ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1214
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਹੁਨਾਨਕਮਿਲਿਸੰਤਸੰਗਤਿਤੇਮਗਨਭਏਲਿਵਲਾਈ੨੨੫੪੮॥॥॥॥
ਨਾਨਕ ਆਖਦਾ ਹੈ- ਜਿਹੜੇ ਮਨੁੱਖ ਸਾਧ ਸੰਗਤ ਵਿਚ ਮਿਲਦੇ ਹਨ, ਉਹ ਮਨੁੱਖ ਪਰਮਾਤਮਾ ਵਿਚ ਸੁਰਤ ਜੋੜ ਕੇ ਮਸਤ ਰਹਿੰਦੇ ਹਨ ॥੨॥੨੫॥੪੮॥
Says Nanak, joining the Society of the Saints, I am enraptured, lovingly attuned to my Lord. ||2||25||48||
कहु नानक मिलि संतसंगति ते मगन भए लिव लाई ॥२॥२५॥४८॥
LINE 02
ਸਾਰਗਮਹਲਾ
Saarang, Fifth Mahalaa:
सारग महला ५ ॥
LINE 03
ਅਪਨਾਮੀਤੁਸੁਆਮੀਗਾਈਐ
ਮਾਲਕ-ਪ੍ਰਭੂ ਹੀ ਆਪਣਾ ਅਸਲ ਮਿੱਤਰ ਹੈ। ਉਸ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ।
Sing of your Lord and Master, your Best Friend.
अपना मीतु सुआमी गाईऐ ॥
LINE 04
ਆਸਅਵਰਕਾਹੂਕੀਕੀਜੈਸੁਖਦਾਤਾਪ੍ਰਭੁਧਿਆਈਐ॥॥ਰਹਾਉ
(ਪਰਮਾਤਮਾ ਤੋਂ ਬਿਨਾ) ਕਿਸੇ ਭੀ ਹੋਰ ਦੀ ਆਸ ਨਹੀਂ ਕਰਨੀ ਚਾਹੀਦੀ, ਉਹ ਪ੍ਰਭੂ ਹੀ ਸਾਰੇ ਸੁਖ ਦੇਣ ਵਾਲਾ ਹੈ, ਉਸੇ ਦਾ ਸਿਮਰਨ ਕਰਨਾ ਚਾਹੀਦਾ ਹੈ ॥੧॥ ਰਹਾਉ ॥
Do not place your hopes in anyone else; meditate on God, the Giver of peace. ||1||Pause||
आस न अवर काहू की कीजै सुखदाता प्रभु धिआईऐ ॥१॥ रहाउ ॥
LINE 05
ਸੂਖਮੰਗਲਕਲਿਆਣਜਿਸਹਿਘਰਿਤਿਸਹੀਸਰਣੀਪਾਈਐ
ਜਿਸ ਪਰਮਾਤਮਾ ਦੇ ਹੀ ਘਰ ਵਿਚ ਸਾਰੇ ਸੁਖ ਹਨ ਖ਼ੁਸ਼ੀਆਂ ਤੇ ਆਨੰਦ ਹਨ, ਉਸ ਦੀ ਹੀ ਸਰਨ ਪਏ ਰਹਿਣਾ ਚਾਹੀਦਾ ਹੈ।
Peace, joy and salvation are in His Home. Seek the Protection of His Sanctuary.
