GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 124
Display Settings
ਖਾਂਡਘ੍ਰਿਤਚੂਨਜਲਪਾਵਕਇਕਤ੍ਰਭਏਪੰਚਮਿਲਿਪ੍ਰਗਟਪੰਚਾਮ੍ਰਤਪ੍ਰਗਾਸਹੈ
ਖੰਡ, ਘਿਓ ਚੂਨ, ਆਟਾ ਮੈਦਾ ਜਲ ਅਗਨੀ ਇਹ ਅੱਡੋ ਅੱਡ ਹੁੰਦੇ ਹੋਏ ਜਦ ਇਕਤ੍ਰ ਭਏ ਇੱਕੋ ਟਿਕਾਣੇ ਹੋ ਕੇ, ਪੰਚ ਮਿਲਿ ਇੱਕ ਰੂਪ ਹੋ ਜਾਂਦੇ ਹਨ ਤਾਂ ਪੰਚਾਮ੍ਰਿਤ ਪ੍ਰਗਾਸ ਹੈ ਪ੍ਰਚਾਮ੍ਰਿਤ ਨਾਮੀ ਕੜਾਹ ਪ੍ਰਸਾਦ ਪ੍ਰਗਟ ਹੋ ਔਂਦਾ ਹੈ ਤ੍ਯਾਰ ਹੋ ਜਾਂਦਾ ਹੈ।
As coming together of sugar, clarified butter, flour, water and fire produces elixir like Karhah Parshad;
ਮ੍ਰਿਗਮਦਗਉਰਾਚੋਆਚੰਦਨਕੁਸਮਦਲਸਕਲਸੁਗੰਧਕੈਅਰਗਜਾਸੁਬਾਸਹੈ
ਇਸੇ ਤਰ੍ਹਾਂ ਮ੍ਰਿਗ ਮਦ ਕਸਤੂਰੀ, ਗਉਰਾ, ਗੋਰੋਚਨ ਚੋਆ ਚੰਦਨ ਸੰਦਲ ਦਾ ਅਤਰ ਸੰਦਲ ਰਸ ਟਪਕਾਯਾ ਹੋਇਆ, ਕੁਸਮ ਦਲ ਕੇਸਰ ਕੁਸਮ ਫੁਲ +ਦਲ ਪਤ੍ਰ ਫੁਲਾਂ ਦੇ ਪਤ੍ਰ ਇਨਾਂ ਸਕਲ ਸੁਗੰਧਿਤ ਸਾਰੀਆਂ ਸੁਗੰਧਾਂ ਤੋਂ ਅਰਗਜਾ ਸੁਬਾਸ ਹੈ ਅਰਗਜਾ ਅਬੀਰ ਨਾਮ ਦੀ ਸੁਗੰਧੀ ਮਜਮੂਆ ਖੁਸ਼ਬੂ ਸੁਗੰਧੀ ਸਮੁਦਾਯ ਮਿਸ੍ਰਤ ਮਿਲਵੀਂ ਬਾਸਨਾ ਬਣ ਜਾਇਆ ਕਰਦੀ ਹੈ।
As all aromatic roots and materials like musk, saffron etc. when mixed produce scent.
