ੴਸਤਿਗੁਰਪ੍ਰਸਾਦਿ॥
One Universal Creator God. By The Grace Of The True Guru:
ਵਾਰਾਂਗਿਆਨਰਤਨਾਵਲੀਭਾਈਗੁਰਦਾਸਭਲੇਕਾਬੋਲਣਾ।
Vaars of Bhai Gurdaas Ji
ਵਾਰ੧।
Vaar One
ਨਮਸਕਾਰੁਗੁਰਦੇਵਕੋਸਤਿਨਾਮੁਜਿਸੁਮੰਤ੍ਰੁਸੁਣਾਇਆ।
ਗੁਰਦੇਵ-ਗੁਰੂ ਨਾਨਕ ਦੇਵ-ਨੂੰ (ਮੇਰੀ) ਨਮਸਕਾਰ ਹੋਵੇ 'ਸਤਿਨਾਮ' ਦਾ ਜਿਸ ਨੇ ਮੰਤ੍ਰ ਸੁਣਾਇਆ ਹੈ।
I bow before the Guru (Guru Nanak Dev) who recited the Satnaam Mantra (for the world).
ਭਵਜਲਵਿਚੋਂਕਢਿਕੈਮੁਕਤਿਪਦਾਰਥਿਮਾਹਿਸਮਾਇਆ।
(ਇਸ ਦਾ ਫਲ ਇਹ ਕਿ ਮੰਨਣ ਹਾਰਿਆ ਨੂੰ) ਸੰਸਾਰ ਸਮੁੰਦਰ (ਵਿਖੇ ਰੁੜੇ ਜਾਣ) ਥੋਂ ਕੱਢ ਕੇ ਮੁਕਤਿ ਪਦਾਰਥ (ਕਹੀਏ, ਜੀਵਨ ਮੁਕਤੀ) ਵਿਚ ਸਮਾ ਦਿੱਤਾ।
Getting (the creatures) across the world ocean he raptly merged them in liberation.
ਜਨਮਮਰਣਭਉਕਟਿਆਸੰਸਾਰੋਗੁਵਿਯੋਗੁਮਿਟਾਇਆ।
ਜਨਮ ਮਰਣ ਦਾ ਡਰ ਦੂਰ ਹੋ ਗਿਆ, ਰੋਗ ਤੇ ਵਿਯੋਗ ਦਾ ਸੰਸਾ ਬੀ ਪੱਤ੍ਰਾ ਹੋਇਆ।
He destroyed the fear of transmigration and decimated the malady of doubt and separation.
ਸੰਸਾਇਹੁਸੰਸਾਰੁਹੈਜਨਮਮਰਨਵਿਚਿਦੁਖੁਸਵਾਇਆ।
ਇਹ ਸੰਸਾਰ ਸੰਸੇ ਦਾ ਰੂਪ ਹੈ, ਜਨਮ ਮਰਣ ਆਦਿ ਸਾਰੇ ਦੁੱਖ (ਇਸੇ) ਵਿਚ ਹਨ।
The world is only illusion which carried with it much of birth, death and sufferings.
ਜਮਦੰਡੁਸਿਰੌਂਨਉਤਰੈਸਾਕਤਿਦੁਰਜਨਜਨਮੁਗਵਾਇਆ।
ਜਮ ਦਾ ਦੰਡ ਸਿਰੋਂ ਜਾਂਦਾ ਹੀ ਨਹੀਂ, ਸਾਕਤਾਂ ਦੇ ਦੁਰਜਨਾਂ ਨੇ (ਏਵੇਂ) ਜਨਮ (ਪਦਾਰਥ) ਗਵਾ ਲੀਤਾ ਹੈ।
The fear of the rod of Yama is not dispelled and the sakts, the followers of the goddess, have lost their lives in vain.
ਚਰਨਗਹੇਗੁਰਦੇਵਦੇਸਤਿਸਬਦੁਦੇਮੁਕਤਿਕਰਾਇਆ।
(ਜਿਨ੍ਹਾਂ ਨੇ) ਗੁਰਦੇਵ ਦੀ ਸ਼ਰਣ ਲੀਤੀ ਹੈ, (ਉਨ੍ਹਾਂ ਨੂੰ) ਸੱਚੇ ਸ਼ਬਦ (ਦਾ ਉਪਦੇਸ਼) ਦੇਕੇ ਮੁਕਤ ਕਰ ਦਿੱਤਾ ਹੈ।
Those who have caught hold of the feet of the Guru have been liberated through the true Word.
ਭਾਉਭਗਤਿਗੁਰਪੁਰਬਿਕਰਿਨਾਮੁਦਾਨੁਇਸਨਾਨੁਦ੍ਰਿੜ੍ਹਾਇਆ।
(ਓਹ ਲੋਕ) ਪ੍ਰੇਮਾ ਭਗਤੀ, ਗੁਰਪੁਰਬ, ਨਾਮ, ਦਾਨ ਅਤੇ ਇਸ਼ਨਾਨ (ਆਪ) ਦ੍ਰਿੜ੍ਹ ਕਰ ਕੇ (ਹੋਰਨਾਂ ਨੂੰ ਉਪਦੇਸ਼ ਦਿੰਦੇ ਹਨ)।
Now being full of loving devotion they celebrate the gurprubs (anniversaries of the Gurus) and their acts of rememberance of God, charity and holy ablutions, inspire others also.
ਜੇਹਾਬੀਉਤੇਹਾਫਲੁਪਾਇਆ।੧।
ਜਿਹਾ ਬੀਜ (ਕੋਈ ਬੀਜੇ) ਤਿਹਾ ਫਲ ਹੁੰਦਾ ਹੈ।
As someone sows, so he reaps.
ਪ੍ਰਿਥਮੈਸਾਸਿਨਮਾਸਸਨਿਅੰਧਧੁੰਧਕਛੁਖਬਰਿਨਪਾਈ।
ਪਹਿਲੇ ਪਹਿਲ (ਜਦੋਂ) ਸਾਹ ਤੇ ਮਾਸ (ਕੁਝ ਬੀ) ਨਹੀਂ ਸੀ, (ਤਦੋਂ) ਅੰਧ ਧੁੰਦ (ਹਨੇਰ ਘੁੰਮ ਘੇਰ ਸੀ) ਕੁਝ ਸੋਝੀ ਨਹੀਂ ਪੈਂਦੀ ਸੀ।
First of all, when no breath and body was there nothing was visible in the pitch darkness.
ਰਕਤਿਬਿੰਦਕੀਦੇਹਿਰਚਿਪੰਚਿਤਤਕੀਜੜਿਤਜੜਾਈ।
(ਮਾਤਾ ਦੇ) ਲਹੂ ਤੇ (ਪਿਤਾ ਦੇ) ਬੀਰਜ ਦੀ ਦੇਹ ਬਣਾ ਕੇ (ਉਸੇ ਨੇ) ਪੰਜ ਤੰਤਾਂ ਦਾ ਜੜਾਉ ਜੜ ਦਿੱਤਾ। (ਅਗੇ ਤੱਤਾਂ ਦੇ ਨਾਉਂ ਦੱਸਦੇ ਹਨ:)
The body was created through the blood(of mother) and semen (of father) and the five elements were joined judiciously.
ਪਉਣਪਾਣੀਬੈਸੰਤਰੋਚਉਥੀਧਰਤੀਸੰਗਿਮਿਲਾਈ।
ਵਾਯੂ, ਪਾਣੀ, ਅੱਗ ਤੇ ਚੌਥੀ ਧਰਤੀ ਨਾਲ ਮੇਲ ਦਿੱਤੀ ਤੇ
Air, water, fire and earth was put together.
ਪੰਚਮਿਵਿਚਿਆਕਾਸੁਕਰਿਕਰਤਾਛਟਮੁਅਦਿਸਟੁਸਮਾਈ।
ਪੰਜਵਾਂ ਵਿਚ ਅਕਾਸ਼ ਕਰ ਕੇ ਛੀਵਾਂ (ਆਪ) ਕਰਤਾ ਗੁਪਤ (ਰੂਪ ਹੋ ਕੇ ਰਿਦੇ ਵਿਖੇ) ਬੈਠ ਗਿਆ (ਇਸ ਲਈ ਕਿ ਸਾਰੇ ਸਰੀਰ ਜੜ੍ਹ ਨੂੰ ਸੱਤਾ ਦੇਕੇ ਚਲਾਵੇ)।
The fifth element sky (void) was kept in between and creator God, the sixth one, invisibly permeated among all.
ਪੰਚਤਤਪੰਚੀਸਿਗੁਨਿਸਤ੍ਰੁਮਿਤ੍ਰਮਿਲਿਦੇਹਿਬਣਾਈ।
ਪੰਚ ਤੱਤ ਤੇ ਪੰਝੀ ਪ੍ਰਕ੍ਰਿਤਾਂ (ਜਿਹੜੇ ਆਪੋ ਵਿਚ) ਸ਼ਤ੍ਰ (ਸਨ), ਮੇਲ ਕੇ ਮਿਤ੍ਰ ਬਣਾ ਕੇ ਦੇਹ ਬਣਾ ਦਿੱਤੀ। (ਭਾਵ ਅੱਗ, ਪਾਣੀ, ਮਿਟੀ, ਜਿਹੜੇ ਆਪੋ ਵਿਚ ਸ਼ੀਂਹ ਬਕਰੀ ਵਾਙੂ ਸਨ ਕੱਠੇ ਕਰ ਦਿਤੇ)।
To create the human body, five elements and twenty five qualities opposite to each other were joined and mixed.
ਖਾਣੀਬਾਣੀਚਲਿਤੁਕਰਿਆਵਾਗਉਣੁਚਰਿਤਦਿਖਾਈ।
(ਚਾਰ) ਖਾਣੀਆਂ (ਅੰਡਜ, ਜੇਰਜ, ਸੇਤਜ, ਉਤਭੁਜ, ਤੇ ਚਾਰ) ਬਾਣੀਆਂ (ਪਰਾ, ਪਸੰਤੀ, ਮੱਧਮਾ, ਬੈਖਰੀ, ਇਨ੍ਹਾਂ ਦਾ) ਚਲਾਉ ਕਰ ਕੇ ਆਵਗੌਣ ਦਾ ਚਰਿੱਤ੍ਰ ਦਿਖਾਇਆ।
Four life originating mines (egg foetus sweatborn , vegetation) and four speeches(para, pasyanti, madhyama, vaikhari) were assimiliated into each other andthe drama of transmigration was enacted.
ਚਉਰਾਸੀਹਲਖਜੋਨਿਉਪਾਈ।੨।
ਐਉਂ ਚੌਰਾਸੀ ਲਖ ਜੂਨਾਂ ਰਚ ਦਿੱਤੀਆਂ।
Thus eighty four lacs of species were created.
ਚਉਰਾਸੀਹਲਖਜੋਨਿਵਿਚਿਉਤਮੁਜਨਮੁਸੁਮਾਣਸਿਦੇਹੀ।
ਚੌਰਾਸੀ ਲੱਖ ਜੂਨਾਂ ਵਿੱਚ ਮਨੁੱਖ ਸਰੀਰ ਉੱਤਮ ਜਨਮ ਹੈ;
Of the eighty four lacs life classes, birth as a human is the best.
ਅਖੀਵੇਖਣੁਕਰਨਿਸੁਣਿਮੁਖਿਸੁਭਿਬੋਲਣਿਬਚਨਸਨੇਹੀ।
(ਕਿਉਂ ਜੋ) ਅੱਖਾਂ (ਸ਼ੁਭ) ਵੇਖਦੀਆਂ, ਕਰਣ (ਸ਼ੁਭ ਬਚਨ) ਸੁਣਦੇ, ਮੁਖ (ਅਰਥਾਤ ਜੀਭਾ) ਸ਼ੁਭ ਤੇ ਪ੍ਰੇਮ ਦੇ ਵਾਕ ਬੋਲਦੀਆਂ ਹਨ। (ਭਾਵ ਇਹ ਕਿ ਪਸ਼ੂ ਪੰਛੀ ਭੀ ਵੇਖਣ ਆਦਿ ਕ੍ਰਿਆ ਕਰਦੇ ਹਨ, ਪਰੰਤੂ ਉਹਨਾਂ ਵਿਖੇ ਸ਼ੁਭ ਅਸ਼ੁਭ ਦਾ ਗਿਆਨ ਨਹੀਂ, ਇਸੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਕ ਹੈ “ਕਬੀਰ ਮਾਨਸ ਜਨਮੁ ਦੁਲੰਭੁ ਹੈ
Eyes behold, ears listen to and the mouth speaks sweet words.
ਹਥੀਕਾਰਕਮਾਵਣੀਪੈਰੀਚਲਿਸਤਿਸੰਗਿਮਿਲੇਹੀ।
ਹੱਥਾਂ ਨਾਲ ਕਾਰ ਕਰੋ, ਪੈਰਾਂ ਨਾਲ ਤੁਰਕੇ ਸਤਿਸੰਗ ਵਿਚ ਮਿਲੇ।
Hands earn livelihood and feet take towards the holy congregation.
ਕਿਰਤਿਵਿਰਤਿਕਰਿਧਰਮਦੀਖਟਿਖਵਾਲਣੁਕਾਰਿਕਰੇਹੀ।
ਧਰਮ ਦੀ ਬਿਰਤੀ (ਉਪਜੀਵਕ) ਦੀ ਕਿਰਤ (ਕਾਰ) ਕਰ ਕੇ ਖੱਟ ਕੇ ਖਾਵੇ ਤੇ ਖਵਾਲੇ। (ਭਾਵ ਚੋਰੀ ਯਾਰੀ ਦੀ ਉਪਜੀਵਕਾ ਨਾ ਬਣਾਵੇ। ਯਥਾ:-ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ Ḥਸਾਰੰਗ ਦੀ ਵਾਰ ਸਲੋਕ ਮ: ੧-੨੨Ḧ
In human life alone by the rightful earning, out of one's savings, other needy ones are fed.
ਗੁਰਮੁਖਿਜਨਮੁਸਕਾਰਥਾਗੁਰਬਾਣੀਪੜ੍ਹਿਸਮਝਿਸੁਣੇਹੀ।
(ਉਨ੍ਹਾਂ) ਗੁਰਮੁਖਾਂ ਦਾ ਜਨਮ ਸਫਲ ਹੈ (ਜੋ) ਗੁਰੂ ਜੀ ਦੀ ਬਾਣੀ (ਆਪ) ਪੜ੍ਹਕੇ ਤੇ ਸਮਝਕੇ ਸੁਣਾਉਂਦੇ ਹਨ; (ਭਾਵ ਦੀਵਾ ਬਾਲਕੇ ਪੜੋਪੇ ਹੇਠ ਨਹੀਂ ਲੁਕਾਉਂਦੇ, ਹੋਰਨਾਂ ਨੂੰ ਵੀ ਚਾਨਣ ਕਰਦੇ ਹਨ)।
Man by becoming gurmukh- Guru oriented, makes his life meaningful; he reads Gurbani and makes others understand (the importance of) bani.
ਗੁਰਭਾਈਸੰਤੁਸਟਿਕਰਿਚਰਣਾਮ੍ਰਿਤੁਲੈਮੁਖਿਪਿਵੇਹੀ।
ਗੁਰ ਭਾਈਆਂ ਨੂੰ ਪ੍ਰਸੰਨ ਕਰਦੇ, (ਤੇ ਉਨ੍ਹਾਂ ਦੇ ਚਰਣ ਧੋਕੇ) ਚਰਨ ਅੰਮ੍ਰਿਤ ਮੂੰਹ ਵਿਚ ਲੈ ਕੇ ਪੀਂਦੇ ਹਨ। (ਭਾਵ ਅੰਗੂਠਾ ਧੋਕੇ ਕਿੰਚਤ ਚਰਣਾਂਮ੍ਰਿਤ ਪਾਨ ਕਰਦੇ ਹਨ। ਯਥਾ:-'ਚਰਨ ਸਾਧ ਕੇ ਧੋਇ ਧੋਇ ਪੀਉ॥ ਅਰਪਿ ਸਾਧ ਕਉ ਅਪਨਾ ਜੀਉ॥' ਦਸਮੇਂ ਜਾਮੇ ਵਿਚ ਸਤਿਗੁਰਾਂ ਨੇ ਖੰਡੇ ਦੇ ਅੰਮ੍ਰਿਤ ਦੀ ਮ੍ਰਿਯਾਦਾ ਬੰਨ੍ਹਕੇ ਇਸ ਮ
He satisfies his companions and takes the holy water touched by their feet i.e. he inculcates complete humility.
ਪੈਰੀਪਵਣੁਨਛੋਡੀਐਕਲੀਕਾਲਿਰਹਰਾਸਿਕਰੇਹੀ।
(ਇਸ ਉਕਤ ਪੌੜੀ ਦਾ ਸਿੱਟਾ ਇਹ ਹੈ-ਕਿ) ਪੈਰੀ ਪੈਣਾ ਨਾ ਛੱਡੀਏ, ਕਲਜੁਗ ਦੇ ਸਮੇਂ ਵਿਖੇ (ਨਿੰਮ੍ਰਤਾ ਹੀ) ਸੱਚਾ ਰਾਹ ਹੈ।
Humblytouching of the feet should not be repudiated because in the dark age, this quality is the only asset (of the human personality).
ਆਪਿਤਰੇਗੁਰਸਿਖਤਰੇਹੀ।੩।
(ਕਿ ਓਹ) ਗੁਰਸਿਖ (ਜੋ ਇਸ ਰਸਤੇ ਚੱਲਣਗੇ) ਆਪ ਤਰਨਗੇ (ਤੇ ਹੋਰਨਾਂ ਨੂੰ ਬੀ) ਤਾਰਨਗੇ। (ਯਥਾ:-'ਮੰਨੈ ਤਰੈ ਤਾਰੈ ਗੁਰ ਸਿਖ॥ ਮੰਨੈ ਨਾਨਕ ਭਵਹਿ ਨ ਭਿਖ॥' ਦਸਮੇਂ ਜਾਮੇ ਵਿਚ ਗੁਰੂ ਜੀ ਨੇ 'ਵਾਹਿਗੁਰੂ ਜੀ ਕੀ ਫਤਹਿ ਦੀ ਮ੍ਰਿਯਾਦਾ ਬੰਨ੍ਹੀ।
People of such a conduct will swim the world-ocean and also get along other disciples of the Guru.
ਓਅੰਕਾਰੁਆਕਾਰੁਕਰਿਏਕਕਵਾਉਪਸਾਉਪਸਾਰਾ।
(ਓਅੰਕਾਰ) ਪਰਮਾਤਮਾਂ ਨੇ ਇਕ ਬਚਨ ਥੋਂ ਆਕਾਰ ਰਚਕੇ (ਸਾਰਾ) ਪਸਾਰਾ ਪਸਾਰ ਦਿੱਤਾ ਹੈ (ਭਾਵ ਪਹਿਲੇ ਪਹਿਲ ਇਕ ਵਾਹਿਗੁਰੂ ਹੀ ਸੀ, ਉਸ ਨੇ ਬਚਨ ਨਾਲ ਸਾਰਾ ਪਸਾਰਾ ਕੀਤਾ)।
All prevading Oankar through His One Word created the whole expansive cosmos.
ਪੰਜਤਤਪਰਵਾਣੁਕਰਿਘਟਿਘਟਿਅੰਦਰਿਤ੍ਰਿਭਵਣੁਸਾਰਾ।
(ਫੇਰ) ਪੰਜ ਤੱਤਾਂ ਥੋਂ ਬ੍ਰਹਿਮਾਂਡ ਰਚਕੇ ਆਪ (ਘਟ ਘਟ ਕਹੀਏ) ਹਰੇਕ ਸਰੀਰ ਵਿਖੇ (ਪਰਵੇਸ਼ ਕਰ ਕੇ ਆਪ, ਜੋ) ਤਿੰਨਾਂ ਭਵਨਾਂ ਦਾ ਸਾਰ ਰੂਪ (ਹੈ, ਸੱਤਾ ਦੇ ਰਿਹਾ ਹੈ)। (ਪੰਜ ਤੱਤਾਂ ਦਾ ਪਰਵਾਣ=ਤੋਲ, ਯਾ ਅੰਦਾਜ਼ਾ ਇਕੋ ਜਿਹਾ ਰੱਖਣ ਦਾ ਭਾਵ ਇਹ ਹੈ ਕਿ ਕੋਈ ਤੱਤ ਕਿਸੇ ਤੇ ਬਲੀ ਨਾ ਪਵੇ, ਇਕ ਸਾਰਖੇ ਰਹਿਣ। ਪਰਵਾਣ ਦਾ ਅਰਥ
Through the five elements, as the quintessence He permeated in the three worlds and their denominations.
ਕਾਦਰੁਕਿਨੇਨਲਖਿਆਕੁਦਰਤਿਸਾਜਿਕੀਆਅਵਤਾਰਾ।
(ਕਾਦਰ) ਕੁਦਰਤ ਦਾ ਕਰਤਾ ਕਿਸੇ ਨਹੀਂ ਡਿੱਠਾ,
That creator could not be seen by anyone who to expand Himself created the infinite nature(prakrti).
ਇਕਦੂਕੁਦਰਤਿਲਖਕਰਿਲਖਬਿਅੰਤਅਸੰਖਅਪਾਰਾ।
ਇਕ ਮਾਯਾ ਥੋਂ ਲੱਖਾਂ (ਬ੍ਰਹਿਮਾਂਡ) ਰਚਦਾ ਹੈ (ਫੇਰ) ਲੱਖਾਂ ਬਿਅੰਤ ਅਸੰਖ ਅਪਾਰ (ਰਚਨਾਂ ਸਾਜਦਾ ਹੈ)। (ਇਥੇ ਚਾਰ ਵਾਰ ਕਹਿਣ ਦਾ ਭਾਵ ਚਾਰ ਜੁਗਾਂ ਵਿਖੇ ਅਸੰਖ ਤੇ ਅਪਾਰ ਰਚਨਾ ਸਿਰਜਣ ਦਾ ਹੈ)। (ਉਸੇ ਨੇ ਪਹਿਲੇ) ਮਾਯਾ ਬਣਾ ਕੇ ਅਵਤਾਰ (ਬ੍ਰਹਮਾਦਿਕ) ਕੀਤੇ ਹਨ।
He made myriad forms of nature.
ਰੋਮਿਰੋਮਿਵਿਚਿਰਖਿਓਨਿਕਰਿਬ੍ਰਹਮੰਡਿਕਰੋੜਿਸੁਮਾਰਾ।
ਆਪਣੇ ਇਕ ਇਕ ਰੋਮ ਵਿਖੇ ਕਰੋੜਾਂ ਦੀ ਗਿਣਤੀ ਵਿਚ ਬ੍ਰਹਿਮੰਡ (ਉਸ ਨੇ) ਰੱਖੇ ਹੋਏ ਹਨ।
In His each one hair He gethered up millions of worlds.
ਇਕਸਿਇਕਸਿਬ੍ਰਹਮੰਡਿਵਿਚਿਦਸਿਦਸਿਕਰਿਅਵਤਾਰਉਤਾਰਾ।
ਹਰ ਬ੍ਰਹਮਾਂਡ ਵਿਖੇ ਦਸ ਦਸ ਔਤਾਰ ਕਰ ਕੇ ਸਾਜੇ ਹੋਏ ਹਨ (ਭਾਵ ਬੇਅੰਤ ਬ੍ਰਹਮੰਡ ਤੇ ਬੇਅੰਤ ਹੀ ਅਵਤਾਰ ਹਨ)।
And then in one universe He comes in tens of forms.
ਕੇਤੇਬੇਦਿਬਿਆਸਕਰਿਕਈਕਤੇਬਮੁਹੰਮਦਯਾਰਾ।
ਕਈ ਬੇਦਾਂ (ਦੇ ਵਕਤਾ) ਬਿਆਸ ਕਰ ਦਿੱਤੇ, ਕਈ ਕਿਤਾਬਾਂ (ਕਈ) ਮੁਹੰਮਦ (ਅਰ ਕਈ ਉਸ ਦੇ) ਯਾਰ ਬਣਾ ਦਿੱਤੇ।
He has created many a dear personality such as Vedavyas and Muhammad dear to the Vedas and the Katebas respectively.
ਕੁਦਰਤਿਇਕੁਏਤਾਪਾਸਾਰਾ।੪।
(ਪ੍ਰੰਤੂ) ਕੁਦਰਤ ਇਕ ਹੈ, (ਜਿਸ ਦਾ) ਇੰਨਾ ਪਸਾਰਾ (ਪਸਰਿਆ) ਹੈ।
How wonderfully the one nature has been expanded into many.
ਚਾਰਿਜੁਗਿਕਰਿਥਾਪਨਾਸਤਿਜੁਗੁਤ੍ਰੇਤਾਦੁਆਪਰਸਾਜੇ।
ਚਾਰ ਜੁੱਗਾਂ ਦੀ ਥਾਪਨਾ ਥਾਪ ਕੇ ਸਤਿਜੁਗ, ਤ੍ਰੇਤਾ, ਦ੍ਵਾਪਰ ਰਚੇ।
The four Ages (yugs) were established and the first three were given names Satyug, Treta, Dvapar. Fourth one was Kaliyug.
ਚਉਥਾਕਲਿਜੁਗੁਥਾਪਿਆਚਾਰਿਵਰਨਿਚਾਰੋਂਕੇਰਾਜੇ।
ਚੌਥਾ ਕਲਿਜੁਗ ਬਣਾਇਆ, ਚਾਰ ਵਰਣ ਚਾਰਾਂ ਦੇ ਰਾਜੇ ਬਣਾਏ। (ਅੱਗੇ ਵਰਣਾਂ ਦੇ ਨਾਮ ਦੱਸਦੇ ਹਨ:)
And four castes came to be known as the kings of four ages. Brahmin, kshatriya, vaishya and sudhra became predominate in each age.
ਬ੍ਰਹਮਣਿਛਤ੍ਰੀਵੈਸਿਸੂਦ੍ਰਿਜੁਗੁਜੁਗੁਏਕੋਵਰਨਬਿਰਾਜੇ।
ਬ੍ਰਾਹਮਣ, ਛੱਤ੍ਰੀ, ਵੈਸ਼, ਸੂਦ੍ਰ (ਚਾਰ ਵਰਣ ਹਨ, ਪਰੰਤੂ ਆਪ) ਚਾਰੇ ਜੁਗਾਂ ਵਿਖੇ ਇਕੋ ਹੀ ਸਰੂਪ ਸ਼ੋਭ ਰਿਹਾ ਹੈ।
In Satiyug, Vishnu is said to have come to earth as Hansavaar and explained the problems pertaining to
ਸਤਿਜੁਗਿਹੰਸੁਅਉਤਾਰੁਧਰਿਸੋਹੰਬ੍ਰਹਮੁਨਦੂਜਾਪਾਜੇ।
ਸਤਿਜੁਗ ਵਿਖੇ ਹੰਸ ਅਉਤਾਰ ਧਾਰਕੇ ਸੋਹੰ ਬ੍ਰਹਮ (ਦਾ ਪਤਾ ਦੱਸਿਆ) ਦੂਜਾ ਪਖੰਡ ਨਹੀਂ ਕੀਤਾ।
Metaphysics (The story is there in the eleventh canto of the Bhagvat Purana), and nothing but one soham-Brahm was discussed and pondered upon.
ਏਕੋਬ੍ਰਹਮੁਵਖਾਣੀਐਮੋਹਮਾਇਆਤੇਬੇਮੁਹਤਾਜੇ।
(ਲੋਕ) ਇਕੋ (ਬ੍ਰਹਮ ਹੀ) ਬ੍ਰਹਮ ਆਖਦੇ ਸਨ, ਮੋਹ ਤੇ ਮਾਯਾ ਥੋਂ ਬੇਖਾਹਸ਼ (ਰਹਿੰਦੇ) ਸਨ।
Getting indifferent to maya, people would praise one Lord.
ਕਰਨਿਤਪਸਿਆਬਨਿਵਿਖੈਵਖਤੁਗੁਜਾਰਨਿਪਿੰਨੀਸਾਗੇ।
ਬਨ ਵਿਖੇ ਤਪ ਕਰਦੇ ਸਾਗ ਦੀ ਪਿੰਨੀ (ਭਾਵ ਕੰਦ ਮੂਲ) ਖਾਕੇ ਸਮਾਂ ਟਪਾਉਂਦੇ ਸਨ।
They would go to forests and pull on life by eating natural vegetations.
ਲਖਿਵਰ੍ਹਿਆਂਦੀਆਰਜਾਕੋਠੇਕੋਟਿਨਮੰਦਰਿਸਾਜੇ।
ਲੱਖ ਵਰ੍ਹੇ (ਅਰਥਾਤ ਸੌ ਹਜ਼ਾਰ ਵਰ੍ਹੇ) ਦੀ (ਆਰਜਾ=) ਉਮਰ ਹੁੰਦੀ ਸੀ (ਫੇਰ ਬੀ) ਕੋਠੇ ਕੋਟ ਤੇ ਮੰਦਰ ਨਹੀਂ ਬਣਾਉਂਦੇ ਸਨ।
Though they lived for lacs of years but they would construct the palaces, forts and grand mansions.
ਇਕਬਿਨਸੈਇਕਅਸਥਿਰੁਗਾਜੇ।੫।
ਇਕ ਨਾਸ਼ ਹੁੰਦੇ ਜਾਂਦੇ ਹਨ ਦੂਜੇ ਆਪ ਨੂੰ ਅਚੱਲ (ਮੰਨਕੇ) ਗਜਦੇ ਹਨ।
On the one hand the world was passing away and on the other the life current would go stably.
ਤ੍ਰੇਤੇਛਤ੍ਰੀਰੂਪਧਰਿਸੂਰਜਬੰਸੀਵਡਿਅਵਤਾਰਾ।
ਤ੍ਰੇਤਾ (ਜੁੱਗ ਵਿਖੇ) ਛੱਤ੍ਰੀ (ਵਰਨ ਵਿਚ ਰਾਮਚੰਦ੍ਰ) ਦਾ ਰੂਪ ਧਰਕੇ ਸੂਰਜ ਵੰਸੀ ਵਡਾ ਅਵਤਾਰ (ਰਾਜਾ) ਹੋਇਆ।
In Treta in the Sun-dynasty descended in the form of the kshatriya(Ram) a great incarnation.
ਨਉਹਿਸੇਗਈਆਰਜਾਮਾਇਆਮੋਹੁਅਹੰਕਾਰੁਪਸਾਰਾ।
ਨੌਂ ਹਿੱਸੇ (ਲੋਕਾਂ ਦੀ) ਉਮਰ (ਘਟ) ਗਈ (ਭਾਵ ਲਖ ਵਿਚੋਂ ੯੦ ਹਜ਼ਾਰ ਘਟਕੇ ਦਸ ਹਜ਼ਾਰ ਵਰ੍ਹਾ ਰਹਿ ਗਈ) ਮਾਯਾ ਮੋਹ ਤੇ ਹੰਕਾਰ ਦਾ ਪਸਾਰਾ ਹੋ ਗਿਆ। Ḥਇਸ ਪ੍ਰਕਾਰ ਹਿੰਦੂ ਲੋਕ ਮੰਨਦੇ ਹਨ।Ḧ
Now the nine portions of age lessened and illusion,attachment and ego inflated.
ਦੁਆਪੁਰਿਜਾਦਵਵੰਸਕਰਿਜੁਗਿਜੁਗਿਅਉਧਘਟੈਆਚਾਰਾ।
ਦ੍ਵਾਪਰ ਵਿਖੇ ਯਦੂ (ਨਾਮ ਰਾਜਾ ਦੇ ਘਰ ਕ੍ਰਿਸ਼ਨ ਨਾਮ ਵਾਲੇ ਨੇ) ਵੇਸ ਧਾਰਿਆ, ਜੁਗਾਂ ਜੁਗਾਂ ਵਿਖੇ ਉਮਰ ਤੇ ਆਚਾਰ (=ਕਰਤੱਬਯ) ਘਟਦੇ ਗਏ (ਗਲ ਕੀ ਹੁਣ ਹਜ਼ਾਰ ਵਰ੍ਹੇ ਦੀ ਬਾਕੀ ਉਮਰਾ ਰਹੀ, ਨੌਂ ਹਿੱਸੇ ਹੋਰ ਘਟ ਗਈ)।
In Dvapar, Yadav-dynasty came to the forefront i.e. the incarnation of Krsna became known to the people; but because of the lack of good conduct, Age by Age, the life span(of man) went on decreasing.
