GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਿਧ ਗੋਸਟਿ
Display Settings

ਰਾਮਕਲੀਮਹਲਾਸਿਧਗੋਸਟਿ
ਰਾਗ ਰਾਮਕਲੀ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਸਿਧ ਗੋਸਟਿ'।
Raamkalee, First Mahalaa, Sidh Gosht ~ Conversations With The Siddhas:
रामकली महला १ सिध गोसटि ॥
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਸਿਧਸਭਾਕਰਿਆਸਣਿਬੈਠੇਸੰਤਸਭਾਜੈਕਾਰੋ
(ਸਾਡੀ) ਨਮਸਕਾਰ ਉਹਨਾਂ ਸੰਤਾਂ ਦੀ ਸਭਾ ਨੂੰ ਹੈ ਜੋ 'ਰੱਬੀ ਮਜਲਸ' (ਸਤਸੰਗ) ਬਣਾ ਕੇ ਅਡੋਲ ਬੈਠੇ ਹਨ;
The Siddhas formed an assembly; sitting in their Yogic postures, they shouted, "Salute this gathering of Saints."
सिध सभा करि आसणि बैठे संत सभा जैकारो ॥
ਤਿਸੁਆਗੈਰਹਰਾਸਿਹਮਾਰੀਸਾਚਾਅਪਰਅਪਾਰੋ
ਸਾਡੀ ਅਰਦਾਸ ਉਸ ਸੰਤ-ਸਭਾ ਅੱਗੇ ਹੈ ਜਿਸ ਵਿਚ ਸਦਾ ਕਾਇਮ ਰਹਿਣ ਵਾਲਾ ਅਪਰ ਅਪਾਰ ਪ੍ਰਭੂ (ਪ੍ਰਤੱਖ ਵੱਸਦਾ) ਹੈ।
I offer my salutation to the One who is true, infinite and incomparably beautiful.
तिसु आगै रहरासि हमारी साचा अपर अपारो ॥
ਮਸਤਕੁਕਾਟਿਧਰੀਤਿਸੁਆਗੈਤਨੁਮਨੁਆਗੈਦੇਉ
ਮੈਂ ਉਸ ਸੰਤ-ਸਭਾ ਅੱਗੇ ਸਿਰ ਕੱਟ ਕੇ ਧਰ ਦਿਆਂ, ਤਨ ਤੇ ਮਨ ਭੇਟਾ ਰੱਖ ਦਿਆਂ,
I cut off my head, and offer it to Him; I dedicate my body and mind to Him.
मसतकु काटि धरी तिसु आगै तनु मनु आगै देउ ॥
ਨਾਨਕਸੰਤੁਮਿਲੈਸਚੁਪਾਈਐਸਹਜਭਾਇਜਸੁਲੇਉ॥੧॥
(ਤਾਕਿ) ਸੁਖੈਨ ਹੀ ਪ੍ਰਭੂ ਦੇ ਗੁਣ ਗਾ ਸਕਾਂ; (ਕਿਉਂਕਿ) ਹੇ ਨਾਨਕ! ਸੰਤ ਮਿਲ ਪਏ ਤਾਂ ਰੱਬ ਮਿਲ ਪੈਂਦਾ ਹੈ ॥੧॥
O Nanak, meeting with the Saints, Truth is obtained, and one is spontaneously blessed with distinction. ||1||
नानक संतु मिलै सचु पाईऐ सहज भाइ जसु लेउ ॥१॥
ਕਿਆਭਵੀਐਸਚਿਸੂਚਾਹੋਇ
(ਹੇ ਚਰਪਟ! ਦੇਸ-ਦੇਸਾਂਤਰਾਂ ਅਤੇ ਤੀਰਥਾਂ ਤੇ) ਭੌਣ ਦਾ ਕੀਹ ਲਾਭ? ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਜੁੜਿਆਂ ਹੀ ਪਵਿਤ੍ਰ ਹੋਈਦਾ ਹੈ;
What is the use of wandering around? Purity comes only through Truth.
किआ भवीऐ सचि सूचा होइ ॥
ਸਾਚਸਬਦਬਿਨੁਮੁਕਤਿਕੋਇ॥੧॥ਰਹਾਉ
(ਸਤਿਗੁਰੂ ਦੇ) ਸੱਚੇ ਸ਼ਬਦ ਤੋਂ ਬਿਨਾ ("ਦੁਨੀਆ ਸਾਗਰ ਦੁਤਰ ਤੋਂ") ਖ਼ਲਾਸੀ ਨਹੀਂ ਹੁੰਦੀ ॥੧॥ ਰਹਾਉ ॥
Without the True Word of the Shabad, no one finds liberation. ||1||Pause||
साच सबद बिनु मुकति न कोइ ॥१॥ रहाउ ॥
ਕਵਨਤੁਮੇਕਿਆਨਾਉਤੁਮਾਰਾਕਉਨੁਮਾਰਗੁਕਉਨੁਸੁਆਓ
(ਚਰਪਟ ਜੋਗੀ ਨੇ ਪੁੱਛਿਆ-) ਤੁਸੀ ਕੌਣ ਹੋ? ਤੁਹਾਡਾ ਕੀਹ ਨਾਮ ਹੈ? ਤੁਹਾਡਾ ਕੀਹ ਮਤ ਹੈ? (ਉਸ ਮਤ ਦਾ) ਕੀਹ ਮਨੋਰਥ ਹੈ?
"Who are you? What is your name? What is your way? What is your goal?
कवन तुमे किआ नाउ तुमारा कउनु मारगु कउनु सुआओ ॥
ਸਾਚੁਕਹਉਅਰਦਾਸਿਹਮਾਰੀਹਉਸੰਤਜਨਾਬਲਿਜਾਓ
(ਗੁਰੂ ਨਾਨਕ ਦੇਵ ਜੀ ਦਾ ਉੱਤਰ-) ਮੈਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਜਪਦਾ ਹਾਂ, ਸਾਡੀ (ਪ੍ਰਭੂ ਅਗੇ ਹੀ ਸਦਾ) ਅਰਦਾਸਿ ਹੈ ਤੇ ਮੈਂ ਸੰਤ ਜਨਾਂ ਤੋਂ ਸਦਕੇ ਜਾਂਦਾ ਹਾਂ (ਬੱਸ! ਇਹ ਮੇਰਾ ਮਤ ਹੈ)।
We pray that you will answer us truthfully; we are a sacrifice to the humble Saints.
साचु कहउ अरदासि हमारी हउ संत जना बलि जाओ ॥
ਕਹਬੈਸਹੁਕਹਰਹੀਐਬਾਲੇਕਹਆਵਹੁਕਹਜਾਹੋ
(ਚਰਪਟ ਦਾ ਪ੍ਰਸ਼ਨ) ਹੇ ਬਾਲਕ! ਤੁਸੀ ਕਿਸ ਦੇ ਆਸਰੇ ਸ਼ਾਂਤ-ਚਿੱਤ ਹੋ? ਤੁਹਾਡੀ ਸੁਰਤ ਕਿਸ ਵਿਚ ਜੁੜਦੀ ਹੈ? ਕਿੱਥੋਂ ਆਉਂਦੇ ਹੋ? ਕਿੱਥੇ ਜਾਂਦੇ ਹੋ?
Where is your seat? Where do you live, boy? Where did you come from, and where are you going?
कह बैसहु कह रहीऐ बाले कह आवहु कह जाहो ॥
ਨਾਨਕੁਬੋਲੈਸੁਣਿਬੈਰਾਗੀਕਿਆਤੁਮਾਰਾਰਾਹੋ॥੨॥
ਨਾਨਕ ਆਖਦਾ ਹੈ ਕਿ ਚਰਪਟ ਨੇ ਪੁੱਛਿਆ- ਹੇ ਸੰਤ! ਸੁਣ, ਤੇਰਾ ਕੀਹ ਮਤ ਹੈ? ॥੨॥
Tell us, Nanak - the detached Siddhas wait to hear your reply. What is your path?" ||2||
नानकु बोलै सुणि बैरागी किआ तुमारा राहो ॥२॥
ਘਟਿਘਟਿਬੈਸਿਨਿਰੰਤਰਿਰਹੀਐਚਾਲਹਿਸਤਿਗੁਰਭਾਏ
(ਸਤਿਗੁਰੂ ਜੀ ਦਾ ਉੱਤਰ-) (ਹੇ ਚਰਪਟ!) ਸਰਬ-ਵਿਆਪਕ ਪ੍ਰਭੂ (ਦੀ ਯਾਦ) ਵਿਚ ਜੁੜ ਕੇ ਸਦਾ ਸ਼ਾਂਤ-ਚਿੱਤ ਰਹੀਦਾ ਹੈ। ਅਸੀਂ ਸਤਿਗੁਰੂ ਦੀ ਮਰਜ਼ੀ ਵਿਚ ਚੱਲਦੇ ਹਾਂ।
He dwells deep within the nucleus of each and every heart. This is my seat and my home. I walk in harmony with the Will of the True Guru.
घटि घटि बैसि निरंतरि रहीऐ चालहि सतिगुर भाए ॥
ਸਹਜੇਆਏਹੁਕਮਿਸਿਧਾਏਨਾਨਕਸਦਾਰਜਾਏ
ਹੇ ਨਾਨਕ! ਪ੍ਰਭੂ ਦੇ ਹੁਕਮ ਵਿਚ ਸੁਤੇ ਹੀ (ਜਗਤ ਵਿਚ) ਆਏ, ਹੁਕਮ ਵਿਚ ਵਿਚਰ ਰਹੇ ਹਾਂ, ਸਦਾ ਉਸ ਦੀ ਰਜ਼ਾ ਵਿਚ ਹੀ ਰਹਿੰਦੇ ਹਾਂ।
I came from the Celestial Lord God; I go wherever He orders me to go. I am Nanak, forever under the Command of His Will.
सहजे आए हुकमि सिधाए नानक सदा रजाए ॥
ਆਸਣਿਬੈਸਣਿਥਿਰੁਨਾਰਾਇਣੁਐਸੀਗੁਰਮਤਿਪਾਏ
(ਪੱਕੇ) ਆਸਣ ਵਾਲਾ, (ਸਦਾ) ਟਿਕੇ ਰਹਿਣ ਵਾਲਾ ਤੇ ਕਾਇਮ ਰਹਿਣ ਵਾਲਾ ਪ੍ਰਭੂ ਆਪ ਹੀ ਹੈ, ਅਸਾਂ ਇਹੀ ਗੁਰ-ਸਿੱਖਿਆ ਲਈ ਹੈ।
I sit in the posture of the eternal, imperishable Lord. These are the Teachings I have received from the Guru.
आसणि बैसणि थिरु नाराइणु ऐसी गुरमति पाए ॥
ਗੁਰਮੁਖਿਬੂਝੈਆਪੁਪਛਾਣੈਸਚੇਸਚਿਸਮਾਏ॥੩॥
ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਗਿਆਨਵਾਨ ਹੋ ਜਾਂਦਾ ਹੈ, ਆਪਣੇ ਆਪ ਨੂੰ ਪਛਾਣਦਾ ਹੈ, ਤੇ, ਸਦਾ ਸੱਚੇ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ ॥੩॥
As Gurmukh, I have come to understand and realize myself; I merge in the Truest of the True. ||3||
गुरमुखि बूझै आपु पछाणै सचे सचि समाए ॥३॥
ਦੁਨੀਆਸਾਗਰੁਦੁਤਰੁਕਹੀਐਕਿਉਕਰਿਪਾਈਐਪਾਰੋ
(ਚਰਪਟ ਦਾ ਪ੍ਰਸ਼ਨ) ਜਗਤ (ਇਕ ਐਸਾ) ਸਮੁੰਦਰ ਕਿਹਾ ਜਾਂਦਾ ਹੈ ਜਿਸ ਨੂੰ ਤਰਨਾ ਔਖਾ ਹੈ, (ਇਸ ਸਮੁੰਦਰ ਦਾ) ਪਾਰਲਾ ਕੰਢਾ ਕਿਵੇਂ ਲੱਭੇ?
"The world-ocean is treacherous and impassable; how can one cross over?"
दुनीआ सागरु दुतरु कहीऐ किउ करि पाईऐ पारो ॥
ਚਰਪਟੁਬੋਲੈਅਉਧੂਨਾਨਕਦੇਹੁਸਚਾਬੀਚਾਰੋ
ਚਰਪਟ ਆਖਦਾ ਹੈ (ਭਾਵ, ਚਰਪਟ ਨੇ ਆਖਿਆ) ਹੇ ਵਿਰਕਤ ਨਾਨਕ! ਠੀਕ ਵਿਚਾਰ ਦੱਸ।
Charpat the Yogi says, "O Nanak, think it over, and give us your true reply."
चरपटु बोलै अउधू नानक देहु सचा बीचारो ॥
ਆਪੇਆਖੈਆਪੇਸਮਝੈਤਿਸੁਕਿਆਉਤਰੁਦੀਜੈ
ਉੱਤਰ: (ਜੋ ਮਨੁੱਖ ਜੋ ਕੁਝ) ਆਪ ਆਖਦਾ ਹੈ ਤੇ ਆਪ ਹੀ (ਉਸ ਨੂੰ) ਸਮਝਦਾ (ਭੀ) ਹੈ ਉਸ ਨੂੰ (ਉਸ ਦੇ ਪ੍ਰਸ਼ਨ ਦਾ) ਉੱਤਰ ਦੇਣ ਦੀ ਲੋੜ ਨਹੀਂ ਹੁੰਦੀ।
What answer can I give to someone, who claims to understand himself?
आपे आखै आपे समझै तिसु किआ उतरु दीजै ॥
ਸਾਚੁਕਹਹੁਤੁਮਪਾਰਗਰਾਮੀਤੁਝੁਕਿਆਬੈਸਣੁਦੀਜੈ॥੪॥
(ਇਸ ਵਾਸਤੇ, ਹੇ ਚਰਪਟ!) ਤੇਰੇ (ਪ੍ਰਸ਼ਨ) ਵਿਚ ਕੋਈ ਉਕਾਈ ਲੱਭਣ ਦੀ ਲੋੜ ਨਹੀਂ, (ਉਂਝ ਉੱਤਰ ਇਹ ਹੈ ਕਿ) ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਜਪੋ ਤਾਂ ਤੁਸੀਂ (ਇਸ 'ਦੁਤਰੁ ਸਾਗਰੁ' ਤੋਂ) ਪਾਰ ਲੰਘ ਜਾਉਗੇ ॥੪॥
I speak the Truth; if you have already crossed over, how can I argue with you? ||4||
साचु कहहु तुम पारगरामी तुझु किआ बैसणु दीजै ॥४॥
ਜੈਸੇਜਲਮਹਿਕਮਲੁਨਿਰਾਲਮੁਮੁਰਗਾਈਨੈਸਾਣੇ
ਜਿਵੇਂ ਪਾਣੀ ਵਿਚ (ਉੱਗਿਆ ਹੋਇਆ) ਕੌਲ ਫੁੱਲ (ਪਾਣੀ ਨਾਲੋਂ) ਨਿਰਾਲਾ ਰਹਿੰਦਾ ਹੈ, ਜਿਵੇਂ ਨਦੀ ਵਿਚ (ਤਰਦੀ) ਮੁਰਗਾਈ (ਭਾਵ, ਉਸ ਦੇ ਖੰਭ ਪਾਣੀ ਨਾਲ ਨਹੀਂ ਭਿੱਜਦੇ, ਇਸੇ ਤਰ੍ਹਾਂ)
The lotus flower floats untouched upon the surface of the water, and the duck swims through the stream;
जैसे जल महि कमलु निरालमु मुरगाई नै साणे ॥
ਸੁਰਤਿਸਬਦਿਭਵਸਾਗਰੁਤਰੀਐਨਾਨਕਨਾਮੁਵਖਾਣੇ
ਹੇ ਨਾਨਕ! ਗੁਰੂ ਦੇ ਸ਼ਬਦ ਵਿਚ ਸੁਰਤ (ਜੋੜ ਕੇ) ਨਾਮ ਜਪਿਆਂ ਸੰਸਾਰ-ਸਮੁੰਦਰ ਤਰ ਸਕੀਦਾ ਹੈ।
with one's consciousness focused on the Word of the Shabad, one crosses over the terrifying world-ocean. O Nanak, chant the Naam, the Name of the Lord.
सुरति सबदि भव सागरु तरीऐ नानक नामु वखाणे ॥
ਰਹਹਿਇਕਾਂਤਿਏਕੋਮਨਿਵਸਿਆਆਸਾਮਾਹਿਨਿਰਾਸੋ
(ਜੋ ਮਨੁੱਖ ਸੰਸਾਰ ਦੀਆਂ) ਆਸਾਂ ਵਲੋਂ ਨਿਰਾਸ ਰਹਿੰਦੇ ਹਨ, ਜਿਨ੍ਹਾਂ ਦੇ ਮਨ ਵਿਚ ਇਕ ਪ੍ਰਭੂ ਹੀ ਵੱਸਦਾ ਹੈ (ਉਹ ਸੰਸਾਰ ਵਿਚ ਰਹਿੰਦੇ ਹੋਏ ਭੀ ਸੰਸਾਰ ਤੋਂ ਲਾਂਭੇ) ਇਕਾਂਤ ਵਿਚ ਵੱਸਦੇ ਹਨ।
One who lives alone, as a hermit, enshrining the One Lord in his mind, remaining unaffected by hope in the midst of hope,
रहहि इकांति एको मनि वसिआ आसा माहि निरासो ॥
ਅਗਮੁਅਗੋਚਰੁਦੇਖਿਦਿਖਾਏਨਾਨਕੁਤਾਕਾਦਾਸੋ॥੫॥
(ਅਜੇਹੇ ਜੀਵਨ ਵਾਲਾ ਜੋ ਮਨੁੱਖ) ਅਗੰਮ ਤੇ ਅਗੋਚਰ ਪ੍ਰਭੂ ਦਾ ਦਰਸ਼ਨ ਕਰ ਕੇ ਹੋਰਨਾਂ ਨੂੰ ਦਰਸ਼ਨ ਕਰਾਂਦਾ ਹੈ, ਨਾਨਕ ਉਸ ਦਾ ਦਾਸ ਹੈ ॥੫॥
sees and inspires others to see the inaccessible, unfathomable Lord. Nanak is his slave. ||5||
अगमु अगोचरु देखि दिखाए नानकु ता का दासो ॥५॥
ਸੁਣਿਸੁਆਮੀਅਰਦਾਸਿਹਮਾਰੀਪੂਛਉਸਾਚੁਬੀਚਾਰੋ
(ਚਰਪਟ ਦਾ ਪ੍ਰਸ਼ਨ:) ਹੇ ਸੁਆਮੀ! ਮੇਰੀ ਬੇਨਤੀ ਸੁਣ, ਮੈਂ ਸਹੀ ਵਿਚਾਰ ਪੁੱਛਦਾ ਹਾਂ;
"Listen, Lord, to our prayer. We seek your true opinion.
सुणि सुआमी अरदासि हमारी पूछउ साचु बीचारो ॥
ਰੋਸੁਕੀਜੈਉਤਰੁਦੀਜੈਕਿਉਪਾਈਐਗੁਰਦੁਆਰੋ
ਗੁੱਸਾ ਨਾਹ ਕਰਨਾ, ਉੱਤਰ ਦੇਣਾ ਕਿ ਗੁਰੂ ਦਾ ਦਰ ਕਿਵੇਂ ਪ੍ਰਾਪਤ ਹੁੰਦਾ ਹੈ? (ਭਾਵ, ਕਿਵੇਂ ਪਤਾ ਲੱਗੇ ਕਿ ਗੁਰੂ ਦਾ ਦਰ ਪ੍ਰਾਪਤ ਹੋ ਗਿਆ ਹੈ)?
Don't be angry with us - please tell us: How can we find the Guru's Door?"
रोसु न कीजै उतरु दीजै किउ पाईऐ गुर दुआरो ॥
ਇਹੁਮਨੁਚਲਤਉਸਚਘਰਿਬੈਸੈਨਾਨਕਨਾਮੁਅਧਾਰੋ
(ਉੱਤਰ:) (ਜਦੋਂ ਸੱਚ-ਮੁਚ ਗੁਰੂ ਦਾ ਦਰ ਪ੍ਰਾਪਤ ਹੋ ਜਾਂਦਾ ਹੈ ਤਦੋਂ) ਹੇ ਨਾਨਕ! ਇਹ ਚੰਚਲ ਮਨ ਪ੍ਰਭੂ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ, (ਪ੍ਰਭੂ ਦਾ) ਨਾਮ (ਜ਼ਿੰਦਗੀ ਦਾ) ਆਸਰਾ ਹੋ ਜਾਂਦਾ ਹੈ।
This fickle mind sits in its true home, O Nanak, through the Support of the Naam, the Name of the Lord.
इहु मनु चलतउ सच घरि बैसै नानक नामु अधारो ॥
ਆਪੇਮੇਲਿਮਿਲਾਏਕਰਤਾਲਾਗੈਸਾਚਿਪਿਆਰੋ॥੬॥
(ਪਰ ਇਹੋ ਜਿਹਾ) ਪਿਆਰ ਸੱਚੇ ਪ੍ਰਭੂ ਵਿਚ (ਤਦੋਂ ਹੀ) ਲੱਗਦਾ ਹੈ (ਜਦੋਂ) ਕਰਤਾਰ ਆਪ (ਜੀਵ ਨੂੰ) ਆਪਣੀ ਯਾਦ ਵਿਚ ਜੋੜ ਲੈਂਦਾ ਹੈ ॥੬॥
The Creator Himself unites us in Union, and inspires us to love the Truth. ||6||
आपे मेलि मिलाए करता लागै साचि पिआरो ॥६॥
ਹਾਟੀਬਾਟੀਰਹਹਿਨਿਰਾਲੇਰੂਖਿਬਿਰਖਿਉਦਿਆਨੇ
(ਲੋਹਾਰੀਪਾ ਦਾ ਕਥਨ) ਅਸੀਂ (ਦੁਨੀਆ ਦੇ) ਮੇਲਿਆਂ-ਮਸਾਧਿਆਂ (ਭਾਵ, ਸੰਸਾਰਕ ਝੰਬੇਲਿਆਂ) ਤੋਂ ਵੱਖਰੇ ਜੰਗਲ ਵਿਚ ਕਿਸੇ ਰੁੱਖ-ਬਿਰਖ ਹੇਠ ਰਹਿੰਦੇ ਹਾਂ,
"Away from stores and highways, we live in the woods, among plants and trees.
हाटी बाटी रहहि निराले रूखि बिरखि उदिआने ॥
ਕੰਦਮੂਲੁਅਹਾਰੋਖਾਈਐਅਉਧੂਬੋਲੈਗਿਆਨੇ
ਤੇ ਗਾਜਰ-ਮੂਲੀ ਉਤੇ ਗੁਜ਼ਾਰਾ ਕਰਦੇ ਹਾਂ- ਜੋਗੀ (ਲੋਹਾਰੀਪਾ) ਨੇ (ਜੋਗ ਦਾ) ਗਿਆਨ-ਮਾਰਗ ਇਉਂ ਦੱਸਿਆ।
For food, we take fruits and roots. This is the spiritual wisdom spoken by the renunciates.
कंद मूलु अहारो खाईऐ अउधू बोलै गिआने ॥
ਤੀਰਥਿਨਾਈਐਸੁਖੁਫਲੁਪਾਈਐਮੈਲੁਲਾਗੈਕਾਈ
ਤੀਰਥ ਤੇ ਇਸ਼ਨਾਨ ਕਰਦੇ ਹਾਂ; ਇਸ ਦਾ ਫਲ ਮਿਲਦਾ ਹੈ 'ਸੁਖ', ਤੇ (ਮਨ ਨੂੰ) ਕੋਈ ਮੈਲ (ਭੀ) ਨਹੀਂ ਲੱਗਦੀ।
We bathe at sacred shrines of pilgrimage, and obtain the fruits of peace; not even an iota of filth sticks to us.
तीरथि नाईऐ सुखु फलु पाईऐ मैलु न लागै काई ॥
ਗੋਰਖਪੂਤੁਲੋਹਾਰੀਪਾਬੋਲੈਜੋਗਜੁਗਤਿਬਿਧਿਸਾਈ॥੭॥
ਗੋਰਖਨਾਥ ਦਾ ਚੇਲਾ ਲੋਹਾਰੀਪਾ ਬੋਲਿਆ ਕਿ ਇਹੀ ਹੈ ਜੋਗ ਦੀ ਜੁਗਤੀ, ਜੋਗ ਦੀ ਵਿਧੀ ॥੭॥
Luhaareepaa, the disciple of Gorakh says, this is the Way of Yoga." ||7||
गोरख पूतु लोहारीपा बोलै जोग जुगति बिधि साई ॥७॥
ਹਾਟੀਬਾਟੀਨੀਦਆਵੈਪਰਘਰਿਚਿਤੁਡੋੁਲਾਈ
(ਗੁਰੂ ਜੀ ਦਾ ਕਥਨ) ਹੇ ਨਾਨਕ! ਅਸਲ (ਗਿਆਨ ਦੀ) ਵਿਚਾਰ ਇਹ ਹੈ ਕਿ ਦੁਨੀਆ ਦੇ ਧੰਧਿਆਂ ਵਿਚ ਰਹਿੰਦਿਆਂ ਮਨੁੱਖ ਨੂੰ ਨੀਂਦ ਨਾਹ ਆਵੇ (ਭਾਵ, ਧੰਧਿਆਂ ਵਿਚ ਹੀ ਨਾਹ ਗ਼ਰਕ ਹੋ ਜਾਏ), ਪਰਾਏ ਘਰ ਵਿਚ ਮਨ ਨੂੰ ਡੋਲਣ ਨਾਹ ਦੇਵੇ;
In the stores and on the road, do not sleep; do not let your consciousness covet anyone else's home.
हाटी बाटी नीद न आवै पर घरि चितु न डुोलाई ॥
ਬਿਨੁਨਾਵੈਮਨੁਟੇਕਟਿਕਈਨਾਨਕਭੂਖਜਾਈ
(ਪਰ) ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਮਨ ਟਿਕ ਕੇ ਨਹੀਂ ਰਹਿ ਸਕਦਾ ਤੇ (ਮਾਇਆ ਦੀ) ਤ੍ਰਿਸ਼ਨਾ ਹਟਦੀ ਨਹੀਂ।
Without the Name, the mind has no firm support; O Nanak, this hunger never departs.
बिनु नावै मनु टेक न टिकई नानक भूख न जाई ॥
ਹਾਟੁਪਟਣੁਘਰੁਗੁਰੂਦਿਖਾਇਆਸਹਜੇਸਚੁਵਾਪਾਰੋ
(ਜਿਸ ਮਨੁੱਖ ਨੂੰ) ਸਤਿਗੁਰੂ ਨੇ (ਨਾਮ ਵਿਹਾਝਣ ਦਾ ਅਸਲ) ਟਿਕਾਣਾ, ਸ਼ਹਿਰ ਤੇ ਘਰ ਵਿਖਾ ਦਿੱਤਾ ਹੈ ਉਹ (ਦੁਨੀਆ ਦੇ ਧੰਧਿਆਂ ਵਿਚ ਭੀ) ਅਡੋਲ ਰਹਿ ਕੇ 'ਨਾਮ' ਵਿਹਾਝਦਾ ਹੈ।
The Guru has revealed the stores and the city within the home of my own heart, where I intuitively carry on the true trade.
हाटु पटणु घरु गुरू दिखाइआ सहजे सचु वापारो ॥
ਖੰਡਿਤਨਿਦ੍ਰਾਅਲਪਅਹਾਰੰਨਾਨਕਤਤੁਬੀਚਾਰੋ॥੮॥
ਉਸ ਮਨੁੱਖ ਦੀ ਨੀਂਦ ਭੀ ਘੱਟ ਤੇ ਖ਼ੁਰਾਕ ਭੀ ਥੋੜ੍ਹੀ ਹੁੰਦੀ ਹੈ। (ਭਾਵ, ਉਹ ਚਸਕਿਆਂ ਵਿਚ ਨਹੀਂ ਪੈਂਦਾ) ॥੮॥
Sleep little, and eat little; O Nanak, this is the essence of wisdom. ||8||
खंडित निद्रा अलप अहारं नानक ततु बीचारो ॥८॥
ਦਰਸਨੁਭੇਖਕਰਹੁਜੋਗਿੰਦ੍ਰਾਮੁੰਦ੍ਰਾਝੋਲੀਖਿੰਥਾ
ਨਾਨਕ ਆਖਦਾ ਹੈ (ਕਿ ਜੋਗੀ ਨੇ ਕਿਹਾ- ਹੇ ਨਾਨਕ!) ਜੋਗੀਆਂ ਦਾ ਮਤ ਸ੍ਵੀਕਾਰ ਕਰੋ, ਮੁੰਦ੍ਰਾ, ਝੋਲੀ ਤੇ ਗੋਦੜੀ ਪਹਿਨੋ।
"Wear the robes of the sect of Yogis who follow Gorakh; put on the ear-rings, begging wallet and patched coat.
दरसनु भेख करहु जोगिंद्रा मुंद्रा झोली खिंथा ॥
ਬਾਰਹਅੰਤਰਿਏਕੁਸਰੇਵਹੁਖਟੁਦਰਸਨਇਕਪੰਥਾ
ਛੇ ਭੇਖਾਂ ਵਿਚ ਇਕ ਜੋਗੀ ਪੰਥ ਹੈ, ਉਸ ਦੇ ਬਾਰਾਂ ਫ਼ਿਰਕੇ ਹਨ, ਉਹਨਾਂ ਵਿਚੋਂ ਸਾਡੇ 'ਆਈ ਪੰਥ' ਨੂੰ ਧਾਰਨ ਕਰੋ।
Among the twelve schools of Yoga, ours is the highest; among the six schools of philosophy, ours is the best path.
बारह अंतरि एकु सरेवहु खटु दरसन इक पंथा ॥
ਇਨਬਿਧਿਮਨੁਸਮਝਾਈਐਪੁਰਖਾਬਾਹੁੜਿਚੋਟਖਾਈਐ
ਹੇ ਪੁਰਖਾ! ਇਸ ਤਰ੍ਹਾਂ ਮਨ ਨੂੰ ਅਕਲ ਦਿੱਤੀ ਜਾ ਸਕਦੀ ਹੈ ਤੇ ਮੁੜ (ਮਾਇਆ ਦੀ) ਚੋਟ ਨਹੀਂ ਖਾਈਦੀ।
This is the way to instruct the mind, so you will never suffer beatings again."
इन बिधि मनु समझाईऐ पुरखा बाहुड़ि चोट न खाईऐ ॥
ਨਾਨਕੁਬੋਲੈਗੁਰਮੁਖਿਬੂਝੈਜੋਗਜੁਗਤਿਇਵਪਾਈਐ॥੯॥
(ਉੱਤਰ:) ਨਾਨਕ ਆਖਦਾ ਹੈ ਕਿ ਗੁਰੂ ਦੇ ਸਨਮੁਖ ਹੋਇਆਂ ਮਨੁੱਖ (ਮਨ ਨੂੰ ਸਮਝਾਣ ਦਾ ਢੰਗ) ਸਮਝਦਾ ਹੈ, ਜੋਗ ਦੀ ਜੁਗਤਿ ਇਸ ਤਰ੍ਹਾਂ ਲੱਭਦੀ ਹੈ (ਕਿ) ॥੯॥
Nanak speaks: the Gurmukh understands; this is the way that Yoga is attained. ||9||
नानकु बोलै गुरमुखि बूझै जोग जुगति इव पाईऐ ॥९॥
ਅੰਤਰਿਸਬਦੁਨਿਰੰਤਰਿਮੁਦ੍ਰਾਹਉਮੈਮਮਤਾਦੂਰਿਕਰੀ
ਮਨ ਵਿਚ ਸਤਿਗੁਰੂ ਦੇ ਸ਼ਬਦ ਨੂੰ ਇੱਕ-ਰਸ ਵਸਾਣਾ-ਇਹ (ਕੰਨਾਂ ਵਿਚ) ਮੁੰਦ੍ਰਾਂ (ਪਾਉਣੀਆਂ) ਹਨ, (ਜੋ ਮਨੁੱਖ ਗੁਰ-ਸ਼ਬਦ ਨੂੰ ਵਸਾਂਦਾ ਹੈ ਉਹ) ਆਪਣੀ ਹਉਮੈ ਅਤੇ ਮਮਤਾ ਨੂੰ ਦੂਰ ਕਰ ਲੈਂਦਾ ਹੈ;
Let constant absorption in the Word of the Shabad deep within be your ear-rings; eradicate egotism and attachment.
अंतरि सबदु निरंतरि मुद्रा हउमै ममता दूरि करी ॥
ਕਾਮੁਕ੍ਰੋਧੁਅਹੰਕਾਰੁਨਿਵਾਰੈਗੁਰਕੈਸਬਦਿਸੁਸਮਝਪਰੀ
ਕਾਮ, ਕ੍ਰੋਧ ਅਤੇ ਅਹੰਕਾਰ ਨੂੰ ਮਿਟਾ ਲੈਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਨੂੰ ਸੋਹਣੀ ਸੂਝ ਪੈ ਜਾਂਦੀ ਹੈ।
Discard sexual desire, anger and egotism, and through the Word of the Guru's Shabad, attain true understanding.
कामु क्रोधु अहंकारु निवारै गुर कै सबदि सु समझ परी ॥
ਖਿੰਥਾਝੋਲੀਭਰਿਪੁਰਿਰਹਿਆਨਾਨਕਤਾਰੈਏਕੁਹਰੀ
ਹੇ ਨਾਨਕ! ਪ੍ਰਭੂ ਨੂੰ ਸਭ ਥਾਈਂ ਵਿਆਪਕ ਸਮਝਣਾ ਉਸ ਮਨੁੱਖ ਦੀ ਗੋਦੜੀ ਤੇ ਝੋਲੀ ਹੈ।
For your patched coat and begging bowl, see the Lord God pervading and permeating everywhere; O Nanak, the One Lord will carry you across.
खिंथा झोली भरिपुरि रहिआ नानक तारै एकु हरी ॥
ਸਾਚਾਸਾਹਿਬੁਸਾਚੀਨਾਈਪਰਖੈਗੁਰਕੀਬਾਤਖਰੀ॥੧੦॥
ਸਤਿਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ ਉਹ ਮਨੁੱਖ ਇਹ ਨਿਰਨਾ ਕਰ ਲੈਂਦਾ ਹੈ ਕਿ ਇਕ ਪਰਮਾਤਮਾ ਹੀ (ਮਾਇਆ ਦੀ ਚੋਟ ਤੋਂ) ਬਚਾਂਦਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ ਤੇ ਜਿਸ ਦੀ ਵਡਿਆਈ ਭੀ ਸਦਾ ਟਿਕੀ ਰਹਿਣ ਵਾਲੀ ਹੈ ॥੧੦॥
True is our Lord and Master, and True is His Name. Analyze it, and you shall find the Word of the Guru to be True. ||10||
साचा साहिबु साची नाई परखै गुर की बात खरी ॥१०॥
ਊਂਧਉਖਪਰੁਪੰਚਭੂਟੋਪੀ
ਸੰਸਾਰਕ ਖ਼ਾਹਸ਼ਾਂ ਵਲੋਂ ਮੁੜੀ ਹੋਈ ਸੁਰਤ ਉਸ (ਮਨੁੱਖ) ਦਾ ਖੱਪਰ ਹੈ, ਪੰਜ ਤੱਤਾਂ ਦੇ ਦੈਵੀ ਗੁਣ ਉਸ ਦੀ ਟੋਪੀ ਹੈ,
Let your mind turn away in detachment from the world, and let this be your begging bowl. Let the lessons of the five elements be your cap.
