GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 165
Display Settings
ਮਾਨਸਜਨਮੁਧਾਰਿਸੰਗਤਿਸੁਭਾਵਗਤਿਗੁਰਤੇਗੁਰਮਤਿਦੁਰਮਤਿਬਿਬਿਧਿਬਿਧਾਨੀਹੈ
ਮਨੁੱਖਾ ਜਨਮ ਨੂੰ ਧਾਰਣ ਹਾਰੇ ਆਦਮੀ ਦੇ ਸੁਭਾਵ ਦੀ ਗਤੀ ਦਸ਼ਾ ਯਾ ਪ੍ਰਵਿਰਤੀ ਸੰਗਤਿ ਭਲੀ ਬੁਰੀ ਮਿੱਲਤ ਅਨੁਸਾਰ ਹੋਯਾ ਕਰਦੀ ਹੈ। ਗੁਰਮਤਿ ਨੂੰ ਧਾਰਣ ਕਰਨ ਕਰ ਕੇ ਤਥਾ ਦੁਰਮਤਿ ਕਾਰਣ ਉਹ ਦਸ਼ਾ ਅਨੇਕ ਪ੍ਰਕਾਰ ਦੇ ਢੰਗਾਂ ਦੀ ਹੁੰਦੀ ਹੈ। ਅਰਥਾਤ ਨ੍ਯਾਰੇ ਨ੍ਯਾਰੇ ਨਾਮਾਂ ਦ੍ਵਾਰੇ ਆਖੀ ਜਾਂਦੀ ਹੈ।
In the human birth, one is influenced by good or bad company. Thus the teachings of Guru instills virtues whereas bad company fills a person with base wisdom.
ਸਾਧੁਸੰਗਿਪਦਵੀਭਗਤਿਅਉਬਿਬੇਕੀਜਨਜੀਵਨਮੁਕਤਿਸਾਧੂਬ੍ਰਹਮਗਿਆਨੀਹੈ
ਜਿਹੜੀ ਪਦਵੀ ਇਸ ਨੂੰ ਸਾਧੂ ਸੰਗਤ ਵਿਚ ਪ੍ਰਾਪਤ ਹੁੰਦੀ ਹੈ ਉਸ ਦੇ ਇਹ ਇਹ ਨਾਮ ਆਖੇ ਜਾਯਾ ਕਰਦੇ ਹਨ: ਭਗਤ, ਬਿਬੇਕੀ, ਜਨ ਸੇਵਕ, ਜੀਵਨ ਮੁਕਤ, ਸਾਧੂ ਅਤੇ ਬ੍ਰਹਮ ਗਿਆਨੀ।
In the company of true people, one attains a position of a devotee, an analytical person, liberated alive and possessor of divine knowledge.
ਅਧਮਅਸਾਧਸੰਗਚੋਰਜਾਰਅਉਜੂਆਰੀਠਗਬਟਵਾਰਾਮਤਵਾਰਾਅਭਿਮਾਨੀਹੈ
ਅਰੁ ਅਸਾਧ ਸੰਗ ਭੈੜੀ ਸੰਗਤ ਵਿਚ ਬੈਠਿਆਂ ਜਿਨਾਂ ਭੈੜਿਆਂ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ ਉਹ ਇਹ ਹਨ: ਅਧਮ, ਨੀਚ, ਪਾਂਬਰ, ਚੋਰ, ਯਾਰ, ਜੁਆਰੀਆ, ਠਗ, ਵਾਟ ਮਾਰਣ ਵਾਲਾ ਧਾੜਵੀ, ਮਤਵਾਲਾ, ਸੌਦਾਈ, ਮੂਰਖ ਅਤੇ ਅਭਿਮਾਨੀ ਹੰਕਾਰੀਆ।
Association with evil and vice-ridden people turns a man into thief, gambler, deceitful, dacoit, addict and arrogant.
ਅਪੁਨੇਅਪੁਨੇਰੰਗਸੰਗਸੁਖੁਮਾਨੈਬਿਸੁਗੁਰਮਤਿਗਤਿਗੁਰਮੁਖਿਪਹਿਚਾਨੀਹੈ।੧੬੫।
ਬਿਸੁ ਬਿਸ੍ਵ ਸੰਸਾਰ ਵਿਖੇ, ਅਥਵਾ ਭਲਾ ਔਰ ਬੁਰਾ ਨਾਮਨਾ ਪ੍ਰਾਪਤ ਕਰ ਕੇ ਸਾਰਾ ਸੰਸਾਰ ਹੀ ਇਉਂ ਅਪਣੇ ਅਪਣੇ ਰੰਗ ਮੌਜੂ ਦੇ ਸੰਗ ਵਿਚ ਸੁਖ ਆਨੰਦ ਨੂੰ ਮਾਣ ਰਿਹਾ ਹੈ। ਪ੍ਰੰਤੂ ਗੁਰਮਤਿ ਦੇ ਧਾਰ੍ਯਾਂ ਜੋ ਗਤਿ ਉੱਤਮ ਦਸ਼ਾ ਵਾ ਗਿਆਨ ਗੁਰਮੁਖ ਨੂੰ ਪ੍ਰਾਪਤ ਹੁੰਦਾ ਹੈ ਉਹ ਸੰਸਾਰ ਤੋਂ ਨਿਆਰਾ ਹੀ ਹੈ। ਓਸ ਨੂੰ ਕੇਵਲ ਗੁਰਮੁਖ ਹੀ ਸ੍ਯਾਣਦੇ ਅਨਭਉ ਕਰ ਸਕਦੇ ਹਨ ॥੧੬੫॥
The whole world enjoys peace and pleasures in their own way. But a rare person has understood the intensity of the blessing of Guru's teaching and happiness it gives. (165)