GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਗੰਜ ਨਾਮਾ ਭਾਈ ਨੰਦ ਲਾਲ ਜੀ
ਅੰਗ 10
Display Settings
ਦਸਵੀਂਪਾਤਸ਼ਾਹੀ
ਦਸਵੀਾ ਪਾਤਸ਼ਾਹੀ ਜ਼ਮਾਨੇ ਤੇ ਗ਼ਲਬਾ ਪਾਉਣ ਵਾਲੇ ਦੇਵਾਂ ਦੀ ਵੀਣੀ ਮਰੋੜਨ ਵਾਲੇ ਅਤੇ ਅਬਿਨਾਸੀ ਤਖਤ ਤੇ ਬਰਾਜਮਾਨ ਹੋਕੇ ਉਸ ਨੂੰ ਜ਼ੀਨਤ ਬਖਸ਼ਣ ਵਾਲੇ ਸਨ । ਉਹ ਸੱਚ ਨੂੰ ਰੋਸ਼ਨ ਕਰਨ ਵਾਲੀਆਂ ਨੌਂ ਮਸ਼ਾਲਾਂ ਦਾ ਨਜ਼ਾਰਾ ਦਰਸਾਊਣ ਵਾਲੇ ਸਨ ਅਤੇ ਅਸਤਿ ਦੀ ਰਾਤ ਦੇ ਅਨ੍ਹੇਰੇ ਨੂੰ ਨਾਸ਼ ਕਰਨ ਵਾਲੇ ਸਨ । ਉਨ੍ਹਾਂ ਦਾ ਮਾਲਕ ਪਹਿਲਾ ਅਤੇ ਅੰਤਮ ਬਾਦਸ਼ਾਹ ਸੀ ਅਤੇ ਅੰਦਰ ਬਾਹਰ ਨੂੰ ਵੇਖਣ ਦੀ ਦਿੱਬ ਦ੍ਰਿਸ਼ਟੀ ਰਖਦੇ ਸਨ । ਉਹ ਪਵਿੱਤ੍ਰ ਕਰਾਮਾਤ ਦੇ ਸਾਜ਼ ਨੂੰ ਨਸਰ ਕਰਨ ਵਾਲੇ ਸਨ । ਉਹ ਬੇਪਰਵਾਹ ਵਾਹਿਗੁਰੂ ਦੀ ਸੇਵਾ ਅਤੇ ਬੰਦਗੀ ਨੂੰ ਰੋਸ਼ਨ ਕਰਨ ਵਾਲੇ ਸਨ । ਉਨ੍ਹਾਂ ਦੀਆਂ ਵਿਜੇਈ ਫੌਜਾਂ ਦੇ ਸ਼ੇਰ ਹਰ ਥਾਂ ਛਾ ਜਾਣ ਵਾਲੇ ਸਨ ਅਤੇ ਦੁਨੀਆ ਨੂੰ ਮੁਕਤ ਕਰਨ ਵਾਲਾ ਝੰਡਾ ਫਤਹਿ ਦੀ ਕੋਰ ਨਾਲ ਸਜਿਆ ਹੋਇਆ ਸੀ । ਅੰਤਮ ਸੱਚ ਵਾਲੇ ਨਾਮ ਫਾਰਸੀ ਦੇ ਕਾਫ਼ (ਗਾਫ਼) ਜ਼ਮਾਨੇ ਨੂੰਸਰ ਕਰਨ ਵਾਲਾ ਸੀ । ਪਹਿਲੀ ਵਾਉ ਜ਼ਮੀਨ ਅਤੇ ਜ਼ਮਾਨੇ ਦੀ ਸਥਿਤੀ ਜੋੜਨ ਵਾਲੀ ਸੀ । ਆਮਰ ਜ਼ਿੰਦਗੀ ਵਾਲੀ ਬੇ ਸ਼ਰਨਾਰਥੀਆਂ ਨੂੰ ਬਖਸ਼ਣ ਵਾਲੀ ਸੀ । ਉਨ੍ਹਾਂ ਦੇ ਨਾਮ ਦੀ ਮੁਬਾਰਕ ਨੂੰਨ ਦੀ ਸੁਗੰਧੀ ਭਗਤਾਂ ਨੂੰ ਨਿਵਾਜਦੀ ਸੀ । ਉਨ੍ਹਾਂ ਦੀ ਵਡਿਆਈ ਅਤੇ ਸ਼ਾਨ ਸ਼ੋਕਤ ਦਾ ਰੂਪ ਦਾਲ ਮੌਤ ਦੇ ਜਾਲ ਨੂੰ ਤੋੜਣ ਵਾਲਾ ਸੀ ਅਤੇ ਉਨ੍ਹਾਂ ਦੇ ਵੱਡੇ ਦਰਬਾਰ ਵਾਲੀ ਸੀਨ ਜੀਵਨ ਦੀ ਪੂੰਜੀ ਸੀ । ਉਨ੍ਹਾਂ ਦੇ ਨਾਮ ਦਾ ਨੂੰਨ ਸਦਾ ਉਸ ਸਰਬ ਸ਼ਕਤੀਮਾਨ ਦਾ ਸੰਗੀ ਸਾਥੀ ਸੀ ਅਤੇ ਦੂਜਾ ਫ਼ਾਰਸੀ ਦਾ ਕਾਫ਼ (ਗਾਫ਼) ਨਾ-ਫਰਮਾਨੀ ਦੇ ਜੰਗਲ ਵਿਚ ਭਤਕਣ ਵਾਲੇ ਮਨਮੁਖਾਂ ਦੀ ਜਾਨ ਨੂੰ ਗਾਲ ਦੇਣ ਵਾਲਾ ਸੀ । ਅੰਤਮ ਹੇ ਦੋਹਾਂ ਜਹਾਨਾਂ ਦੀ ਸੱਚੀ ਰਾਹ- ਵਿਖਾਊ ਸੀ । ਉਨ੍ਹਾਂ ਦੀ ਸਿਖਿਆ ਦਾ ਨਗਾਰਾ ਨੌਂ ਤਬਕਾਂ ਵਿਚ ਵਜਦਾ ਸੀ । ਤਿੰਨਾਂ ਲੋਕਾਂ ਅਤੇ ਛੇ ਦਿਸ਼ਾਂ ਦੇ ਲੱਖਾਂ ਬੰਦੇ ਉਨ੍ਹਾਂ ਦੀ ਚਾਕਰੀ ਕਰਨ ਵਾਲੇ ਸਨ ਅਤੇ ਚੌਹਾਂ ਪਾਣੀਆਂ ਅਤੇ ਨੌਂ ਖੰਡਾਂ ਦੇ ਸੈਂਕੜੇ ਹਜ਼ਾਰਾਂ ਲੋਕ ਅਤੇ ਦਸਾਂ ਦਿਸ਼ਾਂ ਦੇ ਲੱਖਾਂ ਵਾਸੀ ਉਨ੍ਹਾਂ ਦੀ ਦਰਗਾਹ ਦੀ ਉਸਤਤ ਕਰਨ ਵਾਲੇ ਸਨ । ਲੱਖਾਂ ਈਸ਼ਰ, ਬ੍ਰਹਮਾ, ਅਰਸ਼, ਕੁਰਸ਼ ਉਸ ਦੀ ਸ਼ਰਨ ਵਿਚ ਆਉਣਾ ਲੋਚਦੇ ਸਨ ਅਤੇ ਲੱਖਾਂਂ ਧਰਤ ਅਕਾਸ਼ ਉਨ੍ਹਾਂ ਦੇ ਗੁਲਾਮ ਸਨ । ਸੈਂਕੜੇ ਹਜ਼ਾਰਾਂ ਚੰਨ ਸੂਰਜ ਉਨ੍ਹਾਂ ਦਾ ਸਰੋਪਾ ਪਹਿਣਨਹਾਰੇ ਸੀ ਅਤੇ ਲੱਖਾਂ ਆਸਮਾਨ ਅਤੇ ਤਬਕ ਉਨ੍ਹਾਂ ਦੇ ਨਾਮ ਦੇ ਗੋਲੇ ਅਤੇ ਬਿਰਹੋਂ ਕੁੱਠੇ ਸਨ । ਇਸੇ ਤਰ੍ਹਾਂ ਲੱਖਾਂ ਰਾਮ ਰਾਜੇ ਕਾਹਨ ਅਤੇ ਕ੍ਰਿਸ਼ਨ ਉਨ੍ਹਂ ਦੇ ਚਰਨਾਂ ਦੀ ਧੂੜ ਨੂੰ ਮੱਥੇ ਤੇ ਲਾਉਂਦੇ ਸਨ ਅਤੇ ਹਜ਼ਾਰਾਂ ਪਰਵਾਨ ਹੋਏ ਸੇਵਕ ਉਨ੍ਹਾਂ ਦੀ ਸਿਫਤ ਸ਼ਲਾਘਾ ਹਜ਼ਾਰਾਂ ਜੀਭਾਂ ਨਾਲ ਕਰਦੇ ਸਨ । ਲੱਖਾਂ ਈਸ਼ਰ ਬ੍ਰਹਮਾ ਉਨ੍ਹਾਂ ਦੇ ਸ਼ਰਧਾਲੂ ਸਨ, ਲੱਖਾਂ ਮੁਬਾਰਕ ਮਾਵਾਂ (ਧਰਤੀ ਆਕਾਸ਼ ਸਿਰਜਣ ਵਾਲੀਆਂ ਸ਼ਕਤੀਆਂ) ਉਨ੍ਹਾਂ ਦੀ ਸੇਵਾ ਵਿਚ ਖੜੀਆਂ ਸਨ ਅਤੇ ਲੱਖਾਂ ਤਾਕਤਾਂ ਉਨ੍ਹਾਂ ਦੀ ਆਗਿਆ ਪਾਲਣ ਵਾਲੀਆਂ ਸਨ ।
The Tenth Guru, Guru Gobind Singh Ji. The Tenth Guru, Guru Gobind Singh Ji, had the capability of twisting the arms of the goddess that overpowered the world. He was sitting on the eternal throne from where he bestowed a special honor to it. He was the one to exhibit the panorama of the nine-lighted torches displaying the 'truth' and annihilating the night of darkness of lies and untruths. The master of this throne was the first and the last monarch who was divinely equipped to visualize the interior and exterior happenings. He was the one to expose the instruments of sacred miracles and to lighten the principles of service for the All-powerful Waaheguru and meditation. His brave victorious tiger-like valiant soldiers would overshadow every place in every instant. His redeeming and emancipating flag was adorned with victory at its borders. The eternal truth-depicting Farsi 'Kaaf' (Gaaf) in his name is the one to overcome and conquer the whole