ਕਿਪਾਰਹਸ਼ੁਦਹਖ਼ੋਦਖ਼ੁਫ਼ਤਾਨਜੰਗ॥੧੩੮॥
ਕਿ ਸ਼ੂਰਵੀਰਾਂ ਦੇ ਟੋਪ ਅਤੇ ਕਵਚ ਟੋਟੇ ਟੋਟੇ ਹੋ ਰਹੇ ਸਨ ॥੧੩੮॥
That the armours and the hardtops were shattered.(138)
ਚੁਨਾਤੇਗ਼ਤਾਬਸ਼ਤਪੀਦਆਫ਼ਤਾਬ॥
ਤਲਵਾਰਾਂ ਸੂਰਜ ਦੀ ਤਪਸ਼ ਵਾਂਗ ਇਤਨੀਆਂ ਤਪ ਗਈਆਂ (ਕਿ ਉਨ੍ਹਾਂ ਦੀ ਗਰਮੀ ਨਾਲ)
The swords were becoming as hot as the sun,
ਦਰਖ਼ਤਾਸ਼ੁਦਹਖ਼ੁਸ਼ਕਵਦਰਯਾਇਆਬ॥੧੩੯॥
ਦਰਖ਼ਤਾਂ ਦੇ ਪੱਤਰ ਅਤੇ ਦਰਿਆਵਾਂ ਦਾ ਪਾਣੀ ਸੁਕ ਗਿਆ ॥੧੩੯॥
And the trees were getting thirsty and river-water was drying.(139)
ਚੁਨਾਤੀਰਬਾਰਾਸ਼ੁਦਹਹਮਚੁਬਰਕੁ॥
ਬਿਜਲੀ ਦੀ ਤੇਜ਼ੀ ਵਾਂਗ ਤੀਰਾਂ ਦੀ ਬਰਖਾ ਹੋਈ
The showers of the arrows were so great,
ਬਿਅਫ਼ਤਾਦਸ਼ੁਦਫ਼ੀਲਚੂੰਫ਼ਰਕਫ਼ਰਕ॥੧੪੦॥
ਕਿ ਹਾਥੀ ਵੀ ਟੋਟੇ ਟੋਟੇ ਹੋ ਕੇ ਵੱਖਰੇ ਵੱਖਰੇ ਡਿਗ ਪਏ ॥੧੪੦॥
That only the necks of the elephants were visible.(140)
ਬਹਰਬਅੰਦਰਆਮਦਵਜ਼ੀਰੇਚੁਬਾਦ॥
ਯੁੱਧ-ਭੂਮੀ ਵਿਚ ਹਵਾ ਵਾਂਗ ਇਕ ਵਜ਼ੀਰ ਆਇਆ
Instantly a Minister entered the field,
ਯਕੇਤੇਗ਼ਮਾਯੰਦਰਾਨੀਕੁਸ਼ਾਦ॥੧੪੧॥
ਜਿਸ ਨੇ 'ਮਾਯੰਦਰਾਂ' ਦੀ ਬਣੀ ਹੋਈ ਇਕ ਤਲਵਾਰ ਪਕੜੀ ਹੋਈ ਸੀ ॥੧੪੧॥
And he drew the sword of Mayindra.(141)
ਦਿਗ਼ਰਤਰਫ਼ਆਮਦਬਦੁਖ਼ਤਰਅਜ਼ਾ॥
ਦੂਜੇ ਪਾਸਿਓਂ ਵਜ਼ੀਰ ਦੀ ਪੁੱਤਰੀ,
From the other side the daughter came.
