GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਦੁ
Display Settings

ਰਾਮਕਲੀਸਦੁ
ਰਾਗ ਰਾਮਕਲੀ ਵਿੱਚ ਬਾਣੀ 'ਸਦੁ'।
Raamkalee, Sadd ~ The Call Of Death:
रामकली सदु ॥
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਜਗਿਦਾਤਾਸੋਇਭਗਤਿਵਛਲੁਤਿਹੁਲੋਇਜੀਉ
ਜੋ ਅਕਾਲ ਪੁਰਖ ਜਗਤ ਵਿਚ (ਜੀਵਾਂ ਨੂੰ) ਦਾਤਾਂ ਬਖ਼ਸ਼ਣ ਵਾਲਾ ਹੈ, ਜੋ ਤਿੰਨਾਂ ਲੋਕਾਂ ਵਿਚ ਭਗਤੀ ਕਰਨ ਵਾਲਿਆਂ ਨੂੰ ਪਿਆਰ ਕਰਦਾ ਹੈ,
He is the Great Giver of the Universe, the Lover of His devotees, throughout the three worlds.
जगि दाता सोइ भगति वछलु तिहु लोइ जीउ ॥
ਗੁਰਸਬਦਿਸਮਾਵਏਅਵਰੁਜਾਣੈਕੋਇਜੀਉ
(ਉਸ ਅਕਾਲ ਪੁਰਖ ਵਿਚ ਗੁਰੂ ਅਮਰਦਾਸ) ਸਤਿਗੁਰੂ ਦੇ ਸ਼ਬਦ ਦੀ ਰਾਹੀਂ ਲੀਨ (ਰਿਹਾ) ਹੈ, (ਅਤੇ ਉਸ ਤੋਂ ਬਿਨਾ) ਕਿਸੇ ਹੋਰ ਨੂੰ (ਉਸ ਵਰਗਾ) ਨਹੀਂ ਜਾਣਦਾ।
One who is merged in the Word of the Guru's Shabad does not know any other.
गुर सबदि समावए अवरु न जाणै कोइ जीउ ॥
ਅਵਰੋਜਾਣਹਿਸਬਦਿਗੁਰਕੈਏਕੁਨਾਮੁਧਿਆਵਹੇ
(ਗੁਰੂ ਅਮਰਦਾਸ ਜੀ) ਸਤਿਗੁਰੂ ਦੇ ਸ਼ਬਦਿ ਦੀ ਬਰਕਤਿ ਨਾਲ (ਅਕਾਲ ਪੁਰਖ ਤੋਂ ਬਿਨਾ) ਕਿਸੇ ਹੋਰ ਨੂੰ (ਉਸ ਵਰਗਾ) ਨਹੀਂ ਜਾਣਦੇ (ਰਹੇ) ਹਨ, ਕੇਵਲ ਇੱਕ 'ਨਾਮ' ਨੂੰ ਧਿਆਉਂਦੇ (ਰਹੇ) ਹਨ;
Dwelling upon the Word of the Guru's Shabad, he does not know any other; he meditates on the One Name of the Lord.
अवरो न जाणहि सबदि गुर कै एकु नामु धिआवहे ॥
ਪਰਸਾਦਿਨਾਨਕਗੁਰੂਅੰਗਦਪਰਮਪਦਵੀਪਾਵਹੇ
ਗੁਰੂ ਨਾਨਕ ਅਤੇ ਗੁਰੂ ਅੰਗਦ ਦੇਵ ਜੀ ਦੀ ਕਿਰਪਾ ਨਾਲ ਉਹ ਉੱਚੇ ਦਰਜੇ ਨੂੰ ਪ੍ਰਾਪਤ ਕਰ ਚੁਕੇ ਹਨ।
By the Grace of Guru Nanak and Guru Angad, Guru Amar Das obtained the supreme status.
