GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 859
Display Settings
ਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਰਾਗੁਗੋਂਡਚਉਪਦੇਮਹਲਾਘਰੁ
Raag Gond, Chau-Padas, Fourth Mahalaa, First House:
ਜੇਮਨਿਚਿਤਿਆਸਰਖਹਿਹਰਿਊਪਰਿਤਾਮਨਚਿੰਦੇਅਨੇਕਅਨੇਕਫਲਪਾਈ
ਹੇ ਭਾਈ! ਜੇ ਤੂੰ ਆਪਣੇ ਮਨ ਵਿਚ ਆਪਣੇ ਚਿੱਤ ਵਿਚ ਸਿਰਫ਼ ਪਰਮਾਤਮਾ ਉਤੇ ਭਰੋਸਾ ਰੱਖੇਂ, ਤਾਂ ਤੂੰ ਅਨੇਕਾਂ ਹੀ ਮਨ-ਮੰਗੇ ਫਲ ਹਾਸਲ ਕਰ ਲਏਂਗਾ,
If, in his conscious mind, he places his hopes in the Lord, then he shall obtain the fruits of all the many desires of his mind.
ਹਰਿਜਾਣੈਸਭੁਕਿਛੁਜੋਜੀਇਵਰਤੈਪ੍ਰਭੁਘਾਲਿਆਕਿਸੈਕਾਇਕੁਤਿਲੁਗਵਾਈ
(ਕਿਉਂਕਿ) ਪਰਮਾਤਮਾ ਉਹ ਸਭ ਕੁਝ ਜਾਣਦਾ ਹੈ ਜੋ (ਅਸਾਂ ਜੀਵਾਂ ਦੇ) ਮਨ ਵਿਚ ਵਰਤਦਾ ਹੈ, ਅਤੇ, ਪਰਮਾਤਮਾ ਕਿਸੇ ਦੀ ਕੀਤੀ ਹੋਈ ਮੇਹਨਤ ਰਤਾ ਭਰ ਭੀ ਅਜਾਈਂ ਨਹੀਂ ਜਾਣ ਦੇਂਦਾ।
The Lord knows everything which happens to the soul. Not even an iota of one's effort goes to waste.
ਹਰਿਤਿਸਕੀਆਸਕੀਜੈਮਨਮੇਰੇਜੋਸਭਮਹਿਸੁਆਮੀਰਹਿਆਸਮਾਈ॥੧॥
ਸੋ, ਹੇ ਮੇਰੇ ਮਨ! ਉਸ ਮਾਲਕ-ਪਰਮਾਤਮਾ ਦੀ ਸਦਾ ਆਸ ਰੱਖ, ਜੇਹੜਾ ਸਭ ਜੀਵਾਂ ਵਿਚ ਮੌਜੂਦ ਹੈ ॥੧॥
Place your hopes in the Lord, O my mind; the Lord and Master is pervading and permeating all. ||1||
ਮੇਰੇਮਨਆਸਾਕਰਿਜਗਦੀਸਗੁਸਾਈ
ਹੇ ਮੇਰੇ ਮਨ! ਜਗਤ ਦੇ ਮਾਲਕ ਧਰਤੀ ਦੇ ਸਾਈਂ ਦੀ (ਸਹਾਇਤਾ ਦੀ) ਆਸ ਰੱਖਿਆ ਕਰ।
O my mind, place your hopes in the Lord of the World, the Master of the Universe.
ਜੋਬਿਨੁਹਰਿਆਸਅਵਰਕਾਹੂਕੀਕੀਜੈਸਾਨਿਹਫਲਆਸਸਭਬਿਰਥੀਜਾਈ॥੧॥ਰਹਾਉ
ਪਰਮਾਤਮਾ ਤੋਂ ਬਿਨਾ ਜੇਹੜੀ ਭੀ ਕਿਸੇ ਹੋਰ ਦੀ ਆਸ ਕਰੀਦੀ ਹੈ, ਉਹ ਆਸ ਸਫਲ ਨਹੀਂ ਹੁੰਦੀ, ਉਹ ਆਸ ਵਿਅਰਥ ਜਾਂਦੀ ਹੈ ॥੧॥ ਰਹਾਉ ॥
That hope which is placed in any other than the Lord - that hope is fruitless, and totally useless. ||1||Pause||
ਜੋਦੀਸੈਮਾਇਆਮੋਹਕੁਟੰਬੁਸਭੁਮਤਤਿਸਕੀਆਸਲਗਿਜਨਮੁਗਵਾਈ
ਹੇ ਮੇਰੇ ਮਨ! ਜੋ ਇਹ ਸਾਰਾ ਪਰਵਾਰ ਦਿੱਸ ਰਿਹਾ ਹੈ, ਇਹ ਮਾਇਆ ਦੇ ਮੋਹ (ਦਾ ਮੂਲ) ਹੈ। ਇਸ ਪਰਵਾਰ ਦੀ ਆਸ ਰੱਖ ਕੇ ਕਿਤੇ ਆਪਣਾ ਜੀਵਨ ਵਿਅਰਥ ਨਾਹ ਗਵਾ ਲਈਂ।
That which you can see, Maya, and all attachment to family - don't place your hopes in them, or your life will be wasted and lost.
