GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 189
Display Settings
ਪੂਰਨਬ੍ਰਹਮਗੁਰਪੂਰਨਕ੍ਰਿਪਾਜਉਕਰੈਹਰੈਹਉਮੈਰੋਗੁਰਿਦੈਨਿੰਮ੍ਰਤਾਨਿਵਾਸਹੈ
ਪੂਰਨ ਬ੍ਰਹਮ ਸਰੂਪ ਪੂਰੇ ਗੁਰੂ ਜਦ ਪੂਰੀ ਪੂਰੀ ਕ੍ਰਿਪਾ ਕਰਦੇ ਹਨ, ਤਦ ਹਉਮੈਂ ਦੇ ਰੋਗ ਨੂੰ ਦੂਰ ਕਰ ਦਿੰਦੇ ਹਨ ਤੇ ਹਿਰਦੇ ਅੰਦਰ ਨਿੰਮ੍ਰਤਾ ਦਾ ਵਾਸਾ ਹੋ ਔਂਦਾ ਹੈ।
When the True Guru, an embodiment of complete and the only Lord becomes clement, he destroys the melody of ego, instilling humility in the heart.
ਸਬਦਸੁਰਤਿਲਿਵਲੀਨਸਾਧਸੰਗਿਮਿਲਿਭਾਵਨੀਭਗਤਿਭਾਇਦੁਬਿਧਾਬਿਨਾਸਹੈ
ਐਸਾ ਨਿੰਮ੍ਰਤਾ ਪ੍ਰਾਪਤ ਪੁਰਖ ਸਤ ਸੰਗਤ ਵਿਚ ਮਿਲ ਕੇ ਗੁਰ ਉਪਦੇਸ਼ ਨੂੰ ਸੁਣ ਕਰ ਕੇ ਉਸ ਵਿਖੇ ਲਿਵ ਤਾਰ ਲਗਾ ਕੇ ਲੀਨ ਹੋ ਜਾਂਦਾ ਹੈ। ਅਰੁ ਭਗਤੀ ਭਾਵ ਵਾਲੀ ਭਾਵਨਾ, ਅਰਥਾਤ ਸਤਿਗੁਰ ਦੇ ਸ਼ਬਦ ਨਾਲ ਪੂਰਣ ਪ੍ਰੀਤ ਲਗਾ ਕੇ ਓਨਾਂ ਉਪਰ ਓਸ ਦੀ ਭੌਣੀ ਸ਼ਰਧਾ ਦ੍ਰਿੜ੍ਹ ਹੋ ਜਾਂਦੀ ਹੈ। ਦੁਬਿਧਾ ਸਮੂਲਚੀ ਨਾਸ਼ ਹੋ ਜਾਂਦੀ ਹੈ। ਭਾਵ ਬਿਨਾਂ ਸਤਿਗੁਰੂ ਅਰੁ ਨਾਮ ਦੇ ਹੋਰ ਦੂਆ ਕੋਈ ਮਨੋਰਥ ਪੂਰਣ ਕਰਣਹਾਰਾ ਓਸ ਨੂੰ ਸੁਝਨੋਂ ਬੰਦ ਹੋ ਜਾਂਦਾ ਹੈ।
By the kindness of the True Guru, one gets attached with Word Guru (Shabad Guru) in the company of saintly persons. The sentiment of loving worship destroys the duality from the mind.
ਪ੍ਰੇਮਰਸਅੰਮ੍ਰਿਤਨਿਧਾਨਪਾਨਪੂਰਨਹੋਇਬਿਸਮਬਿਸਵਾਸਬਿਖੈਅਨਭੈਅਭਿਆਸਹੈ
ਇਸ ਪ੍ਰਕਾਰ ਅੰਮ੍ਰਿਤ ਦੇ ਭੰਡਾਰ ਵਿਚੋਂ ਪ੍ਰੇਮ ਰਸ ਨੂੰ ਪਨ ਕਰ ਛਕ ਕਰ ਕੇ ਤ੍ਰਿਪਤ ਹੋਯਾ ਹੋਯਾ ਜਿਸ ਵਿਸ਼੍ਵਾਸ ਨਿਸਚੇ ਦਾ ਧਾਰਣਾ ਬਿਸਮ ਬਿਖਮ ਅਤ੍ਯੰਤ ਬਿਖੜਾ ਅਉਖਾ ਹੈ, ਓਸੀ ਵਿਖੇ ਅਨਭਉ ਯਥਾਰਥ ਗਿਆਨ ਸਾਮਰਤੱਖ ਪ੍ਰਤੀਤ ਕਰਨ ਵਾਲੇ ਭਾਵ ਨੂੰ ਪ੍ਰਾਪਤ ਹੋ ਕੇ ਬਾਰੰਬਾਰ ਪ੍ਰਵਿਰਤ ਰਹਿਣ ਲਗ ਪੈਂਦਾ ਹੈ।
By the magnificence of the True Guru, the relishing of loving elixir-like Naam, one feels satiated. Becoming wondrous and devoted, one indulges in the meditation on the name of fearless Lord.
ਸਹਜਸੁਭਾਇਚਾਇਚਿੰਤਾਮੈਅਤੀਤਚੀਤਸਤਿਗੁਰਸਤਿਗੁਰਮਤਿਗੁਰਦਾਸਹੈ।੧੮੯।
ਇਉਂ ਅਭ੍ਯਾਸ ਵਿਚ ਸਹਿਜ ਸੁਭਾਵ ਹੀ ਓਸ ਨੂੰ ਚਾਅ ਚੜ੍ਹਿਆ ਰਹਿੰਦਾ ਹੈ ਤੇ ਇਸੇ ਹੀ ਭਰੇ ਹੋਏ ਉਤਸ਼ਾਹ ਕਾਰਣ ਉਸ ਦਾ ਚਿੱਤ ਚਿੰਤਾ ਤੋਂ ਅਤੀਤ ਉਪ੍ਰਾਮ ਨਿਰਲੇਪ ਰਹਿੰਦਾ ਹੈ। ਅਰੁ ਸਤਿਗੁਰੂ ਸਤ੍ਯ ਸਰੂਪ ਹਨ ਤੇ ਓਨਾਂ ਦੀ ਗੁਰਮਤਿ ਸਿੱਖ ਮੱਤ ਭੀ ਸਤ੍ਯ ਸਰੂਪੀ ਹੈ ਐਸਾ ਨਿਸਚਾ ਧਾਰਣ ਹਾਰਾ ਉਹ ਸੱਚਾ ਗੁਰੂ ਕਾ ਦਾਸ ਹੈ ॥੧੮੯॥
With the kindness of True Guru renouncing fear and worry one gets into a state of ecstasy and by adopting consecration of True Guru one becomes a slave of the Guru. (189)