ਹਰਦੀਅਉਚੂਨਾਮਿਲਿਅਰੁਨਬਰਨਜੈਸੇਚਤੁਰਬਰਨਕੈਤੰਬੋਲਰਸਰੂਪਹੈ।
ਹਲਦੀ ਅਤੇ ਚੂਨਾ ਮਿਲ ਕੇ ਅਰੁਨ ਬਰਨ ਜੈਸੇ ਜਿਸ ਤਰ੍ਹਾਂ ਲਾਲ ਰੰਗ ਬਣ ਜਾਂਦਾ ਹੈ ਤੇ ਚਤੁਰ ਬਰਨ ਕੈ ਤੰਬੋਲ ਰਸ ਰੂਪ ਹੈ ਪਾਨ ਦੇ ਪੱਤੇ ਦਾ ਹਰਿਆ ਰੰਗ +ਕੱਥੇ ਦਾ ਤੇ ਸੁਪਾਰੀ ਦਾ ਮਿਟਿਆਲਾ ਲਾਲੀ ਭਾ ਮਾਰਣ ਵਾਲਾ, ਅਰੁ ਚੂਨੇ ਕਲੀ ਦਾ ਚਿੱਟਾ ਏਨਾਂ ਚੌਹਾਂ ਰੰਗਾਂ ਦੇ ਮੇਲ ਤੋਂ ਤੰਬੋਲ ਪਾਨ ਰਸ ਰੂਪ ਲਾਲ ਗੁਲਾਲ ਰੰਗ ਵਾਲਾ ਹੋ ਜਾਂਦਾ ਹੈ।
As turmeric and lime when mixed produce red colour, but when betel leaf, lime, betelnut and catechu are all brought together, a very deep red colour is produced;
ਦੂਧਮੈਜਾਵਨੁਮਿਲੈਦਧਿਕੈਬਖਾਨੀਅਤਖਾਂਡਘ੍ਰਿਤਚੂਨਮਿਲਿਬਿੰਜਨਅਨੂਪਹੈ।
ਦੂਧ ਮੈ ਜਾਮਨ ਮਿਲੈ ਦੁੱਧ ਵਿਚ ਜਾਗ ਦੇ ਮਿਲ ਗਿਆਂ ਦਧਿ ਕੈ ਬਖਾਨੀਅਤ ਦਹੀਂ ਦਹੌਣ ਲਗ ਪੈਂਦੀ ਹੈ, ਅਰੁ ਖੰਡ ਘਿਉ ਤੇ ਚੂਨ ਆਟਾ ਮੈਦਾ ਮਿਲ ਕੇ ਬਿੰਜਨ ਅਨੂਪ ਹੈ ਸੁੰਦਰ ਸ੍ਵਾਦੀਕ ਉਪਮਾ ਤੋਂ ਰਹਿਤ ਬਿੰਜਨ ਭੋਜਨ ਦਾ ਪਦਾਰਥ ਕੜਾਹ ਪ੍ਰਸ਼ਾਦ ਲਿਪਸੀ ਆਦਿ ਬਣ ਜਾਂਦਾ ਹੈ।
As a small cogulent added to the milk set it as curd but sugar, flour and clarified butter produces a very tasty dish;
ਕੁਸਮਸੁਗੰਧਮਿਲਿਤਿਲਸੈਫੁਲੇਲਹੋਤਸਕਲਸੁਗੰਧਮਿਲਿਅਰਗਜਾਧੂਪਹੈ।
ਕੁਸਮ ਸੁਗੰਸ਼ਧਿ ਮਿਲਿ ਤਿਲ ਸੈ ਤਿਲਾਂ ਨਾਲ ਮਿਲ ਕੇ ਕੁਸਮ ਸੁਗੰਧਿ ਫੁੱਲਾਂ ਦੀ ਬਾਸਨਾ ਜੀਕੂੰ ਫੁਲੇਲ ਹੋਤ ਫੁਲ ਬਣ ਜਾਯਾ ਕਰਦੀ ਹੈ। ਅਤੇ ਇਸੇ ਤਰ੍ਹਾਂ ਸਕਲ ਸੁਗੰਧਿ ਮਿਲਿ ਸਾਰੀਆਂ ਸੁਗੰਧੀਆਂ ਦੇ ਇਕੱਠਿਆਂ ਹੋ ਜਾਣ ਤੇ ਜਿਸ ਤਰ੍ਹਾਂ ਅਰਗਜਾ ਧੂਪ ਹੈ ਅਬੀਰ ਵਾ ਲਖਲਖਾ ਆਦਿ ਨਾਮ ਨਾਲ ਕਹੀ ਜਾਣ ਵਾਲੀ ਸੁਗੰਧੀ ਸਮੁਦਾਯ ਰੂਪ ਵਸਤੂ ਦਾ ਧੂਪ ਪ੍ਰਕਾਸ਼ ਪ੍ਰਗਟ ਹੋ ਔਂਦਾ ਵਾ ਧੂਪ ਹੀ ਤ੍ਯਾਰ ਹੁੰਦਾ ਹੈ।
An extract of flowers when mixed with sesame oil become scented oil, but mixing of saffron musk, sandalwood and rose make a very fragrant product called argaja;
ਦੋਇਸਿਖਸਾਧਸੰਗੁਪੰਚਪਰਮੇਸਰਹੈਦਸਬੀਸਤੀਸਮਿਲੇਅਬਿਗਤਿਊਪਹੈ।੧੨੨।
ਇਸੇ ਭਾਂਤ ਹੀ ਦੋਇ ਸਿੱਖ ਸਾਧ ਸੰਗੁ ਦੋ ਸਿੱਖ ਜੋ ਆਪੋ ਵਿਚ ਮਿਲੇ ਪੈਣ ਤਾਂ ਸਾਧ ਸੰਗ ਸਤਸੰਗ ਨਾਮ ਨਾਲ ਆਖੇ ਜਾਂਦੇ ਹਨ, ਤੇ ਪੰਚ ਪਰਮੇਸ਼ਰ ਹੈ ਪੰਜ ਮਿਲ ਬੈਠਣ ਤਾਂ ਉਥੇ ਆਪ ਹੀ ਮਾਨੋ ਪਰਮੇਸ਼ਰ ਆ ਵਸਦਾ ਹੈ, ਪਰ ਜੇਕਰ ਦਸ ਬੀਸ ਤੀਸ ਮਿਲੇ ਦਸ ਵੀਹ ਤੀਹ ਆਦਿ ਇਕਤ੍ਰ ਹੋ ਔਣ, ਤਾਂ ਤਾਂ ਅਬਿਗਤਿ ਊਪ ਹੈ ਅਬ੍ਯਕਤ ਉਪਮਾ ਮੂੰਹੋਂ ਆਖਣੋ ਪ੍ਰਗਟ ਕਰਣੋ ਹੀ ਪਾਰ ਉਪਮਾ ਸ਼ੋਭਾ ਬਣ ਜਾਂਦੀ ਹੈ ॥੧੨੨॥
So would two Sikhs together make a holy congregation while five of them would represent the Lord. But where ten, twenty or thirty like-minded Sikhs engrossed in the love of the Guru meet, their praise is beyond description. (122)