ਰਾਗੁਮਾਝਚਉਪਦੇਘਰੁ੧ਮਹਲਾ੪॥
ਰਾਗ ਮਾਝ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
Raag Maajh, Chau-Padas, First House, Fourth Mahalaa:
ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. The Name Is Truth. Creative Being Personified. No Fear. No Hatred. Image Of The Undying, Beyond Birth, Self-Existent. By Guru's Grace:
ਹਰਿਹਰਿਨਾਮੁਮੈਹਰਿਮਨਿਭਾਇਆ॥
ਪਰਮਾਤਮਾ ਦਾ ਨਾਮ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ, ਪਰਮਾਤਮਾ ਮੈਨੂੰ ਮਨ ਵਿਚ ਪਿਆਰਾ ਲੱਗ ਰਿਹਾ ਹੈ।
The Name of the Lord, Har, Har, is pleasing to my mind.
ਵਡਭਾਗੀਹਰਿਨਾਮੁਧਿਆਇਆ॥
ਵੱਡੇ ਭਾਗਾਂ ਨਾਲ (ਹੀ) ਮੈਂ ਪਰਮਾਤਮਾ ਦਾ ਨਾਮ ਸਿਮਰਿਆ ਹੈ।
By great good fortune, I meditate on the Lord's Name.
ਗੁਰਿਪੂਰੈਹਰਿਨਾਮਸਿਧਿਪਾਈਕੋਵਿਰਲਾਗੁਰਮਤਿਚਲੈਜੀਉ॥੧॥
ਪਰਮਾਤਮਾ ਦਾ ਨਾਮ ਸਿਮਰਨ ਦੀ ਇਹ ਸਫਲਤਾ ਮੈਂ ਪੂਰੇ ਗੁਰੂ ਦੀ ਰਾਹੀਂ ਹਾਸਲ ਕੀਤੀ ਹੈ (ਜਿਸ ਉਤੇ ਗੁਰੂ ਦੀ ਮਿਹਰ ਹੋਵੇ, ਉਸ ਨੂੰ ਇਹ ਦਾਤ ਮਿਲਦੀ ਹੈ) ਕੋਈ ਵਿਰਲਾ (ਵਡਭਾਗੀ) ਗੁਰੂ ਦੀ ਮਤਿ ਉਤੇ ਤੁਰਦਾ ਹੈ (ਤੇ ਨਾਮ ਸਿਮਰਦਾ ਹੈ) ॥੧॥
The Perfect Guru has attained spiritual perfection in the Name of the Lord. How rare are those who follow the Guru's Teachings. ||1||
ਮੈਹਰਿਹਰਿਖਰਚੁਲਇਆਬੰਨਿਪਲੈ॥
(ਪੂਰੇ ਗੁਰੂ ਦੀ ਮਿਹਰ ਨਾਲ) ਮੈਂ ਪਰਮਾਤਮਾ ਦਾ ਨਾਮ (ਆਪਣੇ ਜੀਵਨ-ਸਫ਼ਰ ਵਾਸਤੇ) ਖ਼ਰਚ ਪੱਲੇ ਬੰਨ੍ਹ ਲਿਆ ਹੈ।
I have loaded my pack with the provisions of the Name of the Lord, Har, Har.
ਮੇਰਾਪ੍ਰਾਣਸਖਾਈਸਦਾਨਾਲਿਚਲੈ॥
ਇਹ ਹਰਿ-ਨਾਮ ਮੇਰੀ ਜਿੰਦ ਦਾ ਸਾਥੀ ਬਣ ਗਿਆ ਹੈ, (ਹੁਣ ਇਹ) ਸਦਾ ਮੇਰੇ ਨਾਲ ਰਹਿੰਦਾ ਹੈ (ਮੇਰੇ ਹਿਰਦੇ ਵਿਚ ਟਿਕਿਆ ਰਹਿੰਦਾ ਹੈ)।
The Companion of my breath of life shall always be with me.