ऊंधउ खपरु पंच भू टोपी ॥
ਕਾਂਇਆਕੜਾਸਣੁਮਨੁਜਾਗੋਟੀ
ਸਰੀਰ (ਨੂੰ ਵਿਕਾਰਾਂ ਤੋਂ ਨਿਰਮਲ ਰੱਖਣਾ) ਉਸ ਦਾ ਦੱਭ ਦਾ ਆਸਣ ਹੈ, (ਵੱਸ ਵਿਚ ਆਇਆ ਹੋਇਆ) ਮਨ ਉਸ ਦੀ ਲੰਗੋਟੀ ਹੈ,
Let the body be your meditation mat, and the mind your loin cloth.
कांइआ कड़ासणु मनु जागोटी ॥
ਸਤੁਸੰਤੋਖੁਸੰਜਮੁਹੈਨਾਲਿ
ਸਤ ਸੰਤੋਖ ਤੇ ਸੰਜਮ ਉਸ ਦੇ ਨਾਲ (ਤਿੰਨ ਚੇਲੇ) ਹਨ
Let truth, contentment and self-discipline be your companions.
सतु संतोखु संजमु है नालि ॥
ਨਾਨਕਗੁਰਮੁਖਿਨਾਮੁਸਮਾਲਿ॥੧੧॥
ਹੇ ਨਾਨਕ! (ਜੋ ਮਨੁੱਖ) ਗੁਰੂ ਦੀ ਰਾਹੀਂ (ਪ੍ਰਭੂ ਦਾ) ਨਾਮ ਯਾਦ ਕਰਦਾ ਹੈ ॥੧੧॥
O Nanak, the Gurmukh dwells on the Naam, the Name of the Lord. ||11||
नानक गुरमुखि नामु समालि ॥११॥
ਕਵਨੁਸੁਗੁਪਤਾਕਵਨੁਸੁਮੁਕਤਾ
(ਪ੍ਰਸ਼ਨ:) ਲੁਕਿਆ ਹੋਇਆ ਕੌਣ ਹੈ? ਉਹ ਕੌਣ ਹੈ ਜੋ ਮੁਕਤ ਹੈ?
"Who is hidden? Who is liberated?
कवनु सु गुपता कवनु सु मुकता ॥
ਕਵਨੁਸੁਅੰਤਰਿਬਾਹਰਿਜੁਗਤਾ
ਉਹ ਕੌਣ ਹੈ ਜੋ ਅੰਦਰੋਂ ਬਾਹਰੋਂ (ਭਾਵ, ਜਿਸ ਦਾ ਮਨ ਭੀ ਤੇ ਸਰੀਰਕ ਇੰਦ੍ਰੇ ਭੀ ਮਿਲੇ ਹੋਏ ਹਨ) ਮਿਲਿਆ ਹੋਇਆ ਹੈ?
Who is united, inwardly and outwardly?
कवनु सु अंतरि बाहरि जुगता ॥
ਕਵਨੁਸੁਆਵੈਕਵਨੁਸੁਜਾਇ
(ਸਦਾ) ਜੰਮਦਾ ਮਰਦਾ ਕੌਣ ਹੈ?
Who comes, and who goes?
कवनु सु आवै कवनु सु जाइ ॥
ਕਵਨੁਸੁਤ੍ਰਿਭਵਣਿਰਹਿਆਸਮਾਇ॥੧੨॥
ਤ੍ਰਿਲੋਕੀ ਦੇ ਨਾਥ ਵਿਚ ਲੀਨ ਕੌਣ ਹੈ? ॥੧੨॥
Who is permeating and pervading the three worlds?" ||12||
कवनु सु त्रिभवणि रहिआ समाइ ॥१२॥
ਘਟਿਘਟਿਗੁਪਤਾਗੁਰਮੁਖਿਮੁਕਤਾ
(ਉੱਤਰ:) ਜੋ (ਪ੍ਰਭੂ) ਹਰੇਕ ਸਰੀਰ ਵਿਚ ਮੌਜੂਦ ਹੈ ਉਹ ਗੁਪਤ ਹੈ; ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ (ਮਾਇਆ ਦੇ ਬੰਧਨਾਂ ਤੋਂ) ਮੁਕਤ ਹੈ।
He is hidden within each and every heart. The Gurmukh is liberated.
घटि घटि गुपता गुरमुखि मुकता ॥
ਅੰਤਰਿਬਾਹਰਿਸਬਦਿਸੁਜੁਗਤਾ
ਜੋ ਮਨੁੱਖ ਗੁਰ-ਸ਼ਬਦ ਵਿਚ ਜੁੜਿਆ ਹੈ ਉਹ ਮਨ ਤੇ ਤਨ ਕਰ ਕੇ (ਪ੍ਰਭੂ ਵਿਚ) ਜੁੜਿਆ ਹੋਇਆ ਹੈ।
Through the Word of the Shabad, one is united, inwardly and outwardly.
अंतरि बाहरि सबदि सु जुगता ॥
ਮਨਮੁਖਿਬਿਨਸੈਆਵੈਜਾਇ
ਮਨ ਦੇ ਪਿਛੇ ਤੁਰਨ ਵਾਲਾ ਮਨੁੱਖ ਜੰਮਦਾ ਮਰਦਾ ਰਹਿੰਦਾ ਹੈ।
The self-willed manmukh perishes, and comes and goes.
मनमुखि बिनसै आवै जाइ ॥
ਨਾਨਕਗੁਰਮੁਖਿਸਾਚਿਸਮਾਇ॥੧੩॥
ਹੇ ਨਾਨਕ! ਗੁਰਮੁਖ ਮਨੁੱਖ ਸੱਚੇ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੧੩॥
O Nanak, the Gurmukh merges in Truth. ||13||
नानक गुरमुखि साचि समाइ ॥१३॥
ਕਿਉਕਰਿਬਾਧਾਸਰਪਨਿਖਾਧਾ
(ਪ੍ਰਸ਼ਨ:) (ਇਹ ਜੀਵ) ਕਿਵੇਂ (ਐਸਾ) ਬੱਝਾ ਪਿਆ ਹੈ ਕਿ ਸਪਣੀ (ਮਾਇਆ ਇਸ ਨੂੰ) ਖਾਈ ਜਾ ਰਹੀ ਹੈ (ਤੇ ਇਹ ਅੱਗੋਂ ਆਪਣੇ ਬਚਾ ਲਈ ਭੱਜ ਭੀ ਨਹੀਂ ਸਕਦਾ)?
"How is one placed in bondage, and consumed by the serpent of Maya?
किउ करि बाधा सरपनि खाधा ॥
ਕਿਉਕਰਿਖੋਇਆਕਿਉਕਰਿਲਾਧਾ
(ਇਸ ਜੀਵ ਨੇ) ਕਿਵੇਂ (ਆਪਣੇ ਜੀਵਨ ਦਾ ਲਾਭ) ਗੰਵਾ ਲਿਆ ਹੈ? ਕਿਵੇਂ (ਮੁੜ ਉਹ ਲਾਹਾ) ਲੱਭ ਸਕੇ?
How does one lose, and how does one gain?
किउ करि खोइआ किउ करि लाधा ॥
ਕਿਉਕਰਿਨਿਰਮਲੁਕਿਉਕਰਿਅੰਧਿਆਰਾ
(ਇਹ ਜੀਵ) ਕਿਵੇਂ ਪਵਿਤ੍ਰ ਹੋ ਸਕੇ? ਕਿਵੇਂ (ਇਸ ਦੇ ਅੱਗੇ) ਹਨੇਰਾ (ਟਿਕਿਆ ਹੋਇਆ) ਹੈ?
How does one become immaculate and pure? How is the darkness of ignorance removed?
किउ करि निरमलु किउ करि अंधिआरा ॥
ਇਹੁਤਤੁਬੀਚਾਰੈਸੁਗੁਰੂਹਮਾਰਾ॥੧੪॥
ਜੋ ਇਸ ਅਸਲੀਅਤ ਨੂੰ (ਠੀਕ ਤਰ੍ਹਾਂ) ਵਿਚਾਰੇ, ਸਾਡੀ ਉਸ ਨੂੰ ਨਮਸਕਾਰ ਹੈ ॥੧੪॥
One who understands this essence of reality is our Guru." ||14||
इहु ततु बीचारै सु गुरू हमारा ॥१४॥
ਦੁਰਮਤਿਬਾਧਾਸਰਪਨਿਖਾਧਾ
(ਉੱਤਰ:) (ਇਹ ਜੀਵ) ਭੈੜੀ ਮੱਤ ਵਿਚ (ਇਉਂ) ਬੱਝਾ ਪਿਆ ਹੈ ਕਿ ਸਪਣੀ (ਮਾਇਆ ਇਸ ਨੂੰ) ਖਾਈ ਜਾ ਰਹੀ ਹੈ (ਤੇ ਇਹਨਾਂ ਚਸਕਿਆਂ ਵਿਚੋਂ ਇਸ ਦਾ ਨਿਕਲਣ ਨੂੰ ਜੀ ਨਹੀਂ ਕਰਦਾ);
Man is bound by evil-mindedness, and consumed by Maya, the serpent.
दुरमति बाधा सरपनि खाधा ॥
ਮਨਮੁਖਿਖੋਇਆਗੁਰਮੁਖਿਲਾਧਾ
ਮਨ ਦੇ ਪਿੱਛੇ ਲੱਗਣ ਵਾਲੇ ਨੇ (ਜੀਵਨ ਦਾ ਲਾਹਾ) ਗਵਾ ਲਿਆ ਹੈ, ਤੇ, ਗੁਰੂ ਦੇ ਹੁਕਮ ਵਿਚ ਤੁਰਨ ਵਾਲੇ ਨੇ ਖੱਟ ਲਿਆ ਹੈ।
The self-willed manmukh loses, and the Gurmukh gains.
मनमुखि खोइआ गुरमुखि लाधा ॥
ਸਤਿਗੁਰੁਮਿਲੈਅੰਧੇਰਾਜਾਇ
(ਮਾਇਆ ਦੇ ਚਸਕਿਆਂ ਦਾ) ਹਨੇਰਾ ਤਾਂ ਹੀ ਦੂਰ ਹੁੰਦਾ ਹੈ ਜੇ ਸਤਿਗੁਰੂ ਮਿਲ ਪਏ (ਭਾਵ, ਜੇ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰਨ ਲੱਗ ਪਏ)।
Meeting the True Guru, darkness is dispelled.
सतिगुरु मिलै अंधेरा जाइ ॥
ਨਾਨਕਹਉਮੈਮੇਟਿਸਮਾਇ॥੧੫॥
ਹੇ ਨਾਨਕ! (ਮਨੁੱਖ) ਹਉਮੈ ਮਿਟਾ ਕੇ ਹੀ ਪ੍ਰਭੂ ਵਿਚ ਲੀਨ ਹੋ ਸਕਦਾ ਹੈ ॥੧੫॥
O Nanak, eradicating egotism, one merges in the Lord. ||15||
नानक हउमै मेटि समाइ ॥१५॥
ਸੁੰਨਨਿਰੰਤਰਿਦੀਜੈਬੰਧੁ
(ਜੇ ਮਾਇਆ ਦੇ ਹੱਲਿਆਂ ਦੇ ਰਾਹ ਵਿਚ) ਇਕ-ਰਸ ਅਫੁਰ ਪਰਮਾਤਮਾ (ਦੀ ਯਾਦ) ਦਾ ਇਕ ਅਤੁੱਟ ਬੰਨਾ ਬਣਾ ਦੇਈਏ,
Focused deep within, in perfect absorption,
सुंन निरंतरि दीजै बंधु ॥
ਉਡੈਹੰਸਾਪੜੈਕੰਧੁ
(ਤਾਂ ਫਿਰ ਮਾਇਆ ਦੀ ਖ਼ਾਤਰ) ਮਨ ਭਟਕਦਾ ਨਹੀਂ, ਤੇ ਸਰੀਰ ਭੀ ਛਿੱਜਦਾ ਨਹੀਂ (ਭਾਵ, ਸਰੀਰ ਦੀ ਸੱਤਿਆ ਨਾਸ ਨਹੀਂ ਹੁੰਦੀ)।
the soul-swan does not fly away, and the body-wall does not collapse.
उडै न हंसा पड़ै न कंधु ॥
ਸਹਜਗੁਫਾਘਰੁਜਾਣੈਸਾਚਾ
ਜੋ ਮਨੁੱਖ ਸਹਜ-ਅਵਸਥਾ ਦੀ ਗੁਫ਼ਾ ਨੂੰ ਆਪਣਾ ਸਦਾ ਟਿਕੇ ਰਹਿਣ ਦਾ ਘਰ ਸਮਝ ਲਏ (ਭਾਵ, ਜਿਸ ਮਨੁੱਖ ਦਾ ਮਨ ਸਦਾ ਅਡੋਲ ਰਹੇ),
Then, one knows that his true home is in the cave of intuitive poise.
सहज गुफा घरु जाणै साचा ॥
ਨਾਨਕਸਾਚੇਭਾਵੈਸਾਚਾ॥੧੬॥
ਹੇ ਨਾਨਕ! ਉਹ ਪਰਮਾਤਮਾ ਦਾ ਰੂਪ ਹੋ ਕੇ ਉਸ ਪ੍ਰਭੂ ਨੂੰ ਪਿਆਰਾ ਲੱਗਣ ਲਗ ਪੈਂਦਾ ਹੈ ॥੧੬॥
O Nanak, the True Lord loves those who are truthful. ||16||
नानक साचे भावै साचा ॥१६॥
ਕਿਸੁਕਾਰਣਿਗ੍ਰਿਹੁਤਜਿਓਉਦਾਸੀ
(ਪ੍ਰਸ਼ਨ:) (ਜੇ 'ਹਾਟੀ ਬਾਟੀ' ਨੂੰ ਤਿਆਗਣਾ ਨਹੀਂ, ਤਾਂ) ਤੁਸਾਂ ਕਿਉਂ ਘਰ ਛੱਡਿਆ ਸੀ ਤੇ 'ਉਦਾਸੀ' ਬਣੇ ਸੀ?
"Why have you left your house and become a wandering Udaasee?
किसु कारणि ग्रिहु तजिओ उदासी ॥
ਕਿਸੁਕਾਰਣਿਇਹੁਭੇਖੁਨਿਵਾਸੀ
ਕਿਉਂ ਇਹ (ਉਦਾਸੀ-) ਭੇਖ ਧਾਰਿਆ ਸੀ?
Why have you adopted these religious robes?
किसु कारणि इहु भेखु निवासी ॥
ਕਿਸੁਵਖਰਕੇਤੁਮਵਣਜਾਰੇ
ਤੁਸੀ ਕਿਸ ਸੌਦੇ ਦੇ ਵਪਾਰੀ ਹੋ?
What merchandise do you trade?
किसु वखर के तुम वणजारे ॥
ਕਿਉਕਰਿਸਾਥੁਲੰਘਾਵਹੁਪਾਰੇ॥੧੭॥
(ਆਪਣੇ ਸ਼ਰਧਾਲੂਆਂ ਦੀ) ਜਮਾਤ ਨੂੰ (ਇਸ 'ਦੁਤਰ ਸਾਗਰ' ਕਿਵੇਂ ਪਾਰ ਲੰਘਾਵੋਗੇ? (ਭਾਵ, ਆਪਣੇ ਸਿੱਖਾਂ ਨੂੰ ਇਸ ਸੰਸਾਰ ਤੋਂ ਪਾਰ ਲੰਘਣ ਲਈ ਤੁਸਾਂ ਕੇਹੜਾ ਰਾਹ ਦੱਸਿਆ ਹੈ)? ॥੧੭॥
How will you carry others across with you?" ||17||
किउ करि साथु लंघावहु पारे ॥१७॥
ਗੁਰਮੁਖਿਖੋਜਤਭਏਉਦਾਸੀ
(ਉੱਤਰ:) ਅਸੀਂ ਗੁਰਮੁਖਾਂ ਨੂੰ ਲੱਭਣ ਵਾਸਤੇ ਉਦਾਸੀ ਬਣੇ ਸਾਂ,
I became a wandering Udaasee, searching for the Gurmukhs.
गुरमुखि खोजत भए उदासी ॥
ਦਰਸਨਕੈਤਾਈਭੇਖਨਿਵਾਸੀ
ਅਸਾਂ ਗੁਰਮੁਖਾਂ ਦੇ ਦਰਸ਼ਨਾਂ ਲਈ (ਉਦਾਸੀ-) ਭੇਖ ਧਾਰਿਆ ਸੀ।
I have adopted these robes seeking the Blessed Vision of the Lord's Darshan.
दरसन कै ताई भेख निवासी ॥
ਸਾਚਵਖਰਕੇਹਮਵਣਜਾਰੇ
ਅਸੀਂ ਸੱਚੇ ਪ੍ਰਭੂ ਦੇ ਨਾਮ-ਸੌਦੇ ਦੇ ਵਪਾਰੀ ਹਾਂ।
I trade in the merchandise of Truth.
साच वखर के हम वणजारे ॥
ਨਾਨਕਗੁਰਮੁਖਿਉਤਰਸਿਪਾਰੇ॥੧੮॥
ਹੇ ਨਾਨਕ! ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਉਹ ('ਦੁਤਰ ਸਾਗਰ' ਤੋਂ) ਪਾਰ ਲੰਘਦਾ ਹੈ ॥੧੮॥
O Nanak, as Gurmukh, I carry others across. ||18||
नानक गुरमुखि उतरसि पारे ॥१८॥
ਕਿਤੁਬਿਧਿਪੁਰਖਾਜਨਮੁਵਟਾਇਆ
(ਪ੍ਰਸ਼ਨ:) ਹੇ ਪੁਰਖਾ! ਤੂੰ ਆਪਣੀ ਜ਼ਿੰਦਗੀ ਕਿਸ ਤਰੀਕੇ ਨਾਲ ਪਲਟ ਲਈ ਹੈ?
"How have you changed the course of your life?
कितु बिधि पुरखा जनमु वटाइआ ॥
ਕਾਹੇਕਉਤੁਝੁਇਹੁਮਨੁਲਾਇਆ
ਤੂੰ ਆਪਣਾ ਇਹ ਮਨ ਕਿਸ ਵਿਚ ਜੋੜਿਆ ਹੈ?
With what have you linked your mind?
काहे कउ तुझु इहु मनु लाइआ ॥
ਕਿਤੁਬਿਧਿਆਸਾਮਨਸਾਖਾਈ
ਮਨ ਦੀਆਂ ਆਸਾਂ ਤੇ ਮਨ ਦੇ ਫੁਰਨੇ ਤੂੰ ਕਿਵੇਂ ਮੁਕਾ ਲਏ ਹਨ?
How have you subdued your hopes and desires?
कितु बिधि आसा मनसा खाई ॥
ਕਿਤੁਬਿਧਿਜੋਤਿਨਿਰੰਤਰਿਪਾਈ
ਰੱਬੀ ਪ੍ਰਕਾਸ਼ ਤੈਨੂੰ ਇੱਕ-ਰਸ ਕਿਵੇਂ ਮਿਲ ਪਿਆ ਹੈ?
How have you found the Light deep within your nucleus?
कितु बिधि जोति निरंतरि पाई ॥
ਬਿਨੁਦੰਤਾਕਿਉਖਾਈਐਸਾਰੁ
(ਮਾਇਆ ਦੇ ਇਸ ਪ੍ਰਭਾਵ ਤੋਂ ਬਚਣਾ ਇਉਂ ਹੀ ਔਖਾ ਹੈ ਜਿਵੇਂ ਬਿਨਾ ਦੰਦਾਂ ਦੇ ਲੋਹਾ ਚੱਬਣਾ) ਦੰਦਾਂ ਤੋਂ ਬਿਨਾ ਲੋਹਾ ਕਿਵੇਂ ਚੱਬਿਆ ਜਾਏ?
Without teeth, how can you eat iron?
बिनु दंता किउ खाईऐ सारु ॥
ਨਾਨਕਸਾਚਾਕਰਹੁਬੀਚਾਰੁ॥੧੯॥
ਹੇ ਨਾਨਕ! ਕੋਈ ਸਹੀ ਵੀਚਾਰ ਦੱਸੋ (ਭਾਵ, ਕੋਈ ਐਸਾ ਵੀਚਾਰ ਦੱਸੋ ਜੋ ਅਸਾਡੇ ਮਨ ਲੱਗੇ ਜਾਏ) ॥੧੯॥
Give us your true opinion, Nanak." ||19||
नानक साचा करहु बीचारु ॥१९॥
ਸਤਿਗੁਰਕੈਜਨਮੇਗਵਨੁਮਿਟਾਇਆ
(ਉੱਤਰ:) ਜਿਉਂ ਜਿਉਂ ਸਤਿਗੁਰੂ ਦੀ ਸਿੱਖਿਆ ਤੇ ਤੁਰੇ, ਤਿਉਂ ਤਿਉਂ ਮਨ ਦੀ ਭਟਕਣਾ ਮੁੱਕਦੀ ਗਈ।
Born into the House of the True Guru, my wandering in reincarnation ended.
सतिगुर कै जनमे गवनु मिटाइआ ॥
ਅਨਹਤਿਰਾਤੇਇਹੁਮਨੁਲਾਇਆ
ਜਿਉਂ ਜਿਉਂ ਇੱਕ-ਰਸ ਵਿਆਪਕ ਪ੍ਰਭੂ ਵਿਚ ਜੁੜਨ ਦਾ ਆਨੰਦ ਆਇਆ, ਤਿਉਂ ਤਿਉਂ ਇਹ ਮਨ ਪਰਚਦਾ ਗਿਆ।
My mind is attached and attuned to the unstruck sound current.
अनहति राते इहु मनु लाइआ ॥
ਮਨਸਾਆਸਾਸਬਦਿਜਲਾਈ
ਮਨ ਦੇ ਫੁਰਨੇ ਤੇ ਦੁਨੀਆ ਵਾਲੀਆਂ ਆਸਾਂ ਅਸਾਂ ਗੁਰੂ ਦੇ ਸ਼ਬਦ ਦੀ ਰਾਹੀਂ ਸਾੜੀਆਂ ਹਨ,
Through the Word of the Shabad, my hopes and desires have been burnt away.
मनसा आसा सबदि जलाई ॥
ਗੁਰਮੁਖਿਜੋਤਿਨਿਰੰਤਰਿਪਾਈ
ਗੁਰੂ ਦੇ ਸਨਮੁਖ ਹੋਇਆਂ ਹੀ ਇੱਕ-ਰਸ ਰੱਬੀ ਪ੍ਰਕਾਸ਼ ਲੱਭਾ ਹੈ।
As Gurmukh, I found the Light deep within the nucleus of my self.
गुरमुखि जोति निरंतरि पाई ॥
ਤ੍ਰੈਗੁਣਮੇਟੇਖਾਈਐਸਾਰੁ
(ਇਸ ਰੱਬੀ ਪ੍ਰਕਾਸ਼ ਦੀ ਬਰਕਤ ਨਾਲ) ਅਸਾਂ ਮਾਇਆ ਦੇ ਝਲਕੇ ਦੇ ਤਿੰਨਾਂ ਹੀ ਕਿਸਮਾਂ ਦੇ ਅਸਰ (ਤਮੋ, ਰਜੋ, ਸਤੋ) ਆਪਣੇ ਉਤੇ ਪੈਣ ਨਹੀਂ ਦਿੱਤੇ, ਤੇ (ਇਸ ਤਰ੍ਹਾਂ ਮਾਇਆ ਦੀ ਚੋਟ ਤੋਂ ਬਚਣ ਦਾ ਇਹ ਅੱਤਿ ਔਖਾ ਕੰਮ-ਰੂਪ) ਲੋਹਾ ਚੱਬਿਆ ਗਿਆ ਹੈ।
Eradicating the three qualities, one eats iron.
त्रै गुण मेटे खाईऐ सारु ॥
ਨਾਨਕਤਾਰੇਤਾਰਣਹਾਰੁ॥੨੦॥
(ਪਰ) ਹੇ ਨਾਨਕ! (ਇਸ 'ਦੁਤਰ ਸਾਗਰ' ਤੋਂ) ਤਾਰਣ ਦੇ ਸਮਰੱਥ ਪ੍ਰਭੂ ਆਪ ਹੀ ਤਾਰਦਾ ਹੈ ॥੨੦॥
O Nanak, the Emancipator emancipates. ||20||
नानक तारे तारणहारु ॥२०॥
ਆਦਿਕਉਕਵਨੁਬੀਚਾਰੁਕਥੀਅਲੇਸੁੰਨਕਹਾਘਰਵਾਸੋ
(ਪ੍ਰਸ਼ਨ:) ਤੁਸੀ (ਸ੍ਰਿਸ਼ਟੀ ਦੇ) ਮੁੱਢ ਦਾ ਕੀਹ ਵਿਚਾਰ ਦੱਸਦੇ ਹੋ? (ਤਦੋਂ) ਅਫੁਰ ਪਰਮਾਤਮਾ ਦਾ ਟਿਕਾਣਾ ਕਿਥੇ ਸੀ?
"What can you tell us about the beginning? In what home did the absolute dwell then?
आदि कउ कवनु बीचारु कथीअले सुंन कहा घर वासो ॥
ਗਿਆਨਕੀਮੁਦ੍ਰਾਕਵਨਕਥੀਅਲੇਘਟਿਘਟਿਕਵਨਨਿਵਾਸੋ
ਪਰਮਾਤਮਾ ਨਾਲ ਜਾਣ-ਪਛਾਣ ਦਾ ਕੀਹ ਸਾਧਨ ਦੱਸਦੇ ਹੋ? ਹਰੇਕ ਘਟ ਵਿਚ ਕਿਸ ਦਾ ਨਿਵਾਸ ਹੈ?
What are the ear-rings of spiritual wisdom? Who dwells in each and every heart?
गिआन की मुद्रा कवन कथीअले घटि घटि कवन निवासो ॥
ਕਾਲਕਾਠੀਗਾਕਿਉਜਲਾਈਅਲੇਕਿਉਨਿਰਭਉਘਰਿਜਾਈਐ
ਕਾਲ ਦੀ ਚੋਟ ਕਿਵੇਂ ਮੁਕਾਈ ਜਾਏ? ਨਿਰਭੈਤਾ ਦੇ ਦਰਜੇ ਤੇ ਕਿਵੇਂ ਅੱਪੜੀਦਾ ਹੈ?
How can one avoid the attack of death? How can one enter the home of fearlessness?
काल का ठीगा किउ जलाईअले किउ निरभउ घरि जाईऐ ॥
ਸਹਜਸੰਤੋਖਕਾਆਸਣੁਜਾਣੈਕਿਉਛੇਦੇਬੈਰਾਈਐ
ਕਿਵੇਂ (ਹਉਮੈ) ਵੈਰੀ ਦਾ ਨਾਸ ਹੋਵੇ ਜਿਸ ਕਰਕੇ ਸਹਜ ਤੇ ਸੰਤੋਖ ਦਾ ਆਸਣ ਪਛਾਣ ਲਿਆ ਜਾਏ (ਭਾਵ, ਜਿਸ ਕਰਕੇ ਸਹਜ ਤੇ ਸੰਤੋਖ ਪ੍ਰਾਪਤ ਹੋਵੇ)?
How can one know the posture of intuition and contentment, and overcome one's adversaries?"
सहज संतोख का आसणु जाणै किउ छेदे बैराईऐ ॥
ਗੁਰਕੈਸਬਦਿਹਉਮੈਬਿਖੁਮਾਰੈਤਾਨਿਜਘਰਿਹੋਵੈਵਾਸੋ
(ਉੱਤਰ:) (ਜੋ ਮਨੁੱਖ) ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਉਮੈ ਦੇ ਜ਼ਹਿਰ ਨੂੰ ਮੁਕਾ ਲਏ, ਤਾਂ ਨਿੱਜ ਸਰੂਪ ਵਿਚ ਟਿਕ ਜਾਂਦਾ ਹੈ।
Through the Word of the Guru's Shabad, egotism and corruption are conquered, and then one comes to dwell in the home of the self within.
गुर कै सबदि हउमै बिखु मारै ता निज घरि होवै वासो ॥
ਜਿਨਿਰਚਿਰਚਿਆਤਿਸੁਸਬਦਿਪਛਾਣੈਨਾਨਕੁਤਾਕਾਦਾਸੋ॥੨੧॥
ਜਿਸ ਪ੍ਰਭੂ ਨੇ ਰਚਨਾ ਰਚੀ ਹੈ ਜੋ ਮਨੁੱਖ ਉਸ ਨੂੰ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਛਾਣਦਾ ਹੈ ਨਾਨਕ ਉਸ ਦਾ ਦਾਸ ਹੈ ॥੨੧॥
One who realizes the Shabad of the One who created the creation - Nanak is his slave. ||21||
जिनि रचि रचिआ तिसु सबदि पछाणै नानकु ता का दासो ॥२१॥
ਕਹਾਤੇਆਵੈਕਹਾਇਹੁਜਾਵੈਕਹਾਇਹੁਰਹੈਸਮਾਈ
(ਪ੍ਰਸ਼ਨ:) ਇਹ ਜੀਵ ਕਿਥੋਂ ਆਉਂਦਾ ਹੈ? ਕਿਥੇ ਜਾਂਦਾ ਹੈ? ਕਿਥੇ ਟਿਕਿਆ ਰਹਿੰਦਾ ਹੈ? (ਭਾਵ, ਜੀਵ ਕਿਵੇਂ ਜੀਵਨ ਬਿਤੀਤ ਕਰਦਾ ਹੈ?)
"Where did we come from? Where are we going? Where will we be absorbed?
कहा ते आवै कहा इहु जावै कहा इहु रहै समाई ॥
ਏਸੁਸਬਦਕਉਜੋਅਰਥਾਵੈਤਿਸੁਗੁਰਤਿਲੁਤਮਾਈ
ਜੋ ਇਹ ਗੱਲ ਸਮਝਾ ਦੇਵੇ, (ਅਸੀਂ ਮੰਨਾਂਗੇ ਕਿ) ਉਸ ਗੁਰੂ ਨੂੰ ਰਤਾ ਭੀ ਲੋਭ ਨਹੀਂ ਹੈ।
One who reveals the meaning of this Shabad is the Guru, who has no greed at all.
एसु सबद कउ जो अरथावै तिसु गुर तिलु न तमाई ॥
ਕਿਉਤਤੈਅਵਿਗਤੈਪਾਵੈਗੁਰਮੁਖਿਲਗੈਪਿਆਰੋ
ਜੀਵ ਜਗਤ ਦੇ ਮੂਲ ਤੇ ਅਦ੍ਰਿਸ਼ਟ ਪ੍ਰਭੂ ਨੂੰ ਕਿਵੇਂ ਮਿਲੇ? ਗੁਰੂ ਦੀ ਰਾਹੀਂ (ਪ੍ਰਭੂ ਨਾਲ ਇਸ ਦਾ) ਪਿਆਰ ਕਿਵੇਂ ਬਣੇ?
How can one find the essence of the unmanifest reality? How does one become Gurmukh, and enshrine love for the Lord?
किउ ततै अविगतै पावै गुरमुखि लगै पिआरो ॥
ਆਪੇਸੁਰਤਾਆਪੇਕਰਤਾਕਹੁਨਾਨਕਬੀਚਾਰੋ
ਹੇ ਨਾਨਕ! (ਸਾਨੂੰ ਉਸ ਪ੍ਰਭੂ ਦੀ) ਵਿਚਾਰ ਦੱਸ ਜੋ ਆਪ ਹੀ (ਜੀਵਾਂ ਨੂੰ) ਪੈਦਾ ਕਰਨ ਵਾਲਾ ਹੈ ਤੇ ਆਪ ਹੀ, (ਉਹਨਾਂ ਦੀ) ਸੁਣਨ ਵਾਲਾ ਹੈ।
He Himself is consciousness, He Himself is the Creator; share with us, Nanak, your wisdom."
आपे सुरता आपे करता कहु नानक बीचारो ॥
ਹੁਕਮੇਆਵੈਹੁਕਮੇਜਾਵੈਹੁਕਮੇਰਹੈਸਮਾਈ
(ਉੱਤਰ:) (ਜੀਵ ਪ੍ਰਭੂ ਦੇ) ਹੁਕਮ ਵਿਚ ਹੀ (ਇਥੇ) ਆਉਂਦਾ ਹੈ, ਹੁਕਮ ਵਿਚ ਹੀ (ਇਥੋਂ) ਤੁਰ ਜਾਂਦਾ ਹੈ, ਜੀਵ ਨੂੰ ਹੁਕਮ ਵਿਚ ਹੀ ਜੀਵਨ ਬਿਤੀਤ ਕਰਨਾ ਪੈਂਦਾ ਹੈ।
By His Command we come, and by His Command we go; by His Command, we merge in absorption.
हुकमे आवै हुकमे जावै हुकमे रहै समाई ॥
ਪੂਰੇਗੁਰਤੇਸਾਚੁਕਮਾਵੈਗਤਿਮਿਤਿਸਬਦੇਪਾਈ॥੨੨॥
ਪੂਰੇ ਗੁਰੂ ਦੀ ਰਾਹੀਂ ਮਨੁੱਖ ਸੱਚੇ ਪ੍ਰਭੂ ਦੇ (ਸਿਮਰਨ ਦੀ) ਕਮਾਈ ਕਰਦਾ ਹੈ, ਇਹ ਗੱਲ ਗੁਰੂ ਦੇ ਸ਼ਬਦ ਤੋਂ ਹੀ ਮਿਲਦੀ ਹੈ ਕਿ ਪ੍ਰਭੂ ਕਿਹੋ ਜਿਹਾ ਹੈ ਤੇ ਕੇਡਾ (ਬੇਅੰਤ) ਹੈ ॥੨੨॥
Through the Perfect Guru, live the Truth; through the Word of the Shabad, the state of dignity is attained. ||22||
पूरे गुर ते साचु कमावै गति मिति सबदे पाई ॥२२॥
ਆਦਿਕਉਬਿਸਮਾਦੁਬੀਚਾਰੁਕਥੀਅਲੇਸੁੰਨਨਿਰੰਤਰਿਵਾਸੁਲੀਆ
(ਪਉੜੀ ਨੰ: ੨੧ ਤੇ ੨੨ ਦਾ ਉੱਤਰ:) ਸ੍ਰਿਸ਼ਟੀ ਦੇ ਮੁੱਢ ਦਾ ਵੀਚਾਰ ਤਾਂ "ਅਸਚਰਜ, ਅਸਚਰਜ" ਹੀ ਕਿਹਾ ਜਾ ਸਕਦਾ ਹੈ, (ਤਦੋਂ) ਇੱਕ-ਰਸ ਅਫੁਰ ਪਰਮਾਤਮਾ ਦਾ ਹੀ ਵਜੂਦ ਸੀ।
We can only express a sense of wonder about the beginning. The absolute abided endlessly deep within Himself then.
