ਕਿਹੁਸਨੁਲਜਮਾਲਸਤਰਾਜ਼ਕਰਹੀਮ॥੭॥
ਸੁੰਦਰਤਾ ਦੇ ਗੁਣ ਵਾਲਾ, ਰਿਜ਼ਕ ਦੇਣ ਵਾਲਾ ਅਤੇ ਦਿਆਲੂ ਹੈ ॥੭॥
He, the preserver, is Most Beautiful.7.
ਕਿਸਾਹਿਬਿਸ਼ਊਰਸਤਆਜਿਜ਼ਨਿਵਾਜ਼॥
(ਉਹ) ਸ੍ਰੇਸ਼ਠ ਅਕਲ ਵਾਲਾ, ਗ਼ਰੀਬਾਂ ਦੀ ਦੇਖ-ਭਾਲ ਕਰਨ ਵਾਲਾ,
The Lord is Omniscient, the Protector of the lowly
ਗ਼੍ਰੀਬੁਲਪ੍ਰਸਤੋਗ਼ਨੀਮੁਲਗੁਦਾਜ਼॥੮॥
ਨਿਰਧਨਾਂ ਦੀ ਪਾਲਨਾ ਕਰਨ ਵਾਲਾ ਅਤੇ ਵੈਰੀਆਂ ਨੂੰ ਨਸ਼ਟ ਕਰਨ ਵਾਲਾ ਹੈ ॥੮॥
He, the Friend of the poor, is the Destroyer of the enemies.8.
ਸ਼ਰੀਅਤਪ੍ਰਸਤੋਫ਼ਜ਼ੀਲਤਮੁਆਬ॥
(ਉਹ) ਧਰਮ ਦੀ ਪਾਲਨਾ ਕਰਨ ਵਾਲਾ, ਵਡਿਆਈਆਂ ਦਾ ਠਿਕਾਣਾ,
He is the Source of all virtues, keeper of Dharma
ਹਕੀਕਤਸ਼ਨਾਸੋਨਬੀਉਲਕਿਤਾਬ॥੯॥
ਵਾਸਤਵਿਕਤਾ ਨੂੰ ਸਮਝਣ ਵਾਲਾ, ਨੱਬੀਆਂ ਨੂੰ ਕਿਤਾਬ (ਧਰਮ ਪੁਸਤਕ) ਪ੍ਰਦਾਨ ਕਰਨ ਵਾਲਾ ਹੈ ॥੯॥
He knows everything and is the Source of all Scriptures.9.
ਕਿਦਾਨਸ਼ਪਜ਼ੂਹਸਤਸਾਹਿਬਿਸ਼ਊਰ॥
(ਉਹ) ਦਾਨਾਈ ਦੀ ਪਛਾਣ ਕਰਨ ਵਾਲਾ, ਅਕਲ ਦਾ ਸੁਆਮੀ,
He is the Perfect Being and Treasure of Wisdom
ਹਕੀਕਤਸ਼ਨਾਸਸਤੋਜ਼ਾਹਿਰਜ਼ਹੂਰ॥੧੦॥
ਸਤਿਅਤਾ ਨੂੰ ਪਛਾਣਨ ਵਾਲਾ ਅਤੇ ਸਰਬਤ੍ਰ ਪ੍ਰਕਾਸ਼ਿਤ ਹੋਣ ਵਾਲਾ ਹੈ ॥੧੦॥
He, the All-Pervading Lord, is Omniscient.10.
ਸ਼ਨਾਸਿੰਦਏਇਲਮਿਆਲਮਖ਼ੁਦਾਇ॥
(ਉਹ) ਪਰਮਾਤਮਾ ਸੰਸਾਰ ਦੀਆਂ ਸਾਰੀਆਂ ਵਿਦਿਆਵਾਂ ਨੂੰ ਜਾਣਨ ਵਾਲਾ,
The Lord of the Universe, Knows all the sciences,
ਕੁਸ਼ਾਇੰਦਏਕਾਰਿਆਲਮਕੁਸ਼ਾਇ॥੧੧॥
ਹਰ ਕੰਮ ਦੀ ਗੁੰਝਲ ਨੂੰ ਖੋਲ੍ਹਣ ਵਾਲਾ ਅਤੇ ਸੰਸਾਰ ਨੂੰ ਵਿਸ਼ੇਸ਼ ਤਰਤੀਬ ਦੇਣ ਵਾਲਾ ਹੈ ॥੧੧॥
and breaks the knots of all complications.11.
