ਵਾਰਾਂ ਭਾਈ ਗੁਰਦਾਸ ਜੀ

ਅੰਗ 1
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਤਿਗੁਰਪ੍ਰਸਾਦਿ
One Universal Creator God. By The Grace Of The True Guru:
ੴ सतिगुर प्रसादि ॥
LINE 02
ਵਾਰਾਂਗਿਆਨਰਤਨਾਵਲੀਭਾਈਗੁਰਦਾਸਭਲੇਕਾਬੋਲਣਾ
Vaars of Bhai Gurdaas Ji
वारां गिआन रतनावली भाई गुरदास भले का बोलणा ।
LINE 03
ਵਾਰ
Vaar One
वार १ ।
LINE 04
ਨਮਸਕਾਰੁਗੁਰਦੇਵਕੋਸਤਿਨਾਮੁਜਿਸੁਮੰਤ੍ਰੁਸੁਣਾਇਆ
ਗੁਰਦੇਵ-ਗੁਰੂ ਨਾਨਕ ਦੇਵ-ਨੂੰ (ਮੇਰੀ) ਨਮਸਕਾਰ ਹੋਵੇ 'ਸਤਿਨਾਮ' ਦਾ ਜਿਸ ਨੇ ਮੰਤ੍ਰ ਸੁਣਾਇਆ ਹੈ।
I bow before the Guru (Guru Nanak Dev) who recited the Satnaam Mantra (for the world).
नमसकारु गुरदेव को सति नामु जिसु मंत्रु सुणाइआ ।
LINE 05
ਭਵਜਲਵਿਚੋਂਕਢਿਕੈਮੁਕਤਿਪਦਾਰਥਿਮਾਹਿਸਮਾਇਆ
(ਇਸ ਦਾ ਫਲ ਇਹ ਕਿ ਮੰਨਣ ਹਾਰਿਆ ਨੂੰ) ਸੰਸਾਰ ਸਮੁੰਦਰ (ਵਿਖੇ ਰੁੜੇ ਜਾਣ) ਥੋਂ ਕੱਢ ਕੇ ਮੁਕਤਿ ਪਦਾਰਥ (ਕਹੀਏ, ਜੀਵਨ ਮੁਕਤੀ) ਵਿਚ ਸਮਾ ਦਿੱਤਾ।
Getting (the creatures) across the world ocean he raptly merged them in liberation.
भवजल विचों कढि कै मुकति पदारथि माहि समाइआ ।
LINE 06
ਜਨਮਮਰਣਭਉਕਟਿਆਸੰਸਾਰੋਗੁਵਿਯੋਗੁਮਿਟਾਇਆ
ਜਨਮ ਮਰਣ ਦਾ ਡਰ ਦੂਰ ਹੋ ਗਿਆ, ਰੋਗ ਤੇ ਵਿਯੋਗ ਦਾ ਸੰਸਾ ਬੀ ਪੱਤ੍ਰਾ ਹੋਇਆ।
He destroyed the fear of transmigration and decimated the malady of doubt and separation.
जनम मरण भउ कटिआ संसा रोगु वियोगु मिटाइआ ।
LINE 07
ਸੰਸਾਇਹੁਸੰਸਾਰੁਹੈਜਨਮਮਰਨਵਿਚਿਦੁਖੁਸਵਾਇਆ
ਇਹ ਸੰਸਾਰ ਸੰਸੇ ਦਾ ਰੂਪ ਹੈ, ਜਨਮ ਮਰਣ ਆਦਿ ਸਾਰੇ ਦੁੱਖ (ਇਸੇ) ਵਿਚ ਹਨ।
The world is only illusion which carried with it much of birth, death and sufferings.
संसा इहु संसारु है जनम मरन विचि दुखु सवाइआ ।
LINE 08
ਜਮਦੰਡੁਸਿਰੌਂਉਤਰੈਸਾਕਤਿਦੁਰਜਨਜਨਮੁਗਵਾਇਆ
ਜਮ ਦਾ ਦੰਡ ਸਿਰੋਂ ਜਾਂਦਾ ਹੀ ਨਹੀਂ, ਸਾਕਤਾਂ ਦੇ ਦੁਰਜਨਾਂ ਨੇ (ਏਵੇਂ) ਜਨਮ (ਪਦਾਰਥ) ਗਵਾ ਲੀਤਾ ਹੈ।
The fear of the rod of Yama is not dispelled and the sakts, the followers of the goddess, have lost their lives in vain.
जम दंडु सिरौं न उतरै साकति दुरजन जनमु गवाइआ ।
LINE 09
ਚਰਨਗਹੇਗੁਰਦੇਵਦੇਸਤਿਸਬਦੁਦੇਮੁਕਤਿਕਰਾਇਆ
(ਜਿਨ੍ਹਾਂ ਨੇ) ਗੁਰਦੇਵ ਦੀ ਸ਼ਰਣ ਲੀਤੀ ਹੈ, (ਉਨ੍ਹਾਂ ਨੂੰ) ਸੱਚੇ ਸ਼ਬਦ (ਦਾ ਉਪਦੇਸ਼) ਦੇਕੇ ਮੁਕਤ ਕਰ ਦਿੱਤਾ ਹੈ।
Those who have caught hold of the feet of the Guru have been liberated through the true Word.
चरन गहे गुरदेव दे सति सबदु दे मुकति कराइआ ।
LINE 10
ਭਾਉਭਗਤਿਗੁਰਪੁਰਬਿਕਰਿਨਾਮੁਦਾਨੁਇਸਨਾਨੁਦ੍ਰਿੜ੍ਹਾਇਆ
(ਓਹ ਲੋਕ) ਪ੍ਰੇਮਾ ਭਗਤੀ, ਗੁਰਪੁਰਬ, ਨਾਮ, ਦਾਨ ਅਤੇ ਇਸ਼ਨਾਨ (ਆਪ) ਦ੍ਰਿੜ੍ਹ ਕਰ ਕੇ (ਹੋਰਨਾਂ ਨੂੰ ਉਪਦੇਸ਼ ਦਿੰਦੇ ਹਨ)।
Now being full of loving devotion they celebrate the gurprubs (anniversaries of the Gurus) and their acts of rememberance of God, charity and holy ablutions, inspire others also.
भाउ भगति गुरपुरबि करि नामु दानु इसनानु द्रिढ़ाइआ ।
LINE 11
ਜੇਹਾਬੀਉਤੇਹਾਫਲੁਪਾਇਆ।।
ਜਿਹਾ ਬੀਜ (ਕੋਈ ਬੀਜੇ) ਤਿਹਾ ਫਲ ਹੁੰਦਾ ਹੈ।
As someone sows, so he reaps.
जेहा बीउ तेहा फलु पाइआ ।१।
LINE 12
ਪ੍ਰਿਥਮੈਸਾਸਿਮਾਸਸਨਿਅੰਧਧੁੰਧਕਛੁਖਬਰਿਪਾਈ
ਪਹਿਲੇ ਪਹਿਲ (ਜਦੋਂ) ਸਾਹ ਤੇ ਮਾਸ (ਕੁਝ ਬੀ) ਨਹੀਂ ਸੀ, (ਤਦੋਂ) ਅੰਧ ਧੁੰਦ (ਹਨੇਰ ਘੁੰਮ ਘੇਰ ਸੀ) ਕੁਝ ਸੋਝੀ ਨਹੀਂ ਪੈਂਦੀ ਸੀ।
First of all, when no breath and body was there nothing was visible in the pitch darkness.
प्रिथमै सासि न मास सनि अंध धुंध कछु खबरि न पाई ।
LINE 13
ਰਕਤਿਬਿੰਦਕੀਦੇਹਿਰਚਿਪੰਚਿਤਤਕੀਜੜਿਤਜੜਾਈ
(ਮਾਤਾ ਦੇ) ਲਹੂ ਤੇ (ਪਿਤਾ ਦੇ) ਬੀਰਜ ਦੀ ਦੇਹ ਬਣਾ ਕੇ (ਉਸੇ ਨੇ) ਪੰਜ ਤੰਤਾਂ ਦਾ ਜੜਾਉ ਜੜ ਦਿੱਤਾ। (ਅਗੇ ਤੱਤਾਂ ਦੇ ਨਾਉਂ ਦੱਸਦੇ ਹਨ:)
The body was created through the blood(of mother) and semen (of father) and the five elements were joined judiciously.
रकति बिंद की देहि रचि पंचि तत की जड़ित जड़ाई ।
LINE 14
ਪਉਣਪਾਣੀਬੈਸੰਤਰੋਚਉਥੀਧਰਤੀਸੰਗਿਮਿਲਾਈ
ਵਾਯੂ, ਪਾਣੀ, ਅੱਗ ਤੇ ਚੌਥੀ ਧਰਤੀ ਨਾਲ ਮੇਲ ਦਿੱਤੀ ਤੇ
Air, water, fire and earth was put together.
पउण पाणी बैसंतरो चउथी धरती संगि मिलाई ।
LINE 15
ਪੰਚਮਿਵਿਚਿਆਕਾਸੁਕਰਿਕਰਤਾਛਟਮੁਅਦਿਸਟੁਸਮਾਈ
ਪੰਜਵਾਂ ਵਿਚ ਅਕਾਸ਼ ਕਰ ਕੇ ਛੀਵਾਂ (ਆਪ) ਕਰਤਾ ਗੁਪਤ (ਰੂਪ ਹੋ ਕੇ ਰਿਦੇ ਵਿਖੇ) ਬੈਠ ਗਿਆ (ਇਸ ਲਈ ਕਿ ਸਾਰੇ ਸਰੀਰ ਜੜ੍ਹ ਨੂੰ ਸੱਤਾ ਦੇਕੇ ਚਲਾਵੇ)।
The fifth element sky (void) was kept in between and creator God, the sixth one, invisibly permeated among all.
पंचमि विचि आकासु करि करता छटमु अदिसटु समाई ।
LINE 16
ਪੰਚਤਤਪੰਚੀਸਿਗੁਨਿਸਤ੍ਰੁਮਿਤ੍ਰਮਿਲਿਦੇਹਿਬਣਾਈ
ਪੰਚ ਤੱਤ ਤੇ ਪੰਝੀ ਪ੍ਰਕ੍ਰਿਤਾਂ (ਜਿਹੜੇ ਆਪੋ ਵਿਚ) ਸ਼ਤ੍ਰ (ਸਨ), ਮੇਲ ਕੇ ਮਿਤ੍ਰ ਬਣਾ ਕੇ ਦੇਹ ਬਣਾ ਦਿੱਤੀ। (ਭਾਵ ਅੱਗ, ਪਾਣੀ, ਮਿਟੀ, ਜਿਹੜੇ ਆਪੋ ਵਿਚ ਸ਼ੀਂਹ ਬਕਰੀ ਵਾਙੂ ਸਨ ਕੱਠੇ ਕਰ ਦਿਤੇ)।
To create the human body, five elements and twenty five qualities opposite to each other were joined and mixed.
पंच तत पंचीसि गुनि सत्रु मित्र मिलि देहि बणाई ।
LINE 17
ਖਾਣੀਬਾਣੀਚਲਿਤੁਕਰਿਆਵਾਗਉਣੁਚਰਿਤਦਿਖਾਈ
(ਚਾਰ) ਖਾਣੀਆਂ (ਅੰਡਜ, ਜੇਰਜ, ਸੇਤਜ, ਉਤਭੁਜ, ਤੇ ਚਾਰ) ਬਾਣੀਆਂ (ਪਰਾ, ਪਸੰਤੀ, ਮੱਧਮਾ, ਬੈਖਰੀ, ਇਨ੍ਹਾਂ ਦਾ) ਚਲਾਉ ਕਰ ਕੇ ਆਵਗੌਣ ਦਾ ਚਰਿੱਤ੍ਰ ਦਿਖਾਇਆ।
Four life originating mines (egg foetus sweatborn , vegetation) and four speeches(para, pasyanti, madhyama, vaikhari) were assimiliated into each other andthe drama of transmigration was enacted.
खाणी बाणी चलितु करि आवा गउणु चरित दिखाई ।
LINE 18
ਚਉਰਾਸੀਹਲਖਜੋਨਿਉਪਾਈ।।
ਐਉਂ ਚੌਰਾਸੀ ਲਖ ਜੂਨਾਂ ਰਚ ਦਿੱਤੀਆਂ।
Thus eighty four lacs of species were created.
चउरासीह लख जोनि उपाई ।२।
LINE 19
ਚਉਰਾਸੀਹਲਖਜੋਨਿਵਿਚਿਉਤਮੁਜਨਮੁਸੁਮਾਣਸਿਦੇਹੀ
ਚੌਰਾਸੀ ਲੱਖ ਜੂਨਾਂ ਵਿੱਚ ਮਨੁੱਖ ਸਰੀਰ ਉੱਤਮ ਜਨਮ ਹੈ;
Of the eighty four lacs life classes, birth as a human is the best.
चउरासीह लख जोनि विचि उतमु जनमु सु माणसि देही ।
LINE 20
ਅਖੀਵੇਖਣੁਕਰਨਿਸੁਣਿਮੁਖਿਸੁਭਿਬੋਲਣਿਬਚਨਸਨੇਹੀ
(ਕਿਉਂ ਜੋ) ਅੱਖਾਂ (ਸ਼ੁਭ) ਵੇਖਦੀਆਂ, ਕਰਣ (ਸ਼ੁਭ ਬਚਨ) ਸੁਣਦੇ, ਮੁਖ (ਅਰਥਾਤ ਜੀਭਾ) ਸ਼ੁਭ ਤੇ ਪ੍ਰੇਮ ਦੇ ਵਾਕ ਬੋਲਦੀਆਂ ਹਨ। (ਭਾਵ ਇਹ ਕਿ ਪਸ਼ੂ ਪੰਛੀ ਭੀ ਵੇਖਣ ਆਦਿ ਕ੍ਰਿਆ ਕਰਦੇ ਹਨ, ਪਰੰਤੂ ਉਹਨਾਂ ਵਿਖੇ ਸ਼ੁਭ ਅਸ਼ੁਭ ਦਾ ਗਿਆਨ ਨਹੀਂ, ਇਸੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਕ ਹੈ “ਕਬੀਰ ਮਾਨਸ ਜਨਮੁ ਦੁਲੰਭੁ ਹੈ
Eyes behold, ears listen to and the mouth speaks sweet words.
अखी वेखणु करनि सुणि मुखि सुभि बोलणि बचन सनेही ।
LINE 21
ਹਥੀਕਾਰਕਮਾਵਣੀਪੈਰੀਚਲਿਸਤਿਸੰਗਿਮਿਲੇਹੀ
ਹੱਥਾਂ ਨਾਲ ਕਾਰ ਕਰੋ, ਪੈਰਾਂ ਨਾਲ ਤੁਰਕੇ ਸਤਿਸੰਗ ਵਿਚ ਮਿਲੇ।
Hands earn livelihood and feet take towards the holy congregation.
हथी कार कमावणी पैरी चलि सतिसंगि मिलेही ।
LINE 22
ਕਿਰਤਿਵਿਰਤਿਕਰਿਧਰਮਦੀਖਟਿਖਵਾਲਣੁਕਾਰਿਕਰੇਹੀ
ਧਰਮ ਦੀ ਬਿਰਤੀ (ਉਪਜੀਵਕ) ਦੀ ਕਿਰਤ (ਕਾਰ) ਕਰ ਕੇ ਖੱਟ ਕੇ ਖਾਵੇ ਤੇ ਖਵਾਲੇ। (ਭਾਵ ਚੋਰੀ ਯਾਰੀ ਦੀ ਉਪਜੀਵਕਾ ਨਾ ਬਣਾਵੇ। ਯਥਾ:-ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ Ḥਸਾਰੰਗ ਦੀ ਵਾਰ ਸਲੋਕ ਮ: ੧-੨੨Ḧ
In human life alone by the rightful earning, out of one's savings, other needy ones are fed.
किरति विरति करि धरम दी खटि खवालणु कारि करेही ।
LINE 23
ਗੁਰਮੁਖਿਜਨਮੁਸਕਾਰਥਾਗੁਰਬਾਣੀਪੜ੍ਹਿਸਮਝਿਸੁਣੇਹੀ
(ਉਨ੍ਹਾਂ) ਗੁਰਮੁਖਾਂ ਦਾ ਜਨਮ ਸਫਲ ਹੈ (ਜੋ) ਗੁਰੂ ਜੀ ਦੀ ਬਾਣੀ (ਆਪ) ਪੜ੍ਹਕੇ ਤੇ ਸਮਝਕੇ ਸੁਣਾਉਂਦੇ ਹਨ; (ਭਾਵ ਦੀਵਾ ਬਾਲਕੇ ਪੜੋਪੇ ਹੇਠ ਨਹੀਂ ਲੁਕਾਉਂਦੇ, ਹੋਰਨਾਂ ਨੂੰ ਵੀ ਚਾਨਣ ਕਰਦੇ ਹਨ)।
Man by becoming gurmukh- Guru oriented, makes his life meaningful; he reads Gurbani and makes others understand (the importance of) bani.
गुरमुखि जनमु सकारथा गुरबाणी पढ़ि समझि सुणेही ।
LINE 24
ਗੁਰਭਾਈਸੰਤੁਸਟਿਕਰਿਚਰਣਾਮ੍ਰਿਤੁਲੈਮੁਖਿਪਿਵੇਹੀ
ਗੁਰ ਭਾਈਆਂ ਨੂੰ ਪ੍ਰਸੰਨ ਕਰਦੇ, (ਤੇ ਉਨ੍ਹਾਂ ਦੇ ਚਰਣ ਧੋਕੇ) ਚਰਨ ਅੰਮ੍ਰਿਤ ਮੂੰਹ ਵਿਚ ਲੈ ਕੇ ਪੀਂਦੇ ਹਨ। (ਭਾਵ ਅੰਗੂਠਾ ਧੋਕੇ ਕਿੰਚਤ ਚਰਣਾਂਮ੍ਰਿਤ ਪਾਨ ਕਰਦੇ ਹਨ। ਯਥਾ:-'ਚਰਨ ਸਾਧ ਕੇ ਧੋਇ ਧੋਇ ਪੀਉ॥ ਅਰਪਿ ਸਾਧ ਕਉ ਅਪਨਾ ਜੀਉ॥' ਦਸਮੇਂ ਜਾਮੇ ਵਿਚ ਸਤਿਗੁਰਾਂ ਨੇ ਖੰਡੇ ਦੇ ਅੰਮ੍ਰਿਤ ਦੀ ਮ੍ਰਿਯਾਦਾ ਬੰਨ੍ਹਕੇ ਇਸ ਮ
He satisfies his companions and takes the holy water touched by their feet i.e. he inculcates complete humility.
गुरभाई संतुसटि करि चरणाम्रितु लै मुखि पिवेही ।
LINE 25
ਪੈਰੀਪਵਣੁਛੋਡੀਐਕਲੀਕਾਲਿਰਹਰਾਸਿਕਰੇਹੀ
(ਇਸ ਉਕਤ ਪੌੜੀ ਦਾ ਸਿੱਟਾ ਇਹ ਹੈ-ਕਿ) ਪੈਰੀ ਪੈਣਾ ਨਾ ਛੱਡੀਏ, ਕਲਜੁਗ ਦੇ ਸਮੇਂ ਵਿਖੇ (ਨਿੰਮ੍ਰਤਾ ਹੀ) ਸੱਚਾ ਰਾਹ ਹੈ।
Humblytouching of the feet should not be repudiated because in the dark age, this quality is the only asset (of the human personality).
पैरी पवणु न छोडीऐ कली कालि रहरासि करेही ।
LINE 26
ਆਪਿਤਰੇਗੁਰਸਿਖਤਰੇਹੀ।।
(ਕਿ ਓਹ) ਗੁਰਸਿਖ (ਜੋ ਇਸ ਰਸਤੇ ਚੱਲਣਗੇ) ਆਪ ਤਰਨਗੇ (ਤੇ ਹੋਰਨਾਂ ਨੂੰ ਬੀ) ਤਾਰਨਗੇ। (ਯਥਾ:-'ਮੰਨੈ ਤਰੈ ਤਾਰੈ ਗੁਰ ਸਿਖ॥ ਮੰਨੈ ਨਾਨਕ ਭਵਹਿ ਨ ਭਿਖ॥' ਦਸਮੇਂ ਜਾਮੇ ਵਿਚ ਗੁਰੂ ਜੀ ਨੇ 'ਵਾਹਿਗੁਰੂ ਜੀ ਕੀ ਫਤਹਿ ਦੀ ਮ੍ਰਿਯਾਦਾ ਬੰਨ੍ਹੀ।
People of such a conduct will swim the world-ocean and also get along other disciples of the Guru.
आपि तरे गुरसिख तरेही ।३।
LINE 27
ਓਅੰਕਾਰੁਆਕਾਰੁਕਰਿਏਕਕਵਾਉਪਸਾਉਪਸਾਰਾ
(ਓਅੰਕਾਰ) ਪਰਮਾਤਮਾਂ ਨੇ ਇਕ ਬਚਨ ਥੋਂ ਆਕਾਰ ਰਚਕੇ (ਸਾਰਾ) ਪਸਾਰਾ ਪਸਾਰ ਦਿੱਤਾ ਹੈ (ਭਾਵ ਪਹਿਲੇ ਪਹਿਲ ਇਕ ਵਾਹਿਗੁਰੂ ਹੀ ਸੀ, ਉਸ ਨੇ ਬਚਨ ਨਾਲ ਸਾਰਾ ਪਸਾਰਾ ਕੀਤਾ)।
All prevading Oankar through His One Word created the whole expansive cosmos.
ओअंकारु आकारु करि एक कवाउ पसाउ पसारा ।
LINE 28
ਪੰਜਤਤਪਰਵਾਣੁਕਰਿਘਟਿਘਟਿਅੰਦਰਿਤ੍ਰਿਭਵਣੁਸਾਰਾ
(ਫੇਰ) ਪੰਜ ਤੱਤਾਂ ਥੋਂ ਬ੍ਰਹਿਮਾਂਡ ਰਚਕੇ ਆਪ (ਘਟ ਘਟ ਕਹੀਏ) ਹਰੇਕ ਸਰੀਰ ਵਿਖੇ (ਪਰਵੇਸ਼ ਕਰ ਕੇ ਆਪ, ਜੋ) ਤਿੰਨਾਂ ਭਵਨਾਂ ਦਾ ਸਾਰ ਰੂਪ (ਹੈ, ਸੱਤਾ ਦੇ ਰਿਹਾ ਹੈ)। (ਪੰਜ ਤੱਤਾਂ ਦਾ ਪਰਵਾਣ=ਤੋਲ, ਯਾ ਅੰਦਾਜ਼ਾ ਇਕੋ ਜਿਹਾ ਰੱਖਣ ਦਾ ਭਾਵ ਇਹ ਹੈ ਕਿ ਕੋਈ ਤੱਤ ਕਿਸੇ ਤੇ ਬਲੀ ਨਾ ਪਵੇ, ਇਕ ਸਾਰਖੇ ਰਹਿਣ। ਪਰਵਾਣ ਦਾ ਅਰਥ
Through the five elements, as the quintessence He permeated in the three worlds and their denominations.
पंज तत परवाणु करि घटि घटि अंदरि त्रिभवणु सारा ।
LINE 29
ਕਾਦਰੁਕਿਨੇਲਖਿਆਕੁਦਰਤਿਸਾਜਿਕੀਆਅਵਤਾਰਾ
(ਕਾਦਰ) ਕੁਦਰਤ ਦਾ ਕਰਤਾ ਕਿਸੇ ਨਹੀਂ ਡਿੱਠਾ,
That creator could not be seen by anyone who to expand Himself created the infinite nature(prakrti).
कादरु किने न लखिआ कुदरति साजि कीआ अवतारा ।
LINE 30
ਇਕਦੂਕੁਦਰਤਿਲਖਕਰਿਲਖਬਿਅੰਤਅਸੰਖਅਪਾਰਾ
ਇਕ ਮਾਯਾ ਥੋਂ ਲੱਖਾਂ (ਬ੍ਰਹਿਮਾਂਡ) ਰਚਦਾ ਹੈ (ਫੇਰ) ਲੱਖਾਂ ਬਿਅੰਤ ਅਸੰਖ ਅਪਾਰ (ਰਚਨਾਂ ਸਾਜਦਾ ਹੈ)। (ਇਥੇ ਚਾਰ ਵਾਰ ਕਹਿਣ ਦਾ ਭਾਵ ਚਾਰ ਜੁਗਾਂ ਵਿਖੇ ਅਸੰਖ ਤੇ ਅਪਾਰ ਰਚਨਾ ਸਿਰਜਣ ਦਾ ਹੈ)। (ਉਸੇ ਨੇ ਪਹਿਲੇ) ਮਾਯਾ ਬਣਾ ਕੇ ਅਵਤਾਰ (ਬ੍ਰਹਮਾਦਿਕ) ਕੀਤੇ ਹਨ।
He made myriad forms of nature.
इक दू कुदरति लख करि लख बिअंत असंख अपारा ।
LINE 31
ਰੋਮਿਰੋਮਿਵਿਚਿਰਖਿਓਨਿਕਰਿਬ੍ਰਹਮੰਡਿਕਰੋੜਿਸੁਮਾਰਾ
ਆਪਣੇ ਇਕ ਇਕ ਰੋਮ ਵਿਖੇ ਕਰੋੜਾਂ ਦੀ ਗਿਣਤੀ ਵਿਚ ਬ੍ਰਹਿਮੰਡ (ਉਸ ਨੇ) ਰੱਖੇ ਹੋਏ ਹਨ।
In His each one hair He gethered up millions of worlds.
रोमि रोमि विचि रखिओनि करि ब्रहमंडि करोड़ि सुमारा ।
LINE 32
ਇਕਸਿਇਕਸਿਬ੍ਰਹਮੰਡਿਵਿਚਿਦਸਿਦਸਿਕਰਿਅਵਤਾਰਉਤਾਰਾ
ਹਰ ਬ੍ਰਹਮਾਂਡ ਵਿਖੇ ਦਸ ਦਸ ਔਤਾਰ ਕਰ ਕੇ ਸਾਜੇ ਹੋਏ ਹਨ (ਭਾਵ ਬੇਅੰਤ ਬ੍ਰਹਮੰਡ ਤੇ ਬੇਅੰਤ ਹੀ ਅਵਤਾਰ ਹਨ)।
And then in one universe He comes in tens of forms.
इकसि इकसि ब्रहमंडि विचि दसि दसि करि अवतार उतारा ।
LINE 33
ਕੇਤੇਬੇਦਿਬਿਆਸਕਰਿਕਈਕਤੇਬਮੁਹੰਮਦਯਾਰਾ
ਕਈ ਬੇਦਾਂ (ਦੇ ਵਕਤਾ) ਬਿਆਸ ਕਰ ਦਿੱਤੇ, ਕਈ ਕਿਤਾਬਾਂ (ਕਈ) ਮੁਹੰਮਦ (ਅਰ ਕਈ ਉਸ ਦੇ) ਯਾਰ ਬਣਾ ਦਿੱਤੇ।
He has created many a dear personality such as Vedavyas and Muhammad dear to the Vedas and the Katebas respectively.
केते बेदि बिआस करि कई कतेब मुहंमद यारा ।
LINE 34
ਕੁਦਰਤਿਇਕੁਏਤਾਪਾਸਾਰਾ।।
(ਪ੍ਰੰਤੂ) ਕੁਦਰਤ ਇਕ ਹੈ, (ਜਿਸ ਦਾ) ਇੰਨਾ ਪਸਾਰਾ (ਪਸਰਿਆ) ਹੈ।
How wonderfully the one nature has been expanded into many.
कुदरति इकु एता पासारा ।४।
LINE 35
ਚਾਰਿਜੁਗਿਕਰਿਥਾਪਨਾਸਤਿਜੁਗੁਤ੍ਰੇਤਾਦੁਆਪਰਸਾਜੇ
ਚਾਰ ਜੁੱਗਾਂ ਦੀ ਥਾਪਨਾ ਥਾਪ ਕੇ ਸਤਿਜੁਗ, ਤ੍ਰੇਤਾ, ਦ੍ਵਾਪਰ ਰਚੇ।
The four Ages (yugs) were established and the first three were given names Satyug, Treta, Dvapar. Fourth one was Kaliyug.
चारि जुगि करि थापना सतिजुगु त्रेता दुआपर साजे ।
LINE 36
ਚਉਥਾਕਲਿਜੁਗੁਥਾਪਿਆਚਾਰਿਵਰਨਿਚਾਰੋਂਕੇਰਾਜੇ
ਚੌਥਾ ਕਲਿਜੁਗ ਬਣਾਇਆ, ਚਾਰ ਵਰਣ ਚਾਰਾਂ ਦੇ ਰਾਜੇ ਬਣਾਏ। (ਅੱਗੇ ਵਰਣਾਂ ਦੇ ਨਾਮ ਦੱਸਦੇ ਹਨ:)
And four castes came to be known as the kings of four ages. Brahmin, kshatriya, vaishya and sudhra became predominate in each age.
चउथा कलिजुगु थापिआ चारि वरनि चारों के राजे ।
LINE 37
ਬ੍ਰਹਮਣਿਛਤ੍ਰੀਵੈਸਿਸੂਦ੍ਰਿਜੁਗੁਜੁਗੁਏਕੋਵਰਨਬਿਰਾਜੇ
ਬ੍ਰਾਹਮਣ, ਛੱਤ੍ਰੀ, ਵੈਸ਼, ਸੂਦ੍ਰ (ਚਾਰ ਵਰਣ ਹਨ, ਪਰੰਤੂ ਆਪ) ਚਾਰੇ ਜੁਗਾਂ ਵਿਖੇ ਇਕੋ ਹੀ ਸਰੂਪ ਸ਼ੋਭ ਰਿਹਾ ਹੈ।
In Satiyug, Vishnu is said to have come to earth as Hansavaar and explained the problems pertaining to
ब्रहमणि छत्री वैसि सूद्रि जुगु जुगु एको वरन बिराजे ।
LINE 38
ਸਤਿਜੁਗਿਹੰਸੁਅਉਤਾਰੁਧਰਿਸੋਹੰਬ੍ਰਹਮੁਦੂਜਾਪਾਜੇ
ਸਤਿਜੁਗ ਵਿਖੇ ਹੰਸ ਅਉਤਾਰ ਧਾਰਕੇ ਸੋਹੰ ਬ੍ਰਹਮ (ਦਾ ਪਤਾ ਦੱਸਿਆ) ਦੂਜਾ ਪਖੰਡ ਨਹੀਂ ਕੀਤਾ।
Metaphysics (The story is there in the eleventh canto of the Bhagvat Purana), and nothing but one soham-Brahm was discussed and pondered upon.
सतिजुगि हंसु अउतारु धरि सोहं ब्रहमु न दूजा पाजे ।
LINE 39
ਏਕੋਬ੍ਰਹਮੁਵਖਾਣੀਐਮੋਹਮਾਇਆਤੇਬੇਮੁਹਤਾਜੇ
(ਲੋਕ) ਇਕੋ (ਬ੍ਰਹਮ ਹੀ) ਬ੍ਰਹਮ ਆਖਦੇ ਸਨ, ਮੋਹ ਤੇ ਮਾਯਾ ਥੋਂ ਬੇਖਾਹਸ਼ (ਰਹਿੰਦੇ) ਸਨ।
Getting indifferent to maya, people would praise one Lord.
एको ब्रहमु वखाणीऐ मोह माइआ ते बेमुहताजे ।
LINE 40
ਕਰਨਿਤਪਸਿਆਬਨਿਵਿਖੈਵਖਤੁਗੁਜਾਰਨਿਪਿੰਨੀਸਾਗੇ
ਬਨ ਵਿਖੇ ਤਪ ਕਰਦੇ ਸਾਗ ਦੀ ਪਿੰਨੀ (ਭਾਵ ਕੰਦ ਮੂਲ) ਖਾਕੇ ਸਮਾਂ ਟਪਾਉਂਦੇ ਸਨ।
They would go to forests and pull on life by eating natural vegetations.
करनि तपसिआ बनि विखै वखतु गुजारनि पिंनी सागे ।
LINE 41
ਲਖਿਵਰ੍ਹਿਆਂਦੀਆਰਜਾਕੋਠੇਕੋਟਿਮੰਦਰਿਸਾਜੇ
ਲੱਖ ਵਰ੍ਹੇ (ਅਰਥਾਤ ਸੌ ਹਜ਼ਾਰ ਵਰ੍ਹੇ) ਦੀ (ਆਰਜਾ=) ਉਮਰ ਹੁੰਦੀ ਸੀ (ਫੇਰ ਬੀ) ਕੋਠੇ ਕੋਟ ਤੇ ਮੰਦਰ ਨਹੀਂ ਬਣਾਉਂਦੇ ਸਨ।
Though they lived for lacs of years but they would construct the palaces, forts and grand mansions.
लखि वर्हिआं दी आरजा कोठे कोटि न मंदरि साजे ।
LINE 42
ਇਕਬਿਨਸੈਇਕਅਸਥਿਰੁਗਾਜੇ।।
ਇਕ ਨਾਸ਼ ਹੁੰਦੇ ਜਾਂਦੇ ਹਨ ਦੂਜੇ ਆਪ ਨੂੰ ਅਚੱਲ (ਮੰਨਕੇ) ਗਜਦੇ ਹਨ।
On the one hand the world was passing away and on the other the life current would go stably.
इक बिनसै इक असथिरु गाजे ।५।
LINE 43
ਤ੍ਰੇਤੇਛਤ੍ਰੀਰੂਪਧਰਿਸੂਰਜਬੰਸੀਵਡਿਅਵਤਾਰਾ
ਤ੍ਰੇਤਾ (ਜੁੱਗ ਵਿਖੇ) ਛੱਤ੍ਰੀ (ਵਰਨ ਵਿਚ ਰਾਮਚੰਦ੍ਰ) ਦਾ ਰੂਪ ਧਰਕੇ ਸੂਰਜ ਵੰਸੀ ਵਡਾ ਅਵਤਾਰ (ਰਾਜਾ) ਹੋਇਆ।
In Treta in the Sun-dynasty descended in the form of the kshatriya(Ram) a great incarnation.
त्रेते छत्री रूप धरि सूरज बंसी वडि अवतारा ।
LINE 44
ਨਉਹਿਸੇਗਈਆਰਜਾਮਾਇਆਮੋਹੁਅਹੰਕਾਰੁਪਸਾਰਾ
ਨੌਂ ਹਿੱਸੇ (ਲੋਕਾਂ ਦੀ) ਉਮਰ (ਘਟ) ਗਈ (ਭਾਵ ਲਖ ਵਿਚੋਂ ੯੦ ਹਜ਼ਾਰ ਘਟਕੇ ਦਸ ਹਜ਼ਾਰ ਵਰ੍ਹਾ ਰਹਿ ਗਈ) ਮਾਯਾ ਮੋਹ ਤੇ ਹੰਕਾਰ ਦਾ ਪਸਾਰਾ ਹੋ ਗਿਆ। Ḥਇਸ ਪ੍ਰਕਾਰ ਹਿੰਦੂ ਲੋਕ ਮੰਨਦੇ ਹਨ।Ḧ
Now the nine portions of age lessened and illusion,attachment and ego inflated.
नउ हिसे गई आरजा माइआ मोहु अहंकारु पसारा ।
LINE 45
ਦੁਆਪੁਰਿਜਾਦਵਵੰਸਕਰਿਜੁਗਿਜੁਗਿਅਉਧਘਟੈਆਚਾਰਾ
ਦ੍ਵਾਪਰ ਵਿਖੇ ਯਦੂ (ਨਾਮ ਰਾਜਾ ਦੇ ਘਰ ਕ੍ਰਿਸ਼ਨ ਨਾਮ ਵਾਲੇ ਨੇ) ਵੇਸ ਧਾਰਿਆ, ਜੁਗਾਂ ਜੁਗਾਂ ਵਿਖੇ ਉਮਰ ਤੇ ਆਚਾਰ (=ਕਰਤੱਬਯ) ਘਟਦੇ ਗਏ (ਗਲ ਕੀ ਹੁਣ ਹਜ਼ਾਰ ਵਰ੍ਹੇ ਦੀ ਬਾਕੀ ਉਮਰਾ ਰਹੀ, ਨੌਂ ਹਿੱਸੇ ਹੋਰ ਘਟ ਗਈ)।
In Dvapar, Yadav-dynasty came to the forefront i.e. the incarnation of Krsna became known to the people; but because of the lack of good conduct, Age by Age, the life span(of man) went on decreasing.
