GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਦਿਨ ਰੈਣਿ
Display Settings

ਮਾਝਮਹਲਾਦਿਨਰੈਣਿ
Maajh, Fifth Mahalaa: Day And Night:
माझ महला ५ दिन रैणि ॥
ਸਤਿਗੁਰਪ੍ਰਸਾਦਿ
One Universal Creator God. By The Grace Of The True Guru:
ੴ सतिगुर प्रसादि ॥
ਸੇਵੀਸਤਿਗੁਰੁਆਪਣਾਹਰਿਸਿਮਰੀਦਿਨਸਭਿਰੈਣ
(ਹੇ ਭੈਣ! ਪ੍ਰਭੂ ਮਿਹਰ ਕਰੇ) ਮੈਂ ਆਪਣੇ ਗੁਰੂ ਦੀ ਸਰਨ ਪਵਾਂ, ਤੇ ਮੈਂ ਆਪਣੀ ਜ਼ਿੰਦਗੀ ਦੇ ਸਾਰੇ ਦਿਨ ਤੇ ਸਾਰੀਆਂ ਰਾਤਾਂ ਪਰਮਾਤਮਾ ਦਾ ਸਿਮਰਨ ਕਰਦੀ ਰਹਾਂ।
I serve my True Guru, and meditate on Him all day and night.
सेवी सतिगुरु आपणा हरि सिमरी दिन सभि रैण ॥
ਆਪੁਤਿਆਗਿਸਰਣੀਪਵਾਂਮੁਖਿਬੋਲੀਮਿਠੜੇਵੈਣ
ਆਪਾ-ਭਾਵ ਤਿਆਗ ਕੇ (ਹਉਮੈ ਅਹੰਕਾਰ ਛੱਡ ਕੇ) ਮੈਂ ਗੁਰੂ ਦੀ ਸਰਨ ਪਵਾਂ ਤੇ ਮੂੰਹ ਨਾਲ (ਉਸ ਅੱਗੇ ਇਹ) ਮਿੱਠੇ ਬੋਲ ਬੋਲਾਂ,
Renouncing selfishness and conceit, I seek His Sanctuary, and speak sweet words to Him.
आपु तिआगि सरणी पवां मुखि बोली मिठड़े वैण ॥
ਜਨਮਜਨਮਕਾਵਿਛੁੜਿਆਹਰਿਮੇਲਹੁਸਜਣੁਸੈਣ
(ਕਿ ਹੇ ਸਤਿਗੁਰੂ!) ਮੈਨੂੰ ਸੱਜਣ ਪ੍ਰਭੂ ਮਿਲਾ ਦੇਹ, ਮੇਰਾ ਮਨ ਕਈ ਜਨਮਾਂ ਦਾ ਉਸ ਤੋਂ ਵਿੱਛੁੜਿਆ ਹੋਇਆ ਹੈ।
Through countless lifetimes and incarnations, I was separated from Him. O Lord, you are my Friend and Companion-please unite me with Yourself.
जनम जनम का विछुड़िआ हरि मेलहु सजणु सैण ॥
ਜੋਜੀਅਹਰਿਤੇਵਿਛੁੜੇਸੇਸੁਖਿਵਸਨਿਭੈਣ
ਹੇ ਭੈਣ! ਜੇਹੜੇ ਜੀਵ ਪਰਮਾਤਮਾ ਤੋਂ ਵਿੱਛੁੜੇ ਰਹਿੰਦੇ ਹਨ ਉਹ ਸੁਖ ਨਾਲ ਨਹੀਂ ਵੱਸ ਸਕਦੇ।
Those who are separated from the Lord do not dwell in peace, O sister.
जो जीअ हरि ते विछुड़े से सुखि न वसनि भैण ॥
ਹਰਿਪਿਰਬਿਨੁਚੈਨੁਪਾਈਐਖੋਜਿਡਿਠੇਸਭਿਗੈਣ
ਮੈਂ ਸਾਰੇ (ਧਰਤੀ) ਆਕਾਸ਼ ਖੋਜ ਕੇ ਵੇਖ ਲਿਆ ਹੈ ਕਿ ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਆਤਮਕ ਸੁਖ ਨਹੀਂ ਮਿਲ ਸਕਦਾ।
Without their Husband Lord, they find no comfort. I have searched and seen all realms.