परसादि नानक गुरू अंगद परम पदवी पावहे ॥
ਆਇਆਹਕਾਰਾਚਲਣਵਾਰਾਹਰਿਰਾਮਨਾਮਿਸਮਾਇਆ
(ਜਿਹੜਾ ਗੁਰੂ ਅਮਰਦਾਸ) ਅਕਾਲ ਪੁਰਖ ਦੇ ਨਾਮ ਵਿਚ ਲੀਨ ਸੀ, (ਧੁਰੋਂ) ਉਸ ਦੇ ਚੱਲਣ ਦਾ ਸੱਦਾ ਆ ਗਿਆ;
And when the call came for Him to depart, He merged in the Name of the Lord.
आइआ हकारा चलणवारा हरि राम नामि समाइआ ॥
ਜਗਿਅਮਰੁਅਟਲੁਅਤੋਲੁਠਾਕੁਰੁਭਗਤਿਤੇਹਰਿਪਾਇਆ॥੧॥
(ਗੁਰੂ ਅਮਰਦਾਸ ਜੀ ਨੇ) ਜਗਤ ਵਿਚ (ਰਹਿੰਦਿਆਂ) ਅਮਰ, ਅਟੱਲ, ਅਤੋਲ ਠਾਕੁਰ ਨੂੰ ਭਗਤੀ ਦੀ ਰਾਹੀਂ ਪ੍ਰਾਪਤ ਕਰ ਲਿਆ ਹੋਇਆ ਸੀ ॥੧॥
Through devotional worship in this world, the imperishable, immovable, immeasurable Lord is found. ||1||
जगि अमरु अटलु अतोलु ठाकुरु भगति ते हरि पाइआ ॥१॥
ਹਰਿਭਾਣਾਗੁਰਭਾਇਆਗੁਰੁਜਾਵੈਹਰਿਪ੍ਰਭਪਾਸਿਜੀਉ
ਅਕਾਲ ਪੁਰਖ ਦੀ ਰਜ਼ਾ ਗੁਰੂ (ਅਮਰਦਾਸ ਜੀ) ਨੂੰ ਪਿਆਰੀ ਲੱਗੀ, ਅਤੇ ਸਤਿਗੁਰੂ (ਜੀ) ਅਕਾਲ ਪੁਰਖ ਦੇ ਕੋਲ ਜਾਣ ਨੂੰ ਤਿਆਰ ਹੋ ਪਏ।
The Guru gladly accepted the Lord's Will, and so the Guru easily reached the Lord God's Presence.
हरि भाणा गुर भाइआ गुरु जावै हरि प्रभ पासि जीउ ॥
ਸਤਿਗੁਰੁਕਰੇਹਰਿਪਹਿਬੇਨਤੀਮੇਰੀਪੈਜਰਖਹੁਅਰਦਾਸਿਜੀਉ
ਗੁਰੂ ਅਮਰਦਾਸ ਜੀ ਨੇ ਅਕਾਲ ਪੁਰਖ ਅੱਗੇ ਇਹ ਬੇਨਤੀ ਕੀਤੀ, (ਹੇ ਹਰੀ!) ਮੇਰੀ ਅਰਦਾਸਿ ਹੈ ਕਿ ਮੇਰੀ ਲਾਜ ਰੱਖ।
The True Guru prays to the Lord, "Please, save my honor. This is my prayer".
सतिगुरु करे हरि पहि बेनती मेरी पैज रखहु अरदासि जीउ ॥
ਪੈਜਰਾਖਹੁਹਰਿਜਨਹਕੇਰੀਹਰਿਦੇਹੁਨਾਮੁਨਿਰੰਜਨੋ
ਹੇ ਹਰੀ! ਆਪਣੇ ਸੇਵਕਾਂ ਦੀ ਲਾਜ ਰੱਖ, ਅਤੇ ਮਾਇਆ ਤੋਂ ਨਿਰਮੋਹ ਕਰਨ ਵਾਲਾ ਆਪਣਾ ਨਾਮ ਬਖ਼ਸ਼,
Please save the honor of Your humble servant, O Lord; please bless him with Your Immaculate Name.