दुआपुरि जादव वंस करि जुगि जुगि अउध घटै आचारा ।
LINE 46
ਰਿਗਬੇਦਮਹਿਬ੍ਰਹਮਕ੍ਰਿਤਿਪੂਰਬਮੁਖਿਸੁਭਕਰਮਬਿਚਾਰਾ
ਰਿਗ ਵੇਦ ਵਿੱਚੋਂ ਬ੍ਰਾਹਮਣ ਕਰਮ ਕਰਾਉਂਦੇ ਤੇ ਪੂਰਬ ਵਲ ਮੂੰਹ ਕਰ ਕੇ ਸ਼ੁਭ ਕਰਮ (ਯੱਗ) ਕਰਦੇ ਸਨ। (ਓਹ ਪੂਰਬ ਵਲ ਹਰੀ ਦਾ ਵਾਸਾ ਜਾਣਦੇ ਹਨ)। Ḥਏਹ ਇਤਰ ਮਤਾਂ ਦੇ ਨਿਸ਼ਚੇ ਦੱਸੇ ਹਨ।Ḧ
In the Rgveda the conduct of the brahmin and the ideas about the actions done facing the East were discussed.
रिग बेद महि ब्रहम क्रिति पूरब मुखि सुभ करम बिचारा ।
LINE 47
ਖਤ੍ਰੀਥਾਪੇਜੁਜਰੁਵੇਦਿਦਖਣਮੁਖਿਬਹੁਦਾਨਦਾਤਾਰਾ
(ਫੇਰ) ਖਤ੍ਰੀਆਂ ਨੇ ਜੁਜਰ ਲੈ ਲੀਤਾ (ਦ੍ਵਾਪੁਰ ਵਿਖੇ) ਦੱਖਣ ਵਲ ਮੂੰਹ ਕਰ ਕੇ ਦਾਤੇ ਬਣਕੇ ਬਹੁਤ ਦਾਨ (ਆਦਿਕ ਕਰਮ) ਕਰਨ ਲਗੇ, (ਗਲ ਕੀ ਓਹ ਦੱਖਣ ਦੇਸ਼ ਵਿਖੇ ਹਰੀ ਦਾ ਨਿਵਾਸ ਜਾਣਨ ਲੱਗੇ)।
Kshatriyas became related to the Yajurveda and started pouring charities while facing the South.
खत्री थापे जुजरु वेदि दखण मुखि बहु दान दातारा ।
LINE 48
ਵੈਸੋਂਥਾਪਿਆਸਿਆਮਵੇਦੁਪਛਮੁਮੁਖਿਕਰਿਸੀਸੁਨਿਵਾਰਾ
ਵੈਸ਼ ਲੋਕ ਸ਼ਾਮ ਵੇਦ ਨੂੰ ਫੜਕੇ ਪੱਛੋਂ ਵਲ ਮੂੰਹ ਕਰ ਕੇ ਪ੍ਰਣਾਮਾਂ ਕਰਨ ਲਗੇ। (ਉਹਨਾਂ ਨੇ ਹਰੀ ਪੱਛੋਂ ਵਲ ਹੀ ਸਮਝ ਲੀਤਾ, ਯਥਾ-ਗੁਰਵਾਕ:-'ਕੋਊ ਪਛਾਹ ਕੋ ਸੀਸ ਨਿਵਾਇਓਂ)। Ḥਏਹ ਇਤਰ ਮਤਾਂ ਦੀਆਂ ਮਨਉਤਾਂ ਦੱਸਦੇ ਹਨ।Ḧ
The vaishyas embraced the Samaveda and bowed to the West.
वैसों थापिआ सिआम वेदु पछमु मुखि करि सीसु निवारा ।
LINE 49
ਰਿਗਿਨੀਲੰਬਰਿਜੁਜਰਪੀਤਸ੍ਵੇਤੰਬਰਿਕਰਿਸਿਆਮਸੁਧਾਰਾ
ਰਿਗ ਵੇਦ ਨੀਲੇ ਕਪੜੇ, ਜੁਜਰ ਬੇਦ ਪੀਲੇ, (ਅਰ) ਸਾਮ ਬੇਦ (ਪੜ੍ਹਨ ਸਮੇਂ) ਚਿਟੇ ਕਪੜੇ ਪਹਿਰਕੇ (ਪਾਠ ਕਰਦੇ ਸਨ)। (ਭਾਵ ਰਾਮ ਕ੍ਰਿਸ਼ਨ ਤੇ ਹੰਸਾਵਤਾਰ ਦੇ ਉਪਾਸ਼ਕ ਹੋ ਕੇ ਆਪਣੇ ਆਪਣੇ ਧਰਮ ਕਰਦੇ ਸਨ)।
Blue dress for Rgveda, yellow for Yajurveda and for singing of the hymns of Samaveda wearing of the white dress became a tradition.
रिगि नीलंबरि जुजर पीत स्वेतंबरि करि सिआम सुधारा ।
LINE 50
ਤ੍ਰਿਹੁਜੁਗੀਤ੍ਰੈਧਰਮਉਚਾਰਾ।।
ਤਿੰਨਾ ਯੁਗਾਂ ਦੇ ਤ੍ਰੈ ਧਰਮ (ਵੱਖੋ ਵੱਖ) ਉਚਾਰਦੇ ਸਨ।
Thus three duties of the three Ages were enunciated.
त्रिहु जुगी त्रै धरम उचारा ।६।
LINE 51
ਕਲਿਜੁਗੁਚਉਥਾਥਾਪਿਆਸੂਦ੍ਰਬਿਰਤਿਜਗਮਹਿਵਰਤਾਈ
ਕਲਿਜੁਗ ਚੌਥਾ ਜੁਗ ਬਣਾਇਆ, ਸ਼ੂਦ੍ਰਾਂ ਦੀ ਬਿਰਤੀ ਜਗਤ ਵਿਖੇ ਵਰਤ ਗਈ (ਅਰਥਾਤ ਲੋਕਾਂ ਦੇ ਸ਼ੂਦਰਾਂ ਵਰਗੇ ਸੁਭਾ ਹੋ ਗਏ)।
Kalijug became prevalent as the fourth age in which the low instincts gripped the whole world.
कलिजुगु चउथा थापिआ सूद्र बिरति जग महि वरताई ।
LINE 52
ਕਰਮਸੁਰਿਗਿਜੁਜਰਸਿਆਮਕੇਕਰੇਜਗਤੁਰਿਦਿਬਹੁਸੁਕਚਾਈ
ਰਿਗ ਜੁਜਰ ਅਤੇ ਸਾਮ ਵੇਦ ਦੇ (ਕਹੇ ਹੋਏ) ਕਰਮ ਜਗਤ (ਦੇ ਲੋਕ) ਮਨ ਵਿਖੇ ਬਹੁਤ ਸੰਕੋਚ ਨਾਲ ਕਰਨ ਲਗੇ, (ਭਾਵ ਉਹਨਾਂ ਤੋਂ ਹਟਣ ਲਗੇ)।
People became resultant in performing of the duties enjoined in the Rig, Yajur and Samaveda.
करम सु रिगि जुजर सिआम के करे जगतु रिदि बहु सुकचाई ।
LINE 53
ਮਾਇਆਮੋਹੀਮੇਦਨੀਕਲਿਕਲਿਵਾਲੀਸਭਿਭਰਮਾਈ
ਸ੍ਰਿਸ਼ਟੀ ਮਾਯਾ ਨੇ (ਮੋਹੀ) ਠੱਗ ਲੀਤੀ, ਕਲਜੁਗੀ ਕਲਹ ਵਾਲੀ (ਕ੍ਰਿਯਾ) ਨੇ ਸਾਰੀ ਭਰਮਾ ਦਿਤੀ।
The entire earth got enticed by mammon and the antics of the Kalijug put everyone into delusion.
माइआ मोही मेदनी कलि कलिवाली सभि भरमाई ।
LINE 54
ਉਠੀਗਿਲਾਨਿਜਗਤ੍ਰਿਵਿਚਿਹਉਮੈਅੰਦਰਿਜਲੈਲੁਕਾਈ
ਜਗਤ ਵਿਚ ਗਿਲਾਨ ਉਠ ਖੜੋਤੀ, ਹਉਮੈ ਵਿਚ ਲੋਕ ਸੜਨ ਲਗੇ। ਅਗਲੀਆਂ ਚਾਰ ਤੁਕਾਂ ਵਿਖੇ ਇਸ ਚਉਥੇ ਜੁਗ ਦਾ ਰੂਪ ਦੱਸਦੇ ਹਨ:-
Hatred and degeneracy engrossed the people and ego burnt oneand all.
उठी गिलानि जगत्रि विचि हउमै अंदरि जलै लुकाई ।
LINE 55
ਕੋਇਕਿਸੈਪੂਜਦਾਊਚਨੀਚਸਭਿਗਤਿਬਿਸਰਾਈ
ਕੋਈ ਕਿਸੇ ਨੂੰ ਮੰਨਦਾ ਨਹੀਂ, ਉੱਚੇ ਤੇ ਨੀਵੇਂ ਦੀ ਤਰ੍ਹਾਂ ਹੀ ਸਭ ਭੁੱਲ ਗਈ (ਜਿਹਾ ਕਿ ਦਸਮ ਗੁਰੂ ਜੀ ਲਿਖਦੇ ਹਨ “ਘਰ ਘਰ ਹੋਇ ਬਹੈਂਗੇ ਰਾਮਾ”)।
Nobody now worships anyone and the sense of respect for the younger and elder has vanished into thin air.
कोइ न किसै पूजदा ऊच नीच सभि गति बिसराई ।
LINE 56
ਭਏਬਿਅਦਲੀਪਾਤਸਾਹਕਲਿਕਾਤੀਉਮਰਾਇਕਸਾਈ
ਪਾਤਸ਼ਾਹ ਅੰਨਯਾਈ ਹੋ ਗਏ, ਕਲਜੁਗ ਕੈਂਚੀ ਤੇ ਮੁਸਾਹਬ ਕਸਾਈ ਹੋ ਗਏ (ਭਾਵ ਪਰਜਾ ਬੱਕਰੀ ਨੂੰ ਕੋਹਣ ਲੱਗ ਪਏ)।
In this cutter age the emporers are tyrants and their satraps butchers.
भए बिअदली पातसाह कलि काती उमराइ कसाई ।
LINE 57
ਰਹਿਆਤਪਾਵਸੁਤ੍ਰਿਹੁਜੁਗੀਚਉਥੇਜੁਗਿਜੋਦੇਇਸੁਪਾਈ
ਤਿੰਨਾਂ ਜੁਗਾਂ ਦਾ ਧਰਮ ਰਹਿ ਗਿਆ, ਚੌਥੇ ਜੁਗ (ਕਲਜੁਗ ਵਿਖੇ) ਜਿਹੜਾ (ਕਿਸੇ ਨੂੰ) ਦੇਵੇ ਸੋ ਲਵੇ (ਭਾਵ ਉਪਕਾਰ ਦਾ ਮੁਸ਼ਕ ਨਾ ਰਿਹਾ)।
The justice of three ageshas become extinct and now whosoever gives something (as bribe) gets (justice?).
रहिआ तपावसु त्रिहु जुगी चउथे जुगि जो देइ सु पाई ।
LINE 58
ਕਰਮਭ੍ਰਿਸਟਿਸਭਿਭਈਲੋਕਾਈ।।
ਕਰਮ ਭ੍ਰਿਸ਼ਟ ਸਾਰੀ ਦੁਨੀਆਂ ਹੋ ਗਈ। (ਤਾਤਪਰਜ ਇਹ ਕਿ ਸ਼ੁਭ ਕਰਮਾਂ ਥੋਂ ਪਤਿਤ ਹੋ ਗਏ)। ਸਮੇਂ ਦੀ ਵੰਡ ਉਸ ਵੇਲੇ ਦੇ ਮਤ ਐਉਂ ਮੰਨਦੇ ਸੇ:-
The mankind has become wanting in dexterity of action.
करम भ्रिसटि सभि भई लोकाई ।७।
LINE 59
ਚਹੁਂਬੇਦਾਂਕੇਧਰਮਮਥਿਖਟਿਸਾਸਤ੍ਰਕਥਿਰਿਖਿਸੁਣਾਵੈ
ਚਾਰ ਬੇਦਾਂ ਦੇ ਧਰਮਾਂ ਨੂੰ ਵਿਚਾਰਕੇ ਤੇ ਛੀ ਸ਼ਾਸਤ੍ਰਾਂ ਨੂੰ (ਮਥਿ=) ਸੋਧਕੇ (ਬਿਆਸ ਆਦਿ ਛੇ) ਰਿਖੀ ਸੁਣਾਂਵਦੇ ਹਨ।
Having churned the duties enjoined in the four Vedas, the seers have delineated the six Shastras.
चहुं बेदां के धरम मथि खटि सासत्र कथि रिखि सुणावै ।
LINE 60
ਬ੍ਰਹਮਾਦਿਕਸਨਕਾਦਿਕਾਜਿਉਤਿਹਿਕਹਾਤਿਵੈਜਗੁਗਾਵੈ
ਬ੍ਰਹਮਾਦਿਕ ਦੇਵਤੇ, ਸਨਕ, ਸਨੰਦਨ, ਸਨਾਤਨ, ਸਨਤ ਕੁਮਾਰ (ਬ੍ਰਹਮਾਂ ਦੇ ਪੁੱਤ੍ਰਾਂ ਨੇ) ਜਿੱਕੁਰ ਕਹਿ ਦਿੱਤਾ ਹੈ ਉਸੇ ਭਾਂਤ ਜਗਤ ਬੀ ਪਿਆ ਗਾਉਂਦਾ ਹੈ।
What ever was described by Brahma and Sanak, people recited and followed.
ब्रहमादिक सनकादिका जिउ तिहि कहा तिवै जगु गावै ।
LINE 61
ਗਾਵਨਿਪੜਨਿਬਿਚਾਰਿਬਹੁਕੋਟਿਮਧੇਵਿਰਲਾਗਤਿਪਾਵੈ
ਗਾਂਵਦੇ, ਪੜ੍ਹਦੇ ਤੇ ਵਿਚਾਰਦੇ ਬਾਹਲੇ ਹਨ (ਪਰੰਤੂ ਈਸ਼੍ਵਰੀ) ਗਤੀ ਨੂੰ ਕੋਈ ਵਿਰਲਾ ਹੀ ਕੋਟਾਂ ਮੱਧੇ ਪਾਉਂਦਾ ਹੈ।
Many think over while reading and singing, but only one among millions understands and reads between the lines.
गावनि पड़नि बिचारि बहु कोटि मधे विरला गति पावै ।
LINE 62
ਇਹਿਅਚਰਜੁਮਨਆਵਦੀਪੜਤਿਗੁਣਤਿਕਛੁਭੇਦੁਪਾਵੈ
ਇਹ ਮਨ (ਵਿਖੇ ਬੜੀ) ਅਚਰਜ ਦੀ ਗੱਲ ਆਉਂਦੀ ਹੈ (ਭਈ) ਪੜ੍ਹਦਿਆਂ ਵਿਚਾਰਦਿਆਂ ਕੁਛ ਭੇਦ ਨਹੀਂ ਲਿਖਿਆ ਜਾਂਦਾ।
Many think over while reading and singing, but only one among millions understands and reads between the lines.
इहि अचरजु मन आवदी पड़ति गुणति कछु भेदु न पावै ।
LINE 63
ਜੁਗਜੁਗਏਕੋਵਰਨਹੈਕਲਿਜੁਗਿਕਿਉਬਹੁਤੇਦਿਖਲਾਵੈ
ਜੁਗਾਂ, (ਚਹੁੰ) ਜੁਗਾਂ ਵਿਖੇ ਈਸ਼੍ਵਰ ਦਾ ਇਕੋ ਰੂਪ ਹੈ, (ਪਰ) ਕਲਜੁਗ ਵਿਖੇ ਲੋਕ ਕਿਉਂ ਬਾਹਲੇ ਦੱਸਦੇ ਹਨ?
It is suprising that every age had dominance of one colour (caste) but how in Kaliyug myriads of castes are there.
जुग जुग एको वरन है कलिजुगि किउ बहुते दिखलावै ।
LINE 64
ਜੰਦ੍ਰੇਵਜੇਤ੍ਰਿਹੁਜੁਗੀਕਥਿਪੜ੍ਹਿਰਹੈਭਰਮੁਨਹਿਜਾਵੈ
ਤਿੰਨਾਂ ਜੁੱਗਾਂ ਵਿਖੇ ਜੰਦਰੇ ਹੀ ਵਜੇ ਰਹੇ, (ਕਬਿ=) ਵਖਯਾਨ (ਕਰਕੇ) ਤੇ ਪੜ੍ਹਕੇ (ਲੋਕ) ਥੱਕ ਗਏ ਪਰ ਭਰਮ ਨਾ ਹਟਿਆ।
That the duties of all the three Yugas have been abandoned is known to everybody but the confusion persists.
जंद्रे वजे त्रिहु जुगी कथि पढ़ि रहै भरमु नहि जावै ।
LINE 65
ਜਿਉਕਰਿਕਥਿਆਚਾਰਿਬੇਦਿਖਟਿਸਾਸਤ੍ਰਿਸੰਗਿਸਾਖਿਸੁਣਾਵੈ
ਜਿਸ ਤਰ੍ਹਾਂ ਚਾਰ ਵੇਦਾਂ ਵਿਚ ਵਰਣਨ ਕੀਤਾ, ਛੀ ਸ਼ਾਸਤ੍ਰਾਂ ਦੇ ਨਾਲ ਸਾਂਖ ਵਾਲੇ ਸੁਨਾਂਵਦੇ ਹਨ,
As the four Vedas have been defined, the description of the six philosophies (Shastras) also complements them.
जिउ करि कथिआ चारि बेदि खटि सासत्रि संगि साखि सुणावै ।
LINE 66
ਆਪੋਆਪਣੇਮਤਿਸਭਿਗਾਵੈ।।
ਆਪੋ ਆਪਣੇ ਮਤਾਂ ਨੂੰ ਸਾਰੇ ਪਏ ਗਾਉਂਦੇ ਹਨ।
They all eulogise their own view point.
आपो आपणे मति सभि गावै ।८।
LINE 67
ਗੋਤਮਿਤਪੇਬਿਚਾਰਿਕੈਰਿਗਿਵੇਦਕੀਕਥਾਸੁਣਾਈ
ਗੋਤਮ (ਨਾਮੇਂ) ਤਪੇ (ਰਿਖੀ) ਨੇ ਰਿਗ ਵੇਦ ਨੂੰ ਵਿਚਾਰਕੇ (ਉਸ) ਦੀ ਕਥਾ (=ਸਾਰ ਭੂਤ ਗੱਲ) ਸੁਣਾ ਦਿੱਤੀ।
Speculating seriously, seer Gotama has put forth the story of the Rgveda.
गोतमि तपे बिचारि कै रिगि वेद की कथा सुणाई ।
LINE 68
ਨਿਆਇਸਾਸਤ੍ਰਿਕੌਮਥਿਕਰਿਸਭਿਬਿਧਿਕਰਤੇਹਥਿਜਣਾਈ
ਨਯਾਯ ਸ਼ਾਸਤਰ ਨੂੰ ਚੰਗੀ ਤਰ੍ਹਾਂ ਘੋਟਕੇ ਸਾਰੀ ਬਿਧੀ ਕਰਤੇ (=ਈਸ਼੍ਵਰ) ਦੇ ਹੱਥ ਦੱਸੀ (ਭਾਵ ਜੀਵ ਈਸ਼੍ਵਰ ਦੇ ਅਧੀਨ ਹੈ)।
After churning the thoughts, in the Nyaya school, God has been defined as the efficient cause of all the causes.
निआइ सासत्रि कौ मथि करि सभि बिधि करते हथि जणाई ।
LINE 69
ਸਭਕਛੁਕਰਤੇਵਸਿਹੈਹੋਰਿਬਾਤਿਵਿਚਿਚਲੇਕਾਈ
ਸਭ ਗਲਾਂ (ਉਤਪਤੀ ਪਾਲਨ ਦੀਆਂ) ਉਸੇ ਦੇ ਕਾਬੂ ਹਨ, ਹੋਰ ਗੱਲ ਵਿਚ ਕੋਈ ਨਹੀਂ ਚਲਦੀ, ਤੇ
Everything is under His control and in His order, no order whatsoever of anybody else is accepted.
सभ कछु करते वसि है होरि बाति विचि चले न काई ।
LINE 70
ਦੁਹੀਸਿਰੀਕਰਤਾਰੁਹੈਆਪਿਨਿਆਰਾਕਰਿਦਿਖਲਾਈ
ਪਾਪ ਪੁੰਨ ਥੋਂ ਆਪ ਕਰਤਾਰ ਅਲੱਗ ਰਹਿਕੇ ਦਿਖਾਉਂਦਾ ਹੈ,
He is in the beginning and at the end of this creation yet in this Shastra he is shown as separate from this creation.
दुही सिरी करतारु है आपि निआरा करि दिखलाई ।
LINE 71
ਕਰਤਾਕਿਨੈਦੇਖਿਆਕੁਦਰਤਿਅੰਦਰਿਭਰਮਿਭੁਲਾਈ
(ਧੁਨੀ ਇਹ ਕਿ ਜੋ ਜੀਵ ਨਾਲੋਂ ਭਿੰਨ ਹੈ) ਉਹ ਕਰਤਾ ਅਦ੍ਰਿਸ਼ ਵਸਤੂ ਹੈ (ਸਾਰੀ ਸ੍ਰਿਸ਼ਟੀ) ਮਾਯਾ ਦੇ ਭਰਮ ਵਿਚ ਭੁਲਾ ਛਲੀ ਹੈਸੁ।
No one has seen or known this creator, and rather people have remained indulged in the expansive delusions of prakriti (nature).
करता किनै न देखिआ कुदरति अंदरि भरमि भुलाई ।
LINE 72
ਸੋਹੰਬ੍ਰਹਮੁਛਪਾਇਕੈਪੜਦਾਭਰਮੁਕਰਤਾਰੁਸੁਣਾਈ
ਸੋਹੰ ਬ੍ਰਹਮ (ਮਹਾਂਵਾਕ) ਨੂੰ ਲੁਕਾਕੇ ਭਰਮ ਦੇ ਪੜਦੇ ਦੀ ਗੱਲ ਹੀ ਕਰਤਾ (=ਗੋਤਮ) ਨੇ ਸੁਣਾਈ।
Not realising that soham parbrahm, the jiv is mistaken in understanding Him as a man (full of fallacies).
सोहं ब्रहमु छपाइ कै पड़दा भरमु करतारु सुणाई ।
LINE 73
ਰਿਗਿਕਹੈਸੁਣਿਗੁਰਮੁਖਹੁਆਪੇਆਪਿਦੂਜੀਰਾਈ
(ਰਿਗ ਵੇਦ) ਕਹਿੰਦਾ ਹੈ:-ਗੁਰਮੁਖੋ ਸੁਣੋ! (ਉਹ ਤਾਂ) ਆਪੇ ਹੀ ਆਪ ਹੈ (ਉਸ ਵਿਖੇ) ਦ੍ਵੈਤ ਤਾਂ ਰਾਈ ਜਿੰਨੀ ਵੀ ਨਹੀਂ। Ḥਇਥੇ ਭਾਈ ਸਾਹਿਬ ਜੀ ਹੁਣ ਆਪਣਾ ਨੋਟ ਚਾੜ੍ਹਦੇ ਹਨ:-Ḧ
The Rgveda exhorts the knowledgeable people that supreme Lord is everything and none else can be compared with Him.
रिगि कहै सुणि गुरमुखहु आपे आपि न दूजी राई ।
LINE 74
ਸਤਿਗੁਰਬਿਨਾਸੋਝੀਪਾਈ।।
ਸੂਝ ਸਤਿਗੁਰੂ ਬਿਨਾ ਕਿਸੇ ਨੇ ਨਹੀਂ ਪਾਈ।
Without true Guru this understanding cannot be attained.
सतिगुर बिना न सोझी पाई ।९।
LINE 75
ਫਿਰਿਜੈਮਨਿਰਿਖੁਬੋਲਿਆਜੁਜਰਿਵੇਦਿਮਥਿਕਥਾਸੁਣਾਵੈ
ਫਿਰ (ਦੂਜਾ) ਜੈਮਨਿ ਰਿਖੀ (ਮੀਮਾਂਸਾ ਸ਼ਾਸਤ੍ਰ ਰਚਕੇ ਉਸ ਵਿਖੇ) ਜੁਜਰ ਵੇਦ ਦੀ ਸਾਰਭੂਤ ਗੱਲ ਦੱਸਦਾ ਹੈ।
Pondering deeply over the Yajurveda, rishi Jaimini putforth his postulates.
फिरि जैमनि रिखु बोलिआ जुजरि वेदि मथि कथा सुणावै ।
LINE 76
ਕਰਮਾਉਤੇਨਿਬੜੈਦੇਹੀਮਧਿਕਰੇਸੋਪਾਵੈ
ਕਰਮਾਂ ਉਤੇ ਨਿਬੜੇਗੀ ਸਰੀਰ ਵਿਖੇ ਜੋ (ਕਰਮ) ਕਰੂ ਸੋ (ਫਲ) ਪਾਊ'।
Ultimate decision will be arrived at according to the actions performed through the body which will reap whatever it has sowed.
करमा उते निबड़ै देही मधि करे सो पावै ।
LINE 77
ਥਾਪਸਿਕਰਮਸੰਸਾਰਵਿਚਿਕਰਮਵਾਸਕਰਿਆਵੈਜਾਵੈ
ਉਸ ਨੇ ਕਰਮ ਕਾਂਡ ਸੰਸਾਰ ਵਿਖੇ ਸਥਾਪਨ ਕੀਤਾ (ਭਈ) ਕਰਮਾਂ ਦੀ ਵਾਸ਼ਨਾ ਦਾ ਬੱਧਾ ਹੋਇਆ (ਪ੍ਰਾਣੀ) ਆਉਂਦਾ ਜਾਂਦਾ ਹੈ।
He established the theory of karma and explained transmigration as controlled by karma.
थापसि करम संसार विचि करम वास करि आवै जावै ।
LINE 78
ਸਹਸਾਮਨਹੁਚੁਕਈਕਰਮਾਂਅੰਦਰਿਭਰਮਿਭੁਲਾਵੈ
ਸੰਸਾ ਮਨ ਥੋਂ ਨਾ ਗਿਆ, ਕਰਮਾਂ ਦੇ ਭਰਮ ਅੰਦਰ ਭੁਲਾ ਦਿਤਾ।
Because of its fallacy of ad-infinitum, the doubts are cleared and the jiv goes on wandering in the labyrinth of karmas.
सहसा मनहु न चुकई करमां अंदरि भरमि भुलावै ।
LINE 79
ਕਰਮਿਵਰਤਣਿਜਗਤਿਕੀਇਕੋਮਾਇਆਬ੍ਰਹਮਕਹਾਵੈ
ਭਰਮ ਦੀ ਜਗਤ ਦਾ ਵਰਤਣ ਵਿਹਾਰ ਹੈ, ਮਾਯਾ ਤੇ ਬ੍ਰਹਮ ਇਕੋ ਕਹਾਉਂਦੇ ਹਨ (ਨਿਆਰੇ ਨਹੀਂ ਹਨ)।
Karma is a practical aspect of the world and the maya and the Brahm are identical.
करमि वरतणि जगति की इको माइआ ब्रहम कहावै ।
LINE 80
ਜੁਜਰਿਵੇਦਿਕੋਮਥਨਿਕਰਿਤਤਬ੍ਰਹਮੁਵਿਚਿਭਰਮੁਮਿਲਾਵੈ
ਜੁਜਰ ਵੇਦ ਨੂੰ ਘੋਟਕੇ ਸਾਰ ਬ੍ਰਹਮ ਵਿਖੇ (ਧਰਮ ਕਰਮ ਦਾ) ਭਰਮ ਪਾ ਦਿੱਤਾ।
This school of thought (Shastra) while stirring the ingredients of Yajurveda, mixes delusions with the supreme reality the Brahm,
जुजरि वेदि को मथनि करि तत ब्रहमु विचि भरमु मिलावै ।
LINE 81
ਕਰਮਦ੍ਰਿੜਾਇਜਗਤਵਿਚਿਕਰਮਿਬੰਧਿਕਰਿਆਵੈਜਾਵੈ
ਕਰਮਾਂ ਦਾ ਹੀ ਜਗਤ ਵਿਖੇ ਉਪਦੇਸ਼ ਦਿੱਤਾ, ਕਰਮਾਂ ਦਾ ਬੱਧਾ ਹੋਇਆ ਜੀਵ ਆਉਂਦਾ ਜਾਂਦਾ ਹੈ।
And establishes strongly the ritualism which further accepts coming in and going from the world as the result of the karma bondage.
करम द्रिड़ाइ जगत विचि करमि बंधि करि आवै जावै ।
LINE 82
ਸਤਿਗੁਰਬਿਨਾਸਹਸਾਜਾਵੈ੧੦।।
ਸਤਿਗੁਰਾਂ ਤੋਂ ਬਾਝ ਸੰਸਾ ਨਾ ਗਿਆ।
Without the true Guru, the doubts cannot be dispelled away.
सतिगुर बिना न सहसा जावै ।१०।
LINE 83
ਸਿਆਮਵੇਦਕਉਸੋਧਿਕਰਿਮਥਿਵੇਦਾਂਤੁਬਿਆਸਿਸੁਣਾਇਆ
ਸਾਮ ਵੇਦ ਨੂੰ ਪੜ੍ਹਕੇ ਵੇਦਾਂਤ (ਵੇਦ ਦਾ ਸਾਰ) ਕੱਢਿਆ (ਫੇਰ ਉਸ ਨੂੰ) 'ਮਥਿ' (ਰਿੜਕਕੇ) ਬਯਾਸ ਨੇ (ਸੁਖਨ) ਸੁਣਾਇਆ।
Vyas (Badarayan) recited Vedanta (sutras) after churning and researching the thought frame of the Samaveda.
सिआम वेद कउ सोधि करि मथि वेदांतु बिआसि सुणाइआ ।
LINE 84
ਕਥਨੀਬਦਨੀਬਾਹਰਾਆਪੇਆਪਣਾਬ੍ਰਹਮੁਜਣਾਇਆ
ਕਥਨੀ (ਕਥਾ) ਤੇ ਬਦਨੀ (ਕਵੀਸ਼ਰੀਆਂ) ਥੋਂ (ਆਤਮਾ) ਬਾਹਰ ਹੈ ਤੇ ਆਪਣੇ ਆਪ ਹੀ ਬ੍ਰਹਮ ਜਣਾ ਦਿਤਾ।
He put up before the self (atman) as identical to indescribable Brahm.
कथनी बदनी बाहरा आपे आपणा ब्रहमु जणाइआ ।
LINE 85
ਨਦਰੀਕਿਸੈਲਿਆਵਈਹਉਮੈਅੰਦਰਿਭਰਮਿਭੁਲਾਇਆ
ਨਜ਼ਰ (ਤਾਂ) ਉਹ ਕਿਸੇ ਨੂੰ ਆਂਵਦਾ ਹੀ ਨਹੀਂ ਹਉਮੈਂ ਦੇ ਭਰਮ ਦੇ ਅੰਦਰ ਜਗਤ ਭੁਲਾ ਦਿੱਤਾ।
He in invisible and the jiv wanders hither and thither in its delusions of self conceit.
नदरी किसै न लिआवई हउमै अंदरि भरमि भुलाइआ ।
LINE 86
ਆਪੁਪੁਜਾਇਜਗਤਵਿਚਿਭਾਉਭਗਤਿਦਾਮਰਮੁਪਾਇਆ
ਆਪਣੇ ਆਪ ਨੂੰ ਜਗਤ ਵਿਚ ਪੁਜਾਵਣ ਲਗ ਪਏ, ਭਾਉ ਭਗਤੀ ਦਾ ਭੇਦ ਨਾ ਪਾਇਆ।
By establishing the self as the Brahm he is in fact established one's own self as worthy of worship and therefore remained unknown to the mysteries of loving devotion.
आपु पुजाइ जगत विचि भाउ भगति दा मरमु न पाइआ ।
LINE 87
ਤ੍ਰਿਪਤਿਆਵੀਵੇਦਿਮਥਿਅਗਨੀਅੰਦਰਿਤਪਤਿਤਪਾਇਆ
(ਗੱਲ ਕੀ ਬਯਾਸ ਨੂੰ ਬੀ) ਸਾਰਾ ਵੇਦ ਘੋਟ ਘੋਟ ਕੇ ਸ਼ਾਂਤਿ ਨਾ ਆਈ, (ਭਰਮ ਦੀ) ਅੱਗ ਦੀ ਤਪਤ ਵਿਖ਼ੇ ਅੰਦਰੋਂ ਤਪਣ ਲਗਾ,
Churning of the Vedas could not obtain peace for him and he started scorching one and all in the heat of is ego.
त्रिपति न आवी वेदि मथि अगनी अंदरि तपति तपाइआ ।
LINE 88
ਮਾਇਆਡੰਡਉਤਰੇਜਮਡੰਡੈਬਹੁਦੁਖਿਰੂਆਇਆ
ਮਾਯਾ ਦਾ ਦੰਡ (ਉਸ ਦੇ ਸਿਰੋਂ) ਨਾ ਉਤਰਿਆ ਜਮ ਦੰਡ ਦੇ ਬਾਹਲੇ ਦੁਖ ਨਾਲ (ਨਾਰਦ ਪਾਸ ਆਪਣਾ ਦੁਖ) ਰੋਇਆ (ਭਾਵ ਮਨ ਦੀ ਹਵਾੜ ਕੱਢੀ)।
The rod of maya always hung over his head and he suffered extremely because of the constant fear of the Yama, the god of death.
माइआ डंड न उतरे जम डंडै बहु दुखि रूआइआ ।
LINE 89
ਨਾਰਦਿਮੁਨਿਉਪਦੇਸਿਆਮਥਿਭਾਗਵਤਗੁਨਿਗੀਤਕਰਾਇਆ
ਨਾਰਦ ਮੁਨੀ ਨੇ ਉਪਦੇਸ਼ ਕੀਤਾ, (ਤੇ ਉਸ ਕੋਲੋਂ) ਭਾਗਵਤ (ਸੰਬੰਧੀ ਗੁਣਾਂ ਦਾ ਜਸ) ਮਥਕੇ ਗੁਣਾਂ ਦਾ ਗੀਤ ਕਰਵਾਇਆ।
Having obtained knowledge from Narad, he recited Bhagvat and thus eulogised God.
नारदि मुनि उपदेसिआ मथि भागवत गुनि गीत कराइआ ।
LINE 90
ਬਿਨੁਸਰਨੀਨਹਿਂਕੋਇਤਰਾਇਆ੧੧।।
ਬਿਨਾਂ (ਗੁਰੂ ਦੀ) ਸ਼ਰਣ ਥੋਂ ਕੋਈ ਨਹੀਂ ਤਰਦਾ।
Without surrender before the Guru none could get across (the world ocean).
बिनु सरनी नहिं कोइ तराइआ ।११।
LINE 91
ਦੁਆਪਰਿਜੁਗਿਬੀਤਤਭਏਕਲਜੁਗਿਕੇਸਿਰਿਛਤ੍ਰਫਿਰਾਈ
ਦ੍ਵਾਪੁਰ ਜੁਗ ਬੀਤ ਗਿਆਂ ਕੁਲਜੁਗ ਦੇ ਸਿਰ ਪੁਰ ਛੱਤ੍ਰ ਦੀ ਫਿਰਾਈ ਆਈ (ਭਾਵ ਸਮਾ ਆਇਆ)।
With the passing away of Dvapar, the canopy of kingdom now came over the head of Kaliyuga.
दुआपरि जुगि बीतत भए कलजुगि के सिरि छत्र फिराई ।
LINE 92
ਵੇਦਅਥਰਵਣਿਥਾਪਿਆਉਤਰਿਮੁਖਿਗੁਰਮੁਖਿਗੁਨਗਾਈ
ਅਥਰਬਨ ਬੇਦ ਦਾ ਤੋਰਾ ਤੁਰਿਆ, ਉੱਤਰ ਵਲ ਮੂੰਹ ਕਰ ਕੇ ਗੁਰਮੁਖ (ਲੋਕ) ਭਜਨ ਕਰਨ ਲਗੇ।
Atharvaveda got established and people now would go on eulogising, facing the north direction.
वेद अथरवणि थापिआ उतरि मुखि गुरमुखि गुन गाई ।
LINE 93
ਕਪਲਰਿਖੀਸੁਰਿਸਾਂਖਿਮਥਿਅਥਰਵਣਿਵੇਦਕੀਰਿਚਾਸੁਣਾਈ
ਕਪਲ (ਨਾਮ ਦਾ) ਵਡਾ ਰਿਖੀ ਹੋਇਆ, ਅਥਰਬਨ ਬੇਦ ਨੂੰ ਘੋਟਕੇ (ਉਸ ਦੀ) ਰਿਚਾ (ਸ਼੍ਰਤੀ ਦਾ ਨਾਮ) ਸਾਂਖ (ਸ਼ਾਸਤ੍ਰ) ਸੁਣਾਇਆ (ਜਿਸ ਦਾ ਮਤ ਹੇਠਲੀ ਤੁਕ ਵਿਖੇ ਵਿਦਮਾਨ ਹੈ)।
As a substance of the hymns of Athrvaveda, the Sankhya-sutras were recited by sage Kapil.