सूख मंगल कलिआण जिसहि घरि तिस ही सरणी पाईऐ ॥
LINE 06
ਤਿਸਹਿਤਿਆਗਿਮਾਨੁਖੁਜੇਸੇਵਹੁਤਉਲਾਜਲੋਨੁਹੋਇਜਾਈਐ॥॥
ਜੇ ਤੁਸੀਂ ਉਸ ਪ੍ਰਭੂ ਨੂੰ ਛੱਡ ਕੇ ਮਨੁੱਖ ਦੀ ਖ਼ੁਸ਼ਾਮਦ ਕਰਦੇ ਫਿਰੋਗੇ, ਤਾਂ ਸ਼ਰਮਸਾਰ ਹੋਣਾ ਪੈਂਦਾ ਹੈ ॥੧॥
But if you forsake Him, and serve mortal beings, your honor will dissolve like salt in water. ||1||
तिसहि तिआगि मानुखु जे सेवहु तउ लाज लोनु होइ जाईऐ ॥१॥
LINE 07
ਏਕਓਟਪਕਰੀਠਾਕੁਰਕੀਗੁਰਮਿਲਿਮਤਿਬੁਧਿਪਾਈਐ
ਗੁਰੂ ਨੂੰ ਮਿਲ ਕੇ ਜਿਸ ਮਨੁੱਖ ਨੇ ਉੱਚੀ ਬੁੱਧੀ ਪ੍ਰਾਪਤ ਕਰ ਲਈ, ਉਸ ਨੇ ਸਿਰਫ਼ ਮਾਲਕ-ਪ੍ਰਭੂ ਦਾ ਹੀ ਆਸਰਾ ਲਿਆ।
I have grasped the Anchor and Support of my Lord and Master; meeting with the Guru, I have found wisdom and understanding.
एक ओट पकरी ठाकुर की गुर मिलि मति बुधि पाईऐ ॥
LINE 08
ਗੁਣਨਿਧਾਨਨਾਨਕਪ੍ਰਭੁਮਿਲਿਆਸਗਲਚੁਕੀਮੁਹਤਾਈਐ੨੨੬੪੯॥॥॥॥
ਹੇ ਨਾਨਕ! ਸਾਰੇ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਜਿਸ ਮਨੁੱਖ ਨੂੰ ਮਿਲ ਪਿਆ, ਉਸ ਦੀ ਸਾਰੀ ਮੁਥਾਜੀ ਮੁੱਕ ਗਈ ॥੨॥੨੬॥੪੯॥
Nanak has met God, the Treasure of Excellence; all dependence on others is gone. ||2||26||49||
गुण निधान नानक प्रभु मिलिआ सगल चुकी मुहताईऐ ॥२॥२६॥४९॥
LINE 09
ਸਾਰਗਮਹਲਾ
Saarang, Fifth Mahalaa:
सारग महला ५ ॥
LINE 10
ਓਟਸਤਾਣੀਪ੍ਰਭਜੀਉਮੇਰੈ
ਹੇ ਪ੍ਰਭੂ ਜੀ! ਮੇਰੇ ਹਿਰਦੇ ਵਿਚ ਤੇਰਾ ਹੀ ਤਕੜਾ ਸਹਾਰਾ ਹੈ।
I have the Almighty Support of my Dear Lord God.
ओट सताणी प्रभ जीउ मेरै ॥
LINE 11
ਦ੍ਰਿਸਟਿਲਿਆਵਉਅਵਰਕਾਹੂਕਉਮਾਣਿਮਹਤਿਪ੍ਰਭਤੇਰੈ॥॥ਰਹਾਉ
ਹੇ ਪ੍ਰਭੂ! ਤੇਰੇ ਮਾਣ ਦੇ ਆਸਰੇ ਤੇਰੇ ਵਡੱਪਣ ਦੇ ਆਸਰੇ ਮੈਂ ਹੋਰ ਕਿਸੇ ਨੂੰ ਨਿਗਾਹ ਵਿਚ ਨਹੀਂ ਲਿਆਉਂਦਾ (ਮੈਂ ਕਿਸੇ ਹੋਰ ਨੂੰ ਤੇਰੇ ਬਰਾਬਰ ਦਾ ਨਹੀਂ ਸਮਝਦਾ) ॥੧॥ ਰਹਾਉ ॥
I do not look up to anyone else. My honor and glory are Yours, O God. ||1||Pause||
द्रिसटि न लिआवउ अवर काहू कउ माणि महति प्रभ तेरै ॥१॥ रहाउ ॥
LINE 12
ਅੰਗੀਕਾਰੁਕੀਓਪ੍ਰਭਿਅਪੁਨੈਕਾਢਿਲੀਆਬਿਖੁਘੇਰੈ
ਪਿਆਰੇ ਪ੍ਰਭੂ ਨੇ ਜਿਸ ਮਨੁੱਖ ਦਾ ਪੱਖ ਕੀਤਾ, ਉਸ ਨੂੰ ਉਸ (ਪ੍ਰਭੂ) ਨੇ ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਦੇ ਘੇਰੇ ਵਿਚੋਂ ਕੱਢ ਲਿਆ।
God has taken my side; He has lifted me up and pulled me out of the whirlpool of corruption.
