GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 326
Display Settings
ਸਫਲਬਿਰਖਫਲਦੇਤਜਿਉਪਾਖਾਨਮਾਰੇਸਿਰਿਕਰਵਤਸਹਿਗਹਿਪਾਰਿਪਾਰਿਹੈ
ਫਲਦਾਰ ਬਿਰਛ ਜਿਸ ਤਰ੍ਹਾਂ ਪਖਾਨ ਪੱਥਰ ਵੱਟਾ ਮਾਰਿਆਂ ਉਲਟ ਕੇ ਮਾਰਣ ਹਾਰੇ ਨੂੰ ਫਲ ਦਿੱਤਾ ਕਰਦਾ ਹੈ ਅਰਥਾਤ ਦੁਖ ਦੇਵੇ ਦਾ ਉਲਟਾ ਭਲਾ ਕਤ੍ਯਾ ਕਰਦਾ ਹੈ। ਤੇ ਨਾਲ ਹੀ ਫੇਰ ਇਹ ਬਿਰਛ ਸਿਰ ਉਪਰ ਕਰਵਤ ਆਰੇ ਦਾ ਚੀਰ ਸਹਾਰ ਕੇ ਚੀਰਣ ਵਾਲੇ ਦਾ ਓਸ ਦੇ ਸੰਗੀ ਆਦਿ ਮਨੁੱਖ ਮਾਤ੍ਰ ਨੂੰ ਹੀ ਗਹਿ ਲੈ ਕੇ ਅਪਣੇ ਉੱਤੇ ਵਾ ਬੇੜੀ ਰੂਪਹੋ ਆਪਣੇ ਅੰਦਰ ਸ੍ਵਾਰ ਕਰ ਕੇ ਪਾਰਿ ਨਦੀਓਂ ਲੰਘੌਂਦਾ ਤਾਰਦਾ ਹੋਯਾ ਪਾਰਿ ਪਰਲੇ ਕਿਨਾਰੇ ਤੇ ਪਾਰ ਕਰ ਦਿੰਦਾ ਹੈ।
Just as a tree laden with fruit drops fruit to the person who throws stone at it, then it bears the pain of a saw on its head and in the form of a raft or boat takes the iron saw across the river;
ਸਾਗਰਮੈਕਾਢਿਮੁਖੁਫੋਰੀਅਤਸੀਪਕੇਜਿਉਦੇਤਮੁਕਤਾਹਲਅਵਗਿਆਬੀਚਾਰਿਹੈ
ਜਿਸ ਤਰ੍ਹਾਂ ਸਮੁੰਦ੍ਰ ਵਿਚੋਂ ਸਿੱਪ ਨੂੰ ਕੱਢਕੇ ਮਰਜੀਊੜਾ = ਟੋਭਾ ਮੂੰਹ ਉਸ ਦਾ ਫੋੜਦਾ ਹੈ, ਤੇ ਉਹ ਸਿੱਪ ਅਪਣੀ ਅਵਗਿਆ ਨਿਰਾਦਰ ਤਾੜਨਾ ਨੂੰ ਨਾ ਚਿਤਾਰ ਕੇ ਸਗੋਂ ਓਸ ਨੂੰ ਮੋਤੀ ਦੇ ਦਿੰਦਾ ਹੈ।
Just as an oyster is taken out of the sea, is broken and it yields a pearl to the one who breaks it open and feels not the insult that it faces;
ਜੈਸੇਖਨਵਾਰਾਖਾਨਿਖਨਤਹਨਤਘਨਮਾਨਕਹੀਰਾਅਮੋਲਪਰਉਪਕਾਰਹੈ
ਜਿਸ ਤਰ੍ਹਾਂ ਖਨਵਾਰਾ ਖਾਣਾਂ ਪੁੱਟਨ ਵਾਲਾ ਖਾਣ ਨੂੰ ਪੁੱਟਦਾ ਹੋਯਾ ਘਨ ਹਨਤ ਵਦਾਨ ਤੇ ਵਦਾਨ ਮਾਰਦਾ ਹੈ, ਤੇ ਖਾਣ ਓਸ ਦੇ ਅਪਕਾਰ ਭੈੜਤਾਈ ਨੂੰ ਨਾ ਚਿਤਾਰ ਕੇ ਅਗੋਂ ਅਮੋਲਕ ਅਮੋਲਵੇਂ ਮਣੀਆਂ ਰਤਨ ਜ੍ਵਾਹਰ ਤੇ ਹੀਰਿਆਂ ਆਦਿ ਦਾ ਪ੍ਰਸਾਦ ਅਰਪ ਕੇ ਓਸ ਉਪਰ ਉਪਕਾਰ ਕਰਦਾ ਹੈ।
Just as a labourer strives the ore in a mine with his shovel and pick-axe and the mine rewards him with precious stones and diamonds;
ਊਖਮੈਪਿਊਖਜਿਉਪ੍ਰਗਾਸਹੋਤਕੋਲੂਪਚੈਅਵਗੁਨਕੀਏਗੁਨਸਾਧਨਕੈਦੁਆਰਹੈ।੩੨੬।
ਜਿਸ ਤਰ੍ਹਾਂ ਕੋਲੂ ਵਿਚ ਪਚੈ ਪੀੜਿਆਂ ਊਖ ਗੰਨੇ ਵਿਚੋਂ ਪਿਊਖ ਰਸ ਰਹੁ ਰੂਪ ਅੰਮ੍ਰਿਤ ਪਰਗਾਸ ਹੋਤ ਪ੍ਰਗਟ ਹੋਯਾ ਉਪਜਿਆ ਕਰਦਾ ਹੈ, ਇਸੇ ਤਰ੍ਹਾਂ ਹੀ ਔਗੁਣ ਕੀਤਿਆਂ ਗੁਣ ਕਰਨਾ ਬੁਰਾ ਕਰਨ ਵਾਲੇ ਦਾ ਭਲਾ ਕਰਨਾ ਸਾਧਾਂ ਗੁਰੂ ਕਿਆਂ ਸਿੱਖਾਂ ਸੰਤਾਂ ਦੇ ਦੁਆਰੇ ਸਾਧ ਸੰਗਤਿ ਵਿਖੇ ਹੀ ਪਾਇਆ ਜਾਂਦਾ ਹੈ ॥੩੨੬॥
Just as sweet nectar-like juice is extracted out by putting it through a crusher, so are the evil-doers treated with sympathy and welfare by the true and saintly persons when they come to them. (326)