ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਰਾਗੁਦੇਵਗੰਧਾਰੀਮਹਲਾ੪ਘਰੁ੧॥
ਰਾਗ ਦੇਵਗੰਧਾਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
Raag Dayv-Gandhaaree, Fourth Mahalaa, First House:
ਸੇਵਕਜਨਬਨੇਠਾਕੁਰਲਿਵਲਾਗੇ॥
ਜਿਨ੍ਹਾਂ ਮਨੁੱਖ ਦੀ ਪ੍ਰੀਤ ਮਾਲਕ-ਪ੍ਰਭੂ (ਦੇ ਚਰਨਾਂ) ਨਾਲ ਲੱਗ ਜਾਂਦੀ ਹੈ ਉਹ ਮਾਲਕ ਦੇ (ਸੱਚੇ) ਸੇਵਕ, (ਸੱਚੇ) ਦਾਸ ਬਣ ਜਾਂਦੇ ਹਨ।
Those who become the humble servants of the Lord and Master, lovingly focus their minds on Him.
ਜੋਤੁਮਰਾਜਸੁਕਹਤੇਗੁਰਮਤਿਤਿਨਮੁਖਭਾਗਸਭਾਗੇ॥੧॥ਰਹਾਉ॥
(ਹੇ ਪ੍ਰਭੂ!) ਜੇਹੜੇ ਮਨੁੱਖ ਗੁਰੂ ਦੀ ਮਤਿ ਤੇ ਤੁਰ ਕੇ ਤੇਰੀ ਸਿਫ਼ਤ-ਸਾਲਾਹ ਕਰਦੇ ਹਨ, ਉਹਨਾਂ ਦੇ ਮੂੰਹ ਸੋਹਣੇ ਭਾਗਾਂ ਵਾਲੇ ਹੋ ਜਾਂਦੇ ਹਨ ॥੧॥ ਰਹਾਉ ॥
Those who chant Your Praises, through the Guru's Teachings, have great good fortune recorded upon their foreheads. ||1||Pause||
ਟੂਟੇਮਾਇਆਕੇਬੰਧਨਫਾਹੇਹਰਿਰਾਮਨਾਮਲਿਵਲਾਗੇ॥
ਪਰਮਾਤਮਾ ਦੇ ਨਾਮ ਨਾਲ ਜਿਨ੍ਹਾਂ ਮਨੁੱਖਾਂ ਦੀ ਲਗਨ ਲੱਗ ਜਾਂਦੀ ਹੈ, ਉਹਨਾਂ ਦੇ ਮਾਇਆ (ਦੇ ਮੋਹ) ਦੇ ਬੰਧਨ ਟੁੱਟ ਜਾਂਦੇ ਹਨ, ਫਾਹੀਆਂ ਟੁੱਟ ਜਾਂਦੀਆਂ ਹਨ।
The bonds and shackles of Maya are shattered, by lovingly focusing their minds on the Name of the Lord.
ਹਮਰਾਮਨੁਮੋਹਿਓਗੁਰਮੋਹਨਿਹਮਬਿਸਮਭਈਮੁਖਿਲਾਗੇ॥੧॥
(ਹੇ ਸਖੀ! ਮਨ ਨੂੰ) ਮੋਹ ਲੈਣ ਵਾਲੇ ਗੁਰੂ ਨੇ ਮੇਰਾ ਮਨ ਆਪਣੇ ਪਿਆਰ ਵਿਚ ਬੰਨ੍ਹ ਲਿਆ ਹੈ, ਉਸ ਸੋਹਣੇ ਗੁਰੂ ਦਾ ਦਰਸਨ ਕਰ ਕੇ ਮੈਂ ਮਸਤ ਹੋ ਗਈ ਹਾਂ। (ਇਸ ਵਾਸਤੇ ਮਾਇਆ ਦੇ ਮੋਹ ਦੀਆਂ ਫਾਹੀਆਂ ਮੇਰੇ ਨੇੜੇ ਨਹੀਂ ਢੁਕਦੀਆਂ) ॥੧॥
My mind is enticed by the Guru, the Enticer; beholding Him, I am wonder-struck. ||1||
ਸਗਲੀਰੈਣਿਸੋਈਅੰਧਿਆਰੀਗੁਰਕਿੰਚਤਕਿਰਪਾਜਾਗੇ॥
(ਹੇ ਸਖੀ!) ਮੈਂ (ਜ਼ਿੰਦਗੀ ਦੀ) ਸਾਰੀ ਰਾਤ ਮਾਇਆ ਦੇ ਮੋਹ ਦੇ ਹਨੇਰ ਵਿਚ ਸੁੱਤੀ ਰਹੀ (ਆਤਮਕ ਜੀਵਨ ਵੱਲੋਂ ਅਵੇਸਲੀ ਰਹੀ), ਹੁਣ ਗੁਰੂ ਦੀ ਥੋੜੀ ਕੁ ਕਿਰਪਾ ਨਾਲ ਮੈਂ ਜਾਗ ਪਈ ਹਾਂ।
I slept through the entire dark night of my life, but through the tiniest bit of the Guru's Grace, I have been awakened.
