ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1218
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਾਰਗਮਹਲਾ
Saarang, Fifth Mahalaa:
सारग महला ५ ॥
LINE 02
ਮੇਰੈਗੁਰਿਮੋਰੋਸਹਸਾਉਤਾਰਿਆ
ਮੇਰੇ ਗੁਰੂ ਨੇ (ਮੇਰੇ ਅੰਦਰੋਂ ਹਰ ਵੇਲੇ ਦਾ) ਸਹਿਮ ਦੂਰ ਕਰ ਦਿੱਤਾ ਹੈ।
My Guru has rid me of my cynicism.
मेरै गुरि मोरो सहसा उतारिआ ॥
LINE 03
ਤਿਸੁਗੁਰਕੈਜਾਈਐਬਲਿਹਾਰੀਸਦਾਸਦਾਹਉਵਾਰਿਆ॥॥ਰਹਾਉ
ਉਸ ਗੁਰੂ ਤੋਂ ਸਦਕੇ ਜਾਣਾ ਚਾਹੀਦਾ ਹੈ। ਮੈਂ (ਉਸ ਗੁਰੂ ਤੋਂ) ਸਦਾ ਹੀ ਸਦਾ ਹੀ ਕੁਰਬਾਨ ਜਾਂਦਾ ਹਾਂ ॥੧॥ ਰਹਾਉ ॥
I am a sacrifice to that Guru; I am devoted to Him, forever and ever. ||1||Pause||
तिसु गुर कै जाईऐ बलिहारी सदा सदा हउ वारिआ ॥१॥ रहाउ ॥
LINE 04
ਗੁਰਕਾਨਾਮੁਜਪਿਓਦਿਨੁਰਾਤੀਗੁਰਕੇਚਰਨਮਨਿਧਾਰਿਆ
ਮੈਂ ਦਿਨ ਰਾਤ (ਆਪਣੇ) ਗੁਰੂ ਦਾ ਨਾਮ ਚੇਤੇ ਰੱਖਦਾ ਹਾਂ, ਮੈਂ ਆਪਣੇ ਮਨ ਵਿਚ ਗੁਰੂ ਦੇ ਚਰਨ ਟਿਕਾਈ ਰੱਖਦਾ ਹਾਂ (ਭਾਵ, ਅਦਬ-ਸਤਕਾਰ ਨਾਲ ਗੁਰੂ ਦੀ ਯਾਦ ਹਿਰਦੇ ਵਿਚ ਵਸਾਈ ਰੱਖਦਾ ਹਾਂ)।
I chant the Guru's Name day and night; I enshrine the Guru's Feet within my mind.
गुर का नामु जपिओ दिनु राती गुर के चरन मनि धारिआ ॥
LINE 05
ਗੁਰਕੀਧੂਰਿਕਰਉਨਿਤਮਜਨੁਕਿਲਵਿਖਮੈਲੁਉਤਾਰਿਆ॥॥
ਮੈਂ ਸਦਾ ਗੁਰੂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਕਰਦਾ ਰਹਿੰਦਾ ਹਾਂ, (ਇਸ ਇਸ਼ਨਾਨ ਨੇ ਮੇਰੇ ਮਨ ਤੋਂ) ਪਾਪਾਂ ਦੀ ਮੈਲ ਲਾਹ ਦਿੱਤੀ ਹੈ ॥੧॥
I bathe continually in the dust of the Guru's Feet, washing off my dirty sins. ||1||
गुर की धूरि करउ नित मजनु किलविख मैलु उतारिआ ॥१॥
LINE 06
ਗੁਰਪੂਰੇਕੀਕਰਉਨਿਤਸੇਵਾਗੁਰੁਅਪਨਾਨਮਸਕਾਰਿਆ
ਮੈਂ ਸਦਾ ਪੂਰੇ ਗੁਰੂ ਦੀ (ਦੱਸੀ) ਸੇਵਾ ਕਰਦਾ ਹਾਂ, ਗੁਰੂ ਅੱਗੇ ਸਿਰ ਨਿਵਾਈ ਰੱਖਦਾ ਹਾਂ।
I continually serve the Perfect Guru; I humbly bow to my Guru.
