GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 712
Display Settings
ਭੂਮਿਅਕਾਸਪਤਾਲਸਭੈਸਜਿਏਕਅਨੇਕਸਦਾਏ
ਧਰਤੀ, ਆਕਾਸ਼, ਪਾਤਾਲ ਆਦਿ ਸਭ ਨੂੰ ਬਣਾ ਕੇ ਉਹ ਇਕ ਤੋਂ ਅਨੇਕ ਰੂਪਾਂ ਵਾਲਾ ਸਦਵਾਇਆ ਹੈ।
He, the One, Created the earth, heaven and the nether-world and was called "Many";
ਸੋਨਰਕਾਲਫਾਂਸਤੇਬਾਚੇਜੋਹਰਿਸਰਣਿਸਿਧਾਏ॥੩॥੧॥੮॥
ਓਹੀ ਪੁਰਸ਼ ਕਾਲ ਦੀ ਫਾਹੀ ਤੋਂ ਬਚ ਸਕਦਾ ਹੈ ਜੋ ਹਰਿ ਦੀ ਸ਼ਰਨ ਵਿਚ ਜਾਂਦਾ ਹੈ ॥੩॥੧॥੮॥
That man is saved from the noose of death, who takes refuge in the Lord.3.1
ਰਾਗੁਦੇਵਗੰਧਾਰੀਪਾਤਿਸਾਹੀ੧੦
RAGA DEVGANDHARI OF THE TENTH SOVEREIGN.
ਇਕੁਬਿਨੁਦੂਸਰਸੋਚਿਨਾਰਿ
ਇਕ ਪਰਮਾਤਮਾ ਤੋਂ ਬਿਨਾ (ਕਿਸੇ) ਦੂਜੇ ਨੂੰ ਨਾ ਪਛਾਣੋ।
Do not recognize anyone except ONE;
ਭੰਜਨਗੜ੍ਹਨਸਮਰਥਸਦਾਪ੍ਰਭੁਜਾਨਤਹੈਕਰਤਾਰ॥੧॥ਰਹਾਉ
(ਜੋ) ਪ੍ਰਭੂ ਸਦਾ ਘੜਨ ਅਤੇ ਭੰਨਣ ਦੇ ਸਮਰਥ ਹੈ, ਉਹ ਕਰਤਾਰ ਸਭ ਕੁਝ ਜਾਣਦਾ ਹੈ ॥੧॥ ਰਹਾਉ।
He is always the Destroyer, the Creator and the Almighty; he the Creator is Omniscient…..Pause.
ਕਹਾਭਇਓਜੋਅਤਿਹਿਤਿਚਿਤੁਕਰਿਬਹੁਬਿਧਿਸਿਲਾਪੁਜਾਈ
ਕੀ ਹੋਇਆ ਜੇ ਬਹੁਤ ਹਿਤ ਚਿਤ ਨਾਲ ਬਹੁਤ ਤਰ੍ਹਾਂ ਪਥਰਾਂ ਦੀ ਪੂਜਾ ਕੀਤੀ ਹੈ।
Of what use is the worship of the stones with devotion and sincerity in various ways?
ਪ੍ਰਾਨਥਕਿਓਪਾਹਨਕਹਪਰਸਤਕਛੁਕਰਿਸਿਧਿਆਈ॥੧॥
ਪੱਥਰਾਂ ਨੂੰ ਪੂਜਦਿਆਂ ਪੂਜਦਿਆਂ ਪ੍ਰਾਣ ਥਕ ਗਏ ਹਨ (ਅਰਥਾਤ ਜੀਵਨ ਦਾ ਅੰਤ ਹੋ ਗਿਆ ਹੈ) ਪਰ (ਅਜੇ ਤਕ) ਕੋਈ ਸਿੱਧੀ ਹੱਥ ਨਹੀਂ ਲਗੀ ॥੧॥
The hand became tired of touching the stones, because no spiritual powr accrued.1.
ਅੱਛਤਧੂਪਦੀਪਅਰਪਤਹੈਪਾਹਨਕਛੂਖੈਹੈ
ਚਾਵਲ, ਧੂਪ ਅਤੇ ਦੀਪਕ ਆਦਿ ਅਰਪਿਤ ਕੀਤੇ ਹਨ, (ਪਰ) ਪੱਥਰ ਕੁਝ ਨਹੀਂ ਖਾਂਦਾ।
Rice, incense and lamps are offered, but the stones do not eat anything,
ਤਾਮੈਂਕਹਾਂਸਿੱਧਿਹੈਰੇਜੜ੍ਹਤੋਹਿਕਛੂਬਰੁਦੈਹੈ॥੨॥
ਹੇ ਮੂਰਖ! ਉਸ ਵਿਚ ਕੀ ਸਿੱਧੀ ਹੈ ਜੋ ਤੈਨੂੰ ਕੁਝ ਵਰ ਦੇਵੇਗਾ ॥੨॥
O fool! where is the spiritual power in them, so that they may bless you with some boon.2.
ਜੌਜਿਯਹੋਤਤੌਦੇਤਕਛੂਤੁਹਿਕਰਿਮਨਬਚਕਰਮਬਿਚਾਰੁ
ਤੂੰ ਮਨ, ਬਾਣੀ ਅਤੇ ਕਰਮ ਕਰਕੇ ਵਿਚਾਰ ਲੈ ਕਿ ਜੇ ਉਸ ਵਿਚ ਜੀਵਨ ਹੁੰਦਾ ਤਾਂ ਤੈਨੂੰ ਕੁਝ ਜ਼ਰੂਰ ਦਿੰਦਾ।
Ponder in mind, speech and action; if they had any life they could have given you something,
ਕੇਵਲੁਏਕਸਰਣਿਸੁਆਮੀਬਿਨੁਯੌਨਹਿਕਤਹਿਉਧਾਰੁ॥੩॥੧॥੯॥
ਕੇਵਲ ਇਕ ਸੁਆਮੀ ਦੀ ਸ਼ਰਨ ਵਿਚ ਜਾਣ ਤੋਂ ਬਿਨਾ (ਹੋਰ) ਕਿਸੇ ਤਰ੍ਹਾਂ ਵੀ (ਤੇਰਾ) ਉਧਾਰ ਨਹੀਂ ਹੋਵੇਗਾ ॥੩॥੧॥੯॥
None can get salvation in any way without taking refuge in one Lord.3.1.
