GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 388
Display Settings
ਕੋਇਲਾਸੀਤਲਕਰਕਰਤਸਿਆਮਗਹੇਪਰਸਤਪਤਪਰਦਗਧਕਰਤਹੈ
ਜੀਕੂੰ ਠੰਢਾ ਕੋਲਾ ਹੱਥ ਨਾਲ ਫੜੀਏ ਤਾਂ ਓਸ ਨੂੰ ਕਲਾ ਕਰ ਸਿੱਟਦਾ ਹੈ, ਅਰੁ ਜੇਕਰ ਏਹ ਤੱਤੇ ਨੂੰ ਪਰਸੇ ਛੋਹੇ ਤਾਂ ਪਰਦਗਧ ਪ੍ਰਦਗਧ ਕਰ ਦਿੰਦਾ ਭਲੀ ਪ੍ਰਕਾਰ ਸਾੜ ਦਿਆ ਕਰਦਾ ਹੈ।
A burnt out coal when held in hand blackens it but causes burns when held if burning. (Coal is problematic both when cold or burning)
ਕੂਕਰਕੇਚਾਟਤਕਲੇਵਰਹਿਲਾਗੈਛੋਤਿਕਾਟਤਸਰੀਰਪੀਰਧੀਰਧਰਤਹੈ
ਕੁੱਤੇ ਦੇ ਚੱਟਦਿਆਂ ਸਰੀਰ ਨੂੰ ਛੋਹ ਕੁੱਤੇ ਦੀ ਬੀਮਾਰੀ ਖੁਰਕ ਵਗੈਰਾ ਯਾਂ ਗਿਲਾਨੀ ਦੀ ਛੂਤ ਲਗ ਜਾਯਾ ਕਰਦੀ ਹੈ, ਭਾਵ ਖੁਰਕ ਫੋੜੇ ਆਦਿ ਨਿਕਲ ਔਂਦੇ ਹਨ ਤੇ ਕੱਟਿਆਂ ਪੀੜਾ ਕਰ ਕੇ ਧੀਰਜ ਨਹੀਂ ਧਾਰੀ ਜਾ ਸਕ੍ਯਾ ਕਰਦੀ।
Just as dog's lick is contagious and causes unbearable pain when it bites. (Dogs lick and bite both are troublesome).
ਫੂਟਤਜਿਉਗਾਗਰਿਪਰਤਹੀਪਖਾਨਪਰਿਪਾਹਨਪਰਤਿਪੁਨਿਗਾਗਰਿਹਰਤਹੈ
ਜਿਸ ਤਰ੍ਹਾਂ ਗਾਗਰ ਕਲਸਾ ਘੜਾ ਜੇਕਰ ਪੱਥਰ ਉੱਪਰ ਡਿਗ ਪਵੇ ਤਾਂ ਟੁੱਟ ਜਾਯਾ ਕਰਦਾ ਹੈ, ਤੇ ਫੇਰ ਜੇਕਰ ਪੱਥਰ ਉਸ ਕਲਸੇ ਉੱਤੇ ਵੱਜ ਪਵੇ ਤਾਂ ਭੀ ਕਲਸਾ ਹੀ ਭੱਜਿਆ ਕਰਦਾ ਹੈ ਭਾਵ ਦੋਵੇਂ ਤਰਾਂ ਕਲਸੇ ਦੀ ਹੀ ਸਤ੍ਯਾ ਨਾਸ ਹੁੰਦੀ ਹੈ।
Just as a pitcher breaks when dropped on a stone, and it also breaks when stone drops on it. (A stone is destroyer of a pitcher in every way).
ਤੈਸੇਹੀਅਸਾਧਸੰਗਿਪ੍ਰੀਤਹੂਬਿਰੋਧਬੁਰੋਲੋਕਪਰਲੋਕਦੁਖਦੋਖਟਰਤਹੈ।੩੮੮।
ਤਿਸੀ ਪ੍ਰਕਾਰ ਹੀ ਅਸਾਧ ਪੁਰਖਾਂ ਸਾਕਤਾਂ ਨਾਲ ਪ੍ਰੀਤੀ ਭੀ ਬੁਰੀ ਹੈ ਤੇ ਬਿਰੋਧ ਵੈਰ ਭੀ ਬੁਰਾ ਹੈ ਜੇ ਪ੍ਰੀਤੀ ਕੀਤੀ ਤਾਂ ਇਸ ਲੋਕ ਵਿਖੇ ਰਜੋ ਓਨਾਂ ਦੀ ਮਨੋਹਾਰ ਵਿਲ ਜੋਈ ਕਰਦਿਆਂ ਦੁੱਖੀ ਹੁੰਦੇ ਰਹੋਗੇ ਜੇ ਵੈਰ ਕੀਤਾ ਤਾਂ ਦੂਖਣਾ ਊਜਾਂ ਦੇ ਦੋਖ ਤੋਂ ਨਹੀਂ ਟਲਿਆ ਜਾਊ। ਐਸਾ ਹੀ ਇਥੇ ਕਰਣੀ ਉਥੇ ਕਰਣੀ ਉਥੇ ਭਰਣੀ, ਵਾਲੇ ਨੇਮ ਮੂਜਬ ਪਰਲੋਕ ਵਿਖੇ ਭੀ ਦੁਖੀ ਤੇ ਦੁਖੀ ਹੀ ਠਹਿਰਾਏ ਜਾਣੋਂ ਨਹੀਂ ਬਚ੍ਯਾ ਜਾ ਸਕੂ। ਤਾਂ ਤੇ ਪ੍ਰੀਤੀ ਵਿਪ੍ਰੀਤੀ ਦੇ ਹਰ ਪ੍ਰਕਾਰ ਦੇ ਬਿਵਹਾਰ ਸਬੰਧੀ ਅਸਾਧਾਂ ਤੋਂ ਸੰਕੋਚ ਹੀ ਧਾਰੀ ਰੱਖੋ ॥੩੮੮॥
So is developing loving relationship with evil-minded persons. Loving him or showing dissent towards him is equally bad. Thus one cannot escape from pain and sufferings of this world and the world hereafter. (388)