GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਪਟੀ ਮਹਲਾ ੩
Display Settings

ਰਾਗੁਆਸਾਮਹਲਾਪਟੀ
ਰਾਗ ਆਸਾ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਪਟੀ'।
Raag Aasaa, Third Mahalaa, Patee - The Alphabet:
रागु आसा महला ३ पटी ॥
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਅਯੋਅੰਙੈਸਭੁਜਗੁਆਇਆਕਾਖੈਘੰਙੈਕਾਲੁਭਇਆ
ਸਾਰਾ ਜਗਤ (ਜੋ) ਹੋਂਦ ਵਿਚ ਆਇਆ ਹੋਇਆ ਹੈ, (ਇਸ ਦੇ ਸਿਰ ਉਤੇ) ਮੌਤ (ਭੀ) ਮੌਜੂਦ ਹੈ,
Ayo, Angai: The whole world which was created - Kaahkai, Ghangai: It shall pass away.
अयो अंङै सभु जगु आइआ काखै घंङै कालु भइआ ॥
ਰੀਰੀਲਲੀਪਾਪਕਮਾਣੇਪੜਿਅਵਗਣਗੁਣਵੀਸਰਿਆ॥੧॥
ਪਰ ਜੀਵ (ਮੌਤ ਨੂੰ ਭੁਲਾ ਕੇ) ਔਗੁਣ ਪੈਦਾ ਕਰਨ ਵਾਲੀਆਂ ਗੱਲਾਂ ਪੜ੍ਹ ਕੇ ਗੁਣ ਵਿਸਾਰ ਦੇਂਦੇ ਹਨ, ਤੇ ਪਾਪ ਕਮਾਂਦੇ ਰਹਿੰਦੇ ਹਨ ॥੧॥
Reeree, Laalee: People commit sins, and falling into vice, forget virtue. ||1||
रीरी लली पाप कमाणे पड़ि अवगण गुण वीसरिआ ॥१॥
ਮਨਐਸਾਲੇਖਾਤੂੰਕੀਪੜਿਆ
ਹੇ ਮਨ! (ਸਿਰਫ਼) ਅਜੇਹਾ ਲੇਖਾ ਪੜ੍ਹਨ ਦਾ ਤੈਨੂੰ ਕੋਈ ਲਾਭ ਨਹੀਂ ਹੋ ਸਕਦਾ,
O mortal, why have you studied such an account,
मन ऐसा लेखा तूं की पड़िआ ॥
ਲੇਖਾਦੇਣਾਤੇਰੈਸਿਰਿਰਹਿਆ॥੧॥ਰਹਾਉ
ਜਿਸ ਵਿਚ ਰੁੱਝਣ ਨਾਲ ਕੀਤੇ ਅਮਲਾਂ ਦਾ ਹਿਸਾਬ ਦੇਣਾ ਤੇਰੇ ਸਿਰ ਉਤੇ ਟਿਕਿਆ ਹੀ ਰਿਹਾ ॥੧॥ ਰਹਾਉ ॥
which shall call you to answer for payment? ||1||Pause||
लेखा देणा तेरै सिरि रहिआ ॥१॥ रहाउ ॥
ਸਿਧੰਙਾਇਐਸਿਮਰਹਿਨਾਹੀਨੰਨੈਨਾਤੁਧੁਨਾਮੁਲਇਆ
(ਹੇ ਮਨ!) ਤੂੰ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ ਤੇ ਤੂੰ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ।
Sidhan, Ngaayiyai: You do not remember the Lord. Nanna: You do not take the Lord's Name.
सिधंङाइऐ सिमरहि नाही नंनै ना तुधु नामु लइआ ॥
ਛਛੈਛੀਜਹਿਅਹਿਨਿਸਿਮੂੜੇਕਿਉਛੂਟਹਿਜਮਿਪਾਕੜਿਆ॥੨॥
ਹੇ ਮੂਰਖ! (ਪ੍ਰਭੂ ਨੂੰ ਭੁਲਾ ਕੇ) ਦਿਨ ਰਾਤ ਤੂੰ (ਆਤਮਕ ਜੀਵਨ ਵਿਚ) ਕਮਜ਼ੋਰ ਹੋ ਰਿਹਾ ਹੈਂ, ਜਦੋਂ ਜਮ ਨੇ (ਇਸ ਖੁਨਾਮੀ ਦੇ ਕਾਰਨ) ਫੜ ਲਿਆ, ਤਾਂ ਉਸ ਤੋਂ ਖ਼ਲਾਸੀ ਕਿਵੇਂ ਹੋਵੇਗੀ? ॥੨॥
Chhachha: You are wearing away, every night and day; you fool, how will you find release? You are held in the grip of death. ||2||
छछै छीजहि अहिनिसि मूड़े किउ छूटहि जमि पाकड़िआ ॥२॥
ਬਬੈਬੂਝਹਿਨਾਹੀਮੂੜੇਭਰਮਿਭੁਲੇਤੇਰਾਜਨਮੁਗਇਆ
ਤੂੰ (ਜੀਵਨ ਦਾ ਸਹੀ ਰਸਤਾ) ਨਹੀਂ ਸਮਝਦਾ, ਇਸੇ ਭੁਲੇਖੇ ਵਿਚ ਕੁਰਾਹੇ ਪੈ ਕੇ ਤੂੰ ਆਪਣਾ ਮਨੁੱਖਾ ਜੀਵਨ ਵਿਅਰਥ ਗਵਾ ਰਿਹਾ ਹੈਂ।
Babba: You do not understand, you fool; deluded by doubt, you are wasting your life.
