GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 384
Display Settings
ਜੈਸੇਕੁਲਾਬਧੂਅੰਗਰਚਤਿਸੀਗਾਰਖੋੜਿਤੇਈਗਨਿਕਾਰਚਤਸਕਲਸਿਗਾਰਜੀ
ਜਿਸ ਤਰ੍ਹਾਂ ਸ੍ਰੇਸ਼ਟ ਕੁਲ ਦੀ ਬਹੂ ਸੋਲਾਂ ਸ਼ਿੰਗਾਰ ਅੰਗਾਂ ਉਪਰ ਰਚਦੀ ਸੁਆਰਦੀ ਹੈ ਤੇਈ ਓਨਾਂ ਹੀ ਸਾਰਿਆਂ ਸ਼ਿੰਗਾਰਾਂ ਨੂੰ ਵੇਸ੍ਵਾ ਭੀ ਸੁਆਰਿਆ ਕਰਦੀ ਹੈ।
Just as a lady of a noble house adorns herself with sixteen types of embellishments and even a harlot does the same;
ਕੁਲਾਬਧੂਸਿਹਜਾਸਮੈਰਮੈਭਤਾਰਏਕਬੇਸ੍ਵਾਤਉਅਨੇਕਸੈਕਰਤਬਿਭਚਾਰਜੀ
ਕੁਲ ਬਹੂ ਤਾਂ ਸਿਹਜਾ ਦੇ ਸਮੇਂ ਇਕ ਮਾਤ੍ਰ ਭਰਤਾ ਪਤੀ ਨੂੰ ਹੀ ਰਮਣ ਕਰਦੀ ਰਾਂਵਦੀ ਹੈ ਪ੍ਰੰਤੂ ਵੇਸ੍ਵਾ ਅਨੇਕਾਂ ਨਾਲ ਬਿਭਚਾਰ ਦੁਰਾਚਾਰ ਕਰ੍ਯਾ ਕਰਦੀ ਹੈ।
The lady of the noble house enjoys the bed of one person her husband, whereas a harlot shares her bed with many persons;
ਕੁਲਾਬਧੂਸੰਗਮੁਸੁਜਮਨਿਰਦੋਖਮੋਖਬੇਸ੍ਵਾਪਰਸਤਅਪਜਸਹੁਇਬਿਕਾਰਜੀ
ਕੁਲ ਬਹੂ ਦੇ ਸੰਗਮ ਸਪਰਸ਼ ਮੇਲ ਤੋਂ ਸੁੰਦ੍ਰ ਜੱਸ ਕੀਰਤੀ ਨਿਰਦੋਖ ਨਿਰਵਿਕਾਰਿਤਾ ਤਥਾ ਮੁਕਤੀ ਹੁੰਦੀ ਹੈ ਭਾਵ ਗ੍ਰਹਸਥ ਧਰਮ ਪਾਲਣ ਵਿਖੇ ਸੁਕੀਰਤੀ, ਨਿਰਵਿਕਾਰਿਤਾ ਤਥਾ ਮੋਖ ਮੁਕਤੀ ਹੋਯਾ ਕਰਦੀ ਹੈ ਕਿੰਤੂਵੇਸ੍ਵਾ ਨਾਲ ਛੁੰਹਦਿਆਂ ਅਪਜਸ ਜਗਤ ਵਿਚ ਫਿੱਟ ਫਿੱਟ ਹੁੰਦੀ ਤੇ ਵਿਗਾੜ ਹੀ ਵਿਗਾੜ ਨਿਕਲਿਆ ਕਰਦਾ ਹੈ।
For her love of her husband, the lady of the noble house is praised, admired and is free of any calumny whereas a prostitute earns notoriety for her blemishes and offering herself to others.
ਤੈਸੇਗੁਰਸਿਖਨਕਉਪਰਮਪਵਿਤ੍ਰਮਾਇਆਸੋਈਦੁਖਦਾਇਕਹੁਇਦਹਤਿਸੰਸਾਰਜੀ।੩੮੪।
ਤਿਸੀ ਪ੍ਰਕਾਰ ਗੁਰੂ ਕੇ ਸਿੱਖਾਂ ਨੂੰ ਮਾਯਾ ਅੰਗੀਕਾਰ ਕੀਤਿਆਂ ਧਰਮ ਮਾਰਗ ਆਦਿ ਵਿਖੇ ਲਗਦੀ ਹੋਈ; ਪਰਮ ਪਵਿਤ੍ਰ ਫਲ ਦੀ ਦਾਤੀ ਹੋਇਆ ਕਰਦੀ ਹੈ, ਤੇ ਏਹੋ ਹੀ ਮਾਯਾ ਸੰਸਾਰ ਭਰ ਨੂੰ ਹੀ ਸੰਸਾਰੀ ਮਾਰਗ ਵਿਚ ਲਗਦੀ ਹੋਈ ਦੁੱਖਾਂ ਦੇ ਦੇਣ ਹਾਰੀ ਵਾ ਸਾੜਨਹਾਰੀ ਹੁੰਦੀ ਹੈ ॥੩੮੪॥
Similarly the mammon (maya) becomes good for obedient Sikhs of the Guru who use it for good of others according to the teachings of the Guru. But the same mammon becomes troublesome to the worldly people and causes them distress and sufferings. (384)