ਰਾਗੁਮਾਲੀਗਉੜਾਮਹਲਾ੪॥
ਰਾਗ ਮਾਲੀ-ਗਉੜਾ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
Raag Maalee Gauraa, Fourth Mahalaa:
ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਅਨਿਕਜਤਨਕਰਿਰਹੇਹਰਿਅੰਤੁਨਾਹੀਪਾਇਆ॥
ਹੇ ਪ੍ਰਭੂ ਪਾਤਿਸ਼ਾਹ! (ਤੇਰੇ ਗੁਣਾਂ ਦਾ ਅੰਤ ਲੱਭਣ ਵਾਸਤੇ ਬੇਅੰਤ ਜੀਵ) ਅਨੇਕਾਂ ਜਤਨ ਕਰ ਕਰ ਕੇ ਥੱਕ ਗਏ ਹਨ, ਕਿਸੇ ਨੇ ਤੇਰਾ ਅੰਤ ਨਹੀਂ ਲੱਭਾ।
Countless have tried, but none have found the Lord's limit.
ਹਰਿਅਗਮਅਗਮਅਗਾਧਿਬੋਧਿਆਦੇਸੁਹਰਿਪ੍ਰਭਰਾਇਆ॥੧॥ਰਹਾਉ॥
ਹੇ ਹਰੀ! ਤੂੰ ਅਪਹੁੰਚ ਹੈਂ, ਤੂੰ ਅਪਹੁੰਚ ਹੈਂ, ਤੂੰ ਅਥਾਹ ਹੈਂ, ਤੈਨੂੰ ਕੋਈ ਨਹੀਂ ਸਮਝ ਸਕਦਾ, ਮੇਰੀ ਤੈਨੂੰ ਹੀ ਨਮਸਕਾਰ ਹੈ ॥੧॥ ਰਹਾਉ ॥
The Lord is inaccessible, unapproachable and unfathomable; I humbly bow to the Lord God, my King. ||1||Pause||
ਕਾਮੁਕ੍ਰੋਧੁਲੋਭੁਮੋਹੁਨਿਤਝਗਰਤੇਝਗਰਾਇਆ॥
ਹੇ ਪ੍ਰਭੂ! ਕਾਮ ਕ੍ਰੋਧ ਲੋਭ ਮੋਹ (ਆਦਿਕ ਵਿਕਾਰ ਇਤਨੇ ਬਲੀ ਹਨ ਕਿ ਜੀਵ ਇਹਨਾਂ ਦੇ) ਉਕਸਾਏ ਹੋਏ ਸਦਾ ਦੁਨੀਆ ਦੇ ਝਗੜਿਆਂ ਵਿਚ ਹੀ ਪਏ ਰਹਿੰਦੇ ਹਨ।
Sexual desire, anger, greed and emotional attachment bring continual conflict and strife.
ਹਮਰਾਖੁਰਾਖੁਦੀਨਤੇਰੇਹਰਿਸਰਨਿਹਰਿਪ੍ਰਭਆਇਆ॥੧॥
ਹੇ ਪ੍ਰਭੂ! ਅਸੀਂ ਜੀਵ ਤੇਰੇ ਦਰ ਦੇ ਮੰਗਤੇ ਹਾਂ, ਸਾਨੂੰ ਇਹਨਾਂ ਤੋਂ ਬਚਾ ਲੈ, ਬਚਾ ਲੈ, ਅਸੀਂ ਤੇਰੀ ਸਰਨ ਆਏ ਹਾਂ ॥੧॥
Save me, save me, I am your humble creature, O Lord; I have come to Your Sanctuary, O my Lord God. ||1||
ਸਰਣਾਗਤੀਪ੍ਰਭਪਾਲਤੇਹਰਿਭਗਤਿਵਛਲੁਨਾਇਆ॥
ਹੇ ਪ੍ਰਭੂ! ਤੂੰ ਸਰਨ ਪਿਆਂ ਦੀ ਰੱਖਿਆ ਕਰਨ ਵਾਲਾ ਹੈਂ, ਹੇ ਹਰੀ! 'ਭਗਤੀ ਨਾਲ ਪਿਆਰ ਕਰਨ ਵਾਲਾ'-ਇਹ ਤੇਰਾ (ਪ੍ਰਸਿੱਧ) ਨਾਮ ਹੈ।
You protect and preserve those who take to Your Sanctuary, God; You are called the Lover of Your devotees.
