GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 118
Display Settings
ਨੈਹਰਕੁਆਰਿਕੰਨਿਆਲਾਡਿਲੀਕੈਮਾਨੀਅਤਿਬਿਆਹੇਸਸੁਰਾਰਜਾਇਗੁਨਨੁਕੈਮਾਨੀਐ
ਨੈਹਰ ਪਿਉਕੇ ਘਰ ਕੁਆਰਿ ਕੰਨਿਆ ਕੁਆਰੀ ਬੇਟੀ ਨੂੰ ਲਾਡਿਲੀ ਲਾਡ ਦੀ ਪਿਆਰੀ ਕਰ ਕੇ ਮੰਨਿਆਂ ਜਾਂਦਾ ਹੈ। ਅਥਵਾ ਲਾਡਲੀ ਹੋਣ ਕਰ ਕੇ ਓਸ ਦਾ ਆਦਰ ਕਰਦੇ ਹਨ, ਪਰ ਬਿਆਹੇ ਵਿਆਹਿਆਂ ਜਾਣ ਤੇ ਸਸੁਰਾਰ ਸੌਹਰੇ ਘਰ ਗਿਆਂ ਗੁਨਨ ਕੈ ਗਣਾਂ ਨਾਲ ਆਦਰ ਮਾਣਿਆ ਕਰਦੀ ਹੈ।
An unmarried daughter is loved by everyone in parental house and enjoys respect in the in-laws house because of her virtues.
ਬਨਜਬਿਉਹਾਰਲਗਿਜਾਤਹੈਬਿਦੇਸਿਪ੍ਰਾਨੀਕਹੀਏਸਪੂਤਲਾਭਲਭਤਕੈਆਨੀਐ
ਬਨਜ ਬਿਉਹਾਰ ਲਗਿ ਵਣਜ ਵਪਾਰ ਤਥਾ ਕਾਰੋਬਾਰ ਸੌਦਾਗਰੀ ਖਾਤਰ ਪ੍ਰਾਨੀ ਵਾਂਢੇ ਪਰਦੇਸ ਜਾਂਦਾ ਹੈ ਜੇਕਰ ਤਾਂ ਉਹ ਲਾਭ ਲਭਤ ਕੈ ਆਨੀਐ ਲਾਭ ਦੀ ਲਭਤ ਕਰ ਕੇ ਅਥਵਾ ਖੱਟੀ ਖੱਟ ਕੇ ਲਿਆਵੇ ਤਾਂ ਸਪੂਤ ਕਹੀਏ ਸਪੁਤਰ ਸਪੁਤਰ ਕਰ ਕੇ ਸਭ ਆਖਦੇ ਹਨ।
As one goes to other cities to trade and earn living, but one is known as an obedient son only when one makes profit;
ਜੈਸੇਤਉਸੰਗ੍ਰਾਮਸਮੈਪਰਦਲਮੈਅਕੇਲੋਜਾਇਜੀਤਿਆਵੈਸੋਈਸੂਰੋਸੁਭਟੁਬਖਾਨੀਐ
ਜੈਸੇ ਤਉ ਜਿਸ ਤਰ੍ਹਾਂ ਫੇਰ ਕੋਈ ਸੂਰਮਾ ਕਹਾਣਹਾਰਾ ਸੰਗ੍ਰਾਮ ਸਮੇਂ ਰਣ ਮੱਚਿਆਂ ਜੰਗ ਜੁਟਿਆਂ ਪਰ ਦਲ ਮੈ ਅਕੇਲੋ ਜਾਇ ਜੀਤ ਆਵੈ ਪਰਾਈ ਸੈਨਾ ਵਿਖੇ ਅਕੱਲਾ ਹੀ ਵੈਰੀਆਂ ਨੂੰ ਜਿੱਤ ਕੇ ਆ ਜਾਵੇ ਤਾਂ ਸੋਈ ਸੂਰੋ ਸੁਭਟ ਬਖਾਨੀਐ ਓਸੇ ਨੂੰ ਹੀ ਸੂਰਮਾ ਬਹਾਦਰ ਕਹੀਦਾ ਹੈ।
As a warrior ingresses into enemy ranks and comes out victorious is known as a brave man.
ਮਾਨਸਜਨਮੁਪਾਇਚਰਨਿਸਰਨਿਗੁਰਸਾਧਸੰਗਤਿਮਿਲੈਗੁਰਦੁਆਰਿਪਹਿਚਾਨੀਐ।੧੧੮।
ਇਸੇ ਪ੍ਰਕਾਰ ਜੇਕਰ ਮਨੁੱਖਾ ਜਨਮ ਪਾ ਕੇ ਸਤਿਗੁਰਾਂ ਦੀ ਚਰਣ ਸਰਣ ਸਤਿਸੰਗ ਵਿਚ ਆਣ ਮਿਲੇ, ਤਾਂ ਓਸੇ ਨੂੰ ਹੀ ਗੁਰਦ੍ਵਾਰੇ ਗੁਰੂ ਦੁਆਰੇ ਗੁਰਾਂ ਦੇ ਤੁਫੈਲ ਮਨੁੱਖ ਪਣੇ ਨੂੰ ਸਫਲ ਕਰਣ ਹਾਰਾ ਅਸਲ ਮਰਦ ਪਹਿਚਾਨੀਐ ਪਛਾਣੀਦਾ ਹੈ ॥੧੧੮॥
Similarly he who enjoins the holy gatherings, acquire the refuge of the True Guru is accepted in the court of the Lord. (118)