अंगीकारु कीओ प्रभि अपुनै काढि लीआ बिखु घेरै ॥
LINE 13
ਅੰਮ੍ਰਿਤਨਾਮੁਅਉਖਧੁਮੁਖਿਦੀਨੋਜਾਇਪਇਆਗੁਰਪੈਰੈ॥॥
ਉਹ ਮਨੁੱਖ ਗੁਰੂ ਦੇ ਚਰਨਾਂ ਉੱਤੇ ਜਾ ਡਿੱਗਾ, ਤੇ, (ਗੁਰੂ ਨੇ ਉਸ ਦੇ) ਮੂੰਹ ਵਿਚ ਆਤਮਕ ਜੀਵਨ ਦੇਣ ਵਾਲੀ ਨਾਮ-ਦਵਾਈ ਦਿੱਤੀ ॥੧॥
He has poured the medicine of the Naam, the Ambrosial Name of the Lord, into my mouth; I have fallen at the Guru's Feet. ||1||
अंम्रित नामु अउखधु मुखि दीनो जाइ पइआ गुर पैरै ॥१॥
LINE 14
ਕਵਨਉਪਮਾਕਹਉਏਕਮੁਖਨਿਰਗੁਣਕੇਦਾਤੇਰੈ
ਗੁਣ-ਹੀਨਾਂ ਨੂੰ ਗੁਣ ਦੇਣ ਵਾਲੇ ਪ੍ਰਭੂ ਦੀਆਂ ਮੈਂ ਆਪਣੇ ਇਕ ਮੂੰਹ ਨਾਲ ਕਿਹੜੀਆਂ-ਕਿਹੜੀਆਂ ਵਡਿਆਈਆਂ ਬਿਆਨ ਕਰਾਂ?
How can I praise You with only one mouth? You are generous, even to the unworthy.
कवन उपमा कहउ एक मुख निरगुण के दातेरै ॥
LINE 15
ਕਾਟਿਸਿਲਕਜਉਅਪੁਨਾਕੀਨੋਨਾਨਕਸੂਖਘਨੇਰੈ੨੨੭੫੦॥॥॥॥
ਹੇ ਨਾਨਕ! ਜਦੋਂ ਉਸ ਨੇ ਕਿਸੇ ਭਾਗਾਂ ਵਾਲੇ ਨੂੰ ਉਸ ਦੀ ਮਾਇਆ ਦੀ ਫਾਹੀ ਕੱਟ ਕੇ ਆਪਣਾ ਬਣਾ ਲਿਆ, ਉਸ ਨੂੰ ਬੇਅੰਤ ਸੁਖ ਪ੍ਰਾਪਤ ਹੋ ਗਏ ॥੨॥੨੭॥੫੦॥
You cut away the noose, and now You own me; Nanak is blessed with myriad joys. ||2||27||50||
काटि सिलक जउ अपुना कीनो नानक सूख घनेरै ॥२॥२७॥५०॥
LINE 16
ਸਾਰਗਮਹਲਾ
Saarang, Fifth Mahalaa:
सारग महला ५ ॥
LINE 17
ਪ੍ਰਭਸਿਮਰਤਦੂਖਬਿਨਾਸੀ
ਸਾਰੇ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਦਾ ਨਾਮ ਸਿਮਰਦਿਆਂ-
Remembering God in meditation, pains are dispelled.