ਗੁਰਿਪੂਰੈਹਰਿਨਾਮੁਦਿੜਾਇਆਹਰਿਨਿਹਚਲੁਹਰਿਧਨੁਪਲੈਜੀਉ॥੨॥
ਪੂਰੇ ਗੁਰੂ ਨੇ (ਇਹ) ਹਰਿ-ਨਾਮ (ਮੇਰੇ ਹਿਰਦੇ ਵਿਚ) ਪੱਕਾ ਕਰ ਕੇ ਟਿਕਾ ਦਿੱਤਾ ਹੈ, ਹਰਿ-ਨਾਮ ਧਨ ਮੇਰੇ ਪਾਸ ਹੁਣ ਸਦਾ ਟਿਕੇ ਰਹਿਣ ਵਾਲਾ ਧਨ ਹੋ ਗਿਆ ਹੈ ॥੨॥
The Perfect Guru has implanted the Lord's Name within me. I have the Imperishable Treasure of the Lord in my lap. ||2||
ਹਰਿਹਰਿਸਜਣੁਮੇਰਾਪ੍ਰੀਤਮੁਰਾਇਆ॥
ਪਰਮਾਤਮਾ (ਹੀ) ਮੇਰਾ (ਅਸਲ) ਸੱਜਣ ਹੈ, ਪਰਮਾਤਮਾ ਹੀ ਮੇਰਾ ਪ੍ਰੀਤਮ ਪਾਤਿਸ਼ਾਹ ਹੈ, ਮੈਨੂੰ ਆਤਮਕ ਜੀਵਨ ਦੇਣ ਵਾਲਾ ਹੈ।
The Lord, Har, Har, is my Best Friend; He is my Beloved Lord King.
ਕੋਈਆਣਿਮਿਲਾਵੈਮੇਰੇਪ੍ਰਾਣਜੀਵਾਇਆ॥
(ਮੇਰੀ ਹਰ ਵੇਲੇ ਤਾਂਘ ਹੈ ਕਿ) ਕੋਈ (ਗੁਰਮੁਖ ਉਹ ਪ੍ਰੀਤਮ) ਲਿਆ ਕੇ ਮੈਨੂੰ ਮਿਲਾ ਦੇਵੇ।
If only someone would come and introduce me to Him, the Rejuvenator of my breath of life.
ਹਉਰਹਿਨਸਕਾਬਿਨੁਦੇਖੇਪ੍ਰੀਤਮਾਮੈਨੀਰੁਵਹੇਵਹਿਚਲੈਜੀਉ॥੩॥
ਹੇ ਮੇਰੇ ਪ੍ਰੀਤਮ ਪ੍ਰਭੂ! ਮੈਂ ਤੇਰਾ ਦਰਸ਼ਨ ਕਰਨ ਤੋਂ ਬਿਨਾ ਰਹਿ ਨਹੀਂ ਸਕਦਾ (ਤੇਰੇ ਵਿਛੋੜੇ ਵਿਚ ਮੇਰੀਆਂ ਅੱਖਾਂ ਵਿਚੋਂ ਬਿਰਹੋਂ ਦਾ) ਪਾਣੀ ਇਕ-ਸਾਰ ਚੱਲ ਪੈਂਦਾ ਹੈ ॥੩॥
I cannot survive without seeing my Beloved. My eyes are welling up with tears. ||3||
ਸਤਿਗੁਰੁਮਿਤ੍ਰੁਮੇਰਾਬਾਲਸਖਾਈ॥
ਹੇ ਮੇਰੀ ਮਾਂ! ਗੁਰੂ ਮੇਰਾ (ਅਜੇਹਾ) ਮਿਤ੍ਰ ਹੈ (ਜਿਵੇਂ) ਬਚਪਨ ਦਾ ਸਾਥੀ ਹੈ।
My Friend, the True Guru, has been my Best Friend since I was very young.
ਹਉਰਹਿਨਸਕਾਬਿਨੁਦੇਖੇਮੇਰੀਮਾਈ॥
ਮੈਂ ਗੁਰੂ ਦਾ ਦਰਸ਼ਨ ਕਰਨ ਤੋਂ ਬਿਨਾ ਰਹਿ ਨਹੀਂ ਸਕਦਾ (ਮੈਨੂੰ ਧੀਰਜ ਨਹੀਂ ਆਉਂਦੀ)।
I cannot survive without seeing Him, O my mother!