आदि कउ बिसमादु बीचारु कथीअले सुंन निरंतरि वासु लीआ ॥
ਅਕਲਪਤਮੁਦ੍ਰਾਗੁਰਗਿਆਨੁਬੀਚਾਰੀਅਲੇਘਟਿਘਟਿਸਾਚਾਸਰਬਜੀਆ
ਗਿਆਨ ਦਾ ਅਸਲੀ ਸਾਧਨ ਇਹ ਸਮਝੋ ਕਿ ਸਤਿਗੁਰੂ ਤੋਂ ਮਿਲਿਆ ਗਿਆਨ ਹੋਵੇ (ਭਾਵ, ਗਿਆਨ ਪ੍ਰਾਪਤ ਕਰਨ ਦਾ ਅਸਲੀ ਸਾਧਨ ਸਤਿਗੁਰੂ ਦੀ ਸਰਣ ਹੀ ਹੈ)। ਹਰੇਕ ਘਟ ਵਿਚ, ਸਾਰੇ ਜੀਵਾਂ ਵਿਚ, ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੀ ਵੱਸਦਾ ਹੈ।
Consider freedom from desire to be the ear-rings of the Guru's spiritual wisdom. The True Lord, the Soul of all, dwells within each and every heart.
अकलपत मुद्रा गुर गिआनु बीचारीअले घटि घटि साचा सरब जीआ ॥
ਗੁਰਬਚਨੀਅਵਿਗਤਿਸਮਾਈਐਤਤੁਨਿਰੰਜਨੁਸਹਜਿਲਹੈ
ਅਦ੍ਰਿਸ਼ਟ ਪ੍ਰਭੂ ਵਿਚ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਲੀਨ ਹੋਈਦਾ ਹੈ, (ਗੁਰ-ਸ਼ਬਦ ਦੀ ਰਾਹੀਂ) ਅਡੋਲ ਅਵਸਥਾ ਵਿਚ ਟਿਕਿਆਂ ਜਗਤ ਦਾ ਮੂਲ ਨਿਰੰਜਨ (ਮਾਇਆ ਤੋਂ ਰਹਿਤ ਪ੍ਰਭੂ) ਲੱਭ ਪੈਂਦਾ ਹੈ।
Through the Guru's Word, one merges in the absolute, and intuitively receives the immaculate essence.
गुर बचनी अविगति समाईऐ ततु निरंजनु सहजि लहै ॥
ਨਾਨਕਦੂਜੀਕਾਰਕਰਣੀਸੇਵੈਸਿਖੁਸੁਖੋਜਿਲਹੈ
(ਨਿਰੰਜਨ ਨੂੰ ਲੱਭਣ ਲਈ ਗੁਰੂ ਦੇ ਬਚਨਾਂ ਉੱਤੇ ਤੁਰਨ ਤੋਂ ਛੁਟ) ਹੋਰ ਕੋਈ ਕਾਰ ਕਰਨ ਦੀ ਲੋੜ ਨਹੀਂ, ਜੋ ਸਿੱਖ (ਗੁਰ-ਆਸ਼ੇ ਅਨੁਸਾਰ) ਸੇਵਾ ਕਰਦਾ ਹੈ ਉਹ ਭਾਲ ਕੇ 'ਨਿਰੰਜਨ' ਨੂੰ ਲੱਭ ਲੈਂਦਾ ਹੈ।
O Nanak, that Sikh who seeks and finds the Way does not serve any other.
नानक दूजी कार न करणी सेवै सिखु सु खोजि लहै ॥
ਹੁਕਮੁਬਿਸਮਾਦੁਹੁਕਮਿਪਛਾਣੈਜੀਅਜੁਗਤਿਸਚੁਜਾਣੈਸੋਈ
ਹੇ ਨਾਨਕ! 'ਹੁਕਮ' ਮੰਨਣਾ ਅਸਚਰਜ (ਖ਼ਿਆਲ) ਹੈ ਭਾਵ, ਇਹ (ਖ਼ਿਆਲ ਕਿ ਗੁਰੂ ਦੇ ਹੁਕਮ ਵਿਚ ਤੁਰਿਆਂ "ਅਵਿਗਤ" ਵਿਚ ਸਮਾਈਦਾ ਹੈ ਹੈਰਾਨਗੀ ਪੈਦਾ ਕਰਨ ਵਾਲਾ ਹੈ; ਪਰ) ਜੋ ਮਨੁੱਖ 'ਹੁਕਮ' ਵਿਚ (ਤੁਰ ਕੇ 'ਹੁਕਮ' ਨੂੰ) ਪਛਾਣਦਾ ਹੈ ਉਹ ਜੀਵਨ ਦੀ (ਸਹੀ) ਜੁਗਤਿ ਤੇ 'ਸਚ' ਨੂੰ ਜਾਣ ਲੈਂਦਾ ਹੈ।
Wonderful and amazing is His Command; He alone realizes His Command and knows the true way of life of His creatures.
हुकमु बिसमादु हुकमि पछाणै जीअ जुगति सचु जाणै सोई ॥
ਆਪੁਮੇਟਿਨਿਰਾਲਮੁਹੋਵੈਅੰਤਰਿਸਾਚੁਜੋਗੀਕਹੀਐਸੋਈ॥੨੩॥
ਉਹ 'ਆਪਾ ਭਾਵ' ਮਿਟਾ ਕੇ (ਦੁਨੀਆ ਵਿਚ ਰਹਿੰਦਾ ਹੋਇਆ ਭੀ ਦੁਨੀਆ ਤੋਂ) ਵੱਖਰਾ ਹੁੰਦਾ ਹੈ (ਕਿਉਂਕਿ ਉਸ ਦੇ) ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪ੍ਰਭੂ (ਸਾਖਿਆਤ) ਹੈ, (ਬੱਸ!) ਐਸਾ ਮਨੁੱਖ ਹੀ ਜੋਗੀ ਅਖਵਾਣ ਦੇ ਯੋਗ ਹੈ ॥੨੩॥
One who eradicates his self-conceit becomes free of desire; he alone is a Yogi, who enshrines the True Lord deep within. ||23||
आपु मेटि निरालमु होवै अंतरि साचु जोगी कहीऐ सोई ॥२३॥
ਅਵਿਗਤੋਨਿਰਮਾਇਲੁਉਪਜੇਨਿਰਗੁਣਤੇਸਰਗੁਣੁਥੀਆ
(ਜਦੋਂ) ਅਦ੍ਰਿਸ਼ਟ ਅਵਸਥਾ ਤੋਂ ਨਿਰਮਲ ਪ੍ਰਭੂ ਪਰਗਟ ਹੁੰਦਾ ਹੈ ਤੇ ਨਿਰਗੁਣ ਰੂਪ ਤੋਂ ਸਰਗੁਣ ਬਣਦਾ ਹੈ (ਭਾਵ, ਆਪਣੇ ਅਦ੍ਰਿਸ਼ਟ ਆਤਮਕ ਸਰੂਪ ਤੋਂ ਆਕਾਰ ਵਾਲਾ ਬਣ ਕੇ ਸੂਖਮ ਤੇ ਅਸਥੂਲ ਰੂਪ ਧਾਰ ਲੈਂਦਾ ਹੈ,
From His state of absolute existence, He assumed the immaculate form; from formless, He assumed the supreme form.
अविगतो निरमाइलु उपजे निरगुण ते सरगुणु थीआ ॥
ਸਤਿਗੁਰਪਰਚੈਪਰਮਪਦੁਪਾਈਐਸਾਚੈਸਬਦਿਸਮਾਇਲੀਆ
ਤਦੋਂ ਇਸ ਦ੍ਰਿਸ਼ਟਮਾਨ ਸੰਸਾਰ ਵਿਚੋਂ ਜਿਸ ਜੀਵ ਦਾ ਮਨ ਸਤਿਗੁਰੂ ਦੇ ਸ਼ਬਦ ਨਾਲ ਪਤੀਜਦਾ ਜਾਂਦਾ ਹੈ (ਉਸ ਜੀਵ ਨੂੰ) ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ (ਤਦੋਂ ਸਮਝੋ ਕਿ) ਗੁਰੂ ਦੇ ਸ਼ਬਦ ਦੀ ਰਾਹੀਂ ਸੱਚੇ ਪ੍ਰਭੂ ਨੇ (ਉਸ ਨੂੰ ਆਪਣੇ ਵਿਚ) ਲੀਨ ਕਰ ਲਿਆ ਹੈ।
By pleasing the True Guru, the supreme status is obtained, and one is absorbed in the True Word of the Shabad.
सतिगुर परचै परम पदु पाईऐ साचै सबदि समाइ लीआ ॥
ਏਕੇਕਉਸਚੁਏਕਾਜਾਣੈਹਉਮੈਦੂਜਾਦੂਰਿਕੀਆ
(ਤਦੋਂ) ਉਹ ਕੇਵਲ ਇਕ ਪ੍ਰਭੂ ਨੂੰ ਹੀ (ਸਦਾ ਰਹਿਣ ਵਾਲੀ ਹਸਤੀ) ਜਾਣਦਾ ਹੈ, ਉਸ ਨੇ ਹਉਮੈ ਅਤੇ ਦੂਜਾ-ਭਾਵ (ਭਾਵ, ਪ੍ਰਭੂ ਤੋਂ ਬਿਨਾ ਕਿਸੇ ਹੋਰ ਅਜੇਹੀ ਹਸਤੀ ਦੀ ਸੰਭਾਵਨਾ ਦਾ ਖ਼ਿਆਲ) ਦੂਰ ਕਰ ਲਿਆ ਹੁੰਦਾ ਹੈ,
He knows the True Lord as the One and only; he sends his egotism and duality far away.
एके कउ सचु एका जाणै हउमै दूजा दूरि कीआ ॥
ਸੋਜੋਗੀਗੁਰਸਬਦੁਪਛਾਣੈਅੰਤਰਿਕਮਲੁਪ੍ਰਗਾਸੁਥੀਆ
(ਬੱਸ!) ਉਹੀ (ਅਸਲ) ਜੋਗੀ ਹੈ, ਉਹ ਸਤਿਗੁਰੂ ਦੇ ਸ਼ਬਦ ਨੂੰ ਸਮਝਦਾ ਹੈ ਉਸ ਦੇ ਅੰਦਰ (ਰਿਹਦਾ-ਰੂਪ) ਕੌਲ ਫੁੱਲ ਖਿੜ ਪਿਆ ਹੁੰਦਾ ਹੈ।
He alone is a Yogi, who realizes the Word of the Guru's Shabad; the lotus of the heart blossoms forth within.
सो जोगी गुर सबदु पछाणै अंतरि कमलु प्रगासु थीआ ॥
ਜੀਵਤੁਮਰੈਤਾਸਭੁਕਿਛੁਸੂਝੈਅੰਤਰਿਜਾਣੈਸਰਬਦਇਆ
ਜੋ ਮਨੁੱਖ ਜੀਊਂਦਾ ਹੀ ਮਰਦਾ ਹੈ (ਭਾਵ, 'ਹਉਮੈ' ਦਾ ਤਿਆਗ ਕਰਦਾ ਹੈ, ਸੁਆਰਥ ਮਿਟਾਂਦਾ ਹੈ) ਉਸ ਨੂੰ (ਜ਼ਿੰਦਗੀ ਦੇ) ਹਰੇਕ (ਪਹਿਲੂ) ਦੀ ਸਮਝ ਆ ਜਾਂਦੀ ਹੈ, ਉਹ ਮਨੁੱਖ ਸਾਰੇ ਜੀਵਾਂ ਉਤੇ ਦਇਆ ਕਰਨ (ਦਾ ਅਸੂਲ) ਆਪਣੇ ਮਨ ਵਿਚ ਪੱਕਾ ਕਰ ਲੈਂਦਾ ਹੈ।
If one remains dead while yet alive, then he understands everything; he knows the Lord deep within himself, who is kind and compassionate to all.
जीवतु मरै ता सभु किछु सूझै अंतरि जाणै सरब दइआ ॥
ਨਾਨਕਤਾਕਉਮਿਲੈਵਡਾਈਆਪੁਪਛਾਣੈਸਰਬਜੀਆ॥੨੪॥
ਹੇ ਨਾਨਕ! ਉਸੇ ਮਨੁੱਖ ਨੂੰ ਇੱਜ਼ਤ ਮਿਲਦੀ ਹੈ, ਉਹ ਸਾਰੇ ਜੀਵਾਂ ਵਿਚ ਆਪਣੇ ਆਪ ਨੂੰ ਵੇਖਦਾ ਹੈ (ਭਾਵ, ਉਹ ਉਸੇ ਜੋਤਿ ਨੂੰ ਸਭ ਵਿਚ ਵੇਖਦਾ ਹੈ ਜੋ ਉਸ ਦੇ ਆਪਣੇ ਅੰਦਰ ਹੈ) ॥੨੪॥
O Nanak, he is blessed with glorious greatness; he realizes himself in all beings. ||24||
नानक ता कउ मिलै वडाई आपु पछाणै सरब जीआ ॥२४॥
ਸਾਚੌਉਪਜੈਸਾਚਿਸਮਾਵੈਸਾਚੇਸੂਚੇਏਕਮਇਆ
(ਗੁਰਮੁਖਿ) ਸੱਚੇ ਪ੍ਰਭੂ ਤੋਂ ਪੈਦਾ ਹੁੰਦਾ ਹੈ ਤੇ ਸੱਚੇ ਵਿਚ ਹੀ ਲੀਨ ਰਹਿੰਦਾ ਹੈ; ਪ੍ਰਭੂ ਤੇ ਗੁਰਮੁਖਿ ਇੱਕ-ਰੂਪ ਹੋ ਜਾਂਦੇ ਹਨ।
We emerge from Truth, and merge into Truth again. The pure being merges into the One True Lord.
साचौ उपजै साचि समावै साचे सूचे एक मइआ ॥
ਝੂਠੇਆਵਹਿਠਵਰਪਾਵਹਿਦੂਜੈਆਵਾਗਉਣੁਭਇਆ
ਪਰ ਝੂਠੇ (ਭਾਵ, ਨਾਸਵੰਤ ਮਾਇਆ ਵਿਚ ਲੱਗੇ ਹੋਏ ਬੰਦੇ) ਜਗਤ ਆਉਂਦੇ ਹਨ, ਉਹਨਾਂ ਨੂੰ ਮਨ ਦਾ ਟਿਕਾਉ ਨਹੀਂ ਹਾਸਲ ਹੁੰਦਾ (ਸੋ ਇਸ) ਦੂਜੇ-ਭਾਵ ਦੇ ਕਾਰਣ ਉਹਨਾਂ ਦਾ ਜਨਮ ਮਰਨ ਦਾ ਚੱਕਰ ਬਣਿਆ ਰਹਿੰਦਾ ਹੈ।
The false come, and find no place of rest; in duality, they come and go.
झूठे आवहि ठवर न पावहि दूजै आवा गउणु भइआ ॥
ਆਵਾਗਉਣੁਮਿਟੈਗੁਰਸਬਦੀਆਪੇਪਰਖੈਬਖਸਿਲਇਆ
ਇਹ ਜਨਮ ਮਰਨ ਦਾ ਚੱਕਰ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਮਿਟਦਾ ਹੈ (ਗੁਰ-ਸ਼ਬਦ ਵਿਚ ਜੁੜੇ ਮਨੁੱਖ ਨੂੰ) ਪ੍ਰਭੂ ਆਪ ਪਛਾਣ ਲੈਂਦਾ ਹੈ, ਤੇ (ਉਸ ਉਤੇ) ਮੇਹਰ ਕਰਦਾ ਹੈ।
This coming and going in reincarnation is ended through the Word of the Guru's Shabad; the Lord Himself analyzes and grants His forgiveness.
आवा गउणु मिटै गुर सबदी आपे परखै बखसि लइआ ॥
ਏਕਾਬੇਦਨਦੂਜੈਬਿਆਪੀਨਾਮੁਰਸਾਇਣੁਵੀਸਰਿਆ
(ਪਰ ਜਿਨ੍ਹਾਂ ਨੂੰ) ਸਾਰੇ-ਰਸਾਂ-ਦਾ-ਘਰ-ਪ੍ਰਭੂ ਦਾ ਨਾਮ ਵਿੱਸਰ ਜਾਂਦਾ ਹੈ ਉਹਨਾਂ ਨੂੰ ਦੂਜੇ-ਭਾਵ ਵਿਚ ਫਸਣ ਦੇ ਕਾਰਨ ਇਹ ਹਉਮੈ ਦੀ ਪੀੜਾ ਸਤਾਂਦੀ ਹੈ।
One who suffers from the disease of duality, forgets the Naam, the source of nectar.
एका बेदन दूजै बिआपी नामु रसाइणु वीसरिआ ॥
ਸੋਬੂਝੈਜਿਸੁਆਪਿਬੁਝਾਏਗੁਰਕੈਸਬਦਿਸੁਮੁਕਤੁਭਇਆ
(ਇਹ ਭੇਤ) ਉਹ ਮਨੁੱਖ ਸਮਝਦਾ ਹੈ ਜਿਸ ਨੂੰ ਪ੍ਰਭੂ ਆਪ ਸਮਝ ਬਖ਼ਸ਼ਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜਨ ਦੇ ਕਾਰਨ ਉਹ ਮਨੁੱਖ (ਹਉਮੈ ਤੋਂ) ਆਜ਼ਾਦ ਹੋ ਜਾਂਦਾ ਹੈ।
He alone understands, whom the Lord inspires to understand. Through the Word of the Guru's Shabad, one is liberated.
सो बूझै जिसु आपि बुझाए गुर कै सबदि सु मुकतु भइआ ॥
ਨਾਨਕਤਾਰੇਤਾਰਣਹਾਰਾਹਉਮੈਦੂਜਾਪਰਹਰਿਆ॥੨੫॥
ਹੇ ਨਾਨਕ! ਜਿਸ ਨੇ ਹਉਮੈ ਤੇ ਦੂਜਾ-ਭਾਵ ਤਿਆਗ ਦਿੱਤਾ ਹੈ ਉਸ ਨੂੰ ਤਾਰਣਹਾਰ ਪ੍ਰਭੂ ਤਾਰ ਲੈਂਦਾ ਹੈ ॥੨੫॥
O Nanak, the Emancipator emancipates one who drives out egotism and duality. ||25||
नानक तारे तारणहारा हउमै दूजा परहरिआ ॥२५॥
ਮਨਮੁਖਿਭੂਲੈਜਮਕੀਕਾਣਿ
ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਹ (ਜੀਵਨ ਦਾ ਸਹੀ ਰਸਤਾ) ਖੁੰਝ ਜਾਂਦਾ ਹੈ ਤੇ ਜਮ ਦੀ ਮੁਥਾਜੀ ਵਿਚ ਹੋ ਜਾਂਦਾ ਹੈ,
The self-willed manmukhs are deluded, under the shadow of death.
मनमुखि भूलै जम की काणि ॥
ਪਰਘਰੁਜੋਹੈਹਾਣੇਹਾਣਿ
ਪਰਾਇਆ ਘਰ ਤੱਕਦਾ ਹੈ, ਉਸ ਨੂੰ (ਇਸ ਕੁਕਰਮ ਵਿਚ) ਘਾਟਾ ਹੀ ਘਾਟਾ ਰਹਿੰਦਾ ਹੈ।
They look into the homes of others, and lose.
पर घरु जोहै हाणे हाणि ॥
ਮਨਮੁਖਿਭਰਮਿਭਵੈਬੇਬਾਣਿ
ਭੁਲੇਖੇ ਵਿਚ ਪਿਆ ਹੋਇਆ ਮਨਮੁਖ (ਮਾਨੋ) ਜੰਗਲ ਵਿਚ ਭਟਕ ਰਿਹਾ ਹੈ,
The manmukhs are confused by doubt, wandering in the wilderness.
मनमुखि भरमि भवै बेबाणि ॥
ਵੇਮਾਰਗਿਮੂਸੈਮੰਤ੍ਰਿਮਸਾਣਿ
ਕੁਰਾਹੇ ਪੈ ਕੇ (ਇਉਂ) ਠੱਗਿਆ ਜਾ ਰਿਹਾ ਹੈ ਜਿਵੇਂ ਮਸਾਣ ਵਿਚ ਮੰਤ੍ਰ ਪੜ੍ਹਨ ਵਾਲਾ ਮਨੁੱਖ (ਭੈੜੇ ਪਾਸੇ ਪਿਆ ਹੈ)।
Having lost their way, they are plundered; they chant their mantras at cremation grounds.
वेमारगि मूसै मंत्रि मसाणि ॥
ਸਬਦੁਚੀਨੈਲਵੈਕੁਬਾਣਿ
(ਮਨਮੁਖ) ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦਾ (ਭਾਵ, ਗੁਰੂ ਦੇ ਸ਼ਬਦ ਦੀ ਉਸ ਨੂੰ ਕਦਰ ਨਹੀਂ ਪੈਂਦੀ), ਤੇ ਦੁਰਬਚਨ ਹੀ ਬੋਲਦਾ ਹੈ।
They do not think of the Shabad; instead, they utter obscenities.
सबदु न चीनै लवै कुबाणि ॥
ਨਾਨਕਸਾਚਿਰਤੇਸੁਖੁਜਾਣਿ॥੨੬॥
ਹੇ ਨਾਨਕ! ਸੁਖ ਉਸ ਨੂੰ (ਮਿਲਿਆ) ਜਾਣੋ ਜੋ ਸੱਚੇ ਪ੍ਰਭੂ ਵਿਚ ਰੰਗਿਆ ਹੋਇਆ ਹੈ ॥੨੬॥
O Nanak, those who are attuned to the Truth know peace. ||26||
नानक साचि रते सुखु जाणि ॥२६॥
ਗੁਰਮੁਖਿਸਾਚੇਕਾਭਉਪਾਵੈ
ਜੋ ਮਨੁੱਖ ਸਤਿਗੁਰੂ ਦੇ ਅਨੁਸਾਰ ਹੋ ਕੇ ਤੁਰਦਾ ਹੈ ਉਹ ਸੱਚੇ ਪ੍ਰਭੂ ਦਾ ਡਰ ਆਪਣੇ ਹਿਰਦੇ ਵਿਚ ਟਿਕਾਂਦਾ ਹੈ,
The Gurmukh lives in the Fear of God, the True Lord.
गुरमुखि साचे का भउ पावै ॥
ਗੁਰਮੁਖਿਬਾਣੀਅਘੜੁਘੜਾਵੈ
ਗੁਰੂ ਦੀ ਬਾਣੀ ਦੀ ਰਾਹੀਂ ਅਮੋੜ-ਮਨ ਨੂੰ ਸੁਚੱਜਾ ਬਣਾਂਦਾ ਹੈ,
Through the Word of the Guru's Bani, the Gurmukh refines the unrefined.
गुरमुखि बाणी अघड़ु घड़ावै ॥
ਗੁਰਮੁਖਿਨਿਰਮਲਹਰਿਗੁਣਗਾਵੈ
ਨਿਰਮਲ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ,
The Gurmukh sings the immaculate, Glorious Praises of the Lord.
गुरमुखि निरमल हरि गुण गावै ॥
ਗੁਰਮੁਖਿਪਵਿਤ੍ਰੁਪਰਮਪਦੁਪਾਵੈ
(ਤੇ ਇਸ ਤਰ੍ਹਾਂ) ਪਵਿਤ੍ਰ ਤੇ ਉੱਚੀ ਆਤਮਕ ਅਵਸਥਾ ਹਾਸਲ ਕਰਦਾ ਹੈ।
The Gurmukh attains the supreme, sanctified status.
गुरमुखि पवित्रु परम पदु पावै ॥
ਗੁਰਮੁਖਿਰੋਮਿਰੋਮਿਹਰਿਧਿਆਵੈ
ਗੁਰਮੁਖਿ ਮਨੁੱਖ ਤਨੋਂ ਮਨੋਂ ਪਰਮਾਤਮਾ ਨੂੰ ਯਾਦ ਕਰਦਾ ਹੈ,
The Gurmukh meditates on the Lord with every hair of his body.
गुरमुखि रोमि रोमि हरि धिआवै ॥
ਨਾਨਕਗੁਰਮੁਖਿਸਾਚਿਸਮਾਵੈ॥੨੭॥
ਹੇ ਨਾਨਕ! (ਬੰਦਗੀ ਦੀ ਰਾਹੀਂ) ਗੁਰਮੁਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੨੭॥
O Nanak, the Gurmukh merges in Truth. ||27||
नानक गुरमुखि साचि समावै ॥२७॥
ਗੁਰਮੁਖਿਪਰਚੈਬੇਦਬੀਚਾਰੀ
ਜੋ ਮਨੁੱਖ ਗੁਰੂ ਨਾਲ ਡੂੰਘੀ ਸਾਂਝ ਬਣਾ ਲੈਂਦਾ ਹੈ (ਭਾਵ, ਜਿਸ ਨੂੰ ਸਤਿਗੁਰੂ ਵਿਚ ਪੂਰਨ ਵਿਸ਼ਵਾਸ ਹੋ ਜਾਂਦਾ ਹੈ) ਉਹ (ਮਾਨੋ) ਵੇਦਾਂ ਦਾ ਗਿਆਤਾ ਹੋ ਗਿਆ ਹੈ (ਉਸ ਨੂੰ ਵੇਦਾਂ ਦੀ ਲੋੜ ਨਹੀਂ ਰਹਿ ਜਾਂਦੀ)।
The Gurmukh is pleasing to the True Guru; this is contemplation on the Vedas.
गुरमुखि परचै बेद बीचारी ॥
ਗੁਰਮੁਖਿਪਰਚੈਤਰੀਐਤਾਰੀ
ਗੁਰੂ ਨਾਲ ਡੂੰਘੀ ਸਾਂਝ ਬਣਾਇਆਂ ਸੰਸਾਰ-ਸਮੁੰਦਰ ਤੋਂ ਤਰ ਜਾਈਦਾ ਹੈ,
Pleasing the True Guru, the Gurmukh is carried across.
गुरमुखि परचै तरीऐ तारी ॥
ਗੁਰਮੁਖਿਪਰਚੈਸੁਸਬਦਿਗਿਆਨੀ
ਗੁਰ-ਸ਼ਬਦ ਦੀ ਰਾਹੀਂ ਪਰਮਾਤਮਾ ਨਾਲ ਜਾਣ-ਪਛਾਣ ਵਾਲਾ ਹੋ ਜਾਈਦਾ ਹੈ,
Pleasing the True Guru, the Gurmukh receives the spiritual wisdom of the Shabad.
गुरमुखि परचै सु सबदि गिआनी ॥
ਗੁਰਮੁਖਿਪਰਚੈਅੰਤਰਬਿਧਿਜਾਨੀ
ਤੇ ਗੁਰ-ਸ਼ਬਦ ਦੀ ਰਾਹੀਂ ਅੰਦਰਲੇ ਦੀ ਸੂਝ ਪੈ ਜਾਂਦੀ ਹੈ।
Pleasing the True Guru, the Gurmukh comes to know the path within.
गुरमुखि परचै अंतर बिधि जानी ॥
ਗੁਰਮੁਖਿਪਾਈਐਅਲਖਅਪਾਰੁ
ਗੁਰੂ ਦੇ ਸਨਮੁਖ ਹੋਇਆਂ ਅਦ੍ਰਿਸ਼ਟ ਤੇ ਬੇ-ਅੰਤ ਪ੍ਰਭੂ ਮਿਲ ਪੈਂਦਾ ਹੈ;
The Gurmukh attains the unseen and infinite Lord.
गुरमुखि पाईऐ अलख अपारु ॥
ਨਾਨਕਗੁਰਮੁਖਿਮੁਕਤਿਦੁਆਰੁ॥੨੮॥
ਹੇ ਨਾਨਕ! ਗੁਰੂ ਦੀ ਰਾਹੀਂ ਹੀ (ਹਉਮੈ ਤੋਂ) ਖ਼ਲਾਸੀ ਦਾ ਰਸਤਾ ਲੱਭਦਾ ਹੈ ॥੨੮॥
O Nanak, the Gurmukh finds the door of liberation. ||28||
नानक गुरमुखि मुकति दुआरु ॥२८॥
ਗੁਰਮੁਖਿਅਕਥੁਕਥੈਬੀਚਾਰਿ
ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ (ਗੁਰੂ ਦੀ ਦੱਸੀ) ਵੀਚਾਰ ਨਾਲ ਉਸ ਪ੍ਰਭੂ ਦੇ ਗੁਣ ਗਾਉਂਦਾ ਹੈ ਜਿਸ ਦਾ ਸਹੀ ਸਰੂਪ ਬਿਆਨ ਨਹੀਂ ਹੋ ਸਕਦਾ,
The Gurmukh speaks the unspoken wisdom.
गुरमुखि अकथु कथै बीचारि ॥
ਗੁਰਮੁਖਿਨਿਬਹੈਸਪਰਵਾਰਿ
(ਇਸ ਤਰ੍ਹਾਂ) ਗੁਰਮੁਖ ਘਰਬਾਰੀ ਹੁੰਦਾ ਹੋਇਆ ਹੀ (ਜ਼ਿੰਦਗੀ ਦੀ ਬਾਜ਼ੀ ਵਿਚ) ਪੁੱਗ ਜਾਂਦਾ ਹੈ।
In the midst of his family, the Gurmukh lives a spiritual life.
गुरमुखि निबहै सपरवारि ॥
ਗੁਰਮੁਖਿਜਪੀਐਅੰਤਰਿਪਿਆਰਿ
ਗੁਰੂ ਦੇ ਸਨਮੁਖ ਹੋਇਆਂ ਹੀ ਹਿਰਦੇ ਵਿਚ ਪਿਆਰ ਨਾਲ ਪ੍ਰਭੂ ਨੂੰ ਜਪ ਸਕੀਦਾ ਹੈ,
The Gurmukh lovingly meditates deep within.
गुरमुखि जपीऐ अंतरि पिआरि ॥
ਗੁਰਮੁਖਿਪਾਈਐਸਬਦਿਅਚਾਰਿ
ਤੇ ਗੁਰਸ਼ਬਦ ਦੀ ਰਾਹੀਂ ਉੱਚਾ ਆਚਰਣ ਬਣ ਕੇ ਪ੍ਰਭੂ ਮਿਲਦਾ ਹੈ।
The Gurmukh obtains the Shabad, and righteous conduct.
गुरमुखि पाईऐ सबदि अचारि ॥
ਸਬਦਿਭੇਦਿਜਾਣੈਜਾਣਾਈ
(ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ) ਗੁਰੂ ਦੇ ਸ਼ਬਦ ਨਾਲ (ਆਪਣੇ ਮਨ ਨੂੰ) ਪ੍ਰੋ ਕੇ (ਪ੍ਰਭੂ ਨੂੰ) ਪਛਾਣਦਾ ਹੈ ਤੇ ਹੋਰਨਾਂ ਨੂੰ ਪਛਾਣ ਕਰਾਂਦਾ ਹੈ।
He knows the mystery of the Shabad, and inspires others to know it.
सबदि भेदि जाणै जाणाई ॥
ਨਾਨਕਹਉਮੈਜਾਲਿਸਮਾਈ॥੨੯॥
ਹੇ ਨਾਨਕ! ਗੁਰਮੁਖ (ਆਪਣੀ) ਹਉਮੈ (ਖ਼ੁਦ-ਗ਼ਰਜ਼ੀ) ਸਾੜ ਕੇ (ਪ੍ਰਭੂ ਵਿਚ) ਲੀਨ ਰਹਿੰਦਾ ਹੈ ॥੨੯॥
O Nanak, burning away his ego, he merges in the Lord. ||29||
नानक हउमै जालि समाई ॥२९॥
ਗੁਰਮੁਖਿਧਰਤੀਸਾਚੈਸਾਜੀ
ਸੱਚੇ ਪ੍ਰਭੂ ਨੇ ਗੁਰਮੁਖ ਮਨੁੱਖ (ਪੈਦਾ ਕਰਨ) ਵਾਸਤੇ ਧਰਤੀ ਬਣਾਈ ਹੈ;
The True Lord fashioned the earth for the sake of the Gurmukhs.
गुरमुखि धरती साचै साजी ॥
ਤਿਸਮਹਿਓਪਤਿਖਪਤਿਸੁਬਾਜੀ
ਇਸ ਧਰਤੀ ਵਿਚ ਉਤਪੱਤੀ ਤੇ ਨਾਸ (ਗੁਰਮੁਖਤਾ ਦੇ ਵਿਕਾਸ ਲਈ) ਇਕ ਖੇਡ ਹੈ;
There, he set in motion the play of creation and destruction.
तिस महि ओपति खपति सु बाजी ॥
ਗੁਰਕੈਸਬਦਿਰਪੈਰੰਗੁਲਾਇ
ਜਦੋਂ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਨਾਲ ਪਿਆਰ ਜੋੜ ਕੇ (ਪ੍ਰਭੂ ਦੇ ਰੰਗ ਵਿਚ) ਰੰਗਿਆ ਜਾਂਦਾ ਹੈ,
One who is filled with the Word of the Guru's Shabad enshrines love for the Lord.
गुर कै सबदि रपै रंगु लाइ ॥
ਸਾਚਿਰਤਉਪਤਿਸਿਉਘਰਿਜਾਇ
ਤਾਂ ਸੱਚੇ ਵਿਚ ਰੱਤਾ ਹੋਇਆ (ਗੁਰਮੁਖ) ਇੱਜ਼ਤ ਲੈ ਕੇ ਆਪਣੇ ਘਰ ਵਿਚ ਅੱਪੜਦਾ ਹੈ (ਤੇ ਉਸ ਦੀ ਘੜਨ ਭੱਜਣ ਦੀ ਖੇਡ ਮੁੱਕ ਜਾਂਦੀ ਹੈ)।
Attuned to the Truth, he goes to his home with honor.
साचि रतउ पति सिउ घरि जाइ ॥
ਸਾਚਸਬਦਬਿਨੁਪਤਿਨਹੀਪਾਵੈ
ਸੱਚੇ ਸ਼ਬਦ ਤੋਂ ਬਿਨਾ ਕੋਈ ਮਨੁੱਖ ਇਜ਼ਤ ਹਾਸਲ ਨਹੀਂ ਕਰ ਸਕਦਾ।
Without the True Word of the Shabad, no one receives honor.
