ਜੋਤਿਬਿਗਾਸ।
Joth Bigaas
जोति बिगास ।
ੴਸਤਿਗੁਰਪ੍ਰਸਾਦਿ।
ੴ सतिगुर प्रसादि।
ਗੁਰੂਨਾਨਕਆਮਦਨਰਾਇਨਸਰੂਪ।
ਗੁਰੂ ਨਾਨਕ ਨਾਰਾਇਨ ਦਾ ਸਰੂਪ ਹੈ,
Guru Nanak is the complete form of Akaalpurakh,
गुरू नानक आमद नराइन सरूप ।
ਹਮਾਨਾਨਿਰੰਜਨਨਿਰੰਕਾਰਰੂਪ੧।।
ਨਿਰਸੰਦੇਹ ਉਹ ਨਿਰੰਜਨ ਅਤੇ ਨਿਰੰਕਾਰ ਦਾ ਹੀ ਰੂਪ ਹੈ ।
Without doubt, he is the image of the Formless and the Immaculate. (1)
हमाना निरंजन निरंकार रूप ।१।
ਹੱਕਸ਼ਆਫ਼ਰੀਦਾਜ਼ਿਨੂਰਿਕਰਮ।
ਰੱਬ ਨੇ ਉਸਨੂੰ ਆਪਣੀ ਬਖਸ਼ਿਸ਼ ਦੇ ਨੂਰ ਤੋਂ ਉਤਪੰਨ ਕੀਤਾ ਹੈ,
Waaheguru created him out of His own radiance,
हकश आफ़रीदा ज़ि नूरि करम ।
ਅਜ਼ੋਆਲਮੇਰਾਫ਼ਯੂਜ਼ਿਆਤਮ੨।।
ਸਾਰਾ ਸੰਸਾਰ ਵਡੇਰੀਆਂ ਬਖਸ਼ੀਸ਼ਾਂ ਉਸ ਤੋਂ ਪਰਾਪਤ ਕਰਦਾ ਹੈ ।
The whole world, then, receives numerous boons from him. (2)
अज़ो आलमे रा फ़यूज़ि आतम ।२।
ਹੱਕਸ਼ਬਰ-ਗੁਜ਼ੀਦਾਜ਼ਿਹਰਬਰ-ਗੁਜ਼ੀਂ।
ਰੱਬ ਨੇ ਉਸ ਨੂੰ ਹਰ ਚੁਨੇ ਹੋਏ ਤੋਂ ਉਚੇਰਾ ਚੁਨਿਆ ਹੈ,
Akaalpurakh has selected him out of all the selected ones,
हकश बर-गुज़ीदा ज़ि हर बर-गुज़ीं ।
ਨਸ਼ਾਂਦਸ਼ਜ਼ਿਹਰਬਰ-ਤਰੀਂਬਰ-ਤਰੀਂ੩।।
ਰੱਬ ਨੇ ਉਸਨੂੰ ਹਰ ਉੱਚੇ ਅਸਥਾਨ ਤੋ ਉਚੇਰਾ ਬਿਠਾਇਆ ਹੈ ।
And, has placed him on a higher place out of all high places. (3)
नशांदश ज़ि हर बर-तरीं बर-तरीं ।३।
ਹੱਕਸ਼ਗੁਫ਼ਤਖ਼ੁਦਮੁਰਸ਼ਦਲ-ਆਲਾਮੀਨ।
ਰੱਬ ਨੇ ਉਸਨੂੰ ਦੋਹਾਂ ਜਹਾਨਾਂ ਦਾ ਮੁਰਸ਼ਿਦ, ਸਤਿਗੁਰੂ, ਕਰਾਰ ਦਿੱਤਾ,
Waaheguru has declared and appointed him as the prophet of both the worlds,
हकश गुफ़त क़ुद मुरशदल-आलामीन ।
ਨਜਾਤੁਲਵਰਾਰਹਿਮਤੁਲਮੁਜ਼ਨਬੀਨ੪।।
ਬੇਸ਼ਕ ਗੁਰੂ ਨਾਨਕ ਪਰਲੋਕ ਦੀ ਮੁਕਤੀ ਅਤੇ ਬਖਸ਼ਿਸ਼ਾਂ ਦੀ ਰਹਿਮਤ ਹੈ ।
Without doubt, Guru Nanak is the grace and benignity of heavenly salvation and bestowal. (4)
नजातुलवरा रहिमतुल मुज़नबीन ।४।
ਸ਼ਹਿਨਸ਼ਾਹਿਦਾਰੈਨਕਰਦਸ਼ਖ਼ਿਤਾਬ।
ਰੱਬ ਨੇ ਉਸ ਨੂੰ ਲੋਕ ਪਰਲੋਕ ਦਾ ਸ਼ਹਿਨਸ਼ਾਹ ਕਹਿ ਕੇ ਸੰਬੋਧਨ ਕੀਤਾ,
The Omnipotent has addressed him as the emperor of this world and the heavens,
शहिनशाहि दारैन करदश क़िताब ।
ਅਜ਼ੋਤਾਲਿਬਾਂਰਾਕਰਾਮਤਨਸਾਬ੫।।
ਉਸ ਕੋਲੋਂ ਜਾਚਕਾਂ ਨੂੰ ਬਜ਼ੁਰਗੀ ਦਾ ਸੋਮਾ ਮਿਲਦਾ ਹੈ ।
His disciples receive a spring of super natural powers. (5)
अज़ो तालिबां रा करामत नसाब ।५।
ਹੱਕਸ਼ਆਰਾਸਤਖ਼ੁਦਤਖ਼ਤਗਾਹਸ਼ਬੁਲੰਦ।
ਰੱਬ ਨੇ ਉਸ (ਗੁਰੂ) ਦੇ ਉੱਚੇ ਸੰਘਾਸਨ ਨੂੰ ਆਪ ਸਜਾਇਆ,
The Lord Himself adorned his (Guru's) exalted throne,
हकश आरासत क़ुद तक़तगाहश बुलंद ।
ਜ਼ਿਹਰਫ਼ਰੁੱਖ਼ੇਸਾਖ਼ਤਸ਼ਅਰਜ਼ਮੰਦ੬।।
ਰੱਬ ਨੇ ਉਸ ਨੂੰ ਹਰ ਨੇਕੀ ਨਾਲ ਵਡਿਆਇਆ ।
And, admired him with every possible virtue and goodness. (6)
ज़ि हर फ़रुक़े साक़तश अरज़मंद ।६।
ਹਮਾਖ਼ਾਸਗਾਂਰਾਬਪਾਇਸ਼ਫ਼ਗੰਦ।
ਰੱਬ ਨੇ ਸਾਰੇ ਖ਼ਾਸ ਅਤੇ ਪਰਵਾਨਤ ਨਿਕਟਵਰਤੀਆਂ ਨੂੰ ਉਸਦੇ ਚਰਨਾਂ ਨਾਲ ਲਗਾਇਆ,
The Almighty Himself directed all His near and selected ones to fall at Guru's feet,
हमा क़ासगां रा बपाइश फ़गंद ।
ਮੁ੍ਹਜ਼ੱਫ਼ਰਲਵਾਆਮਦਾਦੇਵਬੰਦ੭।।
ਅਤੇ ਉਸ ਦਾ ਫ਼ਤਿਹ ਦੇ ਚਿੰਨ ਵਾਲਾ ਝੰਡਾ ਅਸਮਾਨ ਨਾਲ ਗੱਲਾਂ ਕਰਦਾ ਹੈ ।
And, His flag, a symbol of victory, is so tall that it challenges the sky. (7)
मु्हज़फ़र लवा आमदा देव बंद ।७।
ਸਰੀਰਿਸ਼ਹਿਨਸ਼ਾਹੀਇਦਾਇਮਾਂ।
ਉਸ ਦੀ ਪਾਤਸ਼ਾਹੀ ਦਾ ਤਖਤ ਸਦਾ ਸਥਿਰ ਰਹਿਣ ਵਾਲਾ ਹੈ,
The throne of his empire will always be stable and permanent,
सरीरि शहिनशाहीइ दाइमां ।
ਕੁਲਾਹਿਸਰਅਫ਼ਰਾਜ਼ੀਇਜਾਵਿਦਾਂ੮।।
ਉਸ ਦੀ ਉਚੇਰੀ ਸ਼ਾਨ ਵਾਲਾ ਤਾਜ ਸਦਾ ਕਾਇਮ ਰਹਿਣ ਵਾਲਾ ਹੈ ।
And, his high-gloried crown with eclat will last for ever. (8)
कुलाहि सर अफ़राज़ीइ जाविदां ।८।
ਹੱਕਸ਼ਦਾਦਅਜ਼ਗ਼ਾਇਤਿਮੁਕਰਮਤ।
ਰੱਬ ਨੇ ਉਸਨੂੰ ਵੱਡੀ ਵਡਿਆਈ ਅਤੇ ਸਖਾਵਤ ਬਖਸ਼ੀ ਹੈ,
Akaalpurakh has blessed him with praises and generosity,
हकश दाद अज़ ग़ाइति मुकरमत ।
ਅਜ਼ੋਜ਼ੇਬਹਰਸ਼ਹਿਰੋਹਰਮੁਮਲਕਤ੯।।
ਉਸ ਦੇ ਕਾਰਣ ਹਰ ਸ਼ਹਿਰ ਅਤੇ ਦੇਸ਼ ਸ਼ੋਭਨੀਕ ਹਨ ।
And, it is because of him that all towns and regions are so gracefully elegant. (9)
अज़ो ज़ेब हर शहिरो हर मुमलकत ।९।
ਜ਼ਿਪੈਸ਼ੀਨੀਆਂਪੇਸ਼ਤਰਆਮਦਾ।
ਉਹ (ਗੁਰੂ ਨਾਨਕ) ਆਪਣੇ ਪਹਿਲੇ ਹੋ ਗੁਜ਼ਰੇ ਅਵਤਾਰਾਂ ਤੋਂ ਵੀ ਪਹਿਲਾਂ ਦਾ ਹੈ,
Guru Nanak was the prophet even before his predecessor prophets,
ज़ि पैशीनीआं पेशतर आमदा ।
ਬ-ਕਦਰਅਜ਼ਹਮਾਬੇਸ਼ਤਰਆਮਦਾ੧੦।।
ਗੁਰੂ ਨਾਨਕ ਕਦਰ ਕੀਮਤ ਵਿਚ ਸਭ ਨਾਲੋਂ ਵੱਡਮੁੱਲਾ ਹੈ ।
And, he was much more valuable in worth and importance. (10)
ब-कदर अज़ हमा बेशतर आमदा ।१०।
ਹਜ਼ਾਰਾਂਬ੍ਰਹਮਾਂਸਨਾਖ਼ਾਨਿਊ।
ਹਜ਼ਾਰਾਂ ਬ੍ਰਹਮਾ ਗੁਰੂ ਨਾਨਕ ਦੀ ਉਸਤਤਿ ਕਰਦੇ ਹਨ,
Thousands of Brahmaas are admiring Guru Nanak,
हज़ारां ब्रहमां सनाक़ानि ऊ ।
ਜ਼ਿਹਰਬਰ-ਤਰੀਂਬਰ-ਤਰੀਂਸ਼ਾਨਿਊ੧੧।।
ਸਾਰੇ ਵਡਿੱਕਿਆਂ ਦੀ ਸ਼ਾਨ ਨਾਲੋਂ ਗੁਰੂ ਨਾਨਕ ਦਾ ਅਸਥਾਨ ਉਚੇਰਾ ਹੈ ।
The rank and status of Guru Nanak is higher than the glory and splendor of all great persons. (11)
ज़ि हर बर-तरीं बर-तरीं शानि ऊ ।११।
ਹਜ਼ਾਰਈਸ਼ਰਇੰਦਰਦਰਪਾਇਊ।
ਹਜ਼ਾਰਾਂ ਈਸ਼ਰ ਅਤੇ ਇੰਦਰ ਗੁਰੂ ਨਾਨਕ ਦੇ ਚਰਨਾਂ ਵਿਚ ਹਨ,
Thousands of Ishars and Inders contained in the lotus feet of Guru Nanak.
हज़ार ईशर इंदर दर पाइ ऊ ।
ਜ਼ਿਹਰਬਰ-ਤਰੀਂਬਰ-ਤਰੀਂਜਾਇਊ੧੨।।
ਸਾਰੇ ਵਡਿੱਕਿਆਂ ਨਾਲੋਂ ਗੁਰੂ ਨਾਨਕ ਦਾ ਅਸਥਾਨ ਉਚੇਰਾ ਹੈ ।
And, his status and place is higher than all the selected and the great ones. (12)
ज़ि हर बर-तरीं बर-तरीं जाइ ऊ ।१२।
ਹਜ਼ਾਰਾਂਚੂੰਧਰੂਹਜ਼ਾਰਾਂਚੂੰਬਿਸ਼ਨ।
ਹਜ਼ਾਰਾਂ ਧਰੂ ਵਰਗੇ ਅਤੇ ਹਜ਼ਾਰਾਂ ਬਿਸ਼ਨ ਵਰਗੇ, ਅਤੇ ਇਸੇ ਤਰ੍ਹਾਂ
Thousands like Dhroo and thousands like Bishan, and similarly,
हज़ारां चूं धरू हज़ारां चूं बिशन ।
ਬਸੇਰਾਮਰਾਜਾਬਸੇਕਾਨ੍ਹਕਿਸ਼ਨ੧੩।।
ਅਨੇਕਾਂ ਰਾਮ ਰਾਜੇ ਅਤੇ ਅਨੇਕਾਂ ਕਾਹਨ ਕ੍ਰਿਸ਼ਨ ।
Numerous Raams and numerous Krishens (13)
बसे राम राजा बसे कान्ह किशन ।१३।
ਹਜ਼ਾਰਾਂਚੂੰਦੇਵੀਚੂੰਗੋਰਖਹਜ਼ਾਰ।
ਹਜ਼ਾਰਾਂ ਦੇਵੀ ਦੇਵਤਿਆਂ ਅਤੇ ਹਜ਼ਾਰਾਂ ਗੋਰਖਾਂ ਵਰਗੇ,
Thousands of gods and goddeses and thousands like Gorakh Naathh
हज़ारां चूं देवी चूं गोरख हज़ार ।
ਕਿਪੇਸ਼ਿਕਦਮਹਾਇਊਜਾਂ-ਸਿਪਾਰ੧੪।।
ਗੁਰੂ ਨਾਨਕ ਦੇ ਚਰਨਾਂ ਤੋਂ ਆਪਣੀ ਜਾਨ ਵਾਰਦੇ ਹਨ ।
Are willing to sacrifice their lives at the feet of Guru Nanak. (14)
कि पेशि कदमहाइ ऊ जां-सिपार ।१४।
ਹਜ਼ਾਰਾਂਸਪਹਿਰੋਹਜ਼ਾਰਾਂਸੁਮਾ।
ਹਜ਼ਾਰਾਂ ਆਸਮਾਨ ਅਤੇ ਹਜ਼ਾਰਾਂ ਆਕਾਸ਼,
Thousands of skies and thousands of cosmos
हज़ारां सपहिरो हज़ारां सुमा ।
ਹਜ਼ਾਰਾਂਜ਼ਮੀਨੋਹਜ਼ਾਰਾਂਸੁਰਾ੧੫।।
ਹਜ਼ਾਰਾਂ ਧਰਤੀਆਂ ਅਤੇ ਹਜ਼ਾਰਾਂ ਪਾਤਾਲ ।
Thousands of the earths and thousands of netherworlds (15)
हज़ारां ज़मीनो हज़ारां सुरा ।१५।
ਹਜ਼ਾਰਾਂਚੂੰਕੁਰਸੀਹਜ਼ਾਰਾਂਚੂੰਅਰਸ਼।
ਹਜ਼ਾਰਾਂ ਗਗਨਾਂ ਦੀ ਕੁਰਸੀ ਅਤੇ ਹਜ਼ਾਰਾਂ ਤਖਤ,
Thousands of seats of firmaments and thousands of thrones
हज़ारां चूं कुरसी हज़ारां चूं अरश ।
ਬਪਾਇਸ਼ਦਿਲੋਜਾਂਖ਼ੁਦਕਰਦਾਫ਼ਰਜ਼੧੬।।
ਗੁਰੂ ਨਾਨਕ ਦੇ ਚਰਨਾਂ ਵਿਚ ਆਪਣੇ ਦਿਲ-ਜਾਨ ਨੂੰ (ਅੱਖਾਂ ਵਾਂਗ) ਵਛਾਉਂਦੇ ਹਨ ।
Are willing to spread their hearts and souls in the lotus feet of Guru Nanak. (16)
बपाइश दिलो जां क़ुद करदा फ़रज़ ।१६।
ਹਜ਼ਾਰਾਂਚੂੰਨਾਸੂਤੋਮਲਕੁਤਹਮ।
ਹਜ਼ਾਰਾਂ ਇਨ੍ਹਾਂ ਲੋਕਾਂ ਅਤੇ ਹਜ਼ਾਰਾਂ ਦੇਵ ਲੋਕਾਂ ਨੂੰ,
To thousands of the material worlds and thousands of the worlds of gods and angels,
हज़ारां चूं नासूतो मलकुत हम ।
ਹਜ਼ਾਰਾਂਚੂੰਜਬਰੂਤੋਲਾਹੂਤਹਮ੧੭।।
ਹਜ਼ਾਰਾਂ ਰੱਬ ਦੇ ਰੂਪ ਦੇ ਦੇਸ਼ਾਂ ਅਤੇ ਹਜ਼ਾਰਾਂ ਸੱਚਖੰਡਾਂ ।
Thousands of the regions representing the forms of Waaheguru, and thousands of heavens; (17)
हज़ारां चूं जबरूतो लाहूत हम ।१७।
ਹਜ਼ਾਰਾਂਮਕੀਨੋਹਜ਼ਾਰਾਂਮਕਾਂ।
ਹਜ਼ਾਰਾਂ ਵਾਸੀਆਂ ਅਤੇ ਹਜ਼ਾਰਾਂ ਵਾਸਿਆਂ,
To thousands of inhabitants and thousands of localities
हज़ारां मकीनो हज़ारां मकां ।
ਹਜ਼ਾਰਾਂਜ਼ਮੀਨੋਹਜ਼ਾਰਾਂਜ਼ਮਾਂ੧੮।।
ਅਤੇ ਹਜ਼ਾਰਾਂ ਜ਼ਮੀਨਾਂ ਅਤੇ ਹਜ਼ਾਰਾਂ ਜ਼ਮਾਨਿਆਂ ਨੂੰ,
And, to thousands of earths and thousands of ages (18)
हज़ारां ज़मीनो हज़ारां ज़मां ।१८।
ਹੱਕਅਫ਼ਗੰਦਾਦਰਪਾਇਊਬੰਦਾਵਾਰ।
ਰੱਬ ਨੇ ਗੁਰੂ ਨਾਨਕ ਦੇ ਚਰਨਾਂ ਵਿਚ ਸੇਵਕਾਂ ਵਾਂਗ ਸੁੱਟ ਦਿੱਤੇ ਹਨ,
Akaalprakh has directed (them all) at the feet of Guru Nanak as servitors,
हक अफ़गंदा दर पाइ ऊ बंदा वार ।
ਜ਼ਹੇਫ਼ਜਲੋਬਖ਼ਸ਼ਾਇਸ਼ਿਕਿਰਦਗਾਰ੧੯।।
ਵਾਰੇ ਵਾਰੇ ਜਾਈਏ ਰੱਬ ਦੀ ਅਜਿਹੀ ਮਿਹਰ ਅਤੇ ਬਖਸ਼ਿਸ਼ ਤੋਂ ।
We are eternally grateful to and willing to sacrifice ourselves for Waaheguru for such a bestowal and kindness. (19)
ज़हे फ़जलो बक़शाइशि किरदगार ।१९।
ਮੁਨੱਵਰਅਜ਼ੋਹਰਦੋਆਲਮਬਹੱਕ।
ਦੋਵੇਂ ਜਹਾਨ ਗੁਰੂ ਨਾਨਕ ਸਦਕਾ ਰੋਸ਼ਨ ਹਨ,
Both the worlds are radiant only because of Guru Nanak,
मुनवर अज़ो हर दो आलम बहक ।
ਹੱਕਸ਼ਦਾਦਬਰਜੁਮਲਾਮੁਕਬਲਸਬੱਕ੨੦।।
ਰੱਬ ਨੇ ਉਸ ਨੂੰ ਸਾਰੇ ਪਤਵੰਤਿਆਂ ਨਾਲੋਂ ਵਡੇਰਾ ਬਣਾਇਆ ਹੈ ।
Akaalpurakh has designated him superior than all the other selected nobles and the elite. (20)
हकश दाद बर जुमला मुकबल सबक ।२०।
ਹਜ਼ਾਰਾਂਚੂਆਦਮਹਜ਼ਾਰਾਂਹੱਵਾ।
ਹਜ਼ਾਰਾਂ ਆਦਮੀ ਅਤੇ ਹਜ਼ਾਰਾਂ ਹਵਾਵਾਂ
Thousands of people and thousands of winds and
हज़ारां चू आदम हज़ारां हवा ।
ਹਜ਼ਾਰਾਂਮਲਾਇਕਬਪਾਇਸ਼ਫ਼ਿਦਾ੨੧।।
ਅਤੇ ਹਜ਼ਾਰਾਂ ਦੇਵੀ ਦੇਵਤੇ ਗੁਰੂ ਨਾਨਕ ਦੇ ਚਰਨਾਂ ਤੋਂ ਬਲਿਹਾਰੀ ਜਾਂਦੇ ਹਨ ।
Thousands of gods and goddesses are willing to lay themselves at the feet of Guru Nanak as sacrificial objects. (21)
हज़ारां मलाइक बपाइश फ़िदा ।२१।
ਹਜ਼ਾਰਾਂਸ਼ਹਿਨਸ਼ਾਹਪੇਸ਼ਸ਼ਗ਼ੁਲਾਮ।
ਹਜ਼ਾਰਾਂ ਸ਼ਹਿਨਸ਼ਾਹ ਗੁਰੂ ਨਾਨਕ ਦੇ ਹਜ਼ੂਰੀ ਗ਼ੁਲਾਮ ਹਨ,
Thousands of emperors are Guru Nanak's slaves in attendance,
हज़ारां शहिनशाह पेशश ग़ुलाम ।
ਹਜ਼ਾਰਾਂਖ਼ੁੱਰੋਮਾਹਸ਼ਅੰਦਰਸਲਾਮ੨੨।।
ਹਜ਼ਾਰਾਂ ਸੂਰਜ ਅਤੇ ਚੰਦਰਮਾ ਗੁਰੂ ਨਾਨਕ ਨੂੰ ਨਿਉਂ ਨਿਉਂ ਸਲਾਮਾਂ ਕਰਦੇ ਹਨ ।
Thousands of suns and moons keep bowing to salute Guru Nanak. (22)
हज़ारां क़ुरो माहश अंदर सलाम ।२२।
ਹਮੂਨਾਨਕਅਸਤੇਹਮੂਅੰਗਦਅਸਤ।
ਨਾਨਕ ਵੀ ਉਹੀ ਹੈ ਅੰਗਦ ਵੀ ਉਹੀ ਹੈ,