ਰਿਗਬੇਦਮਹਿਬ੍ਰਹਮਕ੍ਰਿਤਿਪੂਰਬਮੁਖਿਸੁਭਕਰਮਬਿਚਾਰਾ।
ਰਿਗ ਵੇਦ ਵਿੱਚੋਂ ਬ੍ਰਾਹਮਣ ਕਰਮ ਕਰਾਉਂਦੇ ਤੇ ਪੂਰਬ ਵਲ ਮੂੰਹ ਕਰ ਕੇ ਸ਼ੁਭ ਕਰਮ (ਯੱਗ) ਕਰਦੇ ਸਨ। (ਓਹ ਪੂਰਬ ਵਲ ਹਰੀ ਦਾ ਵਾਸਾ ਜਾਣਦੇ ਹਨ)। Ḥਏਹ ਇਤਰ ਮਤਾਂ ਦੇ ਨਿਸ਼ਚੇ ਦੱਸੇ ਹਨ।Ḧ
In the Rgveda the conduct of the brahmin and the ideas about the actions done facing the East were discussed.
ਖਤ੍ਰੀਥਾਪੇਜੁਜਰੁਵੇਦਿਦਖਣਮੁਖਿਬਹੁਦਾਨਦਾਤਾਰਾ।
(ਫੇਰ) ਖਤ੍ਰੀਆਂ ਨੇ ਜੁਜਰ ਲੈ ਲੀਤਾ (ਦ੍ਵਾਪੁਰ ਵਿਖੇ) ਦੱਖਣ ਵਲ ਮੂੰਹ ਕਰ ਕੇ ਦਾਤੇ ਬਣਕੇ ਬਹੁਤ ਦਾਨ (ਆਦਿਕ ਕਰਮ) ਕਰਨ ਲਗੇ, (ਗਲ ਕੀ ਓਹ ਦੱਖਣ ਦੇਸ਼ ਵਿਖੇ ਹਰੀ ਦਾ ਨਿਵਾਸ ਜਾਣਨ ਲੱਗੇ)।
Kshatriyas became related to the Yajurveda and started pouring charities while facing the South.
ਵੈਸੋਂਥਾਪਿਆਸਿਆਮਵੇਦੁਪਛਮੁਮੁਖਿਕਰਿਸੀਸੁਨਿਵਾਰਾ।
ਵੈਸ਼ ਲੋਕ ਸ਼ਾਮ ਵੇਦ ਨੂੰ ਫੜਕੇ ਪੱਛੋਂ ਵਲ ਮੂੰਹ ਕਰ ਕੇ ਪ੍ਰਣਾਮਾਂ ਕਰਨ ਲਗੇ। (ਉਹਨਾਂ ਨੇ ਹਰੀ ਪੱਛੋਂ ਵਲ ਹੀ ਸਮਝ ਲੀਤਾ, ਯਥਾ-ਗੁਰਵਾਕ:-'ਕੋਊ ਪਛਾਹ ਕੋ ਸੀਸ ਨਿਵਾਇਓਂ)। Ḥਏਹ ਇਤਰ ਮਤਾਂ ਦੀਆਂ ਮਨਉਤਾਂ ਦੱਸਦੇ ਹਨ।Ḧ
The vaishyas embraced the Samaveda and bowed to the West.
ਰਿਗਿਨੀਲੰਬਰਿਜੁਜਰਪੀਤਸ੍ਵੇਤੰਬਰਿਕਰਿਸਿਆਮਸੁਧਾਰਾ।
ਰਿਗ ਵੇਦ ਨੀਲੇ ਕਪੜੇ, ਜੁਜਰ ਬੇਦ ਪੀਲੇ, (ਅਰ) ਸਾਮ ਬੇਦ (ਪੜ੍ਹਨ ਸਮੇਂ) ਚਿਟੇ ਕਪੜੇ ਪਹਿਰਕੇ (ਪਾਠ ਕਰਦੇ ਸਨ)। (ਭਾਵ ਰਾਮ ਕ੍ਰਿਸ਼ਨ ਤੇ ਹੰਸਾਵਤਾਰ ਦੇ ਉਪਾਸ਼ਕ ਹੋ ਕੇ ਆਪਣੇ ਆਪਣੇ ਧਰਮ ਕਰਦੇ ਸਨ)।
Blue dress for Rgveda, yellow for Yajurveda and for singing of the hymns of Samaveda wearing of the white dress became a tradition.
ਤ੍ਰਿਹੁਜੁਗੀਤ੍ਰੈਧਰਮਉਚਾਰਾ।੬।
ਤਿੰਨਾ ਯੁਗਾਂ ਦੇ ਤ੍ਰੈ ਧਰਮ (ਵੱਖੋ ਵੱਖ) ਉਚਾਰਦੇ ਸਨ।
Thus three duties of the three Ages were enunciated.
ਕਲਿਜੁਗੁਚਉਥਾਥਾਪਿਆਸੂਦ੍ਰਬਿਰਤਿਜਗਮਹਿਵਰਤਾਈ।
ਕਲਿਜੁਗ ਚੌਥਾ ਜੁਗ ਬਣਾਇਆ, ਸ਼ੂਦ੍ਰਾਂ ਦੀ ਬਿਰਤੀ ਜਗਤ ਵਿਖੇ ਵਰਤ ਗਈ (ਅਰਥਾਤ ਲੋਕਾਂ ਦੇ ਸ਼ੂਦਰਾਂ ਵਰਗੇ ਸੁਭਾ ਹੋ ਗਏ)।
Kalijug became prevalent as the fourth age in which the low instincts gripped the whole world.
ਕਰਮਸੁਰਿਗਿਜੁਜਰਸਿਆਮਕੇਕਰੇਜਗਤੁਰਿਦਿਬਹੁਸੁਕਚਾਈ।
ਰਿਗ ਜੁਜਰ ਅਤੇ ਸਾਮ ਵੇਦ ਦੇ (ਕਹੇ ਹੋਏ) ਕਰਮ ਜਗਤ (ਦੇ ਲੋਕ) ਮਨ ਵਿਖੇ ਬਹੁਤ ਸੰਕੋਚ ਨਾਲ ਕਰਨ ਲਗੇ, (ਭਾਵ ਉਹਨਾਂ ਤੋਂ ਹਟਣ ਲਗੇ)।
People became resultant in performing of the duties enjoined in the Rig, Yajur and Samaveda.
ਮਾਇਆਮੋਹੀਮੇਦਨੀਕਲਿਕਲਿਵਾਲੀਸਭਿਭਰਮਾਈ।
ਸ੍ਰਿਸ਼ਟੀ ਮਾਯਾ ਨੇ (ਮੋਹੀ) ਠੱਗ ਲੀਤੀ, ਕਲਜੁਗੀ ਕਲਹ ਵਾਲੀ (ਕ੍ਰਿਯਾ) ਨੇ ਸਾਰੀ ਭਰਮਾ ਦਿਤੀ।
The entire earth got enticed by mammon and the antics of the Kalijug put everyone into delusion.
ਉਠੀਗਿਲਾਨਿਜਗਤ੍ਰਿਵਿਚਿਹਉਮੈਅੰਦਰਿਜਲੈਲੁਕਾਈ।
ਜਗਤ ਵਿਚ ਗਿਲਾਨ ਉਠ ਖੜੋਤੀ, ਹਉਮੈ ਵਿਚ ਲੋਕ ਸੜਨ ਲਗੇ। ਅਗਲੀਆਂ ਚਾਰ ਤੁਕਾਂ ਵਿਖੇ ਇਸ ਚਉਥੇ ਜੁਗ ਦਾ ਰੂਪ ਦੱਸਦੇ ਹਨ:-
Hatred and degeneracy engrossed the people and ego burnt oneand all.
ਕੋਇਨਕਿਸੈਪੂਜਦਾਊਚਨੀਚਸਭਿਗਤਿਬਿਸਰਾਈ।
ਕੋਈ ਕਿਸੇ ਨੂੰ ਮੰਨਦਾ ਨਹੀਂ, ਉੱਚੇ ਤੇ ਨੀਵੇਂ ਦੀ ਤਰ੍ਹਾਂ ਹੀ ਸਭ ਭੁੱਲ ਗਈ (ਜਿਹਾ ਕਿ ਦਸਮ ਗੁਰੂ ਜੀ ਲਿਖਦੇ ਹਨ “ਘਰ ਘਰ ਹੋਇ ਬਹੈਂਗੇ ਰਾਮਾ”)।
Nobody now worships anyone and the sense of respect for the younger and elder has vanished into thin air.
ਭਏਬਿਅਦਲੀਪਾਤਸਾਹਕਲਿਕਾਤੀਉਮਰਾਇਕਸਾਈ।
ਪਾਤਸ਼ਾਹ ਅੰਨਯਾਈ ਹੋ ਗਏ, ਕਲਜੁਗ ਕੈਂਚੀ ਤੇ ਮੁਸਾਹਬ ਕਸਾਈ ਹੋ ਗਏ (ਭਾਵ ਪਰਜਾ ਬੱਕਰੀ ਨੂੰ ਕੋਹਣ ਲੱਗ ਪਏ)।
In this cutter age the emporers are tyrants and their satraps butchers.
ਰਹਿਆਤਪਾਵਸੁਤ੍ਰਿਹੁਜੁਗੀਚਉਥੇਜੁਗਿਜੋਦੇਇਸੁਪਾਈ।
ਤਿੰਨਾਂ ਜੁਗਾਂ ਦਾ ਧਰਮ ਰਹਿ ਗਿਆ, ਚੌਥੇ ਜੁਗ (ਕਲਜੁਗ ਵਿਖੇ) ਜਿਹੜਾ (ਕਿਸੇ ਨੂੰ) ਦੇਵੇ ਸੋ ਲਵੇ (ਭਾਵ ਉਪਕਾਰ ਦਾ ਮੁਸ਼ਕ ਨਾ ਰਿਹਾ)।
The justice of three ageshas become extinct and now whosoever gives something (as bribe) gets (justice?).
ਕਰਮਭ੍ਰਿਸਟਿਸਭਿਭਈਲੋਕਾਈ।੭।
ਕਰਮ ਭ੍ਰਿਸ਼ਟ ਸਾਰੀ ਦੁਨੀਆਂ ਹੋ ਗਈ। (ਤਾਤਪਰਜ ਇਹ ਕਿ ਸ਼ੁਭ ਕਰਮਾਂ ਥੋਂ ਪਤਿਤ ਹੋ ਗਏ)। ਸਮੇਂ ਦੀ ਵੰਡ ਉਸ ਵੇਲੇ ਦੇ ਮਤ ਐਉਂ ਮੰਨਦੇ ਸੇ:-
The mankind has become wanting in dexterity of action.
ਚਹੁਂਬੇਦਾਂਕੇਧਰਮਮਥਿਖਟਿਸਾਸਤ੍ਰਕਥਿਰਿਖਿਸੁਣਾਵੈ।
ਚਾਰ ਬੇਦਾਂ ਦੇ ਧਰਮਾਂ ਨੂੰ ਵਿਚਾਰਕੇ ਤੇ ਛੀ ਸ਼ਾਸਤ੍ਰਾਂ ਨੂੰ (ਮਥਿ=) ਸੋਧਕੇ (ਬਿਆਸ ਆਦਿ ਛੇ) ਰਿਖੀ ਸੁਣਾਂਵਦੇ ਹਨ।
Having churned the duties enjoined in the four Vedas, the seers have delineated the six Shastras.
ਬ੍ਰਹਮਾਦਿਕਸਨਕਾਦਿਕਾਜਿਉਤਿਹਿਕਹਾਤਿਵੈਜਗੁਗਾਵੈ।
ਬ੍ਰਹਮਾਦਿਕ ਦੇਵਤੇ, ਸਨਕ, ਸਨੰਦਨ, ਸਨਾਤਨ, ਸਨਤ ਕੁਮਾਰ (ਬ੍ਰਹਮਾਂ ਦੇ ਪੁੱਤ੍ਰਾਂ ਨੇ) ਜਿੱਕੁਰ ਕਹਿ ਦਿੱਤਾ ਹੈ ਉਸੇ ਭਾਂਤ ਜਗਤ ਬੀ ਪਿਆ ਗਾਉਂਦਾ ਹੈ।
What ever was described by Brahma and Sanak, people recited and followed.
ਗਾਵਨਿਪੜਨਿਬਿਚਾਰਿਬਹੁਕੋਟਿਮਧੇਵਿਰਲਾਗਤਿਪਾਵੈ।
ਗਾਂਵਦੇ, ਪੜ੍ਹਦੇ ਤੇ ਵਿਚਾਰਦੇ ਬਾਹਲੇ ਹਨ (ਪਰੰਤੂ ਈਸ਼੍ਵਰੀ) ਗਤੀ ਨੂੰ ਕੋਈ ਵਿਰਲਾ ਹੀ ਕੋਟਾਂ ਮੱਧੇ ਪਾਉਂਦਾ ਹੈ।
Many think over while reading and singing, but only one among millions understands and reads between the lines.
ਇਹਿਅਚਰਜੁਮਨਆਵਦੀਪੜਤਿਗੁਣਤਿਕਛੁਭੇਦੁਨਪਾਵੈ।
ਇਹ ਮਨ (ਵਿਖੇ ਬੜੀ) ਅਚਰਜ ਦੀ ਗੱਲ ਆਉਂਦੀ ਹੈ (ਭਈ) ਪੜ੍ਹਦਿਆਂ ਵਿਚਾਰਦਿਆਂ ਕੁਛ ਭੇਦ ਨਹੀਂ ਲਿਖਿਆ ਜਾਂਦਾ।
Many think over while reading and singing, but only one among millions understands and reads between the lines.
ਜੁਗਜੁਗਏਕੋਵਰਨਹੈਕਲਿਜੁਗਿਕਿਉਬਹੁਤੇਦਿਖਲਾਵੈ।
ਜੁਗਾਂ, (ਚਹੁੰ) ਜੁਗਾਂ ਵਿਖੇ ਈਸ਼੍ਵਰ ਦਾ ਇਕੋ ਰੂਪ ਹੈ, (ਪਰ) ਕਲਜੁਗ ਵਿਖੇ ਲੋਕ ਕਿਉਂ ਬਾਹਲੇ ਦੱਸਦੇ ਹਨ?
It is suprising that every age had dominance of one colour (caste) but how in Kaliyug myriads of castes are there.
ਜੰਦ੍ਰੇਵਜੇਤ੍ਰਿਹੁਜੁਗੀਕਥਿਪੜ੍ਹਿਰਹੈਭਰਮੁਨਹਿਜਾਵੈ।
ਤਿੰਨਾਂ ਜੁੱਗਾਂ ਵਿਖੇ ਜੰਦਰੇ ਹੀ ਵਜੇ ਰਹੇ, (ਕਬਿ=) ਵਖਯਾਨ (ਕਰਕੇ) ਤੇ ਪੜ੍ਹਕੇ (ਲੋਕ) ਥੱਕ ਗਏ ਪਰ ਭਰਮ ਨਾ ਹਟਿਆ।
That the duties of all the three Yugas have been abandoned is known to everybody but the confusion persists.
ਜਿਉਕਰਿਕਥਿਆਚਾਰਿਬੇਦਿਖਟਿਸਾਸਤ੍ਰਿਸੰਗਿਸਾਖਿਸੁਣਾਵੈ।
ਜਿਸ ਤਰ੍ਹਾਂ ਚਾਰ ਵੇਦਾਂ ਵਿਚ ਵਰਣਨ ਕੀਤਾ, ਛੀ ਸ਼ਾਸਤ੍ਰਾਂ ਦੇ ਨਾਲ ਸਾਂਖ ਵਾਲੇ ਸੁਨਾਂਵਦੇ ਹਨ,
As the four Vedas have been defined, the description of the six philosophies (Shastras) also complements them.
ਆਪੋਆਪਣੇਮਤਿਸਭਿਗਾਵੈ।੮।
ਆਪੋ ਆਪਣੇ ਮਤਾਂ ਨੂੰ ਸਾਰੇ ਪਏ ਗਾਉਂਦੇ ਹਨ।
They all eulogise their own view point.
ਗੋਤਮਿਤਪੇਬਿਚਾਰਿਕੈਰਿਗਿਵੇਦਕੀਕਥਾਸੁਣਾਈ।
ਗੋਤਮ (ਨਾਮੇਂ) ਤਪੇ (ਰਿਖੀ) ਨੇ ਰਿਗ ਵੇਦ ਨੂੰ ਵਿਚਾਰਕੇ (ਉਸ) ਦੀ ਕਥਾ (=ਸਾਰ ਭੂਤ ਗੱਲ) ਸੁਣਾ ਦਿੱਤੀ।
Speculating seriously, seer Gotama has put forth the story of the Rgveda.
ਨਿਆਇਸਾਸਤ੍ਰਿਕੌਮਥਿਕਰਿਸਭਿਬਿਧਿਕਰਤੇਹਥਿਜਣਾਈ।
ਨਯਾਯ ਸ਼ਾਸਤਰ ਨੂੰ ਚੰਗੀ ਤਰ੍ਹਾਂ ਘੋਟਕੇ ਸਾਰੀ ਬਿਧੀ ਕਰਤੇ (=ਈਸ਼੍ਵਰ) ਦੇ ਹੱਥ ਦੱਸੀ (ਭਾਵ ਜੀਵ ਈਸ਼੍ਵਰ ਦੇ ਅਧੀਨ ਹੈ)।
After churning the thoughts, in the Nyaya school, God has been defined as the efficient cause of all the causes.
ਸਭਕਛੁਕਰਤੇਵਸਿਹੈਹੋਰਿਬਾਤਿਵਿਚਿਚਲੇਨਕਾਈ।
ਸਭ ਗਲਾਂ (ਉਤਪਤੀ ਪਾਲਨ ਦੀਆਂ) ਉਸੇ ਦੇ ਕਾਬੂ ਹਨ, ਹੋਰ ਗੱਲ ਵਿਚ ਕੋਈ ਨਹੀਂ ਚਲਦੀ, ਤੇ
Everything is under His control and in His order, no order whatsoever of anybody else is accepted.
ਦੁਹੀਸਿਰੀਕਰਤਾਰੁਹੈਆਪਿਨਿਆਰਾਕਰਿਦਿਖਲਾਈ।
ਪਾਪ ਪੁੰਨ ਥੋਂ ਆਪ ਕਰਤਾਰ ਅਲੱਗ ਰਹਿਕੇ ਦਿਖਾਉਂਦਾ ਹੈ,
He is in the beginning and at the end of this creation yet in this Shastra he is shown as separate from this creation.
ਕਰਤਾਕਿਨੈਨਦੇਖਿਆਕੁਦਰਤਿਅੰਦਰਿਭਰਮਿਭੁਲਾਈ।
(ਧੁਨੀ ਇਹ ਕਿ ਜੋ ਜੀਵ ਨਾਲੋਂ ਭਿੰਨ ਹੈ) ਉਹ ਕਰਤਾ ਅਦ੍ਰਿਸ਼ ਵਸਤੂ ਹੈ (ਸਾਰੀ ਸ੍ਰਿਸ਼ਟੀ) ਮਾਯਾ ਦੇ ਭਰਮ ਵਿਚ ਭੁਲਾ ਛਲੀ ਹੈਸੁ।
No one has seen or known this creator, and rather people have remained indulged in the expansive delusions of prakriti (nature).
ਸੋਹੰਬ੍ਰਹਮੁਛਪਾਇਕੈਪੜਦਾਭਰਮੁਕਰਤਾਰੁਸੁਣਾਈ।
ਸੋਹੰ ਬ੍ਰਹਮ (ਮਹਾਂਵਾਕ) ਨੂੰ ਲੁਕਾਕੇ ਭਰਮ ਦੇ ਪੜਦੇ ਦੀ ਗੱਲ ਹੀ ਕਰਤਾ (=ਗੋਤਮ) ਨੇ ਸੁਣਾਈ।
Not realising that soham parbrahm, the jiv is mistaken in understanding Him as a man (full of fallacies).
ਰਿਗਿਕਹੈਸੁਣਿਗੁਰਮੁਖਹੁਆਪੇਆਪਿਨਦੂਜੀਰਾਈ।
(ਰਿਗ ਵੇਦ) ਕਹਿੰਦਾ ਹੈ:-ਗੁਰਮੁਖੋ ਸੁਣੋ! (ਉਹ ਤਾਂ) ਆਪੇ ਹੀ ਆਪ ਹੈ (ਉਸ ਵਿਖੇ) ਦ੍ਵੈਤ ਤਾਂ ਰਾਈ ਜਿੰਨੀ ਵੀ ਨਹੀਂ। Ḥਇਥੇ ਭਾਈ ਸਾਹਿਬ ਜੀ ਹੁਣ ਆਪਣਾ ਨੋਟ ਚਾੜ੍ਹਦੇ ਹਨ:-Ḧ
The Rgveda exhorts the knowledgeable people that supreme Lord is everything and none else can be compared with Him.
ਸਤਿਗੁਰਬਿਨਾਨਸੋਝੀਪਾਈ।੯।
ਸੂਝ ਸਤਿਗੁਰੂ ਬਿਨਾ ਕਿਸੇ ਨੇ ਨਹੀਂ ਪਾਈ।
Without true Guru this understanding cannot be attained.
ਫਿਰਿਜੈਮਨਿਰਿਖੁਬੋਲਿਆਜੁਜਰਿਵੇਦਿਮਥਿਕਥਾਸੁਣਾਵੈ।
ਫਿਰ (ਦੂਜਾ) ਜੈਮਨਿ ਰਿਖੀ (ਮੀਮਾਂਸਾ ਸ਼ਾਸਤ੍ਰ ਰਚਕੇ ਉਸ ਵਿਖੇ) ਜੁਜਰ ਵੇਦ ਦੀ ਸਾਰਭੂਤ ਗੱਲ ਦੱਸਦਾ ਹੈ।
Pondering deeply over the Yajurveda, rishi Jaimini putforth his postulates.
ਕਰਮਾਉਤੇਨਿਬੜੈਦੇਹੀਮਧਿਕਰੇਸੋਪਾਵੈ।
ਕਰਮਾਂ ਉਤੇ ਨਿਬੜੇਗੀ ਸਰੀਰ ਵਿਖੇ ਜੋ (ਕਰਮ) ਕਰੂ ਸੋ (ਫਲ) ਪਾਊ'।
Ultimate decision will be arrived at according to the actions performed through the body which will reap whatever it has sowed.
ਥਾਪਸਿਕਰਮਸੰਸਾਰਵਿਚਿਕਰਮਵਾਸਕਰਿਆਵੈਜਾਵੈ।
ਉਸ ਨੇ ਕਰਮ ਕਾਂਡ ਸੰਸਾਰ ਵਿਖੇ ਸਥਾਪਨ ਕੀਤਾ (ਭਈ) ਕਰਮਾਂ ਦੀ ਵਾਸ਼ਨਾ ਦਾ ਬੱਧਾ ਹੋਇਆ (ਪ੍ਰਾਣੀ) ਆਉਂਦਾ ਜਾਂਦਾ ਹੈ।
He established the theory of karma and explained transmigration as controlled by karma.
ਸਹਸਾਮਨਹੁਨਚੁਕਈਕਰਮਾਂਅੰਦਰਿਭਰਮਿਭੁਲਾਵੈ।
ਸੰਸਾ ਮਨ ਥੋਂ ਨਾ ਗਿਆ, ਕਰਮਾਂ ਦੇ ਭਰਮ ਅੰਦਰ ਭੁਲਾ ਦਿਤਾ।
Because of its fallacy of ad-infinitum, the doubts are cleared and the jiv goes on wandering in the labyrinth of karmas.
ਕਰਮਿਵਰਤਣਿਜਗਤਿਕੀਇਕੋਮਾਇਆਬ੍ਰਹਮਕਹਾਵੈ।
ਭਰਮ ਦੀ ਜਗਤ ਦਾ ਵਰਤਣ ਵਿਹਾਰ ਹੈ, ਮਾਯਾ ਤੇ ਬ੍ਰਹਮ ਇਕੋ ਕਹਾਉਂਦੇ ਹਨ (ਨਿਆਰੇ ਨਹੀਂ ਹਨ)।
Karma is a practical aspect of the world and the maya and the Brahm are identical.
ਜੁਜਰਿਵੇਦਿਕੋਮਥਨਿਕਰਿਤਤਬ੍ਰਹਮੁਵਿਚਿਭਰਮੁਮਿਲਾਵੈ।
ਜੁਜਰ ਵੇਦ ਨੂੰ ਘੋਟਕੇ ਸਾਰ ਬ੍ਰਹਮ ਵਿਖੇ (ਧਰਮ ਕਰਮ ਦਾ) ਭਰਮ ਪਾ ਦਿੱਤਾ।
This school of thought (Shastra) while stirring the ingredients of Yajurveda, mixes delusions with the supreme reality the Brahm,
ਕਰਮਦ੍ਰਿੜਾਇਜਗਤਵਿਚਿਕਰਮਿਬੰਧਿਕਰਿਆਵੈਜਾਵੈ।
ਕਰਮਾਂ ਦਾ ਹੀ ਜਗਤ ਵਿਖੇ ਉਪਦੇਸ਼ ਦਿੱਤਾ, ਕਰਮਾਂ ਦਾ ਬੱਧਾ ਹੋਇਆ ਜੀਵ ਆਉਂਦਾ ਜਾਂਦਾ ਹੈ।
And establishes strongly the ritualism which further accepts coming in and going from the world as the result of the karma bondage.
ਸਤਿਗੁਰਬਿਨਾਨਸਹਸਾਜਾਵੈ।੧੦।
ਸਤਿਗੁਰਾਂ ਤੋਂ ਬਾਝ ਸੰਸਾ ਨਾ ਗਿਆ।
Without the true Guru, the doubts cannot be dispelled away.
ਸਿਆਮਵੇਦਕਉਸੋਧਿਕਰਿਮਥਿਵੇਦਾਂਤੁਬਿਆਸਿਸੁਣਾਇਆ।
ਸਾਮ ਵੇਦ ਨੂੰ ਪੜ੍ਹਕੇ ਵੇਦਾਂਤ (ਵੇਦ ਦਾ ਸਾਰ) ਕੱਢਿਆ (ਫੇਰ ਉਸ ਨੂੰ) 'ਮਥਿ' (ਰਿੜਕਕੇ) ਬਯਾਸ ਨੇ (ਸੁਖਨ) ਸੁਣਾਇਆ।
Vyas (Badarayan) recited Vedanta (sutras) after churning and researching the thought frame of the Samaveda.
ਕਥਨੀਬਦਨੀਬਾਹਰਾਆਪੇਆਪਣਾਬ੍ਰਹਮੁਜਣਾਇਆ।
ਕਥਨੀ (ਕਥਾ) ਤੇ ਬਦਨੀ (ਕਵੀਸ਼ਰੀਆਂ) ਥੋਂ (ਆਤਮਾ) ਬਾਹਰ ਹੈ ਤੇ ਆਪਣੇ ਆਪ ਹੀ ਬ੍ਰਹਮ ਜਣਾ ਦਿਤਾ।
He put up before the self (atman) as identical to indescribable Brahm.
ਨਦਰੀਕਿਸੈਨਲਿਆਵਈਹਉਮੈਅੰਦਰਿਭਰਮਿਭੁਲਾਇਆ।
ਨਜ਼ਰ (ਤਾਂ) ਉਹ ਕਿਸੇ ਨੂੰ ਆਂਵਦਾ ਹੀ ਨਹੀਂ ਹਉਮੈਂ ਦੇ ਭਰਮ ਦੇ ਅੰਦਰ ਜਗਤ ਭੁਲਾ ਦਿੱਤਾ।
He in invisible and the jiv wanders hither and thither in its delusions of self conceit.
ਆਪੁਪੁਜਾਇਜਗਤਵਿਚਿਭਾਉਭਗਤਿਦਾਮਰਮੁਨਪਾਇਆ।
ਆਪਣੇ ਆਪ ਨੂੰ ਜਗਤ ਵਿਚ ਪੁਜਾਵਣ ਲਗ ਪਏ, ਭਾਉ ਭਗਤੀ ਦਾ ਭੇਦ ਨਾ ਪਾਇਆ।
By establishing the self as the Brahm he is in fact established one's own self as worthy of worship and therefore remained unknown to the mysteries of loving devotion.
ਤ੍ਰਿਪਤਿਨਆਵੀਵੇਦਿਮਥਿਅਗਨੀਅੰਦਰਿਤਪਤਿਤਪਾਇਆ।
(ਗੱਲ ਕੀ ਬਯਾਸ ਨੂੰ ਬੀ) ਸਾਰਾ ਵੇਦ ਘੋਟ ਘੋਟ ਕੇ ਸ਼ਾਂਤਿ ਨਾ ਆਈ, (ਭਰਮ ਦੀ) ਅੱਗ ਦੀ ਤਪਤ ਵਿਖ਼ੇ ਅੰਦਰੋਂ ਤਪਣ ਲਗਾ,
Churning of the Vedas could not obtain peace for him and he started scorching one and all in the heat of is ego.
ਮਾਇਆਡੰਡਨਉਤਰੇਜਮਡੰਡੈਬਹੁਦੁਖਿਰੂਆਇਆ।
ਮਾਯਾ ਦਾ ਦੰਡ (ਉਸ ਦੇ ਸਿਰੋਂ) ਨਾ ਉਤਰਿਆ ਜਮ ਦੰਡ ਦੇ ਬਾਹਲੇ ਦੁਖ ਨਾਲ (ਨਾਰਦ ਪਾਸ ਆਪਣਾ ਦੁਖ) ਰੋਇਆ (ਭਾਵ ਮਨ ਦੀ ਹਵਾੜ ਕੱਢੀ)।
The rod of maya always hung over his head and he suffered extremely because of the constant fear of the Yama, the god of death.
ਨਾਰਦਿਮੁਨਿਉਪਦੇਸਿਆਮਥਿਭਾਗਵਤਗੁਨਿਗੀਤਕਰਾਇਆ।
ਨਾਰਦ ਮੁਨੀ ਨੇ ਉਪਦੇਸ਼ ਕੀਤਾ, (ਤੇ ਉਸ ਕੋਲੋਂ) ਭਾਗਵਤ (ਸੰਬੰਧੀ ਗੁਣਾਂ ਦਾ ਜਸ) ਮਥਕੇ ਗੁਣਾਂ ਦਾ ਗੀਤ ਕਰਵਾਇਆ।
Having obtained knowledge from Narad, he recited Bhagvat and thus eulogised God.
ਬਿਨੁਸਰਨੀਨਹਿਂਕੋਇਤਰਾਇਆ।੧੧।
ਬਿਨਾਂ (ਗੁਰੂ ਦੀ) ਸ਼ਰਣ ਥੋਂ ਕੋਈ ਨਹੀਂ ਤਰਦਾ।
Without surrender before the Guru none could get across (the world ocean).
ਦੁਆਪਰਿਜੁਗਿਬੀਤਤਭਏਕਲਜੁਗਿਕੇਸਿਰਿਛਤ੍ਰਫਿਰਾਈ।
ਦ੍ਵਾਪੁਰ ਜੁਗ ਬੀਤ ਗਿਆਂ ਕੁਲਜੁਗ ਦੇ ਸਿਰ ਪੁਰ ਛੱਤ੍ਰ ਦੀ ਫਿਰਾਈ ਆਈ (ਭਾਵ ਸਮਾ ਆਇਆ)।
With the passing away of Dvapar, the canopy of kingdom now came over the head of Kaliyuga.
ਵੇਦਅਥਰਵਣਿਥਾਪਿਆਉਤਰਿਮੁਖਿਗੁਰਮੁਖਿਗੁਨਗਾਈ।
ਅਥਰਬਨ ਬੇਦ ਦਾ ਤੋਰਾ ਤੁਰਿਆ, ਉੱਤਰ ਵਲ ਮੂੰਹ ਕਰ ਕੇ ਗੁਰਮੁਖ (ਲੋਕ) ਭਜਨ ਕਰਨ ਲਗੇ।
Atharvaveda got established and people now would go on eulogising, facing the north direction.