world; the first 'Vaayo' is to connect the positions of the earth and the world. The 'Bay' of immortal life is the one to pardon and bless the refugees; the aroma of the sacred 'Noon' in his name will honor the meditators. The 'Daal' in his name, representing his virtues and gaiety, will break the snare of death and his highly impressive 'Seen' is the asset of life. The 'Noon' in his name is the congregationalist of the Omnipotent; and the second Farsi 'Kaaf' (Gaaf) is the one to decompose the lives of those strayed in the jungles of non-obedience. The last 'Hay' is the true guide to steer to the right path in both the worlds and the big drums of his teachings and command is resounding over the nine skies. People from the three universes and six directions are at his beck and call; Thousands from the four oceans and nine cosmos and millions from the ten directions appreciate and praise his divine court; Millions of Ishars, Brahmaas, Arshes, and Kurshes are anxious to seek his patronage and protection, and millions of earths and skies are his slaves. Hundreds of thousands of suns and moons have earned the blessings of wearing the robes bestowed by him, and millions of skies and universes are captives of his Naam and are suffering from his separation. Similarly, millions of Ramas, Rajas, Kahans and Krishnas are putting the dust of his lotus feet on their foreheads and thousands of the accepted and selected ones are reciting his eclat with their thousands of tongues. Millions of Ishars and Brahmas are his adherents and millions of sacred mothers, the true powers of organizing the earths and the skies, are standing in his service and millions of powers are accepting his commands.
ਵਾਹਿਗੁਰੂਜੀਓਸਤ
Waaheguru is the Truth
ਵਾਹਿਗੁਰੂਜੀਓਹਾਜ਼ਰਨਾਜ਼ਰਹੈ
Waaheguru is Omnipresent
ਨਾਸਿਰੋਮਨਸੂਰਗੁਰਗੋਬਿੰਦਸਿੰਘ
ਗਰੀਬਾਂ ਦਂ ਰਾਖਾ। ਗੁਰੂ ਗੋਬਿੰਦ ਸਿੰਘ: ਰੱਬ ਦੀ ਰਖਿਆ ਵਿਚ ਗੁਰੂ ਗੋਬਿੰਦ ਸਿੰਘ,
Guru Gobind Singh: Protector of the poor and destitute:
ਈਜ਼ਦਿਮਨਜ਼ੂਰਗੁਰੂਗੋਬਿੰਦਸਿੰਘ।੧੦੫।
ਰੱਬ ਵੱਲੋਂ ਪਰਵਾਣ ਗੁਰੂ ਗੋਬਿੰਦ ਸਿੰਘ ।
In the protection of Akaalpurakh, and accepted in the court of Waaheguru (105)
ਹੱਕਰਾਗੰਜੂਰਗੁਰਗੋਬਿੰਦਸਿੰਘ
ਗੁਰੂ ਗੋਬਿੰਦ ਸਿੰਘ ਸੱਚ ਦਾ ਖ਼ਜ਼ਾਨਾ ਹੈ ।
Guru Gobind Singh is the repository of truth
ਜੁਮਲਾਫ਼ੈਜ਼ਿਨੂਰਗੁਰਗੋਬਿੰਦਸਿੰਘ।੧੦੬।
ਗੁਰੂ ਗੋਬਿੰਦ ਸਿੰਘ ਸਮੂਹ ਨੂਰ ਦੀ ਮਿਹਰ ਹੈ ।
Guru Gobind Singh is the grace of the entire brilliance. (106)
ਹੱਕਹੱਕਆਗਾਹਗੁਰਗੋਬਿੰਦਸਿੰਘ
ਗੁਰੂ ਗੋਬਿੰਦ ਸਿੰਘ ਸੱਚ ਦੇ ਜਾਨਣ ਹਾਰਿਆਂ ਲਈ ਸੱਚ ਹੈ,
Guru Gobind Singh was the truth for the connoisseurs of truth,
ਸ਼ਾਹਿਸ਼ਹਨਸ਼ਾਹਗੁਰਗੋਬਿੰਦਸਿੰਘ।੧੦੭।
ਗੁਰੂ ਗੋਬਿੰਦ ਸਿੰਘ ਬਾਦਸ਼ਾਹਾਂ ਦਾ ਬਾਦਸ਼ਾਹ ਹੈ ।
Guru Gobind Singh was the king of kings. (107)
ਬਰਦੋਆਲਮਸ਼ਾਹਗੁਰਗੋਬਿੰਦਸਿੰਘ
ਗੁਰੂ ਗੋਬਿੰਦ ਸਿੰਘ ਦੋਹਾਂ ਜਹਾਨਾ ਦਾ ਬਾਦਸ਼ਾਹ ਹੈ,
Guru Gobind Singh was the king of both the worlds,
ਖ਼ਸਮਰਾਜਾਂ-ਕਾਹਗੁਰਗੋਬਿੰਦਸਿੰਘ।੧੦੮।
ਗੁਰੂ ਗੋਬਿੰਦ ਸਿੰਘ ਦੁਸ਼ਮਨ ਦੀ ਜਾਨ ਨੂੰ ਕਬਜ਼ਾ ਕਰਨ ਵਾਲਾ ਹੈ ।
And, Guru Gobind Singh was the conqueror of the enemy-lives. (108)
ਫ਼ਾਇਜ਼ੁਲਅਨਵਾਰਗੁਰਗੋਬਿੰਦਸਿੰਘ
ਗੁਰੂ ਗੋਬਿੰਦ ਸਿੰਘ ਰੱਬੀ ਨੂਰ ਦੀ ਬਖਸ਼ਿਸ਼ ਕਰਨ ਵਾਲਾ ਹੈ ।
Guru Gobind Singh is the bestower of divine radiance.
