ਗੁਰਆਗੈਕਰਉਬਿਨੰਤੀਜੇਗੁਰਭਾਵੈਜਿਉਮਿਲੈਤਿਵੈਮਿਲਾਈਐ॥
(ਹੇ ਮਾਂ!) ਮੈਂ ਗੁਰੂ ਅੱਗੇ ਬੇਨਤੀ ਕਰਦੀ ਹਾਂ-ਹੇ ਗੁਰੂ! ਜੇ ਤੈਨੂੰ ਮੇਰੀ ਬੇਨਤੀ ਚੰਗੀ ਲੱਗੇ, ਤਾਂ ਜਿਵੇਂ ਹੋ ਸਕੇ ਮੈਨੂੰ (ਪ੍ਰੀਤਮ-ਪ੍ਰਭੂ) ਮਿਲਾ।
I offer my prayers to the Guru; if it pleases the Guru, He shall unite me with Himself.
ਆਪੇਮੇਲਿਲਏਸੁਖਦਾਤਾਆਪਿਮਿਲਿਆਘਰਿਆਏ॥
(ਹੇ ਮਾਂ!) ਸਾਰੇ ਸੁਖਾਂ ਦੇ ਦੇਣ ਵਾਲਾ ਪ੍ਰਭੂ-ਪ੍ਰੀਤਮ (ਜਿਸ ਨੂੰ ਮਿਲਾਂਦਾ ਹੈ) ਆਪ ਹੀ ਮਿਲਾ ਲੈਂਦਾ ਹੈ, ਉਸ ਦੇ ਹਿਰਦੇ-ਘਰ ਵਿਚ ਆਪ ਹੀ ਆ ਕੇ ਮਿਲ ਪੈਂਦਾ ਹੈ।
The Giver of peace has united me with Himself; He Himself has come to my home to meet me.
ਨਾਨਕਕਾਮਣਿਸਦਾਸੁਹਾਗਣਿਨਾਪਿਰੁਮਰੈਨਜਾਏ॥੪॥੨॥
ਹੇ ਨਾਨਕ! ਉਹ ਜੀਵ-ਇਸਤ੍ਰੀ ਸਦਾ ਲਈ ਭਾਗਾਂ ਵਾਲੀ ਹੋ ਜਾਂਦੀ ਹੈ ਕਿਉਂਕਿ ਉਸ ਦਾ (ਇਹ ਪ੍ਰਭੂ-) ਖਸਮ ਨਾਹ ਕਦੇ ਮਰਦਾ ਹੈ ਨਾਹ ਉਸ ਤੋਂ ਵਿੱਛੁੜਦਾ ਹੈ ॥੪॥੨॥
O Nanak, the soul-bride is forever the Lord's favorite wife; her Husband Lord does not die, and He shall never leave. ||4||2||
ਗਉੜੀਮਹਲਾ੩॥
Gauree, Third Mahalaa:
ਕਾਮਣਿਹਰਿਰਸਿਬੇਧੀਜੀਉਹਰਿਕੈਸਹਜਿਸੁਭਾਏ॥
(ਭਾਗਾਂ ਵਾਲੀ ਹੈ ਉਹ) ਜੀਵ-ਇਸਤ੍ਰੀ (ਜਿਸ ਦਾ ਮਨ) ਪਰਮਾਤਮਾ ਦੇ ਨਾਮ-ਰਸ ਵਿਚ ਵਿੱਝਿਆ ਰਹਿੰਦਾ ਹੈ, ਜੇਹੜੀ ਪਰਮਾਤਮਾ ਦੇ ਪਿਆਰ ਵਿਚ ਤੇ ਅਡੋਲਤਾ ਵਿਚ ਟਿਕੀ ਰਹਿੰਦੀ ਹੈ,
The soul-bride is pierced through with the sublime essence of the Lord, in intuitive peace and poise.