Nanak and Angad are one and the same,
हमू नानक असते हमू अंगद असत ।
ਹਮੂਅਮਰਦਾਸਅਫ਼ਜ਼ਲੋਅਮਜਦਅਸਤ੨੩।।
ਬਖਸ਼ਿਸ਼ ਅਤੇ ਵੱਡੀ ਵਡਿਆਈ ਦਾ ਮਾਲਕ ਅਮਰ ਦਾਸ ਵੀ ਉਹੀ ਹੈ ।
And, the master of largess and great praises, Amar Das, is also the same. (23)
हमू अमरदास अफ़ज़लो अमजद असत ।२३।
ਹਮੂਰਾਮਦਾਸੋਹਮੂਅਰਜੁਨਅਸਤ।
ਉਹੀ ਰਾਮ ਦਾਸ ਅਤੇ ਉਹੀ ਅਰਜੁਨ ਹੈ,
Ram Das and Arjun are also one and the same (as Guru Nanak)
हमू रामदासो हमू अरजुन असत ।
ਹਮੂਹਰਗੋਬਿੰਦੋਅਕਰਮੋਅਹਿਸਨਅਸਤ੨੪।।
ਸਭ ਤੋਂ ਵੱਡਾ ਅਤੇ ਚੰਗੇਰਾ ਹਰਗੋਬਿੰਦ ਵੀ ਉਹੀ ਹੈ ।
The greatest and the best of all, Hargobind, is also the same. (24)
हमू हरगोबिंदो अकरमो अहिसन असत ।२४।
ਹਮੂਹਸਤਹਰਿਰਾਇਕਰਤਾਗੁਰੂ।
ਉਹੀ ਹਰਿਰਾਇ ਕਰਤਾ ਗੁਰੂ ਹੈ, ਜਿਸ ਨੂੰ
Guru Har Rai is also the same, to whom
हमू हसत हरिराइ करता गुरू ।
ਬਦਆਸ਼ਕਾਰਾਹਮਾਪੁਸ਼ਤੇਰੂ੨੫।।
ਹਰ ਸ਼ੈ ਦੀ ਸਿੱਧ ਪੁੱਠ ਸਾਫ਼ ਪ੍ਰਗਟ ਹੋ ਜਾਂਦੀ ਹੈ ,
The observed and reversed sides of every thing become absolutely clear and apparent. (25)
बद आशकारा हमा पुशते रू ।२५।
ਹਮੂਹਰਿਕਿਸ਼ਨਆਮਦਾਸਰ-ਬੁਲੰਦ।
ਉਹੀ ਸਿਰ-ਕੱਢ ਹਰਿਕਿਸ਼ਨ ਹੈ,
The prominent and distinguished Harekishen is also the same,
हमू हरिकिशन आमदा सर-बुलंद ।
ਅਜ਼ੋਹਾਸਿਲਉਮੀਦਿਹਰਮੁਸਤਮੰਦ੨੬।।
ਜਿਸ ਤੋਂ ਹਰ ਹਾਜਤਮੰਦ ਦੀ ਮੁਰਾਦ ਪੂਰੀ ਹੁੰਦੀ ਹੈ ।
From whom, the wishes of every needy person are fulfilled. (26)
अज़ो हासिल उमीदि हर मुसतमंद ।२६।
ਹਮੂਹਸਤਤੇਗਿਬਹਾਦਰਗੁਰੂ।
ਉਹੀ ਗੁਰੂ ਤੇਗ ਬਹਾਦਰ ਹੈ,
Guru Teg Bahaadar is the same also,
हमू हसत तेगि बहादर गुरू ।
ਕਿਗੋਬਿੰਦਸਿੰਘਆਮਦਅਜ਼ਨੂਰਿਊ੨੭।।
ਜਿਸ ਦੇ ਨੂਰ ਤੋਂ ਗੋਬਿੰਦ ਸਿੰਘ ਪ੍ਰਗਟ ਹੋਇਆ ਹੈ ।
From whose radiance emanated Gobind Singh. (27)
कि गोबिंद सिंघ आमद अज़ नूरि ऊ ।२७।
ਹਮੂਗੁਰੂਗੋਬਿੰਦਸਿੰਘਹਮੂਨਾਨਕਅਸਤ।
ਉਹੀ ਗੁਰੂ ਗੋਬਿੰਦ ਸਿੰਘ ਹੈ, ਤੇ ਉਹੀ ਗੁਰੂ ਨਾਨਕ ਹੈ,
Guru Gobind Singh and Guru Nanak are one and the same,
हमू गुरू गोबिंद सिंघ हमू नानक असत ।
ਹਮੂਸ਼ਬਦਿਊਜ਼ੌਹਰੋਮਾਨਕਅਸਤ੨੮।।
ਉਸ ਦੇ ਸ਼ਬਦ ਜਵਾਹਰਾਤ ਅਤੇ ਮੋਤੀ ਮਾਨਕ ਹਨ ।
Whose words and messages are diamonds and pearls. (28)
हमू शबदि ऊ ज़ौहरो मानक असत ।२८।
ਚਿਜੌਹਰਚੁਨਾਂਜੌਹਰਿਹੱਕਜਲਾ।
ਉਸ ਦਾ ਸ਼ਬਦ ਜੌਹਰ ਹੈ, ਜਿਸ ਨੂੰ ਸੱਚ ਦੀ ਪਾਣ ਦਿੱਤੀ ਜਾਂਦੀ ਹੈ,
His word is a precious jewel that has been tempered with the real Truth,
चि जौहर चुनां जौहरि हक जला ।
ਚਿਮਾਨਕਚੁਨਾਂਮਾਨਕਿਹੱਕਜ਼ਿਆ੨੯।।
ਉਸ ਦਾ ਸ਼ਬਦ ਮਾਣਕ ਹੈ, ਜਿਸ ਨੂੰ ਸੱਚ ਦੀ ਚਮਕ ਬਖਸ਼ੀ ਗਈ ਹੈ ।
His word is a diamond which has been blessed with the shine of the real Truth. (29)
चि मानक चुनां मानकि हक ज़िआ ।२९।
ਜ਼ਿਹਰਕਾਲਿਕੁਦੁਸਆਮਦਾਕੁਦੁਸਤਰ।
ਉਹ ਹਰ ਪਵਿੱਤ੍ਰ ਬਚਨ ਤੋਂ ਵੀ ਵਧੇਰੇ ਪਵਿੱਤ੍ਰ ਹੈ,
He is more sacred than every sacred word,
ज़ि हर कालि कुदुस आमदा कुदुसतर ।
ਜ਼ਿਹਰਰੁਬਾਅਸੁਦਸਆਮਦਾਸੁਬੁਸਤਰ੩੦।।
ਉਹ ਹਰ ਚਾਰ ਖਾਣੀਆਂ ਅਤੇ ਛੇ ਦਰਸ਼ਨਾਂ ਨਾਲੋਂ ਵੀ ਵਧੇਰੇ ਉਚੇਰਾ ਹੈ ।
And, he is more elevated than all the four types of mineral resources and six types of manifestations. (30)
ज़ि हर रुबाअ सुदस आमदा सुबुसतर ।३०।
ਪਜ਼ੀਰਾਇਫ਼ਰਮਾਨਿਊਸ਼ਸ਼ਜਿਹਤ।
ਛੇ ਪਾਸੇ ਹੀ ਉਸਦੇ ਹੁਕਮ ਦੀ ਪਾਲਨਾ ਕਰਣ ਵਾਲੇ ਹਨ,
His command is obeyed in all the six directions,
पज़ीराइ फ़रमानि ऊ शश जिहत ।
ਮੁਨੱਵਰਅਜ਼ੇਦਾਇਮਾਸਲਤਨਤ੩੧।।
ਸਾਰੀ ਪਾਤਸ਼ਾਹੀ ਉਸ ਦੇ ਕਾਰਣ ਸਦਾ ਰੋਸ਼ਨ ਰਹਿੰਦੀ ਹੈ ।
And, the entire kingdom is illuminated because of him. (31)
मुनवर अज़े दाइमा सलतनत ।३१।
ਬ-ਹਰਦੋਜਹਾਂਕੌਸਿਸਾਹੀਇਊ।
ਉਸ ਦੀ ਬਾਦਸ਼ਾਹੀ ਦਾ ਨਗਾਰਾ ਦੋਹਾਂ ਜਹਾਨਾਂ ਵਿਚ ਵਜਦਾ ਹੈ ।
The beat of His kettle-drum resonates in both the worlds,
ब-हर दो जहां कौसि साहीइ ऊ ।
ਜ਼ਹੇਫ਼ਲਰਿ-ਗੀਹਾਂਖ਼ੁਦਾਈਇਊ੩੨।।
ਉਸ ਦੀ ਖ਼ੁਦਾਈ ਦੁਨੀਆ ਦੀ ਸ਼ਾਨ ਹੈ ।
And, His godliness is the glory of the world. (32)
ज़हे फ़लरि-गीहां क़ुदाईइ ऊ ।३२।
ਬੁਲੰਦਅਖ਼ਤਰਸ਼ਹਰਦੋਆਲਮਫ਼ਰੋਜ਼।
ਉਸ ਦਾ ਉੱਚਾ ਸਿਤਾਰਾ ਦੋਹਾਂ ਜਹਾਨਾਂ ਨੂੰ ਰੋਸ਼ਨ ਕਰਦਾ ਹੈ,
His elevated prominence illuminates both the worlds,
बुलंद अक़तरश हर दो आलम फ़रोज़ ।
ਕਜ਼ੋਆਮਦਾਦੁਸ਼ਮਨਾਨਸ਼ਬਸੋਜ਼੩੩।।
ਉਸ ਦਾ ਉੱਚਾ ਸਿਤਾਰਾ ਦੁਸ਼ਮਨਾਂ ਨੂੰ ਸਾੜ ਦਿੰਦਾ ਹੈ ।
And, it burns down the enemies. (33)
कज़ो आमदा दुशमनानश बसोज़ ।३३।
ਜ਼ਿਮਾਹੀਜ਼ਮੀਂਤਾਸਰਿਲਾ-ਮਕਾਂ।
ਧਰਤੀ ਹੇਠਲੀ ਮੱਛੀ ਤੋਂ ਲੈ ਕੇ ਉਚੇਰੇ ਅਨੰਤ ਦੀ ਸੀਮਾ ਤਕ,
From the fish in the netherworld to the highest eternal limits,
ज़ि माही ज़मीं ता सरि ला-मकां ।
ਹਮਾਫ਼ਿਦਵੀਇਨਾਮਿਪਾਕਿਸ਼ਬਜਾਂ੩੪।।
ਸਾਰੀ ਲੋਕਾਈ ਉਸ ਦੇ ਪਵਿੱਤ੍ਰ ਨਾਮ ਨੂੰ ਦਿਲ ਜਾਨ ਤੋਂ ਮੰਨਦੇ ਹਨ ।
The whole world follows his sacred Naam with their heart and soul. (34)
हमा फ़िदवीइ नामि पाकिश बजां ।३४।
ਮਲੂਕਿਮਲਿਕਤਾਅਤਅੰਦੇਸ਼ਿ।
ਬਾਦਸ਼ਾਹ ਅਤੇ ਦੇਵਤੇ ਉਸ ਦੀ ਬੰਦਗੀ ਵਿਚ ਸਿਮਰਨ ਕਰਦੇ ਹਨ,
Kings and gods remember and worship Him in their meditation,
मलूकि मलिक ताअत अंदेशि ।
ਜ਼ਿਹਰਕੇਸ਼ਫ਼ਰਖ਼ੰਦਾ-ਤਰਕੇਸ਼ਿਊ੩੫।।
ਉਸ ਦਾ ਧਰਮ ਹਰ ਧਰਮ ਨਾਲੋਂ ਵਧੇਰੇ ਵਡਭਾਗੀ ਅਤੇ ਨੇਕ ਹੈ ।
And, His belief and faith are much more fortunate and sublime than every other religion. (35)
ज़ि हर केश फ़रक़ंदा-तर केशि ऊ ।३५।
ਚਿਕੈਸਰਚਿਖ਼ਾਕਾਂਹਜਾਰਾਂਹਜ਼ਾਰ।
ਕੀ ਲੱਖਾਂ ਕੈਸਰ ਤੇ ਕੀ ਲੱਖਾਂ ਖਾਕਾਨ,
How about millions of Kaisers, emperors of Germany and millions of Mongolian kings
चि कैसर चि क़ाकां हजारां हज़ार ।
ਚਿਕਿਸਰਾਚਿਕਾਊਸਬੇਸ਼ਅਜ਼ਸ਼ੁਮਾਰ੩੬।।
ਕੀ ਅਣਗਿਣਤ ਕਿਸਰਾ (ਨੌਸ਼ੀਰਵਾਨ) ਤੇ ਕੀ ਬੇਸ਼ੁਮਾਰ ਕਾਊਸ
How about innumerable Nausheervaans and countless emperors of Iran (36)
चि किसरा चि काऊस बेश अज़ शुमार ।३६।
ਚਿਫ਼ੈਰੋਚਿਫ਼ਗਫ਼ੂਰਿਵਾਲਾ-ਗਾਹ।
ਤੇ ਕੀ ਫ਼ੈਰੋ , ਮਿਸਰ ਦੇ ਬਾਦਸ਼ਾਹ, ਅਤੇ ਕੀ ਉੱਚੇ ਮਰਤਬਿਆ ਵਾਲੇ ਫ਼ਗਫ਼ੂਰ, ਚੀਨ ਦੇ ਬਾਦਸ਼ਾਹ,
Whether we talk abouit Egyptian kings or Chinese rulers of high rank,
चि फ़ैरो चि फ़गफ़ूरि वाला-गाह ।
ਬਪਾਇਸ਼ਹਮਾਬੰਦਾ-ਇਖ਼ਾਕ-ਰਾਹ੩੭।।
ਇਹ ਸਾਰੇ ਉਸ ਦੇ ਚਰਨਾਂ ਦੀ ਧੂੜ ਹਨ ।
They all are the dust of his lotus feet (dust of the path on which he treads) (37)
बपाइश हमा बंदा-इ क़ाक-राह ।३७।
ਹਮਾਫ਼ਿਦਵੀਓਬੰਦਾ-ਇਪਾਇਊ।
ਇਹ ਸਾਰੇ ਉਸ ਦੇ ਚਰਨਾਂ ਦੇ ਸੇਵਕ ਅਤੇ ਗੁਲਾਮ ਹਨ,
All these people adore his feet and are his servitors and sleves,
हमा फ़िदवी ओ बंदा-इ पाइ ऊ ।
ਪਜ਼ੀਰਿੰਦਾਇਹੁਕਮਿਆਲਾਇਊ੩੮।।
ਇਹ ਸਾਰੇ ਉਸਦੇ ਦੈਵੀ ਹੁਕਮਾਂ ਦੀ ਪਾਲਣਾ ਕਰਨ ਵਾਲੇ ਹਨ ।
And, all of them are the followers of his divine commands. (38)
पज़ीरिंदाइ हुकमि आलाइ ऊ ।३८।
ਚਿਸੁਲਤਾਨਿਈਰਾਂਚਿਖ਼ਾਨਿਖ਼ੁਤਨ।
ਕੀ ਈਰਾਨ ਦਾ ਸੁਲਤਾਨ ਤੇ ਕੀ ਖ਼ੁਤਨ ਦਾ ਖ਼ਾਨ,
Whether it be the Sultaan of Iran, or Khan of Khutan
चि सुलतानि ईरां चि क़ानि क़ुतन ।
ਚਿਦਾਰਾਇਤੂਰਾਂਸ਼ਾਹਿਯਮਨ੩੯।।
ਕੀ ਤੂਰਾਨ ਦਾ ਦਾਰਾ ਅਤੇ ਕੀ ਯਮਨ ਦਾ ਬਾਦਸ਼ਾਹ ।
Whether it be the Daaraa of Tooraan, or the king of Yemen (39)
चि दाराइ तूरां शाहि यमन ।३९।
ਚਿਕੁੰਤਾਲਿਰੂਸੋਚਿਸੁਲਤਾਨਿਹਿੰਦ।
ਕੀ ਰੂਸ ਦਾ ਜ਼ਾਰ ਅਤੇ ਕੀ ਹਿੰਦੁਸਤਾਨ ਦਾ ਸੁਲਤਾਨ,
Whether it be the Tsar of Russia, or the ruler of India
चि कुंतालि रूसो चि सुलतानि हिंद ।
ਚਿਹੁੱਕਾਮਿਦੱਕਨਚਿਰਾਇਖ਼ਜ਼ੰਦ੪੦।।
ਕੀ ਦੱਖਣ ਦੇ ਹਾਕਮ ਅਤੇ ਕੀ ਵਡਭਾਗੇ ਰਾਉ ।
Whether it be the officials of the South or those fortunate Raos (40)
चि हुकामि दकन चि राइ क़ज़ंद ।४०।
ਜ਼ਿਮਸ਼ਰਿਕਬ-ਮਗ਼ਰਿਬਹਮਾਸਰਵਰਾਂ।
ਪੂਰਬ ਤੋ ਪੱਛਮ ਤੱਕ ਦੇ ਸਾਰੇ ਸਰਦਾਰ ਅਤੇ ਬਾਦਸ਼ਾਹ
All the chiefs and the kings from the east to the west
ज़ि मशरिक ब-मग़रिब हमा सरवरां ।
ਪਜ਼ੀਰਾਇਫ਼ਰਮਾਨਿਕੁਦਸਸ਼ਬਜਾਂ੪੧।।
ਉਸਦੇ ਪਵਿੱਤ੍ਰ ਹੁਕਮਾਂ ਦੀ ਜਾਨ ਨਾਲ ਪਾਲਣਾ ਕਰਦੇ ਹਨ ।
Are obeying his sacred command even at the cost of their lives. (41)
पज़ीराइ फ़रमानि कुदसश बजां ।४१।
ਹਜ਼ਾਰਾਂਕਿਊਮਰਸੋਜਮਸ਼ੇਦੋਜ਼ਾਰ।
ਹਜ਼ਾਰਾਂ ਕਿਊਮਰਸ ਅਤੇ ਜਮਸ਼ੇਦ, ਪੁਰਾਤਨ ਈਰਾਨ ਦੇ ਬਾਦਸ਼ਾਹ, ਅਤੇ ਜ਼ਾਰ, ਰੂਸਦੇ ਬਾਦਸ਼ਾਹ,
Thousands of emperors of olden Iran and tzars of Russsia
हज़ारां किऊमरसो जमशेदो ज़ार ।
ਕਮਰਬਸਤਾਦਰਖ਼ਿਦਮਤਸ਼ਬੰਦਾਵਾਰ੪੨।।
ਉਸ ਦੀ ਸੇਵਾ ਵਿਚ ਤਿਆਰ ਬਰ ਤਿਆਰ ਹੱਥ ਬੰਣ ਕੇ ਗੁਲਾਮਾ ਵਾਂਗ ਖਲੋਤੇ ਹਨ ।
Are standing by, with their folded hands like slaves, ready to serve him. (42)
कमर बसता दर क़िदमतश बंदा वार ।४२।
ਹਜ਼ਾਰਾਂਚੂੰਰੁਸਤਮਹਜ਼ਾਰਾਂਚੂੰਸਾਮ।
ਹਜ਼ਾਰਾਂ ਰੁਸਤਮ ਵਰਗੇ ਹਜ਼ਾਰਾਂ ਸਾਮ, ਰੁਸਤਮ ਦਾ ਬਾਬਾ,
Thousands like Rustam and Saam, father of Rustam
हज़ारां चूं रुसतम हज़ारां चूं साम ।
ਹਜ਼ਾਰਾਂਚੂੰਅਸਫ਼ੰਦਯਾਰਸ਼ਗ਼ੁਲਾਮ੪੩।।
ਅਤੇ ਹਜ਼ਾਰਾਂ ਅਸਫ਼ੰਦ ਯਾਰ (ਗਸਤਾਪਸ ਦਾ ਪੁੱਤਰ ਜਿਸ ਨੂੰ ਰੁਸਤਮ ਨੇ ਤੀਰ ਨਾਲ ਅੰਨ੍ਹਿਆਂ ਕਰਕੇ ਮਾਰ ਦਿੱਤਾ ਸੀ) ਵਰਗੇ ਉਸਦੇ ਗੁਲਾਮ ਹਨ ।
And thousands of Asfand Yaars, the son of Gustapus who was blinded by Rustam with his arrow and then killed, are his slaves. (43)
हज़ारां चूं असफ़ंद यारश ग़ुलाम ।४३।
ਹਜ਼ਾਰਾਂਚੂੰਜਮਨਾਹਜ਼ਾਰਾਂਚੂੰਗੰਗ।
ਹਜ਼ਾਰਾਂ ਜਮਨਾ ਅਤੇ ਹਜ਼ਾਰਾਂ ਗੰਗਾ ਵਰਗੇ ਦਰਿਆ
Thousands of rivers like Jamnaa and Gangaa
हज़ारां चूं जमना हज़ारां चूं गंग ।
ਬਪਾਅੰਦਰਸ਼ਸਰਨਿਹਾਦਾਜ਼ਿਨੰਗ੪੪।।
ਸਤਿਕਾਰ ਨਾਲ ਉਸ ਦੇ ਚਰਨਾਂ ਵਿਚ ਸੀਸ ਨਿਵਾਉਂਦੇ ਹਨ ।
Bow their heads respectfully on his lotus feet. (44)
बपा अंदरश सर निहादा ज़ि नंग ।४४।
ਚਿਹਇੰਦਰ-ਆਦਿਕਾਨੋਚਿਹਬ੍ਰਹਮ-ਆਦਿਕਾਂ।
ਚਾਹੇ ੰਿੲੰਦਰਾਦਿਕ, ਇੰਦਰ ਵਰਗੇ ਦੇਵਤੇ, ਅਤੇ ਚਾਹੇ ਬ੍ਰਹਮ ਵਰਗੇ ਦੇਵਤੇ,
Whether (we talk of) gods like Indar or Brahmaa
चिह इंदर-आदिकानो चिह ब्रहम-आदिकां ।
ਚਿਹਰਾਮ-ਆਦਿਕਾਨੋਚਿਹਕ੍ਰਿਸ਼ਨ-ਆਦਕਾਂ੪੫।।
ਚਾਹੇ ਰਾਮ ਵਰਗੇ ਅਤੇ ਚਾਹੇ ਕ੍ਰਿਸ਼ਨ ਵਰਗੇ ਦੇਵਤੇ
Whether (we talk about) gods like Raam or Krishen (45)
चिह राम-आदिकानो चिह क्रिशन-आदकां ।४५।
ਜ਼ਬਾਨਿਹਮਾਕਾਸਿਰਅਜ਼ਵਸਫ਼ਿਊ।
ਸਾਰੇ ਹੀ ਆਪਣੀ ਜ਼ਬਾਨ ਨਾਲ ਉਸਦੀ ਉਸਤਤ ਕਰਣ ਤੋਂ ਅਸਮਰਥ ਹਨ,
All of them are unable and inadequate to describe his eclats,