ਕਾਸ਼ਫ਼ੁਲਅਸਰਾਰਗੁਰਗੋਬਿੰਦਸਿੰਘ।੧੦੯।
ਗੁਰੂ ਗੋਬਿੰਦ ਸਿੰਘ ਰੱਬੀ ਰਮਜ਼ਾਂ ਨੂੰ ਖੋਲ੍ਹਣ ਵਾਲਾ ਹੈ ।
Guru Gobind Singh is the Revealer of the divine mysteries. (109)
ਆਲਿਮੁਲਅਸਤਾਰਗੁਰਗੋਬਿੰਦਸਿੰਘ
ਗੁਰੂ ਗੋਬਿੰਦ ਸਿੰਘ ਪਰਦੇ ਵਿਚ ਲੁਕੀਆਂ ਗੱਲਾਂ ਦਾ ਗਿਆਨਵਾਨ ਹੈ,
Guru Gobind Singh is knowledgeable of the secrets behind the screen,
ਅਬਰਿਰਹਿਮਤਬਾਰਗੁਰਗੋਬਿੰਦਸਿੰਘ।੧੧੦।
ਗੁਰੂ ਗੋਬਿੰਦ ਸਿੰਘ ਬਖਸ਼ਿਸ਼ਾਂ ਵਰਸਾਉਣ ਵਾਲਾ ਹੈ ।
Guru Gobind Singh is the one show showers blessings all over. (110)
ਮੁਕਬੁਲੋਮਕਬੂਲਗੁਰਗੋਬਿੰਦਸਿੰਘ
ਗੁਰੂ ਗੋਬਿੰਦ ਸਿੰਘ ਪਰਵਾਨ ਅਤੇ ਹਰ-ਮਨ-ਪਿਆਰਾ ਹੈ ।
Guru Gobind Singh is the accepted one and is the favorite of everyone.
ਵਾਸਲੋਮੌਸੁਲਗੁਰਗੋਬਿੰਦਸਿੰਘ।੧੧੧।
ਗੁਰੂ ਗੋਬਿੰਦ ਸਿੰਘ ਰੱਬ ਨਾਲ ਜੁੜਿਆ ਹੋਇਆ ਅਤੇ ਜੋੜਨ ਵਾਲਾ ਹੈ ।
Guru Gobind Singh is connected with the Akaalpurakh and is capable of connecting with Him. (111)
ਜਾਂ-ਫ਼ਰੋਜ਼ਿਦਹਿਰਗੁਰਗੋਬਿੰਦਸਿੰਘ
ਗੁਰੂ ਗੋਬਿੰਦ ਸਿੰਘ ਜ਼ਮਾਨੇ ਨੂੰ ਜਾਨ ਬਖਸ਼ਣ ਵਾਲਾ ਹੈ,
Guru Gobind Singh is the bestower of life to the world,
ਫੈਜ਼ਿਹੱਕਰਾਬਹਿਰਗੁਰਗੋਬਿੰਦਸਿੰਘ।੧੧੨।
ਗੁਰੂ ਗੋਬਿੰਦ ਸਿੰਘ ਰੱਬ ਦੀ ਮਿਹਰ ਦਾ ਸਮੁੰਦਰ ਹੈ ।
And Guru Gobind Singh is the ocean of the divine blessings and grace. (112)
ਹੱਕਰਾਮਹਿਬੂਬਗੁਰਗੋਬਿੰਦਸਿੰਘ
ਗੁਰੂ ਗੋਬਿੰਦ ਸਿੰਘ ਰੱਬ ਦਾ ਪਿਆਰਾ ਹੈ,
Guru Gobind Singh is the beloved of Waaheguru,
ਤਾਲਿਬੋਮਤਲੂਬਗੁਰਗੋਬਿੰਦਸਿੰਘ।੧੧੩।
ਗੁਰੂ ਗੋਬਿੰਦ ਸਿੰਘ ਰੱਬ ਦਾ ਤਾਲਬ ਹੈ ਅਤੇ ਲੋਕਾਂ ਦਾ ਚਹੇਤਾ ਹੈ ।
And, Guru Gobind Singh is the seeker of God and is likeable and desirable of the people. (113)
ਤੇਗ਼ਰਾਫ਼ੱਤਾਹਗੁਰਗੋਬਿੰਦਸਿੰਘ
ਗੁਰੂ ਗੋਬਿੰਦ ਸਿੰਘ ਤਲਵਾਰ ਦਾ ਧਨੀ ਹੈ,
Guru Gobind Singh is affluent in swordsmanship,
ਜਾਨੋਦਿਲਰਾਰਾਹਗੁਰਗੋਬਿੰਦਸਿੰਘ।੧੧੪।
ਗੁਰੂ ਗੋਬਿੰਦ ਸਿੰਘ ਜਾਨ ਅਤੇ ਦਿਲ ਲਈ ਅੰਮ੍ਰਿਤ ਹੈ ।
And Guru Gobind Singh is the elixir for the heart and the soul. (114)
ਸਾਹਿਬਿਅਕਲੀਲਗੁਰਗੋਬਿੰਦਸਿੰਘ
ਗੁਰੂ ਗੋਬਿੰਦ ਸਿੰਘ ਤਾਜਾਂ ਦਾ ਮਾਲਕ ਹੈ,
Guru Gobind Singh is the master of all crowns,
ਜ਼ਿਬਿਹੱਕਤਜ਼ਲੀਲਗੁਰਗੋਬਿੰਦਸਿੰਘ।੧੧੫।
ਗੁਰੂ ਗੋਬਿੰਦ ਸਿੰਘ ਰੱਬ ਦੇ ਸਾਏ ਦਾ ਪਰਛਾਵਾਂ ਹੈ ।
Guru Gobind Singh is the image of the shadow of Akaalpurakh. (115)
ਖ਼ਾਜ਼ਨਿਹਰਗੰਜਗੁਰਗੋਬਿੰਦਸਿੰਘ
ਗੁਰੂ ਗੋਬਿੰਦ ਸਿੰਘ ਹਰ ਖ਼ਜ਼ਾਨੇ ਦਾ ਖ਼ਜ਼ਾਨਚੀ ਹੈ ।
Guru Gobind Singh is the treasurer of all treasures,
ਬਰਹਮਿਹਰਰੰਜਗੁਰਗੋਬਿੰਦਸਿੰਘ।੧੧੬।
ਗੁਰੂ ਗੋਬਿੰਦ ਸਿੰਘ ਹਰ ਦੁਖ ਦਰਦ ਨੂੰ ਦੂਰ ਕਰਨ ਵਾਲਾ ਹੈ ।
And, Guru Gobind Singh is the one who dispels all sorrows and pains. (116)
ਦਾਵਰਿਆਫ਼ਾਕਗੁਰਗੋਬਿੰਦਸਿੰਘ
ਗੁਰੂ ਗੋਬਿੰਦ ਸਿੰਘ ਦੋਹਾਂ ਜਹਾਨਾਂ ਦਾ ਹਾਕਮ ਹੈ,
Guru Gobind Singh rules in both the worlds,
ਦਰਦੋਆਲਮਤਾਕਗੁਰਗੋਬਿੰਦਸਿੰਘ।੧੧੭।
ਦੋਹਾਂ ਜਹਾਨਾਂ ਵਿਚ ਗੁਰੂ ਗੋਬਿੰਦ ਸਿੰਘ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ।