बबै बूझहि नाही मूड़े भरमि भुले तेरा जनमु गइआ ॥
ਅਣਹੋਦਾਨਾਉਧਰਾਇਓਪਾਧਾਅਵਰਾਕਾਭਾਰੁਤੁਧੁਲਇਆ॥੩॥
(ਆਤਮਕ ਜੀਵਨ ਦਾ ਰਸਤਾ ਦੱਸਣ ਵਾਲੇ ਪਾਂਧੇ ਦੇ) ਗੁਣ ਤੇਰੇ ਵਿਚ ਨਹੀਂ ਹਨ, (ਫਿਰ ਭੀ) ਤੂੰ ਆਪਣਾ ਨਾਮ ਪਾਂਧਾ ਰਖਾਇਆ ਹੋਇਆ ਹੈ ਤੇ ਤੂੰ ਆਪਣੇ ਚਾਟੜਿਆਂ ਨੂੰ ਜੀਵਨ-ਰਾਹ ਸਿਖਾਣ ਦੀ ਜ਼ਿੰਮੇਵਾਰੀ ਦਾ ਭਾਰ ਆਪਣੇ ਉਤੇ ਚੁੱਕਿਆ ਹੋਇਆ ਹੈ ॥੩॥
Without justification, you call yourself a teacher; thus you take on the loads of others. ||3||
अणहोदा नाउ धराइओ पाधा अवरा का भारु तुधु लइआ ॥३॥
ਜਜੈਜੋਤਿਹਿਰਿਲਈਤੇਰੀਮੂੜੇਅੰਤਿਗਇਆਪਛੁਤਾਵਹਿਗਾ
ਹੇ ਮੂਰਖ! (ਨਿਰੇ ਮਾਇਕ ਲੇਖੇ ਪਤ੍ਰੇ ਨੇ ਆਤਮਕ ਜੀਵਨ ਸਿਖਲਾਣ ਵਾਲੀ) ਤੇਰੀ ਅਕਲ ਖੋਹ ਲਈ ਹੈ, ਅਖ਼ੀਰ ਵੇਲੇ ਜਦੋਂ ਇਥੋਂ ਤੁਰਨ ਲਗੋਂ, ਤਾਂ ਅਫ਼ਸੋਸ ਕਰੇਂਗਾ।
Jajja: You have been robbed of your Light, you fool; in the end, you shall have to depart, and you shall regret and repent.
जजै जोति हिरि लई तेरी मूड़े अंति गइआ पछुतावहिगा ॥
ਏਕੁਸਬਦੁਤੂੰਚੀਨਹਿਨਾਹੀਫਿਰਿਫਿਰਿਜੂਨੀਆਵਹਿਗਾ॥੪॥
(ਹੁਣ ਇਸ ਵੇਲੇ) ਤੂੰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਨਾਲ ਸਾਂਝ ਨਹੀਂ ਪਾਂਦਾ, (ਸਿੱਟਾ ਇਹ ਨਿਕਲੇਗਾ ਕਿ) ਮੁੜ ਮੁੜ ਜੂਨਾਂ ਵਿਚ ਪਿਆ ਰਹੇਂਗਾ ॥੪॥
You have not remembered the One Word of the Shabad, and so you shall have to enter the womb over and over again. ||4||
एकु सबदु तूं चीनहि नाही फिरि फिरि जूनी आवहिगा ॥४॥
ਤੁਧੁਸਿਰਿਲਿਖਿਆਸੋਪੜੁਪੰਡਿਤਅਵਰਾਨੋਸਿਖਾਲਿਬਿਖਿਆ
ਹੇ ਪੰਡਿਤ! ਤੇਰੇ ਆਪਣੇ ਮੱਥੇ ਉਤੇ ਜੋ (ਮਾਇਆ ਵਾਲਾ) ਲੇਖ ਲਿਖਿਆ ਹੋਇਆ ਹੈ, ਪਹਿਲਾਂ ਤੂੰ ਉਸ ਲੇਖ ਨੂੰ ਪੜ੍ਹ ਤੇ ਹੋਰਨਾਂ (ਚਾਟੜਿਆਂ) ਨੂੰ ਭੀ ਨਿਰੀ ਮਾਇਆ ਦਾ ਲੇਖਾ-ਪਤ੍ਰਾ ਨਾਹ ਸਿਖਾਲ।
Read that which is written on your forehead, O Pandit, and do not teach wickedness to others.