ਪ੍ਰਹਿਲਾਦੁਜਨੁਹਰਨਾਖਿਪਕਰਿਆਹਰਿਰਾਖਿਲੀਓਤਰਾਇਆ॥੨॥
ਤੇਰੇ ਸੇਵਕ ਪ੍ਰਹਿਲਾਦ ਨੂੰ ਹਰਨਾਖਸ਼ ਨੇ ਫੜ ਲਿਆ, ਹੇ ਹਰੀ! ਤੂੰ ਉਸ ਦੀ ਰੱਖਿਆ ਕੀਤੀ, ਤੂੰ ਉਸ ਨੂੰ ਸੰਕਟ ਤੋਂ ਬਚਾਇਆ ॥੨॥
Prahlaad, Your humble servant, was caught by Harnaakhash; but You saved Him and carried him across, Lord. ||2||
ਹਰਿਚੇਤਿਰੇਮਨਮਹਲੁਪਾਵਣਸਭਦੂਖਭੰਜਨੁਰਾਇਆ॥
ਹੇ ਮਨ! ਉਸ ਪ੍ਰਭੂ ਦੇ ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰਨ ਲਈ ਸਦਾ ਉਸ ਨੂੰ ਯਾਦ ਕਰਿਆ ਕਰ, ਉਹ ਪਾਤਿਸ਼ਾਹ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ।
Remember the Lord, O mind, and rise up to the Mansion of His Presence; the Sovereign Lord is the Destroyer of pain.
ਭਉਜਨਮਮਰਨਨਿਵਾਰਿਠਾਕੁਰਹਰਿਗੁਰਮਤੀਪ੍ਰਭੁਪਾਇਆ॥੩॥
ਹੇ ਠਾਕੁਰ! ਹੇ ਹਰੀ! (ਅਸਾਂ ਜੀਵਾਂ ਦਾ) ਜਨਮ ਮਰਨ ਦੇ ਗੇੜ ਦਾ ਡਰ ਦੂਰ ਕਰ। ਗੁਰੂ ਦੀ ਮੱਤ ਤੇ ਤੁਰਿਆਂ ਉਹ ਪ੍ਰਭੂ ਮਿਲਦਾ ਹੈ ॥੩॥
Our Lord and Master takes away the fear of birth and death; following the Guru's Teachings, the Lord God is found. ||3||
ਹਰਿਪਤਿਤਪਾਵਨਨਾਮੁਸੁਆਮੀਭਉਭਗਤਭੰਜਨੁਗਾਇਆ॥
ਹੇ ਸੁਆਮੀ! ਤੇਰਾ ਨਾਮ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ, ਤੂੰ (ਆਪਣੇ ਭਗਤਾਂ ਦਾ) ਹਰੇਕ ਡਰ ਦੂਰ ਕਰਨ ਵਾਲਾ ਹੈਂ।
The Name of the Lord, our Lord and Master, is the Purifier of sinners; I sing of the Lord, the Destroyer of the fears of His devotees.
ਹਰਿਹਾਰੁਹਰਿਉਰਿਧਾਰਿਓਜਨਨਾਨਕਨਾਮਿਸਮਾਇਆ॥੪॥੧॥
ਹੇ ਦਾਸ ਨਾਨਕ! ਜਿਨ੍ਹਾਂ ਭਗਤਾਂ ਨੇ ਉਸ ਦੀ ਸਿਫ਼ਤ-ਸਾਲਾਹ ਕੀਤੀ ਹੈ, ਜਿਨ੍ਹਾਂ ਨੇ ਉਸ ਦੇ ਨਾਮ ਦਾ ਹਾਰ ਆਪਣੇ ਹਿਰਦੇ ਵਿਚ ਸਾਂਭਿਆ ਹੈ, ਉਹ ਉਸ ਦੇ ਨਾਮ ਵਿਚ ਹੀ ਸਦਾ ਲੀਨ ਰਹਿੰਦੇ ਹਨ ॥੪॥੧॥
One who wears the necklace of the Name of the Lord, Har, Har, in his heart, O servant Nanak, merges in the Naam. ||4||1||
ਮਾਲੀਗਉੜਾਮਹਲਾ੪॥
Maalee Gauraa, Fourth Mahalaa:
ਜਪਿਮਨਰਾਮਨਾਮੁਸੁਖਦਾਤਾ॥
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਿਆ ਕਰ, ਪਰਮਾਤਮਾ ਸਾਰੇ ਸੁਖ ਦੇਣ ਵਾਲਾ ਹੈ।
O my mind, chant the Name of the Lord, the Giver of peace.