ज़बानि हमा कासिर अज़ वसफ़ि ऊ ।
ਹਮਾਖ਼ਾਸਤਗਾਰਿੰਦਾਇਲੁਤਫ਼ਿਊ੪੬।।
ਅਤੇ ਸਾਰੇ ਹੀ ਉਸ ਦੀ ਮਿਹਰ ਅਤੇ ਬਖ਼ਸ਼ਿਸ਼ ਦੇ ਜਾਚਕ ਹਨ ।
And, All of them are the seekers of his blessings and bestowals. (46)
हमा क़ासतगारिंदाइ लुतफ़ि ऊ ।४६।
ਬ-ਹਰਦੀਪੋਹਰਸੂਇਕੌਸ਼ਸ਼ਬੁਲੰਦ।
ਹਰ ਦੀਪ ਵਿਚ ਅਤੇ ਹਰ ਦਸ਼ਾ ਵੱਲ ਉਸ ਦਾ ਡੰਕਾ ਵਜ ਰਿਹਾ ਹੈ,
His fame is being celebrated on the beat of a drum in all islands and directions,
ब-हर दीपो हर सूइ कौशश बुलंद ।
ਬ-ਹਰਮਮਿਲਕਤਨਾਮਿਊਅਰਜ਼ਮੰਦ੪੭।।
ਹਰ ਦੇਸ਼ ਅਤੇ ਰਾਜ ਵਿਚ ਉਸਦਾ ਨਾਮ ਸਤਿਕਾਰਿਆ ਜਾਂਦਾ ਹੈ ।
And, his name is being honored in every country and region. (47)
ब-हर ममिलकत नामि ऊ अरज़मंद ।४७।
ਬ-ਹਰਖ਼ੰਦੋਬ੍ਰਹਿਮੰਡਅਜ਼ੋਦਾਸਤਾਂ।
ਹਰ ਖੰਡ ਅਤੇ ਬ੍ਰਹਿਮੰਡ ਵਿਚ ਉਸ ਦੀਆਂ ਗੱਲਾਂ ਹੁੰਦੀਆਂ ਹਨ,
His tales are talked about and discussed in every universe and cosmic region,
ब-हर क़ंदो ब्रहिमंड अज़ो दासतां ।
ਪਜ਼ੀਰਾਇਹੁਕਮਸ਼ਹਮਾਂਰਾਸਤਾਂ੪੮।।
ਅਤੇ ਸਾਰੇ ਸੱਚ ਦੇ ਉਪਾਸ਼ਕ ਉਸ ਦੀ ਆਗਿਆ ਦਾ ਪਾਲਣ ਕਰਦੇ ਹਨ ।
And, all the connoisseurs of truth delightfully accept and follow his command. (48)
पज़ीराइ हुकमश हमां रासतां ।४८।
ਸੁਰਾਤਾਸਮਾਜੁਮਲਾਫ਼ਰਮਾਂ-ਬਰਸ਼।
ਪਾਤਾਲ ਤੋਂ ਲੈਕੇ ਸਤਵੇਂ ਅਸਮਾਨ ਤਕ ਸਾਰੇ ਉਸਦੇ ਹੁਕਮ ਨੂੰ ਮੰਨਣ ਵਾਲੇ ਹਨ,
Everyone from the nethgerworld to the seventh sky are the followers of his orders,
सुरा ता समा जुमला फ़रमां-बरश ।
ਜ਼ਿਮਹਿਤਾਬੋਮਾਹੀਹਮਾਚਾਕਰਸ਼੪੯।।
ਚੰਦਰਮਾ ਤੋਂ ਲੈਕੇ ਧਰਤੀ ਦੇ ਹੇਠਲੀ ਮੱਛੀ ਤੱਕ ਸਾਰੇ ਹੀ ਉਸਦੇ ਚਾਕਰ ਅਤੇ ਸੇਵਕ ਹਨ ।
And, everyone from the moon to the fish deep below the earth are his servitors and slaves. (49)
ज़ि महिताबो माही हमा चाकरश ।४९।
ਕਰਮਹਾਵਅਫ਼ਜ਼ਾਲਿਊਬੇਹਸਾ।
ਉਸ ਦੀਆਂ ਬਖਸ਼ਿਸ਼ਾਂ ਅਤੇ ਮਿਹਰਾਂ ਬੇਸ਼ੁਮਾਰ ਹਨ,
His blessings and bestowals are infinite,
करमहा व अफ़ज़ालि ऊ बे हसा ।
ਕਰਾਮਾਤੋਇਹਜਾਜ਼ਿਊਕਿਬਰੀਆ੫੦।।
ਉਸਦੀ ਕਰਾਮਾਤ ਅਤੇ ਉਸਦੇ ਚੋਜ ਦੈਵੀ ਹਨ ।
And, His miracles and antics are divine and celestial. (50)
करामातो इहजाज़ि ऊ किबरीआ ।५०।
ਜ਼ੁਬਾਂ-ਹਾਬ-ਤੌਸੀਫ਼ਿਊਗੁੰਗੋਲਾਲ।
ਉਸਦੀ ਸਿਫਤ ਅਤੇ ਉਸਤਤਿ ਕਰਨ ਤੋਂ ਜੀਬਾਂ ਗੁੰਗੀਆਂ ਹਨ,
All the tongues are dumbstruck in praising him,
ज़ुबां-हा ब-तौसीफ़ि ऊ गुंगो लाल ।
ਸਖ਼ੁਨਰਾਬ-ਵਸਫ਼ਸ਼ਚਿਹੱਦੋਮਜਾਲ੫੧।।
ਉਸਦੀ ਸਿਫਤ ਦੀ ਗਲ ਕਰਨ ਦੀ ਨਾ ਕੋਈ ਹੱਦ ਹੈ ਅਤੇ ਨਾ ਕਿਸੇ ਨੂੰ ਮਜਾਲ ।
Neither any one can describe his eclat to any limits nor has enough courage to do so. (51)
सक़ुन रा ब-वसफ़श चि हदो मजाल ।५१।
ਕਰੀਮੁਲ-ਸਜਾਇਆਜ਼ਮੀਲੁਲਖ਼ਸਾਲ।
ਉਹ ਸੁਭਾਉ ਕਰਕੇ ਸਖ਼ੀ ਹੈ, ਸੁਹੱਪਣ ਉਸ ਦੀ ਖ਼ਸਲਤ ਵਿਚ ਹੈ,
By nature, he is generous, and comeliness is in his character,
करीमुल-सजाइआ ज़मीलुल क़साल ।
ਅਮੂਮੁਲ-ਅਤਾਇਆਸ਼ਮੂਮਲਨਵਾਲ੫੨।।
ਉਹ ਸਖ਼ਾਵਤਾਂ ਕਰਕੇ ਜਾਣਿਆ ਜਾਂਦਾ ਹੈ, ਉਹ ਸੁਗਾਤਾਂ ਕਰਕੇ ਯਾਦ ਰਹਿੰਦਾ ਹੈ ।
He is known for his generosities, and is remembered for his unlimited gifts. (52)
अमूमुल-अताइआ शमूमल नवाल ।५२।
ਸਫ਼ੀਉਲ-ਵਰਾਇਆਜ਼ਮਾਨੁਲ-ਵੁਰਾ।
ਉਹ ਸਾਰੀ ਖ਼ਲਕਤ ਦੇ ਗੁਨਾਹਾਂ ਦੀ ਮੁਆਫ਼ੀ ਚਾਹਨ ਵਾਲਾ ਹੈ, ਅਤੇ ਉਹ ਸਾਰੀ ਲੁਕਾਈ ਦਾ ਜ਼ਾਮਨ ਵੀ ਹੈ ।
He is desirous of condoning the sins of the populace,
सफ़ीउल-वराइआ ज़मानुल-वुरा ।
ਮਹੀਤੁਲ-ਸਖ਼ਾਇਆਜ਼ਕਾ-ਉਲ-ਹੁਦਾ੫੩।।
ਉਹ ਸੂਰਮਤਾਈ ਦਾ ਸਮੁੰਦਰ ਹੈ, ਅਤੇ ਸਿੱਧੇ ਮਾਰਗ ਦਾ ਸੂਰਜ ਹੈ ।
and he is the guarantor of the entire creations. (53)
महीतुल-सक़ाइआ ज़का-उल-हुदा ।५३।
ਨਜਾਤੁਲ-ਅਵਾਮੋਅਮਾਨੁਲ-ਅਨਾਮ।
ਉਹ ਆਪ ਜਨਤਾ ਦਾ ਮੁਕਤੀ-ਦਾਤਾ ਹੈ, ਅਤੇ ਉਹ ਸਾਰੇ ਲੋਕਾਂ ਦੀ ਅਮਾਨਤ ਹੈ,
He is the redeemer of the people and he is the deposit in trust for all of them;
नजातुल-अवामो अमानुल-अनाम ।
ਜਲਾਯਾਫ਼ਤਾਜ਼ੂਗ਼ਮਾਮਿਜ਼ਲਾਮ੫੪।।
ਉਸ ਦੀ ਛੋਹ ਸਦਕਾ ਕਾਲੇ ਬਦਲ ਵੀ ਚਮਕ ਉਠਦੇ ਹਨ ।
Even the darkest clouds become shining with his touch. (54)
जला याफ़ता ज़ू ग़मामि ज़लाम ।५४।
ਵਫ਼ੂਰੁਲਅਤਾਓਅਮੀਮੁਲਨਅਮ।
ਉਹ ਬਖਸ਼ਿਸ਼ਾਂ ਦਾ ਅਤਿਅੰਤ ਹੈ ਅਤੇ ਨਿਆਮਤਾਂ ਦਾ ਵੱਡਾ ਸਮੂਹ ਹੈ,
He is the treasure of bestowals and a great collection of blessings,
वफ़ूरुल अता ओ अमीमुल नअम ।
ਕਸੀਰੁਲਫ਼ਯੂਜ਼ੋਕਫ਼ੀਉਲਕਰਮ੫੫।।
ਉਹ ਫ਼ੈਜ਼ਾਂ ਦੀ ਬਹੁਤਾਤ ਹੈ ਅਤੇ ਸਖ਼ਾਵਤ ਦੀ ਉਥੇ ਬਸ ਹੈ ।
He is the abundance of beneficence and ultimate in generosity. (55)
कसीरुल फ़यूज़ो कफ़ीउल करम ।५५।
ਫ਼ਰਾਜ਼ਿੰਦਾਇਰਾਇਤਿਅਦਲੋਦਾਦ।
ਉਹ ਅਕਲ ਅਤੇ ਇਨਸਾਫ ਦੇ ਝੰਡੇ ਨੂੰ ਝੁਲਾਉਣ ਵਾਲਾ ਹੈ,
He unfurls and waves the flag of wisdom and justice,
फ़राज़िंदाइ राइति अदलो दाद ।
ਫ਼ਰਾਜ਼ਿੰਦਾਇਦੀਦਾਇਇਅਤਕਾਦ੫੬।।
ਉਹ ਵਿਸ਼ਵਾਸ ਦੇ ਨੇਤ੍ਰਾਂ ਨੂੰ ਚਮਕਾਉਣ ਵਾਲਾ ਹੈ ।
He further glistens the eyes of trust. (56)
फ़राज़िंदाइ दीदाइ इअतकाद ।५६।
ਅਜ਼ੀਮੁਲ-ਮਨਾਜ਼ਿਲਰਫ਼ੀ-ਉਲ-ਮਕਾਂ।
ਉਹ ਉੱਚੇ ਮਹਿਲਾਂ ਵਾਲਾ ਹੈ, ਅਤੇ ਉੱਚੀਆਂ ਹਵੇਲੀਆਂ ਵਾਲਾ ਹੈ,
He is the one with lofty palaces and tall mansions,
अज़ीमुल-मनाज़िल रफ़ी-उल-मकां ।
ਕਰੀਮੁਲ-ਸ਼ਮਾਇਲਮਨੀਅ-ਉਲ-ਨਿਸ਼ਾਂ੫੭।।
ਉਹ ਆਦਤਾਂ ਦਾ ਸਖੀ ਹੈ, ਨੈਣ ਨਕਸ਼ਾਂ ਦਾ ਸਾਊ ਹੈ ।
He is generous in his character and habits, and gentle and suave in his facial features. (57)
करीमुल-शमाइल मनीअ-उल-निशां ।५७।
ਮੁਕੱਦਸਜਨਾਬੋਮੁਅੱਲਾਖ਼ਿਤਾਬ।
ਪਵਿੱਤ੍ਰ ਹੈ ਉਸਦੀ ਦਰਗਾਹ ਅਤੇ ਉਚੇਰਾ ਹੈ ਉਸਦਾ ਖ਼ਿਤਾਬ,
Sacred is His court, and higher is His title,
मुकदस जनाबो मुअला क़िताब ।
ਗਦਾਇਸ਼ਹਜ਼ਾਰਾਂਮਹਿਓਆਫਤਾਬ੫੮।।
ਹਜ਼ਾਰਾਂ ਚੰਨ ਅਤੇ ਸੂਰਜ ਉਸ ਦੇ ਮੰਗਤੇ ਹਨ ।
Thousands of moons and suns are begging at His door. (58)
गदाइश हज़ारां महि ओ आफताब ।५८।
ਮੁਆਲੀਮਦਾਰਿਜਅਵਾਲੀਪਨਾਹ।
ਉਸਦੇ ਦਰਜੇ ਉੱਚੇ ਹਨ ਅਤੇ ਉਹ ਵੱਡੀ ਓਟ ਹੈ,
His ranks are higher and He is a great refuge,
मुआली मदारिज अवाली पनाह ।
ਅਲੀਮਿਰਮੁਜ਼ਿਸਫ਼ੇਦੋਸਿਆਹ੫੯।।
ਚੰਗੇ ਅਤੇ ਭੇੜੇ ਭੇਦਾਂ ਨੂੰ ਉਹ ਜਾਨਣਵਾਲਾ ਹੈ ।
He is the Knower of all the good and the bad secrets. (59)
अलीमि रमुज़ि सफ़ेदो सिआह ।५९।
ਮਕੱਦੁਸਮਦਾਰਿਜਫ਼ਖ਼ੀਮੁਲਨਵਾਲ।
ਵੱਖ ਵੱਖ ਖੰਡਾਂ ਨੂੰ ਪਵਿੱਤ੍ਰ ਕਰਣ ਵਾਲਾ ਅਤੇ ਬਖਸ਼ਿਸ਼ਾਂ ਦਾ ਦਾਤਾ,
He sanctifies different regions and is the donor of benedictions,
मकदुस मदारिज फ़क़ीमुल नवाल ।
ਤਆਲਾਮਰਾਤਬਅਮੀਮੁਲ-ਫ਼ਜ਼ਾਲ੬੦।।
ਮਰਤਬਿਆਂ ਨੂੰ ਉੱਚਿਆਂ ਕਰਣ ਵਾਲਾ ਅਤੇ ਫ਼ਜਲਾਂ ਦਾ ਸਮੂਹ ਹੈ ।
He elevates the status and is the embodiment of compassion. (60)
तआला मरातब अमीमुल-फ़ज़ाल ।६०।
ਮੁਅੱਜ਼ਮਸ਼ਰਾਫ਼ਿਸਤੂਦਾਖ਼ਸਾਲ।
ਸ਼ਰਾਫ਼ਤਾਂ ਵਿਚ ਵਡੇਰਾ, ਖ਼ਸਲਿਤਾਂ ਵਿਚ ਸਭਨਾਂ ਵੱਲੋਂ ਸ਼ਲਾਘਾ ਯੋਗ,
He is great in His nobility and is most appreciated for His characteristics,
मुअज़म शराफ़ि सतूदा क़साल ।
ਮੁਕੱਰਮਖ਼ਸਾਇਲਮੁਨੱਵਰਜਮਾਲ੬੧।।
ਨੇਕ ਆਦਤਾਂ ਕਰਕੇ ਸਤਿਕਾਰ ਯੋਗ ਅਤੇ ਰੂਪ ਵਿਚ ਸ਼ੋਭਨੀਕ ।
He is respected for His customs and habits, and is praiseworthy for His form and shape. (61)
मुकरम क़साइल मुनवर जमाल ।६१।
ਜਮਾਲਿਸ਼ਹਮਾਕੂਰਾ-ਇਜ਼ੁਲਜਲਾਲ।
ਉਸਦਾ ਹੁਸਨ ਜਮਾਲ ਰੱਬ ਦੇ ਜਾਹੋ ਜਲਾਲ ਦੇ ਘੇਰਾ ਹੈ,
His elegance and radiance is the circumference of the Divine grandeur,
जमालिश हमा कूरा-इ ज़ुलजलाल ।
ਸ਼ਕੋਹਸ਼ਹਮਾਅਜ਼ਮਤਿਲਾ-ਜ਼ਵਾਲ੬੨।।
ਉਸਦੀ ਸ਼ਾਨ ਸ਼ੋਕਤ ਸਦੀਵੀ ਅਤੇ ਵਡਿਆਈ ਅਬਿਨਾਸ਼ੀ ਹੈ ।
His glory and pomp is eternal and his eclat indestructible. (62)
शकोहश हमा अज़मति ला-ज़वाल ।६२।
ਜਮੀਮੁਲਸਫ਼ਾਤੋਜਜ਼ੀਲੁਲਸਨਾ।
ਉਹ ਸਿਫਤਾਂ ਕਰਕੇ ਸੁੰਦਰ ਹੈ ਅਤੇ ਸਿਫਤਾਂ ਵਿਚ ਸੰਪੂਰਨ ਹੈ,
He is beautiful because of his noble qualities, and is perfect in his virtues,
जमीमुल सफ़ातो जज़ीलुल सना ।
ਕਫ਼ੀਲੁਲਜਰਾਇਮਵਕੀਲੁਲਵਰਾ੬੩।।
ਉਹ ਗੁਨਾਹਾਂ ਨੂੰ ਬਖਸ਼ਨ ਵਾਲਾ ਹੈ ਅਤੇ ਜਗਤ ਦਾ ਪੱਖ ਪੂਰਨ ਵਾਲਾ ਹੈ ।
He is condoner of the sins and is the supporter of and advocates the cause of the world. (63)
कफ़ीलुल जराइम वकीलुल वरा ।६३।
ਕਰੀਮੁਲਮਨਿਸ਼ਮਾਲਕਿਫ਼ੈਜ਼ੋਜੂਦ।
ਤਬੀਅਤ ਕਰਕੇ ਉਹ ਸਖੀ ਹੈ, ਉਹ ਬਖਸ਼ਿਸ਼ ਅਤੇ ਸਖਾਵਤ ਦਾ ਮਾਲਕ ਹੈ,
He is generous by nature and is the master of blessings and generosity,
करीमुल मनिश मालकि फ़ैज़ो जूद ।
ਹਮਾਕੁਦਸੀਆਂਪੇਸ਼ਿਊਦਰਸਜੂਦ੬੪।।
ਸਾਰੇ ਫਰਿਸ਼ਤੇ ਉਸ ਦੇ ਸਾਮ੍ਹਣੇ ਸੀਸ ਝਕਾਉਂਦੇ ਹਨ ।
All angels prostrate before him. (64)
हमा कुदसीआं पेशि ऊ दर सजूद ।६४।
ਖ਼ੁਦਾਵੰਦਿਅਰਜ਼ੋਸਮਾਵਾਤੋਅਰਸ਼।
ਉਹ ਧਰਤ, ਆਕਾਸ਼ ਅਤੇ ਅਰਸ਼ਾਂ ਦਾ ਮਾਲਕ ਹੈ,
He is the All-powerful master of the earth, the skies and the cosmos,
क़ुदावंदि अरज़ो समावातो अरश ।
ਮੁਨੱਵਰ-ਕੁਨਿਜ਼ੁਲਮਤਆਬਾਦਫ਼ਰਸ਼੬੫।।
ਉਹ ਧਰਤ ਦੇ ਅਨ੍ਹੇਰੇ ਵਿਹੜੇ ਨੂੰ ਰੋਸ਼ਨ ਕਰਨ ਵਾਲਾ ਹੈ ।
He provides illumination in the darkest porches of the world. (65)
मुनवर-कुनि ज़ुलमत आबाद फ़रश ।६५।
ਜ਼ੂਏਮਜਦੋਤਖ਼ਸੀਸੋਤਫ਼ਖ਼ੀਰਹਾ।
ਉਹ ਅਸਲੋਂ ਸਾਊਪੁਣੇ ਅਤੇ ਬਜ਼ੁਰਗੀ ਦੀ ਰੋਸ਼ਨੀ ਹੈ,
He is, in fact, is the light of maturity and courtesy,
ज़ूए मजदो तक़सीसो तफ़क़ीर हा।
ਖ਼ੁਦਾਵੰਦਿਤਮਜ਼ੀਦੋਤੌਕੀਰਹਾ੬੬।।
ਉਹ ਵਕਾਰ ਅਤੇ ਵਡਿਆਈ ਦਾ ਮਾਲਕ ਹੈ ।
He is the master of status and praises. (66)
क़ुदावंदि तमज़ीदो तौकीर हा ।६६।
ਵਲੀ-ਉਲ-ਤਫ਼ਾਜ਼ੀਲੋਤਕਰੀਮਹਾ।
ਉਹ ਫ਼ਜ਼ੀਲਤਾਂ ਅਤੇ ਵਡਿਆਈਆਂ ਦਾ ਵਲੀ ਹੈ,
He is the prophet of virtues and blessings,
वली-उल-तफ़ाज़ीलो तकरीम हा ।
ਅਮੀਮੁਲਤਕਰੀਮੋਤਨਈਮਹਾ੬੭।।
ਉਹ ਬਖਸ਼ਿਸ਼ਾਂ ਅਤੇ ਨਿਆਮਤਾਂ ਦਾ ਸਮੂਹ ਹੈ ।
He is the embodiment of boons and bestowals. (67)
अमीमुल तकरीमो तनईम हा ।६७।
ਵਫ਼ੂਰੁਲਤਜ਼ਾਜ਼ੀਲੋਇਜਲਾਲਹਾ।
ਉਹ ਸਖ਼ਾਵਤਾਂ ਅਤੇ ਦਾਨਾਈਆਂ ਦਾ ਅਤਿਅੰਤ ਹੈ,
He is the 'abundance' of generosities and wisdom,
वफ़ूरुल तज़ाज़ीलो इजलाल हा ।
ਕਸੀਰੁਲਤਕਾਮੀਲੋਇਕਮਾਲਹਾ੬੮।।
ਉਹ ਕਾਮਲਾਂ ਅਤੇ ਨਿਪੁੰਨ ਵਿਅਕਤੀਆਂ ਦਾ ਬਹੁਤਾਤ ਹੈ ।
He is the 'collection' of accomplished and perfect persons. (68)
कसीरुल तकामीलो इकमाल हा ।६८।
ਅਮੀਮੁਲਅਤੀਆਤਕਾਮਿਲਅਯਾਰ।
ਉਹ ਭੇਟਾਂ ਅਤੇ ਸੁਗਾਤਾਂ ਦਾ ਸਮੂਹ ਅਤੇ ਕਾਮਲ ਸਰਾਫ ਹੈ ,
He is the manifestation and perfect jeweler of the offers and gifts.