पैज राखहु हरि जनह केरी हरि देहु नामु निरंजनो ॥
ਅੰਤਿਚਲਦਿਆਹੋਇਬੇਲੀਜਮਦੂਤਕਾਲੁਨਿਖੰਜਨੋ
ਜਮਦੂਤਾਂ ਅਤੇ ਕਾਲ ਨੂੰ ਨਾਸ ਕਰਨ ਵਾਲਾ ਨਾਮ ਦੇਹਿ, ਜੋ ਅਖ਼ੀਰ ਚੱਲਣ ਵੇਲੇ ਸਾਥੀ ਬਣੇ।
At this time of final departure, it is our only help and support; it destroys death, and the Messenger of Death.
अंति चलदिआ होइ बेली जमदूत कालु निखंजनो ॥
ਸਤਿਗੁਰੂਕੀਬੇਨਤੀਪਾਈਹਰਿਪ੍ਰਭਿਸੁਣੀਅਰਦਾਸਿਜੀਉ
ਸਤਿਗੁਰੂ ਦੀ ਕੀਤੀ ਹੋਈ ਇਹ ਬੇਨਤੀ, ਇਹ ਅਰਦਾਸਿ, ਅਕਾਲ ਪੁਰਖ ਪ੍ਰਭੂ ਨੇ ਸੁਣ ਲਈ,
The Lord God heard the prayer of the True Guru, and granted His request.
सतिगुरू की बेनती पाई हरि प्रभि सुणी अरदासि जीउ ॥
ਹਰਿਧਾਰਿਕਿਰਪਾਸਤਿਗੁਰੁਮਿਲਾਇਆਧਨੁਧਨੁਕਹੈਸਾਬਾਸਿਜੀਉ॥੨॥
ਅਤੇ ਮਿਹਰ ਕਰ ਕੇ ਉਸ ਨੇ ਗੁਰੂ ਅਮਰਦਾਸ ਜੀ ਨੂੰ (ਆਪਣੇ ਚਰਨਾਂ ਵਿਚ) ਜੋੜ ਲਿਆ ਅਤੇ ਕਹਿਣ ਲੱਗਾ-ਸ਼ਾਬਾਸ਼ੇ! ਤੂੰ ਧੰਨ ਹੈਂ, ਤੂੰ ਧੰਨ ਹੈਂ ॥੨॥
The Lord showered His Mercy, and blended the True Guru with Himself; He said, "Blessed! Blessed! Wonderful!" ||2||
हरि धारि किरपा सतिगुरु मिलाइआ धनु धनु कहै साबासि जीउ ॥२॥
ਮੇਰੇਸਿਖਸੁਣਹੁਪੁਤਭਾਈਹੋਮੇਰੈਹਰਿਭਾਣਾਆਉਮੈਪਾਸਿਜੀਉ
ਹੇ ਮੇਰੇ ਸਿੱਖੋ! ਹੇ ਮੇਰੇ ਪੁੱਤ੍ਰੋ! ਹੇ ਮੇਰੇ ਭਰਾਵੋ! ਸੁਣੋ- ਮੇਰੇ ਅਕਾਲ ਪੁਰਖ ਨੂੰ (ਇਹ) ਚੰਗਾ ਲੱਗਾ ਹੈ (ਅਤੇ ਮੈਨੂੰ ਉਸ ਨੇ ਹੁਕਮ ਕੀਤਾ ਹੈ:) 'ਮੇਰੇ ਕੋਲ ਆਉ'।
Listen O my Sikhs, my children and Siblings of Destiny; it is my Lord's Will that I must now go to Him.
मेरे सिख सुणहु पुत भाईहो मेरै हरि भाणा आउ मै पासि जीउ ॥
ਹਰਿਭਾਣਾਗੁਰਭਾਇਆਮੇਰਾਹਰਿਪ੍ਰਭੁਕਰੇਸਾਬਾਸਿਜੀਉ
ਅਕਾਲ ਪੁਰਖ ਦੀ ਰਜ਼ਾ ਗੁਰੂ ਨੂੰ ਮਿੱਠੀ ਲੱਗੀ ਹੈ, ਮੇਰਾ ਪ੍ਰਭੂ (ਮੈਨੂੰ) ਸ਼ਾਬਾਸ਼ ਦੇ ਰਿਹਾ ਹੈ।
The Guru gladly accepted the Lord's Will, and my Lord God applauded Him.