तुधु सिरि लिखिआ सो पड़ु पंडित अवरा नो न सिखालि बिखिआ ॥
ਪਹਿਲਾਫਾਹਾਪਇਆਪਾਧੇਪਿਛੋਦੇਗਲਿਚਾਟੜਿਆ॥੫॥
(ਨਿਰੀ ਮਾਇਆ ਦਾ ਲੇਖਾ ਪੜ੍ਹਾਨ ਵਾਲੇ) ਪਾਂਧੇ ਨੇ ਪਹਿਲਾਂ ਆਪਣੇ ਗਲ ਵਿਚ (ਮਾਇਆ ਦੀ) ਫਾਹੀ ਪਾਈ ਹੋਈ ਹੈ, ਫਿਰ ਉਹੀ ਫਾਹੀ ਆਪਣੇ ਵਿਦਿਆਰਥੀਆਂ ਦੇ ਗਲ ਵਿਚ ਪਾ ਦੇਂਦਾ ਹੈ ॥੫॥
First, the teacher is tied down, and then, the noose is placed around the pupil's neck. ||5||
पहिला फाहा पइआ पाधे पिछो दे गलि चाटड़िआ ॥५॥
ਸਸੈਸੰਜਮੁਗਇਓਮੂੜੇਏਕੁਦਾਨੁਤੁਧੁਕੁਥਾਇਲਇਆ
ਹੇ ਮੂਰਖ (ਪੰਡਤ)! (ਨਿਰੀ ਮਾਇਆ ਦੀ ਖ਼ਾਤਰ ਪੜ੍ਹਣ ਪੜ੍ਹਾਨ ਦੇ ਕਾਰਨ ਲਾਲਚ-ਵੱਸ ਹੋ ਕੇ) ਤੂੰ ਜੀਵਨ-ਜੁਗਤਿ ਭੀ ਗਵਾ ਬੈਠਾ ਹੈਂ ਤੇ (ਪਰੋਹਤ ਹੋਣ ਕਰਕੇ) ਤੂੰ ਆਪਣੇ ਜਜਮਾਨ ਪਾਸੋਂ ਹਰ ਦਿਨ-ਦਿਹਾਰ ਤੇ ਦਾਨ ਲੈਂਦਾ ਹੈਂ, (ਪਰ) ਇਕ ਦਾਨ ਤੂੰ ਆਪਣੇ ਜਜਮਾਨ ਤੋਂ ਗ਼ਲਤ ਥਾਂ ਲੈਂਦਾ ਹੈਂ।
Sassa: You have lost your self-discipline, you fool, and you have accepted an offering under false pretenses.
ससै संजमु गइओ मूड़े एकु दानु तुधु कुथाइ लइआ ॥
ਸਾਈਪੁਤ੍ਰੀਜਜਮਾਨਕੀਸਾਤੇਰੀਏਤੁਧਾਨਿਖਾਧੈਤੇਰਾਜਨਮੁਗਇਆ॥੬॥
ਜਜਮਾਨ ਦੀ ਧੀ ਤੇਰੀ ਹੀ ਧੀ ਹੈ (ਭਾਵ, ਧੀ ਦੇ ਵਿਆਹ ਤੇ ਜਜਮਾਨ ਪਾਸੋਂ ਦਾਨ ਲੈਣਾ ਧੀ ਦਾ ਪੈਸਾ ਖਾਣਾ ਹੈ) ਇਹ ਅੰਨ ਖਾਣ ਨਾਲ (ਇਹ ਪੈਸਾ ਖਾਣ ਨਾਲ) ਤੂੰ ਆਪਣਾ ਆਤਮਕ ਜੀਵਨ ਗਵਾ ਲੈਂਦਾ ਹੈਂ ॥੬॥
The daughter of the alms-giver is just like your own; by accepting this payment for performing the wedding ceremony, you have cursed your own life. ||6||
साई पुत्री जजमान की सा तेरी एतु धानि खाधै तेरा जनमु गइआ ॥६॥
ਮੰਮੈਮਤਿਹਿਰਿਲਈਤੇਰੀਮੂੜੇਹਉਮੈਵਡਾਰੋਗੁਪਇਆ
ਹੇ ਮੂਰਖ! (ਇਕ ਪਾਸੇ ਮਾਇਆ ਦੇ ਲਾਲਚ ਨੇ) ਤੇਰੀ ਅਕਲ ਮਾਰੀ ਹੋਈ ਹੈ (ਤੈਨੂੰ 'ਕੁਥਾਇ ਦਾਨ' ਲੈਣ ਤੋਂ ਭੀ ਸੰਕੋਚ ਨਹੀਂ ਹੈ। ਦੂਜੇ ਪਾਸੇ) ਤੈਨੂੰ ਇਹ ਵੱਡਾ (ਆਤਮਕ) ਰੋਗ ਚੰਬੜਿਆ ਹੋਇਆ ਹੈ ਕਿ ਮੈਂ (ਵਿਦਵਾਨ) ਹਾਂ, ਮੈਂ (ਵਿਦਵਾਨ) ਹਾਂ।
Mamma: You have been cheated out of your intellect, you fool, and you are afflicted with the great disease of ego.
