ਬਿਆਹਸਮੈਜੈਸੇਦੁਹੂੰਓਰਗਾਈਅਤਿਗੀਤਏਕੈਹੁਇਲਭਤਿਏਕੈਹਾਨਿਕਾਨਿਜਾਨੀਐ।
ਵਿਆਹ ਦੇ ਸਮੇਂ ਜਿਸ ਤਰ੍ਹਾਂ ਦੋਹੀਂ ਪਾਸੀਂ ਹੀ ਧੇਤਿਆਂ ਪੁਤੇਤਿਆਂ ਦੇ ਘਰੀਂ ਗੀਤ ਗੌਣ ਗਾਂਵੇ ਜਾਂਦੇ ਹਨ, ਪਰ ਫਲ ਓਸ ਗੌਣੇ ਦਾ ਦੁਵੱਲੀਂ ਹੀ ਨ੍ਯਾਰਾ ਨ੍ਯਾਰਾ ਮਿਲਦਾ ਹੈ ਇਕਨਾਂ ਪੁਤੇਤਿਆਂ ਨੂੰ ਤਾਂ ਲਭਤਿ ਲਾਭ ਦੀ ਪ੍ਰਾਪਤੀ ਹੁੰਦੀ ਹੈ ਤੇ ਇਕਨਾਂ ਨੂੰ, ਧੇਤਿਆਂ ਨੂੰ ਧੀ ਦੇਣ ਦੀ ਕਾਨ ਕਾਰਣ ਹਾਨਿ ਹੇਠੀ ਸਮਝੀ ਜਾਯਾ ਕਰਦੀ ਹੈ।
Just as in celebration of marriage, songs are sung both in the bride and bridegroom's house, the bridegroom's side stands to gain through dowry and arrival of the bride whereas the bride's family loses in wealth and their daughter.
ਦੁਹੂੰਦਲਬਿਖੈਜੈਸੇਬਾਜਤਨੀਸਾਨਤਾਨਕਾਹੂਕਉਜੈਕਾਹੂਕਉਪਰਾਜੈਪਹਿਚਾਨੀਐ।
ਦੋਹਾਂ ਦਲਾਂ ਪਾਤਿਸ਼ਾਹੀ ਸੈਨਾ ਵਿਖੇ ਜਿਸ ਤਰ੍ਹਾਂ ਤਾੜ ਤਾੜ ਵਾ ਕੱਸ ਕੱਸ ਕੇ ਨਿਸ਼ਾਨ ਨਗਾਰੇ ਵੱਜਦੇ ਹਨ ਪਰ ਕਿਸੇ ਪਾਤਸ਼ਾਹ ਨੂੰ ਤਾਂ ਜਿੱਤ ਹੁੰਦੀ ਹੈ ਤੇ ਕਿਸੇ ਨੂੰ ਹਾਰ ਪਛਾਣੀਦੀ ਹੈ।
Just as drums are beaten by both sides before commencement of battle, one wins and the other loses ultimately.
ਜੈਸੇਦੁਹੂੰਕੂਲਿਸਰਿਤਾਮੈਭਰਿਨਾਉਚਲੈ
Just as a boat sets out fully loaded with passengers from both banks of a river,
ਕੋਊਮਾਝਿਧਾਰਿਕੋਊਪਾਰਿਪਰਵਾਨੀਐ
ਜਿਸ ਤਰ੍ਹਾਂ ਨਦੀ ਦੇ ਦੋਹਾਂ ਹੀ ਕਿਨਾਰਿਆਂ ਵਿਖੇ ਬੇੜੀਆਂ ਪੂਰ ਭਰ ਭਰ ਕੇ ਚਲ੍ਯਾ ਕਰਦੀਆਂ ਹਨ ਪਰ ਕੋਈ ਮੰਝਧਾਰਿ ਅੱਧ ਵਿਚਾਲੇ ਹੀ ਰਹਿ ਜਾਂਦੀ ਹੈ ਤੇ ਕੋਈ ਪਾਰ ਭੀ ਪਾ ਪਿਆ ਕਰਦੀ ਹੈ ਅਰਥਾਤ ਕੋਈ ਧੀਮੀਆਂ ਚੱਲ ਕੇ ਅਜੇ ਅੱਧ ਵਿਚਾਲੇ ਹੀ ਹੁੰਦੀਆਂ ਯਾ ਡੁਬ ਜਾਂਦੀਆਂ ਹਨ, ਤੇ ਕੋਈ ਨਿਰਵਿਘਨ ਪਾਰ ਜਾ ਲਗਿਆ ਕਰਦੀਆਂ ਹਨ।
one sails across while the other may sink half way.
ਧਰਮਅਧਰਮਕਰਮਕੈਅਸਾਧਸਾਧਊਚਨੀਚਪਦਵੀਪ੍ਰਸਿਧਉਨਮਾਨੀਐ।੩੮੨।
ਇਸੇ ਤਰ੍ਹਾਂ ਹੀ ਧਰਮ ਰੂਪ ਸ਼ੁਭ ਕਮਾਈ ਕਰ ਕੇ ਸਾਧ ਭਲੇ ਪੁਰਖ ਗੁਰਮੁਖ ਤਾਂ ਊਚ ਪਦਵੀ ਨੂੰ ਪ੍ਰਾਪਤ ਹੋਯਾ ਕਰਦੇ ਹਨ, ਅਤੇ ਅਧਰਮ ਰੂਪ ਅਸ਼ੁਭ ਕਮਾਈ ਕਰ ਕੇ ਅਸਾਧ ਮਨਮੁਖ ਲੋਕ ਨੀਚ ਪਦਵੀ ਨੂੰ ਪਾਇਆ ਕਰਦੇ ਹਨ, ਇਹ ਪ੍ਰਸਿੱਧ ਵੀਚਾਰ ਸੰਸਾਰ ਅੰਦਰ ਸਭ ਕੋਈ ਹੀ ਜਾਣਦਾ ਹੈ ॥੩੮੨॥
Similarly, by virtue of their good deeds, the obedient Sikhs of the Guru achieve high status in society while those who indulge in vices are easily recognised by their bad deeds. (382)