हरि पिर बिनु चैनु न पाईऐ खोजि डिठे सभि गैण ॥
ਆਪਕਮਾਣੈਵਿਛੁੜੀਦੋਸੁਕਾਹੂਦੇਣ
(ਹੇ ਭੈਣ!) ਮੈਂ ਆਪਣੇ ਕੀਤੇ ਕਰਮਾਂ ਅਨੁਸਾਰ (ਪ੍ਰਭੂ-ਪਤੀ ਤੋਂ) ਵਿੱਛੁੜੀ ਹੋਈ ਹਾਂ (ਇਸ ਬਾਰੇ) ਮੈਂ ਕਿਸੇ ਹੋਰ ਨੂੰ ਦੋਸ਼ ਨਹੀਂ ਦੇ ਸਕਦੀ।
My own evil actions have kept me separate from Him; why should I accuse anyone else?
आप कमाणै विछुड़ी दोसु न काहू देण ॥
ਕਰਿਕਿਰਪਾਪ੍ਰਭਰਾਖਿਲੇਹੁਹੋਰੁਨਾਹੀਕਰਣਕਰੇਣ
ਹੇ ਪ੍ਰਭੂ! ਮਿਹਰ ਕਰ, ਮੇਰੀ ਰੱਖਿਆ ਕਰ, ਤੈਥੋਂ ਬਿਨਾ ਹੋਰ ਕੋਈ ਕੁਝ ਕਰਨ ਕਰਾਵਨ ਦੀ ਸਮਰੱਥਾ ਨਹੀਂ ਰੱਖਦਾ।
Bestow Your Mercy, God, and save me! No one else can bestow Your Mercy.
करि किरपा प्रभ राखि लेहु होरु नाही करण करेण ॥
ਹਰਿਤੁਧੁਵਿਣੁਖਾਕੂਰੂਲਣਾਕਹੀਐਕਿਥੈਵੈਣ
ਹੇ ਹਰੀ! ਤੇਰੇ ਮਿਲਾਪ ਤੋਂ ਬਿਨਾ ਮਿੱਟੀ ਵਿਚ ਰੁਲ ਜਾਈਦਾ ਹੈ। (ਇਸ ਦੁੱਖ ਦੇ) ਕੀਰਨੇ ਹੋਰ ਕਿਸ ਨੂੰ ਦੱਸੀਏ?
Without You, Lord, we roll around in the dust. Unto whom should we utter our cries of distress?
हरि तुधु विणु खाकू रूलणा कहीऐ किथै वैण ॥
ਨਾਨਕਕੀਬੇਨੰਤੀਆਹਰਿਸੁਰਜਨੁਦੇਖਾਨੈਣ॥੧॥
(ਹੇ ਭੈਣ!) ਨਾਨਕ ਦੀ ਇਹ ਬੇਨਤੀ ਹੈ ਕਿ ਮੈਂ ਕਿਸੇ ਤਰ੍ਹਾਂ ਆਪਣੀ ਅੱਖੀਂ ਉਸ ਉੱਤਮ ਪੁਰਖ ਪਰਮਾਤਮਾ ਦਾ ਦਰਸਨ ਕਰਾਂ ॥੧॥
This is Nanak's prayer: "May my eyes behold the Lord, the Angelic Being." ||1||
नानक की बेनंतीआ हरि सुरजनु देखा नैण ॥१॥
ਜੀਅਕੀਬਿਰਥਾਸੋਸੁਣੇਹਰਿਸੰਮ੍ਰਿਥਪੁਰਖੁਅਪਾਰੁ
ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ, ਸਭ ਵਿਚ ਵਿਆਪਕ ਹੈ ਤੇ ਬੇਅੰਤ ਹੈ, ਉਹੀ ਜਿੰਦ ਦਾ ਦੁਖ-ਦਰਦ ਸੁਣਦਾ ਹੈ।
The Lord hears the anguish of the soul; He is the All-powerful and Infinite Primal Being.
जीअ की बिरथा सो सुणे हरि संम्रिथ पुरखु अपारु ॥
ਮਰਣਿਜੀਵਣਿਆਰਾਧਣਾਸਭਨਾਕਾਆਧਾਰੁ
ਸਾਰੀ ਹੀ ਉਮਰ ਉਸਦਾ ਆਰਾਧਨ ਕਰਨਾ ਚਾਹੀਦਾ ਹੈ, ਉਹ ਸਭ ਜੀਵਾਂ ਦਾ ਆਸਰਾ-ਪਰਨਾ ਹੈ।
In death and in life, worship and adore the Lord, the Support of all.
