GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 447
Display Settings
ਬੈਸਨੋਅਨੰਨਿਬ੍ਰਹਮੰਨਿਸਾਲਗ੍ਰਾਮਸੇਵਾਗੀਤਾਭਾਗਵਤਸ੍ਰੋਤਾਏਕਾਕੀਕਹਾਵਈ
ਇਕ ਐਸਾ ਬ੍ਰਹਮਣ ਜੋ ਅਨੰਨ ਵੈਸ਼ਨਵ ਭਗਤ ਸੀ ਅਰਥਾਤ ਭਗਵਾਨ ਵਿਸ਼ਨੂੰ ਤੋਂ ਛੁੱਟ ਹੋਰ ਦੁਆ ਆਰਾਧ੍ਯ ਦੇਵਤਾ ਨਹੀਂ ਮੰਨਦਾ ਸੀ ਤੇ ਸਾਲਿਗ੍ਰਾਮ ਦੀ ਸੇਵਾ ਭੀ ਇਸੇ ਪ੍ਰਕਾਰ ਹੀ ਕਰਿਆ ਕਰਦਾ ਸੀ ਇਵੇਂ ਹੀ ਗੀਤਾ ਅਰੁ ਭਾਗਵਤ ਨੂੰ ਇਨਾਂ ਦੇ ਵੈਸ਼ਨਵ ਗ੍ਰੰਥ ਹੋਣ ਕਾਰਣ ਇਨ੍ਹਾਂ ਦਾ ਇਕ ਮਾਤ੍ਰ ਸ੍ਰੋਤਾ ਸੁਨਣਹਾਰਾ ਆਪਣੇ ਆਪਨੂੰ ਕਹੌਂਦਾ ਸੀ ਵਾ ਐਸਾ ਪ੍ਰਸਿੱਧ ਸੀ।
If someone is a worshipper of Vishnu, is brahmin by caste, worships (stone) and listens to the recitation of Geeta and Bhagwat in a secluded place;
ਤੀਰਥਧਰਮਦੇਵਜਾਤ੍ਰਾਕਉਪੰਡਿਤਪੂਛਿਕਰਤਗਵਨਸੁਮਹੂਰਤਸੋਧਾਵਈ
ਅਰਥਾਤ ਦਿਬ੍ਯ ਧਰਮ ਤੀਰਥ ਜਾਤ੍ਰਾ ਦੇ ਵਾਸਤੇ ਪੰਡਿਤ ਜੋਤਿਸ਼ੀ ਨੂੰ ਪੁਛਕੇ ਸੋ ਉਹ ਮਹੂਰਤ ਲਗਨ ਸੁਧਾ ਕੇ ਗਵਨ ਕਰਤ ਤੁਰ ਪਿਆ।
Have the auspicious time and date worked out by learned brahmins before proceeding on religious places or visiting the temples of gods and goddesses located on banks of rivers;
ਬਾਹਰਿਨਿਕਸਿਗਰਧਬਸ੍ਵਾਨਸਗਨੁਕੈਸੰਕਾਉਪਰਾਜਿਬਹੁਰਿਘਰਿਆਵਹੀ
ਪਰ ਜ੍ਯੋਂ ਹੀ ਕਿ ਬਾਹਰ ਨਿਕਲਿਆ ਤਾਂ ਅਗੋਂ ਖੋਤਾ ਮਿਲ੍ਯਾ ਤੇ ਕੁੱਤਾ ਰੋਇਆ ਸੁਣਿਆ ਜਿਸ ਐਸੇ ਅਪਸਗਨ ਕਰ ਕੇ ਅਥਵਾ ਅਗਨਿ ਪਾਠ ਸਗਨਿ ਦੀ ਥਾਂ ਹੋਂਦਿਆਂ ਖੋਤੇ ਨੂੰ ਤੇ ਕੁੱਤੇ ਰੋਂਦੇ ਤਥਾ ਅੱਗ ਧੁਖਦੀ ਨੂੰ ਤੱਕ ਕੇ ਚਿੱਤ ਅੰਦਰ ਸ਼ੰਕਾ ਤੌਖਲਾ ਸੰਸਾ ਉਪਜਾ ਕੇ ਮੁੜ ਘਰ ਅੰਦਰ ਹੀ ਆ ਗਿਆ ਭਾਵ ਯਾਤ੍ਰਾ ਦੇ ਸੰਕਲਪ ਨੂੰ ਓਸ ਸਮੇਂ ਟਾਲ ਦਿੱਤਾ।
But when he sets out of the house and faces a dog or a donkey, he regards it inauspicious and a doubt arises in his mind forcing him to return home.
ਪਤਿਬ੍ਰਤਗਹਿਰਹਿਸਕਤਏਕਾਟੇਕਦੁਬਧਾਅਛਿਤਪਰੰਮਪਦੁਪਾਵਹੀ।੪੪੭।
ਆਹ ਹਾਲ ਹੈ ਆਨ ਦੇਵ ਅਨੰਨ ਸਵੇਕਾਂ ਦਾ ਜੋ ਦੁਬਿਧਾ ਅਛਤ ਦੁਚਿਤਾਈ ਦੇ ਮੌਜੂਦ ਰਹਿਣ ਕਾਰਣ ਪਰਮ ਪਦ ਆਪਣੇ ਆਦਰਸ਼ ਰੂਪ ਮਨੋਰਥ ਨੂੰ ਪ੍ਰਾਪਤ ਨਹੀਂ ਹੋ ਸਕਦੇ। ਪਰ ਜਿਨਾਂ ਗੁਰੂ ਦੇਵ ਸੇਵਕਾਂ ਨੇ ਸਿੱਖੀ ਭਾਵ ਰੂਪ ਪਤਿਬ੍ਰਤਾ ਵਾਲੀ ਪ੍ਰਤਿਗ੍ਯਾ ਨੂੰ ਤਾਂ ਗਹਿ ਧਾਰਣ ਕੀਤਾ ਹੋਵੇ; ਕਿੰਤੂ ਉਹ ਗਹਿ ਨਹੀਂ ਸਕਦੇ; ਇਕ ਮਾਤ੍ਰ ਟੇਕ ਨਿਸਚੇ ਨੂੰ ਭਾਵ ਜੋ ਇਕ ਮਾਤ੍ਰ ਨਿਸਚੇ ਉਪਰ ਹੀ ਨਾ ਟਿਕੇ ਰਹਿੰਦੇ ਉਹ ਭੀ ਦੁਬਿਧਾ ਵਾਲੇ ਹੋਣ ਕਰ ਕੇ ਪਰਮ ਪਦ ਨੂੰ ਪ੍ਰਾਪਤ ਨਹੀਂ ਹੋ ਸਕਨਗੇ ॥੪੪੭॥
Despite belonging to a Guru like a faithful wife, if a person does not acknowledge the support of his Guru firmly and wanders at the door of one god or the other, he cannot reach the supreme state of Oneness with God having been caught in duality. (447)