And, there is no rival to Guru Gobind Singh in the two worlds. (117)
ਹੱਕਖ਼ੁਦਵੱਸਾਫ਼ਿਗੁਰਗੋਬਿੰਦਸਿੰਘ
ਰੱਬ ਆਾਪ ਗੁਰੂ ਗੋਬਿੰਦ ਸਿੰਘ ਦਾ ਢਾਡੀ ਹੈ,
Waaheguru Himself is the balladeer of Guru Gobind Singh,
ਬਰਤਰੀਂਔਸਾਫ਼ਿਗੁਰਗੋਬਿੰਦਸਿੰਘ।੧੧੮।
ਗੁਰੂ ਗੋਬਿੰਦ ਸਿੰਘ ਸਰਵੋਤਮ ਗੁਨਾਂ ਦਾ ਧਾਰਨੀ ਹੈ ।
And, Guru Gobind Singh is the composite of all noble virtues. (118)
ਖ਼ਾਸਗਾਂਦਰਪਾਇਗੁਰਗੋਬਿੰਦਸਿੰਘ
ਰੱਬ ਦੇ ਖਾਸ ਬੰਦੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿਚ ਹਨ,
The elite of Akaalpurakh prostrate at the lotus feet of Guru Gobind Singh
ਕੁੱਦਸੀਆਂਬਾਰਾਇਗੁਰਗੋਬਿੰਦਸਿੰਘ।੧੧੯।
ਰੱਬ ਦੇ ਪਾਕ ਨਿਕਟਵਰਤੀ ਗੁਰੂ ਗੋਬਿੰਦ ਸਿੰਘ ਦੀ ਆਗਿਆ ਵਿਚ ਹਨ ।
And, those entities that are sacred and near ones of Waaheguru are under Guru Gobind Singh's command. (119)
ਮੁਕਬਲਾਂਮੱਦਾਹਿਗੁਰਗੋਬਿੰਦਸਿੰਘ
ਰੱਬ ਦੇ ਪਰਵਾਨ ਬੰਦੇ ਗੁਰੂ ਗੋਬਿੰਦ ਸਿੰਘ ਦੇ ਸ਼ਲਾਘਾਕਾਰ ਹਨ,
Persons and entities accepted by Waaheguru are the admirers of Guru Gobind Singh,
ਜਾਨੋਦਿਲਰਾਰਾਹਗੁਰਗੋਬਿੰਦਸਿੰਘ।੧੨੦।
ਜਾਨ ਅਤੇ ਦਿਲ ਲਈ ਗੁਰੂ ਗੋਬਿੰਦ ਸਿੰਘ ਰਾਹਤ (ਅਮਨ) ਬਖਸ਼ਣ ਵਾਲੇ ਹਨ ।
Guru Gobind Singh bestows tranquility and serenity to both heart and the soul. (120)
ਲਾ-ਮਕਾਂਪਾ-ਬੋਸਿਗੁਰਗੋਬਿੰਦਸਿੰਘ
ਲਾਮਕਾਨ-ਅਨੰਤ ਗੁਰੂ ਗੋਬਿੰਦ ਸਿੰਘ ਦੇ ਚਰਨ ਚੁੰਮਦਾ ਹੈ,
The Eternal Entity kisses the lotus feet of Guru Gobind Singh,
ਬਰਦੋਆਲਮਕੌਸਿਗੁਰਗੋਬਿੰਦਸਿੰਘ।੧੨੧।
ਦੋਹਾਂ ਜਹਾਨਾਂ ਤੇ ਗੁਰੂ ਗੋਬਿੰਦ ਸਿੰਘ ਦਾ ਨਗਾਰਾ ਵਜਦਾ ਹੈ ।
And, the kettledrum of Guru Gobind Singh resounds in both the worlds. (121)
ਸੁਲਸਹਮਮਹਿਕੂਮਿਗੁਰਗੋਬਿੰਦਸਿੰਘ
ਤਿੰਨੇ ਲੋਕ ਗੁਰੂ ਗੋਬਿੰਦ ਸਿੰਘ ਦੀ ਆਗਿਆ ਵਿਚ ਹਨ,
All the three universes obey the command of Guru Gobind Singh,
ਰੁੱਬਅਹਮਮਖ਼ਤੂਮਿਗੁਰਗੋਬਿੰਦਸਿੰਘ।੧੨੨।
ਚਾਰੇ ਖਾਨੀਆਂ ਗੁਰੂ ਗੋਬਿੰਦ ਸਿੰਘ ਦੀਆਂ ਮੁਹਰਬੰਦ ਹਨ ।
And, all the four principal mineral deposits are under his seal. (122)
ਸੁਦਸਹਲਕਾਬਗੋਸ਼ਿਗੁਰਗੋਬਿੰਦਸਿੰਘ
ਸਾਰਾ ਜਹਾਨ ਗੁਰੂ ਗੋਬਿੰਦ ਸਿੰਘ ਦਾ ਗੁਲਾਮ ਹੈ,
The whole world is a slave to Guru Gobind Singh,
ਦੁਸ਼ਮਨ-ਅਫ਼ਗਾਨਜੋਸ਼ਿਗੁਰਗੋਬਿੰਦਸਿੰਘ।੧੨੩।
ਗੁਰੂ ਗੋਬਿੰਦ ਸਿੰਘ ਦਾ ਜੋਸ਼ ਦੁਸ਼ਮਨਾਂ ਨੂੰ ਮਾਰ ਮਕਾਉਣ ਵਾਲਾ ਹੈ ।
And, he annihilates his enemies with his zeal and enthusiasm. (123)
ਖ਼ਾਲਿਸੋਬੇ-ਕੀਨਾਗੁਰਗੋਬਿੰਦਸਿੰਘ
ਗੁਰੂ ਗੋਬਿੰਦ ਸਿੰਘ ਦਾ ਦਿਲ ਸਾਫ ਅਤੇ ਵੈਰ ਭਾਵ ਤੋਂ ਖਾਲੀ ਹੈ,
Guru Gobind Singh's heart is chaste and free from any kind of enmity or feeling of alienation,
ਹੱਕਹੱਕਆਈਨਾਗੁਰਗੋਬਿੰਦਸਿੰਘ।੧੨੪।
ਗੁਰੂ ਗੋਬਿੰਦ ਸਿੰਘ ਆਪ ਸੱਚ ਹੈ ਅਤੇ ਸੱਚ ਦਾ ਸ਼ੀਸ਼ਾ ਹੈ ।
Guru Gobind Singh is truth himself and is the mirror of truthfulness. (124)
ਹੱਕਹੱਕਅੰਦੇਸ਼ਗੁਰਗੋਬਿੰਦਸਿੰਘ
ਗੁਰੂ ਗੋਬਿੰਦ ਸਿੰਘ ਸੱਚ ਦਾ ਸੱਚਾ ਅਨਭਵੀ ਹੈ,
Guru Gobind Singh is the true observant of truthfulness,