ਹਰਿਜੀਉਕ੍ਰਿਪਾਕਰਹੁਗੁਰੁਮੇਲਹੁਜਨਨਾਨਕਹਰਿਧਨੁਪਲੈਜੀਉ॥੪॥੧॥
ਹੇ ਦਾਸ ਨਾਨਕ! (ਆਖ-) ਹੇ ਪ੍ਰਭੂ ਜੀ! ਜਿਸ ਉਤੇ ਤੁਸੀ ਕਿਰਪਾ ਕਰਦੇ ਹੋ, ਉਸ ਨੂੰ ਗੁਰੂ ਮਿਲਾਂਦੇ ਹੋ, ਤੇ ਉਸ ਦੇ ਪੱਲੇ ਹਰਿ-ਨਾਮ ਧਨ ਇਕੱਠਾ ਹੋ ਜਾਂਦਾ ਹੈ ॥੪॥੧॥
O Dear Lord, please show Mercy to me, that I may meet the Guru. Servant Nanak gathers the Wealth of the Lord's Name in his lap. ||4||1||
ਮਾਝਮਹਲਾ੪॥
Maajh, Fourth Mahalaa:
ਮਧੁਸੂਦਨਮੇਰੇਮਨਤਨਪ੍ਰਾਨਾ॥
ਪਰਮਾਤਮਾ ਮੇਰੇ ਮਨ ਦਾ ਆਸਰਾ ਹੈ, ਮੇਰੇ ਸਰੀਰ ਦਾ (ਗਿਆਨ-ਇੰਦ੍ਰਿਆਂ ਦਾ) ਆਸਰਾ ਹੈ।
The Lord is my mind, body and breath of life.
ਹਉਹਰਿਬਿਨੁਦੂਜਾਅਵਰੁਨਜਾਨਾ॥
ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ ਮੈਂ (ਜੀਵਨ-ਆਸਰਾ) ਨਹੀਂ ਜਾਣਦਾ।
I do not know any other than the Lord.
ਕੋਈਸਜਣੁਸੰਤੁਮਿਲੈਵਡਭਾਗੀਮੈਹਰਿਪ੍ਰਭੁਪਿਆਰਾਦਸੈਜੀਉ॥੧॥
ਮੇਰੇ ਵਡੇ ਭਾਗਾਂ ਨੂੰ ਕੋਈ ਗੁਰਮੁਖ ਸੱਜਣ ਮੈਨੂੰ ਮਿਲ ਪਏ ਤੇ ਮੈਨੂੰ ਪਿਆਰੇ ਪ੍ਰਭੂ ਦਾ ਪਤਾ ਦੱਸ ਦੇਵੇ ॥੧॥
If only I could have the good fortune to meet some friendly Saint; he might show me the Way to my Beloved Lord God. ||1||
ਹਉਮਨੁਤਨੁਖੋਜੀਭਾਲਿਭਾਲਾਈ॥
ਮੈਂ ਭਾਲ ਕਰ ਕੇ ਤੇ ਭਾਲ ਕਰਾ ਕੇ ਆਪਣਾ ਮਨ ਖੋਜਦਾ ਹਾਂ ਆਪਣਾ ਸਰੀਰ ਖੋਜਦਾ ਹਾਂ।
I have searched my mind and body, through and through.
ਕਿਉਪਿਆਰਾਪ੍ਰੀਤਮੁਮਿਲੈਮੇਰੀਮਾਈ॥
(ਇਸ ਖ਼ਾਤਰ ਕਿ) ਹੇ ਮੇਰੀ ਮਾਂ! ਕਿਵੇਂ ਮੈਨੂੰ ਪਿਆਰਾ ਪ੍ਰੀਤਮ ਪ੍ਰਭੂ ਮਿਲ ਪਏ।
How can I meet my Darling Beloved, O my mother?