ਕਪਲਰਿਖੀਸੁਰਿਸਾਂਖਿਮਥਿਅਥਰਵਣਿਵੇਦਕੀਰਿਚਾਸੁਣਾਈ।
ਕਪਲ (ਨਾਮ ਦਾ) ਵਡਾ ਰਿਖੀ ਹੋਇਆ, ਅਥਰਬਨ ਬੇਦ ਨੂੰ ਘੋਟਕੇ (ਉਸ ਦੀ) ਰਿਚਾ (ਸ਼੍ਰਤੀ ਦਾ ਨਾਮ) ਸਾਂਖ (ਸ਼ਾਸਤ੍ਰ) ਸੁਣਾਇਆ (ਜਿਸ ਦਾ ਮਤ ਹੇਠਲੀ ਤੁਕ ਵਿਖੇ ਵਿਦਮਾਨ ਹੈ)।
As a substance of the hymns of Athrvaveda, the Sankhya-sutras were recited by sage Kapil.
ਗਿਆਨਮਹਾਰਸਪੀਅਕੈਸਿਮਰੇਨਿਤਅਨਿਤਨਿਆਈ।
ਗਿਆਨ (ਰੂਪੀ) ਮਹਾਂ ਰਸ ਅੰਮ੍ਰਿਤ) ਨੂੰ ਪਾਨ ਕਰੇ ਤੇ ਨਿਤ ਅਨਿੱਤ ਦਾ (ਨਿਆਈ) ਨਿਰਣਯ ਕਰੇ (ਭਾਵ ਸੱਚ ਝੂਠ ਦਾ ਨਿਤਾਰਾ ਕਰੇ)।
Get imbued with the great knowledge and go on pondering over the stable and the transitory.
ਗਿਆਨਬਿਨਾਨਹਿਪਾਈਐਜੋਕੋਈਕੋਟਿਜਤਨਿਕਰਿਧਾਈ।
ਗਿਆਨ ਬਾਝ (ਮੁਕਤੀ) ਨਹੀਂ ਮਿਲਦੀ ਭਾਵੇਂ ਕੋਈ ਕ੍ਰੋੜਾਂ ਜਤਨ ਕਰ ਕੇ ਦੌੜੇ।
Despite millions of efforts, without knowledge nothing can be attained.
ਕਰਮਿਜੋਗਦੇਹੀਕਰੇਸੋਅਨਿਤਖਿਨਟਿਕੇਨਰਾਈ।
(ਜਿਹੜਾ) ਜੀਵ ਕਰਮ ਯੋਗ ਕਰੇਗਾ ਉਹ ਝੂਠ ਹੋਊ, ਇਕ ਰਾਈ (ਸਾਰਖਾ) ਛਿਨ (ਭਰ) ਬੀ ਨਾ ਟਿਕੇਗਾ।
Karma and yoga are activities of the body and both these are momentry and perishable.
ਗਿਆਨੁਮਤੇਸੁਖੁਊਪਜੈਜਨਮਮਰਨਕਾਭਰਮੁਚੁਕਾਈ।
ਗਿਅਨ ਦੇ ਮਤ ਕਰ ਕੇ ਹੀ ਸੁਖ ਉਤਪਤ ਹੋਊ ਤੇ ਆਵਾਗੌਣ ਦਾ ਭਰਮ ਮਿਟ ਜਾਊ।
Analytical wisdom creates the supreme delight and the illusions of birth and death come to an end.
ਗੁਰਮੁਖਿਗਿਆਨੀਸਹਜਿਸਮਾਈ।੧੨।
ਗੁਰੂ ਦੁਆਰੇ ਗਿਆਨੀ 'ਸਹਿਜ' ਪਦ (ਸ੍ਹੈਸਰੂਪ) ਵਿਖੇ ਲੀਨ ਹੋਊ।
The Guru-oriented (gurmukh) get merged in the real self.
ਬੇਦਅਬਰਬਨੁਮਥਨਿਕਰਿਗੁਰਮੁਖਿਬਾਸੇਖਿਕਗੁਨਗਾਵੈ।
ਅਥਰਬਣ ਬੇਦ ਨੂੰ ਵਿਚਾਰਕੇ 'ਗੁਰਮੁਖ' (ਕਣਾਦ ਨਾਮੇ ਆਚਾਰਯ) ਨੇ ਬਾਸੇਖਕ (ਨਾਮੇ ਸ਼ਾਸਤ੍ਰ) ਦੇ ਗੁਣ ਗਾਏ।
By churning of the Athatvaveda, the guru-oriented (Kanad) in his Vaisesik recited about gunas, the qualities (of the matter).
ਜੇਹਾਬੀਜੈਸੋਲੁਣੈਸਮੇਬਿਨਾਫਲੁਹਥਿਨਆਵੈ।
ਜੇਹਾ ਕੋਈ ਬੀਜੇਗਾ ਤੇਹਾ ਕੱਟੇਗਾ, ਸਮੇਂ ਬਿਨਾਂ ਫਲ ਹੱਥ ਨਾ ਆਊ'।
He produced the theory of sowing and reaping(giving and taking) and told that at appropriate time only, one would attain the fruit.
ਹੁਕਮੈਅੰਦਰਿਸਭੁਕੋਮੰਨੈਹੁਕਮੁਸੋਸਹਜਿਸਮਾਵੈ।
ਹੁਕਮ ਦੇ ਅੰਦਰ ਸਾਰੀ (ਸ੍ਰਿਸ਼ਟੀ) ਹੈ, (ਜੋ) ਹੁਕਮ ਮੰਨੇ ਸਹਿਜ ਪਦ ਵਿਖੇ ਲੀਨ ਹੋਊ।
Everything operates in His divine will, hukam(to which he calls apurva) and whosoever accepts the divine-will stablizes his self in equanimity.
ਆਪੋਕਛੂਨਹੋਵਈਬੁਰਾਭਲਾਨਹਿਮੰਨਿਵਸਾਵੈ।
ਆਪਣੇ ਵੱਸ ਕੁਝ ਨਹੀਂ ਹੈ, ਬੁਰਾ ਭਲਾ ਮਨ ਵਿਖੇ ਨਾ ਵਸਾਵੇ (ਭਈ ਮੈਂ ਕੀਤਾ ਹੈ, ਇਹ ਤਾਂ ਸਮਾਂ ਹੀ ਕਰਦਾ ਹੈ)।
The jiva must understand that nothing happens of its own (and our ownselves are responsible for our good or bad actions) and hence nobody as good or bad should be lodged in mind.
ਜੈਸਾਕਰਿਤੈਸਾਲਹੈਰਿਖਿਕਣਾਦਿਕਭਾਖਿਸੁਣਾਵੈ।
ਜੇਹਾ ਕਰੇਗਾ ਤੇਹਾ (ਫਲ ਊਹੋ ਪ੍ਰਾਣੀ) ਲਵੇਗਾ ਇਹ ਕਣਾਦ ਰਿਖੀ ਕਹਿਕੇ (ਲੋਕਾਂ ਨੂੰ) ਸੁਣਾਉਂਦਾ ਹੈ।
Rishi Kanad has said that as you sow, so shall you reap.
ਸਤਿਜੁਗਿਕਾਅਨਿਆਇਸੁਣਿਇਕਫੇੜੇਸਭੁਜਗਤਮਰਾਵੈ।
ਸਤਿਜੁਗ ਦੇ ਹਨੇਰ ਦੀ ਗੱਲ ਸੁਣੋ ਇਕ ਕੁਕਰਮ ਕਰਦਾ ਸੀ ਤੇ ਸਾਰਾ ਦੇਸ਼ ਹੀ ਮਰਦਾ ਸੀ।
Listen to the injustice of the satyug that only because of a single evil-doer the whole world would suffer.
ਤ੍ਰੇਤੇਨਗਰੀਪੀੜੀਐਦੁਆਪਰਿਵੰਸੁਕੁਵੰਸਕੁਹਾਵੈ।
ਤ੍ਰੇਤੇ ਵਿਚ ਨਗਰੀ ਪੀੜੀਦੀ ਸੀ, ਦੁਆਪੁਰ ਵਿਖੇ ਵੰਸ (ਕੁਵੰਸ=) ਖੋਟੀ ਵੰਸ ਕੋਹੀ ਜਾਂਦੀ ਸੀ।
In the treta, the whole city suffered because of one evil-doer and in dvapar this suffering was limited to the one family and the family underwent the igominy.
ਕਲਿਜੁਗਜੋਫੇੜੇਸੋਪਾਵੈ।੧੩।
ਕਲਿਜੁਗ ਵਿਖੇ ਜੋ ਕਰਮ ਕਰੂ ਸੋਈ ਪਾਊ।
But in the kaliyug only he suffers who commits evil deed.
ਸੇਖਨਾਗਪਾਤੰਜਲਮਥਿਆਗੁਰਮੁਖਿਸਾਸਤ੍ਰਨਾਗਿਸੁਣਾਈ।
(ਨਾਗਾਂ ਵਿਚੋਂ) ਗੁਰਮੁਖ (=ਸ਼ਿਰੋਮਣੀ) ਸ਼ੇਸ਼ਨਾਗ ਹੈ (ਉਸ) ਨਾਗ ਨੇ ਮਥਕੇ (ਵੇਦਾਂ ਨੂੰ) ਪਾਤੰਜਲ (ਰਿਖੀ) ਦਾ ਔਤਾਰ ਹੋ ਕੇ ਆਪਣੇ ਰਾਮ ਵਾਲਾ ਪਾਤੰਜਲ ਸ਼ਾਸਤ੍ਰ) ਸੁਣਾਇਆ, ਇੱਤਯਨ੍ਵਯ:
Gurmukh Patanjali the (supposed) incarnation of the Sesnaga, very thoughtfully recited, the Naga-Shastra, Yoga Shastra (Patanjal-Yogasutras).
ਵੇਦਅਥਰਵਣਬੋਲਿਆਜੋਗਬਿਨਾਨਹਿਭਰਮੁਚੁਕਾਈ।
(ਉਸ ਵਿਖੇ) ਵੇਦ ਅਰਥਰਬਣ ਦੇ ਵਾਕ ਬੋਲੇ, (ਭਈ) ਜੋਗ ਥੋਂ ਬਾਝ ਭਰਮ ਨਹੀਂ ਹਟਦਾ; (ਧੁਨੀ ਇਹ ਕਿ ਜੋਗ ਪ੍ਰਾਣਾਯਾਮ ਸ੍ਰੇਸ਼ਟ ਹੈ)।
He told in consonance with Atharvaveda that illusion cannot be erased without yoga.
ਜਿਉਕਰਿਮੈਲੀਆਰਸੀਸਿਕਲਬਿਨਾਨਹਿਮੁਖਿਦਿਖਾਈ।
ਜਿੱਕੁਰ ਮੈਲੀ ਆਰਸੀ ਵਿਖੇ ਸਿਕਲ ਕੀਤੇ ਬਾਝ ਮੂੰਹ ਨਹੀਂ ਦਿੱਸਦਾ।
It is similar to the fact where we know that without cleansing of the mirror, the face cannot be seen in it.
ਜੋਗੁਪਦਾਰਥਨਿਰਮਲਾਅਨਹਦਧੁਨਿਅੰਦਰਿਲਿਵਲਾਈ।
ਜੋਗ ਪਦਾਰਥ ਵਡੀ ਸ਼ੁੱਧ ਵਸਤੂ ਹੈ, ਅਨਹਦ ਧੁਨੀ (ਦਸਮ ਦ੍ਵਾਰ) ਵਿਖੇ ਬ੍ਰਿਤੀ ਲਗ ਜਾਂਦੀ ਹੈ।
Yoga is cleansing praxis through which the surati gets absorbed into the unstruck melody.
ਅਸਟਦਸਾਸਿਧਿਨਉਨਿਧੀਗੁਰਮੁਖਿਜੋਗੀਚਰਨਲਗਾਈ।
(ਫਲ ਇਹ ਕਿ) ਅਠਾਰਾਂ ਸਿੱਧੀਆਂ ਤੇ ਨੌ ਨਿੱਧਾਂ ਜੋਗੀ ਗੁਰਮੁਖ ਦੇ ਪੈਰੀਂ ਲਗਦੀਆ ਹਨ।
Eighteen siddhis and nine treasures fall at the feet of a gurmukh yogi.
ਤ੍ਰਿਹੁਜੁਗਾਂਕੀਬਾਸਨਾਕਲਿਜੁਗਵਿਚਿਪਾਤੰਜਲਿਪਾਈ।
ਤਿੰਨਾਂ ਜੁਗਾਂ ਦੀਆਂ ਵਾਸ਼ਨਾਂ ਕਲਿਜੁਗ ਵਿਖੇ ਪਾਤੰਜੀ ਨੇ ਪਾ ਲਈਆਂ ਹਨ; (ਸਿੱਟਾ ਇਹ ਕਿ ਜੋ ਪਾਤੰਜਲ ਸ਼ਾਸਤ੍ਰ ਅਨੁਸਾਰ ਜੋਗ ਕਰਦਾ ਹੈ ਸੋ ਪਾ ਲੈਂਦਾ ਹੈ)।
In kaliyug, Patanjali talked about fulfillment of desires that remained unfulfilled in the three ages.
ਹਥੋਹਥੀਪਾਈਐਭਗਤਿਜੋਗਕੀਪੂਰਕਮਾਈ।
(ਪਰੰਤੂ ਭਾਈ ਸਾਹਿਬ ਜੀ ਆਪਣਾ ਮਤ ਸੱਤਵੀਂ ਤੇ ਅੱਠਵੀਂ ਤੁਕ ਵਿਖੇ ਛੀ ਸ਼ਾਸਤ੍ਰਾਂ ਦੀ ਸਮਾਪਤੀ ਪਰ ਦੱਸਦੇ ਹਨ ਪਰ ਭਗਤੀ ਜੋਗ ਦੀ ਪੂਰੀ ਕਮਾਈ ਹੈ, (ਇਸ ਦਾ ਫਲ) ਹਥੋ ਹਥੀ ਪਾ ਲਈਦਾ ਹੈ।
The complete achievement of yogic bhakti is that you every thing hand to hand.
ਨਾਮਦਾਨੁਇਸਨਾਨੁਸੁਭਾਈ।੧੪।
(ਇਸ ਭਗਤਿ ਯੋਗ ਦਾ ਰੂਪ) ਨਾਮ ਦਾਨ ਤੇ ਇਸ਼ਨਾਨ ਹੈ (ਪਰੰਤੂ) ਨਿਸ਼ਕਾਮ ਹੋ ਕੇ (ਕਰੇ); ਸੁਭਾਈ=ਸੁ+ਭਾਵ+ਈ=ਚੰਗੇ ਪ੍ਰੇਮ ਨਾਲ ਭਾਵ ਕਾਮਨਾ ਰਹਤ ਹੋਕੇ, ਕੇਵਲ ਪ੍ਰੇਮ ਦੀ ਖਾਤਰ ਭਗਤੀ ਕਰੇ।
The jiv should cultivate the nature of rememberance of God, charity and ablution (internal and external).
ਜੁਗਿਜੁਗਿਮੇਰੁਸਰੀਰਕਾਬਾਸਨਾਬਧਾਆਵੈਜਾਵੈ।
ਹਰ ਇਕ ਜੁਗ ਵਿਖੇ ਸਰੀਰ ਦਾ ਮੇਰੁ (ਅਰਥਾਤ ਜੀਵਆਤਮਾ) ਵਾਸ਼ਨਾ ਦਾ ਬੱਧਾ ਹੋਇਆ (ਚੌਰਾਸੀ ਵਿਚ) ਭਟਕਦਾ ਹੈ।
Since time immemorial, on account of the bondage of unfulfilled desires, the jiv has been suffering transmigration.
ਫਿਰਿਫਿਰਿਫੇਰਿਵਟਾਈਐਗਿਆਨੀਹੋਇਮਰਮੁਕਉਪਾਵੈ।
ਵਾਰ ਵਾਰ (ਦੇਹ) ਵਟਦੀ ਜਾਂਦੀ ਹੈ (ਇਸ ਗੱਲ ਦਾ) ਭੇਦ (ਕੋਈ) ਗਿਆਨੀ ਪਾਉਂਦਾ ਹੈ।
Time and again, the body is changed, but the mystery of this change can be understood by becoming knowledgeable.
ਸਤਿਜੁਗਿਦੂਜਾਭਰਮੁਕਰਿਤ੍ਰੇਤੇਵਿਚਿਜੋਨੀਫਿਰਿਆਵੈ।
ਸਤਿਜੁਗ ਵਿਚ ਦੂਜੇ ਭਾਵ ਦਾ ਭਰਮ ਕਰ ਕੇ ਤ੍ਰੇਤੇ ਵਿਖੇ ਫੇਰ ਜੂਨਾਂ ਵਿਖੇ ਆਉਂਦਾ ਹੈ।
Engrossed in duality in satyug, the jiv entered into the body in treta.
ਤ੍ਰੇਤੇਕਰਮਾਂਬਾਂਧਤੇਦੁਆਪਰਿਫਿਰਿਅਵਤਾਰਕਰਾਵੈ।
ਤ੍ਰਤੇ ਵਿਖੇ ਕਰਮਾਂ ਦੇ ਬੰਧਨਾਂ ਨਾਲ ਫਸਿਆ ਹੋਇਆ ਇਹ ਦੁਆਪਰ ਵਿਖੇ ਅਵਤਾਰ ਧਾਰਦਾ ਹੈ।
Getting caught in karma-bondage in treta
ਦੁਆਪਰਿਮਮਤਾਅਹੰਕਰਿਹਉਮੈਅੰਦਰਿਗਰਬਿਗਲਾਵੈ।
ਦੁਆਪਰ ਵਿਖੇ ਮਮਤਾ ਤੇ ਹੰਕਾਰ ਦਾ ਮਾਰਿਆ, ਮੈਂ ਮੈਂ ਕਰਦਾ ਹੀ ਗ਼ਰਬ ਵਿਖੇ ਗਲ ਜਾਂਦਾ ਹੈ (ਭਾਵ ਮਰ ਜਾਂਦਾ ਹੈ)।
He was born in dvapar and remained writhing and wriggling.
ਤ੍ਰਿਹੁਜੁਗਾਂਕੇਕਰਮਕਰਿਜਨਮਮਰਨਸੰਸਾਨਚੁਕਾਵੈ।
ਤਿੰਨਾਂ ਜੁਗਾਂ ਦੇ ਕਰਮ ਕਰਦਾ ਜੰਮਣ ਮਰਨ ਦਾ ਫਿਕਰ ਨਹੀਂ ਚੁਕਾਉਂਦਾ।
Even the performance of the duties of three ages does not dispel the fear of birth and death.
ਫਿਰਿਕਲਿਜੁਗਅੰਦਰਿਦੇਹਿਧਰਿਕਰਮਾਂਅੰਦਰਿਫੇਰਿਫਸਾਵੈ।
(ਦੁਆਪਰ ਦਾ ਬੱਧਾ) ਕਲਜੁਗ ਅੰਦਰ ਦੇਹ ਧਾਰਕੇ ਫੇਰ (ਆਪ ਨੂੰ) ਕਰਮਾਂ ਵਿਚ ਹੀ ਫਸਾਈ ਜਾਂਦਾ ਹੈ।
The jiv reincarnates in kaliyug and gets entangled in the karmas.
ਅਉਸਰੁਚੁਕਾਹਥਨਆਵੈ।੧੫।
ਸਮਾਂ ਗਿਆ ਹੋਇਆ ਫੇਰ ਹੱਥ ਨਹੀਂ ਆਉਂਦਾ।
Lost opportunity comes not again.
ਕਲਿਜੁਗਕੀਸੁਣਸਾਧਨਾਕਰਮਕਿਰਤਿਕੀਚਲੈਨਕਾਈ।
ਕਲਿਜੁਗ ਦੀ 'ਸਾਧਨਾ' ਸੁਣੋ ਕਰਮ ਕਿਰਤ ਦੀ (ਰਾਈ ਜਿੰਨੀ) ਕੋਈ (ਗੱਲ) ਨਹੀਂ ਚੱਲ ਸਕਦੀ।
Now listen to the discipline of kaliyug wherein nobody cares for the rituals.
ਬਿਨਾਭਜਨਭਗਵਾਨਕੇਭਾਉਭਗਤਿਬਿਨੁਠਉੜਿਨਥਾਈ।
ਭਗਵਾਨ ਦੇ ਭਜਨ ਬਾਝ ਤੇ ਪ੍ਰੇਮਾਭਗਤੀ ਬਾਝ ਨਾਂ (ਏਥੇ) ਠੌਰ ਨਾ (ਅੱਗੇ) ਥਾਂ (ਮਿਲੇਗੀ)।
Without loving devotion none will get any place anywhere.
ਲਹੇਕਮਾਣਾਏਤਜੁਗਿਪਿਛਲੀਜੁਗੀਂਕਰੀਕਮਾਈ।
ਪਿਛਲੇ ਜੁਗਾਂ ਵਿਚ ਜੋ ਕਮਾਈ ਕੀਤੀ ਹੈ, ਉਸ ਦਾ ਕਮਾਣਾ (=ਫਲ) ਇਥੇ ਲਹਿ ਜਾਂਦਾ ਹੈ, (ਅਰਥਾਤ ਕਲਜੁਗ ਵਿਚ ਛੁਟਕਾਰੇ ਦਾ ਅਵਸਰ ਹੈ)।
Because of the disciplined life in the previous ages, the human form has been obtained in kaliyug.
ਪਾਇਆਮਾਨਸਦੇਹਿਕਉਐਥੌਚੁਕਿਆਠੌਰਨਪਾਈ।
(ਤੂੰ) ਮਨੁੱਖ ਜਨਮ ਨੂੰ ਪਾਇਆ ਹੈ, ਜੋ ਏਥੋਂ ਚੁੱਕ ਗਿਆ (ਤਾਂ ਦੁਹਾਂ ਲੋਕਾਂ ਵਿਖੇ) ਥਾਉਂ ਨਹੀਂ ਮਿਲਣੀ।
Now if this opportunity slipped, no occasion and place would be made available.
ਕਲਿਜੁਗਿਕੇਉਪਕਾਰਿਸੁਣਿਜੈਸੇਬੇਦਅਥਰਵਣਗਾਈ।
ਕਲਿਜੁਗ ਦੇ ਉਪਕਾਰ ਸੁਣ, ਜਿਵੇਂ ਕਿ ਅਰਥਬਣ ਬੇਦ ਗਵਾਹੀ ਦਿੰਦਾ ਹੈ। (ਹੁਣ ਆਪਣਾ ਨੋਟ ਦਿੰਦੇ ਹਨ: -)
As has been said in the Atharvaveda, listen to the redeeming features of kaliyug.
ਭਾਉਭਗਤਿਪਰਵਾਨਹੈਜਗਹੋਮਗੁਰਪੁਰਬਿਕਮਾਈ।
ਪ੍ਰੇਮਾ ਭਗਤੀ ਹੀ ਪਰਵਾਣ ਹੈ, (ਇਹੋ ਹੀ) ਜੱਗ ਦੇ ਤੇ ਪੁਰਬਾਂ ਦੀ ਕਮਾਈ ਹੈ।
Now feeingful devotion only is acceptable; yajna, burnt offering and worship of the human guru was the discipline of the earlier ages.
ਕਰਿਕੇਨੀਚਸਦਾਵਣਾਤਾਂਪ੍ਰਭੁਲੇਖੈਅੰਦਰਿਪਾਈ।
(ਕਰਮਾਂ) ਕਰ ਕੇ ਫੇਰ ਆਪ ਨੂੰ ਨੀਵਾਂ ਸਦਾਵੇ ਤਦ ਸਦਾ ਲੇਖੇ ਪਉਂਦਾ ਹੈ।
If somebody now, in spite of being a doer, erases from his self this sense and prefers to be called lowly, only then he can remain in the good books of the Lord.
ਕਲਿਜੁਗਿਨਾਵੈਕੀਵਡਿਆਈ।੧੬।
ਕਲਜੁਗ (ਵਿਖੇ ਇਕ) ਨਾਮ ਦੀ ਹੀ ਵਡਿਆਈ ਹੈ।
In Kaliyug, only repeating the name of Lord is considered grand.
ਜੁਗਿਗਰਦੀਜਬਹੋਵਹੇਉਲਟੇਜੁਗੁਕਿਆਹੋਇਵਰਤਾਰਾ।
ਜੁਗਾਂ ਦੀ ਬਦਲੀ ਜਦ ਹੋਣ ਲਗਦੀ ਹੈ, (ਤਦ) ਜੁਗ ਪਲਟ ਜਾਂਦਾ ਹੈ (ਫੇਰ) ਵਰਤਾਰਾ ਕੀ ਹੁੰਦਾ ਹੈ? (ਉੱਤਰ ਅੱਗੇ ਦਿੰਦੇ ਹਨ:)
During the down fall of an age, people setting aside the duties of the age bahave contrary to their nature.
ਉਠੇਗਿਲਾਨਿਜਗਤਿਵਿਚਿਵਰਤੇਪਾਪਭ੍ਰਿਸਟਿਸੰਸਾਰਾ।
ਜਗਤ ਵਿਖੇ (ਗਿਲਾਨੀ=) ਵੈਰ ਭਾਵ ਹੋ ਜਾਂਦਾ ਹੈ, ਪਾਪ ਵਰਤ ਜਾਂਦਾ ਹੈ ਤੇ ਸੰਸਾਰ ਭ੍ਰਿਸ਼ਟਾਚਾਰੀ ਹੋ ਜਾਂਦਾ ਹੈ।
The world gets engrossed in remorseful activities and sin and corruption prevail.
ਵਰਨਾਵਰਨਨਭਾਵਨੀਖਹਿਖਹਿਜਲਨਬਾਂਸਅੰਗਿਆਰਾ।
ਇਕ ਵਰਣ ਨੂੰ ਦੂਜਾ ਵਰਣ ਚੰਗਾ ਨਹੀਂ ਲਗਦਾ, ਬਾਂਸਾਂ ਦੀ ਅੱਗ ਵਾਂਙੂ (ਲੋਕ) ਖਹਿ ਖਹਿ ਸੜ ਮਰਦੇ ਹਨ।
Different sections(castes) of society develop hatred for one another and finish themselves through squabbles as the bamboos, due to their mutual friction, producing fire burn themselves as well as others.
ਨਿੰਦਿਆਚਲੇਵੇਦਕੀਸਮਝਨਿਨਹਿਅਗਿਆਨਿਗੁਬਾਰਾ।
ਪਰਮੇਸ਼ੁਰ ਦੇ ਗਯਾਨ ਦੀ ਲੋਕ ਨਿੰਦਾ ਕਰਦੇ ਹਨ, ਅਗਯਾਨ ਦੇ 'ਗੁਬਾਰ' (ਹਨੇਰ) ਵਿਖੇ (ਕਿਸੇ ਨੂੰ ਕੋਈ) ਨਹੀਂ ਸਮਝਦਾ।
Condemnation of the knowledge starts and in the darkness of ignorance nothing remains visible.
ਬੇਦਗਿਰੰਥਗੁਰਹਟਿਹੈਜਿਸੁਲਗਿਭਵਜਲਪਾਰਿਉਤਾਰਾ।
ਬੇਦ (ਕੀ ਹੈ?) ਗੁਰੂ ਹੱਟੀ ਦਾ ਗ੍ਰੰਥ ਹੈ, (ਗੁਰੂ ਕੇ ਉਪਦੇਸ਼ ਜਿਸ ਵਿਚ ਲਿਖੇ ਹੋਣ ਉਹੀ ਵੇਦ ਹੈ) ਜਿਸ ਦੇ ਆਸਰੇ ਭਵਜਲ ਪਾਰ ਹੋ ਸਕੀਦਾ ਹੈ। ਸ਼ਿਵ ਸੰਹਿਤਾ ਵਿਚ ਲਿਖਿਆ ਹੈ ਕਿ ਪੰਡਤ ਜਨ ਵੇਦ ਨੂੰ ਵੇਦ ਨਹੀਂ ਕਹਿੰਦੇ ਪਰ ਵੇਦ ਹੈ ਬੀ ਨਹੀਂ, ਪਰੰਤੂ ਪਰਮਾਤਮਾ ਜਿਸ ਵਿਚ ਜਾਣਿਆ ਜਾਏ ਉਹੋ ਗਿਆਨੀਆਂ ਨੇ ਵੇਦ ਕਿਹਾ ਹੈ।
From that knowledge of the Vedas which gets man across the world ocean even the knowledgeable people get away.
ਸਤਿਗੁਰਬਾਝੁਨਬੁਝੀਐਜਿਚਰੁਧਰੇਨਪ੍ਰਭੁਅਵਤਾਰਾ।
ਸੱਚੇ ਗੁਰੂ ਦੇ ਬਾਝ ਸਮਝਹੀ ਨਹੀਂ ਪੈਂਦੀ (ਤੇ ਗੁਰੂ ਨਹੀਂ ਲੱਝਦਾ) ਜਦ ਤਕ (ਕਿ ਆਪ) ਗੁਰੂ ਅਵਤਾਰ ਨਾ ਧਾਰੇ।
So long God does not descend on earth in the form of true Guru, no mystery can be understood.
ਗੁਰਪਰਮੇਸਰੁਇਕੁਹੈਸਚਾਸਾਹੁਜਗਤੁਬਣਜਾਰਾ।
ਗੁਰ ਪਰਮੇਸ਼ਰ ਇਕ ਹੀ ਰੂਪ ਹੈ, (ਗੁਰੂ ਹੀ) ਸੱਚਾ ਸ਼ਾਹ ਹੈ ਤੇ ਜਗਤ ਵਣਜਾਰਾ ਹੈ।
The Guru and God are one; He is the true master and the whole world craves for Him.
ਚੜੇਸੂਰਮਿਟਿਜਾਇਅੰਧਾਰਾ।੧੭।
(ਜਿੱਕੁਰ) ਸੂਰਜ ਉਦਯ ਹੋਵੇ ਤਾਂ ਹਨੇਰਾ ਮਿਟ ਜਾਂਦਾ ਹੈ, (ਤਿਵੇਂ ਗੁਰੂ ਦੇ ਪ੍ਰਗਟਿਆਂ ਅਗਯਾਨ ਦਾ ਹਨੇਰਾ ਮਿਟ ਜਾਂਦਾ ਹੈ)।
He rises like sun and the darkness is dispelled.
ਕਲਿਜੁਗਿਬੋਧੁਅਉਤਾਰੁਹੈਬੋਧੁਅਬੋਧੁਨਦ੍ਰਿਸਟੀਆਵੈ।
ਕਲਿਜੁਗ (ਵਿਖੇ) ਬੋਧ ਅਵਤਾਰ ਹੋਇਆ ਪਰ ਗਿਆਨ ਅਗਯਾਨ (ਤੋਂ ਨਿਰਨੇ ਹੋਇਆ ਕਿਤੇ) ਨਹੀਂ ਦਿੱਸਦਾ।
In kalijug one finds intellectualism incarnate, but discriminating between knowledge and ignorance is nowhere.
ਕੋਇਨਕਿਸੈਵਰਜਈਸੋਈਕਰੇਜੋਈਮਨਿਭਾਵੈ।
ਕੋਈ ਕਿਸੇ ਨੂੰ ਮਨ੍ਹੇਂ ਨਹੀਂ ਕਰਦਾ (ਤੇ ਹਰ ਕੋਈ) ਉਹੋ ਕਰਦਾ ਹੈ ਜੋ ਮਨ ਨੂੰ ਚੰਗਾ ਲੱਗੇ, (ਭਾਵ ਗਿਆਨਵਾਨ ਤਾਂ ਰਜ਼ਾ ਤੇ ਚਲਦੇ ਹਨ, ਤੇ ਇਹ ਲੋਕ ਮਨ ਦੀ ਮਤ ਦੇ ਮਗਰ ਤੁਰਦੇ ਹਨ)।
Nobody interdicts anybody and everyone is behaving according in his whims.