हरि भाणा गुर भाइआ मेरा हरि प्रभु करे साबासि जीउ ॥
ਭਗਤੁਸਤਿਗੁਰੁਪੁਰਖੁਸੋਈਜਿਸੁਹਰਿਪ੍ਰਭਭਾਣਾਭਾਵਏ
ਉਹੀ (ਮਨੁੱਖ) ਭਗਤ ਹੈ ਤੇ ਪੂਰਾ ਗੁਰੂ ਹੈ ਜਿਸ ਨੂੰ ਰੱਬ ਦਾ ਭਾਣਾ ਮਿੱਠਾ ਲੱਗਦਾ ਹੈ;
One who is pleased with the Lord God's Will is a devotee, the True Guru, the Primal Lord.
भगतु सतिगुरु पुरखु सोई जिसु हरि प्रभ भाणा भावए ॥
ਆਨੰਦਅਨਹਦਵਜਹਿਵਾਜੇਹਰਿਆਪਿਗਲਿਮੇਲਾਵਏ
(ਉਸ ਦੇ ਅੰਦਰ) ਆਨੰਦ ਦੇ ਵਾਜੇ ਇੱਕ-ਰਸ ਵੱਜਦੇ ਹਨ, ਅਕਾਲ ਪੁਰਖ ਉਸ ਨੂੰ ਆਪ ਆਪਣੇ ਗਲ ਲਾਉਂਦਾ ਹੈ।
The unstruck sound current of bliss resounds and vibrates; the Lord hugs him close in His embrace.
आनंद अनहद वजहि वाजे हरि आपि गलि मेलावए ॥
ਤੁਸੀਪੁਤਭਾਈਪਰਵਾਰੁਮੇਰਾਮਨਿਵੇਖਹੁਕਰਿਨਿਰਜਾਸਿਜੀਉ
ਤੁਸੀਂ ਮੇਰੇ ਪੁੱਤਰ ਹੋ, ਮੇਰੇ ਭਰਾ ਹੋ ਮੇਰਾ ਪਰਵਾਰ ਹੋ; ਮਨ ਵਿਚ ਕਿਆਸ ਕਰ ਕੇ ਵੇਖਹੁ,
O my children, siblings and family, look carefully in your minds, and see.
तुसी पुत भाई परवारु मेरा मनि वेखहु करि निरजासि जीउ ॥
ਧੁਰਿਲਿਖਿਆਪਰਵਾਣਾਫਿਰੈਨਾਹੀਗੁਰੁਜਾਇਹਰਿਪ੍ਰਭਪਾਸਿਜੀਉ॥੩॥
ਕਿ ਧੁਰੋਂ ਲਿਖਿਆ ਹੋਇਆ ਹੁਕਮ (ਕਦੇ) ਟਲ ਨਹੀਂ ਸਕਦਾ; (ਸੋ, ਇਸ ਵਾਸਤੇ, ਹੁਣ) ਗੁਰੂ, ਅਕਾਲ ਪੁਰਖ ਦੇ ਕੋਲ ਜਾ ਰਿਹਾ ਹੈ ॥੩॥
The pre-ordained death warrant cannot be avoided; the Guru is going to be with the Lord God. ||3||
धुरि लिखिआ परवाणा फिरै नाही गुरु जाइ हरि प्रभ पासि जीउ ॥३॥
ਸਤਿਗੁਰਿਭਾਣੈਆਪਣੈਬਹਿਪਰਵਾਰੁਸਦਾਇਆ
ਗੁਰੂ (ਅਮਰਦਾਸ ਜੀ) ਨੇ ਬੈਠ ਕੇ ਆਪਣੀ ਮਰਜ਼ੀ ਨਾਲ (ਸਾਰੇ) ਪਰਵਾਰ ਨੂੰ ਸੱਦ ਘੱਲਿਆ; (ਤੇ ਆਖਿਆ-)
The True Guru, in His Own Sweet Will, sat up and summoned His family.
