GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 161
Display Settings
ਜੈਸੇਤਉਸਲਿਲਮਿਲਿਬਰਨਬਰਨਬਿਖੈਜਾਹੀਜਾਹੀਰੰਗਮਿਲੈਸੋਈਹੁਇਦਿਖਾਵਈ
ਜਿਸ ਤਰ੍ਹਾਂ ਫੇਰ ਜਲ ਮਿਲ ਕੇ ਰੰਗ ਰੰਗ ਵਿਖੇ ਜੇਹੋ ਜੇਹੇ ਰੰਗ ਨਾਲ ਮਿਲਿਆ ਕਰਦਾ ਹੈ, ਓਹੋ ਓਹੋ ਜਿਹਾ ਹੀ ਬਣ ਦਿਖਾਇਆ ਕਰਦਾ ਹੈ।
As water acquires the hue of colour that is mixed in it, As the clarified butter conveys to the tongue the taste of the vegetable and other items cooked in it,
ਜੈਸੇਘ੍ਰਿਤਜਾਹੀਜਾਹੀਪਾਕਸਾਕਸੰਗਮਿਲੈਤੈਸੇਤੈਸੋਸ੍ਵਾਦਰਸਰਸਨਾਚਖਾਵਈ
ਜਿਸ ਤਰ੍ਹਾਂ ਘਿਉ ਜੇਹੇ ਜੇਹੇ ਰਸੋਈ ਸਾਗ ਆਦਿ ਨਾਲ ਮਿਲਦਾ ਹੈ, ਓਹੋ ਓਹੋ ਜੇਹੇ ਹੀ ਰਸ ਭਰੇ ਸ੍ਵਾਦ ਉਹ ਰਸਨਾ ਨੂੰ ਚਖਾਇਆ ਕਰਦਾ ਹੈ।
As a mimic has a definite character of his own adopts different characters for mimicry but he is known by the character that he is mimicking at that moment,
ਜੈਸੇਸ੍ਵਾਂਗੀਏਕੁਹੁਇਅਨੇਕਭਾਤਿਭੇਖਧਾਰੈਜੋਈਜੋਈਸ੍ਵਾਂਗਕਾਛੈਸੋਈਤਉਕਹਾਵਈ
ਜਿਸ ਤਰ੍ਹਾਂ ਸਾਂਗ ਧਾਰੀ ਨਟ ਇਕ ਹੁੰਦਾ ਹੋਇਆ ਭੀ ਅਨੇਕਾਂ ਤਰਾਂ ਦੇ ਭੇਖਾਂ ਸਾਂਗਾਂ ਨੂੰ ਧਾਰਦਾ ਰਹਿੰਦਾ ਹੈ ਅਤੇ ਜਿਸ ਜਿਸ ਭਾਂਤ ਦੇ ਸਾਂਗ ਨੂੰ ਢਾਲਦਾ ਹੈ ਉਹ ਓਹੋ ਓਹੋ ਜਿਹਾ ਹੀ ਕਹਾਈ ਜਾਂਦਾ ਹੈ।
So does a man of frolicsome mind takes to vices in the company of those whose minds are restless and playful.
ਤੈਸੇਚਿਤਚੰਚਲਚਪਲਸੰਗਦੋਖੁਲੇਪਗੁਰਮੁਖਿਹੋਇਏਕਟੇਕਠਹਰਾਵਈ।੧੬੧।
ਤਿਸੇ ਪ੍ਰਕਾਰ ਹੀ ਚੰਚਲ ਚਿੱਤ ਸੰਗਤ ਦੇ ਦੋਖ ਕਰ ਕੇ ਲਿਪਾਯਮਾਨ ਹੋ ਕੇ ਜਿਸ ਜਿਸ ਪਦਾਰਥ ਦੇ ਮੇਲ ਨੂੰ ਪ੍ਰਾਪਤ ਹੁੰਦਾ ਹੈ ਓਸੇ ਓਸੇ ਤਰ੍ਹਾਂ ਦਾ ਹੋ ਭਾਸਨ ਲਈ ਚਪਲ ਚਲਾਯਮਾਨ ਹੋ ਪਿਆ ਕਰਦਾ ਹੈ। ਪ੍ਰੰਤੂ ਗੁਰਮੁਖ ਹੋਣ ਕਰ ਕੇ ਤਾਂ ਉਹ ਇਕ ਮਾਤ੍ਰ ਹੀ ਟੇਕ ਨਿਸਚਾ ਆਪਣੇ ਅੰਦਰ ਧਾਰਣ ਕਰ ਕੇ ਅਲੇਪ ਰਿਹਾ ਕਰਦਾ ਹੈ ॥੧੬੧॥
But an obedient Sikh of the True Guru becomes God-oriented in the company and teachings of the True Guru. (161)