कपल रिखीसुरि सांखि मथि अथरवणि वेद की रिचा सुणाई ।
LINE 94
ਗਿਆਨਮਹਾਰਸਪੀਅਕੈਸਿਮਰੇਨਿਤਅਨਿਤਨਿਆਈ
ਗਿਆਨ (ਰੂਪੀ) ਮਹਾਂ ਰਸ ਅੰਮ੍ਰਿਤ) ਨੂੰ ਪਾਨ ਕਰੇ ਤੇ ਨਿਤ ਅਨਿੱਤ ਦਾ (ਨਿਆਈ) ਨਿਰਣਯ ਕਰੇ (ਭਾਵ ਸੱਚ ਝੂਠ ਦਾ ਨਿਤਾਰਾ ਕਰੇ)।
Get imbued with the great knowledge and go on pondering over the stable and the transitory.
गिआन महा रस पीअ कै सिमरे नित अनित निआई ।
LINE 95
ਗਿਆਨਬਿਨਾਨਹਿਪਾਈਐਜੋਕੋਈਕੋਟਿਜਤਨਿਕਰਿਧਾਈ
ਗਿਆਨ ਬਾਝ (ਮੁਕਤੀ) ਨਹੀਂ ਮਿਲਦੀ ਭਾਵੇਂ ਕੋਈ ਕ੍ਰੋੜਾਂ ਜਤਨ ਕਰ ਕੇ ਦੌੜੇ।
Despite millions of efforts, without knowledge nothing can be attained.
गिआन बिना नहि पाईऐ जो कोई कोटि जतनि करि धाई ।
LINE 96
ਕਰਮਿਜੋਗਦੇਹੀਕਰੇਸੋਅਨਿਤਖਿਨਟਿਕੇਰਾਈ
(ਜਿਹੜਾ) ਜੀਵ ਕਰਮ ਯੋਗ ਕਰੇਗਾ ਉਹ ਝੂਠ ਹੋਊ, ਇਕ ਰਾਈ (ਸਾਰਖਾ) ਛਿਨ (ਭਰ) ਬੀ ਨਾ ਟਿਕੇਗਾ।
Karma and yoga are activities of the body and both these are momentry and perishable.
करमि जोग देही करे सो अनित खिन टिके न राई ।
LINE 97
ਗਿਆਨੁਮਤੇਸੁਖੁਊਪਜੈਜਨਮਮਰਨਕਾਭਰਮੁਚੁਕਾਈ
ਗਿਅਨ ਦੇ ਮਤ ਕਰ ਕੇ ਹੀ ਸੁਖ ਉਤਪਤ ਹੋਊ ਤੇ ਆਵਾਗੌਣ ਦਾ ਭਰਮ ਮਿਟ ਜਾਊ।
Analytical wisdom creates the supreme delight and the illusions of birth and death come to an end.
गिआनु मते सुखु ऊपजै जनम मरन का भरमु चुकाई ।
LINE 98
ਗੁਰਮੁਖਿਗਿਆਨੀਸਹਜਿਸਮਾਈ੧੨।।
ਗੁਰੂ ਦੁਆਰੇ ਗਿਆਨੀ 'ਸਹਿਜ' ਪਦ (ਸ੍ਹੈਸਰੂਪ) ਵਿਖੇ ਲੀਨ ਹੋਊ।
The Guru-oriented (gurmukh) get merged in the real self.
गुरमुखि गिआनी सहजि समाई ।१२।
LINE 99
ਬੇਦਅਬਰਬਨੁਮਥਨਿਕਰਿਗੁਰਮੁਖਿਬਾਸੇਖਿਕਗੁਨਗਾਵੈ
ਅਥਰਬਣ ਬੇਦ ਨੂੰ ਵਿਚਾਰਕੇ 'ਗੁਰਮੁਖ' (ਕਣਾਦ ਨਾਮੇ ਆਚਾਰਯ) ਨੇ ਬਾਸੇਖਕ (ਨਾਮੇ ਸ਼ਾਸਤ੍ਰ) ਦੇ ਗੁਣ ਗਾਏ।
By churning of the Athatvaveda, the guru-oriented (Kanad) in his Vaisesik recited about gunas, the qualities (of the matter).
बेद अबरबनु मथनि करि गुरमुखि बासेखिक गुन गावै ।
LINE 100
ਜੇਹਾਬੀਜੈਸੋਲੁਣੈਸਮੇਬਿਨਾਫਲੁਹਥਿਆਵੈ
ਜੇਹਾ ਕੋਈ ਬੀਜੇਗਾ ਤੇਹਾ ਕੱਟੇਗਾ, ਸਮੇਂ ਬਿਨਾਂ ਫਲ ਹੱਥ ਨਾ ਆਊ'।
He produced the theory of sowing and reaping(giving and taking) and told that at appropriate time only, one would attain the fruit.
जेहा बीजै सो लुणै समे बिना फलु हथि न आवै ।
LINE 101
ਹੁਕਮੈਅੰਦਰਿਸਭੁਕੋਮੰਨੈਹੁਕਮੁਸੋਸਹਜਿਸਮਾਵੈ
ਹੁਕਮ ਦੇ ਅੰਦਰ ਸਾਰੀ (ਸ੍ਰਿਸ਼ਟੀ) ਹੈ, (ਜੋ) ਹੁਕਮ ਮੰਨੇ ਸਹਿਜ ਪਦ ਵਿਖੇ ਲੀਨ ਹੋਊ।
Everything operates in His divine will, hukam(to which he calls apurva) and whosoever accepts the divine-will stablizes his self in equanimity.
हुकमै अंदरि सभु को मंनै हुकमु सो सहजि समावै ।
LINE 102
ਆਪੋਕਛੂਹੋਵਈਬੁਰਾਭਲਾਨਹਿਮੰਨਿਵਸਾਵੈ
ਆਪਣੇ ਵੱਸ ਕੁਝ ਨਹੀਂ ਹੈ, ਬੁਰਾ ਭਲਾ ਮਨ ਵਿਖੇ ਨਾ ਵਸਾਵੇ (ਭਈ ਮੈਂ ਕੀਤਾ ਹੈ, ਇਹ ਤਾਂ ਸਮਾਂ ਹੀ ਕਰਦਾ ਹੈ)।
The jiva must understand that nothing happens of its own (and our ownselves are responsible for our good or bad actions) and hence nobody as good or bad should be lodged in mind.
आपो कछू न होवई बुरा भला नहि मंनि वसावै ।
LINE 103
ਜੈਸਾਕਰਿਤੈਸਾਲਹੈਰਿਖਿਕਣਾਦਿਕਭਾਖਿਸੁਣਾਵੈ
ਜੇਹਾ ਕਰੇਗਾ ਤੇਹਾ (ਫਲ ਊਹੋ ਪ੍ਰਾਣੀ) ਲਵੇਗਾ ਇਹ ਕਣਾਦ ਰਿਖੀ ਕਹਿਕੇ (ਲੋਕਾਂ ਨੂੰ) ਸੁਣਾਉਂਦਾ ਹੈ।
Rishi Kanad has said that as you sow, so shall you reap.
जैसा करि तैसा लहै रिखि कणादिक भाखि सुणावै ।
LINE 104
ਸਤਿਜੁਗਿਕਾਅਨਿਆਇਸੁਣਿਇਕਫੇੜੇਸਭੁਜਗਤਮਰਾਵੈ
ਸਤਿਜੁਗ ਦੇ ਹਨੇਰ ਦੀ ਗੱਲ ਸੁਣੋ ਇਕ ਕੁਕਰਮ ਕਰਦਾ ਸੀ ਤੇ ਸਾਰਾ ਦੇਸ਼ ਹੀ ਮਰਦਾ ਸੀ।
Listen to the injustice of the satyug that only because of a single evil-doer the whole world would suffer.
सतिजुगि का अनिआइ सुणि इक फेड़े सभु जगत मरावै ।
LINE 105
ਤ੍ਰੇਤੇਨਗਰੀਪੀੜੀਐਦੁਆਪਰਿਵੰਸੁਕੁਵੰਸਕੁਹਾਵੈ
ਤ੍ਰੇਤੇ ਵਿਚ ਨਗਰੀ ਪੀੜੀਦੀ ਸੀ, ਦੁਆਪੁਰ ਵਿਖੇ ਵੰਸ (ਕੁਵੰਸ=) ਖੋਟੀ ਵੰਸ ਕੋਹੀ ਜਾਂਦੀ ਸੀ।
In the treta, the whole city suffered because of one evil-doer and in dvapar this suffering was limited to the one family and the family underwent the igominy.
त्रेते नगरी पीड़ीऐ दुआपरि वंसु कुवंस कुहावै ।
LINE 106
ਕਲਿਜੁਗਜੋਫੇੜੇਸੋਪਾਵੈ੧੩।।
ਕਲਿਜੁਗ ਵਿਖੇ ਜੋ ਕਰਮ ਕਰੂ ਸੋਈ ਪਾਊ।
But in the kaliyug only he suffers who commits evil deed.
कलिजुग जो फेड़े सो पावै ।१३।
LINE 107
ਸੇਖਨਾਗਪਾਤੰਜਲਮਥਿਆਗੁਰਮੁਖਿਸਾਸਤ੍ਰਨਾਗਿਸੁਣਾਈ
(ਨਾਗਾਂ ਵਿਚੋਂ) ਗੁਰਮੁਖ (=ਸ਼ਿਰੋਮਣੀ) ਸ਼ੇਸ਼ਨਾਗ ਹੈ (ਉਸ) ਨਾਗ ਨੇ ਮਥਕੇ (ਵੇਦਾਂ ਨੂੰ) ਪਾਤੰਜਲ (ਰਿਖੀ) ਦਾ ਔਤਾਰ ਹੋ ਕੇ ਆਪਣੇ ਰਾਮ ਵਾਲਾ ਪਾਤੰਜਲ ਸ਼ਾਸਤ੍ਰ) ਸੁਣਾਇਆ, ਇੱਤਯਨ੍ਵਯ:
Gurmukh Patanjali the (supposed) incarnation of the Sesnaga, very thoughtfully recited, the Naga-Shastra, Yoga Shastra (Patanjal-Yogasutras).
सेखनाग पातंजल मथिआ गुरमुखि सासत्र नागि सुणाई ।
LINE 108
ਵੇਦਅਥਰਵਣਬੋਲਿਆਜੋਗਬਿਨਾਨਹਿਭਰਮੁਚੁਕਾਈ
(ਉਸ ਵਿਖੇ) ਵੇਦ ਅਰਥਰਬਣ ਦੇ ਵਾਕ ਬੋਲੇ, (ਭਈ) ਜੋਗ ਥੋਂ ਬਾਝ ਭਰਮ ਨਹੀਂ ਹਟਦਾ; (ਧੁਨੀ ਇਹ ਕਿ ਜੋਗ ਪ੍ਰਾਣਾਯਾਮ ਸ੍ਰੇਸ਼ਟ ਹੈ)।
He told in consonance with Atharvaveda that illusion cannot be erased without yoga.
वेद अथरवण बोलिआ जोग बिना नहि भरमु चुकाई ।
LINE 109
ਜਿਉਕਰਿਮੈਲੀਆਰਸੀਸਿਕਲਬਿਨਾਨਹਿਮੁਖਿਦਿਖਾਈ
ਜਿੱਕੁਰ ਮੈਲੀ ਆਰਸੀ ਵਿਖੇ ਸਿਕਲ ਕੀਤੇ ਬਾਝ ਮੂੰਹ ਨਹੀਂ ਦਿੱਸਦਾ।
It is similar to the fact where we know that without cleansing of the mirror, the face cannot be seen in it.
जिउ करि मैली आरसी सिकल बिना नहि मुखि दिखाई ।
LINE 110
ਜੋਗੁਪਦਾਰਥਨਿਰਮਲਾਅਨਹਦਧੁਨਿਅੰਦਰਿਲਿਵਲਾਈ
ਜੋਗ ਪਦਾਰਥ ਵਡੀ ਸ਼ੁੱਧ ਵਸਤੂ ਹੈ, ਅਨਹਦ ਧੁਨੀ (ਦਸਮ ਦ੍ਵਾਰ) ਵਿਖੇ ਬ੍ਰਿਤੀ ਲਗ ਜਾਂਦੀ ਹੈ।
Yoga is cleansing praxis through which the surati gets absorbed into the unstruck melody.
जोगु पदारथ निरमला अनहद धुनि अंदरि लिव लाई ।
LINE 111
ਅਸਟਦਸਾਸਿਧਿਨਉਨਿਧੀਗੁਰਮੁਖਿਜੋਗੀਚਰਨਲਗਾਈ
(ਫਲ ਇਹ ਕਿ) ਅਠਾਰਾਂ ਸਿੱਧੀਆਂ ਤੇ ਨੌ ਨਿੱਧਾਂ ਜੋਗੀ ਗੁਰਮੁਖ ਦੇ ਪੈਰੀਂ ਲਗਦੀਆ ਹਨ।
Eighteen siddhis and nine treasures fall at the feet of a gurmukh yogi.
असट दसा सिधि नउ निधी गुरमुखि जोगी चरन लगाई ।
LINE 112
ਤ੍ਰਿਹੁਜੁਗਾਂਕੀਬਾਸਨਾਕਲਿਜੁਗਵਿਚਿਪਾਤੰਜਲਿਪਾਈ
ਤਿੰਨਾਂ ਜੁਗਾਂ ਦੀਆਂ ਵਾਸ਼ਨਾਂ ਕਲਿਜੁਗ ਵਿਖੇ ਪਾਤੰਜੀ ਨੇ ਪਾ ਲਈਆਂ ਹਨ; (ਸਿੱਟਾ ਇਹ ਕਿ ਜੋ ਪਾਤੰਜਲ ਸ਼ਾਸਤ੍ਰ ਅਨੁਸਾਰ ਜੋਗ ਕਰਦਾ ਹੈ ਸੋ ਪਾ ਲੈਂਦਾ ਹੈ)।
In kaliyug, Patanjali talked about fulfillment of desires that remained unfulfilled in the three ages.
त्रिहु जुगां की बासना कलिजुग विचि पातंजलि पाई ।
LINE 113
ਹਥੋਹਥੀਪਾਈਐਭਗਤਿਜੋਗਕੀਪੂਰਕਮਾਈ
(ਪਰੰਤੂ ਭਾਈ ਸਾਹਿਬ ਜੀ ਆਪਣਾ ਮਤ ਸੱਤਵੀਂ ਤੇ ਅੱਠਵੀਂ ਤੁਕ ਵਿਖੇ ਛੀ ਸ਼ਾਸਤ੍ਰਾਂ ਦੀ ਸਮਾਪਤੀ ਪਰ ਦੱਸਦੇ ਹਨ ਪਰ ਭਗਤੀ ਜੋਗ ਦੀ ਪੂਰੀ ਕਮਾਈ ਹੈ, (ਇਸ ਦਾ ਫਲ) ਹਥੋ ਹਥੀ ਪਾ ਲਈਦਾ ਹੈ।
The complete achievement of yogic bhakti is that you every thing hand to hand.
हथो हथी पाईऐ भगति जोग की पूर कमाई ।
LINE 114
ਨਾਮਦਾਨੁਇਸਨਾਨੁਸੁਭਾਈ੧੪।।
(ਇਸ ਭਗਤਿ ਯੋਗ ਦਾ ਰੂਪ) ਨਾਮ ਦਾਨ ਤੇ ਇਸ਼ਨਾਨ ਹੈ (ਪਰੰਤੂ) ਨਿਸ਼ਕਾਮ ਹੋ ਕੇ (ਕਰੇ); ਸੁਭਾਈ=ਸੁ+ਭਾਵ+ਈ=ਚੰਗੇ ਪ੍ਰੇਮ ਨਾਲ ਭਾਵ ਕਾਮਨਾ ਰਹਤ ਹੋਕੇ, ਕੇਵਲ ਪ੍ਰੇਮ ਦੀ ਖਾਤਰ ਭਗਤੀ ਕਰੇ।
The jiv should cultivate the nature of rememberance of God, charity and ablution (internal and external).
नाम दानु इसनानु सुभाई ।१४।
LINE 115
ਜੁਗਿਜੁਗਿਮੇਰੁਸਰੀਰਕਾਬਾਸਨਾਬਧਾਆਵੈਜਾਵੈ
ਹਰ ਇਕ ਜੁਗ ਵਿਖੇ ਸਰੀਰ ਦਾ ਮੇਰੁ (ਅਰਥਾਤ ਜੀਵਆਤਮਾ) ਵਾਸ਼ਨਾ ਦਾ ਬੱਧਾ ਹੋਇਆ (ਚੌਰਾਸੀ ਵਿਚ) ਭਟਕਦਾ ਹੈ।
Since time immemorial, on account of the bondage of unfulfilled desires, the jiv has been suffering transmigration.
जुगि जुगि मेरु सरीर का बासना बधा आवै जावै ।
LINE 116
ਫਿਰਿਫਿਰਿਫੇਰਿਵਟਾਈਐਗਿਆਨੀਹੋਇਮਰਮੁਕਉਪਾਵੈ
ਵਾਰ ਵਾਰ (ਦੇਹ) ਵਟਦੀ ਜਾਂਦੀ ਹੈ (ਇਸ ਗੱਲ ਦਾ) ਭੇਦ (ਕੋਈ) ਗਿਆਨੀ ਪਾਉਂਦਾ ਹੈ।
Time and again, the body is changed, but the mystery of this change can be understood by becoming knowledgeable.
फिरि फिरि फेरि वटाईऐ गिआनी होइ मरमु कउ पावै ।
LINE 117
ਸਤਿਜੁਗਿਦੂਜਾਭਰਮੁਕਰਿਤ੍ਰੇਤੇਵਿਚਿਜੋਨੀਫਿਰਿਆਵੈ
ਸਤਿਜੁਗ ਵਿਚ ਦੂਜੇ ਭਾਵ ਦਾ ਭਰਮ ਕਰ ਕੇ ਤ੍ਰੇਤੇ ਵਿਖੇ ਫੇਰ ਜੂਨਾਂ ਵਿਖੇ ਆਉਂਦਾ ਹੈ।
Engrossed in duality in satyug, the jiv entered into the body in treta.
सतिजुगि दूजा भरमु करि त्रेते विचि जोनी फिरि आवै ।
LINE 118
ਤ੍ਰੇਤੇਕਰਮਾਂਬਾਂਧਤੇਦੁਆਪਰਿਫਿਰਿਅਵਤਾਰਕਰਾਵੈ
ਤ੍ਰਤੇ ਵਿਖੇ ਕਰਮਾਂ ਦੇ ਬੰਧਨਾਂ ਨਾਲ ਫਸਿਆ ਹੋਇਆ ਇਹ ਦੁਆਪਰ ਵਿਖੇ ਅਵਤਾਰ ਧਾਰਦਾ ਹੈ।
Getting caught in karma-bondage in treta
त्रेते करमां बांधते दुआपरि फिरि अवतार करावै ।
LINE 119
ਦੁਆਪਰਿਮਮਤਾਅਹੰਕਰਿਹਉਮੈਅੰਦਰਿਗਰਬਿਗਲਾਵੈ
ਦੁਆਪਰ ਵਿਖੇ ਮਮਤਾ ਤੇ ਹੰਕਾਰ ਦਾ ਮਾਰਿਆ, ਮੈਂ ਮੈਂ ਕਰਦਾ ਹੀ ਗ਼ਰਬ ਵਿਖੇ ਗਲ ਜਾਂਦਾ ਹੈ (ਭਾਵ ਮਰ ਜਾਂਦਾ ਹੈ)।
He was born in dvapar and remained writhing and wriggling.
दुआपरि ममता अहं करि हउमै अंदरि गरबि गलावै ।
LINE 120
ਤ੍ਰਿਹੁਜੁਗਾਂਕੇਕਰਮਕਰਿਜਨਮਮਰਨਸੰਸਾਚੁਕਾਵੈ
ਤਿੰਨਾਂ ਜੁਗਾਂ ਦੇ ਕਰਮ ਕਰਦਾ ਜੰਮਣ ਮਰਨ ਦਾ ਫਿਕਰ ਨਹੀਂ ਚੁਕਾਉਂਦਾ।
Even the performance of the duties of three ages does not dispel the fear of birth and death.
त्रिहु जुगां के करम करि जनम मरन संसा न चुकावै ।
LINE 121
ਫਿਰਿਕਲਿਜੁਗਅੰਦਰਿਦੇਹਿਧਰਿਕਰਮਾਂਅੰਦਰਿਫੇਰਿਫਸਾਵੈ
(ਦੁਆਪਰ ਦਾ ਬੱਧਾ) ਕਲਜੁਗ ਅੰਦਰ ਦੇਹ ਧਾਰਕੇ ਫੇਰ (ਆਪ ਨੂੰ) ਕਰਮਾਂ ਵਿਚ ਹੀ ਫਸਾਈ ਜਾਂਦਾ ਹੈ।
The jiv reincarnates in kaliyug and gets entangled in the karmas.
फिरि कलिजुग अंदरि देहि धरि करमां अंदरि फेरि फसावै ।
LINE 122
ਅਉਸਰੁਚੁਕਾਹਥਆਵੈ੧੫।।
ਸਮਾਂ ਗਿਆ ਹੋਇਆ ਫੇਰ ਹੱਥ ਨਹੀਂ ਆਉਂਦਾ।
Lost opportunity comes not again.
अउसरु चुका हथ न आवै ।१५।
LINE 123
ਕਲਿਜੁਗਕੀਸੁਣਸਾਧਨਾਕਰਮਕਿਰਤਿਕੀਚਲੈਕਾਈ
ਕਲਿਜੁਗ ਦੀ 'ਸਾਧਨਾ' ਸੁਣੋ ਕਰਮ ਕਿਰਤ ਦੀ (ਰਾਈ ਜਿੰਨੀ) ਕੋਈ (ਗੱਲ) ਨਹੀਂ ਚੱਲ ਸਕਦੀ।
Now listen to the discipline of kaliyug wherein nobody cares for the rituals.
कलिजुग की सुण साधना करम किरति की चलै न काई ।
LINE 124
ਬਿਨਾਭਜਨਭਗਵਾਨਕੇਭਾਉਭਗਤਿਬਿਨੁਠਉੜਿਥਾਈ
ਭਗਵਾਨ ਦੇ ਭਜਨ ਬਾਝ ਤੇ ਪ੍ਰੇਮਾਭਗਤੀ ਬਾਝ ਨਾਂ (ਏਥੇ) ਠੌਰ ਨਾ (ਅੱਗੇ) ਥਾਂ (ਮਿਲੇਗੀ)।
Without loving devotion none will get any place anywhere.
बिना भजन भगवान के भाउ भगति बिनु ठउड़ि न थाई ।
LINE 125
ਲਹੇਕਮਾਣਾਏਤਜੁਗਿਪਿਛਲੀਜੁਗੀਂਕਰੀਕਮਾਈ
ਪਿਛਲੇ ਜੁਗਾਂ ਵਿਚ ਜੋ ਕਮਾਈ ਕੀਤੀ ਹੈ, ਉਸ ਦਾ ਕਮਾਣਾ (=ਫਲ) ਇਥੇ ਲਹਿ ਜਾਂਦਾ ਹੈ, (ਅਰਥਾਤ ਕਲਜੁਗ ਵਿਚ ਛੁਟਕਾਰੇ ਦਾ ਅਵਸਰ ਹੈ)।
Because of the disciplined life in the previous ages, the human form has been obtained in kaliyug.
लहे कमाणा एत जुगि पिछली जुगीं करी कमाई ।
LINE 126
ਪਾਇਆਮਾਨਸਦੇਹਿਕਉਐਥੌਚੁਕਿਆਠੌਰਪਾਈ
(ਤੂੰ) ਮਨੁੱਖ ਜਨਮ ਨੂੰ ਪਾਇਆ ਹੈ, ਜੋ ਏਥੋਂ ਚੁੱਕ ਗਿਆ (ਤਾਂ ਦੁਹਾਂ ਲੋਕਾਂ ਵਿਖੇ) ਥਾਉਂ ਨਹੀਂ ਮਿਲਣੀ।
Now if this opportunity slipped, no occasion and place would be made available.
पाइआ मानस देहि कउ ऐथौ चुकिआ ठौर न पाई ।
LINE 127
ਕਲਿਜੁਗਿਕੇਉਪਕਾਰਿਸੁਣਿਜੈਸੇਬੇਦਅਥਰਵਣਗਾਈ
ਕਲਿਜੁਗ ਦੇ ਉਪਕਾਰ ਸੁਣ, ਜਿਵੇਂ ਕਿ ਅਰਥਬਣ ਬੇਦ ਗਵਾਹੀ ਦਿੰਦਾ ਹੈ। (ਹੁਣ ਆਪਣਾ ਨੋਟ ਦਿੰਦੇ ਹਨ: -)
As has been said in the Atharvaveda, listen to the redeeming features of kaliyug.
कलिजुगि के उपकारि सुणि जैसे बेद अथरवण गाई ।
LINE 128
ਭਾਉਭਗਤਿਪਰਵਾਨਹੈਜਗਹੋਮਗੁਰਪੁਰਬਿਕਮਾਈ
ਪ੍ਰੇਮਾ ਭਗਤੀ ਹੀ ਪਰਵਾਣ ਹੈ, (ਇਹੋ ਹੀ) ਜੱਗ ਦੇ ਤੇ ਪੁਰਬਾਂ ਦੀ ਕਮਾਈ ਹੈ।
Now feeingful devotion only is acceptable; yajna, burnt offering and worship of the human guru was the discipline of the earlier ages.
भाउ भगति परवान है जग होम गुरपुरबि कमाई ।
LINE 129
ਕਰਿਕੇਨੀਚਸਦਾਵਣਾਤਾਂਪ੍ਰਭੁਲੇਖੈਅੰਦਰਿਪਾਈ
(ਕਰਮਾਂ) ਕਰ ਕੇ ਫੇਰ ਆਪ ਨੂੰ ਨੀਵਾਂ ਸਦਾਵੇ ਤਦ ਸਦਾ ਲੇਖੇ ਪਉਂਦਾ ਹੈ।
If somebody now, in spite of being a doer, erases from his self this sense and prefers to be called lowly, only then he can remain in the good books of the Lord.
करि के नीच सदावणा तां प्रभु लेखै अंदरि पाई ।
LINE 130
ਕਲਿਜੁਗਿਨਾਵੈਕੀਵਡਿਆਈ੧੬।।
ਕਲਜੁਗ (ਵਿਖੇ ਇਕ) ਨਾਮ ਦੀ ਹੀ ਵਡਿਆਈ ਹੈ।
In Kaliyug, only repeating the name of Lord is considered grand.
कलिजुगि नावै की वडिआई ।१६।
LINE 131
ਜੁਗਿਗਰਦੀਜਬਹੋਵਹੇਉਲਟੇਜੁਗੁਕਿਆਹੋਇਵਰਤਾਰਾ
ਜੁਗਾਂ ਦੀ ਬਦਲੀ ਜਦ ਹੋਣ ਲਗਦੀ ਹੈ, (ਤਦ) ਜੁਗ ਪਲਟ ਜਾਂਦਾ ਹੈ (ਫੇਰ) ਵਰਤਾਰਾ ਕੀ ਹੁੰਦਾ ਹੈ? (ਉੱਤਰ ਅੱਗੇ ਦਿੰਦੇ ਹਨ:)
During the down fall of an age, people setting aside the duties of the age bahave contrary to their nature.
जुगि गरदी जब होवहे उलटे जुगु किआ होइ वरतारा ।
LINE 132
ਉਠੇਗਿਲਾਨਿਜਗਤਿਵਿਚਿਵਰਤੇਪਾਪਭ੍ਰਿਸਟਿਸੰਸਾਰਾ
ਜਗਤ ਵਿਖੇ (ਗਿਲਾਨੀ=) ਵੈਰ ਭਾਵ ਹੋ ਜਾਂਦਾ ਹੈ, ਪਾਪ ਵਰਤ ਜਾਂਦਾ ਹੈ ਤੇ ਸੰਸਾਰ ਭ੍ਰਿਸ਼ਟਾਚਾਰੀ ਹੋ ਜਾਂਦਾ ਹੈ।
The world gets engrossed in remorseful activities and sin and corruption prevail.
उठे गिलानि जगति विचि वरते पाप भ्रिसटि संसारा ।
LINE 133
ਵਰਨਾਵਰਨਭਾਵਨੀਖਹਿਖਹਿਜਲਨਬਾਂਸਅੰਗਿਆਰਾ
ਇਕ ਵਰਣ ਨੂੰ ਦੂਜਾ ਵਰਣ ਚੰਗਾ ਨਹੀਂ ਲਗਦਾ, ਬਾਂਸਾਂ ਦੀ ਅੱਗ ਵਾਂਙੂ (ਲੋਕ) ਖਹਿ ਖਹਿ ਸੜ ਮਰਦੇ ਹਨ।
Different sections(castes) of society develop hatred for one another and finish themselves through squabbles as the bamboos, due to their mutual friction, producing fire burn themselves as well as others.
वरनावरन न भावनी खहि खहि जलन बांस अंगिआरा ।
LINE 134
ਨਿੰਦਿਆਚਲੇਵੇਦਕੀਸਮਝਨਿਨਹਿਅਗਿਆਨਿਗੁਬਾਰਾ
ਪਰਮੇਸ਼ੁਰ ਦੇ ਗਯਾਨ ਦੀ ਲੋਕ ਨਿੰਦਾ ਕਰਦੇ ਹਨ, ਅਗਯਾਨ ਦੇ 'ਗੁਬਾਰ' (ਹਨੇਰ) ਵਿਖੇ (ਕਿਸੇ ਨੂੰ ਕੋਈ) ਨਹੀਂ ਸਮਝਦਾ।
Condemnation of the knowledge starts and in the darkness of ignorance nothing remains visible.
निंदिआ चले वेद की समझनि नहि अगिआनि गुबारा ।
LINE 135
ਬੇਦਗਿਰੰਥਗੁਰਹਟਿਹੈਜਿਸੁਲਗਿਭਵਜਲਪਾਰਿਉਤਾਰਾ
ਬੇਦ (ਕੀ ਹੈ?) ਗੁਰੂ ਹੱਟੀ ਦਾ ਗ੍ਰੰਥ ਹੈ, (ਗੁਰੂ ਕੇ ਉਪਦੇਸ਼ ਜਿਸ ਵਿਚ ਲਿਖੇ ਹੋਣ ਉਹੀ ਵੇਦ ਹੈ) ਜਿਸ ਦੇ ਆਸਰੇ ਭਵਜਲ ਪਾਰ ਹੋ ਸਕੀਦਾ ਹੈ। ਸ਼ਿਵ ਸੰਹਿਤਾ ਵਿਚ ਲਿਖਿਆ ਹੈ ਕਿ ਪੰਡਤ ਜਨ ਵੇਦ ਨੂੰ ਵੇਦ ਨਹੀਂ ਕਹਿੰਦੇ ਪਰ ਵੇਦ ਹੈ ਬੀ ਨਹੀਂ, ਪਰੰਤੂ ਪਰਮਾਤਮਾ ਜਿਸ ਵਿਚ ਜਾਣਿਆ ਜਾਏ ਉਹੋ ਗਿਆਨੀਆਂ ਨੇ ਵੇਦ ਕਿਹਾ ਹੈ।
From that knowledge of the Vedas which gets man across the world ocean even the knowledgeable people get away.
बेद गिरंथ गुर हटि है जिसु लगि भवजल पारि उतारा ।
LINE 136
ਸਤਿਗੁਰਬਾਝੁਬੁਝੀਐਜਿਚਰੁਧਰੇਪ੍ਰਭੁਅਵਤਾਰਾ
ਸੱਚੇ ਗੁਰੂ ਦੇ ਬਾਝ ਸਮਝਹੀ ਨਹੀਂ ਪੈਂਦੀ (ਤੇ ਗੁਰੂ ਨਹੀਂ ਲੱਝਦਾ) ਜਦ ਤਕ (ਕਿ ਆਪ) ਗੁਰੂ ਅਵਤਾਰ ਨਾ ਧਾਰੇ।
So long God does not descend on earth in the form of true Guru, no mystery can be understood.
सतिगुर बाझु न बुझीऐ जिचरु धरे न प्रभु अवतारा ।
LINE 137
ਗੁਰਪਰਮੇਸਰੁਇਕੁਹੈਸਚਾਸਾਹੁਜਗਤੁਬਣਜਾਰਾ
ਗੁਰ ਪਰਮੇਸ਼ਰ ਇਕ ਹੀ ਰੂਪ ਹੈ, (ਗੁਰੂ ਹੀ) ਸੱਚਾ ਸ਼ਾਹ ਹੈ ਤੇ ਜਗਤ ਵਣਜਾਰਾ ਹੈ।
The Guru and God are one; He is the true master and the whole world craves for Him.
गुर परमेसरु इकु है सचा साहु जगतु बणजारा ।
LINE 138
ਚੜੇਸੂਰਮਿਟਿਜਾਇਅੰਧਾਰਾ੧੭।।
(ਜਿੱਕੁਰ) ਸੂਰਜ ਉਦਯ ਹੋਵੇ ਤਾਂ ਹਨੇਰਾ ਮਿਟ ਜਾਂਦਾ ਹੈ, (ਤਿਵੇਂ ਗੁਰੂ ਦੇ ਪ੍ਰਗਟਿਆਂ ਅਗਯਾਨ ਦਾ ਹਨੇਰਾ ਮਿਟ ਜਾਂਦਾ ਹੈ)।
He rises like sun and the darkness is dispelled.
चड़े सूर मिटि जाइ अंधारा ।१७।
LINE 139
ਕਲਿਜੁਗਿਬੋਧੁਅਉਤਾਰੁਹੈਬੋਧੁਅਬੋਧੁਦ੍ਰਿਸਟੀਆਵੈ
ਕਲਿਜੁਗ (ਵਿਖੇ) ਬੋਧ ਅਵਤਾਰ ਹੋਇਆ ਪਰ ਗਿਆਨ ਅਗਯਾਨ (ਤੋਂ ਨਿਰਨੇ ਹੋਇਆ ਕਿਤੇ) ਨਹੀਂ ਦਿੱਸਦਾ।
In kalijug one finds intellectualism incarnate, but discriminating between knowledge and ignorance is nowhere.
कलिजुगि बोधु अउतारु है बोधु अबोधु न द्रिसटी आवै ।
LINE 140
ਕੋਇਕਿਸੈਵਰਜਈਸੋਈਕਰੇਜੋਈਮਨਿਭਾਵੈ
ਕੋਈ ਕਿਸੇ ਨੂੰ ਮਨ੍ਹੇਂ ਨਹੀਂ ਕਰਦਾ (ਤੇ ਹਰ ਕੋਈ) ਉਹੋ ਕਰਦਾ ਹੈ ਜੋ ਮਨ ਨੂੰ ਚੰਗਾ ਲੱਗੇ, (ਭਾਵ ਗਿਆਨਵਾਨ ਤਾਂ ਰਜ਼ਾ ਤੇ ਚਲਦੇ ਹਨ, ਤੇ ਇਹ ਲੋਕ ਮਨ ਦੀ ਮਤ ਦੇ ਮਗਰ ਤੁਰਦੇ ਹਨ)।
Nobody interdicts anybody and everyone is behaving according in his whims.
कोइ न किसै वरजई सोई करे जोई मनि भावै ।
LINE 141
ਕਿਸੇਪੁਜਾਈਸਿਲਾਸੁੰਨਿਕੋਈਗੋਰੀਮੜ੍ਹੀਪੁਜਾਵੈ
ਕਿਸੇ ਨੇ ਜੜ੍ਹ, ਸ਼ਿਲਾ ਪੁਜਾਈ, ਕਿਸੀ ਕਬਰ ਤੇ ਮੜ੍ਹੀ (ਆਪਣੀ) ਪੁਜਾਈ। (ਬੁੱਧ ਜੀ ਦੀਆ ਮੂਰਤਾਂ, ਦੰਦ, ਮਠ ਆਦਿ ਪੂਜੇ ਜਾਂਦੇ ਹਨ)।
Someone instructs for the worship of the inert rocks and someone guides people to worship cemetries.