ਦੇਵਗੰਧਾਰੀਪਾਤਿਸਾਹੀ੧੦
RAGA DEVGANDHARI OF THE TENTH SOVEREIGN.
ਬਿਨੁਹਰਿਨਾਮੁਬਾਚਨਪੈਹੈ
(ਕੋਈ ਵੀ) ਹਰਿ ਨਾਮ ਤੋਂ ਬਿਨਾ (ਕਾਲ ਤੋਂ) ਬਚ ਨਹੀਂ ਸਕੇਗਾ।
None can be saved without the Name of the Lord,
ਚੌਦਹਲੋਕਜਾਹਿਬਸਿਕੀਨੇਤਾਤੇਕਹਾਂਪਲੈਹੈ॥੧॥ਰਹਾਉ
ਜਿਸ ਕਾਲ ਨੇ ਚੌਦਾਂ ਲੋਕ ਵਸ ਵਿਚ ਕੀਤੇ ਹੋਏ ਹਨ, ਉਸ ਤੋਂ ਕਿਥੇ ਭਜ ਕੇ ਜਾਵੇਂਗਾ ॥੧॥ ਰਹਾਉ।
He, who control al the fourteen worlds, how can you run away from Him?...Pause.
ਰਾਮਰਹੀਮਉਬਾਰਿਸਕਿਹੈਜਾਕਰਿਨਾਮੁਰਟੈਹੈ
ਰਾਮ ਅਤੇ ਰਹੀਮ ਵੀ (ਉਸਨੂੰ) ਉਬਾਰ ਨਹੀਂ ਸਕਦੇ, ਜਿਨ੍ਹਾਂ ਦੇ (ਨਾਮ ਤੂੰ) ਰਟਦਾ ਹੈਂ,
You cannot be save by repeating the Names of Ram and Rahim,
ਬ੍ਰਹਮਾਬਿਸਨੁਰੁਦ੍ਰਸੂਰਜਸਸਿਤੇਬਸਿਕਾਲਸਬੈਹੈ॥੧॥
ਬ੍ਰਹਮਾ, ਵਿਸ਼ਣੂ, ਰੁਦ੍ਰ, ਸੂਰਜ, ਚੰਦ੍ਰਮਾ ਆਦਿ ਸਾਰੇ ਕਾਲ ਦੇ ਵਸ ਵਿਚ ਹਨ ॥੧॥
Brahma, Vishnu Shiva, Sun and Moon, all are subject to the power of Death.1.
ਬੇਦਪੁਰਾਨਕੁਰਾਨਸਬੈਮਤਜਾਕਰਨੇਤਿਕਹੈਹੈ
ਵੇਦ, ਕੁਰਾਨ, ਪੁਰਾਨ (ਆਦਿ ਧਰਮ ਪੁਸਤਕਾਂ) ਦੇ ਸਾਰੇ ਮਤ ਜਿਸ ਨੂੰ ਨੇਤਿ ਨੇਤਿ (ਬੇਅੰਤ ਬੇਅੰਤ) ਕਹਿੰਦੇ ਹਨ।
Vedas, Puranas and holy Quran and all religious system proclaim Him as indescribeable,2.
ਇੰਦ੍ਰਫਨਿੰਦ੍ਰਮੁਨਿੰਦ੍ਰਕਲਪਬਹੁਧਿਆਵਤਿਧਿਆਨਹੈ॥੨॥
ਇੰਦਰ, ਸ਼ੇਸ਼ਨਾਗ, ਮਹਾਮੁਨੀ (ਆਦਿ ਜਿਸ ਨੂੰ) ਬਹੁਤ ਕਲਪਾਂ ਤਕ ਧਿਆਉਂਦੇ ਰਹੇ ਹਨ (ਪਰ ਉਹ ਫਿਰ ਵੀ) ਧਿਆਨ ਵਿਚ ਨਹੀਂ ਆਇਆ ॥੨॥
Indra, Sheshnaga and the Supreme sage meditated on Him for ages, but could not visualize Him.2.
ਜਾਕਰਰੂਪਰੰਗਨਹਿਜਨਿਯਤਿਸੋਕਿਮਸ੍ਯਾਮਕਹੈਹੈ
ਜਿਸਦਾ ਕੋਈ ਰੂਪ ਰੰਗ ਨਹੀਂ ਜਾਣਿਆ ਜਾਂਦਾ, (ਉਸ ਨੂੰ) ਕਿਸ ਤਰ੍ਹਾਂ ਸ਼ਿਆਮ ਕਿਹਾ ਜਾ ਸਕਦਾ ਹੈ।
He, whose form and colour are not, how can he be called black?
ਛੁਟਿਹੋਕਾਲਜਾਲਤੇਤਬਹੀਤਾਂਹਿਚਰਨਿਲਪਟੈਹੈ॥੩॥੨॥੧੦॥
ਕਾਲ ਦੇ ਜਾਲ ਤੋਂ ਤਦ ਹੀ ਖਲਾਸ ਹੋਏਂਗਾ (ਜੇ) ਉਸ (ਪ੍ਰਭੂ) ਦੇ ਚਰਨਾਂ ਨਾਲ ਲਿਪਟ ਜਾਏਂਗਾ ॥੩॥੧॥੧੦॥
You can only be liberated from the noose of Death, when you cling to His feet.3.2.
ਵਾਹਿਗੁਰੂਜੀਕੀਫਤਹ
The Lord is One and the Victory is of the Lord.
ਸ੍ਰੀਮੁਖਵਾਕਪਾਤਸਾਹੀ੧੦
The utterance from the holy mouth of The Tenth Sovereign.
ਸਵੈਯਾ
Swaya.