ਮਨੁਮੋਹਨਿਮੋਹਿਲੀਆਜੀਉਦੁਬਿਧਾਸਹਜਿਸਮਾਏ॥
ਤੇ ਜਿਸ ਦੇ ਮਨ ਨੂੰ ਸੋਹਣੇ ਪ੍ਰਭੂ ਨੇ ਮੋਹ ਰੱਖਿਆ ਹੈ, (ਉਸ ਜੀਵ-ਇਸਤ੍ਰੀ ਦੀ) ਮੇਰ-ਤੇਰ ਆਤਮਕ ਅਡੋਲਤਾ ਵਿਚ ਮੁੱਕ ਜਾਂਦੀ ਹੈ।
The Enticer of hearts has enticed her, and her sense of duality has been easily dispelled.
ਦੁਬਿਧਾਸਹਜਿਸਮਾਏਕਾਮਣਿਵਰੁਪਾਏਗੁਰਮਤੀਰੰਗੁਲਾਏ॥
ਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ, ਗੁਰੂ ਦੀ ਮਤਿ ਉਤੇ ਤੁਰ ਕੇ ਉਹ ਆਤਮਕ ਰੰਗ ਮਾਣਦੀ ਹੈ।
Her sense of duality has been easily dispelled, and the soul-bride obtains her Husband Lord; following the Guru's Teachings, she makes merry.
ਇਹੁਸਰੀਰੁਕੂੜਿਕੁਸਤਿਭਰਿਆਗਲਤਾਈਪਾਪਕਮਾਏ॥
(ਮਾਇਆ ਦੇ ਮੋਹ ਵਿਚ ਫਸ ਕੇ ਮਨੁੱਖ ਦਾ) ਇਹ ਸਰੀਰ ਝੂਠ ਠੱਗੀ-ਫ਼ਰੇਬ ਨਾਲ ਨਕਾ-ਨਕ ਭਰਿਆ ਰਹਿੰਦਾ ਹੈ ਤੇ ਜੀਵ ਪਾਪ ਕਮਾਂਦਾ ਰਹਿੰਦਾ ਹੈ,
This body is filled to overflowing with falsehood, deception and the commission of sins.
ਗੁਰਮੁਖਿਭਗਤਿਜਿਤੁਸਹਜਧੁਨਿਉਪਜੈਬਿਨੁਭਗਤੀਮੈਲੁਨਜਾਏ॥
ਪਰ ਗੁਰੂ ਦੀ ਸ਼ਰਨ ਪਿਆਂ ਜੀਵ ਪ੍ਰਭੂ ਦੀ ਭਗਤੀ ਕਰਦਾ ਹੈ, ਜਿਸ ਦੀ ਬਰਕਤਿ ਨਾਲ ਇਸ ਦੇ ਅੰਦਰ ਆਤਮਕ ਅਡੋਲਤਾ ਦੀ ਰੌ ਪੈਦਾ ਹੋ ਜਾਂਦੀ ਹੈ (ਤੇ ਸਾਰੇ ਕੀਤੇ ਪਾਪ ਵਿਕਾਰ ਦੂਰ ਹੋ ਜਾਂਦੇ ਹਨ ਪ੍ਰਭੂ ਦੀ ਭਗਤੀ ਤੋਂ ਬਿਨਾਂ (ਵਿਕਾਰਾਂ ਦੀ) ਮੈਲ ਦੂਰ ਨਹੀਂ ਹੁੰਦੀ।
The Gurmukh practices that devotional worship, by which the celestial music wells up; without this devotional worship, filth is not removed.
ਨਾਨਕਕਾਮਣਿਪਿਰਹਿਪਿਆਰੀਵਿਚਹੁਆਪੁਗਵਾਏ॥੧॥
ਹੇ ਨਾਨਕ! (ਉਹ) ਜੀਵ-ਇਸਤ੍ਰੀ ਪ੍ਰਭੂ-ਪਤੀ ਦੀ ਪਿਆਰੀ ਬਣ ਜਾਂਦੀ ਹੈ, ਜੇਹੜੀ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦੀ ਹੈ ॥੧॥
O Nanak, the soul-bride who sheds selfishness and conceit from within, is dear to her Beloved. ||1||
ਕਾਮਣਿਪਿਰੁਪਾਇਆਜੀਉਗੁਰਕੈਭਾਇਪਿਆਰੇ॥
ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਪ੍ਰੇਮ-ਪਿਆਰ ਵਿਚ ਟਿਕੀ ਰਹਿੰਦੀ ਹੈ, ਉਹ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ।
The soul-bride has found her Husband Lord, through the love and affection of the Guru.