सतिगुरि भाणै आपणै बहि परवारु सदाइआ ॥
ਮਤਮੈਪਿਛੈਕੋਈਰੋਵਸੀਸੋਮੈਮੂਲਿਭਾਇਆ
ਮਤਾਂ ਮੇਰੇ ਪਿਛੋਂ ਕੋਈ ਰੋਵੇ, ਮੈਨੂੰ ਉਹ (ਰੋਣ ਵਾਲਾ) ਉੱਕਾ ਹੀ ਚੰਗਾ ਨਹੀਂ ਲੱਗਣਾ।
Let no one weep for me after I am gone. That would not please me at all.
मत मै पिछै कोई रोवसी सो मै मूलि न भाइआ ॥
ਮਿਤੁਪੈਝੈਮਿਤੁਬਿਗਸੈਜਿਸੁਮਿਤਕੀਪੈਜਭਾਵਏ
ਜਿਸ ਮਨੁੱਖ ਨੂੰ ਆਪਣੇ ਮਿਤ੍ਰ ਦੀ ਵਡਿਆਈ (ਹੁੰਦੀ) ਚੰਗੀ ਲੱਗਦੀ ਹੈ, ਉਹ ਖ਼ੁਸ਼ ਹੁੰਦਾ ਹੈ (ਜਦੋਂ) ਉਸ ਦੇ ਮਿਤ੍ਰ ਨੂੰ ਆਦਰ ਮਿਲਦਾ ਹੈ।
When a friend receives a robe of honor, then his friends are pleased with his honor.
मितु पैझै मितु बिगसै जिसु मित की पैज भावए ॥
ਤੁਸੀਵੀਚਾਰਿਦੇਖਹੁਪੁਤਭਾਈਹਰਿਸਤਿਗੁਰੂਪੈਨਾਵਏ
ਤੁਸੀ ਭੀ, ਹੇ ਮੇਰੇ ਪੁਤਰੋ ਤੇ ਭਰਾਵੋ! (ਹੁਣ) ਵਿਚਾਰ ਕੇ ਵੇਖ ਲਵੋ ਕਿ ਅਕਾਲ ਪੁਰਖ ਗੁਰੂ ਨੂੰ ਆਦਰ ਦੇ ਰਿਹਾ ਹੈ (ਇਸ ਵਾਸਤੇ ਤੁਸੀ ਭੀ ਖ਼ੁਸ਼ ਹੋਵੋ)।
Consider this and see, O my children and siblings; the Lord has given the True Guru the robe of supreme honor.
तुसी वीचारि देखहु पुत भाई हरि सतिगुरू पैनावए ॥
ਸਤਿਗੁਰੂਪਰਤਖਿਹੋਦੈਬਹਿਰਾਜੁਆਪਿਟਿਕਾਇਆ
(ਇਹ ਉਪਦੇਸ਼ ਦੇ ਕੇ, ਫਿਰ) ਗੁਰੂ (ਅਮਰਦਾਸ ਜੀ) ਨੇ ਸਰੀਰਕ ਜਾਮੇ ਵਿਚ ਹੁੰਦਿਆਂ ਹੀ ਬੈਠ ਕੇ ਆਪ ਗੁਰਿਆਈ ਦੀ ਗੱਦੀ (ਭੀ) ਥਾਪ ਦਿੱਤੀ,
The True Guru Himself sat up, and appointed the successor to the Throne of Raja Yoga, the Yoga of Meditation and Success.