गुर पूरे की करउ नित सेवा गुरु अपना नमसकारिआ ॥
LINE 07
ਸਰਬਫਲਾਦੀਨੑੇਗੁਰਿਪੂਰੈਨਾਨਕਗੁਰਿਨਿਸਤਾਰਿਆ੨੪੭੭੦॥॥॥॥
ਹੇ ਨਾਨਕ! ਪੂਰੇ ਗੁਰੂ ਨੇ ਮੈਨੂੰ (ਦੁਨੀਆ ਦੇ) ਸਾਰੇ (ਮੂੰਹ-ਮੰਗੇ) ਫਲ ਦਿੱਤੇ ਹਨ, ਗੁਰੂ ਨੇ (ਮੈਨੂੰ ਜਗਤ ਦੇ ਵਿਕਾਰਾਂ ਤੋਂ) ਪਾਰ ਲੰਘਾ ਲਿਆ ਹੈ ॥੨॥੪੭॥੭੦॥
The Perfect Guru has blessed me with all fruitful rewards; O Nanak, the Guru has emancipated me. ||2||47||70||
सरब फला दीने गुरि पूरै नानक गुरि निसतारिआ ॥२॥४७॥७०॥
LINE 08
ਸਾਰਗਮਹਲਾ
Saarang, Fifth Mahalaa:
सारग महला ५ ॥
LINE 09
ਸਿਮਰਤਨਾਮੁਪ੍ਰਾਨਗਤਿਪਾਵੈ
ਪਰਮਾਤਮਾ ਦਾ ਨਾਮ ਸਿਮਰਦਿਆਂ ਮਨੁੱਖ ਜੀਵਨ ਦੀ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ।
Meditating in remembrance on the Naam, the Name of the Lord, the mortal attains salvation.
सिमरत नामु प्रान गति पावै ॥
LINE 10
ਮਿਟਹਿਕਲੇਸਤ੍ਰਾਸਸਭਨਾਸੈਸਾਧਸੰਗਿਹਿਤੁਲਾਵੈ॥॥ਰਹਾਉ
ਜਿਹੜਾ ਮਨੁੱਖ ਸਾਧ ਸੰਗਤ ਵਿਚ ਪਿਆਰ ਪਾਂਦਾ ਹੈ, ਉਸ ਦੇ ਸਾਰੇ ਕਲੇਸ਼ ਮਿਟ ਜਾਂਦੇ ਹਨ, ਉਸ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ ॥੧॥ ਰਹਾਉ ॥
His sorrows are dispelled, and his fears are all erased; he is in love with the Saadh Sangat, the Company of the Holy. ||1||Pause||
मिटहि कलेस त्रास सभ नासै साधसंगि हितु लावै ॥१॥ रहाउ ॥
LINE 11
ਹਰਿਹਰਿਹਰਿਹਰਿਮਨਿਆਰਾਧੇਰਸਨਾਹਰਿਜਸੁਗਾਵੈ
(ਜਿਹੜਾ ਮਨੁੱਖ) ਸਦਾ (ਆਪਣੇ) ਮਨ ਵਿਚ ਪਰਮਾਤਮਾ ਦਾ ਆਰਾਧਨ ਕਰਦਾ ਰਹਿੰਦਾ ਹੈ, ਜਿਹੜਾ ਆਪਣੀ ਜੀਭ ਨਾਲ ਪ੍ਰਭੂ ਦੀ ਸਿਫ਼ਤ-ਸਾਲਾਹ ਗਾਂਦਾ ਰਹਿੰਦਾ ਹੈ,
His mind worships and adores the Lord, Har, Har, Har, Har; his tongue sings the Praises of the Lord.
हरि हरि हरि हरि मनि आराधे रसना हरि जसु गावै ॥
LINE 12
ਤਜਿਅਭਿਮਾਨੁਕਾਮਕ੍ਰੋਧੁਨਿੰਦਾਬਾਸੁਦੇਵਰੰਗੁਲਾਵੈ॥॥
ਉਹ ਮਨੁੱਖ (ਆਪਣੇ ਅੰਦਰੋਂ) ਕਾਮ ਕ੍ਰੋਧ ਅਹੰਕਾਰ ਨਿੰਦਾ (ਆਦਿਕ ਵਿਕਾਰ) ਦੂਰ ਕਰ ਕੇ (ਆਪਣੇ ਅੰਦਰ) ਪਰਮਾਤਮਾ ਦਾ ਪ੍ਰੇਮ ਪੈਦਾ ਕਰ ਲੈਂਦਾ ਹੈ ॥੧॥
Abandoning egotistical pride, sexual desire, anger and slander, he embraces love for the Lord. ||1||
तजि अभिमानु काम क्रोधु निंदा बासुदेव रंगु लावै ॥१॥
LINE 13
ਦਾਮੋਦਰਦਇਆਲਆਰਾਧਹੁਗੋਬਿੰਦਕਰਤਸੋੁਹਾਵੈ
ਦਇਆ ਦੇ ਸੋਮੇ ਪਰਮਾਤਮਾ ਦਾ ਨਾਮ ਸਿਮਰਦੇ ਰਿਹਾ ਕਰੋ। ਗੋਬਿੰਦ (ਦਾ ਨਾਮ) ਸਿਮਰਦਿਆਂ ਹੀ ਜੀਵਨ ਸੋਹਣਾ ਬਣਦਾ ਹੈ।
Worship and adore the Merciful Lord God; chanting the Name of the Lord of the Universe, you shall be embellished and exalted.