ਕਿਸੇਪੁਜਾਈਸਿਲਾਸੁੰਨਿਕੋਈਗੋਰੀਮੜ੍ਹੀਪੁਜਾਵੈ।
ਕਿਸੇ ਨੇ ਜੜ੍ਹ, ਸ਼ਿਲਾ ਪੁਜਾਈ, ਕਿਸੀ ਕਬਰ ਤੇ ਮੜ੍ਹੀ (ਆਪਣੀ) ਪੁਜਾਈ। (ਬੁੱਧ ਜੀ ਦੀਆ ਮੂਰਤਾਂ, ਦੰਦ, ਮਠ ਆਦਿ ਪੂਜੇ ਜਾਂਦੇ ਹਨ)।
Someone instructs for the worship of the inert rocks and someone guides people to worship cemetries.
ਤੰਤ੍ਰਮੰਤ੍ਰਪਾਖੰਡਕਰਿਕਲਹਿਕ੍ਰੋਧਬਹੁਵਾਦਿਵਧਾਵੈ।
(ਕਈ) ਮੰਤ੍ਰ ਤਵੀਤ ਤੇ ਪਖੰਡ ਕਰਨ ਲੱਗੇ; ਝਗੜਾ, ਗੁੱਸਾ, ਤੇ ਵਿਤੰਡਾਵਾਦ ਵਧ ਗਿਆ (ਬੋਧੀ ਲੋਗ ਐਸੇ ਵਹਿਮਾਂ ਵਿਚ ਹੁਣ ਵੀ ਪ੍ਰਵਿਰਤ ਹਨ)।
Due to the tantra mantra and such hyprocricies, the tensions anger and quarrels have been increased.
ਆਪੋਧਾਪੀਹੋਇਕੈਨਿਆਰੇਨਿਆਰੇਧਰਮਚਲਾਵੈ।
ਆਪੋ ਧਾਪੀ ਹੋਕੇ ਅੱਡੋ ਅੱਡ ਧਰਮ ਤੋਰੇ ਜਾ ਰਹੇ ਹਨ (ਬੋਧ ਤੋਂ ਛੁਟ ਅਨੇਕਾਂ ਮਤ ਜਾਰੀ ਹਨ)।
In the rat-race for selfish ends, different religions have been promulgated.
ਕੋਈਪੂਜੇਚੰਦੁਸੂਰੁਕੋਈਧਰਤਿਅਕਾਸੁਮਨਾਵੈ।
ਕੋਈ ਚੰਦਰਮਾਂ ਕੋਈ ਸੂਰਜ ਹੀ ਪੂਜਣ ਲੱਗ ਪਿਆ, ਕੋਈ ਧਰਤੀ ਤੇ ਅਕਾਸ਼ (ਸੰਬੰਧੀ ਦੇਵਤੇ) ਮਨਾਉਣ ਲਗੇ (ਦਿੱਤ ਨਾਥ, ਅਦਿੱਤ ਨਾਥ, ਸੰਭਵ ਨਾਥ, ਪਾਰਸ ਤੇ ਅਰਹੰਤ ਆਦਿ ਚੌਵੀ ਅਵਤਾਰ ਹੋਰ ਮੰਨੇ ਗਏ)।
Someone is woshipping moons, someone sun and someone worshipping earth and sky.
ਪਉਣੁਪਾਣੀਬੈਸੰਤਰੋਧਰਮਰਾਜਕੋਈਤ੍ਰਿਪਤਾਵੈ।
ਪਉਣ, ਪਾਣੀ, ਅੱਗ ਨੂੰ ਤੇ ਕੋਈ ਧਰਮਰਾਜ ਨੂੰ ਹੀ ਪ੍ਰਸੰਨ ਕਰਨ ਲੱਗਾ।
Someone is propitiating air, water, fire and yama the god of death.
ਫੋਕਟਿਧਰਮੀਭਰਮਿਭੁਲਾਵੈ।੧੮।
ਫੋਕੇ ਧਰਮੀ ਭਰਮ ਵਿਚ ਹੀ ਭੁੱਲ ਗਏ।
These all are religious hypocrities and are tossing in delusions.
ਭਈਗਿਲਾਨਿਜਗਤ੍ਰਿਵਿਚਿਚਾਰਿਵਰਨਿਆਸ੍ਰਮਉਪਾਏ।
ਜਗਤ ਵਿਖੇ (ਵਡ) ਗਿਲਾਨੀ ਉੱਠੀ, (ਇਕ ਦੂਜੇ ਥੋਂ ਨੱਕ ਵੱਟਣ ਲੱਗੇ) ਚਾਰ ਵਰਣ (ਖੱਤਰੀ, ਬ੍ਰਾਹਮਣ, ਵੈਸ਼, ਸ਼ੂਦਰ ਤੇ ਚਾਰ) ਆਸ਼੍ਰਮ (ਗ੍ਰਿਹਸਤੀ, ਬਾਨਪ੍ਰਸਤੀ, ਬ੍ਰਹਮਚਾਰੀ, ਸੰਨਯਾਸੀ) ਉਤਪਤ ਹੋ ਗਏ।
In view of the prevaling lassitude in the world, four varnas and four Ashrams were established.
ਦਸਿਨਾਮਿਸੰਨਿਆਸੀਆਜੋਗੀਬਾਰਹਪੰਥਿਚਲਾਏ।
ਸੰਨਯਾਸੀਆਂ ਨੇ ਦਸ ਨਾਮ (ਗਿਰੀ, ਪੁਰੀ, ਭਾਰਤੀ, ਸਰੱਸ੍ਵਤੀ, ਦੰਡੀ, ਆਰਣਯ, ਆਦਿ) ਤੇ ਜੋਗੀਆਂ ਨੇ ਬਾਰਾਂ ਪੰਥ ਚਲਾ ਦਿੱਤੇ।
Then ten orders of ascetics and twelve orders Of yogis came into being.
ਜੰਗਮਅਤੇਸਰੇਵੜੇਦਗੇਦਿਗੰਬਰਿਵਾਦਿਕਰਾਏ।
ਜੰਗਮ, ਸਰੇਵੜੇ, ਤੇ ਦਿਗੰਬਰਾਂ (ਜੈਨੀਆ) ਨੇ (ਦਗੇ=) ਦੰਗੇ ਤੇ ਵਾਦ ਰਚਾ ਦਿਤੇ।
Further jangams, the wanderers, sramans and Digambrs, naked jain ascetics also started their disputations.
ਬ੍ਰਹਮਣਿਬਹੁਪਰਕਾਰਿਕਰਿਸਾਸਤ੍ਰਿਵੇਦਪੁਰਾਣਿਲੜਾਏ।
ਬ੍ਰਾਹਮਣਾਂ ਨੇ ਬਹੁਤ ਪ੍ਰਕਾਰ ਕਰ ਕੇ ਸ਼ਾਸਤ੍ਰ ਵੇਦ ਪੁਰਾਨ (ਆਪੋ ਵਿੱਚ) ਲੜਾਏ (ਭਾਵ ਚਰਚਾਵਾਦ ਕਰ ਕੇ ਦੱਸਣ ਲੱਗੇ, ਸਾਰਗ੍ਰਾਹੀ ਨਾ ਰਹੇ)।
Many Categories of brahmins came into being who propounded Shastras, Vedas and Purans contradicting one another.
ਖਟੁਦਰਸਨਬਹੁਵੈਰਿਕਰਿਨਾਲਿਛਤੀਸਿਪਖੰਡਰਲਾਏ।
ਛੀ ਸ਼ਾਸਤ੍ਰ (ਨਯਾਇ ਵੇਦਾਂਤ ਆਦਿ) ਦਾ (ਆਪੋ ਵਿਚ) ਵਿਵਾਦ ਛਿੜਿਆ ਤੇ ਨਾਲ (ਛਤੀ=) ਨਾਨਾ ਪ੍ਰਕਾਰ ਦੇ ਪਖੰਡ ਰਲਾ ਦਿੱਤੇ।
The mutual irreconcilability of the six Indian philosophies further added many hypocrisies.
ਤੰਤਮੰਤਰਾਸਾਇਣਾਕਰਾਮਾਤਿਕਾਲਖਿਲਪਟਾਏ।
ਤਵੀਤ ਧਾਗੇ, ਮੰਤ੍ਰ ਰਸੈਣਾਂ ਤੇ ਕਰਾਮਾਂਤਾਂ ਦੀ 'ਕਾਲਖ' ਨਾਲ ਲਿਬੜ ਗਏ।
Alchemy, tantra, mantra and miracles became everything for people.
ਇਕਸਿਤੇਬਹੁਰੂਪਿਕਰਿਰੂਪਿਕੁਰੂਪੀਘਣੇਦਿਖਾਏ।
ਇਕ (ਰੂਪ ਥੋਂ) ਬਾਹਲੇ ਰੂਪ ਬਣਾ ਕੇ ਭਲੇ ਬੁਰੇ ਰੂਪ ਦੱਸੇ (ਭਾਵ ਰਾਸਾਂ ਆਦਿ ਪਾਉਣ ਲੱਗੇ)।
By getting divided into myriad sects(and castes) they produced a horrible look.
ਕਲਿਜੁਗਿਅੰਦਰਿਭਰਮਿਭੁਲਾਏ।੧੯।
(ਗੱਲ ਕੀ) ਕੁਲਜੁਗ ਵਿਖੇ (ਲੋਕ) ਭਰਮਾਂ ਵਿਚ ਭੁੱਲ ਗਏ।
They all were deluded by kaliyug.
ਬਹੁਵਾਟੀਜਗਿਚਲੀਆਤਬਹੀਭਏਮੁਹੰਮਦਿਯਾਰਾ।
(ਜਦ) ਮੁਹੰਮਦ (ਤੇ ਉਸ ਦੇ ਚਾਰ) ਯਾਰ (ਅਬੂਬਕਰ ਸਦੀਕ, ਉਮਰਫਾਰੂਕ, ਉਸਮਾਨ, ਗ਼ਨੀ, ਹਜ਼ਰਤ ਅਲੀ) ਹੋਏ ਤਦੋਂ (ਏਹਨਾਂ ਦੇ ਮਜ਼ਹਬ ਦੀਆਂ) ਜਗਤ ਵਿਚ ਕਈ (ਵਾਟਾਂ) ਸੜਕਾਂ ਚਲੀਆਂ।
When varied sects got prevalent, then Muhammad, the beloved of God was born.
ਕਉਮਿਬਹਤਰਿਸੰਗਿਕਰਿਬਹੁਬਿਧਿਵੈਰੁਵਿਰੋਧੁਪਸਾਰਾ।
ਬਹੱਤਰ ਕੌਮਾਂ ਦੀ ਵਡ ਕਰ ਕੇ ਕਈ ਤਰ੍ਹਾਂ ਦਾ ਵੈਰ ਵਿਰੋਧ ਵਧਾ ਦਿੱਤਾ,
The nation got divided into seventy two divisions and many types of enmity and opposition erupted.
ਰੋਜੇਈਦਨਿਮਾਜਿਕਰਿਕਰਮੀਬੰਦਿਕੀਆਸੰਸਾਰਾ।
(ਤੀਹ) ਰੋਜ਼ੇ, (ਦੋ) ਈਦਾਂ, (ਪੰਜ) ਨਿਮਾਜ਼ਾਂ ਬਨਾਕੇ ਕਰਮਾਂ ਵਿਚ ਸੰਸਾਰ ਨੂੰ ਕੈਦ ਕਰ ਦਿੱਤਾ (ਭਾਵ ਭਾਉ ਭਗਤੀ ਦੀ ਥਾਂ ਕੇਵਲ ਫੋਕੇ ਕਰਮ ਹੀ ਰਹਿ ਗਏ)।
The world was bound to roza, id, namaz, etc.
ਪੀਰਪੈਕੰਬਰਿਅਉਲੀਏਗਉਸਿਕੁਤਬਬਹੁਭੇਖਸਵਾਰਾ।
ਪੀਰ, ਪਿਕੰਬਰ, ਔਲੀਏ, ਗ਼ਉਂਸ ਤੇ ਕੁਤਬ ਆਦਿਕ ਬਹੁਤੇ ਭੇਖ (ਅਥਵਾ ਦਰਜੇ) ਬਨਾ ਦਿੱਤੇ (ਅਰਥਾਤ ਅਭਿਮਾਨ ਵੜ ਗਿਆ)।
Pirs, paigambars aulias, gaus and qutabs came into being in many countries.
ਠਾਕੁਰਦੁਆਰੇਢਾਹਿਕੈਤਿਹਿਠਉੜੀਮਾਸੀਤਿਉਸਾਰਾ।
ਠਾਕੁਰ ਦੁਆਰੇ ਗਿਰਾ ਤੇ ਓਨ੍ਹੀ ਥਾਈਂ ਮਸਜਿਦਾਂ ਬਣਾ ਦਿੱਤੀਆਂ (ਅਰਥਾਤ ਜ਼ਾਲਮ ਹੋ ਗਏ)।
The temples were replaced by mosques.
ਮਾਰਨਿਗਊਗਰੀਬਨੋਧਰਤੀਉਪਰਿਪਾਪੁਬਿਥਾਰਾ।
ਗਊ ਗਰੀਬ ਨੂੰ ਕੋਹਣ ਲੱਗ ਪਏ, ਧਰਤੀ ਪੁਰ ਪਾਪ ਫੈਲ ਗਿਆ (ਅਰਥਾਤ ਅਕ੍ਰਿੱਤਘਣ ਹੋ ਗਏ, ਉਪਕਾਰੀ ਤੇ ਗ਼ਰੀਬ ਜੰਤੂ ਦੇ ਘਾਤਕ ਹੋ ਗਏ)।
Less powerful were killed and thus the earth became replete with sin.
ਕਾਫਰਿਮੁਲਹਦਿਇਰਮਨੀਰੂਮੀਜੰਗੀਦੁਸਮਣਿਦਾਰਾ।
ਕਾਫਰ ਤੇ ਬੇਈਮਾਨ (ਦੇ ਵੈਰ ਭਾਵ ਦੇ ਭੇਦ ਦੀ) ਤੇ ਰੂਮੀ ਆਰਮੀਨੀ (ਆਦਿ ਦੇਸ਼ ਭੇਦ ਕਰਕੇ) ਜੰਗ ਤੇ ਇਸਤ੍ਰੀ ਕਰ ਕੇ ਵੈਰ ਕਰਨਾ (ਏਹ ਕੁਕਰਮ ਪਸਰ ਗਏ)।
Armenians and Rumis were declared apostates (Kafirs) and they were decimated in the Battle fields.
ਪਾਪੇਦਾਵਰਤਿਆਵਰਤਾਰਾ।੨੦।
(ਇਸ ਪ੍ਰਕਾਰ) ਪਾਪ ਦਾ ਵਰਤਾਰਾ ਵਰਤ ਗਿਆ।
The sin became ubiquitious all around.
ਚਾਰਿਵਰਨਿਚਾਰਿਮਜਹਬਾਂਜਗਿਵਿਚਿਹਿੰਦੂਮੁਸਲਮਾਣੇ।
ਜਗਤ ਵਿਚ ਹਿੰਦੂਆਂ ਦੇ ਚਾਰ ਵਰਣ ਤੇ ਮੁਸਲਮਾਨਾਂ ਦੇ ਚਾਰ ਮਜ਼ਹਬ।
There are four castes of Hindus and four sects of Muslims in the world.
ਖੁਦੀਬਖੀਲਿਤਕਬਰੀਖਿੰਚੋਤਾਣਿਕਰੇਨਿਧਿਙਾਣੇ।
(ਏਹ ਸਭੇ) ਖੁਦੀ, ਬਖੀਲੀ, ਹੰਕਾਰ ਤੇ ਖਿੱਚਾ ਖਿੱਚੀ ਅਰ ਧੱਕੇ ਕਰਨ ਲਗ ਪਏ।
The members of both religions are selfish, jealous proud, bigoted and violent.
ਗੰਗਬਨਾਰਸਿਹਿੰਦੂਆਂਮਕਾਕਾਬਾਮੁਸਲਮਾਣੇ।
ਹਿੰਦੂਆਂ, ਗੰਗਾ, ਤੇ ਕਾਂਸ਼ੀ (ਮਿਥ ਲਈ) ਤੇ ਮੱਕਾ ਕਾਬਾ ਮੁਸਲਮਾਨਾਂ (ਪੂਜਾ ਦਾ ਥਾਂ ਮੰਨ ਲੀਤਾ)।
The Hindus make pilgrimage to Hardvar and Banaras, the Muslim to the Kaba of Mecca.
ਸੁੰਨਤਿਮੁਸਲਮਾਣਦੀਤਿਲਕਜੰਞੂਹਿੰਦੂਲੋਭਾਣੇ।
ਮੁਸਲਮਾਨਾਂ ਦੀ ਸੁੰਨਤ (ਨਿਸ਼ਾਨੀ ਠਹਿਰੀ) ਤੇ ਤਿਲਕ ਜੂੰ ਵਿਖੇ ਹਿੰਦੂ ਪ੍ਰੀਤ ਕਰਨ ਲਗੇ।
Circumcision is dear to the Muslims, sandal mark (tilak) and sacred thread to the Hindus.
ਰਾਮਰਹੀਮਕਹਾਇਦੇਇਕੁਨਾਮੁਦੁਇਰਾਹਿਭੁਲਾਣੇ।
(ਹਿੰਦੂਆਂ ਦਾ) ਰਾਮ (ਤੇ ਮੁਸਲਮਾਨਾਂ ਦਾ) ਰਹੀਮ (ਏਹ) ਨਾਮ (ਜੋ) ਇਕੋ ਹੈ (ਦੋ ਹੋਕੇ ਵੱਖਰੇ) ਸਦੀਣ ਲਗੇ (ਤੇ) ਭੁੱਲ ਨਾਲ ਦੋ (ਅੱਡ ਅੱਡ) ਰਸਤੇ ਬਣਾ ਲਏ।
The Hindus invoke Ram, the Muslims, Rahim, but in reality there is only One God.
ਬੇਦਕਤੇਬਭੁਲਾਇਕੈਮੋਹੇਲਾਲਚਦੁਨੀਸੈਤਾਣੇ।
(ਦੋਵੇਂ ਜਣੇ) ਬੇਦਾਂ ਤੇ ਕਤੇਬਾਂ ਨੂੰ ਭੁਲਾ ਕੇ ਸ਼ੈਤਾਨ ਹੋਕੇ ਦੁਨੀਆਂ ਦੇ ਲਾਲਚ ਵਿਖੇ ਫਸ ਗਏ।
Since they have forgotten the Vedas and the Katebas, worldly greed and devil have led them astray.
ਸਚੁਕਿਨਾਰੇਰਹਿਗਿਆਖਹਿਮਰਦੇਬਾਮ੍ਹਣਿਮਉਲਾਣੇ।
ਸੱਚ ਕਿਨਾਰੇ ਹੀ ਰਹਿ ਗਿਆ, ਬ੍ਰਾਹਮਣ ਤੇ ਮੌਲਵੀ ਆਪੋ ਵਿਚੀ (ਕੁੱਕੜਾਂ ਵਾਂਙੂ) ਖਹਿ ਖਹਿ ਮਰਣ ਲਗ ਪਏ।
Truth hidden from both; the brahmins and maulvis kill one another by their animosities.
ਸਿਰੋਨਮਿਟੇਆਵਣਿਜਾਣੇ।੨੧।
ਇਕੁਰ (ਚਉਰਾਸੀ ਦਾ) ਆਵਾਗਉਣ ਕਿਸੇ ਦੇ ਸਿਰੋਂ ਨਾ ਮਿਟਿਆ।
Neither sect shall find liberation from transmigration.
ਚਾਰੇਜਾਗੇਚਹੁਜੁਗੀਪੰਚਾਇਣੁਪ੍ਰਭੁਆਪੇਹੋਆ।
ਚਹੁੰ ਜੁਗਾਂ ਵਿਖੇ ਚਾਰੇ ਜਾਗੇ, ਪਰਮੇਸ਼ੁਰ ਆਪ ਨਿਆਉਂ ਕਰਨ ਵਾਲਾ ਹੋਇਆ।
God himself is the justice for the disputes about the duties of the four Ages.
ਆਪੇਪਟੀਕਲਮਿਆਪਿਆਪੇਲਿਖਣਿਹਾਰਾਹੋਆ।
ਪੱਟੀ, ਲਿੱਖਣ ਤੇ ਲਿਖਾਰੀ ਰੂਪ ਬੀ ਆਪ ਹੀ ਬਣਿਆ।
He himself id the paper, the pen and the scribe.
ਬਾਝੁਗੁਰੂਅੰਧੇਰੁਹੈਖਹਿਖਹਿਮਰਦੇਬਹੁਬਿਧਿਲੋਆ।
(ਕਿਉਂਕਿ) ਗੁਰੂ ਬਾਝ ਹਨੇਰਾ ਹੈ, ਲੋਕ ਬਹੁਤ ਭਾਂਤ ਦੀਆ ਜਿਦਾਂ ਵਿਚ ਹੀ ਲੜ ਲੜ ਕੇ ਮਰ ਜਾਂਦੇ ਹਨ।
Without Guru is all darkness and people are killing one another.
ਵਰਤਿਆਪਾਪੁਜਗਤ੍ਰਿਤੇਧਉਲੁਉਡੀਣਾਨਿਸਿਦਿਨਿਰੋਆ।
(ਅਤੇ) ਜਗਤ ਪੁਰ ਪਾਪ ਵਰਤ ਰਿਹਾ ਹੈ ਤੇ (ਧਰਮ ਰੂਪੀ) ਧਵਲ ਉਦਾਸ ਹੋ ਕੇ ਰਾਤ ਦਿਨ ਕੁਰਲਾਉਂਦਾ ਹੈ।
The sin pervades all around and the (mythological) ox supporting the earth is weeping and wailing day and night.
ਬਾਝੁਦਇਆਬਲਹੀਣਹੋਉਨਿਘਰੁਚਲੌਰਸਾਤਲਿਟੋਆ।
(ਅਤੇ) ਦਇਆ ਥੋਂ ਬਿਨਾ ਕਮਜ਼ੋਰ ਹੋਕੇ ਪਤਾਲ ਦੇ ਟੋਇਆ ਵਿਖੇ ਨਿੱਘਰਣ ਲੱਗਾ ਹੈ।
Without compassion, getting unnerved, it is descending towards nether world to get lost.
ਖੜਾਇਕਤੇਪੈਰਿਤੇਪਾਪਸੰਗਿਬਹੁਭਾਰਾਹੋਆ।
ਇਕ ਪੈਰ ਤੇ ਖੜੋਤਾ ਪਾਪਾਂ ਨਾਲ ਭਾਰਾ ਹੋ ਗਿਆ।
Standing on one foot, it is feeling the load of sins.
ਥਮੇਕੋਇਨਸਾਧੁਬਿਨੁਸਾਧੁਨਦਿਸੈਜਗਿਵਿਚਕੋਆ।
ਸਾਧੂ ਥੋਂ ਬਾਝ (ਉਸ ਨੂੰ) ਕੋਈ ਸਹਾਰਾ ਨਹੀਂ ਦੇ ਸਕਦਾ ਤੇ ਸਾਧ ਜਗਤ ਵਿਚ ਕੋਈ ਨਜ਼ਰ ਨਹੀਂ ਆਉਂਦਾ।
Now this earth cannot be upheld without the saints and no saint is available in the world.
ਧਰਮਧਉਲੁਪੁਕਾਰੈਤਲੈਖੜੋਆ।੨੨।
(ਇਸ ਲਈ) ਧਰਮ (ਰੂਪੀ) ਬੈਲ (ਧਰਤੀ) ਹੇਠ (ਤਲੇ) ਖੜੋ ਕੇ ਹਾਲ ਬਾਹੁੜੀ ਕਰ ਰਿਹਾ ਹੈ।
Religion in the form of ox is crying beneath.
ਸੁਣੀਪੁਕਾਰਿਦਾਤਾਰਪ੍ਰਭੁਗੁਰੁਨਾਨਕਜਗਮਾਹਿਪਠਾਇਆ।
ਦਾਤਾਰ ਈਸ਼ੁਰ ਨੇ (ਧਰਮ ਦੀ) ਪੁਕਾਰ ਸੁਣੀ, ਗੁਰੂ ਨਾਨਕ ਨੂੰ ਜਗਤ ਵਿਖੇ ਭੇਜਿਆ।
The benefactor Lord listened to the cries (of humanity) and sent Guru Nanak to this world.
ਚਰਨਧੋਇਰਹਰਾਸਿਕਰਿਚਰਣਾਮ੍ਰਿਤੁਸਿਖਾਂਪੀਲਾਇਆ।
(ਗੁਰੂ ਜੀ ਨੇ) ਚਰਨ ਧੋਣ ਦੀ ਰਹੁਰੀਤ ਕਰ ਕੇ ਚਰਣੋਦਕ (ਚਰਣਾਂਮ੍ਰਿਤ) ਸਿੱਖਾਂ ਨੂੰ ਪਿਲਾਯਾ (ਭਾਵ ਨਿੰਮ੍ਰਤਾ ਤੇ ਭਗਤੀ ਸਿਖਲਾਈ)।
He washed His feet, eulogised God and got his Disciples drink the ambrosia of his feet.
ਪਾਰਬ੍ਰਹਮੁਪੂਰਨਬ੍ਰਹਮੁਕਲਿਜੁਗਿਅੰਦਰਿਇਕੁਦਿਖਾਇਆ।
ਪਾਰਬ੍ਰਹਮ ਪੂਰਣ ਪਰਮਾਤਮਾ ਕਲਜੁਗ ਵਿਖੇ 'ਇੱਕ' ਦਿਖਲਾਯਾ (ਭਾਵ ਅਨੇਕ ਪੂਜਾ ਤੋਂ ਕੱਢਕੇ ਏਕਤਾ ਪਰ ਸੰਸਾਰ ਨੂੰ ਦ੍ਰਿੜ੍ਹ ਕੀਤਾ)।
He preached in this darkage (kaliyug) that, saragun (Brahm) and nirgun (Parbrahm) are the same and identical.
ਚਾਰੇਪੈਰਧਰੱਮਦੇਚਾਰਿਵਰਨਿਇਕੁਵਰਨੁਕਰਾਇਆ।
ਧਰਮ ਦੇ ਚਾਰੇ ਪੈਰ (ਕਾਇਮ ਕੀਤੇ) ਤੇ ਚਾਰ ਵਰਨਾਂ ਨੂੰ ਇੱਕ ਕੀਤਾ (ਭਾਵ ਧਰਮ ਦੇ ਸਾਰੇ ਅੰਗ ਸਿਖਾਏ ਤੇ ਨਾਲ ਹੀ ਸਹੋਦਰਤਾ ਸਿਖਾਈ)।
Dharma was now established on its four feet and all the four castes (through fraternal feeling) were converted into one caste (of humanity).
ਰਾਣਾਰੰਕੁਬਰਾਬਰੀਪੈਰੀਪਾਵਣਾਜਗਿਵਰਤਾਇਆ।
ਰਾਣਾ ਤੇ ਕੰਗਾਲ ਨੂੰ ਸਮਾਨ ਜਾਣਨਾ ਤੇ ਪੈਰੀ ਪੈਣਾਂ (ਨਿੰਮ੍ਰਤਾ ਦਾ ਗੁਣ) ਜੱਗ ਵਿਖੇ ਚਲਾਇਆ (ਭਾਵ ਧਰਮ-ਭਾਵ ਵਿਚ ਗ਼ਰੀਬੀ ਅਮੀਰੀ ਦੀ ਵਿੱਥ ਮੇਟਕੇ ਸਹੋਦਰਤਾ ਭਾਵ ਸਿਖਾਯਾ ਤੇ ਨਿੰਮ੍ਰਤਾ ਸਿਖਾਈ)।
Equating the poor with the prince, he spread the etiquette of humbly touching the feet.
ਉਲਟਾਖੇਲੁਪਿਰੰਮਦਾਪੈਰਾਉਪਰਿਸੀਸੁਨਿਵਾਇਆ।
ਪਰਮੇਸ਼ੁਰ ਦਾ ਉਲਟਾ ਕੌਤਕ ਦੇਖੋ: ਪੈਰਾਂ ਉਤੇ ਸਿਰ ਨੂੰ ਝੁਕਾ ਦਿੱਤਾ (ਭਾਵ ਲੋਕਾਂ ਨੂੰ ਨੀਉਂਣ ਦੀ ਮੱਤ ਸਿਖਾਈ, ਜਿਕਰੁ ਉੱਚਾ ਸਿਰ ਹੈ ਪਰ ਉਸ ਨੂੰ ਪੈਰਾਂ ਤੇ ਨਿਵਾ ਦਿੱਤਾ)।
Inverse is the game of the beloved; he got the egotist high heads bowed to feet.
ਕਲਿਜੁਗੁਬਾਬੇਤਾਰਿਆਸਤਿਨਾਮੁਪੜ੍ਹਿਮੰਤ੍ਰੁਸੁਣਾਇਆ।
ਕਲਜੁਗ ਬਾਬੇ ਨੇ ਤਾਰ ਦਿੱਤਾ, ਸਤਿਨਾਮ ਦਾ ਮੰਤ੍ਰ (ਪੜ੍ਹਕੇ) ਸੁਣਾ ਦਿੱਤਾ,
Baba Nanak liberated this dark age (kaljug) and recited the mantra of satnaam for one and all.
ਕਲਿਤਾਰਣਿਗੁਰੁਨਾਨਕੁਆਇਆ।੨੩।
ਸੋ ਕਲਜੁਗ ਦਾ ਉਧਾਰ ਕਰਨ ਵਾਸਤੇ ਸ੍ਰੀ ਗੁਰੂ ਨਾਨਕ ਜੀ ਆਏ।
Guru Nanak came to redeem the kaliyug.
ਪਹਿਲਾਬਾਬੇਪਾਯਾਬਖਸੁਦਰਿਪਿਛੋਦੇਫਿਰਿਘਾਲਿਕਮਾਈ।
ਗੁਰੂ ਨਾਨਕ ਦੇਵ ਜੀ ਨੇ ਪਹਿਲਾਂ (ਅਕਾਲ ਪੁਰਖ ਦੀ) ਦਰਗਾਹੋਂ ਬਖਸ਼ਿਸ਼ ਪਾਈ, ਪਿਛੋਂ ਫੇਰ ਘਾਲ ਘਾਲੀ (ਭਾਵ ਵਾਹਿਗੁਰੂ ਨੇ ਪਹਿਲੇ ਨਿਵਾਜਕੇ ਥਾਪਿਆ, ਤੇ ਆਪ ਨੇ ਫੇਰ ਪ੍ਰੇਮਾ ਭਗਤੀ ਕੀਤੀ)।
First of all Baba Nanak obtained the gate of the grace (of Lord) and then He underwent and earned the rigorous discipline( of heart and mind).
ਰੇਤੁਅੱਕੁਆਹਾਰੁਕਰਿਰੋੜਾਕੀਗੁਰਕੀਆਵਿਛਾਈ।
ਰੇਤ ਤੇ ਅੱਕ ਦਾ ਭੋਜਨ ਕਰਕੇ, ਰੋੜਾਂ ਦਾ ਬਿਸਤਰਾ ਕੀਤਾ (ਪਾਵ ਦੁਖ ਕਲੇਸ਼ਾਂ ਨੂੰ ਸਹਾਰਿਆ)।
He fed himself with sand and swallow-wort and made stones his bedding i.e. he enjoyed poverty too.
ਭਾਰੀਕਰੀਤਪਸਿਆਵਡੇਭਾਗਿਹਰਿਸਿਉਬਣਿਆਈ।
ਵਡੀ ਤਪੱਸਿਆ ਕੀਤੀ, ਵਡੇ ਭਾਗਾਂ ਨਾਲ ਵਾਹਿਗੁਰੂ ਨਾਲ ਬਣ ਆਈ (ਭਾਵ ਉਸ ਘਾਲ ਪਰ ਵਾਹਿਗੁਰੂ ਜੀ ਪ੍ਰਸੰਨ ਹੋ ਗਏ)।
He offered hid full devotion and then he was fortunate to have proximity with God.
