ਬਰਖਾਸੰਜੋਗਮੁਕਤਾਹਲਓਰਾਪ੍ਰਗਾਸਪਰਉਪਕਾਰਅਉਬਿਕਾਰੀਤਉਕਹਾਵਈ।
ਸ੍ਵਾਂਤੀ ਨਿਛੱਤਰ ਵਿਖੇ ਹੋਣ ਹਾਰੀ ਬਰਖਾ ਦੇ ਸੰਜੋਗ ਸਬੰਧ ਤੋਂ ਹੀ ਮੋਤੀ ਤੇ ਓਰਾ ਗੜੇ ਦਾ ਪ੍ਰਗਾਸ ਪ੍ਰਗਟਨਾ ਹੋਯਾ ਕਰਦਾ ਹੈ ਸੂਰਤ ਦੋਹਾਂ ਦੀ ਲਗਪਗ ਇਕੋ ਜੇਹੀ ਹੀ ਹੁੰਦੀ ਹੈ ਪ੍ਰੰਤੂ ਮੋਤੀ ਨੂੰ ਉਪਕਾਰੀ ਸੁਖਦਾਈ ਆਖਿਆ ਜਾਂਦਾ ਹੈ, ਅਤੇ ਗੜਾ ਵਿਕਾਰੀ ਵਿਗਾੜ ਕਰਣ ਹਾਰਾ ਦੁਖਦਾਈ ਕਹੌਂਦਾ ਹੈ।
In the rainy season, both pearl and hailstones are produced. Being of the same form, a pearl is considered good doer while the hailstone causes damage.
ਓਰਾਬਰਖਤਜੈਸੇਧਾਨਪਾਸਕੋਬਿਨਾਸੁਮੁਕਤਾਅਨੂਪਰੂਪਸਭਾਸੋਭਾਪਾਵਈ।
ਜੈਸੇ ਜ੍ਯੋਂ ਹੀ ਗੜਾ ਵਰ੍ਹਦਾ ਹੈ ਤਾਂ ਧਾਨ ਅੰਨ ਅਨਾਜ ਦਿਆਂ ਖੇਤਾਂ ਤੇ ਪਾਨ ਪਨਵਾੜੀਆਂ ਪਾਨ ਦੀਆਂ ਬੇਲਾਂ ਦਾ ਬਿਨਾਸ ਬਰਬਾਦੀ ਕਰ ਸਿੱਟਦਾ ਹੈ। ਤੇ ਮੋਤੀ ਉਪਮਾਂ ਤੋਂ ਰਹਿਤ ਅਦੁਤੀ ਰੂਪ ਦੇ ਕਾਰਣ ਸਭਾ ਵਿਚ ਸ਼ੋਭਾ ਨੂੰ ਪ੍ਰਾਪਤ ਹੋਇਆ ਕਰਦਾ ਹੈ।
Hailstones destroy/damage crops and other vegetation, whereas a pearl is praised for its beauty and lustrous form.
ਓਰਾਤਉਬਿਕਾਰਧਾਰਿਦੇਖਤਬਿਲਾਇਜਾਇਪਰਉਪਕਾਰਮੁਕਤਾਜਿਉਠਹਿਰਾਵਈ।
ਗੜਾ ਤਾਂ ਵਿਗਾੜ ਵਾਲੇ ਸੁਭਾਵ ਨੂੰ ਧਾਰਣ ਕਰ ਕੇ ਦੇਖਦਿਆਂ ਦੇਖਦਿਆਂ ਹੀ ਗਲ ਜਾਂਦਾ ਨਸ਼ਟ ਹੋ ਜਾਂਦਾ ਹੈ। ਪਰ ਪਰਉਪਕਾਰੀ ਹੋਣ ਕਰ ਕੇ ਮੋਤੀ ਜ੍ਯੋਂ ਕਾ ਤ੍ਯੋਂ ਠਹਿਰਿਆ ਰਹਿੰਦਾ ਹੈ।
Being damaging in nature, a hailstone melts away in no time, whereas a good doer pearl remains stable.
ਤੈਸੇਹੀਅਸਾਧਸਾਧਸੰਗਤਿਸੁਭਾਵਗਤਿਗੁਰਮਤਿਦੁਰਮਤਿਦੁਰੈਨਦੁਰਾਵਈ।੧੬੩।
ਤਿਸੇ ਭਾਂਤ ਹੀ ਜਗਤ ਅੰਦਰ ਅਸਾਧ ਭੈੜਿਆਂ ਤੇ ਸਾਧ ਭਲਿਆਂ ਦੇ ਸੁਭਾਵ ਦੀ ਗਤਿ ਚਾਲ ਦਸ਼ਾ ਹੁੰਦੀ ਹੈ, ਅਰਥਾਤ ਭੈੜੇ ਜਿਥੇ ਪੈ ਜਾਣ ਬਰਬਾਦ ਵਰਤਾ ਮਾਰਦੇ ਹਨ, ਤੇ ਭਲਿਆਂ ਦਾ ਸਮਾਗਮ ਜਿਥੇ ਆਨ ਬਣੇ ਆਬਾਦੀ ਅਰੁ ਸੁਖ ਦਾ ਕਾਰਣ ਹੋਯਾ ਕਰਦਾ ਹੈ। ਗੱਲ ਕੀਹ ਕਿ ਵਾਹ ਪਿਆਂ ਭਲਿਆਂ ਦੀ ਗੁਰਮਤਿ ਤੇ ਬੁਰਿਆਂ ਦੀ ਦੁਰਮਤਿ ਦੁਰਾਈ ਛਪਾਈ ਹੋਈ ਕਦਾਚਿਤ ਛਿਪੀ ਨਹੀਂ ਰਹਿ ਸਕਿਆ ਕਰਦੀ ॥੧੬੩॥
Similar is the effect of the company of vice/evil and virtuous people. The supreme wisdom acquired by the teachings of a True Guru and polluted intellect due to base wisdom cannot be hidden. (163)