मंमै मति हिरि लई तेरी मूड़े हउमै वडा रोगु पइआ ॥
ਅੰਤਰਆਤਮੈਬ੍ਰਹਮੁਚੀਨਿੑਆਮਾਇਆਕਾਮੁਹਤਾਜੁਭਇਆ॥੭॥
ਤੂੰ ਆਪਣੇ ਅੰਦਰ (ਵੱਸਦੇ) ਪਰਮਾਤਮਾ ਨੂੰ ਪਛਾਣ ਨਹੀਂ ਸਕਿਆ, (ਇਸੇ ਵਾਸਤੇ ਤੇਰਾ ਆਪਾ) ਮਾਇਆ (ਦੇ ਲਾਲਚ) ਦੇ ਅਧੀਨ ਹੈ ॥੭॥
Within your innermost self, you do not recognize God, and you compromise yourself for the sake of Maya. ||7||
अंतर आतमै ब्रहमु न चीनिआ माइआ का मुहताजु भइआ ॥७॥
ਕਕੈਕਾਮਿਕ੍ਰੋਧਿਭਰਮਿਓਹੁਮੂੜੇਮਮਤਾਲਾਗੇਤੁਧੁਹਰਿਵਿਸਰਿਆ
ਹੇ ਮੂਰਖ! (ਹੋਰਨਾਂ ਨੂੰ ਮੱਤਾਂ ਦੇਂਦਾ) ਤੂੰ ਆਪ ਕਾਮ ਵਾਸਨਾ ਵਿਚ ਕ੍ਰੋਧ ਵਿਚ (ਫਸ ਕੇ) ਕੁਰਾਹੇ ਪਿਆ ਹੋਇਆ ਹੈਂ।
Kakka: You wander around in sexual desire and anger, you fool; attached to possessiveness, you have forgotten the Lord.
ककै कामि क्रोधि भरमिओहु मूड़े ममता लागे तुधु हरि विसरिआ ॥
ਪੜਹਿਗੁਣਹਿਤੂੰਬਹੁਤੁਪੁਕਾਰਹਿਵਿਣੁਬੂਝੇਤੂੰਡੂਬਿਮੁਆ॥੮॥
ਤੂੰ (ਧਰਮ ਪੁਸਤਕ) ਪੜ੍ਹਦਾ ਹੈਂ, ਅਰਥ ਵਿਚਾਰਦਾ ਹੈਂ, ਤੇ ਹੋਰਨਾਂ ਨੂੰ ਸੁਣਾਂਦਾ ਭੀ ਹੈਂ, ਪਰ (ਸਹੀ ਜੀਵਨ-ਰਾਹ) ਸਮਝਣ ਤੋਂ ਬਿਨਾ ਤੂੰ (ਲਾਲਚ ਦੇ ਹੜ੍ਹ ਵਿਚ) ਡੁੱਬ ਕੇ ਆਤਮਕ ਮੌਤੇ ਮਰ ਚੁਕਾ ਹੈਂ ॥੮॥
You read, and reflect, and proclaim out loud, but without understanding, you are drowned to death. ||8||
पड़हि गुणहि तूं बहुतु पुकारहि विणु बूझे तूं डूबि मुआ ॥८॥
ਤਤੈਤਾਮਸਿਜਲਿਓਹੁਮੂੜੇਥਥੈਥਾਨਭਰਿਸਟੁਹੋਆ
ਹੇ ਮੂਰਖ (ਪੰਡਿਤ!) ਤੂੰ (ਅੰਦਰੋਂ) ਕ੍ਰੋਧ ਨਾਲ ਸੜਿਆ ਹੋਇਆ ਹੈਂ, ਤੇਰਾ ਹਿਰਦਾ-ਥਾਂ (ਲਾਲਚ ਨਾਲ) ਗੰਦਾ ਹੋਇਆ ਪਿਆ ਹੈ।
Tatta: In anger, you are burnt, you fool. T'hat'ha: That place where you live, is cursed.
