GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 156
Display Settings
ਜੈਸੇਜੈਸੇਰੰਗਸੰਗਿਮਿਲਤਸੇਤਾਂਬਰਹੁਇਤੈਸੇਤੈਸੇਰੰਗਅੰਗਅੰਗਲਪਟਾਇਹੈ
ਜਿਸ ਜਿਸ ਪ੍ਰਕਾਰ ਦੇ ਲਾਲ ਸਾਵੇ ਪੀਲੇ ਕਾਲੇ ਆਦਿ ਰੰਗਾਂ ਨਾਲ ਸੇਤ ਅੰਬਰ ਚਿੱਟਾ ਉੱਜਲਾ ਬਸਤਰ ਮਿਲਤ ਮੇਲ ਪਾਵੇ, ਤੇਹੋ ਤੇਹੋ ਜੇਹੇ ਰੰਗ ਨੂੰ ਹੀ ਅੰਗ ਅੰਗ ਲਪਟਾਇ ਅਪਣੀ ਤਾਰ ਤਾਰ ਵਿਚ ਲੀਨ ਜਜ਼ਬ ਕਰ ਕੇ ਹੁਇ ਹੈ ਬਣ ਜਾਂਦਾ ਹੈ ਓਸੇ ਹੀ ਰੰਗ ਦਾ।
Every fibre of a white cloth in contact with any colour acquires the same hue.
ਭਗਵਤਕਥਾਅਰਪਨਕਉਧਾਰਨੀਕਲਿਖਤਕ੍ਰਿਤਾਸਪਤ੍ਰਬੰਧਮੋਖਦਾਇਹੈ
ਕ੍ਰਿਤਾਸ ਪਤ੍ਰ ਕਾਗਜ਼ ਦਾ ਪਤ੍ਰਾ ਮਹਾਂ ਅਪਵਿਤ੍ਰ ਗੰਦਾ ਮੰਨਿਆ ਹੈ, ਕ੍ਯੋਂਕਿ ਗਲੀਆਂ ਬਜਾਰਾਂ ਵਿਚ ਰੁਲਦੀਆਂ ਗਲੀਆਂ ਸੜੀਆਂ ਲੀਰਾਂ ਕਤੀਰਾਂ ਨੂੰ ਗਾਲ ਗਾਲ, ਕੁੱਟ ਕੁੱਟ ਅਰ ਦੱਬ ਦੱਬ ਕੇ ਤਯਾਰ ਕੀਤਾ ਜਾਂਦਾ ਹੈ ਸੋ ਐਸੇ ਗੰਦੇ ਮੰਦੇ ਕਾਗਜ਼ ਦੇ ਪਤ੍ਰਿਆਂ ਉਪਰ ਭਗਵਤ ਅਰਾਧਨ ਕਉ ਧਾਰਨੀਕ ਕਥਾ ਲਿਖਤ ਭਗਵੰਤ ਦੀ ਅਰਾਧਨਾ ਖਾਤਰ ਧਾਰਣ ਜੋਗ ਜੇ ਕਥਾ ਲਿਖੀ ਜਾਵੇ ਤਾਂ ਓਹੋ ਗੰਦਾ ਕਾਗਜ਼ ਸੰਸਾਰ ਦਿਆਂ ਬੰਧਨਾਂ ਤੋਂ ਮੁਕਤੀ ਦਾਤਾ ਬਣ ਪਿਆ ਕਰਦਾ ਹੈ।
Paper made of kritas leaf (considered to be impious) when used for recording the praises and paeans of the Lord, becomes capable of freeing one from the bondage of repeated births.
ਸੀਤਗ੍ਰੀਖਮਾਦਿਬਰਖਾਤ੍ਰਿਬਿਧਿਬਰਖਮੈਨਿਸਿਦਿਨਹੋਇਲਘੁਦੀਰਘਦਿਖਾਇਹੈ
ਵਰ੍ਹੇ ਸਾਲ ਭਰ ਦੇ ਸਮੇਂ ਅੰਦਰ ਸਿਆਲਾ ਹੁਨਾਲਾ ਤੇ ਬਰਸਾਤ ਕਿਣਮਿਣੀ ਬਹਾਰ ਇਹ ਤਿੰਨ ਪ੍ਰਸਿੱਧ ਰੁੱਤਾਂ ਵਰਤਿਆ ਕਰਦੀਆਂ ਹਨ, ਜਿਨਾਂ ਰੁੱਤਾਂ ਦੇ ਨਾਲ ਸਬੰਧ ਪਾਏ ਰਾਤ ਦਿਨ ਛੋਟੇ ਤੇ ਵਡੇ ਹੋ ਦਿਖਾਇਆ ਕਰਦੇ ਹਨ।
The periods of day light and the ambient conditions varies during summer, rainy season and winter;
ਤੈਸੇਚਿਤਚੰਚਲਚਪਲਪਉਨਗਉਨਗਤਿਸੰਗਮਸੁਗੰਧਬਿਰਗੰਧਪ੍ਰਗਟਾਇਹੈ।੧੫੬।
ਅਤੇ ਇਸ ਭਾਂਤ ਪੌਣ ਦੇ ਗਉਨ ਆਕਾਸ਼ ਵਿਚ ਗਤਿ ਚਲਦਿਆਂ ਹੋਯਾਂ ਅਥਵਾ ਪਉਨ ਦੇ ਗਉਨ ਚਲਨ ਦੀ ਗਤਿ ਚਾਲ ਜਿਸ ਜਿਸ ਭਾਂਤ ਦੀ ਭਲੀ ਬੁਰੀ ਮਹਿਕ ਵਾਲੇ ਪਦਾਰਥ ਦੇ ਸੰਗਮ ਸਾਥ ਨਾਲ ਮੇਲ ਪਾਵੇ ਓਹੋ ਓਹੋ ਜੇਹੀ ਹੀ ਚੰਗੀ ਵਾ ਭੈੜੀ ਗੰਧ ਬਾਸਨਾ ਨੂੰ ਪ੍ਰਗਟਾਇਆ ਕਰਦੀ ਹੈ, ਤਿਸੇ ਪ੍ਰਕਾਰ ਹੀ ਚੰਚਲ ਚਿੱਤ ਦੀ ਚਪਲ ਚਲਾਯਮਾਨ ਦਸ਼ਾ ਦਾ ਸੁਭਾਵ ਸਮਝੋ ਕਿ ਜਿਸ ਜਿਸ ਭਾਂਤ ਦੇ ਸੁਭਾਵ ਵਾਲੇ ਭਲੇ ਬੁਰੇ ਪੁਰਖ ਵਾ ਪਦਾਰਥ ਦੀ ਸੰਗਤ ਨੂੰ ਪ੍ਰਾਪਤ ਹੋਵੇ ਓਹੋ ਓਹੋ ਜੇਹੀਆਂ ਵਾਸਨਾਂ, ਸੰਕਲਪਾਂ ਤਥਾ ਸੰਸਕਾਰਾਂ ਨੂੰ ਅਪਣੇ ਵਿਚੋਂ ਪ੍ਰਗਟ ਚਾਹ ਭਰਿਆ ਕਰਦਾ ਹੈ ॥੧੫੬॥
So is the instable and frolicsome mind that blows like breeze. The air acquires fragrance or foul smell when it passes over stacks of flowers or heap of filth. Similarly a human mind acquires good traits in the company of good persons and ill traits when