सतिगुरू परतखि होदै बहि राजु आपि टिकाइआ ॥
ਸਭਿਸਿਖਬੰਧਪਪੁਤਭਾਈਰਾਮਦਾਸਪੈਰੀਪਾਇਆ॥੪॥
(ਅਤੇ) ਸਾਰੇ ਸਿੱਖਾਂ ਨੂੰ, ਸਾਕਾਂ-ਅੰਗਾਂ ਨੂੰ, ਪੁਤ੍ਰਾਂ ਨੂੰ, ਅਤੇ ਭਰਾਵਾਂ ਨੂੰ (ਗੁਰੂ) ਰਾਮਦਾਸ ਜੀ ਦੀ ਚਰਨੀਂ ਲਾ ਦਿੱਤਾ ॥੪॥
All the Sikhs, relatives, children and siblings have fallen at the Feet of Guru Ram Das. ||4||
सभि सिख बंधप पुत भाई रामदास पैरी पाइआ ॥४॥
ਅੰਤੇਸਤਿਗੁਰੁਬੋਲਿਆਮੈਪਿਛੈਕੀਰਤਨੁਕਰਿਅਹੁਨਿਰਬਾਣੁਜੀਉ
ਜੋਤੀ ਜੋਤਿ ਸਮਾਣ ਵੇਲੇ ਗੁਰੂ ਅਮਰਦਾਸ ਜੀ ਨੇ ਆਖਿਆ, ਮੇਰੇ ਪਿੱਛੋਂ ਨਿਰੋਲ ਕੀਰਤਨ ਕਰਿਓ,
Finally, the True Guru said, "When I am gone, sing Kirtan in Praise of the Lord, in Nirvaanaa."
अंते सतिगुरु बोलिआ मै पिछै कीरतनु करिअहु निरबाणु जीउ ॥
ਕੇਸੋਗੋਪਾਲਪੰਡਿਤਸਦਿਅਹੁਹਰਿਹਰਿਕਥਾਪੜਹਿਪੁਰਾਣੁਜੀਉ
ਕੇਸੋ ਗੋਪਾਲ (ਅਕਾਲ ਪੁਰਖ) ਦੇ ਪੰਡਿਤਾਂ ਨੂੰ ਸੱਦ ਘੱਲਿਓ, ਜੋ (ਆ ਕੇ) ਅਕਾਲ ਪੁਰਖ ਦੀ ਕਥਾ ਵਾਰਤਾ-ਰੂਪ ਪੁਰਾਣ ਪੜ੍ਹਨ।
Call in the long-haired scholarly Saints of the Lord, to read the sermon of the Lord, Har, Har.
केसो गोपाल पंडित सदिअहु हरि हरि कथा पड़हि पुराणु जीउ ॥
ਹਰਿਕਥਾਪੜੀਐਹਰਿਨਾਮੁਸੁਣੀਐਬੇਬਾਣੁਹਰਿਰੰਗੁਗੁਰਭਾਵਏ
(ਚੇਤਾ ਰੱਖਿਓ, ਮੇਰੇ ਪਿੱਛੋਂ) ਅਕਾਲ ਪੁਰਖ ਦੀ ਕਥਾ (ਹੀ) ਪੜ੍ਹਨੀ ਚਾਹੀਦੀ ਹੈ, ਅਕਾਲ ਪੁਰਖ ਦਾ ਨਾਮ ਹੀ ਸੁਣਨਾ ਚਾਹੀਦਾ ਹੈ, ਬੇਬਾਣ ਭੀ ਗੁਰੂ ਨੂੰ (ਕੇਵਲ) ਅਕਾਲ ਪੁਰਖ ਦਾ ਪਿਆਰ ਹੀ ਚੰਗਾ ਲੱਗਦਾ ਹੈ।
Read the sermon of the Lord, and listen to the Lord's Name; the Guru is pleased with love for the Lord.
हरि कथा पड़ीऐ हरि नामु सुणीऐ बेबाणु हरि रंगु गुर भावए ॥
ਪਿੰਡੁਪਤਲਿਕਿਰਿਆਦੀਵਾਫੁਲਹਰਿਸਰਿਪਾਵਏ
ਗੁਰੂ (ਤਾਂ) ਪਿੰਡ ਪਤਲਿ, ਕਿਰਿਆ, ਦੀਵਾ ਅਤੇ ਫੁੱਲ-ਇਹਨਾਂ ਸਭਨਾਂ ਨੂੰ ਸਤਸੰਗ ਤੋਂ ਸਦਕੇ ਕਰਦਾ ਹੈ।
Do not bother with offering rice-balls on leaves, lighting lamps, and other rituals like floating the body out on the Ganges; instead, let my remains be given up to the Lord's Pool.
