GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 167
Display Settings
ਜੈਸੇਘਰਲਾਗੈਆਗਿਭਾਗਿਨਿਕਸਤਖਾਨਪ੍ਰੀਤਮਪਰੋਸੀਧਾਇਜਰਤਬੁਝਾਵਈ
ਜਿਸ ਤਰ੍ਹਾਂ ਘਰ ਨੂੰ ਅੱਗ ਲਗਿਆਂ ਖਾਨ ਘਰ ਦਾ ਮਾਲਕ ਭੱਜ ਨਿਕਲਦਾ ਹੈ, ਤਾਂ ਪ੍ਰੀਤਮ ਪ੍ਯਾਰੇ ਪਰੋਸੀ ਆਂਢ ਗੁਵਾਂਢੀ ਦੌੜ ਦੌੜ ਕੇ ਵਾਹੋ ਦਾਈ ਬਲਦੀ ਹੋਈ ਅੱਗ ਨੂੰ ਬੁਝਾ ਦਿੰਦੇ ਹਨ।
As the owner of the house that catches fire escapes from the inferno to save his life, but sympathetic neighbours and friends rush to put the fire off,
ਗੋਧਨਹਰਤਜੈਸੇਕਰਤਪੂਕਾਰਗੋਪਗਾਉਮੈਗੁਹਾਰਲਾਗਿਤੁਰਤਛਡਾਵਈ
ਜਿਸ ਤਰ੍ਹਾਂ ਗੋਧਨ ਗੋ ਸਮੂਹ ਗਊਆਂ ਦਾ ਸਮੁਦਾਯ ਵੱਗ ਕੋਈ ਹਰ ਲਜਾਵੇ ਹੱਕ ਲਜਾਵੇ ਤਾਂ ਪਿੰਡ ਅੰਦਰ ਗੁਹਾਰ ਵਾਹਰ ਮਦਦ ਲਈ ਹੁੱਲੜ ਦੁਹਾਈ ਮੱਚ ਪਿਆ ਕਰਦੀ ਹੈ ਜਿਸ ਕਰ ਕੇ ਗੋਪ ਗੁੱਜਰਾਂ ਉਪਰ ਉਪਕਾਰ ਕਰਨ ਖਾਤਰ ਸਭੇ ਹੀ ਪਿੱਛੇ ਲੱਗ ਟੁਰਦੇ ਹਨ ਤੇ ਛੁਡਾ ਲੈਂਦੇ ਹਨ।
As a herdsman shouts for help when his cattle are being stolen, the village folks chase the thieves and recover the cattle,
ਬੂਡਤਅਥਾਹਜੈਸੇਪ੍ਰਬਲਪ੍ਰਵਾਹਬਿਖੈਪੇਖਤਪੈਰਊਆਵਾਰਪਾਰਲੈਲਗਾਵਈ
ਜਿਸ ਤਰ੍ਹਾਂ ਅਸਗਾਹ ਡੂੰਘੇ ਜਲ ਦੇ ਪਰਬਲ ਵੇਗ ਵਾਲੇ ਪ੍ਰਵਾਹ ਹੜ ਵਿਖੇ ਡੁਬਦਿਆਂ ਹੋਯਾਂ ਨੂੰ ਪੈਰਊਆ ਤਾਰੂ ਦੇਖ ਕੇ 'ਵਾਰ' ਉਰਾਰਲੇ ਪਾਸਿਓਂ ਪਾਰ ਲੈ ਫੜ ਲਗੌਂਦਾ ਹੈ।
As a person may be drowning in rapid and deep water and an expert swimmer rescues him and reaches him on the other bank to safety,
ਤੈਸੇਅੰਤਕਾਲਜਮਜਾਲਕਾਲਬਿਆਲਗ੍ਰਸੇਗੁਰਸਿਖਸਾਧਸੰਤਸੰਕਟਮਿਟਾਵਹੀ।੧੬੭।
ਤਿਸੀ ਪ੍ਰਕਾਰ ਜਮ ਦੀ ਜਾਲੀ ਫਾਹੀ ਵਿਖੇ ਫਸਿਆਂ ਹੋਇਆਂ, ਕਾਲ ਰੂਪ ਬਿਆਲ ਸਰਪ ਦੇ ਗ੍ਰਸਿਆਂ ਡੰਗਿਆਂ ਵਾ ਮੋਹ ਮਮਤਾ ਦੀ ਗੁੰਝਲ ਵਿਚ ਨਰੜਿਆਂ ਜੀਵਾਂ ਨੂੰ ਅੰਤਕਾਲ ਓੜਕ ਸਿਰ ਮਰਣ ਲਗਿਆਂ ਭੀ ਜੇ ਉਹ ਗੁਰੂ ਕਿਆਂ ਅਗੇ ਵਾਹਰ ਪਾਣ ਗੁਰੂ ਕਿਆਂ ਦੀ ਚਰਣ ਸਰਣ ਜਿਗਿਆਸਾ ਧਾਰ ਆਵੇ ਤਾਂ ਤਦ ਭੀ ਗੁਰੂ ਕਿਆਂ ਸਿੱਖਾਂ ਦੀ ਸਾਧ ਸੰਗਤ ਅਵਸ਼੍ਯ ਓਨਾਂ ਦੇ ਸੰਕਟ ਔਕੁੜ ਯਮਰਾਜ ਦੇ ਔਸ਼ਟ ਨੂੰ ਮਿਟਾ ਦਿੱਤਾ ਕਰਦੀ ਹੈ ॥੧੬੭॥
Similarly, when death-like snake is entangling a person in the throes of death, seeking help of saintly and holy persons allay that distress. (167)