GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 332
Display Settings
ਮਾਨਸਰਪਰਜਉਬੈਠਾਈਐਲੇਜਾਇਬਗਮੁਕਤਾਅਮੋਲਤਜਿਮੀਠਬੀਨਿਖਾਤਹੈ
ਖ੍ਯੀਰ ਸਮੁੰਦ੍ਰ ਅੰਦਰਲੇ ਅੰਮ੍ਰਿਤ ਦੇ ਸੋਮੇ ਮਾਨਸਰੋਵਰ ਦੇ ਕਿਨਾਰੇ ਜੇਕਰ ਬਗਲੇ ਨੂੰ ਲਿਜਾ ਬਿਠਾਈਏ, ਤਾਂ ਉਹ ਅਨਮੁੱਲਿਆਂ ਮੋਤੀਆਂ ਨੂੰ ਤ੍ਯਾਗ ਤ੍ਯਾਗ ਕੇ ਮਛੀਆਂ ਨੂੰ ਬੀਨਿ ਚੁਣ ਚੁਣਕੇ ਖਾਯਾ ਕਰਦਾ ਹੈ ਕ੍ਯੋਂਜੁ ਓਸ ਦੀ ਭਾਵਨਾ ਹੀ ਮਛੀਆਂ ਦੀ ਖ਼ੁਰਾਕ ਉਪਰ ਬੱਝੀ ਹੋਈ ਹੈ, ਤੇ ਮੋਤੀਆਂ ਨੂੰ ਚੋਗਾ ਓਸ ਨੇ ਸਮਝ੍ਯਾ ਹੀ ਨਹੀਂ ਹੁੰਦਾ।
If a heron is taken to Mansarover lake, he will only be picking up small fish instead of invaluable pearls.
ਅਸਥਨਪਾਨਕਰਬੇਕਉਜਉਲਗਾਈਐਜੋਕਪੀਅਤਪੈਲੈਲੋਹੂਅਚਏਅਘਾਤਹੈ
ਇਸੇ ਤਰ੍ਹਾਂ ਜੇਕਰ ਜੋਕ ਨੂੰ ਥਨ ਮੰਮਾ ਪੀਣ ਵਾਸਤੇ ਲਾਈਏ ਤਾਂ ਉਹ ਪੈ ਦੁੱਧ ਨਹੀਂ ਪੀਆ ਕਰਦੀ, ਸਗੋਂ ਅਪਣੀ ਪ੍ਰਪੱਕ ਭਾਵਨਾ ਅਨੁਸਾਰ ਲਹੂ ਨੂੰ ਹੀ ਲੈ ਲੈ = ਗ੍ਰਹਣ ਕਰ ਕਰ ਕੇ ਅਚਦੀ ਛਕਦੀ ਤੇ ਰਜ੍ਯਾ ਕਰਦੀ ਹੈ।
If a leech is put to the teats of a cow, it will not suckle milk but suck blood to satiate its hunger.
ਪਰਮਸੁਗੰਧਪਰਿਮਾਖੀਰਹਤਰਾਖੀਮਹਾਦੁਰਗੰਧਪਰਿਬੇਗਿਚਲਿਜਾਤਹੈ
ਇਸੇ ਭਾਂਤ ਹੀ ਅਤ੍ਯੰਤ ਬਾਸਨਾ ਵਾਲੀ ਵਸਤੂ ਫੁਲਾਂ ਦੇ ਅਤਰ ਆਦਿ ਖ਼ੁਸ਼ਬੂਈ ਉਪਰ ਮੱਖੀ ਰੱਖੀ (ਮਜਬੂਰ ਕੀਤੀ ਹੋੜੀ ਹੋਈ) ਨਹੀਂ ਰਿਹਾ ਕਰਦੀ ਅਤੇ ਆਪਣੀ ਭਓਣੀ ਦੀ ਪ੍ਰੇਰੀ ਝੱਟ ਹੀ ਮਹਾਨ ਦ੍ਰੁਗੰਧੀ ਵਾਲੀ (ਗੰਦੀ ਥਾਂ ਫੋੜੇ ਫਿਨਸੀ ਆਦਿ ਲਹੂ ਪਾਕ ਭਰੇ ਟਿਕਾਣੇ) ਵੱਲ ਦੌੜ ਜਾਇਆ ਕਰਦੀ ਹੈ।
A fly when placed on a fragrant article does not stay there but hurriedly reaches where filth and stench is present.
ਜੈਸੇਗਜਮਜਨਕੇਡਾਰਤਹੈਛਾਰੁਸਿਰਿਸੰਤਨਕੈਦੋਖੀਸੰਤਸੰਗੁਸੁਹਾਤਹੈ।੩੩੨।
ਐਸੇ ਹੀ ਜਿਰ ਪ੍ਰਕਾਰ ਹਾਥੀ ਸ਼ਨਾਨ ਕਰ ਕੇ (ਸ਼ੁੱਧ ਪਵਿੱਤ੍ਰ ਹੋ ਕੇ) ਭੀ ਆਪਣੇ ਸਿਰ ਵਿਚ ਮਿੱਟੀ ਪਾ ਲਿਆ ਕਰਦਾ ਹੈ (ਇਸੇ ਪ੍ਰਕਾਰ ਕੁਭਾਵਨਾ ਰੂਪੀ ਦੂਖਣਾਂ ਨਾਲ ਦੂਖਿਤ ਹਿਰਦੇ ਵਾਲੇ) ਸੰਤ ਦੇ ਦੋਖੀ ਨੂੰ ਸੰਤਾਂ ਦੀ ਸੰਗਤ ਦਾ ਸਮਾਗਮ ਬਣ ਪੈਣ ਤੇ ਭੀ ਸੰਤਾਂ ਦੀ ਸੰਗਤ ਚੰਗੀ ਨਹੀਂ ਲਗਿਆ ਕਰਦੀ ਹੈ ॥੩੩੨॥
Just as an elephant sprinkles dust on its head after bathing in clean water, so do the slanderers of saintly persons do not like the company of true and noble persons. (332)