ਹੋਕਬਿਤਕਾਬਿਕੇਮਾਝਿਨਿਸੰਕਪ੍ਰਮਾਨੀਐ॥੧੩੧੮॥
(ਇਸ ਦਾ) ਕਬਿੱਤਾਂ ਜਾਂ ਕਾਵਿ ਵਿਚ ਨਿਸੰਗ ਹੋ ਕੇ ਪ੍ਰਯੋਗ ਕਰੋ ॥੧੩੧੮॥
Saying the word “Agnjim”, then uttering “ari ari”, add the word “Nrip” four times ,then speaking the word “Ripu” recognize the names of Tupak and use them unhesitatingly in the stanzas of poetry.1318.
ਇਤਿਸ੍ਰੀਨਾਮਮਾਲਾਪੁਰਾਣਸ੍ਰੀਤੁਪਕਨਾਮਪਾਚਵੋਂਧਿਆਇਸਮਾਪਤਮਸਤਸੁਭਮਸਤੁ॥੪॥
ਇਥੇ ਸ੍ਰੀ ਨਾਮ ਮਾਲਾ ਪੁਰਾਣ ਦੇ ਸ੍ਰੀ ਤੁਪਕ ਨਾਮ ਵਾਲੇ ਪੰਜਵੇਂ ਅਧਿਆਇ ਦੀ ਸਮਾਪਤੀ, ਸਭ ਸ਼ੁਭ ਹੈ ॥੪॥
ੴਵਾਹਿਗੁਰੂਜੀਕੀਫਤਹ॥
The Lord is One and the Victory is of the True Guru.
ਸ੍ਰੀਭਗੌਤੀਏਨਮਹ॥
ਸ੍ਰੀ ਭਗੌਤੀ ਨੂੰ ਨਮਸਕਾਰ:
(In Praise of Bhagauti)
ਅਥਪਖ੍ਯਾਨਚਰਿਤ੍ਰਲਿਖ੍ਯਤੇ॥
ਹੁਣ ਪਾਖਿਆਨ ਚਰਿਤ੍ਰ ਲਿਖਦੇ ਹਾਂ:
ਪਾਤਿਸਾਹੀ੧੦॥
ਪਾਤਿਸ਼ਾਹੀ ੧੦:
(By) Tenth Master, (in) Deviant Metre,
ਭੁਜੰਗਛੰਦ॥ਤ੍ਵਪ੍ਰਸਾਦਿ॥
ਭੁਜੰਗ ਛੰਦ: ਤੇਰੀ ਕ੍ਰਿਪਾ ਨਾਲ:
(By) the Grace of God
ਤੁਹੀਖੜਗਧਾਰਾਤੁਹੀਬਾਢਵਾਰੀ॥
ਤੂੰ ਹੀ ਖੜਗ ਦੀ ਧਾਰ ਅਤੇ ਤੂੰ ਹੀ ਵਢਣ ਵਾਲੀ ਤਲਵਾਰ ਹੈਂ।
You are the Broad Sword with decapitating edge.
ਤੁਹੀਤੀਰਤਰਵਾਰਕਾਤੀਕਟਾਰੀ॥
ਤੂੰ ਹੀ ਤੀਰ, ਤਲਵਾਰ, ਕਾਤੀ, ਕਟਾਰੀ,
You are Arrow, Dagger,
ਹਲਬੀਜੁਨਬੀਮਗਰਬੀਤੁਹੀਹੈ॥
ਹਲਥੀ, ਜੁਨਬੀ, ਮਗਰਬੀ (ਆਦਿ ਇਲਾਕਿਆਂ ਦੇ ਸ਼ਸਤ੍ਰ ਅਸਤ੍ਰ) ਹੈਂ।
(And the sword from regions of) Halb, South, and West.