मरणि जीवणि आराधणा सभना का आधारु ॥
ਸਸੁਰੈਪੇਈਐਤਿਸੁਕੰਤਕੀਵਡਾਜਿਸੁਪਰਵਾਰੁ
(ਸ੍ਰਿਸ਼ਟੀ ਦੇ ਬੇਅੰਤ ਹੀ ਜੀਵ) ਜਿਸ ਪ੍ਰਭੂ-ਪਤੀ ਦਾ (ਬੇਅੰਤ) ਵੱਡਾ ਪਰਵਾਰ ਹੈ, ਜੀਵ-ਇਸਤ੍ਰੀ ਲੋਕ ਪਰਲੋਕ ਵਿਚ ਉਸੇ ਦੇ ਆਸਰੇ ਹੀ ਰਹਿ ਸਕਦੀ ਹੈ।
In this world and in the next, the soul-bride belongs to her Husband Lord, who has such a vast family.
ससुरै पेईऐ तिसु कंत की वडा जिसु परवारु ॥
ਊਚਾਅਗਮਅਗਾਧਿਬੋਧਕਿਛੁਅੰਤੁਪਾਰਾਵਾਰੁ
ਉਹ ਪਰਮਾਤਮਾ (ਆਤਮਾ ਉਡਾਰੀਆਂ ਵਿਚ ਸਭ ਤੋਂ) ਉੱਚਾ ਹੈ, ਅਪਹੁੰਚ ਹੈ, ਅਥਾਹ ਗਿਆਨ ਦਾ ਮਾਲਕ ਹੈ, ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ।
He is Lofty and Inaccessible. His Wisdom is Unfathomable.
ऊचा अगम अगाधि बोध किछु अंतु न पारावारु ॥
ਸੇਵਾਸਾਤਿਸੁਭਾਵਸੀਸੰਤਾਕੀਹੋਇਛਾਰੁ
ਉਹੀ ਸੇਵਾ ਉਸ ਪ੍ਰਭੂ ਨੂੰ ਪਸੰਦ ਆਉਂਦੀ ਹੈ, ਜੇਹੜੀ ਉਸਦੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣ ਕੇ ਕੀਤੀ ਜਾਏ।
He has no end or limitation. That service is pleasing to Him, which makes one humble, like the dust of the feet of the Saints.
सेवा सा तिसु भावसी संता की होइ छारु ॥
ਦੀਨਾਨਾਥਦੈਆਲਦੇਵਪਤਿਤਉਧਾਰਣਹਾਰੁ
ਉਹ ਗਰੀਬਾਂ ਦਾ ਖਸਮ-ਸਹਾਰਾ ਹੈ, ਉਹ ਵਿਕਾਰਾਂ ਵਿਚ ਡਿੱਗੇ ਜੀਵਾਂ ਨੂੰ ਬਚਾਣ ਵਾਲਾ ਹੈ।
He is the Patron of the poor, the Merciful, Luminous Lord, the Redeemer of sinners.
दीना नाथ दैआल देव पतित उधारणहारु ॥
ਆਦਿਜੁਗਾਦੀਰਖਦਾਸਚੁਨਾਮੁਕਰਤਾਰੁ
ਉਹ ਕਰਤਾਰ ਸ਼ੁਰੂ ਤੋਂ ਹੀ (ਜੀਵਾਂ) ਦੀ ਰੱਖਿਆ ਕਰਦਾ ਆ ਰਿਹਾ ਹੈ, ਉਸ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ।
From the very beginning, and throughout the ages, the True Name of the Creator has been our Saving Grace.
आदि जुगादी रखदा सचु नामु करतारु ॥
ਕੀਮਤਿਕੋਇਜਾਣਈਕੋਨਾਹੀਤੋਲਣਹਾਰੁ
ਕੋਈ ਜੀਵ ਉਸ ਦਾ ਮੁੱਲ ਨਹੀਂ ਪਾ ਸਕਦਾ, ਕੋਈ ਜੀਵ ਉਸਦੀ ਹਸਤੀ ਦਾ ਅੰਦਾਜ਼ਾ ਨਹੀਂ ਲਾ ਸਕਦਾ।
No one can know His Value; no one can weigh it.
कीमति कोइ न जाणई को नाही तोलणहारु ॥
ਮਨਤਨਅੰਤਰਿਵਸਿਰਹੇਨਾਨਕਨਹੀਸੁਮਾਰੁ
ਹੇ ਨਾਨਕ! ਉਹ ਪ੍ਰਭੂ ਜੀ ਹਰੇਕ ਜੀਵ ਦੇ ਮਨ ਵਿਚ ਤਨ ਵਿਚ ਮੌਜੂਦ ਹਨ। ਉਸ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ।
He dwells deep within the mind and body. O Nanak, He cannot be measured.
