GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 231
Display Settings
ਜੈਸੇਪੰਛੀਉਡਤਫਿਰਤਹੈਅਕਾਸਚਾਰੀਜਾਰਿਡਾਰਿਪਿੰਜਰੀਮੈਰਾਖੀਅਤਿਆਨਿਕੈ
ਜਿਸ ਤਰ੍ਹਾਂ ਅਕਾਸ਼ ਵਿਚ ਵਿਚਰਤਾ ਹਇਅ ਉਡਦਾ ਫਿਰਦਾ ਪੰਛੀ ਜਾਲੀ ਤਾਣ ਕੇ ਫੜ ਲਿਆਈਦਾ ਤੇ ਪਿੰਜਰੇ ਵਿਚ ਪਾ ਰਖੀਦਾ ਹੈ।
Just as a high flying bird keep flying to distant places, but once it is caught with the help of a net and put in a cage, it cannot fly anymore.
ਜੈਸੇਗਜਰਾਜਗਹਬਰਬਨਮੈਮਦੋਨਬਸਿਹੁਇਮਹਾਵਤਕੈਅੰਕੁਸਹਿਮਾਨਿਕੈ
ਅਥਵਾ ਜੈਸੇ ਗਹਿਬਰ ਬਨ ਘਨੇ ਜੰਗਲ ਅੰਦਰ ਹਾਥੀਆਂ ਦਾ ਮਦਮੱਤ ਸ੍ਰਦਾਰ ਹਾਥੀ ਮਹਾਵਤ ਦੇ ਅੰਕੁਸ਼ ਕੁੰਡੇ ਨੂੰ ਮੰਨ ਕੇ ਪ੍ਰਵਾਣ ਕਰ ਕੇ ਓਸ ਦੇ ਅਧੀਨ ਹੋ ਜਾਂਦਾ ਹੈ।
Just as a frolicsome elephant roams about in the dense jungle excitedly, it is brought under control under the fear of a goad once captured.
ਜੈਸੇਬਿਖਿਆਧਰਬਿਖਮਬਿਲਮੈਪਤਾਲਗਹੇਸਾਪਹੇਰਾਤਾਹਿਮੰਤ੍ਰਨਕੀਕਾਨਿਕੈ
ਇਸੀ ਪ੍ਰਕਾਰ ਜੈਸੇ ਬਿਖਿਆਧਰ ਸਰਪ ਬਿਖਮ ਦੁਰਗਮ ਬਿਖੜੀ ਵਿੰਗ ਤੜਿੰਗੀ ਬਿੱਲ ਖੁੱਡ ਵਿਖੇ ਕਿਤੇ ਪਾਤਾਲ ਅੰਦਰ ਬੈਠਾ ਹੋਇਆ ਹੁੰਦਾ ਹੈ। ਤਿਸ ਨੂੰ ਸਪੇਲਾ ਸੱਪ ਫੜਨ ਵਾਲਾ ਬੰਗਾਲੀ ਬੀਨ ਦ੍ਵਾਰੇ ਮੰਤ੍ਰਾਂ ਦੀ ਕਾਨ ਸਗੁੰਧ ਪਾ ਪਾ ਕੇ ਫੜ ਲੈਂਦਾ ਹੈ।
Just as a snake lives in deep and winding burrow is caught by snake-charmer with mystic incantations.
ਤੈਸੇਤ੍ਰਿਭਵਨਪ੍ਰਤਿਭ੍ਰਮਤਚੰਚਲਚਿਤਨਿਹਚਲਹੋਤਮਤਿਸਤਿਗੁਰਗਿਆਨਕੈ।੨੩੧।
ਇਸੀ ਪ੍ਰਕਾਰ ਤਿੰਨਾਂ ਭੁਵਨਾਂ ਪ੍ਰ੍ਯੰਤ ਭਟਕਦਾ ਹੋਇਆ ਚੰਚਲ ਚਿੱਤ ਸਤਿਗੁਰਾਂ ਦੇ ਗਿਆਨ ਉਪਦੇਸ਼ ਨੂੰ ਸੁਣਨ ਸਾਰ ਅੱਚਲ ਇਕਾਗ੍ਰ ਹੋ ਜਾਇਆ ਕਰਦਾ ਹੈ ਤਾਤੇ ਮਨੁੱਖ ਬਹੁਤ ਸ਼ੀਘਰ ਗੁਰਮੁਖਤਾ ਧਾਰਣ ਕਰੇ ॥੨੩੧॥
Similarly the mind that wanders in all the three worlds become calm and steady with teachings and advice of the True Guru. By practicing meditation on the Naam obtained from the True Gum, its wandering ends. (231)