ਨਿਹਾਰੌਜਹਾਆਪੁਠਾਢੀਵਹੀਹੈ॥੧॥
ਜਿਥੇ ਵੀ ਵੇਖਦਾ ਹਾਂ, ਉਥੇ ਹੀ (ਤੂੰ) ਆਪ ਖੜੋਤੀ ਹੋਈ ਹੈਂ ॥੧॥
I can envision you to the limits of my perception.(1)
ਤੁਹੀਜੋਗਮਾਯਾਤੁਸੀਬਾਕਬਾਨੀ॥
ਤੂੰ ਹੀ ਜੋਗ ਮਾਇਆ, ਤੂੰ ਹੀ ਸਰਸਵਤੀ,
You are the capable deity -
ਤੁਹੀਆਪੁਰੂਪਾਤੁਹੀਸ੍ਰੀਭਵਾਨੀ॥
ਤੂੰ ਹੀ ਚੁਸਤ ('ਅਪੁ') ਰੂਪ ਵਾਲੀ ਅਤੇ ਤੂੰ ਹੀ ਸ੍ਰੀ ਭਵਾਨੀ ਹੈਂ।
Sarswati, Roopa and Bhawani.
ਤੁਹੀਬਿਸਨਤੂਬ੍ਰਹਮਤੂਰੁਦ੍ਰਰਾਜੈ॥
ਤੂੰ ਹੀ ਵਿਸ਼ਣੂ, ਬ੍ਰਹਮਾ ਅਤੇ ਰੁਦ੍ਰ (ਦੇ ਰੂਪ ਵਿਚ) ਸੁਭਾਇਮਾਨ ਹੈਂ।
You are the divinity - Vishnu, Brahma and Shiva, and, Majestically,
ਤੁਹੀਬਿਸ੍ਵਮਾਤਾਸਦਾਜੈਬਿਰਾਜੈ॥੨॥
ਤੂੰ ਹੀ ਵਿਸ਼ਵ ਮਾਤਾ (ਵਜੋਂ) ਸਦਾ ਵਿਜੈਈ (ਰੂਪ ਵਿਚ) ਬਿਰਾਜਮਾਨ ਹੈਂ ॥੨॥
You are established in motherly form.(2)
ਤੁਹੀਦੇਵਤੂਦੈਤਤੈਜਛੁਉਪਾਏ॥
ਤੂੰ ਹੀ ਦੇਵਤੇ, ਦੈਂਤ, ਯਕਸ਼,
You have created Deities, Demons
ਤੁਹੀਤੁਰਕਹਿੰਦੂਜਗਤਮੈਬਨਾਏ॥
ਤੁਰਕ, ਹਿੰਦੂ ਆਦਿ ਨੂੰ ਜਗਤ ਵਿਚ ਬਣਾਇਆ ਹੈ।
Prayer-worthies, Turks and Hindus.
ਤੁਹੀਪੰਥਹ੍ਵੈਅਵਤਰੀਸ੍ਰਿਸਟਿਮਾਹੀ॥
ਤੂੰ ਹੀ ਇਸ ਸ੍ਰਿਸ਼ਟੀ ਵਿਚ (ਭਿੰਨ ਭਿੰਨ) ਪੰਥਾਂ (ਮਾਰਗਾਂ) ਦੇ ਰੂਪ ਵਿਚ ਉਤਰੀ ਹੈਂ।
Descending in various Forms,
ਤੁਹੀਬਕ੍ਰਤਤੇਬ੍ਰਹਮਬਾਦੋਬਕਾਹੀ॥੩॥
ਤੂੰ ਹੀ ਮੂੰਹ ਤੋਂ ਬ੍ਰਹਮ ਸੰਬੰਧੀ ਵਾਦ-ਵਿਵਾਦ ਕਰਨ ਵਾਲਿਆਂ ਨੂੰ (ਪੈਦਾ ਕੀਤਾ ਹੈ) ॥੩॥
You have produced the altercating folks.(3)
ਤੁਹੀਬਿਕ੍ਰਤਰੂਪਾਤੁਹੀਚਾਰੁਨੈਨਾ॥
ਤੂੰ ਹੀ ਭਿਆਨਕ ਰੂਪ ਵਾਲੀ ਅਤੇ ਸੁੰਦਰ ਨੈਣਾਂ ਵਾਲੀ ਹੈਂ।
You have rueful looks as well as you adore beautiful eyes.