मन तन अंतरि वसि रहे नानक नही सुमारु ॥
ਦਿਨੁਰੈਣਿਜਿਪ੍ਰਭਕੰਉਸੇਵਦੇਤਿਨਕੈਸਦਬਲਿਹਾਰ॥੨॥
ਮੈਂ ਉਹਨਾਂ ਬੰਦਿਆਂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਜੇਹੜੇ ਦਿਨ ਰਾਤ ਪ੍ਰਭੂ ਦਾ ਸਿਮਰਨ ਕਰਦੇ ਰਹਿੰਦੇ ਹਨ ॥੨॥
I am forever a sacrifice to those who serve God, day and night. ||2||
दिनु रैणि जि प्रभ कंउ सेवदे तिन कै सद बलिहार ॥२॥
ਸੰਤਅਰਾਧਨਿਸਦਸਦਾਸਭਨਾਕਾਬਖਸਿੰਦੁ
ਜੋ ਸਭ ਜੀਵਾਂ ਉੱਤੇ ਬਖ਼ਸ਼ਸ਼ਾਂ ਕਰਨ ਵਾਲਾ ਹੈ, ਜਿਸ ਨੂੰ ਸੰਤ ਜਨ ਸਦਾ ਹੀ ਆਰਾਧਦੇ ਹਨ,
The Saints worship and adore Him forever and ever; He is the Forgiver of all.
संत अराधनि सद सदा सभना का बखसिंदु ॥
ਜੀਉਪਿੰਡੁਜਿਨਿਸਾਜਿਆਕਰਿਕਿਰਪਾਦਿਤੀਨੁਜਿੰਦੁ
ਜਿਸ (ਪਰਮਾਤਮਾ) ਨੇ (ਸਭ ਜੀਵਾਂ ਦੀ) ਜਿੰਦ ਸਾਜੀ ਹੈ (ਸਭ ਦਾ) ਸਰੀਰ ਪੈਦਾ ਕੀਤਾ ਹੈ, ਮਿਹਰ ਕਰ ਕੇ (ਸਭ ਨੂੰ) ਜਿੰਦ ਦਿੱਤੀ ਹੈ,
He fashioned the soul and the body, and by His Kindness, He bestowed the soul.
जीउ पिंडु जिनि साजिआ करि किरपा दितीनु जिंदु ॥
ਗੁਰਸਬਦੀਆਰਾਧੀਐਜਪੀਐਨਿਰਮਲਮੰਤੁ
ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਸਿਮਰਨ ਕਰਨਾ ਚਾਹੀਦਾ ਹੈ ਉਸ ਦਾ ਪਵਿਤ੍ਰ ਜਾਪ ਜਪਣਾ ਚਾਹੀਦਾ ਹੈ।
Through the Word of the Guru's Shabad, worship and adore Him, and chant His Pure Mantra.
गुर सबदी आराधीऐ जपीऐ निरमल मंतु ॥
ਕੀਮਤਿਕਹਣੁਜਾਈਐਪਰਮੇਸੁਰੁਬੇਅੰਤੁ
ਉਹ ਪਰਮਾਤਮਾ ਸਭ ਤੋਂ ਵਡਾ ਮਾਲਕ (ਈਸ਼ਰ) ਹੈ, ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ।
His Value cannot be evaluated. The Transcendent Lord is endless.
कीमति कहणु न जाईऐ परमेसुरु बेअंतु ॥
ਜਿਸੁਮਨਿਵਸੈਨਰਾਇਣੋਸੋਕਹੀਐਭਗਵੰਤੁ
ਜਿਸ ਨੇ ਮਨ ਵਿੱਚ ਪਰਮਾਤਮਾ ਵੱਸ ਜਾਵੇ, ਉਹ (ਮਨੁੱਖ) ਭਾਗਾਂ ਵਾਲਾ ਆਖਿਆ ਜਾਂਦਾ ਹੈ।
That one, within whose mind the Lord abides, is said to be most fortunate.
जिसु मनि वसै नराइणो सो कहीऐ भगवंतु ॥
ਜੀਅਕੀਲੋਚਾਪੂਰੀਐਮਿਲੈਸੁਆਮੀਕੰਤੁ
ਜੇ ਉਹ ਪਤੀ ਪਰਮਾਤਮਾ ਮਿਲ ਜਾਵੇ ਤਾਂ ਜਿੰਦ ਦੀ ਤਾਂਘ ਪੂਰੀ ਹੋ ਜਾਂਦੀ ਹੈ।
The soul's desires are fulfilled, upon meeting the Master, our Husband Lord.