ਜਨਨਾਨਕਕੇਪ੍ਰਭਸੁੰਦਰਸੁਆਮੀਮੋਹਿਤੁਮਸਰਿਅਵਰੁਨਲਾਗੇ॥੨॥੧॥
ਹੇ ਦਾਸ ਨਾਨਕ ਦੇ ਸੋਹਣੇ ਮਾਲਕ ਪ੍ਰਭੂ! ਮੈਨੂੰ (ਹੁਣ) ਤੇਰੇ ਵਰਗਾ ਕੋਈ ਹੋਰ ਨਹੀਂ ਦਿੱਸਦਾ ॥੨॥੧॥
O Beautiful Lord God, Master of servant Nanak, there is none comparable to You. ||2||1||
ਦੇਵਗੰਧਾਰੀ॥
Dayv-Gandhaaree:
ਮੇਰੋਸੁੰਦਰੁਕਹਹੁਮਿਲੈਕਿਤੁਗਲੀ॥
ਮੈਨੂੰ ਦੱਸੋ, ਮੇਰਾ ਸੋਹਣਾ (ਪ੍ਰੀਤਮ) ਕਿਸ ਗਲੀ ਵਿਚ ਮਿਲੇਗਾ?
Tell me - on what path will I find my Beauteous Lord?
ਹਰਿਕੇਸੰਤਬਤਾਵਹੁਮਾਰਗੁਹਮਪੀਛੈਲਾਗਿਚਲੀ॥੧॥ਰਹਾਉ॥
ਹੇ ਹਰੀ ਦੇ ਸੰਤ ਜਨੋ! ਮੈਨੂੰ (ਉਸ ਗਲੀ ਦਾ) ਰਸਤਾ ਦੱਸੋ (ਤਾਂ ਕਿ) ਮੈਂ ਭੀ ਤੁਹਾਡੇ ਪਿੱਛੇ ਪਿੱਛੇ ਤੁਰੀ ਚੱਲਾਂ ॥੧॥ ਰਹਾਉ ॥
O Saints of the Lord, show me the Way, and I shall follow. ||1||Pause||
ਪ੍ਰਿਅਕੇਬਚਨਸੁਖਾਨੇਹੀਅਰੈਇਹਚਾਲਬਨੀਹੈਭਲੀ॥
(ਹੇ ਜਿੱਗਿਆਸੂ ਜੀਵ-ਇਸਤ੍ਰੀ!) ਜਿਸ ਨੂੰ ਪਿਆਰੇ ਪ੍ਰਭੂ ਦੇ ਸਿਫ਼ਤ-ਸਾਲਾਹ ਦੇ ਬਚਨ ਹਿਰਦੇ ਵਿਚ ਸੁਖਾ ਜਾਂਦੇ ਹਨ ਤੇ ਜਿਸ ਨੂੰ ਇਹ ਜੀਵਨ-ਤੋਰ ਚੰਗੀ ਲੱਗਣ ਲੱਗ ਪੈਂਦੀ ਹੈ,
I cherish in my heart the Words of my Beloved; this is the best way.