अमीमुल अतीआत कामिल अयार ।
ਪਜ਼ੀਰਿੰਦਾਇਇਜਜ਼ਿਹਰਖ਼ਾਕਸਾਰ੬੯।।
ਉਹ ਨਿਮਾਣਿਆਂ ਦੀ ਆਜਜ਼ੀ ਪਰਵਾਨ ਕਰ ਲੈਣ ਵਾਲਾ ਹੈ ।
He recognizes and accedes to the helplessness of the lowly and meek.(69)
पज़ीरिंदाइ इजज़ि हर क़ाकसार ।६९।
ਮੁਫ਼ਖ਼ੱਰੁਲਨਬਾਇਲਜਜ਼ੀਲੁਲਜਮੀਲ।
ਉਹ ਬਜ਼ੁਰਗਾਂ ਅਤੇ ਬਾਦਸ਼ਾਹਾਂ ਦਾ ਫ਼ਖ਼ਰ ਅਤੇ ਸਾਊਆਂ ਦਾ ਸਰਦਾਰ ਹੈ,
He is the pride of the elderly and kings and chief of the amiable and the suave.
मुफ़क़रुल नबाइल जज़ीलुल जमील ।
ਕਸੀਰੁਲਫ਼ਜ਼ਾਇਲਜਲੀਲੁਲਨਬੀਲ੭੦।।
ਉਹ ਫ਼ਜ਼ੀਲਤਾਂ ਦੀ ਬਹੁਤਾਤ ਅਤੇ ਸੁਘੜ ਸੁਜਾਨ ਪੁਰਖਾਂ ਦਾ ਪ੍ਰਤਿਨਿਧ ਹੈ ।
He is the abundance of blessings and representative of the competent, dexterous and the intelligent. (70)
कसीरुल फ़ज़ाइल जलीलुल नबील ।७०।
ਜ਼ਿਨੁਰਸ਼ਜਹਾਂਯਾਫ਼ਤਾਜ਼ੇਬੋਫ਼ਰ।
ਉਸਦੇ ਨੂਰ ਤੋਂ ਦੁਨੀਆ ਨੇ ਸੁੰਦਰਤਾ, ਸੁਹੱਪਣ ਅਤੇ ਸ਼ਾਨ ਪ੍ਰਾਪਤ ਕੀਤੀ ਹੈ,
The world has gained beauty, splendor and glory from his radiance,
ज़ि नुरश जहां याफ़ता ज़ेबो फ़र ।
ਜ਼ਿਫ਼ੈਜ਼ਸ਼ਮਕੀਨੋਮਕਾਂਬਹਿਰਾਵਰ੭੧।।
ਉਸਦੀ ਬਖਸ਼ਿਸ਼ ਤੋਂ ਇਸ ਸੰਸਾਰ ਅਤੇ ਸੰਸਾਰ-ਵਾਸੀਆਂ ਨੇ ਲਾਭ ਪ੍ਰਾਪਤ ਕੀਤਾ ਹੈ ।
The world and its people have profited a great deal from his blessings. (71)
ज़ि फ़ैज़श मकीनो मकां बहिरावर ।७१।
ਬ-ਦਸਤਸ਼ਫ਼ਰੋਜ਼ਾਂਦੋਗੌਹਰਚੂੰਮਿਹਰ।
ਉਸਦੇ ਹੱਥ ਵਿਚ ਦੋ ਮੋਤੀ ਹਨ ਜੋ ਸੂਰਜ ਵਾਂਗ ਚਮਕਦੇ ਹਨ,
He has two diamonds in his hand that are brilliant like the Sun,
ब-दसतश फ़रोज़ां दो गौहर चूं मिहर ।
ਯਕੇਜਾਇਫ਼ਜਲੋਦਿਗਰਜਾਇਕਹਿਰ੭੨।।
ਇੱਕ ਮਿਹਰਾਂ ਵਾਲਾ ਹੈ ਅਤੇ ਦੂਜਾ ਕਹਿਰ ਅਤੇ ਗ਼ਜਬ ਦਾ ਨਿਸ਼ਾਨ ਹੈ ।
One of them represents beneficence and the other disaster and wrath. (72)
यके जाइ फ़जलो दिगर जाइ कहिर ।७२।
ਬ-ਅੱਵਲਜਹਾਂਰਾਸ਼ੁਦਾਹੱਕਨੁਮਾ।
ਪਹਿਲੇ ਕਾਰਣ ਇਹ ਜਹਾਨ ਸੱਚ ਦਾ ਪਰਦਰਸ਼ਕ ਹੈ,
Due to the first (diamond), this world becomes a demonstration of truth,
ब-अवल जहां रा शुदा हक नुमा ।
ਬ-ਸਾਨੀਹਮਾਜ਼ੁਲਮੋਜ਼ੁਲਮਤਜ਼ਦਾ੭੩।।
ਅਤੇ ਦੂਜਾ ਸਾਰੇ ਅਨ੍ਹੇਰੇ ਅਤੇ ਜ਼ੁਲਮ ਨੂੰ ਨਾਸ਼ ਕਰਨ ਹਾਰਾ ਹੈ ।
And, second is capable to dispel all darkness and tyranny. (73)
ब-सानी हमा ज़ुलमो ज़ुलमत ज़दा ।७३।
ਹਮਾਜ਼ੁਲਮਤੋਜ਼ੁਲਮਰਾਸਾਖ਼ਤਦੂਰ।
ਉਸਨੇ ਸਾਰੇ ਅਨ੍ਹੇਰੇ ਅਤੇ ਜ਼ੁਲਮ ਨੂੰ ਦੂਰ ਕਰ ਦਿੱਤਾ ਹੈ,
He has dispelled all the darkness and cruelty from this world,
हमा ज़ुलमतो ज़ुलम रा साक़त दूर ।
ਜਹਾਂਦਰਜਹਾਂਜ਼ੇਰਯਾਹੋਸਰੂਰ੭੪।।
ਉਸ ਸਦਕਾ ਸਾਰੀ ਦੁਨੀਆ ਸੁਗੰਧੀ ਅਤੇ ਸਰੂਰ ਨਾਲ ਭਰ ਜਾਂਦੀ ਹੈ ।
And, it is because of him that the whole world is filled with aroma and ecstacy. (74)
जहां दर जहां ज़े रयाहो सरूर ।७४।
ਲਕਾਇਸ਼ਮੁਨੱਵਰਜ਼ਿਨੂਰਿਅਜ਼ਲ।
ਉਸਦਾ ਮੁਖੜਾ ਅਜ਼ਲੀ ਨੂਰ ਨਾਲ ਰੋਸ਼ਨ ਹੈ,
His face is lit with the Devine eclat,
लकाइश मुनवर ज़ि नूरि अज़ल ।
ਵਜੂਦਸ਼ਵ-ਅਨਵਾਰਿਹੱਕਲਮਯਜ਼ਲ੭੫।।
ਉਸਦਾ ਵਜੂਦ ਰੱਬ ਦੇ ਨੂਰ ਸਦਕਾ ਅਬਿਨਾਸ਼ੀ ਹੈ ।
And his body is eternal due to the refulgence of Akaalpurakh. (75)
वजूदश व-अनवारि हक लम यज़ल ।७५।
ਚਿਹਆਅਲਾਚਿਹਅਦਨਾਹਮਬਰਦਰਸ਼।
ਕੀ ਵੱਡੇ ਅਤੇ ਕੀ ਛੋਟੇ, ਸਾਰੇ ਹੀ ਉਸਦੇ ਦਰ ਤੇ
Whether big or small, high or low, all, on his doorsteps,
चिह आअला चिह अदना हम बर दरश ।
ਸਰਅਫ਼ਗੰਦਾਵਬੰਦਾਓਚਾਕਰਸ਼੭੬।।
ਸਿਰ ਝੁਕਾਇ ਗ਼ੁਲਾਮ ਅਤੇ ਨੌਕਰ ਹਨ ।
Are standing as slaves and servitors with their heads bowed. (76)
सर अफ़गंदा व बंदा ओ चाकरश ।७६।
ਚਿਸੁਲਤਾਂਚਿਦਰਵੇਸ਼ਅਜ਼ੋਬਹਿਰਾਮੰਦ।
ਕੀ ਬਾਦਸ਼ਾਹ ਅਤੇ ਕੀ ਫ਼ਕੀਰ, ਸਾਰੇ ਹੀ ਉਸਤੋਂ ਲਾਭ ਪ੍ਰਾਪਤ ਕਰਦੇ ਹਨ,
Whether kings or whether beggars, all profit from his kindness,
चि सुलतां चि दरवेश अज़ो बहिरामंद ।
ਚਿਉਲਵੀਚਿਸਿਫ਼ਲੀਅਜ਼ੋਸਰਬੁਲੰਦ੭੭।।
ਕੀ ਅਰਸ਼ੀ ਅਤੇ ਕੀ ਫਰਸ਼ੀ ਜੀਵ, ਸਾਰੇ ਹੀ ਉਸਦਾ ਦਾ ਸਦਕਾ ਸਤਿਕਾਰ ਪਾਉਂਦੇ ਹਨ ।
Whether heavenly or whether earthly people, all become respectable because of him. (77)
चि उलवी चि सिफ़ली अज़ो सरबुलंद ।७७।
ਚਿਹਪੀਰੋਚਿਹਬਰਨਾਅਜ਼ੋਕਾਮਯਾਬ।
ਕੀ ਬੁੱਢੇ ਅਤੇ ਕੀ ਜਵਾਨ, ਸਾਰੇ ਉਸ ਤੋਂ ਕਾਮਨਾਂ ਪੂਰੀ ਕਰਦੇ ਹਨ,
Whether older folks or the youngsters, all have their wishes fulfilled from him,
चिह पीरो चिह बरना अज़ो कामयाब ।
ਚਿਹਦਾਨਾਚਿਹਨਾਦਾਂਅਜ਼ੋਪੁਰਸਵਾਬ੭੮।।
ਕੀ ਸਿਆਣੇ ਅਤੇ ਕੀ ਅਨਜਾਣ, ਸਾਰੇ ਉਸਦੇ ਸਦਕਾ ਪੁੰਨ ਹਾਸਲ ਕਰਦੇ ਹਨ ।
Whether the wise or the naive, all are able to do good, virtuous and charitable deeds because of him. (78)
चिह दाना चिह नादां अज़ो पुर सवाब ।७८।
ਬ-ਕਲਜੁਗਚੁਨਾਂਸਤਿਜੁਗਆਵਰਦਬਾਜ਼।
ਕਲਜੁਗ ਵਿਚ ਉਸਨੇ ਫਿਰ ਸਤਜੁਗ ਕੁਝ ਇਸਤਰ੍ਹਾਂ ਲੈ ਆਂਦਾ ਹੈ,
He has brought Satgujj during the age of Kaljugg in such a way
ब-कलजुग चुनां सतिजुग आवरद बाज़ ।
ਕਿਖ਼ੁਰਦੋਬਜ਼ੁਰਗਆਮਦਾਰਾਸਤ-ਬਾਜ਼੭੯।।
ਕਿ ਛੋਟੇ ਵੱਡੇ ਸਾਰੇ ਹੀ ਸੱਚ ਦੇ ਉਪਾਸ਼ਕ ਬਣ ਗਏ ਹਨ ।
That, young and old, all have become disciples and followers of truth. (79)
कि क़ुरदो बज़ुरग आमदा रासत-बाज़ ।७९।
ਹਮਾਕਿਜ਼ਬੋਨਾਰਾਸਤੀਗਸ਼ਤਦੂਰ।
ਸਾਰਾ ਝੂਠ ਅਤੇ ਕੂੜ ਦੂਰ ਹੋ ਗਿਆ,
All falsehood and fraud were driven away,
हमा किज़बो नारासती गशत दूर ।
ਸ਼ਬਿਤੀਰਹਰਖ਼ਸ਼ਾਂਸ਼ਦਾਹਮਚੂਨੂਰ੮੦।।
ਕਾਲੀ ਬੋਲੀ ਰਾਤ ਨੂਰੋ ਨੂਰ ਹੋਕੇ ਚਮਕ ਉੱਠੀ ।
And, the pitch-dark night became brightened emitting refulgence. (80)
शबि तीरह रक़शां शदा हमचू नूर ।८०।
ਜ਼ਿਦੈਤੋਜ਼ਿਦਾਨਬਜਹਾਂਕਰਦਪਾਕ।
ਉਸਨੇ ਜਹਾਨ ਨੂੰ ਦੇਵਾਂ ਅਤੇ ਦੈਂਤਾਂ ਤੋਂ ਪਾਕ ਕਰ ਦਿੱਤਾ,
He spared the world from the evils of monsters and demons and made it sacred,
ज़ि दैतो ज़ि दानब जहां करद पाक ।
ਹਮਾਜ਼ੁਲਮੋਜ਼ੁਲਮਤਜ਼ਦੂਦਾਜ਼ਿਖ਼ਾਕ੮੧।।
ਉਸਨੇ ਧਰਤੀ ਤੋਂ ਸਾਰਾ ਅਨ੍ਹੇਰਾ ਅਤੇ ਜ਼ੁਲਮ ਮਿੱਟੀ ਕਰ ਦਿੱਤਾ ।
And he reduced to dust all darkness and tyranny from the face of the earth. (81)
हमा ज़ुलमो ज़ुलमत ज़दूदा ज़ि क़ाक ।८१।
ਅਜ਼ੋਰੌਸ਼ਨਆਮਦਸ਼ਬਿਆਲਮੋ।
ਉਸਦੇ ਸਦਕਾ ਸੰਸਾਰ ਦੀ ਰਾਤ ਰੌਸ਼ਨ ਹੋ ਗਈ ੍ਹੇ,
The dark night of the world became brightened due to him,
अज़ो रौशन आमद शबि आलमो ।
ਨਮਾਂਦਾਬ-ਗੀਤੀਅਜ਼ੋਜ਼ਾਲਿਮੋ੮੨।।
ਉਸਦੇ ਕਾਰਨ ਸੰਸਾਰ ਵਿਚ ਕੋਈ ਜ਼ਾਲਮ ਨਹੀਂ ਰਿਹਾ ।
And, there remained no tyrants any more because of him. (82)
नमांदा ब-गीती अज़ो ज़ालिमो ।८२।
ਜ਼ਮਾਨੇਬਰਆਰਾਸਤਅਜ਼ਰਾਇਓਹੋਸ਼।
ਉਸਦੀ ਰਾਏ ਅਤੇ ਸਮਝ ਨਾਲ ਇਹ ਦੁਨੀਆ ਸਜ ਗਈ ਹੈ,
This world is ornamented because of his wisdom and viewpoint,
ज़माने बर आरासत अज़ राइ ओ होश ।
ਅਜ਼ੋਦੇਗਿਹਰਦਾਨਿਸ਼ਆਮਦਬਜ਼ੋਸ਼੮੩।।
ਉਸਦੇ ਸਦਕਾ ਹੀ ਹਰ ਅਕਲ ਦੇ ਦੇਗ ਉਬਾਲਾ ਖਾਂਦੀ ਹੈ ।
And, it is because of him that every level of intellect gets excited and outbursts with passion. (83)
अज़ो देगि हर दानिश आमद बज़ोश ।८३।
ਹਮਾਦੀਦਾਆਮਦਤਨਿਕੁਦਸਿਊ।
ਉਸਦਾ ਸਾਰਾ ਪਾਕ ਤਨ ਅੱਖਾਂ ਹੀ ਅੱਖਾਂ ਹਨ,
His entire chaste body is all eyes and eyes alone,
हमा दीदा आमद तनि कुदसि ऊ ।
ਹਵੈਦਾਬ-ਚਸ਼ਮਸ਼ਹਮਾਪੁਸ਼ਤਰੂ੮੪।।
ਉਸਦੀਆਂ ਅੱਖਾਂ ਸਾ੍ਹਮਣੇ ਸਾਰਾ ਅੱਗਾ ਪਿੱਛਾ ਪ੍ਰਤੱਖ ਦਿਸਦਾ ਹੈ ।
And, the whole past and future events manifest before his eyes. (84)
हवैदा ब-चशमश हमा पुशत रू ।८४।
ਹਮਾਰਾਜ਼ਿਆਲਮਬਰੋਆਸ਼ਕਾਰ।
ਸਾਰੀ ਦੁਨੀਆ ਦਾ ਭੇਤ ਉਸਤੇ ਜ਼ਾਹਰ ਹੈ,
All the mysteries of the world are perceptible to him.