ततै तामसि जलिओहु मूड़े थथै थान भरिसटु होआ ॥
ਘਘੈਘਰਿਘਰਿਫਿਰਹਿਤੂੰਮੂੜੇਦਦੈਦਾਨੁਤੁਧੁਲਇਆ॥੯॥
ਹੇ ਮੂਰਖ! ਤੂੰ ਹਰੇਕ (ਜਜਮਾਨ ਦੇ) ਘਰ ਵਿਚ (ਮਾਇਕ ਦੱਛਣਾ ਵਾਸਤੇ ਤਾਂ) ਤੁਰਿਆ ਫਿਰਦਾ ਹੈਂ, ਪਰ ਪ੍ਰਭੂ ਦੇ ਨਾਮ ਦੀ ਦੱਛਣਾ ਤੂੰ ਅਜੇ ਤਕ ਕਿਸੇ ਪਾਸੋਂ ਨਹੀਂ ਲਈ ॥੯॥
Ghagha: You go begging from door to door, you fool. Dadda: But still, you do not receive the gift. ||9||
घघै घरि घरि फिरहि तूं मूड़े ददै दानु न तुधु लइआ ॥९॥
ਪਪੈਪਾਰਿਪਵਹੀਮੂੜੇਪਰਪੰਚਿਤੂੰਪਲਚਿਰਹਿਆ
ਹੇ ਮੂਰਖ! ਤੂੰ ਸੰਸਾਰ (ਦੇ ਮੋਹ-ਜਾਲ) ਵਿਚ (ਇਤਨਾ) ਉਲਝ ਰਿਹਾ ਹੈਂ ਕਿ ਇਸ ਵਿਚੋਂ ਪਾਰਲੇ ਪਾਸੇ ਨਹੀਂ ਲੰਘ ਸਕਦਾ।
Pappa: You shall not be able to swim across, you fool, since you are engrossed in worldly affairs.
पपै पारि न पवही मूड़े परपंचि तूं पलचि रहिआ ॥
ਸਚੈਆਪਿਖੁਆਇਓਹੁਮੂੜੇਇਹੁਸਿਰਿਤੇਰੈਲੇਖੁਪਇਆ॥੧੦॥
ਹੇ ਮੂਰਖ! (ਤੇਰੇ ਆਪਣੇ ਕੀਤੇ ਕਰਮਾਂ ਅਨੁਸਾਰ) ਕਰਤਾਰ ਨੇ ਤੈਨੂੰ (ਉਸੇ) ਕੁਰਾਹੇ ਪਾ ਦਿੱਤਾ ਹੈ (ਜਿਧਰ ਤੇਰੀ ਰੁਚੀ ਬਣੀ ਹੋਈ ਹੈ, ਤੇ) ਉਹਨਾਂ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਇਕੱਠ ਦਾ ਲੇਖ ਤੇਰੇ ਮੱਥੇ ਉਤੇ (ਇਤਨਾ) ਉਕਰਿਆ ਪਿਆ ਹੈ (ਕਿ ਤੈਨੂੰ ਸਹੀ ਰਸਤੇ ਦੀ ਸੂਝ ਨਹੀਂ ਪੈਂਦੀ, ਪਰ ਤੂੰ ਹੋਰਨਾਂ ਨੂੰ ਮੱਤਾਂ ਦੇਂਦਾ ਫਿਰਦਾ ਹੈਂ) ॥੧੦॥
The True Lord Himself has ruined you, you fool; this is the destiny written on your forehead. ||10||
सचै आपि खुआइओहु मूड़े इहु सिरि तेरै लेखु पइआ ॥१०॥
ਭਭੈਭਵਜਲਿਡੁਬੋਹੁਮੂੜੇਮਾਇਆਵਿਚਿਗਲਤਾਨੁਭਇਆ
ਹੇ ਮੂਰਖ! ਤੂੰ ਮਾਇਆ (ਦੇ ਮੋਹ) ਵਿਚ ਇਤਨਾ ਮਸਤ ਹੈਂ ਕਿ ਤੈਨੂੰ ਹੋਰ ਕੁਝ ਸੁੱਝਦਾ ਹੀ ਨਹੀਂ, ਤੂੰ ਸੰਸਾਰ-ਸਮੁੰਦਰ (ਦੀਆਂ ਮੋਹ ਦੀਆਂ ਲਹਰਾਂ) ਵਿਚ ਗੋਤੇ ਖਾ ਰਿਹਾ ਹੈਂ (ਆਪਣੇ ਬਚਾਉ ਵਾਸਤੇ ਤੂੰ ਕੋਈ ਉੱਦਮ ਨਹੀਂ ਕਰਦਾ)।
Bhabha: You have drowned in the terrifying world-ocean, you fool, and you have become engrossed in Maya.
