GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 410
Display Settings
ਜੈਸੇਤਉਮਿਠਾਈਰਾਖੀਐਛਿਪਾਇਜਤਨਕੈਚੀਟੀਚਲਿਜਾਇਚੀਨਿਤਾਹਿਲਪਟਾਤਹੈ
ਜਿਸ ਤਰ੍ਹਾਂ ਨਾਲ ਮਿਠ੍ਯਾਈ ਨੂੰ ਚਾਹੇ ਕਿਤਨਾਂ ਹੀ ਜਤਨ ਕਰ ਕੇ ਲੁਕਾ ਲੁਕਾ ਰਖੀਏ; ਪਰ ਕੀੜੀਆਂ ਫੇਰ ਭੀ ਉਥੇ ਜਾ ਹੀ ਪਹੁੰਚਦੀਆਂ ਹਨ ਤੇ ਉਸ ਮਿਠ੍ਯਾਈ ਨੂੰ ਪਛਾਣ ਕੇ ਚੰਬੜ ਜਾਂਦੀਆਂ ਹਨ।
Just as sweetmeats are hidden carefully and yet ants reach it with impunity and cling to them,
ਦੀਪਕਜਗਾਇਜੈਸੇਰਾਖੀਐਦੁਰਾਇਗ੍ਰਿਹਿਪ੍ਰਗਟਪਤੰਗਤਾਮੈਸਹਜਿਸਮਾਤਿਹੈ
ਜਿਸ ਤਰ੍ਹਾਂ ਦੀਵੇ ਨੂੰ ਜਗਾ ਕੇ ਕਿਤਨਾ ਭੀ ਕ੍ਯੋਂ ਨਾ ਘਰ ਅੰਦਰ ਛਪਾ ਕੇ ਰਖੀਏ ਪਰ ਪ੍ਰਤੱਖ ਹੀ ਤਿਸ ਅੰਦਰ ਸਹਜਿ ਸਮਾਤ ਅਰੋਕ ਹੀ ਬਿਨਾਂ ਰੋਕ ਟੋਕ ਧਸ ਜਾਯਾ ਕਰਦੇ ਹਨ: ਅਥਵਾ ਉਸ ਦੀਵੇ ਸਾਮਨੇ ਪੁਜ ਕੇ ਨਿਰਜਤਨ ਸਮਾ ਜਾਂਦੇ ਸੜ ਮਰਦੇ ਹਨ।
Just as a lit lamp is carefully hidden in the house, yet a moth is able to find it and merges in its flame,
ਜੈਸੇਤਉਬਿਮਲਜਲਕਮਲਇਕਾਂਤਬਸੈਮਧੁਕਰਮਧੁਅਚਵਨਤਹਜਾਤਹੈ
ਜਿਸ ਤਰ੍ਹਾਂ ਫੇਰ ਕੌਲ ਫੁਲ ਇਕਲਵੰਜੇ ਕਿਤੇ ਨਿਰਮਲ ਜਲ ਵਿਖੇ ਇਸਥਿਤ ਹੁੰਦਾ ਹੈ; ਪਰੰਤੂ ਭੌਰੇ ਉਥੋਂ ਸ਼ਹਦ ਛਕਨ ਵਾਸਤੇ ਓਸ ਪਾਸ ਚਲੇ ਹੀ ਜਾਯਾ ਕਰਦੇ ਹਨ।
Just as the lotus flower of fresh and clean water blooms in solitary place, but the black bee always reaches it to enjoy its elixir,
ਤੈਸੇਗੁਰਮੁਖਿਜਿਹਘਟਪ੍ਰਗਟਤਪ੍ਰੇਮਸਕਲਸੰਸਾਰੁਤਿਹਿਦੁਆਰਬਿਲਲਾਤਹੈ।੪੧੦।
ਤਿਸੀ ਪ੍ਰਕਾਰ ਹੀ ਜਿਸ ਗੁਰਮੁਖ ਦੇ ਹਿਰਦੇ ਅੰਦਰ ਗੁਰੂ ਮਹਾਰਾਜ ਕਰਤਾਰ ਦੇ ਪ੍ਰੇਮ ਦਾ ਪ੍ਰਗਾਸ ਹੋ ਔਂਦਾ ਹੈ; ਸਾਰਾ ਸੰਸਾਰ ਹੀ ਓਸ ਦੇ ਦਰ ਉਪਰ ਤਰਲੇ ਕਢਨ ਲਗ ਪਿਆ ਕਰਦਾ ਹੈ; ਭਾਵ ਵਾਹਗੁਰੂ ਦੀ ਕਿਰਪਾ ਦਾ ਨਿਵਾਜਿਆ ਸਮਝਯਾ ਜਾ ਕੇ ਸੰਸਾਰ ਭਰ ਦੀਆਂ ਹੀ ਮੁਰਾਦਾਂ ਪੂਰੀਆਂ ਕਰਨ ਦਾ ਉਹ ਅਸਥਾਨ ਬਣ ਜਾਯਾ ਕਰਦਾ ਹੈ ॥੪੧੦॥
So does a devoted disciple of the True Guru whose heart is kindled with the Love of the Lord, the whole world beseeches and whines at his door. (410)