ਜਾਗਤਜੋਤਿਜਪੈਨਿਸਬਾਸੁਰਏਕੁਬਿਨਾਮਨਿਨੈਕਆਨੈ
ਜਾਗਦੀ ਜੋਤਿ ਵਾਲੇ (ਪਰਮਾਤਮਾ) ਨੂੰ ਦਿਨ ਰਾਤ ਜਪੇ ਅਤੇ (ਉਸ) ਇਕ ਤੋਂ ਬਿਨਾ ਮਨ ਵਿਚ ਕਿਸੇ ਹੋਰ ਨੂੰ ਨਾ ਲਿਆਵੇ।
He is the true Khalsa (Sikh), who remembers the ever-awakened Light throughout night and day and does not bring anyone else in the mind;
ਪੂਰਨਪ੍ਰੇਮਪ੍ਰਤੀਤਸਜੈਬ੍ਰਤਗੋਰਮੜ੍ਹੀਮਠਭੂਲਮਾਨੈ
ਪੂਰਨ ਪ੍ਰੇਮ ਅਤੇ ਪ੍ਰਤੀਤ ਦੇ ਬੁਤ ਦੀ ਪਾਲਨਾ ਕਰੇ ਅਤੇ ਗੋਰਾਂ, ਮੜ੍ਹੀਆਂ ਤੇ ਮਠਾਂ ਨੂੰ ਭੁਲ ਕੇ ਵੀ ਨਾ ਮੰਨੇ।
he practices his vow with whole heated affection and does not believe in even by oversight, the graves, Hindu monuments and monasteries;
ਤੀਰਥਦਾਨਦਇਆਤਪਸੰਜਮਏਕੁਬਿਨਾਨਹਿਏਕਪਛਾਨੈ
ਤੀਰਥ (ਇਸ਼ਨਾਨ) ਦਾਨ, ਦਇਆ, ਤਪ, ਸੰਜਮ ਆਦਿ ਨੂੰ ਬਿਨਾ ਇਕ (ਪ੍ਰਭੂ) ਦੇ (ਹੋਰ ਕਿਸੇ) ਇਕ ਨੂੰ ਨਾ ਪਛਾਣੇ।
He does not recognize anyone else except One Lord, not even the bestowal of charities, performance of merciful acts, austerities and restraint on pilgrim-stations;
ਪੂਰਨਜੋਤਿਜਗੈਘਟਮੈਤਬਖਾਲਸਤਾਹਿਖਾਲਸਜਾਨੈ॥੧॥
(ਜਦੋਂ ਉਸ) ਪਰਿਪੂਰਨ ਦੀ ਜੋਤਿ ਹਿਰਦੇ ਵਿਚ ਜਗੇਗੀ, ਤਦ ਹੀ ਉਸ ਨੂੰ ਅਤਿਅੰਤ ਨਿਰਮਲ ਰੂਪ ਖਾਲਸਾ ਜਾਣੇ ॥੧॥
the perfect light of the Lord illuminates his heart, then consider him as the immaculate Khalsa.1.
ਸਤਿਸਦੈਵਸਰੂਪਸਤਬ੍ਰਤਆਦਿਅਨਾਦਿਅਗਾਧਅਜੈਹੈ
(ਜੋ ਸਦਾ ਸਤਿ ਸਰੂਪ ਹੈ, ਆਦਿ ਤੋਂ ਹੀ ਸੱਤ ਅਤੇ ਬ੍ਰਤ ਵਾਲਾ ਹੈ, ਜੋ ਆਦਿ ਤੋਂ ਰਹਿਤ, ਅਗਾਧ ਅਤੇ ਨਾ ਜਿਤਿਆ ਜਾ ਸਕਣ ਵਾਲਾ ਹੈ।
He is ever the Truth-incarnate, Pledged to truth, the Primal One Begnningless, Unfathomable and Unconquerable;
ਦਾਨਦਯਾਦਮਸੰਜਮਨੇਮਜਤਬ੍ਰਤਸੀਲਸੁਬ੍ਰਿਤਅਬੈਹੈ
(ਜਿਸਨੇ) ਦਾਨ, ਦਇਆ, (ਇੰਦ੍ਰੀਆਂ ਦੇ) ਦਮਨ, ਸੰਜਮ, ਨੇਮ, ਜਤ, ਬ੍ਰਤ, ਸੀਲ ਅਤੇ ਚੰਗੀ ਵ੍ਰਿੱਤੀ ਵਾਲਾ ਅਤੇ ਅਦੁੱਤੀ (ਅਬੈ) ਵਾਲਾ ਹੈ।
He is comprehended thourgh His qualities of Charitableness, Mercifulness, Austerity, Restraint, Observances, Kindliness and Generosity;
ਆਦਿਅਨੀਲਅਨਾਦਿਅਨਾਹਦਆਪਿਅਦ੍ਵੇਖਅਭੇਖਅਭੈਹੈ
(ਜੋ) ਆਪ ਸਭ ਦਾ ਆਦਿ, ਸੰਖਿਆ ਰਹਿਤ ('ਅਨੀਲ'); ਆਦਿ ਤੋਂ ਬਿਨਾ, ਅਨਾਹਦ, ਅਦ੍ਵੈਖ, ਅਭੇਖ ਅਤੇ ਅਭੈ ਹੈ।
He is Primal, Blemishless, Beginningless, Maliceless, Limitless, Indiscriminate and Fearless;
ਰੂਪਅਰੂਪਅਰੇਖਜਰਾਰਦਨਦੀਨਦਯਾਲਕ੍ਰਿਪਾਲਭਏਹੈ॥੨॥
(ਜਿਸ ਦਾ) ਰੂਪ ਅਰੂਪ, ਅਰੇਖ ਅਤੇ ਬੁਢੇਪੇ ਨੂੰ ਨਸ਼ਟ ਕਰਨ ਵਾਲਾ, ਦੀਨ ਉਤੇ ਦਇਆ ਕਰਨ ਵਾਲਾ ਅਤੇ ਕ੍ਰਿਪਾਲੂ ਹੋਇਆ ਹੈ ॥੨॥
He is the Formless, Markless, Lord Protector of the lowly and ever compassionate.2.
