ਹਣੇਕੇਤੇ॥
ਸਾਰੇ ਮਾਰੇ ਗਏ ਹਨ,
ਕਿਤੇਘਾਏ॥
ਕਿਤਨੇ ਹੀ ਫੱਟੜ ਹੋਏ ਹਨ
ਕਿਤੇਧਾਏ॥੭੬੪॥
ਅਤੇ ਕਿਤਨੇ ਭੱਜ ਗਏ ਹਨ ॥੭੬੪॥
Those who returned, were killed, many were wounded and many fled away.764.
ਸਿਸੰਜੀਤੇ॥
ਬਾਲਕ ਜਿੱਤੇ ਹਨ,
ਭਟੰਭੀਤੇ॥
ਸੂਰਮੇ ਡਰ ਰਹੇ ਹਨ।
ਮਹਾਕ੍ਰੁਧੰ॥
(ਬਾਲਕਾਂ ਨੇ) ਵੱਡੇ ਕ੍ਰੋਧ ਨਾਲ
ਕੀਯੋਜੁਧੰ॥੭੬੫॥
ਯੁੱਧ ਕੀਤਾ ਸੀ ॥੭੬੫॥
The boys were victorious and the warriors were frightened, they being highly infuriated waged the war.765.
ਦੋਊਭ੍ਰਾਤਾ॥
ਦੋਵੇਂ ਭਰਾ (ਲਵ ਅਤੇ ਕੁਸ਼)
ਖਗੰਖਯਾਤਾ॥
ਤਲਵਾਰਾਂ ਨੂੰ ਚਮਕਾਉਂਦੇ ਹਨ,
ਮਹਾਜੋਧੰ॥
ਜੋ ਵੱਡੇ ਯੋਧੇ ਹਨ
ਮੰਡੇਕ੍ਰੋਧੰ॥੭੬੬॥
ਅਤੇ ਕ੍ਰੋਧ ਨਾਲ ਭਰੇ ਹੋਏ ਹਨ ॥੭੬੬॥
Both the brothers who were specialists in swordsmanship, in great fury were engrossed in great war.766.
ਤਜੇਬਾਣੰ॥
(ਉਹ) ਧਨੁਸ਼ ਖਿੱਚ ਕੇ
ਧਨੰਤਾਣੰ॥
ਬਾਣ ਛੱਡਦੇ ਹਨ,
ਮਚੇਬੀਰੰ॥
(ਯੁੱਧ ਵਿੱਚ) ਮਤੇ ਹੋਏ ਹਨ
ਭਜੇਭੀਰੰ॥੭੬੭॥
ਅਤੇ ਕਾਇਰ (ਡਰ ਕੇ) ਭੱਜੇ ਜਾ ਰਹੇ ਹਨ ॥੭੬੭॥
They pulled their bows and discharged the armour and seeing these warriors absorbed in a terrible war, the clusters of forces fled away.767.
ਕਟੇਅੰਗੰ॥
(ਕਈਆਂ) ਦੇ) ਅੰਗ ਕੱਟੇ ਪਏ ਹਨ,
ਭਜੇਜੰਗੰ॥
(ਕਈ) ਜੰਗ ਤੋਂ ਭੱਜੇ ਜਾ ਰਹੇ ਹਨ।
ਰਣੰਰੁਝੇ॥
ਜੋ ਰਣ ਵਿੱਚ ਰੁੱਝੇ ਹੋਏ ਹਨ
ਨਰੰਜੁਝੇ॥੭੬੮॥
(ਉਹ) ਪੁਰਸ਼ ਜੂਝ ਗਏ ਹਨ ॥੭੬੮॥
After getting their limbs chopped, the warriors fled away and the remaining ones fought in the war.768.
ਭਜੀਸੈਨੰ॥
(ਸਾਰੀ) ਸੈਨਾ ਭੱਜ ਗਈ ਹੈ,
ਬਿਨਾਚੈਨੰ॥
ਬੇਚੈਨ ਹੋ ਕੇ
ਲਛਨਬੀਰੰ॥
ਲੱਛਮਣ ਸੂਰਮਾ ਧੀਰਜ ਕਰਕੇ
ਫਿਰਯੋਧੀਰੰ॥੭੬੯॥
ਰਣ-ਭੂਮੀ ਵਿੱਚ ਫਿਰ ਰਿਹਾ ਹੈ ॥੭੬੯॥
The army, being confounded, fled away, then Laksman retuned with composure.769.
ਇਕੈਬਾਣੰ॥
ਵੈਰੀ ਨੇ ਇਕ ਤੀਰ ਧਨੁਸ਼ ਵਿੱਚ ਖਿੱਚਿਆ ਹੈ