जीअ की लोचा पूरीऐ मिलै सुआमी कंतु ॥
ਨਾਨਕੁਜੀਵੈਜਪਿਹਰੀਦੋਖਸਭੇਹੀਹੰਤੁ
ਨਾਨਕ ਉਹ ਹਰੀ ਦਾ ਨਾਮ ਜਪ ਕੇ ਜਿਉਂਦਾ ਹੈ, ਜਿਸ ਦਾ (ਨਾਮ ਜਪਿਆਂ) ਸਾਰੇ ਹੀ ਪਾਪ ਨਾਸ ਹੋ ਜਾਂਦੇ ਹਨ।
Nanak lives by chanting the Lord's Name; all sorrows have been erased.
नानकु जीवै जपि हरी दोख सभे ही हंतु ॥
ਦਿਨੁਰੈਣਿਜਿਸੁਵਿਸਰੈਸੋਹਰਿਆਹੋਵੈਜੰਤੁ॥੩॥
ਜਿਸ ਮਨੁੱਖ ਨੂੰ ਨਾਹ ਦਿਨੇ ਨਾਹ ਰਾਤ ਕਿਸੇ ਵੇਲੇ ਭੀ ਪਰਮਾਤਮਾ ਨਹੀਂ ਭੁਲਦਾ ਉਸ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ, ਉਹ ਮਨੁੱਖ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ (ਜਿਵੇਂ ਪਾਣੀ ਖੁਣੋਂ ਸੁੱਕ ਰਿਹਾ ਰੁੱਖ ਪਾਣੀ ਨਾਲ ਹਰਾ ਹੋ ਜਾਂਦਾ ਹੈ) ॥੩॥
One who does not forget Him, day and night, is continually rejuvenated. ||3||
दिनु रैणि जिसु न विसरै सो हरिआ होवै जंतु ॥३॥
ਸਰਬਕਲਾਪ੍ਰਭਪੂਰਣੋਮੰਞੁਨਿਮਾਣੀਥਾਉ
ਹੇ ਪ੍ਰਭੂ! ਤੂੰ ਸਾਰੀਆਂ ਸ਼ਕਤੀਆਂ ਨਾਲ ਭਰਪੂਰ ਹੈਂ, ਮੈਂ ਨਿਮਾਣੀ ਦਾ ਤੂੰ ਆਸਰਾ ਹੈਂ।
God is overflowing with all powers. I have no honor-He is my resting place.
सरब कला प्रभ पूरणो मंञु निमाणी थाउ ॥
ਹਰਿਓਟਗਹੀਮਨਅੰਦਰੇਜਪਿਜਪਿਜੀਵਾਂਨਾਉ
ਹੇ ਹਰੀ! ਮੈਂ ਆਪਣੇ ਮਨ ਵਿਚ ਤੇਰੀ ਓਟ ਲਈ ਹੈ, ਤੇਰਾ ਨਾਮ ਜਪ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ।
I have grasped the Support of the Lord within my mind; I live by chanting and meditating on His Name.
हरि ओट गही मन अंदरे जपि जपि जीवां नाउ ॥
ਕਰਿਕਿਰਪਾਪ੍ਰਭਆਪਣੀਜਨਧੂੜੀਸੰਗਿਸਮਾਉ
ਹੇ ਪ੍ਰਭੂ! ਆਪਣੀ ਮਿਹਰ ਕਰ ਮੈਂ ਤੇਰੇ ਸੰਤ ਜਨਾਂ ਦੀ ਚਰਨ-ਧੂੜ ਵਿਚ ਸਮਾਇਆ ਰਹਾਂ।
Grant Your Grace, God, and bless me, that I may merge into the dust of the feet of the humble.
करि किरपा प्रभ आपणी जन धूड़ी संगि समाउ ॥
ਜਿਉਤੂੰਰਾਖਹਿਤਿਉਰਹਾਤੇਰਾਦਿਤਾਪੈਨਾਖਾਉ
ਜਿਸ ਹਾਲ ਵਿਚ ਤੂੰ ਮੈਨੂੰ ਰੱਖਦਾ ਹੈਂ ਮੈਂ (ਖ਼ੁਸ਼ੀ ਨਾਲ) ਉਸੇ ਹਾਲ ਵਿਚ ਰਹਿੰਦਾ ਹਾਂ, ਜੋ ਕੁਝ ਤੂੰ ਮੈਨੂੰ ਦੇਂਦਾ ਹੈਂ ਉਹੀ ਮੈਂ ਪਹਿਨਦਾ ਹਾਂ ਉਹੀ ਮੈਂ ਖਾਂਦਾ ਹਾਂ।
As You keep me, so do I live. I wear and eat whatever You give me.