ਆਦਿਅਦ੍ਵੈਖਅਵੇਖਮਹਾਪ੍ਰਭਸਤਿਸਰੂਪਸੁਜੋਤਿਪ੍ਰਕਾਸੀ
(ਉਹ) ਮਹਾ ਪ੍ਰਭੂ ਆਦਿ, ਅਦ੍ਵੈਸ, ਅਭੇਖ, ਸਤਿ ਸਰੂਪ ਵਾਲਾ ਹੈ (ਅਤੇ ਸਰਬਤ੍ਰ ਉਸਦੀ) ਜੋਤਿ ਪ੍ਰਕਾਸ਼ਿਤ ਹੈ।
That great Lord is Primal, Blemishless, Guiseless, Truth-incarnate and ever-effulgent Light;
ਪੂਰਰਹਯੋਸਭਹੀਘਟਕੈਪਟਤਤਸਮਾਧਿਸੁਭਾਵਪ੍ਰਨਾਸੀ
ਜੋ ਸਾਰਿਆਂ ਦੇ ਦਿਲਾਂ ਦੇ ਪਟ ਉਤੇ ਪਸਰਿਆ ਹੋਇਆ ਹੈ ਅਤੇ ਤੱਤਾਂ ਦੇ ਸਰੂਪ ਅਤੇ ਸੁਭਾ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਹੈ।
the essence in Absolute Meditation is the Destroyer of all and Pervades in every heart;
ਆਦਿਜੁਗਾਦਿਜਗਾਦਿਤੁਹੀਪ੍ਰਭਫੈਲਰਹਯੋਸਭਅੰਤਰਬਾਸੀ
ਹੇ ਪ੍ਰਭੂ! ਤੂੰ ਹੀ ਆਦਿ, ਜੁਗਾਦਿ, ਜਗਾਦਿ ਵਿਚ ਪਸਰਿਆ ਹੋਇਆ ਹੈ ਅਤੇ ਸਭ ਦੇ ਅੰਦਰ ਵਸ ਰਿਹਾ ਹੈਂ।
O Lord! Thou are the Primal, from the beginning of the sages; thou pervadest everywhere in everyone;
ਦੀਨਦਯਾਲਕ੍ਰਿਪਾਲਕ੍ਰਿਪਾਕਰਆਦਿਅਜੋਨਅਜੈਅਬਿਨਾਸੀ॥੩॥
ਹੇ ਦੀਨ ਦਿਆਲ, ਕ੍ਰਿਪਾਲੂ, ਕ੍ਰਿਪਾ ਕਰਨ ਵਾਲੇ, ਤੂੰ ਆਦਿ, ਅਜੋਨ, ਅਜੈ ਅਤੇ ਅਬਿਨਾਸੀ ਹੈਂ ॥੩॥
Thou art the Protector of the lowly, Merciful, Graceful, Primal, Unborn and Eternal.3.
ਆਦਿਅਭੇਖਅਛੇਦਸਦਾਪ੍ਰਭਬੇਦਕਤੇਬਨਿਭੇਦੁਪਾਯੋ
ਹੇ ਪ੍ਰਭੂ! (ਤੂੰ) ਸਦਾ ਆਦਿ, ਅਭੇਖ, ਅਛੇਦ (ਨ ਛੇਦੇ ਜਾ ਸਕਣ ਵਾਲਾ) ਹੈਂ। ਵੇਦਾਂ ਅਤੇ ਕਤੇਬਾਂ ਨੇ (ਤੇਰਾ) ਭੇਦ ਨਹੀਂ ਪਾਇਆ ਹੈ।
Thou art the Primal, Guiseless, Invincible and Eternal Lord; the Vedas and the Semitic holy texts could not know Thy Mystery;
ਦੀਨਦਯਾਲਕ੍ਰਿਪਾਲਕ੍ਰਿਪਾਨਿਧਿਸਤਿਸਦੈਵਸਭੈਘਟਛਾਯੋ
ਹੇ ਦੀਨ ਦਿਆਲ, ਕ੍ਰਿਪਾਲੂ, ਕ੍ਰਿਪਾ ਨਿਧਾਨ, ਸਦਾ ਸਤਿ ਸਰੂਪ! ਸਾਰਿਆਂ ਘਟਾਂ (ਸ਼ਰੀਰਾਂ) ਵਿਚ ਤੂੰ ਫੈਲਿਆ ਹੋਇਆ ਹੈਂ।
O protector of the lowly, O compassionate and Treasure of Mercy Lord! Thou art Ever Truth and Pervader in all;
ਸੇਸਸੁਰੇਸਗਣੇਸਮਹੇਸੁਰਗਾਹਿਫਿਰੈਸ੍ਰੁਤਿਥਾਹਨਾਆਯੋ
ਸ਼ੇਸ਼ਨਾਗ, ਇੰਦਰ, ਗਣੇਸ਼, ਸ਼ਿਵ, ਵੇਦ (ਆਦਿ ਸਭ) ਲਭਦੇ ਰਹੇ ਹਨ, ਪਰ (ਤੇਰਾ) ਥਾਹ ਪ੍ਰਾਪਤ ਨਹੀਂ ਕਰ ਸਕੇ ਹਨ।
Sheshnaga, Indra, Gandesha, Shiva and also the Shrutis (Vedas) could not know Thy Mystery;
ਰੇਮਨਮੂੜਿਅਗੂੜਇਸੋਪ੍ਰਭਤੈਕਿਹਿਕਾਜਿਕਹੋਬਿਸਰਾਯੋ॥੪॥
ਹੇ ਮੂਰਖ ਮਨ! (ਤੂੰ) ਦਸ, ਕਿਸ ਲਈ ਅਜਿਹੇ ਸੁਸਪਸ਼ਟ (ਅਗੂੜ) ਪ੍ਰਭੂ ਨੂੰ ਭੁਲਾ ਦਿੱਤਾ ਹੈ ॥੪॥
O my foolish mind! why have you forgotten such a Lord?4.