ਗੁਜ਼ਾਰਿੰਦਏਕਾਰਿਆਲਮਕਬੀਰ॥
(ਉਹ) ਸਾਰੇ ਸੰਸਾਰ ਦੇ ਕੰਮਾਂ ਨੂੰ ਚਲਾਉਣ ਵਾਲਾ ਬਹੁਤ ਮਹਾਨ,
He, the Supreme and Most High, Supervises the whole world
ਸ਼ਨਾਸਿੰਦਏਇਲਮਿਆਲਮਅਮੀਰ॥੧੨॥
ਵਿਦਿਆਵਾਂ ਨੂੰ ਸਮਝਣ ਵਾਲਾ ਅਤੇ ਸੰਸਾਰ ਦਾ 'ਨਾਇਕ' ਹੈ ॥੧੨॥
He, the Sovereign of the Universe, is the Source of all Learning.12.
ਮਰਾਏਅਤਬਾਰੇਬਰੀਂਕਸਮਨੇਸਤ॥
(ਹੇ ਔਰੰਗਜ਼ੇਬ!) ਮੈਨੂੰ (ਤੇਰੀ) ਇਸ ਕਸਮ ਉਤੇ ਯਕੀਨ ਨਹੀਂ ਹੈ।
I have faith in your oaths
ਕਿਏਜ਼ਦਗਵਾਹਸਤੁਯਜ਼ਦਾਂਯਕੇਸਤ॥੧੩॥
ਖ਼ੁਦਾ ਇਕ ਹੈ ਅਤੇ (ਅਸਾਂ ਦੋਹਾਂ ਵਿਚ) ਗਵਾਹ ਹੈ ॥੧੩॥
The Lord Himself is the Witness.13.
ਨਕਤਰਹਮਰਾਏਤਬਾਰੇਬਰੋਸਤ॥
ਉਸ (ਕਸਮ) ਉਤੇ ਮੇਰਾ ਜ਼ਰਾ ਜਿੰਨਾ ਵੀ ਇਤਬਾਰ ਨਹੀਂ ਹੈ।
I have not an iota of faith in such a person,
ਕਿਬਖ਼ਸ਼ੀਵਦੀਵਾਂਹਮਾਕਿਜ਼ਬਗੋਸ਼ਤ॥੧੪॥
ਤੇਰੇ ਬਖ਼ਸ਼ੀ (ਜਰਨੈਲ ਅਥਵਾ ਕਾਰਿੰਦੇ) ਅਤੇ ਦੀਵਾਨ (ਮੁਸਾਹਿਬ) ਸਭ ਝੂਠ ਬੋਲਣ ਵਾਲੇ ਹਨ ॥੧੪॥
whose officers have relinquished the path of Truth.14.
ਕਸੇਕਉਲਿਕੁਰਆਂਕੁਨਦਏਤਬਾਰ॥
ਜੋ ਵਿਅਕਤੀ (ਤੇਰੀ) ਕੁਰਾਨ ਦੀ ਕਸਮ ਉਤੇ ਵਿਸ਼ਵਾਸ ਕਰਦਾ ਹੈ,
Whosoever puts faith on the oath of Quran,
ਹਮਾਰੋਜ਼ਿਆਖ਼ਰਸ਼ਵਦਮਰਦਖ਼੍ਵਾਰ॥੧੫॥
ਉਹ ਆਖਰੀ ਸਮੇਂ ਵਿਚ ਖੁਆਰ ਹੁੰਦਾ ਹੈ ॥੧੫॥
he is subjected to punishment on the final reckoning.15.
ਹੁਮਾਰਾਕਸੇਸਾਯਹਆਯਦਬਜ਼ੇਰ॥
ਜੇ ਕੋਈ ਵਿਅਕਤੀ 'ਹੁਮਾ' ਪੰਛੀ ਦੀ ਛਾਇਆ ਹੇਠਾਂ ਆ ਜਾਏ,
He, who comes under the shade of the legendary Huma,
ਬਰੋਦਸਤਦਾਰਦਨਜ਼ਾਗ਼ੋਦਲੇਰ॥੧੬॥
(ਫਿਰ) ਉਸ ਉਤੇ ਕਾਂ ਹੱਥ ਨਹੀਂ ਰਖ ਸਕਦਾ, (ਭਾਵੇਂ ਕਿੰਨਾ ਵੀ) ਦਲੇਰ ਕਿਉਂ ਨਾ ਹੋਵੇ ॥੧੬॥
a very brave crow cannot harm him.16.