ਮਿਲਿਸਤਿਸੰਗਤਿਖੋਜੁਦਸਾਈਵਿਚਿਸੰਗਤਿਹਰਿਪ੍ਰਭੁਵਸੈਜੀਉ॥੨॥
ਸਾਧ ਸੰਗਤਿ ਵਿਚ (ਭੀ) ਮਿਲ ਕੇ (ਉਸ ਪ੍ਰੀਤਮ ਦਾ) ਪਤਾ ਪੁੱਛਦਾ ਹਾਂ (ਕਿਉਂਕਿ ਉਹ) ਹਰਿ-ਪ੍ਰਭੂ ਸਾਧ ਸੰਗਤਿ ਵਿਚ ਵੱਸਦਾ ਹੈ ॥੨॥
Joining the Sat Sangat, the True Congregation, I ask about the Path to God. In that Congregation, the Lord God abides. ||2||
ਮੇਰਾਪਿਆਰਾਪ੍ਰੀਤਮੁਸਤਿਗੁਰੁਰਖਵਾਲਾ॥
(ਹੇ ਪ੍ਰਭੂ!) ਮੈਨੂੰ ਪਿਆਰਾ ਪ੍ਰੀਤਮ ਗੁਰੂ ਮਿਲਾ (ਵਿਕਾਰਾਂ ਤੋਂ ਉਹੀ ਮੇਰੀ) ਰਾਖੀ ਕਰਨ ਵਾਲਾ (ਹੈ)।
My Darling Beloved True Guru is my Protector.
ਹਮਬਾਰਿਕਦੀਨਕਰਹੁਪ੍ਰਤਿਪਾਲਾ॥
(ਹੇ ਪ੍ਰਭੂ!) ਅਸੀਂ ਤੇਰੇ ਅੰਞਾਣ ਬੱਚੇ ਹਾਂ। ਸਾਡੀ ਰੱਖਿਆ ਕਰ।
I am a helpless child-please cherish me.
ਮੇਰਾਮਾਤਪਿਤਾਗੁਰੁਸਤਿਗੁਰੁਪੂਰਾਗੁਰਜਲਮਿਲਿਕਮਲੁਵਿਗਸੈਜੀਉ॥੩॥
ਪੂਰਾ ਗੁਰੂ ਸਤਿਗੁਰੂ (ਮੈਨੂੰ ਇਉਂ ਹੀ ਪਿਆਰਾ ਹੈ ਜਿਵੇਂ) ਮੇਰੀ ਮਾਂ ਤੇ ਮੇਰਾ ਪਿਉ ਹੈ (ਜਿਵੇਂ) ਪਾਣੀ ਨੂੰ ਮਿਲ ਕੇ ਕੌਲ-ਫੁੱਲ ਖਿੜਦਾ ਹੈ (ਤਿਵੇਂ) ਗੁਰੁ ਨੂੰ (ਮਿਲ ਕੇ ਮੇਰਾ ਹਿਰਦਾ ਖਿੜ ਪੈਂਦਾ ਹੈ) ॥੩॥
The Guru, the Perfect True Guru, is my Mother and Father. Obtaining the Water of the Guru, the lotus of my heart blossoms forth. ||3||
ਮੈਬਿਨੁਗੁਰਦੇਖੇਨੀਦਨਆਵੈ॥
ਹੇ ਹਰੀ! ਗੁਰੂ ਦਾ ਦਰਸ਼ਨ ਕਰਨ ਤੋਂ ਬਿਨਾ ਮੇਰੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ।
Without seeing my Guru, sleep does not come.
ਮੇਰੇਮਨਤਨਿਵੇਦਨਗੁਰਬਿਰਹੁਲਗਾਵੈ॥
ਗੁਰੂ ਤੋਂ ਵਿਛੋੜਾ (ਇਕ ਐਸੀ) ਪੀੜਾ (ਹੈ ਜੋ ਸਦਾ) ਮੇਰੇ ਮਨ ਵਿਚ ਮੇਰੇ ਤਨ ਵਿਚ ਲੱਗੀ ਰਹਿੰਦੀ ਹੈ।
My mind and body are afflicted with the pain of separation from the Guru.
ਹਰਿਹਰਿਦਇਆਕਰਹੁਗੁਰੁਮੇਲਹੁਜਨਨਾਨਕਗੁਰਮਿਲਿਰਹਸੈਜੀਉ॥੪॥੨॥
ਹੇ ਹਰੀ! (ਮੇਰੇ ਉਤੇ) ਮਿਹਰ ਕਰ (ਮੈਨੂੰ) ਗੁਰੂ ਮਿਲਾ। ਹੇ ਦਾਸ ਨਾਨਕ! (ਆਪ-) ਗੁਰੂ ਨੂੰ ਮਿਲ ਕੇ (ਮਨ) ਖਿੜ ਪੈਂਦਾ ਹੈ ॥੪॥੨॥
O Lord, Har, Har, show mercy to me, that I may meet my Guru. Meeting the Guru, servant Nanak blossoms forth. ||4||2||