ਤੁਹੀਰੂਪਬਾਲਾਤੁਹੀਬਕ੍ਰਬੈਨਾ॥
ਤੂੰ ਹੀ ਬਾਲਿਕਾ ਰੂਪ ਵਾਲੀ ਅਤੇ ਟੇਢੇ ਬੋਲਾਂ ਵਾਲੀ ਹੈਂ।
You are pretty, and, also, you possess contorted features.
ਤੁਹੀਬਕ੍ਰਤੇਬੇਦਚਾਰੋਉਚਾਰੇ॥
ਤੂੰ ਹੀ (ਆਪਣੇ) ਮੂੰਹ ਤੋਂ ਚਾਰ ਵੇਦ ਉਚਾਰੇ ਹਨ।
You enunciate the Four Vedas,
ਤੁਮੀਸੁੰਭਨੈਸੁੰਭਦਾਨੌਸੰਘਾਰੇ॥੪॥
ਤੂੰ ਹੀ ਸੁੰਭ ਅਤੇ ਨਿਸੁੰਭ (ਨਾਂ ਵਾਲੇ) ਦੈਂਤਾਂ ਨੂੰ ਮਾਰਿਆ ਹੈ ॥੪॥
But don’t hesitate to decimate the Demons.( 4)
ਜਗੈਜੰਗਤੋਸੌਭਜੈਭੂਪਭਾਰੀ॥
ਤੇਰੇ ਤੋਂ ਹੀ ਯੁੱਧ ਦੀ (ਭਿਆਨਕਤਾ) ਵੱਧਦੀ ਹੈ ਅਤੇ ਵੱਡੇ ਵੱਡੇ ਰਾਜੇ ਦੌੜ ਜਾਂਦੇ ਹਨ।
With you the dread of war increases.
ਬਧੇਛਾਡਿਬਾਨਾਕਢੀਬਾਢਵਾਰੀ॥
ਬਾਣਾਂ ਨੂੰ ਛਡ ਕੇ ਅਤੇ ਤਲਵਾਰ ਨੂੰ ਕੱਢ ਕੇ (ਤੂੰ ਸੈਨਾਵਾਂ ਦਾ) ਬਧ ਕਰਦੀ ਹੈਂ।
The great rulers pray to you and, with the swords and arrows, Annihilate the armies.
ਤੂਨਰਸਿੰਘਹ੍ਵੈਕੈਹਿਰਾਨਾਛਮਾਰ੍ਯੋ॥
ਤੂੰ ਹੀ ਨਰਸਿੰਘ ਰੂਪ ਧਾਰ ਕੇ ਹਿਰਨਾਕਸ਼ ਨੂੰ ਮਾਰਿਆ ਸੀ।
Guising as Narsing, the Sphinx, you smashed Harnakash.
ਤੁਮੀਦਾੜਪੈਭੂਮਿਕੋਭਾਰਧਾਰ੍ਯੋ॥੫॥
ਤੂੰ ਹੀ (ਵਰਾਹ ਅਵਤਾਰ ਰੂਪ ਵਿਚ) ਦੰਦਾਂ ਉਤੇ ਧਰਤੀ ਦਾ ਭਾਰ ਚੁਕਿਆ ਸੀ ॥੫॥
And incarnating as Varah in the form of a boar, You bore the weight of the earth.(5)
ਤੁਮੀਰਾਮਹ੍ਵੈਕੈਹਠੀਦੈਤਘਾਯੋ॥
ਤੂੰ ਹੀ ਰਾਮ (ਦਾ ਰੂਪ) ਹੋ ਕੇ ਹਠੀ ਦੈਂਤ (ਰਾਵਣ) ਨੂੰ ਮਾਰਿਆ ਸੀ।
Manifesting as Rama, you exterminated the stubborn Devil (Rawana).
ਤੁਮੀਕ੍ਰਿਸਨਹ੍ਵੈਕੰਸਕੇਸੀਖਪਾਯੋ॥
ਤੂੰ ਹੀ ਕ੍ਰਿਸ਼ਨ (ਦਾ ਰੂਪ) ਹੋ ਕੇ ਕੰਸ ਅਤੇ ਕੇਸੀ ਨੂੰ ਨਸ਼ਟ ਕੀਤਾ ਸੀ।
And turning into Krishana terminated Kans, the semi-bestial.