ਅਚੁਤਆਦਿਅਨੀਲਅਨਾਹਦਸਤਸਰੂਪਸਦੈਵਬਖਾਨੇ
(ਜੋ) ਅਡਿਗ (ਅਚੁਤ) ਆਦਿ, ਅਣਗਿਣਤ (ਅਨੀਲ) ਅਤੇ ਅਨਾਹਦ (ਅਪਾਰ) ਹੈ ਅਤੇ ਜਿਸ ਦਾ ਸਰੂਪ ਸਦਾ 'ਸਤਿ' ਕਿਹਾ ਜਾਂਦਾ ਹੈ।
That Lord is described as Eternal, Beginningless, Blemishless, Limitless, Invincible and Truth-incarnate;
ਆਦਿਅਜੋਨਿਅਜਾਇਜਹਾਬਿਨੁਪਰਮਪੁਨੀਤਪਰੰਪਰਮਾਨੇ
(ਜੋ) ਆਦਿ, ਅਜੋਨ, ਅਜਾਇ (ਬਿਨਾ ਕਿਸੇ ਵਿਸ਼ੇਸ਼ ਸਥਾਨ ਦੇ) ਬਿਨਾ ਬਿਰਧ ਅਵਸਥਾ ਦੇ, ਅਤਿ ਪਵਿਤਰ ਅਤੇ ਪਰੇ ਤੋਂ ਪਰੇ ਮੰਨਿਆ ਜਾਂਦਾ ਹੈ।
He is Powerful, Effulgent, known throughout the world;
ਸਿਧਸਯੰਭੂਪ੍ਰਸਿਧਸਬੈਜਗਏਕਹੀਠੌਰਅਨੇਕਬਖਾਨੇ
(ਜੋ) ਆਪਣੇ ਆਪ ਸਿੱਧ ਹੋਣ ਵਾਲਾ ਅਤੇ ਸਾਰੇ ਸੰਸਾਰ ਵਿਚ ਪ੍ਰਸਿੱਧ ਹੈ ਅਤੇ (ਜਿਸ ਦਾ) ਇਕ ਹੀ ਸਥਾਨ ਤੇ ਅਨੇਕ ਤਰ੍ਹਾਂ ਦਾ ਵਰਣਨ ਹੁੰਦਾ ਹੈ।
His mention has been made in various ways at the same place;
ਰੇਮਨਰੰਕਕਲੰਕਬਿਨਾਹਰਿਤੈਕਿਹਕਾਰਣਤੇਪਹਿਚਾਨੇ॥੫॥
ਹੇ ਵਿਚਾਰੇ ਮਨ! ਤੂੰ ਉਸ ਕਲੰਕ-ਰਹਿਤ ਹਰਿ ਨੂੰ ਕਿਸ ਕਾਰਨ ਨਹੀਂ ਪਛਾਣਿਆ ਹੈ ॥੫॥
O my poor mind! Why do you not recognize that Blemishless Lord.?5.
ਅਛਰਆਦਿਅਨੀਲਅਨਾਹਦਸਤਸਦੈਵਤੁਹੀਕਰਤਾਰਾ
ਹੇ ਕਰਤਾਰ! ਤੂੰ ਅਛਰ (ਛਲ-ਰਹਿਤ) ਆਦਿ, ਅਨੀਲ, ਅਨਾਹਦ (ਅਪਾਰ) ਅਤੇ ਸਦਾ ਸਤਿ ਸਰੂਪ ਵਾਲਾ ਹੈਂ।
O Lord! Thou art Indestructible, Beginningless, limitless and ever Truth-incarnate and Creator;
ਜੀਵਜਿਤੇਜਲਮੈਥਲਮੈਸਬਕੈਸਦਪੇਟਕੌਪੋਖਨਹਾਰਾ
ਜਲ ਅਤੇ ਥਲ ਵਿਚ ਵਸਣ ਵਾਲੇ ਜਿਤਨੇ ਜੀਵ ਹਨ, (ਤੂੰ ਹੀ ਉਨ੍ਹਾਂ) ਸਾਰਿਆਂ ਦਾ ਸਦਾ ਪੇਟ ਭਰਨ ਵਾਲਾ ਹੈਂ।
thou art the sustainer of all the beings living in water and on plain;
ਬੇਦਪੁਰਾਨਕੁਰਾਨਦੁਹੂੰਮਿਲਿਭਾਂਤਿਅਨੇਕਬਿਚਾਰਬਿਚਾਰਾ
ਵੇਦ, ਪੁਰਾਨ, ਕੁਰਾਨ (ਦੇ ਮੰਨਣ ਵਾਲੇ) ਦੋਹਾਂ (ਹਿੰਦੂਆਂ ਤੇ ਮੁਸਲਮਾਨਾਂ) ਨੇ ਮਿਲਕੇ ਅਤੇ ਤਰ੍ਹਾਂ ਤਰ੍ਹਾਂ ਦੇ ਵਿਚਾਰ ਵਿਚਾਰੇ ਹਨ।
The Vedas, Quran, Puranas together have mentioned many thoughts about you;
ਔਰਜਹਾਨਨਿਦਾਨਕਛੂਨਹਿਸੁਬਹਾਨਤੁਹੀਸਿਰਦਾਰਾ॥੬॥
ਹੇ ਅਸਚਰਜ (ਸੁਬਹਾਨ) ਰੂਪ! (ਇਸ) ਸੰਸਾਰ ਦਾ ਅੰਤ ਵਿਚ ਹੋਰ ਕੋਈ ਨਹੀਂ, (ਕੇਵਲ) ਤੂੰ ਹੀ ਸੁਆਮੀ ਹੋਵੇਂਗਾ ॥੬॥
but O Lord! there is none else like Thee in the whole universe; thou art the supremely Chaste Lord of this universe.6.
ਆਦਿਅਗਾਧਿਅਛੇਦਅਭੇਦਅਲੇਖਅਜੇਅਅਨਾਹਦਜਾਨਾ
(ਜੋ) ਆਦਿ, ਅਗਾਧਿ (ਅਥਾਹ) ਅਛੇਦ, ਅਭੇਦ, ਅਲੇਖ, ਅਜੈ (ਨ ਜਿਤੇ ਜਾ ਸਕਣ ਵਾਲੇ) ਅਰਥਾਂਤਰ-ਨ ਜਨਮ ਲੈਣ ਵਾਲੇ (ਅਜੇ) ਅਤੇ ਅਨਾਹਦ (ਅਪਾਰ) ਜਾਣਿਆ ਗਿਆ ਹੈ।
Thou art considered Primal, Unfathomable, invincible, Indiscriminate, Accountless, Unconquerable and Limitless;
ਭੂਤਭਵਿਖਭਵਾਨਤੁਹੀਸਬਹੂੰਸਬਠੌਰਨਮੋਮਨਮਾਨਾ
ਭੂਤ, ਭਵਿਖਤ ਅਤੇ ਵਰਤਮਾਨ ਕਾਲਾਂ ਅਤੇ ਸਭ ਸਥਾਨਾਂ ਵਿਚ ਤੁੰ ਹੀ ਹੈਂ, (ਇਹ ਗੱਲ) ਮੇਰੇ ਮਨ ਨੇ ਮੰਨ ਲਈ ਹੈ।
Thou art considered Pervasive in the present, past and future;
ਸਦੇਵਅਦੇਵਮਣੀਧਰਨਾਰਦਸਾਰਦਸਤਿਸਦੈਵਪਛਾਨਾ
ਦੇਵਤਿਆਂ, ਦੈਂਤਾਂ, ਸ਼ੇਸ਼ਨਾਗ, ਨਾਰਦ, ਸ਼ਾਰਦਾ (ਸਰਸ੍ਵਤੀ) ਨੇ (ਤੈਨੂੰ) ਸਦਾ ਸਤਿ ਕਰਕੇ ਪਛਾਣਿਆ ਹੈ।
The gods, demons, Nagas, Narada and Sharda have been ever thinking of Thee as Truth-incarnate;
ਦੀਨਦਯਾਲਕ੍ਰਿਪਾਨਿਧਿਕੋਕਛੁਭੇਦਪੁਰਾਨਕੁਰਾਨਜਾਨਾ॥੭॥
ਹੇ ਦੀਨ ਦਿਆਲ, ਕ੍ਰਿਪਾਲੂ, ਕ੍ਰਿਪਾ-ਨਿਧਾਨ! (ਤੇਰਾ) ਕੁਝ ਵੀ ਭੇਦ ਪੁਰਾਨ ਅਤੇ ਕੁਰਾਨ ਨੇ ਨਹੀਂ ਜਾਣਿਆ ॥੭॥
O protector of the lowly and the Treasure of Grace! Thy mystery could not be comprehended by the Quran and the Puranas.7.