हमा राज़ि आलम बरो आशकार ।
ਹਮਾਚੋਬਿਖੁਸ਼ਕਅਜ਼ਦਮਸ਼ਬਾਰਦਾਰ੮੫।।
ਉਸਦੇ ਦਮ ਨਾਲ ਸੁੱਕੀ ਲੱਕੜ ਵੀ ਫਲ ਦੇਣ ਲੱਗ ਪੈਂਦੀ ਹੈ ।
And, even the dry wood of a stem, with his strength, starts to bear fruits. (85)
हमा चोबि खुशक अज़ दमश बारदार ।८५।
ਚਿਹਅੰਜਮਚਿਹਅਫ਼ਲਾਕਮਹਿਕੂਮਿਊ।
ਕੀ ਤਾਰੇ ਕੀ ਆਸਮਾਨ, ਸਾਰੇ ਹੀ ਉਸਦੀ ਪਰਜਾ ਹਨ,
Whether (we talk about) the stars or the skies, all are his subjects,
चिह अंजम चिह अफ़लाक महिकूमि ऊ ।
ਚਿਹਬਾਲਾਓਚਿਹਪਸਤਮਨਜ਼ੂਮਿਊ੮੬।।
ਕੀ ਵੱਡੇ ਅਤੇ ਕੀ ਛੋਟੇ, ਸਾਰੇ ਹੀ ਉਸਦੇ ਪ੍ਰਬੰਧ ਵਿਚ ਹਨ ।
Everyone, high and low, is under his management and control. (86)
चिह बाला ओ चिह पसत मनज़ूमि ऊ ।८६।
ਚਿਹਖ਼ਾਕੋਚਿਹਆਤਿਸ਼ਚਿਹਬਾਦੋਚਿਹਆਬ।
ਕੀ ਮਿੱਟੀ ਅਤੇ ਕੀ ਅੱਗ, ਕੀ ਹਵਾ ਅਤੇ ਕੀ ਪਾਣੀ,
Whether it is the dust or the fire, whether it is the wind or the water,
चिह क़ाको चिह आतिश चिह बादो चिह आब ।
ਚਿਹਖ਼ੁਰਸ਼ੀਦਿਰਖ਼ਸ਼ਿੰਦਾਓਮਾਹਤਾਬ੮੭।।
ਕੀ ਚਮਕਦਾ ਹੋਇਆ ਸੂਰਜ, ਅਤੇ ਕੀ ਚਾਨਣੀ ਭਰਿਆ ਚੰਦਰਮਾ ।
Whether it is the bright sun and whether it is the star-studded moon, (87)
चिह क़ुरशीदि रक़शिंदा ओ माहताब ।८७।
ਚਿਹਅਰਸ਼ੋਚਿਹਕੁਰਸੀਹਮਾਬੰਦਾ-ਅਸ਼।
ਕੀ ਅਰਸ਼ ਅਤੇ ਕੀ ਫ਼ਰਸ਼, ਸਾਰੇ ਹੀ ਉਸਦੇ ਗ਼ੁਲਾਮ ਹਨ,
Whether (we talk about) the skies and cosmos, or the earthlings and the earth, all these are his slaves;
चिह अरशो चिह कुरसी हमा बंदा-अश ।
ਬਖ਼ਿਦਮਤ-ਗੁਜ਼ਾਰੀਸਰਅਫ਼ਗਦਾ-ਅਸ਼੮੮।।
ਇਹ ਸਾਰੇ ਹੀ ਉਸਦੀ ਚਾਕਰੀ ਲਈ ਸਿਰ ਨਿਵਾਇ ਖੜੇ ਹਨ ।
All of them are standing with their heads bowed before him and willing to serve him. (88)
बक़िदमत-गुज़ारी सर अफ़गदा-अश ।८८।
ਸਿਹਗਾਨਾਮਵਾਲੀਦੋਅਸ਼ਰਾਹਵਾਸ।
ਤਿੰਨੇ ਅੰਡਜ, ਜੇਰਜ, ਸੇਤਜ, ਅਤੇ ਦਸ ਇੰਦਰੇ
The three species, born out of egg, placental, and out moisture and heat, and the ten organs of sense and reproduction,
सिहगाना मवालीदो अशरा हवास ।
ਬ-ਤਾਅਤ-ਗੁਜ਼ਾਰੀਸ਼ਦਾਰਦਪਾਸ੮੯।।
ਉਸਦੀ ਬੰਦਗੀ ਦਾ ਲਿਹਾਜ਼ ਕਰਦੇ ਹਨ ।
All give special consideration to his meditation and worship. (89)
ब-ताअत-गुज़ारीश दारद पास ।८९।
ਸਤੂਨਿਖ਼ਿਰਦਤਾਫ਼ਤਤਸ਼ਯੀਦਅਜ਼ੋ।
ਅਕਲ ਦੇ ਥੰਮ ਨੇ ਉਸ ਤੋਂ ਪਕਿਆਈ ਹਾਸਲ ਕੀਤੀ,
Pillar of wisdom received fortification from him,
सतूनि क़िरद ताफ़त तशयीद अज़ो ।
ਬਿਨਾਇਸਖ਼ਾਰਾਸਤਤੌਕੀਦਅਜ਼ੋ੯੦।।
ਬਖ਼ਸ਼ਿਸ਼ ਦੀ ਨੀਂਹ ਉਸਦੇ ਕਾਰਣ ਪੱਕੀ ਅਤੇ ਮਜ਼ਬੂਤ ਹੋ ਗਈ ।
And, because of him, the foundation of bestowals became cemented and strong. (90)
बिनाइ सक़ा रासत तौकीद अज़ो ।९०।
ਮੁਸ਼ਈਅੱਦਅਜ਼ੋਰਾਸਤੀਰਾਅਸਾਸ।
ਸਚਾਈ ਦੀ ਬੁਨਿਆਦ ਉਸਦੇ ਸਦਕਾ ਹੀ ਪਕੇਰੀ ਹੋ ਗਈ,
The foundations of truth became firmer only because of him,
मुशईअद अज़ो रासती रा असास ।
ਜ਼ਿਨੂਰਸ਼ਜਹਾਂਯਾਫ਼ਤਾਇਕਤਬਾਸ੯੧।।
ਇਸ ਜਹਾਨ ਨੇ ਉਸ ਦੇ ਨੂਰ ਤੋਂ ਹੀ ਰੌਸ਼ਨੀ ਪਾਈ ।
And, the world got its illumination from his refulgence and brilliance. (91)
ज़ि नूरश जहां याफ़ता इकतबास ।९१।
ਜਮਾਲਿਹਕੀਕਤਬਰਆਰਾਸਤਾ।
ਹਕੀਕਤ ਦੇ ਸਜੇ ਸਜਾਏ ਹੁਸਨ ਜਮਾਲ ਨੇ
The decorated beauty and elegance of realism and truth
जमालि हकीकत बर आरासता ।
ਜ਼ਿਜ਼ੁਲਮਤਜਹਾਂਜੁਮਲਾਪਰਦਾਖਤਾ੯੨।।
ਜਹਾਨ ਦੇ ਅਨ੍ਹੇਰੇ ਨੂੰ ਸਾਫ ਅਤੇ ਪਾਕ ਕਰ ਦਿੱਤਾ ।
Was able to dispel all the darkness and tyranny from this world and made it clean and chaste. (92)
ज़ि ज़ुलमत जहां जुमला परदाखता ।९२।
ਰੁਖ਼ਿਅਦਲੋਇਨਸਾਫ਼ਅਫ਼ਰੋਖ਼ਤਾ।
ਨਿਆਇ ਅਤੇ ਇਨਸਾਫ ਦਾ ਮੁਖੜਾ ਚਮਕ ਪਿਆ,
The face of justice, equity and fair play glistened,
रुक़ि अदलो इनसाफ़ अफ़रोक़ता ।
ਦਿਲਿਜਬਰੋਬੇਦਾਦਰਾਸੋਖ਼ਤਾ੯੩।।
ਜ਼ੁਲਮ ਅਤੇ ਵਧੀਕੀ ਦਾ ਦਿਲ ਸੜ ਕੇ ਸੁਆਹ ਹੋ ਗਿਆ ।
And, the hearts of cruelty and outrage were frustrated and burnt into ashes. (93)
दिलि जबरो बेदाद रा सोक़ता ।९३।
ਬਿਨਾਇਸਿਤਮਰਾਬਰ-ਅੰਦਾਖ਼ਤਾ।
ਜ਼ੁਲਮ ਦੀ ਬੁਨਿਆਦ ਪੁੱਟ ਦਿੱਤੀ ਗਈ,
The foundations of tyrannt were uprooted,
बिनाइ सितम रा बर-अंदाक़ता ।
ਸਰਿਮਾਅਦਲਤਰਾਬਰ-ਅਫ਼ਰਾਖ਼ਤਾ੯੪।।
ਅਤੇ ਇਨਸਾਫ਼ ਦਾ ਸਿਰ ਉਚੇਰਾ ਹੋ ਗਿਆ ।
And, the head of justice and fair play was elevated and raised high. (94)
सरि माअदलत रा बर-अफ़राक़ता ।९४।
ਰਯਾਹੀਨਿਫ਼ਜਲੋਅਤਾਰਾਸਹਾਬ।
ਫ਼ਜਲ ਅਤੇ ਬਖ਼ਸ਼ਿਸ਼ ਦੀਆਂ ਵੇਲਾਂ ਲਈ ਉਹ ਵਰ੍ਹਦਾ ਬੱਦਲ ਹੈ,
He is the raining cloud to nurture the vines of grace and blessings,
रयाहीनि फ़जलो अता रा सहाब ।
ਸਮਾਇਕਰਾਮਾਤਰਾਆਫਤਾਬ੯੫।।
ਕਰਾਮਾਤ ਅਤੇ ਸਖੀਪਨ ਦੇ ਆਸਮਾਨ ਦਾ ਉਹ ਸੂਰਜ ਹੈ ।
And, he is the sun of the skies of miracles and generosity. (95)
समाइ करामात रा आफताब ।९५।
ਬਸਾਤੀਨਿਫ਼ੈਜ਼ੋਸਖ਼ਾਰਾਗ਼ਨਾਮ।
ਬਖ਼ਸ਼ਿਸ਼ ਅਤੇ ਸਖ਼ਾਵਤ ਦੇ ਬਾਗਾਂ ਲਈ ਉਹ ਘਨਘੋਰ ਘਟਾ ਹੈ,
He is dense cloud for the gardens of blessings and generosity,
बसातीनि फ़ैज़ो सक़ा रा ग़नाम ।
ਜਹਾਨਿਅਤੀਆਤਰਾਇੰਤਜ਼ਾਮ੯੬।।
ਸੁਗਾਤਾਂ ਅਤੇ ਭੇਟਾਵਾਂ ਦੇ ਸੰਸਾਰ ਲਈ ਉਹ ਇਕ ਪ੍ਰਬੰਧ ਹੈ ।
And, he is the management for the world of gifts and donations. (96)
जहानि अतीआत रा इंतज़ाम ।९६।
ਮਹੀਤਿਫ਼ਯੂਜ਼ਾਤੋਬਹਿਰਿਫ਼ਜ਼ਾਲ।
ਉਹ ਬਖਸ਼ਿਸ਼ਾਂ ਦਾ ਸਮੁੰਦਰ ਅਤੇ ਮਿਹਰਾਂ ਦਾ ਸਾਗਰ ਹੈ,
He is the ocean of bestowals and a sea of compassion,
महीति फ़यूज़ातो बहिरि फ़ज़ाल ।
ਸਹਾਬਿਅਨਾਯਾਤੋਅਬਰਿਨਵਾਲ੯੭।।
ਉਹ ਬਖ਼ਸ਼ਿਸ਼ਾਂ ਦਾ ਬੱਦਲ ਅਤੇ ਸਖ਼ਾਵਤਾਂ ਦਾ ਮੀਂਹ ਹੈ ।
And, he is the cloud full of largess and showers of generosity. (97)
सहाबि अनायातो अबरि नवाल ।९७।
ਜਹਾਂਖ਼ੁੱਰਮੋਆਲਮਆਬਾਦਅਜ਼ੋ।
ਇਹ ਦੁਨੀਆ ਉਸਦੇ ਕਾਰਣ ਖੁਸ਼ ਹੈ, ਅਤੇ ਸੰਸਾਰ ਆਬਾਦ ਹੈ,
This world is pleasant and the universe inhabited because of him,
जहां क़ुरमो आलम आबाद अज़ो ।
ਰੱਯਅਤਖ਼ੁਸ਼ੋਮਮਲਕਤਸ਼ਾਦਅਜ਼ੋ੯੮।।
ਇਹ ਪਰਜਾ ਉਸ ਸਦਕਾ ਪ੍ਰਸੰਨ ਹੈ ਅਤੇ ਦੇਸ਼ ਸੁਖੀ ਹੈ ।
And, the subjects are satisfied and happy and the country is comfortable due to him. (98)
रयअत क़ुशो ममलकत शाद अज़ो ।९८।
ਹਮਾਆਲਮਅਜ਼ਸ਼ਹਿਰੀਓਲਸ਼ਕਰੀ।
ਇਕ ਸ਼ਹਿਰੀ ਤੋ ਲੈ ਕੇ ਸਾਰੀ ਫ਼ੋਜ ਤਕ, ਸਾਰਾ ਸੰਸਾਰ ਹੀ
From an ordinary citizen to the entire army, and in fact the whole world
हमा आलम अज़ शहिरी ओ लशकरी ।
ਪਜ਼ੀਰਾਇਹੁਕਮਸ਼ਬ-ਨੇਕਅਖ਼ਤਰੀ੯੯।।
ਉਸ ਨੇਕ ਸਿਤਾਰੇ ਵਾਲੇ ਦੇ ਹੁਕਮ ਨੂੰ ਮੰਨਣ ਵਾਲੇ ਹਨ ।
follow the command of this noble star. (99)
पज़ीराइ हुकमश ब-नेक अक़तरी ।९९।
ਜਹਾਨਿਜ਼ਿਫ਼ੈਜ਼ਸ਼ਹਮਆਗੋਸ਼ਿਕਾਮ।
ਉਸਦੀ ਮਿਹਰ ਸਦਕਾ ਇਸ ਜਹਾਨ ਦੀ ਕਾਮਨਾ ਪੂਰੀ ਹੁੰਦੀ ਹੈ,
The wishes of this world are fulfilled because of his compassion and grace,
जहानि ज़ि फ़ैज़श हम आगोशि काम ।
ਦੋਆਲਮਅਜ਼ੋਯਾਫ਼ਤਨਸਕੋਨਿਜ਼ਾਮ੧੦੦।।
ਦੋਵੇਂ ਜਹਾਨ ਉਸ ਸਦਕਾ ਕਿਸੇ ਪਰਬੰਧ ਅਤੇ ਨਿਯਮ ਵਿਚ ਹਨ ।
And, it is due to him that both the worlds are functioning under an orderly management and rules. (100)
दो आलम अज़ो याफ़त नसको निज़ाम ।१००।
ਹੱਕਸ਼ਦਾਦਮਿਫ਼ਤਾਹਿਹਰਮੁਸ਼ਕਲੋ।
ਰੱਬ ਨੇ ਉਸਨੂੰ ਹਰ ਮੁਸ਼ਕਲ ਦੀ ਕੁੰਜੀ ਬਖਸ਼ੀ ਹੈ,
God has blessed him with a solution to every problem,
हकश दाद मिफ़ताहि हर मुशकलो ।
ਨਸ਼ਾਂਦਸ਼ਜ਼ਬਰਦਸਤਹਰਮੁਕਬਲੋ੧੦੧।।
ਉਸ ਨੇ ਵੱਡੇ ਤੋਂ ਵੱਡੇ ਜਾਬਰ ਨੂੰ ਵੀ ਹਰ ਮੁਕਾਬਲੇ ਵਿਚ ਹਰਾ ਦਿੱਤਾ ਹੈ ।
And, he has defeated even the greatest tyrants in every encounter. (101)
नशांदश ज़बरदसत हर मुकबलो ।१०१।
ਸ਼ਹਿਨਸ਼ਾਹਿਅਕਲੀਮਿਤਜਮੀਲਰਾ।
ਉਹ ਜਾਹ ਜਲਾਲ ਦੇ ਰਾਜ ਦਾ ਬਾਦਸ਼ਾਹ ਹੈ,
He is the king of the rule of grandeur and grace,
शहिनशाहि अकलीमि तजमील रा ।
ਖ਼ੁਦਾਵੰਦਿਦੀਵਾਨਿਤਜਜ਼ੀਲਰਾ੧੦੨।।
ਉਹ ਬਜ਼ੁਰਗੀ ਦੇ ਦੀਵਾਨ ਦਾ ਮਾਲਕ ਹੈ ।
And, he is the master of the anthology of poems of venerability and status. (102)
क़ुदावंदि दीवानि तजज़ील रा ।१०२।
ਗੁਹਰਤਾਜਿਇਹਜਾਜ਼ੋਤੌਕੀਰਰਾ।
ਉਹ ਕਰਾਮਾਤ ਅਤੇ ਵਕਾਰ ਦੇ ਤੇਜ ਦਾ ਮੋਤੀ ਹੈ,
He is the gem of the grandeur and glory of miracles and status,
गुहर ताजि इहजाज़ो तौकीर रा ।
ਜ਼ਿਆ-ਬਖ਼ਸ਼ਅਸਫ਼ਾਓਤਨਵੀਰਰਾ੧੦੩।।
ਉਹ ਰੌਸ਼ਨੀ ਅਤੇ ਪਵਿੱਤ੍ਰਤਾ ਨੂੰ ਚਾਨਣ ਬਖ਼ਸ਼ਨ ਵਾਲਾ ਹੈ ।
He blesses the luster and chasteness with radiance. (103)
ज़िआ-बक़श असफ़ा ओ तनवीर रा ।१०३।
ਜਿਲਾਲੂਲੂਇਇੱਜ਼ੋਤਾਅਜ਼ੀਮਰਾ।
ਉਹ ਇੱਜ਼ਤ ਅਤੇ ਸਤਿਕਾਰ ਦੇ ਮੋਤੀਆਂ ਦੀ ਚਮਕ ਹੈ,
He is the brilliance of the stones of respectability and honor,
जिला लूलूइ इज़ो ताअज़ीम रा ।
ਸਨੀਨਈਯਰਿਫ਼ਖ਼ਰੋਤਫ਼ਖ਼ੀਮਰਾ੧੦੪।।
ੳਹਿ ਬਜ਼ੁਰਗੀ ਅਤੇ ਮਾਨ ਦੇ ਸੂਰਜ ਦੀ ਰੌਸ਼ਨੀ ਹੈ ।
And, he is the light of the sun of elderliness and veneration. (104)
सनी नईयरि फ़क़रो तफ़क़ीम रा ।१०४।
ਰੁਖ਼ਿਇੱਜ਼ਤੋਜਾਹਰਾਇੰਜਲਾ।
ਉਹ ਇੱਜ਼ਤ ਸਤਿਕਾਰ ਅਤੇ ਮਰਤਬੇ ਦੇ ਮੁਖੜੇ ਨੂੰ ਰੌਣਕ ਬਖਸ਼ਣ ਵਾਲਾ ਹੈ,
He blesses the face of respectability and status with happy disposition,
रुक़ि इज़तो जाह रा इंजला ।
ਲਵਾਇਤਬਾਜੀਲਰਾਇਅਤਲਾ੧੦੫।।
ਉਹ ਮਾਨ ਅਤੇ ਬਜ਼ੁਰਗੀ ਦੇ ਝੰਡੇ ਨੂੰ ਉੱਚਾ ਕਰਨ ਵਾਲਾ ਹੈ ।
And, he raises the banner of veneration and maturity high in the sky.(105)
लवाइ तबाजील रा इअतला ।१०५।
ਮਹੀਤਿਸਖ਼ਾਓਕਰਮਰਾਗੁਹਰ।
ਉਹ ਬਖ਼ਸ਼ਿਸ਼ ਅਤੇ ਸਖ਼ਾਵਤ ਦੇ ਸਮੁੰਦਰ ਦਾ ਮੋਤੀ ਹੈ,
He is the pearl of the ocean of blessings and generosity,
महीति सक़ा ओ करम रा गुहर ।
ਸਪਹਿਰਿਸਖ਼ਾਓਅਤਾਰਾਕਮਰ੧੦੬।।
ਉਹ ਬਖਸ਼ਿਸ਼ਾਂ ਅਤੇ ਭੇਟਾਂ ਦੇ ਆਸਮਾਨ ਦਾ ਚੰਦਰਮਾ ਹੈ ।
And, he is the moon in the sky of blessings, donations and offerings. (106)
सपहिरि सक़ा ओ अता रा कमर ।१०६।
ਜਹਾਂਬਾਨਿਮੁਲਕਿਫ਼ਜ਼ਾਲੋਕਰਾਮ।
ਉਹ ਮਿਹਰ ਅਤੇ ਕਰਮ ਦੇ ਮੁਲਕ ਦਾ ਨਿਗਾਹਬਾਨ ਹੈ,
He is the overseer and monitor of the realm of grace and compassion,
जहांबानि मुलकि फ़ज़ालो कराम ।
ਮੁਹਿੱਮਾਤਿਦਾਰੈਨਰਾਇੰਤਜ਼ਾਮ੧੦੭।।
ਉਹ ਦੋਹਾਂ ਜਹਾਨਾਂ ਦੇ ਕੰਮਾਂ ਦਾ ਪ੍ਰਬੰਧ-ਕਰਤਾ ਹੈ ।
And, he is the general manager of the tasks and actions of both the worlds. (107)
मुहिमाति दारैन रा इंतज़ाम ।१०७।
ਮਿਸੇਸ਼ਖ਼ਸਿਆਫ਼ਾਕਰਾਕੀਮੀਆ।
ਆਸਮਾਨਾਂ ਦੀ ਜ਼ਾਤ ਦੇ ਤਾਂਬੇ ਲਈ ਉਹ, ਸੋਣਾ ਬਣਾਉਣ ਲਈ, ਰਸਾਇਣ ਹੈ,
He is the chemical to convert the nature of the brass of the sky (into gold).