ਰੈਣਿਸੁਖਿਸੁਤੀਜੀਉਅੰਤਰਿਉਰਿਧਾਰੇ॥
ਉਹ ਆਪਣੇ ਅੰਦਰ ਆਪਣੇ ਹਿਰਦੇ ਵਿਚ (ਪ੍ਰਭੂ-ਪਤੀ ਨੂੰ) ਵਸਾਂਦੀ ਹੈ ਤੇ ਸਾਰੀ ਜ਼ਿੰਦਗੀ ਰੂਪ ਰਾਤ ਸੁਖ ਵਿਚ ਗੁਜ਼ਾਰਦੀ ਹੈ।
She passes her life-night sleeping in peace, enshrining the Lord in her heart.
ਅੰਤਰਿਉਰਿਧਾਰੇਮਿਲੀਐਪਿਆਰੇਅਨਦਿਨੁਦੁਖੁਨਿਵਾਰੇ॥
ਆਪਣੇ ਹਿਰਦੇ ਵਿੱਚ ਪ੍ਰਭੂ ਦੀ ਯਾਦ ਟਿਕਾਉਂਦੀ ਹੈ, ਉਹ ਆਪਣੇ ਪ੍ਰਭੂ ਪਤੀ ਨਾਲ ਮਿਲਾਪ ਕਰਦੀ ਹੈ ਅਤੇ ਸਦਾ ਵਾਸਤੇ ਵਿਛੋੜੇ ਦਾ ਦੁੱਖ ਮਿਟਾ ਲੈਂਦੀ ਹੈ।
Enshrining Him deep within her heart night and day, she meets her Beloved, and her pains depart.
ਅੰਤਰਿਮਹਲੁਪਿਰੁਰਾਵੇਕਾਮਣਿਗੁਰਮਤੀਵੀਚਾਰੇ॥
ਜੇਹੜੀ ਜੀਵ-ਇਸਤ੍ਰੀ ਆਪਣੇ ਅੰਦਰ ਪ੍ਰਭੂ ਦਾ ਨਿਵਾਸ-ਥਾਂ ਲੱਭ ਲੈਂਦੀ ਹੈ, ਗੁਰੂ ਦੀ ਮਤਿ ਲੈ ਕੇ (ਪ੍ਰਭੂ ਦੇ ਗੁਣਾਂ ਨੂੰ) ਵਿਚਾਰਦੀ ਹੈ, ਉਹ ਪ੍ਰਭੂ-ਪਤੀ ਦੇ ਮਿਲਾਪ ਦਾ ਆਤਮਕ ਆਨੰਦ ਮਾਣਦੀ ਹੈ।
Deep within the mansion of her inner being, she enjoys her Husband Lord, reflecting upon the Guru's Teachings.
ਅੰਮ੍ਰਿਤੁਨਾਮੁਪੀਆਦਿਨਰਾਤੀਦੁਬਿਧਾਮਾਰਿਨਿਵਾਰੇ॥
ਜਿਸ ਜੀਵ-ਇਸਤ੍ਰੀ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਦਿਨ ਰਾਤ ਪੀਤਾ ਹੈ, ਉਹ ਆਪਣੇ ਅੰਦਰੋਂ ਮੇਰ-ਤੇਰ ਨੂੰ ਮਾਰ ਮੁਕਾਂਦੀ ਹੈ।
She drinks deeply of the Nectar of the Naam, day and night; she conquers and casts off her sense of duality.