ਬਰਹਿਨੇਯਕੇਤੇਗ਼ਹਿੰਦੋਸਤਾ॥੧੪੨॥
ਹਿੰਦੁਸਤਾਨ ਦੀ ਬਣੀ ਹੋਈ ਨੰਗੀ ਤਲਵਾਰ ਲੈ ਕੇ ਆ ਗਈ ॥੧੪੨॥
She was holding a naked sword of Hindustan.(142)
ਦਰਖ਼ਸ਼ਾਸ਼ੁਦਹਆਂਚੁਨਾਤੇਗ਼ਤੇਜ਼॥
ਉਨ੍ਹਾਂ ਦੀਆਂ ਤੇਜ਼ ਤਲਵਾਰਾਂ ਇਸ ਤਰ੍ਹਾਂ ਚਮਕਣ ਲਗੀਆਂ,
The lightening swords became even swifter,
ਅਦੂਰਾਅਜ਼ੋਦਿਲਸ਼ਵਦਰੇਜ਼ਰੇਜ਼॥੧੪੩॥
ਜਿਨ੍ਹਾਂ ਨੂੰ ਵੇਖ ਕੇ ਵੈਰੀਆਂ ਦਾ ਦਿਲ ਟੋਟੇ ਟੋਟੇ ਹੋਣ ਲਗਾ ॥੧੪੩॥
And they tore off the enemy-hearts into pieces.(143)
ਯਕੇਤੇਗ਼ਜ਼ਦਬਰਸਰੇਓਸਮੰਦ॥
(ਉਸ ਲੜਕੀ ਨੇ) ਵੈਰੀ ਦੇ ਘੋੜੇ ਉਤੇ ਇਕ ਅਜਿਹੀ ਤਲਵਾਰ ਮਾਰੀ
She hit the enemy head with such vitality,
ਜ਼ਿਮੀਨਸ਼ਦਰਾਮਦਚੁਕੋਹੇਬਿਲੰਦ॥੧੪੪॥
ਕਿ ਉਸ ਦਾ ਸਿਰ ਉੱਚੇ ਪਹਾੜ ਵਾਂਗ ਧਰਤੀ ਉਤੇ ਡਿਗ ਪਿਆ ॥੧੪੪॥
That he was raised to ground like a crumbling mountain.(144)
ਦਿਗ਼ਰਤੇਗ਼ਓਰਾਬਿਜ਼ਦਕਰਦਨੀਮ॥
ਉਸ ਨੇ ਦੂਜੀ ਤਲਵਾਰ ਮਾਰੀ ਅਤੇ ਵਜ਼ੀਰ ਨੂੰ ਅੱਧਾ ਕਰ ਦਿੱਤਾ
The second one was cut with sword into two,
ਬਿਅਫ਼ਤਾਦਬੂਮਸਚੁਕਰਖੇਅਜ਼ੀਮ॥੧੪੫॥
ਅਤੇ (ਉਹ) ਵੱਡੀ ਅਟਾਰੀ ਵਾਂਗ ਧਰਤੀ ਉਤੇ ਡਿਗ ਪਿਆ ॥੧੪੫॥
And he fell flat like a wrecked mansion.(145)
ਦਿਗ਼ਰਮਰਦਆਮਦਚੁਪ੍ਰਰਾਉਕਾਬ॥
ਫਿਰ ਇਕ ਹੋਰ ਮਰਦ (ਸੂਰਮਾ) ਉਕਾਬ ਵਾਂਗ ਆ ਪਿਆ।
Another intrepid person flew in like a hawk,
ਬਿਜ਼ਦਤੇਗ਼ਓਰਾਬਕਰਦਸ਼ਖ਼ਰਾਬ॥੧੪੬॥
ਉਸ ਨੂੰ ਤਲਵਾਰ ਮਾਰ ਕੇ (ਲੜਕੀ ਨੇ) ਖ਼ਤਮ ਕਰ ਦਿੱਤਾ ॥੧੪੬॥
But he was, too, exterminated.(146)
ਚੁਕਾਰੇਵਜ਼ੀਰਸ਼ਬਰਾਹਤਰਸੀਦ॥
ਪਹਿਲੇ ਵਜ਼ੀਰ ਨੂੰ ਮਾਰ ਕੇ ਉਸ ਨੂੰ ਰਾਹਤ ਮਹਿਸੂਸ ਹੋਈ