मिसे शक़सि आफ़ाक रा कीमीआ ।
ਰੁਖ਼ਿਮਿਹਰੋਇਨਸਾਫ਼ਰਾਇੰਜਲਾ੧੦੮।।
ਉਹ ਇਨਸਾਫ ਅਤੇ ਮੁਹੱਬਤ ਦੇ ਮੁਖੜੇ ਦੀ ਰੌਣਕ ਹੈ ।
He is the happy disposition of the face of justice and love. (108)
रुक़ि मिहरो इनसाफ़ रा इंजला ।१०८।
ਕਬਾਕਾਮਤਿਦੌਲਤੋਕਦਰਰਾ।
ਉਹ ਇੱਜ਼ਤ ਅਤੇ ਧਨ ਦੇ ਕੱਦ ਲਈ ਚੰਗਾ ਹੈ,
He is beneficial to the status of honor and wealth,
कबा कामति दौलतो कदर रा ।
ਬਸਰਦੀਦਾਇਅਜ਼ਮਤੋਸਦਰਰਾ੧੦੯।।
ਉਹ ਹੁਕਮ ਅਤੇ ਵਡਿਆਈ ਦੀਆਂ ਅੱਖਾਂ ਦੀ ਰੋਸ਼ਨੀ ਹੈ ।
And, he is the light of the eyes of command and greatness. (109)
बसर दीदाइ अज़मतो सदर रा ।१०९।
ਰਿਆਜ਼ਿਜਿਨਾਂਰਾਨਸੀਮਿਸਹਰ।
ਉਹ ਸੁਰਗ ਦੇ ਬਾਗ ਲਈ ਸਵੇਰ ਦੀ ਸੁਗੰਧੀ ਹੈ,
He is the early morning frangrance for the heavenly gardens,
रिआज़ि जिनां रा नसीमि सहर ।
ਦ੍ਰਖ਼ਤਿਕਰਨਰਾਨੌਆਈਨਿਸਮਰ੧੧੦।।
ਉਹ ਸਖ਼ਾਵਤ ਦੇ ਬਿਰਛ ਦਾ ਨਵਾਂ ਫਲ ਹੈ ।
And, he is the new sprouting fruit for the tree of generosity. (110)
द्रक़ति करन रा नौ आईनि समर ।११०।
ਤਰਾਜ਼ਿਆਸਤੀਨੋਮਾਹੋਸਾਲਰਾ।
ਉਹ ਸਾਲਾਂ ਅਤੇ ਮਹੀਨਿਆਂ ਦੇ ਕਫ਼ਾਂ ਦੀ ਕੋਰ ਹੈ,
He is the trimming of the cuffs of months and years,
तराज़ि आसतीनो माहो साल रा ।
ਫ਼ਲਕਰਿਫ਼ਅਤਿਇੱਜ਼ੋਇਕਬਾਲਰਾ੧੧੧।।
ਉਹ ਇੱਜ਼ਤ ਅਤੇ ਸ਼ਾਨ ਦੀ ਉਚਿਆਈ ਦਾ ਆਸਮਾਨ ਹੈ ।
And, he is the sky (limit) of the heights of honor and glory. (111)
फ़लक रिफ़अति इज़ो इकबाल रा ।१११।
ਦਲੇੋਰੋਤਨੋਮੰਦੋਫ਼ੀਰੋਜ਼ਜੰਗ।
ਉਹ ਦਲੇਰ, ਤਾਕਤਵਰ ਅਤੇ ਜੰਗ ਵਿਚ ਵਿਜੇਈ ਜੋਧਾ ਹੈ,
He is courageous, powerful, and a victorious valiant in the war,
दलेोरो तनोमंदो फ़ीरोज़ जंग ।
ਗੁਲਿਅਦਲੋਇਨਸਾਫ਼ਰਾਬੂਓਰੰਗ੧੧੨।।
ਉਹ ਅਦਲ ਇਨਸਾਫ ਦੇ ਫੁਲ ਦੀ ਸੁਗੰਧੀ ਅਤੇ ਰੰਗ ਹੈ ।
And, he is the fragrance an colors of the flower of justice. (112)
गुलि अदलो इनसाफ़ रा बू ओ रंग ।११२।
ਜਫ਼ਾਨਿਸਖ਼ਾਆਲਮਿਮਕਰਮਤ।
ਉਹ ਸਖ਼ਾਵਤ ਦਾ ਜਹਾਨ ਅਤੇ ਬਖ਼ਸ਼ਿਸ਼ਾਂ ਦੀ ਦੁਨੀਆ ਹੈ,
He is the world of generosity and a universe of blessings,
जफ़ानि सक़ा आलमि मकरमत ।
ਮਹੀਤਿਅਤਾਕੁਲਜ਼ਮਿਆਤਫ਼ਤ੧੧੩।।
ਉਹ ਬਖ਼ਸ਼ਿਸ਼ਾਂ ਦਾ ਸਮੁੰਦਰ ਅਤੇ ਮਿਹਰਬਾਨੀਆਂ ਦਾ ਡੂੰਗਾ ਸਾਗਰ ਹੈ ,
And, he is the sea of bestowals and deep ocean of grace and kindness. (113)
महीति अता कुलज़मि आतफ़त ।११३।
ਹਪਹਿਰਿਅਲਾਸਾਹਿਬਅਜਤਬਾ।
ਉਹ ਉਚਿਆਈ ਦਾ ਆਸਮਾਨ ਅਤੇ ਚੁਣਿਆਂ ਹੋਇਆਂ ਦਾ ਸਰਦਾਰ ਹੈ ।
He is sky of high altitude and the chief of the selected ones,
हपहिरि अला साहिब अजतबा ।
ਸਾਹਬਿਕਰਮਆਫਤਾਬਿਹੁਦਾ੧੧੪।।
ਉਹ ਬਖਸ਼ਿਸ਼ ਦਾ ਬੱਦਲ ਅਤੇ ਸਿਖਿਆ ਦਾ ਸੂਰਜ ਹੈ ।
He is the cloud bursting with blessings and the sun of learning. (114)
साहबि करम आफताबि हुदा ।११४।
ਫ਼ਰੋਗ਼ਿਜਬੀਨਿਰਸੂਖੋਸਦਾਦ।
ਉਹ ਸੱਚੀ ਬੋਲ-ਚਾਲ ਦੇ ਮੱਥੇ ਦੀ ਚਮਕ ਹੈ,
He is the light of the forehead of the truthful conversation,
फ़रोग़ि जबीनि रसूखो सदाद ।
ਜਮਾਲਿਰੁਖ਼ਿਅਦਲੋਇਨਸਾਫ਼ਦਾਦ੧੧੫।।
ਉਹ ਅਦਲ ਇਨਸਲਫ ਦੇ ਮੁਖੜੇ ਦੀ ਰੌਣਕ ਹੈ ।
And, he is the brightness of the face of justice and fairness. (115)
जमालि रुक़ि अदलो इनसाफ़ दाद ।११५।
ਚਂਰਾਗ਼ਿਸ਼ਬਿਸ਼ਤਾਨੀਮਜਦੋਬਹਾ।
ਉਹ ਵਡੇਰੀ ਅਤੇ ਕੀਮਤੀ ਸੰਜੋਗੀ ਰਾਤ ਦਾ ਚਮਕਦਾ ਦੀਵਾ ਹੈ,
He is the lighted oil lamp of the long and wedding night of confluence,
चंराग़ि शबिशतानी मजदो बहा ।
ਬਹਾਰਿਗੁਲਿਸਤਾਨਿਇੱਜ਼ੋਅਲਾ੧੧੬।।
ਉਹ ਉਚਿਆਈ ਅਤੇ ਮਾਨ ਅਬਰੂ ਦੇ ਬਾਗ ਦੀ ਬਹਾਰ ਹੈ ।
And, he is the spring of the garden of greatness, nobility, honor and reputation.(116)
बहारि गुलिसतानि इज़ो अला ।११६।
ਨਗ਼ੀਂਖ਼ਾਤਮਿਨਿਸਫ਼ਤੋਅਦਲਰਾ।
ਉਹ ਇਨਸਾਫ ਅਤੇ ਨਿਆਇ ਦੀ ਅੰਗੂਠੀ ਦਾ ਨਗੀਨਾ ਹੈ,
He is the gem of the ring of justice and fairness,
नग़ीं क़ातमि निसफ़तो अदल रा ।
ਸਮਰਿਸ਼ਜਰਾਇਰਹਿਮਤੋਫ਼ਜ਼ਲਰਾ੧੧੭।।
ਉਹ ਰਹਿਮਤ ਅਤੇ ਫਜ਼ਲ ਦੇ ਬਿਰਛ ਦਾ ਫਲ ਹੈ ।
And, he is the fruit of the tree of kindness and grace. (117)
समरि शजराइ रहिमतो फ़ज़ल रा ।११७।
ਗ਼ਹੁਰਿਮਾਅਦਨਿਫ਼ਜਲੋਅਕਰਾਮਰਾ।
ਉਹ ਕਰਮ ਅਤੇ ਬਖ਼ਸ਼ਿਸ਼ ਦੀ ਖਾਣ ਦਾ ਮੋਤੀ ਹੈ,
He is the diamond of the mine of compassion and largess,
ग़हुरि माअदनि फ़जलो अकराम रा ।
ਜ਼ਿਆਬਖ਼ਸ਼ਿਇਹਸਾਨੋਇਨਆਮਰਾ੧੧੮।।
ਉਹ ਨਿਆਮਤਾਂ ਅਤੇ ਅਹਿਸਾਨਾਂ ਨੂੰ ਬਖਸ਼ਣ ਵਾਲੀ ਰੋਸ਼ਨੀ ਹੈ ।
And, he is the light that grants boons and gratitude. (118)
ज़िआ बक़शि इहसानो इनआम रा ।११८।
ਤਰਾਵਤਰਯਾਹੀਨਿਤੌਹੀਦਰਾ।
ਉਹ ਇੱਕ-ਰੱਬ ਦੀਆਂ ਵੇਲਾਂ ਦੀ ਤਰਾਵਤ ਹੈ,
He is the moisture for the vines of the Unique Primal Lord,
तरावत रयाहीनि तौहीद रा ।
ਨਜ਼ਾਰਤਬੁਸਾਤੀਨਿਤਜਰੀਦਰਾ੧੧੯।।
ਉਹ ਇੱਕ-ਓਂਅਕਾਰ ਦੇ ਬਾਗਾਂ ਦੀ ਸੁਗੰਧੀ ਹੈ ।
And, he is the aroma of the garden of the One and the only One. (119)
नज़ारत बुसातीनि तजरीद रा ।११९।
ਬ-ਰਜ਼ਮਅੰਦਰੂੰਨੱਰਾਇਸ਼ੇਰਿਦਮਾਂ।
ਜੰਗ ਦੇ ਮੈਦਾਨ ਵਿਚ ਉਹ ਚੰਘਾੜਦਾ ਹੋਇਆ ਬੱਬਰ ਸ਼ੇਰ ਹੈ,
He is a roaring lion in the battlefields, and
ब-रज़म अंदरूं नराइ शेरि दमां ।
ਬ-ਬਜ਼ਮਅੰਦਰੂੰਅਬਰਿਗਹੁਰਫ਼ਿਸ਼ਾਂ੧੨੦।।
ਮਹਿਫਲ ਵਿਚ ਉਹ ਮੋਤੀ ਵਰਸਾਉਣ ਵਾਲਾ ਬੱਦਲ ਹੈ ।
He is the cloud that showers pearls and gems in a happy social cultural party(120)
ब-बज़म अंदरूं अबरि गहुर फ़िशां ।१२०।
ਬ-ਮੈਦਾਨਿਜੰਗਆਵਰੀਸ਼ਹਿਸਵਾਰ।
ਜੰਗਾਂ ਜੋਧਿਆਂ ਦੇ ਮੈਦਾਨ ਵਿਚ ਉਹ ਉਹ ਸ਼ਾਹਸਵਾਰ ਹੈ,
He is great a cavalaryman in the battlefields, and
ब-मैदानि जंग आवरी शहिसवार ।
ਬ-ਜੌਲਾਨਿਖ਼ਸਮਅਫ਼ਗਨੀਨਾਮਦਾਰ੧੨੧।।
ਉਹ ਸ਼ਤਰੂਆਂ ਨੂੰ ਡੇਗਣ ਵਾਲੀ ਦੌੜ ਲਈ ਪ੍ਰਸਿੱਧ ਹੈ ।
He is famous for the race knocking down the enemies. (121)
ब-जौलानि क़सम अफ़गनी नामदार ।१२१।
ਬ-ਬਹਿਰਿਤਹਾਰਬਦਮਿੰਦਾਨਿਹੰਗ।
ਉਹ ਜੰਗਾਂ ਦੇ ਸਮੁੰਦਰ ਦਾ ਫੁੰਕਾਰਦਾ ਹੋਇਆ ਮਗਰਮੱਛ ਹੈ,
He is a snorting alligator in the ocean of battles, and
ब-बहिरि तहारब दमिंदा निहंग ।
ਦਿਲਿਖ਼ਸਮਦੋਜ਼ਾਂਬਤੀਰੋਖ਼ਦੰਗ੧੨੨।।
ਉਹ ਆਮਣੇ ਤੀਰਾਂ ਤੁਫੰਗਾਂ ਨਾਲ ਦੁਸ਼ਮਨ ਦੇ ਦਿਲ ਨੂੰ ਪਰੋ ਦੇਣ ਵਾਲਾ ਹੈ ।
He is capable to pierce through the hearts of the enemy with his arrows and muskets (122).
दिलि क़सम दोज़ां ब तीरो क़दंग ।१२२।
ਫ਼ਿਰੋਜ਼ਿੰਦਾਮਿਹਰੇਬਆਵਾਨਿਬਜ਼ਮ।
ਉਹ ਮਹਿਫਲ ਦੇ ਮਹਿਲਾਂ ਦਾ ਚਮਕਦਾ ਸੂਰਜ ਹੈ,
He is the shining sun of the palaces of gala parties,
फ़िरोज़िंदा मिहरे ब आवानि बज़म ।
ਦਮਾਂਅਜ਼ਦਹਾਇਬਮੈਦਾਨਿਰਜ਼ਮ੧੨੩।।
ਉਹ ਜੰਗ ਦੇ ਮੈਦਾਨਿਾਂ ਦਾ ਸ਼ੂਕਦਾ ਨਾਗ ਹੈ ।
And, he is the hissing snake of the battlefronts. (123)
दमां अज़दहाइ ब मैदानि रज़म ।१२३।
ਹਮਾਯੂੰਹੁਮਾਂਔਜਿਤਕਮੀਲਰਾ।
ਨਿਪੁੰਨਤਾ ਦੀ ਉਚਿਆਈ ਦਾ ਉਹ ਮੁਬਾਰਕ ਹੁਮਾ ਹੈ,
He is the mythical bird, Humaa, whose shadow brings in luck, of the heights of competence and skill,
हमायूं हुमां औजि तकमील रा ।
ਦਰਖ਼ਸ਼ਿੰਦਾਮਹਿਔਜਿਤਫ਼ਜ਼ੀਲਰਾ੧੨੪।।
ਵਡਿਆਈ ਦੀ ਬੁਲੰਦੀ ਦਾ ਉਹ ਚਮਕਦਾ ਚੰਦਰਮਾ ਹੈ ।
And, he is the shining moon of the elevations of praises and idealism. (124)
दरक़शिंदा महि औजि तफ़ज़ील रा ।१२४।
ਗੁਲਆਰਾਇਬਾਗ਼ਿਜਹਾਂਪਰਵਰੀ।
ਉਹ ਜਹਾਨ ਦੀ ਪ੍ਰਿਤਪਾਲਨਾ ਦੇ ਬਾਗ ਦੇ ਫੁਲਾਂ ਨੂੰ ਸਜਾਉਣ ਵਾਲਾ ਹੈ,
He is the decorator of the flowers of the garden providing sustainence to
गुल आराइ बाग़ि जहां परवरी ।
ਫ਼ਰੋਗ਼ਿਦਿਲੋਦੀਦਾਇਸਰਵਰੀ੧੨੫।।
ਉਹ ਸਰਦਾਰੀ ਦੇ ਦਿਲ ਅਤੇ ਨੇਤਰਾਂ ਦੀ ਰੋਸ਼ਨੀ ਹੈ ।
He is the light of the heart and eyes of chief-ship. (125)
फ़रोग़ि दिलो दीदाइ सरवरी ।१२५।
ਨੇਆੲਨਿਗੁਲਿਗੁਲਸ਼ਨਿਫ਼ੱਰੋਜ਼ੇਬ।
ਸ਼ਾਨ ਸ਼ੋਕਤ ਅਤੇ ਸਜਾਵਟ ਦੇ ਬਾਗ ਦਾ ਉਹ ਤਾਜ਼ਾ ਫੁਲ ਹੈ,
He is the fresh flower of the garden of glory and decoration, and
ने आइनि गुलि गुलशनि फ़रो ज़ेब ।
ਬੁਲੰਦਅਜ਼ਸ਼ੁਮਾਰਿਫ਼ਰਾਜ਼ੋਨਸ਼ੇਬ੧੨੬।।
ਉਹ ਉਤਾਰ ਚੜ੍ਹਾਓ ਦੇ ਹਿਸਾਬ ਤੋਂ ਬਾਹਰ ਹੈ ।
He is beyond the arithmetic of ups and downs. (126)
बुलंद अज़ शुमारि फ़राज़ो नशेब ।१२६।
ਜ਼ਹਾਂਬਾਨਿਮੁਲਕਿਦਵਾਮੋਅਬਦ।
ਉਹ ਸਦੀਵੀ ਮੁਲਕ ਅਤੇ ਅਮਰ ਦੇਸ਼ ਦਾ ਨਿਗਾਹਬਾਨ ਹੈ,
He is the caretaker of the eternal and immortal country or region, and
ज़हांबानि मुलकि दवामो अबद ।
ਬ-ਇਲਮੁਲਯਕੀਂਦਰਦੋਆਲਮਅਹਦ੧੨੭।।
ਗਿਆਨ ਅਤੇ ਵਿਸ਼ਵਾਸ਼ ਰਾਹੀਂ ਉਹ ਦੋਹਾਂ ਜਹਾਨਾਂ ਵਿਚ ਇੱਕੋ ਹੀ ਵਿਅਕਤੀ ਹੈ ।
He, based on knowledge and belief, is the same entity in both the worlds. (127)
ब-इलमुल यकीं दर दो आलम अहद ।१२७।
ਹਮਾਔਲੀਆਓਹਮਾਅੰਬੀਆ।
ਸਾਰੇ ਵਲੀਆਂ ਅਤੇ ਸਾਰੇ ਨਬੀਆਂ ਨੇ,
All prophets and all saints have
हमा औलीआ ओ हमा अंबीआ ।
ਹਮਾਅਸਫ਼ੀਆਓਹਮਾਅਤਕੀਆ੧੨੮।।
ਸਾਰੇ ਸੂਫੀਆਂ ਅਤੇ ਸਾਰੇ ਪਰਹੇਜ਼ਗਾਰਾਂ ਨੇ
All Sufis, Muslims mystics and religious persons practicing abstinence have bowed (128)
हमा असफ़ीआ ओ हमा अतकीआ ।१२८।
ਬਖ਼ਾਕਿਦਰਸ਼ਸਰਨਿਹਾਦਾਬ-ਇੱਜਜ਼।
ਉਸ ਦੇ ਦਰਵਾਜ਼ੇ ਦੀ ਖਾਕ ਉੱਤੇ ਨਿਮਰਤਾ ਸਹਿਤ ਸਿਰ ਝੁਕਾ ਰਖਿਆ ਹੈ,
Bowed their heads with utmost humility at the dust of his door, and
बक़ाकि दरश सर निहादा ब-इजज़ ।
ਬਪਾਅੰਦਰਸ਼ਓਫ਼ਤਾਦਾਬ-ਇਜਜ਼੧੨੯।।
ਉਹ ਸਨਿਮਰ ਉਸ ਦੇ ਚਰਨਾਂ ਉੱਤੇ ਡਿਗੇ ਹੋਏ ਹਨ ।
They have fallen on his feet with utter respect and honor. (129)
बपा अंदरश ओफ़तादा ब-इजज़ ।१२९।
ਚਿਔਤਾਦਹਾਓਚਿਅਬਦਾਲਹਾ।
ਕੀ ਬਜ਼ੁਰਗ ਅਤੇ ਕੀ ਅਬਦਾਲੀ ਮਸਤ ਕਲੰਦਰ,
Whether we talk about the elders or carefree Muslim ascetics,
चि औताद हा ओ चि अबदाल हा ।
ਚਿਅਕਤਾਬਫ਼ਰਖ਼ੰਦਾਇਕਬਾਲਹਾ੧੩੦।।
ਕੀ ਕੁਤਬ ਅਤੇ ਕੀ ਨੇਕ ਸਗਨਾਂ ਵਾਲੇ ਪਰਵਾਨ ਪਿਆਰੇ ।
Whether we talk about the Kutab or the accepted ones with chaste intentions (130)
चि अकताब फ़रक़ंदा इकबाल हा ।१३०।
ਚਿਸ਼ਿੱਧੋਚਿਨਾਬੋਚਿਗ਼ੌਸੋਚਿਪੀਰ।
ਕੀ ਸਿੱਧ ਅਤੇ ਕੀ ਨਾਥ, ਕੀ ਗੌਸ ਅਤੇ ਕੀ ਪੀਰ,
Whether we talk about Sidhs or Naaths (those who prolong their lives by controlling their breath), or whether we talk about Gaus group of Muslin saints of higher rank, or the prophets, and
चि शिद्धो चि नाबो चि ग़ौसो चि पीर ।
ਚਿਸੁਰ-ਜਨਚਿਮੁਨਿ-ਜਨਚਿਸ਼ਾਹਚਿਫ਼ਕੀਰ੧੩੧।।
