GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 192
Display Settings
ਗੁਰਸਿਖਏਕਮੇਕਰੋਮਪੁਜਸਿਕੋਟਿਹੋਮਜਗਿਭੋਗਨਈਬੇਦਪੂਜਾਚਾਰਹੈ
ਗੁਰੂ ਨਾਲ ਇਕ ਮਿੱਕ ਮਿਲ ਕੇ ਇਕ ਰੂਪ ਹੋ ਚੁੱਕੇ ਗੁਰ ਸਿੱਖ ਦੇ ਰੋਮ ਮਾਤ੍ਰ ਨੂੰ ਭੀ ਨਹੀਂ ਪੁਜ ਸਕਦੇ ਹਨ, ਕ੍ਰੋੜਾਂ ਵਾਰ ਕੀਤੇ ਹੋਏ ਹਮਨ ਯਗ੍ਯ ਬ੍ਰਹਮ ਭੋਜ ਤਥਾ ਦੇਵਤਾ ਅਰਪਿਤ ਭੇਟਾ ਅਰੁ ਪੂਜਾ ਅਰਚਾ ਰੂਪ ਸਾਧਨ।
No one, not even millions of offerings to the fire, celestial feasts, offerings to the gods and other forms of worship, rites and rituals can reach even a hair of a Sikh who has become one with his True Guru.
ਜੋਗਧਿਆਨਗਿਆਨਅਧਿਆਤਮਰਿਧਿਸਿਧਿਨਿਧੋਜਪਤਪਸੰਜਮਾਦਿਅਨਿਕਪ੍ਰਕਾਰਹੈ
ਐਸਾ ਹੀ ਕ੍ਰੋੜਾਂ ਗੁਣਾਂ ਸਾਧੇ ਹੋਏ ਨਹੀਂ ਪੁਜ ਸਕਦੇ ਓਸ ਦੇ ਵਾਲ ਭਰ ਨੂੰ, ਅਨੇਕ ਪ੍ਰਕਾਰ ਦੇ ਜੋ ਹਠ, ਮੰਤ੍ਰ ਲਯ ਤਥਾ ਰਾਜ ਜੋਗ ਰੂਪ ਚਾਰੇ ਜੋਗ ਹਨ, ਵ ਸਰਗੁਨ ਨਿਰਗੁਣ ਸਰੂਪੀ ਧਿਆਨ। ਤਥਾ ਆਤਮਾ ਨੂੰ ਆਸ੍ਰੇ ਕਰਣ ਹਾਰਾ ਪਰ ਅਪਰ ਰੂਪ ਗਿਆਨ ਅਰੁ ਰਿਧੀਆਂ, ਸਿਧੀਆਂ ਅਉ ਅਤੇ ਨਿਧੀਆਂ ਭੀ ਨਹੀਂ ਪੁਜ ਸਕਦੀਆਂ। ਅਥਵਾ ਰਾਜਸ ਤਾਮਸ ਸਾਤਕ ਮੰਤ੍ਰਾਂ ਦੇ ਜਪ ਅਰੁ ਤਪ ਵਾ ਸੰਯਮ ਬਰਤ ਅਦਿ ਜੋ ਧਾਰਣੇ ਹਨ ਇਹ ਭੀ ਨਹੀਂ ਪੁਜ ਸਕਦੇ।
Many forms of Yogas contemplations, exercises to control the body and other disciplines of Yoga, miraculous powers and other forms of obstinate worships cannot reach to match a hair of a Guru's Sikh.
ਸਿੰਮ੍ਰਿਤਿਪੁਰਾਨਬੇਦਸਾਸਤ੍ਰਅਉਸਾਅੰਗੀਤਸੁਰਸਰਦੇਵਸਬਲਮਾਇਆਬਿਸਥਾਰਹੈ
ਸਤਈ ਸਿੰਮ੍ਰਤੀਆਂ, ਅਠਾਰਾਂ ਪੁਰਾਣ ਚਾਰੋਂ ਬੇਦ, ਛੀਏ ਸ਼ਾਸਤ੍ਰ ਅਰੁ ਰਾਗ ਵਿਦ੍ਯਾ, ਗੰਗਾ, ਦੇਵ ਈਸ਼੍ਵਰ ਜੋ ਮਾਯਾ ਸਬਲ ਹੈ। ਵਾ ਸਥਲ ਪਾਠ ਹੋਵੇ ਤਾਂ ਦੇਵ ਮੰਦਰ ਜੋ ਮਾਯਾ ਦਾ ਪਸਾਰਾ ਮਾਤ੍ਰ ਹਨ ਅਥਵਾ ਸਮੂਹ ਮਾਯਾ ਦਾ ਠਾਠ ਰੂਪ ਪ੍ਰਪੰਚ ਪਸਾਰਾ ਭੀ ਨਹੀਂ ਗੁਰ ਸਿਖ ਦੇ ਰਮੋ ਦੀ ਸਮਤਾ ਲਿਆ ਸਕਦੇ, ਚਾਹੇ ਉਹ ਕ੍ਰੋੜਾਂ ਗੁਣਾਂ ਹੋ ਕੇ ਆਵਨ।
All the Simritis, Vedas, Purans, other scriptures, music, rivers like Ganges, abodes of gods and expanse of mammon in the entire Universe can reach the praise of a hair of a Guru's Sikh who has become one with the True Guru.
ਕੋਟਨਿਕੋਟਾਨਿਸਿਖਸੰਗਤਿਅਸੰਖਜਾਕੈਸ੍ਰੀਗੁਰਚਰਨਨੇਤਨੇਤਨਮਸਕਾਰਹੈ।੧੯੨।
ਐਹੋ ਜੇਹਿਆਂ ਕ੍ਰੋੜਾਂ ਕੋਟੀਆਂ ਸਿੱਖਾਂ ਦੀ ਅਨਗਿਣਤ ਸੰਗਤ ਜਿਸ ਸਤਿਗੁਰੂ ਦੀ ਹੈ, ਅਨੰਤ ਅਨੰਤ ਵਾਰ ਓਸ ਦੇ ਚਰਣਾਂ ਕਮਲਾਂ ਤਾਈਂ ਨਮਸਕਾਰ ਹੈ ॥੧੯੨॥
Countless are the congregations of such Sikhs of the Guru. Such a True Guru is beyond count. He is infinite. We salute at His holy feet again and again. (192)