प्रभ सिमरत दूख बिनासी ॥
LINE 18
ਭਇਓਕ੍ਰਿਪਾਲੁਜੀਅਸੁਖਦਾਤਾਹੋਈਸਗਲਖਲਾਸੀ॥॥ਰਹਾਉ
ਜਿੰਦ ਦੇਣ ਵਾਲਾ ਅਤੇ ਸੁਖ ਦੇਣ ਵਾਲਾ ਪ੍ਰਭੂ ਜਿਸ ਮਨੁੱਖ ਉੱਤੇ ਦਇਆਵਾਨ ਹੁੰਦਾ ਹੈ, ਸਾਰੇ ਹੀ ਵਿਕਾਰਾਂ ਤੋਂ ਉਸ ਦੀ ਖ਼ਲਾਸੀ ਹੋ ਜਾਂਦੀ ਹੈ ॥੧॥ ਰਹਾਉ ॥
When the Giver of peace to the soul becomes merciful, the mortal is totally redeemed. ||1||Pause||
भइओ क्रिपालु जीअ सुखदाता होई सगल खलासी ॥१॥ रहाउ ॥
LINE 19
ਅਵਰੁਕੋਊਸੂਝੈਪ੍ਰਭਬਿਨੁਕਹੁਕੋਕਿਸੁਪਹਿਜਾਸੀ
(ਹਰਿ-ਨਾਮ ਸਿਮਰਨ ਵਾਲੇ ਮਨੁੱਖ ਨੂੰ) ਪਰਮਾਤਮਾ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਸੁੱਝਦਾ (ਉਹ ਸਦਾ ਇਹੀ ਆਖਦਾ ਹੈ ਕਿ) ਦੱਸ, (ਪ੍ਰਭੂ ਨੂੰ ਛੱਡ ਕੇ) ਕੌਣ ਕਿਸ ਕੋਲ ਜਾ ਸਕਦਾ ਹੈ?
I know of none other than God; tell me, who else should I approach?
अवरु न कोऊ सूझै प्रभ बिनु कहु को किसु पहि जासी ॥
LINE 20
ਜਿਉਜਾਣਹੁਤਿਉਰਾਖਹੁਠਾਕੁਰਸਭੁਕਿਛੁਤੁਮਹੀਪਾਸੀ॥॥
(ਉਹ ਸਦਾ ਅਰਦਾਸ ਕਰਦਾ ਹੈ-) ਹੇ ਠਾਕੁਰ! ਜਿਵੇਂ ਹੋ ਸਕੇ ਤਿਵੇਂ ਮੇਰੀ ਰੱਖਿਆ ਕਰ, ਹਰੇਕ ਚੀਜ਼ ਤੇਰੇ ਹੀ ਕੋਲ ਹੈ ॥੧॥
As You know me, so do You keep me, O my Lord and Master. I have surrendered everything to You. ||1||
जिउ जाणहु तिउ राखहु ठाकुर सभु किछु तुम ही पासी ॥१॥
LINE 21
ਹਾਥਦੇਇਰਾਖੇਪ੍ਰਭਿਅਪੁਨੇਸਦਜੀਵਨਅਬਿਨਾਸੀ
ਪਿਆਰੇ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਨੂੰ ਹੱਥ ਦੇ ਕੇ ਰੱਖ ਲਿਆ, ਉਹ ਅਟੱਲ ਆਤਮਕ ਜੀਵਨ ਵਾਲੇ ਬਣ ਗਏ, ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁਕਦੀ,
God gave me His Hand and saved me; He has blessed me with eternal life.