साच सबद बिनु पति नही पावै ॥
ਨਾਨਕਬਿਨੁਨਾਵੈਕਿਉਸਾਚਿਸਮਾਵੈ॥੩੦॥
ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਪ੍ਰਭੂ ਵਿਚ ਮਨੁੱਖ ਕਿਵੇਂ ਸਮਾ ਸਕਦਾ ਹੈ? (ਨਹੀਂ ਸਮਾ ਸਕਦਾ) ॥੩੦॥
O Nanak, without the Name, how can one be absorbed in Truth? ||30||
नानक बिनु नावै किउ साचि समावै ॥३०॥
ਗੁਰਮੁਖਿਅਸਟਸਿਧੀਸਭਿਬੁਧੀ
ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰਨਾ ਹੀ ਸਾਰੀਆਂ ਅੱਠੇ ਕਰਾਮਾਤੀ ਤਾਕਤਾਂ ਤੇ ਅਕਲਾਂ ਦੀ ਪ੍ਰਾਪਤੀ ਹੈ,
The Gurmukh obtains the eight miraculous spiritual powers, and all wisdom.
गुरमुखि असट सिधी सभि बुधी ॥
ਗੁਰਮੁਖਿਭਵਜਲੁਤਰੀਐਸਚਸੁਧੀ
ਗੁਰੂ ਦੇ ਸਨਮੁਖ ਹੋਇਆਂ ਸੰਸਾਰ-ਸਮੁੰਦਰ ਤਰ ਜਾਈਦਾ ਹੈ ਅਤੇ ਸੱਚੇ ਦੀ ਸੋਹਣੀ ਮੱਤ ਆ ਜਾਂਦੀ ਹੈ।
The Gurmukh crosses over the terrifying world-ocean, and obtains true understanding.
गुरमुखि भवजलु तरीऐ सच सुधी ॥
ਗੁਰਮੁਖਿਸਰਅਪਸਰਬਿਧਿਜਾਣੈ
ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਚੰਗੇ ਮੰਦੇ ਸਮੇ ਦਾ ਹਾਲਤ ਜਾਣ ਲੈਂਦਾ ਹੈ,
The Gurmukh knows the ways of truth and untruth.
गुरमुखि सर अपसर बिधि जाणै ॥
ਗੁਰਮੁਖਿਪਰਵਿਰਤਿਨਰਵਿਰਤਿਪਛਾਣੈ
ਤੇ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਪਛਾਣ ਲੈਂਦਾ ਹੈ ਕਿ ਕੀਹ ਛੱਡਣਾ ਹੈ ਤੇ ਕੀਹ ਗ੍ਰਹਣ ਕਰਨਾ ਹੈ।
The Gurmukh knows worldliness and renunciation.
गुरमुखि परविरति नरविरति पछाणै ॥
ਗੁਰਮੁਖਿਤਾਰੇਪਾਰਿਉਤਾਰੇ
ਗੁਰਮੁਖ ਮਨੁੱਖ (ਹੋਰਨਾਂ ਨੂੰ ਭੀ ਸੰਸਾਰ-ਸਮੁੰਦਰ ਤੋਂ) ਤਾਰ ਕੇ ਪਾਰਲੇ ਕੰਢੇ ਲਾ ਦੇਂਦਾ ਹੈ।
The Gurmukh crosses over, and carries others across as well.
गुरमुखि तारे पारि उतारे ॥
ਨਾਨਕਗੁਰਮੁਖਿਸਬਦਿਨਿਸਤਾਰੇ॥੩੧॥
ਹੇ ਨਾਨਕ! ਗੁਰੂ ਦੀ ਸਿੱਖਿਆ ਤੇ ਤੁਰਨ ਵਾਲਾ ਬੰਦਾ (ਗੁਰੂ ਦੇ) ਸ਼ਬਦ ਦੀ ਰਾਹੀਂ (ਦੂਜਿਆਂ ਨੂੰ ਭੀ) ਤਾਰ ਦੇਂਦਾ ਹੈ ॥੩੧॥
O Nanak, the Gurmukh is emancipated through the Shabad. ||31||
नानक गुरमुखि सबदि निसतारे ॥३१॥
ਨਾਮੇਰਾਤੇਹਉਮੈਜਾਇ
(ਪ੍ਰਭੂ ਦੇ) ਨਾਮ ਵਿਚ ਹੀ ਰੱਤੇ ਹੋਏ ਦੀ ਹਉਮੈ ਨਾਸ ਹੁੰਦੀ ਹੈ।
Attuned to the Naam, the Name of the Lord, egotism is dispelled.
नामे राते हउमै जाइ ॥
ਨਾਮਿਰਤੇਸਚਿਰਹੇਸਮਾਇ
ਜੋ ਮਨੁੱਖ ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਹਨ ਉਹ ਪ੍ਰਭੂ ਵਿਚ ਸਮਾਏ ਰਹਿੰਦੇ ਹਨ।
Attuned to the Naam, they remain absorbed in the True Lord.
नामि रते सचि रहे समाइ ॥
ਨਾਮਿਰਤੇਜੋਗਜੁਗਤਿਬੀਚਾਰੁ
ਜੋ ਪ੍ਰਾਣੀ ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਹਨ ਉਹਨਾਂ ਨੂੰ ਹੀ ਜੋਗ ਦੀ ਜੁਗਤਿ ਤੇ ਸਹੀ ਵੀਚਾਰ ਪ੍ਰਾਪਤ ਹੋਈ ਹੈ।
Attuned to the Naam, they contemplate the Way of Yoga.
नामि रते जोग जुगति बीचारु ॥
ਨਾਮਿਰਤੇਪਾਵਹਿਮੋਖਦੁਆਰੁ
ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਬੰਦੇ ਹੀ ਹਉਮੈ ਤੋਂ ਛੁਟਕਾਰਾ ਪਾਣ ਦਾ ਰਾਹ ਲੱਭਦੇ ਹਨ,
Attuned to the Naam, they find the door of liberation.
नामि रते पावहि मोख दुआरु ॥
ਨਾਮਿਰਤੇਤ੍ਰਿਭਵਣਸੋਝੀਹੋਇ
(ਕਿਉਂਕਿ) ਨਾਮ ਵਿਚ ਰੱਤੇ ਬੰਦਿਆਂ ਨੂੰ ਤ੍ਰਿਲੋਕੀ ਦੀ ਸੂਝ ਪੈ ਜਾਂਦੀ ਹੈ (ਭਾਵ, ਆਪਣੀ ਨਿੱਕੀ ਜਿਹੀ ਅਪਣੱਤ ਦੇ ਥਾਂ ਸਾਰੀ ਤ੍ਰਿਲੋਕੀ ਹੀ ਉਹਨਾਂ ਨੂੰ ਰੱਬੀ ਸਾਂਝ ਦੇ ਕਾਰਨ ਆਪਣੀ ਦਿੱਸਦੀ ਹੈ)।
Attuned to the Naam, they understand the three worlds.
नामि रते त्रिभवण सोझी होइ ॥
ਨਾਨਕਨਾਮਿਰਤੇਸਦਾਸੁਖੁਹੋਇ॥੩੨॥
ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਰੱਤੇ ਹੋਏ ਨੂੰ ਸਦਾ ਟਿਕੇ ਰਹਿਣ ਵਾਲਾ ਸੁਖ ਮਿਲਦਾ ਹੈ ॥੩੨॥
O Nanak, attuned to the Naam, eternal peace is found. ||32||
नानक नामि रते सदा सुखु होइ ॥३२॥
ਨਾਮਿਰਤੇਸਿਧਗੋਸਟਿਹੋਇ
(ਪ੍ਰਭੂ ਦੇ) ਨਾਮ ਵਿਚ ਰੱਤਿਆਂ ਹੀ ਪ੍ਰਭੂ ਨਾਲ ਮਿਲਾਪ ਹੁੰਦਾ ਹੈ।
Attuned to the Naam, they attain Sidh Gosht - conversation with the Siddhas.
नामि रते सिध गोसटि होइ ॥
ਨਾਮਿਰਤੇਸਦਾਤਪੁਹੋਇ
ਪ੍ਰਭੂ-ਨਾਮ ਵਿਚ ਰੰਗੇ ਰਹਿਣਾ ਹੀ ਸਦਾ ਕਾਇਮ ਰਹਿਣ ਵਾਲਾ ਪੁੰਨ-ਕਰਮ ਹੈ।
Attuned to the Naam, they practice intense meditation forever.
नामि रते सदा तपु होइ ॥
ਨਾਮਿਰਤੇਸਚੁਕਰਣੀਸਾਰੁ
ਨਾਮ ਵਿਚ ਲੱਗਣਾ ਹੀ ਸੱਚੀ ਤੇ ਉੱਤਮ ਕਰਣੀ ਹੈ।
Attuned to the Naam, they live the true and excellent lifestyle.
नामि रते सचु करणी सारु ॥
ਨਾਮਿਰਤੇਗੁਣਗਿਆਨਬੀਚਾਰੁ
ਨਾਮ ਵਿਚ ਰੱਤੇ ਰਿਹਾਂ ਹੀ ਪ੍ਰਭੂ ਦੇ ਗੁਣਾਂ ਨਾਲ ਜਾਣ-ਪਛਾਣ ਹੁੰਦੀ ਹੈ ਤੇ ਸਾਂਝ ਬਣਦੀ ਹੈ।
Attuned to the Naam, they contemplate the Lord's virtues and spiritual wisdom.
नामि रते गुण गिआन बीचारु ॥
ਬਿਨੁਨਾਵੈਬੋਲੈਸਭੁਵੇਕਾਰੁ
(ਪ੍ਰਭੂ ਦੇ) ਨਾਮ ਤੋਂ ਬਿਨਾ ਮਨੁੱਖ ਜੋ ਬੋਲਦਾ ਹੈ ਵਿਅਰਥ ਹੈ।
Without the Name, all that is spoken is useless.
बिनु नावै बोलै सभु वेकारु ॥
ਨਾਨਕਨਾਮਿਰਤੇਤਿਨਕਉਜੈਕਾਰੁ॥੩੩॥
ਹੇ ਨਾਨਕ! ਜੋ ਮਨੁੱਖ ਨਾਮ ਵਿਚ ਰੱਤੇ ਹੋਏ ਹਨ, ਉਹਨਾਂ ਨੂੰ (ਸਾਡੀ) ਨਮਸਕਾਰ ਹੈ ॥੩੩॥
O Nanak, attuned to the Naam, their victory is celebrated. ||33||
नानक नामि रते तिन कउ जैकारु ॥३३॥
ਪੂਰੇਗੁਰਤੇਨਾਮੁਪਾਇਆਜਾਇ
(ਪ੍ਰਭੂ ਦਾ) ਨਾਮ ਗੁਰੂ ਤੋਂ ਮਿਲਦਾ ਹੈ;
Through the Perfect Guru, one obtains the Naam, the Name of the Lord.
पूरे गुर ते नामु पाइआ जाइ ॥
ਜੋਗਜੁਗਤਿਸਚਿਰਹੈਸਮਾਇ
ਸੱਚੇ ਪ੍ਰਭੂ ਵਿਚ ਲੀਨ ਰਹਿਣਾ-ਇਹੀ ਹੈ (ਅਸਲ) ਜੋਗ ਦੀ ਜੁਗਤੀ।
The Way of Yoga is to remain absorbed in Truth.
जोग जुगति सचि रहै समाइ ॥
ਬਾਰਹਮਹਿਜੋਗੀਭਰਮਾਏਸੰਨਿਆਸੀਛਿਅਚਾਰਿ
(ਪਰ) ਜੋਗੀ ਲੋਕ (ਆਪਣੇ) ਬਾਰਾਂ ਫ਼ਿਰਕਿਆਂ (ਦੀ ਵੰਡ) ਵਿਚ (ਇਸ ਅਸਲ ਨਿਸ਼ਾਨੇ ਤੋਂ) ਭੁੱਲ ਰਹੇ ਹਨ ਤੇ ਸੰਨਿਆਸੀ ਲੋਕ (ਆਪਣੇ) ਦਸ ਫ਼ਿਰਕਿਆਂ (ਦੇ ਵਖੋ ਵੱਖ ਸਾਧਨਾਂ) ਵਿਚ।
The Yogis wander in the twelve schools of Yoga; the Sannyaasis in six and four.
बारह महि जोगी भरमाए संनिआसी छिअ चारि ॥
ਗੁਰਕੈਸਬਦਿਜੋਮਰਿਜੀਵੈਸੋਪਾਏਮੋਖਦੁਆਰੁ
ਜੋ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਮਾਇਆ ਵਲੋਂ) ਮਰ ਕੇ ਜਿਊਂਦਾ ਹੈ ਉਹ (ਹਉਮੈ ਤੋਂ) ਖ਼ਲਾਸੀ ਦਾ ਰਾਹ ਲੱਭ ਲੈਂਦਾ ਹੈ।
One who remains dead while yet alive, through the Word of the Guru's Shabad, finds the door of liberation.
गुर कै सबदि जो मरि जीवै सो पाए मोख दुआरु ॥
ਬਿਨੁਸਬਦੈਸਭਿਦੂਜੈਲਾਗੇਦੇਖਹੁਰਿਦੈਬੀਚਾਰਿ
ਹਿਰਦੇ ਵਿਚ ਵਿਚਾਰ ਕੇ ਵੇਖ ਲਵੋ (ਭਾਵ, ਆਪਣਾ ਜ਼ਾਤੀ ਤਜਰਬਾ ਹੀ ਇਸ ਗੱਲ ਦੀ ਗਵਾਹੀ ਦੇ ਦੇਵੇਗਾ ਕਿ) ਗੁਰੂ ਦੇ ਸ਼ਬਦ (ਵਿਚ ਜੁੜਨ) ਤੋਂ ਬਿਨਾ ਸਾਰੇ ਲੋਕ (ਪ੍ਰਭੂ ਨੂੰ ਛੱਡ ਕੇ) ਹੋਰ (ਰੁਝੇਵੇਂ) ਵਿਚ ਲੱਗੇ ਰਹਿੰਦੇ ਹਨ।
Without the Shabad, all are attached to duality. Contemplate this in your heart, and see.
बिनु सबदै सभि दूजै लागे देखहु रिदै बीचारि ॥
ਨਾਨਕਵਡੇਸੇਵਡਭਾਗੀਜਿਨੀਸਚੁਰਖਿਆਉਰਧਾਰਿ॥੩੪॥
ਹੇ ਨਾਨਕ! ਉਹ ਮਨੁੱਖ ਵੱਡੇ ਹਨ ਤੇ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਸੱਚੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਿਆ ਹੈ ॥੩੪॥
O Nanak, blessed and very fortunate are those who keep the True Lord enshrined in their hearts. ||34||
नानक वडे से वडभागी जिनी सचु रखिआ उर धारि ॥३४॥
ਗੁਰਮੁਖਿਰਤਨੁਲਹੈਲਿਵਲਾਇ
ਜੋ ਮਨੁੱਖ ਗੁਰੂ ਦੇ ਕਹੇ ਤੇ ਤੁਰਦਾ ਹੈ ਉਹ (ਪ੍ਰਭੂ ਵਿਚ) ਸੁਰਤ ਜੋੜ ਕੇ ਪ੍ਰਭੂ-ਨਾਮ-ਰੂਪ ਰਤਨ ਲੱਭ ਲੈਂਦਾ ਹੈ,
The Gurmukh obtains the jewel, lovingly focused on the Lord.
गुरमुखि रतनु लहै लिव लाइ ॥
ਗੁਰਮੁਖਿਪਰਖੈਰਤਨੁਸੁਭਾਇ
ਉਹ ਮਨੁੱਖ (ਇਸ) ਆਪਣੀ ਲਗਨ ਨਾਲ ਹੀ ਨਾਮ-ਰਤਨ ਦੀ ਕਦਰ ਜਾਣ ਲੈਂਦਾ ਹੈ।
The Gurmukh intuitively recognizes the value of this jewel.
गुरमुखि परखै रतनु सुभाइ ॥
ਗੁਰਮੁਖਿਸਾਚੀਕਾਰਕਮਾਇ
(ਬੱਸ! ਇਹੀ) ਸੱਚੀ ਕਾਰ ਗੁਰਮੁਖ ਕਮਾਂਦਾ ਹੈ,
The Gurmukh practices Truth in action.
गुरमुखि साची कार कमाइ ॥
ਗੁਰਮੁਖਿਸਾਚੇਮਨੁਪਤੀਆਇ
ਤੇ ਗੁਰਮੁਖ ਸੱਚੇ ਪ੍ਰਭੂ ਵਿਚ ਆਪਣੇ ਮਨ ਨੂੰ ਗਿਝਾ ਲੈਂਦਾ ਹੈ।
The mind of the Gurmukh is pleased with the True Lord.
गुरमुखि साचे मनु पतीआइ ॥
ਗੁਰਮੁਖਿਅਲਖੁਲਖਾਏਤਿਸੁਭਾਵੈ
(ਜਦੋਂ) ਉਸ ਪ੍ਰਭੂ ਨੂੰ ਭਾਉਂਦਾ ਹੈ ਤਾਂ ਗੁਰਮੁਖ ਉਸ ਅਲੱਖ ਪ੍ਰਭੂ (ਦੇ ਗੁਣਾਂ ਦੀ ਹੋਰਨਾਂ ਨੂੰ ਭੀ) ਸੂਝ ਪਾ ਦੇਂਦਾ ਹੈ।
The Gurmukh sees the unseen, when it pleases the Lord.
गुरमुखि अलखु लखाए तिसु भावै ॥
ਨਾਨਕਗੁਰਮੁਖਿਚੋਟਖਾਵੈ॥੩੫॥
ਹੇ ਨਾਨਕ! ਜੋ ਮਨੁੱਖ ਗੁਰੂ ਦੇ ਕਹੇ ਤੇ ਤੁਰਦਾ ਹੈ ਉਹ (ਵਿਕਾਰਾਂ ਦੀ) ਮਾਰ ਨਹੀਂ ਖਾਂਦਾ ॥੩੫॥
O Nanak, the Gurmukh does not have to endure punishment. ||35||
नानक गुरमुखि चोट न खावै ॥३५॥
ਗੁਰਮੁਖਿਨਾਮੁਦਾਨੁਇਸਨਾਨੁ
ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਉਸ ਦਾ ਨਾਮ ਜਪਣਾ ਦਾਨ ਕਰਨਾ ਤੇ ਇਸ਼ਨਾਨ ਕਰਨਾ ਪ੍ਰਵਾਨ ਹੈ।
The Gurmukh is blessed with the Name, charity and purification.
गुरमुखि नामु दानु इसनानु ॥
ਗੁਰਮੁਖਿਲਾਗੈਸਹਜਿਧਿਆਨੁ
ਗੁਰੂ ਦੇ ਸਨਮੁਖ ਹੋਇਆਂ ਹੀ ਅਡੋਲ ਅਵਸਥਾ ਵਿਚ ਸੁਰਤ ਜੁੜਦੀ ਹੈ।
The Gurmukh centers his meditation on the celestial Lord.
गुरमुखि लागै सहजि धिआनु ॥
ਗੁਰਮੁਖਿਪਾਵੈਦਰਗਹਮਾਨੁ
ਜੋ ਮਨੁੱਖ ਗੁਰੂ ਦੇ ਸਨਮੁਖ ਹੈ ਉਹ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ।
The Gurmukh obtains honor in the Court of the Lord.
गुरमुखि पावै दरगह मानु ॥
ਗੁਰਮੁਖਿਭਉਭੰਜਨੁਪਰਧਾਨੁ
ਉਹ ਉਸ ਪ੍ਰਭੂ ਨੂੰ ਮਿਲ ਪੈਂਦਾ ਹੈ ਜੋ ਡਰ-ਸਹਿਮ ਨਾਸ ਕਰਨ ਵਾਲਾ ਹੈ ਤੇ ਜੋ ਸਭ ਦਾ ਮਾਲਕ ਹੈ।
The Gurmukh obtains the Supreme Lord, the Destroyer of fear.
गुरमुखि भउ भंजनु परधानु ॥
ਗੁਰਮੁਖਿਕਰਣੀਕਾਰਕਰਾਏ
ਗੁਰਮੁਖ ਮਨੁੱਖ (ਹੋਰਨਾਂ ਪਾਸੋਂ ਭੀ ਇਹੀ, ਭਾਵ, ਗੁਰੂ ਦੇ ਹੁਕਮ ਵਿਚ ਤੁਰਨ ਵਾਲਾ) ਕਰਨ-ਜੋਗ ਕੰਮ ਕਰਾਂਦਾ ਹੈ,
The Gurmukh does good deeds, an inspires others to do so.
गुरमुखि करणी कार कराए ॥
ਨਾਨਕਗੁਰਮੁਖਿਮੇਲਿਮਿਲਾਏ॥੩੬॥
(ਤੇ ਇਸ ਤਰ੍ਹਾਂ ਉਹਨਾਂ ਨੂੰ) ਹੇ ਨਾਨਕ! (ਪ੍ਰਭੂ ਦੇ) ਮੇਲ ਵਿਚ ਮਿਲਾ ਦੇਂਦਾ ਹੈ ॥੩੬॥
O Nanak, the Gurmukh unites in the Lord's Union. ||36||
नानक गुरमुखि मेलि मिलाए ॥३६॥
ਗੁਰਮੁਖਿਸਾਸਤ੍ਰਸਿਮ੍ਰਿਤਿਬੇਦ
ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਉਹ (ਮਾਨੋ) ਸ਼ਾਸਤ੍ਰਾਂ ਸਿਮ੍ਰਿਤੀਆਂ ਤੇ ਵੇਦਾਂ ਦਾ ਗਿਆਨ ਹਾਸਲ ਕਰ ਚੁਕਾ ਹੈ, (ਭਾਵ, ਗੁਰੂ ਦੇ ਹੁਕਮ ਵਿਚ ਤੁਰਨਾ ਹੀ ਗੁਰਮੁਖਿ ਲਈ ਵੇਦਾਂ ਸ਼ਾਸਤ੍ਰਾਂ ਤੇ ਸਿਮ੍ਰਿਤੀਆਂ ਦਾ ਗਿਆਨ ਹੈ)।
The Gurmukh understands the Simritees, the Shaastras and the Vedas.
गुरमुखि सासत्र सिम्रिति बेद ॥
ਗੁਰਮੁਖਿਪਾਵੈਘਟਿਘਟਿਭੇਦ
ਗੁਰੂ ਦੇ ਹੁਕਮ ਵਿਚ ਤੁਰ ਕੇ ਉਹ ਹਰੇਕ ਘਟ ਵਿਚ ਵਿਆਪਕ ਪ੍ਰਭੂ ਦਾ (ਸਰਬ-ਵਿਆਪਕਤਾ ਦਾ) ਭੇਤ ਸਮਝ ਲੈਂਦਾ ਹੈ,
The Gurmukh knows the secrets of each and every heart.
गुरमुखि पावै घटि घटि भेद ॥
ਗੁਰਮੁਖਿਵੈਰਵਿਰੋਧਗਵਾਵੈ
(ਇਸ ਵਾਸਤੇ) ਗੁਰਮੁਖਿ (ਦੂਜਿਆਂ ਨਾਲ) ਵੈਰ-ਵਿਰੋਧ ਰੱਖਣਾ ਭੁਲਾ ਦੇਂਦਾ ਹੈ,
The Gurmukh eliminates hate and envy.
गुरमुखि वैर विरोध गवावै ॥
ਗੁਰਮੁਖਿਸਗਲੀਗਣਤਮਿਟਾਵੈ
ਇਸ ਵੈਰ-ਵਿਰੋਧ ਦਾ) ਸਾਰਾ ਲੇਖਾ ਹੀ ਮਿਟਾ ਦੇਂਦਾ ਹੈ (ਭਾਵ, ਕਦੇ ਇਹ ਸੋਚ ਮਨ ਵਿਚ ਆਉਣ ਹੀ ਨਹੀਂ ਦੇਂਦਾ ਕਿ ਕਿਸੇ ਨੇ ਕਦੇ ਉਸ ਨਾਲ ਵਧੀਕੀ ਕੀਤੀ)।
The Gurmukh erases all accounting.
गुरमुखि सगली गणत मिटावै ॥
ਗੁਰਮੁਖਿਰਾਮਨਾਮਰੰਗਿਰਾਤਾ
ਜੋ ਮਨੁੱਖ ਗੁਰੂ ਦੇ ਸਨਮੁਖ ਹੈ, ਉਹ ਪ੍ਰਭੂ ਦੇ ਨਾਮ ਦੇ ਪਿਆਰ ਵਿਚ ਰੱਤਾ ਰਹਿੰਦਾ ਹੈ।
The Gurmukh is imbued with love for the Lord's Name.
गुरमुखि राम नाम रंगि राता ॥
ਨਾਨਕਗੁਰਮੁਖਿਖਸਮੁਪਛਾਤਾ॥੩੭॥
ਹੇ ਨਾਨਕ! ਗੁਰੂ ਦੇ ਸਨਮੁਖ ਮਨੁੱਖ ਨੇ ਖਸਮ (-ਪ੍ਰਭੂ) ਨੂੰ ਪਛਾਣ ਲਿਆ ਹੈ ॥੩੭॥
O Nanak, the Gurmukh realizes his Lord and Master. ||37||
नानक गुरमुखि खसमु पछाता ॥३७॥
ਬਿਨੁਗੁਰਭਰਮੈਆਵੈਜਾਇ
ਸਤਿਗੁਰੂ (ਦੀ ਸਰਨ ਆਉਣ) ਤੋਂ ਬਿਨਾ (ਮਨੁੱਖ ਮਾਇਆ ਵਿਚ) ਭਟਕਦਾ ਹੈ ਤੇ ਜੰਮਦਾ ਮਰਦਾ ਰਹਿੰਦਾ ਹੈ।
Without the Guru, one wanders, coming and going in reincarnation.
बिनु गुर भरमै आवै जाइ ॥
ਬਿਨੁਗੁਰਘਾਲਪਵਈਥਾਇ
ਗੁਰ-ਸਰਣ ਤੋਂ ਬਿਨਾ ਕੋਈ ਮੇਹਨਤ ਕਬੂਲ ਨਹੀਂ ਪੈਂਦੀ (ਕਿਉਂਕਿ "ਹਉ" ਟਿਕੀ ਰਹਿੰਦੀ ਹੈ)।
Without the Guru, one's work is useless.
बिनु गुर घाल न पवई थाइ ॥
ਬਿਨੁਗੁਰਮਨੂਆਅਤਿਡੋਲਾਇ
ਸਤਿਗੁਰੂ ਤੋਂ ਬਿਨਾ ਇਹ ਚੰਚਲ ਮਨ ਬਹੁਤ ਸਂਹਸਿਆਂ ਵਿਚ ਰਹਿੰਦਾ ਹੈ,
Without the Guru, the mind is totally unsteady.
बिनु गुर मनूआ अति डोलाइ ॥
ਬਿਨੁਗੁਰਤ੍ਰਿਪਤਿਨਹੀਬਿਖੁਖਾਇ
ਸਤਿਗੁਰੂ ਤੋਂ ਬਿਨਾ ਇਹ ਜ਼ਹਿਰ ਖਾ ਖਾ ਕੇ (ਭਾਵ ਦੁਨੀਆ ਦੇ ਪਦਾਰਥ ਮਾਣ ਮਾਣ ਕੇ) ਰੱਜੀਦਾ ਨਹੀਂ।
Without the Guru, one is unsatisfied, and eats poison.
बिनु गुर त्रिपति नही बिखु खाइ ॥
ਬਿਨੁਗੁਰਬਿਸੀਅਰੁਡਸੈਮਰਿਵਾਟ
ਗੁਰੂ (ਦੇ ਰਾਹ ਤੇ ਤੁਰਨ) ਤੋਂ ਬਿਨਾ (ਜਗਤ ਦਾ ਮੋਹ-ਰੂਪ) ਸੱਪ ਡੰਗ ਮਾਰਦਾ ਰਹਿੰਦਾ ਹੈ, (ਜ਼ਿੰਦਗੀ ਦੇ ਸਫ਼ਰ ਦੇ) ਅੱਧ ਵਿਚ ਹੀ (ਆਤਮਕ ਮੌਤੇ) ਮਰੀਦਾ ਹੈ।
Without the Guru, one is stung by the poisonous snake of Maya, and dies.
बिनु गुर बिसीअरु डसै मरि वाट ॥
ਨਾਨਕਗੁਰਬਿਨੁਘਾਟੇਘਾਟ॥੩੮॥
ਹੇ ਨਾਨਕ! ਸਤਿਗੁਰੂ ਦੇ (ਹੁਕਮ ਵਿਚ ਤੁਰਨ) ਤੋਂ ਬਿਨਾ ਮਨੁੱਖ ਨੂੰ (ਆਤਮਕ ਜੀਵਨ ਵਿਚ) ਘਾਟਾ ਹੀ ਘਾਟਾ ਰਹਿੰਦਾ ਹੈ ॥੩੮॥
O Nanak without the Guru, all is lost. ||38||
नानक गुर बिनु घाटे घाट ॥३८॥
ਜਿਸੁਗੁਰੁਮਿਲੈਤਿਸੁਪਾਰਿਉਤਾਰੈ
ਜਿਸ ਮਨੁੱਖ ਨੂੰ ਸਤਿਗੁਰ ਮਿਲ ਪੈਂਦਾ ਹੈ ਉਸ ਨੂੰ (ਉਹ "ਦੁਤਰ ਸਾਗਰ" ਤੋਂ) ਪਾਰ ਲੰਘਾ ਲੈਂਦਾ ਹੈ,
One who meets the Guru is carried across.
जिसु गुरु मिलै तिसु पारि उतारै ॥
ਅਵਗਣਮੇਟੈਗੁਣਿਨਿਸਤਾਰੈ
ਗੁਰੂ ਉਸ ਦੇ ਅਉਗਣ ਮਿਟਾ ਦੇਂਦਾ ਹੈ ਤੇ ਗੁਣ ਦੇ ਕੇ ਉਸ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ।
His sins are erased, and he is emancipated through virtue.
अवगण मेटै गुणि निसतारै ॥
ਮੁਕਤਿਮਹਾਸੁਖਗੁਰਸਬਦੁਬੀਚਾਰਿ
ਸਤਿਗੁਰੂ ਦਾ ਸ਼ਬਦ ਵਿਚਾਰ ਕੇ ਉਸ ਨੂੰ (ਮਾਇਆ ਦੇ ਬੰਧਨਾਂ ਤੋਂ) ਆਜ਼ਾਦੀ ਦਾ ਵੱਡਾ ਸੁਖ ਮਿਲਦਾ ਹੈ।
The supreme peace of liberation is attained, contemplating the Word of the Guru's Shabad.
मुकति महा सुख गुर सबदु बीचारि ॥
ਗੁਰਮੁਖਿਕਦੇਆਵੈਹਾਰਿ
ਜੋ ਮਨੁੱਖ ਗੁਰੂ ਦੇ ਸਨਮੁਖ (ਹੈ ਉਹ ਜ਼ਿੰਦਗੀ ਦੀ ਬਾਜ਼ੀ ਕਦੇ) ਹਾਰ ਕੇ ਨਹੀਂ ਆਉਂਦਾ।
The Gurmukh is never defeated.
गुरमुखि कदे न आवै हारि ॥
ਤਨੁਹਟੜੀਇਹੁਮਨੁਵਣਜਾਰਾ
ਗੁਰਮੁਖ (ਆਪਣੇ) ਸਰੀਰ ਨੂੰ ਸੋਹਣੀ ਜਿਹੀ ਹੱਟੀ ਤੇ ਮਨ ਨੂੰ ਵਪਾਰੀ ਬਣਾਂਦਾ ਹੈ,
In the store of the body, this mind is the merchant;
तनु हटड़ी इहु मनु वणजारा ॥
ਨਾਨਕਸਹਜੇਸਚੁਵਾਪਾਰਾ॥੩੯॥
ਹੇ ਨਾਨਕ! ਅਡੋਲਤਾ ਵਿਚ ਰਹਿ ਕੇ ਪਰਮਾਤਮਾ ਦਾ ਨਾਮ-ਵਣਜ ਕਰਦਾ ਹੈ ॥੩੯॥
O Nanak, it deals intuitively in Truth. ||39||
नानक सहजे सचु वापारा ॥३९॥
ਗੁਰਮੁਖਿਬਾਂਧਿਓਸੇਤੁਬਿਧਾਤੈ
ਕਰਤਾਰ ਨੇ (ਸੰਸਾਰ-ਸਮੁੰਦਰ ਤੇ) ਗੁਰਮੁਖਿ-ਰੂਪ ਪੁਲ ਬੰਨ੍ਹ ਦਿੱਤਾ (ਜਿਵੇਂ ਰਾਮਚੰਦ੍ਰ ਜੀ ਨੇ ਸੀਤਾ ਨੂੰ ਲਿਆਉਣ ਵਾਸਤੇ ਸਮੁੰਦਰ ਤੇ ਪੁਲ ਬੱਧਾ ਸੀ)।
The Gurmukh is the bridge, built by the Architect of Destiny.
गुरमुखि बांधिओ सेतु बिधातै ॥
ਲੰਕਾਲੂਟੀਦੈਤਸੰਤਾਪੈ
(ਰਾਮਚੰਦ੍ਰ ਜੀ ਨੇ) ਲੰਕਾ ਲੁੱਟੀ ਤੇ ਰਾਖਸ਼ ਮਾਰੇ, (ਤਿਵੇਂ ਗੁਰੂ ਨੇ ਕਾਮਾਦਿਕਾਂ ਦੇ ਵੱਸ ਵਿਚ ਪਏ ਸਰੀਰ ਨੂੰ ਉਹਨਾਂ ਤੋਂ ਛੁਡਾ ਲਿਆ ਤੇ ਉਹ ਪੰਜ ਦੂਤ ਵੱਸ ਵਿਚ ਹੋ ਗਏ)।
The demons of passion which plundered Sri Lanka - the body - have been conquered.
लंका लूटी दैत संतापै ॥
ਰਾਮਚੰਦਿਮਾਰਿਓਅਹਿਰਾਵਣੁ
ਰਾਮਚੰਦ੍ਰ (ਜੀ) ਨੇ ਰਾਵਣ ਨੂੰ ਮਾਰਿਆ ਤਿਵੇਂ ਗੁਰਮੁਖ ਨੇ ਮਨ-ਸੱਪ ਨੂੰ ਮਾਰ ਦਿੱਤਾ;
Ram Chand - the mind - has slaughtered Raawan - pride;
रामचंदि मारिओ अहि रावणु ॥
ਭੇਦੁਬਭੀਖਣਗੁਰਮੁਖਿਪਰਚਾਇਣੁ
ਸਤਿਗੁਰੂ ਦਾ ਉਪਦੇਸ਼ (ਮਨ ਨੂੰ ਮਾਰਨ ਵਿਚ ਇਉਂ ਕੰਮ ਆਇਆ ਜਿਵੇਂ) ਬਭੀਖਣ ਦਾ ਭੇਤ ਦੱਸਣਾ (ਰਾਵਣ ਨੂੰ ਮਾਰਨ ਲਈ ਕੰਮ ਆਇਆ)।
the Gurmukh understands the secret revealed by Babheekhan.