ਬਾਦਸ਼ਾਹਦਰਵੇਸ਼ਗੁਰਗੋਬਿੰਦਸਿੰਘ।੧੨੫।
ਦਰਵੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਹੈ ।
And, Guru Gobind Singh is the mendicant and king as well. (125)
ਮਕਰਮੁਲ-ਫੱਜ਼ਾਲਗੁਰਗੋਬਿੰਦਸਿੰਘ
ਗੁਰੂ ਗੋਬਿੰਦ ਸਿੰਘ ਬਖਸ਼ਿਸ਼ਾਂ ਕਰਨ ਵਾਲਾ ਹੈ,
Guru gobind Singh is the bestower of godly blessings,
ਮੁਨਇਮੁਲ-ਮੁਤਆਲਗੁਰਗੋਬਿੰਦਸਿੰਘ।੧੨੬।
ਗੁਰੂ ਗੋਬਿੰਦ ਸਿੰਘ ਦੋਲਤਾਂ ਤੇ ਨਿਆਮਤਾਂ ਦੇਣ ਵਾਲਾ ਹੈ ।
And, he is the grantor of wealth and divine boons. (126)
ਕਾਰਮੁੱਲ-ਕੱਰਾਮਗੁਰਗੋਬਿੰਦਸਿੰਘ
ਗੁਰੂ ਗੋਬਿੰਦ ਸਿੰਘ ਸਖੀਆਂ ਦਾ ਵੀ ਸਖੀ ਹੈ,
Guru Gobind Singh is even more benevolent for the generous,
ਰਾਹਮੁਲ-ਰੱਹਾਮਗੁਰਗੋਬਿੰਦਸਿੰਘ।੧੨੭।
ਗੁਰੂ ਗੋਬਿੰਦ ਸਿੰਘ ਰਹਿਮ ਕਰਨ ਵਾਲਿਆਂ ਲਈ ਵੀ ਰਹਿਮ ਹੈ ।
Guru Gobind Singh is even kindlier for the compassionate. (127)
ਨਾਇਮੁਲ-ਮੁਨਆਮਗੁਰਗੋਬਿੰਦਸਿੰਘ
ਗੁਰੂ ਗੋਬਿੰਦ ਸਿੰਘ ਨਿਆਮਤਾਂ ਦੇਣ ਵਾਲਿਆਂ ਨੂੰ ਵੀ ਨਿਆਮਤਾਂ ਬਖਸ਼ਦਾ ਹੈ,
Guru Gobind Singh even bestows divine boons to those who themselves are blessed to do so;
ਫ਼ਾਹਮੁਲ-ਫ਼ੱਹਾਮਗੁਰਗੋਬਿੰਦਸਿੰਘ।੧੨੮।
ਗੁਰੂ ਗੋਬਿੰਦ ਸਿੰਘ ਅਨੁਭਵੀਆਂ ਦਾ ਵੀ ਅਨੁਭਵੀ ਹੈ ।
Guru Gobind Singh is the preceptor for the perceivers. Also the observer for the observent. (128)
ਦਾਇਮੋ-ਪਾਇੰਦਾਗੁਰਗੋਬਿੰਦਸਿੰਘ
ਗੁਰੂ ਗੋਬਿੰਦ ਸਿੰਘ ਸਦੀਵੀ ਤੇ ਸਥਿਰ ਰਹਿਨ ਵਾਲਾ ਹੈ,
Guru Gobind Singh is stable and going to live forever,
ਫ਼ਰੱਖ਼ੋਫ਼ਰਖ਼ੰਦਾਗੁਰਗੋਬਿੰਦਸਿੰਘ।੧੨੯।
ਗੁਰੂ ਗੋਬਿੰਦ ਸਿੰਘ ਨੇਕ ਅਤੇ ਵਡੇ ਭਾਗਾਂ ਵਾਲਾ ਹੈ ।
Guru Gobind Singh is noble and extremely fortunate. (129)
ਫ਼ੈਜ਼ਿਸੁਬਹਾਨਜ਼ਾਤਿਗੁਰਗੋਬਿੰਦਸਿੰਘ
ਗੁਰੂ ਗੋਬਿੰਦ ਸਿੰਘ ਸਰਬਸ਼ਕਤੀਮਾਨ ਵਾਹਿਗੁਰੂ ਦੀ ਮਿਹਰ ਹੈ,
Guru Gobind Singh is the blessing of the Omnipotent Waaheguru,
ਨੂਰਿਹੱਕਲਮਆਤਗੁਰਗੋਬਿੰਦਸਿੰਘ।੧੩੦।
ਗੁਰੂ ਗੋਬਿੰਦ ਸਿੰਘ ਰੱਬ ਦੇ ਨੂਰ ਦੀ ਕਿਰਨ ਭਰੀ ਰੋਸ਼ਨੀ ਹੈ ।
Guru Gobind Singh is the radiance-filled light of the divine ray. (130)
ਸਾਮਿਆਨਿਨਾਮਿਗੁਰਗੋਬਿੰਦਸਿੰਘ
ਗੁਰੂ ਗੋਬਿੰਦ ਸਿੰਘ ਦਾ ਨਾਮ ਸੁਨਣ ਵਾਲੇ,
Listeners of the name of Guru Gobind Singh,
ਹੱਕ-ਬੀਂਜ਼ਿਇਨਆਮਿਗੁਰਗੋਬਿੰਦਸਿੰਘ।੧੩੧।
ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਨਾਲ ਰੱਬ ਨੂੰ ਵੇਖਣ ਵਾਲੇ ਹੋ ਜਾਂਦੇ ਹਨ ।
With his blessings, are able to perceive Akaalpurakh. (131)
ਵਾਸਫ਼ਾਨਿਜ਼ਾਤਿਗੁਰਗੋਬਿੰਦਸਿੰਘ
ਗੁਰੂ ਗੋਬਿੰਦ ਸਿੰਘ ਦੀ ਜ਼ਾਤ ਦੀ ਸਿਫਤ ਸ਼ਲਾਘਾ ਕਰਣ ਵਾਲੇ,
Admirers of the persona of Guru Gobind Singh
ਵਾਸਿਲਅਜ਼ਬਰਕਾਤਿਗੁਰਗੋਬਿੰਦਸਿੰਘ।੧੩੨।
ਗੁਰੂ ਗੋਬਿੰਦ ਸਿੰਘ ਦੀਆਂ ਬਰਕਤਾਂ ਅਤੇ ਬਖਸ਼ਿਸ਼ਾਂ ਨੂੰ ਪ੍ਰਾਪਤ ਕਰ ਲੈਂਦੇ ਹਨ ।
Become legitimate recipients of his bountiful blessings. (132)
ਰਾਕਿਮਾਨਿਵਸਫ਼ਿਗੁਰਗੋਬਿੰਦਸਿੰਘ
ਗੁਰੂ ਗੋਬਿੰਦ ਸਿੰਘ ਦੇ ਗੁਣਾਂ ਦੇ ਲਿਖਨਹਾਰੇ,
The scribe of the virtues of Guru Gobind Singh,
ਨਾਮਵਰਅਜ਼ਲੁਤਫ਼ਿਗੁਰਗੋਬਿੰਦਸਿੰਘ।੧੩੩।