किसे पुजाई सिला सुंनि कोई गोरी मढ़ी पुजावै ।
LINE 142
ਤੰਤ੍ਰਮੰਤ੍ਰਪਾਖੰਡਕਰਿਕਲਹਿਕ੍ਰੋਧਬਹੁਵਾਦਿਵਧਾਵੈ
(ਕਈ) ਮੰਤ੍ਰ ਤਵੀਤ ਤੇ ਪਖੰਡ ਕਰਨ ਲੱਗੇ; ਝਗੜਾ, ਗੁੱਸਾ, ਤੇ ਵਿਤੰਡਾਵਾਦ ਵਧ ਗਿਆ (ਬੋਧੀ ਲੋਗ ਐਸੇ ਵਹਿਮਾਂ ਵਿਚ ਹੁਣ ਵੀ ਪ੍ਰਵਿਰਤ ਹਨ)।
Due to the tantra mantra and such hyprocricies, the tensions anger and quarrels have been increased.
तंत्र मंत्र पाखंड करि कलहि क्रोध बहु वादि वधावै ।
LINE 143
ਆਪੋਧਾਪੀਹੋਇਕੈਨਿਆਰੇਨਿਆਰੇਧਰਮਚਲਾਵੈ
ਆਪੋ ਧਾਪੀ ਹੋਕੇ ਅੱਡੋ ਅੱਡ ਧਰਮ ਤੋਰੇ ਜਾ ਰਹੇ ਹਨ (ਬੋਧ ਤੋਂ ਛੁਟ ਅਨੇਕਾਂ ਮਤ ਜਾਰੀ ਹਨ)।
In the rat-race for selfish ends, different religions have been promulgated.
आपो धापी होइ कै निआरे निआरे धरम चलावै ।
LINE 144
ਕੋਈਪੂਜੇਚੰਦੁਸੂਰੁਕੋਈਧਰਤਿਅਕਾਸੁਮਨਾਵੈ
ਕੋਈ ਚੰਦਰਮਾਂ ਕੋਈ ਸੂਰਜ ਹੀ ਪੂਜਣ ਲੱਗ ਪਿਆ, ਕੋਈ ਧਰਤੀ ਤੇ ਅਕਾਸ਼ (ਸੰਬੰਧੀ ਦੇਵਤੇ) ਮਨਾਉਣ ਲਗੇ (ਦਿੱਤ ਨਾਥ, ਅਦਿੱਤ ਨਾਥ, ਸੰਭਵ ਨਾਥ, ਪਾਰਸ ਤੇ ਅਰਹੰਤ ਆਦਿ ਚੌਵੀ ਅਵਤਾਰ ਹੋਰ ਮੰਨੇ ਗਏ)।
Someone is woshipping moons, someone sun and someone worshipping earth and sky.
कोई पूजे चंदु सूरु कोई धरति अकासु मनावै ।
LINE 145
ਪਉਣੁਪਾਣੀਬੈਸੰਤਰੋਧਰਮਰਾਜਕੋਈਤ੍ਰਿਪਤਾਵੈ
ਪਉਣ, ਪਾਣੀ, ਅੱਗ ਨੂੰ ਤੇ ਕੋਈ ਧਰਮਰਾਜ ਨੂੰ ਹੀ ਪ੍ਰਸੰਨ ਕਰਨ ਲੱਗਾ।
Someone is propitiating air, water, fire and yama the god of death.
पउणु पाणी बैसंतरो धरम राज कोई त्रिपतावै ।
LINE 146
ਫੋਕਟਿਧਰਮੀਭਰਮਿਭੁਲਾਵੈ੧੮।।
ਫੋਕੇ ਧਰਮੀ ਭਰਮ ਵਿਚ ਹੀ ਭੁੱਲ ਗਏ।
These all are religious hypocrities and are tossing in delusions.
फोकटि धरमी भरमि भुलावै ।१८।
LINE 147
ਭਈਗਿਲਾਨਿਜਗਤ੍ਰਿਵਿਚਿਚਾਰਿਵਰਨਿਆਸ੍ਰਮਉਪਾਏ
ਜਗਤ ਵਿਖੇ (ਵਡ) ਗਿਲਾਨੀ ਉੱਠੀ, (ਇਕ ਦੂਜੇ ਥੋਂ ਨੱਕ ਵੱਟਣ ਲੱਗੇ) ਚਾਰ ਵਰਣ (ਖੱਤਰੀ, ਬ੍ਰਾਹਮਣ, ਵੈਸ਼, ਸ਼ੂਦਰ ਤੇ ਚਾਰ) ਆਸ਼੍ਰਮ (ਗ੍ਰਿਹਸਤੀ, ਬਾਨਪ੍ਰਸਤੀ, ਬ੍ਰਹਮਚਾਰੀ, ਸੰਨਯਾਸੀ) ਉਤਪਤ ਹੋ ਗਏ।
In view of the prevaling lassitude in the world, four varnas and four Ashrams were established.
भई गिलानि जगत्रि विचि चारि वरनि आस्रम उपाए ।
LINE 148
ਦਸਿਨਾਮਿਸੰਨਿਆਸੀਆਜੋਗੀਬਾਰਹਪੰਥਿਚਲਾਏ
ਸੰਨਯਾਸੀਆਂ ਨੇ ਦਸ ਨਾਮ (ਗਿਰੀ, ਪੁਰੀ, ਭਾਰਤੀ, ਸਰੱਸ੍ਵਤੀ, ਦੰਡੀ, ਆਰਣਯ, ਆਦਿ) ਤੇ ਜੋਗੀਆਂ ਨੇ ਬਾਰਾਂ ਪੰਥ ਚਲਾ ਦਿੱਤੇ।
Then ten orders of ascetics and twelve orders Of yogis came into being.
दसि नामि संनिआसीआ जोगी बारह पंथि चलाए ।
LINE 149
ਜੰਗਮਅਤੇਸਰੇਵੜੇਦਗੇਦਿਗੰਬਰਿਵਾਦਿਕਰਾਏ
ਜੰਗਮ, ਸਰੇਵੜੇ, ਤੇ ਦਿਗੰਬਰਾਂ (ਜੈਨੀਆ) ਨੇ (ਦਗੇ=) ਦੰਗੇ ਤੇ ਵਾਦ ਰਚਾ ਦਿਤੇ।
Further jangams, the wanderers, sramans and Digambrs, naked jain ascetics also started their disputations.
जंगम अते सरेवड़े दगे दिगंबरि वादि कराए ।
LINE 150
ਬ੍ਰਹਮਣਿਬਹੁਪਰਕਾਰਿਕਰਿਸਾਸਤ੍ਰਿਵੇਦਪੁਰਾਣਿਲੜਾਏ
ਬ੍ਰਾਹਮਣਾਂ ਨੇ ਬਹੁਤ ਪ੍ਰਕਾਰ ਕਰ ਕੇ ਸ਼ਾਸਤ੍ਰ ਵੇਦ ਪੁਰਾਨ (ਆਪੋ ਵਿੱਚ) ਲੜਾਏ (ਭਾਵ ਚਰਚਾਵਾਦ ਕਰ ਕੇ ਦੱਸਣ ਲੱਗੇ, ਸਾਰਗ੍ਰਾਹੀ ਨਾ ਰਹੇ)।
Many Categories of brahmins came into being who propounded Shastras, Vedas and Purans contradicting one another.
ब्रहमणि बहु परकारि करि सासत्रि वेद पुराणि लड़ाए ।
LINE 151
ਖਟੁਦਰਸਨਬਹੁਵੈਰਿਕਰਿਨਾਲਿਛਤੀਸਿਪਖੰਡਰਲਾਏ
ਛੀ ਸ਼ਾਸਤ੍ਰ (ਨਯਾਇ ਵੇਦਾਂਤ ਆਦਿ) ਦਾ (ਆਪੋ ਵਿਚ) ਵਿਵਾਦ ਛਿੜਿਆ ਤੇ ਨਾਲ (ਛਤੀ=) ਨਾਨਾ ਪ੍ਰਕਾਰ ਦੇ ਪਖੰਡ ਰਲਾ ਦਿੱਤੇ।
The mutual irreconcilability of the six Indian philosophies further added many hypocrisies.
खटु दरसन बहु वैरि करि नालि छतीसि पखंड रलाए ।
LINE 152
ਤੰਤਮੰਤਰਾਸਾਇਣਾਕਰਾਮਾਤਿਕਾਲਖਿਲਪਟਾਏ
ਤਵੀਤ ਧਾਗੇ, ਮੰਤ੍ਰ ਰਸੈਣਾਂ ਤੇ ਕਰਾਮਾਂਤਾਂ ਦੀ 'ਕਾਲਖ' ਨਾਲ ਲਿਬੜ ਗਏ।
Alchemy, tantra, mantra and miracles became everything for people.
तंत मंत रासाइणा करामाति कालखि लपटाए ।
LINE 153
ਇਕਸਿਤੇਬਹੁਰੂਪਿਕਰਿਰੂਪਿਕੁਰੂਪੀਘਣੇਦਿਖਾਏ
ਇਕ (ਰੂਪ ਥੋਂ) ਬਾਹਲੇ ਰੂਪ ਬਣਾ ਕੇ ਭਲੇ ਬੁਰੇ ਰੂਪ ਦੱਸੇ (ਭਾਵ ਰਾਸਾਂ ਆਦਿ ਪਾਉਣ ਲੱਗੇ)।
By getting divided into myriad sects(and castes) they produced a horrible look.
इकसि ते बहु रूपि करि रूपि कुरूपी घणे दिखाए ।
LINE 154
ਕਲਿਜੁਗਿਅੰਦਰਿਭਰਮਿਭੁਲਾਏ੧੯।।
(ਗੱਲ ਕੀ) ਕੁਲਜੁਗ ਵਿਖੇ (ਲੋਕ) ਭਰਮਾਂ ਵਿਚ ਭੁੱਲ ਗਏ।
They all were deluded by kaliyug.
कलिजुगि अंदरि भरमि भुलाए ।१९।
LINE 155
ਬਹੁਵਾਟੀਜਗਿਚਲੀਆਤਬਹੀਭਏਮੁਹੰਮਦਿਯਾਰਾ
(ਜਦ) ਮੁਹੰਮਦ (ਤੇ ਉਸ ਦੇ ਚਾਰ) ਯਾਰ (ਅਬੂਬਕਰ ਸਦੀਕ, ਉਮਰਫਾਰੂਕ, ਉਸਮਾਨ, ਗ਼ਨੀ, ਹਜ਼ਰਤ ਅਲੀ) ਹੋਏ ਤਦੋਂ (ਏਹਨਾਂ ਦੇ ਮਜ਼ਹਬ ਦੀਆਂ) ਜਗਤ ਵਿਚ ਕਈ (ਵਾਟਾਂ) ਸੜਕਾਂ ਚਲੀਆਂ।
When varied sects got prevalent, then Muhammad, the beloved of God was born.
बहु वाटी जगि चलीआ तब ही भए मुहंमदि यारा ।
LINE 156
ਕਉਮਿਬਹਤਰਿਸੰਗਿਕਰਿਬਹੁਬਿਧਿਵੈਰੁਵਿਰੋਧੁਪਸਾਰਾ
ਬਹੱਤਰ ਕੌਮਾਂ ਦੀ ਵਡ ਕਰ ਕੇ ਕਈ ਤਰ੍ਹਾਂ ਦਾ ਵੈਰ ਵਿਰੋਧ ਵਧਾ ਦਿੱਤਾ,
The nation got divided into seventy two divisions and many types of enmity and opposition erupted.
कउमि बहतरि संगि करि बहु बिधि वैरु विरोधु पसारा ।
LINE 157
ਰੋਜੇਈਦਨਿਮਾਜਿਕਰਿਕਰਮੀਬੰਦਿਕੀਆਸੰਸਾਰਾ
(ਤੀਹ) ਰੋਜ਼ੇ, (ਦੋ) ਈਦਾਂ, (ਪੰਜ) ਨਿਮਾਜ਼ਾਂ ਬਨਾਕੇ ਕਰਮਾਂ ਵਿਚ ਸੰਸਾਰ ਨੂੰ ਕੈਦ ਕਰ ਦਿੱਤਾ (ਭਾਵ ਭਾਉ ਭਗਤੀ ਦੀ ਥਾਂ ਕੇਵਲ ਫੋਕੇ ਕਰਮ ਹੀ ਰਹਿ ਗਏ)।
The world was bound to roza, id, namaz, etc.
रोजे ईद निमाजि करि करमी बंदि कीआ संसारा ।
LINE 158
ਪੀਰਪੈਕੰਬਰਿਅਉਲੀਏਗਉਸਿਕੁਤਬਬਹੁਭੇਖਸਵਾਰਾ
ਪੀਰ, ਪਿਕੰਬਰ, ਔਲੀਏ, ਗ਼ਉਂਸ ਤੇ ਕੁਤਬ ਆਦਿਕ ਬਹੁਤੇ ਭੇਖ (ਅਥਵਾ ਦਰਜੇ) ਬਨਾ ਦਿੱਤੇ (ਅਰਥਾਤ ਅਭਿਮਾਨ ਵੜ ਗਿਆ)।
Pirs, paigambars aulias, gaus and qutabs came into being in many countries.
पीर पैकंबरि अउलीए गउसि कुतब बहु भेख सवारा ।
LINE 159
ਠਾਕੁਰਦੁਆਰੇਢਾਹਿਕੈਤਿਹਿਠਉੜੀਮਾਸੀਤਿਉਸਾਰਾ
ਠਾਕੁਰ ਦੁਆਰੇ ਗਿਰਾ ਤੇ ਓਨ੍ਹੀ ਥਾਈਂ ਮਸਜਿਦਾਂ ਬਣਾ ਦਿੱਤੀਆਂ (ਅਰਥਾਤ ਜ਼ਾਲਮ ਹੋ ਗਏ)।
The temples were replaced by mosques.
ठाकुर दुआरे ढाहि कै तिहि ठउड़ी मासीति उसारा ।
LINE 160
ਮਾਰਨਿਗਊਗਰੀਬਨੋਧਰਤੀਉਪਰਿਪਾਪੁਬਿਥਾਰਾ
ਗਊ ਗਰੀਬ ਨੂੰ ਕੋਹਣ ਲੱਗ ਪਏ, ਧਰਤੀ ਪੁਰ ਪਾਪ ਫੈਲ ਗਿਆ (ਅਰਥਾਤ ਅਕ੍ਰਿੱਤਘਣ ਹੋ ਗਏ, ਉਪਕਾਰੀ ਤੇ ਗ਼ਰੀਬ ਜੰਤੂ ਦੇ ਘਾਤਕ ਹੋ ਗਏ)।
Less powerful were killed and thus the earth became replete with sin.
मारनि गऊ गरीब नो धरती उपरि पापु बिथारा ।
LINE 161
ਕਾਫਰਿਮੁਲਹਦਿਇਰਮਨੀਰੂਮੀਜੰਗੀਦੁਸਮਣਿਦਾਰਾ
ਕਾਫਰ ਤੇ ਬੇਈਮਾਨ (ਦੇ ਵੈਰ ਭਾਵ ਦੇ ਭੇਦ ਦੀ) ਤੇ ਰੂਮੀ ਆਰਮੀਨੀ (ਆਦਿ ਦੇਸ਼ ਭੇਦ ਕਰਕੇ) ਜੰਗ ਤੇ ਇਸਤ੍ਰੀ ਕਰ ਕੇ ਵੈਰ ਕਰਨਾ (ਏਹ ਕੁਕਰਮ ਪਸਰ ਗਏ)।
Armenians and Rumis were declared apostates (Kafirs) and they were decimated in the Battle fields.
काफरि मुलहदि इरमनी रूमी जंगी दुसमणि दारा ।
LINE 162
ਪਾਪੇਦਾਵਰਤਿਆਵਰਤਾਰਾ੨੦।।
(ਇਸ ਪ੍ਰਕਾਰ) ਪਾਪ ਦਾ ਵਰਤਾਰਾ ਵਰਤ ਗਿਆ।
The sin became ubiquitious all around.
पापे दा वरतिआ वरतारा ।२०।
LINE 163
ਚਾਰਿਵਰਨਿਚਾਰਿਮਜਹਬਾਂਜਗਿਵਿਚਿਹਿੰਦੂਮੁਸਲਮਾਣੇ
ਜਗਤ ਵਿਚ ਹਿੰਦੂਆਂ ਦੇ ਚਾਰ ਵਰਣ ਤੇ ਮੁਸਲਮਾਨਾਂ ਦੇ ਚਾਰ ਮਜ਼ਹਬ।
There are four castes of Hindus and four sects of Muslims in the world.
चारि वरनि चारि मजहबां जगि विचि हिंदू मुसलमाणे ।
LINE 164
ਖੁਦੀਬਖੀਲਿਤਕਬਰੀਖਿੰਚੋਤਾਣਿਕਰੇਨਿਧਿਙਾਣੇ
(ਏਹ ਸਭੇ) ਖੁਦੀ, ਬਖੀਲੀ, ਹੰਕਾਰ ਤੇ ਖਿੱਚਾ ਖਿੱਚੀ ਅਰ ਧੱਕੇ ਕਰਨ ਲਗ ਪਏ।
The members of both religions are selfish, jealous proud, bigoted and violent.
खुदी बखीलि तकबरी खिंचोताणि करेनि धिङाणे ।
LINE 165
ਗੰਗਬਨਾਰਸਿਹਿੰਦੂਆਂਮਕਾਕਾਬਾਮੁਸਲਮਾਣੇ
ਹਿੰਦੂਆਂ, ਗੰਗਾ, ਤੇ ਕਾਂਸ਼ੀ (ਮਿਥ ਲਈ) ਤੇ ਮੱਕਾ ਕਾਬਾ ਮੁਸਲਮਾਨਾਂ (ਪੂਜਾ ਦਾ ਥਾਂ ਮੰਨ ਲੀਤਾ)।
The Hindus make pilgrimage to Hardvar and Banaras, the Muslim to the Kaba of Mecca.
गंग बनारसि हिंदूआं मका काबा मुसलमाणे ।
LINE 166
ਸੁੰਨਤਿਮੁਸਲਮਾਣਦੀਤਿਲਕਜੰਞੂਹਿੰਦੂਲੋਭਾਣੇ
ਮੁਸਲਮਾਨਾਂ ਦੀ ਸੁੰਨਤ (ਨਿਸ਼ਾਨੀ ਠਹਿਰੀ) ਤੇ ਤਿਲਕ ਜੂੰ ਵਿਖੇ ਹਿੰਦੂ ਪ੍ਰੀਤ ਕਰਨ ਲਗੇ।
Circumcision is dear to the Muslims, sandal mark (tilak) and sacred thread to the Hindus.
सुंनति मुसलमाण दी तिलक जंञू हिंदू लोभाणे ।
LINE 167
ਰਾਮਰਹੀਮਕਹਾਇਦੇਇਕੁਨਾਮੁਦੁਇਰਾਹਿਭੁਲਾਣੇ
(ਹਿੰਦੂਆਂ ਦਾ) ਰਾਮ (ਤੇ ਮੁਸਲਮਾਨਾਂ ਦਾ) ਰਹੀਮ (ਏਹ) ਨਾਮ (ਜੋ) ਇਕੋ ਹੈ (ਦੋ ਹੋਕੇ ਵੱਖਰੇ) ਸਦੀਣ ਲਗੇ (ਤੇ) ਭੁੱਲ ਨਾਲ ਦੋ (ਅੱਡ ਅੱਡ) ਰਸਤੇ ਬਣਾ ਲਏ।
The Hindus invoke Ram, the Muslims, Rahim, but in reality there is only One God.
राम रहीम कहाइदे इकु नामु दुइ राहि भुलाणे ।
LINE 168
ਬੇਦਕਤੇਬਭੁਲਾਇਕੈਮੋਹੇਲਾਲਚਦੁਨੀਸੈਤਾਣੇ
(ਦੋਵੇਂ ਜਣੇ) ਬੇਦਾਂ ਤੇ ਕਤੇਬਾਂ ਨੂੰ ਭੁਲਾ ਕੇ ਸ਼ੈਤਾਨ ਹੋਕੇ ਦੁਨੀਆਂ ਦੇ ਲਾਲਚ ਵਿਖੇ ਫਸ ਗਏ।
Since they have forgotten the Vedas and the Katebas, worldly greed and devil have led them astray.
बेद कतेब भुलाइ कै मोहे लालच दुनी सैताणे ।
LINE 169
ਸਚੁਕਿਨਾਰੇਰਹਿਗਿਆਖਹਿਮਰਦੇਬਾਮ੍ਹਣਿਮਉਲਾਣੇ
ਸੱਚ ਕਿਨਾਰੇ ਹੀ ਰਹਿ ਗਿਆ, ਬ੍ਰਾਹਮਣ ਤੇ ਮੌਲਵੀ ਆਪੋ ਵਿਚੀ (ਕੁੱਕੜਾਂ ਵਾਂਙੂ) ਖਹਿ ਖਹਿ ਮਰਣ ਲਗ ਪਏ।
Truth hidden from both; the brahmins and maulvis kill one another by their animosities.
सचु किनारे रहि गिआ खहि मरदे बाम्हणि मउलाणे ।
LINE 170
ਸਿਰੋਮਿਟੇਆਵਣਿਜਾਣੇ੨੧।।
ਇਕੁਰ (ਚਉਰਾਸੀ ਦਾ) ਆਵਾਗਉਣ ਕਿਸੇ ਦੇ ਸਿਰੋਂ ਨਾ ਮਿਟਿਆ।
Neither sect shall find liberation from transmigration.
सिरो न मिटे आवणि जाणे ।२१।
LINE 171
ਚਾਰੇਜਾਗੇਚਹੁਜੁਗੀਪੰਚਾਇਣੁਪ੍ਰਭੁਆਪੇਹੋਆ
ਚਹੁੰ ਜੁਗਾਂ ਵਿਖੇ ਚਾਰੇ ਜਾਗੇ, ਪਰਮੇਸ਼ੁਰ ਆਪ ਨਿਆਉਂ ਕਰਨ ਵਾਲਾ ਹੋਇਆ।
God himself is the justice for the disputes about the duties of the four Ages.
चारे जागे चहु जुगी पंचाइणु प्रभु आपे होआ ।
LINE 172
ਆਪੇਪਟੀਕਲਮਿਆਪਿਆਪੇਲਿਖਣਿਹਾਰਾਹੋਆ
ਪੱਟੀ, ਲਿੱਖਣ ਤੇ ਲਿਖਾਰੀ ਰੂਪ ਬੀ ਆਪ ਹੀ ਬਣਿਆ।
He himself id the paper, the pen and the scribe.
आपे पटी कलमि आपि आपे लिखणिहारा होआ ।
LINE 173
ਬਾਝੁਗੁਰੂਅੰਧੇਰੁਹੈਖਹਿਖਹਿਮਰਦੇਬਹੁਬਿਧਿਲੋਆ
(ਕਿਉਂਕਿ) ਗੁਰੂ ਬਾਝ ਹਨੇਰਾ ਹੈ, ਲੋਕ ਬਹੁਤ ਭਾਂਤ ਦੀਆ ਜਿਦਾਂ ਵਿਚ ਹੀ ਲੜ ਲੜ ਕੇ ਮਰ ਜਾਂਦੇ ਹਨ।
Without Guru is all darkness and people are killing one another.
बाझु गुरू अंधेरु है खहि खहि मरदे बहु बिधि लोआ ।
LINE 174
ਵਰਤਿਆਪਾਪੁਜਗਤ੍ਰਿਤੇਧਉਲੁਉਡੀਣਾਨਿਸਿਦਿਨਿਰੋਆ
(ਅਤੇ) ਜਗਤ ਪੁਰ ਪਾਪ ਵਰਤ ਰਿਹਾ ਹੈ ਤੇ (ਧਰਮ ਰੂਪੀ) ਧਵਲ ਉਦਾਸ ਹੋ ਕੇ ਰਾਤ ਦਿਨ ਕੁਰਲਾਉਂਦਾ ਹੈ।
The sin pervades all around and the (mythological) ox supporting the earth is weeping and wailing day and night.
वरतिआ पापु जगत्रि ते धउलु उडीणा निसि दिनि रोआ ।
LINE 175
ਬਾਝੁਦਇਆਬਲਹੀਣਹੋਉਨਿਘਰੁਚਲੌਰਸਾਤਲਿਟੋਆ
(ਅਤੇ) ਦਇਆ ਥੋਂ ਬਿਨਾ ਕਮਜ਼ੋਰ ਹੋਕੇ ਪਤਾਲ ਦੇ ਟੋਇਆ ਵਿਖੇ ਨਿੱਘਰਣ ਲੱਗਾ ਹੈ।
Without compassion, getting unnerved, it is descending towards nether world to get lost.
बाझु दइआ बलहीण होउ निघरु चलौ रसातलि टोआ ।
LINE 176
ਖੜਾਇਕਤੇਪੈਰਿਤੇਪਾਪਸੰਗਿਬਹੁਭਾਰਾਹੋਆ
ਇਕ ਪੈਰ ਤੇ ਖੜੋਤਾ ਪਾਪਾਂ ਨਾਲ ਭਾਰਾ ਹੋ ਗਿਆ।
Standing on one foot, it is feeling the load of sins.
खड़ा इकते पैरि ते पाप संगि बहु भारा होआ ।
LINE 177
ਥਮੇਕੋਇਸਾਧੁਬਿਨੁਸਾਧੁਦਿਸੈਜਗਿਵਿਚਕੋਆ
ਸਾਧੂ ਥੋਂ ਬਾਝ (ਉਸ ਨੂੰ) ਕੋਈ ਸਹਾਰਾ ਨਹੀਂ ਦੇ ਸਕਦਾ ਤੇ ਸਾਧ ਜਗਤ ਵਿਚ ਕੋਈ ਨਜ਼ਰ ਨਹੀਂ ਆਉਂਦਾ।
Now this earth cannot be upheld without the saints and no saint is available in the world.
थमे कोइ न साधु बिनु साधु न दिसै जगि विच कोआ ।
LINE 178
ਧਰਮਧਉਲੁਪੁਕਾਰੈਤਲੈਖੜੋਆ੨੨।।
(ਇਸ ਲਈ) ਧਰਮ (ਰੂਪੀ) ਬੈਲ (ਧਰਤੀ) ਹੇਠ (ਤਲੇ) ਖੜੋ ਕੇ ਹਾਲ ਬਾਹੁੜੀ ਕਰ ਰਿਹਾ ਹੈ।
Religion in the form of ox is crying beneath.
धरम धउलु पुकारै तलै खड़ोआ ।२२।
LINE 179
ਸੁਣੀਪੁਕਾਰਿਦਾਤਾਰਪ੍ਰਭੁਗੁਰੁਨਾਨਕਜਗਮਾਹਿਪਠਾਇਆ
ਦਾਤਾਰ ਈਸ਼ੁਰ ਨੇ (ਧਰਮ ਦੀ) ਪੁਕਾਰ ਸੁਣੀ, ਗੁਰੂ ਨਾਨਕ ਨੂੰ ਜਗਤ ਵਿਖੇ ਭੇਜਿਆ।
The benefactor Lord listened to the cries (of humanity) and sent Guru Nanak to this world.
सुणी पुकारि दातार प्रभु गुरु नानक जग माहि पठाइआ ।
LINE 180
ਚਰਨਧੋਇਰਹਰਾਸਿਕਰਿਚਰਣਾਮ੍ਰਿਤੁਸਿਖਾਂਪੀਲਾਇਆ
(ਗੁਰੂ ਜੀ ਨੇ) ਚਰਨ ਧੋਣ ਦੀ ਰਹੁਰੀਤ ਕਰ ਕੇ ਚਰਣੋਦਕ (ਚਰਣਾਂਮ੍ਰਿਤ) ਸਿੱਖਾਂ ਨੂੰ ਪਿਲਾਯਾ (ਭਾਵ ਨਿੰਮ੍ਰਤਾ ਤੇ ਭਗਤੀ ਸਿਖਲਾਈ)।
He washed His feet, eulogised God and got his Disciples drink the ambrosia of his feet.
चरन धोइ रहरासि करि चरणाम्रितु सिखां पीलाइआ ।
LINE 181
ਪਾਰਬ੍ਰਹਮੁਪੂਰਨਬ੍ਰਹਮੁਕਲਿਜੁਗਿਅੰਦਰਿਇਕੁਦਿਖਾਇਆ
ਪਾਰਬ੍ਰਹਮ ਪੂਰਣ ਪਰਮਾਤਮਾ ਕਲਜੁਗ ਵਿਖੇ 'ਇੱਕ' ਦਿਖਲਾਯਾ (ਭਾਵ ਅਨੇਕ ਪੂਜਾ ਤੋਂ ਕੱਢਕੇ ਏਕਤਾ ਪਰ ਸੰਸਾਰ ਨੂੰ ਦ੍ਰਿੜ੍ਹ ਕੀਤਾ)।
He preached in this darkage (kaliyug) that, saragun (Brahm) and nirgun (Parbrahm) are the same and identical.
पारब्रहमु पूरन ब्रहमु कलिजुगि अंदरि इकु दिखाइआ ।
LINE 182
ਚਾਰੇਪੈਰਧਰੱਮਦੇਚਾਰਿਵਰਨਿਇਕੁਵਰਨੁਕਰਾਇਆ
ਧਰਮ ਦੇ ਚਾਰੇ ਪੈਰ (ਕਾਇਮ ਕੀਤੇ) ਤੇ ਚਾਰ ਵਰਨਾਂ ਨੂੰ ਇੱਕ ਕੀਤਾ (ਭਾਵ ਧਰਮ ਦੇ ਸਾਰੇ ਅੰਗ ਸਿਖਾਏ ਤੇ ਨਾਲ ਹੀ ਸਹੋਦਰਤਾ ਸਿਖਾਈ)।
Dharma was now established on its four feet and all the four castes (through fraternal feeling) were converted into one caste (of humanity).
चारे पैर धरम दे चारि वरनि इकु वरनु कराइआ ।
LINE 183
ਰਾਣਾਰੰਕੁਬਰਾਬਰੀਪੈਰੀਪਾਵਣਾਜਗਿਵਰਤਾਇਆ
ਰਾਣਾ ਤੇ ਕੰਗਾਲ ਨੂੰ ਸਮਾਨ ਜਾਣਨਾ ਤੇ ਪੈਰੀ ਪੈਣਾਂ (ਨਿੰਮ੍ਰਤਾ ਦਾ ਗੁਣ) ਜੱਗ ਵਿਖੇ ਚਲਾਇਆ (ਭਾਵ ਧਰਮ-ਭਾਵ ਵਿਚ ਗ਼ਰੀਬੀ ਅਮੀਰੀ ਦੀ ਵਿੱਥ ਮੇਟਕੇ ਸਹੋਦਰਤਾ ਭਾਵ ਸਿਖਾਯਾ ਤੇ ਨਿੰਮ੍ਰਤਾ ਸਿਖਾਈ)।
Equating the poor with the prince, he spread the etiquette of humbly touching the feet.
राणा रंकु बराबरी पैरी पावणा जगि वरताइआ ।
LINE 184
ਉਲਟਾਖੇਲੁਪਿਰੰਮਦਾਪੈਰਾਉਪਰਿਸੀਸੁਨਿਵਾਇਆ
ਪਰਮੇਸ਼ੁਰ ਦਾ ਉਲਟਾ ਕੌਤਕ ਦੇਖੋ: ਪੈਰਾਂ ਉਤੇ ਸਿਰ ਨੂੰ ਝੁਕਾ ਦਿੱਤਾ (ਭਾਵ ਲੋਕਾਂ ਨੂੰ ਨੀਉਂਣ ਦੀ ਮੱਤ ਸਿਖਾਈ, ਜਿਕਰੁ ਉੱਚਾ ਸਿਰ ਹੈ ਪਰ ਉਸ ਨੂੰ ਪੈਰਾਂ ਤੇ ਨਿਵਾ ਦਿੱਤਾ)।
Inverse is the game of the beloved; he got the egotist high heads bowed to feet.
उलटा खेलु पिरंम दा पैरा उपरि सीसु निवाइआ ।
LINE 185
ਕਲਿਜੁਗੁਬਾਬੇਤਾਰਿਆਸਤਿਨਾਮੁਪੜ੍ਹਿਮੰਤ੍ਰੁਸੁਣਾਇਆ
ਕਲਜੁਗ ਬਾਬੇ ਨੇ ਤਾਰ ਦਿੱਤਾ, ਸਤਿਨਾਮ ਦਾ ਮੰਤ੍ਰ (ਪੜ੍ਹਕੇ) ਸੁਣਾ ਦਿੱਤਾ,
Baba Nanak liberated this dark age (kaljug) and recited the mantra of satnaam for one and all.
कलिजुगु बाबे तारिआ सति नामु पढ़ि मंत्रु सुणाइआ ।
LINE 186
ਕਲਿਤਾਰਣਿਗੁਰੁਨਾਨਕੁਆਇਆ੨੩।।
ਸੋ ਕਲਜੁਗ ਦਾ ਉਧਾਰ ਕਰਨ ਵਾਸਤੇ ਸ੍ਰੀ ਗੁਰੂ ਨਾਨਕ ਜੀ ਆਏ।
Guru Nanak came to redeem the kaliyug.
कलि तारणि गुरु नानकु आइआ ।२३।
LINE 187
ਪਹਿਲਾਬਾਬੇਪਾਯਾਬਖਸੁਦਰਿਪਿਛੋਦੇਫਿਰਿਘਾਲਿਕਮਾਈ
ਗੁਰੂ ਨਾਨਕ ਦੇਵ ਜੀ ਨੇ ਪਹਿਲਾਂ (ਅਕਾਲ ਪੁਰਖ ਦੀ) ਦਰਗਾਹੋਂ ਬਖਸ਼ਿਸ਼ ਪਾਈ, ਪਿਛੋਂ ਫੇਰ ਘਾਲ ਘਾਲੀ (ਭਾਵ ਵਾਹਿਗੁਰੂ ਨੇ ਪਹਿਲੇ ਨਿਵਾਜਕੇ ਥਾਪਿਆ, ਤੇ ਆਪ ਨੇ ਫੇਰ ਪ੍ਰੇਮਾ ਭਗਤੀ ਕੀਤੀ)।
First of all Baba Nanak obtained the gate of the grace (of Lord) and then He underwent and earned the rigorous discipline( of heart and mind).
पहिला बाबे पाया बखसु दरि पिछोदे फिरि घालि कमाई ।
LINE 188
ਰੇਤੁਅੱਕੁਆਹਾਰੁਕਰਿਰੋੜਾਕੀਗੁਰਕੀਆਵਿਛਾਈ
ਰੇਤ ਤੇ ਅੱਕ ਦਾ ਭੋਜਨ ਕਰਕੇ, ਰੋੜਾਂ ਦਾ ਬਿਸਤਰਾ ਕੀਤਾ (ਪਾਵ ਦੁਖ ਕਲੇਸ਼ਾਂ ਨੂੰ ਸਹਾਰਿਆ)।
He fed himself with sand and swallow-wort and made stones his bedding i.e. he enjoyed poverty too.
रेतु अकु आहारु करि रोड़ा की गुर कीआ विछाई ।
LINE 189
ਭਾਰੀਕਰੀਤਪਸਿਆਵਡੇਭਾਗਿਹਰਿਸਿਉਬਣਿਆਈ
ਵਡੀ ਤਪੱਸਿਆ ਕੀਤੀ, ਵਡੇ ਭਾਗਾਂ ਨਾਲ ਵਾਹਿਗੁਰੂ ਨਾਲ ਬਣ ਆਈ (ਭਾਵ ਉਸ ਘਾਲ ਪਰ ਵਾਹਿਗੁਰੂ ਜੀ ਪ੍ਰਸੰਨ ਹੋ ਗਏ)।
He offered hid full devotion and then he was fortunate to have proximity with God.
भारी करी तपसिआ वडे भागि हरि सिउ बणि आई ।
LINE 190
ਬਾਬਾਪੈਧਾਸਚਿਖੰਡਿਨਉਨਿਧਿਨਾਮੁਗਰੀਬੀਪਾਈ
ਗੁਰੂ ਬਾਬੇ ਜੀ ਨੂੰ ਸਚਖੰਡ ਵਿਚੋਂ (ਪਤਿ ਦੀ) ਪੁਸ਼ਾਕ ਮਿਲੀ, ਨਵੇਂ ਨਿਧੀਆਂ, ਨਾਮ ਤੇ ਗ਼ਰੀਬੀ (ਨਿੰਮ੍ਰਤਾ) ਪਾਈ (ਭਾਵ ਨਾਮ, ਗ਼ਰੀਬੀ, ਪਤਿ ਤੇ ਨਉਧਾ ਭਗਤੀ ਦੀ ਦਾਤ ਤੇ ਨਿਧੀਆਂ ਮਿਲੀਆਂ)।
Baba reached the region of truth wherefrom he received Nam, the storehouse of nine treasures and humility.
