਰ,
With each and every breath, meditate in remembrance on the Lord of the Universe,
सासि सासि सिमरहु गोबिंद ॥
ਮਨਅੰਤਰਕੀਉਤਰੈਚਿੰਦ॥
(ਤਾਂ ਜੁ) ਤੇਰੇ ਮਨ ਦੇ ਅੰਦਰ ਦੀ ਚਿੰਤਾ ਮਿਟ ਜਾਏ।
and the anxiety within your mind shall depart.
मन अंतर की उतरै चिंद ॥
ਆਸਅਨਿਤਤਿਆਗਹੁਤਰੰਗ॥
(ਹੇ ਮਨ!) ਨਿੱਤ ਨਾਹ ਰਹਿਣ ਵਾਲੀਆਂ (ਚੀਜ਼ਾਂ ਦੀਆਂ) ਆਸਾਂ ਦੀਆਂ ਲਹਰਾਂ ਛੱਡ ਦੇਹ,
Abandon the waves of fleeting desire,
आस अनित तिआगहु तरंग ॥
ਸੰਤਜਨਾਕੀਧੂਰਿਮਨਮੰਗਿ॥
ਅਤੇ ਹੇ ਮਨ! ਸੰਤ ਜਨਾਂ ਦੇ ਪੈਰਾਂ ਦੀ ਖ਼ਾਕ ਮੰਗ।
and pray for the dust of the feet of the Saints.
संत जना की धूरि मन मंगि ॥
ਆਪੁਛੋਡਿਬੇਨਤੀਕਰਹੁ॥
(ਹੇ ਭਾਈ!) ਆਪਾ-ਭਾਵ ਛੱਡ ਕੇ (ਪ੍ਰਭੂ ਦੇ ਅੱਗੇ) ਅਰਦਾਸ ਕਰ,
Renounce your selfishness and conceit and offer your prayers.
आपु छोडि बेनती करहु ॥
ਸਾਧਸੰਗਿਅਗਨਿਸਾਗਰੁਤਰਹੁ॥
(ਤੇ ਇਸ ਤਰ੍ਹਾਂ) ਸਾਧ ਸੰਗਤਿ ਵਿਚ (ਰਹਿ ਕੇ) (ਵਿਕਾਰਾਂ ਦੀ) ਅੱਗ ਦੇ ਸਮੁੰਦਰ ਤੋਂ ਪਾਰ ਲੰਘ।
In the Saadh Sangat, the Company of the Holy, cross over the ocean of fire.
साधसंगि अगनि सागरु तरहु ॥
ਹਰਿਧਨਕੇਭਰਿਲੇਹੁਭੰਡਾਰ॥
ਪ੍ਰਭੂ-ਨਾਮ-ਰੂਪੀ ਧਨ ਦੇ ਖ਼ਜ਼ਾਨੇ ਭਰ ਲੈ,
Fill your stores with the wealth of the Lord.
हरि धन के भरि लेहु भंडार ॥
ਨਾਨਕਗੁਰਪੂਰੇਨਮਸਕਾਰ॥੧॥
ਹੇ ਨਾਨਕ! ਅਤੇ ਪੂਰੇ ਸਤਿਗੁਰੂ ਨੂੰ ਨਮਸਕਾਰ ਕਰ ॥੧॥
Nanak bows in humility and reverence to the Perfect Guru. ||1||
नानक गुर पूरे नमसकार ॥१॥
ਖੇਮਕੁਸਲਸਹਜਆਨੰਦ॥
(ਹੇ ਭਾਈ!) ਤੈਨੂੰ ਅਟੱਲ ਸੁਖ, ਸੌਖਾ ਜੀਵਨ ਤੇ ਆਤਮਕ ਅਡੋਲਤਾ ਦਾ ਆਨੰਦ ਪ੍ਰਾਪਤ ਹੋਣਗੇ;
Happiness, intuitive peace, poise and bliss
खेम कुसल सहज आनंद ॥
ਸਾਧਸੰਗਿਭਜੁਪਰਮਾਨੰਦ॥
ਤੂੰ ਸਾਧ ਸੰਗਤਿ ਵਿਚ ਪਰਮ-ਸੁਖ ਪ੍ਰਭੂ ਨੂੰ ਸਿਮਰ।
in the Company of the Holy, meditate on the Lord of supreme bliss.
साधसंगि भजु परमानंद ॥
ਨਰਕਨਿਵਾਰਿਉਧਾਰਹੁਜੀਉ॥
ਨਰਕਾਂ ਨੂੰ ਦੂਰ ਕਰ ਕੇ ਜਿੰਦ ਬਚਾ ਲੈ-
You shall be spared from hell - save your soul!