As soon this task was finished,
ਦਿਗ਼ਰਮਿਹਨਤੇਸਿਯਮਆਮਦਪਦੀਦ॥੧੪੭॥
ਅਤੇ ਦੂਜੇ ਨੂੰ ਮਾਰ ਕੇ ਮਿਹਨਤ ਕਾਮਯਾਬ ਹੋ ਗਈ। (ਹੁਣ) ਤੀਜਾ ਹਮਲਾ ਕਰ ਕੇ ਆ ਪਿਆ ॥੧੪੭॥
And the relief was felt, third discordant surfaced,(147)
ਸਿਯਮਦੇਵਆਮਦਬਗਲਤੀਦਖ਼ੂੰ॥
ਤੀਜਾ ਸੂਰਮਾ ਲਹੂ ਨਾਲ ਲਿਬੜਿਆ ਹੋਇਆ ਆਇਆ
Another devil-like, drenched in blood, appeared,
ਜ਼ਿਦਹਲੀਜ਼ਦੋਜ਼ਖ਼ਬਰਾਮਦਬਰੂੰ॥੧੪੮॥
ਜਿਵੇਂ ਨਰਕ ਦੀ ਦਹਲੀਜ਼ (ਮੁਹਾਠ) ਵਿਚੋਂ ਬਾਹਰ ਆਇਆ ਹੋਵੇ ॥੧੪੮॥
As if it had come straight from the hell.(148)
ਬਕੁਸ਼ਤੰਦਓਰਾਦੁਕਰਦੰਦਤਨ॥
ਉਸ (ਲੜਕੀ) ਨੇ (ਉਸ ਨੂੰ) ਮਾਰ ਕੇ ਦੋ ਟੋਟੇ ਕਰ ਦਿੱਤਾ,
But he was cut into two as well and slaughtered,
ਚੁਸ਼ੇਰੇਯਿਆਂਹਮਚੁਗੋਰੇਕੁਹਨ॥੧੪੯॥
ਜਿਵੇਂ ਵੱਡਾ ਸ਼ੇਰ ਵੱਡੀ ਨੀਲ ਗਾਂ ਨੂੰ ਮਾਰ ਦਿੰਦਾ ਹੈ ॥੧੪੯॥
Like a lion slays an old antelope.(149)
ਚਹਾਰਮਦਰਾਮਦਚੁਸ਼ੇਰਾਬਜੰਗ॥
ਚੌਥਾ ਸੂਰਮਾ ਸ਼ੇਰ ਵਾਂਗ ਹਲਾ ਕਰ ਕੇ ਆ ਪਿਆ,
The fourth valiant person entered the fight,
ਚੁਬਰਬਚਹੇਗੋਰਗ਼ਰਰਾਪਿਲੰਗ॥੧੫੦॥
ਜਿਵੇਂ ਚਿਤਰਾ ਨੀਲ ਗਾਂ ਦੇ ਬੱਚੇ ਉਤੇ ਝਪਟਾ ਮਾਰਦਾ ਹੈ ॥੧੫੦॥
Like a lion pounces upon a stag.(150)
ਚੁਨਾਤੇਗ਼ਬਰਵੈਬਿਜ਼ਦਨਾਜ਼ਨੀਂ॥
ਵਜ਼ੀਰ ਦੀ ਲੜਕੀ ਨੇ ਉਸ ਨੂੰ ਇਸ ਤਰ੍ਹਾਂ ਤਲਵਾਰ ਮਾਰੀ
It was hit with such a force,
ਕਿਅਜ਼ਪੁਸ਼ਤਅਸਪਸ਼ਦਰਾਮਦਜ਼ਿਮੀਂ॥੧੫੧॥
ਕਿ ਉਹ ਘੋੜੇ ਦੀ ਪਿਠ ਉਤੋਂ ਧਰਤੀ ਉਤੇ ਡਿਗ ਪਿਆ ॥੧੫੧॥
That it fell flat like a rider from the horse.(151)
ਕਿਪੰਚਮਦਰਾਮਦਚੁਦੇਵੇਅਜ਼ੀਮ॥
ਪੰਜਵਾਂ ਸੂਰਮਾ ਵੱਡੇ ਦੇਓ ਵਾਂਗ ਆ ਕੇ ਪਿਆ।
When the fifth devil came,