ਸਤਿਸੰਗਤਿਮਿਲਿਹਰਿਸਾਦੁਆਇਆਗੁਰਮੁਖਿਬ੍ਰਹਮੁਪਛਾਤਾ॥੧॥ਰਹਾਉ॥
ਸਾਧ ਸੰਗਤ ਵਿਚ ਮਿਲ ਕੇ ਜਿਸ ਮਨੁੱਖ ਨੇ ਪ੍ਰਭੂ ਦੇ ਨਾਮ ਦਾ ਆਨੰਦ ਹਾਸਲ ਕੀਤਾ, ਉਸ ਨੇ ਗੁਰੂ ਦੀ ਰਾਹੀਂ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ॥੧॥ ਰਹਾਉ ॥
One who joins the Sat Sangat, the True Congregation, and enjoys the sublime taste of the Lord, as Gurmukh, comes to realize God. ||1||Pause||
ਵਡਭਾਗੀਗੁਰਦਰਸਨੁਪਾਇਆਗੁਰਿਮਿਲਿਐਹਰਿਪ੍ਰਭੁਜਾਤਾ॥
ਹੇ ਮਨ! ਕਿਸੇ ਵਡਭਾਗੀ ਨੇ ਹੀ ਗੁਰੂ ਦਰਸਨ ਪ੍ਰਾਪਤ ਕੀਤਾ ਹੈ, (ਕਿਉਂਕਿ) ਜੇ ਗੁਰੂ ਮਿਲ ਪਏ ਤਾਂ ਪਰਮਾਤਮਾ ਨਾਲ ਸਾਂਝ ਬਣ ਜਾਂਦੀ ਹੈ।
By great good fortune, one obtains the Blessed Vision of the Guru's Darshan; meeting with the Guru, the Lord God is known.
ਦੁਰਮਤਿਮੈਲੁਗਈਸਭਨੀਕਰਿਹਰਿਅੰਮ੍ਰਿਤਿਹਰਿਸਰਿਨਾਤਾ॥੧॥
ਜਿਹੜਾ ਮਨੁੱਖ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸਰੋਵਰ ਵਿਚ (ਸਾਧ ਸੰਗਤ ਵਿਚ ਆਤਮਕ) ਇਸ਼ਨਾਨ ਕਰਦਾ ਹੈ, ਉਸ ਦੇ ਅੰਦਰੋਂ ਭੈੜੀ ਮੱਤ ਦੀ ਸਾਰੀ ਮੈਲ ਨਿਕਲ ਜਾਂਦੀ ਹੈ ॥੧॥
The filth of evil-mindedness is totally washed away, bathing in the Lord's ambrosial pool of nectar. ||1||
ਧਨੁਧਨੁਸਾਧਜਿਨੑੀਹਰਿਪ੍ਰਭੁਪਾਇਆਤਿਨੑਪੂਛਉਹਰਿਕੀਬਾਤਾ॥
ਹੇ ਮੇਰੇ ਮਨ! ਭਾਗਾਂ ਵਾਲੇ ਹਨ ਉਹ ਸੰਤ ਜਨ, ਜਿਨ੍ਹਾਂ ਨੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ਹੈ। ਮੈਂ ਭੀ (ਜੇ ਪ੍ਰਭੂ ਦੀ ਮਿਹਰ ਹੋਵੇ ਤਾਂ) ਉਹਨਾਂ ਪਾਸੋਂ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਪੁੱਛਾਂ।
Blessed, blessed are the Holy, who have found their Lord God; I ask them to tell me the stories of the Lord.