हाथ देइ राखे प्रभि अपुने सद जीवन अबिनासी ॥
LINE 22
ਕਹੁਨਾਨਕਮਨਿਅਨਦੁਭਇਆਹੈਕਾਟੀਜਮਕੀਫਾਸੀ੨੨੮੫੧॥॥॥॥
ਨਾਨਕ ਆਖਦਾ ਹੈ- ਉਹਨਾਂ ਦੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ, ਉਹਨਾਂ ਦੀ ਜਮਾਂ ਵਾਲੀ ਫਾਹੀ ਕੱਟੀ ਜਾਂਦੀ ਹੈ ॥੨॥੨੮॥੫੧॥
Says Nanak, my mind is in ecstasy; the noose of death has been cut away from my neck. ||2||28||51||
कहु नानक मनि अनदु भइआ है काटी जम की फासी ॥२॥२८॥५१॥
LINE 23
ਸਾਰਗਮਹਲਾ
Saarang, Fifth Mahalaa:
सारग महला ५ ॥
LINE 24
ਮੇਰੋਮਨੁਜਤਕਤਤੁਝਹਿਸਮੑਾਰੈ
ਹੇ ਪ੍ਰਭੂ! ਮੇਰਾ ਮਨ ਹਰ ਥਾਂ ਤੈਨੂੰ ਯਾਦ ਕਰਦਾ ਹੈ।
My mind contemplates You, O Lord, all the time.
मेरो मनु जत कत तुझहि समारै ॥
LINE 25
ਹਮਬਾਰਿਕਦੀਨਪਿਤਾਪ੍ਰਭਮੇਰੇਜਿਉਜਾਨਹਿਤਿਉਪਾਰੈ॥॥ਰਹਾਉ
ਹੇ ਮੇਰੇ ਪ੍ਰਭੂ-ਪਿਤਾ! ਅਸੀਂ (ਤੇਰੇ) ਗਰੀਬ ਬੱਚੇ ਹਾਂ, ਜਿਵੇਂ ਹੋ ਸਕੇ ਤਿਵੇਂ (ਸਾਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ ॥੧॥ ਰਹਾਉ ॥
I am Your meek and helpless child; You are God my Father. As You know me, You save me. ||1||Pause||
हम बारिक दीन पिता प्रभ मेरे जिउ जानहि तिउ पारै ॥१॥ रहाउ ॥
LINE 26
ਜਬਭੁਖੌਤਬਭੋਜਨੁਮਾਂਗੈਅਘਾਏਸੂਖਸਘਾਰੈ
ਹੇ ਪ੍ਰਭੂ! ਜਦੋਂ (ਬੱਚਾ) ਭੁੱਖਾ ਹੁੰਦਾ ਹੈ ਤਦੋਂ (ਖਾਣ ਨੂੰ) ਭੋਜਨ ਮੰਗਦਾ ਹੈ, ਜਦੋਂ ਰੱਜ ਜਾਂਦਾ ਹੈ, ਤਦੋਂ ਉਸ ਨੂੰ ਸਾਰੇ ਸੁਖ (ਪ੍ਰਤੀਤ ਹੁੰਦੇ ਹਨ)।
When I am hungry, I ask for food; when I am full, I am totally at peace.
जब भुखौ तब भोजनु मांगै अघाए सूख सघारै ॥
LINE 27
ਤਬਅਰੋਗਜਬਤੁਮਸੰਗਿਬਸਤੌਛੁਟਕਤਹੋਇਰਵਾਰੈ॥॥
(ਇਸੇ ਤਰ੍ਹਾਂ ਇਹ ਜੀਵ) ਜਦੋਂ ਤੇਰੇ ਨਾਲ (ਤੇਰੇ ਚਰਨਾਂ ਵਿਚ) ਵੱਸਦਾ ਹੈ, ਤਦੋਂ ਇਸ ਨੂੰ ਕੋਈ ਰੋਗ ਨਹੀਂ ਸਤਾਂਦਾ, (ਤੈਥੋਂ) ਵਿਛੁੜਿਆ ਹੋਇਆ (ਇਹ) ਮਿੱਟੀ ਹੋ ਜਾਂਦਾ ਹੈ ॥੧॥
When I dwell with You, I am free of disease; if I become separated from You, I turn to dust. ||1||
तब अरोग जब तुम संगि बसतौ छुटकत होइ रवारै ॥१॥
LINE 28
ਕਵਨਬਸੇਰੋਦਾਸਦਾਸਨਕੋਥਾਪਿਉਥਾਪਨਹਾਰੈ
ਹੇ ਪ੍ਰਭੂ! ਤੇਰੇ ਦਾਸਾਂ ਦੇ ਦਾਸ ਦਾ ਕੀਹ ਜ਼ੋਰ ਚੱਲ ਸਕਦਾ ਹੈ? ਤੂੰ ਆਪ ਹੀ ਪੈਦਾ ਕਰਨ ਵਾਲਾ ਹੈਂ।
What power does the slave of Your slave have, O Establisher and Disestablisher?