ਕਸੇਪੁਸ਼ਤਉਫ਼ਤਦਪਸੇਸ਼ੇਰਿਨਰ॥
ਜੋ ਕੋਈ ਬੰਦਾ ਸ਼ੇਰ ਦੀ ਪਿਠ ਪਿਛੇ ਖੜੋਤਾ ਹੋਵੇ,
He, who takes refuge of the fierce tiger
ਨਗੀਰਦਬੁਜ਼ੋਮੇਸ਼ੋਆਹੂਗੁਜ਼ਰ॥੧੭॥
ਤਾਂ ਬਕਰੀ, ਭੇਡ ਅਤੇ ਹਿਰਨ ਪਕੜ ਨਹੀਂ ਸਕਦੇ (ਸਗੋਂ ਉਸ ਪਾਸੋਂ) ਗੁਜ਼ਰ ਵੀ ਨਹੀਂ ਸਕਦੇ ॥੧੭॥
The goat, sheep and deer do not go near him.17.
ਕਸਮਮੁਸਹਫ਼ੇਖ਼ੁਦਅਗਰਈਂਖ਼ੁਰਮ॥
ਜੇ ਕਰ (ਮੈਂ) ਕੁਰਾਨ ਦੀ ਕਸਮ ਦੇ ਗੁਪਤ ਫ਼ਰੇਬ (ਦਾ ਧੋਖਾ) ਨਾ ਖਾਂਦਾ,
Even if I had taken an oath on Quarn in concealment,
ਨਫ਼ੌਜੇਅਜ਼ੀਂਜ਼ੇਰਿਸੁਮਅਫ਼ਗਨਮ॥੧੮॥
(ਤਾਂ ਮੈਂ) ਆਪਣੀ ਪਿਆਰੀ ਫ਼ੌਜ ਨੂੰ ਲੰਗੜਾ ਨਾ ਕਰਵਾ ਲੈਂਦਾ ॥੧੮॥
I would not have budhed and inch from my place.18.
ਗਰਸਨਹਚਿਕਾਰਿਕੁਨਦਚਿਹਲਨਰ॥
(ਮੇਰੇ) ਚਾਲੀ ਭੁਖੇ ਭਾਣੇ ਵਿਅਕਤੀ ਕੀ ਕਰ ਸਕਦੇ ਸਨ,
How could forty famished persons fight in the battlefield,
ਕਿਦਹਲਕਬਰਾਯਦਬਰੋਬੇਖ਼ਬਰ॥੧੯॥
ਜੇ (ਉਨ੍ਹਾਂ ਉਤੇ) ਅਚਾਨਕ ਦਸ ਲੱਖ ਸੈਨਿਕ ਟੁਟ ਕੇ ਆ ਪਏ ਹੋਣ ॥੧੯॥
on whom ten lakh soldiers made a sudden attack.19.
ਕਿਪੈਮਾਂਸ਼ਿਕਨਬੇਦਰੰਗਆਮਦੰਦ॥
(ਤੇਰੇ) ਬਚਨ ਨੂੰ ਤੋੜਨ ਵਾਲੇ (ਸਿਪਾਹੀ) ਝਟ ਪਟ ਤੇਗ਼ਾਂ,
Your army breaking the oath and in great haste
ਮਯਾਂਤੇਗ਼ੁਤੀਰੋਤੁਫ਼ੰਗਆਮਦੰਦ॥੨੦॥
ਤੀਰਾਂ ਅਤੇ ਬੰਦੂਕਾਂ ਸਮੇਤ ਆ ਪਏ ॥੨੦॥
plunged in the battlefield with arrows and guns.20.
ਬਲਾਚਾਰਗੀਦਰਮਯਾਂਆਮਦੰਦ॥
ਤਦ ਬੇਬਸ ਹੋ ਕੇ (ਮੈਂ ਯੁੱਧ-ਭੂਮੀ) ਵਿਚ ਆ ਗਿਆ
For this reason, I had to intervene
ਬਤਦਬੀਰਿਤੀਰੋਤੁਫ਼ੰਗਆਮਦੰਦ॥੨੧॥
ਅਤੇ ਤੀਰਾਂ ਅਤੇ ਬੰਦੂਕਾਂ ਨੂੰ ਵਿਧੀ ਪੂਰਵਕ ਧਾਰਨ ਕਰ ਕੇ ਆ ਗਿਆ ॥੨੧॥
and had to come fully armed.21.