बाबा पैधा सचि खंडि नउ निधि नामु गरीबी पाई ।
LINE 191
ਬਾਬਾਦੇਖੈਧਿਆਨੁਧਰਿਜਲਤੀਸਭਿਪ੍ਰਿਥਵੀਦਿਸਿਆਈ
(ਹੁਣ ਆਪ) ਬਾਬੇ ਨੇ ਦਿਬ ਦ੍ਰਿਸ਼ਟੀ ਨਾਲ ਦੇਖਿਆ ਤਾਂ ਸਾਰੀ ਪ੍ਰਿਥਵੀ ਸੜਦੀ ਨਜ਼ਰ ਆਈ (ਭਾਵ ਪਾਪਾਂ ਨਾਲ ਪੀੜਤ ਦੇਖੀ ਕਿ)
In his meditation, Baba found the whole earth burning (with the fire of lust and anger).
बाबा देखै धिआनु धरि जलती सभि प्रिथवी दिसि आई ।
LINE 192
ਬਾਝੁਗੁਰੂਗੁਬਾਰੁਹੈਹੈਹੈਕਰਦੀਸੁਣੀਲੁਕਾਈ
ਗੁਰੂ ਥੋਂ ਬਾਝ ਵੱਡਾ ਹਨੇਰਾ ਹੋ ਰਿਹਾ ਹੈ (ਤੇ ਨਾਲ ਹੀ) ਲੁਕਾਈ ਹਾਇ ਹਾਇ ਕਰਦੀ ਸੁਣੀ ਗਈ।
Without Guru there is utter darkness and he heard the cries of the common men.
बाझु गुरू गुबारु है है है करदी सुणी लुकाई ।
LINE 193
ਬਾਬੇਭੇਖਬਣਾਇਆਉਦਾਸੀਕੀਰੀਤਿਚਲਾਈ
ਬਾਬੇ ਨੇ ਸਰੀਰ ਧਾਰਿਆ ਤੇ (ਮਾਯਾ ਤੋਂ) ਉਦਾਸ ਰਹਿਣ ਦੀ ਰੀਤਿ ਤੋਰੀ। (ਅਥਵਾ ਬਾਬੇ ਨੇ ਭੇਖ ਧਾਰਣ ਕੀਤਾ ਤੇ ਉਦਾਸੀ ਦੀ ਰੀਤਿ ਟੋਰੀ। ਭਾਵ ਫਕੀਰੀ ਤਰੀਕਾ ਧਾਰਨ ਕੀਤਾ।)
To further understand the people, Guru Nanak donned robes in their manner and preached them to be detached (from the pleasure and pain).
बाबे भेख बणाइआ उदासी की रीति चलाई ।
LINE 194
ਚੜ੍ਹਿਆਸੋਧਣਿਧਰਤਿਲੁਕਾਈ੨੪।।
(ਹੁਣ) ਧਰਤੀ ਦੇ ਲੋਕਾਂ ਨੂੰ ਸੋਧਣ ਲਈ ਚੜ੍ਹਾਈ ਕਰ ਦਿੱਤੀ।
Thus he went out to depurate humanity on earth.
चढ़िआ सोधणि धरति लुकाई ।२४।
LINE 195
ਬਾਬਾਆਇਆਤੀਰਥੈਤੀਰਥਿਪੁਰਬਿਸਭੇਫਿਰਿਦੇਖੈ
ਬਾਬਾ ਤੀਰਥਾਂ ਨੂੰ (ਜਦ) ਆਯਾ, (ਓਥੇ) 'ਤੀਰਥ ਪੁਰਬ' (=ਤੀਰਥਾਂ ਦੇ ਦਿਨ ਦਿਹਾਰਾਂ ਦੇ ਕੁੰਭ ਗ੍ਰਹਣ ਆਦਿ ਮੇਲੇ) ਫਿਰ ਫਿਰਕੇ ਸਾਰੇ ਦੇਖੇ।
Baba (Nanak) came to the pilgrimage centres and by participating in the ceremonies there he observed them minutely.
बाबा आइआ तीरथै तीरथि पुरबि सभे फिरि देखै ।
LINE 196
ਪੁਰਬਿਧਰਮਿਬਹੁਕਰਮਿਕਰਿਭਾਉਭਗਤਿਬਿਨੁਕਿਤੈਲੇਖੈ
ਪੁਰਬ ਧਰਮ' (=ਪਿਛਲੇ ਧਰਮ) ਤੇ ਕਰਮ ਬਹੁਤ (ਲੋਕ) ਕਰਦੇ ਸਨ, (ਪ੍ਰੰਤੂ) ਪ੍ਰੇਮਾ ਭਗਤੀ ਬਾਝ ਕਿਸੇ ਲੇਖੇ ਨਹੀਂ ਸਨ।
People were busy in performing the rituals of the ceremonies but since being bereft of loving devotion, they were of no avail.
पुरबि धरमि बहु करमि करि भाउ भगति बिनु कितै न लेखै ।
LINE 197
ਭਾਉਬ੍ਰਹਮੈਲਿਖਿਆਚਾਰਿਬੇਦਸਿੰਮ੍ਰਿਤਿਪੜ੍ਹਿਪੇਖੈ
ਭਾਉ ਤਾਂ ਬ੍ਰਹਮਾ ਨੇ (ਮਾਨੋ) ਲਿਖਿਆ ਹੀ ਨਹੀਂ, ਚਾਰ ਵੇਦ ਤੇ ਸਿੰਮ੍ਰਤੀਆਂ ਪੜ੍ਹ ਪੜ੍ਹਕੇ (ਬਥੇਰੇ) ਦੇਖੇ (ਧੁਨੀ ਇਹ ਕਿ ਪੰਡਤ ਲੋਕ ਵੇਦ ਦਾ ਬਾਹਲਾ ਫਰੋਲਦੇ ਹਨ, ਪਰ ਭਾਉ-ਪ੍ਰੇਮਾ ਭਗਤੀ-ਥੋਂ ਸੁੱਕੇ ਹਨ)।
Having gone through the Vedas and simritis one finds that Brhama also has nowhere written about the Sentiment of love.
भाउ न ब्रहमै लिखिआ चारि बेद सिंम्रिति पढ़ि पेखै ।
LINE 198
ਢੂੰਡੀਸਗਲੀਪ੍ਰਿਥਵੀਸਤਿਜੁਗਿਆਦਿਦੁਆਪਰਿਤ੍ਰੇਤੈ
ਸਾਰੀ ਪ੍ਰਿਥਵੀ ਢੂੰਡੀ ਅਤੇ ਸਤਿਜੁਗ, ਦੁਆਪਰ, ਤ੍ਰੇਤੇ (ਤਿੰਨਾਂ ਹੀ ਜੁਗਾਂ) ਵਿਖੇ (ਲਿਖੇ ਹਾਲਾਤ ਪੜਤਾਲੇ)।
To find out the same, the satyug, treta dvapar etc. have been screened.
ढूंडी सगली प्रिथवी सतिजुगि आदि दुआपरि त्रेतै ।
LINE 199
ਕਲਿਜੁਗਿਧੁੰਧੂਕਾਰੁਹੈਭਰਮਿਭੁਲਾਈਬਹੁਬਿਧਿਭੇਖੈ
(ਤੇ) ਕਲਜੁਗ ਵਿਖੇ (ਬੀ ਸਹੀ ਕੀਤਾ ਕਿ) ਧੁੰਧੂਕਾਰ ਹੈ, (ਸਗੋਂ ਭੇਖਾਂ ਨੇ (ਹੋਰ) ਭਰਮ ਵਿਚ (ਦੁਨੀਆਂ) ਬਹੁਤ ਤਰ੍ਹਾਂ ਭੁਲਾ ਛੱਡੀ ਹੈ।
In kaliyug, the pitch darkness prevails in which many guises and hypocritical ways have been started.
कलिजुगि धुंधूकारु है भरमि भुलाई बहु बिधि भेखै ।
LINE 200
ਭੇਖੀਪ੍ਰਭੂਪਾਈਐਆਪੁਗਵਾਏਰੂਪਰੇਖੈ
ਭੇਖਾਂ ਨਾਲ ਈਸ਼੍ਵਰ ਦੀ ਪ੍ਰਾਪਤ ਨਹੀਂ ਹੁੰਦੀ, ਆਪ ਗਵਾਏ (ਤਾਂ ਫੇਰ ਕੋਈ) ਰੂਪ ਰੇਖ (ਚਿਹਨ ਚੱਕ੍ਰ) ਨਹੀਂ ਹੈ, (ਭਾਵ ਆਪਾ ਭਾਵ ਵਿਚ ਹੀ ਭੇਖ ਹਨ। ਭੇਖਾਂ ਦਾ ਕਰਨ ਭੀ ਹਉਮੈ ਹੀ ਹੈ)। Ḥਹਉਮੈ ਦੂਰ ਕਰੇ ਤਾਂ ਫਿਰ ਭੇਖ ਚਿਹਨ ਚਕ੍ਰ ਰੂਪ ਰੇਖ ਦੀ ਲੋੜ ਨਹੀਂ ਹੈ।Ḧ
Through garbs and guises one cannot reach the Lord; He can be reached through self-effacement.
भेखी प्रभू न पाईऐ आपु गवाए रूप न रेखै ।
LINE 201
ਗੁਰਮੁਖਿਵਰਨੁਅਵਰਨੁਹੋਇਨਿਵਿਚਲਣਾਗੁਰਸਿਖਿਵਿਸੇਖੈ
ਗੁਰਮੁਖ ਵਰਣ ਹੋਵੇ ਭਾਵੇਂ ਅਵਰਣ (ਨੀਚ ਜਾਤ ਦਾ ਹੋਵੇ ਭਾਵੇਂ ਊਚ ਜਾਤੀ ਹੋਵੇ) ਨਿਵਕੇ ਚੱਲੇ (ਕਿਉਂਕਿ ਨਿਉਂਕੇ ਚਲਣਾ) ਗੁਰ ਸਿੱਖੀ ਦੀ ਵਡਿਆਈ ਹੈ।
The special feature of the Sikh of the Guru is that he goes beyond the framework of caste-classification and moves in humility.
गुरमुखि वरनु अवरनु होइ निवि चलणा गुरसिखि विसेखै ।
LINE 202
ਤਾਕਿਛੁਘਾਲਿਪਵੈਦਰਿਲੇਖੈ੨੫।।
ਤਦ ਹੀ ਕਮਾਈ ਕੁਛ (ਵਾਹਿਗੁਰੂ ਦੇ) ਦਰ ਪੁਰ ਲੇਖੇ ਪਵੇਗੀ।
Then his toilsome labour becomes acceptable at the door (of the Lord).
ता किछु घालि पवै दरि लेखै ।२५।
LINE 203
ਜਤੀਸਤੀਚਿਰੁਜੀਵਣੇਸਾਧਿਕਸਿਧਨਾਥਗੁਰੁਚੇਲੇ
ਜਤੀ, ਸਤੀ, ਚਿਰੰਜੀਵੀ, ਸਾਧਨਾ ਕਰਨਾਹਾਰੇ, ਸਿੱਧ (ਸਿੱਧੀਆਂ ਦੱਸਣ ਵਾਲੇ, ਜੈਨੀਆਂ ਦੇ ਵਡੇ ਬੀ 'ਸਿਧ' ਅਖਵਾਉਂਦੇ ਹਨ।) ਨਾਥ (=ਕਨ ਪਾਟੇ ਜੋਗੀ) ਗੁਰੂ ਤੇ ਚੇਲੇ।
Celebates, ascetics, immortal anchorites, the siddhs, naths and teacher- taughts were available in abundance.
जती सती चिरुजीवणे साधिक सिध नाथ गुरु चेले ।
LINE 204
ਦੇਵੀਦੇਵਰਿਖੀਸੁਰਾਭੈਰਉਖੇਤ੍ਰਪਾਲਿਬਹੁਮੇਲੇ
ਦੇਵੀ, ਦੇਵਤੇ, ਰਿਖੀਸ਼ੁਰ, ਖੇਤਰ ਪਾਲ (ਨਾਮਾ, ਭੈਰਵ ਆਦਿ) ਬਾਹਲੇ (ਲੋਕਾਂ ਨੇ ਪੂਜਯ ਜਾਣਕੇ) ਕੱਠੇ ਕਰ (ਰੱਖੇ ਹਨ)।
Many varieties of gods, goddesses, munis, bhairavs and other protectors were there.
देवी देव रिखीसुरा भैरउ खेत्रपालि बहु मेले ।
LINE 205
ਗਣਗੰਧਰਬਅਪਸਰਾਕਿੰਨਰਜੱਖਚਲਿਤਿਬਹੁਖੇਲੇ
ਗਣ (ਨੰਦੀ ਗਣ, ਆਦਿ ਸ਼ਿਵਜੀ ਦੇ ਗਣ) ਗੰਧਰਬ, ਅਪੱਸਰਾਂ (=ਪਰੀਆਂ), ਕਿੰਨਰ, ਯੱਖ ਬਾਹਲੇ ਚਲਿੱਤ੍ਰਾਂ ਦੇ ਖੇਲਣ ਹਾਰੇ (ਭਾਵ ਜਾਦੂਗਰ ਆਦਿ)।
In the name of ganas, gandharvs, fairies, kinnars and yaksas, many dragnets and dramas were enacted.
गण गंधरब अपसरा किंनर जक्ख चलिति बहु खेले ।
LINE 206
ਰਾਕਸਿਦਾਨੋਦੈਤਲਖਿਅੰਦਰਿਦੂਜਾਭਾਉਦੁਹੇਲੇ
ਰਾਖਸ਼, ਦਾਨਵ (=ਦਨੂ ਦੇ ਪੁਤਰ), ਦੈਂਤ (=ਦਿਤੀ ਦੇ ਪੁਤਰ), ਲੱਖਾਂ ਦੂਜੇ ਭਾਉ ਵਿਚ ਦੁਖੀ ਹੁੰਦੇ ਹਨ, (ਭਾਵ ਇਕ ਨੂੰ ਛੱਡਕੇ ਦੂਜੇ ਭਾਵ ਵਾਲੇ ਹਨ ਯਾ ਇਹਨਾਂ ਦੇ ਪੁਜਾਰੀ ਵਾਹੁਗਰੂ ਤੋਂ ਭੁੱਲ ਇਨ੍ਹਾਂ ਦੂਜਿਆਂ ਵਿਚ ਭਾਉ ਰੱਖ ਰੱਖ ਰੱਖ ਕੇ ਦੁਖੀ ਹਨ)।
Seeing raksasas, demons, daitys in their imagination, people were totally in the clutches of duality.
राकसि दानो दैत लखि अंदरि दूजा भाउ दुहेले ।
LINE 207
ਹਉਮੈਅੰਦਰਿਸਭਿਕੋਡੁਬੇਗੁਰੂਸਣੇਬਹੁਚੇਲੇ
ਸਾਰੇ ਹਉਮੈ ਵਿਚ ਪਏ ਹਨ, ਗੁਰੁ ਬਹੁਤੇ ਚੇਲਿਆਂ ਸਣੇ (ਆਪ ਵੀ) ਡੁੱਬ ਗਏ ਹਨ।
All were engrossed with ego and the taughts were getting drowned alongwith their teachers.
हउमै अंदरि सभि को डुबे गुरू सणे बहु चेले ।
LINE 208
ਗੁਰਮੁਖਿਕੋਈਦਿਸਈਢੂੰਡੇਤੀਰਥਿਜਾਤ੍ਰੀਮੇਲੇ
ਗੁਰਮੁਖ ਕੋਈ ਦਿੱਸਦਾ ਨਹੀਂ, (ਗੁਰੂ ਜੀ ਨੇ) ਤੀਰਥਾਂ ਦੇ ਮੇਲਿਆਂ ਪਰ ਜਾਤ੍ਰੀ ਖੋਜ ਦੇਖੇ।
Even after minute research, the guru-oriented were nowhere to be found.
गुरमुखि कोई न दिसई ढूंडे तीरथि जात्री मेले ।
LINE 209
ਡਿਠੇਹਿੰਦੂਤੁਰਕਿਸਭਿਪੀਰਪੈਕੰਬਰਿਕਉਮਿਕਤੇਲੇ
ਹਿੰਦੂ ਢੂੰਡੇ, ਤੁਰਕ (ਦੇਖੇ), ਸਾਰੇ ਪੀਰ, ਪੈਕੰਬਰ (ਆਦਿਕਾਂ ਦੀਆਂ ਰਚੀਆਂ ਹੋਈਆਂ) ਕੌਮ ਕਤੇਲ (ਕਈ ਕੌਮਾਂ ਡਿੱਠੀਆਂ) ਕੌਮ ਕਤੇਲ ਦਾ ਭਾਵ ਕਾਤਲ ਕੌਮਾ ਤੋਂ ਭੀ ਹੋ ਸਕਦਾ ਹੈ, ਜੋ ਤਲਵਾਰ ਦੀ ਧਾਰ ਨਾਲ ਆਪਣਾ ਮਤ ਤੋਰਦੀਆ ਹਨ।
All the sects, pirs, paigambars of the Hindus and Muslims were seen (by Baba Nanak).
डिठे हिंदू तुरकि सभि पीर पैकंबरि कउमि कतेले ।
LINE 210
ਅੰਧੀਅੰਧੇਖੂਹੇਠੇਲੇ੨੬।।
(ਪਰ ਕੀ ਡਿੱਠਾ? ਕਿ) ਅੰਨ੍ਹਿਆਂ ਨੇ ਅੰਨ੍ਹਿਆਂ ਨੂੰ ਖੂਹ ਵਿਚ ਠੇਲ ਦਿੱਤਾ ਹੈ।
Blinds were pushing the blinds into well.
अंधी अंधे खूहे ठेले ।२६।
LINE 211
ਸਤਿਗੁਰੁਨਾਨਕੁਪ੍ਰਗਟਿਆਮਿਟੀਧੁੰਧੁਜਗਿਚਾਨਣੁਹੋਆ
ਸਤਿਗੁਰੁ ਨਾਨਕ (ਜਦ) ਪ੍ਰਗਟ ਹੋਏ ਗੁਬਾਰ (ਅਗਯਾਨ ਦਾ) ਦੂਰ ਹੋ ਗਿਆ ਤੇ (ਗਿਆਨ ਦਾ) ਚਾਨਣ ਹੋ ਗਿਆ।
With the emergence of the true Guru Nanak, the mist cleared and the light scattered all around.
सतिगुरु नानकु प्रगटिआ मिटी धुंधु जगि चानणु होआ ।
LINE 212
ਜਿਉਕਰਿਸੂਰਜੁਨਿਕਲਿਆਤਾਰੇਛਪੇਅੰਧੇਰੁਪਲੋਆ
ਜਿੱਕੁਰ ਸੂਰਜ ਦੇ ਚੜ੍ਹਿਆ ਤਾਰੇ ਛਪਦੇ ਤੇ ਹਨੇਰਾ ਨੱਸਦਾ ਹੈ।
As if the sun rose and the stars disappeared. The darkness was dispelled.
जिउ करि सूरजु निकलिआ तारे छपे अंधेरु पलोआ ।
LINE 213
ਸਿੰਘੁਬੁਕੇਮਿਰਗਾਵਲੀਭੰਨੀਜਾਇਧੀਰਿਧਰੋਆ
ਸ਼ੇਰ ਦੇ ਭਬਕਿਆਂ ਹਰਨਾਂ ਦੀ ਡਾਰ ਭੱਜਦੀ ਜਾਂਦੀ ਹੈ ਤੇ ਧੀਰਜ ਨਹੀਂ ਧਰਦੀ (ਇਉਂ ਪਾਪਾਂ ਨੂੰ ਭਾਜੜ ਪੈ ਗਈ)।
With the roar of the lion in the forest the flocks of escaping deer now cannot have endurance.
सिंघु बुके मिरगावली भंनी जाइ न धीरि धरोआ ।
LINE 214
ਜਿਥੇਬਾਬਾਪੈਰੁਧਰੇਪੂਜਾਆਸਣੁਥਾਪਣਿਸੋਆ
ਜਿਥੇ ਬਾਬਾ ਚਰਨ ਰਖਦਾ ਸੀ ਓਥੇ ਪੂਜਾ ਦੇ ਆਸਣ ਦੀ (ਥਾਪਨਾ=) ਗੱਦੀ ਹੋ ਜਾਂਦੀ ਸੀ।
Wherever Baba put his feet, a religious place was erected and established.
जिथे बाबा पैरु धरे पूजा आसणु थापणि सोआ ।
LINE 215
ਸਿਧਾਸਣਿਸਭਿਜਗਤਿਦੇਨਾਨਕਆਦਿਮਤੇਜੇਕੋਆ
ਜਗਤ ਦੇ ਸਾਰੇ ਪ੍ਰਸਿੱਧ ਆਸਣ(=ਅਸਥਾਨ) ਜੇਹੜੇ ਕੋਈ ਸਨ, ਸਭ ਨਾਨਕ ਮਤੇ (=ਗੁਰੂ ਆਸਣ ਪ੍ਰਸਿੱਧ ਹੋ ਗਏ। ਭਾਵ ਜਿੱਕੁਰ ਸਿੱਧਾਂ ਦੇ ਥਾਵਾਂ ਵਿਚ ਨਾਨਕ ਮਤਾ ਗੁਰੂ ਕਾ ਥਾਂ ਬਣ ਗਿਆ, ਇੱਕੁਰ ਥਾਂ ਥਾਂ ਗੁਰਦੁਆਰਾ ਹੋ ਗਿਆ)।
All the siddh-places now have been renamed on the name of Nanak.
सिधासणि सभि जगति दे नानक आदि मते जे कोआ ।
LINE 216
ਘਰਿਘਰਿਅੰਦਰਿਧਰਮਸਾਲਹੋਵੈਕੀਰਤਨੁਸਦਾਵਿਸੋਆ
ਘਰ ਘਰ ਵਿਖੇ ਧਰਮਸਾਲਾਂ ਹੋਈਆਂ ਅਰ ਕੀਰਤਨ ਹੋਣ ਲੱਗਾ (ਮਾਨੋ) ਸਦਾ ਵਿਸਾਖੀ ਰਹਿੰਦੀ ਹੈ।
Everyhome has become a place of dharma where singing.
घरि घरि अंदरि धरमसाल होवै कीरतनु सदा विसोआ ।
LINE 217
ਬਾਬੇਤਾਰੇਚਾਰਿਚਕਿਨਉਖੰਡਿਪ੍ਰਿਥਵੀਸਚਾਢੋਆ
ਬਾਬੇ ਨੇ ਚਾਰੇ ਦਿਸ਼ਾ ਤਾਰ ਦਿੱਤੀਆਂ, ਨੌਖੰਡ ਪ੍ਰਿਥਵੀ ਵਿਖੇ ਸੱਚ ਦਾ ਮੇਲ ਹੋ ਗਿਆ।
Baba liberated all four directions and nine divisions of earth.
बाबे तारे चारि चकि नउ खंडि प्रिथवी सचा ढोआ ।
LINE 218
ਗੁਰਮੁਖਿਕਲਿਵਿਚਿਪਰਗਟੁਹੋਆ੨੭।।
ਕਲਿਜੁਗ ਵਿਖੇ ਸ੍ਰੋਮਣੀ ਗੁਰੂ ਪ੍ਰਗਟ ਹੋ ਪਿਆ।
Gurmukh (Guru Nanak) has emerged in this kaliyug, the dark age.
गुरमुखि कलि विचि परगटु होआ ।२७।
LINE 219
ਬਾਬੇਡਿੱਠੀਪਿਰਥਮੀਨਵੈਖੰਡਿਜਿਥੈਤਕਿਆਹੀ
ਬਾਬੇ (ਗੁਰੂ ਨਾਨਕ ਜੀ) ਨੇ ਨੌਂ ਖੰਡਾਂ ਵਾਲੀ ਧਰਤੀ ਜਿਥੋਂ ਤੀਕ ਸੀ ਦੇਖੀ।
Baba Nanak visualized all the expansive nine divisions of the earth.
बाबे डिठी पिरथमी नवै खंडि जिथै तकि आही ।
LINE 220
ਫਿਰਿਜਾਇਚੜ੍ਹਿਆਸੁਮੇਰਪਰਿਸਿਧਿਮੰਡਲੀਦ੍ਰਿਸਟੀਆਹੀ
ਫਿਰ ਸੁਮੇਰ (ਨਾਮੇ ਪਹਾੜ) ਪਰ ਜਾ ਚੜ੍ਹੇ, (ਉਥੇ) ਸਿੱਧਾਂ ਦੀ (ਮੰਡਲੀ=) ਸਭਾ ਨਜ਼ਰੀਂ ਪਈ।
Then he climbed up to the Sumer mountain where he came across a group of siddhs.
फिरि जाइ चढ़िआ सुमेर परि सिधि मंडली द्रिसटी आही ।
LINE 221
ਚਉਰਾਸੀਹਸਿਧਿਗੋਰਖਾਦਿਮਨਅੰਦਰਿਗਣਤੀਵਰਤਾਈ
(ਉਥੇ) ਗੋਰਖ ਆਦਿ ਚੌਰਾਸੀ ਸਿੱਧ (ਸਨ, ਉਨ੍ਹਾਂ ਦੇ) ਮਨ ਵਿਖੇ ਸੋਚ ਵਰਤ ਗਈ।
The mind of the eighty four siddhs and Gorakh filled with surprise and doubts.
चउरासीह सिधि गोरखादि मन अंदरि गणती वरताई ।
LINE 222
ਸਿਧਿਪੁਛਣਿਸੁਣਿਬਾਲਿਆਕਉਣੁਸਕਤਿਤੁਹਿਏਥੇਲਿਆਈ
ਸਿੱਧ ਪੁੱਛਣ ਲੱਗੇ, “ਸੁਣ ਹੇ ਬਾਲੇ! ਤੈਨੂੰ ਇਥੇ ਕਿਹੜੀ ਤਾਕਤ ਲਿਆਈ ਹੈ? “
Siddhas asked (Guru Nanak), (O young boy! Which power brought you here?)
सिधि पुछणि सुणि बालिआ कउणु सकति तुहि एथे लिआई ।
LINE 223
ਹਉਜਪਿਆਪਰਮੇਸਰੋਭਾਉਭਗਤਿਸੰਗਿਤਾੜੀਲਾਈ
(ਗੁਰੂ ਜੀ ਬੋਲੇ) “ਮੈਂ ਨਿਰੰਕਾਰ (ਦਾ ਨਾਮ) ਜਪਿਆ ਹੈ, ਪ੍ਰੇਮਾ ਭਗਤੀ ਨਾਲ ਸਮਾਧਿ ਲਾਈ ਹੈ”।
Guru Nanak replied that for coming to this place (I have remembered the Lord with loving devotion and meditated upon Him deeply.)
हउ जपिआ परमेसरो भाउ भगति संगि ताड़ी लाई ।
LINE 224
ਆਖਨਿਸਿਧਿਸੁਣਿਬਾਲਿਆਆਪਣਾਨਾਉਤੁਮਦੇਹੁਬਤਾਈ
ਸਿੱਧ ਬੋਲੇ, “ਸੁਣ ਬਾਲੇ! ਤੂੰ ਆਪਣਾ ਨਾਮ (ਤਾਂ ਸਾਨੂੰ) ਦੱਸ ਦੇਹ”।
Siddhs said, (O young man, tell us your name).
आखनि सिधि सुणि बालिआ आपणा नाउ तुम देहु बताई ।
LINE 225
ਬਾਬਾਆਖੇਨਾਥਜੀਨਾਨਕਨਾਮਜਪੇਗਤਿਪਾਈ
ਬਾਬੇ ਨੇ ਕਿਹਾ, “(ਸੁਣੋ ਹੇ) ਨਾਥ ਜੀ! ਨਾਨਕ (ਮੇਰਾ ਨਾਮ ਹੈ ਤੇ ਵਾਹਿਗੁਰੂ ਦਾ) ਨਾਮ ਜਪਕੇ ਗਤੀ ਪ੍ਰਾਪਤ ਕੀਤੀ ਹੈ”।
Baba replied, (O respected Nath! This Nanak has attained this position through rememberance of the name of the Lord).
बाबा आखे नाथ जी नानक नाम जपे गति पाई ।
LINE 226
ਨੀਚੁਕਹਾਇਊਚਘਰਿਆਈ੨੮।।
ਨੀਚ ਕਹਾਕੇ ਉੱਚੇ ਦਰਜੇ ਵਿਚ ਆਈਦਾ ਹੈ।
By calling himself lowly, one attains the high position.
नीचु कहाइ ऊच घरि आई ।२८।
LINE 227
ਫਿਰਿਪੁਛਣਿਸਿਧਨਾਨਕਾਮਾਤਲੋਕਵਿਚਿਕਿਆਵਰਤਾਰਾ
(ਤਦ) ਫੇਰ ਸਿੱਧਾਂ ਨੇ ਪੁੱਛਿਆ, “ਹੇ ਨਾਨਕਾ! ਭਾਰਥ ਖੰਡ ਵਿਖੇ ਕੀ ਵਰਤਾਰਾ ਹੈ?”
Siddhs again asked, (O Nanak! How are the dealings on mother earth?).
फिरि पुछणि सिध नानका मात लोक विचि किआ वरतारा ।
LINE 228
ਸਭਸਿਧੀਇਹਬੁਝਿਆਕਲਿਤਾਰਨਿਨਾਨਕਅਵਤਾਰਾ
ਸਾਰੇ ਸਿੱਧਾਂ ਨੇ (ਗੁਰੂ ਜੀ ਦੇ ਕਥਨ ਅਰ ਤੇਜ ਤੋਂ) ਇਹ ਬੁੱਝ ਲਿਆ ਸੀ ਕਿ ਕਲਜੁਗ ਦੇ ਤਾਰਣ ਨੂੰ (ਆਇਆ ਇਹ) ਨਾਨਕ (ਗੁਰ) ਅਵਤਾਰ ਹੋਣਾ ਹੈ।
By this time all the siddhs understood that Nanak had come to earth to deliver it from the (sins of) kaliyug.
सभ सिधी इह बुझिआ कलि तारनि नानक अवतारा ।
LINE 229
ਬਾਬੇਆਖਿਆਨਾਥਜੀਸਚੁਚੰਦ੍ਰਮਾਕੂੜੁਅੰਧਾਰਾ
ਬਾਬੇ ਨੇ ਕਿਹਾ: “ਹੇ ਨਾਥ ਜੀ! ਸੱਚ ਚੰਦ੍ਰਮਾ ਹੈ ਤੇ ਝੂਠ ਹਨ੍ਹੇਰਾ ਹੈ।
Baba replied, (O respected Nath, the truth is dim like the moon and the falsehood like deep darkness).
बाबे आखिआ नाथ जी सचु चंद्रमा कूड़ु अंधारा ।
LINE 230
ਕੂੜੁਅਮਾਵਸਿਵਰਤਿਆਹਉਭਾਲਣਿਚੜ੍ਹਿਆਸੰਸਾਰਾ
ਕੂੜ ਅਮਾਵਸ (ਦੀ ਰਾਤ ਵਾਂਙ) ਵਰਤ ਰਿਹਾ ਹੈ ਮੈਂ ਸੰਸਾਰ ਵਿਖੇ (ਸੱਚ ਨੂੰ) ਲੱਭਣ ਲਈ ਚੜ੍ਹਿਆ ਹਾਂ
The darkness of the moonless night of the falsehood has spread around and I, in order to search for the (truthful) world, have undertaken this journey.
कूड़ु अमावसि वरतिआ हउ भालणि चढ़िआ संसारा ।
LINE 231
ਪਾਪਿਗਿਰਾਸੀਪਿਰਥਮੀਧਉਲੁਖੜਾਧਰਿਹੇਠਿਪੁਕਾਰਾ
ਪਾਪ ਨੇ ਧਰਤੀ ਗ੍ਰਸ ਲੀਤੀ ਹੈ (ਧਰਮ) ਧਵਲ ਧਰਤੀ ਦੇ ਹੇਠ ਖੜੋਤਾ ਰੋ ਰਿਹਾ ਹੈ।
The earth is engrossed with sin and its support, the dharma in the form of ox is crying and wailing (for rescue).
पापि गिरासी पिरथमी धउलु खड़ा धरि हेठि पुकारा ।
LINE 232
ਸਿਧਛਪਿਬੈਠੇਪਰਬਤੀਕਉਣੁਜਗਤਿਕਉਪਾਰਿਉਤਾਰਾ
ਸਿੱਧ ਤਾਂ ਪਹਾੜਾਂ ਵਿਖੇ ਲੁਕ ਬੈਠੇ ਹਨ, ਜਗਤ ਦੀ ਮੁਕਤ ਕੌਣ ਕਰੇ?।
In such circumstances, when siddhs, the adepts, by (becoming repudiators) have taken refuge in the mountains, how the world could get redeemed.
सिध छपि बैठे परबती कउणु जगति कउ पारि उतारा ।
LINE 233
ਜੋਗੀਗਿਆਨਵਿਹੂਣਿਆਨਿਸਦਿਨਿਅੰਗਿਲਗਾਏਛਾਰਾ
ਜੋਗੀ ਲੋਕ ਗਿਆਨ ਥੋਂ ਖਾਲੀ ਰਾਤ ਦਿਨ ਸਰੀਰ ਪੁਰ ਸਵਾਹ ਮਲ ਛੱਡਦੇ ਹਨ। (ਭਾਵ ਉਹ ਜੋਗੀ ਜੋ ਦੇਸ਼ ਵਿਚ ਫਿਰ ਰਹੇ ਹਨ।)
Yogis also bereft of knowledge and simply applying ashes to their bodies are lying down unconcerned.
जोगी गिआन विहूणिआ निस दिनि अंगि लगाए छारा ।
LINE 234
ਬਾਝੁਗੁਰੂਡੁਬਾਜਗੁਸਾਰਾ੨੯।।
ਗੁਰੂ ਥੋਂ ਬਿਨਾਂ ਸਾਰਾ ਜਗਤ ਡੁੱਬ ਰਿਹਾ ਹੈ। “
Without Guru the world is getting drowned.
बाझु गुरू डुबा जगु सारा ।२९।
LINE 235
ਕਲਿਆਈਕੁਤੇਮੁਹੀਖਾਜੁਹੋਆਮੁਰਦਾਰਗੁਸਾਈ
ਹੇ ਗੁਸਾਈਂ! ਕਲਜੁਗ (ਦੀ ਸ੍ਰਿਸ਼ਟੀ) ਕੁੱਤੇ ਮੂੰਹੀਂ ਹੋ ਗਈ ਹੈ (ਹੱਕ ਬੇਹੱਕ ਨਹੀਂ ਦੇਖਦੀ) ਤੇ ਖਾਣਾ (ਇਸਦਾ) ਮੁਰਦਿਆਂ ਦਾ ਮਾਸ (=ਅਣਹੱਕ) ਹੋ ਗਿਆ ਹੈ।
O God! in kaliyug , the mentality of the jiv has become like the mouth of dog which always seeks the dead to eat.
कलि आई कुते मुही खाजु होआ मुरदार गुसाई ।
LINE 236
ਰਾਜੇਪਾਪੁਕਮਾਂਵਦੇਉਲਟੀਵਾੜਖੇਤਕਉਖਾਈ
ਰਾਜੇ ਪਾਪ ਕਰਦੇ ਹਨ, ਵਾੜ (ਜਿਹੜੀ ਖੇਤ ਦੀ ਰਾਖੀ ਸੀ) ਉਲਟਾ ਖੇਤ ਨੂੰ ਖਾਂਦੀ ਹੈ।
The kings are sinning as if the protective fence were itself devouring the (crop in the) field.
राजे पापु कमांवदे उलटी वाड़ खेत कउ खाई ।
LINE 237
ਪਰਜਾਅੰਧੀਗਿਆਨਬਿਨੁਕੂੜਕੁਸਤੁਮੁਖਹੁਆਲਾਈ
ਪਰਜਾ ਗਿਆਨ ਬਾਝ ਅੰਨ੍ਹੀ ਹੋ ਰਹੀ ਹੈ ਤੇ ਕੂੜ ਕੁਧਰਮ ਮੂੰਹੋਂ ਬੋਲਦੀ ਹੈ।
Bereft of knowledge, the blind people are uttering falsehood.
परजा अंधी गिआन बिनु कूड़ कुसतु मुखहु आलाई ।
LINE 238
ਚੇਲੇਸਾਜਵਜਾਇਦੇਨਚਨਿਗੁਰੂਬਹੁਤੁਬਿਧਿਭਾਈ
ਚੇਲੇ (ਛੈਣੇ ਆਦ) ਸਾਜ਼ ਵਜਾਉਂਦੇ ਹਨ ਤੇ ਗੁਰੂ ਬਹੁਤ ਤਰ੍ਹਾਂ ਨਾਲ ਨੱਚਦੇ ਹਨ ਹੇ ਭਾਈ!
