GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 421
Display Settings
ਕੋਟਨਿਕੋਟਾਨਿਮਨਿਕੋਚਮਤਕਾਰਵਾਰਉਸਸੀਅਰਸੂਰਕੋਟਕੋਟਨਿਪ੍ਰਗਾਸਜੀ
ਕ੍ਰੋੜਾਂ ਕੋਟੀਆਂ ਮਣੀਆਂ ਦੇ ਚਮਤਕਾਰ; ਅਰੁ ਕ੍ਰੋੜਾਂ ਕ੍ਰੋੜ ਚੰਦ੍ਰਮਾ ਸੂਰਜ ਦੇ ਪ੍ਰਕਾਸ਼ ਵਾਰ ਘੱਤਾਂ ਓਸ ਤੋਂ।
Shine of millions and millions of gems and pearls, light of countless Suns and Moons, are paltry and worthy of sacrifice over the obedient Sikh whose forehead is able to kiss the dust of the feet of the True Guru.
ਕੋਟਨਿਕੋਟਾਨਿਭਾਗਿਪੂਰਨਪ੍ਰਤਾਪਛਬਿਜਗਿਮਗਿਜੋਤਿਹੈਸੁਜਸਨਿਵਾਸਜੀ
ਐਸਾ ਹੀ ਭਾਗਾਂ ਅਨੁਸਾਰ ਪ੍ਰਾਪਤ ਹੋਣ ਹਾਰੇ ਪੂਰਨ ਪ੍ਰਤਾਪ ਦੀ ਛਿਤਾਲਿਆ ਵੰਦੀ ਇਕਬਾਲ ਵੰਦੀ ਦੇ ਚੋਟੀ ਉਪਰ ਪੁਜੇ ਹਣ ਦੀ ਸੁੰਦ੍ਰਤਾ ਜਿਸ ਦੀ ਜੋਤ ਦਮਕ, ਦਗਮਗ ਕਰ ਰਹੀ ਹੋਵੇ ਤੇ ਜੋ ਸ੍ਰੇਸ਼ਟ ਜੱਸ ਦੀ ਅਸਥਾਨ ਹੈ: ਭਾਵ ਜਿਸ ਦੇ ਪ੍ਰਭਾਵ ਕਰ ਕੇ ਚੌਂਹੀ ਚਕੀਂ ਕੀਰਤੀ ਫੈਲੀ ਹੋਈ ਹੋਵੇ; ਐਹੋ ਜੇਹੀਆਂ ਕ੍ਰੋੜਾਂ ਕੋਟੀਆਂ ਪ੍ਰਤਾਪ ਛਬਾਂ ਭੀ ਵਾਰ ਸਿੱਟਾ ਓਸ ਤੋਂ।
The glory of millions of fortunate people and the glow of supreme honour is trivial before the beautiful sheen of the forehead that has acquired the dust of the feet of the True Guru.
ਸਿਵਸਨਕਾਦਿਬ੍ਰਹਮਾਦਿਕਮਨੋਰਥਕੈਤੀਰਥਕੋਟਾਨਿਕੋਟਬਾਛਤਹੈਤਾਸਜੀ
ਕ੍ਰੋੜੋ ਕ੍ਰੋੜ = ਅਸੰਖ੍ਯਾਤ ਸ਼ਿਵਜੀ ਅਰੁ ਸਨਕਾਦਿਕ ਤਥਾ ਬ੍ਰਹਮਾ ਆਦਿਕ ਲੋਚਦੇ ਰਹਿੰਦੇ ਹਨ; ਓਸ ਨੂੰ ਅਤੇ ਤੀਰਥ ਭੀ ਇੱਛਾ ਕਰਦੇ ਰਹਿੰਦੇ ਹਨ ਓਸ ਦੀ।
Shiv Ji, the four sons of Brahma (Sanak etc.), Brahma himself, that is the three prime gods of Hindu pantheon crave for the glorious dust of the True Guru's feet. Countless places of pilgrimage also long for this dust.
ਮਸਤਕਿਦਰਸਨਸੋਭਾਕੋਮਹਾਤਮਅਗਾਧਿਬੋਧਸ੍ਰੀਗੁਰਚਰਨਰਜਮਾਤ੍ਰਲਾਗੈਜਾਸਜੀ।੪੨੧।
ਤੇ ਓਸ ਦੇ ਮੱਥੇ ਦੇ ਦਰਸ਼ਨ ਦੀ ਸ਼ੋਭਾ ਦੇ ਮਹਾਤਮ ਦਾ ਬੋਧ ਬੁਝਨਾ ਸਮਝਨਾ ਅਗਾਧ ਅਥਾਹ ਰੂਪ ਹੈ; ਜਿਸ ਦੇ ਕਿ ਮੱਥੇ ਉਪਰ ਸ੍ਰੀ ਗੁਰੂ ਮਹਾਰਾਜ ਦੇ ਚਰਣਾਂ ਦੀ ਧੂੜੀ ਮਾਤ੍ਰ ਹੀ ਕੇਵਲ ਲਗੀ ਹੋਵੇ ॥੪੨੧॥
The forehead that acquires a small amount of dust of the lotus feet of the True Guru, the glory of his glimpse is beyond description. (421)