भेदु बभीखण गुरमुखि परचाइणु ॥
ਗੁਰਮੁਖਿਸਾਇਰਿਪਾਹਣਤਾਰੇ
(ਰਾਮਚੰਦ੍ਰ ਜੀ ਨੇ ਪੁਲ ਬੰਨ੍ਹਣ ਵੇਲੇ ਪੱਥਰ ਸਮੁੰਦਰ ਤੇ ਤਾਰੇ) ਸਤਿਗੁਰੂ ਨੇ (ਸੰਸਾਰ-) ਸਮੁੰਦਰ ਤੋਂ (ਪੱਥਰ-ਦਿਲਾਂ ਨੂੰ) ਤਾਰ ਦਿੱਤਾ,
The Gurmukh carries even stones across the ocean.
गुरमुखि साइरि पाहण तारे ॥
ਗੁਰਮੁਖਿਕੋਟਿਤੇਤੀਸਉਧਾਰੇ॥੪੦॥
ਗੁਰੂ ਦੀ ਰਾਹੀਂ ਤੇਤੀ ਕਰੋੜ (ਭਾਵ, ਬੇਅੰਤ ਜੀਵ) ਤਰ ਗਏ ਹਨ ॥੪੦॥
The Gurmukh saves millions of people. ||40||
गुरमुखि कोटि तेतीस उधारे ॥४०॥
ਗੁਰਮੁਖਿਚੂਕੈਆਵਣਜਾਣੁ
ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਸ ਦਾ ਜਨਮ ਮਰਨ ਦਾ ਚੱਕਰ ਮੁੱਕ ਜਾਂਦਾ ਹੈ,
The comings and goings in reincarnation are ended for the Gurmukh.
गुरमुखि चूकै आवण जाणु ॥
ਗੁਰਮੁਖਿਦਰਗਹਪਾਵੈਮਾਣੁ
ਉਹ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਲੈਂਦਾ ਹੈ।
The Gurmukh is honored in the Court of the Lord.
गुरमुखि दरगह पावै माणु ॥
ਗੁਰਮੁਖਿਖੋਟੇਖਰੇਪਛਾਣੁ
ਗੁਰੂ ਦੇ ਸਨਮੁਖ ਮਨੁੱਖ ਖੋਟੇ ਤੇ ਖਰੇ ਕੰਮਾਂ ਦਾ ਭੇਤੀ ਹੋ ਜਾਂਦਾ ਹੈ।
The Gurmukh distinguishes the true from the false.
गुरमुखि खोटे खरे पछाणु ॥
ਗੁਰਮੁਖਿਲਾਗੈਸਹਜਿਧਿਆਨੁ
(ਇਸ ਵਾਸਤੇ ਖੋਟੇ ਕੰਮਾਂ ਵਿਚ ਫਸਦਾ ਨਹੀਂ ਤੇ) ਅਡੋਲਤਾ ਵਿਚ ਉਸ ਦੀ ਸੁਰਤ ਜੁੜੀ ਰਹਿੰਦੀ ਹੈ।
The Gurmukh focuses his meditation on the celestial Lord.
गुरमुखि लागै सहजि धिआनु ॥
ਗੁਰਮੁਖਿਦਰਗਹਸਿਫਤਿਸਮਾਇ
ਗੁਰਮੁਖਿ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਰਾਹੀਂ ਪ੍ਰਭੂ ਦੀ ਹਜ਼ੂਰੀ ਵਿਚ ਟਿਕਿਆ ਰਹਿੰਦਾ ਹੈ।
In the Court of the Lord, the Gurmukh is absorbed in His Praises.
गुरमुखि दरगह सिफति समाइ ॥
ਨਾਨਕਗੁਰਮੁਖਿਬੰਧੁਪਾਇ॥੪੧॥
(ਇਸ ਤਰ੍ਹਾਂ) ਹੇ ਨਾਨਕ! ਗੁਰਮੁਖ (ਦੀ ਜ਼ਿੰਦਗੀ) ਦੇ ਰਾਹ ਵਿਚ (ਵਿਕਾਰਾਂ ਦੀ) ਕੋਈ ਰੋਕ ਨਹੀਂ ਪੈਂਦੀ ॥੪੧॥
O Nanak, the Gurmukh is not bound by bonds. ||41||
नानक गुरमुखि बंधु न पाइ ॥४१॥
ਗੁਰਮੁਖਿਨਾਮੁਨਿਰੰਜਨਪਾਏ
ਗੁਰੂ ਦੇ ਹੁਕਮ ਵਿਚ ਤੁਰਨ ਵਾਲਾ ਮਨੁੱਖ ਨਿਰੰਜਨ ਦਾ ਨਾਮ ਪ੍ਰਾਪਤ ਕਰਦਾ ਹੈ,
The Gurmukh obtains the Name of the Immaculate Lord.
गुरमुखि नामु निरंजन पाए ॥
ਗੁਰਮੁਖਿਹਉਮੈਸਬਦਿਜਲਾਏ
(ਕਿਉਂਕਿ) ਉਹ (ਆਪਣੀ) ਹਉਮੈ ਗੁਰੂ ਦੇ ਸ਼ਬਦ ਦੀ ਰਾਹੀਂ ਸਾੜ ਦੇਂਦਾ ਹੈ।
Through the Shabad, the Gurmukh burns away his ego.
गुरमुखि हउमै सबदि जलाए ॥
ਗੁਰਮੁਖਿਸਾਚੇਕੇਗੁਣਗਾਏ
ਗੁਰੂ ਦੇ ਸਨਮੁਖ ਹੋ ਕੇ ਮਨੁੱਖ ਸੱਚੇ ਪ੍ਰਭੂ ਦੇ ਗੁਣ ਗਾਉਂਦਾ ਹੈ,
The Gurmukh sings the Glorious Praises of the True Lord.
गुरमुखि साचे के गुण गाए ॥
ਗੁਰਮੁਖਿਸਾਚੈਰਹੈਸਮਾਏ
ਤੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਲੀਨ ਰਹਿੰਦਾ ਹੈ।
The Gurmukh remains absorbed in the True Lord.
गुरमुखि साचै रहै समाए ॥
ਗੁਰਮੁਖਿਸਾਚਿਨਾਮਿਪਤਿਊਤਮਹੋਇ
ਸੱਚੇ ਨਾਮ ਵਿਚ ਜੁੜੇ ਰਹਿਣ ਕਰਕੇ ਗੁਰਮੁਖ ਨੂੰ ਉੱਚੀ ਇੱਜ਼ਤ ਮਿਲਦੀ ਹੈ।
Through the True Name, the Gurmukh is honored and exalted.
गुरमुखि साचि नामि पति ऊतम होइ ॥
ਨਾਨਕਗੁਰਮੁਖਿਸਗਲਭਵਣਕੀਸੋਝੀਹੋਇ॥੪੨॥
ਹੇ ਨਾਨਕ! ਗੁਰਮੁਖ ਮਨੁੱਖ ਨੂੰ ਸਾਰੇ ਭਵਨਾਂ ਦੀ ਸੋਝੀ ਹੋ ਜਾਂਦੀ ਹੈ (ਭਾਵ, ਗੁਰਮੁਖ ਨੂੰ ਇਹ ਸਮਝ ਆ ਜਾਂਦੀ ਹੈ ਕਿ ਪ੍ਰਭੂ ਸਾਰੇ ਹੀ ਭਵਨਾਂ ਵਿਚ ਮੌਜੂਦ ਹੈ) ॥੪੨॥
O Nanak, the Gurmukh understands all the worlds. ||42||
नानक गुरमुखि सगल भवण की सोझी होइ ॥४२॥
ਕਵਣਮੂਲੁਕਵਣਮਤਿਵੇਲਾ
(ਪ੍ਰਸ਼ਨ:)-(ਜੀਵਨ ਦਾ) ਕੀਹ ਮੂਲ ਹੈ? ਕੇਹੜੀ ਸਿੱਖਿਆ ਲੈਣ ਦਾ (ਇਹ ਮਨੁੱਖਾ ਜਨਮ ਦਾ) ਸਮਾ ਹੈ?
"What is the root, the source of all? What teachings hold for these times?
कवण मूलु कवण मति वेला ॥
ਤੇਰਾਕਵਣੁਗੁਰੂਜਿਸਕਾਤੂਚੇਲਾ
ਤੇਰਾ ਕੌਣ ਗੁਰੂ ਹੈ, ਜਿਸ ਦਾ ਤੂੰ ਚੇਲਾ ਹੈਂ?
Who is your guru? Whose disciple are you?
तेरा कवणु गुरू जिस का तू चेला ॥
ਕਵਣਕਥਾਲੇਰਹਹੁਨਿਰਾਲੇ
ਕੇਹੜੀ ਗੱਲ ਨਾਲ ਤੂੰ ਨਿਰਲੇਪ ਰਹਿੰਦਾ ਹੈਂ?
What is that speech, by which you remain unattached?
कवण कथा ले रहहु निराले ॥
ਬੋਲੈਨਾਨਕੁਸੁਣਹੁਤੁਮਬਾਲੇ
ਨਾਨਕ ਕਹਿੰਦਾ ਹੈ (ਜੋਗੀਆਂ ਨੇ ਕਿਹਾ-) ਹੇ ਬਾਲਕ (ਨਾਨਕ!) ਸੁਣ,
Listen to what we say, O Nanak, you little boy.
बोलै नानकु सुणहु तुम बाले ॥
ਏਸੁਕਥਾਕਾਦੇਇਬੀਚਾਰੁ
(ਅਸਾਨੂੰ) ਇਸ ਗੱਲ ਦੀ ਭੀ ਵਿਚਾਰ ਦੱਸ,
Give us your opinion on what we have said.
एसु कथा का देइ बीचारु ॥
ਭਵਜਲੁਸਬਦਿਲੰਘਾਵਣਹਾਰੁ॥੪੩॥
(ਅਸਾਨੂੰ ਇਹ ਗੱਲ ਭੀ ਸਮਝਾ ਕਿ ਕਿਵੇਂ) ਸ਼ਬਦ ਦੀ ਰਾਹੀਂ (ਗੁਰੂ ਜੀਵ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਕਰਨ ਦੇ ਸਮਰੱਥ ਹੈ ॥੪੩॥
How can the Shabad carry us across the terrifying world-ocean?" ||43||
भवजलु सबदि लंघावणहारु ॥४३॥
ਪਵਨਅਰੰਭੁਸਤਿਗੁਰਮਤਿਵੇਲਾ
(ਉੱਤਰ:) ਪ੍ਰਾਣ ਹੀ ਹਸਤੀ ਦਾ ਮੁੱਢ ਹਨ। (ਇਹ ਮਨੁੱਖਾ ਜਨਮ ਦਾ) ਸਮਾ ਸਤਿਗੁਰੂ ਦੀ ਸਿੱਖਿਆ ਲੈਣ ਦਾ ਹੈ।
From the air came the beginning. This is the age of the True Guru's Teachings.
पवन अरंभु सतिगुर मति वेला ॥
ਸਬਦੁਗੁਰੂਸੁਰਤਿਧੁਨਿਚੇਲਾ
ਸ਼ਬਦ (ਮੇਰਾ) ਗੁਰੂ ਹੈ, ਮੇਰੀ ਸੁਰਤ ਦਾ ਟਿਕਾਉ (ਉਸ ਗੁਰੂ ਦਾ) ਸਿੱਖ ਹੈ।
The Shabad is the Guru, upon whom I lovingly focus my consciousness; I am the chaylaa, the disciple.
सबदु गुरू सुरति धुनि चेला ॥
ਅਕਥਕਥਾਲੇਰਹਉਨਿਰਾਲਾ
ਮੈਂ ਅਕੱਥ ਪ੍ਰਭੂ ਦੀਆਂ ਗੱਲਾਂ ਕਰ ਕੇ (ਭਾਵ, ਗੁਣ ਗਾ ਕੇ) ਮਾਇਆ ਤੋਂ ਨਿਰਲੇਪ ਰਹਿੰਦਾ ਹਾਂ।
Speaking the Unspoken Speech, I remain unattached.
अकथ कथा ले रहउ निराला ॥
ਨਾਨਕਜੁਗਿਜੁਗਿਗੁਰਗੋਪਾਲਾ
ਤੇ, ਹੇ ਨਾਨਕ! ਉਹ ਗੁਰ-ਗੋਪਾਲ ਹਰੇਕ ਜੁਗ ਵਿਚ ਮੌਜੂਦ ਹੈ।
O Nanak, throughout the ages, the Lord of the World is my Guru.
नानक जुगि जुगि गुर गोपाला ॥
ਏਕੁਸਬਦੁਜਿਤੁਕਥਾਵੀਚਾਰੀ
ਕੇਵਲ ਗੁਰ-ਸ਼ਬਦ ਹੀ ਹੈ ਜਿਸ ਦੀ ਰਾਹੀਂ ਪ੍ਰਭੂ ਦੇ ਗੁਣ ਵਿਚਾਰੇ ਜਾ ਸਕਦੇ ਹਨ,
I contemplate the sermon of the Shabad, the Word of the One God.
एकु सबदु जितु कथा वीचारी ॥
ਗੁਰਮੁਖਿਹਉਮੈਅਗਨਿਨਿਵਾਰੀ॥੪੪॥
(ਇਸ ਸ਼ਬਦ ਦੀ ਰਾਹੀਂ ਹੀ) ਗੁਰਮੁਖ ਮਨੁੱਖ ਨੇ ਹਉਮੈ (ਖ਼ੁਦ-ਗਰਜ਼ੀ ਦੀ) ਅੱਗ (ਆਪਣੇ ਅੰਦਰੋਂ) ਦੂਰ ਕੀਤੀ ਹੈ ॥੪੪॥
The Gurmukh puts out the fire of egotism. ||44||
गुरमुखि हउमै अगनि निवारी ॥४४॥
ਮੈਣਕੇਦੰਤਕਿਉਖਾਈਐਸਾਰੁ
(ਪ੍ਰਸ਼ਨ:) ਮੋਮ ਦੇ ਦੰਦਾਂ ਨਾਲ ਲੋਹਾ ਕਿਵੇਂ ਖਾਧਾ ਜਾਏ?
"With teeth of wax, how can one chew iron?
मैण के दंत किउ खाईऐ सारु ॥
ਜਿਤੁਗਰਬੁਜਾਇਸੁਕਵਣੁਆਹਾਰੁ
ਉਹ ਕੇਹੜਾ ਖਾਣਾ ਹੈ ਜਿਸ ਨਾਲ (ਮਨ ਦਾ) ਅਹੰਕਾਰ ਦੂਰ ਹੋ ਜਾਏ?
What is that food, which takes away pride?
जितु गरबु जाइ सु कवणु आहारु ॥
ਹਿਵੈਕਾਘਰੁਮੰਦਰੁਅਗਨਿਪਿਰਾਹਨੁ
ਜੇ ਬਰਫ਼ ਦਾ ਮੰਦਰ ਹੋਵੇ, ਉਸ ਉਤੇ ਅੱਗ ਦਾ ਚੋਲਾ ਹੋਵੇ,
How can one live in the palace, the home of snow, wearing robes of fire?
हिवै का घरु मंदरु अगनि पिराहनु ॥
ਕਵਨਗੁਫਾਜਿਤੁਰਹੈਅਵਾਹਨੁ
ਤਾਂ ਉਸ ਨੂੰ ਕਿਸ ਗੁਫ਼ਾ ਵਿਚ ਰੱਖੀਏ ਕਿ ਟਿਕਿਆ ਰਹੇ?
Where is that cave, within which one may remain unshaken?
कवन गुफा जितु रहै अवाहनु ॥
ਇਤਉਤਕਿਸਕਉਜਾਣਿਸਮਾਵੈ
ਇਥੇ ਉਥੇ (ਹਰ ਥਾਂ) ਕਿਸ ਨੂੰ ਪਛਾਣ ਕੇ (ਉਸ ਵਿਚ ਇਹ ਮਨ) ਲੀਨ ਰਹੇ?
Who should we know to be pervading here and there?
इत उत किस कउ जाणि समावै ॥
ਕਵਨਧਿਆਨੁਮਨੁਮਨਹਿਸਮਾਵੈ॥੪੫॥
ਉਹ ਕੇਹੜਾ ਟਿਕਵਾਂ ਬੱਝਵਾਂ ਖ਼ਿਆਲ ਹੈ ਜਿਸ ਕਰਕੇ ਮਨ ਆਪਣੇ ਅੰਦਰ ਹੀ ਟਿਕਿਆ ਰਹੇ (ਤੇ ਬਾਹਰ ਨਾਹ ਭਟਕੇ)? ॥੪੫॥
What is that meditation, which leads the mind to be absorbed in itself?" ||45||
कवन धिआनु मनु मनहि समावै ॥४५॥
ਹਉਹਉਮੈਮੈਵਿਚਹੁਖੋਵੈ
(ਉੱਤਰ:) (ਜੋ ਮਨੁੱਖ ਗੁਰੂ ਦੇ ਸਨਮੁਖ ਹੈ ਉਹ) ਮਨ ਵਿਚੋਂ ਖ਼ੁਦ-ਗ਼ਰਜ਼ੀ ਦੂਰ ਕਰਦਾ ਹੈ,
Eradicating egotism and individualism from within,
हउ हउ मै मै विचहु खोवै ॥
ਦੂਜਾਮੇਟੈਏਕੋਹੋਵੈ
ਵਿਤਕਰਾ ਮਿਟਾ ਦੇਂਦਾ ਹੈ, (ਸਭ ਨਾਲ) ਸਾਂਝ ਬਣਾਂਦਾ ਹੈ।
and erasing duality, the mortal becomes one with God.
दूजा मेटै एको होवै ॥
ਜਗੁਕਰੜਾਮਨਮੁਖੁਗਾਵਾਰੁ
(ਪਰ) ਜੋ ਮੂਰਖ ਮਨੁੱਖ ਮਨ ਦੇ ਪਿੱਛੇ ਤੁਰਦਾ ਹੈ ਉਹਦੇ ਲਈ ਜਗਤ ਕਰੜਾ ਹੈ (ਭਾਵ, ਜੀਵਨ ਦੁੱਖਾਂ ਦੀ ਖਾਣ ਹੈ)।
The world is difficult for the foolish, self-willed manmukh;
जगु करड़ा मनमुखु गावारु ॥
ਸਬਦੁਕਮਾਈਐਖਾਈਐਸਾਰੁ
ਇਹ (ਜਗਤ ਦਾ ਦੁਖਦਾਈ-ਪਣ ਰੂਪ) ਲੋਹਾ ਤਦੋਂ ਹੀ ਖਾਧਾ ਜਾ ਸਕਦਾ ਹੈ ਜੇ ਸਤਿਗੁਰੂ ਦਾ ਸ਼ਬਦ ਕਮਾਈਏ (ਭਾਵ, ਗੁਰੂ ਦੇ ਹੁਕਮ ਵਿਚ ਤੁਰੀਏ)। (ਬੱਸ! ਇਹ ਹੈ ਮੋਮ ਦੇ ਦੰਦਾਂ ਨਾਲ ਲੋਹੇ ਨੂੰ ਚੱਬਣਾ)।
practicing the Shabad, one chews iron.
सबदु कमाईऐ खाईऐ सारु ॥
ਅੰਤਰਿਬਾਹਰਿਏਕੋਜਾਣੈ
ਜੋ ਮਨੁੱਖ (ਆਪਣੇ) ਅੰਦਰ ਤੇ ਬਾਹਰ (ਸਾਰੇ ਜਗਤ ਵਿਚ) ਇਕ ਪ੍ਰਭੂ ਨੂੰ (ਮੌਜੂਦ) ਸਮਝਦਾ ਹੈ,
Know the One Lord, inside and out.
अंतरि बाहरि एको जाणै ॥
ਨਾਨਕਅਗਨਿਮਰੈਸਤਿਗੁਰਕੈਭਾਣੈ॥੪੬॥
ਹੇ ਨਾਨਕ! ਉਸ ਦੀ ਤ੍ਰਿਸ਼ਨਾ ਦੀ ਅੱਗ ਸਤਿਗੁਰੂ ਦੀ ਰਜ਼ਾ ਵਿਚ ਤੁਰਿਆਂ ਮਿਟ ਜਾਂਦੀ ਹੈ ॥੪੬॥
O Nanak, the fire is quenched, through the Pleasure of the True Guru's Will. ||46||
नानक अगनि मरै सतिगुर कै भाणै ॥४६॥
ਸਚਭੈਰਾਤਾਗਰਬੁਨਿਵਾਰੈ
ਜੋ ਮਨੁੱਖ ਸਦਾ ਕਾਦਿਮ ਰਹਿਣ ਵਾਲੇ ਪ੍ਰਭੂ ਦੇ ਡਰ ਵਿਚ ਰੱਤਾ ਹੋਇਆ ਹੈ (ਭਾਵ, ਜਿਸ ਦੇ ਅੰਦਰ ਸਦਾ ਪ੍ਰਭੂ ਦਾ ਡਰ ਮੌਜੂਦ ਹੈ) ਉਹ ਅਹੰਕਾਰ ਦੂਰ ਕਰ ਦੇਂਦਾ ਹੈ,
Imbued with the True Fear of God, pride is taken away;
सच भै राता गरबु निवारै ॥
ਏਕੋਜਾਤਾਸਬਦੁਵੀਚਾਰੈ
ਉਹ (ਸਦਾ) ਸਤਿਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ (ਤੇ ਸ਼ਬਦ ਦੀ ਸਹੈਤਾ ਨਾਲ) ਉਸ ਨੇ (ਹਰ ਥਾਂ) ਇੱਕ ਪ੍ਰਭੂ ਨੂੰ ਪਛਾਣ ਲਿਆ ਹੈ।
realize that He is One, and contemplate the Shabad.
एको जाता सबदु वीचारै ॥
ਸਬਦੁਵਸੈਸਚੁਅੰਤਰਿਹੀਆ
ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ ਉਸ ਦੇ ਅੰਦਰ ਪ੍ਰਭੂ (ਆਪ) ਵੱਸਦਾ ਹੈ,
With the True Shabad abiding deep within the heart,
सबदु वसै सचु अंतरि हीआ ॥
ਤਨੁਮਨੁਸੀਤਲੁਰੰਗਿਰੰਗੀਆ
ਪ੍ਰਭੂ ਦੇ ਪਿਆਰ ਵਿਚ ਰੰਗੀਜ ਕੇ ਉਸ ਦਾ ਮਨ ਉਸ ਦਾ ਤਨ ਠੰਢਾ-ਠਾਰ ਹੋ ਜਾਂਦਾ ਹੈ,
the body and mind are cooled and soothed, and colored with the Lord's Love.
तनु मनु सीतलु रंगि रंगीआ ॥
ਕਾਮੁਕ੍ਰੋਧੁਬਿਖੁਅਗਨਿਨਿਵਾਰੇ
(ਕਿਉਂਕਿ) ਉਹ ਆਪਣੇ ਅੰਦਰੋਂ ਕਾਮ ਕ੍ਰੋਪ-ਰੂਪ ਜ਼ਹਿਰ ਤੇ ਤ੍ਰਿਸ਼ਨਾ ਦੀ ਅੱਗ ਮਿਟਾ ਲੈਂਦਾ ਹੈ।
The fire of sexual desire, anger and corruption is quenched.
कामु क्रोधु बिखु अगनि निवारे ॥
ਨਾਨਕਨਦਰੀਨਦਰਿਪਿਆਰੇ॥੪੭॥
ਹੇ ਨਾਨਕ! ਉਹ ਮਨੁੱਖ ਮੇਹਰ ਕਰਨ ਵਾਲੇ ਪਿਆਰੇ ਪ੍ਰਭੂ ਦੀ ਨਜ਼ਰ ਵਿਚ ਰਹਿੰਦਾ ਹੈ ॥੪੭॥
O Nanak, the Beloved bestows His Glance of Grace. ||47||
नानक नदरी नदरि पिआरे ॥४७॥
ਕਵਨਮੁਖਿਚੰਦੁਹਿਵੈਘਰੁਛਾਇਆ
(ਜੋਗੀਆਂ ਦਾ ਪ੍ਰਸ਼ਨ) ਕਿਸ ਤਰ੍ਹਾਂ (ਮਨੁੱਖ ਦੇ ਮਨ ਵਿਚ) ਸੀਤਲਤਾ ਦਾ ਘਰ ਚੰਦ੍ਰਮਾ ਟਿਕਿਆ ਰਹੇ (ਭਾਵ, ਕਿਸ ਤਰ੍ਹਾਂ ਮਨ ਵਿਚ ਸਦਾ ਠੰਡ-ਸ਼ਾਂਤੀ ਬਣੀ ਰਹੇ)?
"The moon of the mind is cool and dark; how is it enlightened?
कवन मुखि चंदु हिवै घरु छाइआ ॥
ਕਵਨਮੁਖਿਸੂਰਜੁਤਪੈਤਪਾਇਆ
ਕਿਸ ਤਰ੍ਹਾਂ (ਮਨ ਵਿਚ) ਗਿਆਨ ਦਾ ਸੂਰਜ ਤਪਾਇਆ ਤਪਦਾ ਰਹੇ (ਭਾਵ, ਕਿਵੇਂ ਗਿਆਨ ਦਾ ਪ੍ਰਕਾਸ਼ ਸਦਾ ਬਣਿਆ ਰਹੇ)?
How does the sun blaze so brilliantly?
कवन मुखि सूरजु तपै तपाइआ ॥
ਕਵਨਮੁਖਿਕਾਲੁਜੋਹਤਨਿਤਰਹੈ
ਕਿਸ ਤਰ੍ਹਾਂ ਕਾਲ ਨਿਤ ਤੱਕਣੋਂ ਰਹਿ ਜਾਏ (ਭਾਵ, ਕਿਵੇਂ ਹਰ ਵੇਲੇ ਦਾ ਮੌਤ ਦਾ ਸਹਿਮ ਮੁੱਕ ਜਾਏ)?
How can the constant watchful gaze of Death be turned away?
कवन मुखि कालु जोहत नित रहै ॥
ਕਵਨਬੁਧਿਗੁਰਮੁਖਿਪਤਿਰਹੈ
ਉਹ ਕੇਹੜੀ ਸਮਝ ਹੈ ਜਿਸ ਕਰਕੇ ਗੁਰਮੁਖਿ ਮਨੁੱਖ ਦੀ ਇੱਜ਼ਤ ਬਣੀ ਰਹਿੰਦੀ ਹੈ?
By what understanding is the honor of the Gurmukh preserved?
कवन बुधि गुरमुखि पति रहै ॥
ਕਵਨੁਜੋਧੁਜੋਕਾਲੁਸੰਘਾਰੈ
ਉਹ ਕੇਹੜਾ ਸੂਰਮਾ ਹੈ ਜੋ ਮੌਤ ਨੂੰ (ਮੌਤ ਦੇ ਭਉ ਨੂੰ) ਮਾਰ ਲੈਂਦਾ ਹੈ?
Who is the warrior, who conquers Death?
कवनु जोधु जो कालु संघारै ॥
ਬੋਲੈਬਾਣੀਨਾਨਕੁਬੀਚਾਰੈ॥੪੮॥
ਨਾਨਕ ਕਹਿੰਦਾ ਹੈ, 'ਗੋਸਟਿ' ਦੇ ਸਿਲਸਿਲੇ ਵਿਚ (ਜੋਗੀਆਂ ਨੇ ਪੁੱਛਿਆ-) ਕਿ ਇਹ ਵੀਚਾਰ ਦੀ ਗੱਲ ਦੱਸੋ ॥੪੮॥
Give us your thoughtful reply, O Nanak." ||48||
बोलै बाणी नानकु बीचारै ॥४८॥
ਸਬਦੁਭਾਖਤਸਸਿਜੋਤਿਅਪਾਰਾ
(ਉੱਤਰ:) (ਜਦੋਂ) ਸਤਿਗੁਰੂ ਦਾ ਸ਼ਬਦ ਉੱਚਾਰਦਿਆਂ (ਹਿਰਦੇ ਵਿਚ) ਚੰਦ੍ਰਮਾ ਦੀ ਅਪਾਰ ਜੋਤਿ ਪਰਗਟ ਹੋ ਜਾਂਦੀ ਹੈ (ਭਾਵ, ਹਿਰਦੇ ਵਿਚ ਸ਼ਾਂਤੀ ਪੈਦਾ ਹੁੰਦੀ ਹੈ),
Giving voice to the Shabad, the moon of the mind is illuminated with infinity.
सबदु भाखत ससि जोति अपारा ॥
ਸਸਿਘਰਿਸੂਰੁਵਸੈਮਿਟੈਅੰਧਿਆਰਾ
ਚੰਦ੍ਰਮਾ ਦੇ ਘਰ ਵਿਚ ਸੂਰਜ ਆ ਵੱਸਦਾ ਹੈ (ਭਾਵ, ਸ਼ਾਂਤ ਹਿਰਦੇ ਵਿਚ ਗਿਆਨ ਦਾ ਸੂਰਜ ਚੜ੍ਹ ਪੈਂਦਾ ਹੈ, ਤਦੋਂ ਅਗਿਆਨਤਾ ਦਾ) ਹਨੇਰਾ ਮਿਟ ਜਾਂਦਾ ਹੈ।
When the sun dwells in the house of the moon, the darkness is dispelled.
ससि घरि सूरु वसै मिटै अंधिआरा ॥
ਸੁਖੁਦੁਖੁਸਮਕਰਿਨਾਮੁਅਧਾਰਾ
(ਗੁਰ-ਸ਼ਬਦ ਦੀ ਬਰਕਤਿ ਨਾਲ ਜਦੋਂ ਗੁਰਮੁਖਿ) ਸੁਖ ਅਤੇ ਦੁੱਖ ਨੂੰ ਇਕੋ ਜਿਹਾ ਜਾਣ ਕੇ 'ਨਾਮ' ਨੂੰ (ਜ਼ਿੰਦਗੀ ਦਾ) ਆਸਰਾ ਬਣਾਂਦਾ ਹੈ (ਭਾਵ, ਜਦੋਂ ਨਾਹ ਸੁਖ ਵਿਚ ਤੇ ਨਾਹ ਦੁੱਖ ਵੇਲੇ ਪ੍ਰਭੂ ਨੂੰ ਭੁਲਾਵੇ)
Pleasure and pain are just the same, when one takes the Support of the Naam, the Name of the Lord.
सुखु दुखु सम करि नामु अधारा ॥
ਆਪੇਪਾਰਿਉਤਾਰਣਹਾਰਾ
(ਤਦੋਂ) ਤਾਰਨਹਾਰ ਪ੍ਰਭੂ ਉਸ ਨੂੰ ਆਪ ਹੀ ("ਦੁਤਰ ਸਾਗਰ" ਤੋਂ) ਪਾਰ ਲੰਘਾ ਲੈਂਦਾ ਹੈ।
He Himself saves, and carries us across.
आपे पारि उतारणहारा ॥
ਗੁਰਪਰਚੈਮਨੁਸਾਚਿਸਮਾਇ
ਸਤਿਗੁਰੂ ਨਾਲ ਡੂੰਘੀ ਸਾਂਝ ਬਣਾਇਆਂ (ਗੁਰਮੁਖ ਦਾ) ਮਨ ਸੱਚੇ ਪ੍ਰਭੂ ਵਿਚ ਲੀਨ ਰਹਿੰਦਾ ਹੈ,
With faith in the Guru, the mind merges in Truth,
गुर परचै मनु साचि समाइ ॥
ਪ੍ਰਣਵਤਿਨਾਨਕੁਕਾਲੁਖਾਇ॥੪੯॥
ਤੇ ਨਾਨਕ ਬੇਨਤੀ ਕਰਦਾ ਹੈ ਉਸ ਨੂੰ ਮੌਤ ਦਾ ਡਰ ਨਹੀਂ ਵਿਆਪਦਾ ॥੪੯॥
and then, prays Nanak, one is not consumed by Death. ||49||
प्रणवति नानकु कालु न खाइ ॥४९॥
ਨਾਮਤਤੁਸਭਹੀਸਿਰਿਜਾਪੈ
ਪ੍ਰਭੂ ਦੇ ਨਾਮ ਦੀ ਸੱਚਾਈ (ਹਿਰਦੇ ਵਿਚ ਸਹੀ ਕਰਨੀ) ਸਾਰੇ ਜਾਪਾਂ ਦਾ ਸ਼ਿਰੋਮਣੀ (ਜਾਪ) ਹੈ।
The essence of the Naam, the Name of the Lord, is known to be the most exalted and excellent of all.
नाम ततु सभ ही सिरि जापै ॥
ਬਿਨੁਨਾਵੈਦੁਖੁਕਾਲੁਸੰਤਾਪੈ
ਜਦ ਤਕ ਹਿਰਦੇ ਵਿਚ ਨਾਮ (-ਤੱਤ) ਸਹੀ ਨਹੀਂ ਹੁੰਦਾ, (ਮਨੁੱਖ ਨੂੰ ਕਈ ਕਿਸਮ ਦਾ) ਦੁੱਖ ਸਤਾਂਦਾ ਹੈ ਮੌਤ ਦਾ ਡਰ ਦੁਖੀ ਕਰਦਾ ਹੈ।
Without the Name, one is afflicted by pain and death.
बिनु नावै दुखु कालु संतापै ॥
ਤਤੋਤਤੁਮਿਲੈਮਨੁਮਾਨੈ
(ਜਦੋਂ ਹਿਰਦੇ ਵਿਚ) ਨਿਰੋਲ ਪ੍ਰਭੂ-ਨਾਮ ਦੀ ਸੱਚਾਈ (ਭਾਵ, ਇਹ ਸਰਧਾ ਕਿ ਪ੍ਰਭੂ ਦਾ ਨਾਮ ਹੀ ਸਦਾ-ਥਿਰ ਰਹਿਣ ਵਾਲਾ ਹੈ) ਪਰਗਟ ਹੋ ਜਾਂਦੀ ਹੈ ਤਾਂ (ਮਨੁੱਖ ਦਾ) ਮਨ (ਉਸ ਸੱਚਾਈ ਵਿਚ) ਪਤੀਜ ਜਾਂਦਾ ਹੈ,
When one's essence merges into the essence, the mind is satisfied and fulfilled.
ततो ततु मिलै मनु मानै ॥
ਦੂਜਾਜਾਇਇਕਤੁਘਰਿਆਨੈ
ਮੇਰ-ਤੇਰ ਵਾਲਾ ਸੁਭਾਉ ਦੂਰ ਹੋ ਜਾਂਦਾ ਹੈ, ਮਨੁੱਖ ਏਕਤਾ ਦੇ ਘਰ ਵਿਚ ਆ ਟਿਕਦਾ ਹੈ।
Duality is gone, and one enters into the home of the One Lord.