Now the gurus are dancing variously to the tunes played by the disciples.
चेले साज वजाइदे नचनि गुरू बहुतु बिधि भाई ।
LINE 239
ਚੇਲੇਬੈਠਨਿਘਰਾਂਵਿਚਿਗੁਰਿਉਠਿਘਰੀਂਤਿਨਾੜੇਜਾਈ
ਸੇਵਕ ਘਰਾਂ ਵਿਖੇ ਬੈਠੇ ਰਹਿੰਦੇ ਹਨ, ਗੁਰੂ ਉੱਠਕੇ ਉਨ੍ਹਾਂ ਦੇ ਘਰੀਂ ਜਾਂਦੇ ਹਨ।
The taughts now sit at home and the teachers go their abodes.
चेले बैठनि घरां विचि गुरि उठि घरीं तिनाड़े जाई ।
LINE 240
ਕਾਜੀਹੋਏਰਿਸਵਤੀਵਢੀਲੈਕੈਹਕੁਗਵਾਈ
ਕਾਜ਼ੀ ਵੱਢੀ ਖੋਰੇ ਹੋ ਗਏ ਹਨ, ਵੱਢੀ ਲੈ ਕੇ (ਪਰਾਇਆ) ਹੱਕ ਗਵਾ ਦਿੰਦੇ ਹਨ।
Qazis enjoy bribes and getting the same they have lost their high regards and position.
काजी होए रिसवती वढी लै कै हकु गवाई ।
LINE 241
ਇਸਤ੍ਰੀਪੁਰਖੈਦਾਮਿਹਿਤੁਭਾਵੈਆਇਕਿਥਾਊਂਜਾਈ
ਇਸਤ੍ਰੀ ਦਾ ਭਰਤੇ ਨਾਲ ਦਾਮ ਹਿਤ (=ਪੈਸੇ ਦਾ ਪਯਾਰ) ਹੋ ਗਿਆ ਹੈ, (ਥਾਂ ਕੁਥਾਂ) ਭਾਵੇਂ ਕਿਤੇ ਜਾਵੇ ਆਵੇ।
Man and woman love each other for riches, may they come from anywhere.
इसत्री पुरखै दामि हितु भावै आइ किथाऊं जाई ।
LINE 242
ਵਰਤਿਆਪਾਪੁਸਭਸਿਜਗਿਮਾਂਹੀ੩੦।।
ਸਾਰੇ ਜੱਗ ਵਿਚ ਪਾਪ ਦਾ ਵਰਤਾਰਾ ਹੋ ਰਿਹਾ ਹੈ।
The sin has become ubiquitous in the whole world.
वरतिआ पापु सभसि जगि मांही ।३०।
LINE 243
ਸਿਧੀਂਮਨੇਬੀਚਾਰਿਆਕਿਵੈਦਰਸਨੁਲੇਵੈਬਾਲਾ
ਸਿੱਧਾਂ ਨੇ ਮਨ ਵਿਖੇ ਸੋਚ ਕੀਤੀ ਕਿ ਕਿਸੇ ਤਰ੍ਹਾਂ ਇਹ ਬਾਲਕਾ (ਜੋਗੀ) ਭੇਖ ਲਵੇ।
The siddhs thought in their mind that this body should in all circumstances Adopt philosophy of yoga.
सिधीं मने बीचारिआ किवै दरसनु ए लेवै बाला ।
LINE 244
ਐਸਾਜੋਗੀਕਲੀਮਹਿਹਮਰੇਪੰਥੁਕਰੇਉਜਿਆਲਾ
(ਕਿਉਂ ਜੋ) ਅਜਿਹਾ ਜੋਗੀ ਕਲੀ ਵਿਖੇ ਸਾਡੇ ਪੰਥ ਨੂੰ ਰੌਸ਼ਨ ਕਰ ਦੇਵੇਗਾ।
Such a yogi in kaliyug, will brighten the name of our sect.
ऐसा जोगी कली महि हमरे पंथु करे उजिआला ।
LINE 245
ਖਪਰੁਦਿਤਾਨਾਥਜੀਪਾਣੀਭਰਿਲੈਵਣਿਉਠਿਚਾਲਾ
(ਤਦ) ਨਾਥ ਨੇ ਚਿੱਪੀ ਦਿੱਤੀ, ਪਾਣੀ ਭਰਣ ਲਈ (ਬਾਬਾ) ਉੱਠ ਤੁਰਿਆ।
One of the Naths, gave him a begging bowl to fetch water.
खपरु दिता नाथ जी पाणी भरि लैवणि उठि चाला ।
LINE 246
ਬਾਬਾਆਇਆਪਾਣੀਐਡਿਠੇਰਤਨਜਵਾਹਰਲਾਲਾ
(ਜਦ) ਬਾਬਾ ਪਾਣੀ ਕੋਲ ਆਇਆ (ਅੱਗੋਂ) ਰਤਨ ਜਵਾਹਰ ਤੇ ਮਾਣਕ ਡਿੱਠੇ।
When Baba came to the stream for water, he saw rubies and jewels in it.
बाबा आइआ पाणीऐ डिठे रतन जवाहर लाला ।
LINE 247
ਸਤਿਗੁਰਅਗਮਅਗਾਧਿਪੁਰਖੁਕੇਹੜਾਝਲੇਗੁਰੂਦੀਝਾਲਾ
ਸਤਿਗੁਰੂ ਵੱਡੇ ਅਗਮ ਤੇ ਪੂਰਣ ਪੁਰਖ (ਸਨ, ਉਸ) ਗੁਰੂ ਦੀ ਝਾਲ ਕੌਣ ਝੱਲੇ?
This true Guru (Nanak) was unfathomable supreme purusa and who could bear with his effulgence.
सतिगुर अगम अगाधि पुरखु केहड़ा झले गुरू दी झाला ।
LINE 248
ਫਿਰਿਆਇਆਗੁਰਨਾਥਜੀਪਾਣੀਠਉੜਨਾਹੀਉਸਿਤਾਲਾ
ਗੁਰੂ (ਬਾਬਾ) ਮੁੜ ਆਇਆ (ਤੇ ਗੋਰਖ ਨੂੰ ਕਿਹਾ:) ਨਾਥ ਜੀ! ਉਸ ਥਾਵੇਂ ਤਾਲ ਵਿਚ ਪਾਣੀ ਨਹੀਂ ਹੈ। (ਭਾਵੇਹ ਕਿ ਨਾਥ ਦਾ ਛਲ ਨਾਥ ਪਰ ਵਿਦਤ ਕਰ ਦਿੱਤਾ)।
He (remaining uninfluenced) returned to the group and said, O Nath, in that stream there is no water.
फिरि आइआ गुर नाथ जी पाणी ठउड़ नाही उसि ताला ।
LINE 249
ਸਬਦਿਜਿਤੀਸਿਧਿਮੰਡਲੀਕੀਤੋਸੁਆਪਣਾਪੰਥੁਨਿਰਾਲਾ
(ਗੁਰੂ ਜੀ ਨੇ) ਸਬਦ ਨਾਲ ਸਾਰੀ ਸਿੱਧ ਮੰਡਲੀ ਜਿੱਤ ਲੀਤੀ, ਆਪਣਾ ਪੰਥ ਵੱਖਰਾ ਕੀਤਾ।
Through (the power of the word) Shabad he conquered the siddhs and propounded his altogether new way of life.
सबदि जिती सिधि मंडली कीतोसु आपणा पंथु निराला ।
LINE 250
ਕਲਿਜੁਗਿਨਾਨਕਨਾਮੁਸੁਖਾਲਾ੩੧।।
ਕਲਿਜੁਗ ਵਿਖੇ (ਗੁਰੂ) ਨਾਨਕ (ਦਾ ਦੱਸਿਆ ਹੋਇਆ) ਨਾਮ ਹੀ ਸੁੱਖਾਂ ਦਾ ਘਰ ਹੈ।
In Kaliyug, instead of yogic exercises the name of the Lord who is beyond all sufferings (Nanak) is the only source of delight.
कलिजुगि नानक नामु सुखाला ।३१।
LINE 251
ਬਾਬਾਫਿਰਿਮੱਕੇਗਇਆਨੀਲਬਸਤ੍ਰਧਾਰੇਬਨਿਵਾਰੀ
ਬਾਬਾ ਫੇਰ ਮੱਕੇ ਨੂੰ ਗਿਆ, ਨੀਲੇ ਕਪੜੇ ਪਹਿਨਕੇ (ਮਾਨੋ) 'ਬਨਵਾਰੀ' ਰੂਪ ਧਾਰਕੇ।
Donning blue attire then Baba Nanak went to Mecca.
बाबा फिरि मके गइआ नील बसत्र धारे बनिवारी ।
LINE 252
ਆਸਾਹਥਿਕਿਤਾਬਕਛਿਕੂਜਾਬਾਂਗਮੁਸੱਲਾਧਾਰੀ
ਆਸਾ ਹੱਥ ਵਿਖੇ, ਕਿਤਾਬ ਕੱਛ ਵਿਚ, ਅਸਤਾਵਾ ਤੇ ਬਾਂਗ (ਦੇਣ ਵਾਲਾ ਮੁਸੱਲਾ=) ਆਸਾਣ ਬੀ ਹੈ ਸੀ।
He held staff in his hand, pressed a book under his armpit, caught hold of a metal pot and mattress.
आसा हथि किताब कछि कूजा बांग मुसला धारी ।
LINE 253
ਬੈਠਾਜਾਇਮਸੀਤਵਿਚਿਜਿਥੈਹਾਜੀਹਜਿਗੁਜਾਰੀ
ਮਸੀਤ ਵਿਚ ਜਾਕੇ ਬੈਠ ਗਿਆ, ਜਿੱਥੇ ਹਾਜੀਆਂ (=ਮੱਕੇ ਦੇ ਜਾਤ੍ਰੀਆਂ) ਨੇ ਹੱਜ ਕੀਤਾ।
Now he sat in a mosque where the pilgrms (hajis) had gathered.
बैठा जाइ मसीत विचि जिथै हाजी हजि गुजारी ।
LINE 254
ਜਾਬਾਬਾਸੁਤਾਰਾਤਿਨੋਵਲਿਮਹਰਾਬੇਪਾਇਪਸਾਰੀ
ਜਤ ਰਾਤ ਪਈ ਤਾਂ ਬਾਬਾ ਮੱਕੇ ਦੀ ਵਲ ਲੱਤਾਂ ਪਸਾਰਕੇ ਸੌਂ ਗਿਆ।
When Baba (Nanak) slept in the night spreading his legs towards the alcove of mosque at Kaba,
जा बाबा सुता राति नो वलि महराबे पाइ पसारी ।
LINE 255
ਜੀਵਣਿਮਾਰੀਲਤਿਦੀਕੇਹੜਾਸੁਤਾਕੁਫਰਕੁਫਾਰੀ
ਜੀਵਣ (ਨਾਮੇ ਮੁੱਲਾਂ ਨੇ ਵੱਟਕੇ) ਲੱਤ ਦੀ (ਚੋਟ) ਮਾਰੀ (ਤੇ ਕਿਹਾ) 'ਕਿਹੜਾ ਨਾਸ਼ੁਕਰਾ ਕਾਫਰ ਇਥੇ ਸੁੱਤਾ ਹੈ?
The qazi named Jivan kicked him and asked who was this infidel enacting blasphemy.
जीवणि मारी लति दी केहड़ा सुता कुफर कुफारी ।
LINE 256
ਲਤਾਵਲਿਖੁਦਾਇਦੇਕਿਉਕਰਿਪਇਆਹੋਇਬਜਿਗਾਰੀ
ਲਤਾਂ ਖ਼ੁਦਾਂ ਦੀ ਵੱਲ ਕੀਤੀਆਂ ਹਨ, ਕਿਉਂ ਪਾਪੀ ਹੋਕੇ ਲੰਮਾ ਪੈ ਰਿਹਾ ਹੈ'
Why this sinner is sleeping his legs spread towards God, Khuda.
लता वलि खुदाइ दे किउ करि पइआ होइ बजिगारी ।
LINE 257
ਟੰਗੋਂਪਕੜਿਘਸੀਟਿਆਫਿਰਿਆਮੱਕਾਕਲਾਦਿਖਾਰੀ
(ਜਦ ਉਸ ਨੇ) ਟੰਗੋਂ ਫੜਕੇ ਘਸੀਟਿਆ (ਅਜਿਹੀ ਗੁਰੂ ਜੀ ਨੇ) ਸ਼ਕਤੀ ਦਿਖਾਈ ਕਿ ਮੱਕਾ ਬੀ ਫਿਰ ਗਿਆ।
Catching hold of the legs he lynched (Baba Nanak) and lo and behold the miracle, the whole of Mecca seemed to be revolving.
टंगों पकड़ि घसीटिआ फिरिआ मका कला दिखारी ।
LINE 258
ਹੋਇਹੈਰਾਨੁਕਰੇਨਿਜੁਹਾਰੀ੩੨।।
ਸਾਰੇ ਅਚਰਜ ਹੋ ਕੇ (ਫਿਰ) ਲੱਗੇ ਨਿਮਸਕਾਰਾਂ ਕਰਨ।
All got surprised and they all bowed.
होइ हैरानु करेनि जुहारी ।३२।
LINE 259
ਪੁਛਨਿਗਲਈਮਾਨਦੀਕਾਜੀਮੁਲਾਂਇਕਠੇਹੋਈ
ਕਾਜ਼ੀ ਤੇ ਮੁੱਲਾਂ ਇਕੱਠੇ ਹੋਕੇ ਮਜ਼ਹਬ ਦੀ ਗੱਲ ਪੁੱਛਣ ਲਗੇ।
Qazi and maulvis got together and began discussing religion.
पुछनि गल ईमान दी काजी मुलां इकठे होई ।
LINE 260
ਵਡਾਸਾਂਗਵਰਤਾਇਆਲਖਿਸਕੈਕੁਦਰਤਿਕੋਈ
(ਈਸ਼੍ਵਰ ਨੇ) ਵੱਡਾ (ਸਾਂਗ=) ਪਸਾਰਾ ਵਰਤਾਇਆ ਹੈ, ਉਸ ਦੀ ਮਾਯਾ ਦਾ ਅੰਤ ਨਹੀਂ ਪਾ ਸਕੀਦਾ।
A great fantasy has been created and no one could understood its mystery.
वडा सांग वरताइआ लखि न सकै कुदरति कोई ।
LINE 261
ਪੁਛਨਿਖੋਲਿਕਿਤਾਬਨੋਹਿੰਦੂਵਡਾਕਿਮੁਸਲਮਾਨੋਈ
ਕਿਤਾਬਾਂ ਨੂੰ ਫੋਲਕੇ ਪੁੱਛਣ ਲੱਗੇ, “ਹਿੰਦੂ (ਮਜ਼੍ਹਬ) ਵੱਡਾ ਹੈ, ਕਿ ਮੁਸਲਮਾਨੀ”?
They asked Baba Nanak to open and search in his book whether Hindu is great or the Muslim.
पुछनि खोलि किताब नो हिंदू वडा कि मुसलमानोई ।
LINE 262
ਬਾਬਾਆਖੇਹਾਜੀਆਸੁਭਿਅਮਲਾਬਾਝਹੁਦੋਨੋਰੋਈ
ਬਾਬੇ ਨੇ ਹਾਜੀਆਂ ਨੂੰ ਕਿਹਾ: “ਨੇਕ ਅਮਲਾਂ (=ਕਰਣੀ) ਥੋਂ ਬਾਝ ਦੋਵੇਂ ਪਏ ਰੋਂਦੇ ਹਨ।
Baba replied to the pilgrim hajis, that, without good deeds both will have to weep and wail.
बाबा आखे हाजीआ सुभि अमला बाझहु दोनो रोई ।
LINE 263
ਹਿੰਦੂਮੁਸਲਮਾਨਦੁਇਦਰਗਹਅੰਦਰਿਲਹਨਿਢੋਈ
ਹਿੰਦੂ ਅਤੇ ਮੁਸਲਮਾਨ ਦੋਵੇਂ (ਕੇਵਲ ਹਿੰਦੂ ਯਾ ਮੁਸਲਮਾਨ ਹੋਣ ਕਰ ਕੇ ਰੱਬ ਦੀ) ਦਰਗਹ (=ਕਚਹਿਰੀ) ਵਿਚ ਪਨਾਹ ਨਹੀਂ ਲੈਣਗੇ।
Only by being a Hindu or a Muslim one can not get accepted in the court of the Lord.
हिंदू मुसलमान दुइ दरगह अंदरि लहनि न ढोई ।
LINE 264
ਕਚਾਰੰਗੁਕੁਸੁੰਭਦਾਪਾਣੀਧੋਤੈਥਿਰੁਰਹੋਈ
ਕੁਸੰਭੇ ਦਾ ਕੱਚਾ ਰੰਗ ਹੈ ਪਾਣੀ ਨਾਲ ਧੋਤਿਆਂ ਥਿਰਤਾ ਨਹੀਂ ਲੈਂਦਾ (ਭਾਵ ਵੁਤਰ ਜਾਂਦਾ ਹੈ)।
As the colour of safflower is impermanent and is washed away in water, likewise the colours of religiosity are also temporary.
कचा रंगु कुसुंभ दा पाणी धोतै थिरु न रहोई ।
LINE 265
ਕਰਨਿਬਖੀਲੀਆਪਿਵਿਚਿਰਾਮਰਹੀਮਕੁਥਾਇਖਲੋਈ
ਆਪੋ ਵਿਖੇ (ਲੋਕ) ਈਰਖਾ ਕਰਦੇ ਹਨ, ਰਾਮ ਤੇ ਰਹੀਮ ਇੱਕੋ ਥਾਂ ਖਲੋਤੇ ਹਨ, (ਭਾਵ ਦਰਜਾ ਬਰਾਬਰ ਹੈ)।
(Followers of both the religions) In their expositions, denounce Ram and Rahim.
करनि बखीली आपि विचि राम रहीम कुथाइ खलोई ।
LINE 266
ਰਾਹਿਸੈਤਾਨੀਦੁਨੀਆਗੋਈ੩੩।।
ਸ਼ੈਤਾਨੀ ਰਾਹ (=ਬਦੀ ਦੇ ਰਸਤਿਆਂ) ਵਿਖੇ ਦੁਨੀਆਂ ਭੁੱਲੀ ਪਈ ਫਿਰਦੀ ਹੈ। “
The whole of the world is following the ways of Satan.
राहि सैतानी दुनीआ गोई ।३३।
LINE 267
ਧਰੀਨੀਸਾਨੀਕਉਸਿਦੀਮਕੇਅੰਦਰਿਪੂਜਕਰਾਈ
ਮੱਕੇ ਵਿਚ (ਆਪਣੀ) ਪੂਜਾ ਕਰਵਾਈ ਤੇ ਕੌਂਸ ਦੀ ਨਿਸ਼ਾਨੀ ਧਰੀ (ਅਥਵਾ ਦਿੱਤੀ)।
Wooden sandal (of Baba Nanak ) was kept as a memory and he was woshipped in Mecca.
धरी नीसानी कउसि दी मके अंदरि पूज कराई ।
LINE 268
ਜਿਥੈਜਾਇਜਗਤਿਵਿਚਿਬਾਬੇਬਾਝੁਖਾਲੀਜਾਈ
ਜਿੱਥੇ ਜਾਏ ਬਾਬਾ ਜਗਤ ਵਿਖੇ (ਲੋਕਾਂ ਨੂੰ ਤਾਰਦਾ) ਫਿਰੇ, ਕੋਈ ਖਾਲੀ ਥਾਉਂ ਨਾ ਰਹੀ (ਜਿੱਥੇ ਉਪਦੇਸ਼ ਦੀ ਵਰਖਾ ਨਾ ਕੀਤੀ ਹੋਵੇ)।
Go anywhere in the world, you would not find a place bereft of the name of Baba Nanak.
जिथै जाइ जगति विचि बाबे बाझु न खाली जाई ।
LINE 269
ਘਰਿਘਰਿਬਾਬਾਪੂਜੀਐਹਿੰਦੂਮੁਸਲਮਾਨਗੁਆਈ
ਘਰ ਘਰ ਵਿਚ (ਲੋਕ) ਬਾਬੇ ਨੂੰ ਪੂਜਣ ਲੱਗ ਪਏ, ਹਿੰਦੂ ਮੁਸਲਮਾਨ (ਦਾ ਫਿਰਕੂਪੁਣਾ) ਗੁਆਕੇ
Without discrimination of Hindu or Muslim, in every house, the Baba is revered.
घरि घरि बाबा पूजीऐ हिंदू मुसलमान गुआई ।
LINE 270
ਛਪੇਨਾਹਿਛਪਾਇਆਚੜਿਆਸੂਰਜੁਜਗੁਰੁਸਨਾਈ
ਜਦ ਸੂਰਜ ਜੜ੍ਹਿਆ, ਜਗਤ ਵਿਖੇ ਰੋਸ਼ਨੀ ਹੋ ਗਈ ਹੁਣ (ਕਿਸੇ ਦਾ) ਛਪਾਇਆ ਕਿਵੇਂ ਬੀ ਨਹੀਂ ਛਪਦਾ।
When the sun rises it cannot be covered and it lightens the whole world.
छपे नाहि छपाइआ चड़िआ सूरजु जगु रुसनाई ।
LINE 271
ਬੁਕਿਆਸਿੰਘਉਜਾੜਵਿਚਿਸਭਿਮਿਰਗਾਵਲਿਭੰਨੀਜਾਈ
ਉਜਾੜ ਵਿਖੇ ਜਦ ਸ਼ੇਰ ਨੇ ਭਬਕ ਮਾਰੀ, ਸਾਰੀ ਹਰਨਾਂ ਦੀ ਡਾਰ ਨੂੰ ਭਾਜੜ ਪੈ ਗਈ।
When the lion roared in the jungle the flocks of deer ran away.
बुकिआ सिंघ उजाड़ विचि सभि मिरगावलि भंनी जाई ।
LINE 272
ਚੜਿਆਚੰਦੁਲੁਕਈਕਢਿਕੁਨਾਲੀਜੋਤਿਛਪਾਈ
ਚੜ੍ਹਿਆ ਚੰਦ ਲੁਕਾਇਆ ਨਹੀਂ ਜਾ ਸਕਦਾ (ਭਲਾ ਜੇ ਕੋਈ) ਕੁਨਾਲੀ ਕੱਢਕੇ (ਉਸਦੀ) ਜੋਤ ਨੂੰ ਛੁਪਾਉਣਾ ਚਾਹੇ ਤਾਂ।
If someone wants to conceal moon by putting before it a platter, it cannot be hide.
चड़िआ चंदु न लुकई कढि कुनाली जोति छपाई ।
LINE 273
ਉਗਵਣਹੁਤੇਆਥਵਨੋਨਉਖੰਡਪ੍ਰਿਥਮੀਸਭਝੁਕਾਈ
ਉਦਯ ਅਸਤ ਤੀਕ ਨੌਖੰਡ ਪ੍ਰਿਥਵੀ ਸਾਰੀ (ਆਪਣੇ ਵੱਲ) ਝੁਕਾ ਲਈ।
From rising to setting directions i.e from east to west, all the nine divisions of earth bowed before Baba Nanak.
उगवणहु ते आथवनो नउ खंड प्रिथमी सभ झुकाई ।
LINE 274
ਜਗਿਅੰਦਰਿਕੁਦਰਤਿਵਰਤਾਈ੩੪।।
ਜਗਤ ਵਿਖੇ (ਅਜੇਹੀ) ਸ਼ਕਤੀ ਵਰਤਾ ਦਿੱਤੀ।
He diffused his power in whole of the world.
जगि अंदरि कुदरति वरताई ।३४।
LINE 275
ਫਿਰਿਬਾਬਾਗਇਆਬਗਦਾਦਿਨੋਬਾਹਰਿਜਾਇਕੀਆਅਸਥਾਨਾ
ਫੇਰ ਬਾਬਾ ਜੀ ਬਗ਼ਦਾਦ ਨੂੰ ਚਲੇ ਗਏ, ਬਾਹਰ ਜਾ ਕੇ ਡੇਰਾ ਲਾਯਾ।
From Mecca Baba went to Baghdad and stayed outside the city.
फिरि बाबा गइआ बगदादि नो बाहरि जाइ कीआ असथाना ।
LINE 276
ਇਕੁਬਾਬਾਅਕਾਲਰੂਪੁਦੂਜਾਰਬਾਬੀਮਰਦਾਨਾ
ਇਕ ਬਾਬਾ ਅਕਾਲ ਦਾ ਰੂਪ, ਦੂਜਾ ਰਬਾਬੀ ਮਰਦਾਨਾ (ਨਾਲ ਹੈਸੀ)।
Firstly, Baba himself was in the form of Timeless and secondly, he had his companion Mardana, the rebeck player.
इकु बाबा अकाल रूपु दूजा रबाबी मरदाना ।
LINE 277
ਦਿਤੀਬਾਂਗਿਨਿਵਾਜਿਕਰਿਸੁੰਨਿਸਮਾਨਿਹੋਆਜਹਾਨਾ
(ਜਦ ਬਾਬੇ ਨੇ) ਭਜਨ ਬੰਦਗੀ ਕਰ ਕੇ (ਸਤਿਨਾਮ ਦੀ) ਬਾਂਗ ਦਿੱਤੀ ਤਦੋਂ ਜਹਾਨ (ਸੁੰਨ ਸਮਾਨ-) ਚੁੱਪ ਚਾਪ ਹੋ ਗਿਆ (ਸਭ ਦੀ ਅਕਾਲ ਵੱਲ ਤਾੜੀ ਲੱਗ ਗਈ)।
For namaz (in his own style), Baba gave call, listening to which the whole world went into absolute silence.
दिती बांगि निवाजि करि सुंनि समानि होआ जहाना ।
LINE 278
ਸੁੰਨਮੁੰਨਿਨਗਰੀਭਈਦੇਖਿਪੀਰਭਇਆਹੈਰਾਨਾ
(ਬਗ਼ਦਾਦ) ਨਗਰੀ ਬੀ ਚੁੱਪ ਚਾਪ ਹੋ ਗਈ, ਪੀਰ ਵੇਖਕੇ ਹੱਕਾ ਬੱਕਾ ਰਹਿ ਗਿਆ।
The whole city became quiet and lo! to behold it, the pir (of the town) also got wonderstruck.
सुंन मुंनि नगरी भई देखि पीर भइआ हैराना ।
LINE 279
ਵੇਖੈਧਿਆਨੁਲਗਾਇਕਰਿਇਕੁਫਕੀਰੁਵਡਾਮਸਤਾਨਾ
(ਜਦ) ਧਿਆਨ ਲਾਕੇ ਡਿੱਠਾ (ਤਾਂ ਕੀ ਡਿੱਠਾ) ਕਿ ਫਕੀਰ ਵੱਡਾ ਬੇ-ਪਰਵਾਹ ਹੈ (ਖ਼ੁਦਾ ਬਾਝ ਕਿਸੇ ਦੀ ਖਾਹਸ਼ ਨਹੀਂ ਰੱਖਦਾ)।
Observing minutely he found (in the form of Baba Nanak) an exhilerated faquir.
वेखै धिआनु लगाइ करि इकु फकीरु वडा मसताना ।
LINE 280
ਪੁਛਿਆਫਿਰਿਕੈਦਸਤਗੀਰਕਉਣਫਕੀਰੁਕਿਸਕਾਘਰਿਆਨਾ
ਫੇਰ ਦਸਤਗੀਰ (ਪੀਰ) ਨੇ ਪੁੱਛਿਆ “ਤੂੰ ਕੌਣ ਫਕੀਰ ਹੈਂ ਤੇ ਕਿਹੜੇ ਘਰਾਣੇ ਵਿਚੋਂ ਹੈਂ? “ (ਭਾਵ ਗੁਰੂ ਕੇਹੜਾ ਹੈ ਜਿਸ ਨੇ ਭੇਖ ਦਿੱਤਾ ਹੈ?)
Pir Dastegir asked him, which category of faquir you belong to and what is your parentage.
पुछिआ फिरि कै दसतगीर कउण फकीरु किस का घरिआना ।
LINE 281
ਨਾਨਕਕਲਿਵਿਚਿਆਇਆਰਬੁਫਕੀਰੁਇਕੋਪਹਿਚਾਨਾ
(ਮਰਦਾਨੇ ਨੇ ਕਿਹਾ) “(ਇਹੀ) ਨਾਨਕ ਕਲਿਜੁਗ ਵਿਖੇ ਆਇਆ ਹੈ, (ਇਹ) ਰੱਬ (ਦੇ ਭੇਖ ਦਾ) ਫਕੀਰ ਹੈ (ਇਸਨੇ) ਇਕ (ਅਕਾਲ ਪੁਰਖ) ਨੂੰ ਪਛਾਣਿਆਂ ਹੈ।
(Mardana told) He is Nanak, who has come into kaliyug, and, he recognises God and His faquirs as one.
नानक कलि विचि आइआ रबु फकीरु इको पहिचाना ।
LINE 282
ਧਰਤਿਆਕਾਸਚਹੂਦਿਸਿਜਾਨਾ੩੫।।
ਧਰਤੀ, ਅਕਾਸ਼, ਚਾਰੋਂ ਦਿਸ਼ਾ (ਪੂਰਬ ਪੱਛਮ, ਉੱਤਰ, ਦੱਖਣ ਸਾਰੇ) ਪ੍ਰਸਿੱਧ ਹੈ। “
He is known in all the directions besides earth and sky.
धरति आकास चहू दिसि जाना ।३५।
LINE 283
ਪੁਛੇਪੀਰਤਕਰਾਰਕਰਿਏਹੁਫਕੀਰੁਵਡਾਅਤਾਈ
ਤਕਰਾਰ (=ਝਗੜਾ) ਕਰ ਕੇ (ਦਸਤਗੀਰ) ਪੀਰ ਨੇ (ਕਈ ਸੁਆਲ) ਪੁੱਛੇ, (ਜਦ ਨਿਸ਼ਾ ਹੋਈ ਤਾਂ ਜਾਤਾ ਕਿ) ਇਹ ਫਕੀਰ ਵੱਡਾ ਸ਼ਕਤੀਵਾਨ ਹੈ।
The pir debated and came to know that this faquir is much more powerful.
पुछे पीर तकरार करि एहु फकीरु वडा अताई ।
LINE 284
ਏਥੇਵਿਚਿਬਗਦਾਦਦੇਵਡੀਕਰਾਮਾਤਿਦਿਖਲਾਈ
ਇਥੇ ਬਗ਼ਦਾਦ ਦੇ ਵਿਚ ਇਸ ਨੇ ਵਡੀ ਸ਼ਕਤੀ ਦੱਸੀ ਹੈ।
Here in Baghdad he has shown a great miracle.
एथे विचि बगदाद दे वडी करामाति दिखलाई ।
LINE 285
ਪਾਤਾਲਾਆਕਾਸਲਖਿਓੜਕਿਭਾਲੀਖਬਰਿਸੁਣਾਈ
(ਇਹ ਆਖਦਾ ਹੈ ਕਿ) ਲੱਖਾਂ ਹੀ ਪਤਾਲ ਤੇ ਅਕਾਸ਼ ਹਨ, (ਇਹ ਤਾਂ ਇਸ ਨੇ) ਵੱਡੀ ਅਸਚਰਜ ਦੀ ਖਬਰ ਸੁਣਾਈ ਹੈ।
Meanwhile he (Baba Nanak) talked about myriads of netherworlds and skies.
पाताला आकास लखि ओड़कि भाली खबरि सुणाई ।
LINE 286
ਫੇਰਿਦੁਰਾਇਨਦਸਤਗੀਰਅਸੀਭਿਵੇਖਾਜੋਤੁਹਿਪਾਈ
ਫੇਰ ਦਸਤਗੀਰ ਦੁਹਰਾਕੇ (ਬੋਲਿਆ) “ਜੇਹੜੀ (ਸ਼ਕਤੀ) ਤੂੰ ਪਾਈ ਹੈ (ਸਾਨੂੰ) ਭੀ (ਦਸੇਂ ਤਾਂ) ਅਸੀਂ ਦੇਖੀਏ”।
Pir Dastegir asked (the Baba) to show him whatever he had seen.
फेरि दुराइन दसतगीर असी भि वेखा जो तुहि पाई ।
LINE 287
ਨਾਲਿਲੀਤਾਬੇਟਾਪੀਰਦਾਅਖੀਮੀਟਿਗਇਆਹਵਾਈ
ਤਦ ਪੀਰ ਦਾ ਪੁਤ੍ਰ ਨਾਲ ਲੈ ਲੀਤਾ ਤੇ ਅੱਖਾਂ ਮੀਟਕੇ (ਗੁਰੂ ਜੀ ਹਵਾਈ=) ਅਕਾਸ਼ ਨੂੰ ਚਲੇ ਗਏ।
Guru Nanak Dev taking along with him the son of the pir, melted into thin air.
नालि लीता बेटा पीर दा अखी मीटि गइआ हवाई ।
LINE 288
ਲਖਆਕਾਸਪਤਾਲਲਖਅਖਿਫੁਰਕਵਿਚਿਸਭਿਦਿਖਲਾਈ
ਇਕ ਅੱਖ ਦੇ ਫੁਰਕਣ ਵਿਚ ਲੱਖਾਂ ਅਕਾਸ਼ ਤੇ ਲੱਖਾਂ ਪਤਾਲ ਸਾਰੇ ਦਿਖਾ ਦਿਤੇ।
And in a wink of eye visualized him the upper and lower worlds.
लख आकास पताल लख अखि फुरक विचि सभि दिखलाई ।
LINE 289
ਭਰਿਕਚਕੌਲਪ੍ਰਸਾਦਿਦਾਧਰੋਪਤਾਲੋਲਈਕੜਾਹੀ
ਇਕ ਕਚਕੌਲ ਭਰਕੇ ਕੜਾਹ ਪ੍ਰਸ਼ਾਦ ਦਾ ਧੁਰੋਂ ਪਾਤਾਲੋਂ ਲੀਤਾ।
From the nether world he brought a bowl full of sacred food and handed it over to pir.
भरि कचकौल प्रसादि दा धरो पतालो लई कड़ाही ।
LINE 290
ਜ਼ਾਹਰਕਲਾਛਪੈਛਪਾਈ੩੬।।
ਜ਼ਾਹਰੀ ਕਲਾ ਛਪਾਈ ਹੋਈ ਨਹੀਂ ਛਪਦੀ।
This manifest power (of the Guru) cannot be made to hide.
ज़ाहर कला न छपै छपाई ।३६।
LINE 291
ਗੜਬਗਦਾਦੁਨਿਵਾਇਕੈਮਕਾਮਦੀਨਾਸਭੇਨਿਵਾਇਆ
ਗੜ੍ਹ ਬਗਦਾਦ ਨੂੰ ਜਿੱਤਕੇ ਮੱਕਾ ਮਦੀਨਾ ਸਾਰਾ (ਪਹਿਲੋਂ) ਨਿੰਮਰੀ ਭੂਤ ਕਰ ਲਿਆ ਸੀ (ਭਾਵ ਉਥੋਂ ਦੇ ਆਦਮੀਆਂ ਨੂੰ ਨਿਵਾਇਆ ਸੀ)।
After making Baghdad, the citadels( of pirs)bow, Mecca Medina and all were humbled.
गड़ बगदादु निवाइ कै मका मदीना सभे निवाइआ ।
LINE 292
ਸਿਧਚਉਰਾਸੀਹਮੰਡਲੀਖਟਿਦਰਸਨਿਪਾਖੰਡਿਜਿਣਾਇਆ
ਸਿੱਧਾਂ ਦੀਆਂ ਚੌਰਾਸੀ ਮੰਡਲੀਆਂ, ਖਟ ਦਰਸ਼ਨਾਂ ਦੇ ਪਾਖੰਡਾਂ ਨੂੰ ਬੀ ਜਿੱਤ ਆਇਆ।
He ( Baba Nanak) subjugated the eighty four siddhs and hypocrises of the six schools of Indian Philosophy
सिध चउरासीह मंडली खटि दरसनि पाखंडि जिणाइआ ।
LINE 293
ਪਾਤਾਲਾਆਕਾਸਲਖਜੀਤੀਧਰਤੀਜਗਤੁਸਬਾਇਆ
ਲੱਖਾਂ ਪਾਤਾਲ ਤੇ ਅਕਾਸ਼ ਜਿੱਤ ਲੀਤੇ, ਧਰਤੀ ਪੁਰ ਸਾਰਾ ਜਗਤ ਜਿੱਤ ਲੀਤਾ। (ਸ਼ਬਦ ਦਾ ਚੇਲਾ ਕੀਤਾ)।
Lacs of underworlds, the skies, earths and the whole world were conquered.