ਬਾਬਾਪੈਧਾਸਚਿਖੰਡਿਨਉਨਿਧਿਨਾਮੁਗਰੀਬੀਪਾਈ।
ਗੁਰੂ ਬਾਬੇ ਜੀ ਨੂੰ ਸਚਖੰਡ ਵਿਚੋਂ (ਪਤਿ ਦੀ) ਪੁਸ਼ਾਕ ਮਿਲੀ, ਨਵੇਂ ਨਿਧੀਆਂ, ਨਾਮ ਤੇ ਗ਼ਰੀਬੀ (ਨਿੰਮ੍ਰਤਾ) ਪਾਈ (ਭਾਵ ਨਾਮ, ਗ਼ਰੀਬੀ, ਪਤਿ ਤੇ ਨਉਧਾ ਭਗਤੀ ਦੀ ਦਾਤ ਤੇ ਨਿਧੀਆਂ ਮਿਲੀਆਂ)।
Baba reached the region of truth wherefrom he received Nam, the storehouse of nine treasures and humility.
ਬਾਬਾਦੇਖੈਧਿਆਨੁਧਰਿਜਲਤੀਸਭਿਪ੍ਰਿਥਵੀਦਿਸਿਆਈ।
(ਹੁਣ ਆਪ) ਬਾਬੇ ਨੇ ਦਿਬ ਦ੍ਰਿਸ਼ਟੀ ਨਾਲ ਦੇਖਿਆ ਤਾਂ ਸਾਰੀ ਪ੍ਰਿਥਵੀ ਸੜਦੀ ਨਜ਼ਰ ਆਈ (ਭਾਵ ਪਾਪਾਂ ਨਾਲ ਪੀੜਤ ਦੇਖੀ ਕਿ)
In his meditation, Baba found the whole earth burning (with the fire of lust and anger).
ਬਾਝੁਗੁਰੂਗੁਬਾਰੁਹੈਹੈਹੈਕਰਦੀਸੁਣੀਲੁਕਾਈ।
ਗੁਰੂ ਥੋਂ ਬਾਝ ਵੱਡਾ ਹਨੇਰਾ ਹੋ ਰਿਹਾ ਹੈ (ਤੇ ਨਾਲ ਹੀ) ਲੁਕਾਈ ਹਾਇ ਹਾਇ ਕਰਦੀ ਸੁਣੀ ਗਈ।
Without Guru there is utter darkness and he heard the cries of the common men.
ਬਾਬੇਭੇਖਬਣਾਇਆਉਦਾਸੀਕੀਰੀਤਿਚਲਾਈ।
ਬਾਬੇ ਨੇ ਸਰੀਰ ਧਾਰਿਆ ਤੇ (ਮਾਯਾ ਤੋਂ) ਉਦਾਸ ਰਹਿਣ ਦੀ ਰੀਤਿ ਤੋਰੀ। (ਅਥਵਾ ਬਾਬੇ ਨੇ ਭੇਖ ਧਾਰਣ ਕੀਤਾ ਤੇ ਉਦਾਸੀ ਦੀ ਰੀਤਿ ਟੋਰੀ। ਭਾਵ ਫਕੀਰੀ ਤਰੀਕਾ ਧਾਰਨ ਕੀਤਾ।)
To further understand the people, Guru Nanak donned robes in their manner and preached them to be detached (from the pleasure and pain).
ਚੜ੍ਹਿਆਸੋਧਣਿਧਰਤਿਲੁਕਾਈ।੨੪।
(ਹੁਣ) ਧਰਤੀ ਦੇ ਲੋਕਾਂ ਨੂੰ ਸੋਧਣ ਲਈ ਚੜ੍ਹਾਈ ਕਰ ਦਿੱਤੀ।
Thus he went out to depurate humanity on earth.
ਬਾਬਾਆਇਆਤੀਰਥੈਤੀਰਥਿਪੁਰਬਿਸਭੇਫਿਰਿਦੇਖੈ।
ਬਾਬਾ ਤੀਰਥਾਂ ਨੂੰ (ਜਦ) ਆਯਾ, (ਓਥੇ) 'ਤੀਰਥ ਪੁਰਬ' (=ਤੀਰਥਾਂ ਦੇ ਦਿਨ ਦਿਹਾਰਾਂ ਦੇ ਕੁੰਭ ਗ੍ਰਹਣ ਆਦਿ ਮੇਲੇ) ਫਿਰ ਫਿਰਕੇ ਸਾਰੇ ਦੇਖੇ।
Baba (Nanak) came to the pilgrimage centres and by participating in the ceremonies there he observed them minutely.
ਪੁਰਬਿਧਰਮਿਬਹੁਕਰਮਿਕਰਿਭਾਉਭਗਤਿਬਿਨੁਕਿਤੈਨਲੇਖੈ।
ਪੁਰਬ ਧਰਮ' (=ਪਿਛਲੇ ਧਰਮ) ਤੇ ਕਰਮ ਬਹੁਤ (ਲੋਕ) ਕਰਦੇ ਸਨ, (ਪ੍ਰੰਤੂ) ਪ੍ਰੇਮਾ ਭਗਤੀ ਬਾਝ ਕਿਸੇ ਲੇਖੇ ਨਹੀਂ ਸਨ।
People were busy in performing the rituals of the ceremonies but since being bereft of loving devotion, they were of no avail.
ਭਾਉਨਬ੍ਰਹਮੈਲਿਖਿਆਚਾਰਿਬੇਦਸਿੰਮ੍ਰਿਤਿਪੜ੍ਹਿਪੇਖੈ।
ਭਾਉ ਤਾਂ ਬ੍ਰਹਮਾ ਨੇ (ਮਾਨੋ) ਲਿਖਿਆ ਹੀ ਨਹੀਂ, ਚਾਰ ਵੇਦ ਤੇ ਸਿੰਮ੍ਰਤੀਆਂ ਪੜ੍ਹ ਪੜ੍ਹਕੇ (ਬਥੇਰੇ) ਦੇਖੇ (ਧੁਨੀ ਇਹ ਕਿ ਪੰਡਤ ਲੋਕ ਵੇਦ ਦਾ ਬਾਹਲਾ ਫਰੋਲਦੇ ਹਨ, ਪਰ ਭਾਉ-ਪ੍ਰੇਮਾ ਭਗਤੀ-ਥੋਂ ਸੁੱਕੇ ਹਨ)।
Having gone through the Vedas and simritis one finds that Brhama also has nowhere written about the Sentiment of love.
ਢੂੰਡੀਸਗਲੀਪ੍ਰਿਥਵੀਸਤਿਜੁਗਿਆਦਿਦੁਆਪਰਿਤ੍ਰੇਤੈ।
ਸਾਰੀ ਪ੍ਰਿਥਵੀ ਢੂੰਡੀ ਅਤੇ ਸਤਿਜੁਗ, ਦੁਆਪਰ, ਤ੍ਰੇਤੇ (ਤਿੰਨਾਂ ਹੀ ਜੁਗਾਂ) ਵਿਖੇ (ਲਿਖੇ ਹਾਲਾਤ ਪੜਤਾਲੇ)।
To find out the same, the satyug, treta dvapar etc. have been screened.
ਕਲਿਜੁਗਿਧੁੰਧੂਕਾਰੁਹੈਭਰਮਿਭੁਲਾਈਬਹੁਬਿਧਿਭੇਖੈ।
(ਤੇ) ਕਲਜੁਗ ਵਿਖੇ (ਬੀ ਸਹੀ ਕੀਤਾ ਕਿ) ਧੁੰਧੂਕਾਰ ਹੈ, (ਸਗੋਂ ਭੇਖਾਂ ਨੇ (ਹੋਰ) ਭਰਮ ਵਿਚ (ਦੁਨੀਆਂ) ਬਹੁਤ ਤਰ੍ਹਾਂ ਭੁਲਾ ਛੱਡੀ ਹੈ।
In kaliyug, the pitch darkness prevails in which many guises and hypocritical ways have been started.
ਭੇਖੀਪ੍ਰਭੂਨਪਾਈਐਆਪੁਗਵਾਏਰੂਪਨਰੇਖੈ।
ਭੇਖਾਂ ਨਾਲ ਈਸ਼੍ਵਰ ਦੀ ਪ੍ਰਾਪਤ ਨਹੀਂ ਹੁੰਦੀ, ਆਪ ਗਵਾਏ (ਤਾਂ ਫੇਰ ਕੋਈ) ਰੂਪ ਰੇਖ (ਚਿਹਨ ਚੱਕ੍ਰ) ਨਹੀਂ ਹੈ, (ਭਾਵ ਆਪਾ ਭਾਵ ਵਿਚ ਹੀ ਭੇਖ ਹਨ। ਭੇਖਾਂ ਦਾ ਕਰਨ ਭੀ ਹਉਮੈ ਹੀ ਹੈ)। Ḥਹਉਮੈ ਦੂਰ ਕਰੇ ਤਾਂ ਫਿਰ ਭੇਖ ਚਿਹਨ ਚਕ੍ਰ ਰੂਪ ਰੇਖ ਦੀ ਲੋੜ ਨਹੀਂ ਹੈ।Ḧ
Through garbs and guises one cannot reach the Lord; He can be reached through self-effacement.
ਗੁਰਮੁਖਿਵਰਨੁਅਵਰਨੁਹੋਇਨਿਵਿਚਲਣਾਗੁਰਸਿਖਿਵਿਸੇਖੈ।
ਗੁਰਮੁਖ ਵਰਣ ਹੋਵੇ ਭਾਵੇਂ ਅਵਰਣ (ਨੀਚ ਜਾਤ ਦਾ ਹੋਵੇ ਭਾਵੇਂ ਊਚ ਜਾਤੀ ਹੋਵੇ) ਨਿਵਕੇ ਚੱਲੇ (ਕਿਉਂਕਿ ਨਿਉਂਕੇ ਚਲਣਾ) ਗੁਰ ਸਿੱਖੀ ਦੀ ਵਡਿਆਈ ਹੈ।
The special feature of the Sikh of the Guru is that he goes beyond the framework of caste-classification and moves in humility.
ਤਾਕਿਛੁਘਾਲਿਪਵੈਦਰਿਲੇਖੈ।੨੫।
ਤਦ ਹੀ ਕਮਾਈ ਕੁਛ (ਵਾਹਿਗੁਰੂ ਦੇ) ਦਰ ਪੁਰ ਲੇਖੇ ਪਵੇਗੀ।
Then his toilsome labour becomes acceptable at the door (of the Lord).
ਜਤੀਸਤੀਚਿਰੁਜੀਵਣੇਸਾਧਿਕਸਿਧਨਾਥਗੁਰੁਚੇਲੇ।
ਜਤੀ, ਸਤੀ, ਚਿਰੰਜੀਵੀ, ਸਾਧਨਾ ਕਰਨਾਹਾਰੇ, ਸਿੱਧ (ਸਿੱਧੀਆਂ ਦੱਸਣ ਵਾਲੇ, ਜੈਨੀਆਂ ਦੇ ਵਡੇ ਬੀ 'ਸਿਧ' ਅਖਵਾਉਂਦੇ ਹਨ।) ਨਾਥ (=ਕਨ ਪਾਟੇ ਜੋਗੀ) ਗੁਰੂ ਤੇ ਚੇਲੇ।
Celebates, ascetics, immortal anchorites, the siddhs, naths and teacher- taughts were available in abundance.
ਦੇਵੀਦੇਵਰਿਖੀਸੁਰਾਭੈਰਉਖੇਤ੍ਰਪਾਲਿਬਹੁਮੇਲੇ।
ਦੇਵੀ, ਦੇਵਤੇ, ਰਿਖੀਸ਼ੁਰ, ਖੇਤਰ ਪਾਲ (ਨਾਮਾ, ਭੈਰਵ ਆਦਿ) ਬਾਹਲੇ (ਲੋਕਾਂ ਨੇ ਪੂਜਯ ਜਾਣਕੇ) ਕੱਠੇ ਕਰ (ਰੱਖੇ ਹਨ)।
Many varieties of gods, goddesses, munis, bhairavs and other protectors were there.
ਗਣਗੰਧਰਬਅਪਸਰਾਕਿੰਨਰਜੱਖਚਲਿਤਿਬਹੁਖੇਲੇ।
ਗਣ (ਨੰਦੀ ਗਣ, ਆਦਿ ਸ਼ਿਵਜੀ ਦੇ ਗਣ) ਗੰਧਰਬ, ਅਪੱਸਰਾਂ (=ਪਰੀਆਂ), ਕਿੰਨਰ, ਯੱਖ ਬਾਹਲੇ ਚਲਿੱਤ੍ਰਾਂ ਦੇ ਖੇਲਣ ਹਾਰੇ (ਭਾਵ ਜਾਦੂਗਰ ਆਦਿ)।
In the name of ganas, gandharvs, fairies, kinnars and yaksas, many dragnets and dramas were enacted.
ਰਾਕਸਿਦਾਨੋਦੈਤਲਖਿਅੰਦਰਿਦੂਜਾਭਾਉਦੁਹੇਲੇ।
ਰਾਖਸ਼, ਦਾਨਵ (=ਦਨੂ ਦੇ ਪੁਤਰ), ਦੈਂਤ (=ਦਿਤੀ ਦੇ ਪੁਤਰ), ਲੱਖਾਂ ਦੂਜੇ ਭਾਉ ਵਿਚ ਦੁਖੀ ਹੁੰਦੇ ਹਨ, (ਭਾਵ ਇਕ ਨੂੰ ਛੱਡਕੇ ਦੂਜੇ ਭਾਵ ਵਾਲੇ ਹਨ ਯਾ ਇਹਨਾਂ ਦੇ ਪੁਜਾਰੀ ਵਾਹੁਗਰੂ ਤੋਂ ਭੁੱਲ ਇਨ੍ਹਾਂ ਦੂਜਿਆਂ ਵਿਚ ਭਾਉ ਰੱਖ ਰੱਖ ਰੱਖ ਕੇ ਦੁਖੀ ਹਨ)।
Seeing raksasas, demons, daitys in their imagination, people were totally in the clutches of duality.
ਹਉਮੈਅੰਦਰਿਸਭਿਕੋਡੁਬੇਗੁਰੂਸਣੇਬਹੁਚੇਲੇ।
ਸਾਰੇ ਹਉਮੈ ਵਿਚ ਪਏ ਹਨ, ਗੁਰੁ ਬਹੁਤੇ ਚੇਲਿਆਂ ਸਣੇ (ਆਪ ਵੀ) ਡੁੱਬ ਗਏ ਹਨ।
All were engrossed with ego and the taughts were getting drowned alongwith their teachers.
ਗੁਰਮੁਖਿਕੋਈਨਦਿਸਈਢੂੰਡੇਤੀਰਥਿਜਾਤ੍ਰੀਮੇਲੇ।
ਗੁਰਮੁਖ ਕੋਈ ਦਿੱਸਦਾ ਨਹੀਂ, (ਗੁਰੂ ਜੀ ਨੇ) ਤੀਰਥਾਂ ਦੇ ਮੇਲਿਆਂ ਪਰ ਜਾਤ੍ਰੀ ਖੋਜ ਦੇਖੇ।
Even after minute research, the guru-oriented were nowhere to be found.
ਡਿਠੇਹਿੰਦੂਤੁਰਕਿਸਭਿਪੀਰਪੈਕੰਬਰਿਕਉਮਿਕਤੇਲੇ।
ਹਿੰਦੂ ਢੂੰਡੇ, ਤੁਰਕ (ਦੇਖੇ), ਸਾਰੇ ਪੀਰ, ਪੈਕੰਬਰ (ਆਦਿਕਾਂ ਦੀਆਂ ਰਚੀਆਂ ਹੋਈਆਂ) ਕੌਮ ਕਤੇਲ (ਕਈ ਕੌਮਾਂ ਡਿੱਠੀਆਂ) ਕੌਮ ਕਤੇਲ ਦਾ ਭਾਵ ਕਾਤਲ ਕੌਮਾ ਤੋਂ ਭੀ ਹੋ ਸਕਦਾ ਹੈ, ਜੋ ਤਲਵਾਰ ਦੀ ਧਾਰ ਨਾਲ ਆਪਣਾ ਮਤ ਤੋਰਦੀਆ ਹਨ।
All the sects, pirs, paigambars of the Hindus and Muslims were seen (by Baba Nanak).
ਅੰਧੀਅੰਧੇਖੂਹੇਠੇਲੇ।੨੬।
(ਪਰ ਕੀ ਡਿੱਠਾ? ਕਿ) ਅੰਨ੍ਹਿਆਂ ਨੇ ਅੰਨ੍ਹਿਆਂ ਨੂੰ ਖੂਹ ਵਿਚ ਠੇਲ ਦਿੱਤਾ ਹੈ।
Blinds were pushing the blinds into well.
ਸਤਿਗੁਰੁਨਾਨਕੁਪ੍ਰਗਟਿਆਮਿਟੀਧੁੰਧੁਜਗਿਚਾਨਣੁਹੋਆ।
ਸਤਿਗੁਰੁ ਨਾਨਕ (ਜਦ) ਪ੍ਰਗਟ ਹੋਏ ਗੁਬਾਰ (ਅਗਯਾਨ ਦਾ) ਦੂਰ ਹੋ ਗਿਆ ਤੇ (ਗਿਆਨ ਦਾ) ਚਾਨਣ ਹੋ ਗਿਆ।
With the emergence of the true Guru Nanak, the mist cleared and the light scattered all around.
ਜਿਉਕਰਿਸੂਰਜੁਨਿਕਲਿਆਤਾਰੇਛਪੇਅੰਧੇਰੁਪਲੋਆ।
ਜਿੱਕੁਰ ਸੂਰਜ ਦੇ ਚੜ੍ਹਿਆ ਤਾਰੇ ਛਪਦੇ ਤੇ ਹਨੇਰਾ ਨੱਸਦਾ ਹੈ।
As if the sun rose and the stars disappeared. The darkness was dispelled.
ਸਿੰਘੁਬੁਕੇਮਿਰਗਾਵਲੀਭੰਨੀਜਾਇਨਧੀਰਿਧਰੋਆ।
ਸ਼ੇਰ ਦੇ ਭਬਕਿਆਂ ਹਰਨਾਂ ਦੀ ਡਾਰ ਭੱਜਦੀ ਜਾਂਦੀ ਹੈ ਤੇ ਧੀਰਜ ਨਹੀਂ ਧਰਦੀ (ਇਉਂ ਪਾਪਾਂ ਨੂੰ ਭਾਜੜ ਪੈ ਗਈ)।
With the roar of the lion in the forest the flocks of escaping deer now cannot have endurance.
ਜਿਥੇਬਾਬਾਪੈਰੁਧਰੇਪੂਜਾਆਸਣੁਥਾਪਣਿਸੋਆ।
ਜਿਥੇ ਬਾਬਾ ਚਰਨ ਰਖਦਾ ਸੀ ਓਥੇ ਪੂਜਾ ਦੇ ਆਸਣ ਦੀ (ਥਾਪਨਾ=) ਗੱਦੀ ਹੋ ਜਾਂਦੀ ਸੀ।
Wherever Baba put his feet, a religious place was erected and established.
ਸਿਧਾਸਣਿਸਭਿਜਗਤਿਦੇਨਾਨਕਆਦਿਮਤੇਜੇਕੋਆ।
ਜਗਤ ਦੇ ਸਾਰੇ ਪ੍ਰਸਿੱਧ ਆਸਣ(=ਅਸਥਾਨ) ਜੇਹੜੇ ਕੋਈ ਸਨ, ਸਭ ਨਾਨਕ ਮਤੇ (=ਗੁਰੂ ਆਸਣ ਪ੍ਰਸਿੱਧ ਹੋ ਗਏ। ਭਾਵ ਜਿੱਕੁਰ ਸਿੱਧਾਂ ਦੇ ਥਾਵਾਂ ਵਿਚ ਨਾਨਕ ਮਤਾ ਗੁਰੂ ਕਾ ਥਾਂ ਬਣ ਗਿਆ, ਇੱਕੁਰ ਥਾਂ ਥਾਂ ਗੁਰਦੁਆਰਾ ਹੋ ਗਿਆ)।
All the siddh-places now have been renamed on the name of Nanak.
ਘਰਿਘਰਿਅੰਦਰਿਧਰਮਸਾਲਹੋਵੈਕੀਰਤਨੁਸਦਾਵਿਸੋਆ।
ਘਰ ਘਰ ਵਿਖੇ ਧਰਮਸਾਲਾਂ ਹੋਈਆਂ ਅਰ ਕੀਰਤਨ ਹੋਣ ਲੱਗਾ (ਮਾਨੋ) ਸਦਾ ਵਿਸਾਖੀ ਰਹਿੰਦੀ ਹੈ।
Everyhome has become a place of dharma where singing.
ਬਾਬੇਤਾਰੇਚਾਰਿਚਕਿਨਉਖੰਡਿਪ੍ਰਿਥਵੀਸਚਾਢੋਆ।
ਬਾਬੇ ਨੇ ਚਾਰੇ ਦਿਸ਼ਾ ਤਾਰ ਦਿੱਤੀਆਂ, ਨੌਖੰਡ ਪ੍ਰਿਥਵੀ ਵਿਖੇ ਸੱਚ ਦਾ ਮੇਲ ਹੋ ਗਿਆ।
Baba liberated all four directions and nine divisions of earth.
ਗੁਰਮੁਖਿਕਲਿਵਿਚਿਪਰਗਟੁਹੋਆ।੨੭।
ਕਲਿਜੁਗ ਵਿਖੇ ਸ੍ਰੋਮਣੀ ਗੁਰੂ ਪ੍ਰਗਟ ਹੋ ਪਿਆ।
Gurmukh (Guru Nanak) has emerged in this kaliyug, the dark age.
ਬਾਬੇਡਿੱਠੀਪਿਰਥਮੀਨਵੈਖੰਡਿਜਿਥੈਤਕਿਆਹੀ।
ਬਾਬੇ (ਗੁਰੂ ਨਾਨਕ ਜੀ) ਨੇ ਨੌਂ ਖੰਡਾਂ ਵਾਲੀ ਧਰਤੀ ਜਿਥੋਂ ਤੀਕ ਸੀ ਦੇਖੀ।
Baba Nanak visualized all the expansive nine divisions of the earth.
ਫਿਰਿਜਾਇਚੜ੍ਹਿਆਸੁਮੇਰਪਰਿਸਿਧਿਮੰਡਲੀਦ੍ਰਿਸਟੀਆਹੀ।
ਫਿਰ ਸੁਮੇਰ (ਨਾਮੇ ਪਹਾੜ) ਪਰ ਜਾ ਚੜ੍ਹੇ, (ਉਥੇ) ਸਿੱਧਾਂ ਦੀ (ਮੰਡਲੀ=) ਸਭਾ ਨਜ਼ਰੀਂ ਪਈ।
Then he climbed up to the Sumer mountain where he came across a group of siddhs.
ਚਉਰਾਸੀਹਸਿਧਿਗੋਰਖਾਦਿਮਨਅੰਦਰਿਗਣਤੀਵਰਤਾਈ।
(ਉਥੇ) ਗੋਰਖ ਆਦਿ ਚੌਰਾਸੀ ਸਿੱਧ (ਸਨ, ਉਨ੍ਹਾਂ ਦੇ) ਮਨ ਵਿਖੇ ਸੋਚ ਵਰਤ ਗਈ।
The mind of the eighty four siddhs and Gorakh filled with surprise and doubts.
ਸਿਧਿਪੁਛਣਿਸੁਣਿਬਾਲਿਆਕਉਣੁਸਕਤਿਤੁਹਿਏਥੇਲਿਆਈ।
ਸਿੱਧ ਪੁੱਛਣ ਲੱਗੇ, “ਸੁਣ ਹੇ ਬਾਲੇ! ਤੈਨੂੰ ਇਥੇ ਕਿਹੜੀ ਤਾਕਤ ਲਿਆਈ ਹੈ? “
Siddhas asked (Guru Nanak), (O young boy! Which power brought you here?)
ਹਉਜਪਿਆਪਰਮੇਸਰੋਭਾਉਭਗਤਿਸੰਗਿਤਾੜੀਲਾਈ।
(ਗੁਰੂ ਜੀ ਬੋਲੇ) “ਮੈਂ ਨਿਰੰਕਾਰ (ਦਾ ਨਾਮ) ਜਪਿਆ ਹੈ, ਪ੍ਰੇਮਾ ਭਗਤੀ ਨਾਲ ਸਮਾਧਿ ਲਾਈ ਹੈ”।
Guru Nanak replied that for coming to this place (I have remembered the Lord with loving devotion and meditated upon Him deeply.)
ਆਖਨਿਸਿਧਿਸੁਣਿਬਾਲਿਆਆਪਣਾਨਾਉਤੁਮਦੇਹੁਬਤਾਈ।
ਸਿੱਧ ਬੋਲੇ, “ਸੁਣ ਬਾਲੇ! ਤੂੰ ਆਪਣਾ ਨਾਮ (ਤਾਂ ਸਾਨੂੰ) ਦੱਸ ਦੇਹ”।
Siddhs said, (O young man, tell us your name).
ਬਾਬਾਆਖੇਨਾਥਜੀਨਾਨਕਨਾਮਜਪੇਗਤਿਪਾਈ।
ਬਾਬੇ ਨੇ ਕਿਹਾ, “(ਸੁਣੋ ਹੇ) ਨਾਥ ਜੀ! ਨਾਨਕ (ਮੇਰਾ ਨਾਮ ਹੈ ਤੇ ਵਾਹਿਗੁਰੂ ਦਾ) ਨਾਮ ਜਪਕੇ ਗਤੀ ਪ੍ਰਾਪਤ ਕੀਤੀ ਹੈ”।
Baba replied, (O respected Nath! This Nanak has attained this position through rememberance of the name of the Lord).
ਨੀਚੁਕਹਾਇਊਚਘਰਿਆਈ।੨੮।
ਨੀਚ ਕਹਾਕੇ ਉੱਚੇ ਦਰਜੇ ਵਿਚ ਆਈਦਾ ਹੈ।
By calling himself lowly, one attains the high position.
ਫਿਰਿਪੁਛਣਿਸਿਧਨਾਨਕਾਮਾਤਲੋਕਵਿਚਿਕਿਆਵਰਤਾਰਾ।
(ਤਦ) ਫੇਰ ਸਿੱਧਾਂ ਨੇ ਪੁੱਛਿਆ, “ਹੇ ਨਾਨਕਾ! ਭਾਰਥ ਖੰਡ ਵਿਖੇ ਕੀ ਵਰਤਾਰਾ ਹੈ?”
Siddhs again asked, (O Nanak! How are the dealings on mother earth?).
ਸਭਸਿਧੀਇਹਬੁਝਿਆਕਲਿਤਾਰਨਿਨਾਨਕਅਵਤਾਰਾ।
ਸਾਰੇ ਸਿੱਧਾਂ ਨੇ (ਗੁਰੂ ਜੀ ਦੇ ਕਥਨ ਅਰ ਤੇਜ ਤੋਂ) ਇਹ ਬੁੱਝ ਲਿਆ ਸੀ ਕਿ ਕਲਜੁਗ ਦੇ ਤਾਰਣ ਨੂੰ (ਆਇਆ ਇਹ) ਨਾਨਕ (ਗੁਰ) ਅਵਤਾਰ ਹੋਣਾ ਹੈ।
By this time all the siddhs understood that Nanak had come to earth to deliver it from the (sins of) kaliyug.
ਬਾਬੇਆਖਿਆਨਾਥਜੀਸਚੁਚੰਦ੍ਰਮਾਕੂੜੁਅੰਧਾਰਾ।
ਬਾਬੇ ਨੇ ਕਿਹਾ: “ਹੇ ਨਾਥ ਜੀ! ਸੱਚ ਚੰਦ੍ਰਮਾ ਹੈ ਤੇ ਝੂਠ ਹਨ੍ਹੇਰਾ ਹੈ।
Baba replied, (O respected Nath, the truth is dim like the moon and the falsehood like deep darkness).
ਕੂੜੁਅਮਾਵਸਿਵਰਤਿਆਹਉਭਾਲਣਿਚੜ੍ਹਿਆਸੰਸਾਰਾ।
ਕੂੜ ਅਮਾਵਸ (ਦੀ ਰਾਤ ਵਾਂਙ) ਵਰਤ ਰਿਹਾ ਹੈ ਮੈਂ ਸੰਸਾਰ ਵਿਖੇ (ਸੱਚ ਨੂੰ) ਲੱਭਣ ਲਈ ਚੜ੍ਹਿਆ ਹਾਂ
The darkness of the moonless night of the falsehood has spread around and I, in order to search for the (truthful) world, have undertaken this journey.
ਪਾਪਿਗਿਰਾਸੀਪਿਰਥਮੀਧਉਲੁਖੜਾਧਰਿਹੇਠਿਪੁਕਾਰਾ।
ਪਾਪ ਨੇ ਧਰਤੀ ਗ੍ਰਸ ਲੀਤੀ ਹੈ (ਧਰਮ) ਧਵਲ ਧਰਤੀ ਦੇ ਹੇਠ ਖੜੋਤਾ ਰੋ ਰਿਹਾ ਹੈ।
The earth is engrossed with sin and its support, the dharma in the form of ox is crying and wailing (for rescue).
ਸਿਧਛਪਿਬੈਠੇਪਰਬਤੀਕਉਣੁਜਗਤਿਕਉਪਾਰਿਉਤਾਰਾ।
ਸਿੱਧ ਤਾਂ ਪਹਾੜਾਂ ਵਿਖੇ ਲੁਕ ਬੈਠੇ ਹਨ, ਜਗਤ ਦੀ ਮੁਕਤ ਕੌਣ ਕਰੇ?।
In such circumstances, when siddhs, the adepts, by (becoming repudiators) have taken refuge in the mountains, how the world could get redeemed.
ਜੋਗੀਗਿਆਨਵਿਹੂਣਿਆਨਿਸਦਿਨਿਅੰਗਿਲਗਾਏਛਾਰਾ।
ਜੋਗੀ ਲੋਕ ਗਿਆਨ ਥੋਂ ਖਾਲੀ ਰਾਤ ਦਿਨ ਸਰੀਰ ਪੁਰ ਸਵਾਹ ਮਲ ਛੱਡਦੇ ਹਨ। (ਭਾਵ ਉਹ ਜੋਗੀ ਜੋ ਦੇਸ਼ ਵਿਚ ਫਿਰ ਰਹੇ ਹਨ।)
Yogis also bereft of knowledge and simply applying ashes to their bodies are lying down unconcerned.
ਬਾਝੁਗੁਰੂਡੁਬਾਜਗੁਸਾਰਾ।੨੯।
ਗੁਰੂ ਥੋਂ ਬਿਨਾਂ ਸਾਰਾ ਜਗਤ ਡੁੱਬ ਰਿਹਾ ਹੈ। “
Without Guru the world is getting drowned.
ਕਲਿਆਈਕੁਤੇਮੁਹੀਖਾਜੁਹੋਆਮੁਰਦਾਰਗੁਸਾਈ।
ਹੇ ਗੁਸਾਈਂ! ਕਲਜੁਗ (ਦੀ ਸ੍ਰਿਸ਼ਟੀ) ਕੁੱਤੇ ਮੂੰਹੀਂ ਹੋ ਗਈ ਹੈ (ਹੱਕ ਬੇਹੱਕ ਨਹੀਂ ਦੇਖਦੀ) ਤੇ ਖਾਣਾ (ਇਸਦਾ) ਮੁਰਦਿਆਂ ਦਾ ਮਾਸ (=ਅਣਹੱਕ) ਹੋ ਗਿਆ ਹੈ।
O God! in kaliyug , the mentality of the jiv has become like the mouth of dog which always seeks the dead to eat.
ਰਾਜੇਪਾਪੁਕਮਾਂਵਦੇਉਲਟੀਵਾੜਖੇਤਕਉਖਾਈ।
ਰਾਜੇ ਪਾਪ ਕਰਦੇ ਹਨ, ਵਾੜ (ਜਿਹੜੀ ਖੇਤ ਦੀ ਰਾਖੀ ਸੀ) ਉਲਟਾ ਖੇਤ ਨੂੰ ਖਾਂਦੀ ਹੈ।
The kings are sinning as if the protective fence were itself devouring the (crop in the) field.
ਪਰਜਾਅੰਧੀਗਿਆਨਬਿਨੁਕੂੜਕੁਸਤੁਮੁਖਹੁਆਲਾਈ।
ਪਰਜਾ ਗਿਆਨ ਬਾਝ ਅੰਨ੍ਹੀ ਹੋ ਰਹੀ ਹੈ ਤੇ ਕੂੜ ਕੁਧਰਮ ਮੂੰਹੋਂ ਬੋਲਦੀ ਹੈ।
Bereft of knowledge, the blind people are uttering falsehood.