भभै भवजलि डुबोहु मूड़े माइआ विचि गलतानु भइआ ॥
ਗੁਰਪਰਸਾਦੀਏਕੋਜਾਣੈਏਕਘੜੀਮਹਿਪਾਰਿਪਇਆ॥੧੧॥
(ਗੁਰੂ ਦੀ ਸਰਨ ਪੈ ਕੇ) ਗੁਰੂ ਦੀ ਕਿਰਪਾ ਨਾਲ ਜੇਹੜਾ ਮਨੁੱਖ ਪਰਮਾਤਮਾ ਨਾਲ ਸਾਂਝ ਪਾਂਦਾ ਹੈ, ਉਹ ਇਸ ਸੰਸਾਰ-ਸਮੁੰਦਰ ਤੋਂ ਇਕ ਪਲ ਵਿਚ ਪਾਰ ਲੰਘ ਜਾਂਦਾ ਹੈ ॥੧੧॥
One who comes to know the One Lord, by Guru's Grace, is carried across in an instant. ||11||
गुर परसादी एको जाणै एक घड़ी महि पारि पइआ ॥११॥
ਵਵੈਵਾਰੀਆਈਆਮੂੜੇਵਾਸੁਦੇਉਤੁਧੁਵੀਸਰਿਆ
ਹੇ ਮੂਰਖ (ਭਾਗਾਂ ਨਾਲ) ਮਨੁੱਖਾਂ ਜਨਮ (ਮਿਲਣ) ਦੀ ਵਾਰੀ ਆਈ ਸੀ, ਪਰ (ਇਸ ਅਮੋਲਕ ਜਨਮ ਵਿਚ ਭੀ) ਤੈਨੂੰ ਪਰਮਾਤਮਾ ਭੁੱਲਿਆ ਹੀ ਰਿਹਾ।
Wawa: Your turn has come, you fool, but you have forgotten the Lord of Light.
ववै वारी आईआ मूड़े वासुदेउ तुधु वीसरिआ ॥
ਏਹਵੇਲਾਲਹਸਹਿਮੂੜੇਫਿਰਿਤੂੰਜਮਕੈਵਸਿਪਇਆ॥੧੨॥
ਹੇ ਮੂਰਖ! (ਜੇ ਖੁੰਝਿਆ ਹੀ ਰਿਹੋਂ ਤਾਂ) ਇਹ ਸਮਾਂ ਮੁੜ ਨਹੀਂ ਲੱਭ ਸਕੇਂਗਾ (ਤੇ ਮਾਇਆ ਦੇ ਮੋਹ ਵਿਚ ਫਸਿਆ ਰਹਿ ਕੇ) ਤੂੰ ਜਮ ਦੇ ਵੱਸ ਪੈ ਜਾਹਿਂਗਾ (ਜਨਮ ਮਰਨ ਦੇ ਗੇੜ ਵਿਚ ਜਾ ਪਏਂਗਾ) ॥੧੨॥
This opportunity shall not come again, you fool; you shall fall under the power of the Messenger of Death. ||12||
एह वेला न लहसहि मूड़े फिरि तूं जम कै वसि पइआ ॥१२॥
ਝਝੈਕਦੇਝੂਰਹਿਮੂੜੇਸਤਿਗੁਰਕਾਉਪਦੇਸੁਸੁਣਿਤੂੰਵਿਖਾ
ਹੇ ਮੂਰਖ! ਤੂੰ ਪੂਰੇ ਗੁਰੂ ਦਾ ਉਪਦੇਸ਼ ਧਾਰਨ ਕਰ ਕੇ ਵੇਖ ਲੈ, (ਮਾਇਆ ਆਦਿਕ ਦੀ ਖ਼ਾਤਰ) ਤੈਨੂੰ ਕਦੇ ਹਾਹੁਕੇ ਨਹੀਂ ਲੈਣੇ ਪੈਣਗੇ (ਕਿਉਂਕਿ ਮਾਇਆ-ਮੋਹ ਦਾ ਜਾਲ ਹੀ ਟੁੱਟ ਜਾਇਗਾ),
Jhajha: You shall never have to regret and repent, you fool, if you listen to the Teachings of the True Guru, for even an instant.
झझै कदे न झूरहि मूड़े सतिगुर का उपदेसु सुणि तूं विखा ॥
ਸਤਿਗੁਰਬਾਝਹੁਗੁਰੁਨਹੀਕੋਈਨਿਗੁਰੇਕਾਹੈਨਾਉਬੁਰਾ॥੧੩॥
ਪਰ ਜੇ ਪੂਰੇ ਗੁਰੂ ਦੀ ਸਰਨ ਨਹੀਂ ਪਏਂਗਾ ਤਾਂ ਕੋਈ (ਰਸਮੀ) ਗੁਰੂ (ਇਹਨਾਂ ਹਾਹੁਕਿਆਂ ਤੋਂ ਬਚਾ) ਨਹੀਂ (ਸਕਦਾ)। ਜੇਹੜਾ ਮਨੁੱਖ ਪੂਰੇ ਗੁਰੂ ਦੇ ਦੱਸੇ ਰਸਤੇ ਉਤੇ ਨਹੀਂ ਤੁਰਦਾ, (ਕੁਰਾਹੇ ਪੈਣ ਕਰ ਕੇ) ਉਹ ਬਦਨਾਮੀ ਹੀ ਖੱਟਦਾ ਹੈ ॥੧੩॥
Without the True Guru, there is no Guru at all; one who is without a Guru has a bad reputation. ||13||
सतिगुर बाझहु गुरु नही कोई निगुरे का है नाउ बुरा ॥१३॥
ਧਧੈਧਾਵਤਵਰਜਿਰਖੁਮੂੜੇਅੰਤਰਿਤੇਰੈਨਿਧਾਨੁਪਇਆ
ਹੇ ਮੂਰਖ! ਆਤਮਕ ਸੁਖ ਦਾ ਖ਼ਜ਼ਾਨਾ ਪਰਮਾਤਮਾ ਤੇਰੇ ਅੰਦਰ ਵੱਸ ਰਿਹਾ ਹੈ (ਪਰ ਤੂੰ ਸੁਖ ਲੱਭਣ ਵਾਸਤੇ ਬਾਹਰ ਭਟਕਦਾ ਫਿਰਦਾ ਹੈਂ) ਬਾਹਰ ਭਟਕਦੇ ਮਨ ਨੂੰ ਰੋਕ ਕੇ ਰੱਖ!