पाताला आकास लख जीती धरती जगतु सबाइआ ।
LINE 294
ਜੀਤੇਨਵਖੰਡਮੇਦਨੀਸਤਿਨਾਮੁਦਾਚੱਕ੍ਰਫਿਰਾਇਆ
ਨੌ ਖੰਡ ਧਰਤੀ ਜਿੱਤ ਲਈ (ਭਾਵ ਨੌ ਖੰਡ ਵਿਖੇ) ਸਤਿਨਾਮ ਦਾ ਡੰਕਾ ਵਜਾ ਦਿੱਤਾ।
Subjugating all the nine divisions of earth he established the cycle of Satinaam, the true name
जीते नव खंड मेदनी सति नामु दा चक्र फिराइआ ।
LINE 295
ਦੇਵਦਾਨੋਰਾਕਸਿਦੈਤਸਭਚਿਤਿਗੁਪਤਿਸਭਿਚਰਨੀਲਾਇਆ
ਦੇਵ, ਦਾਨਵ, ਰਾਖਸ਼, ਸਾਰੇ ਦੈਂਤ, ਚਿਤ੍ਰ ਗੁਪਤ ਆਦਿ ਸਾਰੇ ਹੀ ਚਰਨੀਂ ਲਾਏ।
All the Gods, demons, raksasas, daity's, Chitragupt bowed at his feet.
देव दानो राकसि दैत सभ चिति गुपति सभि चरनी लाइआ ।
LINE 296
ਇੰਦ੍ਰਾਸਣਿਅਪਛਰਾਰਾਗਰਾਗਨੀਮੰਗਲੁਗਾਇਆ
ਇੰਦ੍ਰ ਦੇ (ਆਸਣ=) ਤਖਤ (ਦੇ ਅੱਗੇ) ਅਪੱਸਰਾਂ ਰੂਪ ਰਾਗਾਂ ਤੇ ਰਾਗਣੀਆਂ ਨੇ (ਗੁਰੂ ਨਾਨਕ ਦੇਵ ਜੀ ਦੇ) ਮੰਗਲਾਂ ਦੀ ਧੁਨੀ ਕੀਤੀ।
Indra and his nymphs sang auspicious songs.
इंद्रासणि अपछरा राग रागनी मंगलु गाइआ ।
LINE 297
ਭਇਆਅਨੰਦਜਗਤੁਵਿਚਿਕਲਿਤਾਰਨਗੁਰੁਨਾਨਕੁਆਇਆ
ਸਾਰੇ ਜਗਤ ਵਿਚ ਆਨੰਦ ਮੰਗਲਾਚਾਰ ਹੋ ਗਿਆ (ਤੇ ਇਹ ਧੁਨਿ ਸਾਰੇ ਪੂਰਤ ਹੋ ਗਈ ਕਿ ਹੁਣ) 'ਕੁਲਜੁਗ ਦੇ ਤਾਰਣ ਲਈ ਗੁਰੂ ਨਾਨਕ ਆ ਗਿਆ ਹੈ। '
The world filled with joy because Guru Nanak came to give deliverance to the kaliyug.
भइआ अनंद जगतु विचि कलि तारन गुरु नानकु आइआ ।
LINE 298
ਹਿੰਦੂਮੁਸਲਮਾਣਿਨਿਵਾਇਆ੩੭।।
ਹਿੰਦੂ ਮੁਸਲਮਾਨਾਂ (ਗੁਰੂ ਜੀ ਦੇ ਅੱਗੇ) ਮਸਤਕ ਨਿਵਾ ਦਿੱਤਾ।
He made Hindu Muslim humble and suppliant
हिंदू मुसलमाणि निवाइआ ।३७।
LINE 299
ਫਿਰਿਬਾਬਾਆਇਆਕਰਤਾਰਪੁਰਿਭੇਖੁਉਦਾਸੀਸਗਲਉਤਾਰਾ
(ਫੇਰ) ਬਾਬਾ ਜੀ ਨੇ ਕਰਤਾਰਪੁਰ ਵਿਖੇ ਚਰਣ ਪਾਏ ਤੇ ਸਾਰਾ ਉਦਾਸੀ ਭੇਖ (ਸਰੀਰੋਂ) ਲਾਹ ਦਿਤਾ।
Then Baba (Nanak) returned to Kartarpur where he put aside his attire of a Recluse.
फिरि बाबा आइआ करतारपुरि भेखु उदासी सगल उतारा ।
LINE 300
ਪਹਿਰਿਸੰਸਾਰੀਕਪੜੇਮੰਜੀਬੈਠਿਕੀਆਅਵਤਾਰਾ
ਸੰਸਾਰੀ ਕਪੜੇ ਪਹਿਰ ਲੀਤੇ, ਮੰਜੀ (=ਗੱਦੀ) ਉਪਰ ਬੈਠਕੇ ਅਵਤਾਰ (ਭਾਵ ਬਿਰਾਜਨਾ) ਕੀਤਾ। (ਅ) ਇਉਂ ਬੀ ਅਰਥ ਲਗਦਾ ਹੈ:- (ਲੋਕਾਂ ਦਾ) ਪਾਰ ਉਤਾਰਾ ਕੀਤਾ।
Now putting on a householder’s dress, he sat splendidly on a cot (and executed his mission).
पहिरि संसारी कपड़े मंजी बैठि कीआ अवतारा ।
LINE 301
ਉਲਟੀਗੰਗਵਹਾਈਓਨਿਗੁਰਅੰਗਦੁਸਿਰਿਉਪਰਿਧਾਰਾ
ਗੰਗਾ ਉਲਟੀ ਚਲਾ ਦਿਤੀ, ਅੰਗਦ ਨੂੰ ਸਿਰ ਪੁਰ (ਗੁਰੂ ਕਰਕੇ) ਧਾਰਿਆ ਭਾਵ ਥਾਪਿਆ। (ਮੁਰਾਦ ਹੈ ਕਿ ਗੁਰੂ ਅੰਗਦ ਜੀ ਸਿਖ ਸਨ ਉਨ੍ਹਾਂ ਨੂੰ ਗੁਰੂ ਕਰ ਕੇ ਥਾਪਿਆ, ਆਪੇ ਵੀ ਉਨ੍ਹਾਂ ਅਗੇ ਝੁਕੇ ਤੇ ਸੰਗਤ ਬੀ ਝੁਕਾਈ।)
He made the Ganges flow in opposite direction because he choose Angad for heading the people (in preference to his sons).
उलटी गंग वहाईओनि गुर अंगदु सिरि उपरि धारा ।
LINE 302
ਪੁਤਰੀਕਉਲੁਪਾਲਿਆਮਨਿਖੋਟੇਆਕੀਨਸਿਆਰਾ
(ਕਿਉਂ ਜੋ) ਪੁੱਤ੍ਰਾਂ ਨੇ ਬਚਨ ਨੂੰ ਨਾ ਮੰਨਿਆਂ, ਖੋਟੇ ਮਨ ਆਕੀ ਤੇ ਨੱਸਣ ਵਾਲੇ ਹੋ ਗਏ।
The sons did not obey the commands and their minds turned hostile and unstable.
पुतरी कउलु न पालिआ मनि खोटे आकी नसिआरा ।
LINE 303
ਬਾਣੀਮੁਖਹੁਉਚਾਰੀਐਹੁਇਰੁਸਨਾਈਮਿਟੈਅੰਧਾਰਾ
(ਕਰਤਾਰਪੁਰ ਵਿਖੇ ਆਪ ਨੇ) ਮੁਖੋਂ ਬਾਣੀ ਦਾ ਉਚਾਰ ਕੀਤਾ (ਕਿ ਇਸ ਦਾ) ਚਾਨਣ ਹੋਵੇ (ਤੇ ਅਵਿੱਦਯਾ ਦਾ) ਅੰਧੇਰਾ ਮਿਟ ਜਾਵੇ।
When Baba uttered hymns, the light would spread and darkness dispell.
बाणी मुखहु उचारीऐ हुइ रुसनाई मिटै अंधारा ।
LINE 304
ਗਿਆਨੁਗੋਸਟਿਚਰਚਾਸਦਾਅਨਹਦਿਸਬਦਿਉਠੇਧੁਨਕਾਰਾ
ਗਿਆਨ ਗੋਸ਼ਟ ਤੇ (ਸੰਤਾਂ ਦੀਆਂ) ਚਰਚਾ ਸਦਾ ਹੋਣ ਲਗੀਆਂ, ਇਕ ਰਸ ਸ਼ਬਦ ਦੀ ਧੁਨੀ ਹੋਣ ਲੱਗੀ।
Discussions for the sake of knowledge and the melodies of unstruck sound were ever heard there.
गिआनु गोसटि चरचा सदा अनहदि सबदि उठे धुनकारा ।
LINE 305
ਸੋਦਰੁਆਰਤੀਗਾਵੀਐਅੰਮ੍ਰਿਤਵੇਲੇਜਾਪੁਉਚਾਰਾ
(ਸੰਧਯਾ ਨੂੰ) ਸੋਦਰ ਤੇ ਆਰਤੀ ਗਾਂਵੀ ਜਾਏ ਤੇ ਸਵੇਰੇ ਜਪੁਜੀ (ਦੇ ਪਾਠ) ਦਾ ਉਚਾਰ (ਸਿਖ) ਕਰਨ।
Sodar and Arati were sung and in the ambrosial hours Japu was recited.
सोदरु आरती गावीऐ अंम्रित वेले जापु उचारा ।
LINE 306
ਗੁਰਮੁਖਿਭਾਰਿਅਥਰਬਣਿਤਾਰਾ੩੮।।
ਗੁਰਮੁਖਾਂ ਨੇ ਅਥਰਬਣ ਵੇਦ ਦਾ ਭਾਰ ਸਿੱਟ ਦਿਤਾ (ਭਾਵ ਗੁਰੂ ਬਾਣੀ ਪੁਰ ਭਰੋਸਾ ਕੀਤਾ)।
The Gurmukh (Nanak) saved the people from the clutches of tantra, mantra and Atharvaveda.
गुरमुखि भारि अथरबणि तारा ।३८।
LINE 307
ਮੇਲਾਸੁਣਿਸਿਵਰਾਤਿਦਾਬਾਬਾਅਚਲਵਟਾਲੇਆਈ
ਸ਼ਿਵਰਾਤ ਦਾ ਮੇਲਾ ਸੁਣਕੇ ਬਾਬਾ ਅਚਲ ਵਟਾਲੇ ਆਇਆ।
Hearing about the Sivratri fair, Baba (Nanak) came to Achal Batala.
मेला सुणि सिवराति दा बाबा अचल वटाले आई ।
LINE 308
ਦਰਸਨੁਵੇਖਣਿਕਾਰਨੇਸਗਲੀਉਲਟਿਪਈਲੋਕਾਈ
ਦਰਸ਼ਨ ਕਰਨ ਵਾਸਤੇ ਸਾਰੀ ਲੋਕਾਈ ਉਲਟ ਪਈ।
To have his glimpse the whole humanity swarmed the place.
दरसनु वेखणि कारने सगली उलटि पई लोकाई ।
LINE 309
ਲਗੀਬਰਸਣਿਲਛਮੀਰਿਧਿਸਿਧਿਨਉਨਿਧਿਸਵਾਈ
ਮਾਯਾ ਦੀ ਵਰਖਾ ਹੋਣ ਲਗੀ, ਰਿਧਾਂ ਸਿੱਧਾਂ ਨਵੇਂ ਨਿਧਾਂ (ਦਿਨਂ ਦਿਨ) ਵਧੀਕ ਹੋਣ ਲਗੀਆਂ।
More than riddhis and siddhis, the money started pouring in like rain.
लगी बरसणि लछमी रिधि सिधि नउ निधि सवाई ।
LINE 310
ਜੋਗੀਦੇਖਿਚਲਿਤ੍ਰਨੋਮਨਵਿਚਿਰਿਸਕਿਘਨੇਰੀਖਾਈ
ਜੋਗੀਆਂ ਨੇ (ਇਸ) ਕੌਤਕ ਨੂੰ ਦੇਖਕੇ ਮਨ ਵਿਖੇ ਘਣੀ ਈਰਖਾ ਖਾਧੀ।
Seeing this miracle, the yogis’ anger was aroused.
जोगी देखि चलित्र नो मन विचि रिसकि घनेरी खाई ।
LINE 311
ਭਗਤੀਆਪਾਈਭਗਤਿਆਣਿਲੋਟਾਜੋਗੀਲਇਆਛਪਾਈ
ਰਾਸਧਾਰੀਆਂ ਨੇ ਆਕੇ ਰਾਸ ਪਾਈ, (ਉਨ੍ਹਾਂ ਦਾ) ਲੋਟਾ ਜੋਗੀਆਂ ਨੇ ਛਿਪਾ ਲੀਤਾ (ਕਿ ਸਾਡੇ ਅੱਗੇ ਕਿਉਂ ਨਹੀਂ ਕੀਰਤਨ ਕੀਤਾ?)।
When some of the devotees paid obeisance (before Guru Nanak), the yogis’ ire deepened and they hid their metal pot.
भगतीआ पाई भगति आणि लोटा जोगी लइआ छपाई ।
LINE 312
ਭਗਤੀਆਗਈਭਗਤਿਭੁਲਿਲੋਟੇਅੰਦਰਿਸੁਰਤਿਭੁਲਾਈ
ਭਗਤੀਆਂ ਨੂੰ (ਰੜੀ) ਰਾਸ ਭੁੱਲ ਗਈ, ਲੋਟੇ ਵਿੱਚ ਹੀ ਸੁਰਤ ਜਾ ਲੱਗੀ (ਕਿਉਂ ਜੋ ਉਸੇ ਵਿਚ ਉਗਰਾਹੀ ਦਾ ਰੁਪੱਯਾ ਕੱਠਾ ਕੀਤਾ ਹੋਇਆ ਸੀ)।
The devotees having lost their pot forgot their devotion because their attention now was in the pot.
भगतीआ गई भगति भुलि लोटे अंदरि सुरति भुलाई ।
LINE 313
ਬਾਬਾਜਾਣੀਜਾਣਪੁਰਖਕਢਿਆਲੋਟਾਜਹਾਲੁਕਾਈ
ਬਾਬਾ ਅੰਤਰਯਾਮੀ ਪੁਰਖ ਸੀ ਜਿੱਥੇ (ਉਨ੍ਹਾਂ) ਲੋਟਾ ਲੁਕਾਇਆ ਸੀ (ਆਪ ਨੇ) ਕੱਢ ਦਿੱਤਾ।
The omniscient Baba discovered (and handed over) the pot (to devotees).
बाबा जाणी जाण पुरख कढिआ लोटा जहा लुकाई ।
LINE 314
ਵੇਖਿਚਲਿਤ੍ਰਿਜੋਗੀਖੁਣਿਸਾਈ੩੯।।
ਜੋਗੀ ਕੌਤਕ ਦੇਖਕੇ (ਹੋਰ ਵਧੇਰੇ) ਖੁਣਸਨ ਲਗ ਪਏ।
Witnessing this the yogis were further enraged
वेखि चलित्रि जोगी खुणिसाई ।३९।
LINE 315
ਖਾਧੀਖੁਣਸਿਜੋਗੀਸਰਾਂਗੋਸਟਿਕਰਨਿਸਭੇਉਠਿਆਈ
ਜੋਗੀ ਈਰਖਾ ਕਰ ਕੇ ਸਾਰੇ ਚਰਚਾ ਕਰਨ ਨੂੰ ਉਠ ਆਏ।
All the yogis getting irritated grouped together and came forward to have a debate.
खाधी खुणसि जोगीसरां गोसटि करनि सभे उठि आई ।
LINE 316
ਪੁਛੇਜੋਗੀਭੰਗਰਨਾਥੁਤੁਹਿਦੁਧਵਿਚਿਕਿਉਕਾਂਜੀਪਾਈ
ਭੰਗਰ ਨਾਥ ਜੋਗੀ ਪੁੱਛਣ ਲੱਗਾ “ਤੂੰ ਦੁੱਧ ਵਿਚ ਕਾਂਜੀ ਕਿਉਂ ਪਾ ਦਿੱਤੀ ਹੈ?।
Yogi Bhangar Nath asked, (Why have you put vinegar in milk?)
पुछे जोगी भंगरनाथु तुहि दुध विचि किउ कांजी पाई ।
LINE 317
ਫਿਟਿਆਚਾਟਾਦੁਧਦਾਰਿੜਕਿਆਮਖਣੁਹਥਿਆਈ
(ਹੁਣ ਤਾਂ) ਦੁੱਧ ਦਾ ਮਟਕਾ ਫਿੱਟ ਗਿਆ ਹੈ, ਰਿੜਕਣ ਨਾਲ ਮੱਖਣ ਕੀ ਨਿਕਲਣਾ ਹੈ? (ਭਾਵ ਸੰਨਿਆਸ ਦੇ ਚਾਟੇ ਵਿਚ ਸੰਸਾਰੀ ਰੀਤ ਦੀ ਕਾਂਜੀ ਪਾ ਦਿੱਤੀ ਹੈ, ਹੁਣ ਗਿਆਨ ਮੱਖਣ ਨਹੀਂ ਨਿਕਲੂ ਤੇ ਨਾ ਹੀ ਮੁਕਤਿ ਹੋਵੇਗੀ।
The spoiled milk cannot be churned into butter.
फिटिआ चाटा दुध दा रिड़किआ मखणु हथि न आई ।
LINE 318
ਭੇਖਉਤਾਰਿਉਦਾਸਿਦਾਵਤਿਕਿਉਸੰਸਾਰੀਰੀਤਿਚਲਾਈਂ
ਉਦਾਸੀ ਭੇਖ ਲਾਹਕੇ (ਤੂੰ) ਫਿਰ ਕਿਉਂ ਸੰਸਾਰ ਦੀ ਰੀਤਿ ਚਲਾ ਦਿੱਤੀ ਹੈ? “
How have you put off yogic garb and attired yourself in a household way.
भेख उतारि उदासि दा वति किउ संसारी रीति चलाईं ।
LINE 319
ਨਾਨਕਆਖੇਭੰਗਰਿਨਾਥਤੇਰੀਮਾਉਕੁਚਜੀਆਹੀ
(ਸ੍ਰੀ ਗੁਰੂ) ਨਾਨਕ ਜੀ ਨੇ ਬਚਨ ਕੀਤਾ 'ਹੇ ਭੰਗਰ ਨਾਥ! ਤੇਰੀ ਮਾਂ ਕੁਚੱਜੀ ਸੀ (ਅਥਵਾ ਤੇਰੀ ਬੁੱਧਿ ਖਰਾਬ ਹੈ)।
Said Nanak, (O Bhangar Nath, your mother-teacher is unmannerly)
नानक आखे भंगरिनाथ तेरी माउ कुचजी आही ।
LINE 320
ਭਾਂਡਾਧੋਇਜਾਤਿਓਨਿਭਾਇਕੁਚਜੇਫੁਲੁਸੜਾਈ
(ਉਸਨੇ ਰਿਦੇ ਦਾ ਭਾਂਡਾ ਧੋ) ਨਹੀਂ ਜਾਤਾ (ਭੇਖ ਰੂਪੀ) ਕੁਚੱਜੇ ਭਾਉ ਨਾਲ ਦੁੱਧ ਨੂੰ ਸਾੜ ਬੈਠੀ ਹੈ। (ਸਤਰ ੭ ਵਿਚ ਦੱਸਿਆ ਹੈ ਕਿ ਉਹ ਕੁਚਜਾ ਭਾਵ ਕੀ ਹੈ-ਗ੍ਰਿਸਤ ਤੋਂ ਅਤੀਤ ਹੋ ਕੇ ਫੇਰ ਗ੍ਰਿਹਸਤੀਆਂ ਤੋਂ ਮੰਗ ਖਾਣਾ।)
She has not cleansed the innerself of your body-pot and your clumpsy thoughts have burnt your flower (of knowledge which was to become fruit).
भांडा धोइ न जातिओनि भाइ कुचजे फुलु सड़ाई ।
LINE 321
ਹੋਇਅਤੀਤੁਗ੍ਰਿਹਸਤਿਤਜਿਫਿਰਿਉਨਹੁਕੇਘਰਿਮੰਗਣਿਜਾਈ
ਵਿਰਕਤ ਹੋਕੇ ਗ੍ਰਿਹਸਤ ਨੂੰ ਛਡ ਕੇ ਫੇਰ ਉਨ੍ਹਾਂ (ਸੰਸਾਰੀਆਂ) ਦੇ ਘਰ ਮੰਗਣ ਚੜ੍ਹ ਪੈਂਦੇ ਹੋ (ਤੇ ਮੂੰਹ ਨਾਲ ਗ੍ਰਿਹਸਤੀਆਂ ਦੀ ਨਿੰਦਾ ਕਰਦੇ ਹੋ)।
You, while distancing and repudiating house hold life, go again to those householders for begging.
होइ अतीतु ग्रिहसति तजि फिरि उनहु के घरि मंगणि जाई ।
LINE 322
ਬਿਨੁਦਿਤੇਕਛੁਹਥਿਆਈ੪੦।।
(ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ) ਦਿਤੇ ਬਿਨਾਂ (ਕਿਸੇ ਨੂੰ) ਕੁਛ ਨਹੀਂ ਮਿਲਦਾ।
Except their offerings you don’t get anything.
बिनु दिते कछु हथि न आई ।४०।
LINE 323
ਇਹਿਸੁਣਿਬਚਨਿਜੋਗੀਸਰਾਂਮਾਰਿਕਿਲਕਬਹੁਰੂਇਉਠਾਈ
(ਬਾਬੇ ਦਾ) ਇਹ ਬਚਨ ਸੁਣਕੇ ਜੋਗੀਆਂ ਨੇ ਭਬਕ ਮਾਰਕੇ ਬਹੁਤ ਰੂਹਾਂ ਉਠਾਈਆਂ (ਭਾਵ ਕਈ ਰੂਪ ਭੂਤ ਪ੍ਰੇਤਾਦਿਕ ਧਾਰ ਲੀਤੇ ਅਤੇ ਕਹਿਣ ਲੱਗੇ)।
Listening to this, the yogis snarled loudly and invoked many spirits.
इहि सुणि बचनि जोगीसरां मारि किलक बहु रूइ उठाई ।
LINE 324
ਖਟਿਦਰਸਨਕਉਖੇਦਿਆਕਲਿਜੁਗਿਨਾਨਕਬੇਦੀਆਈ
ਖਟ ਦਰਸ਼ਨਾਂ ਨੂੰ ਨਾਨਕ ਵੇਦੀ ਨੇ ਕਲਜੁਗ ਵਿਖੇ ਆਕੇ ਨਿਖੇਧ ਦਿਤਾ ਹੈ।
They said, (In kaliyug, Bedi Nanak has trampled and driven away the six schools of Indian philosophy).
खटि दरसन कउ खेदिआ कलिजुगि नानक बेदी आई ।
LINE 325
ਸਿਧਿਬੋਲਨਿਸਭਿਅਵਖਧੀਆਤੰਤ੍ਰਮੰਤ੍ਰਕੀਧੁਨੋਚੜਾਈ
ਸਿਧ ਲੋਕ ਮੰਤ੍ਰਾਂ ਤੰਤ੍ਰਾ ਦੀਆਂ (ਧੁਨੀਆਂ=) ਵਾਜਾਂ ਲਾਕੇ ਸਭ ਔਖਧੀਆਂ ਦੱਸਣ।
Saying thus, the Siddhs counted all sorts of medicines and started making tantric sounds of the mantras.
सिधि बोलनि सभि अवखधीआ तंत्र मंत्र की धुनो चड़ाई ।
LINE 326
ਰੂਪਵਟਾਏਜੋਗੀਆਂਸਿੰਘਬਾਘਿਬਹੁਚਲਿਤਿਦਿਖਾਈ
ਸ਼ੇਰ ਬਘਿਆੜ (ਆਦਿ ਬਣਕੇ) ਜੋਗੀਆਂ ਨੇ ਆਪਣਾ ਰੂਪ ਵਟਾ ਕਈ ਕੌਤਕ ਦੱਸੇ।
Yogis changed themselves into the forms of lions and tigers and performed many actions.
रूप वटाए जोगीआं सिंघ बाघि बहु चलिति दिखाई ।
LINE 327
ਇਕਿਪਰਿਕਰਿਕੈਉਡਰਨਿਪੰਖੀਜਿਵੈਰਹੇਲੀਲਾਈ
ਇਕ (ਜੋਗੀ) ਖੰਭ ਲਾਕੇ ਉਡਣ ਲਗ ਪਏ, ਜਿਵੇਂ ਪੰਛੀ ਅਕਾਸ਼ ਵਿਚ ਤਾਰੀਆਂ ਲਾਉਂਦੇ ਹਨ।
Some of them became winged and flew like birds.
इकि परि करि कै उडरनि पंखी जिवै रहे लीलाई ।
LINE 328
ਇਕਨਾਗਹੋਇਪਉਣਛੋੜਿਆਇਕਨਾਵਰਖਾਅਗਨਿਵਸਾਈ
ਇਕ ਸਪ ਹੋ ਕੇ ਫੁੰਕਾਰੇ ਮਾਰਨ ਲਗੇ, ਇਕਨਾ ਨੇ ਅਗ ਦੀ ਵਰਖਾ ਹੀ ਕਰਨੀ (ਆਰੰਭ ਦਿਤੀ)।
Some started hissing like cobra and some poured out fire.
इक नाग होइ पउण छोड़िआ इकना वरखा अगनि वसाई ।
LINE 329
ਤਾਰੇਤੋੜੇਭੰਗਰਿਨਾਥਇਕਚੜਿਮਿਰਗਾਨੀਜਲੁਤਰਿਜਾਈ
ਭੰਗਰ ਨਾਥ ਤਾਰੇ ਤੋੜਨ ਲਗਾ, ਇਕ ਮਿਰਗਾਣੀਆਂ ਪੁਰ ਚੜਕੇ ਪਾਣੀ (ਉਪਰ) ਤਰਣ ਲਗੇ।
Bhangar nath plucked the stars and many upon deer skin started floating on water.
तारे तोड़े भंगरिनाथ इक चड़ि मिरगानी जलु तरि जाई ।
LINE 330
ਸਿਧਾਅਗਨਿਬੁਝੈਬੁਝਾਈ੪੧।।
ਸਿਧਾਂ ਦੀ ਅਗ ਬੁਝਾਈ ਹੋਈ ਬੁਝਦੀ ਨਹੀਂ (ਸੀ)।
The fire (of desires) of the siddhs was unextinguishable.
सिधा अगनि न बुझै बुझाई ।४१।
LINE 331
ਸਿਧਿਬੋਲਨਿਸੁਣਿਨਾਨਕਾਤੁਹਿਜਗਨੋਕਰਾਮਾਤਿਦਿਖਾਈ
(ਹੁਣ ਸਿਧ) ਕਹਿਣ ਲੱਗੇ “ਹੇ ਨਾਨਕ ਸੁਣ! ਤੂੰ ਜਗਤ ਨੂੰ (ਕੀ) ਕਰਾਮਾਤ ਦੱਸੀ ਹੈ।
Siddhs spoke, Listen O Nanak! You have shown miracles to the world.
सिधि बोलनि सुणि नानका तुहि जग नो करामाति दिखाई ।
LINE 332
ਕੁਝੁਵਿਖਾਲੇਂਅਸਾਂਨੋਤੁਹਿਕਿਉਂਢਿਲਅਵੇਹੀਲਾਈ
ਕੁਝ ਤਾਂ ਸਾਨੂੰ ਬੀ ਦੱਸ, ਤੂੰ ਇਡੀ ਢਿੱਲ ਕਾਸਨੂੰ ਲਾ ਛੱਡੀ ਹਈ”।
Why are you late in showing some to us.
कुझु विखालें असां नो तुहि किउं ढिल अवेही लाई ।
LINE 333
ਬਾਬਾਬੋਲੇਨਾਥਜੀਅਸਿਵੇਖਣਿਜੋਗੀਵਸਤੁਕਾਈ
ਬਾਬਾ ਜੀ ਬੋਲੇ, “ਹੇ ਨਾਥ ਜੀ! ਸਾਡੇ ਤਾਂ ਵੇਖਣ ਵਿਚ ਜੋਗੀ ਕੋਈ ਵਸਤ ਨਹੀਂ ਹਨ।☬(ਪਾ:-ਅਸਾਂ ਵੇਖੇ।)
Baba replied, O respected Nath! I have nothing worth showing to you.
बाबा बोले नाथ जी असि वेखणि जोगी वसतु न काई ।
LINE 334
ਗੁਰੁਸੰਗਤਿਬਾਣੀਬਿਨਾਦੂਜੀਓਟਨਹੀਹੈਰਾਈ
ਗੁਰ ਸੰਗਤ ਬਾਣੀ (ਅਰੁ ਵਾਹਿਗੁਰੂ) ਬਿਨਾਂ ਦੂਸਰੀ ਓਟ ਹੋਰ ਰਾਈ ਜਿੰਨੀ ਬੀ ਨਹੀਂ ਹੈ।
I have no support except of the Guru (God), holy congregation, and the Word (bani).
गुरु संगति बाणी बिना दूजी ओट नही है राई ।
LINE 335
ਸਿਵਰੂਪੀਕਰਤਾਪੁਰਖੁਚਲੇਨਾਹੀਧਰਤਿਚਲਾਈ
ਕਲਯਾਣ ਰੂਪ ਕਰਤਾ ਪੁਰਖ ਹੈ। “ (ਗੁਰੂ ਨਾਨਕ ਜੀ) ਚਲਾਇਮਾਨ ਨਾ ਹੋਏ (ਜਿੱਕੁਰ) ਧਰਤੀ ਹਿਲਾਈ ਹੋਈ ਨਹੀਂ ਹਿਲਦੀ।
That Paramatman who is all full of benedictions (sivam) for all is stable and the earth (and material over it) is transitory.
सिव रूपी करता पुरखु चले नाही धरति चलाई ।
LINE 336
ਸਿਧਿਤੰਤ੍ਰਮੰਤ੍ਰਿਕਰਿਝੜਿਪਏਸਬਦਿਗੁਰੂਕੇਕਲਾਛਪਾਈ
ਸਿਧ ਤੰਤਰ ਮੰਤਰ ਕਰ ਕੇ ਹਾਰ ਗਏ, ਗੁਰੂ ਦੇ ਸ਼ਬਦ ਨੇ (ਉਨ੍ਹਾਂ ਦੀ) ਕਲਾ ਛਿਪਾ ਦਿੱਤੀ।
The siddhs exhausted themselves with the tantra-mantras but the world of Lord did not allow their powers to come up.
सिधि तंत्र मंत्रि करि झड़ि पए सबदि गुरू के कला छपाई ।
LINE 337
ਦਦੇਦਾਤਾਗੁਰੂਹੈਕਕੇਕੀਮਤਿਕਿਨੇਪਾਈ
ਦੱਦੇ (ਅੱਖਰ ਦਾ ਅਰਥ) ਦਾਤਾ (ਰੂਪ ਆਪ ਹੀ) ਗੁਰੂ ਹੈ, ਕੱਕੇ (ਦਾ ਅਰਥ) ਕੀਮਤ (ਉਸ ਦੀ) ਕਿਸੇ ਨੇ ਨਹੀਂ ਪਾਈ।
The Guru is the giver and no one can gauge his bounties.
ददे दाता गुरू है कके कीमति किने न पाई ।
LINE 338
ਸੋਦੀਨਨਾਨਕਸਤਿਗੁਰੁਸਰਣਾਈ੪੨।।
(ਫੇਰ) ਓਹ ਦੀਨ ਹੋਕੇ ਸਤਿਗੁਰ ਨਾਨਕ ਦੀ ਸ਼ਰਣੀ ਪੈ ਗਏ (ਅਥਵਾ ਦੱਦੇ ਕੱਕੇ ਵਲੋਂ ਦਿੱਕ ਹੋ ਕੇ ਸ਼ਰਣੀ ਪੈ ਗਏ, ਇਹ ਭੀ ਗਯਾਨੀ ਅਰਥ ਕਰਦੇ ਹਨ)।
Utimately, the humbled yogis submitted before the true Guru Nanak.
सो दीन नानक सतिगुरु सरणाई ।४२।
LINE 339
ਬਾਬਾਬੋਲੇਨਾਥਜੀਸਬਦੁਸੁਨਹੁਸਚੁਮੁਖਹੁਅਲਾਈ
(ਆਪ ਗੁਰੂ) ਬਾਬਾ ਜੀ ਬੋਲੇ: “ਹੇ ਨਾਥ ਜੀ! (ਮੈਂ) ਮੂੰਹੋਂ ਸਚ ਬਚਨ ਕਹਿੰਦਾ ਹਾਂ (ਆਪ) ਸ਼ਬਦ ਸੁਣੋ।
Baba (further) said, O respected Nath! Please listen to the truth that I utter.
बाबा बोले नाथ जी सबदु सुनहु सचु मुखहु अलाई ।
LINE 340
ਬਾਝੋਸਚੇਨਾਮਦੇਹੋਰੁਕਰਾਮਾਤਿਅਸਾਂਤੇਨਾਹੀ
(ਇਕ ਭਗਵੰਤ ਦੇ) ਸੱਚੇ ਨਾਮ (ਦੀ ਕਰਾਮਾਤ) ਤੋਂ ਬਿਨਾਂ ਹੋਰ (ਨਾਸੀ) ਕਰਾਮਾਤਾਂ ਸਾਡੇ ਪਾਸ ਨਹੀਂ ਹਨ।
Without the true Name no else miracle I have.
बाझो सचे नाम दे होरु करामाति असां ते नाही ।
LINE 341
ਬਸਤਰਿਪਹਿਰੌਅਗਨਿਕੈਬਰਫਹਿਮਾਲੇਮੰਦਰੁਛਾਈ
ਕਪੜੇ ਅੱਗ ਦੇ ਪਹਿਨਾਂ, ਹਿਮਾਲੇ ਵਿਚ ਬਰਫ ਦੇ ਮੰਦਰ ਛਾਕੇ (ਜਾ ਰਹਾਂ)
I may wear the clothes of fire and build my house in the Himalayas.
बसतरि पहिरौ अगनि कै बरफ हिमाले मंदरु छाई ।
LINE 342
ਕਰੌਰਸੋਈਸਾਰਿਦੀਸਗਲੀਧਰਤੀਨਥਿਚਲਾਈ
ਰਸੋਈ (ਸਾਰ=) ਲੋਹੇ ਦੀ ਕਰਾਂ ਕਿ ਸਾਰੀ ਧਰਤੀ ਨੂੰ ਨੱਥ ਕੇ ਚਲਾਵਾਂ।
I may eat the iron and make earth move to my orders.
करौ रसोई सारि दी सगली धरती नथि चलाई ।
LINE 343
ਏਵਡੁਕਰੀਵਿਥਾਰਿਕਉਸਗਲੀਧਰਤੀਹਕੀਜਾਈ
ਐਨਾ ਵਿਥਾਰ (=ਪਸਾਰਾ) ਕਰਾਂ ਕਿ ਸਾਰੀ ਧਰਤੀ ਹਿੱਕੀ ਹੋਈ ਤੁਰੀ ਚੱਲੇ।
I may expand myself so much that I could push the earth.
एवडु करी विथारि कउ सगली धरती हकी जाई ।
LINE 344
ਤੋਲੀਧਰਤਿਅਕਾਸਿਦੁਇਪਿਛੇਛਾਬੇਟੰਕੁਚੜਾਈ
(ਤੱਕੜ ਵਿੱਚ) ਧਰਤ ਅਕਾਸ਼ ਦੋਵੇਂ (ਧਰਕੇ) ਪਿਛਲੇ ਛਾਬੇ ਵਿਚ (ਟੰਕ=) ਵੱਟਾ ਪਾਕੇ ਤੋਲ ਲਵਾਂ।
I may weigh the earth and the sky against few grams of weight.
तोली धरति अकासि दुइ पिछे छाबे टंकु चड़ाई ।
LINE 345
ਇਹਿਬਲੁਰਖਾਆਪਿਵਿਚਿਜਿਸੁਆਖਾਤਿਸੁਪਾਸਿਕਰਾਈ
ਇੰਨਾਂ ਬਲ ਆਪਣੇ ਵਿਚ ਰੱਖਾਂ, ਜਿਸ ਨੂੰ ਆਖਾਂ ਉਸ ਕੋਲੋਂ ਬੀ (ਜੋ ਚਾਹਾਂ) ਕਰਵਾ ਲਵਾਂ,
I may have so much of power that I push aside anybody by saying.