ਨਾਨਕਸਚਿਮਿਲੀਸੋਹਾਗਣਿਗੁਰਕੈਹੇਤਿਅਪਾਰੇ॥੨॥
ਹੇ ਨਾਨਕ! ਗੁਰੂ ਦੇ ਅਥਾਹ ਪਿਆਰ ਦੀ ਬਰਕਤਿ ਨਾਲ ਉਹ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ-ਪਤੀ ਵਿਚ ਮਿਲੀ ਰਹਿੰਦੀ ਹੈ ਤੇ ਭਾਗਾਂ ਵਾਲੀ ਹੋ ਜਾਂਦੀ ਹੈ ॥੨॥
O Nanak, the happy soul-bride meets her True Lord, through the Infinite Love of the Guru. ||2||
ਆਵਹੁਦਇਆਕਰੇਜੀਉਪ੍ਰੀਤਮਅਤਿਪਿਆਰੇ॥
ਹੇ ਅਤਿ ਪਿਆਰੇ ਪ੍ਰੀਤਮ ਜੀ! ਮਿਹਰ ਕਰ ਕੇ (ਮੇਰੇ ਹਿਰਦੇ ਵਿਚ) ਆ ਵੱਸੋ।
Come, and shower Your Mercy upon me, my most Darling, Dear Beloved.
ਕਾਮਣਿਬਿਨਉਕਰੇਜੀਉਸਚਿਸਬਦਿਸੀਗਾਰੇ॥
(ਭਾਗਾਂ ਵਾਲੀ ਹੈ ਉਹ) ਜੀਵ-ਇਸਤ੍ਰੀ ਜੇਹੜੀ ਸਦਾ-ਥਿਰ ਪ੍ਰਭੂ ਦੇ ਨਾਮ ਨਾਲ ਤੇ ਗੁਰੂ ਦੇ ਸ਼ਬਦ ਨਾਲ ਆਪਣੇ ਆਤਮਕ ਜੀਵਨ ਨੂੰ ਸੋਹਣਾ ਬਣਾ ਕੇ (ਪ੍ਰਭੂ-ਦਰ ਤੇ ਅਜਿਹੀ) ਬੇਨਤੀ ਕਰਦੀ ਹੈ।
The soul-bride offers her prayers to You, to adorn her with the True Word of Your Shabad.
ਸਚਿਸਬਦਿਸੀਗਾਰੇਹਉਮੈਮਾਰੇਗੁਰਮੁਖਿਕਾਰਜਸਵਾਰੇ॥
ਜੇਹੜੀ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ ਦੇ ਨਾਮ ਨਾਲ ਗੁਰੂ ਦੇ ਸ਼ਬਦ ਨਾਲ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦੀ ਹੈ, ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦੀ ਹੈ, ਗੁਰੂ ਦੀ ਸਰਨ ਪੈ ਕੇ ਉਹ ਆਪਣੇ ਸਾਰੇ ਕਾਰਜ ਸਵਾਰ ਲੈਂਦੀ ਹੈ,
Adorned with the True Word of Your Shabad, she conquers her ego, and as Gurmukh, her affairs are resolved.
ਜੁਗਿਜੁਗਿਏਕੋਸਚਾਸੋਈਬੂਝੈਗੁਰਬੀਚਾਰੇ॥
ਉਹ ਜੀਵ-ਇਸਤ੍ਰੀ ਗੁਰੂ ਦੀ ਬਖ਼ਸ਼ੀ ਵਿਚਾਰ ਦੀ ਬਰਕਤਿ ਨਾਲ ਉਸ ਪਰਮਾਤਮਾ ਨਾਲ ਸਾਂਝ ਪਾ ਲੈਂਦੀ ਹੈ ਜੇਹੜਾ ਹਰੇਕ ਜੁਗ ਵਿਚ ਹੀ ਸਦਾ ਕਾਇਮ ਰਹਿਣ ਵਾਲਾ ਹੈ।
Throughout the ages, the One Lord is True; through the Guru's Wisdom, He is known.