नरक निवारि उधारहु जीउ ॥
ਗੁਨਗੋਬਿੰਦਅੰਮ੍ਰਿਤਰਸੁਪੀਉ॥
ਗੋਬਿੰਦ ਦੇ ਗੁਣ ਗਾ (ਨਾਮ-) ਅੰਮ੍ਰਿਤ ਦਾ ਰਸ ਪੀ।
Drink in the ambrosial essence of the Glorious Praises of the Lord of the Universe.
गुन गोबिंद अंम्रित रसु पीउ ॥
ਚਿਤਿਚਿਤਵਹੁਨਾਰਾਇਣਏਕ॥
ਉਸ ਇੱਕ ਪੁਭੂ ਦਾ ਧਿਆਨ ਚਿੱਤ ਵਿਚ ਧਰਹੁ,
Focus your consciousness on the One, the All-pervading Lord
चिति चितवहु नाराइण एक ॥
ਏਕਰੂਪਜਾਕੇਰੰਗਅਨੇਕ॥
ਜਿਸ ਇੱਕ ਅਕਾਲ ਪੁਰਖ ਦੇ ਅਨੇਕਾਂ ਰੰਗ ਹਨ।
He has One Form, but He has many manifestations.
एक रूप जा के रंग अनेक ॥
ਗੋਪਾਲਦਾਮੋਦਰਦੀਨਦਇਆਲ॥
ਦੀਨਾਂ ਉਤੇ ਦਇਆ ਕਰਨ ਵਾਲਾ ਗੋਪਾਲ ਦਮੋਦਰ-
Sustainer of the Universe, Lord of the world, Kind to the poor,
गोपाल दामोदर दीन दइआल ॥
ਦੁਖਭੰਜਨਪੂਰਨਕਿਰਪਾਲ॥
ਦੁੱਖਾਂ ਦਾ ਨਾਸ ਕਰਨ ਵਾਲਾ ਸਭ ਵਿਚ ਵਿਆਪਕ ਤੇ ਮੇਹਰ ਦਾ ਜੋ ਘਰ ਹੈ;
Destroyer of sorrow, perfectly Merciful.
दुख भंजन पूरन किरपाल ॥
ਸਿਮਰਿਸਿਮਰਿਨਾਮੁਬਾਰੰਬਾਰ॥
ਉਸ ਦਾ ਨਾਮ ਮੁੜ ਮੁੜ ਯਾਦ ਕਰ।
Meditate, meditate in remembrance on the Naam, again and again.
सिमरि सिमरि नामु बारं बार ॥
ਨਾਨਕਜੀਅਕਾਇਹੈਅਧਾਰ॥੨॥
ਹੇ ਨਾਨਕ! ਜਿੰਦ ਦਾ ਆਸਰਾ ਇਹ ਨਾਮ ਹੀ ਹੈ ॥੨॥
O Nanak, it is the Support of the soul. ||2||
नानक जीअ का इहै अधार ॥२॥
ਉਤਮਸਲੋਕਸਾਧਕੇਬਚਨ॥
ਸਾਧ (ਗੁਰੂ) ਦੇ ਬਚਨ ਸਭ ਤੋਂ ਚੰਗੀ ਸਿਫ਼ਤ-ਸਾਲਾਹ ਦੀ ਬਾਣੀ ਹਨ,
The most sublime hymns are the Words of the Holy.
उतम सलोक साध के बचन ॥
ਅਮੁਲੀਕਲਾਲਏਹਿਰਤਨ॥
ਇਹ ਅਮੋਲਕ ਲਾਲ ਹਨ, ਅਮੋਲਕ ਰਤਨ ਹਨ।
These are priceless rubies and gems.
अमुलीक लाल एहि रतन ॥
ਸੁਨਤਕਮਾਵਤਹੋਤਉਧਾਰ॥
(ਇਹਨਾਂ ਬਚਨਾਂ ਨੂੰ) ਸੁਣਿਆਂ ਤੇ ਕਮਾਇਆਂ ਬੇੜਾ ਪਾਰ ਹੁੰਦਾ ਹੈ,
One who listens and acts on them is saved.
सुनत कमावत होत उधार ॥
ਆਪਿਤਰੈਲੋਕਹਨਿਸਤਾਰ॥
(ਜੋ ਕਮਾਉਂਦਾ ਹੈ) ਉਹ ਆਪ ਤਰਦਾ ਹੈ ਤੇ ਲੋਕਾਂ ਦਾ ਭੀ ਨਿਸਤਾਰਾ ਕਰਦਾ ਹੈ।
He himself swims across, and saves others as well.