ਚੂੰਕਾਰਅਜ਼ਹਮਾਹੀਲਤੇਦਰਗੁਜ਼ਸ਼ਤ॥
ਜਦੋਂ ਕਿਸੇ ਕੰਮ ਲਈ ਸਾਰੇ ਉਪਾ ਖ਼ਤਮ ਹੋ ਜਾਣ,
When all other methods fail,
ਹਲਾਲਅਸਤਬੁਰਦਨਬਸ਼ਮਸ਼ੀਰਦਸਤ॥੨੨॥
ਤਦ ਤਲਵਾਰ ਨੂੰ ਹੱਥ ਵਿਚ ਧਾਰਨ ਕਰਨਾ ਜਾਇਜ਼ ਹੈ ॥੨੨॥
it is proper to hold the sword in hand.22.
ਚਿਕਸਮਿਕੁਰਆਂਮਨਕੁਨਮਏਤਬਾਰ॥
ਮੈਂ (ਤੇਰੀ) ਕੁਰਾਨ ਦੀ ਕਸਮ ਦਾ ਕੀ ਵਿਸ਼ਵਾਸ ਕਰਾਂ।
I have no faith in your oaths on the Quarn,
ਵਗਰਨਹਤੁਗੋਈਮਨਈਂਰਹਚਿਕਾਰ॥੨੩॥
ਨਹੀਂ ਤਾਂ (ਵਰਨਾ) ਤੂੰ ਹੀ ਦਸ ਕਿ ਮੇਰਾ ਇਸ ਰਾਹ ਤੇ ਚਲਣ ਦਾ ਕੀ ਕੰਮ ਸੀ ॥੨੩॥
otherwise I had nothing to do with this battle.23.
ਨਦਾਨਮਕਿਈਂਮਰਦਿਰੋਬਾਹਿਪੇਚ॥
ਮੈਂ ਨਹੀਂ ਜਾਣਦਾ ਸਾਂ ਕਿ ਇਹ ਮਰਦ ਲੂੰਬੜੀ ਵਾਂਗ ਮਕਾਰ ਹਨ।
I do not know that your officers are deceitful,
ਵਗਰਹਰਗਿਜ਼ੀਂਰਾਹਨਿਯਾਰਦਬਹੇਚ॥੨੪॥
ਨਹੀਂ ਤਾਂ (ਮੈਂ) ਹਰਗਿਜ਼ ਕਿਸੇ ਬਹਾਨੇ ਨਾਲ ਵੀ ਇਸ ਰਸਤੇ ਨਾ ਆਉਂਦਾ ॥੨੪॥
otherwise I would not have followed this path.24.
ਹਰਾਂਕਸਕਿਕਉਲੇਕੁਰਾਂਆਯਦਸ਼॥
ਹਰ ਉਹ ਆਦਮੀ ਜੋ ਕੁਰਾਨ ਦੀ ਕਸਮ ਦੇ ਅਧੀਨ ਆਇਆ ਹੋਵੇ,
It is not appropriated to imprison and kill those,
ਨਜ਼ੋਬਸਤਨੋਕੁਸ਼ਤਨੋਆਯਦਸ਼॥੨੫॥
ਉਸ ਨੂੰ ਨਾ ਕੈਦ ਕਰਨਾ ਚਾਹੀਦਾ ਹੈ ਅਤੇ ਨਾ ਹੀ ਮਾਰਨਾ ਚਾਹੀਦਾ ਹੈ ॥੨੫॥
who put faith on the oaths of Quarn.25.
ਬਰੰਗੇਮਗਸਸਯਾਹਪੋਸ਼ਆਮਦੰਦ॥
(ਇਸ ਦੇ ਵਿਪਰੀਤ) ਕਾਲੇ ਬਸਤ੍ਰਾਂ ਵਾਲੇ (ਤੇਰੇ ਸੈਨਿਕ) ਮੱਖੀਆਂ ਵਾਂਗ ਆ ਪਏ।
The soldiers of your army, clad in black uniforms,
ਬਯਕਬਾਰਗੀਦਰਖ਼ਰੋਸ਼ਆਮਦੰਦ॥੨੬॥
ਉਹ ਰੌਲਾ ਪਾਂਦੇ ਹੋਏ ਇਕੋ ਵਾਰ ਹੀ ਆ ਪਏ ॥੨੬॥
rushed like flies on my men.26.
