GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 310
Display Settings
ਜੈਸੇਬੋਝਭਰੀਨਾਵਆਂਗੁਰੀਦੁਇਬਾਹਰਿਹੁਇਪਾਰਪਰੈਪੂਰਸਬੈਕੁਸਲਬਿਹਾਤਹੈ
ਜਿਸ ਭਾਂਤ ਭਾਰ ਨਾਲ ਪੂਰੀ ਹੋਈ ਬੇੜੀ, ਕੇਵਲ ਦੋ ਉਂਗਲੀਆਂ ਮਾਤ੍ਰ ਹੀ ਪਾਣੀਓਂ ਬਾਹਰ ਹੋਕ ਪਾਰਿ ਪਰੈ ਪਾਰ ਹੋ ਜਾਇਆ ਕਰਦੀ ਹੈ ਤੇ ਸਾਰੇ ਪੂਰ ਮਨੁੱਖਾਂ ਤੇ ਮਾਲ ਨਾਲ ਕੁਸਲਾ ਭਲੀ ਬੀਤਦੀ ਹੈ। ਭਾਵ ਇਹ ਕਿ ਜੇ ਉਹ ਦੋ ਉਂਗਲੀਆਂ ਬਾਹਰ ਨਾ ਹੁੰਦੀ ਤਾਂ ਪੂਰ ਦਾ ਪੂਰ ਹੀ ਗਰਕ ਜਾਂਦਾ ਤੇ ਖੈਰ ਨਾ ਗੁਜਰਦੀ। ਇਸੇ ਤਰ੍ਹਾਂ ਘੜੀ ਦੋ ਘੜੀਆਂ ਕਾਰਾਂ ਵਿਹਾਰਾਂ ਵਿਚੋਂ ਇਕੱਲਵੰਜੇ ਹੋ ਸਤਸੰਗ ਨਾ ਕਰੇ ਤਾਂ ਆਦਮੀ ਲਈ ਭੀ ਕਲ੍ਯਾਣ ਨਹੀਂ ਹੋ ਸਕਦੀ।
A fully loaded boat remains above water-level by no more than two fingers. Everyone rejoices when all the travellers are able to disembark on the other bank/shore;
ਜੈਸੇਏਕਾਹਾਰੀਏਕਘਰੀਪਾਕਸਾਲਾਬੈਠਿਭੋਜਨਕੈਬਿੰਜਨਸ੍ਵਾਦਿਕੇਅਘਾਤਹੈ
ਇਸੇ ਭਾਂਤ ਜੀਕੂੰ ਇੱਕੋ ਸਮੇਂ ਭੋਜਨ ਕਰਨ ਵਾਲਾ ਪੁਰਖ ਇਕ ਘੜੀ ਭਰ ਲਈ ਕੰਮਾਂ ਧੰਦਿਆਂ ਤੋਂ ਲਾਂਭੇ ਹੋ ਕੇ ਰਸੋਈ ਲੰਗਰ ਅੰਦਰ ਬੈਠ ਸ੍ਵਾਦੀਕ ਪਦਾਰਥਾਂ ਨੂੰ ਛਕ ਕੇ ਰੱਜ ਲਿਆ ਕਰਦਾ ਹੈ। ਏਕੂੰ ਹੀ ਘੜੀ ਭਰ ਸਭ ਕੰਮ ਵਿਸਾਰ ਕੇ ਸਤਿਸੰਗ ਕਰਨ ਵਾਲੇ ਨੂੰ ਭੀ ਆਨੰਦ ਪ੍ਰਾਪਤ ਹੋ ਜਾਇਆ ਕਰਦਾ ਹੈ।
Just as a person who eats food once in 24 hours (though hungry) feels his hunger satiated when he spends sometime in the kitchen where the food is being prepared;
ਜੈਸੇਰਾਜਦੁਆਰਜਾਇਕਰਤਜੁਹਾਰਜਨਏਕਘਰੀਪਾਛੈਦੇਸਭੋਗਤਾਹੁਇਖਾਤਹੈ
ਜਿਸ ਤਰ੍ਹਾਂ ਰਾਜ ਦਰਬਾਰ ਵਿਖੇ ਆਦਮੀ ਜਾਇਕੇ ਮਹਾਰਾਜ ਨੂੰ ਇਕ ਘੜੀ ਡੰਡਵਤ ਪ੍ਰਣਾਮ ਕਰ ਆਵੇ ਅਰਥਾਤ ਹਾਜਰੀ ਦਾ ਮੁਜਰਾ ਭਰ ਆਵੇ, ਤਾਂ ਪਿਛੋਂ ਦੇਸ ਭੋਗਤਾ ਜਾਗੀਰਦਾਰ ਬਣ ਕੇ ਪਿਆ ਖਾਇਆ ਆਨੰਦ ਮਾਣਿਆ ਕਰਦਾ ਹੈ ਐਸਾ ਹੀ ਟੀਚੇ ਸਿਰ ਘੜੀ ਭਰ ਸਤਿਸੰਗ ਹਾਰੇ ਨੂੰ ਲਾਭ ਹੋਯਾ ਕਰਦਾ ਹੈ।
Just as a servant shows much respect at the door of the king or his master, and later on, he reaps the fruit of his service when he himself becomes landlord.
ਆਠਹੀਪਹਰਸਾਠਿਘਰੀਮੈਜਉਏਕਘਰੀਸਾਧਸਮਾਗਮੁਕਰੈਨਿਜਘਰਜਾਤਹੈ।੩੧੦।
ਤਾਂ ਤੇ ਅਠਾਂ ਪਹਿਰਾਂ ਦੀਆਂ ਸੱਠਾਂ ਘੜੀਆਂ ਵਿਚੋਂ ਜੇਕਰ ਇਕ ਘੜੀ ਭਰ ਸਾਧ ਸਮਾਗਮੁ ਸੰਤ ਜਨਾਂ ਦੀ ਸੰਗਤਿ ਮਨੁੱਖ ਕਰੇ ਤਾਂ ਨਿਜ ਘਰ ਆਤਮ ਪਦ ਨੂੰ ਪ੍ਰਾਪਤ ਹੋ ਜਾਇਆ ਕਰਦਾ ਹੈ। ਭਾਵ ਜਿਸ ਅਬਿਨਾਸ਼ੀ ਪਦਵੀ ਤੋਂ ਡਿਗਕੇ ਇਹ ਸੰਸਾਰ ਵਿਚ ਜੀਵ ਬਣਿਆ ਧੱਕੇ ਖਾ ਰਿਹਾ ਹੈ। ਇਥੋਂ ਛੁੱਟ ਕੇ ਮੁੜ ਓਸੇ ਸੱਚੀ ਪਦਵੀ ਬ੍ਰਹਮ ਭਾਵੀ ਮਹਮਾ ਨੂੰ ਪ੍ਰਾਪਤ ਹੋ ਜਾਵੇਗਾ ॥੩੧੦॥
Similarly, if a person keeps company of holy men who are perpetually meditating on Lord's name for a watch out of 24 hrs (24 hrs=60 watches), he is able to rest in his own self and would realise the God gradually. (310)