ਲਟੁਰੀਮਧੁਰੀਠਾਕੁਰਭਾਈਓਹਸੁੰਦਰਿਹਰਿਢੁਲਿਮਿਲੀ॥੧॥
ਉਹ (ਪਹਿਲਾਂ ਭਾਵੇਂ) ਲਟੋਰ (ਸੀ) ਥੋੜ੍ਹ-ਵਿਤੀ (ਸੀ, ਉਹ) ਮਾਲਕ-ਪ੍ਰਭੂ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ, ਉਹ ਸੋਹਣੀ ਜੀਵ-ਇਸਤ੍ਰੀ ਨਿਮ੍ਰਤਾ ਧਾਰ ਕੇ ਪ੍ਰਭੂ-ਚਰਨਾਂ ਵਿਚ ਮਿਲ ਜਾਂਦੀ ਹੈ ॥੧॥
The bride may be hunch-backed and short, but if she is loved by her Lord Master, she becomes beautiful, and she melts in the Lord's embrace. ||1||
ਏਕੋਪ੍ਰਿਉਸਖੀਆਸਭਪ੍ਰਿਅਕੀਜੋਭਾਵੈਪਿਰਸਾਭਲੀ॥
(ਹੇ ਸਖੀ!) ਇਕ ਪਰਮਾਤਮਾ ਹੀ ਸਭ ਦਾ ਖਸਮ ਹੈ, ਸਾਰੀਆਂ ਸਖੀਆਂ (ਜੀਵ-ਇਸਤ੍ਰੀਆਂ) ਉਸ ਪਿਆਰੇ ਦੀਆਂ ਹੀ ਹਨ; ਪਰ ਜੇਹੜੀ ਪਤੀ-ਪ੍ਰਭੂ ਨੂੰ ਪਸੰਦ ਆ ਜਾਂਦੀ ਹੈ ਉਹ ਚੰਗੀ ਬਣ ਜਾਂਦੀ ਹੈ।
There is only the One Beloved - we are all soul-brides of our Husband Lord. She who is pleasing to her Husband Lord is good.
ਨਾਨਕੁਗਰੀਬੁਕਿਆਕਰੈਬਿਚਾਰਾਹਰਿਭਾਵੈਤਿਤੁਰਾਹਿਚਲੀ॥੨॥੨॥
ਵਿਚਾਰਾ ਗਰੀਬ ਨਾਨਕ (ਉਸ ਦੇ ਰਸਤੇ ਉਤੇ ਤੁਰਨ ਲਈ) ਕੀਹ ਕਰ ਸਕਦਾ ਹੈ? ਜੇਹੜੀ ਜੀਵ-ਇਸਤ੍ਰੀ ਹਰੀ-ਪ੍ਰਭੂ ਨੂੰ ਚੰਗੀ ਲੱਗ ਪਏ, ਉਹੀ ਉਸ ਰਸਤੇ ਉਤੇ ਤੁਰ ਸਕਦੀ ਹੈ ॥੨॥੨॥
What can poor, helpless Nanak do? As it pleases the Lord, so does he walk. ||2||2||
ਦੇਵਗੰਧਾਰੀ॥
Dayv-Gandhaaree:
ਮੇਰੇਮਨਮੁਖਿਹਰਿਹਰਿਹਰਿਬੋਲੀਐ॥
ਹੇ ਮੇਰੇ ਮਨ! ਮੂੰਹੋਂ ਸਦਾ ਪਰਮਾਤਮਾ ਦਾ ਨਾਮ ਉਚਾਰਨਾ ਚਾਹੀਦਾ ਹੈ।
O my mind, chant the Name of the Lord, Har, Har, Har.
ਗੁਰਮੁਖਿਰੰਗਿਚਲੂਲੈਰਾਤੀਹਰਿਪ੍ਰੇਮਭੀਨੀਚੋਲੀਐ॥੧॥ਰਹਾਉ॥
ਗੁਰੂ ਦੀ ਸਰਨ ਪੈ ਕੇ ਜੇਹੜੀ ਜੀਵ-ਇਸਤ੍ਰੀ (ਪ੍ਰਭੂ-ਪ੍ਰੇਮ ਦੇ) ਗੂੜ੍ਹੇ ਰੰਗ ਵਿਚ ਰੰਗੀ ਜਾਂਦੀ ਹੈ ਉਸ ਦੀ ਹਿਰਦਾ-ਚੋਲੀ ਪ੍ਰਭੂ-ਪ੍ਰੇਮ ਨਾਲ ਤਰੋ-ਤਰ ਰਹਿੰਦੀ ਹੈ ॥੧॥ ਰਹਾਉ ॥
The Gurmukh is imbued with the deep red color of the poppy. His shawl is saturated with the Lord's Love. ||1||Pause||
ਹਉਫਿਰਉਦਿਵਾਨੀਆਵਲਬਾਵਲਤਿਸੁਕਾਰਣਿਹਰਿਢੋਲੀਐ॥
ਮੈਂ ਉਸ ਪਿਆਰੇ ਹਰੀ-ਪ੍ਰਭੂ ਨੂੰ ਮਿਲਣ ਵਾਸਤੇ ਕਮਲੀ ਹੋਈ ਫਿਰਦੀ ਹਾਂ, ਝੱਲੀ ਹੋਈ ਫਿਰਦੀ ਹਾਂ।
I wander around here and there, like a madman, bewildered, seeking out my Darling Lord.
