GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 256
Display Settings
ਮਧੁਰਬਚਨਸਮਸਰਿਪੁਜਸਮਧਕਰਕਸਬਦਿਸਰਿਬਿਖਬਿਖਮਹੈ
ਮਿੱਠੇ ਬਚਨ ਦੀ ਸਮਸਰੀ ਬ੍ਰੋਬਰੀ ਵਿਚ ਸ਼ਹਿਦ ਅੰਮ੍ਰਿਤ ਭੀ ਨਹੀਂ ਪੁਗ ਸਕਦਾ, ਅਤੇ ਕਰਕ ਕਠੋਰ ਕੁਰੁਖੇ ਵਾ ਚੁਭਵੇਂ ਸਬਦ ਬੋਲ ਸਰਿ ਸ੍ਰੀਖੀ ਭ੍ਯਾਨਕ ਵਿਖ ਕਾਲ ਕੂਟ ਭੀ ਨਹੀਂ ਹੁੰਦੀ।
Sweetness of honey cannot match the sweetness of sweetly spoken words. No poison is as discomforting as bitter words.
ਮਧੁਰਬਚਨਸੀਤਲਤਾਮਿਸਟਾਨਪਾਨਕਰਕਸਬਦਸਤਪਤਕਟੁਕਮਹੈ
ਮਿੱਠਾ ਬਚਨ ਸੀਤਲਤਾ ਠੰਢਕ ਸ਼ਾਂਤੀ ਵਾ ਤ੍ਰਿਪਤੀ ਨੂੰ ਉਪਜੌਨ ਹਾਰਾ ਮਧੁਰ ਆਹਾਰ ਜਲ ਸਮਾਨ ਆਦਰ ਜੋਗ ਹੁੰਦਾ ਹੈ, ਅਰੁ ਕਠੋਰ ਬੋਲੀ ਸ+ਤਪਤ ਸਹਿਤ ਤਪਤ ਦੇ ਸੰਤਾਪ ਦਾਹ ਉਤਪੰਨ ਕਰਣ ਹਾਰੀ ਕੌੜੱਤਨ ਵਰਗੀ ਹੁੰਦੀ ਹੈ। ਕਟੁ ਕਮ ਸਬਦ ਕਟੁਕੰ ਦੀ ਬਜਾਯ ਵਰਤ੍ਯਾ ਹੈ ਅਤੇ ਕਟੁਕੀ ਕੌੜ ਗੰਦਲ ਦਾ ਨਾਮ ਹੈ।
Sweet words cools the mind as cold drinks cool the body and provide comfort (during summer), but highly bitter thing is nothing compared to very sharp and harsh words.
ਮਧੁਰਬਚਨਕੈਤ੍ਰਿਪਤਿਅਉਸੰਤੋਖਸਾਂਤਿਕਰਕਸਬਦਅਸੰਤੋਖਦੋਖਸ੍ਰਮਹੈ
ਮਿੱਠੇ ਬਚਨ ਕਰ ਕੇ ਸੁਨਣ ਹਾਰੇ ਨੂੰ ਰੱਜ ਆ ਜਾਂਦਾ ਹੈ ਅਤੇ ਸੰਤੋਖ ਧ੍ਯਾ ਢਾਰਸ ਬੱਝ ਔਂਦੀ ਤਥਾ ਸ਼ਾਂਤੀ ਨਿਰਸੰਕਪਲਤਾ ਬੇਫਿਕਰੀ ਪ੍ਰਾਪਤ ਹੁੰਦੀ ਹੈ, ਪ੍ਰੰਤੂ ਕੌੜੀ ਬੋਲੀ ਚਿੱਤ ਅੰਦਰ ਅਸੰਤੋਖ ਅਧੀਰਜਤਾ ਪੈਦਾ ਕਰਦੀ ਤੇ ਦੁਖੀ ਬਣੌਂਦੀ ਹੈ ਅਰੁ ਸੁਣਨਹਾਰੇ ਨੂੰ ਸ੍ਰਮ ਖੇਦ ਦਿੰਦੀ ਹੈ।
Sweet words render one with peace, satiation and contentment whereas harsh words create restlessness, vice and fatigue.
ਮਧੁਰਬਚਨਲਗਿਅਗਮਸੁਗਮਹੋਇਕਰਕਸਬਦਲਗਿਸੁਗਮਅਗਮਹੈ।੨੫੬।
ਮਿੱਠੇ ਬਚਨ ਲਗਿ ਪਿਛੇ ਤਾਂ ਅਗੰਮ ਨਾ ਹੋ ਸਕਨ ਵਾਲਾ ਵਾ ਕਠਿਨ ਹੋ ਸਕਨ ਵਾਲਾ ਕਾਰਜ ਭੀ ਸੁਗਮ ਸੁਖੱਲਾ ਬਣ ਜਾਂਦਾ ਹੈ ਅਤੇ ਕੌੜੀ ਬਾਣੀ ਲਗਿ ਕਾਰਣ ਅਸਾਨ ਸੁਖੈਣ ਤੋਂ ਆਸਾਨ ਕੰਮ ਭੀ ਅਗਮ ਔਖਾ ਹੋ ਜਾਇਆ ਕਰਦਾ ਹੈ। ਸੁਖੈਣ ਤਾਂ ਤੇ ਸਤਿਸੰਗੀ ਗੁਰਮੁਖ ਸਦੀਵ ਕਾਲ ਮਿੱਠਾ ਹੀ ਮਿੱਠਾ ਬੋਲੇ, ਕੌੜੀ ਬਾਣੀ ਭੁੱਲ ਕੇ ਭੀ ਨਾ ਉਚਾਰੇ ॥੨੫੬॥
Sweet words make a difficult task easy to perform whereas harsh and bitter words make an easy task difficult to accomplish. (256)