इहि बलु रखा आपि विचि जिसु आखा तिसु पासि कराई ।
LINE 346
ਸਤਿਨਾਮੁਬਿਨੁਬਾਦਰਿਛਾਈ੪੩।।
(ਫੇਰ ਬੀ) ਸਤਿਨਾਮ ਤੋਂ ਬਿਨਾ (ਇਹ ਸਭ ਕੁਛ) ਬੱਦਲ ਦੀ ਛਾਂ ਹੈ।
But without the true Name, these all (powers) are momentary like the Shadow of the clouds.
सति नामु बिनु बादरि छाई ।४३।
LINE 347
ਬਾਬੇਕੀਤੀਸਿਧਿਗੋਸਟਿਸਬਦਿਸਾਂਤਿਸਿਧਾਂਵਿਚਿਆਈ
(ਜਦ) ਬਾਬੇ ਨੇ ਸਿਧਾਂ ਨਾਲ ਚਰਚਾ ਕੀਤੀ, (ਬਾਬੇ ਦੇ) ਸ਼ਬਦ ਨਾਲ ਸਿਧਾਂ ਵਿਖੇ ਸ਼ਾਂਤਿ ਵਰਤ ਗਈ।
Baba has discussions with the siddhs and because of th eenergy of the sabad those siddhs attained peace.
बाबे कीती सिधि गोसटि सबदि सांति सिधां विचि आई ।
LINE 348
ਜਿਣਿਮੇਲਾਸਿਵਰਾਤਿਦਾਖਟਦਰਸਨਿਆਦੇਸਿਕਰਾਈ
ਸ਼ਿਵਰਾਤ ਦਾ (ਸਾਰਾ) ਮੇਲਾ (ਗੁਰੂ ਜੀ ਨੇ) ਜਿੱਤ ਲੀਤਾ, ਖਟ ਦਰਸ਼ਨਾਂ ਨੇ ਨਮਸਕਾਰ ਕੀਤੀ।
Conquering the Sivratri fair Baba made the followers of six philosophies bow.
जिणि मेला सिवराति दा खट दरसनि आदेसि कराई ।
LINE 349
ਸਿਧਿਬੋਲਨਿਸੁਭਿਬਚਨਿਧਨੁਨਾਨਕਤੇਰੀਵਡੀਕਮਾਈ
(ਅਤੇ ਸਾਰੇ ਸਿੱਧ (ਏਹ) ਸ਼ੁਭ ਬਚਨ ਆਖਣ ਲਗੇ “ਧੰਨ ਹੋ ਨਾਨਕ ਜੀ! ਆਪ ਦੀ (ਕਮਾਈ=) ਮਿਹਨਤ ਵੱਡੀ ਹੈ।
Now, speaking benign words, the siddhs said, Nanak, your achievement is great.
सिधि बोलनि सुभि बचनि धनु नानक तेरी वडी कमाई ।
LINE 350
ਵਡਾਪੁਰਖੁਪਰਗਟਿਆਕਲਿਜੁਗਿਅੰਦਰਿਜੋਤਿਜਗਾਈ
(ਤੂੰ) ਵਡਾ ਪੁਰਖ ਕੁਲਜੁਗ ਵਿਚ ਜ਼ਾਹਰ ਹੋਇਆ ਹੈਂ, (ਸਾਰੇ ਸੱਤਿਨਾਮ ਦੀ) ਜੋਤ ਜਗਾ ਦਿਤੀ ਹੈ। “
You, emerging like a greatman in kaliyug have diffused the light (of knowledge) all around.
वडा पुरखु परगटिआ कलिजुगि अंदरि जोति जगाई ।
LINE 351
ਮੇਲਿਓਬਾਬਾਉਠਿਆਮੁਲਤਾਨੇਦੀਜਾਰਤਿਜਾਈ
(ਅਚਲ ਦੇ) ਮੇਲੇ (ਦੀ ਦਿਗ ਬਿਜਯ ਕਰ ਕੇ ਹੁਣ) ਗੁਰੂ ਬਾਬਾ ਜੀ ਉਠ ਕੇ ਮੁਲਤਾਨ ਦੀ ਯਾਤਰਾ ਨੂੰ ਚਲੇ।
Getting up from that fair, Baba went to the pilgrimage of Multan.
मेलिओ बाबा उठिआ मुलताने दी जारति जाई ।
LINE 352
ਅਗੋਂਪੀਰਮੁਲਤਾਨਦੇਦੁਧਿਕਟੋਰਾਭਰਿਲੈਆਈ
ਅੱਗੋਂ ਮੁਲਤਾਨ ਦੇ ਪੀਰ ਵਿਚ ਦੁੱਧ ਦਾ ਛੰਨਾ (ਨਕਾ ਨਕ) ਭਰਕੇ ਲੈ ਆਏ।
In Multan, the pir presented a bowl of milk filled up to brims (which means That faquirs here are already in plenty).
अगों पीर मुलतान दे दुधि कटोरा भरि लै आई ।
LINE 353
ਬਾਬੇਕਢਿਕਰਿਬਗਲਤੇਚੰਬੇਲੀਦੁਿਧਵਿਚਿਮਿਲਾਈ
ਬਾਬੇ ਨੇ ਬਗਲੋਂ ਕੱਢਕੇ ਇਕ ਚੰਬੇਲੀ (ਦਾ ਫੁੱਲ) ਦੁੱਧ ਪੁਰ ਰੱਖ ਦਿਤਾ।
Baba took out a jasmine flower from his bag and floated it on the milk (which meant that he wa not going to put anybody to trouble).
बाबे कढि करि बगल ते चंबेली दुिध विचि मिलाई ।
LINE 354
ਜਿਉਸਾਗਰਿਵਿਚਿਗੰਗਸਮਾਈ੪੪।।
ਜਿਕੁਰ ਸਮੁੰਦਰ ਵਿਚ ਗੰਗਾ ਸਮਾਉਂਦੀ ਹੈ।
It was such a scene as if the Ganges were merging into the sea.
जिउ सागरि विचि गंग समाई ।४४।
LINE 355
ਜਾਰਤਿਕਰਿਮੁਲਤਾਨਦੀਫਿਰਿਕਰਤਾਰਿਪੁਰੇਨੋਆਇਆ
ਮੁਲਤਾਨ ਦੀ ਜਾਤਰਾ (ਵਿਚ ਦਿਗ ਬਿਜਯ) ਕਰ ਕੇ ਫਿਰ ਕਰਤਾਰ ਪੁਰ ਨੂੰ (ਬਾਬਾ) ਆਇਆ।
After the journey of Multan, Baba Nanak again turned towards Kartarpur.
जारति करि मुलतान दी फिरि करतारिपुरे नो आइआ ।
LINE 356
ਚੜ੍ਹੇਸਵਾਈਦਿਹਿਦਿਹੀਕਲਿਜੁਗਿਨਾਨਕਨਾਮੁਧਿਆਇਆ
ਦਿਨੋਂ ਦਿਨ ਕਲਾ ਸਵਾਈ ਹੋਣ ਲੱਗੀ, ਕਲਜੁਗ (ਵਿਚ ਗੁਰੂ) ਨਾਨਕ ਨੇ ਲੋਕਾਂ ਥੋਂ ਨਾਮ ਦਾ ਜਾਪ ਕਰਾਯਾ।
His impact increased by leaps and bounds and he made people of kaliyug remember Nam.
चढ़े सवाई दिहि दिही कलिजुगि नानक नामु धिआइआ ।
LINE 357
ਵਿਣੁਨਾਵੈਹੋਰੁਮੰਗਣਾਸਿਰਿਦੁਖਾਂਦੇਦੁਖਸਬਾਇਆ
(ਇਸ ਲਈ ਕਿ) ਨਾਮ ਤੋਂ ਬਾਝ ਹੋਰ ਸਭਨਾਂ (ਪਦਾਰਥਾਂ) ਦੇ ਮੰਗਣ ਵਿਖੇ ਭਾਰੀ ਕਸ਼ਟ ਤੇ ਵਿਪਦਾ ਹਨ।
Desiring anything except the Nam of the Lord, is invitation to multiplying sufferings.
विणु नावै होरु मंगणा सिरि दुखां दे दुख सबाइआ ।
LINE 358
ਮਾਰਿਆਸਿਕਾਜਗਤਿਵਿਚਿਨਾਨਕਨਿਰਮਲਪੰਥੁਚਲਾਇਆ
(ਸਾਰੇ) ਜਗਤ ਵਿਖੇ (ਹੁਕਮ ਦਾ) ਸਿੱਕਾ ਮਾਰਿਆ ਅਤੇ (ਬਾਬੇ) ਨਾਨਕ ਨੇ (ਹਉਮੈ ਰੂਪੀ) ਮੈਲ ਤੋਂ ਰਹਿਤ ਪੰਥ ਤੋਰਿਆ।
In the world, he established the authority (of his doctrines) and started a religion, devoid of any impurity (niramal panth).
मारिआ सिका जगति विचि नानक निरमल पंथु चलाइआ ।
LINE 359
ਥਾਪਿਆਲਹਿਣਾਜੀਂਵਦੇਗੁਰਿਆਈਸਿਰਿਛਤ੍ਰੁਫਿਰਾਇਆ
ਆਪਣੇ ਜੀਉਂਦੇ ਜੀ ਲਹਿਣੇ ਨੂੰ ਗੱਦੀ ਪੁਰ ਬੈਠਾਕੇ ਗੁਰਿਆਈ ਦਾ ਛੱਤ੍ਰ ਸਿਰ ਪੁਰ ਫਿਰਾਇਆ।
During his life time he waved the canopy of Guru seat on the head of Lahina(Guru Angad) and merged his own light into him.
थापिआ लहिणा जींवदे गुरिआई सिरि छत्रु फिराइआ ।
LINE 360
ਜੋਤੀਜੋਤਿਮਿਲਾਇਕੈਸਤਿਗੁਰਨਾਨਕਿਰੂਪੁਵਟਾਇਆ
(ਆਪਣੀ) ਜੋਤਿ (ਉਸਦੇ) ਜੋਤਿ ਵਿਖੇ ਮਿਲਾਕੇ ਸਤਿਗੁਰੂ ਨਾਨਕ ਨੇ (ਮਾਨੋਂ ਦੂਜਾ) ਰੂਪ ਬਦਲ ਦਿਤਾ।
Guru Nanak now transformed himself.
जोती जोति मिलाइ कै सतिगुर नानकि रूपु वटाइआ ।
LINE 361
ਲਖਿਕੋਈਸਕਈਆਚਰਜੇਆਚਰਜੁਦਿਖਾਇਆ
(ਇਸ ਭੇਤ ਨੂੰ) ਕੋਈ ਜਾਣ ਨਹੀਂ ਸਕਿਆ, ਕਿਉਂ ਜੋ ਅਚਰਜ ਵਿਚ ਅਚਰਜ ਦਿਖਾ ਦਿਤਾ।
This mystery is incomprehensible for anybody that awe-inspiring (Nanak) accomplished a wonderful task.
लखि न कोई सकई आचरजे आचरजु दिखाइआ ।
LINE 362
ਕਾਇਆਪਲਟਿਸਰੂਪੁਬਣਾਇਆ੪੫।।
ਕਿ ਸਰੀਰ ਨੂੰ ਪਲਟਕੇ (ਗੁਰੂ ਅੰਗਦ ਦਾ) ਸਰੂਪ (ਆਪਣੇ ਵਰਗਾ) ਬਣਾ ਦਿਤਾ।
He converted (his body) into a new form.
काइआ पलटि सरूपु बणाइआ ।४५।
LINE 363
ਸੋਟਿਕਾਸੋਛਤ੍ਰੁਸਿਰਿਸੋਈਸਚਾਤਖਤੁਟਿਕਾਈ
ਉਹੋ ਤਿਲਕ, ਊਹੋ ਛਤ੍ਰ ਸਿਰ ਪੁਰ, ਉਹੋ ਸੱਚੇ ਸਿੰਘਾਸਨ ਪੁਰ ਬਿਰਾਜਮਾਨੀ;
With the same mark (on the forehead), the same canopy he radiated on the Throne.
सो टिका सो छत्रु सिरि सोई सचा तखतु टिकाई ।
LINE 364
ਗੁਰਨਾਨਕਹੰਦੀਮੁਹਰਿਹਥਿਗੁਰਅੰਗਦਿਦੀਦੋਹੀਫਿਰਾਈ
(ਊਹੋ) ਗੁਰ ਨਾਨਕ ਦੇ ਹੱਥ ਦੀ ਛਾਪ (ਅਰਥਾਤ ਸ਼ਕਤੀ ਮਿਲੀ ਅਰ) ਗੁਰੂ ਅੰਗਦ ਜੀ ਦੀ ਦੋਹੀ ਫਿਰ ਗਈ (ਕਿ ਅੱਗੇ ਨੂੰ ਇਹ ਗੁਰੂ ਹੋਏ)।
The power Guru Nanak had is now with Guru Angad was publically proclaimed all around.
गुर नानक हंदी मुहरि हथि गुर अंगदि दी दोही फिराई ।
LINE 365
ਦਿਤਾਛੋੜਿਕਰਤਾਰਪੁਰੁਬੈਠਿਖਡੂਰੇਜੋਤਿਜਗਾਈ
(ਹੁਣ ਸ੍ਰੀ ਗੁਰੂ ਅੰਗਦ ਜੀ ਨੇ) ਕਰਤਾਰ ਪੁਰ ਨੂੰ ਛੱਡ ਦਿਤਾ ਤੇ ਖਡੂਰ (ਨਾਮੇ ਗ੍ਰਾਮ ਵਿਖੇ) ਆਪਣੀ ਰੌਸ਼ਨੀ ਕੀਤੀ।
Guru Angad left Kartarpur and scattered his light while sitting at Khadur.
दिता छोड़ि करतारपुरु बैठि खडूरे जोति जगाई ।
LINE 366
ਜੰਮੇਪੂਰਬਿਬੀਜਿਆਵਿਚਿਵਿਚਿਹੋਰੁਕੂੜੀਚਤੁਰਾਈ
ਪੂਰਬ ਦਾ (ਜੋ ਬੀਜ) ਬੀਜਿਆ ਹੈ, (ਊਹੋ) ਮਿਲਦਾ ਹੈ, ਹੋਰ ਵਿਚ ਵਿਚ ਦੀਆਂ ਚਤੁਰਾਈਆਂ ਝੂਠੀਆਂ ਹਨ (ਭਾਵ ਦਾਸੂ ਤੇ ਦਾਤੂ ਪੁੱਤ੍ਰ ਬੈਠੇ ਰਹੇ ਤੇ ਸ੍ਰੀ ਅਮਰਦਾਸ ਜੀ ਨੇ ਟਹਿਲੋਂ ਮਹਿਲ ਪਾ ਲੀਤਾ)।
Action seeds of the previous births sprout; all other ingenuinities are false.
जंमे पूरबि बीजिआ विचि विचि होरु कूड़ी चतुराई ।
LINE 367
ਲਹਣੇਪਾਈਨਾਨਕੋਦੇਣੀਅਮਰਦਾਸਿਘਰਿਆਈ
ਲਹਿਣੇ ਨੇ ਤਾਂ ਗੁਰੂ ਨਾਨਕ ਜੀ ਤੋਂ (ਗੱਦੀ) ਪਾਈ, (ਹੁਣ ਇਨ੍ਹਾਂ ਨੂੰ ਗੁਰੂ) ਅਮਰ ਦਾਸ ਜੀ ਦੇ ਘਰ ਦੇਣੀ ਆਈ (ਭਾਵ ਸ੍ਰੀ ਗੁਰੂ ਅੰਗਦ ਜੀ ਨੇ ਸ੍ਰੀ ਗੁਰੂ ਅਮਰ ਦਾਸ ਜੀ ਨੂੰ ਓਹੀ ਗੁਰਿਆਈ ਦੀ ਗੱਦੀ ਬਖਸ਼ ਦਿਤੀ)।
Whatever Lahina got from Guru Nanak now came to the house of (Guru) Amar Das.
लहणे पाई नानको देणी अमरदासि घरि आई ।
LINE 368
ਗੁਰੁਬੈਠਾਅਮਰੁਸਰੂਪਹੋਇਗੁਰਮੁਖਿਪਾਈਦਾਦਿਇਲਾਹੀ
ਅਮਰ ਸਰੂਪ ਹੋਕੇ ਗੁਰੂ (ਅਮਰ ਦਾਸ ਜੀ ਗੱਦੀ ਪਰ) ਬੈਠੇ ਗੁਰੂ (ਅੰਗਦ ਜੀ ਦੇ) ਦਵਾਰਾ ਈਸ਼੍ਵਰੀਯ ਦਾਤ ਮਿਲੀ।
Having received the celestial gift from Guru Angad, the Guru, in the form of Amar Das is seated.
गुरु बैठा अमरु सरूप होइ गुरमुखि पाई दादि इलाही ।
LINE 369
ਫੇਰਿਵਸਾਇਆਗੋਇੰਦਵਾਲੁਅਚਰਜੁਖੇਲੁਲਖਿਆਜਾਈ
(ਇਨ੍ਹਾਂ ਨੇ) ਗੋਂਦਵਾਲ ਫੇਰ (ਆ ਕਰ) ਵਸਾਇਆ, ਵਡਾ ਅਚਰਜ ਖੇਲ ਕੀਤਾ ਜੋ ਸਮਝਿਆ ਨਹੀਂ ਜਾਂਦਾ।
Guru Amar Das founded Goindval. The wondorous play could was beyond sight.
फेरि वसाइआ गोइंदवालु अचरजु खेलु न लखिआ जाई ।
LINE 370
ਦਾਤਿਜੋਤਿਖਸਮੈਵਡਿਆਈ੪੬।।
ਦਾਤ ਤੇ ਜੋਤਿ ਸਭ ਵਾਹਿਗੁਰੂ ਦੀ ਵਡਿਆਈ ਹੈ (ਜਿਸ ਨੂੰ ਦੇਵੇ ਉਸ ਨੂੰ ਮਿਲਦੀ ਹੈ)।
Gift received from the earlier Gurus further enhanced the grandeur of the Light.
दाति जोति खसमै वडिआई ।४६।
LINE 371
ਦਿਚੈਪੂਰਬਿਦੇਵਣਾਜਿਸਦੀਵਸਤੁਤਿਸੈਘਰਿਆਵੈ
(ਜਿਸ ਦਾ) ਦੇਣਾ ਪਹਿਲੋਂ ਦਾ ਹੀ ਹੋਵੇ ਤੇ ਜਿਸ ਦੇ ਘਰ ਦੀ ਚੀਜ਼ ਹੋਵੇ ਉਸ ਦੇ ਘਰ ਹੀ ਆਉਂਦੀ ਹੈ।
Liabilities of the previous births have to be settled and the thing goes to the house it belongs to.
दिचै पूरबि देवणा जिस दी वसतु तिसै घरि आवै ।
LINE 372
ਬੈਠਾਸੋਢੀਪਾਤਿਸਾਹੁਰਾਮਦਾਸੁਸਤਿਗੁਰੂਕਹਾਵੈ
(ਹੁਣ) ਸੋਢੀ ਪਾਤਸ਼ਾਹ ਹੋ ਕੇ (ਗੱਦੀ ਪਰ) ਬੈਠੇ ਤੇ ਰਾਮਦਾਸ ਸਤਿਗੁਰੂ (ਪ੍ਰਸਿੱਧ) ਕਹਾਏ।
Now Guru Ram Das, a Sodhi emperor, seated on the Guru-seat is called the true Guru.
बैठा सोढी पातिसाहु रामदासु सतिगुरू कहावै ।
LINE 373
ਪੂਰਨੁਤਾਲੁਖਟਾਇਆਅੰਮ੍ਰਿਤਸਰਿਵਿਚਿਜੋਤਿਜਗਾਵੈ
ਅੰਮ੍ਰਿਤਸਰ ਵਿਖੇ (ਸੁਧਾ ਸਰੋਵਰ ਨਾਮੇ) ਤਲਾਉ ਨੂੰ ਖਟਾ ਕੇ ਪੂਰਨ ਕੀਤਾ ਅਰ ਜੋਤ ਦਾ ਪ੍ਰਕਾਸ਼ ਕੀਤਾ।
He got dug the complete holy tank and here settling down at Amritsar, he spread his light.
पूरनु तालु खटाइआ अंम्रितसरि विचि जोति जगावै ।
LINE 374
ਉਲਟਾਖੇਲੁਖਸਮਦਾਉਲਟੀਗੰਗਸਮੁੰਦ੍ਰਿਸਮਾਵੈ
ਖਸਮ ਦਾ ਕੌਤਕ ਉਲਟਾ ਹੈ (ਹੋਰ ਨਦੀਆਂ ਪੱਛਮ ਨੂੰ ਜਾਕੇ ਅਰਬ ਸਾਗਰ ਵਿਖੇ ਜਾਂਦੀਆਂ ਹਨ) ਪਰ ਗੰਗਾ (ਨਦੀ ਉਤਰੋਂ ਹੋਕੇ ਪੂਰਬ ਵਲ ਇਨ੍ਹਾਂ ਤੋਂ) ਉਲਟੀ ਜਾਕੇ ਬੰਗਾਲੇ) ਸਮੁੰਦਰ ਵਿਖੇ ਮਿਲਦੀ ਹੈ।
Wondrous is the play of the Lord. He can cause Ganges running in opposite direction merge in the ocean.
उलटा खेलु खसम दा उलटी गंग समुंद्रि समावै ।
LINE 375
ਦਿਤਾਲਈਯੇਆਪਣਾਅਣਿਦਿਤਾਕਛੁਹਥਿਆਵੈ
ਆਪਣਾ ਦਿੱਤਾ ਲਈਦਾ ਹੈ, ਬਿਨਾਂ ਦਿੱਤੇ ਕੁਝ ਹੱਥ ਨਹੀਂ ਆਉਂਦਾ।
You get your own; given nothing cannot bring to you anything.
दिता लईये आपणा अणिदिता कछु हथि न आवै ।
LINE 376
ਫਿਰਿਆਈਘਰਿਅਰਜਣੇਪੁਤੁਸੰਸਾਰੀਗੁਰੂਕਹਾਵੈ
ਫੇਰ ਗੁਰੂ ਅਰਜਨ ਦੇਵ ਦੇ ਘਰ (ਗੁਰਿਆਈ) ਆਈ, ਸੰਸਾਰੀ ਪੁੱਤਰ (=ਬਿੰਦੀ ਬੇਟਾ) ਗੁਰੂ ਕਹਾਇਆ!
Now the Guruship entered the house of Arjan (Dev) who, to say was the son, but, he proved through his good deeds to be worthy of the Guru-seat.
फिरि आई घरि अरजणे पुतु संसारी गुरू कहावै ।
LINE 377
ਜਾਣਿਦੇਸਾਂਸੋਢੀਓਂਹੋਰਸਿਅਜਰੁਜਰਿਆਜਾਵੈ
(ਮਾਤਾ ਭਾਨੀ ਜੀ ਨੇ ਪੁੱਤ੍ਰ ਨੂੰ ਬਚਨ ਕੀਤਾ: ਹੇ ਪੁਤ੍ਰ! ਹੁਣ) ਸੋਢੀਓਂ ਗੱਦੀ ਮੈਂ ਨਹੀਂ ਜਾਣ ਦੇਵਾਂਗੀ ਇਹ ਵੱਡੀ ਅਜਰ (ਚੀਜ਼ ਹੈ ਇਸ ਦਾ) ਜਰਨਾ, ਹੋਰਦੇ ਨਹੀਂ ਹੋਊ।
This Guruship would not go beyond Sodhis because none else can bear with this unbearable.
जाणि न देसां सोढीओं होरसि अजरु न जरिआ जावै ।
LINE 378
ਘਰਹੀਕੀਵਥੁਘਰੇਰਹਾਵੈ੪੭।।
ਘਰ ਦੀ ਚੀਜ਼ ਘਰੇ ਹੀ ਰਹੂ।
The thing of the House should remain in the House.
घर ही की वथु घरे रहावै ।४७।
LINE 379
ਪੰਜਿਪਿਆਲੇਪੰਜਿਪੀਰਛਠਮੁਪੀਰੁਬੈਠਾਗੁਰੁਭਾਰੀ
ਪੰਜ ਪੀਰ (ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਜੀ ਨੇ ਤਾਂ) ਪੰਜ ਪਿਆਲੇ (ਸਤ, ਸੰਤੋਖ, ਦਯਾ, ਧਰਮ, ਧੀਰਜ ਦੇ ਪੀਤੇ, ਭਾਵ ਸਤੋਗੁਣ ਦਾ ਬੜਾ ਅਭਯਾਸ ਕੀਤਾ) ਛੇਵਾਂ ਪੀਰ (ਗੁਰੂ ਹਰਗੋਬਿੰਦ) ਭਾਰੀ ਗੁਰੂ ਹੋਕੇ (ਗੱਦੀ ਤੇ) ਬੈਠਾ (ਭਾਵ ਇਨ੍ਹਾਂ ਨੇ ਦੇਗ਼ ਤੇਗ਼ ਦੀਆਂ ਦੋ ਤਲਵਾਰਾਂ ਨਾਲ ਪਹ
(From Guru Nanak to Guru Arjan Dev) Five pirs were there who drank from the five cups(of truth, contentment, compassion, dharama, discerning wisdom), and now the sixth great pir is holding the Guruship.
पंजि पिआले पंजि पीर छठमु पीरु बैठा गुरु भारी ।
LINE 380
ਅਰਜਨੁਕਾਇਆਪਲਟਿਕੈਮੂਰਤਿਹਰਿਗੋਬਿੰਦਸਵਾਰੀ
ਗੁਰੂ ਅਰਜਨ ਜੀ ਨੇ ਹੀ ਆਪਣੀ ਕਾਯਾਂ ਪਲਟਕੇ ਹਰਿਗੋਬਿੰਦ ਦੀ ਮੂਰਤੀ ਬਣਾਈ।
Arjan (Dev) transformed himself into Harigobind and sat majestically.
अरजनु काइआ पलटि कै मूरति हरिगोबिंद सवारी ।
LINE 381
ਚਲੀਪੀੜੀਸੋਢੀਆਰੂਪੁਦਿਖਾਵਣਿਵਾਰੋਵਾਰੀ
(ਹੁਣ) ਸੋਢੀਆਂ ਦੀ ਪੀਹੜੀ (ਅਗੋਂ) ਤੋਰ ਪਈ, ਵਾਰੋ ਵਾਰੀ (ਗੁਰੂ) ਰੂਪ ਦੱਸਣਗੇ।
Now the Sodhi lineage has started and they all will show their selves turn by turn.
चली पीड़ी सोढीआ रूपु दिखावणि वारो वारी ।
LINE 382
ਦਲਿਭੰਜਨਗੁਰੁਸੂਰਮਾਵਡਜੋਧਾਬਹੁਪਰਉਪਕਾਰੀ
ਇਹ ਬੀਰ ਗੁਰੂ (ਮਲੇਛਾਂ ਦੇ) ਦਲਾਂ ਦਾ ਤੋੜਨਹਾਰ ਵਡਾ ਜੋਧਾ ਤੇ ਵੱਡਾ ਪਰਉਪਕਾਰੀ ਉਠਿਆ।
This Guru, the vanquisher of armies, is very brave and benevolent.
दलि भंजन गुरु सूरमा वड जोधा बहु परउपकारी ।
LINE 383
ਪੁਛਨਿਸਿਖਅਰਦਾਸਿਕਰਿਛਿਅਮਹਲਾਂਤਕਿਦਰਸੁਨਿਹਾਰੀ
(ਹੁਣ) ਸਿਖ ਅਰਦਾਸ ਕਰ ਕੇ ਪੁੱਛਣ ਲਗੇ (ਹੇ ਦੀਨ ਦਿਆਲ!) ਛੀ ਮਹਿਲਾਂ ਤੀਕ ਤਾਂ ਦਰਸ਼ਨ ਹੋਏ ਹਨ (ਅੱਗੋਂ ਕਿੰਨੇ ਕੁ ਹੋਣਗੇ?)
The Sikhs prayed and asked that they have seen the six Gurus (how many more are to come) .
पुछनि सिख अरदासि करि छिअ महलां तकि दरसु निहारी ।
LINE 384
ਅਗਮਅਗੋਚਰਸਤਿਗੁਰੂਬੋਲੇਮੁਖਤੇਸੁਣਹੁਸੰਸਾਰੀ
ਅਗਮ ਅਗੋਚਰ (ਅਰਥਾਤ ਮਨ ਬਾਣੀ ਤੋਂ ਪਰੇ) ਸਤਿਗੁਰੂ ਜੀ ਨੇ (ਅੰਗਮ ਵਾਕ) ਮੁਖ ਤੋਂ ਬੋਲੇ “ਸੁਣੋ ਹੇ ਸੰਸਾਰੀ ਲੋਕੋ!
The true Guru, the knower of the unknowable and seer of the invisible told the Sikhs to listen to.
अगम अगोचर सतिगुरू बोले मुख ते सुणहु संसारी ।
LINE 385
ਕਲਿਜੁਗੁਪੀੜੀਸੋਢੀਆਂਨਿਹਚਲਨੀਂਵਉਸਾਰਿਖਲਾਰੀ
ਕਜੁਲਗ ਵਿਖੇ ਸੋਢੀਆਂ ਦੀ ਪੀੜ੍ਹੀ ਦੀ ਨੀਵ ਅਟੱਲ ਉਸਾਰ ਕੇ ਖੜੀ ਕੀਤੀ ਗਈ ਹੈ।
The lineage of the Sodhis have been established on the sound foundation.
कलिजुगु पीड़ी सोढीआं निहचल नींव उसारि खलारी ।
LINE 386
ਜੁਗਿਜੁਗਿਸਤਿਗੁਰੁਧਰੇਅਵਤਾਰੀ੪੮।।
ਪਰੰਤੂ ਹੋਰ ਅਵਤਾਰ 'ਜੁਗ ਜੁਗ' (ਦੋ ਦੂਣੀ ਚਾਰ ਯਾ ੨+੨=੪) ਸਤਿਗੁਰੂ ਧਾਰਨ ਕਰਨਗੇ। “
Four more Gurus will come to earth (yuga 2, yuga 2 i.e. 2+2=4)
जुगि जुगि सतिगुरु धरे अवतारी ।४८।
LINE 387
ਸਤਿਜੁਗਿਸਤਿਗੁਰਵਾਸਦੇਵਵਵਾਵਿਸਨਾਨਾਮੁਜਪਾਵੈ
ਵਾਹਿਗੁਰੂ ਸਬਦ ਦਾ ਅੰਨ੍ਵਯ ਚਾਰੇ ਜੁਗਾਂ ਨਾਲ ਕੀਤਾ ਜਾਂਦਾ ਹੈ:-ਸਤਿਜੁਗ ਵਿਖੇ ਸਤਿਗੁਰ ਨਾਨਕ ਜੀ ਵਾਸਦੇਵ ਦਾ ਅਵਤਾਰ ਹੋਏ, ਉਥੋਂ ਵਵਾ ਲੀਤਾ, ਵਿਸ਼ਨੂੰ ਦਾ ਨਾਮ (ਲੋਕ) ਜਪਣ ਲੱਗੇ।
In Satyug, Visnu in the form of Vasudev is said to have incarnated and ‘V’ Of Vahiguru reminds of Visnu.
सतिजुगि सतिगुर वासदेव ववा विसना नामु जपावै ।
LINE 388
ਦੁਆਪਰਿਸਤਿਗੁਰਹਰੀਕ੍ਰਿਸ਼ਨਹਾਹਾਹਰਿਹਰਿਨਾਮੁਜਪਾਵੈ
(ਫੇਰ) ਦੁਆਪਰ (ਵਿਖੇ) ਸਤਿਗੁਰੂ (ਨਾਨਕ ਜੀ) ਹਰੀ (ਅਰਥਾਤ) ਕ੍ਰਿਸ਼ਨ (ਦਾ ਰੂਪ) ਹੋਏ, ਹਾਹਾ (ਅੱਖਰ ਲੀਤਾ) ਹਰਿ ਹਰਿ ਦਾ ਨਾਮ ਜਪਣ ਲੱਗੇ।
The true Guru of dvapar is said to be Harikrsna and ‘H’ of Vahiguru reminds of Hari.
दुआपरि सतिगुर हरीक्रिशन हाहा हरि हरि नामु जपावै ।
LINE 389
ਤੇਤੇਸਤਿਗੁਰਰਾਮਜੀਰਾਰਾਰਾਮਜਪੇਸੁਖੁਪਾਵੈ
ਤ੍ਰੇਤੇ (ਯੁਗ ਵਿਖੇ) ਸਤਿਗੁਰੂ (ਨਾਨਕ ਜੀ) ਰਾਮ ਜੀ (ਦਾ ਰੂਪ ਧਾਰਿਆ ਉਥੋਂ) ਰਾਰਾ (ਲੀਤਾ) ਰਾਮ ਰਾਮ (ਲੋਕੀਂ) ਉਚਾਰਕੇ ਸੁਖ ਪਾਉਣ ਲੱਗੇ।
In the the treta was Ram and ‘R’ of Vahiguru tells that rembering Ram will produce joy and happiness.
तेते सतिगुर राम जी रारा राम जपे सुखु पावै ।
LINE 390
ਕਲਿਜੁਗਿਨਾਨਕਗੁਰਗੋਬਿੰਦਗਗਾਗੋਬਿੰਦਨਾਮੁਅਲਾਵੈ
ਕਲਿਯੁਗ (ਵਿਖੇ) ਗੁਰੂ ਨਾਨਕ ਗੋਬਿੰਦ (ਰੂਪ ਹੋਏ, ਲੋਕ) ਗੋਬਿੰਦ (ਗੋਬਿੰਦ) ਜਪਣ ਲੱਗੇ, (ਉਥੋਂ) ਗਗਾ (ਲੀਤਾ) ਹੈ।
In kalijug, Gobind is in the form of Nanak and ‘G’ of Vahiguru gets Govind recited.
कलिजुगि नानक गुर गोबिंद गगा गोबिंद नामु अलावै ।
LINE 391
ਚਾਰੇਜਾਗੇਚਹੁਜੁਗੀਪੰਚਾਇਣਵਿਚਿਜਾਇਸਮਾਵੈ
ਚਹੁੰ ਜੁੱਗਾਂ ਦੇ ਚਾਰੇ (ਉਪਰ ਕਥੇ ਜਾਗੇ=) ਅਵਤਾਰ ਵਾਹਿਗੁਰੂ ਵਿਚ ਜਾ ਸਮਾਉਂਦੇ ਹਨ।
The recitations o f all the four ages subsume in Panchayan i.e. in the soul of the common man.
चारे जागे चहु जुगी पंचाइण विचि जाइ समावै ।
LINE 392
ਚਾਰੋਅਛਰਇਕੁਕਰਿਵਾਹਗੁਰੂਜਪੁਮੰਤ੍ਰੁਜਪਾਵੈ
(ਗੱਲ ਕੀ) ਚਾਰੇ ਅੱਖਰ ਕੱਠੇ ਕਰਕੇ, ਵਾਹਿਗੁਰੂ (ਪੰਜਵਾਂ) ਜਪ ਮੰਤ੍ਰ (ਸੰਗਤ ਨੂੰ ਗੁਰੂ ਜੀ ਨੇ) ਜਪਾਇਆ।
When joining four letters Vahiguru is remembered,
चारो अछर इकु करि वाहगुरू जपु मंत्रु जपावै ।
LINE 393
ਜਹਾਤੇਉਪਜਿਆਫਿਰਿਤਹਾਸਮਾਵੈ੪੯੧।।।
(ਮੰਤ੍ਰ ਈਸ਼੍ਵਰ ਦੇ ਨਾਮ ਥੋਂ) ਜਿਥੋਂ ਉਪਜਿਆ ਹੈ ਫਿਰ ਉਸੇ ਵਿਖੇ ਲੀਨ ਹੋ ਜਾਂਦਾ ਹੈ। (ਧ੍ਵਨੀ ਇਹ ਕਿ ਫੇਰ ਸੰਸਾਰ ਦੀ ਪ੍ਰਾਪਤ ਨਹੀਂ ਰਹੇਗੀ ਪਰਮਪਦਦੀ ਪ੍ਰਾਪਤ ਹੋ ਜਾਵੇਗੀ। ਅਰਥਾਤ ਨਾਮ ਨਾਮੀ ਤੋਂ ਹੋਇਆ ਹੈ ਤੇ ਨਾਮੀ ਵਿਚ ਹੀ ਲੈ ਜਾਂਦਾ ਹੈ)☬ਐਉਂ ਬੀ ਅਰਥ ਲਾਉਣ ਦਾ ਜਤਨ ਹੁੰਦਾ ਹੈ: ਸਤਿਜੁਗ ਵਿਚ ਵਾਸਦੇਵ ਸਤਿਗੁਰ ਸੇ
The jiv merges again in its origin.
जहा ते उपजिआ फिरि तहा समावै ।४९।१।