ਕੀ ਸੁਰਜਨ, ਕੀ ਮੁਨਜਨ ਅਤੇ ਕੀ ਬਾਦਸ਼ਾਹ ਅਤੇ ਕੀ ਫ਼ਕੀਰ ।
Whether we talk about the holy persons or hermits, or we talk about kings or beggars (131)
चि सुर-जन चि मुनि-जन चि शाह चि फ़कीर ।१३१।
ਹਮਾਬੰਦਾਓਫ਼ਿਦਵੀਇਨਾਮਿਊ।
ਸਾਰੇ ਹੀ ਉਸਦੇ ਨਾਮ ਦੇ ਗੁਲਾਮ ਅਤੇ ਸੇਵਕ ਹਨ,
All of them are the servants and slaves of his Naam, and
हमा बंदा ओ फ़िदवीइ नामि ऊ ।
ਹਮਾਖ਼ਾਸਤਗਾਰਿੰਦਾਇਕਾਮਿਊ੧੩੨।।
ਸਾਰੇ ਹੀ ਉਸਦੀ ਕਾਮਨਾ ਦੀ ਚੇਸ਼ਟਾ ਕਰਨ ਵਾਲੇ ਹਨ ।
All of them are extremely anxious to fulfill his desires and wishes. (132)
हमा क़ासतगारिंदाइ कामि ऊ ।१३२।
ਕਜ਼ਾਓਕਦਰਹਰਦੋਦਰਤਾਇਤਸ਼।
ਹੋਣੀ ਅਤੇ ਪ੍ਰਕ੍ਰਿਤੀ ਦੋਵੇਂ ਉਸ ਦੀ ਤਾਬਿਆ ਵਿਚ ਹਨ,
Both the destiny and Nature are subservient to him, and
कज़ा ओ कदर हर दो दर ताइतश ।
ਸ-ਪਹਿਰੋਜ਼ਮੀਂਹਰਦੋਦਰਖਿਦਮਤਸ਼੧੩੩।।
ਆਸਮਾਨ ਅਤੇ ਜ਼ਮੀਨ ਦੋਵੇਂ ਉਸਦੀ ਸੇਵਾ ਵਿਚ ਹਨ ।
Both the sky and the earth are (always) ready to be at his service. (133)
स-पहिरो ज़मीं हर दो दर खिदमतश ।१३३।
ਖ਼ੁੱਰੋਮਾਹਹਰਦੋਗਦਾਇਦਰਸ਼।
ਸੂਰਜ ਅਤੇ ਚੰਦ ਦੋਨੋਂ ਉਸਦੇ ਦਵਾਰੇ ਦੇ ਮੰਗਤੇ ਹਨ,
Both the sun and the moon are beggars at his door, and
क़ुरो माह हर दो गदाइ दरश ।
ਬੱਰੋਬਹਿਰਹਰਦੋਸਨਾਗੁਸਤਰਸ਼੧੩੪।।
ਜਲ ਥਲ ਦੋਵੇਂ ਹੀ ਉਸਦੀ ਸਿਫਤ ਸਲਾਹ ਦਾ ਪਰਸਾਰ ਕਰਨ ਵਾਲੇ ਹਨ ।
Both the water and the land are spreading his praises, virtues and qualities. (134)
बरो बहिर हर दो सना गुसतरश ।१३४।
ਤਵਾਲੀਤਫ਼ੱਜ਼ੁਲਤਵਾਤਰਕਰਮ।
ਉਹ ਮਿਹਰਾਂ ਅਤੇ ਬਖਸ਼ਿਸ਼ਾਂ ਪਿੱਛੇ ਜਾਨ ਵਾਲਾ ਹੈ,
He is the pursuer and appreciator of kindness and blessing,
तवाली तफ़ज़ुल तवातर करम ।
ਤਵਾਫ਼ਰਤਰਾਹਮਤਕਾਸਰਨਅਮ੧੩੫।।
ਉਹ ਰਹਿਮਤਾਂ ਦੀ ਬਹੁਤਾਤ ਅਤੇ ਨਿਆਮਤਾਂ ਦਾ ਅਤਿਅੰਤ ਹੈ ।
He is the bounty of benevolence and ultimate of granting boons. (135)
तवाफ़र तराहम तकासर नअम ।१३५।
ਮਕਾਲਿਸ਼ਰਿਆਹੁਲ-ਅਜ਼ਮਵਲ-ਅਰਬ।
ਉਸ ਦੇ ਬੋਲ ਅਰਬ ਅਤੇ ਈਰਾਨ ਲਈ ਸੁਗੰਧ ਭਰਪੂਰ ਹਨ,
His words and messages are full of fragrance for the Arab and Iran regions, and
मकालिश रिआहुल-अज़म वल-अरब ।
ਜ਼ਿਨੂਰਸ਼ਫ਼ਰੋਜ਼ਾਂਸ਼ਰਕੁਲਗ਼ਰਬ੧੩੬।।
ਉਸਦੇ ਨੂਰ ਤੋਂ ਪੂਰਬ ਅਤੇ ਪੱਛਮ ਰੌਸ਼ਨ ਹਨ ।
Both the east and the west are illuminated with his radiance. (136)
ज़ि नूरश फ़रोज़ां शरकुल ग़रब ।१३६।
ਹਰਆਂਕਸਕਿਅਜ਼ਰਹਿਸਿਦਕਇਅਤਕਾਦ।
ਹਰ ਉਸ ਪੁਰਸ਼ ਨੇ ਜਿਸਨੇ ਸੱਚੇ ਦਿਲੋਂ ਅਤੇ ਵਸ਼ਵਾਸ ਨਾਲ,
Every such person who with a chaste mind and firm faith
हर आं कस कि अज़ रहि सिदक इअतकाद ।
ਥਪਾਇਹਮਾਯੂਨਿਊਸਰਨਿਹਾਦ੧੩੭।।
ਉਸ ਦੇ ਮੁਬਾਰਕ ਚਰਨਾਂ ਵਿਚ ਅਪਣਾ ਸਿਰ ਰੱਖ ਦਿੱਤਾ,
Put his head down on his sacred lotus feet, (137)
थपाइ हमायूनि ऊ सर निहाद ।१३७।
ਸਰਅਫ਼ਰਾਖ਼ਤਸ਼ਹੱਕਜ਼ਿਹਰਸਰਬੁਲੰਦ।
ਰੱਬ ਨੇ ਉਸਨੂੰ ਹਰ ਉੱਚੇ ਪੁਰਸ਼ ਤੋਂ ਵੀ ਉਚੇਰਾ ਮਾਨ ਬਖਸ਼ਿਆ,
The Primal Lord blessed him with honors higher than even the great persons,
सर अफ़राक़तश हक ज़ि हर सरबुलंद ।
ਆਗਰਸ਼ਰ-ਨਿਗੂੰਬਖ਼ਤੋਅਖ਼ਤਰਨਜ਼ੰਦ੧੩੮।।
ਭਾਵੇਂ ਉਸਦੀ ਤਕਦੀਰ ਮਾੜੀ ਸੀ ਅਤੇ ਉਸਦਾ ਸਿਤਾਰਾ ਕਮਜ਼ੋਰ ਸੀ ।
Even though, he had a bad fortune and his star of destiny was bleak.(138)
आगर शर-निगूं बक़तो अक़तर नज़ंद ।१३८।
ਹਰਆਂਕਸਕਿਊਖ਼ਾਂਦਨਾਮਸ਼ਬਸਿਦਕ।
ਹਰ ਉਸ ਬੰਦੇ ਨੇ ਜਿਸਨੇ ਉਸ ਦਾ ਨਾਮ ਸੱਚੇ ਦਿਲੋਂ ਲਿਆ,
Every such person who remembered his name with a true faith,
हर आं कस कि ऊ क़ांद नामश बसिदक ।
ਰਵਾਸ਼ੁਦਹਰਉਮੀਦੋਕਾਮਸ਼ਬਸਿਦਕ੧੩੯।।
ਨਿਰਸੰਦੇਹ ਉਸਦੀ ਹਰ ਮਰਾਦ ਅਤੇ ਕਾਮਨਾ ਪੂਰੀ ਹੋ ਗਈ ।
Without any doubt, every wish and ambition of that person was fulfilled. (139)
रवा शुद हर उमीदो कामश बसिदक ।१३९।
ਹਰਆਂਕਸਕਿਊਨਾਮਿਊਰਾਸ਼ਨੀਦ।
ਹਰ ਉਸ ਬੰਦੇ ਨੇ ਜਿਸ ਨੇ ਉਸਦਾ ਪਵਿੱਤਰ ਨਾਮ ਸੁਣਿਆ,
Every such person who heard or listened to his sacred name
हर आं कस कि ऊ नामि ऊ रा शनीद ।
ਜ਼ਿਪਾਦਾਸ਼ਿਹਰਮਾਅਸੀਅਤਵਾਰਹੀਦ੧੪੦।।
ਉਹ ਹਰ ਗੁਨਾਹ ਦੀ ਸਜ਼ਾ ਤੋਂ ਮੁਕਤ ਹੋ ਗਿਆ ।
Was forgiven and redeemed of the punishement of every sin that he had committed. (140)
ज़ि पादाशि हर माअसीअत वा रहीद ।१४०।
ਹਰਆਂਕਸਕਿਦੀਦਾਰਿਪਾਕਿਸ਼ਬਦੀਦ।
ਹਰ ਉਸ ਬੰਦੇ ਨੇ ਜਿਸ ਨੇ ਉਸਦੇ ਪਵਿੱਤਰ ਦਰਸ਼ਨ ਕੀਤੇ,
Every such person who happened to have had a sacred glimpse of him,
हर आं कस कि दीदारि पाकिश बदीद ।
ਬਚਸ਼ਮਅੰਦਰਸ਼ਨੂਰਿਹੱਕਸ਼ੁਦਪਦੀਦ੧੪੧।।
ਉਸਦੇ ਨੇਤਰਾਂ ਵਿਚ ਰੱਬ ਦਾ ਨੂਰ ਜਗਮਗਾ ਉਠਿਆ ।
The Divine Light manifested with resplendent glow in his eyes. (141)
बचशम अंदरश नूरि हक शुद पदीद ।१४१।
ਹਰਆਂਕਸਕਿਊਗਸ਼ਤਮਨਜ਼ੂਰਿਊ।
ਜੇਕਰ ਕੋਈ ਵੀ ਉਸਦੀਆਂ ਨਜ਼ਰਾਂ ਵਿਚ ਭਾ ਗਿਆ,
Anyone who happens to be favored in his eyes,
हर आं कस कि ऊ गशत मनज़ूरि ऊ ।
ਬ-ਵਸਲਿਖ਼ੁਦਸ਼ਹੱਕਫ਼ਜ਼ੂਦਆਬਰੂ੧੪੨।।
ਰੱਬ ਨੇ ਆਪਣੇ ਮਿਲਾਪ ਨਾਲ ਉਸਦਾ ਮਾਨ ਸਤਿਕਾਰ ਵਧਾ ਦਿੱਤਾ ।
Was blessed with the Divine meeting thus enhancing his esteem. (142)
ब-वसलि क़ुदश हक फ़ज़ूद आबरू ।१४२।
ਤੁਫ਼ੈਲਸ਼ਹਮਾਮੁਜਰਮਾਂਰਾਨਜਾਤ।
ਉਸਦੀ ਮਿਹਰ ਦਾ ਸਦਕਾ ਸਾਰੇ ਗੁਨਾਹਗਾਰਾਂ ਨੂੰ ਮੁਕਤੀ ਪਰਾਪਤ ਹੋ ਗਈ,
With his clemency, all sinner are forgiven and granted salvation,
तुफ़ैलश हमा मुजरमां रा नजात ।
ਜ਼ਿਪਾ-ਸ਼ੁਇਊਮੁਰਦਗਾਂਰਾਹਯਾਤ੧੪੩।।
ਉਸਦੇ ਚਰਨ ਧੋਣ ਕਰਕੇ ਮੁਰਦੇ ਵੀ ਜੀ ਪੈਂਦੇ ਹਨ ।
By washing his lotus feet, even the dead become alive, are revived. (143)
ज़ि पा-शुइ ऊ मुरदगां रा हयात ।१४३।
ਚਿਹੈਵਾਂਮੁਕਾਬਿਲਬ-ਪਾਸ਼ੂਇਊ।
ਉਸਦੇ ਚਰਨ ਧੋਣ ਦੇ ਸਾਹਮਣੇ ਅੰਮ੍ਰਿਤ ਕੀ ਚੀਜ਼ ਹੈ,
Compared to washing his lotus feet, even the nectar becomes far inferior,
चि हैवां मुकाबिल ब-पाशूइ ऊ ।
ਕਿਆਂਨੀਜ਼ਸ਼ੁਦਬੰਦਾਇਕੂਇਊ੧੪੪।।
ਕਿਉਂ ਜੋ ਉਹ ਵੀ ਉਸਦੀ ਗਲੀ ਦਾ ਗੁਲਾਮ ਹੋ ਜਾਂਦਾ ਹੈ ।
Because, it also becomes a slave of his street (realm). (144)
कि आं नीज़ शुद बंदाइ कूइ ऊ ।१४४।
ਜ਼ਿਹੈਵਾਂਅਰਮੁਰਦਾਗਿਲਹਾਜ਼ੀਅੰਦ।
ਜੇਕਰ ਆਬਿ-ਹੱਯਾਤ ਤੋਂ ਮੁਰਦਾ ਮਿੱਟੀ ਵਿਚ ਜਾਨ ਪੈ ਜਾਂਦੀ ਹੈ,
If the dead dirt can be revived with this life-giving potion,
ज़ि हैवां अर मुरदा गिल हा ज़ीअंद ।
ਅਜ਼ੀਂਆਬਜਾਂ-ਹਾਓਦਿਲਹਾਜ਼ੀਅੰਦ੧੪੫।।
ਤਾਂ ਇਸ ਅੰਮ੍ਰਿਤ ਤੋਂ ਜਾਨ ਅਤੇ ਦਿਲ ਸੁਰਜੀਤ ਹੋ ਜਾਂਦੇ ਹਨ ।
Then, with this nectar, soul and heart become alive again. (145)
अज़ीं आब जां-हा ओ दिल हा ज़ीअंद ।१४५।
ਜ਼ਲਾਲਿਮਕਾਲਿਸ਼ਚੁਨਾਂਆਮਦਾ।
ਉਸਦੇ ਬੋਲਾਂ ਦਾ ਰੂਪ ਕੁਝ ਅਜੇਹਾ ਹੈ,
The tenor of his conversation is such, that
ज़लालि मकालिश चुनां आमदा ।
ਕਿਸਦਆਬਿਹੈਵਾਂਦਰਾਂਆਮਦਾ੧੪੬।।
ਕਿ ਉਹਨਾਂ ਵਿਚ ਸੈਂਕੜੇ ਆਬਿ#ਹੱਯਾਤ ਸਮਾ ਜਾਂਦੇ ਹਨ ।
Hundreds of life-giving nectars become contained therein. (146)
कि सद आबि हैवां दरां आमदा ।१४६।
ਜਹਾਂਦਰਜਹਾਂਮੁਰਦਾਰਾਜ਼ਿੰਦਾਕਰਦ।
ਕਈਆਂ ਮੁਰਦਿਆਂ ਦੀਆਂ ਦੁਨੀਆਂ ਨੂੰ ਉਸ ਨੇ ਸੁਰਜੀਤ ਕਰ ਦਿੱਤਾ,
He revived dead people of numerous worlds (world after world), and
जहां दर जहां मुरदा रा ज़िंदा करद ।
ਹਜ਼ਾਰਾਂਦਿਲਿਜ਼ਿੰਦਾਰਾਬੰਦਾਕਰਦ੧੪੭।।
ਹਜ਼ਾਰਾਂ ਜ਼ਿੰਦਾ ਦਿਲਾਂ ਨੂੰ ਉਸ ਨੇ ਆਪਣਾ ਬੰਦਾ ਬਣਾ ਲਿਆ ।
He made servitors out of thousands of enlivened hearts. (147)
हज़ारां दिलि ज़िंदा रा बंदा करद ।१४७।
ਚਿਗੰਗਾਮੁਕਾਬਿਲਬਅੰਮ੍ਰਿਤਸਰਸ਼।
ਉਸਦੇ ਅੰਮ੍ਰਿਤ ਸਰੋਵਰ (ਅੰਮ੍ਰਿਤਸਰ) ਦੇ ਮੁਕਾਬਲੇ ਤੇ ਗੰਗਾ ਕੀ ਚੀਜ਼ ਹੈ,
Sacred river Gangaa is absolutely no match to his pool of nectar, (Amrit Sarovar of Amritsar), because
चि गंगा मुकाबिल ब अंम्रितसरश ।
ਕਿਹਰਹਸ਼ਤੋਸ਼ਸਤਆਮਦਾਚਾਕਰਸ਼੧੪੮।।
ਕਿਉਂ ਜੋ ਅਠਸਠ ਤੀਰਥਾਂ ਚੋਂ ਹਰ ਇਕ ਉਸਦਾ ਚਾਕਰ ਹੈ ।
Every one of the sixty pilgrim centers is at his beck and call and his servant. (148)
कि हर हशतो शसत आमदा चाकरश ।१४८।
ਵਜੂਦਸ਼ਬਹੱਕਪਾਇਦਾਰੋਮੁਦਾਮ।
ਉਸਦਾ ਵਜੂਦ ਸੱਚ ਸਦਕਾ ਸਦੀਵੀ ਅਤੇ ਅਮਰ ਹੈ,
Because of truthfulness, his body and stature is eternal and immortal,
वजूदश बहक पाइदारो मुदाम ।
ਦਿਲਸ਼ਰੌਸ਼ਨਅਜ਼ਨੂਰਿਹੱਕੁਲ-ਕਰਾਮ੧੪੯।।
ਰੱਬ ਦੀ ਬਖਸ਼ਿਸ਼ ਦੇ ਨੂਰ ਸਦਕਾ ਉਸਦਾ ਦਿਲ ਸਦਾ ਰੌਸ਼ਨ ਹੈ ।
Due to the radiance of Akaalpurakh's blessings, his heart is always brilliance and illuminated. (149)
दिलश रौशन अज़ नूरि हकुल-कराम ।१४९।
ਬਹੱਕਦਾਨੀਅਜ਼ਜੁਮਲਾਵਾਲਾਨਜ਼ਰ।
ਸੱਚ ਦੇ ਜਾਣਨ ਵਿਚ ਉਸਦੀ ਦਿਬ-ਦ੍ਰਿਸ਼ਟੀ ਸਭ ਨਾਲੋਂ ਉਚੇਰੀ ਹੈ,
He has the highest divine insight to appreciate and recognize the 'truth',
बहक दानी अज़ जुमला वाला नज़र ।
ਬਹੱਕਬੀਨੀਅਜ਼ਜੁਮਲਾਰੌਸ਼ਨਬਸਰ੧੫੦।।
ਸੱਚ ਦੇ ਵੇਖਣ ਵਿਚ ਉਹ ਦਭ ਨਾਲੋਂ ਰੌਸ਼ਨ ਨਿਗਾਹ ਰਖਦਾ ਹੈ ।
He has the keenest luminous and brilliant vision to examine the truth and take the right decision. (150)
बहक बीनी अज़ जुमला रौशन बसर ।१५०।
ਬ-ਆਗਾਹੀਅਜ਼ਜੁਮਲਾਆਗਾਹਤਰ।
ਸੱਚ ਦੇ ਗਿਆਨ ਤੋਂ ਉਹ ਸਭਨਾਂ ਨਾਲੋਂ ਵਧੇਰੇ ਵਾਕਫਕਾਰ ਹੈ,
He is most familiar about the knowledge about truth than all, and
ब-आगाही अज़ जुमला आगाह तर ।
ਦਰਅਕਲੀਮਦਾਨਿਸ਼ਸ਼ਹਿਨਸ਼ਾਹਤਰ੧੫੧।।
ਅਕਲ ਅਤੇ ਸੂਝ ਦਾ ਉਹ ਸ਼ਹਿਨਸ਼ਾਹ ਹੈ ।
He is the king of wisdom and perception. (151)
दर अकलीम दानिश शहिनशाह तर ।१५१।
ਜ਼ਬੀਨਿਮਤੀਨਸ਼ਫ਼ਰੋਜ਼ਿੰਦਾਨੂਰ।
ਉਸਦਾ ਫ਼ੋਲਾਦੀ ਮੱਥਾ ਰੱਬੀ ਨੂਰ ਨਾਲ ਚਮਕਦਾ ਹੈ,
His steel-like forehead radiates with heavenly glow, and
ज़बीनि मतीनश फ़रोज़िंदा नूर ।
ਜ਼ਮੀਰਿਮੁਨੀਰਸ਼ਦਰਖ਼ਸ਼ਿੰਦਾਹੂਰ੧੫੨।।
ਉਸਦੀ ਨੂਰਾਨੀ ਆਤਮਾ ਇਕ ਚਮਕਦਾ ਸੂਰਜ ਹੈ ।
His divine and luminous soul is a shining sun. (152)
ज़मीरि मुनीरश दरक़शिंदा हूर ।१५२।
ਬ-ਫ਼ਜਲੋਤਰਾਹਮਸਰਾਸਰਫ਼ਜ਼ਾਲ।
ਰਹਿਮ ਕਰਮ ਵਿਚ ਉਹ ਸਰਾਸਰ ਬਖਸ਼ਿੰਦਾ ਹੈ,
He is absolutely forgiving in terms of compassiona and generosity, and
ब-फ़जलो तराहम सरासर फ़ज़ाल ।
ਬ-ਜ਼ੇਬੋਤਜੱਈਅਨਸਰਾਪਾਜਮਾਲ੧੫੩।।
ਸੁਹਜ ਸ਼ਿੰਗਾਰ ਵਿਬ ਉਹ ਸਿਰ ਤੋਂ ਪੈਰਾਂ ਤੱਕ ਹੁਸਨ ਹੀ ਹੁਸਨ ਹੈ ।
He is all beauty for grace and embellishment from head to toes. (153)