कवन बसेरो दास दासन को थापिउ थापनहारै ॥
LINE 29
ਨਾਮੁਬਿਸਰੈਤਬਜੀਵਨੁਪਾਈਐਬਿਨਤੀਨਾਨਕਇਹਸਾਰੈ੨੨੯੫੨॥॥॥॥
(ਤੇਰਾ ਦਾਸ) ਨਾਨਕ ਇਹ (ਹੀ) ਬੇਨਤੀ ਕਰਦਾ ਹੈ- ਜਦੋਂ ਤੇਰਾ ਨਾਮ ਨਹੀਂ ਭੁੱਲਦਾ, ਤਦੋਂ (ਆਤਮਕ) ਜੀਵਨ ਹਾਸਲ ਕਰੀਦਾ ਹੈ ॥੨॥੨੯॥੫੨॥
If I do not forget the Naam, the Name of the Lord, then I die. Nanak offers this prayer. ||2||29||52||
नामु न बिसरै तब जीवनु पाईऐ बिनती नानक इह सारै ॥२॥२९॥५२॥
LINE 30
ਸਾਰਗਮਹਲਾ
Saarang, Fifth Mahalaa:
सारग महला ५ ॥
LINE 31
ਮਨਤੇਭੈਭਉਦੂਰਿਪਰਾਇਓ
ਮੇਰੇ ਮਨ ਤੋਂ ਦੁਨੀਆ ਦੇ ਖ਼ਤਰਿਆਂ ਦਾ ਸਹਿਮ ਦੂਰ ਹੋ ਗਿਆ,
I have shaken off fear and dread from my mind.
मन ते भै भउ दूरि पराइओ ॥
LINE 32
ਲਾਲਦਇਆਲਗੁਲਾਲਲਾਡਿਲੇਸਹਜਿਸਹਜਿਗੁਨਗਾਇਓ॥॥ਰਹਾਉ
(ਜਦੋਂ) ਹਰ ਵੇਲੇ ਆਤਮਕ ਅਡੋਲਤਾ ਵਿਚ ਟਿਕ ਕੇ ਸੋਹਣੇ ਦਿਆਲ ਪ੍ਰੇਮ-ਰਸ ਵਿਚ ਭਿੱਜੇ ਹੋਏ ਪਿਆਰੇ ਪ੍ਰਭੂ ਦੇ ਗੁਣ ਮੈਂ ਗਾਣੇ ਸ਼ੁਰੂ ਕੀਤੇ ॥੧॥ ਰਹਾਉ ॥
With intuitive ease, peace and poise, I sing the Glorious Praises of my Kind, Sweet, Darling Beloved. ||1||Pause||
लाल दइआल गुलाल लाडिले सहजि सहजि गुन गाइओ ॥१॥ रहाउ ॥
LINE 33
ਗੁਰਬਚਨਾਤਿਕਮਾਤਕ੍ਰਿਪਾਤੇਬਹੁਰਿਕਤਹੂਧਾਇਓ
ਗੁਰੂ ਦੇ ਬਚਨਾਂ ਨੂੰ (ਪ੍ਰਭੂ ਦੀ) ਕਿਰਪਾ ਨਾਲ ਕਮਾਂਦਿਆਂ (ਗੁਰੂ ਦੇ ਦੱਸੇ ਰਸਤੇ ਉੱਤੇ ਤੁਰਦਿਆਂ ਹੁਣ ਮੇਰਾ ਮਨ) ਹੋਰ ਕਿਸੇ ਭੀ ਪਾਸੇ ਨਹੀਂ ਭਟਕਦਾ।
Practicing the Guru's Word, by His Grace, I do not wander anywhere anymore.