ਸਤਿਸਦੈਵਸਰੂਪਸਦਾਬ੍ਰਤਬੇਦਕਤੇਬਤੁਹੀਉਪਜਾਯੋ
ਹੇ ਸਤਿ ਸਰੂਪ ਅਤੇ ਸਦਾ ਸੱਤ ਬ੍ਰਿਤੀ ਵਾਲੇ! ਤੂੰ ਹੀ ਵੇਦਾਂ ਅਤੇ ਕਤੇਬਾਂ ਨੂੰ ਉਤਪੰਨ ਕੀਤਾ ਹੈ।
O truth-incarnate Lord! Thou hast created the true modifications of Vedas and Katebs (semitic texts);
ਦੇਵਅਦੇਵਨਦੇਵਮਹੀਧਰਭੂਤਭਵਾਨਵਹੀਠਹਰਾਯੋ
(ਜੋ) ਦੇਵਤਿਆਂ ਅਤੇ ਦੈਂਤਾਂ ਦਾ ਸੁਆਮੀ (ਦੇਵ) ਧਰਤੀ ਨੂੰ ਧਾਰਨ ਕਰਨ ਵਾਲਾ ਹੈ, ਉਸੇ ਨੂੰ ਤਿੰਨਾਂ ਕਾਲਾਂ ਵਿਚ ਮੰਨਿਆ ਜਾਂਦਾ ਹੈ।
at all times, the gods, demons and mountains, past and present have also considered Thee Truth-incarnate;
ਆਦਿਜੁਗਾਦਿਅਨੀਲਅਨਾਹਦਲੋਕਅਲੋਕਬਿਲੋਕਪਾਯੋ
(ਜੋ) ਆਦਿ, ਜੁਗਾਦਿ, ਅਨੀਲ, ਅਨਾਹਦ (ਅਪਾਰ) ਹੈ, (ਉਸ ਨੂੰ) ਲੋਕ ਅਤੇ ਪਰਲੋਕ ਵਿਚ ਕੋਈ ਵੇਖ ਨਹੀਂ ਸਕਿਆ ਹੈ।
Thou art primal, from the beginning of the ages and limitless, who can be realized with profound insight in these worlds;
ਰੇਮਨਮੂੜਅਗੂੜਿਇਸੋਪ੍ਰਭਤੋਹਿਕਹੋਕਿਹਿਆਨਸੁਨਾਯੋ॥੮॥
ਹੇ ਮੂਰਖ ਮਨ! ਅਜਿਹੇ ਸੁਸਪਸ਼ਟ ('ਅਗੂੜਿ') ਪ੍ਰਭੂ (ਦਾ ਭੇਦ) ਦਸ, ਤੈਨੂੰ ਕਿਸ ਨੇ ਆ ਕੇ ਸੁਣਾਇਆ ਹੈ ॥੮॥
O my mind! cannot say as to from which significant individual, I have heard the description of such a Lord.8.
ਦੇਵਅਦੇਵਮਹੀਧਰਨਾਗਨਸਿਧਪ੍ਰਸਿਧਬਡੋਤਪੁਕੀਨੋ
ਦੇਵਤਿਆਂ, ਦੈਂਤਾਂ, ਧਰਤੀ ਨੂੰ ਧਾਰਨ ਕਰਨ ਵਾਲੇ ਸ਼ੇਸ਼ਨਾਗ, ਸਿੱਧ ਅਤੇ ਪ੍ਰਸਿੱਧ ਲੋਕਾਂ ਨੇ (ਤੈਨੂੰ ਪ੍ਰਾਪਤ ਕਰਨ ਲਈ) ਬੜੀ ਭਾਰੀ ਤਪਸਿਆ ਕੀਤੀ ਹੈ।
The god, demons, mountains, Nagas and adepts practised sever austerities;
ਬੇਦਪੁਰਾਨਕੁਰਾਨਸਬੈਗੁਨਗਾਇਥਕੇਪੈਤੋਜਾਇਚੀਨੋ
ਵੇਦ, ਪੁਰਾਨ, ਕੁਰਾਨ (ਆਦਿ ਸਾਰੇ ਧਰਮ ਗ੍ਰੰਥ ਤੇਰੇ) ਗੁਣ ਗਾਂਦੇ ਗਾਂਦੇ ਥਕ ਗਏ ਹਨ, ਪਰ ਤੈਨੂੰ (ਉਹ) ਪਛਾਣ ਨਹੀਂ ਸਕੇ ਹਨ।
the Vedas, the Puranas and the Quran, al were tired of singing His Praises, even then they could not recognize His mystery;
ਭੂਮਿਅਕਾਸਪਤਾਰਦਿਸਾਬਿਦਿਸਾਜਿਹਿਸੋਸਬਕੇਚਿਤਚੀਨੋ
ਭੂਮੀ, ਆਕਾਸ਼, ਪਾਤਾਲ, ਦਿਸ਼ਾ, ਵਿਦਿਸ਼ਾ ਵਿਚ ਜੋ ਵੀ (ਜੀਵ ਜੰਤ) ਹੈ, (ਉਨ੍ਹਾਂ) ਸਭ ਦੇ ਚਿਤ ਦੇ ਹਾਲ ਨੂੰ (ਉਹ) ਜਾਣਦਾ ਹੈ।
The earth, sky, nether-world, directions and anti-directions are all pervaded by that Lord;
ਪੂਰਰਹੀਮਹਿਮੋਮਹਿਮਾਮਨਮੈਤਿਨਿਆਨਿਮੁਝੈਕਹਿਦੀਨੋ॥੯॥
(ਉਸ ਦੀ) ਮਹਿਮਾ ਸਾਰੀ ਪ੍ਰਿਥਵੀ ਵਿਚ ਪਸਰੀ ਹੋਈ ਹੈ। (ਇਸੇ ਨੇ) ਮੇਰੇ ਮਨ ਵਿਚ ਵਿਚਾਰ ਭਰ ਦਿੱਤਾ ਹੈ (ਚੇਤਨਾ ਪੈਦਾ ਕਰ ਦਿੱਤੀ ਹੈ) ॥੯॥
the whole earth is filled with His Grandeur; and O mind; what new thing you have done for me by eulogizing Him?9.