जिउ तूं राखहि तिउ रहा तेरा दिता पैना खाउ ॥
ਉਦਮੁਸੋਈਕਰਾਇਪ੍ਰਭਮਿਲਿਸਾਧੂਗੁਣਗਾਉ
ਹੇ ਪ੍ਰਭੂ! ਮੇਰੇ ਪਾਸੋਂ ਉਹੀ ਉੱਦਮ ਕਰਾ (ਜਿਸ ਦੀ ਬਰਕਤਿ ਨਾਲ) ਮੈਂ ਗੁਰੂ ਨੂੰ ਮਿਲ ਕੇ ਤੇਰੇ ਗੁਣ ਗਾਂਦਾ ਰਹਾਂ।
May I make the effort, O God, to sing Your Glorious Praises in the Company of the Holy.
उदमु सोई कराइ प्रभ मिलि साधू गुण गाउ ॥
ਦੂਜੀਜਾਇਸੁਝਈਕਿਥੈਕੂਕਣਜਾਉ
(ਤੈਥੋਂ ਬਿਨਾ) ਮੈਨੂੰ ਹੋਰ ਕੋਈ ਥਾਂ ਨਹੀਂ ਸੁੱਝਦੀ। ਤੈਥੋਂ ਬਿਨਾ ਮੈਂ ਹੋਰ ਕਿਸ ਦੇ ਅੱਗੇ ਫਰਿਆਦ ਕਰਾਂ?
I can conceive of no other place; where could I go to lodge a complaint?
दूजी जाइ न सुझई किथै कूकण जाउ ॥
ਅਗਿਆਨਬਿਨਾਸਨਤਮਹਰਣਊਚੇਅਗਮਅਮਾਉ
ਹੇ ਅਗਿਆਨਤਾ ਦਾ ਨਾਸ ਕਰਨ ਵਾਲੇ ਹਰੀ! ਹੇ (ਮੋਹ ਦਾ) ਹਨੇਰਾ ਦੂਰ ਕਰਨ ਵਾਲੇ ਹਰੀ! ਹੇ (ਸਭ ਤੋਂ) ਉੱਚੇ! ਹੇ ਅਪਹੁੰਚ! ਹੇ ਅਮਿੱਤ ਹਰੀ!
You are the Dispeller of ignorance, the Destroyer of darkness, O Lofty, Unfathomable and Unapproachable Lord.
अगिआन बिनासन तम हरण ऊचे अगम अमाउ ॥
ਮਨੁਵਿਛੁੜਿਆਹਰਿਮੇਲੀਐਨਾਨਕਏਹੁਸੁਆਉ
ਨਾਨਕ ਦਾ ਇਹ ਮਨੋਰਥ ਹੈ ਕਿ (ਨਾਨਕ ਦੇ) ਵਿੱਛੁੜੇ ਹੋਏ ਮਨ ਨੂੰ (ਆਪਣੇ ਚਰਨਾਂ ਵਿਚ ਮਿਲਾ ਲੈ।
Please unite this separated one with Yourself; this is Nanak's yearning.
मनु विछुड़िआ हरि मेलीऐ नानक एहु सुआउ ॥
ਸਰਬਕਲਿਆਣਾਤਿਤੁਦਿਨਿਹਰਿਪਰਸੀਗੁਰਕੇਪਾਉ॥੪॥੧॥
ਹੇ ਹਰੀ! (ਮੈਨੂੰ ਨਾਨਕ ਨੂੰ) ਉਸ ਦਿਨ ਸਾਰੇ ਹੀ ਸੁਖ (ਪ੍ਰਾਪਤ ਹੋ ਜਾਂਦੇ ਹਨ) ਜਦੋਂ ਮੈਂ ਗੁਰੂ ਦੇ ਚਰਨ ਛੁੰਹਦਾ ਹਾਂ ॥੪॥੧॥
That day shall bring every joy, O Lord, when I take to the Feet of the Guru. ||4||1||
सरब कलिआणा तितु दिनि हरि परसी गुर के पाउ ॥४॥१॥