ਕੋਈਮੇਲੈਮੇਰਾਪ੍ਰੀਤਮੁਪਿਆਰਾਹਮਤਿਸਕੀਗੁਲਗੋਲੀਐ॥੧॥
ਜੇ ਕੋਈ ਮੈਨੂੰ ਮੇਰਾ ਪਿਆਰਾ ਪ੍ਰੀਤਮ ਮਿਲਾ ਦੇਵੇ, ਤਾਂ ਮੈਂ ਉਸ ਦੀਆਂ ਗੋਲੀਆਂ ਦੀ ਗੋਲੀ (ਬਣਨ ਨੂੰ ਤਿਆਰ ਹਾਂ) ॥੧॥
I shall be the slave of the slave of whoever unites me with my Darling Beloved. ||1||
ਸਤਿਗੁਰੁਪੁਰਖੁਮਨਾਵਹੁਅਪੁਨਾਹਰਿਅੰਮ੍ਰਿਤੁਪੀਝੋਲੀਐ॥
(ਹੇ ਜਿੱਗਿਆਸੂ ਜੀਵ-ਇਸਤ੍ਰੀ!) ਤੂੰ ਆਪਣੇ ਗੁਰੂ ਸਤਪੁਰਖ ਨੂੰ ਪ੍ਰਸੰਨ ਕਰ ਲੈ (ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ) ਤੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਪ੍ਰੇਮ ਨਾਲ ਪੀਂਦੀ ਰਹੁ।
So align yourself with the Almighty True Guru; drink in and savor the Ambrosial Nectar of the Lord.
ਗੁਰਪ੍ਰਸਾਦਿਜਨਨਾਨਕਪਾਇਆਹਰਿਲਾਧਾਦੇਹਟੋਲੀਐ॥੨॥੩॥
ਹੇ ਦਾਸ ਨਾਨਕ! ਗੁਰੂ ਦੀ ਕਿਰਪਾ ਨਾਲ ਹੀ ਪਰਮਾਤਮਾ ਮਿਲਦਾ ਹੈ, ਤੇ ਮਿਲਦਾ ਹੈ ਆਪਣੇ ਹਿਰਦੇ ਵਿਚ ਹੀ ਭਾਲ ਕੀਤਿਆਂ ॥੨॥੩॥
By Guru's Grace, servant Nanak has obtained the wealth of the Lord within. ||2||3||
ਦੇਵਗੰਧਾਰੀ॥
Dayv-Gandhaaree:
ਅਬਹਮਚਲੀਠਾਕੁਰਪਹਿਹਾਰਿ॥
ਹੁਣ ਮੈਂ ਹੋਰ ਸਾਰੇ ਆਸਰੇ ਛੱਡ ਕੇ ਮਾਲਕ-ਪ੍ਰਭੂ ਦੀ ਸਰਨ ਆ ਗਈ ਹਾਂ।
Now, I have come, exhausted, to my Lord and Master.
ਜਬਹਮਸਰਣਿਪ੍ਰਭੂਕੀਆਈਰਾਖੁਪ੍ਰਭੂਭਾਵੈਮਾਰਿ॥੧॥ਰਹਾਉ॥
ਜਦੋਂ ਹੁਣ, ਹੇ ਪ੍ਰਭੂ! ਮੈਂ ਤੇਰੀ ਸਰਨ ਆ ਗਈ ਹਾਂ, ਚਾਹੇ ਮੈਨੂੰ ਰੱਖ ਚਾਹੇ ਮਾਰ (ਜਿਵੇਂ ਤੇਰੀ ਰਜ਼ਾ ਹੈ ਮੈਨੂੰ ਉਸੇ ਹਾਲ ਰੱਖ) ॥੧॥ ਰਹਾਉ ॥
Now that I have come seeking Your Sanctuary, God, please, either save me, or kill me. ||1||Pause||