ਪਵਨਹਿਪਵਨਮਿਲਤਨਹੀਪੇਖੀਅਤਸਲਿਲੇਸਲਿਲਮਿਲਤਨਾਪਹਿਚਾਨੀਐ।
ਪੂਰਬ ਅਥਵਾ ਪੱਛਮ ਵਿਖੇ ਬਹਿ ਰਹੀ ਧਾਰਾ ਪੌਣ ਦੀ ਆਪੇ ਵਿਚ ਮਿਲਦੀ ਹੋਈ ਨਹੀਂ ਤੱਕੀ ਜਾ ਸਕਦੀ, ਯਾ ਅੰਦਰ ਬਾਹਰ ਦੀ ਪੌਣ ਦਾ ਮੇਲ ਹੁੰਦਾ ਹੋਯਾ ਨਹੀਂ ਤਕ੍ਯਾ ਜਾ ਸਕਦਾ, ਅਰੁ ਨਦਾਂ ਤੇ ਸਮੁੰਦਰ ਦਾ ਅਡੋ ਅੱਡ ਕਹੌਂਦਾ ਹੋਯਾ ਪਾਣੀ ਇੱਕ ਦੂਏ ਪਾਣੀ ਵਿਚ ਮਿਲਦਾ ਹੋਯਾ ਨਹੀਂ ਪਛਾਣਿਆ ਜਾ ਸਕਦਾ।
Air mixed with air and water mixed with water cannot be distinguished.
ਜੋਤੀਮਿਲੇਜੋਤਿਹੋਤਭਿੰਨਭਿੰਨਕੈਸੇਕਰਿਭਸਮਹਿਭਸਮਸਮਾਨੀਕੈਸੇਜਾਨੀਐ।
ਜੋਤਿ ਅਗਨੀ ਵਿਖੇ ਜੋਤਿ ਅਗਨੀ ਆਪੋ ਵਿਚ ਮਿਲੀ ਕਿਸ ਤਰ੍ਹਾਂ ਨ੍ਯਾਰੀ ਨ੍ਯਾਰੀ ਹੋ ਸਕੇ ਅਤੇ ਭਸਮਹਿ ਰਾਖ ਮਿਰਤਕਾ ਵਿਚ ਮਿਰਤਕਾ ਸਮਾਨੀ ਮਿਲੀ ਕਿਸ ਪ੍ਰਕਾਰ ਜਾਣੀ ਜਾ ਸਕ੍ਯਾ ਕਰਦੀ ਹੈ ਕਿਸੇ ਭਾਂਤ ਨਹੀਂ ਜਾਣ ਸਕੀਦੀ।
How can light merging with another light be seen separately? How can ashes mixed with ashes be distinguished?
ਕੈਸੇਪੰਚਤਤਮੇਲੁਖੇਲੁਹੋਤਪਿੰਡਪ੍ਰਾਨਬਿਛੁਰਤਪਿੰਡਪ੍ਰਾਨਕੈਸੇਉਨਮਾਨੀਐ।
ਇਞੇਂ ਹੀ ਇਨ੍ਹਾਂ ਤੱਤਾਂ ਦੀ ਬਾਹਰਲੀ ਦਸ਼ਾ ਵਾਕੂੰ, ਪੰਜਾਂ ਤੱਤਾਂ ਆਕਾਸ਼ ਵਾਯੂ ਅਗਨੀ ਜਲ ਪ੍ਰਿਥਵੀ ਦਾ ਮੇਲ ਹੋ ਕੇ ਕਿਸ ਪ੍ਰਕਾਰ ਇਹ ਸਰੀਰਾਂ ਤੇ ਪ੍ਰਾਣਾਂ ਦੀ ਮਿਲੌਨੀ ਦਾ ਖੇਲ ਹੋ ਰਿਹਾ ਹੈ, ਅਰੁ ਕਿਸ ਪ੍ਰਕਾਰ ਇਹ ਸਰੀਰ ਤੇ ਪ੍ਰਾਣ ਆਪੋ ਵਿਚ ਵਿਛੁੜਦੇ ਹਨ ਭਾਵ ਜੀਵਨ ਅਰੁ ਮਿਰਤੁ ਕਿਸ ਭਾਂਤ ਸੰਸਾਰ ਵਿਚ ਵਰਤਦੀ ਹੈ, ਇਸ ਦਾ ਅਨੁਮਾਨ ਕੀਕੂੰ ਲਾਯਾ ਜਾ ਸਕੇ ਕਿੰਤੂ ਨਹੀਂ ਲਾਯਾ ਜਾ ਸਕਦਾ।
Who knows how a body constituted of five elements take shape? How can one discern what happens to the soul when it leaves the body?
ਅਬਿਗਤਗਤਿਅਤਿਬਿਸਮਅਸਚਰਜਮੈਗਿਆਨਧਿਆਨਅਗਮਿਤਿਕੈਸੇਉਰਆਨੀਐ।੧੯੬।
ਜਦ ਇਹ ਬਾਹਰਲੇ ਪਸਾਰੇ ਦਾ ਮਰਮ ਹੀ ਨਹੀਂ ਜਾਣ੍ਯਾ ਜਾ ਸਕਦਾ ਤਾਂ ਅਬਿਗਤਿ ਗਿਆਨ ਸਰੂਪ ਦੀ ਗਤੀ ਅਤੀ ਬਿਸਮਾਦ ਰੂਪ ਅਤੇ ਅਚਰਜ ਮਈ ਹੈ, ਓਸ ਦੇ ਗਿਆਨ ਨੂੰ ਧਿਆਨ ਵਿਚ ਲਿਔਣਾ ਅਗਮ ਇਤਿ ਅਗੰਮਤਾ ਦੀ ਅਵਧੀ ਰੂਪ ਹੈ ਦ੍ਰਿਸ਼ਟਾਂਤ ਉਦਾਹਰਣ ਦੇ ਕੇ ਓਸ ਅਗੰਮ ਦੇ ਕਹਿਣ ਦਾ ਵੀਚਾਰ ਕਿਸ ਪ੍ਰਕਾਰ ਹਿਰਦੇ ਵਿਚ ਲਿਆਂਦਾ ਜਾ ਸਕੇ? ਭਾਵ ਇਹ ਸਭ ਪ੍ਰਕਾਰ ਕਰ ਕੇ ਹੀ ਅਗੰਮ ਤੋਂ ਭੀ ਅਗੰਮ ਹੈ ॥੧੯੬॥
Similarly no one can assess the state of such Sikhs who have become one with the True Guru. That state is astonishing and wonderful. It cannot be known through the knowledge of scriptures nor through contemplation. One cannot even make an estimate or a gu