ਚਤੁਰਬਰਨਪਾਨਚੂਨਾਅਉਸੁਪਾਰੀਕਾਥਾਆਪਾਖੋਇਮਿਲਤਅਨੂਪਰੂਪਤਾਸਹੈ
ਅਰੁ ਇਸੀ ਪ੍ਰਕਾਰ ਪਾਨ ਚੂਨਾ ਅਰੁ ਸੁਪਾਰੀ ਕਾਥਾ ਚੁਤਰ ਬਰਨ ਆਪਾ ਖੋਇ ਮਿਲਤ ਪਾਨ ਸੁਪਾਰੀ, ਕੱਥਾ ਅਤੇ ਚੂਨਾ ਚਾਰੋਂ ਹੀ ਅੱਡੋ ਅੱਡ ਰੰਗ ਮਿਲ ਕੇ ਜਦ ਆਪਾ ਅਪਨਾ ਅਪਨਾ ਅਭਿਮਾਨ ਖੋ ਗੁਵਾ ਦਿੰਦੇ ਹਨ, ਤਾਂ ਤਾਸ ਰੂਪ ਅਨੂਪ ਹੈ ਤਿਨਾਂ ਦਾ ਰੂਪ ਅਨੂਪ ਉਪਮਾਂ ਤੋਂ ਰਹਿਤ ਸੁੰਦਰ ਲਾਲ ਗੁਲਾਲ ਹੋ ਜਾਇਆ ਕਰਦੀ ਹੈ।
As betel nut, betel leaf, lime and catechu lose their self-existence and merge with each other to produce a deep red colour more attractive than each one of them;
ਤੈਸੇਸਾਧਸੰਗਤਿਮਿਲਾਪਕੋਪ੍ਰਤਾਪੁਐਸੋਸਾਵਧਾਨਪੂਰਨਬ੍ਰਹਮਕੋਨਿਵਾਸਹੈ।੧੨੪।
ਤਿਸੀ ਪ੍ਰਕਾਰ ਹੀ ਸਾਧ ਸੰਗਤ ਦੇ ਅੰਦਰ ਚਾਰੋਂ ਹੀ ਬ੍ਰਾਹਮਣ ਖ੍ਯਤ੍ਰੀ ਸੂਦਰ ਵੈਸ਼੍ਯ ਰੂਪ ਬਰਨਾਂ ਦੇ ਮਿਲਾਪ ਦਾ ਪ੍ਰਤਾਪ ਐਸੋ ਐਹੋ ਜੇਹਾ ਮਹਾਤਮ ਹੈ। ਇਸ ਕਾਰਣ ਸਾਵਧਾਨ ਹੁਸ਼੍ਯਾਰ ਹੋ ਕੇ ਹਰ ਵੇਲੇ ਪੂਰੀ ਪੂਰੀ ਤਰ੍ਹਾਂ ਸੰਭਲਕੇ ਭਾਵ ਨਿਯਮਾਂ ਨੂੰ ਪਾਲਨ ਕਰਦਾ ਹੋਯਾ ਸਤਿਸੰਗ ਕਰੇ, ਕ੍ਯੋਂਕਿ ਸਤਿਸੰਗਤਿ ਵਿਖੇ ਪੂਰਨ ਬ੍ਰਹਮ ਕੋ ਨਿਵਾਸ ਹੈ ਸਾਖ੍ਯਾਤ ਪੂਰਨ ਬ੍ਰਹਮ ਦਾ ਨਿਵਾਸ ਰਹਿੰਦਾ ਹੈ। ਭਾਵ ਸਤਿਸੰਗ ਭੀ ਵਰਨ ਆਸ਼ਰਮ ਜਾਤੀ ਗੋਤ ਆਦਿਕਾਂ ਨੂੰ ਅਪਣੇ ਵਿਚ ਔਂਦੇ ਸਾਰ ਹੀ ਸਮੇਟਕੇ ਇੱਕ ਰੂਪ ਬਣਾ ਦਿੰਦੀ ਹੈ, ਇਸ ਵਾਸਤੇ ਇਕ ਰੂਪ ਦਾ ਬਾਸਾ ਹੀ ਬ੍ਰਹਮ ਬਾਸਾ ਹੈ ਤੇ ਬ੍ਰਹਮ ਦਾ ਅਸਥਾਨ ਸਚਖੰਡ ਤਦੇ ਹੀ ਸਤਿਸੰਗ ਸਚਖੰਡ ਕਿਹਾ ਹੈ ॥੧੨੪॥
So is the praise of the holy congregation of saints blessed by the True Guru. It drenches everyone with such hue of Naam Ras that it opens the path for mergence into the Lord. (124)