ब-ज़ेबो तजईअन सरापा जमाल ।१५३।
ਬ-ਹਿੰਮਤਬੁਲੰਦੀਬੁਲੰਦਅਜ਼ਹਮਾ।
ਹੌਸਲੇ ਵਿਚ ਉਹ ਸਭ ਨਾਲੋਂ ਉਚੇਰੇ ਹੌਸਲੇ ਵਾਲਾ ਹੈ,
In terms of courage, he is the most courageous of all, and
ब-हिंमत बुलंदी बुलंद अज़ हमा ।
ਬ-ਇਕਬਾਲਫ਼ੀਰੋਜ਼ਮੰਦਅਜ਼ਹਮਾ੧੫੪।।
ਇਕਬਾਲ ਮਰਤਬੇ ਵਿਚ ਉਹ ਸਭ ਨਾਲੋਂ ਵਧੇਰੇ ਸੁਭਾਗਾ ਹੈ ।
As far as rank and status is concerned, he is most fortunate of all. (154)
ब-इकबाल फ़ीरोज़मंद अज़ हमा ।१५४।
ਅਗਰਚਿਬ-ਤਸਖ਼ੀਰਿਹਰਦੋਜਹਾਂ।
ਭਾਵੇਂ ਦੋਹਾਂ ਜਹਾਨਾਂ ਦੀ ਫਤਹ ਲਈ ਉਸਨੂੰ
Even though, in order to conquer both the worlds
अगरचि ब-तसक़ीरि हर दो जहां ।
ਨਿਆਜ਼ਸ਼ਨਾਬਾਸ਼ਦਬਤੇਗ਼ੋਸਨਾਂ੧੫੫।।
ਤਲਵਾਰਾਂ ਭਾਲਿਆਂ ਦੀ ਲੋੜ ਨਹੀਂ,
He does not need swords and spears, (155)
निआज़श ना बाशद ब तेग़ो सनां ।१५५।
ਵਲੇਜੌਹਰਿਤੇਗ਼ਅਫ਼ਰੋਖ਼ਤਾ।
ਪਰ ਉਸਦੀ ਤਲਵਾਰ ਦਾ ਜੌਹਰ ਜਦ ਰੌਸ਼ਨ ਹੁੰਦਾ ਹੈ,
But when the skill, feat and the power of his sword springs up
वले जौहरि तेग़ अफ़रोक़ता ।
ਜ਼ਿਬਰਕਸ਼ਦਿਲਿਦੁਸ਼ਮਨਾਂਸੋਖ਼ਤਾ੧੫੬।।
ਤਾਂ ਉਸਦੀ ਬਿਜਲੀ ਨਾਲ ਦੁਸ਼ਮਨਾਂ ਦਾ ਦਿਲ ਬਲ ਉਠਦਾ ਹੈ ।
Then, with its lightening, the hearts of the enemy get singed. (156)
ज़ि बरकश दिलि दुशमनां सोक़ता ।१५६।
ਜ਼ਿਜ਼ੋਪੀਨਿਊਪੀਲਰਾਖ਼ੂੰਜਿਗਰ।
ਉਸਦੇ ਨੇਜ਼ੇ ਤੋਂ ਹਾਥੀ ਦੇ ਜਿਗਰ ਦਾ ਖੂਨ ਹੋ ਜਾਂਦਾ ਹੈ,
The heart of an elephant is bludgeoned with his lance, and
ज़ि ज़ोपीनि ऊ पील रा क़ूं जिगर ।
ਜ਼ਿਤੀਰਸ਼ਜਿਗਰਸੋਖ਼ਤਾਸ਼ੇਰਿਨਰ੧੫੭।।
ਉਸਦੇ ਤੀਰ ਨਾਲ ਬੱਬਰ ਸ਼ੇਰ ਦਾ ਜਿਗਰ ਵੀ ਸੜ ਜਾਂਦਾ ਹੈ ।
Even the heart of a lion is scorched with his arrow. (157)
ज़ि तीरश जिगर सोक़ता शेरि नर ।१५७।
ਕਮੰਦਸ਼ਦਦੋਦਾਮਦਰਬੰਦਕਰਦ।
ਉਸਦੀ ਕੁਮੰਦ ਨੇ ਜਾਨਵਰਾਂ ਅਤੇ ਦਰਿੰਦਿਆਂ ਨੂੰ ਆਪਣੇ ਫੰਦੇ ਵਿਚ ਫਸਾ ਲਿਆ ਹੈੈ,
His scaling rope has captured animals and ferocious beasts in its snare,
कमंदश ददो दाम दर बंद करद ।
ਸਿਨਾਨਸ਼ਜ਼ਿਦੇਵਾਂਬਰਆਵੁਰਦਗਰਦ੧੫੮।।
ਉਸਦੇ ਭਾਲੇ ਨੇ ਦੈਂਤਾਂ ਦੀ ਧੂੜ ਉੜਾ ਦਿੱਤੀ ਹੈ ।
And, his heavy spear has spread the dirt under the demons and Satans, (by defeating them) (158)
सिनानश ज़ि देवां बर आवुरद गरद ।१५८।
ਚੁਨਾਂਨਾਵਕਸ਼ਹਲਕਾਦਰਕੋਹਕਰਦ।
ਉਸਦੇ ਤਿੱਖੇ ਤੀਰ ਨੇ ਪਹਾੜ ਨੂੰ ਇਸਤਰ੍ਹਾਂ ਵਿੰਨ ਦਿੱਤਾ,
His sharp arrow pierced the mountain in such a manner
चुनां नावकश हलका दर कोह करद ।
ਕਿਅਰਜੁਨਨਕਰਦਾਬਰੂਜ਼ਿਨਬੁਰੱਦ੧੫੯।।
ਕਿ ਅਰਜੁਨ ਵੀ ਜੰਗ ਦੇ ਦਿਨ ਅਜਿਹਾ ਨਹੀਂ ਸੀ ਕਰ ਸਕਿਆ ।
That even the brave Arjun could not do on the day of the battle. (159)
कि अरजुन न करदा बरूज़ि नबुरद ।१५९।
ਚਿਅਰਜੁਨਚਿਭੀਮੋਚਿਰੁਸਤਮਚਿਸਾਮ।
ਆਰਜੁਨ ਜਾਂ ਭੀਮ, ਜਾਂ ਰੁਸਤਮ, ਜਾਂ ਸਾਮ ਕੀ ਹਨ#
Whether we talk about Arjun, Bheem, Rustam or Saam, or
चि अरजुन चि भीमो चि रुसतम चि साम ।
ਚਿਅਸਫ਼ੰਦਯਾਰੋਚਿਲਛਮਨਚਿਰਾਮ੧੬੦।।
ਆਸਫ਼ੰ ਦਯਾਰ ਜਾਂ ਲਛਮਨ ਜਾਂ ਰਾਮ ਕੀ ਹਨ#
Whether we talk about Asafan’ Dayar, Lachhman, or Ram; who and what were these brave men? (160)
चि असफ़ंदयारो चि लछमन चि राम ।१६०।
ਹਜ਼ਾਰਾਂਮਹੇਸ਼ੋਹਜ਼ਾਰਾਂਗਨੇਸ਼।
ਹਜ਼ਾਰਾਂ ਮਹੇਸ਼ ਅਤੇ ਹਜ਼ਾਰਾਂ ਗਨੇਸ਼
Thousands of Mahayshs and Thousands of Ganayshs
हज़ारां महेशो हज़ारां गनेश ।
ਬਪਾਇਸ਼ਨਿਹਾਦਾਸਰਿਇਜਜ਼ਿਖ਼ੇਸ਼੧੬੧।।
ਨਿਮਰਤਾ ਸਹਿਤ ਆਪਣੇ ਸੀਸ ਉਸਦੇ ਚਰਨਾਂ ਤੇ ਝੁਕਾਉਂਦੇ ਹਨ ।
Bow their heads with humility and reverence on his lotus feet. (161)
बपाइश निहादा सरि इजज़ि क़ेश ।१६१।
ਹਮਾਬੰਦਾਇਊਸ਼ਾਹਿਫ਼ੀਰੋਜ਼-ਜੰਗ।
ਉਸ ਜੰਗ ਦੇ ਵਿਜੇਈ ਬਾਦਸ਼ਾਹ ਦੇ ਸਾਰੇ ਹੀ ਗੁਲਾਮ ਹਨ,
All of them are servitors-slaves of this victorious king of the battle, and
हमा बंदाइ ऊ शाहि फ़ीरोज़-जंग ।
ਦੋਆਲਮਅਜ਼ੋਯਾਫ਼ਤਾਬੂਓਰੰਗ੧੬੨।।
ਦੋਹਾਂ ਜਹਾਨਾਂ ਨੇ ਉਸਦੇ ਹੱਥੋਂ ਖ਼ੁਸ਼ਬੂ ਅਤੇ ਰੌਣਕ ਪਰਾਪਤ ਕੀਤੀ ਹੈ ।
Both the worlds were bestowed with fragrance, gaiety and brilliance by him. (162)
दो आलम अज़ो याफ़ता बू ओ रंग ।१६२।
ਹਜ਼ਾਰਾਂਅਲੀਓਹਜ਼ਾਰਾਂਵਲੀ।
ਹਜ਼ਾਰਾਂ ਅਲੀ ਅਤੇ ਹਜ਼ਾਰਾਂ ਵਲੀ,
Thousands of Alis and thousands of prophets
हज़ारां अली ओ हज़ारां वली ।
ਬਪਾਇਸ਼ਨਿਹਾਦਾਸਰਿਸਰਵਰੀ੧੬੩।।
ਆਪਣੈ ਸਰਦਾਰੀ ਦਾ ਸਿਰ ਉਸਦੇ ਕਦਮਾਂ ਵਿਚ ਨਿਮਰਤਾ ਅਤੇ ਸਤਿਕਾਰ ਨਾਲ ਰਖਦੇ ਹਨ ।
All bow their heads of their chieftainship with humilty and respect at his feet. (163)
बपाइश निहादा सरि सरवरी ।१६३।
ਚੂੰਤੀਰਸ਼ਜਿਹਦਅਜ਼ਕਮਾਂਤੇਜ਼ਤਰ।
ਜਦ ਉਸਦਾ ਤੀਰ ਕਮਾਨ ਵਿਚੋਂ ਤੇਜ਼ੀ ਨਾਲ ਜੰਗ ਵਿਚ ਛੁੱਟਦਾ ਹੈ।
When his arrow is shot from his bow in the battle with tremendous speed,
चूं तीरश जिहद अज़ कमां तेज़ तर ।
ਹਮਾਦੁਸ਼ਮਨਾਂਰਾਸ਼ਿਗਾਫ਼ਦਜਿਗਰ੧੬੪।।
ਤਾਂ ਸਾਰੇ ਦੁਸ਼ਮਨਾਂ ਦੇ ਜਿਗਰ ਚੀਰ ਦਿੰਦਾ ਹੈ ।
It pierces through the hearts of the enemy. (164)
हमा दुशमनां रा शिगाफ़द जिगर ।१६४।
ਖ਼ਦੰਗਸ਼ਚੁਨਾਂਸੰਗਿਖ਼ਾਰਹਦਰਦ।
ਉਸਦਾ ਤੀਰ ਸਖ਼ਤ ਪੱਥਰ ਨੂੰ ਇਸਤਰ੍ਹਾਂ ਕੱਟ ਦਿੰਦਾ ਹੈ,
His arrow cuts through the hard stone in such a manner,
क़दंगश चुनां संगि क़ारह दरद ।
ਕਿਸ਼ਮਸ਼ੀਰਿਹਿੰਦੀਗਿਆਹਰਾਬਰਦ੧੬੫।।
ਜਿਵੇਂ ਹਿੰਦੀ ਤਲਵਾਰ ਘਾਹ ਨੂੰ ਕੱਟ ਦਿੰਦੀ ਹੈ ।
Like an Indian sword that can mow through the grass. (165)
कि शमशीरि हिंदी गिआह रा बरद ।१६५।
ਚਿਸੰਗੋਚਿਆਹਨਬਰਿਤੀਰਿਊ।
ਉਸਦੇ ਤੀਰ ਦੇ ਸਾਹਮਣੇ ਪੱਥਰ ਜਾਂ ਲੋਹਾ ਕੀ ਹਨ#
Neither the stone nor the steel are no match against his arrow, and
चि संगो चि आहन बरि तीरि ऊ ।
ਚਿਫ਼ਰਜ਼ਾਨਗਾਂਪੇਸ਼ਿਤਦਬੀਰਿਊ੧੬੬।।
ਉਸਦੀ ਤਦਬੀਰ ਦੇ ਸਾਹਮਣੇ ਅਕਲਮੰਦਾਂ ਦੀ ਅਕਲ ਵੀ ਕੰਮ ਨਹੀਂ ਕਰਦੀ ।
The wisdom of the intellectuals does not cut much ice before his plans and procedures. (166)
चि फ़रज़ानगां पेशि तदबीरि ऊ ।१६६।
ਅਮੂਦਸ਼ਚੂੰਬਰਫ਼ਰਕਿਪੀਲਾਂਰਸਦ।
ਜਿਸ ਵਕਤ ਉਸਦਾ ਗੁਰਜ ਹਾਥੀਆਂ ਦੇ ਸਿਰ ਤੇ ਪੈਂਦਾ ਹੈ,
When his heavy steel mace falls on the head of an elephant,
अमूदश चूं बर फ़रकि पीलां रसद ।
ਅਗਰਕੋਹਬਾਸ਼ਦਬਖ਼ਾਕਅਫ਼ਗ਼ਨਦ੧੬੭।।
ਤਾਂ ਚਾਹੇ ਪਹਾੜ ਵੀ ਕਿਉਂ ਨਾ ਹੋਵੇ, ਉਹ ਮਿੱਟੀ ਵਿਚ ਮਿਲ ਜਾਂਦਾ ਹੈ ।
At that time, even if it were a mountain, it will become a part of the dust. (167)
अगर कोह बाशद बक़ाक अफ़ग़नद ।१६७।
ਸ਼ਨਾਇਸ਼ਜ਼ਿਨਕਦਿਹਸਾਇਰਬਿਰੂੰ।
ਉਸਦੀ ਸਿਫਤ ਸਲਾਹ ਕਿਸੇ ਘੇਰੇ ਵਿਚ ਨਹੀਂ ਆਉਂਦੀ,
His praise and glory cannot be contained within any periphery or boundry, and
शनाइश ज़ि नकदि हसाइर बिरूं ।
ਉਲੂਅਸ਼ਜ਼ਿਫ਼ਹਿਮਿਮਲਾਇਕਫ਼ਜ਼ੂੰ੧੬੮।।
ਉਸਦੀ ਉਚਿਆਈ ਫ਼ਰਿਸ਼ਤਿਆਂ ਦੀ ਸਮਝ ਤੋਂ ਬਾਹਰ ਹੈ ।
His loftiness is much beyond the intellectual capacity even of the angels.(168)
उलूअश ज़ि फ़हिमि मलाइक फ़ज़ूं ।१६८।
ਅਜ਼ਾਂਬਰਤਰੀਂਤਰਕਿਆਇਦਗੁਮਾਂ।
ਉਹ ਸਾਡੀ ਸਮਝ ਅਤੇ ਅਕਲ ਤੋਂ ਬਹੁਤ ਉਚੇਰਾ ਹੈ,
He is much loftier than our intellect or perception, and
अज़ां बरतरीं तर कि आइद गुमां ।
ਅਜ਼ਾਂਬਰਤਰੀਂਤਰਕਿਗੋਇਦਜ਼ੁਬਾਂ੧੬੯।।
ਉਸਦੀ ਵਡਿਆਈ ਸਾਡੀ ਜੇਭਾ ਦੇ ਕਥਨ ਤੋਂ ਬਾਹਰ ਹੈ ।
Our tongue is incapable to describe his praises and glory. (169)
अज़ां बरतरीं तर कि गोइद ज़ुबां ।१६९।
ਵਜੂਦਸ਼ਸਤੂੰਸਕਫ਼ਿਤਹਿਕੀਕਰਾ।
ਉਸਦਾ ਵਜੂਦ ਰੱਬ ਦੀ ਤਲਾਸ਼ ਦੀ ਛੱਤ ਦਾ ਥੰਮ ਹੈ,
His body is the pillar and post for the roof of the plan to search for Akaalpurakh, and
वजूदश सतूं सकफ़ि तहिकीक रा ।
ਰੁਖ਼ਸ਼ਰੌਸ਼ਨਅਜ਼ਰਹਿਮਤਿਕਿਬਰੀਆ੧੭੦।।
ਉਸਦਾ ਮੁਖੜਾ ਰੱਬ ਦੀ ਰਹਿਮਤ ਸਦਕਾ ਸਦਾ ਰੌਸ਼ਨ ਹੈ ।
His face, with Waaheguru's magnanimity and munificence, is always radiant and shininmg. (170)
रुक़श रौशन अज़ रहिमति किबरीआ ।१७०।
ਦਿਲਸ਼ਮਿਹਰਿਰਖ਼ਸ਼ਾਂਜ਼ਿਅਤਵਾਰਿਹੱਕ।
ਉਸਦਾ ਦਿਲ ਰੱਬ ਦੇ ਨੂਰ ਨਾਲ ਚਮਕਦਾ ਪਿਆ ਸੂਰਜ ਹੈ,
His heart is the bright sun shining with the divine radiance,
दिलश मिहरि रक़शां ज़ि अतवारि हक ।
ਬਸਿਦਕਅਜ਼ਹਮਾਸਾਦਿਕਾਨਿਸ਼ਸਬੱਕ੧੭੧।।
ਭਰੋਸੇ ਵਿਚ ਉਹ ਸਾਰੇ ਸਿਦਕਵਾਨਾਂ ਸਚਿਆਰਿਆਂ ਨਾਲੋਂ ਅਗਰੇੇ ਤੇ ਉਚੇਰਾ ਹੈ ।
In faith, he is ahead and higher than all the true followers and sincere believers. (171)
ब सिदक अज़ हमा सादिकानिश सबक ।१७१।
ਅਜ਼ਾਂਬਰਤਰਆਮਦਕਿਦਾਨਦਕਸੇ।
ਉਹ ਉਸਦੀ ਪਦਵੀ ਨਾਲੋਂ ਵਧੇਰੇ ਹੈ ਜਿਸ ਨੂੰ ਕਿ ਕੋਈ ਜਾਣ ਸਕੇ,
He has a higher rank and status than anyone who is recognizable anywhere and anybody,
अज़ां बरतर आमद कि दानद कसे ।
ਅਜ਼ਾਂਬਰਗੁਜ਼ੀਦਾਕਿਹਖ਼ਾਨਦਕਸੇ੧੭੨।।
ਉਹ ਕਿਸੇ ਬਿਆਨ ਕਰਨ ਨਾਲੋਂ ਵੱਧ ਸਤਿਕਾਰ ਯੋਗ ਹੈ ।
He is more reverential than anyone could describe. (172)
अज़ां बरगुज़ीदा किह क़ानद कसे ।१७२।
ਜਹਾਂਦਰਜਹਾਂਮਕਰਮਤਜ਼ਾਤਿਊ।
ਉਸਦੀ ਜ਼ਾਤ ਦੀ ਬਖਸ਼ਿਸ਼ ਨਾਲ ਸਾਰੇ ਸੰਸਾਰ ਭਰੇ ਹੋਏ ਹਨ,
All the worlds are saturated with the graciousness of his personality, and
जहां दर जहां मकरमत ज़ाति ऊ ।
ਜ਼ਿਹੱਦਬਰਤਰਆਮਦਕਮਲਾਤਿਊ੧੭੩।।
ਉਸਦੇ ਕਮਾਲ ਕਿਸੇ ਵੀ ਹੱਦ ਬੰਨੇ ਵਿਚ ਨਹੀਂ ਆ ਸਕਦੇ ।
His feats cannot be confined within any limits. (173)
ज़ि हद बरतर आमद कमलाति ऊ ।१७३।
ਚੂਤੌਸੀਫ਼ਸ਼ਆਮਦਫ਼ਜ਼ੂੰਅਜ਼ਹਿਸਾਬ।
ਜਦ ਉਸਦੀ ਸਿਫਤ ਸਨਾਹ ਹਿਸਾਬੋਂ ਬਾਹਰ ਹੈ,
When his praises and glory are beyond any accountability,
चू तौसीफ़श आमद फ़ज़ूं अज़ हिसाब ।
ਕੁਜਾਗੁੰਜਦਅੰਦਰਹਜਾਬਿਕਿਤਾਬ੧੭੪।।
ਤਾਂ ਫਿਰ ਉਹ ਇਸ ਕਿਤਾਬ ਦੇ ਪਰਦੇ ਵਿਚ ਕਿਵੇਂ ਸਮਾ ਸਕਦੀ ਹੈ ।
How could, then, they be confined to the screens (pages) of any book. (174)
कुजा गुंजद अंदर हजाबि किताब ।१७४।
ਸਰਿਲਾਲਬਾਦਾਬਪਾਇਸ਼ਫ਼ਿਦਾ।
(ਰੱਬ ਕਰੇ), #ਨੰਦ॥ ਲਾਲ ਦਾ ਸਿਰ ਉਸ ਵਾਹਿਗੁਰੂ ਦੇ ਨਾਮ ਤੋਂ ਕੁਰਬਾਨ ਹੋ ਜਾਵੇ,
With Waaheguru's grace, I pray that the head of Nand Lal be sacrificed for his naam, and that
सरि लाल बादा बपाइश फ़िदा ।
ਅਜ਼ੋਬਾਦਜਾਨੋਦਿਲਸ਼ਰਾਨਵਾ੧੭੫।।
(ਰੱਬ ਕਰੇ), #ਨੰਦ॥ ਲਾਲ ਦੇ ਦਿਲ ਅਤੇ ਜਾਨ ਉਸਦੀ ਭੇਟਾ ਹੋ ਜਾਣ ।
With Akaalpurakh's kindness, the soul and heart of Nand Lal be offered before Him. (175)
अज़ो बाद जानो दिलश रा नवा ।१७५।