दामोदर दइआल आराधहु गोबिंद करत सुोहावै ॥
LINE 14
ਕਹੁਨਾਨਕਸਭਕੀਹੋਇਰੇਨਾਹਰਿਹਰਿਦਰਸਿਸਮਾਵੈ੨੪੮੭੧॥॥॥॥
ਨਾਨਕ ਆਖਦਾ ਹੈ- ਸਭਨਾਂ ਦੀ ਚਰਨ-ਧੂੜ ਹੋ ਕੇ ਮਨੁੱਖ ਪਰਮਾਤਮਾ ਦੇ ਦਰਸਨ ਵਿਚ ਲੀਨ ਹੋਇਆ ਰਹਿੰਦਾ ਹੈ ॥੨॥੪੮॥੭੧॥
Says Nanak, whoever becomes the dust of all, merges in the Blessed Vision of the Lord, Har, Har. ||2||48||71||
कहु नानक सभ की होइ रेना हरि हरि दरसि समावै ॥२॥४८॥७१॥
LINE 15
ਸਾਰਗਮਹਲਾ
Saarang, Fifth Mahalaa:
सारग महला ५ ॥
LINE 16
ਅਪੁਨੇਗੁਰਪੂਰੇਬਲਿਹਾਰੈ
ਮੈਂ ਆਪਣੇ ਪੂਰੇ ਗੁਰੂ ਤੋਂ ਕੁਰਬਾਨ ਜਾਂਦਾ ਹੈ।
I am a sacrifice to my Perfect Guru.
अपुने गुर पूरे बलिहारै ॥
LINE 17
ਪ੍ਰਗਟੁਪ੍ਰਤਾਪੁਕੀਓਨਾਮਕੋਰਾਖੇਰਾਖਨਹਾਰੈ॥॥ਰਹਾਉ
(ਗੁਰੂ ਪਰਮਾਤਮਾ ਦੇ) ਨਾਮ ਦਾ ਪਰਤਾਪ (ਜਗਤ ਵਿਚ) ਪ੍ਰਸਿੱਧ ਕਰਦਾ ਹੈ। ਰੱਖਿਆ ਕਰਨ ਦੀ ਸਮਰਥਾ ਵਾਲਾ ਪ੍ਰਭੂ (ਨਾਮ ਜਪਣ ਵਾਲਿਆਂ ਨੂੰ ਅਨੇਕਾਂ ਦੁੱਖਾਂ ਤੋਂ) ਬਚਾਂਦਾ ਹੈ ॥੧॥ ਰਹਾਉ ॥
My Savior Lord has saved me; He has revealed the Glory of His Name. ||1||Pause||
प्रगटु प्रतापु कीओ नाम को राखे राखनहारै ॥१॥ रहाउ ॥
LINE 18
ਨਿਰਭਉਕੀਏਸੇਵਕਦਾਸਅਪਨੇਸਗਲੇਦੂਖਬਿਦਾਰੈ
(ਗੁਰੂ ਦੀ ਕਿਰਪਾ ਨਾਲ ਹੀ) ਪ੍ਰਭੂ ਆਪਣੇ ਸੇਵਕਾਂ ਦਾਸਾਂ ਨੂੰ (ਦੁੱਖਾਂ ਵਿਕਾਰਾਂ ਦੇ ਟਾਕਰੇ ਤੇ) ਦਲੇਰ ਕਰ ਦੇਂਦਾ ਹੈ, (ਸੇਵਕਾਂ ਦੇ) ਸਾਰੇ ਦੁੱਖ ਨਾਸ ਕਰਦਾ ਹੈ।
He makes His servants and slaves fearless, and takes away all their pain.