ਮਨਮੁਖਿਕਾਮਿਵਿਆਪੀਮੋਹਿਸੰਤਾਪੀਕਿਸੁਆਗੈਜਾਇਪੁਕਾਰੇ॥
(ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਕਾਮ-ਵਾਸਨਾ ਵਿਚ ਦਬਾਈ ਰਹਿੰਦੀ ਹੈ, ਮੋਹ ਵਿਚ ਫਸ ਕੇ ਦੁੱਖੀ ਹੁੰਦੀ ਹੈ। ਉਹ ਕਿਸ ਅੱਗੇ ਜਾ ਕੇ (ਆਪਣੇ ਦੁੱਖਾਂ ਦੀ) ਪੁਕਾਰ ਕਰੇ? (ਕੋਈ ਉਸ ਦੇ ਇਹ ਦੁੱਖ ਦੂਰ ਨਹੀਂ ਕਰ ਸਕਦਾ)।
The self-willed manmukh is engrossed in sexual desire, and tormented by emotional attachment. With whom should she lodge her complaints?
ਨਾਨਕਮਨਮੁਖਿਥਾਉਨਪਾਏਬਿਨੁਗੁਰਅਤਿਪਿਆਰੇ॥੩॥
ਹੇ ਨਾਨਕ! ਅਤਿ ਪਿਆਰੇ ਗੁਰੂ ਤੋਂ ਬਿਨਾ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ (ਪ੍ਰਭੂ-ਚਰਨਾਂ ਵਿਚ) ਥਾਂ ਹਾਸਲ ਨਹੀਂ ਕਰ ਸਕਦੀ ॥੩॥
O Nanak, the self-willed manmukh finds no place of rest, without the most Beloved Guru. ||3||
ਮੁੰਧਇਆਣੀਭੋਲੀਨਿਗੁਣੀਆਜੀਉਪਿਰੁਅਗਮਅਪਾਰਾ॥
(ਇਕ ਪਾਸੇ ਜੀਵ-ਇਸਤ੍ਰੀ) ਮੂਰਖ ਹੈ ਅੰਵਾਣ ਹੈ ਭੋਲੀ ਹੈ (ਕਿ ਵਿਕਾਰਾਂ ਦੇ ਦਾਵਾਂ ਤੋਂ ਬਚਣਾ ਨਹੀਂ ਜਾਣਦੀ) ਤੇ ਗੁਣ-ਹੀਨ ਹੈ (ਦੂਜੇ ਪਾਸੇ) ਪ੍ਰਭੂ-ਪਤੀ ਅਪਹੁੰਚ ਹੈ ਤੇ ਬੇਅੰਤ ਹੈ (ਇਹੋ ਜਿਹੀ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਕਿਵੇਂ ਹੋਵੇ?)।
The bride is foolish, ignorant and unworthy. Her Husband Lord is Unapproachable and Incomparable.
ਆਪੇਮੇਲਿਮਿਲੀਐਜੀਉਆਪੇਬਖਸਣਹਾਰਾ॥
ਜੇ ਪ੍ਰਭੂ ਆਪੇ ਹੀ (ਜੀਵ-ਇਸਤ੍ਰੀ ਨੂੰ) ਮਿਲਾਏ ਤਾਂ ਮਿਲਾਪ ਹੋ ਸਕਦਾ ਹੈ, ਉਹ ਆਪ ਹੀ (ਜੀਵ-ਇਸਤ੍ਰੀਆਂ ਦੀਆਂ ਭੁੱਲਾਂ) ਬਖ਼ਸ਼ਣ ਵਾਲਾ ਹੈ।
He Himself unites us in His Union; He Himself forgives us.
ਅਵਗਣਬਖਸਣਹਾਰਾਕਾਮਣਿਕੰਤੁਪਿਆਰਾਘਟਿਘਟਿਰਹਿਆਸਮਾਈ॥
ਪਿਆਰਾ ਪ੍ਰਭੂ-ਕੰਤ ਜੀਵ-ਇਸਤ੍ਰੀ ਦੇ ਔਗੁਣ ਬਖ਼ਸ਼ਣ ਦੀ ਸਮਰੱਥਾ ਰੱਖਦਾ ਹੈ, ਤੇ ਉਹ ਹਰੇਕ ਸਰੀਰ ਵਿਚ ਵੱਸ ਰਿਹਾ ਹੈ (ਇਸ ਤਰ੍ਹਾਂ ਸਭ ਦੇ ਗੁਣ ਔਗੁਣ ਜਾਣਦਾ ਹੈ)।
The soul-bride's Beloved Husband Lord is the Forgiver of sins; He is contained in each and every heart.