ਬੇਦਕਤੇਬਭੇਦਲਹਯੋਤਿਹਿਸਿਧਸਮਾਧਿਸਬੈਕਰਿਹਾਰੇ
ਵੇਦਾਂ ਅਤੇ ਕਤੇਬਾਂ ਨੇ ਉਸ ਦਾ ਭੇਦ ਨਹੀਂ ਪਾਇਆ ਹੈ, ਸਾਰੇ ਸਿੱਧ ਲੋਗ ਸਮਾਧੀਆਂ ਲਗਾ ਲਗਾ ਕੇ ਹਾਰ ਗਏ ਹਨ।
The Vedas and Ketebs could not comprehend His Mystery and the adepts have been defeated in practising contemplation;
ਸਿੰਮ੍ਰਿਤਸਾਸਤ੍ਰਬੇਦਸਬੈਬਹੁਭਾਂਤਿਪੁਰਾਨਬੀਚਾਰਬੀਚਾਰੇ
ਸਿਮ੍ਰਿਤੀਆਂ, ਸ਼ਾਸਤ੍ਰਾਂ, ਵੇਦਾਂ ਅਤੇ ਪੁਰਾਨਾਂ ਆਦਿਕ ਸਾਰਿਆਂ (ਧਰਮ ਗ੍ਰੰਥਾਂ) ਨੇ ਬਹੁਤ ਤਰ੍ਹਾਂ ਨਾਲ (ਉਸ ਦਾ) ਵਿਚਾਰ ਵਿਚਾਰਿਆ ਹੈ।
various thought have been mentioned about God in Vedas, Shastras, Puranas and smrities;
ਆਦਿਅਨਾਦਿਅਗਾਧਿਕਥਾਧ੍ਰੂਅਸੇਪ੍ਰਹਿਲਾਦਿਅਜਾਮਲਤਾਰੇ
(ਉਸ) ਆਦਿ ਅਤੇ ਅਨਾਦਿ (ਪਰਮਾਤਮਾ) ਦੀ ਕਥਾ ਦੀ (ਥਾਹ ਨਹੀਂ ਪਾਈ ਜਾ ਸਕਦੀ) ਜਿਸ ਨੇ ਧ੍ਰੂਹ ਪ੍ਰਹਿਲਾਦ (ਵਰਗੇ ਭਗਤ) ਅਤੇ ਅਜਾਮਲ (ਜਿਹੇ ਪਾਪੀ) ਤਾਰੇ ਹਨ।
The Lord-God is Primal, Beginningless and unfathomable; stories are current about Him redeemed Dhruva, Prehlad and Ajamil;
ਨਾਮੁਉਚਾਰਤਰੀਗਨਿਕਾਸੋਈਨਾਮੁਅਧਾਰਬੀਚਾਰਹਮਾਰੇ॥੧੦॥
(ਜਿਸ ਦੇ) ਨਾਮ ਨੂੰ ਜਪ ਕੇ ਵੇਸਵਾ ਤਰ ਗਈ ਹੈ, ਉਸੇ ਨਾਮ ਦਾ ਸਦਾ ਵਿਚਾਰ ਸਾਡੇ ਪ੍ਰਾਣਾਂ ਦਾ ਆਧਾਰ ਹੈ ॥੧੦॥
by remembering His name even Ganika was saved and the support of His name is also with us.10.
ਆਦਿਅਨਾਦਿਅਗਾਧਿਸਦਾਪ੍ਰਭਸਿਧਸ੍ਵਰੂਪਸਬੋਪਹਿਚਾਨਯੋ
(ਉਹ) ਪ੍ਰਭੂ ਸਦਾ ਆਦਿ, ਅਨਾਦਿ, ਅਗਾਧਿ ਸਰੂਪ ਵਾਲਾ ਹੈ ਅਤੇ ਸਭ ਨੂੰ ਪਛਾਣਨ ਵਾਲਾ ਹੈ।
All know that Lord as beginningless, unfathomable and adept-incarnate;
ਗੰਧ੍ਰਬਜਛਮਹੀਧਰਨਾਗਨਭੂਮਿਅਕਾਸਚਹੂੰਚਕਜਾਨਯੋ
ਗੰਧਰਬ, ਯਕਸ਼, ਮਹੀਧਰ (ਪਰਬਤ) ਸ਼ੇਸ਼ਨਾਗ, (ਆਦਿ ਸਾਰੇ ਉਸ ਨੂੰ) ਭੂਮੀ, ਆਕਾਸ਼, ਚੌਹਾਂ ਦਿਸ਼ਾਵਾਂ (ਵਿਚ ਵਿਆਪਕ) ਜਾਣਦੇ ਹਨ।
the Gandharvas, Yakshas, men, Nagas consider him on the earth, sky and all the four directions;
ਲੋਕਅਲੋਕਦਿਸਾਬਿਦਿਸਾਅਰੁਦੇਵਅਦੇਵਦੁਹੂੰਪ੍ਰਭਮਾਨਯੋ
ਦੇਵਤਿਆਂ ਤੇ ਦੈਂਤਾਂ ਦੋਹਾਂ ਨੇ ਪ੍ਰਭੂ ਨੂੰ ਲੋਕ, ਪਰਲੋਕ, ਦਿਸ਼ਾ ਅਤੇ ਵਿਦਿਸ਼ਾ ਵਿਚ ਮੰਨਿਆ ਹੈ।
All the world, directions, anti-directions, gods, demons all worship Him;
ਚਿਤਅਗਯਾਨਸੁਜਾਨਸੁਯੰਭਵਕੌਨਕੀਕਾਨਿਨਿਧਾਨਭੁਲਾਨਯੋ॥੧੧॥
ਹੇ ਅਗਿਆਨੀ ਚਿਤ! ਉਸ ਆਪਣੇ ਆਪ ਹੋਣ ਵਾਲੇ (ਪ੍ਰਭੂ) ਨੂੰ ਪਛਾਣ। ਕਿਸ ਦੀ ਮੁਹਤਾਜੀ ਕਰਕੇ (ਉਸ ਨੂੰ) ਭੁਲਾ ਦਿਤਾ ਹੈ ॥੧੧॥
O ignorant mind! by following whom, you have forgotten that self-exstent omniscient Lord? 11.