निरभउ कीए सेवक दास अपने सगले दूख बिदारै ॥
LINE 19
ਆਨਉਪਾਵਤਿਆਗਿਜਨਸਗਲੇਚਰਨਕਮਲਰਿਦਧਾਰੈ॥॥
(ਪ੍ਰਭੂ ਦਾ) ਸੇਵਕ (ਭੀ) ਹੋਰ ਸਾਰੇ ਹੀਲੇ ਛੱਡ ਕੇ ਪਰਮਾਤਮਾ ਦੇ ਸੋਹਣੇ ਚਰਨ (ਆਪਣੇ) ਹਿਰਦੇ ਵਿਚ ਵਸਾਈ ਰੱਖਦਾ ਹੈ ॥੧॥
So renounce all other efforts, and enshrine the Lord's Lotus Feet within your mind. ||1||
आन उपाव तिआगि जन सगले चरन कमल रिद धारै ॥१॥
LINE 20
ਪ੍ਰਾਨਅਧਾਰਮੀਤਸਾਜਨਪ੍ਰਭਏਕੈਏਕੰਕਾਰੈ
(ਜਿਹੜੇ ਮਨੁੱਖ ਗੁਰੂ ਦੀ ਮਿਹਰ ਨਾਲ ਨਾਮ ਜਪਦੇ ਹਨ, ਉਹਨਾਂ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਸਿਰਫ਼ ਪਰਮਾਤਮਾ ਹੀ ਸਿਰਫ਼ ਪ੍ਰਭੂ ਹੀ ਪ੍ਰਾਣਾਂ ਦਾ ਆਸਰਾ ਹੈ ਤੇ ਸੱਜਣ ਮਿੱਤਰ ਹੈ।
God is the Support of the breath of life, my Best Friend and Companion, the One and Only Creator of the Universe.
प्रान अधार मीत साजन प्रभ एकै एकंकारै ॥
LINE 21
ਸਭਤੇਊਚਠਾਕੁਰੁਨਾਨਕਕਾਬਾਰਬਾਰਨਮਸਕਾਰੈ੨੪੯੭੨॥॥॥॥
(ਦਾਸ) ਨਾਨਕ ਦਾ (ਤਾਂ ਪਰਮਾਤਮਾ ਹੀ) ਸਭ ਤੋਂ ਉੱਚਾ ਮਾਲਕ ਹੈ। (ਨਾਨਕ) ਸਦਾ ਮੁੜ ਮੁੜ (ਪਰਮਾਤਮਾ ਨੂੰ ਹੀ) ਸਿਰ ਨਿਵਾਂਦਾ ਹੈ ॥੨॥੪੯॥੭੨॥
Nanak's Lord and Master is the Highest of all; again and again, I humbly bow to Him. ||2||49||72||
सभ ते ऊच ठाकुरु नानक का बार बार नमसकारै ॥२॥४९॥७२॥
LINE 22
ਸਾਰਗਮਹਲਾ
Saarang, Fifth Mahalaa:
सारग महला ५ ॥
LINE 23
ਬਿਨੁਹਰਿਹੈਕੋਕਹਾਬਤਾਵਹੁ
ਦੱਸੋ, ਪਰਮਾਤਮਾ ਤੋਂ ਬਿਨਾ ਹੋਰ ਕੌਣ (ਸਹਾਈ) ਹੈ ਤੇ ਕਿੱਥੇ ਹੈ?
Tell me: other than the Lord, who exists?
बिनु हरि है को कहा बतावहु ॥
LINE 24
ਸੁਖਸਮੂਹਕਰੁਣਾਮੈਕਰਤਾਤਿਸੁਪ੍ਰਭਸਦਾਧਿਆਵਹੁ॥॥ਰਹਾਉ
ਉਹ ਸਿਰਜਣਹਾਰ ਸਾਰੇ ਸੁਖਾਂ ਦਾ ਸੋਮਾ ਹੈ, ਉਹ ਪ੍ਰਭੂ ਤਰਸ-ਸਰੂਪ ਹੈ। ਸਦਾ ਉਸ ਦਾ ਸਿਮਰਨ ਕਰਦੇ ਰਹੋ ॥੧॥ ਰਹਾਉ ॥
The Creator, the Embodiment of Mercy, bestows all comforts; meditate forever on that God. ||1||Pause||
सुख समूह करुणा मै करता तिसु प्रभ सदा धिआवहु ॥१॥ रहाउ ॥
LINE 25
ਜਾਕੈਸੂਤਿਪਰੋਏਜੰਤਾਤਿਸੁਪ੍ਰਭਕਾਜਸੁਗਾਵਹੁ
ਜਿਸ ਪਰਮਾਤਮਾ ਦੇ (ਹੁਕਮ-ਰੂਪ) ਧਾਗੇ ਵਿਚ ਸਾਰੇ ਜੀਵ ਪ੍ਰੋਤੇ ਹੋਏ ਹਨ, ਉਸ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਰਿਹਾ ਕਰੋ।
All creatures are strung on His Thread; sing the Praises of that God.