आपि तरै लोकह निसतार ॥
ਸਫਲਜੀਵਨੁਸਫਲੁਤਾਕਾਸੰਗੁ॥
ਉਸ ਮਨੁੱਖ ਦੀ ਜ਼ਿੰਦਗੀ ਪੂਰੀਆਂ ਮੁਰਾਦਾਂ ਵਾਲੀ ਹੁੰਦੀ ਹੈ, ਉਸ ਦੀ ਸੰਗਤਿ ਹੋਰਨਾਂ ਦੀਆਂ ਮੁਰਾਦਾਂ ਪੂਰੀਆਂ ਕਰਦੀ ਹੈ;
His life is prosperous, and his company is fruitful;
सफल जीवनु सफलु ता का संगु ॥
ਜਾਕੈਮਨਿਲਾਗਾਹਰਿਰੰਗੁ॥
ਜਿਸ ਦੇ ਮਨ ਵਿਚ ਪ੍ਰਭੂ ਦਾ ਪਿਆਰ ਬਣ ਜਾਂਦਾ ਹੈ।
his mind is imbued with the love of the Lord.
जा कै मनि लागा हरि रंगु ॥
ਜੈਜੈਸਬਦੁਅਨਾਹਦੁਵਾਜੈ॥
(ਉਸ ਦੇ ਅੰਦਰ) ਚੜ੍ਹਦੀਆਂ ਕਲਾਂ ਦੀ ਰੌ ਸਦਾ ਚਲਦੀ ਹੈ,
Hail, hail to him, for whom the sound current of the Shabad vibrates.
जै जै सबदु अनाहदु वाजै ॥
ਸੁਨਿਸੁਨਿਅਨਦਕਰੇਪ੍ਰਭੁਗਾਜੈ॥
ਜਿਸ ਨੂੰ ਸੁਣ ਕੇ (ਭਾਵ ਮਹਿਸੂਸ ਕਰ ਕੇ) ਉਹ ਖ਼ੁਸ਼ ਹੁੰਦਾ ਹੈ (ਕਿਉਂਕਿ) ਪ੍ਰਭੂ (ਉਸ ਦੇ ਅੰਦਰ) ਆਪਣਾ ਨੂਰ ਰੋਸ਼ਨ ਕਰਦਾ ਹੈ।
Hearing it again and again, he is in bliss, proclaiming God's Praises.
सुनि सुनि अनद करे प्रभु गाजै ॥
ਪ੍ਰਗਟੇਗੁਪਾਲਮਹਾਂਤਕੈਮਾਥੇ॥
ਗੋਪਾਲ ਪ੍ਰਭੂ ਜੀ ਉਚੀ ਕਰਨੀ ਵਾਲੇ ਬੰਦੇ ਦੇ ਮੱਥੇ ਉਤੇ ਪਰਗਟ ਹੁੰਦੇ ਹਨ,
The Lord radiates from the foreheads of the Holy.
प्रगटे गुपाल महांत कै माथे ॥
ਨਾਨਕਉਧਰੇਤਿਨਕੈਸਾਥੇ॥੩॥
ਹੇ ਨਾਨਕ! ਅਜੇਹੇ ਬੰਦੇ ਦੇ ਨਾਲ ਹੋਰ ਕਈ ਮਨੁੱਖਾਂ ਦਾ ਬੇੜਾ ਪਾਰ ਹੁੰਦਾ ਹੈ ॥੩॥
Nanak is saved in their company. ||3||
नानक उधरे तिन कै साथे ॥३॥
ਸਰਨਿਜੋਗੁਸੁਨਿਸਰਨੀਆਏ॥
ਹੇ ਪ੍ਰਭੂ! ਇਹ ਸੁਣ ਕੇ ਕਿ ਤੂੰ ਦਰ-ਢੱਠਿਆਂ ਦੀ ਬਾਂਹ ਫੜਨ-ਜੋਗਾ ਹੈਂ, ਅਸੀਂ ਤੇਰੇ ਦਰ ਤੇ ਆਏ ਸਾਂ,
Hearing that He can give Sanctuary, I have come seeking His Sanctuary.
सरनि जोगु सुनि सरनी आए ॥
ਕਰਿਕਿਰਪਾਪ੍ਰਭਆਪਮਿਲਾਏ॥
ਤੂੰ ਮੇਹਰ ਕਰ ਕੇ (ਸਾਨੂੰ) ਆਪਣੇ ਨਾਲ ਮੇਲ ਲਿਆ ਹੈ।
Bestowing His Mercy, God has blended me with Himself.