ਗੁਰੂ ਗੋਬਿੰਦ ਸਿੰਘ ਦੀ ਕਿਰਪਾ ਅਤੇ ਮਿਹਰ ਨਾਲ ਨਾਮਵਰੀ ਪਾਉਂਦੇ ਹਨ ।
Attain eminence and prominence with his kindness and blessings. (133)
ਨਾਜ਼ਿਰਾਨਿਰੂਇਗੁਰਗੋਬਿੰਦਸਿੰਘ
ਗੁਰੂ ਗੋਬਿੰਦ ਸਿੰਘ ਦੇ ਮੁਖੜੇ ਦੇ ਦਰਸ਼ਨ ਕਰਣ ਵਾਲੇ,
Those who are fortunate enough to get a glimpse of the face of Guru Gobind Singh
ਮਸਤਿਹੱਕਦਰਕੂਇਗੁਰਗੋਬਿੰਦਸਿੰਘ।੧੩੪।
ਗੁਰੂ ਗੋਬਿੰਦ ਸਿੰਘ ਦੀ ਗਲੀ ਵਿਚ ਉਸ ਦੀ ਪ੍ਰੀਤੀ ਵਿਚ ਮਸਤ ਹੋ ਜ:ਦੇ ਹਨ ।
Do get enamored and intoxicated in his love and affection while in his street. (134)
ਖ਼ਾਕ-ਬੋਸਿਪਾਇਗੁਰਗੋਬਿੰਦਸਿੰਘ
ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੀ ਧੂੜ ਨੂੰ ਚੁੰੰਮਣ ਵਾਲੇ,
Those who kiss the dust of the lotus feet of Guru Gobind Singh,
ਮੁਕਬਲਅਜ਼ਆਲਾਇਗੁਰਗੋਬਿੰਦਸਿੰਘ।੧੩੫।
ਗੁਰੂ ਗੋਬਿੰਦ ਸਿੰਘ ਦੀਆਂ ਨਿਆਮਤਾਂ ਕਾਰਨ ਪਰਵਾਨ ਹੋ ਜਾਂਦੇ ਹਨ ।
Become accepted (in divine court) due to his blessings and boons. (135)
ਕਾਦਿਰਿਹਰਕਾਰਗੁਰਗੋਬਿੰਦਸਿੰਘ
ਗੁਰੂ ਗੋਬਿੰਦ ਸਿੰਘ ਹਰ ਕਾਰਜ ਦੇ ਸਮਰੱਥ ਹਨ,
Guru Gobind Singh is capable to tackle any problem and issue,
ਬੇਕਸਾਂ-ਰਾਯਾਰਗੁਰਗੋਬਿੰਦਸਿੰਘ।੧੩੬।
ਗੁਰੂ ਗੋਬਿੰਦ ਸਿੰਘ ਨਿਆਸਰਿਆਂ ਦੇ ਆਸਰੇ ਹਨ ।
And, Guru Gobind Singh is the supporter of those who do not have any support. (136)
ਸਾਜਿਦੋਮਸਜੂਦਗੁਰਗੋਬਿੰਦਸਿੰਘ
ਗੁਰੂ ਗੋਬਿੰਦ ਸਿੰਘ ਪੁਜਾਰੀ ਅਤੇ ਪੂਜਨੀਕ ਹਨ,
Guru Gobind Singh is both the worshiper and the worshiped,
ਜੁਮਲਾਫ਼ੈਜ਼ੋਜੂਦਗੁਰਗੋਬਿੰਦਸਿੰਘ।੧੩੭।
ਗੁਰੂ ਗੋਬਿੰਦ ਸਿੰਘ ਮਿਹਰ ਅਤੇ ਬਖਸ਼ਿਸ਼ ਦਾ ਸਰੂਪ ਹਨ ।
Guru Gobind Singh is the composite of grace and largess. (137)
ਸਰਵਰਾਂਰਾਤਾਜਗੁਰਗੋਬਿੰਦਸਿੰਘ
ਗੁਰੂ ਗੋਬਿੰਦ ਸਿੰਘ ਸਰਦਾਰਾਂ ਦੇ ਤਾਜ ਹਨ,
Guru Gobind Singh is the crown of the chiefs,
ਬਰਤਰੀਂਮਿਅਰਾਜਗੁਰਗੋਬਿੰਦਸਿੰਘ।੧੩੮।
ਗੁਰੂ ਗੋਬਿੰਦ ਸਿੰਘ ਰੱਬ ਦੀ ਪ੍ਰਾਪਤੀ ਲਈ ਸਭ ਤੋਂ ਚੰਗਾ ਵਸੀਲਾ ਹਨ ।
And, he is the best means and instrument to attain the Almighty. (138)
ਅਸ਼ਰਕੁੱਦਸੀਰਾਮਿਗੁਰਗੋਬਿੰਦਸਿੰਘ
ਸਾਰੇ ਪਵਿੱਤ੍ਰ ਫਰਿਸ਼ਤੇ ਗੁਰੂ ਗੋਬਿੰਦ ਸਿੰਘ ਦੀ ਤਾਬਿਆ ਵਿਚ ਹਨ,
All the holy angels obey the command of Guru Gobind Singh,
ਵਾਸਿਫ਼ਿਇਕਰਾਮਗੁਰਗੋਬਿੰਦਸਿੰਘ।੧੩੯।
ਅਤੇ ਗੁਰੂ ਗੋਬਿੰਦ ਸਿੰਘ ਦੀਆਂ ਬਖਸ਼ਿਸ਼ਾਂ ਦੀ ਸਿਫਤ ਕਰਣ ਵਾਲੇ ਹਨ ।
And, are the admirers of his innumerable blessings. (139)
ਉੱਮਿਕੁੱਦਸਬਕਾਰਿਗੁਰਗੋਬਿੰਦਸਿੰਘ
ਜਗਤ ਦੀ ਪਵਿੱਤ੍ਰ ਜਨਮਦਾਤਾ ਗੁਰੂ ਗੋਬਿੰਦ ਸਿੰਘ ਦੀ ਸੇਵਾ ਵਿਚ ਰਹਿੰਦੀ ਹੈ,
The sacred creator of the world stays in the service of Guru Gobind Singh,
ਗਾਸ਼ੀਆਬਰਦਾਰਿਗੁਰਗੋਬਿੰਦਸਿੰਘ।੧੪੦।
ਅਤੇ ਗੁਰੂ ਗੋਬਿੰਦ ਸਿੰਘ ਦੀ ਟਹਿਲਣ ਤੇ ਸੇਵਾਦਰਿ ਹੈ ।
And is his attendant and a servitor. (140)
ਕਦਰਕੁਦਰਤਪੇਸ਼ਿਗੁਰਗੋਬਿੰਦਸਿੰਘ
ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਕੁਦਰਤ ਦੀ ਕੀ ਕਦਰ ਹੈ#
How does the Nature matter before Guru Gobind Singh?