दूजा जाइ इकतु घरि आनै ॥
ਬੋਲੈਪਵਨਾਗਗਨੁਗਰਜੈ
ਰੱਬੀ ਜੀਵਨ ਦੀ ਲਹਿਰ ਚੱਲ ਪੈਂਦੀ ਹੈ, ਰੱਬੀ ਮਿਲਾਪ ਦੀ ਅਵਸਥਾ ਬਲਵਾਨ ਹੋ ਜਾਂਦੀ ਹੈ,
The breath blows across the sky of the Tenth Gate and vibrates.
बोलै पवना गगनु गरजै ॥
ਨਾਨਕਨਿਹਚਲੁਮਿਲਣੁਸਹਜੈ॥੫੦॥
(ਤੇ, ਇਸ ਤਰ੍ਹਾਂ) ਹੇ ਨਾਨਕ! ਸਹਜ ਅਵਸਥਾ ਵਿਚ ਟਿਕਿਆਂ (ਜੀਵ ਤੇ ਪ੍ਰਭੂ ਦਾ) ਮਿਲਾਪ (ਸਦਾ ਲਈ) ਪੱਕਾ ਹੋ ਜਾਂਦਾ ਹੈ ॥੫੦॥
O Nanak, the mortal then intuitively meets the eternal, unchanging Lord. ||50||
नानक निहचलु मिलणु सहजै ॥५०॥
ਅੰਤਰਿਸੁੰਨੰਬਾਹਰਿਸੁੰਨੰਤ੍ਰਿਭਵਣਸੁੰਨਮਸੁੰਨੰ
(ਜਦੋਂ ਹਿਰਦੇ ਵਿਚ ਨਿਰੋਲ ਪ੍ਰਭੂ-ਨਾਮ ਦੀ ਸੱਚਾਈ ਪਰਗਟ ਹੋ ਪੈਂਦੀ ਹੈ ਤਾਂ ਇਹ ਯਕੀਨ ਬਣ ਜਾਂਦਾ ਹੈ ਕਿ) ਅੰਦਰ ਤੇ ਬਾਹਰ (ਭਾਵ, ਗੁਪਤ ਤੇ ਪਰਗਟ, ਦਿੱਸਦੇ ਤੇ ਅਣਦਿੱਸਦੇ ਪਦਾਰਥਾਂ ਵਿਚ ਹਰ ਥਾਂ) ਸਾਰੀ ਤ੍ਰਿਲੋਕੀ ਵਿਚ ਉਹੀ ਪ੍ਰਭੂ ਵਿਆਪਕ ਹੈ ਜਿਸ ਵਿਚ ਮਾਇਆ ਵਾਲੇ ਫੁਰਨੇ ਨਹੀਂ ਉਠਦੇ (ਕਿਉਂਕਿ ਮਾਇਆ ਤਾਂ ਉਸ ਦੀ ਆਪਣੀ ਬਣਾਈ ਖੇਡ ਹੈ)।
The absolute Lord is deep within; the absolute Lord is outside us as well. The absolute Lord totally fills the three worlds.
अंतरि सुंनं बाहरि सुंनं त्रिभवण सुंन मसुंनं ॥
ਚਉਥੇਸੁੰਨੈਜੋਨਰੁਜਾਣੈਤਾਕਉਪਾਪੁਪੁੰਨੰ
ਜੋ ਮਨੁੱਖ ਤ੍ਰਿਗੁਣੀ ਮਾਇਆ ਦੇ ਅਸਰ ਤੋਂ ਉੱਚੇ ਰਹਿਣ ਵਾਲੇ ਉਸ ਪ੍ਰਭੂ ਨੂੰ (ਸਹੀ ਤੌਰ ਤੇ) ਸਮਝ ਲੈਂਦਾ ਹੈ, ਉਸ ਨੂੰ ਭੀ (ਚਉਥੀ ਅਵਸਥਾ ਵਿਚ ਟਿਕਿਆ ਹੋਣ ਕਰਕੇ) ਪਾਪ ਤੇ ਪੁੰਨ ਪੋਹ ਨਹੀਂ ਸਕਦਾ (ਭਾਵ, ਕੋਈ ਪਾਪ ਕਿਸੇ ਕੁਕਰਮ ਵਲ ਨਹੀਂ ਪ੍ਰੇਰਦਾ ਅਤੇ ਕੋਈ ਪੁੰਨ-ਕਰਮ ਉਸ ਦੇ ਅੰਦਰ ਕਿਸੇ ਸਵਰਗ ਆਦਿਕ ਦੀ ਲਾਲਸਾ ਪੈਦਾ ਨਹੀਂ ਕਰਦਾ)।
One who knows the Lord in the fourth state, is not subject to virtue or vice.
चउथे सुंनै जो नरु जाणै ता कउ पापु न पुंनं ॥
ਘਟਿਘਟਿਸੁੰਨਕਾਜਾਣੈਭੇਉ
ਜੋ ਮਨੁੱਖ ਹਰੇਕ ਘਟ ਵਿਚ ਵਿਆਪਕ ਨਿਰਗੁਣ ਪ੍ਰਭੂ ਦਾ ਭੇਤ ਜਾਣ ਲੈਂਦਾ ਹੈ (ਭਾਵ, ਜੋ ਮਨੁੱਖ ਇਹ ਦ੍ਰਿੜ੍ਹ ਕਰ ਲੈਂਦਾ ਹੈ ਕਿ ਪ੍ਰਭੂ ਹਰੇਕ ਘਟ ਵਿਚ ਮੌਜੂਦ ਭੀ ਹੈ, ਤੇ ਫਿਰ ਭੀ ਨਿਰਲੇਪ ਹੈ, ਉਹ ਮਨੁੱਖ ਭੀ ਦੁਨੀਆ ਵਿਚ ਰਹਿੰਦਾ ਹੋਇਆ ਨਿਰਲੇਪ ਹੋ ਕੇ)
One who knows the mystery of God the Absolute, who pervades each and every heart,
घटि घटि सुंन का जाणै भेउ ॥
ਆਦਿਪੁਰਖੁਨਿਰੰਜਨਦੇਉ
ਆਦਿ ਪੁਰਖ ਨਿਰੰਜਨ ਪ੍ਰਭੂ ਦਾ ਰੂਪ ਹੋ ਜਾਂਦਾ ਹੈ।
knows the Primal Being, the Immaculate Divine Lord.
आदि पुरखु निरंजन देउ ॥
ਜੋਜਨੁਨਾਮਨਿਰੰਜਨਰਾਤਾ
ਜੋ ਮਨੁੱਖ ਮਾਇਆ ਤੋਂ ਰਹਿਤ ਪਰਮਾਤਮਾ ਦੇ ਨਾਮ ਦਾ ਮਤਵਾਲਾ ਹੈ,
That humble being who is imbued with the Immaculate Naam,
जो जनु नाम निरंजन राता ॥
ਨਾਨਕਸੋਈਪੁਰਖੁਬਿਧਾਤਾ॥੫੧॥
ਹੇ ਨਾਨਕ! ਉਹੀ ਸਿਰਜਨਹਾਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ ॥੫੧॥
O Nanak, is himself the Primal Lord, the Architect of Destiny. ||51||
नानक सोई पुरखु बिधाता ॥५१॥
ਸੁੰਨੋਸੁੰਨੁਕਹੈਸਭੁਕੋਈ
ਹਰੇਕ ਮਨੁੱਖ "ਅਫੁਰ ਅਵਸਥਾ" ਦਾ ਜ਼ਿਕਰ ਕਰਦਾ ਹੈ,
"Everyone speaks of the Absolute Lord, the unmanifest void.
सुंनो सुंनु कहै सभु कोई ॥
ਅਨਹਤਸੁੰਨੁਕਹਾਤੇਹੋਈ
(ਪਰ ਅਮਲੀ ਜੀਵਨ ਵਿਚ ਇਹ ਗੱਲ ਕੋਈ ਵਿਰਲਾ ਹੀ ਜਾਣਦਾ ਹੈ ਕਿ) ਸਦਾ ਟਿਕੀ ਰਹਿਣ ਵਾਲੀ ਅਫੁਰ ਅਵਸਥਾ ਕਿਵੇਂ ਬਣ ਸਕਦੀ ਹੈ (ਕਿਉਂਕਿ ਇਸ ਅਵਸਥਾ ਵਾਲਾ ਜੀਵਨ ਜੀਵਿਆਂ ਹੀ ਇਸ ਅਵਸਥਾ ਦੀ ਸਮਝ ਪੈ ਸਕਦੀ ਹੈ)।
How can one find this absolute void?
अनहत सुंनु कहा ते होई ॥
ਅਨਹਤਸੁੰਨਿਰਤੇਸੇਕੈਸੇ
(ਕਹਣ-ਮਾਤ੍ਰ ਜੇ ਕੋਈ ਪੁੱਛੇ ਕਿ) ਅਫੁਰ ਅਵਸਥਾ ਵਿਚ ਜੁੜੇ ਹੋਏ ਬੰਦੇ ਕਿਹੋ ਜਿਹੇ ਹੁੰਦੇ ਹਨ,
Who are they, who are attuned to this absolute void?"
अनहत सुंनि रते से कैसे ॥
ਜਿਸਤੇਉਪਜੇਤਿਸਹੀਜੈਸੇ
(ਤਾਂ ਇਸ ਦਾ ਉੱਤਰ ਇਹ ਹੈ ਕਿ ਉਹ ਮਨੁੱਖ ਉਸ ਪਰਮਾਤਮਾ ਵਰਗੇ ਹੀ ਹੋ ਜਾਂਦੇ ਹਨ ਜਿਸ ਤੋਂ ਉਹ ਪੈਦਾ ਹੋਏ ਹਨ।
They are like the Lord, from whom they originated.
जिस ते उपजे तिस ही जैसे ॥
ਓਇਜਨਮਿਮਰਹਿਆਵਹਿਜਾਹਿ
ਉਹ ਮਨੁੱਖ (ਮੁੜ ਮੁੜ) ਨਾਹ ਜੰਮਦੇ ਹਨ ਨਾਹ ਮਰਦੇ ਹਨ, ਉਹਨਾਂ ਦਾ ਆਵਾ-ਗਵਨ ਦਾ ਚੱਕਰ ਮੁੱਕ ਜਾਂਦਾ ਹੈ,
They are not born, they do not die; they do not come and go.
ओइ जनमि न मरहि न आवहि जाहि ॥
ਨਾਨਕਗੁਰਮੁਖਿਮਨੁਸਮਝਾਹਿ॥੫੨॥
ਹੇ ਨਾਨਕ! ਜੋ ਮਨੁੱਖ ਗੁਰੂ ਦੇ ਹੁਕਮ ਉਤੇ ਤੁਰ ਕੇ ਮਨ ਨੂੰ ਸੁਮੱਤੇ ਲਾਂਦੇ ਹਨ ॥੫੨॥
O Nanak, the Gurmukhs instruct their minds. ||52||
नानक गुरमुखि मनु समझाहि ॥५२॥
ਨਉਸਰਸੁਭਰਦਸਵੈਪੂਰੇ
(ਨਾਮ ਦੀ ਬਰਕਤਿ ਨਾਲ) ਜਦੋਂ ਨੌ ਗੋਲਕਾਂ ਨਕਾ-ਨਕ ਭਰੀਜ ਕੇ (ਭਾਵ, ਬਾਹਰ ਵਲ ਦੇ ਵਹਿਣ ਬੰਦ ਕਰ ਕੇ, ਮਾਇਕ ਪਦਾਰਥਾਂ ਵਲ ਦੀ ਦੌੜ ਮਿਟਾ ਕੇ) ਦਸਵੇਂ ਸਰ ਵਿਚ (ਭਾਵ, ਪ੍ਰਭੂ-ਮਿਲਾਪ ਦੀ ਅਵਸਥਾ ਵਿਚ) ਜਾ ਪੈਂਦੀਆਂ ਹਨ,
By practicing control over the nine gates, one attains perfect control over the Tenth Gate.
नउ सर सुभर दसवै पूरे ॥
ਤਹਅਨਹਤਸੁੰਨਵਜਾਵਹਿਤੂਰੇ
ਤਦੋਂ (ਗੁਰਮੁਖ) ਇੱਕ-ਰਸ ਅਫੁਰ ਅਵਸਥਾ ਦੇ ਵਾਜੇ ਵਜਾਉਂਦੇ ਹਨ (ਭਾਵ, ਅਫੁਰ ਅਵਸਥਾ ਉਹਨਾਂ ਦੇ ਅੰਦਰ ਇਤਨੀ ਬਲ ਵਾਲੀ ਹੋ ਜਾਂਦੀ ਹੈ ਕਿ ਹੋਰ ਫੁਰਨਾ ਉਥੇ ਆ ਹੀ ਨਹੀਂ ਸਕਦਾ)।
There, the unstruck sound current of the absolute Lord vibrates and resounds.
तह अनहत सुंन वजावहि तूरे ॥
ਸਾਚੈਰਾਚੇਦੇਖਿਹਜੂਰੇ
(ਇਸ ਅਵਸਥਾ ਵਿਚ ਅੱਪੜੇ ਹੋਏ ਗੁਰਮੁਖ) ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਅੰਗ-ਸੰਗ ਵੇਖ ਕੇ ਉਸ ਵਿਚ ਟਿਕੇ ਰਹਿੰਦੇ ਹਨ।
Behold the True Lord ever-present, and merge with Him.
साचै राचे देखि हजूरे ॥
ਘਟਿਘਟਿਸਾਚੁਰਹਿਆਭਰਪੂਰੇ
ਉਹਨਾਂ ਨੂੰ ਉਹ ਸੱਚਾ ਪ੍ਰਭੂ ਹਰੇਕ ਘਟ ਵਿਚ ਵਿਆਪਕ ਦਿੱਸਦਾ ਹੈ।
The True Lord is pervading and permeating each and every heart.
घटि घटि साचु रहिआ भरपूरे ॥
ਗੁਪਤੀਬਾਣੀਪਰਗਟੁਹੋਇ
(ਇਸ ਤਰ੍ਹਾਂ ਜਿਸ ਮਨੁੱਖ ਦੇ ਅੰਦਰ ਉਹ) ਲੁਕਵੀਂ (ਰੱਬੀ ਜੀਵਨ ਦੀ) ਰੌ ਪਰਗਟ ਹੁੰਦੀ ਹੈ (ਭਾਵ, ਜਿਸ ਨੂੰ ਉਹ ਆਪਣੇ ਅੰਗ-ਸੰਗ ਤੇ ਸਭ ਵਿਚ ਵਿਆਪਕ ਦਿੱਸ ਪੈਂਦਾ ਹੈ),
The hidden Bani of the Word is revealed.
गुपती बाणी परगटु होइ ॥
ਨਾਨਕਪਰਖਿਲਏਸਚੁਸੋਇ॥੫੩॥
ਹੇ ਨਾਨਕ! ਉਹ ਮਨੁੱਖ ਉਸ ਸੱਚੇ ਪ੍ਰਭੂ (ਦੇ ਨਾਮ-ਰੂਪ ਸਉਦੇ) ਦੀ ਕਦਰ ਸਮਝ ਲੈਂਦਾ ਹੈ ॥੫੩॥
O Nanak, the True Lord is revealed and known. ||53||
नानक परखि लए सचु सोइ ॥५३॥
ਸਹਜਭਾਇਮਿਲੀਐਸੁਖੁਹੋਵੈ
ਜੇ ਅਡੋਲਤਾ ਵਿਚ ਰਹਿ ਕੇ (ਪ੍ਰਭੂ ਨੂੰ) ਮਿਲੀਏ ਤਾਂ (ਪੂਰਨ) ਸੁਖ ਹੁੰਦਾ ਹੈ।
Meeting with the Lord through intuition and love, peace is found.
सहज भाइ मिलीऐ सुखु होवै ॥
ਗੁਰਮੁਖਿਜਾਗੈਨੀਦਸੋਵੈ
ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਸੁਚੇਤ ਰਹਿੰਦਾ ਹੈ (ਮਾਇਆ ਦੀ) ਨੀਂਦਰ ਵਿਚ ਨਹੀਂ ਸਉਂਦਾ।
The Gurmukh remains awake and aware; he does not fall sleep.
गुरमुखि जागै नीद न सोवै ॥
ਸੁੰਨਸਬਦੁਅਪਰੰਪਰਿਧਾਰੈ
ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਉਸ ਨੂੰ ਬੇਅੰਤ ਪ੍ਰਭੂ ਵਿਚ ਟਿਕਾਈ ਰੱਖਦੀ ਹੈ।
He enshrines the unlimited, absolute Shabad deep within.
सुंन सबदु अपरंपरि धारै ॥
ਕਹਤੇਮੁਕਤੁਸਬਦਿਨਿਸਤਾਰੈ
(ਇਸ ਬਾਣੀ ਨੂੰ) ਉਚਾਰ ਉਚਾਰ ਕੇ ਗੁਰਮੁਖ ਹਉਮੈ ਤੋਂ ਸੁਤੰਤਰ ਹੋ ਜਾਂਦਾ ਹੈ ਤੇ (ਹੋਰਨਾਂ ਨੂੰ) ਇਸ ਸ਼ਬਦ ਦੀ ਰਾਹੀਂ ਮੁਕਤ ਕਰਾਂਦਾ ਹੈ।
Chanting the Shabad, he is liberated, and saves others as well.
कहते मुकतु सबदि निसतारै ॥
ਗੁਰਕੀਦੀਖਿਆਸੇਸਚਿਰਾਤੇ
ਜਿਨ੍ਹਾਂ ਗੁਰੂ ਦੀ ਸਿੱਖਿਆ ਗ੍ਰਹਿਣ ਕੀਤੀ ਹੈ ਉਹ ਸੱਚੇ ਪ੍ਰਭੂ ਵਿਚ ਰੰਗੇ ਗਏ ਹਨ।
Those who practice the Guru's Teachings are attuned to the Truth.
गुर की दीखिआ से सचि राते ॥
ਨਾਨਕਆਪੁਗਵਾਇਮਿਲਣਨਹੀਭ੍ਰਾਤੇ॥੫੪॥
ਹੇ ਨਾਨਕ! ਆਪਾ-ਭਾਵ ਮਿਟਾ ਕੇ ਉਹਨਾਂ ਦਾ ਮੇਲ (ਪ੍ਰਭੂ ਨਾਲ) ਹੋ ਜਾਂਦਾ ਹੈ, (ਮਨ ਦੀ) ਭਟਕਣਾ ਮਿਟ ਜਾਂਦੀ ਹੈ ॥੫੪॥
O Nanak, those who eradicate their self-conceit meet with the Lord; they do not remain separated by doubt. ||54||
नानक आपु गवाइ मिलण नही भ्राते ॥५४॥
ਕੁਬੁਧਿਚਵਾਵੈਸੋਕਿਤੁਠਾਇ
(ਪ੍ਰਸ਼ਨ:) ਇਹ ਗੱਲ ਕਿਸ ਥਾਂ ਤੇ ਹੋ ਸਕਦੀ ਹੈ ਕਿ ਮਨੁੱਖ ਆਪਣੀ ਭੈੜੀ ਮੱਤ ਦੂਰ ਕਰ ਲਏ?
"Where is that place, where evil thoughts are destroyed?
कुबुधि चवावै सो कितु ठाइ ॥
ਕਿਉਤਤੁਬੂਝੈਚੋਟਾਖਾਇ
ਮਨੁੱਖ ਕਿਉਂ ਅਸਲੀਅਤ ਨਹੀਂ ਸਮਝਦਾ ਤੇ ਦੁਖੀ ਹੁੰਦਾ ਹੈ,
The mortal does not understand the essence of reality; why must he suffer in pain?"
किउ ततु न बूझै चोटा खाइ ॥
ਜਮਦਰਿਬਾਧੇਕੋਇਰਾਖੈ
ਜਮ ਦੇ ਦਰ ਤੇ ਬੱਧੇ ਹੋਏ ਦੀ ਕੋਈ ਸਹੈਤਾ ਨਹੀਂ ਕਰ ਸਕਦਾ,
No one can save one who is tied up at Death's door.
जम दरि बाधे कोइ न राखै ॥
ਬਿਨੁਸਬਦੈਨਾਹੀਪਤਿਸਾਖੈ
ਸਤਿਗੁਰੂ ਦੇ ਸ਼ਬਦ ਤੋਂ ਬਿਨਾ ਇਸ ਦੀ ਕਿਤੇ ਇੱਜ਼ਤ ਨਹੀਂ, ਇਤਬਾਰ ਨਹੀਂ (ਭਾਵ, ਗੁਰੂ ਦੇ ਸ਼ਬਦ ਅਨੁਸਾਰ ਨਾਹ ਤੁਰਨ ਕਰਕੇ ਮਨੁੱਖ ਲੋਕਾਂ ਵਿਚ ਇੱਜ਼ਤ ਇਤਬਾਰ ਗਵਾ ਲੈਂਦਾ ਹੈ, ਦੁਨੀਆ ਦੀਆਂ ਮੌਜਾਂ ਵਿਚ ਫਸਿਆ ਹੋਣ ਕਰਕੇ ਮੌਤ ਤੋਂ ਭੀ ਹਰ ਵੇਲੇ ਡਰਦਾ ਹੈ ਇਹੋ ਜਿਹੀਆ ਸੱਟਾਂ ਸਦਾ ਖਾਂਦਾ ਰਹਿੰਦਾ ਹੈ, ਦੁਖੀ ਰਹਿੰਦਾ ਹੈ, ਫਿਰ ਭੀ ਅਸਲੀਅਤ ਨੂੰ ਸਮਝਦਾ ਨਹੀਂ। ਇਹ ਕਿਉਂ?)।
Without the Shabad, no one has any credit or honor.
बिनु सबदै नाही पति साखै ॥
ਕਿਉਕਰਿਬੂਝੈਪਾਵੈਪਾਰੁ
ਇਹ ਕਿਵੇਂ ਸਮਝੇ ਤੇ ('ਦੁੱਤਰ ਸਾਗਰ' ਦੇ) ਪਾਰਲੇ ਕੰਢੇ ਲੱਗੇ?
"How can one obtain understanding and cross over?"
किउ करि बूझै पावै पारु ॥
ਨਾਨਕਮਨਮੁਖਿਬੁਝੈਗਵਾਰੁ॥੫੫॥
ਹੇ ਨਾਨਕ! ਮਨਮੁਖ ਮੂਰਖ ਸਮਝਦਾ ਨਹੀਂ ॥੫੫॥
O Nanak, the foolish self-willed manmukh does not understand. ||55||
नानक मनमुखि न बुझै गवारु ॥५५॥
ਕੁਬੁਧਿਮਿਟੈਗੁਰਸਬਦੁਬੀਚਾਰਿ
(ਉੱਤਰ:) ਸਤਿਗੁਰੂ ਦਾ ਸ਼ਬਦ ਵੀਚਾਰਿਆਂ ਭੈੜੀ ਮਤ ਦੂਰ ਹੁੰਦੀ ਹੈ।
Evil thoughts are erased, contemplating the Word of the Guru's Shabad.
कुबुधि मिटै गुर सबदु बीचारि ॥
ਸਤਿਗੁਰੁਭੇਟੈਮੋਖਦੁਆਰ
ਜਦੋਂ ਗੁਰੂ ਮਿਲ ਪੈਂਦਾ ਹੈ, ਤਦੋਂ ਇਸ ਭੈੜੀ ਮਤ ਤੋਂ ਖ਼ਲਾਸੀ ਦਾ ਰਾਹ ਲੱਭ ਪੈਂਦਾ ਹੈ।
Meeting with the True Guru, the door of liberation is found.
सतिगुरु भेटै मोख दुआर ॥
ਤਤੁਚੀਨੈਮਨਮੁਖੁਜਲਿਜਾਇ
(ਪਰ) ਜੋ ਮਨੁੱਖ ਮਨ ਦੇ ਪਿੱਛੇ ਤੁਰਦਾ ਹੈ ਉਹ ਅਸਲੀਅਤ ਨਹੀਂ ਪਛਾਣਦਾ, (ਵਿਕਾਰਾਂ ਵਿਚ) ਸੜਦਾ ਰਹਿੰਦਾ ਹੈ,
The self-willed manmukh does not understand the essence of reality, and is burnt to ashes.
ततु न चीनै मनमुखु जलि जाइ ॥
ਦੁਰਮਤਿਵਿਛੁੜਿਚੋਟਾਖਾਇ
ਦੁਰਮੱਤ ਦੇ ਕਾਰਨ (ਪ੍ਰਭੂ ਤੋਂ) ਵਿਛੁੜ ਕੇ ਦੁਖੀ ਹੁੰਦਾ ਹੈ।
His evil-mindedness separates him from the Lord, and he suffers.
दुरमति विछुड़ि चोटा खाइ ॥
ਮਾਨੈਹੁਕਮੁਸਭੇਗੁਣਗਿਆਨ
ਜੋ ਮਨੁੱਖ ਗੁਰੂ ਦਾ ਹੁਕਮ ਮੰਨਦਾ ਹੈ, ਉਸ ਵਿਚ ਸਾਰੇ ਗੁਣ ਆ ਜਾਂਦੇ ਹਨ, ਉਸ ਨੂੰ ਸਾਰੀ ਸੂਝ ਪ੍ਰਾਪਤ ਹੋ ਜਾਂਦੀ ਹੈ।
Accepting the Hukam of the Lord's Command, he is blessed with all virtues and spiritual wisdom.
मानै हुकमु सभे गुण गिआन ॥
ਨਾਨਕਦਰਗਹਪਾਵੈਮਾਨੁ॥੫੬॥
ਹੇ ਨਾਨਕ!ਉਹ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ ॥੫੬॥
O Nanak, he is honored in the Court of the Lord. ||56||
नानक दरगह पावै मानु ॥५६॥
ਸਾਚੁਵਖਰੁਧਨੁਪਲੈਹੋਇ
ਜਿਸ ਮਨੁੱਖ ਨੇ ਸੱਚਾ ਸਉਦਾ ਨਾਮ-ਧਨ ਖੱਟਿਆ ਹੈ,
One who possesses the merchandise, the wealth of the True Name,
साचु वखरु धनु पलै होइ ॥
ਆਪਿਤਰੈਤਾਰੇਭੀਸੋਇ
ਉਹ ਆਪ ('ਦੁੱਤਰ ਸਾਗਰ' ਤੋਂ) ਤਰਦਾ ਹੈ ਤੇ (ਹੋਰਨਾਂ ਨੂੰ) ਤਾਰਦਾ ਹੈ।
crosses over, and carries others across with him as well.
आपि तरै तारे भी सोइ ॥
ਸਹਜਿਰਤਾਬੂਝੈਪਤਿਹੋਇ
ਅਡੋਲ ਅਵਸਥਾ ਵਿਚ ਮਸਤ ਰਹਿ ਕੇ ਅਸਲੀਅਤ ਨੂੰ ਸਮਝਦਾ ਹੈ ਤੇ ਆਦਰ ਪਾਂਦਾ ਹੈ,
One who intuitively understands, and is attuned to the Lord, is honored.
सहजि रता बूझै पति होइ ॥
ਤਾਕੀਕੀਮਤਿਕਰੈਕੋਇ
ਅਜੇਹੇ ਮਨੁੱਖ ਦਾ ਕੋਈ ਮੁੱਲ ਨਹੀਂ ਪਾ ਸਕਦਾ।
No one can estimate his worth.
ता की कीमति करै न कोइ ॥
ਜਹਦੇਖਾਤਹਰਹਿਆਸਮਾਇ
ਉਹ ਜਿੱਧਰ ਤੱਕਦਾ ਹੈ ਉਧਰ ਪ੍ਰਭੂ ਹੀ ਪ੍ਰਭੂ ਉਸ ਨੂੰ ਵਿਆਪਕ ਦਿੱਸਦਾ ਹੈ
Wherever I look, I see the Lord permeating and pervading.
जह देखा तह रहिआ समाइ ॥
ਨਾਨਕਪਾਰਿਪਰੈਸਚਭਾਇ॥੫੭॥
ਹੇ ਨਾਨਕ! ਸੱਚੇ ਦੀ ਰਜ਼ਾ ਵਿਚ ਰਹਿ ਕੇ ਉਹ ਮਨੁੱਖ ('ਦੁਤਰ ਸਾਗਰ' ਤੋਂ) ਪਾਰ ਲੰਘ ਜਾਂਦਾ ਹੈ ॥੫੭॥
O Nanak, through the Love of the True Lord, one crosses over. ||57||
नानक पारि परै सच भाइ ॥५७॥
ਸੁਸਬਦਕਾਕਹਾਵਾਸੁਕਥੀਅਲੇਜਿਤੁਤਰੀਐਭਵਜਲੁਸੰਸਾਰੋ
(ਪ੍ਰਸ਼ਨ:) ਜਿਸ ਸ਼ਬਦ ਦੀ ਰਾਹੀਂ ਸੰਸਾਰ-ਸਮੁੰਦਰ ਤਰੀਦਾ ਹੈ ਉਸ ਸ਼ਬਦ ਦਾ ਟਿਕਾਣਾ ਕਿੱਥੇ ਕਿਹਾ ਜਾ ਸਕਦਾ ਹੈ?
"Where is the Shabad said to dwell? What will carry us across the terrifying world-ocean?
सु सबद का कहा वासु कथीअले जितु तरीऐ भवजलु संसारो ॥
ਤ੍ਰੈਸਤਅੰਗੁਲਵਾਈਕਹੀਐਤਿਸੁਕਹੁਕਵਨੁਅਧਾਰੋ
'ਪ੍ਰਾਣ' (ਭਾਵ ਸੁਆਸ) ਨੂੰ ਦਸ-ਉਂਗਲ-ਪ੍ਰਮਾਣ ਕਹੀਦਾ ਹੈ ਦੱਸੋ, ਇਸ ਦਾ ਕੀਹ ਆਸਰਾ ਹੈ?
The breath, when exhaled, extends out ten finger lengths; what is the support of the breath?
त्रै सत अंगुल वाई कहीऐ तिसु कहु कवनु अधारो ॥
ਬੋਲੈਖੇਲੈਅਸਥਿਰੁਹੋਵੈਕਿਉਕਰਿਅਲਖੁਲਖਾਏ
(ਜੋ ਜੀਵਾਤਮਾ ਇਸ ਸਰੀਰ ਵਿਚ) ਬੋਲਦਾ ਤੇ ਕਲੋਲ ਕਰਦਾ ਹੈ, ਉਹ ਸਦਾ ਲਈ ਕਿਵੇਂ ਅਡੋਲ ਹੋ ਸਕਦਾ ਹੈ ਤੇ ਕਿਵੇਂ ਉਸ ਪ੍ਰਭੂ ਨੂੰ ਵੇਖੇ ਜਿਸ ਦਾ ਕੋਈ ਖ਼ਾਸ ਚਿਹਨ ਚੱਕ੍ਰ ਨਹੀਂ।
Speaking and playing, how can one be stable and steady? How can the unseen be seen?"
बोलै खेलै असथिरु होवै किउ करि अलखु लखाए ॥
ਸੁਣਿਸੁਆਮੀਸਚੁਨਾਨਕੁਪ੍ਰਣਵੈਅਪਣੇਮਨਸਮਝਾਏ
ਨਾਨਕ ਕਹਿੰਦਾ ਹੈ (ਜੋਗੀਆਂ ਨੇ ਪੁੱਛਿਆ) ਹੇ ਸੁਆਮੀ! ਸੱਚੇ ਪ੍ਰਭੂ ਦੀ ਗੱਲ ਸੁਣ ਕੇ ਮਨੁੱਖ ਆਪਣੇ ਮਨ ਨੂੰ ਕਿਵੇਂ ਸੁਮੱਤੇ ਲਾ ਸਕਦਾ ਹੈ?
Listen, O master; Nanak prays truly. Instruct your own mind.
सुणि सुआमी सचु नानकु प्रणवै अपणे मन समझाए ॥
ਗੁਰਮੁਖਿਸਬਦੇਸਚਿਲਿਵਲਾਗੈਕਰਿਨਦਰੀਮੇਲਿਮਿਲਾਏ
(ਉੱਤਰ:) ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ, ਗੁਰੂ ਸ਼ਬਦ ਦੀ ਰਾਹੀਂ ਉਸ ਦੀ ਲਿਵ ਸੱਚੇ ਪ੍ਰਭੂ ਵਿਚ ਲੱਗ ਜਾਂਦੀ ਹੈ, (ਤੇ, ਪ੍ਰਭੂ) ਮੇਹਰ ਦੀ ਨਜ਼ਰ ਕਰ ਕੇ ਉਸ ਨੂੰ ਆਪਣੇ ਵਿਚ ਜੋੜ ਲੈਂਦਾ ਹੈ,
The Gurmukh is lovingly attuned to the True Shabad. Bestowing His Glance of Grace, He unites us in His Union.
गुरमुखि सबदे सचि लिव लागै करि नदरी मेलि मिलाए ॥
ਆਪੇਦਾਨਾਆਪੇਬੀਨਾਪੂਰੈਭਾਗਿਸਮਾਏ॥੫੮॥
(ਕਿਉਂਕਿ) ਪ੍ਰਭੂ (ਉਸ ਦੇ ਦਿਲ ਦੀ) ਆਪ ਹੀ ਜਾਣਦਾ ਹੈ, ਆਪ ਹੀ ਪਛਾਣਦਾ ਹੈ। (ਇਸ ਤਰ੍ਹਾਂ) ਉੱਚੀ ਕਿਸਮਤ ਕਰਕੇ (ਗੁਰਮੁਖਿ ਮਨੁੱਖ ਪ੍ਰਭੂ ਵਿਚ) ਟਿਕਿਆ ਰਹਿੰਦਾ ਹੈ ॥੫੮॥
He Himself is all-knowing and all-seeing. By perfect destiny, we merge in Him. ||58||
आपे दाना आपे बीना पूरै भागि समाए ॥५८॥
ਸੁਸਬਦਕਉਨਿਰੰਤਰਿਵਾਸੁਅਲਖੰਜਹਦੇਖਾਤਹਸੋਈ
(ਜਿਸ 'ਸ਼ਬਦ' ਦੀ ਰਾਹੀਂ "ਦੁੱਤਰ ਸਾਗਰ" ਤਰੀਦਾ ਹੈ) ਉਸ 'ਸ਼ਬਦ' ਨੂੰ ਇੱਕ-ਰਸ ਥਾਂ (ਮਿਲਿਆ ਹੋਇਆ) ਹੈ (ਭਾਵ, ਉਹ ਸ਼ਬਦ ਹਰ ਥਾਂ ਭਰਪੂਰ ਹੈ), 'ਸ਼ਬਦ' ਅਲੱਖ (ਪ੍ਰਭੂ ਦਾ ਰੂਪ) ਹੈ, ਮੈਂ ਜਿਧਰ ਵੇਖਦਾ ਹਾਂ ਉਹ ਸ਼ਬਦ ਹੀ ਸ਼ਬਦ ਹੈ।
That Shabad dwells deep within the nucleus of all beings. God is invisible; wherever I look, there I see Him.