ਪ੍ਰੇਮਪ੍ਰੀਤਿਭਾਇਭਗਤੀਪਾਈਐਸਤਿਗੁਰਿਬੂਝਬੁਝਾਈ॥
ਸਤਿਗੁਰੂ ਨੇ ਇਹ ਸਿੱਖਿਆ ਦਿੱਤੀ ਹੈ ਕਿ ਉਹ ਕੰਤ-ਪ੍ਰਭੂ ਪ੍ਰੇਮ-ਪ੍ਰੀਤਿ ਨਾਲ ਮਿਲਦਾ ਹੈ ਭਗਤੀ-ਭਾਵ ਨਾਲ ਮਿਲਦਾ ਹੈ।
The True Guru has made me understand this understanding, that the Lord is obtained through love, affection and loving devotion.
ਸਦਾਅਨੰਦਿਰਹੈਦਿਨਰਾਤੀਅਨਦਿਨੁਰਹੈਲਿਵਲਾਈ॥
(ਜੇਹੜੀ ਜੀਵ-ਇਸਤ੍ਰੀ ਗੁਰੂ ਦੀ ਇਸ ਸਿੱਖਿਆ ਉਤੇ ਤੁਰਦੀ ਹੈ) ਉਹ ਹਰ ਵੇਲੇ ਦਿਨ ਰਾਤ ਆਨੰਦ ਵਿਚ ਰਹਿੰਦੀ ਹੈ ਉਹ ਹਰ ਵੇਲੇ (ਪ੍ਰਭੂ-ਚਰਨਾਂ ਵਿਚ) ਸੁਰਤ ਜੋੜੀ ਰੱਖਦੀ ਹੈ,
She remains forever in bliss, day and night; she remains immersed in His Love, night and day.
ਨਾਨਕਸਹਜੇਹਰਿਵਰੁਪਾਇਆਸਾਧਨਨਉਨਿਧਿਪਾਈ॥੪॥੩॥
ਹੇ ਨਾਨਕ! ਆਤਮਕ ਅਡੋਲਤਾ ਵਿਚ ਟਿਕ ਕੇ ਉਹ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ ਉਸ ਜੀਵ-ਇਸਤ੍ਰੀ ਨੇ, ਮਾਨੋ, ਦੁਨੀਆ ਦੇ ਨੌ ਹੀ ਖ਼ਜ਼ਾਨੇ ਹਾਸਲ ਕਰ ਲਏ ਹਨ ॥੪॥੩॥
O Nanak, that soul-bride who obtains the nine treasures, intuitively obtains her Husband Lord. ||4||3||
ਗਉੜੀਮਹਲਾ੩॥
Gauree, Third Mahalaa:
ਮਾਇਆਸਰੁਸਬਲੁਵਰਤੈਜੀਉਕਿਉਕਰਿਦੁਤਰੁਤਰਿਆਜਾਇ॥
ਮਾਇਆ (ਦੇ ਮੋਹ) ਦਾ ਠਾਠਾਂ ਮਾਰ ਰਿਹਾ ਸਰੋਵਰ ਆਪਣਾ ਜ਼ੋਰ ਪਾ ਰਿਹਾ ਹੈ, ਇਸ ਵਿਚੋਂ ਤਰਨਾ ਭੀ ਬਹੁਤ ਔਖਾ ਹੈ।
The sea of Maya is agitated and turbulent; how can anyone cross over this terrifying world-ocean?