ਚੇਲੇਸਾਜਵਜਾਇਦੇਨਚਨਿਗੁਰੂਬਹੁਤੁਬਿਧਿਭਾਈ।
ਚੇਲੇ (ਛੈਣੇ ਆਦ) ਸਾਜ਼ ਵਜਾਉਂਦੇ ਹਨ ਤੇ ਗੁਰੂ ਬਹੁਤ ਤਰ੍ਹਾਂ ਨਾਲ ਨੱਚਦੇ ਹਨ ਹੇ ਭਾਈ!
Now the gurus are dancing variously to the tunes played by the disciples.
ਚੇਲੇਬੈਠਨਿਘਰਾਂਵਿਚਿਗੁਰਿਉਠਿਘਰੀਂਤਿਨਾੜੇਜਾਈ।
ਸੇਵਕ ਘਰਾਂ ਵਿਖੇ ਬੈਠੇ ਰਹਿੰਦੇ ਹਨ, ਗੁਰੂ ਉੱਠਕੇ ਉਨ੍ਹਾਂ ਦੇ ਘਰੀਂ ਜਾਂਦੇ ਹਨ।
The taughts now sit at home and the teachers go their abodes.
ਕਾਜੀਹੋਏਰਿਸਵਤੀਵਢੀਲੈਕੈਹਕੁਗਵਾਈ।
ਕਾਜ਼ੀ ਵੱਢੀ ਖੋਰੇ ਹੋ ਗਏ ਹਨ, ਵੱਢੀ ਲੈ ਕੇ (ਪਰਾਇਆ) ਹੱਕ ਗਵਾ ਦਿੰਦੇ ਹਨ।
Qazis enjoy bribes and getting the same they have lost their high regards and position.
ਇਸਤ੍ਰੀਪੁਰਖੈਦਾਮਿਹਿਤੁਭਾਵੈਆਇਕਿਥਾਊਂਜਾਈ।
ਇਸਤ੍ਰੀ ਦਾ ਭਰਤੇ ਨਾਲ ਦਾਮ ਹਿਤ (=ਪੈਸੇ ਦਾ ਪਯਾਰ) ਹੋ ਗਿਆ ਹੈ, (ਥਾਂ ਕੁਥਾਂ) ਭਾਵੇਂ ਕਿਤੇ ਜਾਵੇ ਆਵੇ।
Man and woman love each other for riches, may they come from anywhere.
ਵਰਤਿਆਪਾਪੁਸਭਸਿਜਗਿਮਾਂਹੀ।੩੦।
ਸਾਰੇ ਜੱਗ ਵਿਚ ਪਾਪ ਦਾ ਵਰਤਾਰਾ ਹੋ ਰਿਹਾ ਹੈ।
The sin has become ubiquitous in the whole world.
ਸਿਧੀਂਮਨੇਬੀਚਾਰਿਆਕਿਵੈਦਰਸਨੁਏਲੇਵੈਬਾਲਾ।
ਸਿੱਧਾਂ ਨੇ ਮਨ ਵਿਖੇ ਸੋਚ ਕੀਤੀ ਕਿ ਕਿਸੇ ਤਰ੍ਹਾਂ ਇਹ ਬਾਲਕਾ (ਜੋਗੀ) ਭੇਖ ਲਵੇ।
The siddhs thought in their mind that this body should in all circumstances Adopt philosophy of yoga.
ਐਸਾਜੋਗੀਕਲੀਮਹਿਹਮਰੇਪੰਥੁਕਰੇਉਜਿਆਲਾ।
(ਕਿਉਂ ਜੋ) ਅਜਿਹਾ ਜੋਗੀ ਕਲੀ ਵਿਖੇ ਸਾਡੇ ਪੰਥ ਨੂੰ ਰੌਸ਼ਨ ਕਰ ਦੇਵੇਗਾ।
Such a yogi in kaliyug, will brighten the name of our sect.
ਖਪਰੁਦਿਤਾਨਾਥਜੀਪਾਣੀਭਰਿਲੈਵਣਿਉਠਿਚਾਲਾ।
(ਤਦ) ਨਾਥ ਨੇ ਚਿੱਪੀ ਦਿੱਤੀ, ਪਾਣੀ ਭਰਣ ਲਈ (ਬਾਬਾ) ਉੱਠ ਤੁਰਿਆ।
One of the Naths, gave him a begging bowl to fetch water.
ਬਾਬਾਆਇਆਪਾਣੀਐਡਿਠੇਰਤਨਜਵਾਹਰਲਾਲਾ।
(ਜਦ) ਬਾਬਾ ਪਾਣੀ ਕੋਲ ਆਇਆ (ਅੱਗੋਂ) ਰਤਨ ਜਵਾਹਰ ਤੇ ਮਾਣਕ ਡਿੱਠੇ।
When Baba came to the stream for water, he saw rubies and jewels in it.
ਸਤਿਗੁਰਅਗਮਅਗਾਧਿਪੁਰਖੁਕੇਹੜਾਝਲੇਗੁਰੂਦੀਝਾਲਾ।
ਸਤਿਗੁਰੂ ਵੱਡੇ ਅਗਮ ਤੇ ਪੂਰਣ ਪੁਰਖ (ਸਨ, ਉਸ) ਗੁਰੂ ਦੀ ਝਾਲ ਕੌਣ ਝੱਲੇ?
This true Guru (Nanak) was unfathomable supreme purusa and who could bear with his effulgence.
ਫਿਰਿਆਇਆਗੁਰਨਾਥਜੀਪਾਣੀਠਉੜਨਾਹੀਉਸਿਤਾਲਾ।
ਗੁਰੂ (ਬਾਬਾ) ਮੁੜ ਆਇਆ (ਤੇ ਗੋਰਖ ਨੂੰ ਕਿਹਾ:) ਨਾਥ ਜੀ! ਉਸ ਥਾਵੇਂ ਤਾਲ ਵਿਚ ਪਾਣੀ ਨਹੀਂ ਹੈ। (ਭਾਵੇਹ ਕਿ ਨਾਥ ਦਾ ਛਲ ਨਾਥ ਪਰ ਵਿਦਤ ਕਰ ਦਿੱਤਾ)।
He (remaining uninfluenced) returned to the group and said, O Nath, in that stream there is no water.
ਸਬਦਿਜਿਤੀਸਿਧਿਮੰਡਲੀਕੀਤੋਸੁਆਪਣਾਪੰਥੁਨਿਰਾਲਾ।
(ਗੁਰੂ ਜੀ ਨੇ) ਸਬਦ ਨਾਲ ਸਾਰੀ ਸਿੱਧ ਮੰਡਲੀ ਜਿੱਤ ਲੀਤੀ, ਆਪਣਾ ਪੰਥ ਵੱਖਰਾ ਕੀਤਾ।
Through (the power of the word) Shabad he conquered the siddhs and propounded his altogether new way of life.
ਕਲਿਜੁਗਿਨਾਨਕਨਾਮੁਸੁਖਾਲਾ।੩੧।
ਕਲਿਜੁਗ ਵਿਖੇ (ਗੁਰੂ) ਨਾਨਕ (ਦਾ ਦੱਸਿਆ ਹੋਇਆ) ਨਾਮ ਹੀ ਸੁੱਖਾਂ ਦਾ ਘਰ ਹੈ।
In Kaliyug, instead of yogic exercises the name of the Lord who is beyond all sufferings (Nanak) is the only source of delight.
ਬਾਬਾਫਿਰਿਮੱਕੇਗਇਆਨੀਲਬਸਤ੍ਰਧਾਰੇਬਨਿਵਾਰੀ।
ਬਾਬਾ ਫੇਰ ਮੱਕੇ ਨੂੰ ਗਿਆ, ਨੀਲੇ ਕਪੜੇ ਪਹਿਨਕੇ (ਮਾਨੋ) 'ਬਨਵਾਰੀ' ਰੂਪ ਧਾਰਕੇ।
Donning blue attire then Baba Nanak went to Mecca.
ਆਸਾਹਥਿਕਿਤਾਬਕਛਿਕੂਜਾਬਾਂਗਮੁਸੱਲਾਧਾਰੀ।
ਆਸਾ ਹੱਥ ਵਿਖੇ, ਕਿਤਾਬ ਕੱਛ ਵਿਚ, ਅਸਤਾਵਾ ਤੇ ਬਾਂਗ (ਦੇਣ ਵਾਲਾ ਮੁਸੱਲਾ=) ਆਸਾਣ ਬੀ ਹੈ ਸੀ।
He held staff in his hand, pressed a book under his armpit, caught hold of a metal pot and mattress.
ਬੈਠਾਜਾਇਮਸੀਤਵਿਚਿਜਿਥੈਹਾਜੀਹਜਿਗੁਜਾਰੀ।
ਮਸੀਤ ਵਿਚ ਜਾਕੇ ਬੈਠ ਗਿਆ, ਜਿੱਥੇ ਹਾਜੀਆਂ (=ਮੱਕੇ ਦੇ ਜਾਤ੍ਰੀਆਂ) ਨੇ ਹੱਜ ਕੀਤਾ।
Now he sat in a mosque where the pilgrms (hajis) had gathered.
ਜਾਬਾਬਾਸੁਤਾਰਾਤਿਨੋਵਲਿਮਹਰਾਬੇਪਾਇਪਸਾਰੀ।
ਜਤ ਰਾਤ ਪਈ ਤਾਂ ਬਾਬਾ ਮੱਕੇ ਦੀ ਵਲ ਲੱਤਾਂ ਪਸਾਰਕੇ ਸੌਂ ਗਿਆ।
When Baba (Nanak) slept in the night spreading his legs towards the alcove of mosque at Kaba,
ਜੀਵਣਿਮਾਰੀਲਤਿਦੀਕੇਹੜਾਸੁਤਾਕੁਫਰਕੁਫਾਰੀ।
ਜੀਵਣ (ਨਾਮੇ ਮੁੱਲਾਂ ਨੇ ਵੱਟਕੇ) ਲੱਤ ਦੀ (ਚੋਟ) ਮਾਰੀ (ਤੇ ਕਿਹਾ) 'ਕਿਹੜਾ ਨਾਸ਼ੁਕਰਾ ਕਾਫਰ ਇਥੇ ਸੁੱਤਾ ਹੈ?
The qazi named Jivan kicked him and asked who was this infidel enacting blasphemy.
ਲਤਾਵਲਿਖੁਦਾਇਦੇਕਿਉਕਰਿਪਇਆਹੋਇਬਜਿਗਾਰੀ।
ਲਤਾਂ ਖ਼ੁਦਾਂ ਦੀ ਵੱਲ ਕੀਤੀਆਂ ਹਨ, ਕਿਉਂ ਪਾਪੀ ਹੋਕੇ ਲੰਮਾ ਪੈ ਰਿਹਾ ਹੈ'
Why this sinner is sleeping his legs spread towards God, Khuda.
ਟੰਗੋਂਪਕੜਿਘਸੀਟਿਆਫਿਰਿਆਮੱਕਾਕਲਾਦਿਖਾਰੀ।
(ਜਦ ਉਸ ਨੇ) ਟੰਗੋਂ ਫੜਕੇ ਘਸੀਟਿਆ (ਅਜਿਹੀ ਗੁਰੂ ਜੀ ਨੇ) ਸ਼ਕਤੀ ਦਿਖਾਈ ਕਿ ਮੱਕਾ ਬੀ ਫਿਰ ਗਿਆ।
Catching hold of the legs he lynched (Baba Nanak) and lo and behold the miracle, the whole of Mecca seemed to be revolving.
ਹੋਇਹੈਰਾਨੁਕਰੇਨਿਜੁਹਾਰੀ।੩੨।
ਸਾਰੇ ਅਚਰਜ ਹੋ ਕੇ (ਫਿਰ) ਲੱਗੇ ਨਿਮਸਕਾਰਾਂ ਕਰਨ।
All got surprised and they all bowed.
ਪੁਛਨਿਗਲਈਮਾਨਦੀਕਾਜੀਮੁਲਾਂਇਕਠੇਹੋਈ।
ਕਾਜ਼ੀ ਤੇ ਮੁੱਲਾਂ ਇਕੱਠੇ ਹੋਕੇ ਮਜ਼ਹਬ ਦੀ ਗੱਲ ਪੁੱਛਣ ਲਗੇ।
Qazi and maulvis got together and began discussing religion.
ਵਡਾਸਾਂਗਵਰਤਾਇਆਲਖਿਨਸਕੈਕੁਦਰਤਿਕੋਈ।
(ਈਸ਼੍ਵਰ ਨੇ) ਵੱਡਾ (ਸਾਂਗ=) ਪਸਾਰਾ ਵਰਤਾਇਆ ਹੈ, ਉਸ ਦੀ ਮਾਯਾ ਦਾ ਅੰਤ ਨਹੀਂ ਪਾ ਸਕੀਦਾ।
A great fantasy has been created and no one could understood its mystery.
ਪੁਛਨਿਖੋਲਿਕਿਤਾਬਨੋਹਿੰਦੂਵਡਾਕਿਮੁਸਲਮਾਨੋਈ।
ਕਿਤਾਬਾਂ ਨੂੰ ਫੋਲਕੇ ਪੁੱਛਣ ਲੱਗੇ, “ਹਿੰਦੂ (ਮਜ਼੍ਹਬ) ਵੱਡਾ ਹੈ, ਕਿ ਮੁਸਲਮਾਨੀ”?
They asked Baba Nanak to open and search in his book whether Hindu is great or the Muslim.
ਬਾਬਾਆਖੇਹਾਜੀਆਸੁਭਿਅਮਲਾਬਾਝਹੁਦੋਨੋਰੋਈ।
ਬਾਬੇ ਨੇ ਹਾਜੀਆਂ ਨੂੰ ਕਿਹਾ: “ਨੇਕ ਅਮਲਾਂ (=ਕਰਣੀ) ਥੋਂ ਬਾਝ ਦੋਵੇਂ ਪਏ ਰੋਂਦੇ ਹਨ।
Baba replied to the pilgrim hajis, that, without good deeds both will have to weep and wail.
ਹਿੰਦੂਮੁਸਲਮਾਨਦੁਇਦਰਗਹਅੰਦਰਿਲਹਨਿਨਢੋਈ।
ਹਿੰਦੂ ਅਤੇ ਮੁਸਲਮਾਨ ਦੋਵੇਂ (ਕੇਵਲ ਹਿੰਦੂ ਯਾ ਮੁਸਲਮਾਨ ਹੋਣ ਕਰ ਕੇ ਰੱਬ ਦੀ) ਦਰਗਹ (=ਕਚਹਿਰੀ) ਵਿਚ ਪਨਾਹ ਨਹੀਂ ਲੈਣਗੇ।
Only by being a Hindu or a Muslim one can not get accepted in the court of the Lord.
ਕਚਾਰੰਗੁਕੁਸੁੰਭਦਾਪਾਣੀਧੋਤੈਥਿਰੁਨਰਹੋਈ।
ਕੁਸੰਭੇ ਦਾ ਕੱਚਾ ਰੰਗ ਹੈ ਪਾਣੀ ਨਾਲ ਧੋਤਿਆਂ ਥਿਰਤਾ ਨਹੀਂ ਲੈਂਦਾ (ਭਾਵ ਵੁਤਰ ਜਾਂਦਾ ਹੈ)।
As the colour of safflower is impermanent and is washed away in water, likewise the colours of religiosity are also temporary.
ਕਰਨਿਬਖੀਲੀਆਪਿਵਿਚਿਰਾਮਰਹੀਮਕੁਥਾਇਖਲੋਈ।
ਆਪੋ ਵਿਖੇ (ਲੋਕ) ਈਰਖਾ ਕਰਦੇ ਹਨ, ਰਾਮ ਤੇ ਰਹੀਮ ਇੱਕੋ ਥਾਂ ਖਲੋਤੇ ਹਨ, (ਭਾਵ ਦਰਜਾ ਬਰਾਬਰ ਹੈ)।
(Followers of both the religions) In their expositions, denounce Ram and Rahim.
ਰਾਹਿਸੈਤਾਨੀਦੁਨੀਆਗੋਈ।੩੩।
ਸ਼ੈਤਾਨੀ ਰਾਹ (=ਬਦੀ ਦੇ ਰਸਤਿਆਂ) ਵਿਖੇ ਦੁਨੀਆਂ ਭੁੱਲੀ ਪਈ ਫਿਰਦੀ ਹੈ। “
The whole of the world is following the ways of Satan.
ਧਰੀਨੀਸਾਨੀਕਉਸਿਦੀਮਕੇਅੰਦਰਿਪੂਜਕਰਾਈ।
ਮੱਕੇ ਵਿਚ (ਆਪਣੀ) ਪੂਜਾ ਕਰਵਾਈ ਤੇ ਕੌਂਸ ਦੀ ਨਿਸ਼ਾਨੀ ਧਰੀ (ਅਥਵਾ ਦਿੱਤੀ)।
Wooden sandal (of Baba Nanak ) was kept as a memory and he was woshipped in Mecca.
ਜਿਥੈਜਾਇਜਗਤਿਵਿਚਿਬਾਬੇਬਾਝੁਨਖਾਲੀਜਾਈ।
ਜਿੱਥੇ ਜਾਏ ਬਾਬਾ ਜਗਤ ਵਿਖੇ (ਲੋਕਾਂ ਨੂੰ ਤਾਰਦਾ) ਫਿਰੇ, ਕੋਈ ਖਾਲੀ ਥਾਉਂ ਨਾ ਰਹੀ (ਜਿੱਥੇ ਉਪਦੇਸ਼ ਦੀ ਵਰਖਾ ਨਾ ਕੀਤੀ ਹੋਵੇ)।
Go anywhere in the world, you would not find a place bereft of the name of Baba Nanak.
ਘਰਿਘਰਿਬਾਬਾਪੂਜੀਐਹਿੰਦੂਮੁਸਲਮਾਨਗੁਆਈ।
ਘਰ ਘਰ ਵਿਚ (ਲੋਕ) ਬਾਬੇ ਨੂੰ ਪੂਜਣ ਲੱਗ ਪਏ, ਹਿੰਦੂ ਮੁਸਲਮਾਨ (ਦਾ ਫਿਰਕੂਪੁਣਾ) ਗੁਆਕੇ
Without discrimination of Hindu or Muslim, in every house, the Baba is revered.
ਛਪੇਨਾਹਿਛਪਾਇਆਚੜਿਆਸੂਰਜੁਜਗੁਰੁਸਨਾਈ।
ਜਦ ਸੂਰਜ ਜੜ੍ਹਿਆ, ਜਗਤ ਵਿਖੇ ਰੋਸ਼ਨੀ ਹੋ ਗਈ ਹੁਣ (ਕਿਸੇ ਦਾ) ਛਪਾਇਆ ਕਿਵੇਂ ਬੀ ਨਹੀਂ ਛਪਦਾ।
When the sun rises it cannot be covered and it lightens the whole world.
ਬੁਕਿਆਸਿੰਘਉਜਾੜਵਿਚਿਸਭਿਮਿਰਗਾਵਲਿਭੰਨੀਜਾਈ।
ਉਜਾੜ ਵਿਖੇ ਜਦ ਸ਼ੇਰ ਨੇ ਭਬਕ ਮਾਰੀ, ਸਾਰੀ ਹਰਨਾਂ ਦੀ ਡਾਰ ਨੂੰ ਭਾਜੜ ਪੈ ਗਈ।
When the lion roared in the jungle the flocks of deer ran away.
ਚੜਿਆਚੰਦੁਨਲੁਕਈਕਢਿਕੁਨਾਲੀਜੋਤਿਛਪਾਈ।
ਚੜ੍ਹਿਆ ਚੰਦ ਲੁਕਾਇਆ ਨਹੀਂ ਜਾ ਸਕਦਾ (ਭਲਾ ਜੇ ਕੋਈ) ਕੁਨਾਲੀ ਕੱਢਕੇ (ਉਸਦੀ) ਜੋਤ ਨੂੰ ਛੁਪਾਉਣਾ ਚਾਹੇ ਤਾਂ।
If someone wants to conceal moon by putting before it a platter, it cannot be hide.
ਉਗਵਣਹੁਤੇਆਥਵਨੋਨਉਖੰਡਪ੍ਰਿਥਮੀਸਭਝੁਕਾਈ।
ਉਦਯ ਅਸਤ ਤੀਕ ਨੌਖੰਡ ਪ੍ਰਿਥਵੀ ਸਾਰੀ (ਆਪਣੇ ਵੱਲ) ਝੁਕਾ ਲਈ।
From rising to setting directions i.e from east to west, all the nine divisions of earth bowed before Baba Nanak.
ਜਗਿਅੰਦਰਿਕੁਦਰਤਿਵਰਤਾਈ।੩੪।
ਜਗਤ ਵਿਖੇ (ਅਜੇਹੀ) ਸ਼ਕਤੀ ਵਰਤਾ ਦਿੱਤੀ।
He diffused his power in whole of the world.
ਫਿਰਿਬਾਬਾਗਇਆਬਗਦਾਦਿਨੋਬਾਹਰਿਜਾਇਕੀਆਅਸਥਾਨਾ।
ਫੇਰ ਬਾਬਾ ਜੀ ਬਗ਼ਦਾਦ ਨੂੰ ਚਲੇ ਗਏ, ਬਾਹਰ ਜਾ ਕੇ ਡੇਰਾ ਲਾਯਾ।
From Mecca Baba went to Baghdad and stayed outside the city.
ਇਕੁਬਾਬਾਅਕਾਲਰੂਪੁਦੂਜਾਰਬਾਬੀਮਰਦਾਨਾ।
ਇਕ ਬਾਬਾ ਅਕਾਲ ਦਾ ਰੂਪ, ਦੂਜਾ ਰਬਾਬੀ ਮਰਦਾਨਾ (ਨਾਲ ਹੈਸੀ)।
Firstly, Baba himself was in the form of Timeless and secondly, he had his companion Mardana, the rebeck player.
ਦਿਤੀਬਾਂਗਿਨਿਵਾਜਿਕਰਿਸੁੰਨਿਸਮਾਨਿਹੋਆਜਹਾਨਾ।
(ਜਦ ਬਾਬੇ ਨੇ) ਭਜਨ ਬੰਦਗੀ ਕਰ ਕੇ (ਸਤਿਨਾਮ ਦੀ) ਬਾਂਗ ਦਿੱਤੀ ਤਦੋਂ ਜਹਾਨ (ਸੁੰਨ ਸਮਾਨ-) ਚੁੱਪ ਚਾਪ ਹੋ ਗਿਆ (ਸਭ ਦੀ ਅਕਾਲ ਵੱਲ ਤਾੜੀ ਲੱਗ ਗਈ)।
For namaz (in his own style), Baba gave call, listening to which the whole world went into absolute silence.
ਸੁੰਨਮੁੰਨਿਨਗਰੀਭਈਦੇਖਿਪੀਰਭਇਆਹੈਰਾਨਾ।
(ਬਗ਼ਦਾਦ) ਨਗਰੀ ਬੀ ਚੁੱਪ ਚਾਪ ਹੋ ਗਈ, ਪੀਰ ਵੇਖਕੇ ਹੱਕਾ ਬੱਕਾ ਰਹਿ ਗਿਆ।
The whole city became quiet and lo! to behold it, the pir (of the town) also got wonderstruck.
ਵੇਖੈਧਿਆਨੁਲਗਾਇਕਰਿਇਕੁਫਕੀਰੁਵਡਾਮਸਤਾਨਾ।
(ਜਦ) ਧਿਆਨ ਲਾਕੇ ਡਿੱਠਾ (ਤਾਂ ਕੀ ਡਿੱਠਾ) ਕਿ ਫਕੀਰ ਵੱਡਾ ਬੇ-ਪਰਵਾਹ ਹੈ (ਖ਼ੁਦਾ ਬਾਝ ਕਿਸੇ ਦੀ ਖਾਹਸ਼ ਨਹੀਂ ਰੱਖਦਾ)।
Observing minutely he found (in the form of Baba Nanak) an exhilerated faquir.
ਪੁਛਿਆਫਿਰਿਕੈਦਸਤਗੀਰਕਉਣਫਕੀਰੁਕਿਸਕਾਘਰਿਆਨਾ।
ਫੇਰ ਦਸਤਗੀਰ (ਪੀਰ) ਨੇ ਪੁੱਛਿਆ “ਤੂੰ ਕੌਣ ਫਕੀਰ ਹੈਂ ਤੇ ਕਿਹੜੇ ਘਰਾਣੇ ਵਿਚੋਂ ਹੈਂ? “ (ਭਾਵ ਗੁਰੂ ਕੇਹੜਾ ਹੈ ਜਿਸ ਨੇ ਭੇਖ ਦਿੱਤਾ ਹੈ?)
Pir Dastegir asked him, which category of faquir you belong to and what is your parentage.
ਨਾਨਕਕਲਿਵਿਚਿਆਇਆਰਬੁਫਕੀਰੁਇਕੋਪਹਿਚਾਨਾ।
(ਮਰਦਾਨੇ ਨੇ ਕਿਹਾ) “(ਇਹੀ) ਨਾਨਕ ਕਲਿਜੁਗ ਵਿਖੇ ਆਇਆ ਹੈ, (ਇਹ) ਰੱਬ (ਦੇ ਭੇਖ ਦਾ) ਫਕੀਰ ਹੈ (ਇਸਨੇ) ਇਕ (ਅਕਾਲ ਪੁਰਖ) ਨੂੰ ਪਛਾਣਿਆਂ ਹੈ।
(Mardana told) He is Nanak, who has come into kaliyug, and, he recognises God and His faquirs as one.
ਧਰਤਿਆਕਾਸਚਹੂਦਿਸਿਜਾਨਾ।੩੫।
ਧਰਤੀ, ਅਕਾਸ਼, ਚਾਰੋਂ ਦਿਸ਼ਾ (ਪੂਰਬ ਪੱਛਮ, ਉੱਤਰ, ਦੱਖਣ ਸਾਰੇ) ਪ੍ਰਸਿੱਧ ਹੈ। “
He is known in all the directions besides earth and sky.
ਪੁਛੇਪੀਰਤਕਰਾਰਕਰਿਏਹੁਫਕੀਰੁਵਡਾਅਤਾਈ।
ਤਕਰਾਰ (=ਝਗੜਾ) ਕਰ ਕੇ (ਦਸਤਗੀਰ) ਪੀਰ ਨੇ (ਕਈ ਸੁਆਲ) ਪੁੱਛੇ, (ਜਦ ਨਿਸ਼ਾ ਹੋਈ ਤਾਂ ਜਾਤਾ ਕਿ) ਇਹ ਫਕੀਰ ਵੱਡਾ ਸ਼ਕਤੀਵਾਨ ਹੈ।
The pir debated and came to know that this faquir is much more powerful.
ਏਥੇਵਿਚਿਬਗਦਾਦਦੇਵਡੀਕਰਾਮਾਤਿਦਿਖਲਾਈ।
ਇਥੇ ਬਗ਼ਦਾਦ ਦੇ ਵਿਚ ਇਸ ਨੇ ਵਡੀ ਸ਼ਕਤੀ ਦੱਸੀ ਹੈ।
Here in Baghdad he has shown a great miracle.
ਪਾਤਾਲਾਆਕਾਸਲਖਿਓੜਕਿਭਾਲੀਖਬਰਿਸੁਣਾਈ।
(ਇਹ ਆਖਦਾ ਹੈ ਕਿ) ਲੱਖਾਂ ਹੀ ਪਤਾਲ ਤੇ ਅਕਾਸ਼ ਹਨ, (ਇਹ ਤਾਂ ਇਸ ਨੇ) ਵੱਡੀ ਅਸਚਰਜ ਦੀ ਖਬਰ ਸੁਣਾਈ ਹੈ।
Meanwhile he (Baba Nanak) talked about myriads of netherworlds and skies.
ਫੇਰਿਦੁਰਾਇਨਦਸਤਗੀਰਅਸੀਭਿਵੇਖਾਜੋਤੁਹਿਪਾਈ।
ਫੇਰ ਦਸਤਗੀਰ ਦੁਹਰਾਕੇ (ਬੋਲਿਆ) “ਜੇਹੜੀ (ਸ਼ਕਤੀ) ਤੂੰ ਪਾਈ ਹੈ (ਸਾਨੂੰ) ਭੀ (ਦਸੇਂ ਤਾਂ) ਅਸੀਂ ਦੇਖੀਏ”।
Pir Dastegir asked (the Baba) to show him whatever he had seen.
ਨਾਲਿਲੀਤਾਬੇਟਾਪੀਰਦਾਅਖੀਮੀਟਿਗਇਆਹਵਾਈ।
ਤਦ ਪੀਰ ਦਾ ਪੁਤ੍ਰ ਨਾਲ ਲੈ ਲੀਤਾ ਤੇ ਅੱਖਾਂ ਮੀਟਕੇ (ਗੁਰੂ ਜੀ ਹਵਾਈ=) ਅਕਾਸ਼ ਨੂੰ ਚਲੇ ਗਏ।
Guru Nanak Dev taking along with him the son of the pir, melted into thin air.
ਲਖਆਕਾਸਪਤਾਲਲਖਅਖਿਫੁਰਕਵਿਚਿਸਭਿਦਿਖਲਾਈ।
ਇਕ ਅੱਖ ਦੇ ਫੁਰਕਣ ਵਿਚ ਲੱਖਾਂ ਅਕਾਸ਼ ਤੇ ਲੱਖਾਂ ਪਤਾਲ ਸਾਰੇ ਦਿਖਾ ਦਿਤੇ।
And in a wink of eye visualized him the upper and lower worlds.
ਭਰਿਕਚਕੌਲਪ੍ਰਸਾਦਿਦਾਧਰੋਪਤਾਲੋਲਈਕੜਾਹੀ।
ਇਕ ਕਚਕੌਲ ਭਰਕੇ ਕੜਾਹ ਪ੍ਰਸ਼ਾਦ ਦਾ ਧੁਰੋਂ ਪਾਤਾਲੋਂ ਲੀਤਾ।
From the nether world he brought a bowl full of sacred food and handed it over to pir.
ਜ਼ਾਹਰਕਲਾਨਛਪੈਛਪਾਈ।੩੬।
ਜ਼ਾਹਰੀ ਕਲਾ ਛਪਾਈ ਹੋਈ ਨਹੀਂ ਛਪਦੀ।
This manifest power (of the Guru) cannot be made to hide.
ਗੜਬਗਦਾਦੁਨਿਵਾਇਕੈਮਕਾਮਦੀਨਾਸਭੇਨਿਵਾਇਆ।
ਗੜ੍ਹ ਬਗਦਾਦ ਨੂੰ ਜਿੱਤਕੇ ਮੱਕਾ ਮਦੀਨਾ ਸਾਰਾ (ਪਹਿਲੋਂ) ਨਿੰਮਰੀ ਭੂਤ ਕਰ ਲਿਆ ਸੀ (ਭਾਵ ਉਥੋਂ ਦੇ ਆਦਮੀਆਂ ਨੂੰ ਨਿਵਾਇਆ ਸੀ)।
After making Baghdad, the citadels( of pirs)bow, Mecca Medina and all were humbled.
ਸਿਧਚਉਰਾਸੀਹਮੰਡਲੀਖਟਿਦਰਸਨਿਪਾਖੰਡਿਜਿਣਾਇਆ।
ਸਿੱਧਾਂ ਦੀਆਂ ਚੌਰਾਸੀ ਮੰਡਲੀਆਂ, ਖਟ ਦਰਸ਼ਨਾਂ ਦੇ ਪਾਖੰਡਾਂ ਨੂੰ ਬੀ ਜਿੱਤ ਆਇਆ।
He ( Baba Nanak) subjugated the eighty four siddhs and hypocrises of the six schools of Indian Philosophy
ਪਾਤਾਲਾਆਕਾਸਲਖਜੀਤੀਧਰਤੀਜਗਤੁਸਬਾਇਆ।
ਲੱਖਾਂ ਪਾਤਾਲ ਤੇ ਅਕਾਸ਼ ਜਿੱਤ ਲੀਤੇ, ਧਰਤੀ ਪੁਰ ਸਾਰਾ ਜਗਤ ਜਿੱਤ ਲੀਤਾ। (ਸ਼ਬਦ ਦਾ ਚੇਲਾ ਕੀਤਾ)।
Lacs of underworlds, the skies, earths and the whole world were conquered.