सु सबद कउ निरंतरि वासु अलखं जह देखा तह सोई ॥
ਪਵਨਕਾਵਾਸਾਸੁੰਨਨਿਵਾਸਾਅਕਲਕਲਾਧਰਸੋਈ
ਜਿਵੇਂ ਅਫੁਰ ਪ੍ਰਭੂ ਦਾ ਵਾਸ (ਹਰ ਥਾਂ) ਹੈ ਤਿਵੇਂ 'ਸ਼ਬਦ' ਦਾ ਵਾਸ (ਹਰ ਥਾਂ) ਹੈ। 'ਸ਼ਬਦ' ਉਹੀ ਹੈ ਜੋ ਸੰਪੂਰਣ ਸੱਤਿਆ-ਧਾਰੀ (ਪ੍ਰਭੂ) ਹੈ (ਭਾਵ 'ਪ੍ਰਭੂ' ਤੇ ਪ੍ਰਭੂ ਦੀ ਸਿਫ਼ਤ ਦਾ 'ਸ਼ਬਦ' ਇੱਕ ਹੀ ਹਨ)।
The air is the dwelling place of the absolute Lord. He has no qualities; He has all qualities.
पवन का वासा सुंन निवासा अकल कला धर सोई ॥
ਨਦਰਿਕਰੇਸਬਦੁਘਟਮਹਿਵਸੈਵਿਚਹੁਭਰਮੁਗਵਾਏ
ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਸ ਦੇ ਹਿਰਦੇ ਵਿਚ ਇਹ 'ਸ਼ਬਦ' ਵੱਸਦਾ ਹੈ, ਉਹ ਮਨੁੱਖ ਹਿਰਦੇ ਵਿਚੋਂ ਭਟਕਣਾ ਦੂਰ ਕਰ ਲੈਂਦਾ ਹੈ,
When He bestows His Glance of Grace, the Shabad comes to abide within the heart, and doubt is eradicated from within.
नदरि करे सबदु घट महि वसै विचहु भरमु गवाए ॥
ਤਨੁਮਨੁਨਿਰਮਲੁਨਿਰਮਲਬਾਣੀਨਾਮੋੁਮੰਨਿਵਸਾਏ
ਉਸ ਦਾ ਤਨ ਤੇ ਉਸ ਦਾ ਮਨ ਤੇ ਉਸ ਦੀ ਬਾਣੀ ਪਵਿਤ੍ਰ ਹੋ ਜਾਂਦੇ ਹਨ। ਪ੍ਰਭੂ ਦਾ ਨਾਮ ਹੀ ਉਹ ਮਨੁੱਖ ਆਪਣੇ ਮਨ ਵਿਚ ਵਸਾਈ ਰੱਖਦਾ ਹੈ।
The body and mind become immaculate, through the Immaculate Word of His Bani. Let His Name be enshrined in your mind.
तनु मनु निरमलु निरमल बाणी नामुो मंनि वसाए ॥
ਸਬਦਿਗੁਰੂਭਵਸਾਗਰੁਤਰੀਐਇਤਉਤਏਕੋਜਾਣੈ
ਸਤਿਗੁਰ ਦੇ 'ਸ਼ਬਦ' ਦੀ ਰਾਹੀਂ ਸੰਸਾਰ-ਸਮੁੰਦਰ ਤਰੀਦਾ ਹੈ। (ਜੋ ਤਰਿਆ ਹੈ ਉਹ) ਇਥੇ ਉਥੇ (ਲੋਕ ਪਰਲੋਕ ਵਿਚ ਹਰ ਥਾਂ) ਇੱਕ ਪ੍ਰਭੂ ਨੂੰ ਵਿਆਪਕ ਜਾਣਦਾ ਹੈ।
The Shabad is the Guru, to carry you across the terrifying world-ocean. Know the One Lord alone, here and hereafter.
सबदि गुरू भवसागरु तरीऐ इत उत एको जाणै ॥
ਚਿਹਨੁਵਰਨੁਨਹੀਛਾਇਆਮਾਇਆਨਾਨਕਸਬਦੁਪਛਾਣੈ॥੫੯॥
ਹੇ ਨਾਨਕ! ਜੋ ਮਨੁੱਖ ਇਸ 'ਸ਼ਬਦ' ਨੂੰ ਪਛਾਣ ਲੈਂਦਾ ਹੈ 'ਸ਼ਬਦ' ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ਉਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਰਹਿੰਦਾ ਤੇ ਉਸ ਦਾ ਆਪਣਾ ਵੱਖਰਾ ਚਿਹਨ ਤੇ ਵਰਨ ਨਹੀਂ ਰਹਿ ਜਾਂਦਾ (ਭਾਵ, ਉਸ ਦਾ ਵੱਖਰਾ-ਪਨ ਮਿਟ ਜਾਂਦਾ ਹੈ, ਉਸ ਦੇ ਅੰਦਰੋਂ ਮੇਰ-ਤੇਰ ਦੂਰ ਹੋ ਜਾਂਦੀ ਹੈ) ॥੫੯॥
He has no form or color, shadow or illusion; O Nanak, realize the Shabad. ||59||
चिहनु वरनु नही छाइआ माइआ नानक सबदु पछाणै ॥५९॥
ਤ੍ਰੈਸਤਅੰਗੁਲਵਾਈਅਉਧੂਸੁੰਨਸਚੁਆਹਾਰੋ
(ਉੱਤਰ:) ਹੇ ਜੋਗੀ! ਦਸ-ਉਂਗਲ-ਪ੍ਰਮਾਣ ਪ੍ਰਾਣਾਂ ਦੀ ਖ਼ੁਰਾਕ ਅਫੁਰ ਸੱਚਾ ਪ੍ਰਭੂ ਹੈ (ਭਾਵ, ਸੁਆਸ ਸੁਆਸ ਪ੍ਰਭੂ ਦਾ ਨਾਮ ਹੀ ਜਪਣਾ ਹੈ, ਪ੍ਰਭੂ ਦਾ ਨਾਮ ਹੀ ਪ੍ਰਾਣਾਂ ਦਾ ਆਸਰਾ ਹੈ)।
O reclusive hermit, the True, Absolute Lord is the support of the exhaled breath, which extends out ten finger lengths.
त्रै सत अंगुल वाई अउधू सुंन सचु आहारो ॥
ਗੁਰਮੁਖਿਬੋਲੈਤਤੁਬਿਰੋਲੈਚੀਨੈਅਲਖਅਪਾਰੋ
ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰ ਕੇ (ਸੁਆਸ ਸੁਆਸ ਪ੍ਰਭੂ ਦਾ ਨਾਮ) ਜਪਦਾ ਹੈ, ਉਹ ਅਸਲੀਅਤ (ਭਾਵ, ਜਗਤ ਦਾ ਮੂਲ) ਹਾਸਲ ਕਰ ਲੈਂਦਾ ਹੈ, ਉਹ ਅਲੱਖ ਤੇ ਅਪਾਰ ਪ੍ਰਭੂ ਨੂੰ ਪਛਾਣ ਲੈਂਦਾ ਹੈ (ਪ੍ਰਭੂ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ)।
The Gurmukh speaks and churns the essence of reality, and realizes the unseen, infinite Lord.
गुरमुखि बोलै ततु बिरोलै चीनै अलख अपारो ॥
ਤ੍ਰੈਗੁਣਮੇਟੈਸਬਦੁਵਸਾਏਤਾਮਨਿਚੂਕੈਅਹੰਕਾਰੋ
ਜਦੋਂ ਮਨੁੱਖ ਗੁਰੂ ਦਾ ਸ਼ਬਦ ਹਿਰਦੇ ਵਿਚ ਵਸਾਂਦਾ ਹੈ (ਸ਼ਬਦ ਦੀ ਬਰਕਤਿ ਨਾਲ ਮਾਇਆ ਦਾ) ਤ੍ਰੈ-ਗੁਣੀ ਪ੍ਰਭਾਵ ਮਿਟਾ ਲੈਂਦਾ ਹੈ, ਤਾਂ ਉਸ ਦੇ ਮਨ ਵਿਚੋਂ ਅਹੰਕਾਰ ਨਾਸ ਹੋ ਜਾਂਦਾ ਹੈ।
Eradicating the three qualities, he enshrines the Shabad within, and then, his mind is rid of egotism.
त्रै गुण मेटै सबदु वसाए ता मनि चूकै अहंकारो ॥
ਅੰਤਰਿਬਾਹਰਿਏਕੋਜਾਣੈਤਾਹਰਿਨਾਮਿਲਗੈਪਿਆਰੋ
(ਇਸ ਤਰ੍ਹਾਂ) ਜਦੋਂ ਉਹ ਆਪਣੇ ਅੰਦਰ ਤੇ ਬਾਹਰ (ਜਗਤ ਵਿਚ) ਇੱਕ ਪ੍ਰਭੂ ਨੂੰ ਹੀ ਵੇਖਦਾ ਹੈ, ਤਾਂ ਉਸ ਦਾ ਪਿਆਰ ਪ੍ਰਭੂ ਦੇ ਨਾਮ ਵਿਚ ਬਣ ਜਾਂਦਾ ਹੈ।
Inside and out, he knows the One Lord alone; he is in love with the Name of the Lord.
अंतरि बाहरि एको जाणै ता हरि नामि लगै पिआरो ॥
ਸੁਖਮਨਾਇੜਾਪਿੰਗੁਲਾਬੂਝੈਜਾਆਪੇਅਲਖੁਲਖਾਏ
ਹੇ ਨਾਨਕ! ਜਦੋਂ ਅਲੱਖ ਪ੍ਰਭੂ ਆਪਣਾ ਆਪ ਲਖਾਂਦਾ ਹੈ (ਆਪਣੇ ਸਰੂਪ ਦੀ ਸਮਝ ਬਖ਼ਸ਼ਦਾ ਹੈ), ਤਦੋਂ ਗੁਰਮੁਖ ਇੜਾ ਪਿੰਗੁਲਾ ਸੁਖਮਨਾ ਨੂੰ ਸਮਝ ਲੈਂਦਾ ਹੈ,
He understands the Sushmana, Ida and Pingala, when the unseen Lord reveals Himself.
सुखमना इड़ा पिंगुला बूझै जा आपे अलखु लखाए ॥
ਨਾਨਕਤਿਹੁਤੇਊਪਰਿਸਾਚਾਸਤਿਗੁਰਸਬਦਿਸਮਾਏ॥੬੦॥
(ਭਾਵ, ਗੁਰਮੁਖਿ ਨੂੰ ਇਹ ਸਮਝ ਆ ਜਾਂਦੀ ਹੈ ਕਿ) ਸਦਾ ਕਾਇਮ ਰਹਿਣ ਵਾਲਾ ਪ੍ਰਭੂ ਇੜਾ ਪਿੰਗੁਲਾ ਸੁਖਮਨਾ ਦੇ ਅੱਭਿਆਸ ਤੋਂ ਉਤਾਂਹ ਹੈ, ਉਸ ਵਿਚ ਤਾਂ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਹੀ) ਸਮਾਈਦਾ ਹੈ ॥੬੦॥
O Nanak, the True Lord is above these three energy channels. Through the Word, the Shabad of the True Guru, one merges with Him. ||60||
नानक तिहु ते ऊपरि साचा सतिगुर सबदि समाए ॥६०॥
ਮਨਕਾਜੀਉਪਵਨੁਕਥੀਅਲੇਪਵਨੁਕਹਾਰਸੁਖਾਈ
(ਪ੍ਰਸ਼ਨ:) ਮਨ ਦਾ ਆਸਰਾ ਪ੍ਰਾਣ ਕਹੀਦੇ ਹਨ, ਪ੍ਰਾਣ ਕਿਥੋਂ ਖ਼ੁਰਾਕ ਲੈਂਦੇ ਹਨ? (ਭਾਵ, ਪ੍ਰਾਣਾਂ ਦਾ ਆਸਰਾ ਕੌਣ ਹੈ?)
"The air is said to be the soul of the mind. But what does the air feed on?
मन का जीउ पवनु कथीअले पवनु कहा रसु खाई ॥
ਗਿਆਨਕੀਮੁਦ੍ਰਾਕਵਨਅਉਧੂਸਿਧਕੀਕਵਨਕਮਾਈ
ਹੇ ਜੋਗੀ! ਗਿਆਨ ਦੀ ਪ੍ਰਾਪਤੀ ਦਾ ਕੇਹੜਾ ਸਾਧਨ ਹੈ? ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ ਨੂੰ ਕੀਹ ਪ੍ਰਾਪਤ ਹੋ ਜਾਂਦਾ ਹੈ?
What is the way of the spiritual teacher, and the reclusive hermit? What is the occupation of the Siddha?"
गिआन की मुद्रा कवन अउधू सिध की कवन कमाई ॥
ਬਿਨੁਸਬਦੈਰਸੁਆਵੈਅਉਧੂਹਉਮੈਪਿਆਸਜਾਈ
(ਉੱਤਰ:) ਹੇ ਜੋਗੀ! ਸਤਿਗੁਰੂ ਦੇ ਸ਼ਬਦ ਤੋਂ ਬਿਨਾਂ (ਪ੍ਰਾਣਾਂ ਨੂੰ) ਰਸ ਨਹੀਂ ਆਉਂਦਾ (ਭਾਵ, ਗੁਰੂ ਦਾ ਸ਼ਬਦ ਹੀ ਪ੍ਰਾਣਾਂ ਦਾ ਆਸਰਾ ਹੈ, ਪ੍ਰਾਨਾਂ ਦੀ ਖ਼ੁਰਾਕ ਹੈ)। ਗੁਰੂ-ਸ਼ਬਦ ਤੋਂ ਬਿਨਾ ਹਉਮੈ ਦੀ ਤ੍ਰੇਹ ਨਹੀਂ ਮਿਟਦੀ।
Without the Shabad, the essence does not come, O hermit, and the thirst of egotism does not depart.
बिनु सबदै रसु न आवै अउधू हउमै पिआस न जाई ॥
ਸਬਦਿਰਤੇਅੰਮ੍ਰਿਤਰਸੁਪਾਇਆਸਾਚੇਰਹੇਅਘਾਈ
ਜੋ ਮਨੁੱਖ ਗੁਰੂ ਦੇ ਸ਼ਬਦ ਵਿਚ ਰੰਗੇ ਜਾਂਦੇ ਹਨ, ਉਹਨਾਂ ਨੂੰ ਸਦਾ ਟਿਕੇ ਰਹਿਣ ਵਾਲਾ ਨਾਮ-ਰਸ ਮਿਲ ਜਾਂਦਾ ਹੈ, ਉਹ ਸੱਚੇ ਪ੍ਰਭੂ ਵਿਚ ਰੱਜੇ ਰਹਿੰਦੇ ਹਨ (ਭਾਵ, ਨਾਮ ਵਿਚ ਜੁੜ ਕੇ ਸੰਤੋਖੀ ਹੋ ਜਾਂਦੇ ਹਨ)।
Imbued with the Shabad, one finds the ambrosial essence, and remains fulfilled with the True Name.
सबदि रते अंम्रित रसु पाइआ साचे रहे अघाई ॥
ਕਵਨਬੁਧਿਜਿਤੁਅਸਥਿਰੁਰਹੀਐਕਿਤੁਭੋਜਨਿਤ੍ਰਿਪਤਾਸੈ
(ਪ੍ਰਸ਼ਨ:) ਉਹ ਕੇਹੜੀ ਮਤ ਹੈ ਜਿਸ ਦੀ ਰਾਹੀ ਮਨ ਸਦਾ ਟਿਕਿਆ ਰਹਿ ਸਕਦਾ ਹੈ? ਕੇਹੜੀ ਖ਼ੁਰਾਕ ਨਾਲ ਮਨ ਸਦਾ ਰੱਜਿਆ ਰਹਿ ਸਕੇ?
"What is that wisdom, by which one remains steady and stable? What food brings satisfaction?"
कवन बुधि जितु असथिरु रहीऐ कितु भोजनि त्रिपतासै ॥
ਨਾਨਕਦੁਖੁਸੁਖੁਸਮਕਰਿਜਾਪੈਸਤਿਗੁਰਤੇਕਾਲੁਗ੍ਰਾਸੈ॥੬੧॥
(ਉੱਤਰ:) ਹੇ ਨਾਨਕ! ਸਤਿਗੁਰੂ ਤੋਂ (ਜੋ ਮਤ ਮਿਲਦੀ ਹੈ ਉਸ ਨਾਲ) ਦੁੱਖ ਤੇ ਸੁਖ ਇੱਕ-ਸਮਾਨ ਜਾਪਦਾ ਹੈ, ਸਤਿਗੁਰੂ ਤੋਂ (ਜੋ ਨਾਮ-ਭੋਜਨ ਮਿਲਦਾ ਹੈ, ਉਸ ਕਰਕੇ) ਮੌਤ (ਦਾ ਡਰ) ਪੋਹ ਨਹੀਂ ਸਕਦਾ ॥੬੧॥
O Nanak, when one looks upon pain and pleasure alike, through the True Guru, then he is not consumed by Death. ||61||
नानक दुखु सुखु सम करि जापै सतिगुर ते कालु न ग्रासै ॥६१॥
ਰੰਗਿਰਾਤਾਰਸਿਨਹੀਮਾਤਾ
(ਸ਼ਬਦ ਦੀ ਕਮਾਈ ਤੋਂ ਬਿਨਾ ਮਨੁੱਖ ਦਾ ਮਨ) ਪ੍ਰਭੂ ਦੇ ਪਿਆਰ ਵਿਚ ਰੰਗਿਆ ਨਹੀਂ ਜਾਂਦਾ ਤੇ ਉਹ ਪ੍ਰਭੂ ਦੇ ਆਨੰਦ ਵਿਚ ਖੀਵਾ ਨਹੀਂ ਹੁੰਦਾ।
If one is not imbued with the Lord's Love, nor intoxicated with His subtle essence,
रंगि न राता रसि नही माता ॥
ਬਿਨੁਗੁਰਸਬਦੈਜਲਿਬਲਿਤਾਤਾ
ਸਤਿਗੁਰੂ ਦੇ ਸ਼ਬਦ (ਦੀ ਕਮਾਈ ਕਰਨ) ਤੋਂ ਬਿਨਾ ਮਨੁੱਖ (ਮਾਇਕ ਧੰਧਿਆਂ ਵਿਚ) ਸੜ ਬਲ ਕੇ ਖਿੱਝਦਾ ਰਹਿੰਦਾ ਹੈ,
without the Word of the Guru's Shabad, he is frustrated, and consumed by his own inner fire.
बिनु गुर सबदै जलि बलि ताता ॥
ਬਿੰਦੁਰਾਖਿਆਸਬਦੁਭਾਖਿਆ
ਜਿਸ ਮਨੁੱਖ ਨੇ ਗੁਰ-ਸ਼ਬਦ ਨਹੀਂ ਉਚਾਰਿਆ, ਉਸ ਨੇ ਜਤੀ ਬਣ ਕੇ ਕੁਝ ਨਹੀਂ ਖੱਟਿਆ।
He does not preserve his semen and seed, and does not chant the Shabad.
बिंदु न राखिआ सबदु न भाखिआ ॥
ਪਵਨੁਸਾਧਿਆਸਚੁਅਰਾਧਿਆ
ਜਿਸ ਨੇ ਸੱਚੇ ਪ੍ਰਭੂ ਨੂੰ ਸਿਮਰਿਆ ਨਹੀਂ, ਉਸ ਨੇ ਪ੍ਰਾਣਾਯਾਮ ਕਰ ਕੇ ਕੀਹ ਲਿਆ?
He does not control his breath; he does not worship and adore the True Lord.
पवनु न साधिआ सचु न अराधिआ ॥
ਅਕਥਕਥਾਲੇਸਮਕਰਿਰਹੈ
ਜੇ ਮਨੁੱਖ ਅਕੱਥ ਪ੍ਰਭੂ ਦੇ ਗੁਣ ਗਾ ਕੇ (ਦੁਖ ਸੁਖ ਨੂੰ) ਇੱਕ-ਸਮਾਨ ਜਾਣ ਕੇ ਜੀਵਨ ਬਿਤੀਤ ਕਰੇ,
But one who speaks the Unspoken Speech, and remains balanced,
अकथ कथा ले सम करि रहै ॥
ਤਉਨਾਨਕਆਤਮਰਾਮਕਉਲਹੈ॥੬੨॥
ਤਾਂ ਹੇ ਨਾਨਕ! ਉਹ ਸਾਰੇ-ਸੰਸਾਰ-ਦੀ-ਜਿੰਦ ਪ੍ਰਭੂ ਦੀ ਪ੍ਰਾਪਤੀ ਕਰ ਲੈਂਦਾ ਹੈ ॥੬੨॥
O Nanak, attains the Lord, the Supreme Soul. ||62||
तउ नानक आतम राम कउ लहै ॥६२॥
ਗੁਰਪਰਸਾਦੀਰੰਗੇਰਾਤਾ
ਸਤਿਗੁਰੂ ਦੀ ਮੇਹਰ ਨਾਲ ਜੋ ਮਨੁੱਖ ਪ੍ਰਭੂ ਦੇ ਪਿਆਰ ਵਿਚ ਰੰਗੀਜਦਾ ਹੈ,
By Guru's Grace, one is attuned to the Lord's Love.
गुर परसादी रंगे राता ॥
ਅੰਮ੍ਰਿਤੁਪੀਆਸਾਚੇਮਾਤਾ
ਉਹ ਨਾਮ-ਅੰਮ੍ਰਿਤ ਪੀ ਲੈਂਦਾ ਹੈ, ਤੇ ਸੱਚੇ ਪ੍ਰਭੂ ਵਿਚ ਖੀਵਾ ਰਹਿੰਦਾ ਹੈ।
Drinking in the Ambrosial Nectar, he is intoxicated with the Truth.
अंम्रितु पीआ साचे माता ॥
ਗੁਰਵੀਚਾਰੀਅਗਨਿਨਿਵਾਰੀ
ਜੋ ਮਨੁੱਖ ਗੁਰ-(ਸ਼ਬਦ) ਦੀ ਰਾਹੀਂ ਵਿਚਾਰਵਾਨ ਹੋ ਗਿਆ ਹੈ ਉਸ ਨੇ (ਤ੍ਰਿਸ਼ਨਾ) ਅੱਗ ਬੁਝਾ ਲਈ ਹੈ।
Contemplating the Guru, the fire within is put out.
गुर वीचारी अगनि निवारी ॥
ਅਪਿਉਪੀਓਆਤਮਸੁਖੁਧਾਰੀ
ਉਸ ਨੇ (ਨਾਮ-) ਅੰਮ੍ਰਿਤ ਪੀ ਲਿਆ ਹੈ, ਉਸ ਨੂੰ ਆਤਮਕ ਸੁਖ ਲੱਭ ਪਿਆ ਹੈ।
Drinking in the Ambrosial Nectar, the soul settles in peace.
अपिउ पीओ आतम सुखु धारी ॥
ਸਚੁਅਰਾਧਿਆਗੁਰਮੁਖਿਤਰੁਤਾਰੀ
(ਹੇ ਜੋਗੀ!) ਗੁਰੂ ਦੇ ਰਾਹ ਤੇ ਤੁਰ ਕੇ ਸੱਚੇ ਪ੍ਰਭੂ ਦਾ ਸਿਮਰਨ ਕਰ ਕੇ ('ਦੁਤਰ ਸਾਗਰ' ਤੋਂ) ਪਾਰ ਲੰਘ।
Worshipping the True Lord in adoration, the Gurmukh crosses over the river of life.
सचु अराधिआ गुरमुखि तरु तारी ॥
ਨਾਨਕਬੂਝੈਕੋਵੀਚਾਰੀ॥੬੩॥
(ਪਰ) ਹੇ ਨਾਨਕ! ਕੋਈ ਵਿਰਲਾ ਵਿਚਾਰਵਾਨ (ਇਸ ਗੱਲ ਨੂੰ) ਸਮਝਦਾ ਹੈ ॥੬੩॥
O Nanak, after deep contemplation, this is understood. ||63||
नानक बूझै को वीचारी ॥६३॥
ਇਹੁਮਨੁਮੈਗਲੁਕਹਾਬਸੀਅਲੇਕਹਾਬਸੈਇਹੁਪਵਨਾ
(ਪ੍ਰਸ਼ਨ:) ਮਸਤ ਹਾਥੀ (ਵਰਗਾ) ਇਹ ਮਨ ਕਿਥੇ ਵੱਸਦਾ ਹੈ? ਇਹ ਪ੍ਰਾਣ ਕਿਥੇ ਵੱਸਦੇ ਹਨ?
"Where does this mind-elephant live? Where does the breath reside?
इहु मनु मैगलु कहा बसीअले कहा बसै इहु पवना ॥
ਕਹਾਬਸੈਸੁਸਬਦੁਅਉਧੂਤਾਕਉਚੂਕੈਮਨਕਾਭਵਨਾ
ਹੇ ਜੋਗੀ (ਨਾਨਕ!) ਉਹ ਸ਼ਬਦ ਕਿਥੇ ਵੱਸਦਾ ਹੈ (ਜਿਸ ਦੀ ਰਾਹੀਂ ਤੁਹਾਡੇ ਮਤ-ਅਨੁਸਾਰ) ਮਨ ਦੀ ਭਟਕਣਾ ਮੁੱਕਦੀ ਹੈ?
Where should the Shabad reside, so that the wanderings of the mind may cease?"
कहा बसै सु सबदु अउधू ता कउ चूकै मन का भवना ॥
ਨਦਰਿਕਰੇਤਾਸਤਿਗੁਰੁਮੇਲੇਤਾਨਿਜਘਰਿਵਾਸਾਇਹੁਮਨੁਪਾਏ
(ਉੱਤਰ:) ਜੇ ਪ੍ਰਭੂ ਮੇਹਰ ਦੀ ਨਿਗਾਹ ਕਰੇ ਤਾਂ ਉਹ ਸਤਿਗੁਰੂ ਮਿਲਾਂਦਾ ਹੈ ਤੇ (ਗੁਰੂ ਮਿਲਿਆਂ) ਇਹ ਮਨ ਆਪਣੇ ਹੀ ਘਰ ਵਿਚ (ਭਾਵ, ਆਪਣੇ ਆਪ ਵਿਚ) ਟਿਕ ਜਾਂਦਾ ਹੈ।
When the Lord blesses one with His Glance of Grace, he leads him to the True Guru. Then, this mind dwells in its own home within.
नदरि करे ता सतिगुरु मेले ता निज घरि वासा इहु मनु पाए ॥
ਆਪੈਆਪੁਖਾਇਤਾਨਿਰਮਲੁਹੋਵੈਧਾਵਤੁਵਰਜਿਰਹਾਏ
(ਗੁਰੂ ਦੇ ਹੁਕਮ ਵਿਚ ਤੁਰ ਕੇ ਜਦੋਂ) ਮਨ ਆਪਣੇ ਆਪ ਨੂੰ ਖਾ ਜਾਂਦਾ ਹੈ (ਭਾਵ, ਆਪਣੇ ਸੰਕਲਪ ਵਿਕਲਪ ਮੁਕਾ ਦੇਂਦਾ ਹੈ, ਜਦੋਂ ਮਨੁੱਖ ਮਨ ਦੇ ਪਿੱਛੇ ਤੁਰਨ ਦੇ ਥਾਂ ਗੁਰੂ ਦੇ ਹੁਕਮ ਵਿਚ ਤੁਰਦਾ ਹੈ) ਤਾਂ ਮਨ ਪਵਿਤ੍ਰ ਹੋ ਜਾਂਦਾ ਹੈ (ਕਿਉਂਕਿ ਇਸ ਤਰ੍ਹਾਂ ਗੁਰੂ ਦੇ ਉਪਦੇਸ਼ ਨਾਲ ਮਨੁੱਖ) ਮਾਇਆ ਵਲ ਦੌੜਦੇ ਮਨ ਨੂੰ ਰੋਕ ਰੱਖਦਾ ਹੈ।
When the individual consumes his egotism, he becomes immaculate, and his wandering mind is restrained.
आपै आपु खाइ ता निरमलु होवै धावतु वरजि रहाए ॥
ਕਿਉਮੂਲੁਪਛਾਣੈਆਤਮੁਜਾਣੈਕਿਉਸਸਿਘਰਿਸੂਰੁਸਮਾਵੈ
(ਪ੍ਰਸ਼ਨ:) ਮਨੁੱਖ (ਜਗਤ ਦੇ) ਮੁੱਢ (ਪ੍ਰਭੂ) ਨੂੰ ਕਿਵੇਂ ਪਛਾਣੇ? ਆਪਣੇ ਆਤਮਾ ਨੂੰ ਕਿਵੇਂ ਸਮਝੇ? ਚੰਦ੍ਰਮਾ ਦੇ ਘਰ ਵਿਚ ਸੂਰਜ ਕਿਵੇਂ ਟਿਕੇ?
"How can the root, the source of all be realized? How can the soul know itself? How can the sun enter into the house of the moon?"
किउ मूलु पछाणै आतमु जाणै किउ ससि घरि सूरु समावै ॥
ਗੁਰਮੁਖਿਹਉਮੈਵਿਚਹੁਖੋਵੈਤਉਨਾਨਕਸਹਜਿਸਮਾਵੈ॥੬੪॥
(ਉੱਤਰ:) ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਆਪਣੇ ਅੰਦਰੋਂ 'ਹਉਮੈ' ਦੂਰ ਕਰਦਾ ਹੈ, ਤਦੋਂ ਹੇ ਨਾਨਕ! ਉਹ ਸਹਿਜ ਅਵਸਥਾ ਵਿਚ ਟਿਕ ਜਾਂਦਾ ਹੈ ॥੬੪॥
The Gurmukh eliminates egotism from within; then, O Nanak, the sun naturally enters into the home of the moon. ||64||
गुरमुखि हउमै विचहु खोवै तउ नानक सहजि समावै ॥६४॥
ਇਹੁਮਨੁਨਿਹਚਲੁਹਿਰਦੈਵਸੀਅਲੇਗੁਰਮੁਖਿਮੂਲੁਪਛਾਣਿਰਹੈ
ਜਦੋਂ ਮਨੁੱਖ ਗੁਰੂ ਦੇ ਹੁਕਮ ਤੇ ਤੁਰ ਕੇ (ਜਗਤ ਦੇ) ਮੂਲ-(ਪ੍ਰਭੂ) ਨੂੰ ਪਛਾਣਦਾ ਹੈ (ਪ੍ਰਭੂ ਨਾਲ ਸਾਂਝ ਪਾਂਦਾ ਹੈ), ਤਾਂ ਇਹ ਮਨ ਅਡੋਲ ਹੋ ਕੇ ਹਿਰਦੇ ਵਿਚ ਟਿਕਦਾ ਹੈ।
When the mind becomes steady and stable, it abides in the heart, and then the Gurmukh realizes the root, the source of all.
इहु मनु निहचलु हिरदै वसीअले गुरमुखि मूलु पछाणि रहै ॥
ਨਾਭਿਪਵਨੁਘਰਿਆਸਣਿਬੈਸੈਗੁਰਮੁਖਿਖੋਜਤਤਤੁਲਹੈ
ਪ੍ਰਾਣ (ਭਾਵ, ਸੁਆਸ) ਨਾਭੀ-ਰੂਪ ਘਰ ਵਿਚ ਆਸਣ ਤੇ ਬੈਠਦਾ ਹੈ (ਭਾਵ, ਪ੍ਰਾਣਾਂ ਦਾ ਆਰੰਭ ਨਾਭੀ ਤੋਂ ਹੁੰਦਾ ਹੈ), ਗੁਰੂ ਦੀ ਰਾਹੀਂ ਖੋਜ ਕਰ ਕੇ ਮਨੁੱਖ ਅਸਲੀਅਤ ਲੱਭਦਾ ਹੈ।
The breath is seated in the home of the navel; the Gurmukh searches, and finds the essence of reality.
नाभि पवनु घरि आसणि बैसै गुरमुखि खोजत ततु लहै ॥
ਸੁਸਬਦੁਨਿਰੰਤਰਿਨਿਜਘਰਿਆਛੈਤ੍ਰਿਭਵਣਜੋਤਿਸੁਸਬਦਿਲਹੈ
ਉਹ ਸ਼ਬਦ (ਜੋ 'ਦੁਤਰ ਸਾਗਰ' ਤੋਂ ਤਾਰਦਾ ਹੈ) ਇਕ-ਰਸ ਆਪਣੇ ਅਸਲ ਘਰ ਵਿਚ (ਭਾਵ, ਸੁੰਨ ਪ੍ਰਭੂ ਵਿਚ) ਟਿਕਦਾ ਹੈ, ਮਨੁੱਖ ਉਸ ਸ਼ਬਦ ਦੀ ਰਾਹੀਂ (ਹੀ) ਤ੍ਰਿਲੋਕੀ ਵਿਚ ਵਿਆਪਕ ਪ੍ਰਭੂ ਦੀ ਜੋਤਿ ਨੂੰ ਲੱਭਦਾ ਹੈ।
This Shabad permeates the nucleus of the self, deep within, in its own home; the Light of this Shabad pervades the three worlds.
सु सबदु निरंतरि निज घरि आछै त्रिभवण जोति सु सबदि लहै ॥
ਖਾਵੈਦੂਖਭੂਖਸਾਚੇਕੀਸਾਚੇਹੀਤ੍ਰਿਪਤਾਸਿਰਹੈ
(ਜਿਉਂ ਜਿਉਂ) ਸੱਚੇ ਪ੍ਰਭੂ ਨੂੰ ਮਿਲਣ ਦੀ ਤਾਂਘ ਵਧਦੀ ਹੈ (ਤਿਉਂ ਤਿਉਂ) ਮਨੁੱਖ ਦੁੱਖਾਂ ਨੂੰ ਮੁਕਾ ਲੈਂਦਾ ਹੈ; ਸੱਚੇ ਪ੍ਰਭੂ ਵਿਚ ਹੀ ਤ੍ਰਿਪਤ ਰਹਿੰਦਾ ਹੈ।
Hunger for the True Lord shall consume your pain, and through the True Lord, you shall be satisfied.
खावै दूख भूख साचे की साचे ही त्रिपतासि रहै ॥
ਅਨਹਦਬਾਣੀਗੁਰਮੁਖਿਜਾਣੀਬਿਰਲੋਕੋਅਰਥਾਵੈ
ਇਕ-ਰਸ ਵਿਆਪਕ ਰੱਬੀ ਜੀਵਨ-ਰੌ ਨੂੰ ਕਿਸੇ ਵਿਰਲੇ ਗੁਰਮੁਖ ਨੇ ਜਾਣਿਆ ਹੈ ਕਿਸੇ ਵਿਰਲੇ ਨੇ ਇਹ ਰਾਜ਼ ਸਮਝਿਆ ਹੈ।
The Gurmukh knows the unstruck sound current of the Bani; how rare are those who understand.