करि किरपा प्रभ आप मिलाए ॥
ਮਿਟਿਗਏਬੈਰਭਏਸਭਰੇਨ॥
(ਹੁਣ ਸਾਡੇ) ਵੈਰ ਮਿਟ ਗਏ ਹਨ, ਅਸੀਂ ਸਭ ਦੇ ਪੈਰਾਂ ਦੀ ਖ਼ਾਕ ਹੋ ਗਏ ਹਾਂ,
Hatred is gone, and I have become the dust of all.
मिटि गए बैर भए सभ रेन ॥
ਅੰਮ੍ਰਿਤਨਾਮੁਸਾਧਸੰਗਿਲੈਨ॥
(ਹੁਣ) ਸਾਧ ਸੰਗਤਿ ਵਿਚ ਅਮਰ ਕਰਨ ਵਾਲਾ ਨਾਮ ਜਪ ਰਹੇ ਹਾਂ।
I have received the Ambrosial Naam in the Company of the Holy.
अंम्रित नामु साधसंगि लैन ॥
ਸੁਪ੍ਰਸੰਨਭਏਗੁਰਦੇਵ॥
ਗੁਰਦੇਵ ਜੀ (ਸਾਡੇ ਉਤੇ) ਤ੍ਰੁੱਠ ਪਏ ਹਨ,
The Divine Guru is perfectly pleased;
सुप्रसंन भए गुरदेव ॥
ਪੂਰਨਹੋਈਸੇਵਕਕੀਸੇਵ॥
ਇਸ ਵਾਸਤੇ (ਸਾਡੀ) ਸੇਵਕਾਂ ਦੀ ਸੇਵਾ ਸਿਰੇ ਚੜ੍ਹ ਗਈ ਹੈ।
the service of His servant has been rewarded.
पूरन होई सेवक की सेव ॥
ਆਲਜੰਜਾਲਬਿਕਾਰਤੇਰਹਤੇ॥
(ਅਸੀਂ ਹੁਣ) ਘਰ ਦੇ ਧੰਧਿਆਂ ਤੇ ਵਿਕਾਰਾਂ ਤੋਂ ਬਚ ਗਏ ਹਾਂ,
I have been released from worldly entanglements and corruption,
आल जंजाल बिकार ते रहते ॥
ਰਾਮਨਾਮਸੁਨਿਰਸਨਾਕਹਤੇ॥
ਪ੍ਰਭੂ ਦਾ ਨਾਮ ਸੁਣ ਕੇ ਜੀਭ ਨਾਲ (ਭੀ) ਉਚਾਰਦੇ ਹਾਂ।
hearing the Lord's Name and chanting it with my tongue.
राम नाम सुनि रसना कहते ॥
ਕਰਿਪ੍ਰਸਾਦੁਦਇਆਪ੍ਰਭਿਧਾਰੀ॥
ਪ੍ਰਭੂ ਨੇ ਮੇਹਰ ਕਰ ਕੇ (ਸਾਡੇ ਉਤੇ) ਦਇਆ ਕੀਤੀ ਹੈ,
By His Grace, God has bestowed His Mercy.
करि प्रसादु दइआ प्रभि धारी ॥
ਨਾਨਕਨਿਬਹੀਖੇਪਹਮਾਰੀ॥੪॥
ਹੇ ਨਾਨਕ! ਤੇ ਸਾਡਾ ਕੀਤਾ ਹੋਇਆ ਵਣਜ ਦਰਗਾਹੇ ਕਬੂਲ ਹੋ ਗਿਆ ਹੈ ॥੪॥
O Nanak, my merchandise has arrived safe and sound. ||4||
नानक निबही खेप हमारी ॥४॥
ਪ੍ਰਭਕੀਉਸਤਤਿਕਰਹੁਸੰਤਮੀਤ॥
ਹੇ ਸੰਤ ਮਿਤ੍ਰ! ਅਕਾਲ ਪੁਰਖ ਦੀ ਸਿਫ਼ਤ-ਸਾਲਾਹ ਕਰੋ-
Sing the Praises of God, O Saints, O friends,
प्रभ की उसतति करहु संत मीत ॥
ਸਾਵਧਾਨਏਕਾਗਰਚੀਤ॥
ਧਿਆਨ ਨਾਲ ਚਿੱਤ ਨੂੰ ਇਕ ਨਿਸ਼ਾਨੇ ਤੇ ਟਿਕਾ ਕੇ।
with total concentration and one-pointedness of mind.