ਤੁਹੀਜਾਲਪਾਕਾਲਕਾਕੈਬਖਾਨੀ॥
ਤੂੰ ਹੀ ਜਾਲਪਾ, ਕਾਲਕਾ ਵਜੋਂ ਵਰਣਨ ਕੀਤੀ ਜਾਂਦੀ ਹੈਂ।
You are known as Jalpa, Kalka
ਤੁਹੀਚੌਦਹੂੰਲੋਕਕੀਰਾਜਧਾਨੀ॥੬॥
ਤੂੰ ਹੀ ਚੌਦਾਂ ਲੋਕਾਂ ਦੀ 'ਰਾਜਧਾਨੀ' (ਧੁਰਾ) ਮੰਨੀ ਜਾਂਦੀ ਹੈਂ ॥੬॥
And are the Rani of the fourteen continent.(6)
ਤੁਹੀਕਾਲਕੀਰਾਤ੍ਰਿਹ੍ਵੈਕੈਬਿਹਾਰੈ॥
ਤੂੰ ਹੀ ਕਾਲ-ਰਾਤ੍ਰੀ ਹੋ ਕੇ ਵਿਚਰਦੀ ਹੈਂ।
You are roaming around during the nights of death.
ਤੁਹੀਆਦਿਉਪਾਵੈਤੁਹੀਅੰਤਮਾਰੈ॥
ਤੂੰ ਹੀ (ਸ੍ਰਿਸ਼ਟੀ ਦਾ) ਆਰੰਭ ਕਰਦੀ ਹੈਂ ਅਤੇ ਤੂੰ ਹੀ ਅੰਤ ਵਿਚ ਨਸ਼ਟ ਵੀ ਕਰਦੀ ਹੈਂ।
You are the initiator of the Universe, and you destroy the Universe.
ਤੁਹੀਰਾਜਰਾਜੇਸ੍ਵਰੀਕੈਬਖਾਨੀ॥
ਤੂੰ ਹੀ ਰਾਜਿਆਂ ਦੀ ਰਾਜੇਸ਼ਵਰੀ ਵਜੋਂ ਬਖਾਨ ਕੀਤੀ ਜਾਂਦੀ ਹੈਂ।
You are narrated by the rulers of the rulers,
ਤੁਹੀਚੌਦਹੂੰਲੋਕਕੀਆਪੁਰਾਨੀ॥੭॥
ਤੂੰ ਆਪ ਹੀ ਚੌਦਾਂ ਲੋਕਾਂ ਦੀ ਰਾਣੀ ਹੈਂ ॥੭॥
As you are the Rani of Fourteen continents.(7)
ਤੁਮੈਲੋਗਉਗ੍ਰਾਅਤਿਉਗ੍ਰਾਬਖਾਨੈ॥
ਤੈਨੂੰ ਹੀ ਲੋਕੀਂ ਕ੍ਰੋਧ ਕਰਨ ਵਾਲੀ ਅਤਿ ਉਗ੍ਰਾ ਕਹਿੰਦੇ ਹਨ।
People called you as the kindest of kinds,
ਤੁਮੈਅਦ੍ਰਜਾਬ੍ਯਾਸਬਾਨੀਪਛਾਨੈ॥
ਤੈਨੂੰ ਹੀ ਪਾਰਬਤੀ ('ਅਦ੍ਰਜਾ') ਅਤੇ ਬਿਆਸ-ਬਾਣੀ ਵਜੋਂ ਪਛਾਣਦੇ ਹਨ।
And you are known through the sacred hymns of Vyas Rishi.
