ੴਹੁਕਮਸਤਿ॥
The Lord is One and his order is True.
ਵਾਹਿਗੁਰੂਜੀਕੀਫ਼ਤਹ॥
ਵਾਹਿਗੁਰੂ ਜੀ ਕੀ ਫਤਹਿ:
The Lord is One and His Word is True.
ਜ਼ਫ਼ਰਨਾਮਹ॥
ਜ਼ਫ਼ਰਨਾਮਹ
ZAFARNAMAH (The Epistle of Victory)
ਸ੍ਰੀਮੁਖਵਾਕਪਾਤਿਸਾਹੀ੧੦॥
ਸ੍ਰੀ ਮੁਖਵਾਕ ਪਾਤਿਸਾਹੀ ੧੦
The Sacred Utterance of the Tenth Sovereign.
ਕਮਾਲਿਕਰਾਮਾਤਕਾਯਮਕਰੀਮ॥
(ਉਹ ਪ੍ਰਭੂ) ਕਰਾਮਾਤ ਵਿਚ ਪੂਰਨ, ਅਚਲ, ਕ੍ਰਿਪਾਲੂ,
The Lord is perfect in all faculties.
ਰਜ਼ਾਬਖ਼ਸ਼ਰਾਜ਼ਕਰਿਹਾਕੋਰਹੀਮ॥੧॥
ਖ਼ੁਸ਼ੀਆਂ ਬਖ਼ਸ਼ਣ ਵਾਲਾ, ਰੋਜ਼ੀ ਦੇਣ ਵਾਲਾ, ਮੁਕਤੀਦਾਤਾ ਅਤੇ ਮਿਹਰ ਕਰਨ ਵਾਲਾ ਹੈ ॥੧॥
He is Immortal and generous. He is the Giver of victuals and Emancipator.1.
ਅਮਾਂਬਖ਼ਸ਼ਬਖ਼ਸ਼ਿੰਦਹਓਦਸਤਗੀਰ॥
(ਉਹ) ਈਮਾਨ (ਅਥਵਾ ਸੁਖ) ਦੇਣ ਵਾਲਾ, ਖਿਮਾ ਕਰਨ ਵਾਲਾ, ਹੱਥ (ਭਾਵ-ਬਾਂਹ) ਪਕੜਨ ਵਾਲਾ,
He is the protector and Helper
ਰਜ਼ਾਬਖ਼ਸ਼ਰੋਜ਼ੀਦਿਹੋਦਿਲ-ਪਜ਼ੀਰ॥੨॥
ਭੁੱਲਾਂ ਮਾਫ਼ ਕਰਨ ਵਾਲਾ, ਰਿਜ਼ਕ ਦੇਣ ਵਾਲਾ, ਮਨ ਨੂੰ ਪਸੰਦ ਆਣ ਵਾਲਾ ਹੈ ॥੨॥
He is Compassionate, Giver of food and Enticer.2.
ਸ਼ਹਿਨਸ਼ਾਹਿਖ਼ੂਬੀਦਿਹੋਰਹਨਮੂੰ॥
(ਉਹ) ਬਾਦਸ਼ਾਹਾਂ ਦਾ ਬਾਦਸ਼ਾਹ, ਖ਼ੂਬੀਆਂ (ਗੁਣ) ਦੇਣ ਵਾਲਾ, ਪਥ-ਪ੍ਰਦਰਸ਼ਨ ਕਰਨ ਵਾਲਾ,
He is the Sovereign, treasure-house of qualities and Guide
ਕਿਬੇਗੂਨੋਬੇਚੂਨਚੂੰਬੇਨਮੂੰ॥੩॥
ਰੰਗ-ਰਹਿਤ, ਚਿੰਨ੍ਹ ਰਹਿਤ ਅਤੇ ਅਦੁੱਤੀ ਹੈ ॥੩॥
He is unparalleled and is without Form and Colour.3.
ਨਸਾਜ਼ੋਨਬਾਜ਼ੋਨਫ਼ਉਜੋਨਫ਼ਰਸ਼॥
(ਉਸ ਪਾਸ) ਨਾ ਸਾਮਾਨ (ਸਾਜ-ਸੱਜਾ) ਹੈ, ਨਾ ਬਾਜ਼ ਹੈ ਅਤੇ ਨਾ ਹੀ ਫ਼ੌਜ ਅਤੇ ਗ਼ਲੀਚੇ।
Without any wealth, falcon, army, property, and authority,
ਖ਼ੁਦਾਵੰਦਬਖ਼ਸ਼ਿੰਦਹਏਐਸ਼ਅਰਸ਼॥੪॥
(ਪਰ) ਪਰਮਾਤਮਾ ਸੁਖ-ਸੁਵਿਧਾਵਾਂ ਅਤੇ ਸਵਰਗ ਪ੍ਰਦਾਨ ਕਰ ਸਕਦਾ ਹੈ ॥੪॥
through His generosity, He provides heavenly enjoyments to one.4.
ਜਹਾਂਪਾਕਜ਼ਬਰਦਸਤਜ਼ਾਹਰਜ਼ਹੂਰ॥
(ਉਹ) ਸੰਸਾਰਿਕ ਪ੍ਰਪੰਚ ਤੋਂ ਪਵਿਤ੍ਰ, ਬਲਸ਼ਾਲੀ, ਸਾਖਿਆਤ (ਹਰ ਥਾਂ ਉਤੇ ਪ੍ਰਗਟ)
He is the Transcendent as well as Immanent
ਅਤਾਮੇਦਿਹਦਹਮਚੁਹਾਜ਼ਰਹਜ਼ੂਰ॥੫॥
ਵਡਿਆਈ ਦੇਣ ਵਾਲਾ ਅਤੇ ਹਰ ਇਕ ਥਾਂ ਉਤੇ ਮੌਜੂਦ ਹੈ ॥੫॥
He is Omnipresent and bestows honours.5.
ਅਤਾਬਖ਼ਸ਼ਓਪਾਕਪਰਵਰਦਗਾਰ॥
(ਉਹ) ਦਾਤਾਂ ਦੇਣ ਵਾਲਾ, ਪਵਿਤ੍ਰ, ਪਾਲਨਾ ਕਰਨ ਵਾਲਾ,
He is Holy, Generous and Preserver
ਰਹੀਮਸਤੁਰੋਜ਼ੀਦਿਹੋਹਰਦਯਾਰ॥੬॥
ਰਹਿਮ ਕਰਨ ਵਾਲਾ ਅਤੇ ਹਰ ਇਕ ਦੇਸ਼ ਨੂੰ ਰੋਜ਼ੀ ਦੇਣ ਵਾਲਾ ਹੈ ॥੬॥
He is Merciful and Provider of victuals.6.
ਕਿਸਾਹਿਬਿਦਯਾਰਸਤਆਜ਼ਮਅਜ਼ੀਮ॥
(ਉਹ) ਸਭ ਦੇਸ਼ਾਂ ਦਾ ਸੁਆਮੀ, ਵੱਡਿਆਂ ਤੋਂ ਵੀ ਵੱਡਾ,
The Lord is Generous, the Highest of the High