जा कै सूति परोए जंता तिसु प्रभ का जसु गावहु ॥
LINE 26
ਸਿਮਰਿਠਾਕੁਰੁਜਿਨਿਸਭੁਕਿਛੁਦੀਨਾਆਨਕਹਾਪਹਿਜਾਵਹੁ॥॥
ਜਿਸ (ਮਾਲਕ-ਪ੍ਰਭੂ) ਨੇ ਹਰੇਕ ਚੀਜ਼ ਦਿੱਤੀ ਹੋਈ ਹੈ ਉਸ ਦਾ ਸਿਮਰਨ ਕਰਿਆ ਕਰੋ। (ਉਸ ਦਾ ਆਸਰਾ ਛੱਡ ਕੇ) ਹੋਰ ਕਿੱਥੇ ਕਿਸੇ ਪਾਸ ਜਾਂਦੇ ਹੋ? ॥੧॥
Meditate in remembrance on that Lord and Master who gives you everything. Why would you go to anyone else? ||1||
सिमरि ठाकुरु जिनि सभु किछु दीना आन कहा पहि जावहु ॥१॥
LINE 27
ਸਫਲਸੇਵਾਸੁਆਮੀਮੇਰੇਕੀਮਨਬਾਂਛਤਫਲਪਾਵਹੁ
ਮੇਰੇ ਮਾਲਕ-ਪ੍ਰਭੂ ਦੀ ਹੀ ਭਗਤੀ ਸਾਰੇ ਫਲ ਦੇਣ ਵਾਲੀ ਹੈ (ਉਸੇ ਦੇ ਦਰ ਤੋਂ ਹੀ) ਮਨ-ਮੰਗੇ ਫਲ ਪ੍ਰਾਪਤ ਕਰ ਸਕਦੇ ਹੋ।
Service to my Lord and Master is fruitful and rewarding; from Him, you shall obtain the fruits of your mind's desires.
सफल सेवा सुआमी मेरे की मन बांछत फल पावहु ॥
LINE 28
ਕਹੁਨਾਨਕਲਾਭੁਲਾਹਾਲੈਚਾਲਹੁਸੁਖਸੇਤੀਘਰਿਜਾਵਹੁ੨੫੦੭੩॥॥॥॥
ਨਾਨਕ ਆਖਦਾ ਹੈ- (ਜਗਤ ਤੋਂ ਪਰਮਾਤਮਾ ਦੀ ਭਗਤੀ ਦਾ) ਲਾਭ ਖੱਟ ਕੇ ਤੁਰੋ, ਬੜੇ ਆਨੰਦ ਨਾਲ ਪ੍ਰਭੂ ਦੇ ਚਰਨਾਂ ਵਿਚ ਪਹੁੰਚੋਗੇ ॥੨॥੫੦॥੭੩॥
Says Nanak, take your profits and leave; you shall go to your true home in peace. ||2||50||73||
कहु नानक लाभु लाहा लै चालहु सुख सेती घरि जावहु ॥२॥५०॥७३॥
LINE 29
ਸਾਰਗਮਹਲਾ
Saarang, Fifth Mahalaa:
सारग महला ५ ॥
LINE 30
ਠਾਕੁਰਤੁਮੑਸਰਣਾਈਆਇਆ
ਹੇ (ਮੇਰੇ) ਮਾਲਕ-ਪ੍ਰਭੂ! (ਮੈਂ) ਤੇਰੀ ਸਰਨ ਆਇਆ ਹਾਂ।
O my Lord and Master, I have come to Your Sanctuary.