Dhadha: Restrain your wandering mind, you fool; deep within you the treasure is to be found.
धधै धावत वरजि रखु मूड़े अंतरि तेरै निधानु पइआ ॥
ਗੁਰਮੁਖਿਹੋਵਹਿਤਾਹਰਿਰਸੁਪੀਵਹਿਜੁਗਾਜੁਗੰਤਰਿਖਾਹਿਪਇਆ॥੧੪॥
ਜੇ ਤੂੰ ਗੁਰੂ ਦੇ ਦੱਸੇ ਰਸਤੇ ਉਤੇ ਤੁਰੇਂ ਤਾਂ (ਅੰਦਰ ਵੱਸਦੇ) ਪਰਮਾਤਮਾ ਦੇ ਨਾਮ ਦਾ ਰਸ ਪੀਵੇਂਗਾ, ਸਦਾ ਲਈ ਇਹ ਨਾਮ-ਰਸ ਵਰਤਦਾ ਰਹੇਂਗਾ (ਕਦੇ ਮੁੱਕੇਗਾ ਨਹੀਂ) ॥੧੪॥
When one becomes Gurmukh, then he drinks in the sublime essence of the Lord; throughout the ages, he continues to drink it in. ||14||
गुरमुखि होवहि ता हरि रसु पीवहि जुगा जुगंतरि खाहि पइआ ॥१४॥
ਗਗੈਗੋਬਿਦੁਚਿਤਿਕਰਿਮੂੜੇਗਲੀਕਿਨੈਪਾਇਆ
ਹੇ ਮੂਰਖ! ਪਰਮਾਤਮਾ (ਦੇ ਨਾਮ) ਨੂੰ ਆਪਣੇ ਚਿੱਤ ਵਿਚ ਵਸਾ ਲੈ (ਤਦੋਂ ਹੀ ਉਸ ਨਾਲ ਮਿਲਾਪ ਹੋਵੇਗਾ), ਨਿਰੀਆਂ ਗੱਲਾਂ ਨਾਲ ਕਿਸੇ ਨੂੰ ਪ੍ਰਭੂ ਨਹੀਂ ਮਿਲਿਆ।
Gagga: Keep the Lord of the Universe in your mind, you fool; by mere words, no one has ever attained Him.
गगै गोबिदु चिति करि मूड़े गली किनै न पाइआ ॥
ਗੁਰਕੇਚਰਨਹਿਰਦੈਵਸਾਇਮੂੜੇਪਿਛਲੇਗੁਨਹਸਭਬਖਸਿਲਇਆ॥੧੫॥
ਹੇ ਮੂਰਖ! ਗੁਰੂ ਦੇ ਚਰਨ ਹਿਰਦੇ ਵਿਚ ਟਿਕਾਈ ਰੱਖ, ਪਿਛਲੇ ਕੀਤੇ ਹੋਏ ਸਾਰੇ ਪਾਪ ਬਖ਼ਸ਼ੇ ਜਾਣਗੇ ॥੧੫॥
Enshrine the Guru's feet within your heart, you fool, and all your past sins shall be forgiven. ||15||
गुर के चरन हिरदै वसाइ मूड़े पिछले गुनह सभ बखसि लइआ ॥१५॥
ਹਾਹੈਹਰਿਕਥਾਬੂਝੁਤੂੰਮੂੜੇਤਾਸਦਾਸੁਖੁਹੋਈ
ਹੇ ਮੂਰਖ! ਜੇ ਤੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਸਿੱਖ ਲਏਂ ਤਾਂ ਤੈਨੂੰ ਸਦਾ ਆਤਮਕ ਅਨੰਦ ਮਿਲਿਆ ਰਹੇ।
Haha: Understand the Lord's Sermon, you fool; only then shall you attain eternal peace.