ਯਕੇਜ਼ਖ਼ਮਜ਼ਦਕਰਦਹੁਕਮੇਕਰੀਮ॥੧੫੨॥
ਉਸ ਨੂੰ ਰੱਬ ਦੇ ਹੁਕਮ ਨਾਲ ਇਕੋ ਵਾਰ ਨਾਲ ਜ਼ਖ਼ਮੀ ਕਰ ਦਿੱਤਾ ॥੧੫੨॥
She begged for the God’s blessings,(152)
ਚੁਨਾਤੇਗ਼ਬਰਵੈਜ਼ਦਾਖ਼ੂਬਰੰਗ॥
ਉਸ ਨੂੰ ਸੁੰਦਰੀ ਨੇ ਅਜਿਹੀ ਤਲਵਾਰ ਮਾਰੀ
And hit him with such great intensity,
ਜ਼ਿਸਰਤਾਕਦਮਆਮਦਹਜ਼ੇਰਤੰਗ॥੧੫੩॥
ਕਿ ਸਿਰ ਤੋਂ ਪੈਰਾਂ ਤਕ ਚੀਰਦੀ ਹੋਈ ਘੋੜੇ ਦੇ ਤੰਗ ਤਕ ਪਹੁੰਚ ਗਈ ॥੧੫੩॥
That his head was trodden under the hooves of the horse.(153)
ਸ਼ਸ਼ਮਦੇਵਆਮਦਚੁਅਫ਼ਰੀਤਮਸਤ॥
ਮਸਤੇ ਹੋਏ ਦੇਓ ਵਾਂਗ ਛੇਵਾਂ ਸੂਰਮਾਂ ਇਸ ਤਰ੍ਹਾਂ ਆਇਆ,
Revelling like a stupefied demon, the sixth devil came,
ਜ਼ਿਤੀਰੇਕਮਾਹਮਚੁਕਬਜ਼ਹਗੁਜ਼ਸ਼ਤ॥੧੫੪॥
ਜਿਵੇਂ ਕਮਾਨ ਦੇ ਚਿਲੇ ਵਿਚੋਂ ਤੀਰ ਨਿਕਲਦਾ ਹੈ ॥੧੫੪॥
As fast as an arrow shot out of the bow,(154)
ਬਿਜ਼ਦਤੇਗ਼ਓਰਾਕਿਓਨੀਮਸ਼ੁਦ॥
ਉਸ ਨੂੰ ਸੁੰਦਰੀ ਨੇ ਤਲਵਾਰ ਮਾਰੀ ਅਤੇ ਉਹ ਦੋ ਟੁਕੜੇ ਹੋ ਗਿਆ।
But it was hit so rapidly that he was cut into two,
ਕਿਦੀਗਰਯਲਾਰਾਅਜ਼ੋਬੀਮਸ਼ੁਦ॥੧੫੫॥
ਉਸ ਨੂੰ ਵੇਖ ਕੇ ਹੋਰ ਸੂਰਮੇ ਭੈ-ਭੀਤ ਹੋ ਗਏ ॥੧੫੫॥
And that caused the others to dread.(155)
ਚੁਨੀਤਾਬਮਿਕਦਾਰਹਫ਼ਤਾਦਮਰਦ॥
ਇਸ ਤਰ੍ਹਾਂ ਉਸ ਨੇ ਗਿਣਤੀ ਵਿਚ ਸੱਤ ਸੂਰਮੇ
This way about seventy such braves were annihilated,
ਬਤੇਗ਼ਅੰਦਰਆਵੇਖ਼ਤਖ਼ਾਸਅਜ਼ਨਬਰਦ॥੧੫੬॥
ਜੰਗ ਵਿਚ ਤਲਵਾਰ ਉਤੇ ਲਟਕਾ ਦਿੱਤੇ ॥੧੫੬॥
And hung over the tips of the swords,(156)
ਦਿਗ਼ਰਕਸਨਿਆਮਦਤਮੰਨਾਇਜੰਗ॥
ਇਸ ਤੋਂ ਬਾਦ ਹੋਰ ਕੋਈ ਸੂਰਮਾ ਜੰਗ ਕਰਨ ਦੀ ਇੱਛਾ ਨਾਲ ਨਾ ਆਇਆ।
None other could dare to think of fight,