ठाकुर तुम सरणाई आइआ ॥
LINE 31
ਉਤਰਿਗਇਓਮੇਰੇਮਨਕਾਸੰਸਾਜਬਤੇਦਰਸਨੁਪਾਇਆ॥॥ਰਹਾਉ
ਜਦੋਂ ਤੋਂ ਮੈਂ ਤੇਰਾ ਦਰਸਨ ਕੀਤਾ ਹੈ (ਤਦੋਂ ਤੋਂ ਹੀ) ਮੇਰੇ ਮਨ ਤੋਂ (ਹਰੇਕ) ਸਹਿਮ ਲਹਿ ਗਿਆ ਹੈ ॥੧॥ ਰਹਾਉ ॥
The anxiety of my mind departed, when I gazed upon the Blessed Vision of Your Darshan. ||1||Pause||
उतरि गइओ मेरे मन का संसा जब ते दरसनु पाइआ ॥१॥ रहाउ ॥
LINE 32
ਅਨਬੋਲਤਮੇਰੀਬਿਰਥਾਜਾਨੀਅਪਨਾਨਾਮੁਜਪਾਇਆ
ਹੇ (ਮੇਰੇ) ਮਾਲਕ-ਪ੍ਰਭੂ! ਤੂੰ (ਸਦਾ ਹੀ ਮੇਰੇ) ਬਿਨਾ ਬੋਲਣ ਦੇ ਮੇਰਾ ਦੁੱਖ ਸਮਝ ਲਿਆ ਹੈ, ਤੂੰ ਆਪ ਹੀ ਮੈਥੋਂ ਆਪਣਾ ਨਾਮ ਜਪਾਇਆ ਹੈ।
You know my condition, without my speaking. You inspire me to chant Your Name.
अनबोलत मेरी बिरथा जानी अपना नामु जपाइआ ॥
LINE 33
ਦੁਖਨਾਠੇਸੁਖਸਹਜਿਸਮਾਏਅਨਦਅਨਦਗੁਣਗਾਇਆ॥॥
ਜਦੋਂ ਤੋਂ ਬੜੇ ਆਨੰਦ ਨਾਲ ਮੈਂ ਤੇਰੇ ਗੁਣ ਗਾਂਦਾ ਹਾਂ, ਮੇਰੇ (ਸਾਰੇ) ਦੁੱਖ ਦੂਰ ਹੋ ਗਏ ਹਨ, ਸੁਖਾਂ ਵਿਚ ਆਤਮਕ ਅਡੋਲਤਾ ਵਿਚ ਮੈਂ ਮਗਨ ਰਹਿੰਦਾ ਹਾਂ ॥੧॥
My pains are gone, and I am absorbed in peace, poise and bliss, singing Your Glorious Praises. ||1||
दुख नाठे सुख सहजि समाए अनद अनद गुण गाइआ ॥१॥
LINE 34
ਬਾਹਪਕਰਿਕਢਿਲੀਨੇਅਪੁਨੇਗ੍ਰਿਹਅੰਧਕੂਪਤੇਮਾਇਆ
(ਪਰਮਾਤਮਾ) ਆਪਣੇ (ਸੇਵਕਾਂ) ਦੀ ਬਾਂਹ ਫੜ ਕੇ ਉਹਨਾਂ ਨੂੰ ਮਾਇਆ ਦੇ (ਮੋਹ ਦੇ) ਅੰਨ੍ਹੇ ਖੂਹ ਵਿਚੋਂ ਅੰਨ੍ਹੇ ਘਰ ਵਿਚੋਂ ਕੱਢ ਲੈਂਦਾ ਹੈ।
Taking me by the arm, You lifted me up, out of the deep dark pit of household and Maya.
बाह पकरि कढि लीने अपुने ग्रिह अंध कूप ते माइआ ॥
LINE 35
ਕਹੁਨਾਨਕਗੁਰਿਬੰਧਨਕਾਟੇਬਿਛੁਰਤਆਨਿਮਿਲਾਇਆ੨੫੧੭੪॥॥॥॥
ਨਾਨਕ ਆਖਦਾ ਹੈ- ਗੁਰੂ ਨੇ (ਜਿਸ ਮਨੁੱਖ ਦੀਆਂ ਮਾਇਆ ਦੇ ਮੋਹ ਦੀਆਂ) ਫਾਹੀਆਂ ਕੱਟ ਦਿੱਤੀਆਂ, (ਪ੍ਰਭੂ-ਚਰਨਾਂ ਤੋਂ) ਵਿਛੁੜਦੇ ਉਸ ਨੂੰ ਲਿਆ ਕੇ (ਪ੍ਰਭੂ ਦੇ ਚਰਨਾਂ ਵਿਚ) ਮੇਲ ਦਿੱਤਾ ॥੨॥੫੧॥੭੪॥
Says Nanak, the Guru has broken my bonds, and ended my separation; He has united me with God. ||2||51||74||
कहु नानक गुरि बंधन काटे बिछुरत आनि मिलाइआ ॥२॥५१॥७४॥