हाहै हरि कथा बूझु तूं मूड़े ता सदा सुखु होई ॥
ਮਨਮੁਖਿਪੜਹਿਤੇਤਾਦੁਖੁਲਾਗੈਵਿਣੁਸਤਿਗੁਰਮੁਕਤਿਹੋਈ॥੧੬॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਜਿਤਨਾ ਹੀ (ਪ੍ਰਭੂ ਦੀ ਸਿਫ਼ਤ-ਸਾਲਾਹ ਤੋਂ ਖੁੰਝ ਕੇ ਮਾਇਆ ਸੰਬੰਧੀ ਹੋਰ ਹੋਰ ਲੇਖੇ) ਪੜ੍ਹਦੇ ਹਨ, ਉਤਨੀ ਹੀ ਵਧੀਕ ਅਸ਼ਾਂਤੀ ਖੱਟਦੇ ਹਨ, ਤੇ ਗੁਰੂ ਦੀ ਸਰਨ ਤੋਂ ਬਿਨਾ (ਇਸ ਅਸ਼ਾਂਤੀ ਤੋਂ) ਖ਼ਲਾਸੀ ਨਹੀਂ ਹੁੰਦੀ ॥੧੬॥
The more the self-willed manmukhs read, the more pain they suffer. Without the True Guru, liberation is not obtained. ||16||
मनमुखि पड़हि तेता दुखु लागै विणु सतिगुर मुकति न होई ॥१६॥
ਰਾਰੈਰਾਮੁਚਿਤਿਕਰਿਮੂੜੇਹਿਰਦੈਜਿਨੑਕੈਰਵਿਰਹਿਆ
ਹੇ ਮੂਰਖ! ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖ! ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਪਰਮਾਤਮਾ ਸਦਾ ਵੱਸਦਾ ਰਹਿੰਦਾ ਹੈ,
Rarra: Center your consciousness on the Lord, you fool; abide with those whose hearts are filled with the Lord.
रारै रामु चिति करि मूड़े हिरदै जिन कै रवि रहिआ ॥
ਗੁਰਪਰਸਾਦੀਜਿਨੑੀਰਾਮੁਪਛਾਤਾਨਿਰਗੁਣਰਾਮੁਤਿਨੑੀਬੂਝਿਲਹਿਆ॥੧੭॥
(ਜਿਨ੍ਹਾਂ ਨੂੰ ਪ੍ਰਭੂ ਸਦਾ ਯਾਦ ਹੈ, ਉਹਨਾਂ ਦੀ ਸੰਗਤਿ ਵਿਚ ਰਹਿ ਕੇ) ਗੁਰੂ ਦੀ ਕਿਰਪਾ ਨਾਲ ਜਿਨ੍ਹਾਂ (ਹੋਰ) ਬੰਦਿਆਂ ਨੇ ਪਰਮਾਤਮਾ ਨਾਲ ਸਾਂਝ ਪਾਈ, ਉਹਨਾਂ ਮਾਇਆ ਤੋਂ ਨਿਰਲੇਪ ਪ੍ਰਭੂ (ਦਾ ਅਸਲਾ) ਸਮਝ ਕੇ ਉਸ ਨਾਲ ਮਿਲਾਪ ਪ੍ਰਾਪਤ ਕਰ ਲਿਆ ॥੧੭॥
By Guru's Grace, those who recognize the Lord, understand the absolute Lord. ||17||
गुर परसादी जिनी रामु पछाता निरगुण रामु तिनी बूझि लहिआ ॥१७॥
ਤੇਰਾਅੰਤੁਜਾਈਲਖਿਆਅਕਥੁਜਾਈਹਰਿਕਥਿਆ
ਹੇ ਪ੍ਰਭੂ! ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਪਰਮਾਤਮਾ ਦਾ ਸਰੂਪ ਬਿਆਨ ਤੋਂ ਪਰੇ ਹੈ, ਬਿਆਨ ਨਹੀਂ ਕੀਤਾ ਜਾ ਸਕਦਾ।
Your limits cannot be known; the indescribable Lord cannot be described.
तेरा अंतु न जाई लखिआ अकथु न जाई हरि कथिआ ॥
ਨਾਨਕਜਿਨੑਕਉਸਤਿਗੁਰੁਮਿਲਿਆਤਿਨੑਕਾਲੇਖਾਨਿਬੜਿਆ॥੧੮॥੧॥੨॥
ਹੇ ਨਾਨਕ! ਜਿਨ੍ਹਾਂ ਨੂੰ ਸਤਿਗੁਰੂ ਮਿਲ ਪਏ (ਉਹ ਨਿਰੀ ਮਾਇਆ ਦੇ ਲੇਖੇ ਲਿਖਣ ਪੜ੍ਹਨ ਦੇ ਥਾਂ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਲੱਗ ਪੈਂਦੇ ਹਨ, ਇਸ ਤਰ੍ਹਾਂ) ਉਹਨਾਂ ਦੇ ਅੰਦਰੋਂ ਮਾਇਆ ਦੇ ਮੋਹ ਦੇ ਸੰਸਕਾਰਾਂ ਦਾ ਹਿਸਾਬ ਮੁੱਕ ਜਾਂਦਾ ਹੈ ॥੧੮॥੧॥੨॥
O Nanak, those who have met the True Guru, have their accounts settled. ||18||1||2||
नानक जिन कउ सतिगुरु मिलिआ तिन का लेखा निबड़िआ ॥१८॥१॥२॥