ਤੁਮੀਸੇਸਕੀਆਪੁਸੇਜਾਬਨਾਈ॥
ਤੂੰ ਆਪ ਹੀ ਸ਼ੇਸ਼ਨਾਗ ਦੀ ਸੇਜ ਬਣਾਈ ਹੈ।
You formulate the lion’s retreat,
ਤੁਹੀਕੇਸਰਬਾਹਨੀਕੈਕਹਾਈ॥੮॥
ਤੂੰ ਹੀ ਸ਼ੇਰ ਦੇ ਵਾਹਨ ਵਾਲੀ ਅਖਵਾਉਂਦੀ ਹੈਂ ॥੮॥
And you are recognized as the lion, as well.(8)
ਤੁਤੋਸਾਰਕੂਟਾਨਕਿਰਿਕੈਸੁਹਾਯੋ॥
ਤੇਰੇ ਹੱਥਾਂ ਵਿਚ ਕੁਟਣ (ਅਥਵਾ ਕਟਣ) ਵਾਲਾ ਲੋਹਾ (ਸ਼ਸਤ੍ਰ) ਸ਼ੁਭਾਇਮਾਨ ਹੈ।
The cutting dagger suits your hands,
ਤੁਹੀਚੰਡਔਮੁੰਡਦਾਨੋਖਪਾਯੋ॥
ਤੂੰ ਹੀ ਚੰਡ ਅਤੇ ਮੁੰਡ ਦੈਂਤਾਂ ਨੂੰ ਖਪਾਇਆ ਸੀ।
And you have obliterated the demons of Chund and Mund.
ਤੁਹੀਰਕਤਬੀਜਾਰਿਸੌਜੁਧਕੀਨੋ॥
ਤੂੰ ਹੀ ਰਕਤਬੀਜ ਵੈਰੀ ਨਾਲ ਯੁੱਧ ਕੀਤਾ ਸੀ।
You invaded the enemies called Rakat Beej,
ਤੁਮੀਹਾਥਦੈਰਾਖਿਦੇਵੇਸੁਲੀਨੋ॥੯॥
ਤੂੰ ਹੀ (ਆਪਣਾ) ਹੱਥ ਦੇ ਕੇ ਦੇਵਤਿਆਂ ਦੀ ਰਖਿਆ ਕੀਤੀ ਸੀ ॥੯॥
And you protected the divinity, as well.(9)
ਤੁਮੀਮਹਿਕਦਾਨੋਬਡੇਕੋਪਿਘਾਯੋ॥
ਤੂੰ ਹੀ ਬਹੁਤ ਕ੍ਰੋਧ ਕਰ ਕੇ ਮਹਿਖਾਸੁਰ ਦੈਂਤ ਨੂੰ ਮਾਰਿਆ ਸੀ।
In rage you terminated the demons of Mehkhasur,
ਤੂਧੂਮ੍ਰਾਛਜ੍ਵਾਲਾਛਕੀਸੌਜਰਾਯੋ॥
ਤੂੰ ਧੂਮ੍ਰਾਛ, ਜਵਾਲਾਛ ਨੂੰ ਸਾੜ ਦਿੱਤਾ ਸੀ।
And burned to death Dhumarach and Javalach.
ਤੁਮੀਕੌਚਬਕ੍ਰਤਾਪਨੇਤੇਉਚਾਰ੍ਯੋ॥
ਤੂੰ ਹੀ ਆਪਣੇ ਮੁੱਖ ਤੋਂ ('ਬਕ੍ਰਤਾਪਨੇ') ਰਖਿਆ ਕਰਨ ਵਾਲਾ ਸਤੋਤ੍ਰ ('ਕੌਚ') ਉਚਾਰਿਆ ਹੈ
With impregnable and protective mantras
ਬਿਡਾਲਾਛਔਚਿਛੁਰਾਛਸਬਿਡਾਰ੍ਯੋ॥੧੦॥
ਅਤੇ ਬਿਡਾਲਾਛ ਅਤੇ ਚਿਛੁਰਾਛਸ ਨੂੰ ਨਸ਼ਟ ਕੀਤਾ ਹੈ ॥੧੦॥
You finished Bidalach and Chichrachas.(10)
ਤੁਮੀਡਹਡਹਕੈਡਵਰਕੋਬਜਾਯੋ॥
ਤੂੰ ਹੀ ਡਹਿ-ਡਹਿ ਕਰ ਕੇ ਡੋਰੂ ਨੂੰ ਵਜਾਇਆ ਹੈ।
You beat the drum of invasion and,
ਤੁਹੀਕਹਕਹਕੈਹਸੀਜੁਧੁਪਾਯੋ॥
ਤੂੰ ਹੀ ਕਹਿ-ਕਹਿ ਕਰ ਕੇ ਹਸਦੇ ਹੋਇਆਂ ਯੁੱਧ ਮੰਡਿਆ ਹੈ।
Then, jovially, penetrated the warfare.