ਰਾਮਨਾਮੁਕਰਿਬੋਹਿਥਾਜੀਉਸਬਦੁਖੇਵਟੁਵਿਚਿਪਾਇ॥
(ਹੇ ਭਾਈ!) ਕਿਵੇਂ ਇਸ ਵਿਚੋਂ ਪਾਰ ਲੰਘਿਆ ਜਾਏ? ਹੇ ਭਾਈ! ਪਰਮਾਤਮਾ ਦੇ ਨਾਮ ਨੂੰ ਜਹਾਜ਼ ਬਣਾ, ਗੁਰੂ ਦੇ ਸ਼ਬਦ ਨੂੰ ਮਲਾਹ ਬਣਾ ਕੇ (ਉਸ ਜ਼ਹਾਜ਼) ਵਿਚ ਬਿਠਾ।
Make the Lord's Name your boat, and install the Word of the Shabad as the boatman.
ਸਬਦੁਖੇਵਟੁਵਿਚਿਪਾਏਹਰਿਆਪਿਲਘਾਏਇਨਬਿਧਿਦੁਤਰੁਤਰੀਐ॥
ਜੇ ਮਨੁੱਖ ਪਰਮਾਤਮਾ ਦੇ ਨਾਮ-ਜਹਾਜ਼ ਵਿਚ ਗੁਰੂ ਦੇ ਸ਼ਬਦ-ਮਲਾਹ ਨੂੰ ਬਿਠਾ ਦੇਵੇ, ਤਾਂ ਪਰਮਾਤਮਾ ਆਪ ਹੀ (ਮਾਇਆ ਦੇ ਸਰੋਵਰ ਤੋਂ) ਪਾਰ ਲੰਘਾ ਦੇਂਦਾ ਹੈ। (ਹੇ ਭਾਈ!) ਇਸ ਦੁੱਤਰ ਮਾਇਆ-ਸਰ ਵਿਚੋਂ ਇਉਂ ਪਾਰ ਲੰਘ ਸਕੀਦਾ ਹੈ।
With the Shabad installed as the boatman, the Lord Himself shall take you across. In this way, the difficult ocean is crossed.
ਗੁਰਮੁਖਿਭਗਤਿਪਰਾਪਤਿਹੋਵੈਜੀਵਤਿਆਇਉਮਰੀਐ॥
ਗੁਰੂ ਦੀ ਸਰਨ ਪਿਆਂ ਪਰਮਾਤਮਾ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ, ਇਸ ਤਰ੍ਹਾਂ ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਹੀ ਮਾਇਆ ਵਲੋਂ ਅਛੋਹ ਹੋ ਜਾਈਦਾ ਹੈ।
The Gurmukh obtains devotional worship of the Lord, and thus remains dead while yet alive.
ਖਿਨਮਹਿਰਾਮਨਾਮਿਕਿਲਵਿਖਕਾਟੇਭਏਪਵਿਤੁਸਰੀਰਾ॥
ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ (ਸਾਰੇ) ਪਾਪ ਇਕ ਖਿਨ ਵਿਚ ਕੱਟੇ ਜਾਂਦੇ ਹਨ। (ਜਿਸ ਦੇ ਕੱਟੇ ਜਾਂਦੇ ਹਨ, ਉਸ ਦਾ) ਸਰੀਰ ਪਵਿਤ੍ਰ ਹੋ ਜਾਂਦਾ ਹੈ।
In an instant, the Lord's Name erases his sinful mistakes, and his body becomes pure.
ਨਾਨਕਰਾਮਨਾਮਿਨਿਸਤਾਰਾਕੰਚਨਭਏਮਨੂਰਾ॥੧॥
ਹੇ ਨਾਨਕ! ਪਰਮਾਤਮਾ ਦੇ ਨਾਮ ਦੀ ਰਾਹੀਂ ਹੀ (ਮਾਇਆ-ਸਰ ਤੋਂ) ਪਾਰ ਲੰਘੀਦਾ ਹੈ ਤੇ ਲੋਹੇ ਦੀ ਮੈਲ (ਵਰਗਾ ਨਕਾਰਾ ਹੋਇਆ ਮਨ) ਸੋਨਾ ਬਣ ਜਾਂਦਾ ਹੈ ॥੧॥
O Nanak, through the Lord's Name, emancipation is obtained, and the slag iron is transformed into gold. ||1||