ਗਊਮੁਖਬਾਘੁਜੈਸੇਬਸੈਮ੍ਰਿਗਮਾਲਬਿਖੈਕੰਗਨਪਹਿਰਿਜਿਉਬਿਲਈਆਖਗਮੋਹਈ।
ਜੀਕੂੰ ਮੂੰਹ ਦੇ ਮਿਠੇ ਗ੍ਰੀਬ ਗਊ ਵਰਗੇ ਤੇ ਉਂਞ ਬਾਘ ਸ਼ੇਰ ਸ਼ਿਕਾਰ ਦੀ ਖਾਤਰ ਮਿਰਗਾਂ ਦੀ ਡਾਰ ਵਿਚ ਵੱਸਦੇ ਹੋਣ ਅਥਵਾ ਸੰਜਮ ਧਾਰ ਲੈਣ ਦੀ ਪ੍ਰਤਿਗ੍ਯਾ ਦਾ ਗਾਨਾ ਬੰਨ੍ਹ ਕੇ ਬਿੱਲੀ ਜੀਕੂੰ ਪੰਛੀਆਂ ਜਨੌਰਾਂ ਨੂੰ ਭ੍ਰਮਾਵੇ।
Just as a lion posing cow-like innocence enters a herd of deer, or a cat deceives the birds impressing upon them that she has just returned from pilgrimage and thus holy,
ਜੈਸੇਬਗਧਿਆਨਧਾਰਿਕਰਤਅਹਾਰਮੀਨਗਨਿਕਾਸਿੰਗਾਰਸਾਜਿਬਿਭਿਚਾਰਜੋਹਈ।
ਵਾ ਜਿਸ ਭਾਂਤ ਬਗਲਾ ਅਖੀਆਂ ਮੀਟ ਮੀਟ ਕੇ ਮੱਛੀਆਂ ਨੂੰ ਠੱਗ ਠੱਗ ਭਛ੍ਯਾ ਕਰਦਾ ਹੈ। ਅਥਵਾ ਵੇਸਵਾ ਸਤਵੰਤੀਆਂ ਵਾਲੇ ਸ਼ਿੰਗਾਰ ਨੂੰ ਬਦਨ ਤੇ ਸਜਾ ਸਜਾ ਕੇ ਪਾਪ ਕਰਮ ਨੂੰ ਹੀ ਜੋਹਈ ਤਾਂਘਿਆ ਕਰਦੀ ਹੈ।
Just as a heron shows himself contemplating standing on one leg in water but pounces on small fish as these come near him, a whore adores herself like married Woman and waits for a lust-filled person to visit her,
ਪੰਚਬਟਵਾਰੋਭੇਖਧਾਰੀਜਿਉਸਘਾਤੀਹੋਇਅੰਤਿਫਾਸੀਡਾਰਿਮਾਰੈਦ੍ਰੋਹਕਰਦ੍ਰੋਹਈ।
ਪੰਚਾ ਪੈਂਚ ਹੋਵੇ ਭੇਖ ਧਾਰੀ ਸਾਂਗੀ ਕੇਵਲ ਬਣੌਟੀ ਤੇ ਹੋਵੇ ਅਸਲ ਵਿਚ ਬਟਵਾਰੋ ਰਾਹ ਮਾਰ ਧਾੜਵੀ ਜੀਕੂੰ ਉਹ ਦ੍ਰੋਹੀ ਕਪਟੀ ਛਲ ਕਪਟ ਕਰ ਕੇ ਸੰਘਾਤੀ ਹਤਿਆਰਾ ਅੰਤਿ ਓੜਕ ਨੂੰ ਗਲ ਵਿਚ ਫਾਹ ਪਾ ਕੇ ਮਾਰ ਸਿੱਟਦਾ ਹੈ।
Just as a dacoit adopts the garb of a noble person and become a murderer and kills others with a noose around their neck, turning out to be untrusting and treacherous.
ਕਪਟਸਨੇਹਕੈਮਿਲਤਸਾਧਸੰਗਤਿਮੈਚੰਦਨਸੁਗੰਧਬਾਂਸਗਠੀਲੋਨਬੋਹਈ।੨੪੦।
ਇਸੇ ਤਰ੍ਹਾਂ ਕਪਟ ਦਾ ਪ੍ਰੇਮ ਧਾਰ ਕੇ ਹਿੜਾ ਕਈ ਸਾਧ ਸੰਗਤਿ ਵਿਚ ਆਣ ਕੇ ਰਲਿਆ ਕਰਦਾ ਹੈ, ਉਹ ਅੰਦਰਲੀਆਂ ਪਾਪ ਬਾਸਨਾ ਮਈ ਗੰਢਾਂ ਨਾਲ ਗ੍ਰਸਿਆ ਹੋਣ ਕਾਰਨ ਵਿਨਾਹ ਕਰਨ ਵਾਲਾ ਹੀ ਰਹਿੰਦਾ ਹੈ, ਕੋਈ ਓਸ ਵਿਚ ਚੰਦਨ ਵਲੀ ਸੁਗੰਧੀ ਨਹੀਂ ਮਹਿਕਨ ਲਗ ਪੈਂਦੀ, ਭਾਵ ਸਤਸੰਗ ਦਾ ਪਾਹ ਓਨ੍ਹਾਂ ਨੂੰ ਨਹੀਂ ਲਗਿਆ ਕਰਦਾ ਹੈ ॥੨੪੦॥
Similarly, if a person with mock and fake love comes to the company of saintly persons, he does not acquire or assimilate the good influence of the holy congregation, just as a knotted bamboo tree acquire no fragrance despite growing in the near proximity