सावधान एकागर चीत ॥
ਸੁਖਮਨੀਸਹਜਗੋਬਿੰਦਗੁਨਨਾਮ॥
ਪ੍ਰਭੂ ਦੀ ਸਿਫ਼ਤ-ਸਾਲਾਹ ਤੇ ਪ੍ਰਭੂ ਦਾ ਨਾਮ ਅਡੋਲ ਅਵਸਥਾ (ਦਾ ਕਾਰਣ ਹੈ ਤੇ) ਸੁਖਾਂ ਦੀ ਮਣੀ (ਰਤਨ) ਹੈ,
Sukhmani is the peaceful ease, the Glory of God, the Naam.
सुखमनी सहज गोबिंद गुन नाम ॥
ਜਿਸੁਮਨਿਬਸੈਸੁਹੋਤਨਿਧਾਨ॥
ਜਿਸ ਦੇ ਮਨ ਵਿਚ (ਨਾਮ) ਵੱਸਦਾ ਹੈ ਉਹ (ਗੁਣਾਂ ਦਾ) ਖ਼ਜ਼ਾਨਾ ਹੋ ਜਾਂਦਾ ਹੈ।
When it abides in the mind, one becomes wealthy.
जिसु मनि बसै सु होत निधान ॥
ਸਰਬਇਛਾਤਾਕੀਪੂਰਨਹੋਇ॥
ਉਸ ਮਨੁੱਖ ਦੀ ਇੱਛਿਆ ਸਾਰੀ ਪੂਰੀ ਹੋ ਜਾਂਦੀ ਹੈ,
All desires are fulfilled.
सरब इछा ता की पूरन होइ ॥
ਪ੍ਰਧਾਨਪੁਰਖੁਪ੍ਰਗਟੁਸਭਲੋਇ॥
ਉਹ ਬੰਦਾ ਤੁਰਨੇ-ਸਿਰ ਹੋ ਜਾਂਦਾ ਹੈ, ਤੇ ਸਾਰੇ ਜਗਤ ਵਿਚ ਉੱਘਾ ਹੋ ਜਾਂਦਾ ਹੈ।
One becomes the most respected person, famous all over the world.
प्रधान पुरखु प्रगटु सभ लोइ ॥
ਸਭਤੇਊਚਪਾਏਅਸਥਾਨੁ॥
ਉਸ ਨੂੰ ਉੱਚੇ ਤੋਂ ਉੱਚਾ ਟਿਕਾਣਾ ਮਿਲ ਜਾਂਦਾ ਹੈ,
He obtains the highest place of all.
सभ ते ऊच पाए असथानु ॥
ਬਹੁਰਿਨਹੋਵੈਆਵਨਜਾਨੁ॥
ਮੁੜ ਉਸ ਨੂੰ ਜਨਮ ਮਰਨ (ਦਾ ਗੇੜ) ਨਹੀਂ ਵਿਆਪਦਾ।
He does not come and go in reincarnation any longer.
बहुरि न होवै आवन जानु ॥
ਹਰਿਧਨੁਖਾਟਿਚਲੈਜਨੁਸੋਇ॥
ਉਹ ਮਨੁੱਖ ਪ੍ਰਭੂ ਦਾ ਨਾਮ ਰੂਪ ਧਨ ਖੱਟ ਕੇ (ਜਗਤ ਤੋਂ) ਜਾਂਦਾ ਹੈ,
One who departs, after earning the wealth of the Lord's Name,
हरि धनु खाटि चलै जनु सोइ ॥
ਨਾਨਕਜਿਸਹਿਪਰਾਪਤਿਹੋਇ॥੫॥
ਹੇ ਨਾਨਕ! ਜਿਸ ਮਨੁੱਖ ਨੂੰ (ਧੁਰੋਂ) ਇਹ ਦਾਤ ਮਿਲਦੀ ਹੈ ॥੫॥
O Nanak, realizes it. ||5||
नानक जिसहि परापति होइ ॥५॥
ਖੇਮਸਾਂਤਿਰਿਧਿਨਵਨਿਧਿ॥
ਅਟੱਲ ਸੁਖ ਮਨ ਦਾ ਟਿਕਾਉ, ਰਿਧੀਆਂ, ਨੌ ਖ਼ਜ਼ਾਨੇ,
Comfort, peace and tranquility, wealth and the nine treasures;
खेम सांति रिधि नव निधि ॥
ਬੁਧਿਗਿਆਨੁਸਰਬਤਹਸਿਧਿ॥
ਅਕਲ, ਗਿਆਨ ਤੇ ਸਾਰੀਆਂ ਕਰਾਮਾਤਾਂ ਉਸ ਮਨੁੱਖ ਵਿਚ (ਆ ਜਾਂਦੀਆਂ ਹਨ);
wisdom, knowledge, and all spiritual powers;