ਇਨੑਕੈਕਿਛੁਹਾਥਿਨਹੀਕਹਾਕਰਹਿਇਹਿਬਪੁੜੇਇਨੑਕਾਵਾਹਿਆਕਛੁਵਸਾਈ
ਇਹਨਾਂ ਸੰਬੰਧੀਆਂ ਦੇ ਹੱਥ ਵਿਚ ਕੁਝ ਨਹੀਂ। ਇਹ ਵਿਚਾਰੇ ਕੀਹ ਕਰ ਸਕਦੇ ਹਨ? ਇਹਨਾਂ ਦਾ ਲਾਇਆ ਹੋਇਆ ਜ਼ੋਰ ਸਫਲ ਨਹੀਂ ਹੋ ਸਕਦਾ।
Nothing is in their hands; what can these poor creatures do? By their actions, nothing can be done.
ਮੇਰੇਮਨਆਸਕਰਿਹਰਿਪ੍ਰੀਤਮਅਪੁਨੇਕੀਜੋਤੁਝੁਤਾਰੈਤੇਰਾਕੁਟੰਬੁਸਭੁਛਡਾਈ॥੨॥
ਸੋ, ਹੇ ਮੇਰੇ ਮਨ! ਆਪਣੇ ਪ੍ਰੀਤਮ ਪ੍ਰਭੂ ਦੀ ਹੀ ਆਸ ਰੱਖ, ਉਹੀ ਤੈਨੂੰ ਪਾਰ ਲੰਘਾ ਸਕਦਾ ਹੈ, ਤੇਰੇ ਪਰਵਾਰ ਨੂੰ ਭੀ (ਹਰੇਕ ਬਿਪਤਾ ਤੋਂ) ਛੁਡਾ ਸਕਦਾ ਹੈ ॥੨॥
O my mind, place your hopes in the Lord, your Beloved, who shall carry you across, and save your whole family as well. ||2||
ਜੇਕਿਛੁਆਸਅਵਰਕਰਹਿਪਰਮਿਤ੍ਰੀਮਤਤੂੰਜਾਣਹਿਤੇਰੈਕਿਤੈਕੰਮਿਆਈ
ਹੇ ਭਾਈ! ਜੇ ਤੂੰ (ਪ੍ਰਭੂ ਨੂੰ ਛੱਡ ਕੇ) ਹੋਰ ਮਾਇਆ ਆਦਿਕ ਦੀ ਆਸ ਬਣਾਏਂਗਾ, ਕਿਤੇ ਇਹ ਨਾਹ ਸਮਝ ਲਈਂ ਕਿ ਮਾਇਆ ਤੇਰੇ ਕਿਸੇ ਕੰਮ ਆਵੇਗੀ।
If you place your hopes in any other, in any friend other than the Lord, then you shall come to know that it is of no use at all.
ਇਹਆਸਪਰਮਿਤ੍ਰੀਭਾਉਦੂਜਾਹੈਖਿਨਮਹਿਝੂਠੁਬਿਨਸਿਸਭਜਾਈ
ਮਾਇਆ ਵਾਲੀ ਆਸ (ਪ੍ਰਭੂ ਤੋਂ ਬਿਨਾ) ਦੂਜਾ ਪਿਆਰ ਹੈ, ਇਹ ਸਾਰਾ ਝੂਠਾ ਪਿਆਰ ਹੈ, ਇਹ ਤਾਂ ਇਕ ਖਿਨ ਵਿਚ ਨਾਸ ਹੋ ਜਾਇਗਾ।
This hope placed in other friends comes from the love of duality. In an instant, it is gone; it is totally false.
ਮੇਰੇਮਨਆਸਾਕਰਿਹਰਿਪ੍ਰੀਤਮਸਾਚੇਕੀਜੋਤੇਰਾਘਾਲਿਆਸਭੁਥਾਇਪਾਈ॥੩॥
ਹੇ ਮੇਰੇ ਮਨ! ਸਦਾ ਕਾਇਮ ਰਹਿਣ ਵਾਲੇ ਪ੍ਰੀਤਮ ਪ੍ਰਭੂ ਦੀ ਹੀ ਆਸ ਰੱਖ, ਉਹ ਪ੍ਰਭੂ ਤੇਰੀ ਕੀਤੀ ਹੋਈ ਸਾਰੀ ਮੇਹਨਤ ਸਫਲ ਕਰੇਗਾ ॥੩॥
O my mind, place your hopes in the Lord, your True Beloved, who shall approve and reward you for all your efforts. ||3||
ਆਸਾਮਨਸਾਸਭਤੇਰੀਮੇਰੇਸੁਆਮੀਜੈਸੀਤੂਆਸਕਰਾਵਹਿਤੈਸੀਕੋਆਸਕਰਾਈ
ਪਰ, ਹੇ ਮੇਰੇ ਮਾਲਕ-ਪ੍ਰਭੂ! ਤੇਰੀ ਹੀ ਪ੍ਰੇਰਨਾ ਨਾਲ ਜੀਵ ਆਸਾਂ ਧਾਰਦਾ ਹੈ, ਮਨ ਦੇ ਫੁਰਨੇ ਬਣਾਂਦਾ ਹੈ। ਹਰੇਕ ਜੀਵ ਉਹੋ ਜਿਹੀ ਹੀ ਆਸ ਧਾਰਦਾ ਹੈ ਜਿਹੋ ਜਿਹੀ ਤੂੰ ਪ੍ਰੇਰਨਾ ਕਰਦਾ ਹੈਂ।
Hope and desire are all Yours, O my Lord and Master. As You inspire hope, so are the hopes held.