ਇਨਕਿਯਾਦਅੰਦੇਸ਼ਿਗੁਰਗੋਬਿੰਦਸਿੰਘ।੧੪੧।
ਉਹ ਵੀ ਗੁਰੂ ਗੋਬਿੰਦ ਸਿੰਘ ਦੀ ਬੰਦਗੀ ਵਿਚ ਬੱਧੀ ਰਹਿਣਾ ਚਾਹੁੰਦੀ ਹੈ ।
In fact, it, too, wants to be bound in is worship. (141)
ਤਿੱਸਅਉਲਵੀਖ਼ਾਕਿਗੁਰਗੋਬਿੰਦਸਿੰਘ
ਸੱਤੇ ਅਸਮਾਨ ਗੁਰੂ ਗੋਬਿੰਦ ਸਿੰਘ ਦੇ ਚਰਨਾ ਦੀ ਧੂੜ ਹਨ,
All the seven skies are the dust of the feet of Guru Gobind Singh,
ਚਾਕਰਿਚਾਲਾਕਿਗੁਰਗੋਬਿੰਦਸਿੰਘ।੧੪੨।
ਅਤੇ ਗੁਰੂ ਗੋਬਿੰਦ ਸਿੰਘ ਦੇ ਚਾਕਰ ਚੁਸਤ ਚਾਲਾਕ ਹਨ ।
And, his servants are smart and clever. (142)
ਤਖ਼ਤਿਬਾਲਾਜ਼ੇਰਿਗੁਰਗੋਬਿੰਦਸਿੰਘ
ਆਕਾਸ਼ ਦੇ ਉਚੇਰਾ ਤਖ਼ਤ ਗੁਰੂ ਗੋਬਿੰਦ ਸਿੰਘ ਦੇ ਹੇਠ ਹੈ,
The elevated throne of the sky is under Guru Gobind Singh,
ਲਾਮਕਾਨੇਸੈਰਗੁਰਗੋਬਿੰਦਸਿੰਘ।੧੪੩।
ਗੁਰੂ ਗੋਬਿੰਦ ਸਿੰਘ ਅਨੰਤ ਵਿਚ ਵਿਚਰਦੇ ਹਨ ।
And he strolls in the eternal atmosphere. (143)
ਬਰਤਰਅਜ਼ਹਰਕਦਰਗੁਰਗੋਬਿੰਦਸਿੰਘ
ਗੁਰੂ ਗੋਬਿੰਦ ਸਿੰਘ ਦੀ ਕਦਰ ਕੀਮਤ ਸਭ ਨਾਲੋਂ ਉਚੇਰੀ ਹੈ,
The worth and value of Guru Gobind Singh is the highest of all,
ਜਾਵਿਦਾਨੀਸਦਰਗੁਰਗੋਬਿੰਦਸਿੰਘ।੧੪੪।
ਅਤੇ ਗੁਰੂ ਗੋਬਿੰਦ ਸਿੰਘ ਅਬਿਨਾਸ਼ੀ ਸਿੰਘਾਸਨ ਦੇ ਮਾਲਕ ਹਨ ।
And, he is the master of the indestructible throne. (144)
ਆਲਮੇਰੌਸ਼ਨਜ਼ਿਗੁਰਗੋਬਿੰਦਸਿੰਘ
ਗੁਰੂ ਗੋਬਿੰਦ ਸਿੰਘ ਸਦਕਾ ਇਹ ਸੰਸਾਰ ਰੌਸ਼ਨ ਹੈ,
This world is bright because of Guru Gobind Singh,
ਜਾਨੋਦਿਲਗੁਲਸ਼ਨਜ਼ਿਗੁਰਗੋਬਿੰਦਸਿੰਘ।੧੪੫।
ਗੁਰੂ ਗੋਬਿੰਦ ਸਿੰਘ ਸਦਕਾ ਜਾਨ ਅਤੇ ਦਿਲ ਗੁਲਜ਼ਾਰ ਹਨ ।
And, due to him, the heart and the soul are pleasant like a garden of flowers. (145)
ਰੂਜ਼ਅਫਜ਼ੂੰਜਾਹਿਗੁਰਗੋਬਿੰਦਸਿੰਘ
ਗੁਰੂ ਗੋਬਿੰਦ ਸਿੰਘ ਦਾ ਮਰਤਬਾ ਦਿਨ ਬਦਿਨ ਵਧਦਾ ਹੈ,
The stature of Guru Gobind Singh rises by the day,
ਜ਼ੇਬਿਤਖ਼ਤੋਗਾਹਿਗੁਰਗੋਬਿੰਦਸਿੰਘ।੧੪੬।
ਗੁਰੂ ਗੋਬਿੰਦ ਸਿੰਘ ਤਖ਼ਤ ਅਤੇ ਅਸਥਾਨ ਦੀ ਸ਼ੋਭਾ ਹਨ ।
And, he is the pride and praise of the both the throne and the place. (146)
ਮੁਰਸ਼ੁਦ-ਦਾੱਰੈਨਗੁਰਗੋਬਿੰਦਸਿੰਘ
ਗੁਰੂ ਗੋਬਿੰਦ ਸਿੰਘ ਦੋਹਾਂ ਜਹਾਨਾਂ ਦੇ ਸਤਿਗੁਰੂ ਹਨ,
Guru Gobind Singh is the true Guru of both the worlds,
ਬੀਨਸ਼ਿਹਰਐਨਗੁਰਗੋਬਿੰਦਸਿੰਘ।੧੪੭।
ਗੁਰੂ ਗੋਬਿੰਦ ਸਿੰਘ ਹਰ ਅੱਕ ਦੀ ਰੋਸ਼ਨੀ ਹਨ ।
And, he is the light of every eye. (147)
ਜੁਮਲਾਦਰਫ਼ਰਮਾਨਿਗੁਰਗੋਬਿੰਦਸਿੰਘ
ਸਾਰਾ ਸੰਸਾਰ ਗੁਰੂ ਗੋਬਿੰਦ ਸਿੰਘ ਦੇ ਹੁਕਮ ਵਿਚ ਹੈ,
The whole world is under Guru Gobind Singh's command,
ਬਰਤਰਆਮਦਸ਼ਾਨਿਗੁਰਗੋਬਿੰਦਸਿੰਘ।੧੪੮।
ਗੁਰੂ ਗੋਬਿੰਦ ਸਿੰਘ ਦੀ ਸਭ ਤੋਂ ਵੱਡੀ ਸ਼ਾਨ ਹੈ ।
And, he has the loftiest glory and grandeur. (148)
ਹਰਦੋਆਲਮਖ਼ੈਲਿਗੁਰਗੋਬਿੰਦਸਿੰਘ
ਦੋਵੇਂ ਦੁਨੀਆਂ ਗੁਰੂ ਗੋਬਿੰਦ ਸਿੰਘ ਦਾ ਕਬੀਲਾ ਹਨ,
Both the worlds are the families of Guru Gobind Singh,
ਜੁਮਲਾਅੰਦਰਜ਼ੈਲਿਗੁਰਗੋਬਿੰਦਸਿੰਘ।੧੪੯।
ਸਾਰੇ ਲੋਕ ਗੁਰੂ ਗੋਬਿੰਦ ਸਿੰਘ ਦਾ ਪੱਲਾ ਫੜਨਹਾਰੇ ਹਨ ।
All people would like to hold on to the corners of his (royal) robe. (149)
ਵਾਹਿਬੋਵੱਹਾਬਗੁਰਗੋਬਿੰਦਸਿੰਘ
ਗੁਰੂ ਗੋਬਿੰਦ ਸਿੰਘ ਬਖਸ਼ਿਸ਼ਾਂ ਕਰਨ ਵਾਲੇ ਸਖੀ ਹਨ,
Guru Gobind Singh is the philanthropist who bestows blessings,
ਫ਼ਾਤਿਹਿਹਰਬਾਬਗੁਰਗੋਬਿੰਦਸਿੰਘ।੧੫੦।
ਗੁਰੂ ਗੋਬਿੰਦ ਸਿੰਘ ਹਰ ਥਾਂ ਦੇ ਵਿਜੇਈ ਹਨ, ਹਰ ਦਰ ਦੇ ਖੋਲ੍ਹਣ ਹਾਰੇ ਹਨ।
And he is the one who is capable of opening all doors, is victorious in every chapter and situation. (150)
ਸ਼ਾਮਿਲਿ-ਲ-ਅਸ਼ਫ਼ਾਕਗੁਰਗੋਬਿੰਦਸਿੰਘ
ਗੁਰੂ ਗੋਬਿੰਦ ਸਿੰਘ ਮਿਹਰਾਂ ਨਾਲ ਭਰਪੂਰ ਹਨ,
Guru Gobind Singh is filled with mercies and compassion,
ਕਾਮਿਲਿ-ਲ-ਅਖ਼ਲਾਕਗੁਰਗੋਬਿੰਦਸਿੰਘ।੧੫੧।
ਗੁਰੂ ਗੋਬਿੰਦ ਸਿੰਘ ਸਦਾਚਾਰ ਵਿਚ ਪਰੀਪੂਰਣ ਹਨ ।
And, he is perfect in his virtuous conduct and character. (151)