ਜੀਤੇਨਵਖੰਡਮੇਦਨੀਸਤਿਨਾਮੁਦਾਚੱਕ੍ਰਫਿਰਾਇਆ।
ਨੌ ਖੰਡ ਧਰਤੀ ਜਿੱਤ ਲਈ (ਭਾਵ ਨੌ ਖੰਡ ਵਿਖੇ) ਸਤਿਨਾਮ ਦਾ ਡੰਕਾ ਵਜਾ ਦਿੱਤਾ।
Subjugating all the nine divisions of earth he established the cycle of Satinaam, the true name
ਦੇਵਦਾਨੋਰਾਕਸਿਦੈਤਸਭਚਿਤਿਗੁਪਤਿਸਭਿਚਰਨੀਲਾਇਆ।
ਦੇਵ, ਦਾਨਵ, ਰਾਖਸ਼, ਸਾਰੇ ਦੈਂਤ, ਚਿਤ੍ਰ ਗੁਪਤ ਆਦਿ ਸਾਰੇ ਹੀ ਚਰਨੀਂ ਲਾਏ।
All the Gods, demons, raksasas, daity's, Chitragupt bowed at his feet.
ਇੰਦ੍ਰਾਸਣਿਅਪਛਰਾਰਾਗਰਾਗਨੀਮੰਗਲੁਗਾਇਆ।
ਇੰਦ੍ਰ ਦੇ (ਆਸਣ=) ਤਖਤ (ਦੇ ਅੱਗੇ) ਅਪੱਸਰਾਂ ਰੂਪ ਰਾਗਾਂ ਤੇ ਰਾਗਣੀਆਂ ਨੇ (ਗੁਰੂ ਨਾਨਕ ਦੇਵ ਜੀ ਦੇ) ਮੰਗਲਾਂ ਦੀ ਧੁਨੀ ਕੀਤੀ।
Indra and his nymphs sang auspicious songs.
ਭਇਆਅਨੰਦਜਗਤੁਵਿਚਿਕਲਿਤਾਰਨਗੁਰੁਨਾਨਕੁਆਇਆ।
ਸਾਰੇ ਜਗਤ ਵਿਚ ਆਨੰਦ ਮੰਗਲਾਚਾਰ ਹੋ ਗਿਆ (ਤੇ ਇਹ ਧੁਨਿ ਸਾਰੇ ਪੂਰਤ ਹੋ ਗਈ ਕਿ ਹੁਣ) 'ਕੁਲਜੁਗ ਦੇ ਤਾਰਣ ਲਈ ਗੁਰੂ ਨਾਨਕ ਆ ਗਿਆ ਹੈ। '
The world filled with joy because Guru Nanak came to give deliverance to the kaliyug.
ਹਿੰਦੂਮੁਸਲਮਾਣਿਨਿਵਾਇਆ।੩੭।
ਹਿੰਦੂ ਮੁਸਲਮਾਨਾਂ (ਗੁਰੂ ਜੀ ਦੇ ਅੱਗੇ) ਮਸਤਕ ਨਿਵਾ ਦਿੱਤਾ।
He made Hindu Muslim humble and suppliant
ਫਿਰਿਬਾਬਾਆਇਆਕਰਤਾਰਪੁਰਿਭੇਖੁਉਦਾਸੀਸਗਲਉਤਾਰਾ।
(ਫੇਰ) ਬਾਬਾ ਜੀ ਨੇ ਕਰਤਾਰਪੁਰ ਵਿਖੇ ਚਰਣ ਪਾਏ ਤੇ ਸਾਰਾ ਉਦਾਸੀ ਭੇਖ (ਸਰੀਰੋਂ) ਲਾਹ ਦਿਤਾ।
Then Baba (Nanak) returned to Kartarpur where he put aside his attire of a Recluse.
ਪਹਿਰਿਸੰਸਾਰੀਕਪੜੇਮੰਜੀਬੈਠਿਕੀਆਅਵਤਾਰਾ।
ਸੰਸਾਰੀ ਕਪੜੇ ਪਹਿਰ ਲੀਤੇ, ਮੰਜੀ (=ਗੱਦੀ) ਉਪਰ ਬੈਠਕੇ ਅਵਤਾਰ (ਭਾਵ ਬਿਰਾਜਨਾ) ਕੀਤਾ। (ਅ) ਇਉਂ ਬੀ ਅਰਥ ਲਗਦਾ ਹੈ:- (ਲੋਕਾਂ ਦਾ) ਪਾਰ ਉਤਾਰਾ ਕੀਤਾ।
Now putting on a householder’s dress, he sat splendidly on a cot (and executed his mission).
ਉਲਟੀਗੰਗਵਹਾਈਓਨਿਗੁਰਅੰਗਦੁਸਿਰਿਉਪਰਿਧਾਰਾ।
ਗੰਗਾ ਉਲਟੀ ਚਲਾ ਦਿਤੀ, ਅੰਗਦ ਨੂੰ ਸਿਰ ਪੁਰ (ਗੁਰੂ ਕਰਕੇ) ਧਾਰਿਆ ਭਾਵ ਥਾਪਿਆ। (ਮੁਰਾਦ ਹੈ ਕਿ ਗੁਰੂ ਅੰਗਦ ਜੀ ਸਿਖ ਸਨ ਉਨ੍ਹਾਂ ਨੂੰ ਗੁਰੂ ਕਰ ਕੇ ਥਾਪਿਆ, ਆਪੇ ਵੀ ਉਨ੍ਹਾਂ ਅਗੇ ਝੁਕੇ ਤੇ ਸੰਗਤ ਬੀ ਝੁਕਾਈ।)
He made the Ganges flow in opposite direction because he choose Angad for heading the people (in preference to his sons).
ਪੁਤਰੀਕਉਲੁਨਪਾਲਿਆਮਨਿਖੋਟੇਆਕੀਨਸਿਆਰਾ।
(ਕਿਉਂ ਜੋ) ਪੁੱਤ੍ਰਾਂ ਨੇ ਬਚਨ ਨੂੰ ਨਾ ਮੰਨਿਆਂ, ਖੋਟੇ ਮਨ ਆਕੀ ਤੇ ਨੱਸਣ ਵਾਲੇ ਹੋ ਗਏ।
The sons did not obey the commands and their minds turned hostile and unstable.
ਬਾਣੀਮੁਖਹੁਉਚਾਰੀਐਹੁਇਰੁਸਨਾਈਮਿਟੈਅੰਧਾਰਾ।
(ਕਰਤਾਰਪੁਰ ਵਿਖੇ ਆਪ ਨੇ) ਮੁਖੋਂ ਬਾਣੀ ਦਾ ਉਚਾਰ ਕੀਤਾ (ਕਿ ਇਸ ਦਾ) ਚਾਨਣ ਹੋਵੇ (ਤੇ ਅਵਿੱਦਯਾ ਦਾ) ਅੰਧੇਰਾ ਮਿਟ ਜਾਵੇ।
When Baba uttered hymns, the light would spread and darkness dispell.
ਗਿਆਨੁਗੋਸਟਿਚਰਚਾਸਦਾਅਨਹਦਿਸਬਦਿਉਠੇਧੁਨਕਾਰਾ।
ਗਿਆਨ ਗੋਸ਼ਟ ਤੇ (ਸੰਤਾਂ ਦੀਆਂ) ਚਰਚਾ ਸਦਾ ਹੋਣ ਲਗੀਆਂ, ਇਕ ਰਸ ਸ਼ਬਦ ਦੀ ਧੁਨੀ ਹੋਣ ਲੱਗੀ।
Discussions for the sake of knowledge and the melodies of unstruck sound were ever heard there.
ਸੋਦਰੁਆਰਤੀਗਾਵੀਐਅੰਮ੍ਰਿਤਵੇਲੇਜਾਪੁਉਚਾਰਾ।
(ਸੰਧਯਾ ਨੂੰ) ਸੋਦਰ ਤੇ ਆਰਤੀ ਗਾਂਵੀ ਜਾਏ ਤੇ ਸਵੇਰੇ ਜਪੁਜੀ (ਦੇ ਪਾਠ) ਦਾ ਉਚਾਰ (ਸਿਖ) ਕਰਨ।
Sodar and Arati were sung and in the ambrosial hours Japu was recited.
ਗੁਰਮੁਖਿਭਾਰਿਅਥਰਬਣਿਤਾਰਾ।੩੮।
ਗੁਰਮੁਖਾਂ ਨੇ ਅਥਰਬਣ ਵੇਦ ਦਾ ਭਾਰ ਸਿੱਟ ਦਿਤਾ (ਭਾਵ ਗੁਰੂ ਬਾਣੀ ਪੁਰ ਭਰੋਸਾ ਕੀਤਾ)।
The Gurmukh (Nanak) saved the people from the clutches of tantra, mantra and Atharvaveda.
ਮੇਲਾਸੁਣਿਸਿਵਰਾਤਿਦਾਬਾਬਾਅਚਲਵਟਾਲੇਆਈ।
ਸ਼ਿਵਰਾਤ ਦਾ ਮੇਲਾ ਸੁਣਕੇ ਬਾਬਾ ਅਚਲ ਵਟਾਲੇ ਆਇਆ।
Hearing about the Sivratri fair, Baba (Nanak) came to Achal Batala.
ਦਰਸਨੁਵੇਖਣਿਕਾਰਨੇਸਗਲੀਉਲਟਿਪਈਲੋਕਾਈ।
ਦਰਸ਼ਨ ਕਰਨ ਵਾਸਤੇ ਸਾਰੀ ਲੋਕਾਈ ਉਲਟ ਪਈ।
To have his glimpse the whole humanity swarmed the place.
ਲਗੀਬਰਸਣਿਲਛਮੀਰਿਧਿਸਿਧਿਨਉਨਿਧਿਸਵਾਈ।
ਮਾਯਾ ਦੀ ਵਰਖਾ ਹੋਣ ਲਗੀ, ਰਿਧਾਂ ਸਿੱਧਾਂ ਨਵੇਂ ਨਿਧਾਂ (ਦਿਨਂ ਦਿਨ) ਵਧੀਕ ਹੋਣ ਲਗੀਆਂ।
More than riddhis and siddhis, the money started pouring in like rain.
ਜੋਗੀਦੇਖਿਚਲਿਤ੍ਰਨੋਮਨਵਿਚਿਰਿਸਕਿਘਨੇਰੀਖਾਈ।
ਜੋਗੀਆਂ ਨੇ (ਇਸ) ਕੌਤਕ ਨੂੰ ਦੇਖਕੇ ਮਨ ਵਿਖੇ ਘਣੀ ਈਰਖਾ ਖਾਧੀ।
Seeing this miracle, the yogis’ anger was aroused.
ਭਗਤੀਆਪਾਈਭਗਤਿਆਣਿਲੋਟਾਜੋਗੀਲਇਆਛਪਾਈ।
ਰਾਸਧਾਰੀਆਂ ਨੇ ਆਕੇ ਰਾਸ ਪਾਈ, (ਉਨ੍ਹਾਂ ਦਾ) ਲੋਟਾ ਜੋਗੀਆਂ ਨੇ ਛਿਪਾ ਲੀਤਾ (ਕਿ ਸਾਡੇ ਅੱਗੇ ਕਿਉਂ ਨਹੀਂ ਕੀਰਤਨ ਕੀਤਾ?)।
When some of the devotees paid obeisance (before Guru Nanak), the yogis’ ire deepened and they hid their metal pot.
ਭਗਤੀਆਗਈਭਗਤਿਭੁਲਿਲੋਟੇਅੰਦਰਿਸੁਰਤਿਭੁਲਾਈ।
ਭਗਤੀਆਂ ਨੂੰ (ਰੜੀ) ਰਾਸ ਭੁੱਲ ਗਈ, ਲੋਟੇ ਵਿੱਚ ਹੀ ਸੁਰਤ ਜਾ ਲੱਗੀ (ਕਿਉਂ ਜੋ ਉਸੇ ਵਿਚ ਉਗਰਾਹੀ ਦਾ ਰੁਪੱਯਾ ਕੱਠਾ ਕੀਤਾ ਹੋਇਆ ਸੀ)।
The devotees having lost their pot forgot their devotion because their attention now was in the pot.
ਬਾਬਾਜਾਣੀਜਾਣਪੁਰਖਕਢਿਆਲੋਟਾਜਹਾਲੁਕਾਈ।
ਬਾਬਾ ਅੰਤਰਯਾਮੀ ਪੁਰਖ ਸੀ ਜਿੱਥੇ (ਉਨ੍ਹਾਂ) ਲੋਟਾ ਲੁਕਾਇਆ ਸੀ (ਆਪ ਨੇ) ਕੱਢ ਦਿੱਤਾ।
The omniscient Baba discovered (and handed over) the pot (to devotees).
ਵੇਖਿਚਲਿਤ੍ਰਿਜੋਗੀਖੁਣਿਸਾਈ।੩੯।
ਜੋਗੀ ਕੌਤਕ ਦੇਖਕੇ (ਹੋਰ ਵਧੇਰੇ) ਖੁਣਸਨ ਲਗ ਪਏ।
Witnessing this the yogis were further enraged
ਖਾਧੀਖੁਣਸਿਜੋਗੀਸਰਾਂਗੋਸਟਿਕਰਨਿਸਭੇਉਠਿਆਈ।
ਜੋਗੀ ਈਰਖਾ ਕਰ ਕੇ ਸਾਰੇ ਚਰਚਾ ਕਰਨ ਨੂੰ ਉਠ ਆਏ।
All the yogis getting irritated grouped together and came forward to have a debate.
ਪੁਛੇਜੋਗੀਭੰਗਰਨਾਥੁਤੁਹਿਦੁਧਵਿਚਿਕਿਉਕਾਂਜੀਪਾਈ।
ਭੰਗਰ ਨਾਥ ਜੋਗੀ ਪੁੱਛਣ ਲੱਗਾ “ਤੂੰ ਦੁੱਧ ਵਿਚ ਕਾਂਜੀ ਕਿਉਂ ਪਾ ਦਿੱਤੀ ਹੈ?।
Yogi Bhangar Nath asked, (Why have you put vinegar in milk?)
ਫਿਟਿਆਚਾਟਾਦੁਧਦਾਰਿੜਕਿਆਮਖਣੁਹਥਿਨਆਈ।
(ਹੁਣ ਤਾਂ) ਦੁੱਧ ਦਾ ਮਟਕਾ ਫਿੱਟ ਗਿਆ ਹੈ, ਰਿੜਕਣ ਨਾਲ ਮੱਖਣ ਕੀ ਨਿਕਲਣਾ ਹੈ? (ਭਾਵ ਸੰਨਿਆਸ ਦੇ ਚਾਟੇ ਵਿਚ ਸੰਸਾਰੀ ਰੀਤ ਦੀ ਕਾਂਜੀ ਪਾ ਦਿੱਤੀ ਹੈ, ਹੁਣ ਗਿਆਨ ਮੱਖਣ ਨਹੀਂ ਨਿਕਲੂ ਤੇ ਨਾ ਹੀ ਮੁਕਤਿ ਹੋਵੇਗੀ।
The spoiled milk cannot be churned into butter.
ਭੇਖਉਤਾਰਿਉਦਾਸਿਦਾਵਤਿਕਿਉਸੰਸਾਰੀਰੀਤਿਚਲਾਈਂ।
ਉਦਾਸੀ ਭੇਖ ਲਾਹਕੇ (ਤੂੰ) ਫਿਰ ਕਿਉਂ ਸੰਸਾਰ ਦੀ ਰੀਤਿ ਚਲਾ ਦਿੱਤੀ ਹੈ? “
How have you put off yogic garb and attired yourself in a household way.
ਨਾਨਕਆਖੇਭੰਗਰਿਨਾਥਤੇਰੀਮਾਉਕੁਚਜੀਆਹੀ।
(ਸ੍ਰੀ ਗੁਰੂ) ਨਾਨਕ ਜੀ ਨੇ ਬਚਨ ਕੀਤਾ 'ਹੇ ਭੰਗਰ ਨਾਥ! ਤੇਰੀ ਮਾਂ ਕੁਚੱਜੀ ਸੀ (ਅਥਵਾ ਤੇਰੀ ਬੁੱਧਿ ਖਰਾਬ ਹੈ)।
Said Nanak, (O Bhangar Nath, your mother-teacher is unmannerly)
ਭਾਂਡਾਧੋਇਨਜਾਤਿਓਨਿਭਾਇਕੁਚਜੇਫੁਲੁਸੜਾਈ।
(ਉਸਨੇ ਰਿਦੇ ਦਾ ਭਾਂਡਾ ਧੋ) ਨਹੀਂ ਜਾਤਾ (ਭੇਖ ਰੂਪੀ) ਕੁਚੱਜੇ ਭਾਉ ਨਾਲ ਦੁੱਧ ਨੂੰ ਸਾੜ ਬੈਠੀ ਹੈ। (ਸਤਰ ੭ ਵਿਚ ਦੱਸਿਆ ਹੈ ਕਿ ਉਹ ਕੁਚਜਾ ਭਾਵ ਕੀ ਹੈ-ਗ੍ਰਿਸਤ ਤੋਂ ਅਤੀਤ ਹੋ ਕੇ ਫੇਰ ਗ੍ਰਿਹਸਤੀਆਂ ਤੋਂ ਮੰਗ ਖਾਣਾ।)
She has not cleansed the innerself of your body-pot and your clumpsy thoughts have burnt your flower (of knowledge which was to become fruit).
ਹੋਇਅਤੀਤੁਗ੍ਰਿਹਸਤਿਤਜਿਫਿਰਿਉਨਹੁਕੇਘਰਿਮੰਗਣਿਜਾਈ।
ਵਿਰਕਤ ਹੋਕੇ ਗ੍ਰਿਹਸਤ ਨੂੰ ਛਡ ਕੇ ਫੇਰ ਉਨ੍ਹਾਂ (ਸੰਸਾਰੀਆਂ) ਦੇ ਘਰ ਮੰਗਣ ਚੜ੍ਹ ਪੈਂਦੇ ਹੋ (ਤੇ ਮੂੰਹ ਨਾਲ ਗ੍ਰਿਹਸਤੀਆਂ ਦੀ ਨਿੰਦਾ ਕਰਦੇ ਹੋ)।
You, while distancing and repudiating house hold life, go again to those householders for begging.
ਬਿਨੁਦਿਤੇਕਛੁਹਥਿਨਆਈ।੪੦।
(ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ) ਦਿਤੇ ਬਿਨਾਂ (ਕਿਸੇ ਨੂੰ) ਕੁਛ ਨਹੀਂ ਮਿਲਦਾ।
Except their offerings you don’t get anything.
ਇਹਿਸੁਣਿਬਚਨਿਜੋਗੀਸਰਾਂਮਾਰਿਕਿਲਕਬਹੁਰੂਇਉਠਾਈ।
(ਬਾਬੇ ਦਾ) ਇਹ ਬਚਨ ਸੁਣਕੇ ਜੋਗੀਆਂ ਨੇ ਭਬਕ ਮਾਰਕੇ ਬਹੁਤ ਰੂਹਾਂ ਉਠਾਈਆਂ (ਭਾਵ ਕਈ ਰੂਪ ਭੂਤ ਪ੍ਰੇਤਾਦਿਕ ਧਾਰ ਲੀਤੇ ਅਤੇ ਕਹਿਣ ਲੱਗੇ)।
Listening to this, the yogis snarled loudly and invoked many spirits.
ਖਟਿਦਰਸਨਕਉਖੇਦਿਆਕਲਿਜੁਗਿਨਾਨਕਬੇਦੀਆਈ।
ਖਟ ਦਰਸ਼ਨਾਂ ਨੂੰ ਨਾਨਕ ਵੇਦੀ ਨੇ ਕਲਜੁਗ ਵਿਖੇ ਆਕੇ ਨਿਖੇਧ ਦਿਤਾ ਹੈ।
They said, (In kaliyug, Bedi Nanak has trampled and driven away the six schools of Indian philosophy).
ਸਿਧਿਬੋਲਨਿਸਭਿਅਵਖਧੀਆਤੰਤ੍ਰਮੰਤ੍ਰਕੀਧੁਨੋਚੜਾਈ।
ਸਿਧ ਲੋਕ ਮੰਤ੍ਰਾਂ ਤੰਤ੍ਰਾ ਦੀਆਂ (ਧੁਨੀਆਂ=) ਵਾਜਾਂ ਲਾਕੇ ਸਭ ਔਖਧੀਆਂ ਦੱਸਣ।
Saying thus, the Siddhs counted all sorts of medicines and started making tantric sounds of the mantras.
ਰੂਪਵਟਾਏਜੋਗੀਆਂਸਿੰਘਬਾਘਿਬਹੁਚਲਿਤਿਦਿਖਾਈ।
ਸ਼ੇਰ ਬਘਿਆੜ (ਆਦਿ ਬਣਕੇ) ਜੋਗੀਆਂ ਨੇ ਆਪਣਾ ਰੂਪ ਵਟਾ ਕਈ ਕੌਤਕ ਦੱਸੇ।
Yogis changed themselves into the forms of lions and tigers and performed many actions.
ਇਕਿਪਰਿਕਰਿਕੈਉਡਰਨਿਪੰਖੀਜਿਵੈਰਹੇਲੀਲਾਈ।
ਇਕ (ਜੋਗੀ) ਖੰਭ ਲਾਕੇ ਉਡਣ ਲਗ ਪਏ, ਜਿਵੇਂ ਪੰਛੀ ਅਕਾਸ਼ ਵਿਚ ਤਾਰੀਆਂ ਲਾਉਂਦੇ ਹਨ।
Some of them became winged and flew like birds.
ਇਕਨਾਗਹੋਇਪਉਣਛੋੜਿਆਇਕਨਾਵਰਖਾਅਗਨਿਵਸਾਈ।
ਇਕ ਸਪ ਹੋ ਕੇ ਫੁੰਕਾਰੇ ਮਾਰਨ ਲਗੇ, ਇਕਨਾ ਨੇ ਅਗ ਦੀ ਵਰਖਾ ਹੀ ਕਰਨੀ (ਆਰੰਭ ਦਿਤੀ)।
Some started hissing like cobra and some poured out fire.
ਤਾਰੇਤੋੜੇਭੰਗਰਿਨਾਥਇਕਚੜਿਮਿਰਗਾਨੀਜਲੁਤਰਿਜਾਈ।
ਭੰਗਰ ਨਾਥ ਤਾਰੇ ਤੋੜਨ ਲਗਾ, ਇਕ ਮਿਰਗਾਣੀਆਂ ਪੁਰ ਚੜਕੇ ਪਾਣੀ (ਉਪਰ) ਤਰਣ ਲਗੇ।
Bhangar nath plucked the stars and many upon deer skin started floating on water.
ਸਿਧਾਅਗਨਿਨਬੁਝੈਬੁਝਾਈ।੪੧।
ਸਿਧਾਂ ਦੀ ਅਗ ਬੁਝਾਈ ਹੋਈ ਬੁਝਦੀ ਨਹੀਂ (ਸੀ)।
The fire (of desires) of the siddhs was unextinguishable.
ਸਿਧਿਬੋਲਨਿਸੁਣਿਨਾਨਕਾਤੁਹਿਜਗਨੋਕਰਾਮਾਤਿਦਿਖਾਈ।
(ਹੁਣ ਸਿਧ) ਕਹਿਣ ਲੱਗੇ “ਹੇ ਨਾਨਕ ਸੁਣ! ਤੂੰ ਜਗਤ ਨੂੰ (ਕੀ) ਕਰਾਮਾਤ ਦੱਸੀ ਹੈ।
Siddhs spoke, Listen O Nanak! You have shown miracles to the world.
ਕੁਝੁਵਿਖਾਲੇਂਅਸਾਂਨੋਤੁਹਿਕਿਉਂਢਿਲਅਵੇਹੀਲਾਈ।
ਕੁਝ ਤਾਂ ਸਾਨੂੰ ਬੀ ਦੱਸ, ਤੂੰ ਇਡੀ ਢਿੱਲ ਕਾਸਨੂੰ ਲਾ ਛੱਡੀ ਹਈ”।
Why are you late in showing some to us.
ਬਾਬਾਬੋਲੇਨਾਥਜੀਅਸਿਵੇਖਣਿਜੋਗੀਵਸਤੁਨਕਾਈ।
ਬਾਬਾ ਜੀ ਬੋਲੇ, “ਹੇ ਨਾਥ ਜੀ! ਸਾਡੇ ਤਾਂ ਵੇਖਣ ਵਿਚ ਜੋਗੀ ਕੋਈ ਵਸਤ ਨਹੀਂ ਹਨ।☬(ਪਾ:-ਅਸਾਂ ਵੇਖੇ।)
Baba replied, O respected Nath! I have nothing worth showing to you.
ਗੁਰੁਸੰਗਤਿਬਾਣੀਬਿਨਾਦੂਜੀਓਟਨਹੀਹੈਰਾਈ।
ਗੁਰ ਸੰਗਤ ਬਾਣੀ (ਅਰੁ ਵਾਹਿਗੁਰੂ) ਬਿਨਾਂ ਦੂਸਰੀ ਓਟ ਹੋਰ ਰਾਈ ਜਿੰਨੀ ਬੀ ਨਹੀਂ ਹੈ।
I have no support except of the Guru (God), holy congregation, and the Word (bani).
ਸਿਵਰੂਪੀਕਰਤਾਪੁਰਖੁਚਲੇਨਾਹੀਧਰਤਿਚਲਾਈ।
ਕਲਯਾਣ ਰੂਪ ਕਰਤਾ ਪੁਰਖ ਹੈ। “ (ਗੁਰੂ ਨਾਨਕ ਜੀ) ਚਲਾਇਮਾਨ ਨਾ ਹੋਏ (ਜਿੱਕੁਰ) ਧਰਤੀ ਹਿਲਾਈ ਹੋਈ ਨਹੀਂ ਹਿਲਦੀ।
That Paramatman who is all full of benedictions (sivam) for all is stable and the earth (and material over it) is transitory.
ਸਿਧਿਤੰਤ੍ਰਮੰਤ੍ਰਿਕਰਿਝੜਿਪਏਸਬਦਿਗੁਰੂਕੇਕਲਾਛਪਾਈ।
ਸਿਧ ਤੰਤਰ ਮੰਤਰ ਕਰ ਕੇ ਹਾਰ ਗਏ, ਗੁਰੂ ਦੇ ਸ਼ਬਦ ਨੇ (ਉਨ੍ਹਾਂ ਦੀ) ਕਲਾ ਛਿਪਾ ਦਿੱਤੀ।
The siddhs exhausted themselves with the tantra-mantras but the world of Lord did not allow their powers to come up.
ਦਦੇਦਾਤਾਗੁਰੂਹੈਕਕੇਕੀਮਤਿਕਿਨੇਨਪਾਈ।
ਦੱਦੇ (ਅੱਖਰ ਦਾ ਅਰਥ) ਦਾਤਾ (ਰੂਪ ਆਪ ਹੀ) ਗੁਰੂ ਹੈ, ਕੱਕੇ (ਦਾ ਅਰਥ) ਕੀਮਤ (ਉਸ ਦੀ) ਕਿਸੇ ਨੇ ਨਹੀਂ ਪਾਈ।
The Guru is the giver and no one can gauge his bounties.
ਸੋਦੀਨਨਾਨਕਸਤਿਗੁਰੁਸਰਣਾਈ।੪੨।
(ਫੇਰ) ਓਹ ਦੀਨ ਹੋਕੇ ਸਤਿਗੁਰ ਨਾਨਕ ਦੀ ਸ਼ਰਣੀ ਪੈ ਗਏ (ਅਥਵਾ ਦੱਦੇ ਕੱਕੇ ਵਲੋਂ ਦਿੱਕ ਹੋ ਕੇ ਸ਼ਰਣੀ ਪੈ ਗਏ, ਇਹ ਭੀ ਗਯਾਨੀ ਅਰਥ ਕਰਦੇ ਹਨ)।
Utimately, the humbled yogis submitted before the true Guru Nanak.
ਬਾਬਾਬੋਲੇਨਾਥਜੀਸਬਦੁਸੁਨਹੁਸਚੁਮੁਖਹੁਅਲਾਈ।
(ਆਪ ਗੁਰੂ) ਬਾਬਾ ਜੀ ਬੋਲੇ: “ਹੇ ਨਾਥ ਜੀ! (ਮੈਂ) ਮੂੰਹੋਂ ਸਚ ਬਚਨ ਕਹਿੰਦਾ ਹਾਂ (ਆਪ) ਸ਼ਬਦ ਸੁਣੋ।
Baba (further) said, O respected Nath! Please listen to the truth that I utter.
ਬਾਝੋਸਚੇਨਾਮਦੇਹੋਰੁਕਰਾਮਾਤਿਅਸਾਂਤੇਨਾਹੀ।
(ਇਕ ਭਗਵੰਤ ਦੇ) ਸੱਚੇ ਨਾਮ (ਦੀ ਕਰਾਮਾਤ) ਤੋਂ ਬਿਨਾਂ ਹੋਰ (ਨਾਸੀ) ਕਰਾਮਾਤਾਂ ਸਾਡੇ ਪਾਸ ਨਹੀਂ ਹਨ।
Without the true Name no else miracle I have.
ਬਸਤਰਿਪਹਿਰੌਅਗਨਿਕੈਬਰਫਹਿਮਾਲੇਮੰਦਰੁਛਾਈ।
ਕਪੜੇ ਅੱਗ ਦੇ ਪਹਿਨਾਂ, ਹਿਮਾਲੇ ਵਿਚ ਬਰਫ ਦੇ ਮੰਦਰ ਛਾਕੇ (ਜਾ ਰਹਾਂ)
I may wear the clothes of fire and build my house in the Himalayas.
ਕਰੌਰਸੋਈਸਾਰਿਦੀਸਗਲੀਧਰਤੀਨਥਿਚਲਾਈ।
ਰਸੋਈ (ਸਾਰ=) ਲੋਹੇ ਦੀ ਕਰਾਂ ਕਿ ਸਾਰੀ ਧਰਤੀ ਨੂੰ ਨੱਥ ਕੇ ਚਲਾਵਾਂ।
I may eat the iron and make earth move to my orders.
ਏਵਡੁਕਰੀਵਿਥਾਰਿਕਉਸਗਲੀਧਰਤੀਹਕੀਜਾਈ।
ਐਨਾ ਵਿਥਾਰ (=ਪਸਾਰਾ) ਕਰਾਂ ਕਿ ਸਾਰੀ ਧਰਤੀ ਹਿੱਕੀ ਹੋਈ ਤੁਰੀ ਚੱਲੇ।
I may expand myself so much that I could push the earth.
ਤੋਲੀਧਰਤਿਅਕਾਸਿਦੁਇਪਿਛੇਛਾਬੇਟੰਕੁਚੜਾਈ।
(ਤੱਕੜ ਵਿੱਚ) ਧਰਤ ਅਕਾਸ਼ ਦੋਵੇਂ (ਧਰਕੇ) ਪਿਛਲੇ ਛਾਬੇ ਵਿਚ (ਟੰਕ=) ਵੱਟਾ ਪਾਕੇ ਤੋਲ ਲਵਾਂ।
I may weigh the earth and the sky against few grams of weight.
ਇਹਿਬਲੁਰਖਾਆਪਿਵਿਚਿਜਿਸੁਆਖਾਤਿਸੁਪਾਸਿਕਰਾਈ।
ਇੰਨਾਂ ਬਲ ਆਪਣੇ ਵਿਚ ਰੱਖਾਂ, ਜਿਸ ਨੂੰ ਆਖਾਂ ਉਸ ਕੋਲੋਂ ਬੀ (ਜੋ ਚਾਹਾਂ) ਕਰਵਾ ਲਵਾਂ,
I may have so much of power that I push aside anybody by saying.
ਸਤਿਨਾਮੁਬਿਨੁਬਾਦਰਿਛਾਈ।੪੩।
(ਫੇਰ ਬੀ) ਸਤਿਨਾਮ ਤੋਂ ਬਿਨਾ (ਇਹ ਸਭ ਕੁਛ) ਬੱਦਲ ਦੀ ਛਾਂ ਹੈ।
But without the true Name, these all (powers) are momentary like the Shadow of the clouds.