बुधि गिआनु सरब तह सिधि ॥
ਬਿਦਿਆਤਪੁਜੋਗੁਪ੍ਰਭਧਿਆਨੁ॥
ਵਿੱਦਿਆ, ਤਪ, ਜੋਗ, ਅਕਾਲ ਪੁਰਖ ਦਾ ਧਿਆਨ,
learning, penance, Yoga and meditation on God;
बिदिआ तपु जोगु प्रभ धिआनु ॥
ਗਿਆਨੁਸ੍ਰੇਸਟਊਤਮਇਸਨਾਨੁ॥
ਸ੍ਰੇਸ਼ਟ ਗਿਆਨ, ਚੰਗੇ ਤੋਂ ਚੰਗਾ (ਭਾਵ, ਤੀਰਥਾਂ ਦਾ) ਇਸ਼ਨਾਨ;
The most sublime wisdom and purifying baths;
गिआनु स्रेसट ऊतम इसनानु ॥
ਚਾਰਿਪਦਾਰਥਕਮਲਪ੍ਰਗਾਸ॥
(ਧਰਮ, ਅਰਥ, ਕਾਮ, ਮੋਖ) ਚਾਰੇ ਪਦਾਰਥ, ਹਿਰਦੇ-ਕਮਲ ਦਾ ਖੇੜਾ;
the four cardinal blessings, the opening of the heart-lotus;
चारि पदारथ कमल प्रगास ॥
ਸਭਕੈਮਧਿਸਗਲਤੇਉਦਾਸ॥
ਸਾਰਿਆਂ ਦੇ ਵਿਚ ਰਹਿੰਦਿਆਂ ਸਭ ਤੋਂ ਉਪਰਾਮ ਰਹਿਣਾ;
in the midst of all, and yet detached from all;
सभ कै मधि सगल ते उदास ॥
ਸੁੰਦਰੁਚਤੁਰੁਤਤਕਾਬੇਤਾ॥
ਸੋਹਣਾ, ਸਿਆਣਾ, (ਜਗਤ ਦੇ) ਮੂਲ ਪ੍ਰਭੂ ਦਾ ਮਹਰਮ,
beauty, intelligence, and the realization of reality;
सुंदरु चतुरु तत का बेता ॥
ਸਮਦਰਸੀਏਕਦ੍ਰਿਸਟੇਤਾ॥
ਸਭ ਨੂੰ ਇਕੋ ਜਿਹਾ ਜਾਣਨਾ ਤੇ ਸਭ ਨੂੰ ਇਕੋ ਨਜ਼ਰ ਨਾਲ ਵੇਖਣਾ;
to look impartially upon all, and to see only the One
समदरसी एक द्रिसटेता ॥
ਇਹਫਲਤਿਸੁਜਨਕੈਮੁਖਿਭਨੇ॥
ਇਹ ਸਾਰੇ ਫਲ; ਹੇ ਨਾਨਕ! ਉਸ ਮਨੁੱਖ ਦੇ ਅੰਦਰ ਆ ਵੱਸਦੇ ਹਨ;
- these blessings come to one who,
इह फल तिसु जन कै मुखि भने ॥
ਗੁਰਨਾਨਕਨਾਮਬਚਨਮਨਿਸੁਨੇ॥੬॥
ਜੋ ਗੁਰੂ ਦੇ ਬਚਨ ਤੇ ਪ੍ਰਭੂ ਦਾ ਨਾਮ ਮੂੰਹੋਂ ਉਚਾਰਦਾ ਹੈ ਤੇ ਮਨ ਲਾ ਕੇ ਸੁਣਦਾ ਹੈ ॥੬॥
through Guru Nanak, chants the Naam with his mouth, and hears the Word with his ears. ||6||
गुर नानक नाम बचन मनि सुने ॥६॥
ਇਹੁਨਿਧਾਨੁਜਪੈਮਨਿਕੋਇ॥
ਜੇਹੜਾ ਭੀ ਮਨੁੱਖ ਇਸ ਨਾਮ ਨੂੰ (ਜੋ ਗੁਣਾਂ ਦਾ) ਖ਼ਜ਼ਾਨਾ ਹੈ ਜਪਦਾ ਹੈ,
One who chants this treasure in his mind
इहु निधानु जपै मनि कोइ ॥
ਸਭਜੁਗਮਹਿਤਾਕੀਗਤਿਹੋਇ॥
ਸਾਰੀ ਉਮਰ ਉਸ ਦੀ ਉੱਚੀ ਆਤਮਕ ਅਵਸਥਾ ਬਣੀ ਰਹਿੰਦੀ ਹੈ।
in every age, he attains salvation.