ਪਾਇਲਗਉਨਿਤਕਰਉਜੁਦਰੀਆਹਰਿਮੇਲਹੁਕਰਮਿਬਿਧਾਤਾ॥੨॥
ਮੈਂ ਉਹਨਾਂ ਦੀ ਚਰਨੀਂ ਲੱਗਾਂ, ਮੈਂ ਨਿੱਤ ਉਹਨਾਂ ਅੱਗੇ ਅਰਜ਼ੋਈ ਕਰਾਂ ਕਿ ਮਿਹਰ ਕਰ ਕੇ ਮੈਨੂੰ ਸਿਰਜਣਹਾਰ ਪ੍ਰਭੂ ਦਾ ਮਿਲਾਪ ਕਰਾ ਦਿਉ ॥੨॥
I fall at their feet, and always pray to them, to mercifully unite me with my Lord, the Architect of Destiny. ||2||
ਲਿਲਾਟਲਿਖੇਪਾਇਆਗੁਰੁਸਾਧੂਗੁਰਬਚਨੀਮਨੁਤਨੁਰਾਤਾ॥
ਹੇ ਮੇਰੇ ਮਨ! ਜਿਸ ਮਨੁੱਖ ਨੇ ਮੱਥੇ ਦੇ ਲਿਖੇ ਲੇਖਾਂ ਅਨੁਸਾਰ ਗੁਰੂ ਮਹਾਂ ਪੁਰਖ ਲੱਭ ਲਿਆ ਉਸ ਦਾ ਮਨ ਉਸ ਦਾ ਤਨ ਗੁਰੂ ਦੇ ਬਚਨਾਂ ਵਿਚ ਰੰਗਿਆ ਜਾਂਦਾ ਹੈ।
Through the destiny written on my forehead, I have found the Holy Guru; my mind and body are imbued with the Guru's Word.
ਹਰਿਪ੍ਰਭਆਇਮਿਲੇਸੁਖੁਪਾਇਆਸਭਕਿਲਵਿਖਪਾਪਗਵਾਤਾ॥੩॥
(ਗੁਰੂ ਦੀ ਰਾਹੀਂ ਜਿਸ ਨੂੰ) ਪਰਮਾਤਮਾ ਮਿਲ ਪੈਂਦਾ ਹੈ, ਉਸ ਨੂੰ ਆਤਮਕ ਆਨੰਦ ਮਿਲ ਜਾਂਦਾ ਹੈ, ਉਸ ਦੇ ਸਾਰੇ ਪਾਪ ਵਿਕਾਰ ਦੂਰ ਹੋ ਜਾਂਦੇ ਹਨ ॥੩॥
The Lord God has come to meet me; I have found peace, and I am rid of all the sins. ||3||
ਰਾਮਰਸਾਇਣੁਜਿਨੑਗੁਰਮਤਿਪਾਇਆਤਿਨੑਕੀਊਤਮਬਾਤਾ॥
ਹੇ ਮਨ! ਗੁਰੂ ਦੀ ਮੱਤ ਲੈ ਕੇ ਜਿਨ੍ਹਾਂ ਮਨੁੱਖਾਂ ਨੇ ਸਭ ਤੋਂ ਸ੍ਰੇਸ਼ਟ ਨਾਮ-ਰਸ ਪ੍ਰਾਪਤ ਕਰ ਲਿਆ, ਉਹਨਾਂ ਦੀ (ਲੋਕ ਪਰਲੋਕ ਵਿਚ) ਬਹੁਤ ਸੋਭਾ ਹੁੰਦੀ ਹੈ;
Those who follow the Guru's Teachings find the Lord, the source of nectar; their words are sublime and exalted.
ਤਿਨਕੀਪੰਕਪਾਈਐਵਡਭਾਗੀਜਨਨਾਨਕੁਚਰਨਿਪਰਾਤਾ॥੪॥੨॥
ਉਹਨਾਂ ਦੇ ਚਰਨਾਂ ਦੀ ਧੂੜ ਵੱਡੇ ਭਾਗਾਂ ਨਾਲ ਮਿਲਦੀ ਹੈ। ਦਾਸ ਨਾਨਕ (ਭੀ ਉਹਨਾਂ ਦੀ) ਚਰਨੀਂ ਪੈਂਦਾ ਹੈ ॥੪॥੨॥
By great good fortune, one is blessed with the dust of their feet; servant Nanak falls at their feet. ||4||2||