गुर बचनाति कमात क्रिपा ते बहुरि न कतहू धाइओ ॥
LINE 34
ਰਹਤਉਪਾਧਿਸਮਾਧਿਸੁਖਆਸਨਭਗਤਿਵਛਲੁਗ੍ਰਿਹਿਪਾਇਓ॥॥
(ਮੇਰਾ ਮਨ) ਵਿਕਾਰਾਂ ਤੋਂ ਬਚ ਗਿਆ ਹੈ, ਪ੍ਰਭੂ-ਚਰਨਾਂ ਵਿਚ ਲੀਨਤਾ ਦੇ ਸੁਖਾਂ ਵਿਚ ਟਿਕ ਗਿਆ ਹੈ, ਮੈਂ ਭਗਤੀ ਨਾਲ ਪਿਆਰ ਕਰਨ ਵਾਲੇ ਪ੍ਰਭੂ ਨੂੰ ਹਿਰਦੇ-ਘਰ ਵਿਚ ਲੱਭ ਲਿਆ ਹੈ ॥੧॥
The illusion has been dispelled; I am in Samaadhi, Sukh-aasan, the position of peace. I have found the Lord, the Lover of His devotees, within the home of my own heart. ||1||
रहत उपाधि समाधि सुख आसन भगति वछलु ग्रिहि पाइओ ॥१॥
LINE 35
ਨਾਦਬਿਨੋਦਕੋਡਆਨੰਦਾਸਹਜੇਸਹਜਿਸਮਾਇਓ
(ਹੁਣ ਮੇਰਾ ਮਨ) ਸਦਾ ਹੀ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ,-(ਮਾਨੋ) ਸਾਰੇ ਰਾਗਾਂ ਅਤੇ ਤਮਾਸ਼ਿਆਂ ਦੇ ਕ੍ਰੋੜਾਂ ਹੀ ਆਨੰਦ ਪ੍ਰਾਪਤ ਹੋ ਗਏ ਹਨ,
The Sound-current of the Naad, playful joys and pleasures - I am intuitively, easily absorbed into the Celestial Lord.
नाद बिनोद कोड आनंदा सहजे सहजि समाइओ ॥
LINE 36
ਕਰਨਾਆਪਿਕਰਾਵਨਆਪੇਕਹੁਨਾਨਕਆਪਿਆਪਾਇਓ੨੩੦੫੩॥॥॥॥
ਨਾਨਕ ਆਖਦਾ ਹੈ- (ਹੁਣ ਇਉਂ ਨਿਸ਼ਚਾ ਹੋ ਗਿਆ ਹੈ ਕਿ) ਪਰਮਾਤਮਾ ਆਪ ਹੀ ਸਭ ਕੁਝ ਕਰਨ ਵਾਲਾ ਹੈ ਆਪ ਹੀ (ਜੀਵਾਂ ਪਾਸੋਂ) ਕਰਾਣ ਵਾਲਾ ਹੈ, ਸਭ ਥਾਂ ਆਪ ਹੀ ਆਪ ਹੈ ॥੨॥੩੦॥੫੩॥
He Himself is the Creator, the Cause of causes. Says Nanak, He Himself is All-in-all. ||2||30||53||
करना आपि करावन आपे कहु नानक आपि आपाइओ ॥२॥३०॥५३॥