सभ जुग महि ता की गति होइ ॥
ਗੁਣਗੋਬਿੰਦਨਾਮਧੁਨਿਬਾਣੀ॥
ਉਸ ਮਨੁੱਖ ਦੇ (ਸਾਧਾਰਨ) ਬਚਨ ਭੀ ਗੋਬਿੰਦ ਦੇ ਗੁਣ ਤੇ ਨਾਮ ਦੀ ਰੌ ਹੀ ਹੁੰਦੇ ਹਨ,
In it is the Glory of God, the Naam, the chanting of Gurbani.
गुण गोबिंद नाम धुनि बाणी ॥
ਸਿਮ੍ਰਿਤਿਸਾਸਤ੍ਰਬੇਦਬਖਾਣੀ॥
ਸਿਮ੍ਰਿਤੀਆਂ ਸ਼ਾਸਤ੍ਰਾਂ ਤੇ ਵੇਦਾਂ ਨੇ ਭੀ ਇਹੀ ਗੱਲ ਆਖੀ ਹੈ।
The Simritees, the Shaastras and the Vedas speak of it.
सिम्रिति सासत्र बेद बखाणी ॥
ਸਗਲਮਤਾਂਤਕੇਵਲਹਰਿਨਾਮ॥
ਸਾਰੇ ਮਤਾਂ ਦਾ ਨਿਚੋੜ ਪ੍ਰਭੂ ਦਾ ਨਾਮ ਹੀ ਹੈ।
The essence of all religion is the Lord's Name alone.
सगल मतांत केवल हरि नाम ॥
ਗੋਬਿੰਦਭਗਤਕੈਮਨਿਬਿਸ੍ਰਾਮ॥
ਇਸ ਨਾਮ ਦਾ ਨਿਵਾਸ ਪ੍ਰਭੂ ਦੇ ਭਗਤ ਦੇ ਮਨ ਵਿਚ ਹੁੰਦਾ ਹੈ।
It abides in the minds of the devotees of God.
गोबिंद भगत कै मनि बिस्राम ॥
ਕੋਟਿਅਪ੍ਰਾਧਸਾਧਸੰਗਿਮਿਟੈ॥
(ਜੋ ਮਨੁੱਖ ਨਾਮ ਜਪਦਾ ਹੈ ਉਸ ਦੇ) ਕ੍ਰੋੜਾਂ ਪਾਪ ਸਤਸੰਗ ਵਿਚ ਰਹਿ ਕੇ ਮਿਟ ਜਾਂਦੇ ਹਨ,
Millions of sins are erased, in the Company of the Holy.
कोटि अप्राध साधसंगि मिटै ॥
ਸੰਤਕ੍ਰਿਪਾਤੇਜਮਤੇਛੁਟੈ॥
ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਜਮਾਂ ਤੋਂ ਬਚ ਜਾਂਦਾ ਹੈ।
By the Grace of the Saint, one escapes the Messenger of Death.
संत क्रिपा ते जम ते छुटै ॥
ਜਾਕੈਮਸਤਕਿਕਰਮਪ੍ਰਭਿਪਾਏ॥
ਜਿਨ੍ਹਾਂ ਦੇ ਮੱਥੇ ਉਤੇ ਪ੍ਰਭੂ ਨੇ (ਨਾਮ ਦੀ) ਬਖ਼ਸ਼ਸ਼ ਦੇ ਲੇਖ ਲਿਖ ਧਰੇ ਹਨ,
Those, who have such pre-ordained destiny on their foreheads,
जा कै मसतकि करम प्रभि पाए ॥
ਸਾਧਸਰਣਿਨਾਨਕਤੇਆਏ॥੭॥
(ਪਰ) ਹੇ ਨਾਨਕ! ਉਹ ਮਨੁੱਖ ਗੁਰੂ ਦੀ ਸਰਣ ਆਉਂਦੇ ਹਨ ॥੭॥
O Nanak, enter the Sanctuary of the Saints. ||7||
साध सरणि नानक ते आए ॥७॥
ਜਿਸੁਮਨਿਬਸੈਸੁਨੈਲਾਇਪ੍ਰੀਤਿ॥
ਜਿਸ ਮਨੁੱਖ ਦੇ ਮਨ ਵਿਚ (ਨਾਮ) ਵੱਸਦਾ ਹੈ ਜੋ ਪ੍ਰੀਤ ਲਾ ਕੇ (ਨਾਮ) ਸੁਣਦਾ ਹੈ,
One, within whose mind it abides, and who listens to it with love
जिसु मनि बसै सुनै लाइ प्रीति ॥
ਤਿਸੁਜਨਆਵੈਹਰਿਪ੍ਰਭੁਚੀਤਿ॥
ਉਸ ਨੂੰ ਪ੍ਰਭੂ ਚੇਤੇ ਆਉਦਾ ਹੈ।
that humble person consciously remembers the Lord God.