ਹਰਾਂਕਸਜ਼ਿਦੀਵਾਰਆਮਦਬਿਰੂੰ॥
(ਤੇਰਾ) ਹਰ ਉਹ ਆਦਮੀ ਜੋ ਕੰਧ ਦੀ ਓਟ ਤੋਂ ਬਾਹਰ ਨਿਕਲਿਆ,
Whosoever from them came near the wall of the fort,
ਬਖ਼ੁਰਦਨਯਕੇਤੀਰਸ਼ੁਦਗ਼ਰਕਿਖ਼ੂੰ॥੨੭॥
ਉਹ (ਮੇਰਾ) ਇਕੋ ਤੀਰ ਖਾ ਕੇ ਲਹੂ ਵਿਚ ਗ਼ਰਕ ਹੋ ਗਿਆ (ਅਰਥਾਤ ਮਰ ਗਿਆ) ॥੨੭॥
with one arrow he wos drenched in his won blood.27.
ਨਬੇਰੂੰਨਿਆਮਦਕਸੇਜ਼ਾਦੀਵਾਰ॥
ਜੋ ਆਦਮੀ ਦੀਵਾਰ ਦੀ ਓਟ ਤੋਂ ਬਾਹਰ ਨਾ ਆਇਆ,
None dared to come there near the wall
ਨਖ਼ੁਰਦੰਦਤੀਰੋਨਗ਼ਸ਼ਤੰਦਖ਼੍ਵਾਰ॥੨੮॥
ਉਸ ਨੇ ਨਾ ਤੀਰ ਖਾਇਆ ਅਤੇ ਨਾ ਖੁਆਰ ਹੋਇਆ ॥੨੮॥
None faced then the arrows and destruction.28.
ਚੁਦੀਦਮਕਿਨਾਹਰਬਿਆਮਦਬਜੰਗ॥
ਜਦੋਂ ਮੈਂ ਵੇਖਿਆ ਕਿ (ਤੇਰਾ ਸੈਨਾ ਨਾਇਕ) ਨਾਹਰ ਖ਼ਾਨ ਯੁੱਧ ਕਰਨ ਲਈ ਆਇਆ ਹੈ,
When I saw Nahar Khan in the battlefield,
ਚਸ਼ੀਦਹਯਕੇਤੀਰਮਨਬੇਦਰੰਗ॥੨੯॥
ਤਾਂ ਮੈਂ ਇਕ ਤੀਰ ਦਾ ਜਲਦੀ ਨਾਲ (ਸੁਆਦ) ਚਖਾ ਦਿੱਤਾ (ਅਰਥਾਤ ਮਾਰ ਦਿੱਤਾ) ॥੨੯॥
he was greeted with one of my arrows.29.
ਹਮਾਖ਼ਰਗੁਰੇਜ਼ੰਦਬਜਾਏਮਸਾਫ਼॥
ਅੰਤ ਵਿਚ ਰਣ-ਭੂਮੀ ਵਿਚੋਂ ਉਹ ਪਠਾਣ ਵੀ ਭਜ ਗਏ
All those boasters who came near the wall,
ਬਸੇਖ਼ਾਨਗਰਦੰਦਬੇਰੂੰਗੁਜ਼ਾਫ਼॥੩੦॥
ਜੋ ਬਾਹਰ ਬੈਠੇ ਬਹੁਤ ਸ਼ੇਖ਼ੀਆਂ ਮਾਰ ਰਹੇ ਸਨ ॥੩੦॥
they were dispatched in no time.30.
ਕਿਅਫ਼ਗ਼ਾਨਿਦੀਗਰਬਿਆਮਦਬਜੰਗ॥
(ਫਿਰ) ਇਕ ਹੋਰ ਪਠਾਣ ਯੁੱਧ ਕਰਨ ਲਈ (ਰਣ-ਖੇਤਰ ਵਿਚ) ਆਇਆ,
Another Afghan, with a bow and arrow