GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 453
Display Settings
ਜੈਸੇਉਲੂਆਦਿਤਉਦੋਤਿਜੋਤਿਕਉਜਾਨੇਆਨਦੇਵਸੇਵਕੈਸੂਝੈਸਾਧਸੰਗਮੈ
ਜਿਸ ਤਰ੍ਹਾਂ ਉੱਲੂ ਆਦਿਤ ਉਦੋਤਿ ਸੂਰਜ ਦੇ ਉਦੇ ਹੋਇਆਂ ਓਸ ਦੀ ਜੋਤ ਚਮਕ ਦਮਕ ਨੂੰ ਨਹੀਂ ਜਾਨੈ ਪਛਾਨਿਆ ਕਰਦਾ ਇਸੇ ਤਰ੍ਹਾਂ ਆਨ ਦੇਵ ਸੇਵਕ ਨੂੰ ਸਾਧ ਸੰਗਤ ਅੰਦਰ ਸਤਿਗੁਰਾਂ ਦਾ ਪ੍ਰਤਾਪ ਭੀ ਨਹੀਂ ਸੁਝਿਆ ਕਰਦਾ ਵਾ ਪਰਮਾਰਥ ਦੀ ਸੂਝ ਨਹੀਂ ਪੈਂਦੀ।
Just as an owl cannot know the greatness of sunlight, similarly a worshipper of other deities cannot have perception of True Guru's advice and company of the holy men.
ਮਰਕਟਮਨਮਾਨਿਕਮਹਿਮਾਜਾਨੇਆਨਦੇਵਸੇਵਕਸਬਦੁਪ੍ਰਸੰਗਮੈ
ਜਿਸ ਤਰ੍ਹਾਂ ਮਰਕਟ ਬਾਂਦਰ ਹੀਰਿਆਂ ਜ੍ਵਾਹਰਾਤਾਂ ਦੀ ਮਹਿਮਾ ਕਦਰ ਨੂੰ ਨਹੀਂ ਜਾਣਦਾ; ਤੀਕੂੰ ਹੀ ਆਨ ਦੇਵ ਸੇਵਕ ਸਾਧ ਸੰਗਤ ਅੰਦਰ ਗੁਰੂ ਕੇ ਸਬਦ ਉਪਦੇਸ਼ ਦੇ ਪ੍ਰਸੰਗ ਪ੍ਰਕਰਣ ਵਾ ਨਿਰਣੇ ਨੂੰ ਨਹੀਂ ਸਮਝ ਸਕਦਾ।
Just as a monkey does not know the value of pearls and diamonds, so can a follower of other deities not assess the importance of Guru's sermon.
ਜੈਸੇਤਉਫਨਿੰਦ੍ਰਪੈਪਾਠਮਹਾਤਮੈਜਾਨੈਆਨਦੇਵਸੇਵਕਮਹਾਪ੍ਰਸਾਦਿਅੰਗਮੈ
ਜਿਸ ਪ੍ਰਕਾਰ ਫੇਰ ਸੱਪ ਦੁਧ ਪੀਨ ਦੇ ਮਹਾਤਮ ਨੂੰ ਨਹੀਂ ਜਾਣਦਾ ਇਸੇ ਤਰ੍ਹਾਂ ਹੀ ਆਨ ਦੇਵ ਸੇਵਕ ਮਹਾ ਪ੍ਰਸਾਦਿ ਅੰਗ ਮੈ ਕੜਾਹ ਪ੍ਰਸ਼ਾਦ ਦੇ ਪੱਖ ਬਾਰੇ ਵਿਚ ਵਾ ਅੰਗ ਬੁੱਕ ਵਿਚ ਪਏ ਕੜਾਹ ਪ੍ਰਸ਼ਾਦ ਦੇ ਮਹੱਤ ਨੂੰ ਨਹੀਂ ਜਾਣ੍ਯਾ ਕਰਦਾ ਜਿਸ ਕਰ ਕੇ ਨਿਰਾਦਰ ਕਰਦਾ ਹੈ।
Just as a cobra cannot appreciate nectar-like milk, similarly a follower of other gods cannot understand significance of the blessings of the Guru's word and his consecrated gift of Karhah Parsad.
ਬਿਨੁਹੰਸਬੰਸਬਗਠਗਸਕਤਟਿਕਅਗਮਅਗਾਧਿਸੁਖਸਾਗਰਤਰੰਗਮੈ।੪੫੩।
ਤਿਸੇ ਪ੍ਰਕਾਰ ਹੀ ਹੰਸਾਂ ਦੀ ਬੰਸ ਸੱਚੇ ਸਿੱਖਾਂ ਬਿਨਾਂ ਬਗਲੇ ਠਗ ਆਨ ਦੇਵ ਸੇਵਕ ਅਗਮ ਅਗਾਧ ਆਸ਼ਯ ਵਾਲੇ ਸੁਖ ਸਮੁੰਦ੍ਰ ਮਾਨਸਰੋਵਰ ਸਰੂਪ ਸਤਿਗੁਰਾਂ ਦੀਆਂ ਉਪਦੇਸ਼ ਰੂਪ ਲਹਿਰਾਂ ਵਿਖੇ ਨਹੀਂ ਟਿਕ ਸਕ੍ਯਾ; ਬੈਠੇ ਰਹਿ ਸਕ੍ਯਾ ਕਰਦੇ ॥੪੫੩॥
Just as an egret cannot fit in the flock of swans and has no knowledge of comforting waves of lake Mansarover. Similarly a worshipper (follower) of other gods cannot stay in the society of devout Sikhs blessed by the True Guru, nor can he understand the d