पिंडु पतलि किरिआ दीवा फुल हरि सरि पावए ॥
ਹਰਿਭਾਇਆਸਤਿਗੁਰੁਬੋਲਿਆਹਰਿਮਿਲਿਆਪੁਰਖੁਸੁਜਾਣੁਜੀਉ
ਅਕਾਲ ਪੁਰਖ ਨੂੰ ਪਿਆਰੇ ਲੱਗੇ ਹੋਏ ਗੁਰੂ ਨੇ (ਉਸ ਵੇਲੇ) ਇਉਂ ਆਖਿਆ। ਸਤਿਗੁਰੂ ਨੂੰ ਸੁਜਾਣ ਅਕਾਲ ਪੁਰਖ ਮਿਲ ਪਿਆ।
The Lord was pleased as the True Guru spoke; he was blended then with the all-knowing Primal Lord God.
हरि भाइआ सतिगुरु बोलिआ हरि मिलिआ पुरखु सुजाणु जीउ ॥
ਰਾਮਦਾਸਸੋਢੀਤਿਲਕੁਦੀਆਗੁਰਸਬਦੁਸਚੁਨੀਸਾਣੁਜੀਉ॥੫॥
ਗੁਰੂ ਅਮਰਦਾਸ ਜੀ ਨੇ ਸੋਢੀ (ਗੁਰੂ) ਰਾਮਦਾਸ ਜੀ ਨੂੰ (ਗੁਰਿਆਈ ਦਾ) ਤਿਲਕ (ਅਤੇ) ਗੁਰੂ ਦਾ ਸ਼ਬਦ-ਰੂਪ ਸੱਚੀ ਰਾਹਦਾਰੀ ਬਖ਼ਸ਼ੀ ॥੫॥
The Guru then blessed the Sodhi Ram Das with the ceremonial tilak mark, the insignia of the True Word of the Shabad. ||5||
रामदास सोढी तिलकु दीआ गुर सबदु सचु नीसाणु जीउ ॥५॥
ਸਤਿਗੁਰੁਪੁਰਖੁਜਿਬੋਲਿਆਗੁਰਸਿਖਾਮੰਨਿਲਈਰਜਾਇਜੀਉ
ਜਦੋਂ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ (ਕਿ ਸਾਰੇ ਗੁਰੂ ਰਾਮਦਾਸ ਜੀ ਦੇ ਚਰਨੀਂ ਲੱਗਣ, ਤਾਂ) ਗੁਰਸਿੱਖਾਂ ਨੇ (ਗੁਰੂ ਅਮਰਦਾਸ ਜੀ ਦਾ) ਹੁਕਮ ਮੰਨ ਲਿਆ।
And as the True Guru, the Primal Lord spoke, and the Gursikhs obeyed His Will.
सतिगुरु पुरखु जि बोलिआ गुरसिखा मंनि लई रजाइ जीउ ॥
ਮੋਹਰੀਪੁਤੁਸਨਮੁਖੁਹੋਇਆਰਾਮਦਾਸੈਪੈਰੀਪਾਇਜੀਉ
(ਸਭ ਤੋਂ ਪਹਿਲਾਂ) (ਗੁਰੂ ਅਮਰਦਾਸ ਜੀ ਦੇ) ਪੁੱਤ੍ਰ (ਬਾਬਾ) ਮੋਹਰੀ ਜੀ ਗੁਰੂ ਰਾਮਦਾਸ ਜੀ ਦੇ ਪੈਰਾਂ ਤੇ ਪੈ ਕੇ (ਪਿਤਾ ਦੇ) ਸਾਮ੍ਹਣੇ ਸੁਰਖ਼ਰੂ ਹੋ ਕੇ ਆ ਖਲੋਤੇ।
His son Mohri turned sunmukh, and become obedient to Him; he bowed, and touched Ram Das' feet.