ਰੂਹਦਰਹਰਜਿਸਮਗੁਰਗੋਬਿੰਦਸਿੰਘ
ਗੁਰੂ ਗੋਬਿੰਦ ਸਿੰਘ ਹਰ ਸਰੀਰ ਵਿਚ ਦੀ ਰੂਹ ਹਨ,
Guru Gobind Singh is the soul and spirit in every body,
ਨੂਰਦਰਹਰਚਸ਼ਮਗੁਰਗੋਬਿੰਦਸਿੰਘ।੧੫੨।
ਗੁਰੂ ਗੋਬਿੰਦ ਸਿੰਘ ਹਰ ਅੱਖ ਵਿਚਲਾ ਨੂਰ ਹਨ ।
And, he is the light and radiance in each and every eye. (152)
ਜੁਮਲਾਰੋਜ਼ੀਖ਼ਾਰਿਗੁਰਗੋਬਿੰਦਸਿੰਘ
ਸਾਰੇ ਹੀ ਗੁਰੂ ਗੋਬਿੰਦ ਸਿੰਘ ਦੇ (ਦਰ ਤੋਂ) ਰੋਜ਼ੀ ਪਰਾਪਤ ਕਰਨ ਵਾਲੇ ਹਨ,
All seek and obtain sustenance from the doors of Guru Gobind Singh,
ਬੈਜ਼ਿਹੱਕਇਮਤਾਰਗੁਰਗੋਬਿੰਦਸਿੰਘ।੧੫੩।
ਗੁਰੂ ਗੋਬਿੰਦ ਸਿੰਘ ਰੱਬ ਦੀ ਮਿਹਰ ਦੇ ਬੱਦਲ ਵਰਸਾਉਣ ਵਾਲੇ ਹਨ ।
And, he is capable to shower clouds full of blessings. (153)
ਬਿਸਤੋਹਫ਼ਤਗਦਾਇਗੁਰਗੋਬਿੰਦਸਿੰਘ
ਸਤਾਈ ਵਲਾਇਤਾਂ ਗੁਰੂ ਗੋਬਿੰਦ ਸਿੰਘ ਦੇ ਭਿਖਾਰੀ ਹਨ,
Twenty-seven foreign countries are the beggars at The door of Guru Gobind Singh,
ਹਫ਼ਤਹਮਸ਼ੈਦਾਇਗੁਰਗੋਬਿੰਦਸਿੰਘ।੧੫੪।
ਸੱਤੇ ਸੰਸਾਰ ਗੁਰੂ ਗੋਬਿੰਦ ਸਿੰਘ ਤੋਂ ਕੁਰਬਾਨ ਜਾਂਦੇ ਹਨ ।
All the seven worlds are willing to sacrifice themselves for him. (154)
ਖ਼ਾਕਹੂਬਿਸਰਾਇਗੁਰਗੋਬਿੰਦਸਿੰਘ
ਪੰਜੇ ਇੰਦਰ ਗੁਰੂ ਗੋਬਿੰਦ ਸਿੰਘ ਦੇ ਗੁਣਾਂ ਨੂੰ ਸ਼ੋਭਾ ਦੇਣ ਵਾਲੇ ਹਨ,
All the five senses and reproductive organs highlight the virtues of Guru Gobind Singh in praises,
ਖ਼ੱਮਸਵਸਫ਼ਪੈਰਾਇਗੁਰਗੋਬਿੰਦਸਿੰਘ।੧੫੫।
ਅਤੇ ਗੁਰੂ ਗੋਬਿੰਦ ਸਿੰਘ ਦੇ ਮਹਿਲਾਂ ਦੇ ਝਾੜੂ-ਬਰਦਾਰ ਹਨ ।
And are the sweepers in his living quarters. (155)
ਬਰਦੋਆਲਮਦਸਤਿਗੁਰਗੋਬਿੰਦਸਿੰਘ
ਦੋਹਾਂ ਜਹਾਨਾਂ ਉੱਤੇ ਗੁਰੂ ਗੋਬਿੰਦ ਸਿੰਘ (ਦੀ ਮਿਹਰ) ਦਾ ਹੱਥ ਹੈ,
Guu Gobind Singh has his hand of blessings and grace over both the worlds,
ਜੁਮਲਾਉਲਵੀਪਸਤਿਗੁਰਗੋਬਿੰਦਸਿੰਘ।੧੫੬।
ਸਾਰੇ ਫਰਿਸ਼ਤੇ ਅਤੇ ਦੇਵਤੇ ਗੁਰੂ ਗੋਬਿੰਦ ਸਿੰਘ ਸਾ੍ਹਮਣੇ ਤੁਛ ਹਨ ।
All angels and gods are just trivial and inconsequential before Guru Gobind Singh. (156)
ਲਾਅਲਸਗੇਗ਼ੁਲਾਮਿਗੁਰਗੋਬਿੰਦਸਿੰਘ
(ਨੰਦ) ਲਾਲ ਗੁਰੂ ਗੋਬਿੰਦ ਸਿੰਘ (ਦੇ ਦਰ) ਦਾ ਇਕ ਗੁਲਾਮ ਕੂਕਰ ਹੈ,
(Nand) Lal is the slave dog at the door of Guru Gobind Singh,
ਦਾਗ਼ਦਾਰਿਨਾਮਿਗੁਰਗੋਬਿੰਦਸਿੰਘ।੧੫੭।
ਉਹ ਗੁਰੂ ਗੋਬਿੰਦ ਸਿੰਘ ਦੇ ਨਾਮ ਦੇ ਦਾਗ ਵਾਲਾ ਹੈ ।
And he is spotted and smeared with the name of Guru Gobind Singh (157)
ਕਮਤਰੀਂਜ਼ਿਸਿੰਘਾਨਿਗੁਰਗੋਬਿੰਦਸਿੰਘ
(ਨੰਦ ਲਾਲ) ਗੁਰੂ ਗੋਬਿੰਦ ਸਿੰਘ ਦੇ ਕੁੱਤਿਆਂ ਤੋਂ ਵੀ ਨੀਵਾਂ ਹੈ,
(Nand Lal) is lowlier than Guru Gobind Singh's slave dogs,
ਰੇਜ਼ਾ-ਚੀਨਿਖ਼੍ਵਾਨਿਗੁਰਗੋਬਿੰਦਸਿੰਘ।੧੫੮।
ਉਹ ਗੁਰੂ ਗੋਬਿੰਦ ਸਿੰਘ ਦੇ ਦਸਤਰਖਾਨ ਤੋਂ ਭੋਰੇ ਚੁਗਣ ਵਾਲਾ ਹੈ ।
And, he picks up crumbs and bits from the dinner table of the Guru. (158)
ਸਾਇਲਅਜ਼ਇਨਆਮਿਗੁਰਗੋਬਿੰਦਸਿੰਘ
ਇਹ ਦਾਸ ਗੁਰੂ ਗੋਬਿੰਦ ਸਿੰਘ ਦੇ ਇਨਾਮ ਦੀ ਇੱਛਾ ਰਖਦਾ ਹੈ,
This slave is desirous of the rewards from Guru GObind Singh,
ਖ਼ਾਕਿਪਾਕਿਅਕਦਾਮਿਗੁਰਗੋਬਿੰਦਸਿੰਘ।੧੫੯।
ਅਤੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੀ ਪਵਿੱਤ੍ਰ ਧੂੜੀ ਦੀ ਬਖਸ਼ਿਸ਼ ਦਾ ਜਾਚਕ ਹੈ ।
And, is anxious to receive the blessing of the dust of the feet of Guru Gobind Singh. (159)
ਬਾਦਜਾਨਸ਼ਫ਼ਿਦਾਇਗੁਰਗੋਬਿੰਦਸਿੰਘ
(ਰੱਬ ਕਰੇ) ਇਸ ਨੰਦ ਲਾਲ ਦੀ ਜਾਨ ਗੁਰੂ ਗੋਬਿੰਦ ਸਿੰਘ ਤੋਂ ਕੁਰਬਾਨ ਹੋਵੇ,
May I be blessed that I (Nand Lal) could sacrifice my life for Guru Gobind Singh,
ਫ਼ਰਕਿਬਰਪਾਇਗੁਰਗੋਬਿੰਦਸਿੰਘ।੧੬੦।
ਅਤੇ ਉਸਦਾ ਸੀਸ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਤੇ ਟਿਕਿਆ ਰਹੇ ।
And, that my head should lay stable and balanced at the feet of Guru Gobind Singh. (160)