तिसु जन आवै हरि प्रभु चीति ॥
ਜਨਮਮਰਨਤਾਕਾਦੂਖੁਨਿਵਾਰੈ॥
ਉਸ ਮਨੁੱਖ ਦਾ ਜੰਮਣ ਮਰਨ ਦਾ ਕਸ਼ਟ ਕੱਟਿਆ ਜਾਂਦਾ ਹੈ,
The pains of birth and death are removed.
जनम मरन ता का दूखु निवारै ॥
ਦੁਲਭਦੇਹਤਤਕਾਲਉਧਾਰੈ॥
ਉਹ ਇਸ ਦੁਰਲੱਭ ਮਨੁੱਖਾ-ਸਰੀਰ ਨੂੰ ਉਸ ਵੇਲੇ (ਵਿਕਾਰਾਂ ਵਲੋਂ) ਬਚਾ ਲੈਂਦਾ ਹੈ।
The human body, so difficult to obtain, is instantly redeemed.
दुलभ देह ततकाल उधारै ॥
ਨਿਰਮਲਸੋਭਾਅੰਮ੍ਰਿਤਤਾਕੀਬਾਨੀ॥
ਉਸ ਦੀ ਬੇ-ਦਾਗ਼ ਸੋਭਾ ਤੇ ਉਸ ਦੀ ਬਾਣੀ (ਨਾਮ-) ਅੰਮ੍ਰਿਤ ਨਾਲ ਭਰਪੂਰ ਹੁੰਦੀ ਹੈ,
Spotlessly pure is his reputation, and ambrosial is his speech.
निरमल सोभा अंम्रित ता की बानी ॥
ਏਕੁਨਾਮੁਮਨਮਾਹਿਸਮਾਨੀ॥
(ਕਿਉਂਕਿ) ਉਸ ਦੇ ਮਨ ਵਿਚ ਪ੍ਰਭੂ ਦਾ ਨਾਮ ਹੀ ਵੱਸਿਆ ਰਹਿੰਦਾ ਹੈ।
The One Name permeates his mind.
एकु नामु मन माहि समानी ॥
ਦੂਖਰੋਗਬਿਨਸੇਭੈਭਰਮ॥
ਦੁੱਖ, ਰੋਗ, ਡਰ ਤੇ ਵਹਮ ਉਸ ਦੇ ਨਾਸ ਹੋ ਜਾਂਦੇ ਹਨ।
Sorrow, sickness, fear and doubt depart.
दूख रोग बिनसे भै भरम ॥
ਸਾਧਨਾਮਨਿਰਮਲਤਾਕੇਕਰਮ॥
ਉਸ ਦਾ ਨਾਮ 'ਸਾਧ' ਪੈ ਜਾਂਦਾ ਹੈ ਤੇ ਉਸ ਦੇ ਕੰਮ (ਵਿਕਾਰਾਂ ਦੀ) ਮੈਲ ਤੋਂ ਸਾਫ਼ ਹੁੰਦੇ ਹਨ।
He is called a Holy person; his actions are immaculate and pure.
साध नाम निरमल ता के करम ॥
ਸਭਤੇਊਚਤਾਕੀਸੋਭਾਬਨੀ॥
ਸਭ ਤੋਂ ਉੱਚੀ ਸੋਭਾ ਉਸ ਨੂੰ ਮਿਲਦੀ ਹੈ।
His glory becomes the highest of all.
सभ ते ऊच ता की सोभा बनी ॥
ਨਾਨਕਇਹਗੁਣਿਨਾਮੁਸੁਖਮਨੀ॥੮॥੨੪॥
ਹੇ ਨਾਨਕ! ਇਸ ਗੁਣ ਦੇ ਕਾਰਣ (ਪ੍ਰਭੂ ਦਾ) ਨਾਮ ਸੁਖਾਂ ਦੀ ਮਣੀ ਹੈ (ਭਾਵ, ਸਰਬੋਤਮ ਸੁਖ ਹੈ) ॥੮॥੨੪॥
O Nanak, by these Glorious Virtues, this is named Sukhmani, Peace of mind. ||8||24||
नानक इह गुणि नामु सुखमनी ॥८॥२४॥