ਕਿਬੇਰੂੰਨਿਯਾਮਦਦਿਲਾਵਰਨਿਹੰਗ॥੧੫੭॥
ਵੱਡੇ ਤਕੜੇ ਸੂਰਮੇ ਜੰਗ ਦੇ ਮੈਦਾਨ ਵਿਚ ਨਾ ਨਿਤਰੇ ॥੧੫੭॥
Even the prominent warriors did not dare to come out.(157)
ਬਹਰਬਆਮਦਸ਼ਸ਼ਾਹਮਾਯੰਦਰਾ॥
ਫਿਰ ਮਾਯੰਦਰਾਂ ਦਾ ਬਾਦਸ਼ਾਹ ਖ਼ੁਦ ਜੰਗ ਵਿਚ ਆਇਆ।
When the king, Mayindra, himself came into the fight,
ਬਤਾਬਸ਼ਤਪੀਦਨਦਿਲੇਮਰਦਮਾ॥੧੫੮॥
(ਉਸ ਦੇ ਆਣ ਨਾਲ) ਸੂਰਮਿਆਂ ਦਾ ਦਿਲ ਕ੍ਰੋਧ ਨਾਲ ਭਖ ਗਿਆ ॥੧੫੮॥
All the fighters rolled into wrath.(158)
ਚੁਅਬਰਸਬਅੰਦਾਖ਼ਤਦਉਰੇਯਲਾ॥
ਜਦ ਉਸ ਦੇ ਘੋੜੇ ਨੇ ਇਧਰ ਉਧਰ ਕੁਦਾੜੀਆਂ ਮਾਰੀਆਂ
And when the combatants jumped around,
ਬਰਖ਼ਸ਼ਅੰਦਰਆਮਦਜ਼ਿਹੇਆਸਮਾ॥੧੫੯॥
ਤਾਂ ਧਰਤੀ ਅਤੇ ਆਕਾਸ਼ ਚਕਰਾ ਗਏ ॥੧੫੯॥
Both the earth and the heavens swayed.(159)
ਬਤਾਬਸ਼ਦਰਾਮਦਜ਼ਿਮੀਨੋਜ਼ਮਨ॥
ਉਸ ਵੇਲੇ ਧਰਤੀ ਅਤੇ ਆਕਾਸ਼ ਚਮਕਣ ਲਗ ਗਏ,
The lightening captured the universe,
ਦਰਖ਼ਸ਼ਾਸ਼ੁਦਹਤੇਗ਼ਹਿੰਦੀਯਮਨ॥੧੬੦॥
ਜਦੋਂ ਹਿੰਦੁਸਤਾਨ ਅਤੇ ਯਮਨ ਦੀਆਂ ਬਣੀਆਂ ਹੋਈਆਂ ਤਲਵਾਰਾਂ ਲਿਸ਼ਕੀਆਂ ॥੧੬੦॥
Like lustre of the swords of Yaman.(160)
ਚਲਾਚਲਦਰਾਮਦਕਮਾਨੋਕਮੰਦ॥
ਕਮਾਨਾਂ ਅਤੇ ਕਮੰਦਾਂ ਦੀ ਆਹਮੋ ਸਾਹਮਣੇ ਲੜਾਈ ਹੋਈ
The bows and slingshots were brought in action,
ਹਯਾਹਯਦਰਾਮਦਬਗੁਰਜੋਗਜ਼ੰਦ॥੧੬੧॥
ਅਤੇ ਗੁਰਜਾਂ ਦੇ ਵਜਣ ਨਾਲ ਸੂਰਮੇ 'ਹਾਇ ਹਾਇ' ਕਰਨ ਲਗੇ ॥੧੬੧॥
And the ones beaten with maces raised hue and cries.(161)
ਚਕਾਚਾਕਬਰਖ਼ਾਸਤਤੀਰੋਤੁਫ਼ੰਗ॥
ਤੀਰਾਂ ਅਤੇ ਬੰਦੂਕਾਂ ਦੇ ਚਲਣ ਦੀ 'ਕਾੜ ਕਾੜ' ਦੀ ਆਵਾਜ਼ ਹੋਣ ਲਗੀ
Arrows and the gunshots prevailed,