ਤੁਹੀਅਸਟਅਸਟਹਾਥਮੈਅਸਤ੍ਰਧਾਰੇ॥
ਤੂੰ ਹੀ ਅੱਠ ਹੱਥਾਂ ਵਿਚ ਅੱਠ ਅਸਤ੍ਰ ਧਾਰਨ ਕੀਤੇ ਹੋਏ ਹਨ।
Holding eight weapons in your eight arms, you won over the invincible brave-enemies,
ਅਜੈਜੈਕਿਤੇਕੇਸਹੂੰਤੇਪਛਾਰੇ॥੧੧॥
ਅਜੈ (ਸੂਰਮਿਆਂ ਨੂੰ) ਜਿੱਤ ਕੇ ਅਤੇ ਕੇਸਾਂ ਤੋਂ ਫੜ ਕੇ ਪਛਾੜਿਆ ਹੈ ॥੧੧॥
And holding them from their hair knocked them down.( 11)
ਜਯੰਤੀਤੁਹੀਮੰਗਲਾਰੂਪਕਾਲੀ॥
ਤੂੰ ਹੀ ਜਯੰਤੀ, ਮੰਗਲਾ, ਕਾਲੀ,
You are Jayanti, Mangal, Kali, Kapali
ਕਪਾਲਨਿਤੁਹੀਹੈਤੁਹੀਭਦ੍ਰਕਾਲੀ॥
ਕਪਾਲੀ, ਭਦ੍ਰਕਾਲੀ ਰੂਪਵਾਲੀ ਹੈਂ।
You are , Bhadarkali, Durga,
ਦ੍ਰੁਗਾਤੂਛਿਮਾਤੂਸਿਵਾਰੂਪਤੋਰੋ॥
ਤੂੰ ਹੀ ਦੁਰਗਾ ਅਤੇ ਛਿਮਾ ਹੈਂ ਅਤੇ ਸ਼ਿਵਾ ਰੂਪ ਵੀ ਤੇਰਾ ਹੀ ਹੈ।
And epitome of benevolence and emancipation.
ਤੂਧਾਤ੍ਰੀਸ੍ਵਾਹਾਨਮਸਕਾਰਮੋਰੋ॥੧੨॥
ਤੂੰ ਹੀ ਧਾਤ੍ਰੀ ਅਤੇ ਸਵਾਹਾ ਹੈਂ। (ਤੈਨੂੰ) ਮੇਰਾ ਨਮਸਕਾਰ ਹੈ ॥੧੨॥
You are universal protector, and I pay my obeisance to you.(l2)
ਤੁਹੀਪ੍ਰਾਤਸੰਧ੍ਰਯਾਅਰੁਨਬਸਤ੍ਰਧਾਰੇ॥
ਤੂੰ ਹੀ ਲਾਲ ਬਸਤ੍ਰ ਧਾਰਨ ਵਾਲੀ ਊਸ਼ਾ ਅਤੇ ਸੰਧਿਆ ਹੈਂ।
Adoring red apparels, it is you, and in white clothes you are Usha
ਤੁਮੰਧ੍ਯਾਨਮੈਸੁਕਲਅੰਬਰਸੁਧਾਰੇ॥
ਤੂੰ ਹੀ ਸਫ਼ੈਦ ('ਸੁਕਲ') ਬਸਤ੍ਰ ਧਾਰਨ ਕਰ ਕੇ ਧਿਆਨ ਵਿਚ ਆਉਣ ਵਾਲੀ ਹੈਂ।
And Sandhiya, wherefore capturing all the minds.
ਤੁਹੀਪੀਤਬਾਨਾਸਯੰਕਾਲਧਾਰ੍ਯੋ॥
ਤੂੰ ਹੀ ਪੀਲੇ ਬਸਤ੍ਰ ਧਾਰਨ ਕਰਨ ਵਾਲੀ ਤ੍ਰਿਕਾਲ ਰੂਪ ਹੈਂ
You, yourself, put on yellow garments, but You dislodge the ascetics