ਕਾਹੂੰਲੈਠੋਕਿਬਧੇਉਰਿਠਾਕੁਰਕਾਹੂੰਮਹੇਸਕੋਏਸਬਖਾਨਯੋ
ਕਿਸੇ ਨੇ ਠਾਕੁਰ ਨੂੰ ਲੈ ਕੇ ਗਲ ਨਾਲ ਘੁਟ ਕੇ ਬੰਨ੍ਹ ਲਿਆ ਹੈ ਅਤੇ ਕੋਈ ਸ਼ਿਵ ਨੂੰ ਈਸ਼ਵਰ ਮੰਨਦਾ ਹੈ।
Someone has tied the stone-idol around his neck and someone has accepted Shiva as the Lord;
ਕਾਹੂਕਹਿਯੋਹਰਿਮੰਦਰਮੈਹਰਿਕਾਹੂਮਸੀਤਕੈਬੀਚਪ੍ਰਮਾਨਯੋ
ਕੋਈ ਹਰਿ ਨੂੰ ਮੰਦਿਰ ਵਿਚ ਦਸਦਾ ਹੈ ਅਤੇ ਕੋਈ ਮਸੀਤ ਵਿਚ ਮੰਨਦਾ ਹੈ।
someone considers the Lord within the temple or the mosque;
ਕਾਹੂੰਨੇਰਾਮਕਹਯੋਕ੍ਰਿਸਨਾਕਹੁਕਾਹੂਮਨੈਅਵਤਾਰਨਮਾਨਯੋ
ਕਿਸੇ ਨੇ (ਉਸਨੂੰ) ਰਾਮ ਕਿਹਾ ਹੈ ਅਤੇ ਕਿਸੇ ਨੇ ਕ੍ਰਿਸ਼ਨ ਅਤੇ ਕਿਸੇ ਨੇ ਮਨ ਵਿਚ (ਉਸਨੂੰ) ਅਵਤਾਰਾਂ ਵਿਚ ਮੰਨਿਆ ਹੈ।
Someone calls him Ram or Krishna and someone believes in His incarnations,
ਫੋਕਟਧਰਮਬਿਸਾਰਸਬੈਕਰਤਾਰਹੀਕਉਕਰਤਾਜੀਅਜਾਨਯੋ॥੧੨॥
(ਪਰ ਮੈਂ ਆਪਣੇ) ਮਨ ਵਿਚ ਸਾਰੇ ਫੋਕਟ ਧਰਮਾਂ ਨੂੰ ਭੁਲਾ ਕੇ, ਕੇਵਲ ਕਰਤਾਰ ਨੂੰ ਹੀ ਕਰਤਾ ਮੰਨਿਆ ਹੈ ॥੧੨॥
but my mind has forsaken all useless actions and has accepted only the One Creator.12.
ਜੌਕਹੋਰਾਮਅਜੋਨਿਅਜੈਅਤਿਕਾਹੇਕੌਕੌਸਲਿਕੁਖਜਯੋਜੂ
ਜੇ ਰਾਮ ਨੂੰ ਅਜੋਨੀ ਅਤੇ ਅਤਿ ਅਜੈ ਕਹੋਗੇ, (ਤਾਂ ਉਹ) ਕੌਸ਼ਲਿਆ ਦੀ ਕੁਖ ਵਿਚੋਂ ਕਿਉਂ ਜੰਮਿਆ ਸੀ।
If we consider Ram, the Lord as Unborn, then how did he take brith from the womb of Kaushalya?
ਕਾਲਹੂੰਕਾਲਕਹੋਜਿਹਕੌਕਿਹਿਕਾਰਣਕਾਲਤੇਦੀਨਭਯੋਜੂ
ਜੇ ਕਾਨ੍ਹ ਨੂੰ ਹੀ ਕਾਲ ਕਹੋਗੇ, (ਤਾਂ ਉਹ) ਕਿਸ ਲਈ ਕਾਲ ਦੇ ਅਧੀਨ ਹੋਇਆ ਸੀ (ਅਰਥਾਤ ਮ੍ਰਿਤੂ ਨੂੰ ਪ੍ਰਾਪਤ ਹੋਇਆ ਸੀ)।
He, who is said to be the KAL (destroyer) of KAL (death), then why did none become subjugated himself before KAL?
ਸਤਿਸਰੂਪਬਿਬੈਰਕਹਾਇਸੁਕਯੋਂਪਥਕੋਰਥਹਾਕਿਧਯੋਜੂ
(ਜੋ) ਸਤਿ ਸਰੂਪ ਅਤੇ ਨਿਰਵੈਰ ਅਖਵਾਉਂਦਾ ਹੈ, (ਤਾਂ ਉਸਨੇ) ਅਰਜਨ (ਪਥ-ਪਾਰਥ) ਦਾ ਰਥ ਕਿਉਂ ਹਿਕ ਕੇ ਭਜਾਇਆ ਸੀ।
If he is called the Truth-incarnate, beyond enmity and opposition, then why did he become the charioteer of Arjuna?