GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 394
Display Settings
ਜੈਸੇਦਰਪਨਿਦਿਬਿਸੂਰਸਨਮੁਖਰਾਖੈਪਾਵਕਪ੍ਰਗਾਸਹੋਟਕਿਰਨਚਰਿਤ੍ਰਿਕੈ
ਜਿਸ ਪ੍ਰਕਾਰ ਦਿਬਿ ਦਰਪਨ ਆਤਸ਼ੀ ਸ਼ੀਸ਼ੇ ਨੂੰ ਸੂਰਜ ਦੇ ਸਾਹਮਣੇ ਰਖਿਆਂ ਕਿਰਣਾਂ ਦੇ ਚਰਿਤ੍ਰ ਕੈ ਓਸ ਅੰਦਰ ਸੰਚਾਰ ਹੋ ਔਣ ਚਲੀਆਂ ਔਣ ਨਾਲ ਅਗਨੀ ਪ੍ਰਚੰਡ ਹੋ ਪਿਆ ਕਰਦੀ ਹੈ।
As a magnifying lens placed before the rays of the sun produces fire.
ਜੈਸੇਮੇਘਬਰਖਤਹੀਬਸੁੰਧਰਾਬਿਰਾਜੈਬਿਬਿਧਿਬਨਾਸਪਤੀਸਫਲਸੁਮਿਤ੍ਰਕੈ
ਜਿਸ ਤਰ੍ਹਾਂ ਬਦਲ ਦੇ ਵਰ੍ਹਦਿਆ ਸਾਰ ਹੀ ਬਸੁੰਧਰਾ ਧਰਤੀ ਬਿਰਾਜੈ ਵਿਸ਼ੇਸ਼ ਕਰ ਕੇ ਹਿਰ੍ਯੌਲ ਨਾਲ ਸੁਸ਼ੋਭਿਤ ਹੋ ਆਯਾ ਕਰਦੀ ਹੈ ਤੇ ਅਨੇਕ ਭਾਂਤ ਦੀਆਂ ਫਲਦਾਰ ਬਨਾਸਪਤੀਆਂ ਬੂਟੇ ਬੂਟੀਆਂ ਰਾਹੀਂ ਸੁਮਿਤ੍ਰ ਕੈ ਅਪਣਾ ਮਿਤ੍ਰਪੁਣਾ ਕਰਦੀ ਦਿਖਾਯਾ ਕਰਦੀ ਹੈ ਅਰਥਾਤ ਬਦਲ ਦੀ ਪ੍ਰਸੰਨਤਾ ਦੇ ਸਤਿਕਾਰ ਵਜੋਂ ਅਗੋਂ ਆਪਨੇ ਮਿਤ੍ਰਾਨੇ ਆਪੋ ਵਿਚ ਦੇ ਪ੍ਰੀਤੀ ਭਾਵ ਨੂੰ ਪ੍ਰਗਟਾਯਾ ਕਰਦੀ ਹੈ।
Just as earth looks good with rainfall and like a good friend produces fruits and flowers.
ਭੈਟਤਭਤਾਰਿਨਾਰਿਸੋਭਤਸਿੰਗਾਰਿਚਾਰਿਪੂਰਨਅਨੰਦਸੁਤਉਦਿਤਿਬਚਿਤਕੈ
ਇਸਤ੍ਰੀ ਸੁੰਦਰ ਸ਼ਿੰਗਾਰ ਨਾਲ ਸ਼ੋਭਦੀ ਹੋਈ ਜਿਸ ਭਾਂਤ ਇਵੇਂ ਹੀ ਪਤੀ ਦੇ ਭੇਟਦੇ ਸਾਰ ਪੂਰਨ ਆਨੰਦ ਪਤੀ ਦੇ ਮਿਲਾਪ ਨੂੰ ਮਾਣਦੀ ਹੋਈ ਦੇ ਘਰ ਬਿਚਿਤ੍ਰ ਸੁੰਦ੍ਰ ਪੁਤ੍ਰ ਉਪਜਿਆ ਕਰਦਾ ਹੈ।
Just as the conjugal union of a well adorned and embellished woman with her husband gives birth to a son and the wife is highly pleased.
ਸਤਿਗੁਰਦਰਸਿਪਰਸਿਬਿਗਸਤਸਿਖਪ੍ਰਾਪਤਨਿਧਾਨਗਿਆਨਪਾਵਨਪਵਿਤ੍ਰਕੈ।੩੯੪।
ਤਿਸੀ ਪ੍ਰਕਾਰ ਹੀ ਸਤਿਗੁਰਾਂ ਦੇ ਦਰਸ਼ਨ ਪਰਸਨ ਨਾਲ ਸਿੱਖ ਭੀ ਬਿਗਸਤ ਪ੍ਰਫੁਲਿਤ ਹੋਯਾ ਕਰਦਾ ਹੈ ਤੇ ਨਾਲ ਹੀ ਪਾਵਨ ਪਵਿਤ੍ਰ ਕਰਣ ਹਾਰਾ ਪਵਿਤ੍ਰ ਮਹਾਨ ਪਵਿਤ੍ਰ ਗ੍ਯਾਨ ਜੋ ਸਮੂਹ ਨਿਧਾਂ ਦਾ ਅਸਥਾਨ ਹੈ ਓਸ ਨੂੰ ਪ੍ਰਾਪਤ ਹੋਯਾ ਕਰਦਾ ਹੈ ॥੩੯੪॥
Similarly an obedient disciple of the Guru feels pleased and blossoms at the sight of the True Guru. And by acquiring the treasure-house of divine knowledge and consecration of Naam Simran from his True Guru, he becomes a pious person. (394)