मोहरी पुतु सनमुखु होइआ रामदासै पैरी पाइ जीउ ॥
ਸਭਪਵੈਪੈਰੀਸਤਿਗੁਰੂਕੇਰੀਜਿਥੈਗੁਰੂਆਪੁਰਖਿਆ
ਗੁਰੂ ਰਾਮਦਾਸ ਜੀ ਵਿਚ ਗੁਰੂ (ਅਮਰਦਾਸ ਜੀ) ਨੇ ਆਪਣੀ ਆਤਮਾ ਟਿਕਾ ਦਿੱਤੀ, (ਇਸ ਵਾਸਤੇ) ਸਾਰੀ ਲੋਕਾਈ ਗੁਰੂ (ਰਾਮਦਾਸ ਜੀ) ਦੀ ਪੈਰੀਂ ਆ ਪਈ।
Then, everyone bowed and touched the feet of Ram Das, into whom the Guru infused His essence.
सभ पवै पैरी सतिगुरू केरी जिथै गुरू आपु रखिआ ॥
ਕੋਈਕਰਿਬਖੀਲੀਨਿਵੈਨਾਹੀਫਿਰਿਸਤਿਗੁਰੂਆਣਿਨਿਵਾਇਆ
ਜੇ ਕੋਈ ਨਿੰਦਾ ਕਰ ਕੇ (ਪਹਿਲਾਂ) ਨਹੀਂ ਸੀ ਭੀ ਨਿਂਵਿਆ, ਉਸ ਨੂੰ ਭੀ ਗੁਰੂ ਅਮਰਦਾਸ ਜੀ ਨੇ ਲਿਆ ਕੇ ਆ ਪੈਰੀਂ ਪਾਇਆ।
And any that did not bow then because of envy - later, the True Guru brought them around to bow in humility.
कोई करि बखीली निवै नाही फिरि सतिगुरू आणि निवाइआ ॥
ਹਰਿਗੁਰਹਿਭਾਣਾਦੀਈਵਡਿਆਈਧੁਰਿਲਿਖਿਆਲੇਖੁਰਜਾਇਜੀਉ
ਅਕਾਲ ਪੁਰਖ ਅਤੇ ਗੁਰੂ ਅਮਰਦਾਸ ਜੀ ਨੂੰ (ਇਹੀ) ਚੰਗਾ ਲੱਗਾ, (ਉਹਨਾਂ ਗੁਰੂ ਰਾਮਦਾਸ ਜੀ ਨੂੰ) ਵਡਿਆਈ ਬਖ਼ਸ਼ੀ; ਧੁਰੋਂ ਅਕਾਲ ਪੁਰਖ ਦਾ ਇਹੀ ਹੁਕਮ ਲਿਖਿਆ ਆਇਆ ਸੀ;
It pleased the Guru, the Lord, to bestow glorious greatness upon Him; such was the pre-ordained destiny of the Lord's Will.
हरि गुरहि भाणा दीई वडिआई धुरि लिखिआ लेखु रजाइ जीउ ॥
ਕਹੈਸੁੰਦਰੁਸੁਣਹੁਸੰਤਹੁਸਭੁਜਗਤੁਪੈਰੀਪਾਇਜੀਉ॥੬॥੧॥
ਸੁੰਦਰ ਆਖਦਾ ਹੈ ਕਿ ਹੇ ਸੰਤਹੁ! ਸੁਣੋ, (ਇਸ ਵਾਸਤੇ) ਸਾਰਾ ਜਗਤ (ਗੁਰੂ ਰਾਮਦਾਸ ਜੀ ਦੀ) ਪੈਰੀਂ ਪਿਆ ॥੬॥੧॥
Says Sundar, listen, O Saints: all the world fell at His feet. ||6||1||
कहै सुंदरु सुणहु संतहु सभु जगतु पैरी पाइ जीउ ॥६॥१॥