अनहद बाणी गुरमुखि जाणी बिरलो को अरथावै ॥
ਨਾਨਕੁਆਖੈਸਚੁਸੁਭਾਖੈਸਚਿਰਪੈਰੰਗੁਕਬਹੂਜਾਵੈ॥੬੫॥
ਨਾਨਕ ਆਖਦਾ ਹੈ (ਜਿਸ ਨੇ ਸਮਝਿਆ ਹੈ) ਉਹ ਸੱਚੇ ਪ੍ਰਭੂ ਨੂੰ ਸਿਮਰਦਾ ਹੈ, ਸੱਚੇ ਵਿਚ ਰੰਗਿਆ ਰਹਿੰਦਾ ਹੈ, ਉਸ ਦਾ ਇਹ ਰੰਗ ਕਦੇ ਉਤਰਦਾ ਨਹੀਂ ॥੬੫॥
Says Nanak, one who speaks the Truth is dyed in the color of Truth, which will never fade away. ||65||
नानकु आखै सचु सुभाखै सचि रपै रंगु कबहू न जावै ॥६५॥
ਜਾਇਹੁਹਿਰਦਾਦੇਹਹੋਤੀਤਉਮਨੁਕੈਠੈਰਹਤਾ
(ਪ੍ਰਸ਼ਨ:) ਜਦੋਂ ਨਾਹ ਇਹ ਹਿਰਦਾ ਸੀ ਨਾਹ ਇਹ ਸਰੀਰ ਸੀ, ਤਦੋਂ ਮਨ (ਚੇਤਨ ਸੱਤਾ) ਕਿੱਥੇ ਰਹਿੰਦਾ ਸੀ?
"When this heart and body did not exist, where did the mind reside?
जा इहु हिरदा देह न होती तउ मनु कैठै रहता ॥
ਨਾਭਿਕਮਲਅਸਥੰਭੁਹੋਤੋਤਾਪਵਨੁਕਵਨਘਰਿਸਹਤਾ
ਜਦੋਂ ਨਾਭੀ ਦੇ ਚੱਕਰ ਦੀ ਥੰਮ੍ਹੀ ਨਹੀਂ ਸੀ ਤਾਂ ਪ੍ਰਾਣ (ਸੁਆਸ) ਕਿਸ ਘਰ ਵਿਚ ਆਸਰਾ ਲੈਂਦਾ ਸੀ?
When there was no support of the navel lotus, then in which home did the breath reside?
नाभि कमल असथंभु न होतो ता पवनु कवन घरि सहता ॥
ਰੂਪੁਹੋਤੋਰੇਖਕਾਈਤਾਸਬਦਿਕਹਾਲਿਵਲਾਈ
ਜਦੋਂ ਕੋਈ ਰੂਪ ਰੇਖ ਨਹੀਂ ਸੀ ਤਦੋਂ ਸ਼ਬਦ ਨੇ ਕਿਥੇ ਲਿਵ ਲਾਈ ਹੋਈ ਸੀ?
When there was no form or shape, then how could anyone lovingly focus on the Shabad?
रूपु न होतो रेख न काई ता सबदि कहा लिव लाई ॥
ਰਕਤੁਬਿੰਦੁਕੀਮੜੀਹੋਤੀਮਿਤਿਕੀਮਤਿਨਹੀਪਾਈ
ਜਦੋਂ (ਮਾਂ ਦੀ) ਰੱਤ ਤੇ (ਪਿਤਾ ਦੇ) ਬੀਰਜ ਤੋਂ ਬਣਿਆ ਇਹ ਸਰੀਰ ਨਹੀਂ ਸੀ ਤਦੋਂ ਜਿਸ ਪ੍ਰਭੂ ਦਾ ਅੰਦਾਜ਼ਾ ਤੇ ਮੁੱਲ ਨਹੀਂ ਪੈ ਸਕਦਾ ਉਸ ਵਿਚ ਲਿਵ ਕਿਵੇਂ ਇਹ ਮਨ ਲਾਂਦਾ ਸੀ?
When there was no dungeon formed from egg and sperm, who could measure the Lord's value and extent?
रकतु बिंदु की मड़ी न होती मिति कीमति नही पाई ॥
ਵਰਨੁਭੇਖੁਅਸਰੂਪੁਜਾਪੀਕਿਉਕਰਿਜਾਪਸਿਸਾਚਾ
ਜਿਸ ਪ੍ਰਭੂ ਦਾ ਰੰਗ ਭੇਖ ਤੇ ਸਰੂਪ ਨਹੀਂ ਦਿੱਸਦਾ, ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਕਿਵੇਂ ਲਖਿਆ ਜਾਂਦਾ ਹੈ?
When color, dress and form could not be seen, how could the True Lord be known?"
वरनु भेखु असरूपु न जापी किउ करि जापसि साचा ॥
ਨਾਨਕਨਾਮਿਰਤੇਬੈਰਾਗੀਇਬਤਬਸਾਚੋਸਾਚਾ॥੬੬॥
(ਉੱਤਰ:) ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਰੱਤੇ ਹੋਏ ਵੈਰਾਗਵਾਨ ਨੂੰ ਹਰ ਵੇਲੇ ਸੱਚਾ ਪ੍ਰਭੂ ਹੀ (ਮੌਜੂਦ) ਪ੍ਰਤੀਤ ਹੁੰਦਾ ਹੈ ॥੬੬॥
O Nanak, those who are attuned to the Naam, the Name of the Lord, are detached. Then and now, they see the Truest of the True. ||66||
नानक नामि रते बैरागी इब तब साचो साचा ॥६६॥
ਹਿਰਦਾਦੇਹਹੋਤੀਅਉਧੂਤਉਮਨੁਸੁੰਨਿਰਹੈਬੈਰਾਗੀ
(ਉੱਤਰ:) ਹੇ ਜੋਗੀ! ਜਦੋਂ ਨਾਹ ਹਿਰਦਾ ਸੀ ਨਾਹ ਸਰੀਰ ਸੀ, ਤਦੋਂ ਵੈਰਾਗੀ ਮਨ ਨਿਰਗੁਣ ਪ੍ਰਭੂ ਵਿਚ ਟਿਕਿਆ ਹੋਇਆ ਸੀ।
When the heart and the body did not exist, O hermit, then the mind resided in the absolute, detached Lord.
हिरदा देह न होती अउधू तउ मनु सुंनि रहै बैरागी ॥
ਨਾਭਿਕਮਲੁਅਸਥੰਭੁਹੋਤੋਤਾਨਿਜਘਰਿਬਸਤਉਪਵਨੁਅਨਰਾਗੀ
ਜਦੋਂ ਨਾਭੀ-ਚੱਕਰ-ਰੂਪ ਥੰਮੀ ਨਹੀਂ ਸੀ ਤਦੋਂ ਪ੍ਰਾਣ (ਪ੍ਰਭੂ ਦਾ) ਪ੍ਰੇਮੀ ਹੋ ਕੇ ਆਪਣੇ ਅਸਲ ਘਰ (ਪ੍ਰਭੂ) ਵਿਚ ਵੱਸਦਾ ਸੀ।
When there was no support of the lotus of the navel, the breath remained in its own home, attuned to the Lord's Love.
नाभि कमलु असथंभु न होतो ता निज घरि बसतउ पवनु अनरागी ॥
ਰੂਪੁਰੇਖਿਆਜਾਤਿਹੋਤੀਤਉਅਕੁਲੀਣਿਰਹਤਉਸਬਦੁਸੁਸਾਰੁ
ਜਦੋਂ (ਜਗਤ ਦਾ) ਕੋਈ ਰੂਪ ਰੇਖ ਨਹੀਂ ਸੀ ਤਦੋਂ ਉਹ ਸ੍ਰੇਸ਼ਟ ਸ਼ਬਦ (ਜੋ "ਦੁਤਰ ਸਾਗਰ" ਤੋਂ ਤਾਰਦਾ ਹੈ) ਕੁਲ-ਰਹਿਤ ਪ੍ਰਭੂ ਵਿਚ ਰਹਿੰਦਾ ਸੀ;
When there was no form or shape or social class, then the Shabad, in its essence, resided in the unmanifest Lord.
रूपु न रेखिआ जाति न होती तउ अकुलीणि रहतउ सबदु सु सारु ॥
ਗਉਨੁਗਗਨੁਜਬਤਬਹਿਹੋਤਉਤ੍ਰਿਭਵਣਜੋਤਿਆਪੇਨਿਰੰਕਾਰੁ
ਜਦੋਂ ਜਗਤ ਦੀ ਹਸਤੀ ਨਹੀਂ ਸੀ, ਅਕਾਸ਼ ਨਹੀਂ ਸੀ, ਤਦੋਂ ਆਕਾਰ-ਰਹਿਤ ਤ੍ਰਿਭਵਣੀ ਜੋਤਿ (ਭਾਵ, ਹੁਣ ਤ੍ਰਿਲੋਕੀ ਵਿਚ ਵਿਆਪਕ ਹੋਣ ਵਾਲੀ ਜੋਤਿ) ਆਪ ਹੀ ਆਪ ਸੀ।
When the world and the sky did not even exist, the Light of the Formless Lord filled the three worlds.
गउनु गगनु जब तबहि न होतउ त्रिभवण जोति आपे निरंकारु ॥
ਵਰਨੁਭੇਖੁਅਸਰੂਪੁਸੁਏਕੋਏਕੋਸਬਦੁਵਿਡਾਣੀ
ਇਕੋ ਅਸਚਰਜ ਸ਼ਬਦ-ਰੂਪ ਪ੍ਰਭੂ ਹੀ ਸੀ, ਉਹੀ (ਜਗਤ ਦਾ) ਰੰਗ ਭੇਖ ਤੇ ਰੂਪ ਸੀ।
Color, dress and form were contained in the One Lord; the Shabad was contained in the One, Wondrous Lord.
वरनु भेखु असरूपु सु एको एको सबदु विडाणी ॥
ਸਾਚਬਿਨਾਸੂਚਾਕੋਨਾਹੀਨਾਨਕਅਕਥਕਹਾਣੀ॥੬੭॥
ਹੇ ਨਾਨਕ! (ਐਸੇ ਉਸ) ਸਦਾ ਕਾਇਮ ਰਹਿਣ ਵਾਲੇ ਪ੍ਰਭੂ (ਨੂੰ ਮਿਲਣ) ਤੋਂ ਬਿਨਾ, ਜਿਸ ਦਾ ਕੋਈ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਕੋਈ ਮਨੁੱਖ ਸੁੱਚਾ ਨਹੀਂ ਹੈ ॥੬੭॥
Without the True Name, no one can become pure; O Nanak, this is the Unspoken Speech. ||67||
साच बिना सूचा को नाही नानक अकथ कहाणी ॥६७॥
ਕਿਤੁਕਿਤੁਬਿਧਿਜਗੁਉਪਜੈਪੁਰਖਾਕਿਤੁਕਿਤੁਦੁਖਿਬਿਨਸਿਜਾਈ
(ਪ੍ਰਸ਼ਨ:) ਹੇ ਪੁਰਖ! ਜਗਤ ਕਿਸ ਕਿਸ ਵਿਧੀ ਨਾਲ ਉਪਜਦਾ ਹੈ, ਕਿਸ ਤਰ੍ਹਾਂ ਦੁੱਖ ਵਿਚ (ਪੈਂਦਾ) ਹੈ ਤੇ ਕਿਵੇਂ ਨਾਸ ਹੋ ਜਾਂਦਾ ਹੈ?
"How, in what way, was the world formed, O man? And what disaster will end it?"
कितु कितु बिधि जगु उपजै पुरखा कितु कितु दुखि बिनसि जाई ॥
ਹਉਮੈਵਿਚਿਜਗੁਉਪਜੈਪੁਰਖਾਨਾਮਿਵਿਸਰਿਐਦੁਖੁਪਾਈ
(ਉੱਤਰ:) ਹੇ ਪੁਰਖ! ਜਗਤ ਹਉਮੈ ਵਿਚ ਪੈਦਾ ਹੁੰਦਾ ਹੈ, ਜੇ (ਇਸ ਨੂੰ) ਪ੍ਰਭੂ ਦਾ ਨਾਮ ਵਿੱਸਰ ਜਾਏ ਤਾਂ ਦੁੱਖ ਪਾਂਦਾ ਹੈ।
In egotism, the world was formed, O man; forgetting the Naam, it suffers and dies.
हउमै विचि जगु उपजै पुरखा नामि विसरिऐ दुखु पाई ॥
ਗੁਰਮੁਖਿਹੋਵੈਸੁਗਿਆਨੁਤਤੁਬੀਚਾਰੈਹਉਮੈਸਬਦਿਜਲਾਏ
ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ, ਉਹ ਤੱਤ-ਗਿਆਨ ਨੂੰ ਵਿਚਾਰਦਾ ਹੈ ਤੇ (ਆਪਣੀ) ਹਉਮੈ ਗੁਰੂ ਦੇ ਸ਼ਬਦ ਦੀ ਰਾਹੀਂ ਸਾੜਦਾ ਹੈ,
One who becomes Gurmukh contemplates the essence of spiritual wisdom; through the Shabad, he burns away his egotism.
गुरमुखि होवै सु गिआनु ततु बीचारै हउमै सबदि जलाए ॥
ਤਨੁਮਨੁਨਿਰਮਲੁਨਿਰਮਲਬਾਣੀਸਾਚੈਰਹੈਸਮਾਏ
ਉਸ ਦਾ ਤਨ ਉਸ ਦਾ ਮਨ ਤੇ ਉਸ ਦੀ ਬਾਣੀ ਪਵਿਤ੍ਰ ਹੋ ਜਾਂਦੇ ਹਨ; ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ।
His body and mind become immaculate, through the Immaculate Bani of the Word. He remains absorbed in Truth.
तनु मनु निरमलु निरमल बाणी साचै रहै समाए ॥
ਨਾਮੇਨਾਮਿਰਹੈਬੈਰਾਗੀਸਾਚੁਰਖਿਆਉਰਿਧਾਰੇ
ਉਹ ਮਨੁੱਖ (ਪ੍ਰਭੂ-ਚਰਨਾਂ ਦਾ) ਮਤਵਾਲਾ ਹੋ ਕੇ ਨਿਰੋਲ ਪ੍ਰਭੂ-ਨਾਮ ਵਿਚ ਹੀ ਜੁੜਿਆ ਰਹਿੰਦਾ ਹੈ, ਸਦਾ ਪ੍ਰਭੂ ਨੂੰ ਹਿਰਦੇ ਵਿਚ ਟਿਕਾਈ ਰੱਖਦਾ ਹੈ।
Through the Naam, the Name of the Lord, he remains detached; he enshrines the True Name in his heart.
नामे नामि रहै बैरागी साचु रखिआ उरि धारे ॥
ਨਾਨਕਬਿਨੁਨਾਵੈਜੋਗੁਕਦੇਹੋਵੈਦੇਖਹੁਰਿਦੈਬੀਚਾਰੇ॥੬੮॥
ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਪ੍ਰਭੂ ਨਾਲ ਮਿਲਾਪ ਕਦੇ ਨਹੀਂ ਹੋ ਸਕਦਾ, ਆਪਣੇ ਹਿਰਦੇ ਵਿਚ ਵਿਚਾਰ ਕੇ ਵੇਖ ਲਵੋ (ਭਾਵ, ਤੁਹਾਡਾ ਆਪਣਾ ਜ਼ਾਤੀ ਤਜਰਬਾ ਇਹੀ ਗਵਾਹੀ ਦੇਵੇਗਾ) ॥੬੮॥
O Nanak, without the Name, Yoga is never attained; reflect upon this in your heart, and see. ||68||
नानक बिनु नावै जोगु कदे न होवै देखहु रिदै बीचारे ॥६८॥
ਗੁਰਮੁਖਿਸਾਚੁਸਬਦੁਬੀਚਾਰੈਕੋਇ
ਜੇ ਕੋਈ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਸੱਚੇ ਸ਼ਬਦ ਨੂੰ ਵਿਚਾਰਦਾ ਹੈ,
The Gurmukh is one who reflects upon the True Word of the Shabad.
गुरमुखि साचु सबदु बीचारै कोइ ॥
ਗੁਰਮੁਖਿਸਚੁਬਾਣੀਪਰਗਟੁਹੋਇ
ਸਤਿਗੁਰੂ ਦੀ ਬਾਣੀ ਦੀ ਰਾਹੀਂ ਸੱਚਾ ਪ੍ਰਭੂ (ਉਸ ਦੇ ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ।
The True Bani is revealed to the Gurmukh.
गुरमुखि सचु बाणी परगटु होइ ॥
ਗੁਰਮੁਖਿਮਨੁਭੀਜੈਵਿਰਲਾਬੂਝੈਕੋਇ
ਗੁਰਮੁਖਿ ਮਨੁੱਖ ਦਾ ਮਨ (ਨਾਮ-ਰਸ ਵਿਚ) ਭਿੱਜਦਾ ਹੈ, (ਪਰ ਇਸ ਗੱਲ ਨੂੰ) ਕੋਈ ਵਿਰਲਾ ਸਮਝਦਾ ਹੈ।
The mind of the Gurmukh is drenched with the Lord's Love, but how rare are those who understand this.
गुरमुखि मनु भीजै विरला बूझै कोइ ॥
ਗੁਰਮੁਖਿਨਿਜਘਰਿਵਾਸਾਹੋਇ
ਗੁਰੂ ਦੇ ਸਨਮੁਖ ਮਨੁੱਖ ਦਾ ਨਿਵਾਸ ਆਪਣੇ ਅਸਲ ਸਰੂਪ ਵਿਚ ਹੋਇਆ ਰਹਿੰਦਾ ਹੈ।
The Gurmukh dwells in the home of the self, deep within.
गुरमुखि निज घरि वासा होइ ॥
ਗੁਰਮੁਖਿਜੋਗੀਜੁਗਤਿਪਛਾਣੈ
ਜੋ ਮਨੁੱਖ ਸਤਿਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹੀ (ਅਸਲ) ਜੋਗੀ ਹੈ ਉਹ (ਪ੍ਰਭੂ ਨਾਲ ਮਿਲਾਪ ਦੀ) ਜੁਗਤਿ ਪਛਾਣਦਾ ਹੈ।
The Gurmukh realizes the Way of Yoga.
गुरमुखि जोगी जुगति पछाणै ॥
ਗੁਰਮੁਖਿਨਾਨਕਏਕੋਜਾਣੈ॥੬੯॥
ਹੇ ਨਾਨਕ! ਗੁਰੂ ਦੇ ਹੁਕਮ ਵਿਚ ਤੁਰਨ ਵਾਲਾ ਮਨੁੱਖ ਇੱਕ ਪ੍ਰਭੂ ਨੂੰ (ਹਰ ਥਾਂ ਵਿਆਪਕ) ਜਾਣਦਾ ਹੈ ॥੬੯॥
O Nanak, the Gurmukh knows the One Lord alone. ||69||
गुरमुखि नानक एको जाणै ॥६९॥
ਬਿਨੁਸਤਿਗੁਰਸੇਵੇਜੋਗੁਹੋਈ
ਸਤਿਗੁਰੂ ਦੀ ਦੱਸੀ ਕਾਰ ਕਰਨ ਤੋਂ ਬਿਨਾ (ਪ੍ਰਭੂ ਨਾਲ) ਮੇਲ ਨਹੀਂ ਹੁੰਦਾ,
Without serving the True Guru, Yoga is not attained;
बिनु सतिगुर सेवे जोगु न होई ॥
ਬਿਨੁਸਤਿਗੁਰਭੇਟੇਮੁਕਤਿਕੋਈ
ਗੁਰੂ ਨੂੰ ਮਿਲਣ ਤੋਂ ਬਿਨਾ ਮੁਕਤੀ ਨਹੀਂ ਲੱਭਦੀ।
without meeting the True Guru, no one is liberated.
बिनु सतिगुर भेटे मुकति न कोई ॥
ਬਿਨੁਸਤਿਗੁਰਭੇਟੇਨਾਮੁਪਾਇਆਜਾਇ
ਗੁਰੂ ਨੂੰ ਮਿਲਣ ਬਗ਼ੈਰ ਪ੍ਰਭੂ ਦਾ ਨਾਮ ਮਿਲ ਨਹੀਂ ਸਕਦਾ,
Without meeting the True Guru, the Naam cannot be found.
बिनु सतिगुर भेटे नामु पाइआ न जाइ ॥
ਬਿਨੁਸਤਿਗੁਰਭੇਟੇਮਹਾਦੁਖੁਪਾਇ
ਗੁਰੂ ਨੂੰ ਮਿਲਣ ਤੋਂ ਬਿਨਾ ਮਨੁੱਖ ਬੜਾ ਕਸ਼ਟ ਉਠਾਂਦਾ ਹੈ।
Without meeting the True Guru, one suffers in terrible pain.
बिनु सतिगुर भेटे महा दुखु पाइ ॥
ਬਿਨੁਸਤਿਗੁਰਭੇਟੇਮਹਾਗਰਬਿਗੁਬਾਰਿ
ਗੁਰੂ ਨੂੰ ਮਿਲਣ ਤੋਂ ਬਿਨਾ ਘੋਰ ਹਨੇਰੇ ਵਿਚ ਅਹੰਕਾਰ ਵਿਚ ਰਹਿੰਦਾ ਹੈ।
Without meeting the True Guru, there is only the deep darkness of egotistical pride.
बिनु सतिगुर भेटे महा गरबि गुबारि ॥
ਨਾਨਕਬਿਨੁਗੁਰਮੁਆਜਨਮੁਹਾਰਿ॥੭੦॥
ਹੇ ਨਾਨਕ! ਸਤਿਗੁਰੂ ਤੋਂ ਬਿਨਾ ਮਨੁੱਖ ਜ਼ਿੰਦਗੀ (ਦੀ ਬਾਜ਼ੀ) ਹਾਰ ਕੇ ਆਤਮਕ ਮੌਤ ਸਹੇੜਦਾ ਹੈ ॥੭੦॥
O Nanak, without the True Guru, one dies, having lost the opportunity of this life. ||70||
नानक बिनु गुर मुआ जनमु हारि ॥७०॥
ਗੁਰਮੁਖਿਮਨੁਜੀਤਾਹਉਮੈਮਾਰਿ
ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਸ ਨੇ (ਆਪਣੀ) ਹਉਮੈ ਨੂੰ ਮਾਰ ਕੇ ਆਪਣਾ ਮਨ ਜਿੱਤ ਲਿਆ ਹੈ।
The Gurmukh conquers his mind by subduing his ego.
गुरमुखि मनु जीता हउमै मारि ॥
ਗੁਰਮੁਖਿਸਾਚੁਰਖਿਆਉਰਧਾਰਿ
ਗੁਰੂ ਦੇ ਹੁਕਮ ਵਿਚ ਤੁਰਨ ਵਾਲੇ ਨੇ ਸਦਾ ਟਿਕੇ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਪਰੋ ਲਿਆ ਹੈ।
The Gurmukh enshrines Truth in his heart.
गुरमुखि साचु रखिआ उर धारि ॥
ਗੁਰਮੁਖਿਜਗੁਜੀਤਾਜਮਕਾਲੁਮਾਰਿਬਿਦਾਰਿ
ਗੁਰੂ ਦੇ ਹੁਕਮ ਵਿਚ ਤੁਰਨ ਵਾਲੇ ਨੇ ਮੌਤ ਦਾ ਡਰ ਮਾਰ ਮੁਕਾ ਕੇ ਉਸ ਨੇ ਜਗਤ ਜਿੱਤ ਲਿਆ ਹੈ।
The Gurmukh conquers the world; he knocks down the Messenger of Death, and kills it.
गुरमुखि जगु जीता जमकालु मारि बिदारि ॥
ਗੁਰਮੁਖਿਦਰਗਹਆਵੈਹਾਰਿ
ਗੁਰੂ ਦੇ ਹੁਕਮ ਵਿਚ ਤੁਰਨ ਵਾਲਾ (ਮਨੁੱਖਾ ਜੀਵਨ ਦੀ ਬਾਜ਼ੀ) ਹਾਰ ਕੇ ਹਜ਼ੂਰੀ ਵਿਚ ਨਹੀਂ ਜਾਂਦਾ (ਭਾਵ, ਜਿੱਤ ਕੇ ਜਾਂਦਾ ਹੈ)।
The Gurmukh does not lose in the Court of the Lord.
गुरमुखि दरगह न आवै हारि ॥
ਗੁਰਮੁਖਿਮੇਲਿਮਿਲਾਏਸੋੁਜਾਣੈ
ਗੁਰਮੁਖ ਮਨੁੱਖ ਨੂੰ ਪ੍ਰਭੂ ਸੰਜੋਗ ਬਣਾ ਕੇ (ਆਪਣੇ ਵਿਚ) ਮਿਲਾ ਲੈਂਦਾ ਹੈ (ਇਸ ਭੇਤ ਨੂੰ) ਉਹ ਗੁਰਮੁਖ (ਹੀ) ਸਮਝਦਾ ਹੈ।
The Gurmukh is united in God's Union; he alone knows.
गुरमुखि मेलि मिलाए सुो जाणै ॥
ਨਾਨਕਗੁਰਮੁਖਿਸਬਦਿਪਛਾਣੈ॥੭੧॥
ਹੇ ਨਾਨਕ! ਗੁਰੂ ਦੇ ਸਨਮੁਖ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਨਾਲ) ਜਾਣ-ਪਛਾਣ ਬਣਾ ਲੈਂਦਾ ਹੈ ॥੭੧॥
O Nanak, the Gurmukh realizes the Word of the Shabad. ||71||
नानक गुरमुखि सबदि पछाणै ॥७१॥
ਸਬਦੈਕਾਨਿਬੇੜਾਸੁਣਿਤੂਅਉਧੂਬਿਨੁਨਾਵੈਜੋਗੁਹੋਈ
ਹੇ ਜੋਗੀ! ਸੁਣ, ਸਾਰੇ ਉਪਦੇਸ਼ ਦਾ ਸਾਰ (ਇਹ ਹੈ ਕਿ) ਪ੍ਰਭੂ ਦੇ ਨਾਮ ਤੋਂ ਬਿਨਾ ਜੋਗ (ਪ੍ਰਭੂ ਦਾ ਮਿਲਾਪ) ਨਹੀਂ।
This is the essence of the Shabad - listen, you hermits and Yogis. Without the Name, there is no Yoga.
सबदै का निबेड़ा सुणि तू अउधू बिनु नावै जोगु न होई ॥
ਨਾਮੇਰਾਤੇਅਨਦਿਨੁਮਾਤੇਨਾਮੈਤੇਸੁਖੁਹੋਈ
ਜੋ 'ਨਾਮ' ਵਿਚ ਰੱਤੇ ਹੋਏ ਹਨ ਉਹੀ ਹਰ ਵੇਲੇ ਮਤਵਾਲੇ ਹਨ। 'ਨਾਮ' ਤੋਂ ਹੀ ਸੁਖ ਮਿਲਦਾ ਹੈ।
Those who are attuned to the Name, remain intoxicated night and day; through the Name, they find peace.
नामे राते अनदिनु माते नामै ते सुखु होई ॥
ਨਾਮੈਹੀਤੇਸਭੁਪਰਗਟੁਹੋਵੈਨਾਮੇਸੋਝੀਪਾਈ
'ਨਾਮ' ਤੋਂ ਹੀ ਪੂਰਨ ਗਿਆਨ ਪ੍ਰਾਪਤ ਹੁੰਦਾ ਹੈ, 'ਨਾਮ' ਤੋਂ ਹੀ ਸਾਰੀ ਸੂਝ ਪੈਂਦੀ ਹੈ।
Through the Name, everything is revealed; through the Name, understanding is obtained.
नामै ही ते सभु परगटु होवै नामे सोझी पाई ॥
ਬਿਨੁਨਾਵੈਭੇਖਕਰਹਿਬਹੁਤੇਰੇਸਚੈਆਪਿਖੁਆਈ
ਪ੍ਰਭੂ ਦਾ ਨਾਮ ਛੱਡ ਕੇ ਜੋ ਮਨੁੱਖ ਹੋਰ ਬਥੇਰੇ ਭੇਖ ਕਰਦੇ ਹਨ ਉਹਨਾਂ ਨੂੰ ਸੱਚੇ ਪ੍ਰਭੂ ਨੇ ਆਪ ਹੀ ਕੁਰਾਹੇ ਪਾ ਦਿੱਤਾ ਹੈ।
Without the Name, people wear all sorts of religious robes; the True Lord Himself has confused them.
बिनु नावै भेख करहि बहुतेरे सचै आपि खुआई ॥
ਸਤਿਗੁਰਤੇਨਾਮੁਪਾਈਐਅਉਧੂਜੋਗਜੁਗਤਿਤਾਹੋਈ
ਹੇ ਜੋਗੀ! ਸਤਿਗੁਰੂ ਤੋਂ ਪ੍ਰਭੂ ਦਾ 'ਨਾਮ' ਮਿਲਦਾ ਹੈ ('ਨਾਮ' ਮਿਲਿਆਂ ਹੀ) ਜੋਗ ਦੀ ਸੁਰਤ ਸਿਰੇ ਚੜ੍ਹਦੀ ਹੈ।
The Name is obtained only from the True Guru, O hermit, and then, the Way of Yoga is found.
सतिगुर ते नामु पाईऐ अउधू जोग जुगति ता होई ॥
ਕਰਿਬੀਚਾਰੁਮਨਿਦੇਖਹੁਨਾਨਕਬਿਨੁਨਾਵੈਮੁਕਤਿਹੋਈ॥੭੨॥
ਹੇ ਨਾਨਕ! ਮਨ ਵਿਚ ਵਿਚਾਰ ਕਰ ਕੇ ਵੇਖ ਲਵੋ, 'ਨਾਮ' ਤੋਂ ਬਿਨਾ ਮੁਕਤੀ ਨਹੀਂ ਮਿਲਦੀ (ਭਾਵ, ਤੁਹਾਡਾ ਆਪਣਾ ਜ਼ਾਤੀ ਤਜਰਬਾ ਦੱਸ ਦੇਵੇਗਾ ਕਿ ਨਾਮ ਸਿਮਰਨ ਤੋਂ ਬਿਨਾ ਹਉਮੈ ਤੋਂ ਖ਼ਲਾਸੀ ਨਹੀਂ ਹੁੰਦੀ)।੭੨)॥੭੨॥
Reflect upon this in your mind, and see; O Nanak, without the Name, there is no liberation. ||72||
करि बीचारु मनि देखहु नानक बिनु नावै मुकति न होई ॥७२॥
ਤੇਰੀਗਤਿਮਿਤਿਤੂਹੈਜਾਣਹਿਕਿਆਕੋਆਖਿਵਖਾਣੈ
ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ, ਹੇ ਪ੍ਰਭੂ! ਇਹ ਗੱਲ ਤੂੰ ਆਪ ਹੀ ਜਾਣਦਾ ਹੈ। ਕੋਈ ਹੋਰ ਕੀਹ ਕਹਿ ਕੇ ਦੱਸ ਸਕਦਾ ਹੈ?
You alone know Your state and extent, Lord; What can anyone say about it?
तेरी गति मिति तूहै जाणहि किआ को आखि वखाणै ॥
ਤੂਆਪੇਗੁਪਤਾਆਪੇਪਰਗਟੁਆਪੇਸਭਿਰੰਗਮਾਣੈ
ਤੂੰ ਆਪ ਹੀ ਲੁਕਿਆ ਹੋਇਆ ਹੈਂ ਤੂੰ ਆਪ ਹੀ ਪਰਗਟ ਹੈਂ (ਭਾਵ, ਸੂਖਮ ਤੇ ਅਸਥੂਲ ਤੂੰ ਆਪ ਹੀ ਹੈਂ), ਤੂੰ ਆਪ ਹੀ ਸਾਰੇ ਰੰਗ ਮਾਣ ਰਿਹਾ ਹੈਂ।
You Yourself are hidden, and You Yourself are revealed. You Yourself enjoy all pleasures.
तू आपे गुपता आपे परगटु आपे सभि रंग माणै ॥
ਸਾਧਿਕਸਿਧਗੁਰੂਬਹੁਚੇਲੇਖੋਜਤਫਿਰਹਿਫੁਰਮਾਣੈ
ਸਾਧਨ ਕਰਨ ਵਾਲੇ ਤੇ ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਗੁਰੂ ਤੇ ਉਹਨਾਂ ਦੇ ਕਈ ਚੇਲੇ ਤੇਰੇ ਹੁਕਮ ਵਿਚ ਤੈਨੂੰ ਖੋਜਦੇ ਫਿਰਦੇ ਹਨ,
The seekers, the Siddhas, the many gurus and disciples wander around searching for You, according to Your Will.
साधिक सिध गुरू बहु चेले खोजत फिरहि फुरमाणै ॥
ਮਾਗਹਿਨਾਮੁਪਾਇਇਹਭਿਖਿਆਤੇਰੇਦਰਸਨਕਉਕੁਰਬਾਣੈ
ਤੈਥੋਂ ਤੇਰਾ 'ਨਾਮ' ਮੰਗਦੇ ਹਨ, ਤੈਥੋਂ ਇਹ ਭਿੱਖਿਆ ਲੈ ਕੇ ਤੇਰੇ ਦੀਦਾਰ ਤੋਂ ਸਦਕੇ ਹੁੰਦੇ ਹਨ।
They beg for Your Name, and You bless them with this charity. I am a sacrifice to the Blessed Vision of Your Darshan.
मागहि नामु पाइ इह भिखिआ तेरे दरसन कउ कुरबाणै ॥
ਅਬਿਨਾਸੀਪ੍ਰਭਿਖੇਲੁਰਚਾਇਆਗੁਰਮੁਖਿਸੋਝੀਹੋਈ
ਅਬਿਨਾਸੀ ਪ੍ਰਭੂ ਨੇ (ਇਹ ਜਗਤ ਦੀ) ਖੇਡ ਰਚੀ ਹੈ ਗੁਰਮੁਖ ਮਨੁੱਖ ਨੂੰ ਇਹ ਸਮਝ ਪੈਂਦੀ ਹੈ।
The eternal imperishable Lord God has staged this play; the Gurmukh understands it.
अबिनासी प्रभि खेलु रचाइआ गुरमुखि सोझी होई ॥
ਨਾਨਕਸਭਿਜੁਗਆਪੇਵਰਤੈਦੂਜਾਅਵਰੁਕੋਈ॥੭੩॥੧॥
ਹੇ ਨਾਨਕ! ਸਾਰੇ ਹੀ ਜੁਗਾਂ ਵਿਚ ਉਹ ਆਪ ਹੀ ਮੌਜੂਦ ਹੈ, ਕੋਈ ਹੋਰ ਦੂਜਾ (ਉਸ ਵਰਗਾ) ਨਹੀਂ ॥੭੩॥੧॥
O Nanak, He extends Himself throughout the ages; there is no other than Him. ||73||1||
नानक सभि जुग आपे वरतै दूजा अवरु न कोई ॥७३॥१॥