ਬਾਬੇਕੀਤੀਸਿਧਿਗੋਸਟਿਸਬਦਿਸਾਂਤਿਸਿਧਾਂਵਿਚਿਆਈ।
(ਜਦ) ਬਾਬੇ ਨੇ ਸਿਧਾਂ ਨਾਲ ਚਰਚਾ ਕੀਤੀ, (ਬਾਬੇ ਦੇ) ਸ਼ਬਦ ਨਾਲ ਸਿਧਾਂ ਵਿਖੇ ਸ਼ਾਂਤਿ ਵਰਤ ਗਈ।
Baba has discussions with the siddhs and because of th eenergy of the sabad those siddhs attained peace.
ਜਿਣਿਮੇਲਾਸਿਵਰਾਤਿਦਾਖਟਦਰਸਨਿਆਦੇਸਿਕਰਾਈ।
ਸ਼ਿਵਰਾਤ ਦਾ (ਸਾਰਾ) ਮੇਲਾ (ਗੁਰੂ ਜੀ ਨੇ) ਜਿੱਤ ਲੀਤਾ, ਖਟ ਦਰਸ਼ਨਾਂ ਨੇ ਨਮਸਕਾਰ ਕੀਤੀ।
Conquering the Sivratri fair Baba made the followers of six philosophies bow.
ਸਿਧਿਬੋਲਨਿਸੁਭਿਬਚਨਿਧਨੁਨਾਨਕਤੇਰੀਵਡੀਕਮਾਈ।
(ਅਤੇ ਸਾਰੇ ਸਿੱਧ (ਏਹ) ਸ਼ੁਭ ਬਚਨ ਆਖਣ ਲਗੇ “ਧੰਨ ਹੋ ਨਾਨਕ ਜੀ! ਆਪ ਦੀ (ਕਮਾਈ=) ਮਿਹਨਤ ਵੱਡੀ ਹੈ।
Now, speaking benign words, the siddhs said, Nanak, your achievement is great.
ਵਡਾਪੁਰਖੁਪਰਗਟਿਆਕਲਿਜੁਗਿਅੰਦਰਿਜੋਤਿਜਗਾਈ।
(ਤੂੰ) ਵਡਾ ਪੁਰਖ ਕੁਲਜੁਗ ਵਿਚ ਜ਼ਾਹਰ ਹੋਇਆ ਹੈਂ, (ਸਾਰੇ ਸੱਤਿਨਾਮ ਦੀ) ਜੋਤ ਜਗਾ ਦਿਤੀ ਹੈ। “
You, emerging like a greatman in kaliyug have diffused the light (of knowledge) all around.
ਮੇਲਿਓਬਾਬਾਉਠਿਆਮੁਲਤਾਨੇਦੀਜਾਰਤਿਜਾਈ।
(ਅਚਲ ਦੇ) ਮੇਲੇ (ਦੀ ਦਿਗ ਬਿਜਯ ਕਰ ਕੇ ਹੁਣ) ਗੁਰੂ ਬਾਬਾ ਜੀ ਉਠ ਕੇ ਮੁਲਤਾਨ ਦੀ ਯਾਤਰਾ ਨੂੰ ਚਲੇ।
Getting up from that fair, Baba went to the pilgrimage of Multan.
ਅਗੋਂਪੀਰਮੁਲਤਾਨਦੇਦੁਧਿਕਟੋਰਾਭਰਿਲੈਆਈ।
ਅੱਗੋਂ ਮੁਲਤਾਨ ਦੇ ਪੀਰ ਵਿਚ ਦੁੱਧ ਦਾ ਛੰਨਾ (ਨਕਾ ਨਕ) ਭਰਕੇ ਲੈ ਆਏ।
In Multan, the pir presented a bowl of milk filled up to brims (which means That faquirs here are already in plenty).
ਬਾਬੇਕਢਿਕਰਿਬਗਲਤੇਚੰਬੇਲੀਦੁਿਧਵਿਚਿਮਿਲਾਈ।
ਬਾਬੇ ਨੇ ਬਗਲੋਂ ਕੱਢਕੇ ਇਕ ਚੰਬੇਲੀ (ਦਾ ਫੁੱਲ) ਦੁੱਧ ਪੁਰ ਰੱਖ ਦਿਤਾ।
Baba took out a jasmine flower from his bag and floated it on the milk (which meant that he wa not going to put anybody to trouble).
ਜਿਉਸਾਗਰਿਵਿਚਿਗੰਗਸਮਾਈ।੪੪।
ਜਿਕੁਰ ਸਮੁੰਦਰ ਵਿਚ ਗੰਗਾ ਸਮਾਉਂਦੀ ਹੈ।
It was such a scene as if the Ganges were merging into the sea.
ਜਾਰਤਿਕਰਿਮੁਲਤਾਨਦੀਫਿਰਿਕਰਤਾਰਿਪੁਰੇਨੋਆਇਆ।
ਮੁਲਤਾਨ ਦੀ ਜਾਤਰਾ (ਵਿਚ ਦਿਗ ਬਿਜਯ) ਕਰ ਕੇ ਫਿਰ ਕਰਤਾਰ ਪੁਰ ਨੂੰ (ਬਾਬਾ) ਆਇਆ।
After the journey of Multan, Baba Nanak again turned towards Kartarpur.
ਚੜ੍ਹੇਸਵਾਈਦਿਹਿਦਿਹੀਕਲਿਜੁਗਿਨਾਨਕਨਾਮੁਧਿਆਇਆ।
ਦਿਨੋਂ ਦਿਨ ਕਲਾ ਸਵਾਈ ਹੋਣ ਲੱਗੀ, ਕਲਜੁਗ (ਵਿਚ ਗੁਰੂ) ਨਾਨਕ ਨੇ ਲੋਕਾਂ ਥੋਂ ਨਾਮ ਦਾ ਜਾਪ ਕਰਾਯਾ।
His impact increased by leaps and bounds and he made people of kaliyug remember Nam.
ਵਿਣੁਨਾਵੈਹੋਰੁਮੰਗਣਾਸਿਰਿਦੁਖਾਂਦੇਦੁਖਸਬਾਇਆ।
(ਇਸ ਲਈ ਕਿ) ਨਾਮ ਤੋਂ ਬਾਝ ਹੋਰ ਸਭਨਾਂ (ਪਦਾਰਥਾਂ) ਦੇ ਮੰਗਣ ਵਿਖੇ ਭਾਰੀ ਕਸ਼ਟ ਤੇ ਵਿਪਦਾ ਹਨ।
Desiring anything except the Nam of the Lord, is invitation to multiplying sufferings.
ਮਾਰਿਆਸਿਕਾਜਗਤਿਵਿਚਿਨਾਨਕਨਿਰਮਲਪੰਥੁਚਲਾਇਆ।
(ਸਾਰੇ) ਜਗਤ ਵਿਖੇ (ਹੁਕਮ ਦਾ) ਸਿੱਕਾ ਮਾਰਿਆ ਅਤੇ (ਬਾਬੇ) ਨਾਨਕ ਨੇ (ਹਉਮੈ ਰੂਪੀ) ਮੈਲ ਤੋਂ ਰਹਿਤ ਪੰਥ ਤੋਰਿਆ।
In the world, he established the authority (of his doctrines) and started a religion, devoid of any impurity (niramal panth).
ਥਾਪਿਆਲਹਿਣਾਜੀਂਵਦੇਗੁਰਿਆਈਸਿਰਿਛਤ੍ਰੁਫਿਰਾਇਆ।
ਆਪਣੇ ਜੀਉਂਦੇ ਜੀ ਲਹਿਣੇ ਨੂੰ ਗੱਦੀ ਪੁਰ ਬੈਠਾਕੇ ਗੁਰਿਆਈ ਦਾ ਛੱਤ੍ਰ ਸਿਰ ਪੁਰ ਫਿਰਾਇਆ।
During his life time he waved the canopy of Guru seat on the head of Lahina(Guru Angad) and merged his own light into him.
ਜੋਤੀਜੋਤਿਮਿਲਾਇਕੈਸਤਿਗੁਰਨਾਨਕਿਰੂਪੁਵਟਾਇਆ।
(ਆਪਣੀ) ਜੋਤਿ (ਉਸਦੇ) ਜੋਤਿ ਵਿਖੇ ਮਿਲਾਕੇ ਸਤਿਗੁਰੂ ਨਾਨਕ ਨੇ (ਮਾਨੋਂ ਦੂਜਾ) ਰੂਪ ਬਦਲ ਦਿਤਾ।
Guru Nanak now transformed himself.
ਲਖਿਨਕੋਈਸਕਈਆਚਰਜੇਆਚਰਜੁਦਿਖਾਇਆ।
(ਇਸ ਭੇਤ ਨੂੰ) ਕੋਈ ਜਾਣ ਨਹੀਂ ਸਕਿਆ, ਕਿਉਂ ਜੋ ਅਚਰਜ ਵਿਚ ਅਚਰਜ ਦਿਖਾ ਦਿਤਾ।
This mystery is incomprehensible for anybody that awe-inspiring (Nanak) accomplished a wonderful task.
ਕਾਇਆਪਲਟਿਸਰੂਪੁਬਣਾਇਆ।੪੫।
ਕਿ ਸਰੀਰ ਨੂੰ ਪਲਟਕੇ (ਗੁਰੂ ਅੰਗਦ ਦਾ) ਸਰੂਪ (ਆਪਣੇ ਵਰਗਾ) ਬਣਾ ਦਿਤਾ।
He converted (his body) into a new form.
ਸੋਟਿਕਾਸੋਛਤ੍ਰੁਸਿਰਿਸੋਈਸਚਾਤਖਤੁਟਿਕਾਈ।
ਉਹੋ ਤਿਲਕ, ਊਹੋ ਛਤ੍ਰ ਸਿਰ ਪੁਰ, ਉਹੋ ਸੱਚੇ ਸਿੰਘਾਸਨ ਪੁਰ ਬਿਰਾਜਮਾਨੀ;
With the same mark (on the forehead), the same canopy he radiated on the Throne.
ਗੁਰਨਾਨਕਹੰਦੀਮੁਹਰਿਹਥਿਗੁਰਅੰਗਦਿਦੀਦੋਹੀਫਿਰਾਈ।
(ਊਹੋ) ਗੁਰ ਨਾਨਕ ਦੇ ਹੱਥ ਦੀ ਛਾਪ (ਅਰਥਾਤ ਸ਼ਕਤੀ ਮਿਲੀ ਅਰ) ਗੁਰੂ ਅੰਗਦ ਜੀ ਦੀ ਦੋਹੀ ਫਿਰ ਗਈ (ਕਿ ਅੱਗੇ ਨੂੰ ਇਹ ਗੁਰੂ ਹੋਏ)।
The power Guru Nanak had is now with Guru Angad was publically proclaimed all around.
ਦਿਤਾਛੋੜਿਕਰਤਾਰਪੁਰੁਬੈਠਿਖਡੂਰੇਜੋਤਿਜਗਾਈ।
(ਹੁਣ ਸ੍ਰੀ ਗੁਰੂ ਅੰਗਦ ਜੀ ਨੇ) ਕਰਤਾਰ ਪੁਰ ਨੂੰ ਛੱਡ ਦਿਤਾ ਤੇ ਖਡੂਰ (ਨਾਮੇ ਗ੍ਰਾਮ ਵਿਖੇ) ਆਪਣੀ ਰੌਸ਼ਨੀ ਕੀਤੀ।
Guru Angad left Kartarpur and scattered his light while sitting at Khadur.
ਜੰਮੇਪੂਰਬਿਬੀਜਿਆਵਿਚਿਵਿਚਿਹੋਰੁਕੂੜੀਚਤੁਰਾਈ।
ਪੂਰਬ ਦਾ (ਜੋ ਬੀਜ) ਬੀਜਿਆ ਹੈ, (ਊਹੋ) ਮਿਲਦਾ ਹੈ, ਹੋਰ ਵਿਚ ਵਿਚ ਦੀਆਂ ਚਤੁਰਾਈਆਂ ਝੂਠੀਆਂ ਹਨ (ਭਾਵ ਦਾਸੂ ਤੇ ਦਾਤੂ ਪੁੱਤ੍ਰ ਬੈਠੇ ਰਹੇ ਤੇ ਸ੍ਰੀ ਅਮਰਦਾਸ ਜੀ ਨੇ ਟਹਿਲੋਂ ਮਹਿਲ ਪਾ ਲੀਤਾ)।
Action seeds of the previous births sprout; all other ingenuinities are false.
ਲਹਣੇਪਾਈਨਾਨਕੋਦੇਣੀਅਮਰਦਾਸਿਘਰਿਆਈ।
ਲਹਿਣੇ ਨੇ ਤਾਂ ਗੁਰੂ ਨਾਨਕ ਜੀ ਤੋਂ (ਗੱਦੀ) ਪਾਈ, (ਹੁਣ ਇਨ੍ਹਾਂ ਨੂੰ ਗੁਰੂ) ਅਮਰ ਦਾਸ ਜੀ ਦੇ ਘਰ ਦੇਣੀ ਆਈ (ਭਾਵ ਸ੍ਰੀ ਗੁਰੂ ਅੰਗਦ ਜੀ ਨੇ ਸ੍ਰੀ ਗੁਰੂ ਅਮਰ ਦਾਸ ਜੀ ਨੂੰ ਓਹੀ ਗੁਰਿਆਈ ਦੀ ਗੱਦੀ ਬਖਸ਼ ਦਿਤੀ)।
Whatever Lahina got from Guru Nanak now came to the house of (Guru) Amar Das.
ਗੁਰੁਬੈਠਾਅਮਰੁਸਰੂਪਹੋਇਗੁਰਮੁਖਿਪਾਈਦਾਦਿਇਲਾਹੀ।
ਅਮਰ ਸਰੂਪ ਹੋਕੇ ਗੁਰੂ (ਅਮਰ ਦਾਸ ਜੀ ਗੱਦੀ ਪਰ) ਬੈਠੇ ਗੁਰੂ (ਅੰਗਦ ਜੀ ਦੇ) ਦਵਾਰਾ ਈਸ਼੍ਵਰੀਯ ਦਾਤ ਮਿਲੀ।
Having received the celestial gift from Guru Angad, the Guru, in the form of Amar Das is seated.
ਫੇਰਿਵਸਾਇਆਗੋਇੰਦਵਾਲੁਅਚਰਜੁਖੇਲੁਨਲਖਿਆਜਾਈ।
(ਇਨ੍ਹਾਂ ਨੇ) ਗੋਂਦਵਾਲ ਫੇਰ (ਆ ਕਰ) ਵਸਾਇਆ, ਵਡਾ ਅਚਰਜ ਖੇਲ ਕੀਤਾ ਜੋ ਸਮਝਿਆ ਨਹੀਂ ਜਾਂਦਾ।
Guru Amar Das founded Goindval. The wondorous play could was beyond sight.
ਦਾਤਿਜੋਤਿਖਸਮੈਵਡਿਆਈ।੪੬।
ਦਾਤ ਤੇ ਜੋਤਿ ਸਭ ਵਾਹਿਗੁਰੂ ਦੀ ਵਡਿਆਈ ਹੈ (ਜਿਸ ਨੂੰ ਦੇਵੇ ਉਸ ਨੂੰ ਮਿਲਦੀ ਹੈ)।
Gift received from the earlier Gurus further enhanced the grandeur of the Light.
ਦਿਚੈਪੂਰਬਿਦੇਵਣਾਜਿਸਦੀਵਸਤੁਤਿਸੈਘਰਿਆਵੈ।
(ਜਿਸ ਦਾ) ਦੇਣਾ ਪਹਿਲੋਂ ਦਾ ਹੀ ਹੋਵੇ ਤੇ ਜਿਸ ਦੇ ਘਰ ਦੀ ਚੀਜ਼ ਹੋਵੇ ਉਸ ਦੇ ਘਰ ਹੀ ਆਉਂਦੀ ਹੈ।
Liabilities of the previous births have to be settled and the thing goes to the house it belongs to.
ਬੈਠਾਸੋਢੀਪਾਤਿਸਾਹੁਰਾਮਦਾਸੁਸਤਿਗੁਰੂਕਹਾਵੈ।
(ਹੁਣ) ਸੋਢੀ ਪਾਤਸ਼ਾਹ ਹੋ ਕੇ (ਗੱਦੀ ਪਰ) ਬੈਠੇ ਤੇ ਰਾਮਦਾਸ ਸਤਿਗੁਰੂ (ਪ੍ਰਸਿੱਧ) ਕਹਾਏ।
Now Guru Ram Das, a Sodhi emperor, seated on the Guru-seat is called the true Guru.
ਪੂਰਨੁਤਾਲੁਖਟਾਇਆਅੰਮ੍ਰਿਤਸਰਿਵਿਚਿਜੋਤਿਜਗਾਵੈ।
ਅੰਮ੍ਰਿਤਸਰ ਵਿਖੇ (ਸੁਧਾ ਸਰੋਵਰ ਨਾਮੇ) ਤਲਾਉ ਨੂੰ ਖਟਾ ਕੇ ਪੂਰਨ ਕੀਤਾ ਅਰ ਜੋਤ ਦਾ ਪ੍ਰਕਾਸ਼ ਕੀਤਾ।
He got dug the complete holy tank and here settling down at Amritsar, he spread his light.
ਉਲਟਾਖੇਲੁਖਸਮਦਾਉਲਟੀਗੰਗਸਮੁੰਦ੍ਰਿਸਮਾਵੈ।
ਖਸਮ ਦਾ ਕੌਤਕ ਉਲਟਾ ਹੈ (ਹੋਰ ਨਦੀਆਂ ਪੱਛਮ ਨੂੰ ਜਾਕੇ ਅਰਬ ਸਾਗਰ ਵਿਖੇ ਜਾਂਦੀਆਂ ਹਨ) ਪਰ ਗੰਗਾ (ਨਦੀ ਉਤਰੋਂ ਹੋਕੇ ਪੂਰਬ ਵਲ ਇਨ੍ਹਾਂ ਤੋਂ) ਉਲਟੀ ਜਾਕੇ ਬੰਗਾਲੇ) ਸਮੁੰਦਰ ਵਿਖੇ ਮਿਲਦੀ ਹੈ।
Wondrous is the play of the Lord. He can cause Ganges running in opposite direction merge in the ocean.
ਦਿਤਾਲਈਯੇਆਪਣਾਅਣਿਦਿਤਾਕਛੁਹਥਿਨਆਵੈ।
ਆਪਣਾ ਦਿੱਤਾ ਲਈਦਾ ਹੈ, ਬਿਨਾਂ ਦਿੱਤੇ ਕੁਝ ਹੱਥ ਨਹੀਂ ਆਉਂਦਾ।
You get your own; given nothing cannot bring to you anything.
ਫਿਰਿਆਈਘਰਿਅਰਜਣੇਪੁਤੁਸੰਸਾਰੀਗੁਰੂਕਹਾਵੈ।
ਫੇਰ ਗੁਰੂ ਅਰਜਨ ਦੇਵ ਦੇ ਘਰ (ਗੁਰਿਆਈ) ਆਈ, ਸੰਸਾਰੀ ਪੁੱਤਰ (=ਬਿੰਦੀ ਬੇਟਾ) ਗੁਰੂ ਕਹਾਇਆ!
Now the Guruship entered the house of Arjan (Dev) who, to say was the son, but, he proved through his good deeds to be worthy of the Guru-seat.
ਜਾਣਿਨਦੇਸਾਂਸੋਢੀਓਂਹੋਰਸਿਅਜਰੁਨਜਰਿਆਜਾਵੈ।
(ਮਾਤਾ ਭਾਨੀ ਜੀ ਨੇ ਪੁੱਤ੍ਰ ਨੂੰ ਬਚਨ ਕੀਤਾ: ਹੇ ਪੁਤ੍ਰ! ਹੁਣ) ਸੋਢੀਓਂ ਗੱਦੀ ਮੈਂ ਨਹੀਂ ਜਾਣ ਦੇਵਾਂਗੀ ਇਹ ਵੱਡੀ ਅਜਰ (ਚੀਜ਼ ਹੈ ਇਸ ਦਾ) ਜਰਨਾ, ਹੋਰਦੇ ਨਹੀਂ ਹੋਊ।
This Guruship would not go beyond Sodhis because none else can bear with this unbearable.
ਘਰਹੀਕੀਵਥੁਘਰੇਰਹਾਵੈ।੪੭।
ਘਰ ਦੀ ਚੀਜ਼ ਘਰੇ ਹੀ ਰਹੂ।
The thing of the House should remain in the House.
ਪੰਜਿਪਿਆਲੇਪੰਜਿਪੀਰਛਠਮੁਪੀਰੁਬੈਠਾਗੁਰੁਭਾਰੀ।
ਪੰਜ ਪੀਰ (ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਜੀ ਨੇ ਤਾਂ) ਪੰਜ ਪਿਆਲੇ (ਸਤ, ਸੰਤੋਖ, ਦਯਾ, ਧਰਮ, ਧੀਰਜ ਦੇ ਪੀਤੇ, ਭਾਵ ਸਤੋਗੁਣ ਦਾ ਬੜਾ ਅਭਯਾਸ ਕੀਤਾ) ਛੇਵਾਂ ਪੀਰ (ਗੁਰੂ ਹਰਗੋਬਿੰਦ) ਭਾਰੀ ਗੁਰੂ ਹੋਕੇ (ਗੱਦੀ ਤੇ) ਬੈਠਾ (ਭਾਵ ਇਨ੍ਹਾਂ ਨੇ ਦੇਗ਼ ਤੇਗ਼ ਦੀਆਂ ਦੋ ਤਲਵਾਰਾਂ ਨਾਲ ਪਹ
(From Guru Nanak to Guru Arjan Dev) Five pirs were there who drank from the five cups(of truth, contentment, compassion, dharama, discerning wisdom), and now the sixth great pir is holding the Guruship.
ਅਰਜਨੁਕਾਇਆਪਲਟਿਕੈਮੂਰਤਿਹਰਿਗੋਬਿੰਦਸਵਾਰੀ।
ਗੁਰੂ ਅਰਜਨ ਜੀ ਨੇ ਹੀ ਆਪਣੀ ਕਾਯਾਂ ਪਲਟਕੇ ਹਰਿਗੋਬਿੰਦ ਦੀ ਮੂਰਤੀ ਬਣਾਈ।
Arjan (Dev) transformed himself into Harigobind and sat majestically.
ਚਲੀਪੀੜੀਸੋਢੀਆਰੂਪੁਦਿਖਾਵਣਿਵਾਰੋਵਾਰੀ।
(ਹੁਣ) ਸੋਢੀਆਂ ਦੀ ਪੀਹੜੀ (ਅਗੋਂ) ਤੋਰ ਪਈ, ਵਾਰੋ ਵਾਰੀ (ਗੁਰੂ) ਰੂਪ ਦੱਸਣਗੇ।
Now the Sodhi lineage has started and they all will show their selves turn by turn.
ਦਲਿਭੰਜਨਗੁਰੁਸੂਰਮਾਵਡਜੋਧਾਬਹੁਪਰਉਪਕਾਰੀ।
ਇਹ ਬੀਰ ਗੁਰੂ (ਮਲੇਛਾਂ ਦੇ) ਦਲਾਂ ਦਾ ਤੋੜਨਹਾਰ ਵਡਾ ਜੋਧਾ ਤੇ ਵੱਡਾ ਪਰਉਪਕਾਰੀ ਉਠਿਆ।
This Guru, the vanquisher of armies, is very brave and benevolent.
ਪੁਛਨਿਸਿਖਅਰਦਾਸਿਕਰਿਛਿਅਮਹਲਾਂਤਕਿਦਰਸੁਨਿਹਾਰੀ।
(ਹੁਣ) ਸਿਖ ਅਰਦਾਸ ਕਰ ਕੇ ਪੁੱਛਣ ਲਗੇ (ਹੇ ਦੀਨ ਦਿਆਲ!) ਛੀ ਮਹਿਲਾਂ ਤੀਕ ਤਾਂ ਦਰਸ਼ਨ ਹੋਏ ਹਨ (ਅੱਗੋਂ ਕਿੰਨੇ ਕੁ ਹੋਣਗੇ?)
The Sikhs prayed and asked that they have seen the six Gurus (how many more are to come) .
ਅਗਮਅਗੋਚਰਸਤਿਗੁਰੂਬੋਲੇਮੁਖਤੇਸੁਣਹੁਸੰਸਾਰੀ।
ਅਗਮ ਅਗੋਚਰ (ਅਰਥਾਤ ਮਨ ਬਾਣੀ ਤੋਂ ਪਰੇ) ਸਤਿਗੁਰੂ ਜੀ ਨੇ (ਅੰਗਮ ਵਾਕ) ਮੁਖ ਤੋਂ ਬੋਲੇ “ਸੁਣੋ ਹੇ ਸੰਸਾਰੀ ਲੋਕੋ!
The true Guru, the knower of the unknowable and seer of the invisible told the Sikhs to listen to.
ਕਲਿਜੁਗੁਪੀੜੀਸੋਢੀਆਂਨਿਹਚਲਨੀਂਵਉਸਾਰਿਖਲਾਰੀ।
ਕਜੁਲਗ ਵਿਖੇ ਸੋਢੀਆਂ ਦੀ ਪੀੜ੍ਹੀ ਦੀ ਨੀਵ ਅਟੱਲ ਉਸਾਰ ਕੇ ਖੜੀ ਕੀਤੀ ਗਈ ਹੈ।
The lineage of the Sodhis have been established on the sound foundation.
ਜੁਗਿਜੁਗਿਸਤਿਗੁਰੁਧਰੇਅਵਤਾਰੀ।੪੮।
ਪਰੰਤੂ ਹੋਰ ਅਵਤਾਰ 'ਜੁਗ ਜੁਗ' (ਦੋ ਦੂਣੀ ਚਾਰ ਯਾ ੨+੨=੪) ਸਤਿਗੁਰੂ ਧਾਰਨ ਕਰਨਗੇ। “
Four more Gurus will come to earth (yuga 2, yuga 2 i.e. 2+2=4)
ਸਤਿਜੁਗਿਸਤਿਗੁਰਵਾਸਦੇਵਵਵਾਵਿਸਨਾਨਾਮੁਜਪਾਵੈ।
ਵਾਹਿਗੁਰੂ ਸਬਦ ਦਾ ਅੰਨ੍ਵਯ ਚਾਰੇ ਜੁਗਾਂ ਨਾਲ ਕੀਤਾ ਜਾਂਦਾ ਹੈ:-ਸਤਿਜੁਗ ਵਿਖੇ ਸਤਿਗੁਰ ਨਾਨਕ ਜੀ ਵਾਸਦੇਵ ਦਾ ਅਵਤਾਰ ਹੋਏ, ਉਥੋਂ ਵਵਾ ਲੀਤਾ, ਵਿਸ਼ਨੂੰ ਦਾ ਨਾਮ (ਲੋਕ) ਜਪਣ ਲੱਗੇ।
In Satyug, Visnu in the form of Vasudev is said to have incarnated and ‘V’ Of Vahiguru reminds of Visnu.
ਦੁਆਪਰਿਸਤਿਗੁਰਹਰੀਕ੍ਰਿਸ਼ਨਹਾਹਾਹਰਿਹਰਿਨਾਮੁਜਪਾਵੈ।
(ਫੇਰ) ਦੁਆਪਰ (ਵਿਖੇ) ਸਤਿਗੁਰੂ (ਨਾਨਕ ਜੀ) ਹਰੀ (ਅਰਥਾਤ) ਕ੍ਰਿਸ਼ਨ (ਦਾ ਰੂਪ) ਹੋਏ, ਹਾਹਾ (ਅੱਖਰ ਲੀਤਾ) ਹਰਿ ਹਰਿ ਦਾ ਨਾਮ ਜਪਣ ਲੱਗੇ।
The true Guru of dvapar is said to be Harikrsna and ‘H’ of Vahiguru reminds of Hari.
ਤੇਤੇਸਤਿਗੁਰਰਾਮਜੀਰਾਰਾਰਾਮਜਪੇਸੁਖੁਪਾਵੈ।
ਤ੍ਰੇਤੇ (ਯੁਗ ਵਿਖੇ) ਸਤਿਗੁਰੂ (ਨਾਨਕ ਜੀ) ਰਾਮ ਜੀ (ਦਾ ਰੂਪ ਧਾਰਿਆ ਉਥੋਂ) ਰਾਰਾ (ਲੀਤਾ) ਰਾਮ ਰਾਮ (ਲੋਕੀਂ) ਉਚਾਰਕੇ ਸੁਖ ਪਾਉਣ ਲੱਗੇ।
In the the treta was Ram and ‘R’ of Vahiguru tells that rembering Ram will produce joy and happiness.
ਕਲਿਜੁਗਿਨਾਨਕਗੁਰਗੋਬਿੰਦਗਗਾਗੋਬਿੰਦਨਾਮੁਅਲਾਵੈ।
ਕਲਿਯੁਗ (ਵਿਖੇ) ਗੁਰੂ ਨਾਨਕ ਗੋਬਿੰਦ (ਰੂਪ ਹੋਏ, ਲੋਕ) ਗੋਬਿੰਦ (ਗੋਬਿੰਦ) ਜਪਣ ਲੱਗੇ, (ਉਥੋਂ) ਗਗਾ (ਲੀਤਾ) ਹੈ।
In kalijug, Gobind is in the form of Nanak and ‘G’ of Vahiguru gets Govind recited.
ਚਾਰੇਜਾਗੇਚਹੁਜੁਗੀਪੰਚਾਇਣਵਿਚਿਜਾਇਸਮਾਵੈ।
ਚਹੁੰ ਜੁੱਗਾਂ ਦੇ ਚਾਰੇ (ਉਪਰ ਕਥੇ ਜਾਗੇ=) ਅਵਤਾਰ ਵਾਹਿਗੁਰੂ ਵਿਚ ਜਾ ਸਮਾਉਂਦੇ ਹਨ।
The recitations o f all the four ages subsume in Panchayan i.e. in the soul of the common man.
ਚਾਰੋਅਛਰਇਕੁਕਰਿਵਾਹਗੁਰੂਜਪੁਮੰਤ੍ਰੁਜਪਾਵੈ।
(ਗੱਲ ਕੀ) ਚਾਰੇ ਅੱਖਰ ਕੱਠੇ ਕਰਕੇ, ਵਾਹਿਗੁਰੂ (ਪੰਜਵਾਂ) ਜਪ ਮੰਤ੍ਰ (ਸੰਗਤ ਨੂੰ ਗੁਰੂ ਜੀ ਨੇ) ਜਪਾਇਆ।
When joining four letters Vahiguru is remembered,
ਜਹਾਤੇਉਪਜਿਆਫਿਰਿਤਹਾਸਮਾਵੈ।੪੯।੧।
(ਮੰਤ੍ਰ ਈਸ਼੍ਵਰ ਦੇ ਨਾਮ ਥੋਂ) ਜਿਥੋਂ ਉਪਜਿਆ ਹੈ ਫਿਰ ਉਸੇ ਵਿਖੇ ਲੀਨ ਹੋ ਜਾਂਦਾ ਹੈ। (ਧ੍ਵਨੀ ਇਹ ਕਿ ਫੇਰ ਸੰਸਾਰ ਦੀ ਪ੍ਰਾਪਤ ਨਹੀਂ ਰਹੇਗੀ ਪਰਮਪਦਦੀ ਪ੍ਰਾਪਤ ਹੋ ਜਾਵੇਗੀ। ਅਰਥਾਤ ਨਾਮ ਨਾਮੀ ਤੋਂ ਹੋਇਆ ਹੈ ਤੇ ਨਾਮੀ ਵਿਚ ਹੀ ਲੈ ਜਾਂਦਾ ਹੈ)☬ਐਉਂ ਬੀ ਅਰਥ ਲਾਉਣ ਦਾ ਜਤਨ ਹੁੰਦਾ ਹੈ: ਸਤਿਜੁਗ ਵਿਚ ਵਾਸਦੇਵ ਸਤਿਗੁਰ ਸੇ
The jiv merges again in its origin.